ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  12 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  31 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  29 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੇਨਨ

ਡਰਾਮਾ ਕਾਮਯਾਬ

'ਬਿੱਟੀ' ਖੁਸ਼ ਹੈ। ਕ੍ਰਿਤੀ ਸੇਨਨ 'ਬਰੇਲੀ ਕੀ ਬਰਫ਼ੀ' ਦੀ 'ਬਿੱਟੀ' ਖ਼ੁਸ਼ ਹੈ ਕਿ ਇਸ ਫ਼ਿਲਮ ਨੇ ਰਾਤੋ-ਰਾਤ ਉਸ ਨੂੰ ਲੋਕਪ੍ਰਿਅਤਾ ਦੇ ਪਰਬਤ ਦੀ ਸਿਖਰ 'ਤੇ ਪਹੁੰਚਾ ਦਿੱਤਾ ਹੈ। ਹੁਣ ਤੱਕ ਬਾਲੀਵੁੱਡ ਉਸ ਨੂੰ ਸਾਦਗੀ ਪਸੰਦ ਕੁੜੀ ਵਜੋਂ ਹੀ ਤੱਕਦਾ ਸੀ। 'ਹੀਰੋਪੰਤੀ' ਵਾਲੀ ਕ੍ਰਿਤੀ ਨੂੰ ਗ਼ਿਲਾ ਹੈ ਕਿ ਸਾਡੀ ਸਨਅਤ ਖਾਹਮਖਾਹ ਕਿਸੇ ਨੂੰ ਇਕ ਹੀ ਦਿਖ ਦੀ ਕੈਦੀ ਜਾਂ ਕੈਦਣ ਬਣਾ ਦਿੰਦੀ ਹੈ। 'ਰਾਬਤਾ' ਨਹੀਂ ਚਲੀ ਪਰ 'ਬਰੇਲੀ ਕੀ ਬਰਫੀ' ਤਾਂ ਮਿੱਠੀ ਨਿਕਲੀ ਹੈ। ਕ੍ਰਿਤੀ ਐਨੀ ਖੁਸ਼ ਹੈ ਕਿ ਅਮਿਤਾਬ ਬੱਚਨ ਨੇ ਉਸ ਦੀ ਪ੍ਰਸੰਸਾ ਕੀਤੀ ਹੈ। ਹੋਰ ਤੇ ਹੋਰ ਦੇਸ਼ ਦੀ ਸੂਚਨਾ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਦੇ ਟਵੀਟ ਨੇ ਕ੍ਰਿਤੀ ਦਾ ਕਿਲੋ ਖੂਨ ਵਧਾ ਦਿੱਤਾ ਹੈ। 'ਬਿੱਟੀ ਬਿੱਟੀ' ਸਾਰੇ ਪਾਸੇ ਹੋਈ ਤਾਂ ਕ੍ਰਿਤੀ ਨੂੰ ਅਗਾਂਹ ਵਧਣ ਦੇ ਮੌਕੇ ਦਿਖਾਈ ਦਿੱਤੇ ਹਨ। ਇਸ ਵਾਰ ਉਸ ਨੇ ਆਪਣੇ ਜਨਮ ਦਿਨ 'ਤੇ ਕਿਹਾ ਸੀ ਕਿ ਆਉਣ ਵਾਲਾ ਸਮਾਂ ਉਸ ਦਾ ਹੈ। ਬਿਨ 'ਗਾਡ ਫਾਦਰ' ਦੇ ਕ੍ਰਿਤੀ ਨੇ ਮੰਜ਼ਿਲ ਤੈਅ ਕੀਤੀ ਹੈ। ਕ੍ਰਿਤੀ ਪਹਿਲਾਂ ਇੰਜੀਨੀਅਰ ਸੀ ਤੇ ਉਸ ਨੇ ਔਰਤਾਂ ਨਾਲ ਧੱਕਾ ਹੁੰਦਾ ਕਿਤੇ ਨਹੀਂ ਦੇਖਿਆ। 'ਲਖਨਊ ਸੈਂਟਰਲ' ਤੋਂ ਜ਼ਿਆਦਾ ਵਧੀਆ 'ਸਿਮਰਨ' ਜਾ ਰਹੀ ਹੈ ਤੇ ਕ੍ਰਿਤੀ ਸੇਨਨ ਇਸ ਨੂੰ ਔਰਤਾਂ ਦਾ ਰਾਜ ਕਹਿ ਕੇ ਵਡਿਆ ਰਹੀ ਹੈ। ਦਰਅਸਲ ਇਹ ਸਮ੍ਰਿਤੀ ਇਰਾਨੀ ਤੇ ਅਮਿਤਾਭ ਬੱਚਨ ਤੋਂ ਮਿਲੀ ਸ਼ਾਬਾਸ਼ ਹੈ ਕਿ ਕ੍ਰਿਤੀ ਸੇਨਨ ਦਾ ਹੌਸਲਾ ਵਧ ਗਿਆ ਹੈ। ਆਯੂਸ਼ਮਨ ਖੁਰਾਨਾ ਦੀ ਤਾਰੀਫ਼ ਉਹ ਸੁਸ਼ਾਂਤ ਸਿੰਘ ਰਾਜਪੂਤ ਤੋਂ ਵੀ ਜ਼ਿਆਦਾ ਕਰ ਰਹੀ ਹੈ। 'ਸਵੀਟੀ ਤੇਰਾ ਡਰਾਮਾ' ਵਾਲੇ ਗਾਣੇ ਨੇ ਤਾਂ ਕ੍ਰਿਤੀ ਸੇਨਨ ਨੂੰ ਤਿੰਨ ਹੋਰ ਫ਼ਿਲਮਾਂ ਦਿਵਾ ਦਿੱਤੀਆਂ ਹਨ। ਹਾਂ 'ਬਿੱਟੀ' ਬਣ ਕੇ ਧੂੰਏਂ ਦਾ ਇਸਤੇਮਾਲ ਉਸ ਨੂੰ ਚੰਗਾ ਨਹੀਂ ਲੱਗਿਆ ਪਰ ਇਹ ਦ੍ਰਿਸ਼ ਦੀ ਮੰਗ ਸੀ। ਕ੍ਰਿਤੀ ਦੱਸਣਾ ਚਾਹੁੰਦੀ ਹੈ ਕਿ ਉਹ ਨਸ਼ਿਆਂ ਨੂੰ ਨਫ਼ਰਤ ਕਰਦੀ ਹੈ। 'ਟਵਿਸਟ ਕਮਰੀਆ' ਵਾਲੀ 'ਨਜ਼ਮ ਨਜ਼ਮ' ਕ੍ਰਿਤੀ ਸੇਨਨ ਦੇ ਗੀਤ 'ਸਵੀਟੀ ਤੇਰਾ ਡਰਾਮਾ' ਨੂੰ ਸਫ਼ਲਤਾ ਤੋਂ ਬਾਅਦ ਲੋਕ 'ਬਿੱਟੀ ਤੇਰਾ ਡਰਾਮਾ-ਕ੍ਰਿਤੀ ਤੇਰਾ ਡਰਾਮਾ' ਕਾਮਯਾਬ ਕਹਿ ਰਹੇ ਹਨ।


ਖ਼ਬਰ ਸ਼ੇਅਰ ਕਰੋ

ਰਕੁਲਪ੍ਰੀਤ ਸਿੰਘ

ਸਿਤਾਰੇ ਚਮਕਣਗੇ

ਚਲੇ ਜਾਵੋ ਦੱਖਣ ਦੀ ਫ਼ਿਲਮੀ ਦੁਨੀਆ 'ਚ ਤਾਂ ਉਥੇ ਗੱਲਾਂ ਰਕੁਲਪ੍ਰੀਤ ਸਿੰਘ ਦੀਆਂ ਹੀ ਹੁੰਦੀਆਂ ਹਨ। ਰਕੁਲ ਨੇ ਰੋਮਾਨੀਆ ਵਿਚ ਪਿਛਲੇ ਦਿਨੀਂ ਆਪਣੀ ਨਵੀਂ ਫ਼ਿਲਮ 'ਸਪਾਈਡਰ' ਦੀ ਸ਼ੂਟਿੰਗ ਕੀਤੀ। ਇਹ ਫ਼ਿਲਮ ਪੰਜ ਭਾਸ਼ਾਵਾਂ 'ਚ ਬਣ ਰਹੀ ਹੈ। ਰਕੁਲ ਨੇ ਏ. ਮੁਰਗੂਦਾਸ ਨਾਲ ਮਿਲ ਕੇ ਡਰੈਕੁਲਾ ਦੇ ਕਿਲ੍ਹੇ ਦਾ ਨਜ਼ਾਰਾ ਤੱਕਿਆ। ਰਕੁਲ ਪਹਿਲੀ ਵਾਰ ਰੋਮਾਨੀਆ ਗਈ ਸੀ ਤੇ ਡਰੈਕੁਲਾ ਸਬੰਧੀ ਉਸ ਨੇ ਸੁਣਿਆ ਬਹੁਤ ਕੁਝ ਸੀ ਪਰ ਸਾਰਾ ਕੁਝ ਅੱਖੀਂ ਵੇਖਣਾ ਅਦਭੁਤ ਤੇ ਵੱਖਰੀ ਗੱਲ ਸੀ। ਡਰੈਕੁਲਾ ਉਸ ਲਈ ਵੱਖਰਾ ਸਵੈਗ ਸੀ। ਅੱਠ ਦਿਨ ਲਗਾਤਾਰ ਰਕੁਲਪ੍ਰੀਤ ਨੇ ਰੋਮਾਨੀਆ 'ਚ ਸ਼ੂਟਿੰਗ ਕੀਤੀ। ਕੀ ਦੇਖਦੀ ਹੈ ਰਕੁਲ ਉਥੇ ਕਿ ਹਰ ਕੋਈ ਡਰੈਕੁਲਾ ਦੀਆਂ ਹੀ ਕਹਾਣੀਆਂ ਸੁਣਾ ਰਿਹਾ ਹੈ। 'ਬਾਹੂਬਲੀ-2' ਦੀ ਤਰ੍ਹਾਂ ਰਕੁਲ ਦੀ 'ਦੇਸੀ ਸਪਾਈਡਰ' ਵੀ ਧੁੰਮ ਪਾਏਗੀ। 'ਸ਼ਿਮਲਾ ਮਿਰਚੀ' ਜਿਹੀਆਂ ਫ਼ਿਲਮਾਂ ਨਾਲ ਇਕ ਸਮੇਂ ਆਮ ਜਿਹੀ ਹੀਰੋਇਨ ਬਣੀ ਰਕੁਲ ਨੂੰ 'ਸਪਾਈਡਰ' ਤੇ 'ਡਰੈਕੁਲਾ' ਨੇ ਪ੍ਰਸਿੱਧੀ ਤੇ ਕਾਮਯਾਬੀ ਦਿਵਾਉਣੀ ਹੈ। 'ਸਪਾਈਡਰ' ਤੋਂ ਇਲਾਵਾ 'ਜੈ ਜਾਨਕੀ ਨਾਇਕ' ਫ਼ਿਲਮ ਵੀ ਉਹ ਕਰ ਰਹੀ ਹੈ। ਰਕੁਲਪ੍ਰੀਤ ਸਿੰਘ ਦਾ ਹੁਣ 'ਵੱਖਰਾ ਸਵੈਗ' ਬਣ ਚੁੱਕਾ ਹੈ। ਰਕੁਲ ਦੇ 'ਵੱਖਰੇ ਸਵੈਗ' ਨੂੰ ਬਾਲੀਵੁੱਡ ਕਿਵੇਂ ਲੈਂਦੀ ਹੈ 'ਸਪਾਈਡਰ', 'ਜੈ ਜਾਨਕੀ ਨਾਇਕ' ਤੋਂ ਬਾਅਦ ਪਤਾ ਚੱਲੇਗਾ। ਰਕੁਲ ਦੇ ਸਿਤਾਰੇ ਮੰਨਣਾ ਪਵੇਗਾ ਚਮਕ ਰਹੇ ਹਨ।

ਸ਼ਰੂਤੀ ਹਾਸਨ

ਰੱਬ ਕੋਲੋਂ ਡਰ ਬੰਦਿਆ

ਸਾਰਿਕਾ ਦੀ ਜਦ ਕਮਲ ਹਾਸਨ ਨਾਲ ਖੂਬ ਬਣਦੀ ਸੀ ਤਦ ਉਸ ਨੇ ਕਿਹਾ ਸੀ ਕਿ ਘਰ ਦਾ ਨਕਸ਼ਾ ਜੇ ਕੋਈ ਬਦਲੇਗੀ ਤਾਂ ਉਹ ਉਸ ਦੀ ਧੀ ਸ਼ਰੂਤੀ ਹਾਸਨ ਹੋਵੇਗੀ। ਬੇਸ਼ਰਤੇ ਜੇ ਅਸੀਂ ਦੋਵੇਂ ਜੀਅ ਇਕੱਠੇ ਰਹੀਏ ਪਰ ਅਫ਼ਸੋਸ ਸਾਰਿਕਾ-ਕਮਲ ਹਾਸਨ ਦੇ ਸਬੰਧ ਵਿਗੜ ਗਏ, ਟੁੱਟ ਗਏ ਤੇ ਸ਼ਰੂਤੀ ਹਾਸਨ ਆਪਣੇ ਫ਼ਿਲਮੀ ਕੈਰੀਅਰ ਨੂੰ ਸੰਵਾਰਨ-ਨਿਖਾਰਨ ਦੀ ਥਾਂ ਘਰ ਦਾ ਨਕਸ਼ਾ ਤਾਂ ਕੀ ਬਦਲਣਾ ਸੀ, ਅੱਧਖੜ ਮਾਂ ਦੀ ਰੋਟੀ ਲਈ ਫਿਕਰਮੰਦ ਹੋ ਗਈ। ਸ਼ਰੂਤੀ ਨੇ ਭਰੇ ਦਿਲ ਨਾਲ ਇਕ ਘਰੇਲੂ ਇੰਟਰਵਿਊ ਆਪਣੇ ਖਾਸ ਮੈਨੇਜਰ ਪ੍ਰਵੀਨ ਦੇ ਕਹਿਣ 'ਤੇ ਇਕ ਤਾਮਿਲ ਪੱਤ੍ਰਿਕਾ ਨੂੰ ਦਿੰਦਿਆਂ ਇਹ ਖ਼ੁਲਾਸੇ ਕੀਤੇ ਹਨ। 'ਬਹਿਨ ਹੋਗੀ ਤੇਰੀ' ਨਾਲ ਫਿਰ ਹਿੰਦੀ ਸਿਨੇਮਾ 'ਚ ਦਸਤਕ ਦੇ ਚੁੱਕੀ ਸ਼ਰੂਤੀ 'ਸਿੰਘਮ' ਦੇ ਤੀਸਰੇ ਤੇ ਚੌਥੇ ਹਿੱਸੇ ਦਾ ਹਿੱਸਾ ਜ਼ਰੂਰ ਹੈ ਪਰ ਖੁੱਲ੍ਹ ਕੇ ਆਜ਼ਾਦੀ ਨਾਲ ਕੈਰੀਅਰ ਪ੍ਰਤੀ ਗੰਭੀਰਤਾ ਨਹੀਂ ਕਿਉਂਕਿ ਮਾਂ ਦੇ ਦੁੱਖ ਉਸ ਤੋਂ ਜ਼ਰੇ ਨਹੀਂ ਜਾ ਰਹੇ। 'ਸੰਘ ਮਿੱਤਰਾ' ਫ਼ਿਲਮ ਨਾਲ ਦੱਖਣ ਨੂੰ ਸ਼ਰੂਤੀ ਨੇ ਅਹਿਸਾਸ ਕਰਵਾਇਆ ਹੈ ਕਿ ਉਹ ਕਿਸੇ ਵੀ ਸੁਪਰ-ਸਟਾਰ ਹੀਰੋਇਨ ਤੋਂ ਘੱਟ ਨਹੀਂ ਹੈ। ਸ਼ਰੂਤੀ ਹਾਸਨ ਨੂੰ ਦੀਦੀ ਅਕਸ਼ਰਾ ਦੇ ਭਵਿੱਖ ਦੀ ਫਿਕਰ ਵੀ ਹੈ। ਮਾਂ ਦੀ ਚਿੰਤਾ ਵੀ ਹੈ ਤੇ ਸਾਹਮਣੇ ਕੈਰੀਅਰ ਵੀ ਹੈ। ਦੁੱਖਾਂ ਤੇ ਮੁਸੀਬਤਾਂ ਦੀ ਭਾਰੀ ਪੰਡ ਦਾ ਭਾਰ ਚੁੱਕ ਕੇ ਚੱਲਣਾ ਉਸ ਦੀ ਸ਼ਾਬਾਸ਼ੀ ਹੈ। ਸ਼ਰੂਤੀ ਆਪਣੀ ਫ਼ਿਲਮੀ ਗੱਡੀ ਪਟੜੀ 'ਤੇ ਲਿਆਉਣ ਦੇ ਨਾਲ-ਨਾਲ ਮਾਂ ਸਾਰਿਕਾ ਦੀ ਸਿਹਤ, ਉਸ ਦੇ ਸੁਪਨਿਆਂ ਦਾ ਮਹਿਲ ਬਣਾਉਣ ਲਈ ਵੀ ਯਤਨਸ਼ੀਲ ਹੈ।

ਰਣਦੀਪ ਹੁੱਡਾ : ਧਰਮ ਨਿਰਪੱਖ ਦੇਸ਼ ਪ੍ਰੇਮੀ

ਸੰਜੀਦਾ, ਪ੍ਰਤਿਭਾਵਾਨ ਤੇ ਚੰਗੀ ਸੋਚ, ਇਹ ਗੱਲਾਂ ਰਣਦੀਪ ਹੁੱਡਾ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਾਲੀਆਂ ਹਨ। ਇਸ 'ਚ ਹੋਰ ਵਾਧਾ ਉਸ ਦੇ ਟਵਿੱਟਰ ਸੰਦੇਸ਼ ਤੇ ਵੀਡੀਓ ਨੇ ਕੀਤਾ ਹੈ, ਜਿਸ 'ਚ ਉਸ ਨੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ 'ਗੰਦਗੀ ਨਾ ਪਾਓ, ਆਲਾ-ਦੁਆਲਾ ਤੇ ਖਾਸ ਕਰ ਨਦੀਆਂ ਨੂੰ ਗੰਦਗੀ ਤੋਂ ਬਚਾਉਣ ਲਈ ਉਹ ਅੱਗੇ ਆਉਣ।' ਇਧਰ ਰਣਦੀਪ ਨੂੰ 'ਚੀਰ ਹਰਨ' ਫ਼ਿਲਮ ਨੇ ਬਹੁਤ ਚਰਚਾ ਦਿੱਤੀ ਹੈ। ਹਰਿਆਣਾ ਦੇ ਮੂਰਥਲ ਜਬਰ-ਜਨਾਹ, ਜਾਟ ਅੰਦੋਲਨ 'ਤੇ ਆਧਾਰਿਤ 'ਚੀਰ ਹਰਨ' ਦੇ ਟ੍ਰੇਲਰ ਨੂੰ ਬਣਾਉਣ ਤੇ ਨੀਤੀ ਨਾਲ ਜਾਰੀ ਕਰਨ 'ਚ ਰਣਦੀਪ ਹੁੱਡਾ ਦਾ ਦਿਮਾਗ ਹੀ ਚੱਲਿਆ ਹੈ। ਰਣਦੀਪ ਹੁੱਡਾ ਬੇਸ਼ੱਕ ਹਰਿਆਣਵੀ ਹੈ ਪਰ ਗ਼ਲਤ ਨੂੰ ਗ਼ਲਤ, ਮੂੰਹ 'ਤੇ ਸ਼ਰੇਆਮ ਕਹਿਣ ਦੀ ਹਿੰਮਤ ਉਸ 'ਚ ਹੈ। 'ਦੋ ਲਫ਼ਜੋਂ ਕੀ ਕਹਾਨੀ' ਫ਼ਿਲਮ ਸਮੇਂ ਹੀ ਰਣਦੀਪ ਨੇ ਹਰਿਆਣਵੀ ਨਿਰਮਾਤਾ ਕੁਲਦੀਪ ਨੂੰ ਕਿਹਾ ਸੀ ਕਿ 'ਚੀਰ ਹਰਨ' ਫ਼ਿਲਮ ਲਈ ਉਹ ਕੈਮਰੇ ਪਿੱਛੇ ਰਹਿ ਕੇ ਪੂਰਾ ਸਹਿਯੋਗ ਦੇਵੇਗਾ। ਗੁਰਮੇਹਰ ਕਾਂਡ ਹੋਵੇ ਜਾਂ ਕੁਲਭੂਸ਼ਨ ਜਾਧਵ ਦੀ ਫਾਂਸੀ ਦਾ ਮਾਮਲਾ, ਰਣਦੀਪ ਹੁੱਡਾ ਦੀ ਸਰਗਰਮੀ ਦਰਸਾਉਂਦੀ ਰਹੀ ਹੈ ਕਿ ਸਿਆਸਤ ਦੇਸ਼ ਪਿਆਰ ਤੇ ਚਲੰਤ ਮਸਲਿਆਂ 'ਚ ਉਹ ਪੂਰੀ ਦਿਲਚਸਪੀ ਲੈਂਦਾ ਹੈ। 'ਸਰਬਜੀਤ' ਤੋਂ ਬਾਅਦ 'ਚੀਰ ਹਰਨ' ਨੇ ਰਣਦੀਪ ਹੁੱਡਾ ਦੀ ਦੇਸ਼ ਭਗਤੀ ਤੇ ਨਿਰਪੱਖਤਾ ਨੂੰ ਹੋਰ ਉਭਾਰਿਆ ਹੈ। ਅਸਲ 'ਚ ਧਰਮ-ਨਿਰਪੱਖ, ਜਾਤੀ ਬੰਧਨਾਂ ਤੋਂ ਉੱਪਰ, ਸੱਚਾ-ਸੁੱਚਾ ਰਣਦੀਪ ਹੁੱਡਾ 'ਸਾਰਾਗੜ੍ਹੀ ਦੀ ਜੰਗ' ਨਾਲ ਵੀ ਚਰਚਾ 'ਚ ਹੈ। 'ਸਾਰਾਗੜ੍ਹੀ ਦੀ ਜੰਗ' ਨਾਲ ਪੰਜਾਬੀਆਂ 'ਚ ਵੀ ਉਸ ਦੀ ਸਾਖ਼ ਵਧੀ ਹੈ।


-ਸੁਖਜੀਤ ਕੌਰ

ਗੁਰਲੀਨ ਚੋਪੜਾ

'ਗੇਮ ਓਵਰ' ਵਿਚ ਆਈ ਨਾਂਹ-ਪੱਖੀ ਭੂਮਿਕਾ 'ਚ

ਹਿੰਦੀ ਤੇ ਪੰਜਾਬੀ ਦੇ ਨਾਲ-ਨਾਲ ਕਈ ਤਾਮਿਲ, ਤੇਲਗੂ, ਕੰਨੜ ਤੇ ਮਰਾਠੀ ਫ਼ਿਲਮਾਂ ਵਿਚ ਆਪਣੇ ਅਭਿਨੈ ਦੀ ਅਦਾਇਗੀ ਪੇਸ਼ ਕਰਨ ਵਾਲੀ ਗੁਰਲੀਨ ਚੋਪੜਾ ਹੁਣ ਜਲਦੀ ਹੀ ਹਿੰਦੀ ਫ਼ਿਲਮ 'ਗੇਮ ਓਵਰ' ਵਿਚ ਨਜ਼ਰ ਆਵੇਗੀ। ਨਵੇਂ ਨਿਰਦੇਸ਼ਕ ਪਰੇਸ਼ ਸਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਗੁਰਲੀਨ ਨੂੰ ਇਕ ਇਸ ਤਰ੍ਹਾਂ ਦੀ ਕੁੜੀ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜੋ ਸਾਮ-ਦਾਮ-ਦੰਡ-ਭੇਦ ਦੀ ਨੀਤੀ ਅਪਣਾ ਕੇ ਅਮੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ।
ਕਦੀ ਏਕਤਾ ਕਪੂਰ ਵਲੋਂ ਬਣਾਏ ਲੜੀਵਾਰਾਂ ਵਿਚ ਬਤੌਰ ਸਹਾਇਕ ਨਿਰਦੇਸ਼ਕ ਰਹਿ ਚੁੱਕੇ ਪਰੇਸ਼ ਸਵਾਨੀ ਨੇ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਇਸ ਵਿਚ ਗੁਰਲੀਨ ਵਲੋਂ ਸਾਨਿਆ ਸਾਵਿੱਤਰੀ ਦਾ ਕਿਰਦਾਰ ਨਿਭਾਇਆ ਗਿਆ ਹੈ। ਇਹ ਸਾਨਿਆ ਅੱਯਾਸ਼ ਅਮੀਰਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਤੋਂ ਪੈਸੇ ਠੱਗਦੀ ਹੈ। ਜ਼ਿਆਦਾਤਰ ਉਸ ਦੇ ਸ਼ਿਕਾਰ ਅੱਧਖੜ੍ਹ ਉਮਰ ਦੇ ਹੁੰਦੇ ਹਨ।
ਇਹ ਭੂਮਿਕਾ ਨਿਭਾਉਣ ਬਾਰੇ ਗੁਰਲੀਨ ਕਹਿੰਦੀ ਹੈ, 'ਕਿਉਂਕਿ ਇਸ ਭੂਮਿਕਾ ਵਿਚ ਨਾਂਹਪੱਖੀ ਸ਼ੇਡਸ ਵੀ ਹਨ। ਸੋ, ਮੈਂ ਇਸ ਨੂੰ ਨਿਭਾਉਣ ਨੂੰ ਲੈ ਕੇ ਸ਼ਸ਼ੋਪੰਜ ਵਿਚ ਸੀ। ਮੈਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਮੇਰੇ ਕਿਰਦਾਰ ਨੂੰ ਦਰਸ਼ਕਾਂ ਦੀ ਹਮਦਰਦੀ ਨਹੀਂ ਮਿਲੀ ਤਾਂ ਮੇਰੇ 'ਤੇ ਵੈਂਪ ਦਾ ਠੱਪਾ ਲੱਗ ਜਾਵੇਗਾ ਅਤੇ ਮੈਂ ਇਸ ਠੱਪੇ ਤੋਂ ਬਚਣਾ ਚਾਹੁੰਦੀ ਸੀ। ਬਾਅਦ ਵਿਚ ਨਿਰਦੇਸ਼ਕ ਨੇ ਇਹ ਕਹਿ ਕੇ ਮੇਰਾ ਡਰ ਦੂਰ ਕਰ ਦਿੱਤਾ ਕਿ ਫ਼ਿਲਮ ਦੇ ਕਲਾਈਮੈਕਸ ਵਿਚ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਸਾਨਿਆ ਸਾਵਿੱਤਰੀ ਕਿਉਂ ਅਮੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਨਾਲ ਹੀ ਫ਼ਿਲਮ ਦੇ ਅਖੀਰ ਵਿਚ ਭਾਵੁਕ ਦ੍ਰਿਸ਼ਾਂ ਜ਼ਰੀਏ ਵੀ ਇਸ ਕਿਰਦਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਾਣੀ ਹੈ। ਉਨ੍ਹਾਂ ਦੀਆਂ ਗੱਲਾਂ ਵਿਚ ਵਜ਼ਨ ਦੇਖ ਕੇ ਮੈਂ ਇਸ ਫ਼ਿਲਮ ਵਿਚ ਕੰਮ ਕਰਨ ਲਈ ਤਿਆਰ ਹੋ ਗਈ।
ਗੁਰਲੀਨ ਫ਼ਿਲਮ ਲਈ ਰਾਜ਼ੀ ਹੋ ਗਈ ਪਰ ਫ਼ਿਲਮ ਦੇ ਵਿਰੋਧ ਵਿਚ ਉਸ ਦੇ ਮਾਤਾ-ਪਿਤਾ ਖੜ੍ਹੇ ਹੋ ਗਏ। ਹੋਇਆ ਇਸ ਕਰਕੇ ਕਿਉਂਕਿ ਫ਼ਿਲਮ ਵਿਚ ਸਾਨਿਆ ਦੇ ਕਿਰਦਾਰ ਨੂੰ ਨਾਂਹਪੱਖੀ ਰੂਪ ਵਿਚ ਉਭਾਰਿਆ ਜਾਣਾ ਸੀ।
ਗੁਰਲੀਨ ਦੇ ਨਾਲ ਇਸ ਫ਼ਿਲਮ ਵਿਚ ਰਾਜੇਸ਼ ਸ਼ਰਮਾ, ਯਸ਼ਪਾਲ ਸ਼ਰਮਾ, ਰਾਕੇਸ਼ ਬੇਦੀ, ਪ੍ਰਸਾਦ ਸ਼ਿਕਰੇ, ਪ੍ਰਵੇਸ਼ਿਕਾ ਚੌਹਾਨ, ਅਲੀ ਮੁਗਲ, ਅਰਸ਼ਦ ਅੱਬਾਸੀ ਤੇ ਜਿਸ਼ਾਨ ਖਾਨ ਨੇ ਅਭਿਨੇ ਕੀਤਾ ਹੈ ਅਤੇ ਇਹ 13 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਪ੍ਰਦਰਸ਼ਿਤ ਹੋ ਰਹੀ ਹੈ।
**

ਕਾਮਯਾਬੀ ਦੀ ਭਾਲ 'ਚ

ਸੋਨਾਕਸ਼ੀ ਸਿਨਹਾ

ਸ਼ਤਰੂ-ਪੂਨਮ ਦੀ ਲਾਡਲੀ ਬਿਟੀਆ ਸੋਨਾਕਸ਼ੀ ਸਿਨਹਾ ਨੇ ਫ਼ਿਲਮ ਜਗਤ ਵਿਚ ਆਪਣੀ ਯਾਤਰਾ ਦੇ ਸੱਤ ਸਾਲ ਪੂਰੇ ਕਰ ਲਏ ਹਨ ਪਰ ਤੁਸੀਂ ਪ੍ਰੇਸ਼ਾਨ ਤੇ ਹੈਰਾਨ ਹੋ ਜਾਵੋਗੇ ਕਿ ਸੱਤ ਸਾਲ ਪਰ ਸਤ ਸਫ਼ਲ ਫ਼ਿਲਮਾਂ ਉਹ ਨਹੀਂ ਦੇ ਸਕੀ। 'ਦਬੰਗ', 'ਸਨ ਆਫ਼ ਸਰਦਾਰ', 'ਦਬੰਗ-2', 'ਰਾਊਡੀ ਰਾਠੌਰ' ਉਸ ਦੀਆਂ ਸਫ਼ਲ ਫ਼ਿਲਮਾਂ ਹਨ। ਵੱਖਰੀ ਗੱਲ ਹੈ ਕਿ ਸੱਲੂ ਤੋਂ ਲੈ ਕੇ ਅਜੈ ਦੇਵਗਨ ਨਾਲ ਉਸ ਦੀ ਜੋੜੀ ਜਚਦੀ ਰਹੀ ਹੈ। 'ਲੁਟੇਰਾ' ਨੇ ਤਾਂ ਸੋਨਾ ਦਾ ਬਣਿਆ-ਬਣਾਇਆ ਕੈਰੀਅਰ ਹੀ ਲੁੱਟ ਲਿਆ। 'ਬੁਲੇਟ ਰਾਜਾ' ਤੋਂ ਲੈ ਕੇ 'ਅਕੀਰਾ' ਤੱਕ ਸਮੀਖਿਅਕ ਅੱਕ ਗਏ ਕਿ ਸੋਨਾ ਦੀ ਇਕ ਵੀ ਫ਼ਿਲਮ ਨਹੀਂ ਚੱਲ ਰਹੀ ਹੈ। ਹੋਰ ਤੇ ਹੋਰ ਰਜਨੀ ਕਾਂਤ ਦਾ ਭੱਠਾ ਵੀ ਸੋਨਾ ਨੇ ਬਿਠਾ ਦਿੱਤਾ। 'ਲਿੰਗਾ' ਵੀ ਫਲਾਪ ਹੋ ਗਈ। ਫਿਲਹਾਲ ਉਸ ਦੀ 16ਵੀਂ ਫ਼ਿਲਮ 'ਇਤਫਾਕ' ਹੈ ਤੇ ਉਹ 70 ਸਾਲ ਦੀ ਉਮਰ ਤੱਕ ਇਸ ਨਗਰੀ 'ਚ ਵਿਚਰਨ ਦਾ ਦਾਅਵਾ ਕਰ ਰਹੀ ਹੈ। ਸੋਨਾਕਸ਼ੀ ਸਿਨਹਾ ਨੂੰ ਯਾਦ ਹੈ ਕਿ ਪਹਿਲੀ ਵਾਰ 'ਲੈਕਮੇ' ਨੇ ਆਪਣੇ ਫੈਸ਼ਨ ਹਫ਼ਤੇ 'ਚ ਉਸ ਨੂੰ 3600 ਰੁਪਏ ਪੰਜ ਦਿਨਾਂ ਦੇ ਦਿੱਤੇ ਸਨ। 'ਨੂਰ' ਵੀ ਨਹੀਂ ਕਾਮਯਾਬ ਰਹੀ। ਹਰ ਗੱਲ ਠਾਹ ਕਰਕੇ ਮੂੰਹ 'ਤੇ ਕਹਿਣ ਵਾਲੀ ਸੋਨਾ ਨੇ ਬਾਬਾ ਰਾਮ ਦੇਵ ਤੋਂ ਅਸ਼ੀਰਵਾਦ ਲਿਆ ਹੈ। ਬਾਬਾ ਜੀ ਦਾ ਭਜਨ ਵਾਲਾ ਸ਼ੋਅ ਉਸ ਦੀ ਬੇੜੀ ਜ਼ਰੂਰ ਕਿਸੇ ਤਣ-ਪੱਤਣ 'ਤੇ ਲਾਏਗਾ। 'ਨੱਚ ਬੱਲੀਏ-8' ਦੀ ਕੁਰਸੀ ਗੁਆ ਬੈਠੀ ਸੋਨਾਕਸ਼ੀ ਸਿਨਹਾ ਨੇ ਇਕ ਨਵੀਂ ਘੜੀ ਦੇ ਮਹੂਰਤ 'ਤੇ ਕਿਹਾ ਕਿ ਉਹ ਪਤਲੀ ਬਹੁਤ ਹੋ ਗਈ ਹੈ। ਪਹਿਰਾਵਾ ਉਸ ਨੇ ਬਦਲ ਲਿਆ ਹੈ। ਬਾਬਾ ਰਾਮ ਦੇਵ ਦੇ ਆਖੇ ਲੱਗ ਕੇ ਧਰਮ-ਕਰਮ-ਆਸਥਾ ਦਾ ਸਹਾਰਾ ਲੈ ਕੇ ਸਤ ਵਰ੍ਹਿਆਂ ਦੇ ਖਰਾਬ ਫ਼ਿਲਮੀ ਸਫ਼ਰ ਨੂੰ ਧਿਆਨ ਵਿਚ ਰੱਖ ਕੇ ਅਗਾਂਹ ਕਾਮਯਾਬ ਸ਼ਬਦ ਨਾਲ ਜੁੜੇਗੀ।

'ਇਮੇਜ਼ ਵਿਚ ਕੈਦ ਹੋਣ ਤੋਂ ਬਚ ਗਈ'

ਅੰਜਲੀ ਪਾਟਿਲ

'ਚੱਕਰਵਿਊ' ਵਿਚ ਨਕਸਲਵਾਦੀ ਬਣੀ ਅੰਜਲੀ ਪਾਟਿਲ ਨੇ 'ਫਾਈਂਡਿੰਗ ਫੈਨੀ', 'ਮਿਰਜ਼ਿਆ' ਆਦਿ ਫ਼ਿਲਮਾਂ ਕੀਤੀਆਂ ਅਤੇ ਹੁਣ ਉਹ 'ਸਮੀਰ' ਵਿਚ ਪ੍ਰੈੱਸ ਫੋਟੋਗ੍ਰਾਫਰ ਆਲੀਆ ਇਰਾਦੇ ਦੀ ਭੂਮਿਕਾ ਵਿਚ ਪੇਸ਼ ਹੋਈ ਹੈ। ਅਹਿਮਦਾਬਾਦ ਦੇ ਬੰਬ ਕਾਂਡ 'ਤੇ ਆਧਾਰਿਤ ਇਸ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਇਸ ਵਿਚ ਕੰਮ ਕਰਕੇ ਮੈਂ ਦੇਖਿਆ ਹੈ ਕਿ ਪ੍ਰੈੱਸ ਫੋਟੋਗ੍ਰਾਫਰ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਸਵੇਰੇ ਜਦੋਂ ਉਹ ਉੱਠਦਾ ਹੈ ਤਾਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਅੱਜ ਕੀ ਕੁਝ ਦੇਖਣਾ ਨਸੀਬ ਹੋਵੇਗਾ। ਕਿਸ ਘਟਨਾ ਜਾਂ ਦੁਰਘਟਨਾ ਨੂੰ ਕੈਮਰੇ ਵਿਚ ਕੈਦ ਕਰਨਾ ਪਵੇਗਾ। ਅਸੀਂ ਅਹਿਮਦਾਬਾਦ ਵਿਚ ਜਦੋਂ ਬੰਬ ਕਾਂਡ ਦੀ ਸ਼ੂਟਿੰਗ ਕਰ ਰਹੇ ਸੀ, ਉਦੋਂ ਮੈਨੂੰ ਖੂਨ ਨਾਲ ਲਥਪਥ ਲਾਸ਼ਾਂ ਦੀਆਂ ਤਸਵੀਰਾਂ ਖਿੱਚਣ ਨੂੰ ਕਿਹਾ ਗਿਆ ਸੀ। ਅਲਬੱਤਾ ਉਹ ਲਾਸ਼ਾਂ ਤੇ ਖੂਨ ਨਕਲੀ ਸੀ ਪਰ ਉਦੋਂ ਵੀ ਉਹ ਮੰਜ਼ਰ ਦੇਖ ਕੇ ਮੈਂ ਕੰਬ ਜਿਹੀ ਗਈ ਸੀ। ਉਦੋਂ ਖਿਆਲ ਆਇਆ ਕਿ ਅਸਲੀ ਪ੍ਰੈੱਸ ਫੋਟੋਗ੍ਰਾਫਰ ਜਦੋਂ ਕਦੀ ਇਸ ਤਰ੍ਹਾਂ ਦੀ ਘਟਨਾ ਕਵਰ ਕਰ ਰਿਹਾ ਹੁੰਦਾ ਹੈ, ਉਦੋਂ ਉਸ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ। ਇਸ ਨੌਕਰੀ ਵਿਚ ਹਰ ਦਿਨ ਇਕ ਨਵਾਂ ਅਨੁਭਵ ਮਿਲਦਾ ਹੈ, ਜੋ ਹੋਰ ਕਿਸਮ ਦੀ ਨੌਕਰੀ ਵਿਚ ਸ਼ਾਇਦ ਨਹੀਂ ਮਿਲਦਾ।
'ਚੱਕਰਵਿਊ' ਵਿਚ ਅੰਜਲੀ ਦਾ ਕੰਮ ਦੇਖ ਕੇ ਇਹ ਕਿਹਾ ਜਾਣ ਲੱਗਿਆ ਸੀ ਕਿ ਬਾਲੀਵੁੱਡ ਨੂੰ ਇਕ ਹੋਰ ਸਮਿਤਾ ਪਾਟਿਲ ਮਿਲ ਗਈ ਹੈ ਪਰ ਅੰਜਲੀ ਨੇ ਖ਼ੁਦ ਨੂੰ ਸਮਿਤਾ ਪਾਟਿਲ ਦੇ ਠੱਪੇ ਤੋਂ ਬਚਾਈ ਰੱਖਿਆ। ਉਸ ਨੂੰ ਲੈ ਕੇ ਉਹ ਕਹਿੰਦੀ ਹੈ, 'ਫ਼ਿਲਮ ਇੰਡਸਟਰੀ ਵਿਚ ਇਹ ਆਮ ਗੱਲ ਹੈ ਕਿ ਕਲਾਕਾਰ ਨੂੰ ਕਿਸੇ ਇਮੇਜ ਵਿਚ ਢਾਲ ਦਿੱਤਾ ਜਾਂਦਾ ਹੈ। ਮੈਨੂੰ ਇਕ ਹੋਰ ਸਮਿਤਾ ਪਾਟਿਲ ਦਾ ਤਗਮਾ ਦੇ ਕੇ ਮੇਰੀ ਕਲਾ ਨੂੰ ਇਕ ਸੀਮਿਤ ਦਾਇਰੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹ ਕੋਸ਼ਿਸ਼ ਸਫ਼ਲ ਨਹੀਂ ਹੋਣ ਦਿੱਤੀ।

-ਮੁੰਬਈ ਪ੍ਰਤੀਨਿਧ

28 ਸਤੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮੇਰੀ ਆਵਾਜ਼ ਹੀ ਪਹਿਚਾਣ ਹੈ ਲਤਾ ਮੰਗੇਸ਼ਕਰ

ਰੰਗਦਾਰ ਬਾਰਡਰ ਵਾਲੀ ਸਫੇਦ ਸਾੜ੍ਹੀ 'ਚ ਅਕਸਰ ਹੀ ਦਿਖਾਈ ਦਿੰਦੀ ਫ਼ਿਲਮ ਇਡੰਸਟਰੀ ਦੀ ਮੰਨੀ-ਪ੍ਰਮੰਨੀ ਗਾਇਕਾ 'ਲਤਾ ਮੰਗੇਸ਼ਕਰ' ਜਦ ਕਿਸੇ ਗੀਤ ਦੇ ਬੋਲਾਂ ਨੂੰ ਆਪਣੀ ਆਵਾਜ਼ ਰਾਹੀਂ ਸੁਰਾਂ 'ਚ ਢਾਲਦੀ ਹੈ ਤਾਂ ਸੰਗੀਤ ਪ੍ਰੇਮੀ ਮੰਤਰ-ਮੁਗਧ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਖ਼ੁਦ ਸਰਸਵਤੀ ਧਰਤੀ 'ਤੇ ਬਿਰਾਜਮਾਨ ਹੋ ਗਈ ਹੋਵੇ। 'ਲਤਾ' ਜੀ ਜਦ ਗੀਤ ਗਾਉਂਦੇ ਹਨ ਤਾਂ ਕਦੋਂ ਸਾਹ ਲੈ ਲੈਂਦੇ ਹਨ, ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਫ਼ਿਲਮ 'ਆਏ ਦਿਨ ਬਹਾਰ ਕੇ' ਦੇ ਇਕ ਗੀਤ 'ਸੁਨੋ ਸਜਨਾ ਪਪੀਹੇ ਨੇ ...' ਨੂੰ ਜਦ ਅਦਾਕਾਰਾ ਆਸ਼ਾ ਪਾਰਿਖ 'ਤੇ ਫ਼ਿਲਮਾਇਆ ਜਾ ਰਿਹਾ ਸੀ ਤਾਂ ਆਸ਼ਾ ਨੂੰ ਸਾਹ ਚੜ੍ਹ ਰਿਹਾ ਸੀ ਜਦ ਕਿ ਉਹ ਸਿਰਫ ਗਾਣੇ 'ਤੇ ਅਦਾਕਾਰੀ ਕਰ ਰਹੀ ਸੀ। 'ਲਤਾ' ਜੀ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਫ਼ਿਲਮ 'ਯਾਦੋਂ ਕੀ ਬਾਰਾਤ' ਦੇ ਸੁਪਰਹਿੱਟ ਗੀਤ 'ਯਾਦੋਂ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ...' ਦੀ ਯਾਦ ਅਕਸਰ ਹੀ ਆ ਜਾਂਦੀ ਹੈ। ਇਸ ਗੀਤ 'ਚ ਲਤਾ ਜੀ ਦੀ ਆਵਾਜ਼ ਦੇ ਨਾਲ ਤਿੰਨ ਨੰਨ੍ਹੀਆਂ ਗਾਇਕਾਵਾਂ ਦੀ ਆਵਾਜ਼ ਵੀ ਸਾਡੇ ਕੰਨੀ ਪੈਂਦੀ ਹੈ। ਇਨ੍ਹਾਂ 'ਚੋਂ ਪਹਿਲੀ ਗਾਇਕਾ ਹੈ ਅਭਿਨੇਤਰੀ 'ਸ਼ਰਧਾ ਕਪੂਰ' ਦੀ ਮਾਂ 'ਸ਼ਿਵਾਂਗੀ ਕਪੂਰ', ਦੂਸਰੀ ਗਾਇਕਾ ਹੈ ਪੂਰਨਿਮਾ ਅਤੇ ਤੀਸਰੀ ਗਾਇਕਾ ਆਪਣੇ ਜ਼ਮਾਨੇ ਦੀ ਮੰਨੀ-ਪ੍ਰਮੰਨੀ 'ਤੇ ਬੇਹੱਦ ਖ਼ੂਬਸੂਰਤ ਅਦਾਕਾਰਾ 'ਪਦਮਨੀ ਕੋਹਲਾਪੁਰੇ' ਦੀ। 'ਪਦਮਨੀ' ਜਦ ਇਹ ਗੀਤ ਰਿਕਾਰਡ ਕਰਵਾ ਰਹੀ ਸੀ ਤਾਂ 'ਲਤਾ' ਜੀ ਉੱਚੇ ਸੁਰ 'ਚ ਗਾ ਰਹੇ ਸਨ ਤੇ ਨਾਲ ਹੀ ਸਜਿੰਦੇ ਉੱਚੇ ਸੁਰ 'ਚ ਸੰਗੀਤ ਦਾ ਰੰਗ ਬੰਨ੍ਹ ਰਹੇ ਸਨ। ਇਸ ਗੀਤ ਨੂੰ ਗਾਉਣ 'ਚ ਨੰਨ੍ਹੀ 'ਪਦਮਨੀ' ਨੂੰ ਮੁਸ਼ਕਿਲ ਪੇਸ਼ ਆ ਰਹੀ ਸੀ। ਉਸ ਨੇ ਝੱਟ 'ਲਤਾ' ਜੀ ਨੂੰ ਆਖ ਦਿੱਤਾ ਕਿ ਤੁਸੀਂ ਬੜੇ ਉੱਚੇ ਸੁਰ 'ਚ ਗਾ ਰਹੇ ਹੋ, ਤਾਂ 'ਲਤਾ' ਜੀ ਨੇ ਉਸ ਦੀ ਮੁਸ਼ਕਿਲ ਨੂੰ ਸਮਝਦਿਆਂ ਹੋਇਆਂ ਆਪਣੇ ਸੁਰ ਨੂੰ ਉਸ ਦੀ ਆਵਾਜ਼ ਦੇ ਅਨੂਕੁਲ ਬਣਾਇਆ 'ਤੇ ਫਿਰ ਇਹ ਗੀਤ ਰਿਕਾਰਡ ਕੀਤਾ। ਅਭਿਨੇਤਰੀ 'ਰੇਖਾ' ਅਤੇ ਅਭਿਨੇਤਾ 'ਵਿਨੋਦ ਮਹਿਰਾ' ਅਭਿਨੀਤ ਫ਼ਿਲਮ 'ਘਰ' ਦਾ ਸੰਗੀਤ ਜਿੰਨ੍ਹੀ ਦਿਨੀਂ 'ਰਾਹੁਲ ਦੇਵ ਬਰਮਨ' ਦੇ ਰਹੇ ਸਨ ਤਾਂ ਉਨ੍ਹਾਂ ਸੋਚ ਲਿਆ ਸੀ ਕਿ ਸਾਰੇ ਗਾਣੇ 'ਲਤਾ' ਜੀ ਦੀ ਆਵਾਜ਼ 'ਚ ਹੀ ਰਿਕਾਰਡ ਕਰਨੇ ਹਨ। ਜਦ ਫ਼ਿਲਮ ਦੇ ਇਕ ਗੀਤ 'ਆਪ ਦੀ ਆਖੋਂ ਮੇਂ ਕੁਛ ਮਹਿਕੇ ਹੁਏ ਸੇ ਖ਼ਵਾਬ ਹੈਂ...' ਨੂੰ ਲਿਖ ਕੇ ਗੀਤਕਾਰ 'ਗੁਲਜ਼ਾਰ ਸਾਹਿਬ', 'ਰਾਹੁਲ ਦੇਵ ਬਰਮਨ' ਕੋਲ ਲੈ ਕੇ ਆਏ ਤਾਂ 'ਬਰਮਨ ਸਾਹਿਬ' ਨੇ ਦੇਖਿਆ ਕਿ ਗੀਤ ਦੇ ਬੋਲਾਂ 'ਚ 'ਬਦਮਾਸ਼ੀਆਂ' ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ । ਉਨ੍ਹਾਂ ਸ਼ੰਕਾ ਪ੍ਰਗਟਾਈ ਕਿ 'ਲਤਾ' ਜੀ ਇਹ ਗੀਤ ਨਹੀਂ ਗਾਉਣਗੇ ਤੇ ਉਨ੍ਹਾਂ ਨੂੰ 'ਬਦਮਾਸ਼ੀਆਂ' ਸ਼ਬਦ 'ਤੇ ਇਤਰਾਜ਼ ਹੋਵੇਗਾ ਪਰ ਜਿਵੇਂ ਹੀ 'ਲਤਾ' ਨੇ ਇਸ ਗੀਤ ਨੂੰ ਗਾਉਣ ਦੀ ਹਾਮੀ ਭਰ ਦਿੱਤੀ 'ਤਾਂ 'ਬਦਮਾਸ਼ੀਆਂ' ਸ਼ਬਦ 'ਤੇ ਇਤਰਾਜ਼ ਨਾ ਕੀਤਾ ਤਾਂ 'ਬਰਮਨ ਦਾ' ਤੇ 'ਗੁਲਜ਼ਾਰ ਸਾਹਿਬ' ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਖ਼ੁਦ 'ਲਤਾ' ਜੀ ਜਿਨ੍ਹਾਂ ਦੇ ਅਣਗਿਣਤ ਚਾਹੁਣ ਵਾਲੇ ਹਨ, 'ਸੁਰੇਸ਼ ਵਾਡਕਰ' ਵਰਗੇ ਨਵੇਂ ਗਾਇਕ ਦੇ ਪ੍ਰਸੰਸਕ ਹਨ। ਅੱਸੀ ਦੇ ਦਹਾਕੇ 'ਚ ਜਦੋਂ 'ਸੁਰੇਸ਼ ਵਾਡਕਰ' ਦੀ ਨਕਲ ਰਹਿਤ ਆਵਾਜ਼ ਉਨ੍ਹਾਂ ਸੁਣੀ ਤਾਂ ਇਹ 'ਲਤਾ' ਜੀ ਹੀ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਸੰਗੀਤਕਾਰਾਂ ਦੇ 'ਸੁਰੇਸ਼ ਵਾਡਕਰ' ਨੂੰ ਰੂ-ਬ-ਰੂ ਕਰਵਾਇਆ, ਜਿਸ ਲਈ 'ਸੁਰੇਸ਼ ਵਾਡਕਰ' ਅੱਜ ਵੀ ਉਨ੍ਹਾਂ ਦੇ ਰਿਣੀ ਹਨ। 'ਲਤਾ ਮੰਗੇਸ਼ਕਰ' ਤੋਂ ਉਮਰ 'ਚ ਵੱਡੇ ਮਰਹੂਮ ਗਾਇਕ 'ਮੁਕੇਸ਼' ਦੇ ਸਪੁੱਤਰ ਅਤੇ ਮੰਨ੍ਹੇ-ਪ੍ਰਮੰਨ੍ਹੇ ਗਾਇਕ 'ਨਿਤਿਨ ਮੁਕੇਸ਼' ਨੇ ਜਦ 'ਮੁਕੇਸ਼' ਸਾਹਿਬ ਤੋਂ ਇਹ ਪੁੱਛਿਆ ਕਿ ਤੁਸੀਂ ਤਾਂ 'ਲਤਾ' ਜੀ ਤੋਂ ਉਮਰ 'ਚ ਵੱਡੇ ਹੋ ਪਰ ਤੁਸੀਂ ਉਨ੍ਹਾਂ ਨੂੰ ਦੀਦੀ ਕਿਉਂ ਕਹਿੰਦੇ ਹੋ? ਤਾਂ 'ਮੁਕੇਸ਼' ਸਾਹਿਬ ਨੇ ਜਵਾਬ ਦਿੱਤਾ ਸੀ ਕਿ 'ਲਤਾ' ਜੀ ਚਾਹੇ ਮੇਰੇ ਤੋਂ ਉਮਰ 'ਚ ਛੋਟੇ ਹਨ ਪਰ ਉਹ ਸੁਰਾਂ ਦੀ ਦੁਨੀਆਂ 'ਚ ਮੇਰੇ ਤੋਂ ਕਈ ਗੁਣਾ ਅੱਗੇ ਨਿਕਲ ਚੁੱਕੇ ਹਨ। ਇਸ ਲਈ ਮੇਰਾ ਸਿਰ ਲਤਾ ਜੀ ਦੇ ਸਾਹਮਣੇ ਝੁਕਦਾ ਹੈ।


-ਸਿਮਰਨ, ਜਗਰਾਉਂ

ਫ਼ਿਲਮੀ ਖ਼ਬਰਾਂ

ਛੋਟੀ ਕਰੀਨਾ ਹੁਣ ਹੀਰੋਇਨ ਬਣੀ
ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਵਿਚ ਕਰੀਨਾ ਕਪੂਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਮਾਲਵਿਕਾ ਰਾਜ ਹੁਣ ਬਤੌਰ ਹੀਰੋਇਨ ਪੇਸ਼ ਹੋ ਰਹੀ ਹੈ। ਨਿਰਦੇਸ਼ਕ ਟੋਨੀ ਡਿਸੂਜ਼ਾ ਨੇ ਆਪਣੀ ਫ਼ਿਲਮ 'ਕੈਪਟਨ ਨਵਾਬ' ਲਈ ਮਾਲਵਿਕਾ ਨੂੰ ਇਕਰਾਰਬੱਧ ਕੀਤਾ ਹੈ ਅਤੇ ਇਸ ਫ਼ਿਲਮ ਦੇ ਹੀਰੋ ਹਨ ਇਮਰਾਨ ਹਾਸ਼ਮੀ। ਇਸ ਫ਼ਿਲਮ ਵਿਚ ਆਪਣੀ ਭੂਮਿਕਾ ਲਈ ਹੁਣ ਮਾਲਵਿਕਾ ਨੇ ਉਰਦੂ ਤੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ।
ਬੱਬੂ ਮਾਨ ਦੀ ਗ਼ਜ਼ਲ 'ਮੇਰਾ ਗ਼ਮ-2'
ਤਕਰੀਬਨ ਪੰਜ ਸਾਲ ਪਹਿਲਾਂ ਬੱਬੂ ਮਾਨ ਦੀ ਆਵਾਜ਼ ਨਾਲ ਸਜਿਆ ਗ਼ਜ਼ਲ ਐਲਬਮ 'ਮੇਰਾ ਗ਼ਮ' ਜਾਰੀ ਹੋਇਆ ਸੀ। ਉਸ ਤੋਂ ਬਾਅਦ ਹੁਣ ਉਹ 'ਮੇਰਾ ਗ਼ਮ-2' ਦੇ ਰੂਪ ਵਿਚ ਸੋਲੋ ਗ਼ਜ਼ਲ ਲੈ ਕੇ ਪੇਸ਼ ਹੋਇਆ ਹੈ। ਇਸ ਗ਼ਜ਼ਲ ਦੀ ਵੀਡੀਓ ਨੂੰ ਵੈਨਕੂਵਰ ਵਿਚ ਫ਼ਿਲਮਾਇਆ ਗਿਆ ਹੈ। ਉਹ ਖ਼ੁਦ ਹੀ ਇਸ ਗ਼ਜ਼ਲ ਦੇ ਰਚਨਾਕਾਰ, ਗਾਇਕ ਤੇ ਸੰਗੀਤਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ 'ਮੇਰਾ ਗ਼ਮ' ਲੜੀ ਰਾਹੀਂ ਸਮੇਂ-ਸਮੇਂ 'ਤੇ ਨਵੀਆਂ ਗ਼ਜ਼ਲਾਂ ਪੇਸ਼ ਕਰਦੇ ਰਹਿਣਗੇ ਤਾਂ ਕਿ ਗ਼ਜ਼ਲ ਪ੍ਰੇਮੀਆਂ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਵੇ।
ਹੁਣ ਵਿਰਾਟ ਕੋਹਲੀ 'ਤੇ ਫ਼ਿਲਮ

ਹੁਣ ਜਦੋਂ ਅਜ਼ਹਰ, ਧੋਨੀ ਤੇ ਸਚਿਨ ਦੀ ਜ਼ਿੰਦਗੀ 'ਤੇ ਫ਼ਿਲਮਾਂ ਬਣ ਗਈਆਂ ਤਾਂ ਭਲਾ ਅੱਜ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਾ ਕੋਈ ਕਿਵੇਂ ਭੁੱਲ ਜਾਵੇ? ਸੋ, ਹੁਣ ਨਿਰਮਾਤਾ-ਨਿਰਦੇਸ਼ਕ ਇਕਰਾਮ ਅਖ਼ਤਰ ਨੇ ਫ਼ਿਲਮ 'ਵਿਰਾਟ' ਦਾ ਐਲਾਨ ਕੀਤਾ ਹੈ ਅਤੇ ਇਸ ਵਿਚ ਵਿਰਾਟ ਕੋਹਲੀ ਦੇ ਹਮਸ਼ਕਲ ਅਮਿਤ ਮਿਸ਼ਰਾ ਵਲੋਂ ਵਿਰਾਟ ਦੀ ਭੂਮਿਕਾ ਨਿਭਾਈ ਜਾਵੇਗੀ। ਦਿੱਲੀ ਵਿਚ ਲਾਂਚ ਕੀਤੀ ਗਈ ਇਸ ਫ਼ਿਲਮ ਲਈ ਨਿਰਮਾਤਾ ਨੇ ਵਿਰਾਟ ਕੋਹਲੀ ਤੋਂ ਅਧਿਕਾਰਿਕ ਮਨਜ਼ੂਰੀ ਨਹੀਂ ਲਈ ਹੈ। ਇਸ ਵਿਚ ਫ਼ਿਲਮ ਦਾ ਭਵਿੱਖ ਕੀ ਹੋਵੇਗਾ, ਇਹ ਬਾਅਦ ਵਿਚ ਪਤਾ ਲੱਗੇਗਾ।
ਵਿਜੈ ਅੰਮ੍ਰਿਤਰਾਜ 'ਤੇ ਵੀ ਫ਼ਿਲਮ

ਮਸ਼ਹੂਰ ਟੈਨਿਸ ਖਿਡਾਰੀ ਵਿਜੈ ਅੰਮ੍ਰਿਤਰਾਜ ਦੀ ਜ਼ਿੰਦਗੀ 'ਤੇ ਵੀ ਹੁਣ ਫ਼ਿਲਮ ਬਣਨ ਜਾ ਰਹੀ ਹੈ। ਇਸ ਦਾ ਨਿਰਮਾਣ ਸਿਨੇਸਤਾਨ ਫ਼ਿਲਮ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ ਅਤੇ ਵਿਜੈ ਅੰਮ੍ਰਿਤਰਾਜ ਦੇ ਬੇਟੇ ਪ੍ਰਕਾਸ਼ ਫ਼ਿਲਮ ਦੇ ਨਿਰਮਾਣ ਵਿਚ ਹੱਥ ਵੰਡਾ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ ਕੌਣ ਹੋਣਗੇ ਅਤੇ ਇਸ ਵਿਚ ਵਿਜੈ ਅੰਮ੍ਰਿਤਰਾਜ ਦੀ ਭੂਮਿਕਾ ਕਿਸ ਵਲੋਂ ਨਿਭਾਈ ਜਾਵੇਗੀ, ਇਸ ਦਾ ਐਲਾਨ ਜਲਦੀ ਹੋਵੇਗਾ।


-ਪੰਨੂੰ

'ਮੈਂ ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਮੰੰਨਦਾ ਹਾਂ-ਸੰਜੇ ਦੱਤ

ਜੇਲ੍ਹ ਵਿਚ ਜ਼ਿੰਦਗੀ ਦੇ ਅਮੁੱਲ ਦਿਨ ਬਿਤਾਉਣ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ ਸੰਜੇ ਦੱਤ ਕਹਿਣ ਲੱਗੇ, 'ਜਦੋਂ ਸਜ਼ਾ ਕੱਟ ਕੇ ਬਾਹਰ ਆਇਆ ਤਾਂ ਸੋਚ ਰਿਹਾ ਸੀ ਕਿ ਕਿਸ ਫ਼ਿਲਮ ਤੋਂ ਆਪਣੀ ਸ਼ੁਰੂਆਤ ਕਰਾਂ। ਰਾਜ ਕੁਮਾਰ ਹੀਰਾਨੀ ਦੇ ਨਾਲ ਮੇਰਾ 'ਮੁੰਨਾ ਭਾਈ' ਲੜੀ ਦਾ ਰਿਕਾਰਡ ਚੰਗਾ ਰਿਹਾ ਹੈ। ਸੋ, ਲੱਗਿਆ ਕਿ ਰਾਜੂ ਦੇ ਨਾਲ ਨਵੀਂ ਸ਼ੁਰੂਆਤ ਕਰਨਾ ਸਹੀ ਰਹੇਗਾ। ਪਰ ਰਾਜੂ ਆਪਣੀ ਸਕਰਿਪਟ ਫਾਈਨਲ ਨਹੀਂ ਕਰ ਸਕੇ ਸਨ। ਸੋ, ਗੱਲ ਨਹੀਂ ਬਣ ਸਕੀ। ਇਸ ਦੌਰਾਨ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਹੋਈ ਪਰ ਜਦੋਂ ਉਮੰਗ ਕੁਮਾਰ 'ਭੂਮੀ' ਦਾ ਪ੍ਰੋਜੈਕਟ ਲੈ ਕੇ ਆਏ ਤਾਂ ਲੱਗਿਆ ਕਿ ਇਹੀ ਫ਼ਿਲਮ ਸਹੀ ਰਹੇਗੀ।'
* ਆਖਿਰ ਇਸ ਤਰ੍ਹਾਂ ਦੀ ਕੀ ਖ਼ਾਸ ਗੱਲ ਸੀ ਕਿ ਇਸ ਫ਼ਿਲਮ ਵਿਚ?
-ਪਹਿਲੀ ਗੱਲ ਤਾਂ ਇਹ ਕਿ ਇਸ ਫ਼ਿਲਮ ਵਿਚ ਮੇਰਾ ਜੋ ਕਿਰਦਾਰ ਹੈ, ਉਹ ਮੇਰੀ ਉਮਰ ਦੇ ਨਾਲ ਮੇਲ ਖਾਂਦਾ ਹੈ। ਇਸ ਵਿਚ ਮੈਂ ਕੁੜੀ ਦਾ ਬਾਪ ਬਣਿਆ ਹਾਂ ਅਤੇ ਨਿੱਜੀ ਜੀਵਨ ਵਿਚ ਵੀ ਮੈਂ ਦੋ ਕੁੜੀਆਂ ਦਾ ਪਿਤਾ ਹਾਂ। ਇਸ ਵਜ੍ਹਾ ਕਰਕੇ ਇਹ ਕਿਰਦਾਰ ਮੈਨੂੰ ਅਪੀਲ ਕਰ ਗਿਆ ਸੀ। ਦੂਜੀ ਗੱਲ ਇਹ ਕਿ ਜਦੋਂ ਮੈਂ ਜੇਲ੍ਹ ਵਿਚ ਸੀ, ਉਦੋਂ ਦੇਖਿਆ ਸੀ ਕਿ ਜਬਰ ਜਨਾਹ ਦੇ ਜੁਰਮ ਵਿਚ ਸਜ਼ਾ ਕੱਟ ਰਹੇ ਕੈਦੀ ਨੂੰ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਉਥੇ ਇਕ ਹਵਾਲਦਾਰ ਨੇ ਮੈਨੂੰ ਕਿਹਾ ਸੀ ਕਿ ਅਸੀਂ ਲੋਕ ਕਾਲੀ ਮਾਂ ਤੇ ਦੁਰਗਾ ਮਾਂ ਨੂੰ ਪੂਜਦੇ ਹਾਂ ਤੇ ਦੂਜੇ ਪਾਸੇ ਔਰਤ ਦੀ ਇੱਜ਼ਤ 'ਤੇ ਹੱਥ ਪਾਉਣ ਤੋਂ ਵੀ ਨਹੀਂ ਹਿਚਕਚਾਉਂਦੇ। ਉਸ ਦੀ ਇਹ ਗੱਲ ਦਿਲ 'ਤੇ ਅਸਰ ਕਰ ਗਈ ਸੀ। ਮੈਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਮੰਨਦਾ ਹਾਂ ਅਤੇ ਮਹਿਲਾ ਸਸ਼ਕਤੀਕਰਨ ਦੇ ਪੱਖ ਵਿਚ ਵੀ ਹਾਂ। ਇਹੀ ਖਿਆਲ 'ਭੂਮੀ' ਵਿਚ ਵੀ ਪੇਸ਼ ਕੀਤੇ ਗਏ ਹਨ।
* ਫ਼ਿਲਮ ਵਿਚ ਪਿਤਾ ਦੀ ਭੂਮਿਕਾ ਨਿਭਾਉਣ ਦਾ ਅਨੁਭਵ ਕਿਵੇਂ ਦਾ ਰਿਹਾ?
-ਇਹ ਅਨੁਭਵ ਖਾਸ ਰਿਹਾ। ਉਂਝ ਇਸ ਤੋਂ ਪਹਿਲਾਂ ਮੈਂ 'ਪਿਤਾ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਵੀ ਪਿਤਾ ਦੀ ਭੂਮਿਕਾ ਨਿਭਾਅ ਚੁੱਕਿਆ ਹਾਂ ਪਰ ਇਹ ਭੂਮਿਕਾ ਖ਼ਾਸ ਰਹੇਗੀ। ਫ਼ਿਲਮ ਵਿਚ ਕੰਮ ਕਰਦੇ ਸਮੇਂ ਅਕਸਰ ਮੈਨੂੰ ਆਪਣੇ ਮਾਤਾ-ਪਿਤਾ ਦੀ ਯਾਦ ਆ ਜਾਂਦੀ ਸੀ। ਆਪਣੇ ਅਨੁਭਵ ਤੋਂ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣੇ ਮਾਤਾ-ਪਿਤਾ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਵਿਚ ਪਛਤਾਉਣਾ ਪੈਂਦਾ ਹੈ।
* ਰਾਜ ਕੁਮਾਰ ਹੀਰਾਨੀ ਤੁਹਾਡੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੇ ਹਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
-ਉਹ ਇਕ ਸੁਲਝੇ ਹੋਏ ਨਿਰਦੇਸ਼ਕ ਹਨ। ਇਸ ਫ਼ਿਲਮ ਬਾਰੇ ਮੈਨੂੰ ਉਨ੍ਹਾਂ ਨੇ ਵਿਸਥਾਰ ਨਾਲ ਗੱਲ ਕੀਤੀ ਸੀ ਅਤੇ ਮੈਂ ਉਨ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ। ਮੇਰੀ ਭੂਮਿਕਾ ਰਣਬੀਰ ਕਪੂਰ ਨਿਭਾਅ ਰਹੇ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜੂ ਫ਼ਿਲਮ ਦੇ ਨਾਲ ਪੂਰਾ ਨਿਆਂ ਕਰਨਗੇ।


-ਆਈ. ਐਮ. ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX