ਤਾਜਾ ਖ਼ਬਰਾਂ


ਵਿਆਹ ਅਤੇ ਹੋਰ ਸਮਾਗਮਾਂ 'ਚ 50 ਦੀ ਥਾਂ 30 ਲੋਕ ਹੋ ਸਕਦੇ ਹਨ ਸ਼ਾਮਲ
. . .  0 minutes ago
ਪੰਜਾਬ ਸਰਕਾਰ ਨੇ ਸੂਬੇ 'ਚ ਜਨਤਕ ਇਕੱਠਾਂ 'ਤੇ ਲਾਈ ਪਾਬੰਦੀ
. . .  2 minutes ago
ਦਫ਼ਤਰਾਂ 'ਚ ਮਾਸਕ ਪਾਉਣ ਲਾਜ਼ਮੀ
. . .  4 minutes ago
ਕੋਰੋਨਾ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  5 minutes ago
ਪੰਜਾਬੀ ਗਾਇਕਾ ਅਨਮੋਲ ਗਗਨ ਮਾਨ 'ਆਪ' 'ਚ ਹੋਈ ਸ਼ਾਮਲ
. . .  12 minutes ago
ਚੰਡੀਗੜ੍ਹ, 13 ਜੁਲਾਈ (ਸੁਰਿੰਦਰਪਾਲ)- ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ...
ਪਟਿਆਲਾ 'ਚ ਆਏ 59 ਮਾਮਲਿਆਂ 'ਚ ਤਿੰਨ ਸ਼ਹਿਰ ਨਾਭਾ ਨਾਲ ਹਨ ਸੰਬੰਧਿਤ
. . .  20 minutes ago
ਨਾਭਾ 13 ਜੁਲਾਈ (ਅਮਨਦੀਪ ਸਿੰਘ ਲਵਲੀ)- ਕੋਰੋਨਾ ਮਰੀਜ਼ਾਂ ਦਾ ਪਾਜ਼ੀਟਿਵ ਆਉਣਾ...
ਰਾਜਪੁਰਾ 'ਚ ਕੋਰੋਨਾ ਦੇ 5 ਮਰੀਜ਼ਾਂ ਦੀ ਹੋਈ ਪੁਸ਼ਟੀ
. . .  28 minutes ago
ਰਾਜਪੁਰਾ, 13 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿੱਚ ਅੱਜ 5 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ...
ਹਸਪਤਾਲ 'ਚੋਂ ਭਗੌੜਾ ਹੋਇਆ ਕੋਰੋਨਾ ਪਾਜ਼ੀਟਿਵ ਦੋਸ਼ੀ ਪੁਲਿਸ ਵੱਲੋਂ ਕਾਬੂ
. . .  30 minutes ago
ਜਲੰਧਰ 'ਚ ਕੋਰੋਨਾ ਦੇ 45 ਹੋਰ ਮਾਮਲੇ ਆਏ ਸਾਹਮਣੇ
. . .  33 minutes ago
ਜਲੰਧਰ, 13 ਜੁਲਾਈ (ਐਮ. ਐੱਸ. ਲੋਹੀਆ) - ਅੱਜ ਸਵੇਰੇ 8 ਕੋਰੋਨਾ ਪਾਜ਼ੀਟਿਵ ਮਾਮਲੇ ਮਿਲਣ ਤੋਂ ਬਾਅਦ 45 ਹੋਰ ਮਰੀਜ਼ਾਂ ...
ਸ਼ਾਹਕੋਟ 'ਚ ਯੂਥ ਕਾਂਗਰਸ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ
. . .  39 minutes ago
ਸ਼ਾਹਕੋਟ, 13 ਜੁਲਾਈ (ਦਲਜੀਤ ਸਚਦੇਵਾ)- ਤੇਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਖ਼ਿਲਾਫ਼ ਸ਼ਾਹਕੋਟ 'ਚ ਯੂਥ ਕਾਂਗਰਸ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 6 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  43 minutes ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ...
ਸੀ.ਬੀ.ਐੱਸ.ਈ ਦਾ ਸਰਵਰ ਡਾਊਨ ਹੋਣ ਕਾਰਨ ਵਿਦਿਆਰਥੀਆਂ ਨੂੰ ਹੋਈ ਪਰੇਸ਼ਾਨੀ
. . .  48 minutes ago
ਨਵੀਂ ਦਿੱਲੀ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ...
ਜਲੰਧਰ 'ਚ ਕੋਰੋਨਾ ਦੇ 8 ਹੋਰ ਮਰੀਜ਼ ਆਏ ਸਾਹਮਣੇ
. . .  about 1 hour ago
ਜਲੰਧਰ, 13 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 8 ਕੋਰੋਨਾ ਪਾਜ਼ੀਟਿਵ...
ਮੰਤਰੀ ਸਿੱਧੂ ਅਤੇ ਬਾਜਵਾ ਵੱਲੋਂ ਫ਼ਤਿਹਗੜ੍ਹ ਚੂੜੀਆਂ ਵਿਖੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ
. . .  about 1 hour ago
ਫ਼ਤਿਹਗੜ੍ਹ ਚੂੜੀਆਂ, 13 ਜੁਲਾਈ (ਧਰਮਿੰਦਰ ਸਿੰਘ ਬਾਠ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ...
ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਲਗਾਇਆ ਧਰਨਾ
. . .  about 1 hour ago
ਤਪਾ ਮੰਡੀ, 13 ਜੁਲਾਈ (ਪ੍ਰਵੀਨ ਗਰਗ)- ਪੰਜਾਬ ਕਿਸਾਨ ਯੂਨੀਅਨ ਅਤੇ ਸੀ.ਪੀ.ਆਈ ਐਮ....
ਕੋਰੋਨਾ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਲੋਕਾਂ ਦਾ ਦਾਖ਼ਲਾ ਬੰਦ
. . .  about 1 hour ago
ਲੁਧਿਆਣਾ, 13 ਜੁਲਾਈ (ਪੁਨੀਤ ਬਾਵਾ)- ਕੋਰੋਨਾ ਮਹਾਂਮਾਰੀ ਕਰ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਬੰਧਕੀ...
ਕੇਂਦਰ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਤੁਰੰਤ ਕਰੇ ਰੱਦ
. . .  about 1 hour ago
ਜੰਡਿਆਲਾ ਗੁਰੂ, 13 ਜੁਲਾਈ-(ਰਣਜੀਤ ਸਿੰਘ ਜੋਸਨ)- ਅਕਾਲੀ-ਭਾਜਪਾ ਗੱਠਜੋੜ ਦੀ ਕੇਂਦਰ ਸਰਕਾਰ...
ਮੁਹਾਲੀ ਅੰਦਰ ਕੋਰੋਨਾ ਦੇ 31 ਨਵੇਂ ਮਰੀਜ਼ਾਂ ਦੀ ਪੁਸ਼ਟੀ
. . .  about 1 hour ago
ਐੱਸ. ਏ. ਐੱਸ. ਨਗਰ, 13 ਜੁਲਾਈ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ 31 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ...
ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  about 1 hour ago
ਸੁਲਤਾਨਪੁਰ ਲੋਧੀ, 13 ਜੁਲਾਈ (ਲਾਡੀ, ਹੈਪੀ, ਥਿੰਦ) - ਸਥਾਨਕ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ...
ਸ੍ਰੀ ਮੁਕਤਸਰ ਸਾਹਿਬ 'ਚ ਡਾਕਟਰ ਸਮੇਤ ਕੋਰੋਨਾ ਦੇ 5 ਮਾਮਲਿਆਂ ਦੀ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, ਮਲੋਟ, 13 ਜੁਲਾਈ (ਰਣਜੀਤ ਸਿੰਘ ਢਿੱਲੋਂ, ਪਾਟਿਲ)- ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 5 ਹੋਰ ਕੋਰੋਨਾ ਮਰੀਜ਼ਾਂ ...
ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਕੌਂਸਲ ਦਫ਼ਤਰ ਨੂੰ ਲਾਇਆ ਜਿੰਦਾ
. . .  about 2 hours ago
ਸੰਗਰੂਰ, 13 ਜੁਲਾਈ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਫ਼ੰਡ ਨਗਰ ਸੁਧਾਰ ਟਰੱਸਟ ਨੂੰ ਤਬਦੀਲ...
ਬੀ.ਐੱਸ.ਐਫ ਦੇ ਦੋ ਜਵਾਨਾਂ ਸਮੇਤ 3 ਜਣਿਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਸ਼ਕੀਆਂ ...
ਕੈਪਟਨ ਸਰਕਾਰ ਡੇਰਾ ਪ੍ਰੇਮੀਆਂ ਨੂੰ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਡੇਰਾ ਪ੍ਰੇਮੀ
. . .  about 2 hours ago
ਕੋਰੋਨਾ ਦਾ ਕਹਿਰ : ਪਟਿਆਲਾ 'ਚ 59 ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੋੜ)- ਪਟਿਆਲਾ ਜ਼ਿਲ੍ਹੇ 'ਚ 59 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਫਾਰਮਾਸਿਸਟਾਂ ਵੱਲੋਂ ਕੈਪਟਨ ਦਾ ਫੂਕਿਆ ਗਿਆ ਪੁਤਲਾ
. . .  about 2 hours ago
ਸੰਗਰੂਰ, 13 ਜੁਲਾਈ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 25 ਦਿਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ....
ਹੋਰ ਖ਼ਬਰਾਂ..

ਬਾਲ ਸੰਸਾਰ

ਦੋ ਵਾਰ ਨੋਬਲ ਪੁਰਸਕਾਰ ਜੇਤੂ ਪ੍ਰਤਿਭਾਸ਼ਾਲੀ ਵਿਗਿਆਨੀ ਮੇਰੀ ਕਿਊਰੀ

ਪਿਆਰੇ ਨਿੱਕੇ ਸਾਥੀਓ, ਦੋ ਵਾਰ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪ੍ਰਸਿੱਧ ਸਾਇੰਸਦਾਨ ਮੇਰੀ ਕਿਊਰੀ ਦਾ ਜਨਮ 7 ਨਵੰਬਰ, 1867 ਨੂੰ ਪੋਲੈਂਡ ਵਿਖੇ ਪਿਤਾ ਸਕਲੋਅੋਵਸਕੀ ਦੇ ਘਰ ਮਾਤਾ ਬਰੋਨਿਸਲਵਨ ਦੀ ਕੁੱਖੋਂ ਹੋਇਆ। ਮੇਰੀ ਕਿਊਰੀ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ। ਮੇਰੀ ਨੂੰ ਸਕੂਲ 'ਚ ਪੜ੍ਹਾਈ ਪੂਰੀ ਕਰਨ ਉਪਰੰਤ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਮੇਰੀ ਦੀ ਇਕ ਭੈਣ ਅਤੇ ਮਾਤਾ ਦੀ ਮੌਤ ਘਰ ਦਾ ਮਾਹੌਲ ਬਦਲਣ ਦੇ ਨਾਲ-ਨਾਲ ਆਰਥਿਕ ਸਥਿਤੀ ਵੀ ਮਾੜੀ ਹੋ ਗਈ। ਮੇਰੀ ਏਨੀ ਮਿਹਨਤੀ ਸੀ ਕਿ ਉਸ ਨੇ ਟਿਊਸ਼ਨਾਂ ਪੜ੍ਹਾ ਕੇ ਘਰ 'ਚ ਹੀ ਅਗਲੇਰੀ ਪੜ੍ਹਾਈ ਕੀਤੀ। ਫਰਾਂਸ ਦੀ ਸਾਰਬੋਨ ਯੂਨੀਵਰਸਿਟੀ 'ਚ ਵਿਗਿਆਨ ਦੀ ਉਚੇਰੀ ਪੜ੍ਹਾਈ ਕੀਤੀ।
ਮੇਰੀ ਦੇ ਅਧਿਅਪਕ ਜੋਜ਼ਫ ਨੇ ਉਸ ਦੀ ਪਹਿਚਾਣ ਇਕ ਹੋਰ ਹੋਣਹਾਰ ਅਤੇ ਮਿਹਨਤੀ ਭੌਤਿਕ ਵਿਗਿਆਨੀ ਪੀਅਰੀ ਕਿਊਰੀ ਨਾਲ ਕਰਵਾਈ। ਖ਼ੁਸ਼ਨਸੀਬੀ ਨਾਲ ਮੇਰੀ ਅਤੇ ਪੀਅਰੀ ਕਿਊਰੀ ਦਾ ਵਿਆਹ ਹੋ ਗਿਆ। ਮੇਰੀ ਨੇ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਖੋਜ ਕਰਨੀ ਸ਼ੁਰੂ ਕੀਤੀ। ਮੇਰੀ ਵਾਂਗ ਹੀ ਪੀਅਰੀ ਕਿਊਰੀ ਵੀ ਬਹੁਤ ਮਿਹਨਤੀ ਸੁਭਾਅ ਦਾ ਮਾਲਕ ਸੀ। ਪਤੀ-ਪਤਨੀ ਬੜੀ ਮਿਹਨਤ ਨਾਲ ਸਾਇੰਸ ਦੀਆਂ ਖੋਜਾਂ 'ਚ ਬੜੇ ਰੁਝੇ ਰਹਿੰਦੇ। ਕਈ ਵਾਰ ਤਾਂ ਰਾਤਾਂ ਵੀ ਪ੍ਰਯੋਗਸ਼ਾਲਾ 'ਚ ਹੀ ਬੀਤ ਜਾਂਦੀਆਂ। ਮੇਰੀ ਨੇ ਇਕ ਨਵਾਂ ਤੱਤ ਲੱਭਿਆ, ਜਿਸ ਦਾ ਨਾਂਅ ਪੋਲੋਨੀਅਮ ਆਪਣੀ ਮਾਤ ਭੂਮੀ ਪੋਲੈਂਡ 'ਤੇ ਰੱਖਿਆ।
ਇਸੇ ਸਮੇਂ ਦੌਰਾਨ 1902 'ਚ ਮੇਰੀ ਦੇ ਪਿਤਾ ਦੀ ਮੌਤ ਹੋ ਗਈ। ਮੇਰੀ ਅਤੇ ਉਸ ਦੇ ਪਤੀ ਪੀਅਰੀ ਕਿਊਰੀ ਨੂੰ ਉਨ੍ਹਾਂ ਦੁਆਰਾ ਕੀਤੀਆਂ ਖੋਜਾਂ ਬਦਲੇ 1904 ਵਿਚ ਨੋਬਲ ਪੁਰਸਕਾਰ ਮਿਲਿਆ। ਮੇਰੀ ਕਿਊਰੀ ਸਾਇੰਸ ਦੇ ਖੇਤਰ 'ਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ। ਦੋ ਸਾਲ ਬਾਅਦ ਮੇਰੀ ਦੇ ਪਤੀ ਪੀਅਰੀ ਕਿਊਰੀ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਪ੍ਰੰਤੂ ਮੇਰੀ ਕਿਊਰੀ ਨੇ ਹਿੰਮਤ ਨਾ ਹਾਰੀ। 1911 'ਚ ਮੇਰੀ ਕਿਊਰੀ ਨੇ ਰੇਡੀਓ ਐਕਟਿਵ ਕਿਰਨਾਂ ਦੀ ਮਦਦ ਨਾਲ ਬਿਮਾਰਾਂ ਤੇ ਰੋਗੀਆਂ ਦੀ ਸੇਵਾ ਕੀਤੀ। ਰੇਡੀਓ ਐਕਟਿਵ ਪਦਾਰਥਾਂ ਨਾਲ ਕੰਮ ਕਰਨਾ ਸਿਹਤ ਲਈ ਖ਼ਤਰਨਾਕ ਹੁੰਦਾ ਹੈ। ਫਲਸਰੂਪ ਮੇਰੀ ਦੀ ਸਿਹਤ ਵੀ ਵਿਗੜ ਗਈ। ਦੋ ਵਾਰੀ ਨੋਬਲ ਪੁਰਸਕਾਰ ਜਿੱਤਣ ਦੇ ਬਾਵਜੂਦ ਸਧਾਰਨ ਜੀਵਨ ਜਿਊਣ ਵਾਲੀ ਮਹਾਨ ਵਿਗਿਆਨੀ ਮੇਰੀ ਕਿਊਰੀ ਆਖਰ 4 ਜੁਲਾਈ ਨੂੰ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ।

-ਗਰੀਨ ਬਰੋ, ਸਾਹਮਣੇ ਮੇਨ ਗੇਟ ਅੰਬੇ ਵੈਲੀ, ਹੁਸ਼ਿਆਰਪੁਰ-146001.
ਮੋਬਾਈਲ : 94631-62825
E-MAIL-jassahota04@yahoo.com


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ-ਅਸਲੀ ਖਜ਼ਾਨਾ

ਆਦਰਸ਼ ਨਗਰ ਕਸਬਾ ਪਹਿਲਾਂ ਨਿੱਕਾ ਜਿਹਾ ਪਿੰਡ ਹੁੰਦਾ ਸੀ। ਉਸ ਸਮੇਂ ਇਸ ਦਾ ਨਾਂਅ ਰਾਮਨਗਰ ਸੀ। ਵੇਖਦਿਆਂ-ਵੇਖਦਿਆਂ ਹੀ ਰਾਮਨਗਰ ਦੀ ਨੁਹਾਰ ਬਦਲ ਗਈ। ਸੜਕਾਂ ਦਾ ਜਾਲ ਵਿਛ ਗਿਆ। ਸੁੰਦਰ ਘਰ ਤੇ ਕੋਠੀਆਂ ਉੱਸਰਨ ਲੱਗੀਆਂ। ਆਬਾਦੀ ਕਈ ਗੁਣਾ ਵਧ ਗਈ। ਹੁਣ ਇਹ ਕਸਬਾ ਨਗਰ ਨਿਗਮ ਦੇ ਅਧੀਨ ਹੋ ਗਿਆ।
ਅੱਜ ਆਦਰਸ਼ ਨਗਰ ਵਿਚ ਲੋਕਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬਜ਼ੁਰਗਾਂ, ਔਰਤਾਂ, ਰਾਜਨੀਤਕ ਨੇਤਾ ਅਤੇ ਬਹੁਤ ਸਾਰੇ ਬੱਚਿਆਂ ਨੇ ਵੀ ਭਾਗ ਲਿਆ।
ਇਕੱਠ ਵਿਚ ਘੁਸਰ-ਮੁਸਰ ਹੋਣ ਲੱਗੀ। ਉਸ ਇਕੱਠ ਵਿਚੋਂ ਇਕ ਪੜ੍ਹਿਆ-ਲਿਖਿਆ ਜੈਂਟਲਮੈਨ ਉੱਠਿਆ ਤੇ ਵਿਚਾਰ ਰੱਖਿਆ 'ਕਿਉਂ ਨਾ....ਆਪਾਂ ਏਥੇ ਇਕ ਮਾਰਕੀਟ ਬਣਾਈਏ। ਪਰ ਕਮੇਟੀ ਅਜੇ ਹੋਰ ਢੁੱਕਵੇਂ ਵਿਚਾਰ ਦੀ ਮੰਗ ਕਰ ਰਹੀ ਸੀ।ਸਰਦਾਰ ਮੇਹਰ ਸਿੰਘ ਗੜਕਵੀ ਆਵਾਜ਼ ਵਿਚ ਬੋਲਿਆ, 'ਜੇ ਮੇਰੀ ਮੰਨੋ ਤਾਂ ਆਪਾਂ ਇਸ ਥਾਂ 'ਤੇ ਗੁਰੂਘਰ 'ਤੇ ਮੰਦਰ ਬਣਾਈਏ ਕਿਉਂਕਿ ਪਰਮਾਤਮਾ ਦਾ ਨਾਂਅ ਲੈਣਾ ਬਹੁਤ ਜ਼ਰੂਰੀ ਹੈ। ਬਾਕੀ ਬਚਦੀ ਥਾਂ 'ਤੇ ਧਰਮਸ਼ਾਲਾ ਵੀ ਬਣਾਈ ਜਾ ਸਕਦੀ ਹੈ। ਜਿੱਥੇ ਅਸੀਂ ਛੋਟੇ ਜਾਂ ਵੱਡੇ ਪ੍ਰੋਗਰਾਮ ਵੀ ਕਰ ਸਕਦੇ ਹਾਂ ...ਤੇ ਬਾਹਰੋਂ ਆਏ ਮਹਿਮਾਨ ਵੀ ਠਹਿਰ ਸਕਦੇ ਹਨ'। ਮੇਹਰ ਸਿੰਘ ਦੀ ਗੱਲ ਵਜ਼ਨਦਾਰ ਸੀ।
'ਜੇਕਰ ਤੁਸੀਂ ਮੇਰੀ ਗੱਲ ਮੰਨੋ ਤਾਂ ਆਪਾਂ ਇਹ ਥਾਂ ਤਿੰਨ ਭਾਗਾਂ ਵਿਚ ਵੰਡੀਏ ....ਇਕ ਭਾਗ ਵਿਚ ਹਸਪਤਾਲ ...ਦੂਸਰੇ ਵਿਚ ਲਾਇਬਰੇਰੀ ...ਤੇ ਤੀਜੇ ਭਾਗ ਵਿਚ ਬੱਸ ਅੱਡਾ। ਆਪਣਾ ਨਗਰ ਚਮਕ ਜਾਵੇਗਾ', ਰਤਨ ਸਿੰਘ ਸਮਾਜ ਸੇਵੀ ਨੇ ਤਜਵੀਜ਼ ਰੱਖੀ। ਇਹ ਨਵੀਂ ਯੋਜਨਾ ਸੀ।
ਇਕੱਠ ਵਿਚੋਂ ਸੱਤਵੀਂ ਕਲਾਸ ਦਾ ਵਿਦਿਆਰਥੀ ਜਤਿੰਦਰ ਖੜ੍ਹਾ ਹੋਇਆ। ਬਗੈਰ ਡਰੇ ਹੀ ਵਿਚਾਰ ਰੱਖਦਾ ਹੈ 'ਸਤਿਕਾਰਯੋਗ ਮੈਂਬਰ ਸਾਹਿਬਾਨ ....ਆਪਣਾ ਕਸਬਾ ਜਾਂ ਨਗਰ ਹੁਣ ਮਿੰਨੀ ਸ਼ਹਿਰ ਬਣ ਗਿਆ ਹੈ....ਫੈਕਟਰੀਆਂ ਨੇ ਜ਼ਮੀਨ, ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਬਿਮਾਰੀਆਂ ਵਧ ਰਹੀਆਂ ਹਨ। ਬਿਮਾਰੀਆਂ ਤੋਂ ਬਚਣ ਲਈ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਆਪਾਂ ਇਕ ਪਾਰਕ ਬਣਾਈਏ, ਜਿੱਥੇ ਬਜ਼ੁਰਗ, ਬੱਚੇ ਅਤੇ ਹਰ ਵਿਅਕਤੀ ਆ-ਜਾ ਸਕੇ। ਹੋ ਸਕੇ ਤਾਂ ਸਰ ਜੀ ਇਕ ਜਿੰਮ ਬਣਾਉਣਾ। ਤੇ ਜੇਕਰ ਬਾਕੀ ਬਚਦੀ ਥਾਂ 'ਤੇ ਲਾਇਬਰੇਰੀ ਬਣਾ ਦਿੱਤੀ ਜਾਵੇ ਤਾਂ ਸਭ ਤੋਂ ਚੰਗਾ ਹੋਵੇਗਾ'। ਜਤਿੰਦਰ ਵੱਡੀ ਤੇ ਕੀਮਤੀ ਗੱਲ ਕਰ ਗਿਆ।
ਸਾਰੇ ਉੱਚੀ ਉੱਚੀ ਬੋਲੇ 'ਮੁੰਡਾ ਠੀਕ ਕਹਿੰਦਾ ਹੈ .... ਇਹ ਹੀ ਕਰੋ ਮਤਾ ਪਾਸ।'
ਕਮੇਟੀ ਪ੍ਰਧਾਨ ਨੇ ਉੱਠ ਕੇ ਘੋਸ਼ਣਾ ਕੀਤੀ 'ਸਾਨੂੰ ਕਾਕੇ ਨੇ ਜ਼ਿੰਦਗੀ ਮਾਣਨ ਤੇ ਸਾਂਭਣ ਦਾ ਇਕ ਵਧੀਆ ਤਰੀਕਾ ਦੱਸਿਆ ਹੈ। ਜੇਕਰ ਸਿਹਤ ਹੈ ਤਾਂ ਸਭ ਠੀਕ ਹੈ। ਅਸੀਂ ਬੱਚੇ ਦੀ ਸੋਚ ਨਾਲ ਸਹਿਮਤ ਹਾਂ।

-ਮੋਬਾਈਲ : 81466-61278

ਨਕਲ ਗੁਆਏ ਅਕਲ ਇਹ ਆਮ ਕਿਹਾ ਜਾਂਦਾ ਹੈ ਕਿ ਨਕਲ ਗੁਆ ਦਿੰਦੀ ਹੈ ਅਕਲ।

ਇਹ ਕਥਨ ਬਿਲਕੁਲ ਸੱਚ ਹੈ। ਜੇ ਅਸੀਂ ਮਿਹਨਤ ਨਹੀਂ ਕਰਾਂਗੇ, ਨਕਲ ਦਾ ਸਹਾਰਾ ਲੈ ਕੇ ਪਾਸ ਹੋ ਗਏ ਤਾਂ ਸਾਡੀ ਯੋਗਤਾ ਕਦੇ ਵੀ ਨਿੱਖਰ ਕੇ ਸਾਹਮਣੇ ਨਹੀਂ ਆਵੇਗੀ। ਅਸੀਂ ਉਸ ਫੁੱਲ ਵਾਂਗ ਬੇਨਿਖਾਰ ਹੋ ਜਾਵਾਂਗੇ ਜਿਸ ਕੋਲ ਕਦੇ ਸ਼ਬਨਮ ਦਾ ਮੋਤੀ ਥਰਕਿਆ ਹੀ ਨਹੀਂ, ਜਿਸ ਉੱਪਰ ਅਕਾਸ਼ੋਂ ਚਿੱਟੇ ਮੀਹ ਦਾ ਕਤਰਾ ਨਹੀਂ ਡਿਗਿਆ। ਨਕਲ ਨਾਲ ਆਤਮ-ਵਿਸ਼ਵਾਸ ਖਤਮ ਹੋ ਜਾਂਦਾ ਹੈ । ਸਾਡੀ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ । ਨਕਲ ਕਰਨ ਨਾਲ ਸਾਡੇ ਅੰਦਰ ਹੌਸਲੇ ਦੀ ਕਮੀ ਹੋ ਜਾਂਦੀ ਹੈ। ਕਿਸੇ ਹੋਰ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹਾਂ।
ਜਿਹੜੇ ਵਿਦਿਆਰਥੀ ਨਕਲ ਕਰਦੇ ਹਨ ਨਾ ਹੀ ਉਹ ਚੰਗੇ ਵਿਦਿਆਰਥੀ ਬਣ ਪਾਉਂਦੇ ਹਨ ਤੇ ਨਾ ਹੀ ਚੰਗੇ ਨਾਗਰਿਕ। ਨਕਲ ਨਾਲ ਅਸੀਂ ਲਕੀਰ ਦੇ ਫਕੀਰ ਬਣ ਜਾਂਦੇ ਹਾਂ। ਪਰ, ਖੁਦ ਪੜ੍ਹਨ ਨਾਲ ਸਾਡੇ ਅੰਦਰ ਗਿਆਨ ਦਾ ਵਾਧਾ ਹੁੰਦਾ ਹੈ, ਤੇ ਸਾਡਾ ਮਨੋਬਲ ਵਧਦਾ ਹੈ। ਅਸੀਂ ਭਰੂਣ ਹੱਤਿਆ, ਅਗਿਆਨਤਾ, ਬੇਰੁਜ਼ਗਾਰੀ, ਗਰੀਬੀ ਵਰਗੀਆਂ ਸਮਾਜਿਕ ਬੁਰਾਈਆਂ ਦਾ ਸਾਹਮਣਾ ਅਤੇ ਉਨ੍ਹਾਂ ਦਾ ਖ਼ਾਤਮਾ ਕਰ ਸਕਦੇ ਹਾਂ। ਤਾਂ ਹੀ ਕਹਿੰਦੇ ਹਨ, ਫੈਲੇ ਵਿੱਦਿਆ ਚਾਨਣ ਹੋਏ । ਪਰ ਫੈਲੇ ਓਹੀ ਵਿੱਦਿਆ ਜੋ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਪੜ੍ਹੀ ਹੋਈ। ਨਕਲ ਇਕ ਕੋਹੜ ਹੈ ਪਰ ਖੁਦ ਪੜ੍ਹਿਆ ਇਕ ਬੋਹੜ ਹੈ, ਜੋ ਸਾਨੂੰ ਚੰਗੀ ਠੰਢੀ ਤੇ ਮਿੱਠੀ ਛਾਂ ਦੇ ਕੇ ਸਾਡੇ ਜੀਵਨ ਨੂੰ ਖੁਸ਼ਹਾਲ ਬਣਾ ਦਿੰਦਾ ਹੈ। ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਜਾਣਨ ਅਤੇ ਮਾਣਨ ਦਾ ਕੰਮ ਕਰਦੇ ਹਾਂ।
ਸੋ ਬੱਚਿਓ ਕਦੇ ਨਕਲ ਨਾ ਕਰੋ, ਖੁਦ ਪੜ੍ਹੋ। ਜੇਕਰ ਅਸੀਂ ਨਕਲਾਂ ਦੇ ਆਧਾਰ 'ਤੇ 90 ਫੀਸਦੀ ਅੰਕ ਵੀ ਪ੍ਰਾਪਤ ਕਰ ਲੈਂਦੇ ਹਾਂ ਤਾਂ ਐਨ. ਜੀ. ਓ. ਜੀ. ਦੇ ਬਰਾਬਰ ਹੀ ਹਨ, ਕਿਉਂਕਿ ਇਨ੍ਹਾਂ ਅੰਕਾਂ ਵਿਚ ਸਾਡੀ ਕੋਈ ਮਿਹਨਤ ਨਹੀਂ ਸੀ। ਜੇਕਰ ਅਸੀਂ ਖੁਦ ਪੜ੍ਹ ਕੇ ਘੱਟ ਅੰਕ ਵੀ ਲਵਾਂਗੇ ਤਾਂ ਸਾਨੂੰ ਆਪਣੀ ਯੋਗਤਾ ਦਾ ਪਤਾ ਲੱਗ ਜਾਵੇਗਾ ਤੇ ਇਹ ਵੀ ਖੁਸ਼ੀ ਹੋਵੇਗੀ ਕਿ ਸਾਡੇ ਆਪਣੇ ਪ੍ਰਾਪਤ ਕੀਤੇ ਹੋਏ ਹਨ। ਮੇਰੇ ਇਹ ਸਭ ਕੁਝ ਕਹਿਣ ਦਾ ਮਤਲਬ ਇਹ ਹੈ ਕਿ ਨਕਲ ਨਾ ਕਰੋ, ਆਪ ਖੁਦ ਪੜ੍ਹ ਕੇ ਆਪਣਾ, ਅਧਿਆਪਕਾਂ ਤੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰਕੇ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਵਿਚ ਆਉਣ ਦਿਓ।
ਖੁਦ ਪੜ੍ਹਨ ਦੀ ਆਦਤ ਪਾਓ ਬੱਚਿਓ
ਨਕਲ ਦੇ ਕੋਹੜ ਤੋਂ ਬਾਹਰ ਆਓ ਬੱਚਿਓ,
ਨਾ ਮਾਰੋ ਨਕਲ,
ਵਰਤੋ ਆਪਣੀ ਅਕਲ।

-ਲੈਕਚਰਾਰ ਅੰਗਰੇਜ਼ੀ, ਘੱਗਾ, ਜ਼ਿਲ੍ਹਾ ਪਟਿਆਲਾ।
ਮੋਬਾਈਲ : 80541-21518

ਹਨੇਰੇ ਉਤੇ ਜਿੱਤ ਦੀ ਗਾਥਾ ਹੈਲੇਨ ਕੇਲਰ

ਇੱਥੇ ਮਿਸ ਸਲੀਵਾਨ ਵਲੋਂ ਆਪਣੀ ਵਿਦਿਆਰਥਣ ਪ੍ਰਤੀ ਸਮਰਪਣ ਅਤੇ ਉਪਰਾਲੇ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ। ਹੈਲੇਨ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਵਧਾਉਣ ਵਿਚ ਉਸ ਦਾ ਯੋਗਦਾਨ ਬੇਮਿਸਾਲ ਹੈ। ਟਿਊਟਰ ਵਜੋਂ ਪਹਿਲੇ ਦਿਨ ਤੋਂ ਹੀ ਸਲੀਵਾਨ ਆਪਣੇ ਕੰਮ ਦਾ ਰਿਕਾਰਡ ਇਕ ਡਾਇਰੀ ਵਿਚ ਅੰਕਿਤ ਕਰਦੀ ਰਹੀ। ਇਕੱਲੀ-ਇਕੱਲੀ ਧੁਨੀ ਤੇ ਸ਼ਬਦ ਨੂੰ ਸਿਖਾਉਣ ਦਾ ਵੇਰਵਾ ਦਰਜ ਕੀਤਾ ਗਿਆ। ਪੂਰੀ ਨਿਸ਼ਠਾ ਨਾਲ ਉਸ ਨੇ ਹੈਲੇਨ ਦੇ ਰਵੱਈਏ ਅਤੇ ਉਲਾਰਾਂ ਨੂੰ ਵੀ ਕਲਮ ਬੰਦ ਕੀਤਾ। ਆਪਣੇ ਵਿਆਹ ਉਪਰੰਤ ਵੀ ਉਸ ਨੇ ਹੈਲੇਨ ਦੀ ਸਿੱਖਿਆ ਦਾ ਕੰਮ ਜਾਰੀ ਰੱਖਿਆ। ਸਕੂਲ ਅਤੇ ਕਾਲਜ ਦੇ ਬੈਂਚਾਂ ਉਤੇ ਹੈਲੇਨ ਦੇ ਨਾਲ ਬੈਠੀ ਅਤੇ ਕਦੇ ਵੀ ਉਸ ਦੀ ਦ੍ਰਿਸ਼ਟੀਹੀਣਤਾ ਅਤੇ ਬੋਲੇਪਣ ਨੂੰ ਸਿੱਖਣ ਦੇ ਆੜੇ ਨਹੀਂ ਆਉਣ ਦਿੱਤਾ। ਇਥੋਂ ਤੱਕ ਕਿ ਆਪਣੇ ਪਤੀ ਨੂੰ ਵੀ ਹੈਲੇਨ ਦੀ ਸਹਾਇਤਾ ਦਾ ਸਹਿਭਾਗੀ ਬਣਾ ਲਿਆ। ਇਹ ਸਰਵਵਿਦਿਤ ਹੈ ਕਿ ਸੁਣਨ ਸਮਰੱਥਾ ਤੋਂ ਵਾਂਝੇ ਬੱਚੇ ਸਾਰੀ ਉਮਰ ਗੂੰਗੇ ਬਣ ਕੇ ਰਹਿ ਜਾਂਦੇ ਹਨ। ਪ੍ਰੰਤੂ ਸਲੀਵਾਨ ਵਲੋਂ ਉਤਸ਼ਾਹਿਤ ਕੀਤੇ ਜਾਣ ਤੇ ਹੈਲੇਨ ਨੇ ਆਪਣੇ ਮੂੰਹੋਂ ਸ਼ਬਦ ਉਚਰਨ ਦਾ ਔਖਾ ਅਭਿਆਸ ਵੀ ਅਪਣਾਇਆ। ਇਸ ਵਿਸ਼ੇਸ਼ ਯੋਗਤਾ ਨੂੰ ਵਿਕਸਿਤ ਕਰਨ ਲਈ ਸਾਰਾਅ ਫੂਲਰ ਨਾਂਅ ਦੀ ਇਕ ਮਾਹਿਰ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ। ਸ਼ਬਦਾਂ ਦਾ ਉਚਾਰਨ ਸਿਖਾਉਂਦਿਆਂ ਫੂਲਰ ਆਪਣੀ ਜੀਭ ਅਤੇ ਬੁੱਲ੍ਹਾਂ ਦੀ ਸਥਿਤੀ ਸਪੱਰਸ਼ ਰਾਹੀਂ ਸਮਝਾਇਆ ਕਰਦੀ ਸੀ। ਹੈਲੇਨ ਵੀ ਨਿਸ਼ਠਾਪੂਰਵਕ ਫੂਲਰ ਦੀ ਨਕਲ ਉਤਾਰਦੀ ਹੋਈ ਪਹਿਲਾਂ ਸ਼ਬਦਾਂ ਦਾ ਉਚਾਰਨ ਕਰਨ ਲੱਗੀ ਅਤੇ ਫਿਰ ਪੂਰਾ ਵਾਕ ਬੋਲਣ ਦੇ ਸਮਰੱਥ ਹੋ ਗਈ ਸੀ। ਛੋਟੀ ਹੁੰਦਿਆਂ ਮਿਸ ਸਲੀਵਾਨ ਨੇ ਥੋੜ੍ਹੇ ਸਮੇਂ ਲਈ ਅੰਨ੍ਹੇ ਹੋਣ ਦੀ ਪੀੜ ਹੰਢਾਈ ਸੀ। ਇਸ ਅਨੁਭਵ ਨੇ ਉਸ ਨੂੰ ਅੰਨ੍ਹੇ ਬੱਚਿਆਂ ਦੇ ਪ੍ਰਤੀ ਵਿਸ਼ੇਸ਼ ਹਮਦਰਦੀ ਨਾਲ ਭਰ ਦਿੱਤਾ ਸੀ। ਉਸ ਨੇ ਤੈਅ ਕੀਤਾ ਸੀ ਕਿ ਆਪਣੇ ਜੀਵਨ ਕਾਲ ਵਿਚ ਉਹ ਘੱਟੋ-ਘੱਟ ਇਕ ਅਜਿਹੇ ਬੱਚੇ ਦੇ ਜੀਵਨ ਵਿਚ ਖੁਸ਼ੀ ਬਖੇਰਨ ਲਈ ਸਮਰਪਿਤ ਹੋਵੇਗੀ। ਵਿਕਲਾਂਗ ਬੱਚੇ ਦੇ ਰੂਪ ਵਿਚ ਹੈਲੇਨ ਉਸ ਦੇ ਜੀਵਨ ਵਿਚ ਆਈ ਸੀ, ਸੋ ਸਲੀਵਾਨ ਨੇ ਉਸ ਦੇ ਨਮਿਤ ਆਪਣਾ ਸਾਰਾ ਜੀਵਨ ਲੇਖਾ ਲਾ ਦਿੱਤਾ। ਜੋਨ ਮੈਕੀ ਨਾਲ ਆਪਣੇ ਵਿਵਾਹਕ ਰਿਸ਼ਤੇ ਦੀ ਸਮਾਪਤੀ ਉਪਰੰਤ ਤਾਂ ਹੈਲੇਨ ਪ੍ਰਤੀ ਉਸ ਦਾ ਸਮਰਪਣ ਹੋਰ ਵੀ ਵਧ ਗਿਆ ਸੀ। ਆਪਣੀ ਪਿਛਲੀ ਉਮਰੇ ਸਰੀਰਕ ਕਸ਼ਟਾਂ ਨਾਲ ਜੂਝਦੀ ਹੋਈ ਸਲੀਵਾਨ 1936 ਵਿਚ ਪਰਲੋਕ ਸਿਧਾਰ ਗਈ। ਹੈਲੇਨ ਦੇ ਜੀਵਨ ਦਾ ਇਹ ਸਭ ਤੋਂ ਵੱਡਾ ਘਾਟਾ ਸੀ। ਹੈਲੇਨ ਦੀ ਨਿੱਜੀ ਸਹਾਇਕ ਵਜੋਂ ਵਿਚਰਦੀ ਆ ਰਹੀ ਪੋਲੀ ਥਾਮਸਨ ਇਸ ਦੁੱਖ ਦੀ ਘੜੀ ਪਿਛੋਂ ਇਕ ਪੱਕੀ ਸਹੇਲੀ ਬਣ ਕੇ ਉਭਰੀ ਅਤੇ ਉਸ ਦੇ ਉਚੇਚੇ ਮਿਸ਼ਨ ਦੀ ਗਵਾਹ ਬਣੀ।
ਪੜ੍ਹਾਈ ਪੂਰੀ ਕਰਨ ਤੱਕ ਉਸ ਦੀਆਂ ਪ੍ਰਾਪਤੀਆਂ ਦੀ ਚਰਚਾ ਸਾਰੇ ਅਮਰੀਕਾ ਵਿਚ ਫੈਲ ਚੁੱਕੀ ਸੀ। ਉਸ ਦਾ ਸੰਵੇਦਨਸ਼ੀਲ ਅਤੇ ਦਿਆਲੂ ਸੁਭਾਅ ਵਿਕਲਾਂਗ ਲੋਕਾਂ ਲਈ ਕੁਝ ਕਰਨਾ ਲੋਚਦਾ ਸੀ। ਹੈਲੇਨ ਤਤਕਾਲੀ ਸਮਾਜਿਕ ਮਸਲਿਆਂ ਦੇ ਪ੍ਰਤੀ ਵੀ ਬਹੁਤ ਜਾਗਰੂਕ ਸੀ। ਪੜ੍ਹਾਈ ਮੁਕੰਮਲ ਕਰਦਿਆਂ ਸਾਰ ਉਸ ਨੇ ਸੋਸ਼ਲਿਸਟ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਅਤੇ ਇਸ ਸੋਚ ਦੇ ਸਮਰਥਨ ਵਿਚ ਅਖ਼ਬਾਰਾਂ/ਰਸਾਲਿਆਂ ਲਈ ਲਿਖਣਾ ਸ਼ੁਰੂ ਕਰ ਦਿੱਤਾ। 'ਹਨੇਰੇ ਤੋਂ ਪਾਰ' ਨਾਂਅ ਦੀ ਪੁਸਤਕ ਹੈਲੇਨ ਦੇ ਸਮਾਜਵਾਦ ਸਬੰਧੀ ਵਿਚਾਰਾਂ ਦਾ ਸੰਗ੍ਰਹਿ ਹੈ।

-ਮੋਬਾਈਲ : 94634-87007.

ਬਾਲ ਨਾਵਲ-33 ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਹਾਂ ਜੀ, ਨਾਨਾ ਜੀ, ਅਸੀਂ ਖਾਣਾ ਖਾਣ ਤੋਂ ਪਹਿਲਾਂ ਵਾਲੇ ਕੰਮ ਵੀ ਕਰ ਲਏ ਨੇ ਅਤੇ ਬਾਅਦ ਵਾਲੇ ਵੀ। ਅਸੀਂ ਖਾਣਾ ਖਾਣ ਤੋਂ ਬਾਅਦ ਪਹਿਲਾਂ ਰਾਤੀਂ ਸੌਣ ਵਾਲੇ ਕੱਪੜੇ ਪਾਏ ਹਨ ਅਤੇ ਫੇਰ ਸਾਰਿਆਂ ਨੇ ਬੁਰਸ਼ ਵੀ ਕਰ ਲਿਐ। ਹੁਣ ਤੁਸੀਂ ਸਾਨੂੰ ਕਹਾਣੀ ਸੁਣਾਓ, ਜੀਤੀ ਨੇ ਸਾਰਿਆਂ ਵਲੋਂ ਜਵਾਬ ਦਿੱਤਾ।
'ਸ਼ਾਬਾਸ਼ ਬੱਚਿਓ! ਤੁਸੀਂ ਸਾਰੇ ਬਾਹਰ ਮੰਜੇ 'ਤੇ ਬੈਠੋ, ਮੈਂ ਦਵਾਈ ਖਾ ਕੇ, ਇਕ ਮਿੰਟ ਵਿਚ ਤੁਹਾਡੇ ਕੋਲ ਆਇਆ।'
ਬੱਚੇ ਬਾਹਰ ਮੰਜੇ ਉੱਪਰ ਬੈਠ ਗਏ। ਦਵਾਈ ਖਾ ਕੇ ਨਾਨਾ ਜੀ ਵੀ ਉਨ੍ਹਾਂ ਕੋਲ ਆ ਕੇ ਬੈਠ ਗਏ। 'ਹੁਣ ਦੱਸੋ ਕਿਹੜੀ ਕਹਾਣੀ ਸੁਣਨੀ ਐ?'
'ਜਿਹੜੀ ਮਰਜ਼ੀ ਕਹਾਣੀ ਸੁਣਾਓ, ਪਰ ਹੁਣ ਜਲਦੀ ਸ਼ੁਰੂ ਕਰ ਦਿਓ', ਐਤਕੀਂ ਪੰਮੀ ਨੇ ਜਵਾਬ ਦਿੱਤਾ।
'ਲਓ, ਸੁਣੋ ਫੇਰ। ਪਿਛਲੇ ਸਿਆਲ ਦੀ ਗੱਲ ਹੈ, ਮੈਂ ਐਥੋਂ ਦੋ-ਤਿੰਨ ਪਿੰਡ ਅੱਗੇ ਇਕ ਪਿੰਡ ਵਿਚ ਕਿਸੇ ਕੰਮ ਗਿਆ ਸਾਂ। ਉਸ ਪਿੰਡ ਵਿਚ ਇਕ ਵੱਡੀ ਨਹਿਰ ਐ। ਮੈਂ ਆਪਣਾ ਕੰਮ ਮੁਕਾ ਕੇ ਵਾਪਸ ਆਉਣ ਹੀ ਲੱਗਾ ਸਾਂ ਕਿ ਨਹਿਰ ਵਾਲੇ ਪਾਸਿਓਂ ਕਿਸੇ ਔਰਤ ਦੀ ਆਵਾਜ਼ ਸੁਣੀ। ਉਹ ਰੋਂਦੀ ਰੋਂਦੀ ਬਚਾਓ! ਬਚਾਓ!! ਮੇਰੇ ਬੱਚੇ ਨੂੰ ਬਚਾਓ, ਕਹਿ ਰਹੀ ਸੀ।'
'ਫੇਰ ਤੁਸੀਂ ਨਹਿਰ ਵੱਲ ਗਏ?' ਸੁਖਮਨੀ ਨੇ ਪੁੱਛਿਆ।
'ਹਾਂ ਬੇਟਾ, ਮੈਂ ਨਹਿਰ ਵਾਲੇ ਪਾਸੇ ਬੜਾ ਤੇਜ਼ ਤੁਰ ਕੇ ਗਿਆ। ਕੁਝ ਹੋਰ ਲੋਕ ਵੀ ਉੱਧਰ ਦੌੜੇ ਜਾ ਰਹੇ ਸਨ। ਮੈਂ ਜਦੋਂ ਨਹਿਰ ਕੋਲ ਪਹੁੰਚਿਆ ਤਾਂ ਵੇਖਿਆ ਕਿ ਇਕ ਪੰਜ-ਛੇ ਸਾਲਾਂ ਦਾ ਲੜਕਾ ਨਹਿਰ ਦੇ ਵਿਚਕਾਰ ਲੱਤਾਂ-ਬਾਹਵਾਂ ਮਾਰ ਕੇ ਆਪਣੇ ਬਚਾਅ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤੇਜ਼ ਪਾਣੀ ਦੇ ਵਹਾਓ ਅੱਗੇ ਉਸ ਦੀ ਪੇਸ਼ ਨਹੀਂ ਸੀ ਜਾ ਰਹੀ।'
'ਪਿੰਡ ਵਿਚੋਂ ਕੋਈ ਉਸ ਨੂੰ ਬਚਾਉਣ ਵਾਸਤੇ ਨਹੀਂ ਗਿਆ?' ਘਬਰਾਈ ਹੋਈ ਜੀਤੀ ਨੇ ਨਾਨਾ ਜੀ ਨੂੰ ਸਵਾਲ ਕੀਤਾ।
'ਲੋਕੀਂ ਤੇ ਕਾਫ਼ੀ ਇਕੱਠੇ ਹੋ ਗਏ ਸਨ ਪਰ ਜ਼ਿਆਦਾ ਸਰਦੀ ਅਤੇ ਪਾਣੀ ਦੀ ਤੇਜ਼ ਰਫ਼ਤਾਰ ਅੱਗੇ ਕੋਈ ਵੀ ਨਹਿਰ ਵਿਚ ਛਾਲ ਮਾਰਨ ਲਈ ਤਿਆਰ ਨਾ ਹੋਇਆ।'
'ਜੇ ਵੱਡੇ ਠੰਢ ਤੋਂ ਡਰਦੇ ਸਨ ਤਾਂ ਛੋਟੇ ਬੱਚੇ ਦੀ ਠੰਢ ਨਾਲ ਬੁਰੀ ਹਾਲਤ ਹੋਈ ਹੋਏਗੀ', ਫ਼ਿਕਰਮੰਦ ਹੋਈ ਸੁਖਮਨੀ ਨੇ ਪੁੱਛਿਆ।
'ਹਾਂ ਬੇਟੇ, ਬੱਚੇ ਦੀ ਬੁਰੀ ਹਾਲਤ ਹੋ ਰਹੀ ਸੀ। ਉਸ ਤੋਂ ਵੀ ਬੁਰੀ ਹਾਲਤ ਉਸ ਦੀ ਮਾਂ ਦੀ ਹੋ ਰਹੀ ਸੀ, ਜਿਹੜੀ ਰੋ ਰੋ ਕੇ ਸਾਰਿਆਂ ਅੱਗੇ ਤਰਲੇ-ਵਾਸਤੇ ਪਾ ਰਹੀ ਸੀ।'
'ਤੁਸੀਂ ਨਾਨਾ ਜੀ, ਉਸ ਬੱਚੇ ਨੂੰ ਬਚਾਉਣ ਵਾਸਤੇ ਕੁਝ ਨਾ ਕੀਤਾ?' ਪੰਮੀ ਨੇ ਸਾਰੇ ਬੱਚਿਆਂ ਦੇ ਦਿਲ ਦੀ ਗੱਲ ਕਰ ਦਿੱਤੀ।
'ਬੱਚੇ ਨੂੰ ਬਚਾਉਣ ਲਈ ਮੈਂ ਕੱਪੜੇ ਉਤਾਰਨੇ ਸ਼ੁਰੂ ਕੀਤੇ ਹੀ ਸਨ ਕਿ ਇਕ ਸੋਲ੍ਹਾ-ਸਤਾਰਾਂ ਸਾਲਾਂ ਦਾ ਲੜਕਾ ਦੌੜਦਾ ਹੋਇਆ ਆਇਆ। ਉਸ ਨੇ ਆਉਂਦਿਆਂ ਹੀ ਆਪਣਾ ਮੋਟਾ ਸਵੈਟਰ ਲਾਹ ਕੇ ਪਰ੍ਹਾਂ ਸੁੱਟਿਆ ਅਤੇ ਬਾਕੀ ਕੱਪੜਿਆਂ ਸਮੇਤ ਹੀ ਤੇਜ਼ ਵਹਿ ਰਹੇ ਪਾਣੀ ਵਿਚ ਛਾਲ ਮਾਰ ਦਿੱਤੀ।'
'ਉਹ ਤਾਂ ਬੜਾ ਬਹਾਦਰ ਲੜਕਾ ਹੋਏਗਾ', ਸਾਰੇ ਬੱਚੇ ਇਕੱਠੇ ਬੋਲ ਪਏ। 'ਫੇਰ ਉਸ ਨੇ ਬੱਚੇ ਨੂੰ ਬਚਾ ਲਿਆ?' ਬੱਚੇ, ਡੁੱਬ ਰਹੇ ਬੱਚੇ ਨੂੰ ਨਹਿਰ 'ਚੋਂ ਬਾਹਰ ਨਿਕਲਣ ਬਾਰੇ ਜਾਨਣਾ ਚਾਹੁੰਦੇ ਸਨ।
'ਹਾਂ ਬੱਚਿਓ, ਉਹ ਵਾਕਿਆ ਹੀ ਬੜਾ ਬਹਾਦਰ ਲੜਕਾ ਸੀ। ਤੇਜ਼ ਰਫ਼ਤਾਰ ਪਾਣੀ ਦੀ ਘੁੰਮਣ ਘੇਰੀ 'ਚੋਂ ਇਕ ਵਾਰੀ ਉਹ ਡੁੱਬਦਾ-ਡੁੱਬਦਾ ਮਸਾਂ ਬਚਿਆ। ਤੇਜ਼ ਪਾਣੀ ਦੇ ਵਹਾਓ ਨਾਲ ਜੱਦੋ-ਜਹਿਦ ਕਰਨ ਤੋਂ ਬਾਅਦ ਜਵਾਨ ਲੜਕਾ, ਬੱਚੇ ਕੋਲ ਪਹੁੰਚ ਗਿਆ। ਉਹ ਬੱਚੇ ਨੂੰ ਫੜ ਕੇ ਕੰਢੇ ਵੱਲ ਮੁੜ ਪਿਆ। ਇਕ ਵਾਰੀ ਤਾਂ ਬੱਚਾ ਉਸ ਦੇ ਹੱਥੋਂ ਛੁੱਟ ਗਿਆ ਪਰ ਉਸੇ ਵਕਤ ਉਸ ਨੇ ਦੁਬਾਰਾ ਫੜ ਲਿਆ।'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

ਕੀ ਤੁਸੀਂ ਜਾਣਦੇ ਹੋ?

* ਅੰਤਰਰਾਸ਼ਟਰੀ ਮੰਡੀ ਵਿਚ ਤੇਲ ਬੈਰਲਾਂ ਵਿਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਕ ਬੈਰਲ ਵਿਚ 159 ਲੀਟਰ ਹੁੰਦੇ ਹਨ।
* ਕਪਾਹ ਅਤੇ ਨਰਮੇ ਦੀਆਂ ਮੰਡੀਆਂ ਵਿਚ ਕਪਾਹ ਅਤੇ ਨਰਮਾ ਗੱਠਾਂ ਵਿਚ ਤੋਲਿਆ ਜਾਂਦਾ ਹੈ। ਇਕ ਗੱਠ ਵਿਚ 170 ਕਿੱਲੋਗ੍ਰਾਮ ਕਪਾਹ ਜਾਂ ਨਰਮਾ ਹੁੰਦਾ ਹੈ।
* ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਤਰਲ ਪਦਾਰਥਾਂ ਨੂੰ ਮਾਪਣ ਲਈ ਲੀਟਰ ਦੀ ਥਾਂ ਗੈਲਨ ਇਕਾਈ ਵਰਤੀ ਜਾਂਦੀ ਹੈ। ਇਕ ਗੈਲਨ ਵਿਚ 3.8 ਲੀਟਰ ਹੁੰਦੇ ਹਨ।
* ਅੰਗਰੇਜ਼ੀ ਵਿਚ ਦੋ ਅੱਖਰਾਂ 'ਆਈ' ਅਤੇ 'ਜੇ' ਉੱਤੇ ਬਿੰਦੀ ਪਾਈ ਜਾਂਦੀ ਹੈ। ਇਸ ਨੂੰ ਟਾਈਟਲ ਕਹਿੰਦੇ ਹਨ।
* ਅੰਗਰੇਜ਼ੀ ਵਿਚ 'and ਲਈ ਇਕ ਚਿੰਨ੍ਹ '× ਵਰਤਿਆ ਜਾਂਦਾ ਹੈ। ਉਂਝ ਇਸ ਦਾ ਨਾਂਅ ਐਮਪਰਸੈਂਡ (ampersand) ਹੈ।
* ਅੰਗਰੇਜ਼ੀ ਜਿਹੜੀ ਕਿਤਾਬਾਂ, ਅਖ਼ਬਾਰਾਂ ਅਤੇ ਹੋਰ ਥਾਵਾਂ 'ਤੇ ਛਪੀ ਹੁੰਦੀ ਹੈ, ਉਹ ਸਾਡੀ ਲਿਖਣ ਵਾਲੀ ਅੰਗਰੇਜ਼ੀ ਤੋਂ ਭਿੰਨ ਹੁੰਦੀ ਹੈ। ਪੁਸਤਕਾਂ ਵਿਚ ਛਪੀ ਹੋਈ ਅੰਗਰੇਜ਼ੀ ਨੂੰ pr}nt ਅਤੇ ਲਿਖੀ ਜਾਣ ਵਾਲੀ ਅੰਗਰੇਜ਼ੀ ਨੂੰ curs}ve ਕਹਿੰਦੇ ਹਨ।
* 1 qu}ck brown fox jumps over the &a੍ਰ਼ do{. ਇਸ ਵਾਕ ਵਿਚ ਅੰਗਰੇਜ਼ੀ ਅਲਫ਼ਾਬੈੱਟ (ਪੈਂਤੀ) ਦੇ ਸਾਰੇ ਛੱਬੀ ਅੱਖਰ ਆਉਂਦੇ ਹਨ।
* 2ookkeep}n{ ਅੰਗਰੇਜ਼ੀ ਦਾ ਉਹ ਸ਼ਬਦ ਹੈ, ਜਿਸ ਵਿਚ ਅੰਗਰੇਜ਼ੀ ਦੇ ਡਬਲ (ਜੋੜੇ) ਅੱਖਰਾਂ ਦੀ ਤਿੱਕੜੀ ਹੈ।
* 4eeded ਅਜਿਹਾ ਸ਼ਬਦ ਹੈ, ਜਿਸ ਵਿਚ ਤਿੰਨ ਡੀ (4) ਅਤੇ ਤਿੰਨ ਈ (5) ਆਉਂਦੇ ਹਨ।
* ਜਿਵੇਂ ਗੁਰਮੁਖੀ ਲਿੱਪੀ ਵਿਚ ੳ, ਅ, ੲ, ਤਿੰਨ ਸਵਰ ਹਨ, ਇਸੇ ਤਰ੍ਹਾਂ ਅੰਗਰੇਜ਼ੀ (Roman) ਲਿੱਪੀ ਵਿਚ ਪੰਜ 1, 5, 9, ®, " ਵਾਵਲ (Vowe&) ਹਨ। ਉਂਝ ਤੇ ਕਈ ਸ਼ਬਦਾਂ ਵਿਚ ਇਹ ਸਾਰੇ Vowe& ਆਉਂਦੇ ਹਨ, ਜਿਵੇਂ 5ducat}on ਆਦਿ ਪਰ 1er}ous ਅਜਿਹਾ ਸ਼ਬਦ ਹੈ, ਜਿਸ ਵਿਚ ਤਰਤੀਬਵਾਰ ਆਉਂਦੇ ਹਨ।

-ਹੁਸ਼ਿਆਰਪੁਰ।
ਮੋਬਾਈਲ : 98727-99376.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX