ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਕਹਾਣੀਆਂ

ਪਾਣੀ ਦਾ ਸੰਕਟ
ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪਾਣੀ ਦੀ ਸਾਂਭ-ਸੰਭਾਲ ਅਤੇ ਇਸਦੇ ਸੰਕਟ ਬਾਰੇ ਭਾਰੀ ਚਿੰਤਤ ਹੁੰਦਿਆਂ ਵਿਸਥਾਰਪੂਰਵਕ ਚਾਨਣਾ ਪਾਇਆ ਜਾ ਰਿਹਾ ਸੀ ਤਾਂ ਇੱਕ ਬੱਚੇ ਨੇ ਮਾਸਟਰ ਜੀ ਨੂੰ ਸਵਾਲ ਕੀਤਾ 'ਮਾਸਟਰ ਜੀ ਤੁਸੀਂ ਅੰਕੜੇ ਕੱਢ ਕੇ ਦੱਸਿਆ ਹੈ ਕਿ ਸਰਕਾਰੀ ਟੂਟੀ ਦੇ ਫਾਲਤੂ ਚੱਲ ਰਹੇ ਪਾਣੀ ਕਾਰਨ ਹਜ਼ਾਰਾਂ ਲੀਟਰ ਪਾਣੀ ਅਜਾੲੀਂ ਜਾ ਸਕਦਾ ਹੈ | ਪ੍ਰੰਤੂ ਮਾਸਟਰ ਜੀ, ਜਦੋਂ ਤੁਸੀਂ ਆਪਣੀਆਂ ਹੱਕੀ ਮੰਗਾਂ ਬਾਰੇ ਪਟਿਆਲੇ ਜਾਂ ਚੰਡੀਗੜ ਵਗੈਰਾ ਜਾਂਦੇ ਹੋ...? ਤਾਂ ਉਸ ਸਮੇਂ ਤੁਹਾਡੇ ਤੇ ਸਰਕਾਰੀ ਹੁਕਮਾਂ ਮੁਤਾਬਕ ਪਾਣੀ ਦੀਆਂ ਬੇਸ਼ੁਮਾਰ ਬੁਛਾੜਾਂ ਛੱਡੀਆਂ ਜਾਂਦੀਆਂ ਹਨ ਤਾਂ ਉਸ ਟਾਇਮ ਕਿੰਨ੍ਹੇ ਹਜ਼ਾਰਾਂ ਲੀਟਰ ਪਾਣੀ ਦਾ ਨੁਕਸਾਨ ਹੁੰਦਾ ਹੈ...?
ਹੁਣ ਬੱਚੇ ਦਾ ਸਵਾਲ ਸੁਣਦਿਆਂ ਹੀ ਮਾਸਟਰ ਜੀ ਦੀਆਂ ਪਲਕਾਂ 'ਚੋਂ ਟਪਕੇ ਅੱਥਰੂ ਉਸ ਦੀਆਂ ਗਲਾਂ 'ਤੇ ਮੀਲ ਪੱਥਰ ਵਾਂਗ ਅਟਕੇ ਹੋਏ ਸਭ ਲਈ ਲਾਜਵਾਬ ਹੋਏ ਨਜ਼ਰ ਆ ਰਹੇ ਸਨ |

-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ | ਮੋਬਾਈਲ : 98781-17285.

ਪੁੱਤਰਾਂ ਲਈ ਦਾਜ
ਰਿੰਪੀ ਦੇ ਭਾਵੇਂ ਕੋਈ ਧੀ ਨਹੀਂ ਸੀ ਪਰ ਫਿਰ ਵੀ ਉਸ ਨੂੰ ਦਾਜ ਬਣਾਉਣ ਦੀ ਫ਼ਿਕਰ ਲੱਗੀ ਰਹਿੰਦੀ ਸੀ | ਇਸ ਬਾਰੇ ਇਕ ਦਿਨ ਉਸ ਦੀ ਗੁਆਂਢਣ ਕਸ਼ਮੀਰੋ ਨੇ ਉਸ ਨੂੰ ਪੁੱਛਿਆ ਕਿ ਭੈਣੇ ਤੇਰੇ ਤਾਂ ਕੋਈ ਧੀ ਨਹੀਂ ਪਰ ਫਿਰ ਵੀ ਤੈਨੂੰ ਦਾਜ ਬਣਾਉਣ ਦੀ ਫ਼ਿਕਰ ਕਿਉਂ ਲੱਗੀ ਰਹਿੰਦੀ ਹੈ ਤਾਂ ਇਹ ਸਭ ਸੁਣ ਕੇ ਰਿੰਪੀ ਨੇ ਸਹਿਜੇ ਜਿਹੇ ਸੁਭਾਅ ਨਾਲ ਆਪਣੀ ਗੁਆਂਢਣ ਨੂੰ ਉੱਤਰ ਦਿੱਤਾ ਕਿ ਭੈਣੇ ਕੌਣ ਕਹਿੰਦਾ ਸਿਰਫ ਧੀਆਂ ਵਾਲਿਆਂ ਨੂੰ ਹੀ ਦਾਜ ਦੀ ਫ਼ਿਕਰ ਰਹਿੰਦੀ ਹੈ, ਸਗੋਂ ਜਿਨ੍ਹਾਂ ਦੇ ਪੁੱਤਰ ਬਾਹਰਲੇ ਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਪਿੱਛੋਂ ਪਰਿਵਾਰ ਹਰ ਮਹੀਨੇ ਪੈਸੇ ਦੇ ਰੂਪ ਵਿਚ ਦਾਜ ਭੇਜਦਾ ਹੈ | ਪਹਿਲਾਂ ਜ਼ਮੀਨ ਗਹਿਣੇ ਰੱਖ, ਲੱਖਾਂ ਰੁਪਏ ਲਗਾ ਕੇ ਉਸ ਨੂੰ ਬਾਹਰਲੇ ਮੁਲਕ ਵਿਚ ਪੜ੍ਹਾਈ ਕਰਨ ਲਈ ਭੇਜਦੇ ਹਨ, ਫਿਰ ਦੀਵਾਲੀ, ਲੋਹੜੀ, ਵਰਤ ਦੇ ਤਿਉਹਾਰਾਂ ਵਾਂਗ ਉਨ੍ਹਾਂ ਦੀਆਂ ਫੀਸਾਂ ਭਰਦੇ ਹਨ | ਇਹ ਸੁਣਦੇ ਸਾਰ ਹੀ ਰਿੰਪੀ ਦੀ ਗੁਆਂਢਣ ਕਸ਼ਮੀਰੋ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹ ਵੀ ਸੋਚਣ ਲੱਗ ਪਈ ਕਿ ਰਿੰਪੀ ਦੀ ਗੱਲ ਠੀਕ ਹੈ | ਬਾਹਰਲੇ ਦੇਸ਼ਾਂ ਵਿਚ ਭੇਜੇ ਪੁੱਤਰਾਂ ਨੂੰ ਪਿੱਛੋਂ ਘਰਦਿਆਂ ਵਲੋਂ ਫੀਸਾਂ ਦੇ ਰੂਪ ਵਿਚ ਦਾਜ ਦੇਣਾ ਪੈਂਦਾ ਹੈ |

-ਜਗਦੀਪ ਸਿੰਘ
ਮੋ: 94174-25749


ਖ਼ਬਰ ਸ਼ੇਅਰ ਕਰੋ

ਇਕ ਅਭੁੱਲ ਯਾਦ

ਭੈਣ ਦੇ ਇੰਗਲੈਂਡ ਵਿਆਹ ਹੋ ਜਾਣ ਤੋਂ ਬਾਅਦ ਕੋਈ ਦਸ ਕੁ ਸਾਲ ਬਾਅਦ ਮੈਂ ਉਸ ਨੂੰ ਮਿਲਣ ਵਿਦੇਸ਼ੀ ਧਰਤੀ 'ਤੇ ਜਾ ਪਹੁੰਚਾ | ਬਹੁਤ ਅਦਭੁਤ ਸਾਫ਼ ਸਫਾਈ, ਸੁਚੱਜਤਾ ਅਤੇ ਸਤਿਕਾਰ ਦਾ ਅਹਿਸਾਸ ਉਸ ਧਰਤੀ 'ਤੇ ਪੈਰ ਰਖਦਿਆਂ ਹੀ ਹੋ ਗਿਆ | ਅੱਗੇ ਮੈਨੂੰ ਏਅਰਪੋਰਟ 'ਤੇ ਲੈਣ ਆਈ ਭੈਣ ਦੀ ਖ਼ੁਸ਼ੀ ਉਸ ਦੀਆਂ ਅੱਖਾਂ ਵਿਚੋਂ ਸਾਫ਼ ਦਿਖਾਈ ਦੇ ਰਹੀ ਸੀ | ਕੁਝ ਦਿਨਾਂ ਬਾਅਦ ਸਕਾਟਲੈਂਡ ਕਿਸੇ ਰਿਸ਼ਤੇਦਾਰ ਦੇ ਵਿਆਹ 'ਤੇ ਜਾਣ ਦਾ ਸਬੱਬ ਬਣਿਆ | ਗਲਾਸਗੋ ਸ਼ਹਿਰ ਦੇ ਮੈਰਿਜ ਪੈਲੇਸ ਹਾਲ ਵਿਚ ਵਿਆਹ ਦਾ ਜਸ਼ਨ ਚਲ ਰਿਹਾ ਸੀ | ਮੈਂ ਉਤਸੁਕਤਾ-ਵੱਸ ਹਾਲ ਤੋਂ ਬਾਹਰ, ਕੁਦਰਤੀ ਨਜ਼ਾਰਾ ਦੇਖਣ ਲਈ ਨਿਕਲ ਗਿਆ | ਸਕਾਟਲੈਂਡ ਕੁਦਰਤੀ ਖੂਬਸੂਰਤੀ ਦਾ ਖਜ਼ਾਨਾ ਹੈ | ਸਾਹਮਣੇ ਪਾਰਕ ਵਿਚ ਵੜਦਿਆਂ ਤਿੰਨ-ਚਾਰ ਸਿਆਣੀ ਉਮਰ ਦੀਆਂ ਗੋਰੀਆਂ ਬੈਂਚ 'ਤੇ ਬੈਠੀਆਂ ਸਨ | ਅਚਾਨਕ ਮੈਨੂੰ ਕੁਝ ਕਹਿਣ ਲੱਗੀਆਂ | ਮੈਂ ਉਨ੍ਹਾਂ ਦੇ ਲਾਗੇ ਜਾ ਕੇ ਕਿਹਾ ਕਿ ਮੈਂ ਤੁਹਾਡੇ ਮੁਲਕ ਵਿਚ ਨਵਾਂ ਹਾਂ ਅਤੇ ਜੋ ਤੁਸੀਂ ਕਹਿ ਰਹੀਆਂ ਹੋ, ਉਹ ਮੈਨੂੰ ਸਮਝ ਨਹੀਂ ਆ ਰਿਹਾ | ਫਿਰ ਥੋੜ੍ਹੀ ਦੇਰ ਗੱਲ ਕਰਨ ਤੋਂ ਬਾਅਦ ਸਮਝ ਆਇਆ ਕਿ ਉਹ ਮੈਨੂੰ ਕਹਿ ਰਹੀਆਂ ਸਨ ਕਿ ਬੇਟਾ ਤੂੰ ਪਲੇਨ ਕਮੀਜ਼ ਕਿਉਂ ਪਾਈ ਹੋਈ ਹੈ? ਜਦਕਿ ਅੱਜਕਲ੍ਹ ਤਾਂ ਚੈੱਕਦਾਰ ਕਮੀਜ਼ਾਂ ਦਾ ਰਿਵਾਜ ਹੈ ਅਤੇ ਸਾਰੇ ਨੌਜਵਾਨ ਚੈੱਕਦਾਰ ਕਮੀਜ਼ਾਂ ਹੀ ਪਾਉਂਦੇ ਹਨ | ਬੇਟਾ ਤੇਰੇ ਵੀ ਉਸ ਡਿਜ਼ਾਈਨ ਦੀ ਪਾਈ ਹੋਈ ਕਮੀਜ਼ ਬਹੁਤ ਸੋਹਣੀ ਲੱਗੇਗੀ | ਮੈਂ ਹੱਸ ਕੇ ਇਸ ਸਲਾਹ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ | ਫਿਰ ਵਾਪਸ ਮੈਰਿਜ ਹਾਲ ਅੰਦਰ ਆ ਗਿਆ | ਵਿਦੇਸ਼ੀ ਧਰਤੀ 'ਤੇ ਕਿਸੇ ਜਾਣ-ਪਛਾਣ ਤੋਂ ਬਿਨਾਂ ਉਨ੍ਹਾਂ ਬਜ਼ੁਰਗ ਗੋਰੀਆਂ ਔਰਤਾਂ ਦਾ ਮੈਨੂੰ ਬੁਲਾ ਕੇ ਅਪਣੱਤ ਭਰਿਆ ਵਿਹਾਰ ਮੇਰੀ ਇੰਗਲੈਂਡ ਫੇਰੀ ਦੀ ਇਕ ਅਭੁੱਲ ਯਾਦ ਬਣ ਗਿਆ |

-ਮਕਾਨ ਨੰਬਰ 86, ਗਲੀ ਨੰਬਰ 2, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਸ਼ਹਿਰ-144008.
ਮੋਬਾਈਲ : 98722-94881.

ਮੰੂਹ ਆਈ ਗੱਲ

ਲੁੱਟਣ ਵਾਲੇ ਕੌਣ...?

ਸਾਡੀ ਪਾਰਟੀ ਨੂੰ ਵੋਟ ਦਿਓ, ਅਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਵਾਂਗੇ | ਬੁਢਾਪਾ ਪੈਨਸ਼ਨ, ਬੇਰੁਜ਼ਗਾਰੀ ਭੱਤਾ, ਬੀਮਾ, ਸਰਕਾਰੀ ਨੌਕਰੀਆਂ ਅਤੇ ਬੇਘਰਿਆਂ ਨੂੰ ਘਰ, ਹੋਰ ਜੋ ਵੀ ਸਾਡੇ ਵੱਸ ਹੋਇਆ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ | ਹਾਂ, ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿਤੇ ਉਹ ਨਾ ਜਿੱਤ ਜਾਣ, ਉਹ ਬਹੁਤ ਝੂਠੇ ਜੇ, ਉਹ ਹੀ ਲੁੱਟ ਕੇ ਖਾਹ ਗਏ... ਉਨ੍ਹਾਂ ਤੁਹਾਡਾ ਪਹਿਲਾਂ ਵੀ ਕੱਖ ਨਹੀਂ ਜੇ ਸਵਾਰਿਆ ਤੇ ਅੱਗੇ ਵੀ ਨਹੀਂ ਜੇ ਸੰਵਾਰਨਾ | ਨੇਤਾ ਜੀ ਇਕੋ ਸਾਹੇ ਬੋਲੀ ਜਾ ਰਹੇ ਸਨ |
ਲੋਕ ਸੁਣ ਰਹੇ ਸਨ | ਸੁਣ ਕੇ ਤਾਲੀਆਂ ਮਾਰ ਰਹੇ ਸਨ | ਨਿਮਾਣਾ ਸਿਹੰੁ ਦੀ ਰਿਹਾਇਸ਼ ਦੇ ਨੇੜੇ ਹੀ ਮੈਦਾਨ ਵਿਚ ਰੈਲੀਆਂ ਦਾ ਸਿਲਸਿਲਾ ਚੱਲ ਰਿਹਾ ਸੀ | ਲਾਊਡ ਸਪੀਕਰਾਂ ਦੀ ਕੰਨ ਪਾੜ੍ਹਵੀਂ ਆਵਾਜ਼ ਨਿਮਾਣੇ ਦੇ ਘਰ ਗੰੂਜ ਰਹੀ ਸੀ | ਰੈਲੀ ਖਤਮ ਹੋਈ, ਲੋਕ ਘਰਾਂ ਨੂੰ ਜਾਣ ਲੱਗੇ | ਦਿਨ-ਬਦਿਨ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ | ਦੂਸ਼ਣਬਾਜ਼ੀ ਦੀਆਂ ਆਵਾਜ਼ਾਂ ਹਰ ਰੋਜ਼ ਸੁਣਨ ਨੂੰ ਮਿਲਦੀਆਂ | ਨਿਮਾਣਾ ਆਲੇ-ਦੁਆਲੇ ਭਰਵਾਂ ਇਕੱਠ ਅਤੇ ਬੇਰੁਜ਼ਗਾਰੀ ਭਰੇ ਹਾਲਾਤ ਵੇਖ ਚਕਰੀਆਂ ਖਾਂਦਾ ਸੋਚਦਾ ਕਿ ਝੂਠੇ ਅਤੇ ਲੁੱਟਣ ਵਾਲੇ ਕੌਣ ਨੇ...?

-ਅੰਮਿ੍ਤਸਰ |

ਗੱਲ ਸਮਝੋ

ਮੱਖਣ ਦੀ ਟਿੱਕੀ ਖਰੀਦੋ
ਵਾਈਫ਼ ਦੀ ਬਟਰਿੰਗ ਕਰੋ
ਗਹਿਣੇ ਕਾਬੂ ਕਰੋ...
ਪੰਪ ਖਰੀਦੋ
ਸੱਸ-ਸਹੁਰੇ ਤੇ ਸਾਲੀ ਨੂੰ ਫੂਕ ਛਕਾਓ
ਪੈਸੇ ਝਾੜੋ... ਵੱਧ ਵਿਆਜ ਦਾ ਲਾਲਚ ਦੇਵੋ
ਮਾਂ-ਬਾਪ ਨੂੰ
'ਈਮੋਸ਼ਨਲ ਬਲੈਕਮੇਲ' ਕਰੋ
ਕਰ ਦਿਓ ਖਾਤੇ ਸਾਫ਼
ਬੈਂਕ ਜਾਓ ਦੁਕਾਨ
ਮਕਾਨ ਗਹਿਣੇ ਰੱਖੋ
ਕਰਜ਼ਾ ਲਓ
ਮਿੱਤਰ/ਗੁਆਂਢੀ ਤੋਂ ਮੰਗੋ
ਭਾਵੇਂ ਕਿਡਨੀ ਵੇਚੋ,
ਕਰੰਸੀ ਇਕੱਠੀ ਕਰੋ
ਅਰਜੁਨ ਵਾਂਗ ਮੱਛੀ ਦੀ ਅੱਖ ਦੇਖੋ
'ਆਈਲੈਟਸ-ਐਰੋਪਲੇਨ' ਤੋਂ ਬਿਨਾਂ
ਜਵਾਨ ਧੀ-ਪੁੱਤ ਦਾ ਏਥੇ ਕੋਈ ਭਵਿੱਖ ਨਹੀਂ
ਮੇਰੀ ਗੱਲ ਸਮਝ ਲਓ, ਧਿਆਨ ਨਾਲ
ਇਹ 'ਚਿੱਟ ਕੱਪੜੀਏ ਲੱਕੜਬੱਘੇ'
ਭਰੋਸੇਯੋਗ ਨਹੀਂ
ਕੱਖ ਨਹੀਂ ਕੀਤਾ ਇਨ੍ਹਾਂ ਤੁਹਾਡੇ ਲਈ
ਕੱਖ ਨਹੀਂ ਕਰਨਾ ਇਨ੍ਹਾਂ ਤੁਹਾਡੇ ਲਈ |

-ਭਾਖੜਾ ਡੈਮ ਰੋਡ, ਨੰਗਲ-140124.
ਮੋਬਾਈਲ : 98156-24927.

ਜੱਗ ਨਾਲ ਰਲੇਵਾਂ

ਬਚਪਨ ਵਿਚ ਹਰ ਸਾਲ ਜੂਨ ਮਹੀਨੇ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਸੀ | ਇਸ ਮਹੀਨੇ ਸਕੂਲਾਂ ਵਿਚ ਪੂਰੇ ਇਕ ਮਹੀਨੇ ਲਈ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ | ਇਸ ਮਹੀਨੇ ਸਕੂਲ ਹੋਈਆਂ ਛੁੱਟੀਆਂ ਤੇ ਸਖ਼ਤ ਸੁਭਾਅ ਪਿਤਾ ਜੀ ਦੇ ਦਬਕਿਆਂ ਤੋਂ ਦੂਰ ਨਾਨਕੇ ਪਿੰਡ ਜਾਣ ਦਾ ਅਨੋਖਾ ਚਾਅ ਹੁੰਦਾ ਸੀ | ਮੈਂ ਉਦੋਂ ਕੋਈ ਸੱਤ ਕੁ ਵਰਿ੍ਹਆਂ ਦਾ ਹੋਵਾਂਗਾ ਤੇ ਮੇਰੀ ਵੱਡੀ ਭੈਣ ਕੋਈ ਨੌਾ ਕੁ ਵਰਿ੍ਹਆਂ ਦੀ ਜਦੋਂ ਅਸੀਂ ਦੋਵੇਂ ਨਾਨਕੇ ਪਿੰਡ ਜਾਣ ਲਈ ਬੇਬੇ ਨਾਲ ਤਿਆਰ ਹੋ ਬੈਠੇ | ਨਾਨੇ-ਨਾਨੀ, ਮਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਮਨ ਵਿਚ ਚਾਅ ਲਈ ਅਸੀਂ ਸੁਵੱਖਤੇ ਬੱਸ ਦੀ ਜਾ ਸਵਾਰੀ ਕੀਤੀ | ਰਸਤੇ ਵਿਚ ਨਾਨਕੇ ਪਰਿਵਾਰ, ਆਂਢ-ਗੁਆਂਢ ਵਿਚ ਰਹਿੰਦੇ ਬੱਚਿਆਂ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਤੇ ਹੋਰ ਅਨੇਕ ਸੁਪਨੇ ਬੁਣਦੇ ਹੋਏ ਅਸੀਂ ਕਦੋਂ ਨਾਨਕੇ ਪਿੰਡ ਪਹੁੰਚ ਗਏ, ਪਤਾ ਹੀ ਨਾ ਚੱਲਿਆ |
ਦਰਵਾਜ਼ਾ ਮੇਰੀ ਨਾਨੀ ਨੇ ਖੋਲਿ੍ਹਆ, 'ਮਾਂ ਸਦਕੇ ਨੀ, ਮਾਂ ਵਾਰੀ, ਸਵੇਰ ਦਾ ਬਨੇਰੇ 'ਤੇ ਕਾਂ ਬੋਲਦਾ ਸੀ | ਮੈਨੂੰ ਲਗਦਾ ਸੀ ਮੇਰੀ ਧੀ ਆਊ |' ਨਾਨੀ ਮਾਂ ਨੇ ਪਹਿਲਾਂ ਮੇਰੀ ਮਾਂ ਤੇ ਫੇਰ ਮੈਨੂੰ ਤੇ ਭੈਣ ਨੂੰ ਵਾਰੀ-ਵਾਰੀ ਆਪਣੇ ਕਲਾਵੇ ਵਿਚ ਲਿਆ ਅਤੇ ਸਾਨੂੰ ਅੰਦਰ ਲੈ ਗਈ | ਭਾਵੇਂ ਕਿ ਛੱਤ ਉੱਪਰ ਪੱਖਾ ਚੱਲ ਰਿਹਾ ਸੀ ਪਰ ਸਾਡੀ ਮਾਮੀ ਨੇ ਇਕ ਹੋਰ ਪੱਖਾ ਟੇਬਲ ਉੱਤੇ ਲਿਆ ਧਰਿਆ | ਜੂਨ ਦੇ ਮਹੀਨੇ ਦੀ ਗਰਮੀ ਭਾਵੇਂ ਜ਼ੋਰਾਂ 'ਤੇ ਸੀ ਪਰ ਨਾਨਕੇ ਪਰਿਵਾਰ ਵਲੋਂ ਮਿਲਿਆ ਪਿਆਰ ਠੰਢਕ ਦਾ ਅਹਿਸਾਸ ਕਰਾ ਰਿਹਾ ਸੀ | ਮੇਰੀ ਮਾਂ ਨੂੰ ਮਿਲ ਕੇ ਸ਼ਾਇਦ ਮੇਰੀ ਨਾਨੀ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਸੀ | ਸਾਡੀ ਤਿੰਨਾਂ ਦੀ ਚਾਹ-ਪਾਣੀ ਦੀ ਸੇਵਾ ਕਰਨ ਤੋਂ ਬਾਅਦ ਨਾਨੀ ਨੇ ਕਿਹਾ, 'ਬਹੁਤ ਗਰਮੀ ਹੈ, ਧੁੱਪ ਵੀ ਬਹੁਤ ਤੇਜ਼ ਹੈ, ਤੁਸੀਂ ਸਾਰੇ ਅਰਾਮ ਕਰੋ, ਕੁਝ ਸਫ਼ਰ ਦਾ ਥਕੇਵਾਂ ਵੀ ਲਹਿ ਜਾਵੇਗਾ |' ਨਾਨੀ ਦੇ ਹੁਕਮ ਨੂੰ ਰੱਬੀ ਹੁਕਮ ਮੰਨ ਅਸੀਂ ਸੌਾ ਗਏ |
ਬਾਅਦ ਦੁਪਹਿਰ ਜਦੋਂ ਜਾਗ ਖੁੱਲ੍ਹੀ ਤਾਂ ਸਾਨੂੰ ਨਾਨਕੇ ਪਿੰਡ ਵਾਲੇ ਸਾਥੀਆਂ ਨਾਲ ਖੇਡਣ ਦੀ ਯਾਦ ਸਤਾਉਣ ਲੱਗੀ | ਨਾਨੀ ਤੇ ਬਾਕੀ ਪਰਿਵਾਰ ਤੋਂ ਆਗਿਆ ਲੈ ਅਸੀਂ ਨਾਨਕਿਆਂ ਦੇ ਘਰ ਲਾਗੇ ਸਥਿਤ ਸ਼ਰੀਕੇ ਪਰਿਵਾਰ ਦੇ ਘਰ ਪਹੁੰਚ ਗਏ | ਮੈਨੂੰ ਤੇ ਮੇਰੀ ਭੈਣ ਨੂੰ ਆਇਆਂ ਦੇਖ ਹਮਉਮਰ ਬੱਚਿਆਂ ਨੂੰ ਵੀ ਚਾਅ ਚੜ੍ਹ ਗਿਆ |
ਇਕੱਠੇ ਹੋਏ ਸਾਰੇ ਸਾਥੀਆਂ ਨੇ ਮੇਰੀ ਮਾਂ ਦੇ ਰਿਸ਼ਤੇ ਵਿਚ ਲਗਦੇ ਸਕੇ ਚਾਚੇ ਦੇ ਘਰ ਸਥਿਤ ਜਾਮਣ ਦੇ ਬੂਟੇ 'ਤੇ ਹਮਲਾ ਕਰਨ ਦੀ ਵਿਉਂਤ ਬਣਾਈ | ਵਿਹੜੇ ਵਿਚ ਲੱਗੇ ਜਾਮਣ ਦੇ ਬੂਟੇ ਉੱਤੇ ਪੱਕੀਆਂ ਜਾਮਨਾਂ ਸ਼ਾਇਦ ਸਾਨੂੰ ਆਵਾਜ਼ਾਂ ਮਾਰ ਰਹੀਆਂ ਸਨ | 'ਬਾਪੂ ਬਿਸ਼ਨ ਸਿੰਘ ਤੋਂ ਬਚ ਕੇ ਰਹਿਉ ਉਏ', ਬਲਕਾਰੇ ਨੇ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ | 'ਜੇ ਕਾਬੂ ਆ ਗਏ ਤਾਂ ਫੰਡੇ ਜਾਉਗੇ |' ਦੁਪਹਿਰ ਭਾਵੇਂ ਕੁਝ ਢਲ ਗਈ ਸੀ ਪਰ ਅਜੇ ਵੀ ਗਰਮੀ ਕਾਫ਼ੀ ਸੀ | ਕੋਈ ਵਿਰਲਾ ਟਾਵਾਂ ਹੀ ਘਰਾਂ ਤੋਂ ਬਾਹਰ ਨਿਕਲਿਆ ਸੀ | ਨਾਨਕਿਆਂ ਦਾ ਪਿੰਡ, ਹਮਉਮਰਾਂ ਦਾ ਸਾਥ ਤੇ ਜਾਮਣੂੰਆਂ ਦਾ ਸੁਆਦ ਜ਼ਿੰਦਗੀ ਜਿਵੇਂ ਅਨੰਦਮਈ ਹੋ ਗਈ ਸੀ |
'ਖਲੋ ਜੋ ਜ਼ਰਾ, ਤੁਹਾਨੂੰ ਖਵਾਉਨਾਂ ਜਾਮਨੂੰ, ਹੇੜ ਪਤਾ ਨਹੀਂ ਕਿਥੋਂ ਆ ਗਈ ਇਕੱਠੀ ਹੋ ਕੇ?' ਬਾਪੂ ਬਿਸ਼ਨ ਸਿੰਘ ਆਪਣੀ ਡੇਅਰੀ ਵਿਚੋਂ ਗਰਜਿਆ | ਸਾਡੇ ਪੂਰੇ ਲਾਣੇ ਨੂੰ ਹੱਥਾਂ ਪੈਰਾਂ ਦੀ ਪੈ ਗਈ | ਇਕ ਦੂਸਰੇ ਦੇ ਉੱਪਰੋਂ ਦੀ ਡਿੱਗਦੇ ਹੋਏ ਅਸੀਂ ਸੰਤੋੜ ਆਪਣੇ ਮਾਮੇ ਦੇ ਘਰ ਨੂੰ ਭੱਜ ਪਏ | ਸਾਡੇ ਨਾਲ ਹੀ ਬਾਕੀ ਸਾਥੀ ਵੀ ਸਾਡੇ ਨਾਨਕੇ ਘਰ ਹੀ ਆ ਗਏ | ਮੈਂ ਨਾਨੀ ਮਾਂ ਦੀ ਗੋਦੀ ਵਿਚ ਬੈਠ ਗਿਆ, 'ਨਾਨੀ ਜੀ, ਬਾਪੂ ਬਿਸ਼ਨ ਸਿੰਘ ਏਨਾ ਕੌੜਾ ਕਿਉਂ ਹੈ?' ਮੈਂ ਨਾਲ ਹੀ ਦੂਸਰਾ ਸਵਾਲ ਵੀ ਕਰ ਦਿੱਤਾ, 'ਉਹ ਸਾਨੂੰ ਬੱਚਿਆਂ ਨੂੰ ਬਾਕੀ ਨਾਨਕੇ ਪਰਿਵਾਰਾਂ ਦੀ ਤਰ੍ਹਾਂ ਪਿਆਰ ਕਿਉਂ ਨਹੀਂ ਕਰਦਾ? ਉਸ ਨੇ ਸਾਨੂੰ ਆਪਣੇ ਘਰੋਂ ਜਾਮਨੂੰ ਖਾਣੋਂ ਰੋਕ ਕੇ ਕਿਉਂ ਭਜਾ ਦਿੱਤਾ?' ਮੈਂ ਸ਼ਾਇਦ ਹੋਰ ਵੀ ਸਵਾਲ ਕਰਦਾ ਪਰ ਮੇਰੀ ਨਾਨੀ ਨੇ ਮੈਨੂੰ ਵਿਚਾਲਿਓਾ ਰੋਕ ਕੇ ਕਿਹਾ, 'ਪੁੱਤ ਉਸ ਦਾ ਕਸੂਰ ਨਹੀਂ, ਉਹ ਅਜੇ ਜੱਗ ਨਾਲ ਨਹੀਂ ਰਲਿਆ | ਜਿਸ ਦਿਨ ਉਹ ਜੱਗ ਨਾਲ ਰਲ ਗਿਆ ਆਪੇ ਸਭ ਠੀਕ ਹੋਜੂ |' ਨਾਨੀ ਨੇ ਭਾਵੇਂ ਆਪਣੀ ਵਲੋਂ ਪੂਰਾ ਤਸੱਲੀਬਖ਼ਸ਼ ਉੱਤਰ ਦੇ ਦਿੱਤਾ ਸੀ ਪਰ ਇਹ ਜੁਆਬ ਪੂਰੀ ਤਰ੍ਹਾਂ ਮੇਰੀ ਸਮਝ ਤੋਂ ਬਾਹਰ ਸੀ | ਇਨ੍ਹਾਂ ਵਾਕਾਂ ਵਿਚ ਗੁੱਝੇ ਅਰਥਾਂ ਦੀ ਸਮਝ ਸ਼ਾਇਦ ਮੇਰੇ ਕਿਸੇ ਸਾਥੀ ਨੂੰ ਵੀ ਨਾ ਆਈ ਹੋਵੇ | ਬਾਪੂ ਬਿਸ਼ਨ ਸਿੰਘ ਨਾਲ ਲੁਕਣ-ਮੀਚੀ ਖੇਡਦੇ ਅਤੇ ਨਾਨਕਿਆਂ ਦਾ ਭਰਪੂਰ ਪਿਆਰ ਮਾਣ ਕੇ ਸਕੂਲ ਖੁੁੱਲ੍ਹਣ ਤੋਂ ਪਹਿਲਾਂ ਅਸੀਂ ਵਾਪਸ ਆਪਣੇ ਪਿੰਡ ਆ ਗਏ | ਇਸ ਦੇ ਨਾਲ ਹੀ ਅਗਲੀ ਜੂਨ ਆਉਣ ਲਈ ਦਿਨਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਾਇੰਸ ਮਾਸਟਰ, ਬਾਬਾ ਨਾਮਦੇਵ ਸਰਕਾਰੀ ਸੀਨੀ. ਸੈਕੰ. ਸਕੂਲ, ਘੁਮਾਣ (ਮੁੰਡੇ), ਗੁਰਦਾਸਪੁਰ |

ਸ਼ਾਂਤ

ਸੰਜਨਾ ਨੇ ਫੋਨ ਚੁੱਕਦਿਆਂ ਹੀ ਅੱਗਿਓਾ ਰੋਣ ਦੀ ਆਵਾਜ਼ ਆਉਣ 'ਤੇ ਘਾਬਰ ਕੇ ਪੁੱਛਿਆ, 'ਕੀ ਗੱਲ...ਕੀ ਹੋਇਆ... ਕੁਝ ਬੋਲ ਵੀ |'
ਕੋਲ ਬੈਠੇ ਸੰਜਨਾ ਦੇ ਪਤੀ ਵਿਵੇਕ ਨੇ ਕਿਹਾ, 'ਵੱਟ ਹੈਪਨ, ਫੋਨ ਹੈਾਡ ਫ੍ਰੀ ਕਰ |'
ਫੋਨ ਹੈਾਡ ਫ੍ਰੀ ਹੁੰਦਿਆਂ ਹੀ ਅੱਗੋਂ ਉਨ੍ਹਾਂ ਦਾ ਪੁੱਤਰ ਰੋਂਦੇ ਹੋਏ ਬੋਲਿਆ, 'ਮੌਮ ਮੇਰੇ ਘਰ ਦੂਜੀ ਕੁੜੀ ਹੋ ਗਈ ਹੈ', ਉਸ ਦਾ ਰੋਣਾ ਜਾਰੀ ਸੀ |
ਵਿਵੇਕ ਫੋਨ ਫੜ ਕੇ ਬੋਲਿਆ, 'ਪੁੱਤਰਾ ਤੁਸੀਂ ਮੇਰੇ ਦੋ ਪੁੱਤਰ ਹੁੰਦਿਆਂ ਹੋਇਆਂ ਵੀ ਮੈਨੂੰ ਤੁਹਾਡੇ ਤੋਂ ਕੀ ਲਾਭ ਏ, ਜਿਹੜਾ ਲਾਭ ਤੂੰ ਆਪਣੇ ਘਰ ਪੁੱਤਰ ਜੰਮਣ ਤੋਂ ਭਾਲਦਾ ਏਾ |'
ਵਿਵੇਕ ਦੇ ਦੋ ਸ਼ਬਦਾਂ ਨਾਲ ਰੋਣ ਦੀ ਆਵਾਜ਼ ਹੁਣ ਸ਼ਾਂਤ ਹੋ ਗਈ ਸੀ |

-ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ |
ਮੋਬਾਈਲ : 98142-09399.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX