ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਛੇਵੇਂ ਦਿਨ 'ਚ ਦਾਖ਼ਲ
. . .  4 minutes ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਲਾਪਤਾ ਪਾਵਨ ਸਰੂਪ ਮਾਮਲੇ 'ਚ ਦੋਸ਼ੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ...
ਜੰਮੂ-ਕਸ਼ਮੀਰ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  15 minutes ago
ਸ੍ਰੀਨਗਰ, 19 ਸਤੰਬਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ. ਪੀ. ਜੀ. ਜੰਮੂ ਮੁਕੇਸ਼ ਸਿੰਘ...
ਜੰਮੂ-ਕਸ਼ਮੀਰ ਤੋਂ ਪਿੰਡ ਸਾਹੋ 'ਚ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਲਾਸ਼
. . .  18 minutes ago
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਦ ਭਰੀ ਹਾਲਤ 'ਚ ਮੌਤ...
ਭਾਰਤ 'ਚ ਕੋਰੋਨਾ ਦੇ ਮਾਮਲੇ 53 ਲੱਖ ਤੋਂ ਪਾਰ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਦੇਸ਼ 'ਚ ਕੋਰੋਨਾ ਦੇ ਕੇਸ 53 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਅੱਜ ਸਵੇਰੇ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 93337 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਨਾਲ ਹੀ ਕੋਰੋਨਾ...
ਧਰਮਸ਼ਾਲਾ (ਹਿਮਾਚਲ) 'ਚ ਆਇਆ ਭੂਚਾਲ
. . .  about 1 hour ago
ਸ਼ਿਮਲਾ, 19 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ 'ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8 ਮਾਪੀ...
ਅਮਰੀਕਾ ਦੇ ਪ੍ਰਸਿੱਧ ਜਸਟਿਸ ਰੂਥ ਬਦਰ ਗਿਨਸਬਰਗ ਦਾ ਦੇਹਾਂਤ
. . .  about 2 hours ago
ਨਿਊਯਾਰਕ, 19 ਸਤੰਬਰ - ਅਮਰੀਕਾ ਦੇ ਪ੍ਰਸਿੱਧ ਜੱਜ ਰੂਥ ਬਦਰ ਗਿਨਸਬਰਗ ਦਾ ਦੇਹਾਂਤ ਹੋ ਗਿਆ । ਉਹ 87 ਸਾਲ...
ਅਲ ਕਾਇਦਾ ਦੇ 9 ਕਾਰਕੁਨ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 19 ਸਤੰਬਰ - ਐਨ.ਆਈ.ਏ ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਅਤੇ ਕੇਰਲ ਦੇ ਏਰਨਾਕੁਲਮ ਵਿਖੇ ਛਾਪੇਮਾਰੀ ਕਰਦੇ ਹੋਏ ਅਲ ਕਾਇਦਾ ਦੇ 9 ਕਾਰਕੁਨ ਗ੍ਰਿਫ਼ਤਾਰ...
ਮੋਗਾ ਦੇ ਫ਼ੌਜ 'ਚ ਹੌਲਦਾਰ ਨੇ ਜੰਮੂ 'ਚ ਕੀਤੀ ਖ਼ੁਦਕੁਸ਼ੀ
. . .  about 2 hours ago
ਮੋਗਾ, 19 ਸਤੰਬਰ - ਜੰਮੂ ਦੇ ਰੱਖ ਮੁਠੀ 'ਚ ਫ਼ੌਜ ਦੇ ਹੌਲਦਾਰ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਉਹ ਰੱਖ ਮੁਠੀ ਇਲਾਕੇ 'ਚ 191 ਬ੍ਰਿਗੇਡ ਦੀ 15 ਮੈਕ ਯੂਨਿਟ 'ਚ ਤਾਇਨਾਤ ਸੀ। ਪੁਲਿਸ ਨੇ ਪੋਸਟਮਾਰਟਮ
ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਦਿਹਾਂਤ
. . .  38 minutes ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ) - ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪਿਛਲੇ ਕਈ ਦਹਾਕਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਦੀ ਸੇਵਾ...
ਆਈ.ਪੀ.ਐਲ ਦੀ ਸ਼ੁਰੂਆਤ ਅੱਜ ਤੋਂ, ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ
. . .  about 2 hours ago
ਆਬੂ ਧਾਬੀ, 19 ਸਤੰਬਰ - ਕੋਰੋਨਾ ਕਾਲ ਦੌਰਾਨ ਦੁਬਈ 'ਚ ਆਈ.ਪੀ.ਐਲ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲੀਗ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ...
ਅੱਜ ਦਾ ਵਿਚਾਰ
. . .  about 3 hours ago
ਸੋਨੇ ਅਤੇ ਹੀਰਿਆਂ ਨਾਲ ਜੜੀ ਕਲਗ਼ੀ ਤਖ਼ਤ ਸ੍ਰੀ ਪਟਨਾ ਸਾਹਿਬ ਭੇਟ ਕਰਨਗੇ ਡਾ. ਸਮਰਾ
. . .  1 day ago
ਪਟਨਾ ਸਾਹਿਬ ,18 ਸਤੰਬਰ {ਕੁਲਵਿੰਦਰ ਸਿੰਘ ਘੁੰਮਣ }- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਵਨ ਅਸਥਾਨ 'ਤੇ ਸੰਗਤਾਂ ਸ਼ਰਧਾ ਨਾਲ ਸੀਸ ਨਿਭਾਉਂਦਿਆਂ ਹਨ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 73 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 18 ਸਤੰਬਰ {ਪ੍ਰਦੀਪ ਕੁਮਾਰ} - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 73 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਖੇਤੀਬਾਡ਼ੀ ਵਿਭਾਗ,ਪਟਵਾਰ ਸਟੇਸ਼ਨ,ਕੋਵਿਡ ਸੈਕਟਰ ਐਸ.ਡੀ.ਐਮ. ਦਫਤਰ ਫ਼ਾਜ਼ਿਲਕਾ ...
ਫ਼ੌਜ 'ਚ ਤਾਇਨਾਤ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋਕੇ ਵਾਸੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ
. . .  1 day ago
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ) ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ...
ਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ, ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿਚ
. . .  1 day ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਚ ਇਕ ਵਿਅਕਤੀ ਦੇ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਨੂੰ ਰੱਖਵਾ ਦਿਤਾ ਹੈ ਅਤੇ...
ਸਮਾਣਾ ਵਿਚ ਕੋਰੋਨਾ ਦੇ 8 ਨਵੇਂ ਮਾਮਲੇ -2 ਮੌਤਾਂ
. . .  1 day ago
ਸਮਾਣਾ (ਪਟਿਆਲਾ), 18 ਸਤੰਬਰ (ਸਾਹਿਬ ਸਿੰਘ) ਸਮਾਣਾ ਸ਼ਹਿਰ ਵਿਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿਚ ਕੋਰੋਨਾ ਨਾਲ 2 ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਮੌਤਾਂ ਦੀ 16 ਹੋ ਗਈ ਹੈ। ਅੱਜ ਨਵੇਂ ਆਏ ਮਰੀਜ਼ਾਂ ਵਿਚ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਹਨ। ਮੈਡੀਕਲ ਅਫ਼ਸਰ ਸਮਾਣਾ...
ਯੂਥ ਅਕਾਲੀ ਦਲ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਜਲੰਧਰ, 18 ਸਤੰਬਰ - ਖੇਤੀ ਬਿਲਾਂ ਦੇ ਵਿਰੋਧ 'ਚ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਦਿੱਤੇ ਅਸਤੀਫੇ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਖੇਤੀ ਬਿੱਲ : ਪ੍ਰੀਤਮ ਸਿੰਘ ਅੱਕਾਂਵਾਲੀ ਦੀ ਬਠਿੰਡਾ ’ਚ ਮੌਤ
. . .  1 day ago
ਮੰਡੀ ਕਿੱਲਿਆਂਵਾਲੀ, 18 ਸਤੰਬਰ (ਇਕਬਾਲ ਸਿੰਘ ਸ਼ਾਂਤ)-ਖੇਤੀ ਬਿੱਲ ਪਾਸ ਹੋਣ ਮਗਰੋਂ ਕਿਸਾਨੀ ’ਤੇ ਛਾਉਣ ਵਾਲੇ ਕਾਲੇ ਭਵਿੱਖ ਦੇ ਬੱਦਲਾਂ ਖਿਲਾਫ਼ ਪ੍ਰੀਤਮ ਸਿੰਘ ਅੱਕਾਂਵਾਲੀ ਪਹਿਲਾ ਸ਼ਹੀਦ ਬਣ ਗਿਆ ਹੈ। ਉਸਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ। ਉਸਨੇ ਅੱਜ ਸਵੇਰੇ ਪਿੰਡ ਬਾਦਲ ਮੋਰਚੇ ’ਚ ਸਲਫਾਸ ਦੀ...
ਸ਼ੋਪੀਆਂ ਮੁੱਠਭੇੜ 'ਚ ਜਵਾਨਾਂ ਨੇ ਕੀਤਾ ਨਿਯਮਾਂ ਦਾ ਉਲੰਘਣ, ਕਾਰਵਾਈ ਦੇ ਆਦੇਸ਼
. . .  1 day ago
ਨਵੀਂ ਦਿੱਲੀ, 18 ਸਤੰਬਰ - ਸੈਨਾ ਨੇ ਸ਼ੁਕਰਵਾਰ ਨੂੰ ਇਕ ਵੱਡਾ ਫੈਸਲਾ ਲੈਂਦੇ ਹੋਏ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਇਕ ਮੁੱਠਭੇੜ ਦੌਰਾਨ ਨਿਯਮਾਂ ਦੀ ਉਲੰਘਣਾ 'ਤੇ ਅਨੁਸ਼ਾਸਨੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਸੈਨਾ ਦੀ ਕੋਰਟ ਆਫ ਇਨਕੁਆਰੀ ਨੇ ਜਵਾਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਖਿਲਾਫ ਕਾਰਵਾਈ ਦੇ...
ਮਾਨਸਾ 'ਚ ਡੀ.ਸੀ. ਦਫਤਰ ਦੇ 14 ਮੁਲਾਜ਼ਮਾਂ ਸਣੇ 62 ਨੂੰ ਹੋਇਆ ਕੋਰੋਨਾ, ਇਕ ਮੌਤ
. . .  1 day ago
ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲੇ 'ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਅੱਜ ਇੱਕ ਹੋਰ ਮੌਤ ਹੋਣ ਦੇ ਨਾਲ ਹੀ 62 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ 14 ਕਰਮਚਾਰੀ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਿਤ ਹਨ, ਜਿਸ ਕਰ ਕੇ ਅਹਿਤਿਆਤ ਵਜੋਂ ਡੀ...
ਕਿਸਾਨਾਂ ਲਈ ਵਰਦਾਨ ਸਾਬਿਤ ਹੋਣਗੇ ਵਰਚੁਅਲ ਮੇਲੇ-ਵਿਧਾਇਕ ਦਰਸ਼ਨ ਲਾਲ ਮੰਗੂਪੁਰ
. . .  1 day ago
ਬਲਾਚੌਰ, 18 ਸਤੰਬਰ ( ਦੀਦਾਰ ਸਿੰਘ ਬਲਾਚੌਰੀਆ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਚੌਰ ਵੱਲੋਂ ਤਹਿਸੀਲ ਪੱਧਰੀ ਵਰਚੁਅਲ ਕਿਸਾਨ ਮੇਲੇ ਦਾ ਆਯੋਜਨ ਐਮ. ਆਰ. ਸਿਟੀ ਸਕੂਲ, ਬਲਾਚੌਰ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲ ਦੀ...
ਪੰਜਾਬ ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਲਾਹਕਾਰ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 18 ਸਤੰਬਰ - ਸੂਬੇ ਵਿਚ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਅੱਜ ਇਕ ਸਲਾਹਕਾਰ ਕਮੇਟੀ ਗਠਨ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ...
ਰਾਜਪੁਰਾ 'ਚ 45 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ 45 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਮੋਗਾ 'ਚ 22 ਕੋਰੋਨਾ ਦੇ ਨਵੇਂ ਆਏ ਮਾਮਲੇ, ਇਕ ਵਿਅਕਤੀ ਦੀ ਮੌਤ
. . .  1 day ago
ਮੋਗਾ, 18 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ 70 ਸਾਲਾ ਬਜ਼ੁਰਗ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਤੇ 22 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਹਨ। ਮੋਗਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 56 ਹੋ ਗਈ ਹੈ ਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1961 ਹੈ, ਜਿਨ੍ਹਾਂ ਵਿਚੋਂ 435 ਐਕਟਿਵ...
ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਪਏਗਾ ਭਾਰੀ ਵਿੱਤੀ ਘਾਟਾ - ਮਨਪ੍ਰੀਤ ਸਿੰਘ ਬਾਦਲ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਭਾਰੀ ਵਿੱਤੀ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ 4 ਹਜ਼ਾਰ ਕਰੋੜ ਦਾ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਕਿਸਾਨਾਂ ਨੂੰ ਤਬਾਹ ਕਰ ਦੇਣਗੇ ਤੇ ਦਿਹਾਤੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਖੋੜ੍ਹਾਂ 'ਚੋਂ ਕੀ ਭਾਲਦੈਂ ?

ਕਦੇ-ਕਦੇ ਮੈਨੂੰ ਲੱਗਦਾ ਕਿ ਮਨੁੱਖ ਦੇ ਆਲੇ-ਦੁਆਲੇ ਵੀ ਖੋੜ੍ਹਾਂ ਹੀ ਖੋੜ੍ਹਾਂ ਹਨ ਤੇ ਮਨੁੱਖ ਵੀ ਇਸ ਸੁੰਦਰ ਪੰਛੀ ਵਾਂਗ ਥਾਂ-ਥਾਂ ਆਪਣੀ ਚੁੰਝ ਭੰਨਵਾਉਂਦਾ ਫਿਰਦਾ ਹੈ। ਕੀੜੇ ਲੱਭਣ ਜਾਂ ਨਾ ਲੱਭਣ, ਅਰਜ਼ੀਆਂ ਦੇ ਥੱਬੇ ਹਰ ਥਾਂ ਧੱਕੀ ਜਾਂਦਾ ਹੈ, ਭਾਵੇਂ ਉਹ ਸਰਕਾਰ ਰੂਪੀ ਖੋੜ੍ਹ ਹੋਵੇ, ਜਿੱਥੋਂ ਕੀੜੇ ਕੱਢਣ ਲਈ ਲੰਮੀ ਚੁੰਝ (ਪਹੁੰਚ) ਚਾਹੀਦੀ ਹੈ ਤੇ ਭਾਵੇਂ ਕਿਸੇ ਸ਼ਾਹੂਕਾਰ ਜਾਂ ਬੈਂਕ ਦੀ ਖੋੜ੍ਹ ਹੋਵੇ ਜੋ ਤੁਹਾਡੇ ਵਲੋਂ ਕੱਢੇ ਕੀੜਿਆਂ ਦਾ ਵੱਡਾ ਹਿੱਸਾ ਰੱਖ ਲੈਂਦੇ ਹਨ। ਹਰ ਪਾਸੇ ਨਜ਼ਰ ਮਾਰੋ ਖੋੜ੍ਹਾਂ ਦੇ ਅਨੇਕਾਂ ਰੂਪ ਮਿਲ ਜਾਣਗੇ। ਹਰ ਖੋੜ੍ਹ ਤੁਹਾਡੀ ਸ਼ਕਤੀ ਦਾ ਇਮਤਿਹਾਨ ਲੈਂਦੀ ਹੈ। ਇਨ੍ਹਾਂ ਤੋਂ ਬਚਣਾ ਆਸਾਨ ਨਹੀਂ, ਪੰਛੀ ਤਾਂ ਉੱਡ ਕੇ ਕਿਤੇ ਹੋਰ ਚਲੇ ਜਾਊ, ਕਿਉਂਕਿ ਉਸ ਦੇ ਖੰਭਾਂ ਵਿਚ ਉਡਾਰੀ ਦੀ ਸਮਰੱਥਾ ਹੈ, ਪਰ ਆਮ ਮਨੁੱਖ ਦੇ ਪਰਾਂ ਨੂੰ ਤਾਂ ਸਮਾਜ ਪਹਿਲੀ ਉਮਰੇ ਹੀ ਕੁੱਤਰ ਦਿੰਦਾ ਹੈ। ਉਸ ਨੇ ਉੱਡ ਕਿ ਕਿੱਥੇ ਜਾਣਾ ਹੈ? ਬੰਧਨਾਂ ਦੀ ਖੋੜ੍ਹ ਹੀ ਉਸ ਦਾ ਪਿੱਛਾ ਨਹੀਂ ਛੱਡਦੀ। ਪਰ ਇਹ ਵੀ ਹੋ ਸਕਦਾ ਹੈ ਕਿ ਸਮਾਜ ਦੀਆਂ ਇਹ ਖੋੜ੍ਹਾਂ ਹੀ ਇਸ ਨੂੰ ਬੰਨ੍ਹੀ ਰੱਖਦੀਆਂ ...

ਪੂਰਾ ਲੇਖ ਪੜ੍ਹੋ »

ਅਨੁਕੂਲ ਵਾਤਾਵਰਨ ਨਾ ਹੋਣ ਕਾਰਨ ਅਮਰੀਕਨ ਗਾਵਾਂ ਪਾਲਣਾ ਬਣਿਆ ਘਾਟੇ ਦਾ ਸੌਦਾ

ਭਾਵੇਂ ਭਾਰਤ ਦੇਸ਼ ਵਿਚ ਹਰੇ ਇਨਕਲਾਬ ਜਾਂ ਚਿੱਟੇ ਇਨਕਲਾਬ ਦੀ ਗੱਲ ਕਰੀਏ। ਇਸ ਵਿਚ ਪੰਜਾਬੀਆਂ ਨੇ ਸਖ਼ਤ ਮਿਹਨਤ ਕਰਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਭਾਵੇਂ ਕਿ ਉਸ ਨੂੰ ਆਪ ਕਈ ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜੇਕਰ ਅਜੋਕੇ ਯੁੱਗ ਵਿਚ ਸਿਰਫ ਚਿੱਟੇ ਇਨਕਲਾਬ ਦੀ ਗੱਲ ਕੀਤੀ ਜਾਵੇ ਤਾਂ ਚਿੱਟੇ ਇਨਕਲਾਬ ਨੂੰ ਹੋਰ ਨਿਖਾਰਣ ਲਈ ਪੰਜਾਬ ਦੇ ਪਸ਼ੂ ਪਾਲਕਾਂ ਨੇ ਮੱਝਾਂ ਤੋਂ ਵੱਧ ਦੋਗਲੀਆਂ ਅਤੇ ਵਲਾਇਤੀ ਗਾਂਵਾਂ ਨੂੰ ਅਹਿਮੀਅਤ ਦਿੱਤੀ ਪਰ ਸਾਡੇ ਦੇਸ਼ ਦਾ ਵਾਤਾਵਰਨ ਅਤੇ ਖਾਧ ਖੁਰਾਕ ਅਮਰੀਕਨ ਗਾਂਵਾਂ ਦੇ ਅਨੁਕੂਲ ਨਾ ਹੋਣ ਕਾਰਨ ਵਿਦੇਸ਼ੀ ਗਾਂਵਾਂ ਪਾਲਣ ਦਾ ਰੁਝਾਨ ਪਸ਼ੂ ਪਾਲਕਾਂ ਅਤੇ ਪਸ਼ੂਆਂ ਲਈ ਵੀ ਇਕ ਸਰਾਪ ਬਣ ਗਿਆ, ਜਿਸ ਕਾਰਣ ਅਵਾਰਾ ਪਸ਼ੂਆਂ ਦੀ ਗਿਣਤੀ ਨੇ ਅਜਿਹਾ ਰਾਹ ਫੜਿਆ ਕਿ ਇਨ੍ਹਾਂ ਪਸ਼ੂਆਂ ਕਾਰਨ ਜਿੱਥੇ ਰੋਜ਼ਾਨਾ ਸੜਕ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ, ਉਥੇ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਨੂੰ ਥਾਂ-ਥਾਂ 'ਤੇ ਮਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 'ਪੰਜ ਸਾਲਾ ਪਸ਼ੂ ਧਨ ਗਣਨਾ' ...

ਪੂਰਾ ਲੇਖ ਪੜ੍ਹੋ »

ਵਿਰਸੇ ਦੀਆਂ ਬਾਤਾਂ

ਨਵੇਂ ਪੂਰ ਦੇ ਪੁੱਛਣ ਨਿਆਣੇ, ਕੀ ਹੁੰਦੀ ਏ ਊਰੀ

ਫ਼ਲਾਣਾ ਊਰੀ ਵਾਂਗ ਘੁੰਮਦਾ ਜਾਂ ਘੁੰਮਦੀ ਹੈ, ਅਸੀਂ ਸਾਰੇ ਕਿਤੇ ਨਾ ਕਿਤੇ ਇਹ ਸ਼ਬਦ ਜ਼ਰੂਰ ਵਰਤਦੇ ਹਾਂ। ਪਿੰਡਾਂ ਵਾਲੇ ਤਾਂ ਊਰੀ ਬਾਰੇ ਜਾਣਦੇ ਹਨ ਕਿ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਤੇ ਇਸ ਦਾ ਕੀ ਕੰਮ ਹੁੰਦਾ ਹੈ, ਪਰ ਸ਼ਹਿਰੀਆਂ ਨੂੰ ਸ਼ਾਇਦ ਪਤਾ ਨਾ ਹੋਵੇ। ਮੇਰੀ ਨਾਨੀ ਤੇ ਮਾਸੀਆਂ ਦੀ ਊਰੀਆਂ ਨਾਲ ਬੜੀ ਸਾਂਝ ਸੀ। ਚਰਖਾ, ਅਟੇਰਨ, ਊਰੀ, ਹੱਥਾ, ਨਲਕੀਆਂ, ਦਰੀਆਂ ਵਾਲਾ ਅੱਡਾ, ਅਜਿਹੀਆਂ ਚੀਜ਼ਾਂ ਸਨ, ਜਿਨ੍ਹਾਂ ਨਾਲ ਉਨ੍ਹਾਂ ਦਾ ਹਰ ਰੋਜ਼ ਵਾਹ ਪੈਂਦਾ ਸੀ। ਉਹ ਰੂੰ ਕੱਤਦੀਆਂ, ਅਟੇਰਨ 'ਤੇ ਛਿੱਬਾਂ ਬਣਾਉਂਦੀਆਂ, ਊਰੀ 'ਤੇ ਛਿੱਬਾਂ ਚੜ੍ਹਾ ਕੇ ਸੂਤ ਦੇ ਗੋਲੇ ਬਣਾਉਂਦੀਆਂ, ਦਰੀਆਂ ਬੁਣਦੀਆਂ ਤੇ ਹੋਰ ਆਹਰ 'ਚ ਲੱਗੀਆਂ ਰਹਿੰਦੀਆਂ। ਮੈਂ ਸਕੂਲੋਂ ਆ ਕੇ ਉਨ੍ਹਾਂ ਦੀਆਂ ਇਨ੍ਹਾਂ ਚੀਜ਼ਾਂ ਨਾਲ ਸ਼ਰਾਰਤਾਂ ਕਰਦਾ। ਕਦੇ ਊਰੀ ਨੂੰ ਤੋੜ ਦੇਣਾ, ਕਦੇ ਅਟੇਰਨ ਨੂੰ। ਪਹਿਲਾਂ ਉਨ੍ਹਾਂ ਨੇ ਮੈਨੂੰ ਸਮਝਾਉਣਾ, ਜਦੋਂ ਬਾਜ਼ ਨਾ ਆਉਂਦਾ ਤਾਂ ਮੇਰੀ 'ਸੇਵਾ' ਵੀ ਕਰ ਦੇਣੀ। ਹਟਣ ਵਾਲਾ ਮੈਂ ਵੀ ਨਹੀਂ ਸਾਂ, ਅੱਖ ਬਚਾ ਕੇ ਫੇਰ ਉਹੀ ਕੰਮ। ਹੁਣ ਮੈਂ ਸੋਚਦਾ ਹਾਂ ਕਿ ਨਿਆਣਾ ਉਹੀ ਕੰਮ ਸਭ ਤੋਂ ਵੱਧ ਕਰਦਾ ਹੈ, ਜਿਹੜਾ ...

ਪੂਰਾ ਲੇਖ ਪੜ੍ਹੋ »

ਪੀ. ਏ. ਯੂ. ਤੇ ਖੇਤੀਬਾੜੀ ਵਿਭਾਗ ਕਿਸਾਨ-ਹਿੱਤ ਕਾਰਜਨੀਤੀ ਅਪਣਾਉਣ

ਝੋਨਾ ਪੰਜਾਬ 'ਚ ਖਰੀਫ ਦੇ ਮੌਸਮ ਦੀ ਅਹਿਮ ਫ਼ਸਲ ਹੈ ਜੋ 28 ਤੋਂ 29 ਲੱਖ ਹੈਕਟੇਅਰ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਹੈ। ਕਈ ਸਾਲਾਂ ਦੌਰਾਨ ਜਿਵੇਂ ਇਕ ਸਾਲ ਪਹਿਲਾਂ ਹੀ ਸੰਨ 2015-16 'ਚ ਤਾਂ ਇਹ ਰਕਬਾ 29 ਲੱਖ ਹੈਕਟੇਅਰ ਤੋਂ ਵੀ ਟੱਪ ਗਿਆ ਸੀ। ਪਿਛਲੇ ਸਾਲਾਂ 'ਚ ਝੋਨੇ ਦੀ ਫ਼ਸਲ ਥੱਲੇ ਰਕਬਾ ਮਤਵਾਤਰ ਵਧਦਾ ਗਿਆ ਕਿਉਂਕਿ ਪੰਜਾਬ ਦਾ ਵਾਤਾਵਰਨ, ਤਾਪਮਾਨ, ਧੁੱਪ ਤੇ ਸਿੰਜਾਈ ਦੀਆਂ ਸਹੂਲਤਾਂ ਇਸ ਫ਼ਸਲ ਦੇ ਅਨੁਕੂਲ ਹਨ। ਖਰੀਫ ਦੇ ਮੌਸਮ 'ਚ ਝੋਨੇ ਤੇ ਬਾਸਮਤੀ ਦੀ ਫ਼ਸਲ ਹੀ ਕਿਸਾਨਾਂ ਨੂੰ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਲਾਹੇਵੰਦ ਹੈ। ਅੱਜਕਲ੍ਹ ਕਿਸਾਨ ਝੋਨੇ ਦੀਆਂ ਪਨੀਰੀਆਂ ਬੀਜ ਰਹੇ ਹਨ। ਉਹ ਮਾਹਿਰਾਂ, ਆਪਣੇ ਗੁਆਂਢੀਆਂ, ਸਾਥੀਆਂ ਤੋਂ ਸਲਾਹਾਂ ਲੈ ਰਹੇ ਹਨ ਕਿ ਉਹ ਕਿਹੜੀ ਕਿਸਮ ਦੀ ਚੋਣ ਕਰਨ। ਇਸ ਫੈਸਲੇ ਲਈ ਉਨ੍ਹਾਂ ਦਾ ਆਪਣਾ ਤਜਰਬਾ ਵੀ ਸਹਾਈ ਹੁੰਦਾ ਹੈ। ਮੰਡੀ 'ਚ ਪ੍ਰਮਾਣਿਤ ਅਤੇ ਅਣ-ਪ੍ਰਮਾਣਿਤ ਅਨੇਕ ਕਿਸਮਾਂ ਦੇ ਬੀਜ ਵਿੱਕ ਰਹੇ ਹਨ। ਇਨ੍ਹਾਂ ਵਿਚ ਹਾਈਬ੍ਰਿਡ ਕਿਸਮਾਂ ਦੇ ਬੀਜ ਵੀ ਸ਼ਾਮਿਲ ਹਨ। ਖੇਤੀਬਾੜੀ ਵਿਭਾਗ ਦੇ ਕਰਮਚਾਰੀ ਕਿਸਾਨਾਂ ਨੂੰ ਕਹਿੰਦੇ ਹਨ ਕਿ ਪੰਜਾਬ ਖੇਤੀਬਾੜੀ ...

ਪੂਰਾ ਲੇਖ ਪੜ੍ਹੋ »

ਖੇਤੀ ਵਿਚ ਪਾਣੀ ਦੀ ਸੁਚੱਜੀ ਵਰਤੋਂ ਦੀ ਲੋੜ ਅਤੇ ਇਸ ਦੇ ਉਪਾਅ

ਪਾਣੀ ਦੇ ਇਸ ਸੰਕਟ ਲਈ ਜਿੱਥੇ ਸੂਬੇ ਦੇ ਕਾਰਖਾਨੇਦਾਰ ਵੱਡੇ ਪੱਧਰ 'ਤੇ ਜ਼ਿੰਮੇਵਾਰ ਹਨ, ਉਥੇ ਹੀ ਹਰੀ ਕ੍ਰਾਂਤੀ ਦੇ ਨਾਂਅ 'ਤੇ ਕਿਸਾਨਾਂ ਉਪਰ ਸਰਮਾਏਦਾਰਾਂ ਦੀਆਂ ਝੋਲੀ ਚੁੱਕ ਸਰਕਾਰਾਂ ਵੱਲੋਂ ਥੋਪੀ ਗਈ ਰਸਾਇਣਕ ਖੇਤੀ ਵੀ ਇੱਕ ਵੱਡਾ ਕਾਰਨ ਹੈ। ਜਿੱਥੇ ਕਾਰਖਾਨੇਦਾਰਾਂ ਵੱਲੋਂ ਬੜੀ ਨਿਰਦਾਇਤਾ ਨਾਲ ਆਪਣੇ ਕਾਰਖਾਨਿਆਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਮਾਦਿਆਂ ਨੂੰ ਸਾਡੇ ਕੁਦਰਤੀ ਜਲ ਸੋਮਿਆਂ ਵਿਚ ਰੋੜਨ ਦਾ ਨਾਮੁਆਫੀਯੋਗ ਅਪਰਾਧ ਕੀਤਾ ਗਿਆ, ਉੱਥੇ ਹੀ ਰਸਾਇਣਕ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ, ਨਦੀਨਾਸ਼ਕ, ਕੀੜੇਮਾਰ ਅਤੇ ਉੱਲੀਨਾਸ਼ਕ ਜ਼ਹਿਰਾਂ ਨੇ ਪਹਿਲੇ ਪੱਤਣ ਦੇ ਭੂਮੀਗਤ ਪਾਣੀ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਖੇਤੀ ਵਿਚ ਫ਼ਸਲਾਂ ਨੂੰ ਜ਼ਿਆਦਾ ਅਤੇ ਲਗਾਤਾਰ ਪਾਣੀ ਦੇਣ ਲਈ ਭੂਮੀਗਤ ਪਾਣੀ ਦੇ ਸ਼ੋਸ਼ਣ, ਜ਼ਮੀਨ ਅੰਦਰ ਸਖਤ ਪਰਤ /ਕੜ (ਹਾਰਡ ਪੈਨ) ਬਣਨ ਅਤੇ ਵਰਖਾ ਚੱਕਰ ਵਿਚ ਅਸੰਤੁਲਨ ਕਾਰਨ ਭੂਮੀਗਤ ਪਾਣੀ ਦਾ ਪੱਧਰ ਇਸ ਹੱਦ ਤੱਕ ਥੱਲੇ ਚਲਾ ਗਿਆ ਕਿ ਪੰਜਾਬ ਅੰਦਰ 500 ਫੁੱਟ ਡੂੰਘੇ ਬੋਰ ਆਮ ਗੱਲ ਹੋ ਗਈ ਹੈ। ਮਾਨਸਾ ਦੇ ਪਿੰਡ ਮੱਲ ਸਿੰਘ ...

ਪੂਰਾ ਲੇਖ ਪੜ੍ਹੋ »

ਨਰਮੇ ਉੱਪਰ ਚਿੱਟੀ ਮੱਖੀ ਦੀ ਸੁਚੱਜੀ ਰੋਕਥਾਮ ਇੰਝ ਕਰੋ

ਪਿਛਲੇ ਕੁਝ ਸਮੇਂ ਤੋਂ ਨਰਮੇ ਦੀ ਪੈਦਾਵਾਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਨਰਮੇ ਵਿਚ ਆਉਣ ਵਾਲੇ ਹਾਨੀਕਾਰਕ ਕੀੜੇ ਹਨ। ਬੀ ਟੀ ਨਰਮੇ ਦੀ ਕਾਸ਼ਤ ਨਾਲ ਟੀਂਡੇ ਦੀਆਂ ਸੁੰਡੀਆਂ ਅਤੇ ਤੰਬਾਕੂ ਸੁੰਡੀ ਦੇ ਹਮਲੇ ਤੋਂ ਤਾਂ ਮੁਕਤੀ ਮਿਲ ਗਈ ਹੈ, ਪਰ ਦੂਜੇ ਪਾਸੇ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਲਈ ਇਨ੍ਹਾਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਇਨ੍ਹਾਂ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਸਾਰੇ ਸੰਭਵ ਤਰੀਕਿਆਂ (ਗੈਰ-ਰਸਾਇਣਕ ਅਤੇ ਰਸਾਇਣਕ) ਨੂੰ ਯੋਜਨਾਬੱਧ ਢੰਗ ਨਾਲ ਵਰਤਣਾ ਚਾਹੀਦਾ ਹੈ ਤਾਂ ਜੋ ਆਰਥਿਕ ਨੁਕਸਾਨ ਨਾ ਹੋਵੇ, ਵਾਤਾਵਰਨ ਦਾ ਸੰਤੁਲਨ ਬਣਿਆ ਰਹੇ ਅਤੇ ਮਿੱਤਰ ਕੀੜੇ ਵੀ ਬਚੇ ਰਹਿਣ। ਸਾਲ 2015 ਵਿਚ ਚਿੱਟੀ ਮੱਖੀ ਨੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ। ਚਿੱਟੀ ਮੱਖੀ ਇਕ ਰਸ ਚੂਸਣ ਵਾਲਾ ਕੀੜਾ ਹੈ। ਬਾਲਗ ਮੱਖੀ ਦਾ ਸਰੀਰ ਪੂਰੀ ਤਰ੍ਹਾਂ ਨਾਲ ਚਿੱਟੇ ਰੰਗ ਦੇ ਪਾਊਡਰ ਨਾਲ ਢਕਿਆ ਹੁੰਦਾ ਹੈ। ਨਰਮੇ ਤੋਂ ਇਲਾਵਾ ਇਹ ਕੀੜਾ ਹੋਰ ਫ਼ਸਲਾਂ ਜਿਵੇਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX