ਤਾਜਾ ਖ਼ਬਰਾਂ


ਬੇਰੂਤ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 149
. . .  12 minutes ago
ਬੇਰੂਤ, 7 ਅਗਸਤ - ਮੰਗਲਵਾਰ ਦੇਰ ਸ਼ਾਮ ਨੂੰ ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ ਭਿਆਨਕ ਧਮਾਕੇ....
ਜ਼ਹਿਰੀਲੀ ਸ਼ਰਾਬ ਮਾਮਲਾ : ਕੈਪਟਨ ਜਲਦ ਹੀ ਤਰਨਤਾਰਨ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਕਰਨਗੇ ਦੁੱਖ ਸਾਂਝਾ
. . .  28 minutes ago
ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਬੋਲੇ ਰਾਹੁਲ ਗਾਂਧੀ- 20 ਲੱਖ ਤੋਂ ਅੰਕੜਾ ਹੋਇਆ ਪਾਰ, ਗ਼ਾਇਬ ਹੈ ਮੋਦੀ ਸਰਕਾਰ
. . .  40 minutes ago
ਨਵੀਂ ਦਿੱਲੀ, 7 ਅਗਸਤ- ਭਾਰਤ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ...
ਐੱਸ. ਜੈ ਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਕਈ ਅਹਿਮ ਮੁੱਦਿਆਂ 'ਤੇ ਕੀਤੀ ਗੱਲਬਾਤ
. . .  50 minutes ago
ਵਾਸ਼ਿੰਗਟਨ, 7 ਅਗਸਤ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ....
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਿਕਟਾਕ ਦੇ ਨਾਲ ਲੈਣ-ਦੇਣ ਕਰਨ 'ਤੇ ਲਗਾਈ ਰੋਕ
. . .  about 1 hour ago
ਵਾਸ਼ਿੰਗਟਨ, 7 ਅਗਸਤ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਟਿਕ ਟਾਕ 'ਤੇ....
ਅੱਜ ਦਾ ਵਿਚਾਰ
. . .  about 1 hour ago
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁਖ ਰਾਮ ਚੌਧਰੀ ਵੀ ਕੋਰੋਨਾ ਪਾਜ਼ੀਟਿਵ
. . .  1 day ago
“ਆਪ੍ਰੇਸ਼ਨ ਗ੍ਰੀਨਜ਼’ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ - ਹਰਸਿਮਰਤ ਕੌਰ ਬਾਦਲ
. . .  1 day ago
ਚੰਡੀਗੜ੍ਹ , 6 ਅਗਸਤ {ਅਜੀਤ ਬਿਊਰੋ }- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫਲਾਂ ਅਤੇ ਸਬਜ਼ੀ ਉਤਪਾਦਕਾਂ ਨੂੰ ਹੁਲਾਰਾ ਦੇਣ ਅਤੇ ਵਿਕਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ...
ਸ਼ਰਾਬ ਠੇਕੇਦਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਘੱਗਰ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
. . .  1 day ago
ਸੀ.ਬੀ.ਆਈ. ਨੇ ਸੁਸ਼ਾਂਤ ਮਾਮਲੇ 'ਚ 6 ਦੋਸ਼ੀਆਂ ਖਿਲਾਫ ਦਰਜ ਕੀਤਾ ਕੇਸ
. . .  1 day ago
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ 6 ਦੋਸ਼ੀਆਂ ਤੇ ਹੋਰ ਵਿਅਕਤੀਆਂ ਖਿਲਾਫ...
ਮਾਨਸਾ ਜ਼ਿਲੇ 'ਚ 16 ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਮਾਨਸਾ, 6 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ 'ਚ ਅੱਜ 16 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ ਮਾਮਲੇ 169 ਹੋ ਗਏ ਹਨ, ਜਿਨਾਂ 'ਚ 65 ਸਿਹਤਯਾਬ ਹੋ ਚੁੱਕੇ ਹਨ। ਇਕ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਮਾਨਸਾ ਖ਼ੁਰਦ, ਲੱਲੂਆਣਾ ਰੋਡ...
ਭੱਖਾ ਤਾਰਾ ਸਿੰਘ (ਅਜਨਾਲਾ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਅਜਨਾਲਾ 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 10 (ਭੱਖਾ ਤਾਰਾ ਸਿੰਘ) ਦੇ ਇੱਕ ਨੌਜਵਾਨ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਨੌਜਵਾਨ ਦੀਪਕ ਨੂੰ ਕੁਝ...
ਸਮਰਾਏ ਵਿਚ ਚਾਰ ਅਤੇ ਜੰਡਿਆਲਾ ਵਿਚ ਇਕ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 6 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਿੱਚ ਅੱਜ ਤਿੰਨ ਔਰਤਾਂ ਮੋਨਿਕਾ ਰਾਣੀ ,ਪੂਨਮ ਰਾਣੀ,ਪਰਮਿੰਦਰ ਅਤੇ ਇੱਕ ਬੱਚੀ ਨਵਦਿਸ਼ਾ ਸਮੇਤ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ!ਮੁੱਢਲਾ ਸਿਹਤ ਕੇਂਦਰ ਜੰਡਿਆਲਾ...
ਰਾਜਪੁਰਾ 'ਚ 22 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 day ago
ਰਾਜਪੁਰਾ, 6 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਸ਼ਹਿਰ ਵਿਚ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ । ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ...
179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
. . .  1 day ago
ਮੋਹਾਲੀ/ਚੰਡੀਗੜ੍ਹ , 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179...
ਪਠਾਨਕੋਟ 'ਚ ਕੋਰੋਨਾ ਦੇ ਆਏ 22 ਮਾਮਲੇ
. . .  1 day ago
ਪਠਾਨਕੋਟ, 6 ਅਗਸਤ (ਚੌਹਾਨ) - ਅੱਜ ਪਠਾਨਕੋਟ ਅੰਦਰ ਵੱਖ ਵੱਖ ਥਾਵਾਂ ਤੋਂ 22 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੀ ਡਿਸਚਾਰਜ ਪਾਲਿਸੀ ਮੁਤਾਬਿਕ ਅੱਜ ਕੋਵਿਡ19 ਹਸਪਤਾਲ ਤੋਂ 8 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ...
ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਠੱਠੀ ਭਾਈ, 6 ਅਗਸਤ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਇਕ ਗਰੀਬ ਕਿਸਾਨ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਵਾਲੇ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ 21 ਕੁ ਸਾਲਾ ਨੌਜਵਾਨ...
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜੰਡਿਆਲਾ ਗੁਰੂ ਵਿਖੇ ਰੈਨ ਗੰਨ ਸਿਸਟਮ ਦਾ ਟਰਾਇਲ ਲਾਇਆ ਗਿਆ
. . .  1 day ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਸ. ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸ਼੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੇ ਦਿਸ਼ਾ...
ਕੈਪਟਨ ਭਲਕੇ ਸ਼ਰਾਬ ਕਾਂਡ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
. . .  1 day ago
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਰਨਤਾਰਨ 'ਚ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਡੀ...
ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  1 day ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  1 day ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  1 day ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  1 day ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਮਹਾਂਪੁਰਸ਼

ਪੰਜਾਬ ਦੇ ਪਿਛੜੇ ਇਲਾਕੇ ਅਤੇ ਹਿੰਦ-ਪਾਕਿ ਸੀਮਾ ਦੇ ਨਜ਼ਦੀਕ ਪੈਂਦਾ ਹੈ ਪ੍ਰਸਿੱਧ ਸ਼ਹਿਰ ਗੁਰਦਾਸਪੁਰ। ਇਸ ਸ਼ਹਿਰ ਵਿਖੇ ਇਕ ਪ੍ਰਸਿੱਧ ਕਹਾਣੀਕਾਰ ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਕਿਰਾਏ ਦੇ ਸਾਧਾਰਨ ਘਰ ਵਿਚ ਸਮੇਤ ਪਰਿਵਾਰ ਰਹਿੰਦਾ ਸੀ। ਇਸ ਲੇਖਕ ਨੇ ਪ੍ਰਾਇਮਰੀ ਅਧਿਆਪਕ ਤੋਂ ਆਪਣੀ ਸਰਕਾਰੀ ਨੌਕਰੀ ਸ਼ੁਰੂ ਕੀਤੀ ਤੇ ਇਕ ਪ੍ਰਾਈਵੇਟ ਮਾਨਤਾ ਪ੍ਰਾਪਤ ਕਾਲਜ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਤੋਂ ਸੇਵਾਮੁਕਤੀ ਲਈ। ਇਸ ਲੇਖਕ ਨੂੰ ਸਤਿਕਾਰ ਨਾਲ ਸਭ ਬਾਊ ਜੀ ਕਹਿ ਕੇ ਬੁਲਾਉਂਦੇ। ਬਾਊ ਜੀ ਆਪਣੀ ਸ਼ਖ਼ਸੀਅਤ ਦਾ ਪੂਰਾ-ਪੂਰਾ ਖ਼ਿਆਲ ਰੱਖਦੇ। ਗਰਮੀਆਂ ਨੂੰ ਵਧੀਆ ਗਰਮੀਆਂ ਵਾਲੇ ਕੱਪੜੇ ਅਤੇ ਸਰਦੀਆਂ ਵਿਚ ਪੈਂਟ ਕੋਟ ਟਾਈ ਅਤੇ ਜੱਚਵੀਂ ਪੱਗ ਬੰਨ੍ਹਦੇ। ਉਨ੍ਹਾਂ ਦੇ ਕੱਪੜੇ ਕੁਝ ਅਲੱਗ ਹੀ ਹੁੰਦੇ, ਵਿਦੇਸ਼ੀ ਜਿਹੇ ਨਜ਼ਰ ਆਉਂਦੇ, ਜਿਵੇਂ ਬੜੇ ਕੀਮਤੀ ਕੱਪੜੇ ਹੋਣ। ਬੋਲਚਾਲ ਵਿਚ ਹਲੀਮੀ, ਠਰੰਮਾ, ਮਿਠਾਸ ਅਤੇ ਸੰਤੁਲਿਤ ਭਾਸ਼ਾ ਉਨ੍ਹਾਂ ਦੀ ਕਰਮਠਾ ਵਿਚ ਲਬਰੇਜ਼ ਸੀ। ਉਹ ਬਿਲਕੁਲ ਸ਼ਾਕਾਹਾਰੀ ਸਨ ਤੇ ਸਾਧਾਰਨ ਪੱਧਰ ਦਾ ਭੋਜਨ ਕਰਦੇ ਸਨ। ਲੇਖਕ ਛੋਟਾ ਹੋਵੇ ਜਾਂ ਵੱਡਾ, ਨਵਾਂ ਹੋਵੇ ਜਾਂ ਪੁਰਾਣਾ, ਬਾਊ ਜੀ ਹਰ ਇਕ ਦੇ ਸਮਾਗਮ ਵਿਚ ਜ਼ਰੂਰ ਜਾਂਦੇ। ਘੱਟ ਲੇਖਕ ਹਨ ਜੋ ਮਹਾਨਤਾ ਤੇ ਇਨਸਾਨੀਅਤ ਦੇ ਪੂਰਕ ਹੁੰਦੇ ਹਨ। ਬਾਊ ਜੀ ਦੀਆਂ ਕਹਾਣੀਆਂ ਦੇ ਪਾਤਰ ਝੁਕਦੇ ਨਹੀਂ ਤੇ ਨਾ ਹੀ ਝੁਕਾਉਂਦੇ ਹਨ ਪਰ ਸਹਿਮਤੀ ਦੇ ਮੌਕੇ 'ਤੇ ਬਦਲਾਵ ਕਰਵਾਉਣ ਦੀ ਕਰਮਠ ਸ਼ਕਤੀ ਰੱਖਦੇ ਹਨ। ਜੋ ਸਮੇਂ ਦਾ ਦੀਪਕ ਨ੍ਹੇਰਾ ਦੂਰ ਨਹੀਂ ਕਰਦਾ, ਉਸ ਨੂੰ ਬਦਲਣ ਦੀ ਸਮਰਥਾ ਰੱਖਦੇ। ਉਨ੍ਹਾਂ ਦੇ ਸੁਭਾਅ ਵਿਚ ਚਿੰਤਨ ਤੇ ਆਚਰਨ ਇਸ ਤਰ੍ਹਾਂ ਦੇ ਸਨ ਕਿ ਸਹਿਜ ਰੂਪ ਵਿਚ ਕੇਵਲ ਸ਼ੁਭ, ਸ਼ੁੱਧ ਅਤੇ ਉਤਮ ਤੱਤਾਂ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਰੱਖਦੇ ਅਤੇ ਅਤਿਅੰਤ ਮੁਸ਼ਕਿਲ ਨੂੰ ਵੀ ਹੱਲ ਕਰਨ ਤੇ ਝੱਲਣ ਦੀ ਸਮਰਥਾਸ਼ਕਤੀ ਰੱਖਦੇ। ਚਿੰਤਨ ਨੂੰ ਜਗਾਉਣ ਲਈ ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਅਗਨੀ ਦਾ ਕਾਰਜ ਕਰਦੇ। ਉਨ੍ਹਾਂ ਦੀਆਂ ਕਹਾਣੀਆਂ ਵਰਤਮਾਨ ਸਮੇਂ ਦੀਆਂ ਸੰਵੇਦਨਸ਼ੀਲ ਘਟਨਾਵਾਂ 'ਤੇ ਆਧਾਰਿਤ ਹੁੰਦੀਆਂ। ਜਿਊਣ ਦੇ ਜੋ ਸਾਧਨ ਹੁੰਦੇ ਹਨ ਉਹ ਸੰਘਰਸ਼ ਦੇ ਪ੍ਰਤੀਕ ਹੁੰਦੇ ਹਨ। ਇਹੋ ਸੰਘਰਸ਼ ਸਾਹਿਤ ਤੇ ਕਲਾ ਨੂੰ ਆਪਣੇ ਉੱਤਮ ਕਰਮ ਤੱਕ ਪਹੁੰਚਾਉਂਦਾ ਹੈ। ਸਮਾਜਿਕ ਕੁਰੀਤੀਆਂ ਤੇ ਪਰੰਪਰਾਂ ਨੂੰ ਤੋੜਨ ਦੀ ਸਫ਼ਲ ਕੋਸ਼ਿਸ਼ ਅਤੇ ਧਰਮ ਵਰਗੀਆਂ ਕੁਰੀਤੀਆਂ ਨੂੰ ਤੋੜਨ ਦੀ ਲਲਕ ਰੱਖਦੀਆਂ ਸਨ ਉਨ੍ਹਾਂ ਦੀਆਂ ਕਹਾਣੀਆਂ। ਮਹਾਂਪੁਰਸ਼ ਉਤਸ਼ਾਹੀ ਅਤੇ ਪਰਉਪਕਾਰੀ ਹੁੰਦੇ ਹਨ। ਲੋਕਾਂ ਦੇ ਪ੍ਰਤੀ ਸੱਚੇ ਇਮਾਨਦਾਰ ਹੋਣ ਦੇ ਕਾਰਨ ਆਪਣਾ ਸਵਾਰਥ ਤਿਆਗ ਕੇ ਲੋਕਾਂ ਦੇ ਕੰਮਾਂ ਨੂੰ ਪ੍ਰਾਥਮਿਕਤਾ ਦਿੰਦੇ। ਇਕ ਵਾਰ ਕੰਮ ਸਵੀਕਾਰ ਕਰ ਲੈਣ 'ਤੇ ਉਹਨੂੰ ਪੂਰਾ ਕਰਕੇ ਹੀ ਛੱਡਦੇ। ਹਰ ਤੜਫ਼ਦੀ ਸ਼ੈਅ ਨੂੰ ਆਪਣਾ ਹੀ ਕਲੇਜਾ ਸਮਝ ਲੈਣ ਦੀ ਸਮਰੱਥਾ ਰੱਖਦੇ। ਇਹ ਮਹਾਂਪੁਰਸ਼ ਹੀ ਹੁੰਦੇ ਹਨ ਜੋ ਵਕਤ ਦੇ ਸਾਂਚੇ ਬਦਲ ਦਿੰਦੇ ਹਨ।
ਬਾਊ ਜੀ ਦੀਆਂ ਕਹਾਣੀਆਂ ਵਿਚ ਬੇਇਨਸਾਫ਼ੀ ਦੇ ਖ਼ਿਲਾਫ਼ ਡਟ ਕੇ ਖਲੋਣ ਦੀ ਸਮਰੱਥਾ ਵਾਲੇ ਸੱਚੇ ਪਾਤਰਾਂ ਦੀ ਲਲਕਾਰ ਹੁੰਦੀ। ਕਹਾਣੀਆਂ ਦੇ ਪਾਤਰ ਜਾਨ ਤਲੀ 'ਤੇ ਰੱਖ ਕੇ ਤੁਰਦੇ ਫਿਰਦੇ ਹਨ ਬੇਇਨਸਾਫ਼ੀ ਦੇ ਖ਼ਿਲਾਫ਼। ਚੁਣੌਤੀ ਭਰਪੂਰ ਲਲਕਾਰ ਜੋ ਆਪਣੇ ਅਰਥਾਂ ਨੂੰ ਸਾਕਾਰਤਮਕ ਰੂਪ ਦੇਣ ਲਈ ਤੱਤਪਰ ਰਹਿੰਦੀ। ਉਨ੍ਹਾਂ ਦੀਆਂ ਕਹਾਣੀਆਂ ਵਿਚ ਇਕ ਚਿੰਗਾਰੀ ਮਘਦੀ ਰਹਿੰਦੀ। ਇਕ ਸੰਘਣਾ ਧੂੰਆਂ ਅਸਮਾਨ ਨੂੰ ਉਠਦਾ ਨਜ਼ਰ ਆਉਂਦਾ। ਇਕ ਅਗਨੀ ਭਾਂਬੜ ਦੇ ਰੂਪ ਵਿਚ ਸਮਾਜ ਨੂੰ ਰੋਸ਼ਨੀ ਦਿੰਦੀ ਪ੍ਰਤੀਤ ਹੁੰਦੀ। ਸ਼ਾਂਤ ਠੰਢੇ ਸਮੁੰਦਰ ਵਿਚ ਉਠਦੇ ਜਵਾਲਾਮੁਖੀ ਦੀ ਤਰ੍ਹਾਂ ਸੰਵਾਦ ਹੁੰਦੇ ਜੋ ਕਿਤੇ ਨਾ ਕਿਤੇ ਕਿਸੇ ਕ੍ਰਾਂਤੀ ਨੂੰ ਜਨਮ ਦੇਣ ਵਿਚ ਸਹਾਈ ਸਿੱਧ ਹੁੰਦੇ। ਬੇਇਨਸਾਫ਼ੀ ਦੇ ਖ਼ਿਲਾਫ਼ ਹੱਕ ਸੱਚ ਇਨਸਾਫ਼ ਦੇ ਬੁਨਿਆਦੀ ਪੌਦਿਆਂ ਨੂੰ ਜ਼ਰੂਰਤ ਦੀ ਪਿਉਂਦ ਹੀ ਨਹੀਂ ਸਨ ਲਗਾਉਂਦੇ, ਬਲਕਿ ਉਨ੍ਹਾਂ ਦੀ ਹਿਫ਼ਾਜ਼ਤ ਲਈ ਇਕ ਸੱਚਾ ਮਾਲੀ ਵੀ ਲਿਆ ਖੜਾ ਕਰਦੇ। ਨ੍ਹੇਰੀਆਂ ਤੂਫ਼ਾਨਾਂ ਨੂੰ ਰੋਕਣ ਲਈ ਕਹਾਣੀਆਂ ਦੇ ਪਾਤਰ ਇਵੇਂ ਸੰਵਾਦ ਰਚਾਉਂਦੇ ਕਿ ਪਰਬਤ ਬਣਨ ਦੀ ਸਮਰੱਥਾ ਰੱਖਦੇ। ਉਨ੍ਹਾਂ ਦੀਆਂ ਕਹਾਣੀਆਂ ਵਿਚ ਲਾਚਾਰ, ਬੇਵੱਸ, ਬੇਪੱਤ, ਬੇਇੱਜ਼ਤ ਹੁੰਦੀਆਂ ਮੁਟਿਆਰਾਂ ਔਰਤਾਂ ਦੇ ਹੱਥਾਂ ਵਿਚ ਖੰਜਰ ਤਲਵਾਰਾਂ ਅਤੇ ਬੁਰੇ ਸਮਾਜ ਨਾਲ ਲੜਨ ਲਈ ਮੁਕਾਬਲਾ ਕਰਨ ਲਈ ਜੋਸ਼ ਦਲੇਰੀ ਅਤੇ ਕਤਲ ਕਰਨ ਦੀ ਜ਼ੁਅਰਤ ਹੁੰਦੀ, ਨਾ ਕਿ ਖੁਦਕੁਸ਼ੀ ਕਰਨ ਲਈ ਡਰਪੋਕ ਹੋਣ। ਸਮਾਜ ਦੀਆਂ ਕੁਰੀਤੀਆਂ ਅਤੇ ਅੰਧਵਿਸ਼ਵਾਸ ਦੇ ਖ਼ਿਲਾਫ਼ ਉਨ੍ਹਾਂ ਡਟ ਕੇ ਲਿਖਿਆ। ਬੇਗਾਨਿਆਂ ਤੇ ਬੇਸਹਾਰਿਆਂ ਨੂੰ ਕਲੇਜੇ ਨਾਲ ਲਗਾ ਕੇ ਮਦਦ ਕਰਨ ਦੇ ਮਸੀਹਾ।
ਬਾਊ ਜੀ ਇਨਸਾਨੀ ਕਦਰਾਂ ਕੀਮਤਾਂ ਨੂੰ ਤਰਜੀਹ ਦੇਣ ਦੇ ਸੁਭਾਅ ਵਾਲੇ ਸਰਲ ਵਿਅਕਤੀ ਸਨ। ਜਦੋਂ ਬਾਊ ਜੀ ਇਕ ਜੇ.ਬੀ.ਟੀ. ਅਧਿਆਪਕ ਦੀਆਂ ਸੇਵਾਵਾਂ ਜਵਾਨੀ ਵਿਚ ਨਿਭਾਅ ਰਹੇ ਸਨ ਉਦੋਂ ਉਨ੍ਹਾਂ ਦੇ ਪਰਿਵਾਰ ਦੇ ਲਗਭਗ ਪੰਜ ਧੀਆਂ ਪੁੱਤਰ ਵੀ ਸਨ ਜੋ ਪ੍ਰਾਇਮਰੀ ਤੇ ਮਿਡਲ ਸਕੂਲ ਤੱਕ ਦੀ ਸਿੱਖਿਆ ਲੈ ਰਹੇ ਸਨ। ਜਵਾਨੀ ਵਿਚ ਹੀ ਉਨ੍ਹਾਂ ਦੀਆਂ ਕਈ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਉਮਰ ਵਧਣ ਦੇ ਨਾਲ-ਨਾਲ ਉਨ੍ਹਾਂ ਨੇ ਅਨੇਕਾਂ ਲੇਖਕ, ਯਾਰ-ਦੋਸਤ, ਪ੍ਰਸ਼ੰਸਕ ਤੇ ਅਨੁਯਾਈ ਬਣ ਚੁੱਕੇ ਸਨ।
ਬਾਊ ਜੀ ਦਾ ਇਕ ਸਿਰ ਕੱਢ ਲੇਖਕ ਦੋਸਤ ਦੂਸਰੇ ਸ਼ਹਿਰ ਵਿਚ ਰਹਿੰਦਾ ਸੀ। ਉਸ ਦੋਸਤ ਲੇਖਕ ਦੀਆਂ ਛੋਟੀਆਂ-ਛੋਟੀਆਂ ਕੋਈ ਚਾਰ-ਪੰਜ ਸਾਲ ਦੀਆਂ ਦੋ ਧੀਆਂ ਸਨ। ਅਚਾਨਕ ਹੀ ਇਸ ਲੇਖਕ ਦੋਸਤ ਅਤੇ ਉਸ ਦੀ ਪਤਨੀ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਹੁਣ ਘਰ ਵਿਚ ਦੋ ਨ੍ਹੰਨੀਆਂ ਜਾਨਾਂ ਨੂੰ ਕੌਣ ਸੰਭਾਲੇ?
ਬਾਊ ਜੀ ਤੱਕ ਲੇਖਕ ਦੋਸਤ ਦੇ ਹਾਦਸੇ ਵਿਚ ਹੋਈ ਮੌਤ ਦੀ ਖ਼ਬਰ ਪਹੁੰਚੀ ਤੇ ਇਹ ਵੀ ਪਤਾ ਲੱਗਾ ਕਿ ਉਸ ਦੀਆਂ ਦੋ ਧੀਆਂ ਨੂੰ ਕੋਈ ਵੀ ਸਾਂਭਣ ਲਈ ਤਿਆਰ ਨਹੀਂ। ਕਿਸੇ ਉਦਮ ਨਾਲ ਬਾਊ ਜੀ ਨੇ ਉਨ੍ਹਾਂ ਦੋਵਾਂ ਲੜਕੀਆਂ ਨੂੰ ਆਪਣੇ ਘਰ ਲੈ ਆਂਦਾ। ਆਪਣੇ ਘਰ ਪਰਵਰਿਸ਼ ਲਈ ਰੱਖ ਲਿਆ। ਇਕ ਜੇ.ਬੀ.ਟੀ. ਮਾਸਟਰ ਉਪਰੋਂ ਪੰਜ ਬੱਚੇ ਆਪਣੇ 'ਤੇ ਹੋਰ ਬੇਗਾਨੀਆਂ ਲੜਕੀਆਂ ਦੀ ਜ਼ਿੰਮੇਵਾਰੀ ਕਿਸੇ ਵੱਡੇ ਪਰਬਤ ਦੇ ਭਾਰ ਨਾਲੋਂ ਘੱਟ ਨਹੀਂ ਸੀ। ਬਾਊ ਜੀ ਨੇ ਉਨ੍ਹਾਂ ਦੋਵਾਂ ਲੜਕੀਆਂ ਨੂੰ ਆਪਣੀਆਂ ਧੀਆਂ ਵਾਂਗ ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤਾ।
ਸਮਾਂ ਖੰਭ ਲਗਾ ਕੇ ਉਡਦਾ ਗਿਆ। ਬਾਊ ਜੀ ਨੇ ਆਪਣੇ ਬੱਚਿਆਂ ਨੂੰ ਕਾਲਜ ਤੱਕ ਦੀ ਸਿੱਖਿਆ ਦਿਵਾਈ ਤੇ ਉਨ੍ਹਾਂ ਦੋਵਾਂ ਲੜਕੀਆਂ ਨੂੰ ਐਮ.ਏ., ਐਮ. ਫਿਲ ਤੇ ਪੀ.ਐਚ.ਡੀ. ਕਰਵਾ ਕੇ ਉਨ੍ਹਾਂ ਦੇ ਚੰਗੇ ਘਰਾਂ ਵਿਚ ਵਿਆਹ ਕਰ ਦਿੱਤੇ। ਦੋਵੇਂ ਲੜਕੀਆਂ ਵਿਸ਼ਵ-ਵਿਦਿਆਲੇ ਵਿਚ ਪ੍ਰਾਧਿਆਪਕਾ ਦੀਆਂ ਸੇਵਾਵਾਂ ਨਿਭਾਉਣ ਲੱਗੀਆਂ। ਇਹ ਦੋਵੇਂ ਲੜਕੀਆਂ ਬਾਊ ਜੀ ਨੂੰ ਬਹੁਤ ਪਿਆਰ ਸਤਿਕਾਰ ਦਿੰਦੀਆਂ ਤੇ ਆਪਣੇ ਸਕੇ ਬਾਪ ਵਾਂਗ ਹੀ ਮਿਲਦੀਆਂ ਸਨ ਅਤੇ ਬਾਊ ਜੀ ਵੀ ਉਨ੍ਹਾਂ ਨੂੰ ਦਿਲ ਜਾਨੋਂ ਧੀਆਂ ਤੋਂ ਵੱਧ ਪਿਆਰ ਸਤਿਕਾਰ ਦਿੰਦੇ।
ਸਮਾਂ ਕਲਾਚੇ ਭਰਦਾ ਚਲਾ ਗਿਆ। ਹਿੰਮਤੀ ਲੋਕ ਸਮੇਂ ਦੇ ਗ਼ੁਲਾਮ ਨਹੀਂ ਹੁੰਦੇ, ਸਮਾਂ ਉਨ੍ਹਾਂ ਦਾ ਗ਼ੁਲਾਮ ਹੋ ਜਾਂਦਾ ਹੈ। ਸਮੇਂ ਦੀ ਹਿੱਕ ਉਪਰ ਵਰਤਮਾਨ ਅਤੇ ਭਵਿੱਖ ਦਾ ਇਤਿਹਾਸ ਸਿਰਜਦੇ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕ ਸੂਰਜ ਵਾਂਗ ਹੁੰਦੇ ਹਨ ਜਿਨ੍ਹਾਂ ਦੀ ਰੋਸ਼ਨੀ ਨਾਲ ਅੰਬਰ ਹੀ ਨਹੀਂ, ਸਾਰੀ ਸ੍ਰਿਸ਼ਟੀ ਤੇ ਕਾਇਨਾਤ ਜਗਦੀ ਹੈ ਤੇ ਸੂਰਜ ਦੇ ਪਾਰਸ ਨਾਲ ਲੱਗ ਕੇ ਸਗੋਂ ਕਈ ਸੂਰਜ ਹੋਰ ਪੈਦਾ ਹੁੰਦੇ ਜਾਂਦੇ ਹਨ।
ਬਾਊ ਜੀ ਆਪਣੀ ਸੇਵਾਮੁਕਤੀ ਤੋਂ ਬਾਅਦ ਆਪਣੇ ਲੇਖਨ ਵਿਚ ਹੋਰ ਰੁੱਝ ਗਏ ਤੇ ਆਪਣੇ ਚੰਗੇ ਸ਼ਾਗਿਰਦਾਂ ਨੂੰ ਚੰਗੇ ਰਸਤੇ, ਚੰਗੀ ਅਗਵਾਈ ਕਰਨ ਦੇ ਫਰਜ਼ ਦੇਣ ਲਈ ਕਿਰਿਆਸ਼ੀਲ ਤੇ ਹੋਰ ਕਰਮਠ ਹੋ ਗਏ। ਭਾਵੇਂ ਉਨ੍ਹਾਂ ਨੂੰ ਬਹੁਤ ਉੱਚ-ਕੋਟੀ ਦੇ ਮਾਣ-ਸਨਮਾਨ ਨਹੀਂ ਮਿਲੇ, ਜੋ ਸਨਮਾਨ ਮਿਲੇ ਉਹ ਬੁਢਾਪੇ ਵਿਚ ਮਿਲੇ।
ਹੁਣ ਉਨ੍ਹਾਂ ਦੀ ਉਮਰ ਕਾਫ਼ੀ ਵਡੇਰੀ ਹੋ ਗਈ ਤੇ ਉਹ ਇਕ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਸਸਕਾਰ ਤੇ ਅੰਤਿਮ ਅਰਦਾਸ ਦੇ ਸਮੇਂ ਅਨੇਕਾਂ ਲੇਖਕ, ਪੱਤਰਕਾਰ, ਬੁੱਧੀਜੀਵੀ, ਸੰਪਾਦਕ, ਰਿਸ਼ਤੇਦਾਰ, ਯਾਰ-ਦੋਸਤ, ਪ੍ਰਸ਼ੰਸਕ ਅਤੇ ਉਨ੍ਹਾਂ ਵਲੋਂ ਅਪਣਾਈਆਂ ਦੋ ਧੀਆਂ ਦੇ ਪਰਿਵਾਰ ਵੀ ਪਹੁੰਚੇ। ਉਨ੍ਹਾਂ ਦੀ ਸੋਗ ਦੀ ਘੜੀ ਦੇ ਸਮੇਂ ਸਭ ਤੋਂ ਜ਼ਿਆਦਾ ਉਹ ਦੋ ਲੜਕੀਆਂ ਰੋ ਰਹੀਆਂ ਸਨ ਕਿ ਉਹ ਰੋਂਦੇ ਹੋਏ ਕਹਿ ਰਹੀਆਂ ਸਨ ਕਿ ਲੋਕੋ ਅੱਜ ਰੱਬ ਮਰ ਗਿਆ ਜੇ, ਸਾਡੇ ਪਿਤਾ ਜੀ ਸਾਡੇ ਤੋਂ ਦੂਰ ਚਲੇ ਗਏ, ਸਾਨੂੰ ਨਿਮਾਣੀਆਂ ਨੂੰ ਜ਼ਿੰਦਗੀ ਦੇ ਗਏ। ਉਨ੍ਹਾਂ 'ਚੋਂ ਇਕ ਧੀ ਨੇ ਬੁਸਕਦੇ ਹੋਏ ਕਿਹਾ ਕਿ ਬਾਊ ਜੀ ਵਰਗਾ ਦੁਨੀਆ 'ਤੇ ਕੋਈ ਨਹੀਂ ਹੋ ਸਕਦਾ ਤੇ ਨਾ ਹੀ ਹੋਵੇਗਾ। ਉਨ੍ਹਾਂ 'ਚੋਂ ਇਕ ਧੀ ਕਹਿ ਰਹੀ ਸੀ ਕਿ ਬਾਊ ਜੀ ਨੇ ਸਾਰੀ ਉਮਰ ਰੈਗ ਦੇ ਕੱਪੜੇ ਅਤੇ ਸੈਕੰਡਹੈਂਡ ਬੂਟ ਹੀ ਹੰਢਾਏ। ਉਨ੍ਹਾਂ ਦੇ ਬੂਟ ਕਈ ਜਗ੍ਹਾ ਤੋਂ ਗੰਢੇ ਹੋਏ ਹੁੰਦੇ ਸਨ। ਉਹ ਪੈਂਟ ਕੋਟ ਟਾਈ ਵੀ ਰੈਗ ਵਾਲੇ ਕੱਪੜਿਆਂ ਦੀ ਦੁਕਾਨ ਤੋਂ ਲਿਆਉਂਦੇ ਸਨ। ਉਹ ਮਹਾਨ ਆਤਮਾ ਸਨ ਜਿਨ੍ਹਾਂ ਨੇ ਆਪਣੀਆਂ ਇਛਾਵਾਂ ਦੀ ਕੁਰਬਾਨੀ ਦੇ ਕੇ ਦੂਜਿਆਂ ਨੂੰ ਜ਼ਿੰਦਗੀ ਬਖ਼ਸ਼ੀ। ਉਹ ਮਹਾਨ ਬਾਪ, ਦਾਰਸ਼ਨਿਕ, ਲੇਖਕ, ਵਧੀਆ ਇਨਸਾਨ, ਵਧੀਆ ਦੋਸਤ ਤੇ ਮਹਾਂਪੁਰਸ਼ ਤਾਂ ਸੀ ਪਰ ਉਹ ਆਪਣਿਆਂ ਦੇ ਤਾਂ ਹੈ ਹੀ ਸਨ, ਪਰ ਬੇਗਾਨਿਆਂ ਦੇ ਵੀ ਮਸੀਹਾ ਸਨ। ਸੱਚ ਹੱਕ ਦੀ ਮੂਰਤ ਸਨ। ਉਨ੍ਹਾਂ ਦੀਆਂ ਯਾਦਾਂ ਦੀ ਖ਼ੁਸ਼ਬੂ ਕਦੇ ਨਹੀਂ ਮਰੇਗੀ।

-ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409


ਖ਼ਬਰ ਸ਼ੇਅਰ ਕਰੋ

ਵਿਅੰਗ

ਜਦੋਂ ਪਾਂਡੇ ਜੀ ਮੇਰੇ ਘਰ ਆਏ

ਪਾਂਡੇ ਜੀ ਮੇਰੇ ਬਹੁਤ ਨਜ਼ਦੀਕੀ ਦੋਸਤ ਹਨ। ਉਨ੍ਹਾਂ ਦੇ ਬੇਟੇ ਦੀ ਸ਼ਾਦੀ ਹੋਈ ਤਾਂ ਅਸੀਂ ਰਿਵਾਜ ਮੁਤਾਬਿਕ ਪੂਰੇ ਪਰਿਵਾਰ ਨੂੰ ਰੋਟੀ 'ਤੇ ਬੁਲਾਇਆ।
ਪਾਂਡੇ ਜੀ, ਭਾਬੀ ਜੀ, ਉਨ੍ਹਾਂ ਦਾ ਬੇਟਾ ਤੇ ਬਹੂ ਜਦੋਂ ਸਾਡੇ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਬਾਹਰ ਜਾ ਕੇ ਜੀ ਆਇਆਂ ਕੀਤਾ। ਪ੍ਰਾਚੀ (ਮੇਰੀ ਬੇਟੀ) ਨੇ ਰਿਵਾਜ ਮੁਤਾਬਿਕ ਤੇਲ ਚੋਇਆ ਤਾਂ ਮੈਂ ਉਨ੍ਹਾਂ ਨੂੰ ਅੰਦਰ ਲੈ ਕੇ ਆਇਆ।
ਆਉਂਦੇ ਮੇਰੀ ਮੈਡਮ ਨੇ ਸਿਰ ਢਕ ਕੇ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਬੇਨਤੀ ਕੀਤੀ ਹੇ ਪਰਮਾਤਮਾ ਨਵੀਂ ਜੋੜੀ 'ਤੇ ਮੇਹਰ ਭਰਿਆ ਹੱਥ ਰੱਖੀਂ, ਬੁਰੀ ਨਜ਼ਰ ਤੋਂ ਬਚਾਈਂ, ਫਿਰ ਸਾਨੂੰ ਸਾਰਿਆਂ ਨੂੰ ਮਿਸਰੀ ਦਾ ਪ੍ਰਸ਼ਾਦ ਦਿੱਤਾ।
ਪਾਂਡੇ ਜੀ ਨੂੰ ਇਹ ਸਵਾਗਤ ਬਹੁਤ ਵਧੀਆ ਲੱਗਿਆ ਤੇ ਕਹਿੰਦੇ ਡਾਕਟਰ 'ਸਾਹਬ ਹਮ ਨੇ ਐਸਾ ਸਵਾਗਤ ਪਹਿਲੀ ਵਾਰ ਦੇਖਾ ਹੈ, ਬੁਹਤ ਹੀ ਅੱਛਾ ਲਗਾ।'
ਪਾਂਡੇ ਜੀ ਇਹ ਪੰਜਾਬ ਦਾ ਰਿਵਾਜ ਐ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਕ ਗੱਲ ਕਹਾਂ।
'ਹਾਂ ਹਾਂ ਕਿਉਂ ਨਹੀਂ' ਪਾਂਡੇ ਜੀ ਬੋਲੇ।
ਸਾਡੇ ਇਹ ਰਿਵਾਜ ਐ ਕਿ ਜਿਹੜਾ ਤੇਲ ਚੋਵੇ ਉਸ ਨੂੰ ਸ਼ਗਨ ਜ਼ਰੂਰ ਦੇਈਦਾ।
'ਅਰੇ ਅੱਛਾ ਕੀਆ ਆਪ ਨੇ ਬਤਾ ਦਿਆ, ਮੇਰੇ ਕੋ ਪਤਾ ਨਹੀਂ ਥਾ', ਕਹਿ ਕੇ ਪਾਂਡੇ ਜੀ ਨੇ 500 ਰੁਪਏ ਪ੍ਰਾਚੀ ਨੂੰ ਦੇ ਦਿੱਤੇ।
ਵੈਸੇ ਅੰਕਲ ਜੀ ਵੈਲਕਮ ਦੇ ਟਾਈਮ ਮੈਂ ਵੀ ਤਾਂ ਪ੍ਰਾਚੀ ਦੇ ਨਾਲ ਹੀ ਖੜ੍ਹਾ ਸੀ। ਪ੍ਰਤੀਕ (ਮੇਰੇ ਬੇਟੇ) ਨੇ ਕਿਹਾ।
ਅਰੇ ਕਿਉਂ ਨਹੀਂ, ਮੇਰੇ ਲੀਏ ਤੋ ਆਪ ਦੋਨੋਂ ਬਰਾਬਰ ਹੋ, ਕਹਿ ਕੇ ਪਾਂਡੇ ਜੀ ਨੇ 500 ਰੁਪਏ ਪ੍ਰਤੀਕ ਨੂੰ ਵੀ ਦੇ ਦਿੱਤੇ।
ਮੈਨੂੰ ਮਜ਼ਾਕ ਸੁੱਝਿਆ, ਮੈਂ ਆਪਣੀ ਮੈਡਮ ਕੋਲ ਜਾ ਕੇ ਬੋਲਿਆ (ਜਦੋਂ ਕਿ ਉਸ ਨੂੰ ਗੱਲ ਦਾ ਵੀ ਨਹੀਂ ਸੀ ਪਤਾ)
'ਹਾਂ... ਅੱਛਾ... ਉਹ... ਨਹੀਂ ਨਹੀਂ, ਮੈਂ ਐਂ ਕਿਉਂ ਕਰੂੁੰਗਾ।'
ਤਾਂ ਪਾਂਡੇ ਜੀ ਮੇਰੀ ਆਵਾਜ਼ ਸੁਣ ਕੇ ਕਹਿੰਦੇ, 'ਡਾਕਟਰ ਸਾਹਿਬ ਕਿਆ ਕਹਿ ਰਹੇ ਹੋ ਭਾਬੀ ਜੀ ਕੋ। ਨਹੀਂ-ਨਹੀਂ, ਕੁਝ ਨੀ, ਉਹ ਤਾਂ ਮੈਨੂੰ ਕਹਿ ਰਹੇ ਸੀ ਕਿ ਹੁਣ ਕਿਤੇ ਤੁਸੀਂ ਨਾ ਜੇ ਕਹਿਣ ਲੱਗ ਜਾਇਓ ਕਿ ਪਾਂਡੇ ਜੀ ਮੈਂ ਵੀ ਤੁਹਾਡੇ ਤੋਂ ਛੋਟਾ ਆਂ।'
ਅਰੇ ਹਾਂ, ਬਾਤ ਤੋ ਆਪ ਕੀ ਭੀ ਠੀਕ ਐ, ਹੋ ਤੋ ਆਪ ਵੀ ਮੇਰੇ ਸੇ ਛੋਟੇ ਕਹਿ ਕੇ ਪਾਂਡੇ ਜੀ ਨੇ 500 ਰੁਪਏ ਮੈਨੂੰ ਵੀ ਦੇ ਦਿੱਤੇ।
ਮੈਂ ਫਿਰ ਆਪਣੀ ਘਰਵਾਲੀ ਕੋਲ ਗਿਆ (ਸ਼ੋਅ ਐਂ ਕਰਿਆ ਕਿ ਉਹ ਮੈਨੂੰ ਬੁਲਾ ਰਹੀ ਐ) ਹਾਂ ਗੱਲ ਤਾਂ ਤੇਰੀ ਠੀਕ ਐ, ਪਰ ਯਾਰ ਚੰਗਾ ਨੀ ਲਗਦਾ, ਪਾਂਡੇ ਜੀ ਕੀ ਸੋਚਣਗੇ।
ਡਾਕਟਰ ਸਾਹਿਬ 'ਕਿਆ ਕਹਿ ਰਹੇ ਹੋ, ਭਾਬੀ ਜੀ' ਪਾਂਡੇ ਨੇ ਪੁੱਛਿਆ।
ਨਹੀਂ ਨਹੀਂ ਕੁਝ ਨਹੀਂ, ਉਹ ਤਾਂ ਗੁੱਸਾ ਕਰ ਰਹੇ ਸੀ, ਕਿ ਮੂੰਹ ਮਿੱਠਾ ਮੈਂ ਕਰਵਾਵਾਂ, ਸ਼ਗਨ ਆਪਣੇ ਭਰਾ, ਭਤੀਜੇ ਤੇ ਭਤੀਜੀ ਨੂੰ... ਆਹੋ ਭਾਈ ਮੈਨੂੰ ਬੇਗਾਨੀ ਧੀ ਨੂੰ ਕੌਣ ਪੁੱਛਦੈ?
ਅਰੇ ਓ ਸੌਰੀ ਸੌਰੀ ਭਾਬੀ ਜੀ ਆਪ ਕਾ ਗੁੱਸਾ ਬਿਲਕੁਲ ਸਹੀ ਹੈ। ਮੇਰੇ ਤੋ ਦਿਮਾਗ ਮੇਂ ਈ ਨਹੀਂ ਰਹਾ, ਕਹਿ ਕੇ ਪਾਂਡੇ ਜੀ ਨੇ 500 ਰੁਪਏ ਮੇਰੀ ਮੈਡਮ ਨੂੰ ਵੀ ਦੇ ਦਿੱਤੇ।
ਚਾਹ-ਪਾਣੀ ਪੀਣ ਤੋਂ ਬਾਅਦ ਪਾਂਡੇ ਜੀ ਫਿਰ ਕਹਿੰਦੇ, 'ਡਾਕਟਰ ਸਾਹਿਬ ਵੈਲਕਮ ਦਾ ਤਰੀਕਾ ਬਹੁਤ ਅੱਛਾ ਲਗਾ। ਮੈਨੇ ਪਹਿਲੀ ਵਾਰ ਦੇਖਾ ਹੈ।'
'ਅੱਛਾ ਚਲੋ ਬਈ ਉਠੋ ਦੁਬਾਰਾ ਵੈਲਕਮ ਕਰੀਏ, ਮੇਰੇ ਕਹਿੰਦੇ ਈ ਸਾਡੇ ਤੋਂ ਪਹਿਲਾਂ ਪਾਂਡੇ ਜੀ ਛਾਲ ਮਾਰ ਕੇ ਉੱਠੇ, ਅਰੇ ਨਹੀਂ ਨਹੀਂ, ਵਾਰ-ਵਾਰ ਵੈਲਕਮ ਅੱਛਾ ਨਹੀਂ ਲਗਤਾ। ਪਾਂਡੇ ਜੀ ਸ਼ਾਇਦ ਸੋਚ ਰਹੇ ਸੀ ਕਿ 2000 ਦੁਬਾਰਾ ਫਿਰ ਦੇਣਾ ਪਊ।'

-ਮੋਬਾਈਲ : 98553-27940.

ਨਹਿਲੇ 'ਤੇ ਦਹਿਲਾ

ਕੁੱਤੇ ਵਾਲਾ ਕਾਫ਼

ਇਹ ਘਟਨਾ ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਦੀ ਹੈ। ਉਥੇ ਤਾਇਨਾਤ ਸਨ ਆਨਰੇਰੀ ਮੈਜਿਸਟ੍ਰੇਟ ਸਰਦਾਰ ਕਰਤਾਰ ਸਿੰਘ। ਉਹ ਬਹੁਤ ਇਮਾਨਦਾਰ ਅਫ਼ਸਰ ਸਨ। ਉਹ ਕਦੇ ਵੀ ਕਿਸੇ ਦੀ ਸਿਫਾਰਸ਼ ਨਹੀਂ ਸਨ ਮੰਨਦੇ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਹਰ ਮੁਕੱਦਮੇ ਵਿਚ ਹੱਕਦਾਰ ਨੂੰ ਹੱਕ ਅਤੇ ਇਨਸਾਫ਼ ਮਿਲੇ। ਉਹ ਥੋੜ੍ਹਾ ਆਰਾਮ ਤਲਬ ਵੀ ਸਨ। ਉਹ ਦੁਪਹਿਰ ਤੱਕ ਕਚਹਿਰੀ ਵਿਚ ਰਹਿੰਦੇ। ਉਸ ਤੋਂ ਬਾਅਦ ਲੰਚ ਕਰਕੇ ਆਰਾਮ ਕਰਦੇ ਸਨ।
ਇਕ ਵਾਰੀ ਇਕ ਵਕੀਲ ਉਨ੍ਹਾਂ ਨੂੰ ਮਿਲਣ ਲਈ ਆਇਆ ਪਰ ਸਰਦਾਰ ਕਰਤਾਰ ਸਿੰਘ ਅਦਾਲਤ ਬਰਖਾਸਤ ਕਰਕੇ ਘਰ ਚਲੇ ਗਏ ਸਨ। ਵਕੀਲ ਨੇ ਉਨ੍ਹਾਂ ਦੇ ਰੀਡਰ ਤੋਂ ਕੋਈ ਨਾਜਾਇਜ਼ ਕੰਮ ਕਰਵਾਉਣਾ ਚਾਹਿਆ ਜੋ ਉਸ ਨੇ ਨਹੀਂ ਕੀਤਾ। ਇਸ 'ਤੇ ਨਾਰਾਜ਼ ਹੋ ਕੇ ਵਕੀਲ ਸ: ਕਰਤਾਰ ਸਿੰਘ ਦੀ ਪਤਨੀ ਨੂੰ ਜਾ ਮਿਲਿਆ ਅਤੇ ਉਨ੍ਹਾਂ ਨੂੰ ਰੀਡਰ ਸਾਹਿਬ ਬਾਰੇ ਗ਼ਲਤ ਗੱਲਾਂ ਦੱਸ ਕੇ ਭੜਕਾਇਆ। ਉਹਨੇ ਕਿਹਾ, 'ਸਰਦਾਰ ਸਾਹਿਬ ਬੜੇ ਇਮਾਨਦਾਰ, ਸੱਚੇ-ਸੁੱਚੇ ਕਿਰਦਾਰ ਦੇ ਅਫਸਰ ਹਨ। ਇਹ ਕਿਸੇ ਦੀ ਸਿਫਾਰਸ਼ ਨਹੀਂ ਮੰਨਦੇ, ਕਿਸੇ ਕੇਸ ਵਿਚ ਬੇਈਮਾਨੀ ਨਹੀਂ ਕਰਦੇ। ਇਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਕਦਾਰ ਨੂੰ ਉਹਦਾ ਹੱਕ ਮਿਲੇ, ਪੂਰਾ ਇਨਸਾਫ਼ ਮਿਲੇ। ਪਰ ਇਨ੍ਹਾਂ ਦਾ ਰੀਡਰ ਬੜਾ ਮਾੜਾ ਬੰਦਾ ਹੈ, ਉਹ ਸਰਦਾਰ ਕਰਤਾਰ ਸਿੰਘ ਦਾ ਨਾਂਅ ਕੁੱਤੇ ਵਾਲੇ ਕਾਫ਼ ਨਾਲ ਲਿਖਦਾ ਹੈ। ਇਹ ਸਾਹਿਬ ਜੀ ਦਾ ਅਪਮਾਨ ਹੈ। ਇਹ ਜਾਣ ਕੇ ਸਰਦਾਰਨੀ ਜੀ ਬਹੁਤ ਨਾਰਾਜ਼ ਹੋਈ ਅਤੇ ਆਪਣੇ ਪਤੀ ਨੂੰ ਰੀਡਰ ਨੂੰ ਤਬਦੀਲ ਕਰਨ ਲਈ ਕਿਹਾ। ਨਾਲ ਹੀ ਦੱਸਿਆ ਕਿ ਇਹ ਤੁਹਾਡਾ ਨਾਂਅ ਕਰਤਾਰ ਸਿੰਘ ਕੁੱਤੇ ਵਾਲੇ ਕਾਫ਼ ਨਾਲ ਲਿਖਦਾ ਹੈ।' ਇਹ ਸੁਣ ਕੇ ਮੈਜਿਸਟ੍ਰੇਟ ਸਾਹਿਬ ਹੱਸ ਪਏ ਅਤੇ ਆਪਣੀ ਪਤਨੀ ਨੂੰ ਸਮਝਾਇਆ ਕਿ ਉਰਦੂ ਵਿਚ ਕੱਕੇ ਦੀ ਆਵਾਜ਼ ਵਾਲੇ ਦੋ ਅੱਖਰ ਹੁੰਦੇ ਹਨ। ਇਕ ਕੁਆਫ਼ ਜਿਸ ਦੇ ਪੈਰ ਥੱਲੇ ਬਿੰਦੀ ਲਗਦੀ ਹੈ ਉਹ ਕਾਬਿਸ, ਕੁਦਰਤ, ਕਾਲੀਨ ਆਦਿ ਲਿਖੇ ਜਾਂਦੇ ਹਨ ਪਰ ਬਿਨਾਂ ਥੱਲੇ ਵਾਲੀ ਬਿੰਦੀ ਦੇ ਅੱਖਰ ਨੂੰ ਕਾਫ਼ ਕਹਿੰਦੇ ਹਨ, ਜਿਸ ਦਾ ਨਾਲ ਕਰਤਾਰ, ਕਰਨੈਲ, ਕੁੱਤਾ, ਕਰਤਬ ਲਿਖੇ ਜਾਂਦੇ ਹਨ। ਕਰਤਾਰ ਲਿਖਣ ਵੇਲੇ ਕਾਫ਼ ਦੀ ਲੋੜ ਹੁੰਦੀ ਹੈ, ਇਸ ਲਈ ਤੁਹਾਡਾ ਇਹ ਇਤਰਾਜ਼ ਠੀਕ ਨਹੀਂ।'

-ਖੰਨਾ-141401 (ਪੰਜਾਬ)।
ਮੋਬਾਈਲ : 94170-91668.

ਸਹਿਣਸ਼ੀਲਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਅੱਜ ਮਨੁੱਖ ਵਿਚ ਘਟ ਰਹੀ ਸਹਿਣਸ਼ੀਲਤਾ ਚਿੰਤਾ ਦਾ ਵਿਸ਼ਾ ਹੈ।
* ਸਹਿਣਸ਼ੀਲਤਾ, ਨਿਮਰਤਾ, ਮਿਠਾਸ ਵਰਗੇ ਚੰਗੇ ਗੁਣ ਮਨੁੱਖ ਵਿਚੋਂ ਦੂਰ ਹੋ ਰਹੇ ਹਨ, ਜਿਨ੍ਹਾਂ ਦੀ ਜਗ੍ਹਾ ਹੰਕਾਰ, ਆਕੜ, ਹਉਮੈ ਅਤੇ ਤੰਗਦਿਲੀ ਨੇ ਲੈ ਲਈ ਹੈ। ਅੱਗੇ ਵਧਣ ਦੇ ਮੁਕਾਬਲੇ ਵਿਚ ਮਨੁੱਖਤਾ ਪਿੱਛੇ ਛੁੱਟਦੀ ਜਾ ਰਹੀ ਹੈ।
* ਜਿਨ੍ਹਾਂ ਕੋਲ ਸਹਿਣਸ਼ੀਲਤਾ ਨਹੀਂ ਹੁੰਦੀ, ਉਨ੍ਹਾਂ ਨੂੰ ਗ਼ਰੀਬ ਸਮਝਿਆ ਜਾਂਦਾ ਹੈ। ਕੀ ਅੱਜ ਤੱਕ ਕੋਈ ਜ਼ਖ਼ਮ ਬਿਨਾਂ ਸਹਿਣਸ਼ੀਲਤਾ ਤੋਂ ਠੀਕ ਹੋਇਆ ਹੈ।
* ਸਹਿਣਸ਼ੀਲਤਾ ਦੀ ਘਾਟ ਦੇ ਸਭ ਤੋਂ ਵੱਧ ਦਰਸ਼ਨ ਨੌਜਵਾਨ ਪੀੜ੍ਹੀ ਵਿਚ ਹੁੰਦੇ ਹਨ। ਅਸਹਿਣਸ਼ੀਲ ਖੁਦ ਵੀ ਬੇਚੈਨ ਰਹਿੰਦਾ ਹੈ ਅਤੇ ਹੋਰਨਾਂ ਨੂੰ ਵੀ ਬੇਚੈਨ ਰੱਖਦਾ ਹੈ।
* ਐਸਾ ਨਹੀਂ ਹੈ ਕਿ ਦੁੱਖ ਵਧ ਗਏ ਹਨ ਬਲਕਿ ਸਚਾਈ ਇਹ ਹੈ ਕਿ ਸਹਿਣਸ਼ੀਲਤਾ ਘੱਟ ਹੋ ਗਈ ਹੈ। ਪ੍ਰਸਿੱਧ ਕਹਾਵਤ ਹੈ ਕਿ ਜਿਸ ਨੂੰ ਸਹਿਣਾ ਆ ਗਿਆ, ਸਮਝੋ ਉਸ ਨੂੰ ਰਹਿਣਾ ਆ ਗਿਆ। ਅੱਜ ਇਸ ਕਹਾਵਤ 'ਤੇ ਅਮਲ ਕਰਨ ਦੀ ਲੋੜ ਹੈ। ਕਿਉਂਕਿ ਅਸਹਿਣਸ਼ੀਲਤਾ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ।
* ਸਹਿਣਸ਼ੀਲਤਾ ਦੀ ਘਾਟ ਕਾਰਨ ਹੀ ਅੱਜ ਤਲਾਕਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।
* ਜਿਸ ਵਿਅਕਤੀ ਕੋਲ ਸਹਿਣਸ਼ੀਲਤਾ ਤੇ ਸ਼ਾਂਤੀ ਨਹੀਂ, ਉਸ ਦੇ ਹੋਰ ਚੰਗੇ ਗੁਣ ਵੀ ਔਗੁਣ ਵਾਂਗ ਬਣ ਜਾਂਦੇ ਹਨ।
* ਏਨੇ ਵੀ ਸਹਿਣਸ਼ੀਲ ਨਾ ਬਣੋ ਕਿ ਤੁਸੀਂ ਅਸਹਿਣਸ਼ੀਲ ਨੂੰ ਵੀ ਸਹਿਣ ਕਰੋ।
* ਬੁਰਾਈ ਇਸ ਲਈ ਨਹੀਂ ਪਨਪਦੀ ਕਿ ਬੁਰਾ ਕਰਨ ਵਾਲੇ ਲੋਕ ਵਧ ਗਏ ਹਨ, ਬਲਕਿ ਇਸ ਲਈ ਵਧਦੀ ਹੈ ਕਿ ਸਹਿਣ ਕਰਨ ਵਾਲੇ ਲੋਕ ਵਧ ਗਏ ਹਨ।
* ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਬਹੁਤ ਕੁਝ ਸਹਿਣ ਕਰਨਾ ਪੈ ਰਿਹਾ ਹੈ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਅਜੇ ਵੀ ਸਹਿਣ ਕਰਨ ਦਾ ਯਤਨ ਕਰ ਰਹੇ ਹੋ।
* ਸਹਿਣਸ਼ੀਲਤਾ ਬਹੁਤ ਵੱਡਾ ਗਹਿਣਾ ਹੈ ਪਰ ਕਈ ਵਾਰੀ ਕਈ ਲੋਕ ਇਸ ਨੂੰ ਕਿਸੇ ਦੀ ਕਮਜ਼ੋਰੀ ਜਾਂ ਮੂਰਖਤਾ ਸਮਝਦੇ ਹਨ। ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਹਿਣਸ਼ੀਲਤਾ ਦੀ ਵੀ ਇਕ ਸੀਮਾ ਜ਼ਰੂਰ ਹੁੰਦੀ ਹੈ। ਕਿਸੇ ਦੀ ਸਹਿਣਸ਼ੀਲਤਾ ਨੂੰ ਜ਼ਰੂਰਤ ਤੋਂ ਜ਼ਿਆਦਾ ਨਹੀਂ ਪਰਖਣਾ ਚਾਹੀਦਾ ਕਿਉਂਕਿ ਜਦੋਂ ਕੋਈ ਬੰਦਾ ਤੰਗ ਹੋ ਕੇ ਸਹਿਣਸ਼ੀਲਤਾ ਛੱਡਦਾ ਹੈ ਤਾਂ ਨਤੀਜੇ ਠੀਕ ਨਹੀਂ ਨਿਕਲਦੇ।
* ਸਹਿਣਸ਼ੀਲ ਹੋਣਾ ਜੰਗੀ ਗੱਲ ਹੈ ਪਰ ਅਨਿਆਂ ਦਾ ਵਿਰੋਧ ਕਰਨਾ ਉਸ ਤੋਂ ਵੀ ਵਧੀਆ ਗੱਲ ਹੈ।
* ਜੇ ਮਨੁੱਖ ਰਹਿਣਾ, ਕਹਿਣਾ ਅਤੇ ਸਹਿਣਾ ਸਿੱਖ ਲਵੇ ਤਾਂ ਜ਼ਿੰਦਗੀ ਵਿਚ ਉਹ ਕਦੇ ਅਸਫਲ ਨਹੀਂ ਹੋ ਸਕਦਾ।
* ਨਿਮਰਤਾ, ਪ੍ਰੇਮ ਭਰੇ ਵਤੀਰੇ ਅਤੇ ਸਹਿਣਸ਼ੀਲਤਾ ਨਾਲ ਮਨੁੱਖਤਾ ਕੀ ਦੇਵਤੇ ਵੀ ਵੱਸ 'ਚ ਹੋ ਜਾਂਦੇ ਹਨ।
* ਸਹਿਣਸ਼ੀਲਤਾ ਜ਼ਿੰਦਗੀ ਵਿਚ ਤੇਲ ਵਾਂਗ ਕੰਮ ਕਰਦੀ ਹੈ, ਜਿਸ ਨਾਲ ਝਗੜਾ ਖ਼ਤਮ ਹੋ ਜਾਂਦਾ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਕਹਾਣੀ

ਠੱਕ-ਠੱਕ ਦੀ ਆਵਾਜ਼

ਪਿਛਲੇ ਕੁਝ ਦਿਨਾਂ ਤੋਂ ਘਰਾਂ ਦੇ ਬੰਦ ਦਰਵਾਜ਼ਿਆਂ ਅੰਦਰ ਬੈਠਿਆਂ ਨੂੰ ਅੰਦਰਲੀ ਜ਼ਿੰਦਗੀ ਦਾ ਅਹਿਸਾਸ ਹੋਇਆ। ਪਹਿਲੇ ਕੁੱਝ ਦਿਨ ਤਾਂ ਆਪਸੀ ਤਕਰਾਰ ਵਿਚ ਲੰਘੇ। ਹਰ ਇਕ ਮੈਂਬਰ ਆਵਦੇ ਕੰਮ ਅਤੇ ਆਵਦੀ ਨੌਕਰੀ ਦੇ ਮਹੱਤਵ ਬਾਰੇ ਹੀ ਬੋਲਦਾ ਰਿਹਾ....ਉਨ੍ਹਾਂ ਨੂੰ ਲਗਦਾ ਸੀ ਕਿ ਸਾਡੇ ਨਾ ਜਾਣ ਨਾਲ ਜ਼ਿੰਦਗੀ ਅਤੇ ਕੰਮ ਜਿਵੇਂ ਰੁਕ ਹੀ ਜਾਣਗੇ। ਫੇਰ ਸਾਰਿਆਂ ਦਾ ਧਿਆਨ ਘਰ ਦੇ ਰਾਸ਼ਨ ਅਤੇ ਜ਼ਰੂਰੀ ਸਾਮਾਨ ਲਿਆਉਣ ਵੱਲ ਹੋ ਗਿਆ। ਸਵੇਰ ਦੀ ਭੱਜ-ਦੌੜ ਮੱਠੀ ਪੈ ਗਈ ....ਨਾ ਨਹਾਉਣ ਦੀ ਕਾਹਲ....ਨਾ ਤਿਆਰ ਹੋਣ ਦਾ ਝੰਜਟ....ਸਾਰੇ ਉੱਠ ਕੇ ਮਾਂ ਜੀ ਦੇ ਕਮਰੇ ਵਿਚ ਜਾ ਕੇ ਬੈਠ ਜਾਂਦੇ.... ਉੱਥੇ ਹੀ ਨਾਸ਼ਤਾ ਕਰਦੇ....ਬਾਪੂ ਜੀ ਨਵੀਂ ਬਿਮਾਰੀ ਕਰੋਨਾ ਦਾ ਪਰਹੇਜ਼ ਕਰਨ ਲਈ ਹਦਾਇਤਾਤਾਂ ਦਿੰਦੇ....ਪੁਰਾਣੀ ਮਹਾਂਮਾਰੀ ਬਾਰੇ ਦੱਸਦੇ ।
ਦਸ ਕੁ ਦਿਨਾਂ ਬਾਅਦ ਘਰ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ ਸੀ ਕਿਉਂਕਿ ਕੰਮ ਵਾਲੀ ਆਉਂਦੀ ਨਹੀਂ ਸੀ, ਸਾਰਾ ਕੰਮ ਆਪ ਹੀ ਕਰਨਾ ਸੀ। ਮੇਰੇ ਨੂੰਹਾਂ-ਪੁੱਤ ਅਤੇ ਪੋਤੇ-ਪੋਤੀਆਂ ਨੇ ਹੁਣ ਘਰ ਦੀ ਸਫ਼ਾਈ ਵਿਢ ਲਈ....ਅੰਦਰਲੇ ਕਮਰੇ ਦੀਆਂ ਪੇਟੀਆਂ ਦੇ ਸਾਮਾਨ ਨੂੰ ਧੁੱਪ ਲਗਵਾ ਕੇ ਵਿਚ ਰੱਖਿਆ.....ਪੜਛੱਤੀ ਦਾ ਸਾਰਾ ਸਾਮਾਨ ਵਿਹੜੇ 'ਚ ਖਿਲਾਰ ਲਿਆ....ਪੁਰਾਣੇ ਪਿੱਤਲ ਦੇ ਵੱਡੇ ਭਾਂਡੇ...ਹੋਰ ਹਜ਼ਾਰ ਨਿੱਕ-ਸੁੱਕ ਵਿਚੋਂ ਗਡੀਰਾ ਨਿਕਲਿਆ....ਜਦੋਂ ਮੈਂ ਜਵਾਕਾਂ ਨੂੰ ਦੱਸਿਆ ਕਿ ਤੁਹਾਡਾ ਪਿਓ ਏਹਦੇ ਨਾਲ ਤੁਰਨਾ ਸਿੱਖਿਆ ਸੀ....ਖੂਬ ਹਾਸੜ ਪਈ .....ਜਵਾਕ ਚਾਈਂ-ਚਾਈਂ ਉਸ ਨਾਲ ਖੇਡਣ ਲੱਗੇ.....ਫੇਰ ਇਕ ਗਾਚੀ ਨਾਲ ਪੋਚੀ ਫੱਟੀ ਮਿਲੀ ਜਿਸ 'ਤੇ ੳ, ਅ, ੲ, ਸ, ਹ ਲਿਖਿਆ ਹੋਇਆ ਸੀ। ਅੱਜਕਲ੍ਹ ਦੇ ਬੱਚਿਆਂ ਲਈ ਇਹ ਇਕ ਅਚੰਭਾ ਹੀ ਸੀ....ਫੇਰ ਕੀ ਸੀ ਮੋਬਾਈਲ ਨਾਲ ਫੋਟੋਆਂ ਖਿੱਚੀਆਂ ਗਈਆਂ ਅਤੇ ਨੈੱਟ 'ਤੇ ਪਾ ਦਿੱਤੀਆਂ ਗਈਆਂ। ਅਗਲੇ ਦਿਨ ਅਲਮਾਰੀਆਂ ਦੀ ਵਾਰੀ ਆਈ। ਵਿਚੋਂ ਪੁਰਾਣੀਆਂ ਐਲਬਮ ਅਤੇ ਫੋਟੋਆਂ ਨਿਕਲ ਆਈਆਂ ਜੋ ਕਾਫੀ ਸਮੇਂ ਤੋਂ ਸੰਭਾਲੀਆਂ ਪਈਆਂ ਸੀ। ਸਾਰੇ ਕੰਮ ਛੱਡ ਕੇ ਫੋਟੋਆਂ ਦੇਖਣ ਲੱਗ ਪਏ.....ਆਵਦੇ ਬਚਪਨ ਦੀਆਂ, ਵਿਆਹ-ਸ਼ਾਦੀ ਅਤੇ ਸਕੂਲਾਂ-ਕਾਲਜਾਂ ਦੀਆਂ....ਕਈਆਂ ਬਾਰੇ ਮੇਰੇ ਤੋਂ ਪੁੱਛਦੇ....ਪੁਰਾਣੀਆਂ ਯਾਦਾਂ ਨਵੀਆਂ ਹੋ ਗਈਆਂ।
ਇਨ੍ਹਾਂ ਦਿਨਾਂ ਵਿਚ ਮੈਂ ਸੇਵੀਆਂ ਉਬਾਲ ਕੇ ਵਿਚ ਬੂਰਾ ਖੰਡ ਅਤੇ ਦੇਸੀ ਘਿਓ ਪਾ ਕੇ ਸਾਰਿਆਂ ਨੂੰ ਖੁਆਈਆਂ । ਮੈਗੀ,ਚਾਉਮਿਨ ਅਤੇ ਨੂਡਲ ਖਾਣ ਵਾਲਿਆਂ ਨੂੰ ਅੱਜ ਪਤਾ ਲੱਗਾ ਕਿ ਘਰ ਦੀਆਂ ਸੇਵੀਆਂ ਐਨੀਆਂ ਸੁਆਦ ਹੁੰਦੀਆਂ ਨੇ। ਇਸ ਤੋਂ ਇਲਾਵਾ ਮਿੱਠੀ ਚੂਰੀ ਦੇ ਲੱਡੂ, ਮਿੱਠੀਆਂ ਰੋਟੀਆਂ, ਖੀਰ-ਪੂੜੇ ਅਤੇ ਗੁੜ ਵਾਲੇ ਮਿੱਠੇ ਚੌਲਾਂ ਦਾ ਸੁਆਦ ਵੀ ਚੱਖਿਆ। ਮੇਰੀ ਪੋਤੀ ਦਾ ਜਨਮ ਦਿਨ ਆ ਗਿਆ। ਅਸੀਂ ਸਵੇਰੇ ਉੱਠ ਕੇ ਸੁਖਮਨੀ-ਸਾਹਿਬ ਦਾ ਪਾਠ ਕੀਤਾ, ਦੇਗ ਬਣਾਈ, ਸਰਬੱਤ ਦੇ ਭਲੇ ਲਈ ਅਤੇ ਦੁਨੀਆ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਅਰਦਾਸ ਕੀਤੀ... ਭੋਗ ਤੋਂ ਬਾਅਦ ਪੂਰੀਆਂ-ਛੋਲਿਆਂ ਦਾ ਪ੍ਰਸ਼ਾਦਾ ਤਿਆਰ ਕੀਤਾ, ਸਾਰਿਆਂ ਨੇ ਥੱਲੇ ਦਰੀਆਂ-ਚਟਾਈਆਂ ਵਿਛਾ ਕੇ ਛਕਿਆ....ਅਨੰਦ ਆ ਗਿਆ।
ਇਕ ਰਾਤ ਦੋ ਕੁ ਵਜੇ ਮੇਰੀ ਦਰਾਣੀ ਦਾ ਫੋਨ ਆਇਆ ਕਿ ਪੋਤੇ ਨੂੰ ਬੁਖਾਰ ਹੈ ਤੇ ਘਰ ਕੋਈ ਦਵਾਈ ਵੀ ਨਹੀਂ । ਮੈਂ ਤੇ ਮੇਰਾ ਬੇਟਾ ਗਏ ਦਵਾਈ ਦਿੱਤੀ....ਬੇਟਾ ਤਾਂ ਵਾਪਸ ਆ ਗਿਆ, ਮੈਨੂੰ ਉਸ ਨੇ ਉੱਥੇ ਹੀ ਰੱਖ ਲਿਆ, ਕੁਝ ਸਮੇਂ 'ਚ ਹੀ ਕਾਕੇ ਦਾ ਬੁਖ਼ਾਰ ਲਹਿ ਗਿਆ ਅਤੇ ਉਹ ਸੌਂ ਗਿਆ। ਸਾਨੂੰ ਗੱਲਾਂ ਮਾਰਦੀਆਂ ਨੂੰ ਦਿਨ ਚੜ੍ਹ ਗਿਆ.....ਨਿੱਕੀਆਂ-ਮੋਟੀਆਂ ਗੱਲਾਂ ਦੇ ਗੁੱਸੇ-ਗਿਲੇ ਇਨ੍ਹਾਂ ਬੰਦ ਦਰਵਾਜ਼ਿਆਂ ਨੇ ਖ਼ਤਮ ਕਰ ਕੇ ਦਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਆਪਣੇਪਣ ਦਾ ਅਹਿਸਾਸ ਜਾਗ ਪਿਆ ਸੀ।
ਇਕ ਦਿਨ ਸਵੇਰੇ ਮੈਨੂੰ ਘਰ ਦੀ ਪਿਛਲੀ ਕੰਧ 'ਤੇ ਠੱਕ-ਠੱਕ ਦੀ ਆਵਾਜ਼ ਸੁਣਾਈ ਦਿੱਤੀ.....ਸਾਡੇ ਘਰ ਦੇ ਪਿਛਲੇ ਪਾਸੇ ਕਈ ਸਾਲਾਂ ਤੋਂ ਕੁਝ ਪੱਲੇਦਾਰਾਂ ਦੀ ਰਿਹਾਇਸ਼ ਸੀ....ਮੈਂ ਕੋਠੇ ਤੋਂ ਜਾ ਕੇ ਪੁੱਛਿਆ....ਉਨ੍ਹਾਂ ਨੇ ਕਿਹਾ, 'ਅਸੀਂ ਕੱਲ੍ਹ ਦੀ ਚਾਹ ਨਹੀਂ ਪੀਤੀ ਦੁੱਧ ਨਹੀਂ ਹੈ.....ਜੁਆਕ ਮੰਗਦੇ ਹਨ....ਅਸੀਂ ਤਾਂ ਡਰਦੇ ਬਾਹਰ ਨਹੀਂ ਗਏ...।' ਮੈਂ ਡੋਲੂ 'ਚ ਦੁੱਧ ਪਾ ਕੇ ਰੱਸੀ ਨਾਲ ਲਮਕਾਇਆ ਕਿਉਂਕਿ ਓਧਰ ਪੌੜੀਆਂ ਨਹੀਂ ਸਨ ।"
ਮੈਂ ਆ ਕੇ ਆਪਣੇ ਕਮਰੇ 'ਚ ਬੈਠ ਗਈ। ਮੈਂ ਸੋਚਿਆ ਸੁਣਿਆ ਸੀ ਕਿ ਪਰਮਾਤਮਾ ਦੇ ਹੁਕਮ ਦੇ ਬਿਨਾਂ ਪੱਤਾ ਨਹੀਂ ਹਿਲਦਾ.....ਅੱਜ ਦੇਖ ਲਿਆ.....ਕਿਵੇਂ ਸਾਰੀ ਦੁਨੀਆ ਨੂੰ ਇਕ ਹੀ ਝਟਕੇ ਵਿਚ ਘਰਾਂ 'ਚ ਬੰਦ ਕਰ ਦਿੱਤਾ ਹੈ....ਰੱਬ ਦੇ ਰੰਗਾਂ ਤੋਂ ਵਾਰੇ-ਵਾਰੇ ਜਾਈਏ...ਹੁਣ ਲਗਦਾ ਕਿ ਬੰਦਾ ਐਵੇਂ ਭਟਕਦਾ ਫਿਰਦਾ...ਲੋੜਾਂ ਤਾਂ ਬਸ ਇਹੀ ਹਨ.....ਅੰਤ ਤਾਂ ਖੁਆਇਸ਼ਾਂ ਦਾ ਹੀ ਨਹੀਂ ਹੁੰਦਾ।
ਮੈਨੂੰ ਇਸ ਸ਼ਾਂਤ ਮਾਹੌਲ ਵਿਚ ਇਸ ਗੱਲ ਦਾ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਸ਼ੋਰ-ਸ਼ਰਾਬੇ ਅਤੇ ਮਨ ਦੀਆਂ ਬੇਚੈਨੀਆਂ ਵਿਚ ਮੈਨੂੰ ਕਦੇ ਆਵਦੇ ਦਿਲ ਦੀ ਧੜਕਨ ਦੀ ਆਵਾਜ਼ ਸੁਣਾਈ ਨਹੀਂ ਸੀ ਦਿੱਤੀ ਤੇ ਅੱਜ ਮੈਨੂੰ ਗੁਆਂਢੀਆਂ ਵਲੋਂ ਕੰਧ 'ਤੇ ਕੀਤੀ ਠੱਕ-ਠੱਕ ਵੀ ਸੁਣਾਈ ਦੇ ਗਈ....।

-ਗਿੱਦੜਬਾਹਾ। ਮੋਬਾਈਲ : 82888-42066.

ਕਾਵਿ-ਮਹਿਫ਼ਲ

ਦੋਹੇ

* ਡਾ: ਹਰਨੇਕ ਸਿੰਘ ਕੋਮਲ *
ਬਾਪੂ ਬੁੱਢਾ ਹੋ ਗਿਆ, ਹੋਇਆ ਪੁੱਤ ਜਵਾਨ,
'ਘਰ' ਪੁਰਾਣਾ ਵੇਚ ਕੇ, ਪਾਇਆ ਨਵਾਂ ਮਕਾਨ।

ਖੋਹੇ ਪੱਤੇ ਬਿਰਖ ਤੋਂ, ਆਈ ਕੈਸੀ ਰੁੱਤ,
ਡਾਲਰ ਪੌਂਡ ਲੈ ਗਏ, ਖੋਹ ਮਾਵਾਂ ਤੋਂ ਪੁੱਤ।

ਅੱਧਾ ਵਿਹੜਾ ਵਿਲਕਿਆ, ਉਠੀ ਅੱਧੀ ਕੂਕ,
ਵਿਕਿਆ ਵਿਚ ਕਬਾੜ ਦੇ, ਬੇਬੇ ਦਾ ਸੰਦੂਕ।

ਇਸ ਵਿਚ ਲੋਰੀ ਮਾਂ ਦੀ, ਇਸ ਵਿਚ ਮਾਂ ਦਾ ਮੋਹ,
ਇਸ ਵਿਚ ਮੇਰੀ ਜਾਨ ਹੈ, ਮਾਂ ਬੋਲੀ ਨਾ ਖੋਹ।

ਫੁੱਲਾਂ ਵਾਂਗਰ ਮਹਿਕਦੇ, ਐਵੇਂ ਦਿਨ ਦੋ ਚਾਰ,
ਰਿਸ਼ਤੇ ਹੁਣ ਨਾ ਦੋਸਤੋ, ਬਹੁਤੇ ਹੰਢਣਸਾਰ।

ਚੜ੍ਹੀ ਜਵਾਨੀ ਸ਼ੂਕਦੀ, ਮ੍ਰਿਗਾਂ ਵਰਗੀ ਚਾਲ,
ਠੇਡੇ ਖਾਂਦਾ ਬਿਰਧ ਹੈ, ਤੁਰਦਾ ਖੂੰਡੀ ਨਾਲ।

ਬਾਪੂ ਬੜਾ ਉਦਾਸ ਹੈ, ਮਿੱਟੀ ਰਿਹਾ ਫਰੋਲ,
ਖੂੰਡਾ ਗਿਆ ਗੁਆਚ ਹੈ, ਖੂੰਡੀ ਰਹਿ ਗਈ ਕੋਲ।

ਹੋਈ ਕੋਈ ਗੱਲ ਨਾ, ਸਾਲ ਗਏ ਨੇ ਬੀਤ,
ਯਾਰ ਪੁਰਾਣੇ ਬਣ ਗਏ, ਭੁੱਲੇ ਵਿਸਰੇ ਗੀਤ

ਨਾ ਰੁਤਬੇ ਦੀ ਲਾਲਸਾ, ਨਾ ਦੌਲਤ ਦੀ ਭੁੱਖ,
ਭਿੱਜਿਆ ਬਾਰਿਸ਼ ਵਿਚ ਨਾ, ਧੰਨ ਹੈ ਉਹ ਮਨੁੱਖ।

-ਮੋਬਾਈਲ: 93177-61414.

ਗ਼ਜ਼ਲ

* ਅਮਰ 'ਸੂਫ਼ੀ' *

ਚਲੋ! ਇਕਬਾਲ ਕਰਦਾਂ, ਹੁਣ ਮੁਹੱਬਤ ਭਾਲਦੀ ਮੈਨੂੰ।
ਨਚਾਅ ਕੇ ਪੋਟਿਆਂ ਉੱਤੇ, ਰਹੀ ਜੋ ਟਾਲਦੀ ਮੈਨੂੰ।

ਵਸਲ ਦੀ ਥਾਂ ਜੁਦਾਈ ਤੇ ਗ਼ਮਾਂ ਦੀ ਦਾਤ ਬਖ਼ਸ਼ੀ ਜਿਸ,
ਜ਼ਰਾ ਵੀ ਸਮਝ ਨਾ ਆਈ ਹੈ ਉਸ ਦੀ ਚਾਲ ਦੀ ਮੈਨੂੰ।

ਪਤਾ ਨਈਂ ਲੋੜ ਕੀ ਹੈ, ਕੁੱਟ ਕੇ ਹੁਣ ਚੂਰਮਾ ਭੇਜੇ,
ਸਰੀ ਨਾ ਸੀ ਕਦੇ ਜਿਸ ਤੋਂ ਕਟੋਰੀ ਦਾਲ ਦੀ ਮੈਨੂੰ।

ਕਵੀ ਦੀ ਥਾਂ ਪਤਾ ਨਈਂ ਕਿਸ ਤਰ੍ਹਾਂ ਦਾ ਸ਼ਖ਼ਸ ਹੁੰਦਾ ਮੈਂ,
ਜੇ ਲੋਰੀ ਦੇ ਕੇ ਮੇਰੀ ਮਾਂ ਨਾ ਕਿਧਰੇ ਪਾਲਦੀ ਮੈਨੂੰ।

ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ, ਇਉਂ,
ਮੈਂ ਹੋਵਾਂ ਲੱਭਦਾ ਉਸ ਨੂੰ, ਉਹ ਹੋਵੇ ਭਾਲਦੀ ਮੈਨੂੰ।

ਜ਼ਮਾਨੇ ਦੇ ਥਪੇੜੇ ਕੀ ਪਤਾ ਕਿੱਥੇ ਲਿਜਾਅ ਸੁਟਦੇ,
ਮੁਸੀਬਤ ਵਿਚ, ਮੁਹੱਬਤ ਨਾ ਅਗਰ ਸੰਭਾਲਦੀ ਮੈਨੂੰ।

ਕਦੇ ਵੀ ਖੇਡ ਸ਼ਬਦਾਂ ਦੀ ਨਾ ਆਉਂਦੀ ਖੇਡਣੀ ਹੁਣ ਤਕ,
ਕੁਠਾਲੀ ਵਿਚ ਪਾ, ਜੇ ਜ਼ਿੰਦਗੀ ਨਾ ਢਾਲਦੀ ਮੈਨੂੰ।

ਕਿਤਾਬਾਂ 'ਚੋਂ ਹਮੇਸ਼ਾ ਭਾਲਦਾ ਹਾਂ ਜ਼ਿੰਦਗੀ 'ਸੂਫ਼ੀ',
ਵਿਚਾਰੀ ਜ਼ਿੰਦਗੀ ਸ਼ਬਦਾਂ 'ਚੋਂ ਰਹਿੰਦੀ ਭਾਲਦੀ ਮੈਨੂੰ।

-ਮੋਗਾ-142001. ਮੋਬਾਈਲ : 98555-43660.
E-mail : amarsufi@yahoo.in



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX