ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  4 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  14 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  34 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  45 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੀ ਤੁਹਾਡੇ ਕੋਲ ਹੈ ਹਾਸੇ ਦੀ ਦੌਲਤ?

ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਇਸ ਦੌਲਤ ਦੀ ਗਰੰਟੀ ਹੈ ਹੱਸਣਾ। ਜੀ ਹਾਂ, ਹੱਸਣਾ ਸਿਹਤ ਲਈ ਕਿੰਨਾ ਮਹੱਤਵਪੂਰਨ ਹੈ, ਇਸ ਗੱਲ ਨਾਲ ਹੀ ਸਮਝਿਆ ਜਾ ਸਕਦਾ ਹੈ ਕਿ ਅੱਜ ਵੱਡੇ ਤੋਂ ਵੱਡਾ ਡਾਕਟਰ ਹੱਸਣ ਨੂੰ ਤੰਦਰੁਸਤੀ ਦੀ ਸਭ ਤੋਂ ਵੱਡੀ ਗਾਰੰਟੀ ਮੰਨਦਾ ਹੈ। ਪਰ ਸਵਾਲ ਹੈ ਕਿ ਆਖਰ ਅਸੀਂ ਦਿਨ ਵਿਚ ਕਿੰਨੀ ਵਾਰ ਜ਼ੋਰ ਨਾਲ ਠਹਾਕਾ ਲਗਾ ਕੇ ਹੱਸਦੇ ਹਾਂ? ਨਹੀਂ ਪਤਾ? ਇਸ ਵਿਸ਼ੇ ਨਾਲ ਜਾਣੋ-
1. ਤੁਹਾਡੇ ਕੋਲ ਸਮਾਂ ਨਹੀਂ ਹੈ ਪਰ ਤੁਹਾਡਾ ਛੋਟਾ ਭਰਾ ਉਸ ਸਮੇਂ ਤੁਹਾਨੂੰ ਇਕ ਚੁਟਕਲਾ ਸੁਣਾਉਂਦਾ ਹੈ ਤਾਂ ਤੁਸੀਂ-
(ਕ) ਹਲਕੀ ਜਿਹੀ ਮੁਸਕਾਨ ਦਿਓਗੇ। (ਖ) ਖਿੜਖਿੜਾ ਕੇ ਹੱਸਣ ਲੱਗੋਗੇ। (ਗ) ਟਾਲਣ ਲਈ ਹੱਸ ਪਓਗੇ।
2. ਰਾਹ ਜਾਂਦੇ ਕਿਸੇ ਨੂੰ ਅਜੀਬੋ-ਗਰੀਬ ਹਰਕਤ ਕਰਦੇ ਦੇਖਦੇ ਹੋ ਤਾਂ ਤੁਸੀਂ-
(ਕ) ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ? (ਖ) ਹੱਸਣ ਵਾਲੀ ਗੱਲ ਹੋਈ ਤਾਂ ਜ਼ਰੂਰ ਹੱਸੋਗੇ। (ਗ) ਦੂਜਿਆਂ ਦੇ ਸਾਹਮਣੇ ਹੱਸਣ ਤੋਂ ਬਚਦੇ ਹੋ ਪਰ ਮੁਸਕੁਰਾਉਣਾ ਬੁਰਾ ਨਹੀਂ ਲਗਦਾ।
3. ਤੁਹਾਡੇ ਕੁਝ ਦੋਸਤ ਤੁਹਾਡਾ ਮਜ਼ਾਕ ਉਡਾ ਰਹੇ ਹਨ ਤਾਂ ਤੁਸੀਂ-
(ਕ) ਉਨ੍ਹਾਂ 'ਤੇ ਗੁੱਸਾ ਕਰਕੇ ਉਥੋਂ ਚਲੇ ਜਾਓਗੇ। (ਖ) ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕਰੋਗੇ। (ਗ) ਜ਼ੋਰ ਨਾਲ ਹੱਸਣ ਲੱਗੋਗੇ।
4. ਦੂਜਿਆਂ ਦੇ ਸਾਹਮਣੇ ਖੁੱਲ੍ਹ ਕੇ ਹੱਸਣ ਨਾਲ ਤੁਹਾਨੂੰ ਲਗਦਾ ਹੈ-
(ਕ) ਕੋਈ ਟੋਕ ਨਾ ਦੇਵੇ। (ਖ) ਦੂਜਿਆਂ ਦੀ ਪ੍ਰਵਾਹ ਕੌਣ ਕਰਦਾ ਹੈ? (ਗ) ਤੇਜ਼ ਹੱਸਣਾ ਪਾਗਲਪਣ ਦੀ ਨਿਸ਼ਾਨੀ ਹੈ।
5. ਹਾਸੇ ਨੂੰ ਤੁਸੀਂ ਇੰਜ ਪਰਿਭਾਸ਼ਤ ਕਰਦੇ ਹੋ-
(ਕ) ਜੀਵਨ ਦੀ ਸੰਜੀਵਨੀ ਬੂਟੀ ਹੈ। (ਖ) ਇਹ ਬਿਨਾਂ ਕਸ਼ਟ ਵਾਲੀ ਕਸਰਤ ਹੈ। (ਗ) ਹੱਸਣਾ ਹੀ ਬੁਰਾ ਲਗਦਾ ਹੈ।
ਕ-ਜੇ ਤੁਹਾਡੇ ਪ੍ਰਾਪਤ ਅੰਕ 20 ਤੋਂ ਉੱਪਰ ਹਨ ਤਾਂ ਬਿਨਾਂ ਸ਼ੱਕ ਤੁਸੀਂ ਹੱਸਣ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਹੋ। ਤੁਸੀਂ ਜਾਣਦੇ ਹੋ ਕਿ ਜੀਵਨ ਵਿਚ ਤਣਾਅਗ੍ਰਸਤ ਰਹਿਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਇਸ ਦੇ ਉਲਟ ਜੇ ਮੁਸ਼ਕਿਲ ਦੌਰ ਵਿਚ ਵੀ ਅਸੀਂ ਹੱਸਦੇ ਰਹਿੰਦੇ ਹਾਂ ਤਾਂ ਇਸ ਨਾਲ ਸਾਡੀ ਸਿਹਤ ਵਧੀਆ ਬਣੀ ਰਹਿੰਦੀ ਹੈ, ਨਾਲ ਹੀ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਵੀ ਅਸਾਨੀ ਰਹਿੰਦੀ ਹੈ। ਕੁੱਲ ਮਿਲਾ ਕੇ ਨਤੀਜਾ ਇਹ ਹੈ ਕਿ ਤੁਸੀਂ ਕਾਫੀ ਸਮਝਦਾਰ ਹੋ ਅਤੇ ਵਰਤਮਾਨ ਸਮੇਂ ਵਿਚ ਖੁੱਲ੍ਹ ਕੇ ਹੱਸਦੇ ਹੋ ਭਾਵ ਅੱਜ ਵਿਚ ਜਿਊਣ 'ਤੇ ਵਿਸ਼ਵਾਸ ਰੱਖਦੇ ਹੋ।
ਖ-ਜੇ ਤੁਹਾਡੇ ਪ੍ਰਾਪਤ ਅੰਕ 10 ਤੋਂ ਜ਼ਿਆਦਾ ਅਤੇ 20 ਤੋਂ ਘੱਟ ਹਨ ਤਾਂ ਤੁਹਾਡੇ ਬਾਰੇ ਕਿਹਾ ਜਾ ਸਕਦਾ ਹੈ ਕਿ ਤੁਸੀਂ ਹੱਸਦੇ ਤਾਂ ਹੋ ਪਰ ਦੂਜਿਆਂ ਦਾ ਸੰਕੋਚ ਵੀ ਕਰਦੇ ਹੋ। ਪਰ ਮੁਸ਼ਕਿਲ ਦੇ ਦਿਨਾਂ ਵਿਚ ਹੱਸਣਾ ਤੁਹਾਡੇ ਲਈ ਸੰਭਵ ਨਹੀਂ ਹੁੰਦਾ। ਫਿਲਹਾਲ ਇਸ ਦੇ ਬਾਵਜੂਦ ਤੁਸੀਂ ਸਮਝਦਾਰ ਔਰਤ ਹੋ। ਇਸ ਲਈ ਹੱਸਦੇ ਰਹੋ ਅਤੇ ਆਪਣੇ ਹਾਸੇ ਵਿਚ ਹੋਰ ਵੀ ਵਾਧਾ ਕਰੋ। ਇਸ ਨਾਲ ਤੁਹਾਡਾ ਜੀਵਨ ਹੋਰ ਵੀ ਸੌਖਾ ਅਤੇ ਸਹਿਜ ਹੋ ਜਾਵੇਗਾ।
ਗ-ਜੇਕਰ ਤੁਹਾਡੇ ਪ੍ਰਾਪਤ ਅੰਕ 10 ਤੋਂ ਘੱਟ ਹਨ ਤਾਂ ਤੁਸੀਂ ਇਹ ਦੱਸੋ ਕਿ ਕੀ ਹੱਸਣ ਦੇ ਬਦਲੇ ਤੁਹਾਨੂੰ ਕੋਈ ਤੁਹਾਡੀ ਜੇਬ ਹਲਕੀ ਕਰਨ ਲਈ ਕਹਿ ਰਿਹਾ ਹੈ? ਨਹੀਂ। ਹੱਸਣ ਦੇ ਬਦਲੇ ਤੁਹਾਨੂੰ ਕੁਝ ਦੇਣਾ ਨਹੀਂ ਪੈਂਦਾ ਤਾਂ ਕੱਲ੍ਹ ਦੀ ਸੋਚ ਕੇ ਅੱਜ ਕਿਉਂ ਪ੍ਰੇਸ਼ਾਨ ਹੁੰਦੇ ਹੋ? ਇਸ ਰਵੱਈਏ ਤੋਂ ਜਿੰਨਾ ਛੇਤੀ ਹੋ ਸਕੇ, ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ। ਨਹੀਂ ਤਾਂ ਹੋ ਸਕਦਾ ਹੈ ਬਹੁਤ ਛੇਤੀ ਹੀ ਤੁਹਾਨੂੰ ਜੀਵਨ ਵਿਚ ਕੋਈ ਰੁਚੀ ਨਜ਼ਰ ਨਾ ਆਵੇ ਅਤੇ ਇਹ ਖੂਬਸੂਰਤ ਦੁਨੀਆ ਤੁਹਾਨੂੰ ਨਰਕ ਵਾਂਗ ਲੱਗਣ ਲੱਗੇ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ।


ਖ਼ਬਰ ਸ਼ੇਅਰ ਕਰੋ

ਆਲੋਚਨਾ ਹੋਣ 'ਤੇ ਕਰੋ ਮਨੋਚਿੰਤਨ

1ਆਧੁਨਿਕ ਸਮੇਂ ਦੌਰਾਨ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪ੍ਰਸੰਸਾ ਹੋਵੇ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ, ਜਿਹੜਾ ਆਪਣੀ ਆਲੋਚਨਾ ਸੁਣਨਾ ਵੀ ਪਸੰਦ ਕਰਦਾ ਹੋਵੇ। ਪਰ ਸਹੀ ਅਰਥਾਂ ਵਿਚ ਆਲੋਚਨਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਆਲੋਚਨਾ ਦੇ ਬਾਅਦ ਜੇਕਰ ਮਨੋਚਿੰਤਨ ਕਰੀਏ ਤਾਂ ਅਸੀਂ ਆਪਣੀਆਂ ਬਹੁਤ ਸਾਰੀਆਂ ਬੁਰੀਆਂ ਆਦਤਾਂ, ਜਿਨ੍ਹਾਂ ਤੋਂ ਅਸੀਂ ਅਣਜਾਣ ਹੁੰਦੇ ਹਾਂ, ਉਨ੍ਹਾਂ ਨੂੰ ਸੁਧਾਰ ਸਕਦੇ ਹਾਂ। ਇੱਥੇ ਹੀ ਬੱਸ ਨਹੀਂ, ਕਈ ਵਾਰ ਆਲੋਚਨਾ ਸਫਲਤਾ ਦੀ ਪੌੜੀ ਵੀ ਬਣ ਜਾਂਦੀ ਹੈ। ਪਰ ਬਿਨਾਂ ਵਜ੍ਹਾ ਕਿਸੇ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਾਨੂੰ ਸਧਾਰਨ ਨਹੀਂ ਲੈਣਾ ਚਾਹੀਦਾ, ਸਗੋਂ ਕੋਈ ਗ਼ਲਤਫਹਿਮੀ ਪਾਲਣ ਤੋਂ ਬਚਦੇ ਹੋਏ ਉਸ ਬਾਰੇ ਸਬੰਧਤ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹਾ ਨਾ ਕਰਨ 'ਤੇ ਅਸੀਂ ਨਿਰਾਸ਼ਾ ਦੇ ਸ਼ਿਕਾਰ ਹੋ ਸਕਦੇ ਹਾਂ। ਪਰ ਇਹ ਗੱਲ ਵੀ ਪੱਕੀ ਹੈ ਕਿ ਔਰਤਾਂ ਅੰਦਰ ਹੀ ਅਜਿਹਾ ਸੁਭਾਅ ਹੁੰਦਾ ਹੈ, ਜੋ ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਜਲਦੀ ਕਰਾਰਾ ਜਵਾਬ ਦਿੰਦੀਆਂ ਹਨ।
ਜੇਕਰ ਆਲੋਚਨਾ ਕਿਸੇ ਖ਼ਾਸ ਕੰਮ ਨੂੰ ਕਰਦੇ ਹੋਏ ਹੋ ਰਹੀ ਹੈ ਤਾਂ ਸਾਨੂੰ ਹੌਸਲਾ ਹਾਰਨ ਦੀ ਬਜਾਏ ਉਸ ਕੰਮ ਨੂੰ ਹੋਰ ਵੀ ਦ੍ਰਿੜ੍ਹਤਾ ਨਾਲ ਕਰਨਾ ਚਾਹੀਦਾ ਹੈ। ਫਿਰ ਆਪਣੇ-ਆਪ ਹੀ ਉਸ ਕੰਮ ਵਿਚਲੀਆਂ ਖ਼ਾਮੀਆਂ ਦੂਰ ਹੋ ਜਾਣਗੀਆਂ। ਇਸ ਤੋਂ ਬਾਅਦ ਦ੍ਰਿੜ੍ਹਤਾ ਅਤੇ ਮਿਹਨਤ ਨਾਲ ਲਗਾਤਾਰ ਕਿਸੇ ਖ਼ਾਸ ਕੰਮ ਨੂੰ ਕਰਦੇ ਹੋਏ ਸਾਨੂੰ ਸਫਲਤਾ ਅਤੇ ਖ਼ਾਸ ਪਹਿਚਾਣ ਵੀ ਮਿਲ ਸਕਦੀ ਹੈ। ਜੇਕਰ ਆਲੋਚਨਾ ਸਾਡੀ ਕਿਸੇ ਆਦਤ ਕਰਕੇ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਉਸ 'ਤੇ ਮਨੋਚਿੰਤਨ ਕਰਕੇ ਸਭ ਤੋਂ ਪਹਿਲਾਂ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਆਦਤ ਸਹੀ ਹੈ ਜਾਂ ਗ਼ਲਤ। ਜੇਕਰ ਗ਼ਲਤ ਹੋਵੇ ਤਾਂ ਉਸ ਆਦਤ ਨੂੰ ਛੱਡ ਦੇਣਾ ਚਾਹੀਦਾ ਹੈ, ਪਰ ਜੇਕਰ ਠੀਕ ਹੋਵੇ ਤਾਂ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਾਨੂੰ ਉੱਕਾ ਹੀ ਮਨੋਂ ਭੁਲਾ ਦੇਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਹਾਲਾਤ ਵਿਚ ਆਲੋਚਨਾ ਨੂੰ ਕਿਸੇ ਤਰ੍ਹਾਂ ਆਪਣੇ-ਆਪ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਅਸੀਂ ਜਿਸ ਸਮਾਜ ਵਿਚ ਰਹਿ ਰਹੇ ਹਾਂ, ਉਸ ਵਿਚ ਆਲੋਚਨਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ

ਜਾਇਦਾਦ ਦੀਆਂ ਕੀਮਤਾਂ ਏਨੀਆਂ ਜ਼ਿਆਦਾ ਹੋਣ ਕਾਰਨ ਜ਼ਮੀਨ ਲੈ ਕੇ ਮਕਾਨ ਬਣਵਾਉਣਾ ਇਕ ਸੁਪਨਾ ਦੇਖਣ ਵਾਂਗ ਹੈ। ਤਾਂ ਹੀ ਤਾਂ ਰੁਝਾਨ ਅਪਾਰਟਮੈਂਟ ਦਾ ਹੋ ਗਿਆ ਹੈ ਜਾਂ ਲੋਕ ਸੈਕਿੰਡ ਹੈਂਡ ਮਕਾਨ ਖਰੀਦ ਕੇ ਆਪਣੇ ਆਸ਼ਿਆਨੇ ਦਾ ਸੁਪਨਾ ਪੂਰਾ ਕਰ ਲੈਂਦੇ ਹਨ। ਫਿਰ ਵੀ ਪੈਸਾ ਕੁਝ ਬਚ ਜਾਵੇ ਤਾਂ ਲੋਕ ਇੰਟੀਰੀਅਰ ਕਰਵਾਉਣ ਦੀ ਸੋਚਦੇ ਹਨ।
ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਹੋਰ ਪੈਸਾ ਖਰਚਣ ਲਈ ਨਹੀਂ ਹੁੰਦਾ, ਉਹ ਲੋਕ ਬਸ ਸਫ਼ਾਈ ਕਰਵਾ ਕੇ ਅਤੇ ਪੇਂਟਸ, ਪਾਲਿਸ਼ ਕਰਵਾ ਕੇ ਸ਼ਿਫਟ ਕਰ ਜਾਂਦੇ ਹਨ। ਅਜਿਹੇ ਲੋਕਾਂ ਲਈ ਕੁਝ ਨੁਸਖੇ ਪੇਸ਼ ਹਨ ਘਰ ਬਦਲਣ ਤੋਂ ਪਹਿਲਾਂ-
* ਪਹਿਲਾ ਕੰਮ, ਜੇਕਰ ਘਰ ਸੈਕਿੰਡ ਹੈਂਡ ਹੈ ਤਾਂ ਪਹਿਲਾਂ ਰਹਿਣ ਵਾਲਿਆਂ ਦੇ ਬਚੇ ਸਮਾਨ ਨੂੰ ਬਾਹਰ ਦਾ ਰਾਹ ਦਿਖਾਓ।
* ਕੰਧਾਂ 'ਤੇ ਲੱਗੇ ਕਿੱਲ ਆਦਿ ਵੀ ਸਭ ਕਢਾ ਦਿਓ। ਕਿਸੇ ਵੀ ਕੰਧ 'ਤੇ ਕੋਈ ਤਸਵੀਰ ਜਾਂ ਪੋਸਟਰ ਲੱਗਾ ਹੋਵੇ, ਉਸ ਨੂੰ ਲਾਹ ਕੇ ਕੰਧ ਸਾਫ਼ ਕਰਵਾ ਲਓ।
* ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਘਰ ਵਿਚ ਵਾਈਟ ਵਾਸ਼ ਅਤੇ ਦਰਵਾਜ਼ਿਆਂ 'ਤੇ ਪਾਲਿਸ਼ ਪੇਂਟ ਜ਼ਰੂਰ ਕਰਵਾ ਲਓ, ਤਾਂ ਕਿ ਕੋਈ ਨਾਂਹ-ਪੱਖੀ ਗੱਲ ਨਾ ਰਹੇ।
* ਫਰਸ਼, ਸਕਰਟਿੰਗ ਦਾ ਚੰਗੀ ਤਰ੍ਹਾਂ ਨਿਰੀਖਣ ਕਰੋ। ਜੇਕਰ ਉਨ੍ਹਾਂ ਵਿਚ ਕੋਈ ਦਰਾੜ ਵਗੈਰਾ ਹੋਵੇ ਤਾਂ ਉਸ ਨੂੰ ਭਰਵਾ ਲਓ। ਹੋ ਸਕੇ, ਜੇਕਰ ਥੋੜ੍ਹਾ ਪੈਸਾ ਖਰਚ ਕਰ ਸਕੋ ਤਾਂ ਫਰਸ਼ ਦੀ ਇਕ ਰਗੜਾਈ ਕਰਵਾ ਲਓ ਤਾਂ ਕਿ ਫਰਸ਼ ਅਤੇ ਸਕਰਟਿੰਗ ਵਿਚ ਚਮਕ ਆ ਜਾਵੇ।
* ਫਰਸ਼ ਜ਼ਿਆਦਾ ਪੁਰਾਣਾ ਹੋਵੇ ਅਤੇ ਥੋੜ੍ਹੀ ਟੁੱਟ-ਭੱਜ ਹੋਵੇ ਤਾਂ ਫਲੋਰ ਟਾਇਲਾਂ ਲਗਵਾ ਲਓ।
* ਘਰ ਵਿਚ ਪਹਿਲਾਂ ਹੀ ਵੁੱਡਵਰਕ ਕੀਤਾ ਹੋਇਆ ਹੈ ਤਾਂ ਸ਼ਿਫਟ ਕਰਨ ਤੋਂ ਪਹਿਲਾਂ ਪੈਸਟ ਕੰਟਰੋਲ ਦਾ ਛਿੜਕਾਅ ਕਰਵਾ ਲਓ ਤਾਂ ਕਿ ਕਾਕਰੋਚ, ਕੀੜੇ ਅਤੇ ਸਿਓਂਕ ਤੋਂ ਤੁਹਾਡੀ ਲੱਕੜੀ ਬਚੀ ਰਹੇ।
* ਸਾਰੇ ਕਮਰਿਆਂ ਦੀਆਂ ਖਿੜਕੀਆਂ, ਦਰਵਾਜ਼ਿਆਂ ਦੀ ਗਰਿੱਲ ਨੂੰ ਚੰਗੀ ਤਰ੍ਹਾਂ ਜਾਂਚ ਲਓ। ਸਾਰੇ ਤਾਲੇ ਅਤੇ ਚਿਟਕਣੀਆਂ ਵੀ ਜਾਂਚ ਲਓ। ਘਰ ਬਦਲਣ ਤੋਂ ਪਹਿਲਾਂ ਇਨ੍ਹਾਂ ਵਿਚ ਜੋ ਕਮੀ ਹੋਵੇ, ਠੀਕ ਕਰਵਾ ਕੇ ਬਦਲੋ।
* ਗਰਿੱਲ, ਖਿੜਕੀਆਂ ਮਜ਼ਬੂਤ ਹਨ ਜਾਂ ਨਹੀਂ, ਇਸ 'ਤੇ ਵੀ ਗੌਰ ਕਰੋ।
* ਇਕ ਵਾਰ ਸਾਰੇ ਦਰਵਾਜ਼ੇ, ਖਿੜਕੀਆਂ ਦੇ ਪੱਲੇ ਖੋਲ੍ਹ ਕੇ ਬੰਦ ਕਰਕੇ ਦੇਖ ਲਓ ਕਿ ਆਰਾਮ ਨਾਲ ਬੰਦ ਕੀਤੇ ਅਤੇ ਖੋਲ੍ਹੇ ਜਾ ਸਕਦੇ ਹਨ।
* ਸਾਰੀਆਂ ਟੂਟੀਆਂ ਦੀ ਸਥਿਤੀ ਵੀ ਜਾਣ ਲਓ। ਫਲੱਸ਼ ਠੀਕ ਤਰ੍ਹਾਂ ਕੰਮ ਕਰਦੀ ਹੈ ਜਾਂ ਨਹੀਂ, ਵਾਸ਼ਵੇਸਨ, ਸਿੰਕ ਦੀ ਪਾਈਪ ਵਗੈਰਾ ਠੀਕ ਹੈ ਜਾਂ ਨਹੀਂ। ਲੋੜ ਹੋਵੇ ਤਾਂ ਸ਼ਿਫਟ ਕਰਨ ਤੋਂ ਪਹਿਲਾਂ ਪਲੰਬਰ ਤੋਂ ਠੀਕ ਕਰਵਾ ਲਓ।
* ਬਜਟ ਘੱਟ ਹੋਣ 'ਤੇ ਸਸਤਾ ਰੰਗ-ਰੋਗਨ ਕਰਵਾ ਲਓ। ਹੱਥ ਵਿਚ ਪੈਸੇ ਆਉਣ 'ਤੇ ਬਾਅਦ ਵਿਚ ਚੰਗਾ ਰੰਗ-ਰੋਗਨ ਕਰਵਾ ਸਕਦੇ ਹੋ।
* ਬਜਟ ਘੱਟ ਹੋਣ 'ਤੇ ਘਰ ਦੇ ਮੈਂਬਰਾਂ ਦੇ ਨਾਲ ਚਾਹੋ ਤਾਂ ਧਾਰਮਿਕ ਰਸਮ ਕਰਵਾ ਕੇ ਸ਼ਿਫਟ ਕਰ ਜਾਓ। ਬਾਅਦ ਵਿਚ ਪੈਸੇ ਹੋਣ 'ਤੇ ਗ੍ਰਹਿ ਪ੍ਰਵੇਸ਼ ਦੀ ਪਾਰਟੀ ਕਰ ਸਕਦੇ ਹੋ।
**

ਅਣਭੋਲ ਬਚਪਨ ਤੇ ਰਿਸ਼ਤਿਆਂ ਦੀ ਸਾਂਝ

ਸਾਡਾ ਘਰ ਛੋਟਾ ਹੈ ਜਾਂ ਵੱਡਾ, ਇਹ ਗੱਲ ਕੋਈ ਖਾਸ ਮਾਇਨੇ ਨਹੀਂ ਰੱਖਦੀ, ਮਾਇਨੇ ਰੱਖਦਾ ਹੈ ਤਾਂ ਇਹ ਕਿ ਘਰ ਵਿਚ ਪਿਆਰ ਲਈ, ਰਿਸ਼ਤਿਆਂ ਦੀ ਸਾਂਝ ਲਈ ਕਿੰਨੀ ਥਾਂ ਹੈ। ਦਿਨ ਭਰ ਦੀ ਦੌੜ-ਭੱਜ ਤੋਂ ਬਾਅਦ ਜਦੋਂ ਅਸੀਂ ਘਰ ਆਉਂਦੇ ਹਾਂ ਤਾਂ ਇਕ ਸਕੂਨ ਦੀ ਤਲਾਸ਼ ਸਾਨੂੰ ਸਭ ਨੂੰ ਹੁੰਦੀ ਹੈ। ਵੱਡੇ ਹੋਣ ਜਾਂ ਬੱਚੇ, ਇਹ ਜ਼ਰੂਰਤ ਸਭ ਦੀ ਹੈ।
ਅੱਜਕਲ੍ਹ ਸਾਡਾ ਪਰਿਵਾਰਕ ਅਤੇ ਸਮਾਜਿਕ ਜੀਵਨ ਤੇਜ਼ੀ ਨਾਲ ਬਦਲ ਰਿਹਾ ਹੈ। ਮੋਬਾਈਲ ਅਤੇ ਇੰਟਰਨੈੱਟ ਦੀ ਤਕਨੀਕ ਨੇ ਤਾਂ ਏਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਕਿ ਜ਼ਿਆਦਾਤਰ ਅਸੀਂ ਦੂਰ ਵਾਲਿਆਂ ਨਾਲ ਇਸ ਕਦਰ ਮਸਰੂਫ ਹੁੰਦੇ ਹਾਂ ਕਿ ਆਪਣੇ ਨੇੜੇ ਬੈਠੇ ਇਨਸਾਨ ਨੂੰ ਨਜ਼ਰਅੰਦਾਜ਼ ਹੀ ਕਰ ਦਿੰਦੇ ਹਾਂ। ਕੁਝ ਮਜਬੂਰੀ ਵੱਸ ਤੇ ਕੁਝ ਤਕਨਾਲੋਜੀ ਕਰਕੇ ਅਸੀਂ ਸਭ ਅਜੀਬ ਜਿਹੀ ਦੌੜ ਦਾ ਹਿੱਸਾ ਬਣਦੇ ਜਾ ਰਹੇ ਹਾਂ। ਪਹਿਲੇ ਨੰਬਰ 'ਤੇ ਪਰਿਵਾਰਾਂ ਦਾ ਟੁੱਟਣਾ, ਦੂਜਾ ਮਾਂ-ਪਿਓ ਦੋਵਾਂ ਦਾ ਕੰਮਕਾਜੀ ਹੋਣਾ ਸਾਡੇ ਬੱਚਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਜ਼ਿੰਦਗੀ ਵਿਚ ਕਾਹਲ ਏਨੀ ਵਧ ਗਈ ਹੈ ਕਿ ਘਰ ਦੇ ਚਾਰ ਜੀਆਂ ਕੋਲ ਵੀ ਗੱਲਬਾਤ ਲਈ ਖੁੱਲ੍ਹਾ ਸਮਾਂ ਨਹੀਂ ਰਿਹਾ।
ਇਕ ਬੱਚੇ ਦੀ ਦੁਨੀਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਘਰ 'ਤੇ ਹੀ ਖਤਮ ਹੁੰਦੀ ਹੈ। ਜਿਹੜੇ ਬੱਚਿਆਂ ਨੂੰ ਆਪਣੇ ਘਰਦਿਆਂ ਨਾਲ ਭਾਵਨਾਵਾਂ ਦੀ ਸਾਂਝ ਪਾਉਣ ਦਾ ਮੌਕਾ ਜ਼ਿਆਦਾ ਮਿਲਦਾ ਹੈ, ਉਹ ਜ਼ਿਆਦਾ ਖੁਸ਼ ਤਬੀਅਤ ਅਤੇ ਮਿਲਣਸਾਰ ਹੁੰਦੇ ਹਨ। ਬੱਚੇ ਕਈ ਵਾਰੀ ਲਗਦੇ ਤਾਂ ਭੋਲੇ ਜਿਹੇ ਹਨ ਪਰ ਉਸ ਭੋਲੇਪਣ ਪਿੱਛੇ ਵੀ ਕਈ ਵਾਰ ਅਜੀਬ ਕਿਸਮ ਦਾ ਤਣਾਅ ਹੁੰਦਾ ਹੈ, ਜਿਹੜਾ ਸ਼ਬਦਾਂ ਰਾਹੀਂ ਨਹੀਂ ਦੱਸ ਪਾਉਂਦੇ। ਅਜਿਹੇ ਤਣਾਅ ਨੂੰ ਸਮਝਣ ਲਈ ਉਨ੍ਹਾਂ ਨਾਲ ਸਮਾਂ ਬਿਤਾਉਣਾ ਜ਼ਰੂਰੀ ਹੋ ਜਾਂਦਾ ਹੈ।
ਬੱਚਿਆਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦਾ ਮੌਕਾ ਦੇਣਾ ਮਾਪਿਆਂ ਦਾ ਫਰਜ਼ ਹੈ। ਮੌਕੇ ਮੁਤਾਬਿਕ, ਇਮਾਨਦਾਰੀ ਨਾਲ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਬਣਦਾ ਹੈ, ਬਜਾਏ ਇਸ ਦੇ ਕਿ ਅਸੀਂ ਡਰਾ-ਧਮਕਾ ਕੇ, ਰੋਹਬ ਨਾਲ ਉਨ੍ਹਾਂ ਨੂੰ ਚੁੱਪ ਕਰਵਾ ਦਈਏ। ਮਾਮੂਲੀ ਜਾਪਣ ਵਾਲੀਆਂ ਗੱਲਾਂ ਬੱਚਿਆਂ ਲਈ ਅਹਿਮ ਹੁੰਦੀਆਂ ਹਨ। ਬਚਪਨ ਵਿਚ ਮਿਲਿਆ ਸਪੱਸ਼ਟ ਮਾਹੌਲ ਹੀ ਵੱਡੇ ਹੋ ਕੇ ਚੰਗਾ ਬਣਨ ਦਾ ਪ੍ਰੇਰਨਾ ਸਰੋਤ ਹੈ। ਬੱਚਿਆਂ ਨਾਲ ਵਿਸ਼ਵਾਸ ਵਧਾਉਣ ਲਈ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪਿਆਰ ਤੇ ਸਮਾਂ ਦੇਣਾ ਬਹੁਤ ਹੀ ਜ਼ਰੂਰੀ ਹੈ। ਭਾਵਨਾਤਮਕ ਤੌਰ 'ਤੇ ਜੁੜ ਕੇ, ਉਨ੍ਹਾਂ ਦੇ ਚੰਗੇ ਸਰੋਤ ਬਣ ਕੇ, ਇਮਾਨਦਾਰੀ ਨਾਲ ਉਨ੍ਹਾਂ ਦੇ ਨਾਲ ਪੇਸ਼ ਆ ਕੇ ਅਸੀਂ ਬਹੁਤ ਸਾਰੀਆਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਬਚਾ ਸਕਦੇ ਹਾਂ। ਸੋ ਆਓ, ਅਸੀਂ ਸਾਰੇ ਕੋਸ਼ਿਸ਼ ਕਰੀਏ, ਆਪਣੇ ਬੱਚਿਆਂ ਨੂੰ ਇਕ ਚੰਗਾ ਬਚਪਨ ਦੇਣ ਦੀ।


-ਨਰਿੰਦਰ ਪਾਲ ਕੌਰ,
738/7, ਗੁਰੂ ਨਾਨਕ ਨਗਰ, ਪਟਿਆਲਾ-147003

ਹਰ ਮੌਸਮ ਵਿਚ ਰੱਖੋ ਆਪਣੀ ਘਰੇਲੂ ਬਗੀਚੀ ਨੂੰ ਹਰੀ-ਭਰੀ

ਘਰ ਵਿਚ ਹਰਿਆ-ਭਰਿਆ ਬਾਗ ਹੋਵੇ, ਸੋਹਣੇ-ਸੋਹਣੇ ਫੁੱਲ ਲੱਗੇ ਹੋਣ ਤਾਂ ਥੱਕੇ ਮਨ ਨੂੰ ਰਾਹਤ ਮਿਲਦੀ ਹੈ ਪਰ ਜੇਕਰ ਬਾਗ ਵਿਚ ਹਰ ਰੋਜ਼ ਕੰਮ ਆਉਣ ਵਾਲੀਆਂ ਕੁਝ ਸਬਜ਼ੀਆਂ ਵੀ ਹੋਣ ਤਾਂ ਥੱਕੇ ਬਜਟ ਨੂੰ ਵੀ ਰਾਹਤ ਮਿਲ ਜਾਂਦੀ ਹੈ।
* ਘਰੇਲੂ ਬਗੀਚੀ ਵਿਚ ਸਲਾਦ ਪੱਤਾ ਜ਼ਰੂਰ ਲਗਾਓ। ਇਸ ਦੇ ਬੂਟੇ ਅਤੇ ਬੀਜ ਦੋਵੇਂ ਲਗਾ ਸਕਦੇ ਹੋ। ਸਲਾਦ ਪੱਤਾ ਦੇਖਣ ਵਿਚ ਵੀ ਬਹੁਤ ਸੁੰਦਰ ਲਗਦਾ ਹੈ। ਇਸ ਨੂੰ ਤੁਸੀਂ ਗਮਲੇ ਵਿਚ ਲਗਾ ਕੇ ਡਾਈਨਿੰਗ ਆਦਿ ਵਿਚ ਵੀ ਰੱਖ ਸਕਦੇ ਹੋ।
* ਹਰਾ ਧਨੀਆ ਲਗਾਉਂਦੇ ਸਮੇਂ ਇਸ ਨੂੰ ਕਿਸੇ ਕੱਪੜੇ ਆਦਿ ਵਿਚ ਲਪੇਟ ਕੇ ਮੋਟਾ-ਮੋਟਾ ਕੁੱਟ ਲਓ। ਫਿਰ ਇਸ ਨੂੰ ਭੁਰਭੁਰੀ ਮਿੱਟੀ ਵਿਚ ਲਗਾਓ। ਇਹ ਛੇਤੀ ਅਤੇ ਚੰਗਾ ਤਿਆਰ ਹੋਵੇਗਾ। ਇਸ ਨੂੰ ਕਿਸੇ ਵੀ ਮੌਸਮ ਵਿਚ ਲਗਾ ਸਕਦੇ ਹੋ। * ਟਮਾਟਰ ਹਮੇਸ਼ਾ ਵੇਲ ਵਾਲੇ ਹੀ ਲਗਾਓ। ਇਨ੍ਹਾਂ ਉੱਪਰ ਟਮਾਟਰ ਚੰਗੇ ਆਉਂਦੇ ਹਨ ਅਤੇ ਇਹ ਜਗ੍ਹਾ ਵੀ ਘੱਟ ਘੇਰਦੇ ਹਨ।
* ਆਪਣੀ ਘਰੇਲੂ ਬਗੀਚੀ ਵਿਚ ਸਫੈਦ ਬੈਂਗਣ ਵੀ ਲਗਾਓ। ਇਸ ਵਿਚ ਦਸ-ਬਾਰਾਂ ਬੈਂਗਣ ਆਉਂਦੇ ਹਨ। ਇਹ ਦੇਖਣ ਵਿਚ ਵੀ ਬਹੁਤ ਸੋਹਣੇ ਲਗਦੇ ਹਨ।
* ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਪਾਲਕ ਆਦਿ ਲਗਾਓ। ਹਰ 15 ਦਿਨ ਦੇ ਅੰਤਰ ਨਾਲ ਬੀਜ ਲਾਓ। ਹਰ ਚੌਥੇ ਦਿਨ ਤੁਹਾਨੂੰ ਪਾਲਕ ਤਿਆਰ ਮਿਲੇਗੀ। ਇਹ ਕਿਸੇ ਵੀ ਮੌਸਮ ਵਿਚ ਲਗਾਈ ਜਾ ਸਕਦੀ ਹੈ।
* ਜਗ੍ਹਾ ਘੱਟ ਹੋਵੇ ਅਤੇ ਤੁਹਾਨੂੰ ਸਬਜ਼ੀਆਂ ਉਗਾਉਣ ਦਾ ਸ਼ੌਕ ਹੋਵੇ ਤਾਂ ਤੁਸੀਂ ਸੇਪ ਦੀ ਵੇਲ ਜ਼ਰੂਰ ਲਗਾਓ। ਆਪਣੇ ਘਰ ਦੀ ਖਿੜਕੀ ਜਾਂ ਗੈਲਰੀ ਉੱਪਰ ਇਸ ਵੇਲ ਨੂੰ ਚੜ੍ਹਾ ਸਕਦੇ ਹੋ।
* ਅਕਸਰ ਜ਼ਿਆਦਾਤਰ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਘਰ ਧੁੱਪ ਨਹੀਂ ਆਉਂਦੀ ਜਾਂ ਬਹੁਤ ਘੱਟ ਆਉਂਦੀ ਹੈ ਤਾਂ ਉਹ ਕਿਹੜੇ ਪੌਦੇ ਜਾਂ ਸਬਜ਼ੀ ਲਗਾਉਣ। ਅਜਿਹੇ ਵਿਚ ਜੜ੍ਹ ਵਾਲੀਆਂ ਸਬਜ਼ੀਆਂ ਅਰਬੀ ਆਦਿ ਲਗਾਓ ਜੋ ਛਾਂ ਵਿਚ ਆਰਾਮ ਨਾਲ ਉਗਦੀਆਂ ਹਨ। ਇਨ੍ਹਾਂ ਦੇ ਪੱਤੇ ਛਾਂ ਵਿਚ ਵੀ ਹਰੇ-ਭਰੇ ਰਹਿੰਦੇ ਹਨ। ਅਰਬੀ ਦੇ ਪੱਤਿਆਂ ਦੇ ਤੁਸੀਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਦਿ ਬਣਾ ਸਕਦੇ ਹੋ, ਅਖੀਰ ਅਰਬੀ ਕੱਢ ਕੇ ਸਬਜ਼ੀ ਆਦਿ ਦੇ ਰੂਪ ਵਿਚ ਕੰਮ ਲਿਆਂਦੀ ਜਾ ਸਕਦੀ ਹੈ।
* ਜੇਕਰ ਤੁਸੀਂ ਆਪਣੀ ਘਰੇਲੂ ਬਗੀਚੀ ਵਿਚ ਨਿੰਬੂ ਆਦਿ ਦੇ ਬੂਟੇ ਨਹੀਂ ਲਗਾਏ ਤਾਂ ਇਨ੍ਹਾਂ ਨੂੰ ਜ਼ਰੂਰ ਲਗਾਓ। ਇਹ ਛੇਤੀ ਤਿਆਰ ਹੋ ਜਾਂਦੇ ਹਨ ਅਤੇ ਵਾਧੂ ਫਲ ਦਿੰਦੇ ਹਨ ਅਤੇ ਵਾਤਾਵਰਨ ਨੂੰ ਵੀ ਸ਼ੁੱਧ ਰੱਖਦੇ ਹਨ।
ਇਨ੍ਹਾਂ ਕੁਝ ਗੱਲਾਂ ਵੱਲ ਧਿਆਨ ਦੇ ਕੇ ਜਿਥੇ ਤੁਸੀਂ ਆਪਣੀ ਘਰੇਲੂ ਬਗੀਚੀ ਨੂੰ ਹਰਾ-ਭਰਿਆ ਰੱਖ ਸਕਦੇ ਹੋ, ਉਥੇ ਆਪਣੇ ਘਰੇਲੂ ਬਜਟ ਨੂੰ ਵੀ ਕੁਝ ਸੀਮਤ ਕਰ ਸਕਦੇ ਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਹੱਥਾਂ ਦੀ ਦੇਖਭਾਲ

1. ਹੱਥਾਂ ਦੀ ਦੇਖਭਾਲ ਲਈ ਦਸਤਾਨੇ ਵਰਤੋ : * ਖੁੱਲ੍ਹੇ ਪਾਣੀ ਵਿਚ, ਰਸਾਇਣਾਂ ਵਿਚ ਜਾਂ ਬਗੀਚੇ ਵਿਚ ਕੰਮ ਕਰਨ ਤੋਂ ਪਹਿਲਾਂ ਆਪਣੇ ਹੱਥਾਂ 'ਤੇ ਦਸਤਾਨੇ ਪਹਿਨ ਲਓ।
2. ਆਪਣੇ ਹੱਥਾਂ 'ਤੇ ਚੰਗੀ ਕਿਸਮ ਦਾ ਮਾਇਸਚਰ ਲਗਾਓ: * ਦਿਨ ਵੇਲੇ ਹੱਥਾਂ ਨੂੰ ਵਾਰ-ਵਾਰ ਧੋਣ ਨਾਲ ਇਨ੍ਹਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ, ਖਾਸ ਕਰਕੇ ਸਰਦੀਆਂ ਵਿਚ। ਆਪਣੇ ਹੱਥਾਂ ਉੱਪਰ ਮਾਇਸਚਰਾਈਜ਼ਰ ਕਰੀਮ ਦਿਨ ਵਿਚ ਘੱਟੋ-ਘੱਟ ਤਿੰਨ ਤੋਂ ਚਾਰ ਵਾਰ ਲਗਾਓ। * ਇਸ ਲਈ ਦਿਨ ਵੇਲੇ ਹਲਕਾ ਮਾਇਸਚਰਾਇਜ਼ਰ ਲੋਸ਼ਨ ਵਰਤੋ, ਜੋ ਤੇਜ਼ੀ ਨਾਲ ਜਜ਼ਬ ਹੋ ਜਾਵੇ। ਰਾਤ ਵੇਲੇ ਭਾਰੀ ਤੇਲ ਯੁਕਤ ਮਾਇਸਚਰਾਇਜ਼ਰ ਕਰੀਮ ਠੀਕ ਰਹਿੰਦੀ ਹੈ। ਇਹ ਰਾਤ ਵੇਲੇ ਚਮੜੀ ਵਿਚ ਜਜ਼ਬ ਹੋ ਕੇ ਸਵੇਰ ਤੱਕ ਹੱਥਾਂ ਨੂੰ ਨਰਮ ਕਰ ਦਿੰਦੀ ਹੈ।
3. ਮਾਲਿਸ਼ ਨਾਲ ਹੱਥਾਂ ਦੀ ਸੰਭਾਲ: * ਜਦੋਂ ਹੱਥਾਂ ਉੱਪਰ ਲੋਸ਼ਨ ਲਗਾਉਂਦੇ ਹੋ ਤਾਂ ਇਸ ਦੀ ਤੇਜ਼ੀ ਨਾਲ ਮਾਲਿਸ਼ ਕਰੋ। ਅਜਿਹਾ ਤੁਸੀਂ ਆਪਣੇ ਹੱਥ ਦੇ ਅੰਗੂਠੇ ਤੋਂ ਸ਼ੁਰੂ ਹੋ ਕੇ ਬਾਕੀ ਉਂਗਲਾਂ ਨੂੰ ਹੇਠਾਂ ਤੋਂ ਉੱਪਰ ਤੱਕ ਮਾਲਿਸ਼ ਕਰ ਸਕਦੇ ਹੋ।
4. ਸਨਸਕਰੀਨ ਵਰਤੋ : * ਧੁੱਪ ਕਾਰਨ ਹੱਥਾਂ 'ਤੇ ਦਾਗ ਪੈ ਸਕਦੇ ਹਨ ਜਾਂ ਉਨ੍ਹਾਂ 'ਤੇ ਝੁਰੜੀਆਂ ਪੈ ਸਕਦੀਆਂ ਹਨ ਅਤੇ ਇਹ ਤੁਹਾਡੀ ਉਮਰ ਨਾਲੋਂ ਵਧੇਰੇ ਖ਼ਰਾਬ ਲੱਗਣਗੇ। * ਇਸ ਲਈ ਬਾਹਰ ਧੁੱਪ ਵਿਚ ਜਾਣ ਤੋਂ ਪਹਿਲਾਂ ਸਨਸਕਰੀਨ ਲੋਸ਼ਨ ਜਾਂ ਸਨ-ਬਲਾਕ ਕਰੀਮ ਲਗਾਓ। * ਆਪਣੇ ਪਰਸ ਵਿਚ ਇਕ ਛੋਟੀ ਸਨਸਕਰੀਨ ਲੋਸ਼ਨ ਦੀ ਟਿਊਬ ਰੱਖੋ। ਕਿਸੇ ਵੇਲੇ ਵੀ ਅਚਾਨਕ ਤੁਸੀਂ ਧੁੱਪ ਵਿਚ ਜਾ ਸਕਦੇ ਹੋ। ਜੇਕਰ ਇਹ ਉਸ ਸਮੇਂ ਉਪਲਬਧ ਨਾ ਹੋਵੇ ਤਾਂ ਤੁਸੀਂ ਐਸ.ਪੀ.ਐੱਫ. 15 ਜਾਂ ਇਸ ਤੋਂ ਵੱਧ ਤਾਕਤ ਵਾਲੀ ਮਾਇਸਚਰਾਈਜ਼ਰ ਕਰੀਮ ਵਰਤ ਸਕਦੇ ਹੋ।
5. ਹੱਥਾਂ ਦੀ ਵਾਧੂ ਚਮੜੀ ਦੀ ਸਫ਼ਾਈ : * ਆਪਣੇ ਹੱਥਾਂ ਦੇ ਪਿਛਲੇ ਪਾਸੇ ਨੂੰ ਗਿੱਲਾ ਕਰਕੇ ਨਮਕ ਜਾਂ ਚੀਨੀ ਦੀ ਮਾਲਿਸ਼ ਕਰੋ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਇਸ ਤਰ੍ਹਾਂ ਕਰਨ ਨਾਲ ਮ੍ਰਿਤ ਚਮੜੀ ਉੱਤਰ ਜਾਵੇਗੀ ਅਤੇ ਖ਼ੂਨ ਦੀ ਸਪਲਾਈ ਠੀਕ ਹੋਵੇਗੀ ਅਤੇ ਹੱਥਾਂ ਦੀ ਚਮੜੀ ਤਾਜ਼ਾ ਅਤੇ ਨਰਮ ਦਿਖਾਈ ਦੇਵੇਗੀ। * ਕਦੇ-ਕਦੇ ਤੁਸੀਂ ਆਪਣੇ ਚਿਹਰੇ 'ਤੇ ਵਰਤਣ ਵਾਲੇ ਸਕਰੱਬ ਦੀ ਬਜਾਏ ਫੇਸ਼ੀਅਲ ਨੂੰ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ 'ਤੇ ਰਗੜੋ। ਇਸ ਤਰ੍ਹਾਂ ਚਮੜੀ ਨਰਮ ਤੇ ਸੁੰਦਰ ਬਣੇਗੀ।
6. ਹੱਥਾਂ ਦੀ ਸੰਭਾਲ ਲਈ ਜ਼ਰੂਰੀ ਵਿਟਾਮਿਨ : * ਵਿਟਾਮਿਨ 'ਬੀ' ਦੀ ਕਮੀ ਕਾਰਨ ਹੱਥਾਂ ਦੇ ਨਹੁੰ ਖੁਰਦਰੇ ਬਣ ਸਕਦੇ ਹਨ। ਕੈਲਸ਼ੀਅਮ ਦੀ ਘਾਟ ਤੁਹਾਡੇ ਨਹੁੰਆਂ ਨੂੰ ਖੁਸ਼ਕ ਅਤੇ ਖ਼ਰਾਬ ਕਰ ਸਕਦੀ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਵਿਟਾਮਿਨ ਭਰਪੂਰ ਭੋਜਨ ਹੀ ਲਿਆ ਜਾਵੇ ਅਤੇ ਬੇਹੱਦ ਘਾਟ ਦੀ ਹਾਲਤ ਵਿਚ ਆਪਣੇ ਡਾਕਟਰ ਦੀ ਸਲਾਹ ਲਈ ਜਾਵੇ ਤਾਂ ਜੋ ਨਹੁੰਆਂ ਦੀ ਤੰਦਰੁਸਤੀ ਲਈ ਕੋਈ ਸਪਲੀਮੈਂਟ ਲਏ ਜਾ ਸਕਣ।
7. ਹੱਥਾਂ ਦੇ ਇਲਾਜ ਲਈ ਕੁਦਰਤੀ ਸੁੰਦਰਤਾ ਟਿਪਸ : * ਇਕ ਸ਼ੀਸ਼ੀ ਵਿਚ ਨਿੰਬੂ ਦੇ ਰਸ ਦਾ ਇਕ ਚਮਚਾ, ਗਲਿਸਰੀਨ ਅਤੇ ਗੁਲਾਬ ਜਲ ਦੇ ਪੰਜ-ਪੰਜ ਤੁਪਕਿਆਂ ਨੂੰ ਮਿਲਾਓ। ਇਸ ਨਾਲ ਆਪਣੇ ਹੱਥਾਂ ਅਤੇ ਨਹੁੰਆਂ ਨੂੰ 10 ਤੋਂ 15 ਮਿੰਟ ਲਈ ਮਾਲਿਸ਼ ਕਰੋ। * ਗਲਿਸਰੀਨ ਤੇ ਖੀਰੇ ਨੂੰ ਮਿਕਸ ਕਰਕੇ ਹੱਥਾਂ 'ਤੇ ਮਲਣ ਨਾਲ ਸੁੰਦਰ ਦਿਖਾਈ ਦੇਣਗੇ। * ਤੁਸੀਂ ਆਂਡੇ ਦਾ ਚਿੱਟਾ ਹਿੱਸਾ ਆਪਣੇ ਹੱਥਾਂ 'ਤੇ ਮਲ ਸਕਦੇ ਹੋ। ਇਹ ਇਕ ਚੰਗੇ ਮਾਸਕ ਵਜੋਂ ਕੰਮ ਕਰਦਾ ਹੈ। ਇਹ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ ਨੂੰ ਸਖ਼ਤ ਕਰ ਦੇਵੇਗਾ ਅਤੇ ਹੱਥ ਝੁਰੜੀਆਂ ਪੈਣ ਤੋਂ ਬਚੇ ਰਹਿਣਗੇ।
ਹੱਥਾਂ ਦੀ ਸੰਭਾਲ ਕਰਨ ਲਈ ਉੱਪਰ ਦੱਸੇ ਟਿਪਸ ਤੁਹਾਡਾ ਬਹੁਤ ਥੋੜ੍ਹਾ ਸਮਾਂ ਲੈਣਗੇ ਪਰ ਇਹ ਤੁਹਾਡੇ ਹੱਥਾਂ ਦੀ ਚਮੜੀ ਨੂੰ ਟਾਈਟ, ਨਰਮ, ਜਵਾਨ ਤੇ ਸੁੰਦਰ ਦਿੱਖ ਵਾਲੀ ਬਣਾ ਦੇਣਗੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX