ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਸਾਡੀ ਸਿਹਤ

ਮਿਸ਼ਰਤ ਆਟੇ ਨਾਲ ਮਿਲਦਾ ਸਵਾਦ ਅਤੇ ਸਿਹਤ

ਭਾਰਤੀ ਖਾਣੇ ਵਿਚ ਸਾਬਤ ਅਨਾਜ ਦੇ ਮੁਕਾਬਲੇ ਉਸ ਦੇ ਆਟੇ ਨਾਲ ਬਣੀਆਂ ਚੀਜ਼ਾਂ ਦੀ ਮਾਤਰਾ ਵਧ ਗਈ ਹੈ। ਜੇ ਇਕ ਹੀ ਅਨਾਜ ਦੇ ਆਟੇ ਦੀ ਜਗ੍ਹਾ ਮਿਸ਼ਰਤ ਅਨਾਜ ਦੇ ਆਟੇ ਦੀ ਵਰਤੋਂ ਕੀਤੀ ਜਾਵੇ, ਤਾਂ ਇਸ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਵਾਲਿਆਂ ਨੂੰ ਸਵਾਦ ਅਤੇ ਸਿਹਤ ਦੋਵਾਂ ਪੱਖਾਂ ਤੋਂ ਲਾਭ ਮਿਲੇਗਾ। ਵੈਸੇ ਵੀ ਇਕ ਹੀ ਅਨਾਜ ਜਾਂ ਉਸ ਤੋਂ ਬਣੇ ਆਟੇ ਦੀਆਂ ਚੀਜ਼ਾਂ ਲਗਾਤਾਰ ਖਾਣ ਨਾਲ ਅੱਗੇ ਜਾ ਕੇ ਲਾਭ ਮਿਲਣ ਦੀ ਬਜਾਏ ਨੁਕਸਾਨ ਹੋਣ ਲਗਦਾ ਹੈ।
ਮਿਸ਼ਰਤ ਆਟੇ ਤੋਂ ਬਣੀ ਰੋਟੀ ਖਾਣ ਨਾਲ ਉਸ ਰੋਟੀ ਦਾ ਸਵਾਦ ਤਾਂ ਵਧਦਾ ਹੀ ਹੈ, ਨਾਲ ਹੀ ਕਈ ਰੋਗਾਂ ਵਿਚ ਲਾਭ ਵੀ ਮਿਲਦਾ ਹੈ। ਕਣਕ ਦੇ ਨਾਲ ਚੌਲ, ਬਾਜਰਾ, ਜਵਾਰ, ਜੌਂ, ਮੱਕਾ, ਰਾਂਗੀ, ਛੋਲੇ, ਸੋਇਆਬੀਨ ਆਦਿ ਦਾ ਵੱਖ-ਵੱਖ ਅਨੁਪਾਤ ਵਿਚ ਮਿਸ਼ਰਣ ਕਬਜ਼, ਖੂਨ ਦਾ ਦਬਾਅ, ਸ਼ੂਗਰ, ਦਿਲ ਦੇ ਰੋਗ, ਮੈਨੋਪਾਜ, ਗਰਭ ਅਵਸਥਾ, ਮੋਟਾਪਾ, ਨਿਰਬਲਤਾ ਆਦਿ ਵਿਚ ਲਾਭ ਦੇ ਸਕਦਾ ਹੈ।
ਪਤਲਾਪਨ : ਪਤਲਾ ਵਿਅਕਤੀ ਕਣਕ ਦੀ ਰੋਟੀ ਖਾ ਕੇ ਸੁਡੌਲ ਹੋ ਸਕਦਾ ਹੈ।
ਮੋਟਾਪਾ : ਮੋਟਾਪਾ ਪੀੜਤ ਵਿਅਕਤੀ ਮਿਸ਼ਰਤ ਆਟੇ ਦੀ ਰੋਟੀ ਖਾ ਕੇ ਸੁਡੌਲ ਹੋ ਜਾਵੇਗਾ।
ਸ਼ੂਗਰ : ਸ਼ੂਗਰ ਦੇ ਰੋਗੀ ਕਣਕ, ਛੋਲੇ, ਮੇਥੀ ਮਿਸ਼ਰਤ ਆਟੇ ਦੀ ਰੋਟੀ ਖਾਣ। ਛੋਲਿਆਂ ਦੀ ਮਾਤਰਾ ਜ਼ਿਆਦਾ ਹੋਵੇ, ਮੇਥੀ ਦੀ ਮਾਤਰਾ ਘੱਟ ਹੋਵੇ। ਇਹ ਸ਼ੂਗਰ ਨੂੰ ਕਾਬੂ ਕਰਨ ਵਿਚ ਸਹਾਇਕ ਹੁੰਦੀ ਹੈ।
ਖੂਨ ਦਾ ਦਬਾਅ : ਉੱਚ ਖੂਨ ਦਬਾਅ ਤੋਂ ਪੀੜਤ ਵਿਅਕਤੀ ਕਣਕ ਵਿਚ ਸੋਇਆਬੀਨ ਅਤੇ ਅਲਸੀ ਦੇ ਮਿਸ਼ਰਣ ਤੋਂ ਬਣੇ ਆਟੇ ਦੀ ਰੋਟੀ ਖਾਣ। ਇਹ ਖੂਨ ਦੇ ਦਬਾਅ ਦੀ ਸਥਿਤੀ ਵਿਚ ਰਾਹਤ ਦਿੰਦਾ ਹੈ।
ਗਰਭ ਅਵਸਥਾ : ਗਰਭ ਅਵਸਥਾ ਵਿਚ ਔਰਤਾਂ ਕਣਕ, ਸੋਇਆਬੀਨ ਦੇ ਮਿਸ਼ਰਣ ਤੋਂ ਬਣੇ ਆਟੇ ਦੀ ਰੋਟੀ, ਨਾਲ ਹੀ ਹਰੀ ਭਾਜੀ ਮਿਲਾ ਕੇ ਬਣਾਉਣ ਅਤੇ ਖਾਣ। ਇਹ ਗਰਭਵਤੀ ਅਤੇ ਉਸ ਦੇ ਬੱਚੇ ਲਈ ਲਾਭਦਾਇਕ ਹੁੰਦਾ ਹੈ।
ਵਧਦੇ ਬੱਚੇ : ਵਧਦੇ ਬੱਚੇ ਨੂੰ ਕਣਕ, ਛੋਲੇ, ਜੌਂ, ਰਾਂਗੀ, ਸੋਇਆਬੀਨ ਦੇ ਮਿਸ਼ਰਣ ਨਾਲ ਬਣੇ ਆਟੇ ਦੀ ਰੋਟੀ ਖਵਾਓ। ਇਹ ਉਸ ਦੇ ਸਰੀਰਕ ਵਾਧੇ ਵਿਚ ਮਦਦਗਾਰ ਹੋਵੇਗਾ।
ਮੇਨੋਪਾਜ : ਰਜੋਨਿਵਰਿਤੀ ਦੀ ਹਾਲਤ ਵਿਚ ਔਰਤਾਂ ਨੂੰ ਅਨੇਕ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਖੂਨ ਦੇ ਦਬਾਅ, ਕੋਲੈਸਟ੍ਰੋਲ ਤੇ ਸ਼ੂਗਰ ਤੋਂ ਪੀੜਤ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿਚ 5 ਕਿਲੋ ਕਣਕ ਵਿਚ 2 ਕਿਲੋ ਛੋਲੇ, 2 ਕਿਲੋ ਸੋਇਆਬੀਨ ਅਤੇ ਬਾਕੀ ਮਾਤਰਾ ਅਲਸੀ ਅਤੇ ਮੇਥੀ ਦਾਣਾ ਮਿਲਾ ਕੇ ਇਸ ਮਿਸ਼ਰਣ ਦਾ ਆਟਾ ਬਣਵਾਓ। ਇਸ ਦੀ ਰੋਟੀ ਰਜੋਨਿਵਰਿਤੀ ਦੇ ਸਮੇਂ ਦੀ ਪ੍ਰੇਸ਼ਾਨੀ ਤੋਂ ਉਭਾਰੇਗੀ।
ਮਿਸ਼ਰਣ ਹਮੇਸ਼ਾ ਫਾਇਦੇਮੰਦ : ਕਣਕ ਦੇ ਨਾਲ, ਛੋਲੇ, ਜੌਂ, ਰਾਗੀ, ਬਾਜਰਾ, ਮੱਕਾ, ਸੋਇਆਬੀਨ, ਅਲਸੀ, ਮੇਥੀ ਦੇ ਮਿਸ਼ਰਣ ਨਾਲ ਬਣੇ ਆਟੇ ਦੀ ਰੋਟੀ ਹਰ ਰੂਪ ਵਿਚ ਫਾਇਦੇਮੰਦ ਹੈ।


-ਸੀਤੇਸ਼ ਕੁਮਾਰ ਦਿਵੇਦੀ


ਖ਼ਬਰ ਸ਼ੇਅਰ ਕਰੋ

'ਜਾਪਾਨੀ ਦਿਮਾਗੀ ਬੁਖ਼ਾਰ' ਮੱਛਰ ਦੁਆਰਾ ਫੈਲਣ ਵਾਲੀ ਬਿਮਾਰੀ

ਜਾਪਾਨੀ ਦਿਮਾਗੀ ਬੁਖ਼ਾਰ ਇਕ ਵਿਸ਼ਾਣੂ ਰੋਗ ਹੈ, ਜੋ ਕਿ ਫਲੈਵੀ ਵਿਸ਼ਾਣੂ ਦੁਆਰਾ ਸੰਕਰਮਿਤ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਬਿਮਾਰੀ ਦੱਖਣੀ ਪੂਰਬੀ ਏਸ਼ੀਆ, ਦੱਖਣ ਏਸ਼ੀਆ ਅਤੇ ਪੂਰਬੀ ਏਸ਼ੀਆ ਵਿਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।
ਸਭ ਤੋਂ ਪਹਿਲਾਂ ਇਹ ਬਿਮਾਰੀ 1871 ਦੌਰਾਨ ਜਾਪਾਨ ਵਿਚ ਪਾਈ ਗਈ। ਇਸ ਤੋਂ ਬਾਅਦ ਇਹ ਬਿਮਾਰੀ ਏਸ਼ੀਆ ਮਹਾਂਦੀਪ ਦੇ ਹੋਰ ਦੇਸ਼ਾਂ ਜਿਵੇਂ ਕਿ ਕੋਰੀਆ, ਫਿਲੀਪੀਨਜ਼, ਮਲੇਸ਼ੀਆ, ਥਾਈਲੈਂਡ ਅਤੇ ਭਾਰਤ ਵਿਚ ਫੈਲ ਗਈ। ਭਾਰਤ ਵਿਚ ਇਹ ਬਿਮਾਰੀ ਪਹਿਲੀ ਵਾਰ 1955 ਵਿਚ ਤਾਮਿਲਨਾਡੂ ਅਤੇ ਇਸ ਦੇ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿਚ ਪਾਈ ਗਈ। ਹੁਣ ਇਹ ਬਿਮਾਰੀ ਭਾਰਤ ਵਿਚ ਦੱਖਣ, ਉੱਤਰ ਅਤੇ ਉੱਤਰ-ਪੂਰਬ ਦੇ ਕਈ ਰਾਜਾਂ ਵਿਚ ਪਾਈ ਜਾਂਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਜਾਪਾਨੀ ਦਿਮਾਗੀ ਬੁਖਾਰ ਦੀ ਬਿਮਾਰੀ ਪਾਈ ਗਈ ਹੈ। ਇਹ ਬਿਮਾਰੀ ਜ਼ਿਆਦਾਤਰ ਬਰਸਾਤਾਂ ਦੌਰਾਨ ਪਾਈ ਜਾਂਦੀ ਹੈ, ਕਿਉਂਕਿ ਇਸ ਦੌਰਾਨ ਮੱਛਰਾਂ ਦੀ ਸੰਖਿਆ ਬਹੁਤ ਵਧ ਜਾਂਦੀ ਹੈ। ਜਿਨ੍ਹਾਂ ਇਲਾਕਿਆਂ ਵਿਚ ਝੋਨੇ ਦੀ ਖੇਤੀ ਅਤੇ ਸੂਰ ਪਾਲਣ ਦਾ ਕਿੱਤਾ ਪ੍ਰਚਲਤ ਹੈ, ਉਨ੍ਹਾਂ ਖੇਤਰਾਂ ਵਿਚ ਇਹ ਬਿਮਾਰੀ ਜ਼ਿਆਦਾ ਹੈ, ਕਿਉਂਕਿ ਸੂਰਾਂ ਨੂੰ ਇਸ ਬਿਮਾਰੀ ਵਿਚ ਵਾਧਾ ਕਰਨ ਦਾ ਮੁੱਖ ਸਰੋਤ ਮੰਨਿਆ ਗਿਆ ਹੈ।
ਜਾਨਵਰਾਂ ਵਿਚ ਬਿਮਾਰੀ
ਸੂਰਾਂ ਅਤੇ ਪੰਛੀਆਂ ਵਿਚ ਇਸ ਬਿਮਾਰੀ ਕਾਰਨ ਕੋਈ ਵੀ ਲੱਛਣ ਨਹੀਂ ਪਾਏ ਜਾਂਦੇ ਪਰ ਜੇ ਰੋਗੀ ਸੂਰ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਹੋਣ ਤਾਂ ਲੱਛਣ ਪਾਏ ਜਾ ਸਕਦੇ ਹਨ। ਇਸ ਬਿਮਾਰੀ ਕਾਰਨ ਗੱਭਣ ਸੂਰੀਆਂ ਬੱਚੇ ਸੁੱਟ ਦਿੰਦੀਆਂ ਹਨ।
ਫੈਲਣ ਦੇ ਕਾਰਨ
ਮਨੁੱਖਾਂ ਨੂੰ ਇਹ ਰੋਗ ਸੰਕ੍ਰਮਿਤ 'ਕੀਊਲੈਕਸ ਮੱਛਰ' ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਖੜ੍ਹੇ ਪਾਣੀ ਜਿਵੇਂ ਕਿ ਨਾਲੇ, ਟੋਏ ਜਾਂ ਤਲਾਅ, ਝੋਨੇ ਦੇ ਖੇਤਾਂ ਆਦਿ ਵਿਚ ਵਧਦਾ-ਫੁਲਦਾ ਹੈ। ਜਦੋਂ ਮੱਛਰ, ਜਿਸ ਨੇ ਕਿ ਬਿਮਾਰੀ ਨਾਲ ਪੀੜਤ ਸੂਰ ਨੂੰ ਕੱਟਿਆ ਹੋਵੇ, ਕਿਸੇ ਸਿਹਤਮੰਦ ਵਿਅਕਤੀ, ਸੂਰ ਜਾਂ ਪੰਛੀ ਨੂੰ ਕੱਟ ਲੈਂਦਾ ਹੈ ਤਾਂ ਉਨ੍ਹਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ। ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਇਹ ਬਿਮਾਰੀ ਨਹੀਂ ਫੈਲਦੀ।
ਮਨੁੱਖ ਵਿਚ ਬਿਮਾਰੀ
ਇਸ ਬਿਮਾਰੀ ਦੇ ਲੱਛਣ ਮੱਛਰ ਦੇ ਕੱਟਣ ਤੋਂ 4-14 ਦਿਨਾਂ ਵਿਚ ਆਉਣ ਲੱਗ ਜਾਂਦੇ ਹਨ। ਮੱਛਰ ਦੁਆਰਾ ਕੱਟਣ ਨਾਲ ਇਸ ਬਿਮਾਰੀ ਦੇ ਵਿਸ਼ਾਣੂ ਖ਼ੂਨ ਰਾਹੀਂ ਸਾਰੇ ਸਰੀਰ ਵਿਚ ਫੈਲ ਜਾਂਦੇ ਹਨ। ਬੁਖ਼ਾਰ, ਸਿਰਦਰਦ, ਉਲਟੀਆਂ, ਗਰਦਨ ਦੀ ਅਕੜਾਹਟ ਅਤੇ ਦਿਮਾਗੀ ਸੋਜਿਸ਼ ਬਿਮਾਰੀ ਦੇ ਮੁੱਖ ਲੱਛਣ ਹਨ। ਇਸ ਬਿਮਾਰੀ ਕਾਰਨ ਮੌਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਵਿਅਕਤੀ ਵਿਚ ਦਿਮਾਗੀ ਨਸਾਂ ਸਬੰਧੀ ਸਮੱਸਿਆਵਾਂ ਜਿਵੇਂ ਕਿ ਅਧਰੰਗ, ਵਾਰ-ਵਾਰ ਦੌਰੇ ਪੈਣਾ ਅਤੇ ਬੋਲਣ ਦੀ ਅਸਮਰੱਥਾ ਵਰਗੇ ਲੱਛਣ ਵੀ ਪਾਏ ਜਾਂਦੇ ਹਨ।
ਬਿਮਾਰੀ ਦੀ ਜਾਂਚ
ਬਿਮਾਰੀ ਦੀ ਜਾਂਚ ਪ੍ਰਯੋਗਸ਼ਾਲਾ ਵਿਚ ਕਈ ਟੈਸਟਾਂ ਦੁਆਰਾ ਕੀਤੀ ਜਾ ਸਕਦੀ ਹੈ। ਮੁੱਖ ਤੌਰ 'ਤੇ ਖ਼ੂਨ ਵਿਚੋਂ ਸੀਰਮ ਦੀ ਜਾਂਚ ਕੀਤੀ ਜਾਂਦੀ ਹੈ ਜਾਂ ਸੀਰੀਬਰੋਸਪਾਈਨਲ ਤਰਲ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਬਚਾਅ ਅਤੇ ਰੋਕਥਾਮ
ਬਰਸਾਤਾਂ ਦੌਰਾਨ ਪਾਣੀ ਨੂੰ ਇਕੱਠਾ ਨਾ ਹੋਣ ਦਿਓ। ਖੜ੍ਹਾ ਪਾਣੀ ਮੱਛਰ ਦਾ ਘਰ ਹੁੰਦਾ ਹੈ। ਜਾਪਾਨੀ ਦਿਮਾਗੀ ਬੁਖ਼ਾਰ ਦੀ ਬਿਮਾਰੀ ਨੂੰ ਫੈਲਾਉਣ ਵਾਲਾ ਮੱਛਰ ਜ਼ਿਆਦਾਤਰ ਸੁਵਖਤੇ ਸਵੇਰ ਅਤੇ ਦੇਰ ਸ਼ਾਮ ਨੂੰ ਕੱਟਦਾ ਹੈ, ਕਿਉਂਕਿ ਉਸ ਸਮੇਂ ਤਾਪਮਾਨ ਆਮ ਨਾਲੋਂ ਘੱਟ ਹੁੰਦਾ ਹੈ। ਮੱਛਰ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਇਨਸੈਕਟ (ਕੀੜੇ-ਮਕੌੜੇ) ਰਿਪੇਲੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ। ਸੌਣ ਦੇ ਸਮੇਂ ਮੱਛਰਦਾਨੀ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਬਿਮਾਰੀ ਨੂੰ ਰੋਕਣ ਲਈ ਵੈਕਸੀਨ ਉਪਲਬਧ ਹੈ। ਜੋ ਵਿਅਕਤੀ ਜਾਪਾਨੀ ਬੁਖਾਰ ਦੀ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਰਹਿੰਦੇ ਹਨ ਜਾਂ ਇਨ੍ਹਾਂ ਇਲਾਕਿਆਂ ਵਿਚ ਘੁੰਮਣ ਲਈ ਜਾਂਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਵੈਕਸੀਨ ਲੈ ਲੈਣੀ ਚਾਹੀਦੀ ਹੈ, ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ।

ਜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਹੋਵੇ ਤਾਂ...

ਖੂਨ ਵਿਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ-ਐਲ.ਡੀ.ਐਲ. ਅਤੇ ਐਚ.ਡੀ.ਐਲ.। ਐਲ.ਡੀ.ਐਲ. ਦਾ ਮਤਲਬ ਹੈ ਖਰਾਬ ਕੋਲੈਸਟ੍ਰੋਲ। ਇਹ ਚਰਬੀ ਦਾ ਉਹ ਥੱਕਾ ਹੁੰਦਾ ਹੈ, ਜੋ ਨਸਾਂ ਦੀ ਦੀਵਾਰ 'ਤੇ ਚਿਪਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਬਣਾ ਦਿੰਦਾ ਹੈ। ਥੱਕੇ ਦੀ ਵਜ੍ਹਾ ਨਾਲ ਖੂਨ ਨਲਿਕਾ ਸਖ਼ਤ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਖੂਨ ਨਾਲੀਆਂ ਵਿਚੋਂ ਖੂਨ ਦਾ ਪ੍ਰਵਾਹ ਠੀਕ ਢੰਗ ਨਾਲ ਨਹੀਂ ਹੁੰਦਾ। ਅਸੀਂ ਜਿੰਨਾ ਐਚ. ਡੀ. ਐਲ. ਭਾਵ ਚੰਗਾ ਕੋਲੈਸਟ੍ਰੋਲ ਆਪਣੇ ਭੋਜਨ ਵਿਚ ਸ਼ਾਮਿਲ ਕਰਾਂਗੇ, ਓਨਾ ਘੱਟ ਐਲ. ਡੀ. ਐਲ. ਕੋਲੈਸਟ੍ਰੋਲ ਦਾ ਪੱਧਰ ਖੂਨ ਵਿਚ ਰਹਿ ਸਕੇਗਾ। ਵੈਸੇ ਅਸੀਂ ਦਵਾਈ ਲੈ ਕੇ ਵੀ ਆਪਣਾ ਕੋਲੈਸਟ੍ਰੋਲ ਕਾਬੂ ਵਿਚ ਰੱਖ ਸਕਦੇ ਹਾਂ ਪਰ ਨਾਲ ਹੀ ਠੀਕ ਭੋਜਨ ਅਤੇ ਨਿਯਮਤ ਕਸਰਤ ਵੀ ਜ਼ਰੂਰੀ ਹੈ।
ਕੋਲੈਸਟ੍ਰੋਲ ਜ਼ਿਆਦਾ ਹੋਣ 'ਤੇ ਕੀ ਖਾਈਏ : ਸੁੱਕੇ ਮੇਵੇ ਜਿਵੇਂ ਅਖਰੋਟ, ਬਦਾਮ ਅਤੇ ਪਿਸਤਾ ਖਾਣ ਨਾਲ ਐਲ.ਡੀ.ਐਲ. ਕੋਲੈਸਟ੍ਰੋਲ ਦਾ ਪੱਧਰ ਘਟ ਜਾਂਦਾ ਹੈ। ਅਖਰੋਟ ਖਾਣ ਨਾਲ ਦਿਲ ਨੂੰ ਸੰਭਾਵਿਤ ਖ਼ਤਰਿਆਂ ਤੋਂ ਬਚਾਇਆ ਜਾ ਸਕਦਾ ਹੈ। ਇਨ੍ਹਾਂ ਸੁੱਕੇ ਮੇਵਿਆਂ ਵਿਚ ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਹੋਣ ਨਾਲ ਚਰਬੀ ਵਾਲੇ ਭੋਜਨ ਵਿਚ ਮੌਜੂਦ ਸੈਚੂਰੇਟਿਡ ਫੈਟਸ ਆਰਟਰੀਜ਼ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਦੇ ਹਨ।
ਸਬਜ਼ੀ ਵਿਚ ਵਰਤੋਂ ਹੋਣ ਵਾਲੇ ਤੇਲ : ਸਬਜ਼ੀ ਅਸੀਂ ਲੋਕ ਰਿਫਾਇੰਡ ਤੇਲ, ਸ਼ੁੱਧ ਘਿਓ, ਬਨਸਪਤੀ ਘਿਓ ਜਾਂ ਸਰ੍ਹੋਂ ਦੇ ਤੇਲ ਵਿਚ ਪਕਾਉਂਦੇ ਹਾਂ। ਸਾਨੂੰ ਇਕ ਹੀ ਤੇਲ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਹਰ ਮਹੀਨੇ ਤੇਲ ਬਦਲ-ਬਦਲ ਕੇ ਵਰਤਣਾ ਚਾਹੀਦਾ ਹੈ। ਖਾਣ ਵਾਲੇ ਤੇਲਾਂ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ। ਅਜਿਹੇ ਵਿਚ ਨਾਨਸਟਿਕ ਕੁੱਕ ਕੇਅਰ, ਮਾਈਕ੍ਰੋਵੇਵ ਆਦਿ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਾਨੂੰ ਖਾਧ ਤੇਲਾਂ ਵਿਚ ਮੂੰਗਫਲੀ ਦਾ ਤੇਲ, ਤਿਲਾਂ ਦਾ ਤੇਲ, ਸੋਇਆਬੀਨ, ਸਰ੍ਹੋਂ ਦਾ ਤੇਲ ਅਤੇ ਰਾਈਸ ਬ੍ਰਾਨ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਵੈਸੇ ਜੈਤੂਨ ਦਾ ਤੇਲ ਖਾਣ ਵਾਲੇ ਤੇਲਾਂ ਵਿਚ ਚੰਗਾ ਹੁੰਦਾ ਹੈ ਪਰ ਮਹਿੰਗਾ ਹੋਣ ਕਾਰਨ ਸਾਰੇ ਵਰਗਾਂ ਦੇ ਲੋਕ ਇਸ ਦੀ ਵਰਤੋਂ ਨਹੀਂ ਕਰ ਸਕਦੇ।
ਅਲਸੀ ਦੇ ਬੀਜ : ਅਲਸੀ ਦੇ ਬੀਜ ਖਾਣ ਨਾਲ ਵੀ ਉੱਚ ਖੂਨ ਦਬਾਅ 'ਤੇ ਕਾਬੂ ਰਹਿੰਦਾ ਹੈ। ਅਧਿਐਨ ਅਨੁਸਾਰ ਜਿਨ੍ਹਾਂ ਮੱਧ ਉਮਰ ਵਰਗ ਦੇ ਲੋਕਾਂ ਨੇ 8 ਗ੍ਰਾਮ ਅਲਸੀ ਦੇ ਬੀਜ ਨਿਯਮਤ ਰੂਪ ਨਾਲ ਖਾਧੇ, ਉਨ੍ਹਾਂ ਦੇ ਖੂਨ ਦਾ ਦਬਾਅ ਕਾਬੂ ਵਿਚ ਰਿਹਾ। ਅਲਸੀ ਵਿਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਸਾਬਤ ਅਨਾਜ : ਸਾਬਤ ਅਨਾਜਾਂ ਵਿਚ ਪੁੰਗਰੀਆਂ ਦਾਲਾਂ, ਅਨਾਜ ਅਤੇ ਦਲੀਆ ਆਉਂਦੇ ਹਨ। ਅਧਿਐਨ ਕਰਤਾਵਾਂ ਅਨੁਸਾਰ ਜੋ ਲੋਕ ਨਿਯਮਤ ਰੂਪ ਨਾਲ ਪੁੰਗਰੀਆਂ ਦਾਲਾਂ ਅਤੇ ਦਲੀਏ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀਆਂ ਖੂਨ ਦੀਆਂ ਨਾਲੀਆਂ ਵਿਚ ਮੋਟਾਪਨ ਆਉਣ ਦੀ ਗਤੀ ਘੱਟ ਹੋ ਜਾਂਦੀ ਹੈ ਅਤੇ ਆਰਟਰੀਜ਼ ਲਚੀਲੀਆਂ ਰਹਿੰਦੀਆਂ ਹਨ। ਜਿੰਨੀਆਂ ਆਰਟਰੀਜ਼ ਲਚੀਲੀਆਂ ਰਹਿਣਗੀਆਂ, ਓਨਾ ਹੀ ਦਿਲ ਅਤੇ ਦਿਮਾਗ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਲਈ ਆਪਣੇ ਭੋਜਨ ਵਿਚ ਉਨ੍ਹਾਂ ਨੂੰ ਪ੍ਰਮੁੱਖ ਸਥਾਨ ਦਿਓ।
ਦਹੀਂ : ਦਹੀਂ ਸਾਡੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਦਹੀਂ ਸਾਰੇ ਵਰਗਾਂ ਦੀ ਪਹੁੰਚ ਵਿਚ ਹੈ। ਆਪਣੇ ਭੋਜਨ ਵਿਚ ਦਹੀਂ ਨੂੰ ਉਚਿਤ ਸਥਾਨ ਦੇ ਕੇ ਨਿਯਮਤ ਇਸ ਦਾ ਸੇਵਨ ਕਰੋ, ਤਾਂ ਕਿ ਆਪਣੀਆਂ ਖੂਨ ਨਲਿਕਾਵਾਂ ਸਖ਼ਤ ਹੋਣ ਤੋਂ ਬਚਾਅ ਸਕੋ ਅਤੇ ਭਵਿੱਖ ਵਿਚ ਹੋਣ ਵਾਲੇ ਖ਼ਤਰਿਆਂ ਤੋਂ ਦੂਰ ਰਹਿ ਸਕੋ।
ਓਟਸ : ਓਟ ਜਈ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਬੀਟਾ ਗਲੂਕੇਨ ਰਸਾਇਣ ਹੋਣ ਦੇ ਕਾਰਨ ਐਲ.ਡੀ.ਐਲ. ਸਾਡੀਆਂ ਖੂਨ ਨਾਲੀਆਂ ਵਿਚ ਜੰਮਦਾ ਨਹੀਂ ਹੈ। ਓਟ ਬ੍ਰਾਨ ਨੂੰ ਅਸੀਂ ਕਣਕ ਦੇ ਆਟੇ ਵਿਚ ਮਿਲਾ ਕੇ ਖਾ ਸਕਦੇ ਹਾਂ, ਦਲੀਏ ਦੇ ਰੂਪ ਵਿਚ ਵੀ ਖਾ ਸਕਦੇ ਹਾਂ ਅਤੇ ਓਟਸ ਫਲੈਕਸ ਨੂੰ ਦੁੱਧ ਵਿਚ ਮਿਲਾ ਕੇ ਬ੍ਰੇਕਫਾਸਟ ਸੀਰੀਅਲ ਦੇ ਰੂਪ ਵਿਚ ਲੈ ਸਕਦੇ ਹਾਂ।
ਇਸ ਤੋਂ ਇਲਾਵਾ ਸੋਇਆਬੀਨ ਅਤੇ ਅਨਾਰ ਦੇ ਰਸ ਦਾ ਨਿਯਮਤ ਸੇਵਨ ਕਰਦੇ ਰਹਿਣਾ ਚਾਹੀਦਾ ਹੈ, ਜੋ ਖੂਨ ਵਿਚ ਥੱਕੇ ਬਣਾਉਣ ਦੀ ਪ੍ਰਕਿਰਿਆ ਨੂੰ ਘੱਟ ਕਰਦੇ ਹਨ।
ਇਸ ਤਰ੍ਹਾਂ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ ਵਿਚ ਪਹਿਲਾਂ ਬਦਲਾਅ ਲਿਆਓ ਅਤੇ ਸਮੇਂ-ਸਮੇਂ 'ਤੇ ਖੂਨ ਦੀ ਜਾਂਚ ਕਰਵਾਉਂਦੇ ਰਹੋ, ਫਿਰ ਵੀ ਕੋਲੈਸਟ੍ਰੋਲ ਕਾਬੂ ਵਿਚ ਨਾ ਹੋਵੇ ਤਾਂ ਡਾਕਟਰ ਨਾਲ ਸਲਾਹ ਕਰਕੇ ਦਵਾਈ ਖਾਣੀ ਸ਼ੁਰੂ ਕਰੋ। ਫਿਰ ਵੀ ਸਹੀ ਸਮੇਂ ਬਾਅਦ ਖੂਨ ਦੀ ਜਾਂਚ ਕਰਵਾਉਣੀ ਨਾ ਭੁੱਲੋ।


-ਨੀਤੂ ਗੁਪਤਾ

ਪੇਟ ਦੀਆਂ ਬਿਮਾਰੀਆਂ

ਚਿੰਤਾ? ਪੇਟ ਰੋਗਾਂ ਦਾ ਮੁੱਖ ਕਾਰਨ

ਮਾਨਸਿਕ ਤਣਾਓ ਕੀ ਹੈ? ਇਹ ਪੇਟ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪੈਦਾ ਕਰਦਾ ਹੈ? ਇਹ ਕਿਉਂ ਹੁੰਦਾ ਹੈ? ਅੱਜਕਲ੍ਹ ਜ਼ਿੰਦਗੀ ਦੀ ਤੇਜ਼ੀ ਕਾਰਨ ਹਰ ਕੋਈ ਇਨਸਾਨ ਥੋੜ੍ਹਾ ਜਾਂ ਬਹੁਤਾ ਚਿੰਤਾਗ੍ਰਸਤ ਜ਼ਰੂਰ ਰਹਿੰਦਾ ਹੈ। ਹਰ ਕੰਮ ਕਰਦੇ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਜੇ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਉਸ ਨੂੰ ਉਸ ਸਬੰਧੀ ਕਾਫੀ ਚਿੰਤਾ ਹੋ ਜਾਂਦੀ ਹੈ। ਪਰ ਇਹ ਚਿੰਤਾ ਉਸ ਦੀ ਤਕਲੀਫ ਘਟਾਉਣ ਵਿਚ ਕਦੇ ਮਦਦ ਨਹੀਂ ਕਰਦੀ, ਸਗੋਂ ਚਿੰਤਾ ਕਾਰਨ ਉਸ ਦੀ ਤਕਲੀਫ ਹੋਰ ਵਧ ਜਾਂਦੀ ਹੈ। ਪੇਟ ਦੀਆਂ ਤਕਲੀਫਾਂ ਦਾ ਚਿੰਤਾ ਦੇ ਨਾਲ ਗਹਿਰਾ ਸਬੰਧ ਹੈ। ਕੁਝ ਕੁ ਤਕਲੀਫਾਂ ਦਾ ਕਾਰਨ ਹੀ ਚਿੰਤਾ ਹੈ ਪਰ ਚਿੰਤਾ ਪੇਟ ਦੀਆਂ ਤਕਲੀਫਾਂ ਨੂੰ ਬਹੁਤ ਵਧਾ ਦਿੰਦੀ ਹੈ। ਕਈ ਵਾਰ ਤਾਂ ਮਰੀਜ਼ ਆਪਣੀ ਅਸਲ ਬਿਮਾਰੀ ਛੱਡ ਕੇ ਚਿੰਤਾ ਬਾਰੇ ਹੀ ਦੱਸਦਾ ਹੈ। ਇਥੇ ਅੱਜ ਅਸੀਂ ਉਨ੍ਹਾਂ ਤਕਲੀਫਾਂ ਬਾਰੇ ਗੱਲ ਕਰਾਂਗੇ, ਜੋ ਕਿ ਚਿੰਤਾ ਕਾਰਨ ਹੋ ਜਾਂਦੀਆਂ ਹਨ।
ਪੇਟ ਗੈਸ ਤੇ ਕਲੇਜੇ 'ਚ ਸਾੜ : ਇਹ ਤਕਲੀਫ ਸਾਡੇ ਵਿਚ ਜ਼ਿਆਦਾ ਮਾਤਰਾ ਵਿਚ ਤੇਜ਼ਾਬੀ ਮਾਦਾ ਨਿਕਲਣ ਕਰਕੇ ਹੁੰਦੀ ਹੈ, ਜੋ ਕਿ ਅੰਤੜੀਆਂ ਦੀ 'ਅੰਦਰਲੀ ਝਿੱਲੀ' ਰਸਤੇ ਅਤੇ ਪੇਟ ਨੂੰ ਸੋਜ ਕਰ ਦਿੰਦੀ ਹੈ ਤੇ ਹੌਲੀ-ਹੌਲੀ ਝਿੱਲੀ ਸੜ ਵੀ ਜਾਂਦੀ ਹੈ। ਪੇਟ ਗੈਸ ਦਾ ਮੁੱਖ ਕਾਰਨ ਚਿੰਤਾ ਹੈ। ਜਦੋਂ ਅਸੀਂ ਸੋਚਦੇ ਹਾਂ ਤਾਂ ਸਾਡੇ ਸਰੀਰ ਵਿਚ ਅੰਤੜੀਆਂ ਤੇ ਪੇਟ ਵਿਚੋਂ 'ਤੇਜ਼ਾਬੀ ਮਾਦਾ' ਬਹੁਤ ਜ਼ਿਆਦਾ ਨਿਕਲਦਾ ਹੈ ਤੇ ਇਹ ਗੈਸ ਤੇ ਜਲਣ ਪੈਦਾ ਕਰਦਾ ਹੈ। ਜਦੋਂ ਅਸੀਂ ਗੈਸ ਤੋਂ ਪੀੜਤ ਹੁੰਦੇ ਹਾਂ ਤਾਂ ਚਿੰਤਾ ਵਿਚ ਕਾਹਲੀ-ਕਾਹਲੀ ਭੋਜਨ ਕਰਦੇ ਹਾਂ। ਭੋਜਨ ਵੀ ਚੰਗੀ ਤਰ੍ਹਾਂ ਚਬਾ ਕੇ ਨਹੀਂ ਕਰਦੇ ਤੇ ਉਹ ਭੋਜਨ ਜਦ ਅੰਤੜੀਆਂ ਨੂੰ ਲਗਦਾ ਹੈ ਤਾਂ ਸੋਜ ਪੈਦਾ ਕਰਦਾ ਹੈ।
ਕਲੇਜੇ 'ਚ ਸਾੜ : ਜਦੋਂ ਅਸੀਂ ਗਰਮ-ਗਰਮ ਭੋਜਨ ਕਾਹਲੀ-ਕਾਹਲੀ ਖਾਂਦੇ ਹਾਂ ਤਾਂ ਇਕਦਮ ਇਹ ਭੋਜਨ ਸਾਡੇ ਪੇਟ ਵਿਚ ਲਗਦਾ ਹੈ ਤੇ ਸਾੜ ਪੈਦਾ ਕਰਦਾ ਹੈ। ਸਾੜ ਕਰਕੇ ਬਹੁਤ ਤੇਜ਼ ਦਰਦ ਹੁੰਦੀ ਹੈ। ਕਈ ਵਾਰ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। ਕਈ ਲੋਕ ਤਾਂ ਇਸ ਦਰਦ ਦਾ ਦਿਲ ਦੀ ਦਰਦ ਨਾਲ ਭੁਲੇਖਾ ਖਾ ਲੈਂਦੇ ਹਨ। ਇਸ ਤਕਲੀਫ ਨੂੰ 'ਹਾਰਟ ਬਰਨ' ਕਿਹਾ ਜਾਂਦਾ ਹੈ ਪਰ ਇਸ ਦਾ ਦਿਲ ਦੀ ਤਕਲੀਫ ਨਾਲ ਕੋਈ ਸਬੰਧ ਨਹੀਂ ਹੁੰਦਾ। ਚਿੰਤਾ ਕਰਕੇ ਕਾਹਲੀ-ਕਾਹਲੀ ਬਿਨਾਂ ਚਬਾਇਆ ਖਾਣਾ ਨਿਗਲਣ ਕਰਕੇ ਇਹ ਤਕਲੀਫ ਇਕਦਮ ਵਧ ਜਾਂਦੀ ਹੈ।
ਅੰਤੜੀ ਰੋਗ : ਅੰਤੜੀ ਰੋਗ ਸਾਡੇ ਪੇਟ ਵਿਚ ਇਨਫੈਕਸ਼ਨ ਹੈ। ਸਾਡੇ ਪੇਟ ਵਿਚ ਕਈ ਤਰ੍ਹਾਂ ਨਾਲ ਇਸ ਬਿਮਾਰੀ ਦੇ ਕੀਟਾਣੂ ਤੇ ਜੀਵਾਣੂ (ਬੈਕਟੀਰੀਆ ਤੇ ਵਾਇਰਸ) ਚਲੇ ਜਾਂਦੇ ਹਨ, ਜੋ ਅੰਤੜੀ ਦੇ ਆਸੇ-ਪਾਸੇ ਜਾਂ ਝਿੱਲੀ ਵਿਚ ਪਨਪਦੇ ਹਨ। ਅੰਤੜੀ ਨੂੰ ਇਕਦਮ ਸੋਜ ਹੋ ਜਾਂਦੀ ਹੈ ਤੇ ਮਰੀਜ਼ ਅੰਤੜੀ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਦਿਲ ਘਬਰਾਉਣ 'ਤੇ ਜੀਅ ਕੱਚਾ ਹੋਣ ਕਰਕੇ ਉਲਟੀ ਵੀ ਆ ਜਾਂਦੀ ਹੈ। ਵਾਰ-ਵਾਰ ਟੱਟੀਆਂ ਤੇ ਉਲਟੀਆਂ ਆਉਣ ਕਰਕੇ ਸਰੀਰ ਵਿਚੋਂ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਜੀਭ ਸੁੱਕ ਜਾਂਦੀ ਹੈ। ਜੀਭ 'ਤੇ ਹਰ ਵੇਲੇ ਕੁਝ ਚਿੱਟਾ ਜੰਮਿਆ ਰਹਿੰਦਾ ਹੈ। ਚਮੜੀ ਢਿੱਲੀ ਪੈ ਜਾਂਦੀ ਹੈ। ਅੱਖਾਂ ਅੰਦਰ ਨੂੰ ਧੱਸ ਜਾਂਦੀਆਂ ਹਨ। ਸਰੀਰ ਨਿਢਾਲ ਹੋ ਜਾਂਦਾ ਹੈ ਤੇ ਸਰੀਰ ਵਿਚੋਂ ਪਾਣੀ ਦੀ ਮਾਤਰਾ ਘਟ ਜਾਂਦੀ ਹੈ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਬਹੁਤ ਲਾਭ ਹਨ ਅੰਮ੍ਰਿਤਧਾਰਾ ਦੇ

* ਇਕ ਚਮਚ ਪਿਆਜ਼ ਦੇ ਰਸ ਵਿਚ ਦੋ ਬੂੰਦਾਂ ਅੰਮ੍ਰਿਤਧਾਰਾ ਪਾ ਕੇ ਪੀਣ ਨਾਲ ਹੈਜ਼ੇ ਵਿਚ ਲਾਭ ਹੁੰਦਾ ਹੈ।
* ਦੋ ਬੂੰਦਾਂ ਅੰਮ੍ਰਿਤਧਾਰਾ ਤਾਲੂਏ 'ਤੇ ਮਸਲਣ ਨਾਲ ਸਿਰਦਰਦ ਵਿਚ ਫਾਇਦਾ ਹੁੰਦਾ ਹੈ।
* ਥੋੜ੍ਹੇ ਜਿਹੇ ਪਾਣੀ ਵਿਚ 3-4 ਬੂੰਦਾਂ ਅੰਮ੍ਰਿਤਧਾਰਾ ਪਾ ਕੇ ਪੀਣ ਨਾਲ ਬਦਹਜ਼ਮੀ, ਪੇਟ ਦਰਦ, ਦਸਤ, ਉਲਟੀ ਬੰਦ ਹੋ ਜਾਂਦੀ ਹੈ।
* ਦੰਦ-ਦਾੜ੍ਹ ਦਰਦ 'ਤੇ ਅੰਮ੍ਰਿਤਧਾਰਾ ਦਾ ਫਹਿਆ ਰੱਖਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
* ਥੋੜ੍ਹੇ ਜਿਹੇ ਪਾਣੀ ਵਿਚ 1-2 ਬੂੰਦਾਂ ਅੰਮ੍ਰਿਤਧਾਰਾ ਪਾ ਕੇ ਛਾਲਿਆਂ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
* ਪਤਾਸੇ ਵਿਚ 2-3 ਬੂੰਦਾਂ ਅੰਮ੍ਰਿਤਧਾਰਾ ਪਾ ਕੇ ਖਵਾਉਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
* 10 ਗ੍ਰਾਮ ਨਿੰਮ ਦੇ ਤੇਲ ਵਿਚ 5 ਬੂੰਦਾਂ ਅੰਮ੍ਰਿਤਧਾਰਾ ਮਿਲਾ ਕੇ ਮਾਲਿਸ਼ ਕਰਨ ਨਾਲ ਸਾਰੇ ਤਰ੍ਹਾਂ ਦੀ ਖੁਜਲੀ ਵਿਚ ਲਾਭ ਹੁੰਦਾ ਹੈ।
* 1-2 ਬੂੰਦਾਂ ਅੰਮ੍ਰਿਤਧਾਰਾ ਜੀਭ 'ਤੇ ਰੱਖ ਕੇ ਅੰਦਰ ਵੱਲ ਸੁੰਘਣ ਨਾਲ 4 ਮਿੰਟ ਵਿਚ ਹਿਚਕੀ ਵਿਚ ਫਾਇਦਾ ਹੁੰਦਾ ਹੈ।


-ਅਨੀਤਾ ਰਾਣੀ ਅਗਰਵਾਲ

ਅਨੇਕ ਰੋਗਾਂ ਬਾਰੇ ਦੱਸ ਦਿੰਦੀ ਹੈ ਜੀਭ

ਸਾਡਾ ਸਰੀਰ ਇਕ ਗੁੰਝਲਦਾਰ ਕੰਪਿਊਟਰ ਦੀ ਤਰ੍ਹਾਂ ਹੈ। ਇਸ ਦੀਆਂ ਗੁੰਝਲਾਂ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਦਿ ਕਾਲ ਤੋਂ ਅੱਜ ਤੱਕ ਮਨੁੱਖ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੋਜਾਂ ਦੇ ਬਾਵਜੂਦ ਅੱਜ ਤੱਕ ਸਰੀਰ ਦੇ ਸਾਰੇ ਕਿਰਿਆਕਲਪਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੀ ਅਰਥਾਤ ਸਰੀਰ ਵਿਚ ਕਿਰਿਆਕਲਪਾਂ ਦੀ ਜਾਣਕਾਰੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਵੀ ਅਧੂਰੀ ਹੈ।
ਦਮਾ ਅਤੇ ਦਿਲ ਦੇ ਰੋਗ ਵਿਚ : ਜੇਕਰ ਰੋਗੀ ਦਮੇ ਦਾ ਸ਼ਿਕਾਰ ਹੈ ਜਾਂ ਉਹ ਦਿਲ ਦੇ ਰੋਗ ਤੋਂ ਪੀੜਤ ਹੈ ਤਾਂ ਉਸ ਰੋਗੀ ਦੀ ਜੀਭ ਬੈਂਗਣੀ ਰੰਗ ਦੀ ਹੋ ਜਾਂਦੀ ਹੈ। ਜਦੋਂ ਚਿਕਿਤਸਕ ਜੀਭ ਦਾ ਰੰਗ ਬੈਂਗਣੀ ਦੇਖਦੇ ਹਨ ਤਾਂ ਦੂਜੇ ਲੱਛਣਾਂ ਦੇ ਨਾਲ ਇਹ ਤੈਅ ਕਰ ਲੈਂਦੇ ਹਨ ਕਿ ਰੋਗੀ ਦਮਾ ਜਾਂ ਦਿਲ ਦੇ ਰੋਗ ਦਾ ਸ਼ਿਕਾਰ ਹੈ।
ਮਲੇਰੀਆ ਬੁਖਾਰ ਵਿਚ : ਵਾਰ-ਵਾਰ ਠੰਢ ਲੱਗ ਕੇ ਬੁਖਾਰ ਚੜ੍ਹਨ ਦੇ ਨਾਲ ਹੀ ਜੀਭ ਸੁੱਕ ਕੇ ਸਫੈਦ ਹੋ ਜਾਂਦੀ ਹੈ ਅਤੇ ਉਸ ਦੇ ਕਿਨਾਰੇ ਲਾਲ ਹੋ ਜਾਂਦੇ ਹਨ।
ਕਫ-ਰਕਤ ਵਿਕਾਰ ਵਿਚ : ਜਦੋਂ ਰੋਗੀ ਕਫ ਅਤੇ ਖੂਨ ਦੇ ਵਿਕਾਰ ਨਾਲ ਬਿਮਾਰ ਹੋ ਜਾਂਦਾ ਹੈ ਤਾਂ ਉਸ ਦੀ ਜੀਭ ਸਵਾਦਹੀਣ ਹੋ ਜਾਂਦੀ ਹੈ ਅਰਥਾਤ ਜੀਭ ਨੂੰ ਕਿਸੇ ਵੀ ਤਰ੍ਹਾਂ ਦਾ ਸਵਾਦ ਮਹਿਸੂਸ ਨਹੀਂ ਹੁੰਦਾ।
ਨਿਮੋਨੀਆ ਵਿਚ : ਨਿਮੋਨੀਆ ਬੁਖਾਰ ਦੀ ਸਥਿਤੀ ਵਿਚ ਜੀਭ ਹਮੇਸ਼ਾ ਕੰਬਦੀ ਰਹਿੰਦੀ ਹੈ ਅਤੇ ਵਾਰ-ਵਾਰ ਮੂੰਹ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।
ਕਮਜ਼ੋਰੀ ਵਿਚ : ਰੋਗੀ ਜਦੋਂ ਕਿਸੇ ਬਿਮਾਰੀ ਜਾਂ ਹੋਰ ਕਾਰਨਾਂ ਕਰਕੇ ਬਹੁਤ ਦੁਰਬਲ ਹੋ ਜਾਂਦਾ ਹੈ ਤਾਂ ਉਸ ਦੀ ਜੀਭ ਲੰਬੀ ਹੋ ਜਾਂਦੀ ਹੈ ਅਤੇ ਅਕਸਰ ਬੁੱਲ੍ਹਾਂ ਨੂੰ ਤਰ ਕਰਨ ਵਿਚ ਲੱਗੀ ਰਹਿੰਦੀ ਹੈ। ਰੋਗੀ ਦਾ ਗਲਾ ਵਾਰ-ਵਾਰ ਸੁੱਕਣ ਲਗਦਾ ਹੈ।
ਪੀਲੀਏ ਵਿਚ : ਕਿਸੇ ਵੀ ਕਾਰਨ ਕਰਕੇ ਖੂਨ ਵਿਚ ਰਕਤਾਣੂਆਂ ਦੀ ਕਮੀ ਹੋਣ ਨਾਲ ਜਾਂ ਪੀਲੀਆ (ਜੌਂਡਸ) ਹੋਣ ਦੀ ਸਥਿਤੀ ਵਿਚ ਰੋਗੀ ਦੀ ਜੀਭ ਫਿੱਕੇ ਰੰਗ ਦੀ ਹੋ ਜਾਂਦੀ ਹੈ।
ਬਹੁਮੂਤਰ ਰੋਗ : ਰੋਗੀ ਨੂੰ ਜਦੋਂ ਵਾਰ-ਵਾਰ ਅਤੇ ਤੁਪਕਾ-ਤੁਪਕਾ ਕਰਕੇ ਘੱਟ ਮਾਤਰਾ ਵਿਚ ਪਿਸ਼ਾਬ ਆਉਣ ਲਗਦਾ ਹੈ ਜਾਂ ਜ਼ਿਆਦਾ ਮਾਤਰਾ ਵਿਚ ਜ਼ਿਆਦਾ ਵਾਰ ਪਿਸ਼ਾਬ ਆਉਣ ਲੱਗੇ ਜਾਂ ਪ੍ਰਮੇਹ ਰੋਗ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੀ ਜੀਭ ਬਹੁਤ ਜ਼ਿਆਦਾ ਚਮਕਦਾਰ ਹੋ ਜਾਂਦੀ ਹੈ।
ਸਰੀਰ ਵਿਚ ਸੋਜ ਹੋਣਾ : ਸਰੀਰ ਦੇ ਕਿਸੇ ਵੀ ਭਾਗ ਵਿਚ ਸੋਜ ਜਾਂ ਸੜਨ ਕਿਰਿਆ ਦੇ ਹੁੰਦੇ ਰਹਿਣ ਨਾਲ ਉਸ ਵਿਅਕਤੀ ਦੀ ਜੀਭ ਸੁੱਜ ਕੇ ਮੋਟੀ ਹੋ ਜਾਂਦੀ ਹੈ ਅਤੇ ਜੀਭ 'ਤੇ ਕਾਲਿਮਾ ਯੁਕਤ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ।
ਮਿਹਦਾ ਵਿਕਾਰ ਵਿਚ : ਮਿਹਦਾ ਵਿਕਾਰ, ਕਾਮਲਾ ਰੋਗ ਜਾਂ ਚੇਚਕ ਵਰਗੇ ਪ੍ਰਾਣਘਤਕ ਰੋਗਾਂ ਵਿਚ ਜੀਭ ਦੇ ਉਪਰਲੇ ਭਾਗ 'ਤੇ ਇਕ ਤਰ੍ਹਾਂ ਦੀ ਕਾਲੀ ਤੈਅ (ਪਰਤ) ਜੰਮ ਜਾਂਦੀ ਹੈ। ਮੋਤੀਝਾਰਾ ਦੇ ਹੋਣ 'ਤੇ ਜੀਭ ਭੂਰੀ ਹੋ ਜਾਂਦੀ ਹੈ।
ਪਕਸ਼ਾਘਾਤ ਰੋਗ : ਜਦੋਂ ਰੋਗੀ ਪਕਸ਼ਾਘਾਤ (ਲਕਵਾ) ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੀ ਜੀਭ ਸੁੱਕ ਕੇ, ਵਿਚਾਲੇ ਨਾ ਰਹਿ ਕੇ ਇਕ ਪਾਸੇ ਖਿਸਕ ਕੇ ਸਿਮਟ ਜਾਂਦੀ ਹੈ।
ਸਰੀਰ ਵਿਚ ਪਾਣੀ ਦੀ ਕਮੀ : ਸਰੀਰ ਦਾ ਪਾਣੀ ਅੰਸ਼ ਜਦੋਂ ਕਿਸੇ ਕਾਰਨ ਕਰਕੇ ਘੱਟ ਹੋਣ ਲਗਦਾ ਹੈ ਤਾਂ ਉਸ ਵਿਅਕਤੀ ਦੀ ਜੀਭ ਅਤੇ ਗਲਾ ਸੁੱਕਣ ਲੱਗ ਜਾਂਦਾ ਹੈ। ਵਾਤ ਅਤੇ ਪਿੱਤ ਦੇ ਵਿਕਾਰਾਂ ਵਿਚ ਵੀ ਰੋਗੀ ਦੇ ਜੀਭ ਦੀ ਇਹੀ ਸਥਿਤੀ ਹੁੰਦੀ ਹੈ।
ਫੁਫਫੁਸ ਦਾ ਕੰਮ ਨਾ ਕਰਨਾ : ਜਦੋਂ ਸਰੀਰ ਵਿਚ ਸਥਿਤ ਫੁਫਫੁਸ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰਦੇ ਜਾਂ ਰੋਗੀ ਵਿਸ਼ੂਚਿਕਾ ਤੋਂ ਗ੍ਰਸਤ ਹੋ ਜਾਂਦਾ ਹੈ ਜਾਂ ਫਿਰ ਉਸ ਦੇ ਅੰਤਰਿਕ ਅੰਗਾਂ ਦੀ ਸੜਨ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਉਸ ਦੀ ਜੀਭ ਸ਼ੀਸ਼ੇ ਦੀ ਤਰ੍ਹਾਂ ਸਫੈਦ ਹੋ ਕੇ ਛਾਲੇ ਪੈ ਜਾਂਦੇ ਹਨ।
ਹਿਸਟੀਰੀਆ ਵਿਚ : ਜਦੋਂ ਰੁਗਣਾ ਹਿਸਟੀਰੀਆ ਜਾਂ ਰੋਗੀ ਮਿਰਗੀ ਦੀ ਬਿਮਾਰੀ ਤੋਂ ਗ੍ਰਸਤ ਰਹਿੰਦਾ ਹੈ ਤਾਂ ਉਸ ਦੀ ਜੀਭ 'ਤੇ ਕੱਟਣ ਦੇ ਚਿੰਨ੍ਹ ਮੌਜੂਦ ਰਹਿੰਦੇ ਹਨ।
ਆਕਸੀਜਨ ਦੀ ਕਮੀ ਵਿਚ : ਦਿਲ ਦੇ ਰੋਗਾਂ ਦੇ ਕਾਰਨ ਜਾਂ ਹੋਰ ਕਾਰਨਾਂ ਕਰਕੇ ਜਦੋਂ ਰੋਗੀ ਦੇ ਸਰੀਰ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤਾਂ ਰੋਗੀ ਦੀ ਜੀਭ ਨੀਲੇ ਰੰਗ ਦੀ ਹੋ ਜਾਂਦੀ ਹੈ।
ਟੌਂਸਿਲਾਂ ਦੇ ਵਧਣ 'ਤੇ : ਜਦੋਂ ਰੋਗੀ ਦੇ ਟੌਂਸਲ ਵਧ ਜਾਂਦੇ ਹਨ ਅਤੇ ਗਲੇ ਵਿਚ ਸੋਜ ਆ ਜਾਂਦੀ ਹੈ ਤਾਂ ਉਸ ਦੀ ਜੀਭ ਗੂੜ੍ਹੇ ਲਾਲ ਰੰਗ ਦੀ ਹੋ ਜਾਂਦੀ ਹੈ।
ਤੇਜ਼ ਬੁਖਾਰ ਹੋਣ 'ਤੇ : ਜਦੋਂ ਰੋਗੀ ਦੇ ਸਰੀਰ ਵਿਚ ਬੁਖਾਰ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ ਤਾਂ ਉਸ ਦੀ ਜੀਭ ਖੁਸ਼ਕ ਹੋ ਕੇ ਸੁੱਕਣ ਲਗਦੀ ਹੈ ਅਤੇ ਉਹ ਮਟਮੈਲੀ ਹੋ ਜਾਂਦੀ ਹੈ।
ਨਵੇਂ ਰੋਗਾਂ ਦੇ ਆਗਮਨ 'ਤੇ : ਜਦੋਂ ਕਿਸੇ ਨਵੇਂ ਰੋਗ ਦਾ ਆਗਮਨ ਹੋਣ ਲਗਦਾ ਹੈ ਤਾਂ ਉਸ ਤੋਂ ਪਹਿਲਾਂ ਵਿਅਕਤੀ ਦੀ ਜੀਭ ਅਸਾਧਾਰਨ ਰੂਪ ਨਾਲ ਕੰਬਣ ਲੱਗ ਜਾਂਦੀ ਹੈ।
ਹੋਰ ਲੱਛਣ : ਖੂਨ ਅਤੇ ਵਾਤ ਦੇ ਵਿਕਾਰ ਦੀ ਸਥਿਤੀ ਵਿਚ ਜੀਭ ਆਕੜ ਜਾਂਦੀ ਹੈ ਅਤੇ ਬੋਲਣ ਵਿਚ ਮੁਸ਼ਕਿਲ ਹੁੰਦੀ ਹੈ। ਮਾਨਸਿਕ ਅਤੇ ਵਾਤ ਰੋਗ ਦੀ ਸਥਿਤੀ ਵਿਚ ਜੀਭ ਮੂੰਹ ਵਿਚੋਂ ਬਾਹਰ ਨਿਕਲਣ ਦੀ ਸਥਿਤੀ ਵਿਚ ਨਹੀਂ ਰਹਿੰਦੀ। ਪਲੀਹਾ ਅਤੇ ਤਿੱਲੀ ਦੇ ਵਧਣ ਦੀ ਸਥਿਤੀ ਵਿਚ ਜੀਭ ਫਿੱਕੀ ਅਤੇ ਸਫੈਦ ਰੰਗ ਦੀ ਹੋ ਜਾਂਦੀ ਹੈ। ਜਦੋਂ ਜੀਭ ਸੁੱਜ ਜਾਂਦੀ ਹੈ ਤਾਂ ਉਸ 'ਤੇ ਗੂੜ੍ਹੇ ਲਾਲ ਰੰਗ ਅਤੇ ਅਕੁਲਾਹਟ ਜਿਹੀ ਹੋਣ ਲਗਦੀ ਹੈ।
ਦਿਮਾਗ ਦੇ ਵਿਕਾਰ ਵਿਚ ਰੋਗੀ ਜੀਭ ਨੂੰ ਸਕ੍ਰਿਆ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ। ਅੰਤੜੀਆਂ ਵਿਚ ਵਿਕਾਰ ਆ ਜਾਣ ਜਾਂ ਪਾਚਣ ਕਿਰਿਆ ਦੇ ਕਮਜ਼ੋਰ ਹੋ ਜਾਣ 'ਤੇ ਜੀਭ 'ਤੇ ਸਫੈਦ ਤੈਅ ਜੰਮ ਜਾਂਦੀ ਹੈ। ਆਮਾਸ਼ਯ ਸ਼ੋਥ ਦੀ ਬਿਮਾਰੀ ਵਿਚ ਜੀਭ 'ਤੇ ਧੱਬੇ ਦਿਖਾਈ ਦਿੰਦੇ ਹਨ। ਰਕਤਜਵਰ ਵਿਚ ਜੀਭ 'ਤੇ ਕੰਡੇ ਜਿਹੇ, ਦੰਦਾਂ ਦੇ ਰੋਗ ਵਿਚ ਜੀਭ ਦਾ ਪਿਛਲਾ ਭਾਗ ਮੈਲਾ, ਉਪਦੰਸ਼ ਜਾਂ ਸੂਜਾਕ ਵਿਚ ਜੀਭ 'ਤੇ ਸੜੇ ਜ਼ਖਮ ਦਾ ਹੋਣਾ ਦਿਸਦਾ ਹੈ।

ਸਿਹਤ ਖ਼ਬਰਨਾਮਾ

ਖਰਾਬ ਦੰਦ ਫੇਫੜੇ ਵੀ ਖਰਾਬ ਕਰਦੇ ਹਨ

ਦੰਦਾਂ ਦੀ ਨਿਯਮਤ ਸਫ਼ਾਈ ਨਾ ਕਰਨ 'ਤੇ ਇਹ ਗੰਦੇ, ਬਦਰੰਗ ਅਤੇ ਖਰਾਬ ਹੋ ਜਾਂਦੇ ਹਨ। ਇਨ੍ਹਾਂ ਦੀ ਗੰਦਗੀ ਅਤੇ ਪਰਤ ਨਾਲ ਦੰਦ ਅਤੇ ਮਸੂੜੇ ਦੋਵੇਂ ਹੀ ਖਰਾਬ ਹੋਣ ਲਗਦੇ ਹਨ। ਖਰਾਬ ਦੰਦਾਂ ਨਾਲ ਸਰੀਰ ਦੇ ਕਈ ਅੰਗ ਵੀ ਪ੍ਰਭਾਵਿਤ ਹੁੰਦੇ ਹਨ। ਦੰਦਾਂ ਦੀ ਗੰਦਗੀ ਅਤੇ ਬਿਮਾਰੀ ਫੇਫੜਿਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਵੀ ਸੰਕ੍ਰਮਿਤ ਕਰ ਸਕਦੀ ਹੈ। ਫੇਫੜਿਆਂ ਦੀ ਕਾਰਜ ਸਮਰੱਥਾ ਵੀ ਪ੍ਰਭਾਵਿਤ ਹੋ ਜਾਂਦੀ ਹੈ। ਕੁਝ ਵੀ ਖਾਣ ਅਤੇ ਪੀਣ ਤੋਂ ਬਾਅਦ ਕੁਰਲੀ ਕਰਕੇ ਮੂੰਹ ਸਾਫ਼ ਕਰਨਾ ਚਾਹੀਦਾ ਹੈ ਅਤੇ ਦਿਨ ਵਿਚ ਦੋ ਵਾਰ ਦੰਦਾਂ ਦੀ ਨਿਯਮਤ ਸਫ਼ਾਈ ਕਰਨੀ ਚਾਹੀਦੀ ਹੈ। ਇਹ ਸਫ਼ਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਸਾਫ਼ ਦੰਦ ਸਾਡੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇੰਟਰਨੈੱਟ ਨਾਲ ਅੱਲ੍ਹੜਾਂ ਦੀ ਸਿਹਤ ਪ੍ਰਭਾਵਿਤ
ਸਕੂਲੀ ਹੋਮਵਰਕ ਪੂਰਾ ਕਰਨ ਲਈ ਅੱਲ੍ਹੜਾਂ ਵਿਚ ਇੰਟਰਨੈੱਟ ਦੀ ਵਰਤੋਂ ਵਧ ਗਈ ਹੈ, ਜਿਸ ਦੇ ਚਲਦੇ ਅੱਲ੍ਹੜਾਂ ਨੂੰ ਹੁਣ ਦੋ-ਤਿੰਨ ਘੰਟੇ ਜਾਂ ਉਸ ਤੋਂ ਜ਼ਿਆਦਾ ਸਮੇਂ ਤੱਕ ਇੰਟਰਨੈੱਟ ਦੀ ਵਰਤੋਂ ਕਰਨ ਲਈ ਕੰਪਿਊਟਰ 'ਤੇ ਬੈਠਣਾ ਪੈਂਦਾ ਹੈ, ਜਿਸ ਦੇ ਚਲਦੇ ਅੱਲ੍ਹੜਾਂ ਦੀ ਮਾਨਸਿਕ ਤੰਦਰੁਸਤੀ ਪ੍ਰਭਾਵਿਤ ਹੋਣ ਲੱਗੀ ਹੈ। ਉਸ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਬੇਵਕਤੇ ਤਣਾਅ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਅਧਿਐਨ ਵਿਚ ਪਾਇਆ ਗਿਆ ਕਿ ਸ਼ਹਿਰਾਂ ਦੇ ਉਹ ਬੱਚੇ ਜੋ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕਰਦੇ ਹਨ, ਉਹ ਇੰਟਰਨੈੱਟ ਦੀ ਵਰਤੋਂ ਬਹੁਤ ਕਰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਤਣਾਅ, ਚਿੜਚਿੜਾਪਨ ਅਤੇ ਬੇਚੈਨੀ ਨਾਲ ਘਿਰ ਰਹੇ ਹਨ।
ਰੁੱਝੇ ਰਹੋ, ਖੁਸ਼ ਰਹੋ ਅਤੇ ਤੰਦਰੁਸਤ ਰਹੋ

ਖੁਸ਼ ਹੋਣਾ ਬਹੁਤ ਵੱਡੀ ਚੀਜ਼ ਹੈ। ਲੋਕ ਇਸ ਵਾਸਤੇ ਅਨੇਕਾਂ ਉਪਾਅ ਕਰਦੇ ਹਨ। ਅੱਜ ਦੇ ਆਪਾਧਾਪੀ ਵਾਲੇ ਯੁੱਗ ਵਿਚ ਵਿਅਕਤੀ ਹਰ ਪਲ ਤਣਾਅਗ੍ਰਸਤ ਰਹਿੰਦਾ ਹੈ। ਤਣਾਅਗ੍ਰਸਤ ਵਿਅਕਤੀ ਨੂੰ ਖੁਸ਼ੀ ਦੇ ਪਲ ਘੱਟ ਨਸੀਬ ਹੁੰਦੇ ਹਨ। ਕਦੇ-ਕਦੇ ਤਾਂ ਉਡੀਕ ਦਾ ਇਕ-ਇਕ ਪਲ ਭਾਰੀ ਰਹਿੰਦਾ ਹੈ। ਅਜਿਹੇ ਸਮੇਂ ਵਿਚ ਕਿਸੇ ਹੋਰ ਕੰਮ ਵਿਚ ਲੱਗ ਜਾਣ 'ਤੇ ਇਹ ਇੰਤਜ਼ਾਰ ਦੀ ਘੜੀ ਛੇਤੀ ਅਤੇ ਖੁਸ਼ੀ-ਖੁਸ਼ੀ ਕੱਟ ਜਾਂਦੀ ਹੈ।
ਵੈਸੇ ਵੀ ਵਿਹਲੇ ਰਹਿਣ ਦੀ ਬਜਾਏ ਰੁੱਝੇ ਰਹਿ ਕੇ ਖੁਸ਼ੀ ਹਾਸਲ ਕਰਨਾ ਜ਼ਿਆਦਾ ਠੀਕ ਹੈ। ਰੁੱਝੇ ਰਹਿ ਕੇ ਖੁਸ਼ ਰਹੋ ਅਤੇ ਤੰਦਰੁਸਤ ਰਹੋ। ਅਜਿਹੇ ਸਮੇਂ ਵਿਚ ਰਚਨਾਤਮਕ ਕੰਮ ਕਰੋ, ਟਹਿਲਦੇ ਹੋਏ ਸਮਾਂ ਬਿਤਾਓ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX