ਤਾਜਾ ਖ਼ਬਰਾਂ


ਇੰਗਲੈਂਡ ਦੇ 14 ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  2 minutes ago
ਚੰਡੀਗੜ੍ਹ, 15 ਅਗਸਤ - ਇੰਗਲੈਂਡ ਤੋਂ ਆਏ 15 ਨੌਜਵਾਨਾਂ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ...
ਬਿਹਾਰ : ਬੰਬ ਧਮਾਕੇ 'ਚ 4 ਬੱਚੇ ਜ਼ਖਮੀ
. . .  29 minutes ago
ਪਟਨਾ, 15 ਅਗਸਤ - ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਇੱਕ ਘਰ ਵਿਚ ਹੋਏ ਬੰਬ ਧਮਾਕੇ ਦੌਰਾਨ 4 ਬੱਚੇ ਜ਼ਖਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਰਹੂਈ ਪਿੰਡ ਦੀ ਹੈ। ਘਰ ਵਿਚੋਂ ਤਿੰਨ ਜਿੰਦਾ...
ਛੱਤੀਸਗੜ੍ਹ : ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  48 minutes ago
ਰਾਏਪੁਰ, 15 ਅਗਸਤ - ਛੱਤੀਸਗੜ੍ਹ ਦੇ ਰਾਜਨਾਂਦ ਪਿੰਡ ਨੇੜੇ ਨਕਸਲੀਆਂ ਵੱਲੋਂ ਕੀਤੇ ਗਏ ਆਈ.ਈ.ਡੀ ਧਮਾਕੇ 'ਚ ਆਈ.ਟੀ.ਬੀ.ਪੀ ਦੇ 2 ਜਵਾਨ ਜ਼ਖਮੀ ਹੋ...
ਜਲੰਧਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  about 1 hour ago
ਜਲੰਧਰ, 15 ਅਗਸਤ - ਜਲੰਧਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਵਿੱਦਿਅਕ ਅਦਾਰਿਆਂ 'ਚ 16 ਅਗਸਤ ਛੁੱਟੀ ਰਹੇਗੀ। ਇਹ ਐਲਾਨ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ...
ਇਟਲੀ ਹਾਈਵੇ ਪੁਲ ਹਾਦਸਾ : ਮੌਤਾਂ ਦੀ ਗਿਣਤੀ 38 ਹੋਈ
. . .  about 2 hours ago
ਜਿਨੋਆ, 15 ਅਗਸਤ - ਇਟਲੀ ਦੇ ਜਿਨੋਆ 'ਚ ਹਾਈਵੇ ਦਾ ਪੁਲ ਡਿਗਣ ਕਾਰਨ ਵਾਪਰੇ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ 38 ਹੋ ਗਈ ਹੈ। ਸਥਾਨਕ ਸਰਕਾਰ ਵਲੋਂ ਇਸ ਹਾਦਸੇ ਲਈ ਦੇਸ਼ ਲਈ ਮੋਟਰਵੇਅ ਬਣਾਉਣ ਵਾਲੀ ਕੰਪਨੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ...
ਕੋਚੀ ਹਵਾਈ ਅੱਡਾ 18 ਅਗਸਤ ਤੱਕ ਬੰਦ
. . .  about 2 hours ago
ਤਿਰੁਵਨੰਤਪੁਰਮ, 15 ਅਗਸਤ - ਕੇਰਲ 'ਚ ਹੜ੍ਹ ਨਾਲ ਵਿਗੜੇ ਹਾਲਾਤਾਂ ਦੇ ਵਿਚਕਾਰ ਕੋਚਿਨ ਇੰਟਰਨੈਸ਼ਨਲ ਹਵਾਈ ਅੱਡੇ ਨੂੰ 18 ਅਗਸਤ ਦੁਪਹਿਰ 2 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਪੇਰਿਅਰ ਨਦੀ ਦਾ ਜਲ ਪੱਧਰ ਵਧਣ ਕਾਰਨ ਪਾਣੀ ਦੇ ਏਅਰਪੋਰਟ ਅੰਦਰ ਦਾਖਲ...
ਆਜ਼ਾਦੀ ਸਮਾਗਮ ਮੌਕੇ ਨਾਭਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜ਼ਾਦੀ ਘੁਲਾਟੀਏ
. . .  about 2 hours ago
ਨਾਭਾ,15 ਅਗਸਤ (ਕਰਮਜੀਤ ਸਿੰਘ) - ਅੱਜ ਨਾਭਾ ਵਿਖੇ 72ਵੇਂ ਆਜ਼ਾਦੀ ਦਿਵਸ ਸਮਾਗਮ ਦੌਰਾਨ ਪਹੁੰਚੇ ਆਜ਼ਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਮਾਗਮ ਦੌਰਾਨ ਨਾਭਾ ਪ੍ਰਸ਼ਾਸਨ ਦੀ ਨਾਲਾਇਕੀ ਤੇ ਅਣਦੇਖੀ ਸਾਫ਼ ਦੇਖਣ...
ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਕੀਤਾ ਨਾ ਮਨਜ਼ੂਰ
. . .  about 3 hours ago
ਨਵੀਂ ਦਿੱਲੀ, 15 ਅਗਸਤ - ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਆਸ਼ੂਤੋਸ਼ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਜਨਮ 'ਚ ਉਹ ਅਸਤੀਫ਼ਾ ਮਨਜ਼ੂਰ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼...
ਮੌਸਮ ਵਿਭਾਗ ਵੱਲੋਂ ਕੇਰਲ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ
. . .  about 4 hours ago
ਤਿਰੂਵਨੰਤਪੁਰਮ, 15 ਅਗਸਤ - ਮੌਸਮ ਵਿਭਾਗ ਨੇ ਕੇਰਲ ਦੇ ਕਈ ਹਿੱਸਿਆ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ...
ਅਫ਼ਗ਼ਾਨਿਸਤਾਨ : ਬੰਬ ਧਮਾਕੇ 'ਚ 4 ਮੌਤਾਂ, 2 ਜ਼ਖਮੀ
. . .  about 4 hours ago
ਕਾਬੁਲ, 15 ਅਗਸਤ - ਅਫ਼ਗ਼ਾਨਿਸਤਾਨ ਦੇ ਜਾਬੁਲ ਜ਼ਿਲ੍ਹੇ ਵਿਚ ਹੋਏ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ...
ਹੋਰ ਖ਼ਬਰਾਂ..
  •     Confirm Target Language  

ਸਾਡੀ ਸਿਹਤ

ਪੂਰੇ ਫਿੱਟ ਰਹਿਣ ਲਈ ਵਧੀਆ ਸਾਧਨ ਹੈ ਘਰੇਲੂ ਜਿਮ

ਜਿਮ ਜਾਣਾ ਅੱਜਕਲ੍ਹ ਦੇ ਸਿਹਤ ਪ੍ਰਤੀ ਗੰਭੀਰ ਲੋਕਾਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਤਣਾਅ ਭਰੇ ਵਾਤਾਵਰਨ ਵਿਚ ਕੰਮ ਕਰਨਾ, ਆਪਣੇ ਨਾਲ ਵਾਲਿਆਂ ਤੋਂ ਅੱਗੇ ਨਿਕਲਣਾ, ਮਨ ਵਿਚ ਕੁਝ ਕਰ ਦਿਖਾਉਣ ਦੀ ਤਮੰਨਾ ਲਈ ਅੱਜ ਦੇ ਨੌਜਵਾਨ-ਮੁਟਿਆਰਾਂ ਅਤੇ 30 ਤੋਂ 40 ਸਾਲ ਵਿਚਕਾਰ ਉਮਰ ਵਾਲੇ ਲੋਕਾਂ ਨੇ ਜੇ ਖੁਦ ਵੀ ਫਿੱਟ ਰਹਿਣਾ ਹੈ ਅਤੇ ਸਰੀਰ ਵੀ ਚੁਸਤ-ਦਰੁਸਤ ਰੱਖਣਾ ਹੈ ਤਾਂ ਕੁਝ ਤਾਂ ਇਸ ਵਾਸਤੇ ਕਰਨਾ ਹੀ ਪਵੇਗਾ। ਉਨ੍ਹਾਂ ਲਈ ਵਧੀਆ ਸਾਧਨ ਹੈ ਜਿਮ।
ਜਿਮ ਜਾ ਕੇ ਉਹ ਵਰਕਆਊਟ ਕਰਕੇ ਚੁਸਤ-ਦਰੁਸਤ ਰਹਿ ਸਕਦੇ ਹਨ। ਕੁਝ ਲੋਕਾਂ ਦੇ ਕੰਮ ਦੇ ਘੰਟੇ ਜ਼ਿਆਦਾ ਹੁੰਦੇ ਹਨ। ਅਜਿਹੇ ਲੋਕ ਚਾਹੁੰਦੇ ਹੋਏ ਵੀ ਜਿਮ ਲਈ ਸਮਾਂ ਨਹੀਂ ਕੱਢ ਸਕਦੇ। ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ-ਆਪ ਨੂੰ ਫਿੱਟ ਰੱਖਣਾ ਪੈਂਦਾ ਹੈ ਅਤੇ ਸਰੀਰ ਨੂੰ ਠੀਕ ਬਣਾਈ ਰੱਖਣਾ ਪੈਂਦਾ ਹੈ, ਜਿਵੇਂ ਮਾਡਲ, ਐਕਟਰ ਆਦਿ। ਉਨ੍ਹਾਂ ਲਈ ਘਰੇਲੂ ਜਿਮ ਵਧੀਆ ਬਦਲ ਹੈ।
ਘਰੇਲੂ ਜਿਮ ਦੇ ਨਾਂਅ ਤੋਂ ਲੋਕ ਘਬਰਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਘਰਾਂ ਵਿਚ ਏਨੀ ਖਾਲੀ ਜਗ੍ਹਾ ਹੀ ਨਹੀਂ ਹੈ ਕਿ ਜਿਮ ਦਾ ਸਾਮਾਨ ਅਲੱਗ ਕਮਰੇ ਵਿਚ ਰੱਖਿਆ ਜਾਵੇ, ਕਿਉਂਕਿ ਘਰੇਲੂ ਜਿਮ ਜਿਥੇ ਬਣਾਇਆ ਜਾਵੇ, ਉਥੇ ਮਿਊਜ਼ਿਕ ਸਿਸਟਮ ਅਤੇ ਏਅਰ ਕੰਡੀਸ਼ਨਰ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਟਨੈੱਸ ਮਾਹਿਰਾਂ ਦੇ ਅਨੁਸਾਰ ਘਰੇਲੂ ਜਿਮ ਉਨ੍ਹਾਂ ਲਈ ਬਿਹਤਰ ਹੈ, ਜਿਨ੍ਹਾਂ ਦੇ ਕੋਲ ਜਗ੍ਹਾ ਖਰੀਦਣ ਲਈ ਪੈਸਾ ਅਤੇ ਕਸਰਤ ਕਰਨ ਲਈ ਜੋਸ਼ ਹੋਵੇ।
ਘਰੇਲੂ ਜਿਮ ਦਾ ਲਾਭ ਦੱਸਦੇ ਹੋਏ ਉਹ ਕਹਿੰਦੇ ਹਨ ਕਿ 'ਘਰ ਵਿਚ ਜਿਮ ਸੈੱਟ ਕਰਨ ਦਾ ਲਾਭ ਇਹ ਵੀ ਹੈ ਕਿ ਇਹ ਸਾਮਾਨ ਬਸ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਲਈ ਹੀ ਹੈ, ਜਿਥੇ ਉਹ ਆਪਣੀ ਲੋੜ ਅਨੁਸਾਰ ਆਪਣੀ ਪਸੰਦ ਦੀ ਕਸਰਤ ਕਰ ਸਕਦੇ ਹਨ। ਦੂਜਾ ਲਾਭ ਇਹ ਹੈ ਕਿ ਸਿਲੇਬ੍ਰਿਟੀਜ਼ (ਵੱਡੇ ਲੋਕਾਂ) ਨੂੰ ਪ੍ਰਾਈਵੇਸੀ ਵੀ ਮਿਲ ਜਾਂਦੀ ਹੈ। ਉਨ੍ਹਾਂ ਨੂੰ ਬਾਹਰ ਜਿਮ ਵਿਚ ਲੋਕਾਂ ਨਾਲ ਮਿਲਣਾ ਵੀ ਨਹੀਂ ਪੈਂਦਾ ਅਤੇ ਪਰਿਵਾਰ ਦੇ ਨਾਲ ਰਹਿ ਕੇ ਸਮਾਂ ਬਿਤਾਅ ਸਕਦੇ ਹਨ।
ਇਕ ਹੋਰ ਮਾਹਿਰ ਦੇ ਅਨੁਸਾਰ ਜੇਕਰ ਤੁਹਾਡੇ ਕੋਲ ਪੈਸਾ ਅਤੇ ਜਗ੍ਹਾ ਹੈ ਤਾਂ ਤੁਹਾਡਾ ਘਰੇਲੂ ਜਿਮ ਲਗਜ਼ਰੀ ਨਾਲ ਭਰਪੂਰ ਹੋ ਸਕਦਾ ਹੈ ਅਤੇ ਪੈਸਾ ਘੱਟ ਹੋਵੇ ਤਾਂ ਸਾਧਾਰਨ ਘਰੇਲੂ ਜਿਮ ਰੱਖ ਸਕਦੇ ਹੋ। ਕੁਝ ਲੋਕਾਂ ਦਾ ਘਰੇਲੂ ਜਿਮ ਬਣਾਉਣ ਦਾ ਮਕਸਦ ਸਿਰਫ ਫਿੱਟ ਰਹਿਣਾ ਹੁੰਦਾ ਹੈ ਅਤੇ ਕੁਝ ਲੋਕਾਂ ਦਾ ਮਕਸਦ ਹੁੰਦਾ ਹੈ ਸਰੀਰ ਦੇ ਹਰ ਭਾਗ ਨੂੰ ਫਿੱਟ ਰੱਖਣਾ। ਆਪਣੀ ਲੋੜ ਅਨੁਸਾਰ ਜਿਮ ਵਿਚ ਉਪਕਰਨ ਰੱਖੋ।
ਸ਼ੁਰੂ ਵਿਚ ਘਰੇਲੂ ਜਿਮ ਲਈ ਮੁਢਲਾ ਸਾਮਾਨ ਖਰੀਦੋ। ਹੌਲੀ-ਹੌਲੀ ਲਾਭ ਹੋਣ 'ਤੇ ਕੁਝ ਹੋਰ ਸਾਮਾਨ ਵਧਾਉਂਦੇ ਜਾਓ। ਇਕ ਜਿਮ ਟ੍ਰੇਨਰ ਦੇ ਅਨੁਸਾਰ ਘਰੇਲੂ ਜਿਮ ਦਾ ਫਾਇਦਾ ਬਹੁਤ ਹੈ, ਬਸ਼ਰਤੇ ਕਿ ਇਸ ਨੂੰ ਪੂਰਾ ਪਰਿਵਾਰ ਵਰਤੇ। ਅਜਿਹਾ ਕਰਨ ਨਾਲ ਛੇਤੀ ਪੈਸਾ ਵਸੂਲ ਹੋ ਸਕਦਾ ਹੈ। ਲੋੜ ਹੈ ਸਮਝਦਾਰੀ ਨਾਲ ਘਰੇਲੂ ਜਿਮ ਲਈ ਸਾਮਾਨ ਖਰੀਦਣ ਦੀ। ਜੋ ਵੀ ਮਸ਼ੀਨ ਖਰੀਦੋ, ਉਹ ਕਿੰਨੀ ਜਗ੍ਹਾ ਘੇਰਦੀ ਹੈ, ਇਸ 'ਤੇ ਵਿਸ਼ੇਸ਼ ਧਿਆਨ ਦਿਓ।
ਘਰੇਲੂ ਜਿਮ ਲਈ ਟ੍ਰੇਡਮਿਲ, ਯੋਗਾ ਮੈਟ, ਸਾਈਕਲ, ਮਲਟੀਪਰਪਜ਼ ਬੈਂਚ, ਸਵਿਸ ਬਾਲਾਂ ਆਦਿ ਖਰੀਦੋ। ਜਿਸ ਕਮਰੇ ਨੂੰ ਘਰੇਲੂ ਜਿਮ ਬਣਾਉਣਾ ਹੋਵੇ, ਉਹ ਕਮਰਾ ਪੂਰੀ ਤਰ੍ਹਾਂ ਹਵਾਦਾਰ ਹੋਣਾ ਚਾਹੀਦਾ ਹੈ, ਉਸ ਦੀ ਫਰਸ਼ ਆਰਾਮਦਾਇਕ ਹੋਵੇ, ਸ਼ੀਸ਼ਾ, ਅਟੈਚਡ ਵਾਸ਼ ਵੇਸਨ, ਵਾਸ਼ਰੂਮ, ਮਿਊਜ਼ਿਕ ਸਿਸਟਮ, ਏਅਰ ਕੰਡੀਸ਼ਨਰ ਜ਼ਰੂਰ ਉਸ ਕਮਰੇ ਵਿਚ ਹੋਵੇ। ਸ਼ੁਰੂ ਵਿਚ ਇਕ ਸਿਖਾਉਣ ਵਾਲਾ ਵੀ ਜ਼ਰੂਰ ਰੱਖੋ ਤਾਂ ਕਿ ਉਹ ਤੁਹਾਡੀ ਲੋੜ ਅਨੁਸਾਰ ਅਤੇ ਸਰੀਰਕ ਸਮਰੱਥਾ ਅਨੁਸਾਰ ਤੁਹਾਨੂੰ ਸਿਖਾ ਸਕੇ।


ਖ਼ਬਰ ਸ਼ੇਅਰ ਕਰੋ

ਗਿਰੀਦਾਰ ਫਲਾਂ ਵਿਚ ਛੁਪਿਆ ਹੈ ਸਿਹਤ ਦਾ ਰਾਜ਼

ਸਰਦੀਆਂ ਦਾ ਮੌਸਮ ਸਿਹਤ ਬਣਾਉਣ ਲਈ ਸਭ ਤੋਂ ਵਧੀਆ ਹੁੰਦਾ ਹੈ। ਇਸ ਮੌਸਮ ਵਿਚ ਭੁੱਖ ਜ਼ਿਆਦਾ ਲਗਦੀ ਹੈ ਅਤੇ ਖਾਧਾ-ਪੀਤਾ ਪਚ ਵੀ ਜਾਂਦਾ ਹੈ। ਅਜਿਹੇ ਵਿਚ ਅਸੀਂ ਸੰਤੁਲਤ ਅਤੇ ਪੋਸ਼ਕ ਪਦਾਰਥਾਂ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਕਰ ਸਕਦੇ ਹਾਂ। ਇਹ ਮੌਸਮ ਸੁੱਕੇ ਮੇਵਿਆਂ ਦੇ ਸੇਵਨ ਲਈ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ।
ਇਹ ਪਦਾਰਥ ਸਿਹਤ ਲਈ ਕਾਫੀ ਚੰਗੇ ਹੁੰਦੇ ਹਨ। ਇਨ੍ਹਾਂ ਵਿਚ ਪੋਸ਼ਕ ਤੱਤਾਂ ਦੀ ਭਰਮਾਰ ਹੁੰਦੀ ਹੈ। ਇਹ ਪ੍ਰੋਟੀਨ, ਖਣਿਜ ਅਤੇ ਐਂਟੀਆਕਸੀਡੈਂਟ ਵਿਟਾਮਿਨ ਦੇ ਚੰਗੇ ਸਰੋਤ ਹਨ।
ਮੂੰਗਫਲੀ : ਹਾਰਵਰਡ ਸਕੂਲ ਪਬਲਿਕ ਹੈਲਥ ਦੀ ਇਕ ਅਧਿਐਨ ਰਿਪੋਰਟ ਅਨੁਸਾਰ ਜੇ ਔਰਤਾਂ 28 ਗ੍ਰਾਮ ਦੀ ਮਾਤਰਾ ਵਿਚ ਮੂੰਗਫਲੀ ਦਾ ਹਫਤੇ ਵਿਚ 4-5 ਵਾਰ ਸੇਵਨ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ। ਮੂੰਗਫਲੀ ਦੀ ਉੱਚ ਮਾਤਰਾ ਵਿਚ ਅਸੰਤ੍ਰਪਤ ਚਰਬੀ, ਮੈਗਨੀਸ਼ੀਅਮ ਅਤੇ ਰੇਸ਼ੇ ਹੁੰਦੇ ਹਨ ਜੋ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸ ਵਿਚ ਅਜਿਹੇ ਰੇਸ਼ੇ ਵੀ ਹੁੰਦੇ ਹਨ, ਜਿਨ੍ਹਾਂ ਨਾਲ ਇੰਸੁਲਿਨ ਦਾ ਸ੍ਰਾਵ ਵਧਣ ਵਿਚ ਸਹਾਇਤਾ ਮਿਲਦੀ ਹੈ।
ਇਨ੍ਹਾਂ ਵਿਚ ਓਮੇਗਾ-2 ਫੈਟਸ ਦੀ ਉੱਚ ਮਾਤਰਾ ਹੁੰਦੀ ਹੈ ਜੋ ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਦੀ ਹੈ ਅਤੇ ਖੂਨ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਕੇ ਚਮੜੀ ਨੂੰ ਲਚੀਲਾ ਬਣਾਉਂਦੀ ਹੈ। ਇਹ ਆਇਰਨ, ਜ਼ਿੰਕ, ਵਿਟਾਮਿਨ 'ਈ', ਫੋਲਿਕ ਐਸਿਡ ਆਦਿ ਨਾਲ ਭਰਪੂਰ ਹੁੰਦੀ ਹੈ, ਜੋ ਰਿਜਰਵੇਟ੍ਰਾਲ ਬਣਾਉਂਦੇ ਹਨ। ਰਿਜਰਵੇਟ੍ਰਾਲ ਕੈਂਸਰ ਪੈਦਾ ਕਰਨ ਵਾਲੇ ਮੁਕਤ ਰੈਡੀਕਲਸ ਨੂੰ ਖਤਮ ਕਰਦਾ ਹੈ।
ਅਖਰੋਟ : ਪੇਨ ਸਟੇਟ ਯੂਨੀਵਰਸਿਟੀ ਅਨੁਸਾਰ ਅਖਰੋਟ ਸਿਰਫ ਐਲ.ਡੀ.ਐਲ. (ਬੁਰੇ ਕੋਲੈਸਟ੍ਰੋਲ) ਨੂੰ ਹੀ ਘੱਟ ਨਹੀਂ ਕਰਦੇ, ਸਗੋਂ ਇਨ੍ਹਾਂ ਦੇ ਸੇਵਨ ਨਾਲ ਖੂਨ ਵਹਿਣੀ ਨਲਿਕਾਵਾਂ ਵਿਚ ਸੋਜ ਵੀ ਘੱਟ ਹੁੰਦੀ ਹੈ, ਜਿਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਅਖਰੋਟ ਵਿਟਾਮਿਨ 'ਈ', ਆਇਰਨ, ਮੈਂਗਨੀਜ਼, ਫਾਸਫੋਰਸ, ਪੋਟਾਸ਼ੀਅਮ ਦਾ ਕਾਫੀ ਵਧੀਆ ਸਰੋਤ ਹੈ। ਨਾਲ ਹੀ ਇਸ ਵਿਚ ਫੋਲਿਕ ਐਸਿਡ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਹੱਡੀਆਂ ਦੇ ਨਿਰਮਾਣ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ। ਇਸ ਵਿਚ ਵਿਟਾਮਿਨ 'ਬੀ' (ਪੀ.ਐੱਮ.ਸੀ.) ਦੀ ਘੱਟ ਸੰਭਾਵਨਾ ਹੁੰਦੀ ਹੈ।
ਕਾਜੂ : ਇਸ ਵਿਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਾਨੂੰ ਅਨੀਮੀਆ ਤੋਂ ਬਚਾਉਂਦਾ ਹੈ। ਇਸ ਵਿਚ ਜ਼ਿੰਕ ਉੱਚ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਦੇ ਆਮ ਵਿਕਾਸ ਲਈ ਜ਼ਰੂਰੀ ਹੁੰਦਾ ਹੈ, ਸੈਕਸੁਅਲ ਵਿਕਾਸ ਵਿਚ ਸਹਾਇਕ ਹੁੰਦਾ ਹੈ ਅਤੇ ਇਮਿਊਨ ਸਿਸਟਮ ਦੀ ਪੁਨਰਉਤਪਤੀ ਲਈ ਜ਼ਰੂਰੀ ਹੈ।
ਇਸ ਤੋਂ ਇਲਾਵਾ ਕਾਜੂ ਕਾਪਰ, ਮੈਂਗਨੀਜ਼, ਫਾਸਫੋਰਸ, ਮੈਗਨੀਸ਼ੀਅਮ, ਵਿਟਾਮਿਨ 'ਬੀ' ਅਤੇ 'ਈ' ਦਾ ਵਧੀਆ ਸਰੋਤ ਹੈ।
ਬਦਾਮ : ਇਹ ਪ੍ਰੋਟੀਨ ਦਾ ਚੰਗਾ ਸਰੋਤ ਹਨ। ਇਨ੍ਹਾਂ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਕਾਪਰ, ਵਿਟਾਮਿਨ ਬੀ-2 ਅਤੇ ਹੋਰ ਐਂਟੀ-ਆਕਸੀਡੈਂਟ ਤੱਤ ਮੌਜੂਦ ਹਨ ਜੋ ਕੈਂਸਰ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ।
ਇਨ੍ਹਾਂ ਵਿਚ ਕੈਲਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ। ਜੋ ਲੋਕ ਉੱਚ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਹਨ, ਉਹ ਨਿਯਮਤ ਰੂਪ ਨਾਲ ਦਿਨ ਭਰ ਵਿਚ ਇਕ ਔਂਸ ਦੀ ਮਾਤਰਾ ਵਿਚ ਬਦਾਮ ਦਾ ਸੇਵਨ ਕਰਨ ਤਾਂ ਉਹ ਇਸ ਤੋਂ ਬਚ ਸਕਦੇ ਹਨ।

ਪੌੜੀ ਚੜ੍ਹਨ ਦੇ ਸਿਹਤ ਲਈ ਲਾਭ

ਪੌੜੀ ਰਾਹੀਂ ਵਿਅਕਤੀ ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਆਉਂਦਾ-ਜਾਂਦਾ ਹੈ। ਆਧੁਨਿਕਤਾ ਅਤੇ ਵਿਗਿਆਨ ਨੇ ਮਿਲ ਕੇ ਇਸ ਪੌੜੀ ਨੂੰ ਮਸ਼ੀਨੀ ਰੂਪ ਦੇ ਕੇ ਸਵੈਚਾਲਿਤ ਕਰ ਦਿੱਤਾ ਹੈ। ਲਿਫਟ, ਐਲੀਵੇਟਰ ਆਦਿ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਵਿਅਕਤੀ ਬਿਨਾਂ ਕਸਰਤ ਕੀਤੇ ਕੁਝ ਪਲਾਂ ਵਿਚ ਆਪਣੀ ਮੰਜ਼ਿਲ ਜਾਂ ਮੁਕਾਮ ਤੱਕ ਪਹੁੰਚ ਜਾਂਦਾ ਹੈ।
ਪੌੜੀ ਦੇ ਨਵੀਨ ਰੂਪ ਨੂੰ ਸਾਰੇ ਮਹੱਤਵ ਦਿੰਦੇ ਹਨ, ਵਰਤਦੇ ਹਨ ਜਦੋਂ ਪੌਡਾ-ਪੌਡਾ ਤੈਅ ਕੀਤੇ ਜਾਣ ਵਾਲੀ ਪੌੜੀ ਹਮੇਸ਼ਾ ਖਾਲੀ ਰਹਿੰਦੀ ਹੈ। ਪ੍ਰਾਚੀਨ ਪੌੜੀ ਦਾ ਸਵਰੂਪ, ਨਵੀਨ ਰੂਪ ਦੇ ਸਾਹਮਣੇ ਬਦਲ ਲਈ ਮੌਜੂਦ ਰਹਿੰਦਾ ਹੈ।
ਬੜੇ ਕੰਮ ਦੀ ਹੈ ਪੌੜੀ : ਪੌਡਾ-ਪੌਡਾ ਤੈਅ ਕੀਤੀ ਜਾਣ ਵਾਲੀ ਪੌੜੀ ਆਪਣੇ ਪ੍ਰਾਚੀਨ ਰੂਪ ਵਿਚ ਬੜੀ ਲਾਭਦਾਇਕ ਹੈ। ਇਸ ਦਾ ਅਨੇਕਾਂ ਕਸਰਤ ਮਾਧਿਅਮ ਜਿਮ, ਸਾਈਕਲਿੰਗ, ਰੇਸਿੰਗ, ਪੈਦਲ ਚੱਲਣਾ, ਤੈਰਨਾ, ਯੋਗਾ ਕਰਨਾ ਆਦਿ ਵਾਂਗ ਮਹੱਤਵ ਹੈ। ਉਨ੍ਹਾਂ ਦੇ ਬਰਾਬਰ ਇਸ ਨਾਲ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਤੁਸੀਂ ਸਮਰੱਥ ਹੋ ਅਤੇ ਨੇੜੇ ਪੌੜੀ ਹੈ ਤਾਂ ਉਸ ਦੀ ਵਰਤੋਂ ਜ਼ਰੂਰ ਕਰੋ ਅਤੇ ਸਿਹਤ ਬਣਾਓ।
ਪੌੜੀ ਚੜ੍ਹਨ ਨਾਲ ਸਿਹਤ 'ਤੇ ਪ੍ਰਭਾਵ : ਪਹਿਲਾਂ-ਪਹਿਲਾਂ ਕੁਝ ਪੌੜੀਆਂ ਚੜ੍ਹਨਾ, ਉਤਰਨਾ ਸ਼ੁਰੂ ਕਰੋ। ਪਹਿਲਾਂ ਰੇਲਿੰਗ ਨੂੰ ਫੜ ਕੇ ਚੜ੍ਹੋ-ਉਤਰੋ, ਫਿਰ ਇਸ ਨੂੰ ਫੜੇ ਬਿਨਾਂ ਅਜਿਹਾ ਕਰੋ। ਹਰ ਰੋਜ਼ ਪੌੜੀਆਂ ਦੀ ਗਿਣਤੀ ਅਤੇ ਚੜ੍ਹਨ-ਉਤਰਨ ਦੀ ਗਤੀ ਵਧਾਉਂਦੇ ਜਾਓ। ਜੇ ਸਰੀਰ ਵਿਚ ਕਿਤੇ ਵੀ ਇਸ ਨਾਲ ਦਰਦ ਨਹੀਂ ਹੁੰਦੀ, ਪਸੀਨਾ-ਪਸੀਨਾ ਨਹੀਂ ਹੋ ਰਹੇ ਹੋ, ਸਾਹ ਲੈਣ ਵਿਚ ਮੁਸ਼ਕਿਲ ਨਹੀਂ ਹੈ ਤਾਂ ਤੈਅ ਕੀਤੀ ਜਾਣ ਵਾਲੀ ਪੌੜੀਆਂ ਦੀ ਗਿਣਤੀ ਅਤੇ ਗਤੀ ਆਪਣੀ ਸ਼ਕਤੀ ਦੇ ਅਨੁਸਾਰ ਕਰ ਸਕਦੇ ਹੋ।
ਸ਼ੁਰੂ ਵਿਚ ਇਸ ਨਾਲ ਪੰਜੇ, ਅੱਡੀ, ਪੈਰ, ਪਿੰਡਲੀ, ਜਾਂਘ, ਭੁਜਾ, ਫੇਫੜੇ, ਸਾਹ ਨਲੀ ਆਦਿ ਮਜ਼ਬੂਤ ਹੋਣਗੇ, ਇਨ੍ਹਾਂ ਵਿਚ ਤਾਕਤ ਆਵੇਗੀ, ਇਨ੍ਹਾਂ ਦੀ ਸ਼ਕਤੀ ਵਧੇਗੀ, ਪੈਰ ਸੁਡੌਲ ਹੋਣਗੇ, ਸਰੀਰ ਸ਼ਕਤੀਸ਼ਾਲੀ ਹੋਵੇਗਾ। ਦਿਲ, ਦਿਮਾਗ, ਕੋਸ਼ਿਕਾਵਾਂ, ਨਸ-ਨਾੜੀਆਂ, ਮਾਸਪੇਸ਼ੀਆਂ, ਪਾਚਣ ਸ਼ਕਤੀ ਸਭ ਵਿਚ ਸੁਧਾਰ ਦਿਸੇਗਾ।
ਖਾਧਾ ਗਿਆ ਭੋਜਨ ਸਰੀਰ ਦੇ ਕੰਮ ਆਵੇਗਾ। ਖੂਨ ਦਬਾਅ, ਸ਼ੂਗਰ, ਕੋਲੈਸਟ੍ਰੋਲ ਕਾਬੂ ਹੋਵੇਗਾ। ਮੋਟਾਪਾ, ਭਾਰ ਘੱਟ ਹੋਵੇਗਾ। ਸਰੀਰ ਹਲਕਾ ਲੱਗੇਗਾ। ਵਾਧੂ ਮਾਤਰਾ ਵਿਚ ਜੋ ਊਰਜਾ, ਚਰਬੀ, ਮੋਟਾਪਾ, ਭਾਰ ਹੈ, ਉਹ ਘੱਟ ਹੋ ਜਾਵੇਗਾ। ਦਿਲ, ਫੇਫੜੇ, ਪਾਚਣ ਸ਼ਕਤੀ, ਹੱਡੀਆਂ, ਮਾਸਪੇਸ਼ੀਆਂ ਸਭ ਹੌਲੀ-ਹੌਲੀ ਮਜ਼ਬੂਤ ਹੋ ਜਾਣਗੀਆਂ। ਖੂਨ ਦਾ ਦਬਾਅ, ਸ਼ੂਗਰ, ਮੋਟਾਪਾ, ਭਾਰ, ਕੋਲੈਸਟ੍ਰੋਲ ਸਭ ਕਾਬੂ ਵਿਚ ਆ ਜਾਵੇਗਾ।
ਸਾਵਧਾਨੀਆਂ : ਬਿਮਾਰ ਅਤੇ ਕਮਜ਼ੋਰ ਵਿਅਕਤੀ ਰੇਲਿੰਗ ਫੜ ਕੇ ਪੌੜੀਆਂ ਚੜ੍ਹਨ-ਉਤਰਨ। ਗਤੀ ਬਹੁਤ ਹੌਲੀ ਰੱਖਣ। ਸਮਰੱਥਾ ਮੁਤਾਬਿਕ ਹੀ ਪੌੜੀਆਂ ਦੀ ਗਿਣਤੀ ਅਤੇ ਗਤੀ ਵਧਾਉਣ। ਜੇ ਦਰਦ ਹੋ ਰਿਹਾ ਹੋਵੇ, ਪਸੀਨਾ ਆ ਰਿਹਾ ਹੋਵੇ, ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਰਹੀ ਹੋਵੇ ਤਾਂ ਰੁਕ ਜਾਓ, ਆਰਾਮ ਕਰੋ। ਡਾਕਟਰ ਤੋਂ ਸਲਾਹ ਲਓ। ਖਾਲੀ ਪੇਟ ਅਜਿਹਾ ਜ਼ਿਆਦਾ ਨਾ ਕਰੋ। ਹੱਡੀ ਅਤੇ ਦਿਲ ਦੇ ਰੋਗੀ ਡਾਕਟਰ ਦੇ ਅਨੁਸਾਰ ਪੌੜੀ ਦੀ ਵਰਤੋਂ ਕਰਨ।
ਚੰਗੀ ਸਿਹਤ ਵੱਲ ਕਦਮ ਵਧਾਓ, ਪੌੜੀ ਚੜ੍ਹੋ, ਤਣਾਅ ਥੋੜ੍ਹਾ ਘੱਟ ਕਰੋ। ਪੌੜੀ ਬਿਨਾਂ ਕੁਝ ਖਰਚ ਕੀਤੇ ਵਧੀਆ ਕਸਰਤ ਦਾ ਸਾਧਨ ਹੈ, ਲਾਭ ਲਓ। ਇਹ ਸਫਲਤਾ ਅਤੇ ਸਿਹਤ ਦੀ ਪੌੜੀ ਵੀ ਹੈ।

ਦਿਲ ਦਿਵਸ 'ਤੇ ਵਿਸ਼ੇਸ਼

ਦਿਲ ਦਾ ਦੌਰਾ ਅਤੇ ਉਸ ਤੋਂ ਬਚਾਅ

ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਬਹੁਤਾਤ ਵਿਚ ਹੋ ਰਹੇ ਹਨ, ਜਿਸ ਨੂੰ ਦੇਖੋ, ਉਹੀ ਦਿਲ ਦਾ ਮਰੀਜ਼ ਨਜ਼ਰ ਆਉਂਦਾ ਹੈ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਤਾਂ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੋ ਗਿਆ ਹੈ।
ਦਿਲ ਦੇ ਰੋਗ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਨਿਯਮਤ ਖਾਣ-ਪੀਣ, ਨਿਯਮਤ ਕਸਰਤ ਅਤੇ ਸੰਜਮਤ ਜੀਵਨ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦਾ ਰੋਗੀ ਲੰਮੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ। ਦਿਲ ਦੇ ਰੋਗੀ ਹੇਠ ਲਿਖੀਆਂ ਸਾਵਧਾਨੀਆਂ ਵਰਤ ਕੇ ਤੰਦਰੁਸਤ ਅਤੇ ਲੰਮੀ ਉਮਰ ਜਿਉ ਸਕਦੇ ਹਨ-
* ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤੇਲੀ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ।
* ਦਿਲ ਦੇ ਰੋਗ ਵਿਚ ਸੋਡੀਅਮ ਵਾਲੇ ਖਾਧ ਪਦਾਰਥ ਵੀ ਹਾਨੀਕਾਰਕ ਹੁੰਦੇ ਹਨ। ਇਸ ਲਈ ਖੱਟੀ ਖਾਧ ਸਮੱਗਰੀ ਅਤੇ ਪਾਪੜ ਵਰਗੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ।
* ਦਿਲ ਦੇ ਰੋਗੀ ਬਹੁਤ ਜ਼ਿਆਦਾ ਭਾਰੀ ਕੰਮ ਨਾ ਕਰਨ, ਨਾ ਹੀ ਜ਼ਿਆਦਾ ਕਸਰਤ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਕਰਨ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
* ਜੇ ਹਲਕੇ ਕੰਮ ਜਾਂ ਕਸਰਤ ਨਾਲ ਸਰੀਰ ਗਰਮ ਹੋਵੇ ਤਾਂ ਤੁਰੰਤ ਬਾਅਦ ਬਿਲਕੁਲ ਗਰਮ ਜਾਂ ਬਿਲਕੁਲ ਠੰਢੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ।
* ਦਿਲ ਦੇ ਰੋਗੀਆਂ ਲਈ ਸਿਗਰਟਨੋਸ਼ੀ ਬਹੁਤ ਖ਼ਤਰਨਾਕ ਹੈ। ਇਸ ਲਈ ਸਿਗਰਟਨੋਸ਼ੀ ਦਾ ਤਿਆਗ ਕਰਨਾ ਹੀ ਠੀਕ ਰਹਿੰਦਾ ਹੈ।
* ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਰਥਾਤ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ।
* ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਹਮੇਸ਼ਾ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਖੂਨ ਵਹਿਣੀਆਂ ਸੁੰਗੜ ਜਾਣ ਕਾਰਨ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
* ਦਿਲ ਦੇ ਰੋਗੀ ਲਈ ਇਕਾਂਤ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਜਾਣੂਆਂ ਦੇ ਜ਼ਿਆਦਾ ਨੇੜੇ ਰਹੋ, ਖੁਸ਼ ਰਹੋ। ਇਹੀ ਦਿਲ ਦੇ ਰੋਗ ਦੀ ਰਾਮਬਾਣ ਦਵਾਈ ਹੈ।


-ਸ੍ਰੀਗੋਪਾਲ ਨਾਰਮਨ

ਦਿਲ ਸਬੰਧੀ ਕੁਝ ਹੈਰਾਨੀਜਨਕ ਤੱਥ

* ਅੱਖ ਦੀ ਪਾਰਦਰਸ਼ਕ ਝਿੱਲੀ (ਕੋਰਨੀਆ) ਨੂੰ ਛੱਡ ਕੇ ਦਿਲ ਮਨੁੱਖੀ ਸਰੀਰ ਦੇ ਲਗਪਗ 75 ਖਰਬ ਸੈੱਲਾਂ ਨੂੰ ਖੂਨ ਦੀ ਸਪਲਾਈ ਦਿੰਦਾ ਹੈ।
* ਦਿਲ ਇਕ ਦਿਨ ਵਿਚ ਲਗਪਗ ਇਕ ਲੱਖ ਵਾਰ ਧੜਕਦਾ ਹੈ।
* ਸਰੀਰ ਤੋਂ ਵੱਖ ਹੋਣ ਤੋਂ ਬਾਅਦ ਵੀ ਦਿਲ ਧੜਕਦਾ ਰਹਿੰਦਾ ਹੈ, ਕਿਉਂਕਿ ਇਸ ਦੀਆਂ ਖੁਦ ਦੀਆਂ ਇਲੈਕਟ੍ਰੀਸਿਟੀ ਤਰੰਗਾਂ ਹੁੰਦੀਆਂ ਹਨ।
* ਔਰਤਾਂ ਦਾ ਦਿਲ ਮਰਦਾਂ ਨਾਲੋਂ ਔਸਤਨ ਤੇਜ਼ ਧੜਕਦਾ ਹੈ। ਇਸ ਦਾ ਅਨੁਪਾਤ 8 ਫੀਸਦੀ ਪ੍ਰਤੀ ਮਿੰਟ ਦੇ ਨਜ਼ਦੀਕ ਹੈ।
* ਦਿਲ ਦੀ ਚੰਗੀ ਸੰਭਾਲ ਵਧੀਆ ਖਾਣ-ਪੀਣ, ਕਸਰਤ ਅਤੇ ਚਿੰਤਾ ਨੂੰ ਕੰਟਰੋਲ ਕਰਕੇ ਕੀਤੀ ਜਾ ਸਕਦੀ ਹੈ।
* ਦਿਲ ਪ੍ਰਤੀ ਮਿੰਟ 1.5 ਗੈਲਣ ਖੂਨ ਪੰਪ ਕਰਦਾ ਹੈ।
* ਦਿਲ ਦੇ ਵਾਲਵ ਖੁੱਲ੍ਹਣ ਅਤੇ ਬੰਦ ਹੋਣ ਦੇ ਕਾਰਨ ਧੜਕਣ ਦੀ ਆਵਾਜ਼ ਬਣਦੀ ਹੈ।
* ਖੁੱਲ੍ਹ ਕੇ ਹੱਸਣਾ ਦਿਲ ਲਈ ਚੰਗਾ ਹੁੰਦਾ ਹੈ।
* ਦਿਲ ਦੀਆਂ ਖੂਨ ਵਾਲੀਆਂ ਨਾੜੀਆਂ ਨੂੰ ਜੇਕਰ ਮਿਲਾਇਆ ਜਾਵੇ ਤਾਂ ਇਨ੍ਹਾਂ ਦੀ ਲੰਬਾਈ ਧਰਤੀ ਦੇ ਲਗਪਗ ਦੋ ਘੇਰਿਆਂ ਬਰਾਬਰ ਹੁੰਦੀ ਹੈ।
* ਖੂਨ ਅਸਲੀਅਤ 'ਚ ਇਕ ਟਿਸ਼ੂ ਹੈ।
* ਗਰਭ ਧਾਰਨ ਕਰਨ ਦੇ ਚਾਰ ਹਫ਼ਤਿਆਂ ਬਾਅਦ ਦਿਲ ਧੜਕਣਾ ਸ਼ੁਰੂ ਕਰਦਾ ਹੈ।
* ਇਕ ਆਮ ਜੀਵਨ ਵਿਚ ਦਿਲ ਲਗਪਗ 10 ਲੱਖ ਬੈਰਲ ਖੂਨ ਨੂੰ ਪੰਪ ਕਰ ਦਿੰਦਾ ਹੈ।

ਕਿਉਂ ਹੁੰਦੀਆਂ ਹਨ ਔਰਤਾਂ ਕਮਰ ਦਰਦ ਤੋਂ ਪ੍ਰੇਸ਼ਾਨ

ਔਰਤਾਂ ਨੂੰ ਜੋ ਤਕਲੀਫਾਂ ਸਭ ਤੋਂ ਵੱਧ ਪ੍ਰੇਸ਼ਾਨ ਕਰਦੀਆਂ ਹਨ, ਉਨ੍ਹਾਂ ਵਿਚ ਇਕ ਵਿਸ਼ੇਸ਼ ਤਕਲੀਫ ਕਮਰ ਜਾਂ ਪਿੱਠ ਦਾ ਦਰਦ ਵੀ ਹੈ। ਇਹ ਰੋਗ ਬਹੁਤ ਜ਼ਿਆਦਾ ਤਕਲੀਫ ਦੇਣ ਵਾਲਾ ਹੁੰਦਾ ਹੈ। ਸਵਾਲ ਇਹ ਹੈ ਕਿ ਕਮਰ ਦਰਦ ਹੁੰਦਾ ਕਿਉਂ ਹੈ? ਜਦੋਂ ਇਸ ਦੇ ਕਾਰਨਾਂ ਦੀ ਖੋਜਬੀਣ ਕੀਤੀ ਜਾਂਦੀ ਹੈ ਤਾਂ ਪਤਾ ਲਗਦਾ ਹੈ ਕਿ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ ਅਤੇ ਗ਼ਲਤੀਆਂ ਦੇ ਲਗਾਤਾਰ ਹੁੰਦੇ ਰਹਿਣ ਨਾਲ ਹੀ ਇਹ ਰੋਗ ਖ਼ਤਰਨਾਕ ਰੂਪ ਧਾਰਨ ਕਰਕੇ ਔਰਤਾਂ ਨੂੰ ਕਸ਼ਟ ਦੇਣ ਲਗਦਾ ਹੈ।
ਔਰਤਾਂ ਵਿਚ ਕਮਰ ਦਰਦ ਹੋਣ ਦੇ ਅਨੇਕ ਕਾਰਨ ਹੁੰਦੇ ਹਨ। ਅਕਸਰ ਬਹੁਤੀਆਂ ਔਰਤਾਂ ਸ਼ਵੇਤਪ੍ਰਦਰ ਅਤੇ ਰਕਤਪ੍ਰਦਰ ਦੀ ਬਿਮਾਰੀ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਖਾਣ-ਪੀਣ, ਰਹਿਣ-ਸਹਿਣ ਅਤੇ ਸਮਾਜਿਕ ਵਾਤਾਵਰਨ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਇਨ੍ਹਾਂ ਬਿਮਾਰੀਆਂ ਤੋਂ ਗ੍ਰਸਤ ਹੋ ਕੇ ਮੁਟਿਆਰਾਂ ਹੌਲੀ-ਹੌਲੀ ਸਰੀਰਕ ਕਸ਼ਮਤਾਵਾਂ ਤੋਂ ਇਸ ਤਰ੍ਹਾਂ ਕਸ਼ੀਣ ਹੋਣ ਲਗਦੀਆਂ ਹਨ, ਜਿਸ ਤਰ੍ਹਾਂ ਦੀਮਕ ਲੱਗੀ ਲੜਕੀ। ਜਦੋਂ ਤੱਕ ਸ਼ਵੇਤਪ੍ਰਦਰ ਦੀ ਬਿਮਾਰੀ ਰਹਿੰਦੀ ਹੈ, ਕਮਰ ਦਰਦ ਖ਼ਤਮ ਨਹੀਂ ਹੁੰਦਾ ਅਤੇ ਔਰਤਾਂ ਬਿਮਾਰ ਹੁੰਦੀਆਂ ਚਲੇ ਜਾਂਦੀਆਂ ਹਨ।
ਝਾੜੂ ਲਗਾਉਣਾ, ਚੌਕਾ-ਬਰਤਨ ਕਰਨਾ, ਕੱਪੜੇ ਧੋਣਾ ਆਦਿ ਕਈ ਅਜਿਹੇ ਕੰਮ ਵੀ ਹਨ, ਜੋ ਔਰਤਾਂ ਨੂੰ ਰੋਜ਼ ਝੁਕ ਕੇ ਹੀ ਕਰਨੇ ਪੈਂਦੇ ਹਨ। ਇਸ ਨਾਲ ਉਨ੍ਹਾਂ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ ਅਤੇ ਕਮਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਕਮਰ ਦਰਦ ਦੇ ਨਾਲ ਹੀ ਪਿੱਠ ਦਾ ਦਰਦ ਜਦੋਂ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਸਥਿਤੀ ਔਰਤਾਂ ਲਈ ਬਹੁਤ ਘਾਤਕ ਅਤੇ ਗੰਭੀਰ ਹੋ ਜਾਂਦੀ ਹੈ।
ਸ਼ਕਤੀਸ਼ਾਲੀ ਐਲੋਪੈਥਿਕ ਦਵਾਈਆਂ ਅਤੇ ਨਵੀਆਂ ਵਿਕਸਿਤ ਇਲਾਜ ਵਿਧੀਆਂ ਦੇ ਵਧਦੇ ਰੁਝਾਨ ਦੇ ਕਾਰਨ ਵੀ ਔਰਤਾਂ ਪਿੱਠ ਅਤੇ ਕਮਰ ਦਰਦ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਅਤੇ ਵਿਧੀਆਂ ਰੋਗੀ ਨੂੰ ਤਤਕਾਲ ਆਰਾਮ ਪਹੁੰਚਾ ਕੇ ਰਾਹਤ ਤਾਂ ਜ਼ਰੂਰ ਦਿੰਦੀਆਂ ਹਨ ਪਰ ਇਹ ਅਣਜਾਣੇ ਵਿਚ ਹੀ ਕਈ ਸਰੀਰਕ ਵਿਕਾਰਾਂ ਨੂੰ ਵੀ ਜਨਮ ਦੇ ਦਿੰਦੀਆਂ ਹਨ, ਜਿਨ੍ਹਾਂ ਦੇ ਕਾਰਨ ਅਲਰਜੀ, ਰਕਤਾਲਪਤਾ (ਅਨੀਮੀਆ), ਕੈਂਸਰ, ਵ੍ਰੱਕ ਰੋਗ, ਸਤਨ ਸ਼ੈਥਿਲਯ, ਕਾਮਹ੍ਰਾਸ ਆਦਿ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਔਰਤਾਂ ਵਿਚ ਦੇਖਣ ਨੂੰ ਮਿਲ ਜਾਂਦੀਆਂ ਹਨ।
ਗਰਭ ਅਵਸਥਾ ਵਿਚ ਆਪ੍ਰੇਸ਼ਨ ਦੌਰਾਨ ਬੇਹੋਸ਼ ਕਰਨ ਲਈ ਜੋ ਸੂਈ ਪਿੱਠ ਦੀਆਂ ਹੱਡੀਆਂ ਵਿਚ ਲਗਾਈ ਜਾਂਦੀ ਹੈ, ਉਸ ਨਾਲ ਸੱਠ ਫੀਸਦੀ ਔਰਤਾਂ ਵਿਚ ਪਿੱਠ ਜਾਂ ਕਮਰ ਦਾ ਦਰਦ 'ਸੇਕ੍ਰੋਇਲਿਆਇਟਿਸ' ਵਿਕਸਿਤ ਹੋ ਜਾਂਦਾ ਹੈ। ਇਕ ਤਾਂ ਗਰਭਵਤੀ ਔਰਤ ਵੈਸੇ ਵੀ ਮਾਨਸਿਕ ਤਣਾਅ ਵਿਚੋਂ ਲੰਘ ਰਹੀ ਹੁੰਦੀ ਹੈ, ਉੱਪਰੋਂ ਜਿਸ ਤਰ੍ਹਾਂ ਝੁਕਾ ਕੇ ਉਸ ਦੀ ਪਿੱਠ ਦੀਆਂ ਹੱਡੀਆਂ ਵਿਚ ਸੂਈ ਦੁਆਰਾ ਬੇਹੋਸ਼ੀ ਦੀ ਦਵਾਈ ਪਾਈ ਜਾਂਦੀ ਹੈ, ਉਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਤੰਤੂਆਂ ਦੇ ਹਟਣ ਨਾਲ ਕਮਰ ਜਾਂ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ 'ਸਪਾਈਨਲ ਇਨਸਥੀਸਿਆ' ਜੋ ਗਰਭ ਅਵਸਥਾ ਦੇ ਆਪ੍ਰੇਸ਼ਨ ਦੌਰਾਨ ਵਰਤਿਆ ਜਾਂਦਾ ਹੈ, ਦੇ ਮਾੜੇ ਪ੍ਰਭਾਵਾਂ ਦੇ ਕਾਰਨ ਭੀਸ਼ਣ ਕਮਰ ਦਰਦ ਦੇ ਨਾਲ-ਨਾਲ ਪੈਰਾਂ ਅਤੇ ਹੱਥਾਂ ਵਿਚ ਲਕਵੇ ਵਰਗੀਆਂ ਸਥਿਤੀ ਆ ਜਾਂਦੀ ਹੈ ਅਤੇ ਔਰਤ ਦਾ ਤੰਦਰੁਸਤ ਜੀਵਨ ਤਬਾਹ ਹੋ ਜਾਂਦਾ ਹੈ।
ਕਮਰ ਦਰਦ ਦੇ ਹੋਰ ਕਾਰਨਾਂ ਵਿਚ ਸਾਈਕਲ ਜਾਂ ਦੋਪਹੀਆ ਵਾਹਨਾਂ ਨੂੰ ਚਲਾਉਣਾ, ਗੱਦੇਦਾਰ ਬਿਸਤਰ 'ਤੇ ਸੌਣਾ, ਉੱਚਾ ਸਿਰਹਾਣਾ ਲੈਣਾ ਆਦਿ ਵਰਗੇ ਅਨੇਕ ਕਾਰਨ ਹੁੰਦੇ ਹਨ। ਮਹਾਂਨਗਰਾਂ ਅਤੇ ਸ਼ਹਿਰੀ ਜੀਵਨ ਵਿਚ ਸਾਈਕਲ ਅਤੇ ਦੋਪਹੀਆ ਵਾਹਨ ਨੂੰ ਚਲਾ ਕੇ ਲਗਪਗ 40 ਫੀਸਦੀ ਔਰਤਾਂ ਰੋਜ਼ਾਨਾ ਹੀ ਆਉਂਦੀਆਂ-ਜਾਂਦੀਆਂ ਹਨ। ਔਰਤਾਂ ਦੀ ਆਂਤਰਿਕ ਸੰਰਚਨਾਵਾਂ 'ਤੇ ਸਾਈਕਲ ਚਲਾਉਣ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਅਨੇਕ ਬਿਮਾਰੀਆਂ ਦੇ ਨਾਲ-ਨਾਲ ਕਮਰ ਅਤੇ ਪਿੱਠ ਦਰਦ ਦੀਆਂ ਪ੍ਰੇਸ਼ਾਨੀਆਂ ਵੀ ਆ ਜਾਂਦੀਆਂ ਹਨ।
ਕਮਰ ਜਾਂ ਪਿੱਠ ਦਰਦ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਔਰਤਾਂ ਨੂੰ ਨਾ ਕਰਨਾ ਪਵੇ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਖਾਣ-ਪੀਣ, ਆਹਾਰ-ਵਿਹਾਰ ਦੇ ਨਾਲ-ਨਾਲ ਯੋਗ ਅਤੇ ਕਸਰਤ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਸਖਤ ਬਿਸਤਰੇ 'ਤੇ ਸੌਣਾ, ਸਿਰਹਾਣਾ ਨਾ ਵਰਤਣਾ, ਸਪੰਜ ਦੀਆਂ ਕੁਰਸੀਆਂ 'ਤੇ ਨਾ ਬੈਠਣਾ ਆਦਿ ਵੀ ਕਮਰ ਜਾਂ ਪਿੱਠ ਦਰਦ ਤੋਂ ਬਚਣ ਲਈ ਵਧੀਆ ਉਪਾਅ ਹੋ ਸਕਦੇ ਹਨ।


-ਪੂਨਮ ਦਿਨਕਰ

ਸਿਹਤ ਖ਼ਬਰਨਾਮਾ

ਵਿਟਾਮਿਨ 'ਈ' ਦਿਲ ਲਈ ਚੰਗਾ

ਨਿਊਯਾਰਕ ਵਿਚ ਕੀਤੀ ਗਈ ਇਕ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਵਿਟਾਮਿਨ 'ਈ' ਦੀ ਲੋੜੀਂਦੀ ਮਾਤਰਾ ਦਿਲ ਦੀ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਹਰ ਸਾਲ ਲਗਪਗ 7,50,000 ਲੋਕ ਦਿਲ ਦੇ ਦੌਰੇ ਦਾ ਸ਼ਿਕਾਰ ਹੁੰਦੇ ਹਨ ਅਤੇ ਇਸ ਦਾ ਕਾਰਨ ਉੱਚ ਖੂਨ ਦਬਾਅ ਅਤੇ ਖੂਨ ਵਿਚ ਕੋਲੈਸਟ੍ਰੋਲ ਦਾ ਵਧ ਜਾਣਾ ਹੈ, ਜਿਸ ਨਾਲ ਖੂਨ ਵਹਿਣੀਆਂ ਦਾ ਮਾਰਗ ਅਵਰੁੱਧ ਹੋ ਜਾਂਦਾ ਹੈ। ਇਹੀ ਨਹੀਂ, ਇਸ ਨਾਲ ਦਿਮਾਗ ਨੂੰ ਵੀ ਖੂਨ ਦੀ ਸਹੀ ਮਾਤਰਾ ਨਹੀਂ ਪਹੁੰਚਦੀ।
ਵਿਟਾਮਿਨ 'ਈ' ਇਕ ਐਂਟੀ-ਆਕਸੀਡੈਂਟ ਹੈ ਜੋ ਖੂਨ ਵਿਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਨਸ਼ਟ ਕਰਦਾ ਹੈ, ਜਿਸ ਨਾਲ ਖੂਨ ਵਹਿਣੀਆਂ ਦਾ ਮਾਰਗ ਅਵਰੁੱਧ ਨਹੀਂ ਹੁੰਦਾ। ਇਸ ਖੋਜ ਦੇ ਮੁਖੀ ਡਾ: ਵਾਲਡਰ ਦਾ ਕਹਿਣਾ ਹੈ ਕਿ ਦਿਲ ਦੇ ਰੋਗੀਆਂ ਨੂੰ ਫੋਲਿਕ ਐਸਿਡ ਅਤੇ ਵਿਟਾਮਿਨ 'ਈ' ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਬ੍ਰਿਟਿਸ਼ ਖੋਜ ਕਰਤਾਵਾਂ ਦੁਆਰਾ ਕੀਤੀ ਗਈ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਜੋ ਦਿਲ ਦੇ ਰੋਗੀ ਵਿਟਾਮਿਨ 'ਈ', 'ਸੀ' ਅਤੇ ਬੀਟਾ ਕੇਰੋਟਿਨ ਯੁਕਤ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਪੈਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਤਿਲਾਂ ਦਾ ਤੇਲ ਮਾਲਿਸ਼ ਲਈ ਸਭ ਤੋਂ ਵਧੀਆ

ਮੈਡੀਕਲ ਸਾਇੰਸ ਦੇ ਯੂਨੀਵਰਸਿਟੀ ਕਾਲਜ ਦੇ ਬਾਲ ਮਾਹਿਰਾਂ ਅਨੁਸਾਰ ਬੱਚਿਆਂ ਦੀ ਮਾਲਿਸ਼ ਲਈ ਸਭ ਤੋਂ ਵਧੀਆ ਤਿਲਾਂ ਦਾ ਤੇਲ ਹੈ। ਉਨ੍ਹਾਂ ਨੇ 100 ਬੱਚਿਆਂ 'ਤੇ ਇਸ ਦੀ ਵਰਤੋਂ ਕੀਤੀ ਅਤੇ 4 ਤਰ੍ਹਾਂ ਦੇ ਤੇਲ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚ ਸਰ੍ਹੋਂ ਦਾ ਤੇਲ, ਤਿਲਾਂ ਦਾ ਤੇਲ, ਵਿਟਾਮਿਨ ਈ ਵਾਲਾ ਮਿਨਰਲ ਤੇਲ ਅਤੇ ਇਕ ਹਰਬਲ ਤੇਲ ਸ਼ਮਿਲ ਸੀ। ਬੱਚਿਆਂ ਨੂੰ 4 ਗਰੁੱਪਾਂ ਵਿਚ ਵੰਡਿਆ ਅਤੇ ਹਰ ਗਰੁੱਪ ਦੀ ਇਕ ਅਲੱਗ ਤੇਲ ਨਾਲ ਮਾਲਿਸ਼ ਕੀਤੀ। ਨਤੀਜਿਆਂ ਤੋਂ ਸਾਹਮਣੇ ਆਇਆ ਕਿ ਤਿਲਾਂ ਦੇ ਤੇਲ ਦੁਆਰਾ ਮਾਲਿਸ਼ ਕੀਤੇ ਜਾ ਰਹੇ ਬੱਚਿਆਂ 'ਤੇ ਚੰਗਾ ਪ੍ਰਭਾਵ ਪਿਆ, ਉਸ ਤੋਂ ਬਾਅਦ ਸਰ੍ਹੋਂ ਦਾ ਤੇਲ ਲਾਭਦਾਇਕ ਸੀ, ਬਾਕੀ ਦੋ ਤੇਲਾਂ ਦਾ ਪ੍ਰਭਾਵ ਨਾ ਦੇ ਬਰਾਬਰ ਸੀ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX