ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਕੈਟਰੀਨਾ ਕੈਫ ਦੇ ਰੁਝੇਵੇਂ ਵਧੇ

ਥੋੜ੍ਹੇ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਛਾ ਜਾਣ ਵਾਲੀ ਕੈਟਰੀਨਾ ਦੇ ਇੰਸਟਾਗ੍ਰਾਮ 'ਤੇ ਫੋਲੋਜ਼ 50 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਚਾਹੇ ਕੈਟਰੀਨਾ ਨੂੰ ਇੰਡਸਟਰੀ ਵਿਚ ਆਇਆਂ ਕਾਫੀ ਸਮਾਂ ਹੋ ਚੁੱਕਾ ਹੈ ਪਰ ਉਨ੍ਹਾਂ ਦੀਆਂ ਕੁਝ ਫਿਲਮਾਂ ਤਾਂ ਹਿੱਟ ਰਹੀਆਂ ਹਨ ਤੇ ਕੁਝ ਦਰਸ਼ਕਾਂ ਦੇ ਦਿਲਾਂ ਨੂੰ ਨਾ ਛੂਹ ਸਕੀਆਂ। ਇਸੇ ਲਾਈਨ ਵਿਚ ਕਈ ਫਿਲਮਾਂ ਹਨ ਜਿਵੇਂ 'ਫੈਂਟਮ', 'ਫਤੂਰ' ਅਤੇ 'ਬਾਰ-ਬਾਰ ਦੇਖੋ'। ਰਣਬੀਰ ਕਪੂਰ ਨਾਲੋਂ ਤੋੜ-ਵਿਛੋੜੇ ਤੋਂ ਬਾਅਦ ਹੁਣ ਹੌਲੀ-ਹੌਲੀ ਕੈਟਰੀਨਾ ਦੀ ਗੱਡੀ ਲਾਈਨ 'ਤੇ ਆ ਰਹੀ ਹੈ। ਸਲਮਾਨ ਨੇ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਵਿਚ ਕੈਟੀ ਨੂੰ ਲੈ ਕੇ ਕੈਟਰੀਨਾ ਦੀ ਡੁੱਬਦੀ ਕਿਸ਼ਤੀ ਨੂੰ ਕਿਨਾਰੇ ਲਗਾਇਆ ਸੀ ਅਤੇ ਕਈ ਫਿਲਮਾਂ ਦਿਵਾਉਣ ਲਈ ਵੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਇਲਾਵਾ ਕੈਟਰੀਨਾ ਆਮਿਰ ਖਾਨ ਦੀ ਫਿਲਮ 'ਠੱਗਸ ਆਫ਼ ਹਿੰਦੁਸਤਾਨ' ਵਿਚ ਵੀ ਨਜ਼ਰ ਆਏਗੀ। ਕੈਟਰੀਨਾ 'ਜੱਗਾ ਜਾਸੂਸ' ਫਿਲਮ ਤੋਂ ਬਾਅਦ ਸਿਨੇਮਾ ਤੋਂ ਦੂਰ ਰਹੀ ਕਿਉਂਕਿ ਉਸ ਦੀ ਜ਼ਿੰਦਗੀ ਦੀ ਇਹ ਸਭ ਤੋਂ ਫਲਾਪ ਫਿਲਮ ਸੀ। ਹੁਣ ਕੈਟਰੀਨਾ ਆਪਣੀ ਅਕਾਊ ਜ਼ਿੰਦਗੀ ਵਿਚੋਂ ਨਿਕਲ ਕੇ ਫਿਰ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਆ ਚੁੱਕੀ ਹੈ। ਇਨ੍ਹੀਂ ਦਿਨੀਂ ਫਿਲਮ ਇੰਡਸਟਰੀ ਵਿਚ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ 1983 ਵਿਚ ਟੀਮ ਇੰਡੀਆ ਦੀ ਪਹਿਲੇ ਵਰਲਡ ਕੱਪ ਦੀ ਜਿੱਤ 'ਤੇ ਆਧਾਰਿਤ ਹੈ। ਉਦੋਂ ਕਪਿਲ ਦੇਵ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ। ਇਸ ਫਿਲਮ ਵਿਚ ਕੈਟਰੀਨਾ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਇਸ ਦੇ ਉਲਟ ਕੈਟਰੀਨਾ ਦਾ ਕਪਿਲ ਹੋਵੇਗਾ ਰਣਵੀਰ ਸਿੰਘ। ਕੈਟਰੀਨਾ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਤ ਹੈ। ਕਟੈਰੀਨਾ ਦਾ ਨਾਂਅ ਸਭ ਤੋਂ ਅੱਗੇ ਹੈ। ਇਸ ਨੂੰ ਡਾਇਰੈਕਟ ਕਬੀਰ ਖਾਨ ਕਰ ਰਹੇ ਹਨ। ਇਸ ਦੇ ਇਲਾਵਾ ਕੈਟਰੀਨਾ ਸ਼ਾਹਿਦ ਕਪੂਰ ਦੀ ਫਿਲਮ 'ਰੌਸ਼ਨੀ' ਵਿਚ ਵੀ ਨਜ਼ਰ ਆ ਸਕਦੀ ਹੈ। ਇਸ ਫਿਲਮ ਦੇ ਡਾਇਰੈਕਟਰ ਕੈਟਰੀਨਾ ਨੂੰ ਫਿਲਮ ਵਿਚ ਲੈਣ ਲਈ ਵਿਚਾਰ ਕਰ ਰਹੇ ਹਨ।


ਖ਼ਬਰ ਸ਼ੇਅਰ ਕਰੋ

ਸਨਾ ਖ਼ਾਨ

ਹਮ ਨਹੀਂ ਸੁਧਰੇਂਗੇ

'ਵਜਹ ਤੁਮ ਹੋ' ਵਾਲੀ ਸਨਾ ਖ਼ਾਨ ਨੇ ਦਰਜਨ ਭਰ ਅਜਿਹੀਆਂ ਨਵੀਆਂ ਤਸਵੀਰਾਂ ਖਿਚਵਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਮੂੰਹ 'ਚ ਉਂਗਲਾਂ ਸ਼ਰੀਫ਼ ਬੰਦਾ ਲੈ ਲਏ। ਫਿਰ ਸਨਾ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਬਾਅਦ ਕਹਿ ਰਹੀ ਹੈ ਕਿ ਜੇ ਉਸ ਨੂੰ ਕੋਈ ਪਿਆਰ ਦਾ 'ਟਾਨਿਕ' ਮਿਲ ਜਾਵੇ ਤਾਂ ਉਸ ਦੀ ਜ਼ਿੰਦਗੀ ਖ਼ੁਸ਼ਗਵਾਰ ਸਮਝੋ। ਮਜ਼ੇਦਾਰ ਸਮਝੋ 'ਟਾਇਲਟ-ਏਕ ਪ੍ਰੇਮ ਕਥਾ' 'ਚ ਸਨਾ ਨੇ ਨਿੱਕਾ ਜਿਹਾ ਕਿਰਦਾਰ ਕੀਤਾ ਹੈ। ਸਨਾ ਅਨੁਸਾਰ ਉਹ ਸੰਗੀਤ ਦੇ ਵੀਡੀਓ ਨੂੰ ਹੀ ਕਈ ਵਾਰ ਆਪਣੀ ਪਿਆਰ ਸ਼ਕਤੀ ਸਮਝਦੀ ਹੈ। ਇਹ ਉਹੀ ਸਨਾ ਖ਼ਾਨ ਹੈ ਜਿਸ ਦੇ 'ਵਜਹ ਤੁਮ ਹੋ' 'ਚ ਦ੍ਰਿਸ਼ ਦੇਖ ਕੇ ਉਸ ਦੀ ਮਾਂ ਉਸ ਨਾਲ ਚਾਰ ਦਿਨ ਤੱਕ ਬੋਲੀ ਨਹੀਂ ਸੀ। ਸਨਾ ਫਿਰ ਵੀ ਇਨ੍ਹਾਂ ਗੱਲਾਂ ਤੋਂ ਬਾਜ਼ ਨਹੀਂ ਆਈ। ਜਨਮ ਦਿਨ ਮੌਕੇ ਬਹੁਤ ਹੀ ਭੜਕੀਲੀਆਂ ਤਸਵੀਰਾਂ ਤੇ ਉਹ ਵੀ ਦਰਜਨ ਭਰ ਤੇ ਫਿਰ 'ਜ਼ੀ ਐਵਾਰਡਜ਼' ਦੇ ਮੌਕੇ 'ਤੇ ਉਸ ਦਾ ਪਹਿਰਾਵਾ ਤੌਬਾ ਖ਼ੁਦਾ ਦੀ, ਸਲਮਾਨ ਖ਼ਾਨ ਵੀ ਸ਼ਰਮਾ ਗਿਆ ਤੇ ਉਸ ਨੇ ਸਨਾ ਨੂੰ ਜਾਣ ਕੇ ਗਲੇ ਨਾਲ ਲਾ ਲਿਆ ਤਾਂ ਜੋ ਉਸ ਦੀ ਪਿੱਠ ਢਕੀ ਨਜ਼ਰ ਆਏ। ਇਸ ਤੋਂ ਬਾਅਦ ਸਨਾ ਨੇ ਇਕ ਦੁਕਾਨ ਦੇ ਮਹੂਰਤ 'ਤੇ ਗੁਲਾਬੀ ਰੰਗ ਦੀ ਪਾਰਦਰਸ਼ੀ ਸਾੜ੍ਹੀ ਪਹਿਨ ਕੇ ਲੋਕਾਂ ਤੋਂ ਤੋਏ-ਤੋਏ ਕਰਵਾਈ ਸੀ।

ਸਾਕਿਬ ਸਲੀਮ : ਮੰਦੜੇ ਹਾਲ

ਹੁਮਾ ਕੁਰੈਸ਼ੀ ਦੇ ਭਾਈਜਾਨ ਸਾਕਿਬ ਸਲੀਮ ਨੂੰ 'ਦੋਬਾਰਾ-2' ਨੇ ਕੋਈ ਖਾਸ ਲਾਭ ਨਹੀਂ ਪਹੁੰਚਾਇਆ ਹਾਲਾਂਕਿ ਹੁਮਾ ਦੀ ਕੋਸ਼ਿਸ਼ ਹੈ ਕਿ ਉਸ ਦਾ ਭਰਾ ਕਿਸੇ ਨਾ ਕਿਸੇ ਤਰ੍ਹਾਂ ਕਾਮਯਾਬ ਹੋ ਜਾਏ। 'ਯਾਰੋਂ ਕੀ ਬਰਾਤ' ਦੀ ਤਰ੍ਹਾਂ ਕਈ ਫ਼ਿਲਮਾਂ ਹੁਮਾ ਆਪ ਸਾਕਿਬ ਨਾਲ ਕਰ ਰਹੀ ਹੈ। 'ਮੁਝ ਸੇ ਫਰੈਂਡਸ਼ਿਪ ਕਰੋਗੇ' ਤੋਂ ਲੈ ਕੇ 'ਮੇਰੇ ਡੈਡ ਕੀ ਮਾਰੂਤੀ', 'ਬੰਬੇ ਟਾਕੀਜ਼', 'ਹਵਾ ਹਵਾਈ' ਤੇ 'ਡਿਸ਼ੁੰਮ' ਫ਼ਿਲਮਾਂ ਨੇ ਸਾਕਿਬ ਦੀ ਚਰਚਾ ਤਾਂ ਕਰਵਾਈ ਪਰ ਕਾਮਯਾਬ ਸਿਤਾਰਿਆਂ ਦੀ ਸ਼੍ਰੇਣੀ 'ਚ ਸਾਕਿਬ ਸ਼ਾਮਿਲ ਨਹੀਂ ਹੋ ਸਕਿਆ। ਇਸ ਦੌਰਾਨ ਤਾਂ ਇਹ ਵੀ ਖ਼ਬਰ ਆ ਗਈ ਸੀ ਕਿ ਸਾਕਿਬ ਸ਼ਾਇਦ ਫਿਰ ਦਿੱਲੀ ਜਾ ਕੇ ਆਪਣਾ ਹੋਟਲ ਦਾ ਕਾਰੋਬਾਰ ਸਾਂਭ ਲਵੇਗਾ। ਪਰ ਇਸੇ ਦੌਰਾਨ ਉਸ ਨੇ 'ਵੈਬ ਸੀਰੀਜ਼' ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਕੁਝ ਹੱਦ ਤੱਕ ਉਸ ਨੂੰ ਰਾਸ ਵੀ ਆ ਰਿਹਾ ਹੈ। ਇਕ ਵੈਬ ਸੀਰੀਜ਼ 'ਆਮਦ' ਨੇ ਸਾਕਿਬ ਦੀ ਚਰਚਾ ਕਰਵਾਈ ਹੈ। ਇਸ ਦਾ ਲਾਭ ਇਹ ਹੋਇਆ ਹੈ ਕਿ ਸਾਕਿਬ ਨੂੰ ਲਘੂ ਫ਼ਿਲਮਾਂ ਤੇ ਵੈਬ ਸੀਰੀਜ਼ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸਾਕਿਬ ਨੂੰ ਇਕ ਵਹਿਮ ਇਹ ਵੀ ਹੈ ਕਿ ਰਣਬੀਰ ਕਪੂਰ ਉਸ ਦੇ ਹਿੱਸੇ ਦੀਆਂ ਫ਼ਿਲਮਾਂ ਪ੍ਰਾਪਤ ਕਰ ਰਿਹਾ ਹੈ। ਇਹ ਹਾਸੇ ਵਾਲਾ ਭਰਮ ਹੈ ਕਿਉਂਕਿ ਕਿੱਥੇ ਰਣਬੀਰ ਕਪੂਰ ਤੇ ਕਿੱਥੇ ਸਾਕਿਬ ਸਲੀਮ। ਪਰ ਸ਼ਾਇਦ ਸਾਕਿਬ ਨੇ ਇਹ ਸ਼ੋਸ਼ਾ ਤਾਂ ਫੈਲਾਇਆ ਹੈ ਕਿ ਇਕਦਮ ਉਹ ਖ਼ਬਰਾਂ 'ਚ ਆ ਜਾਏ। ਸਾਕਿਬ ਵੈਸੇ ਵਰੁਣ ਧਵਨ ਤੇ ਅਰਜਨ ਕਪੂਰ ਦਾ ਦੋਸਤ ਹੈ ਤੇ ਰਾਜਕੁਮਾਰ ਰਾਓ ਦੀ ਵੀ ਉਹ ਤਾਰੀਫ਼ ਕਰਦਾ ਹੈ।

ਰਸ਼ਮੀ ਨਿਗਮ

ਮੇਰਾ 'ਕਾਲਾ' ਈ ਸਰਦਾਰ

ਪੌਪ ਕਾਰਨ ਖਾਓ ਮਸਤ ਹੋ ਜਾਓ' ਨਾਂਅ ਦੀ ਆਪਣੀ ਇਸ ਫ਼ਿਲਮ ਦੇ ਸਿਰਲੇਖ ਦੀ ਤਰ੍ਹਾਂ ਅਭਿਨੇਤਰੀ ਰਸ਼ਮੀ ਨਿਗਮ ਜੇ ਪੌਪ ਕਾਰਨ ਸੱਚਮੁੱਚ ਖਾ ਕੇ ਮਸਤ ਹੋ ਰਹੀ ਹੈ ਤਾਂ ਉਹ ਹੈ ਕਾਲਾ ਰੰਗ। ਇਹ ਉਸ ਦਾ ਮਨਪਸੰਦ ਰੰਗ ਹੈ। ਰਸ਼ਮੀ ਨੇ ਹੁਣ ਆਪਣੇ ਸਾਰੇ ਪਹਿਰਾਵੇ ਤਕਰੀਬਨ ਕਾਲੇ ਰੰਗ ਵਾਲੇ ਲਏ ਹਨ। ਮੋਟੇ ਬੰਦਿਆਂ ਨੂੰ ਪਤਲੇ ਹੋਣ ਦੇ ਗੁਰ ਦੱਸਣ ਵਾਲੀ ਰਸ਼ਮੀ ਕਹਿ ਰਹੀ ਹੈ ਕਿ ਪਤਲੇ ਜਿਸਮ 'ਤੇ ਕਾਲਾ ਰੰਗ ਬਹੁਤ ਹੀ ਜਚਦਾ ਹੈ। 'ਮਿਸਟਰ ਬਲੈਕ ਮਿਸਟਰ ਵਾਈਟ' ਫ਼ਿਲਮ ਸਮੇਂ ਅਰਸ਼ਦ ਵਾਰਸੀ ਨਾਲ ਰਸ਼ਮੀ ਦਾ ਨਾਂਅ ਜੁੜਿਆ ਸੀ ਪਰ ਇਹ ਕੋਰੀ ਅਫ਼ਵਾਹ ਹੀ ਨਿਕਲੀ ਸੀ। ਹੁਣ ਰਸ਼ਮੀ ਫ਼ਿਲਮਾਂ ਲਈ ਸੰਘਰਸ਼ ਕਰਨ ਦੀ ਥਾਂ ਵਿਗਿਆਪਨ ਜ਼ਿਆਦਾ ਕਰ ਰਹੀ ਹੈ। ਰਸ਼ਮੀ ਅਕਸਰ ਯੂ. ਕੇ. ਵੀ ਜਾਂਦੀ ਹੈ। ਉਸ ਦੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਯੂ. ਕੇ. 'ਚ ਹਨ। ਯੂ. ਕੇ. 'ਚ ਉਸ ਨੂੰ ਮਾਡਲਿੰਗ ਦੇ ਵੀ ਮੌਕੇ ਇਥੋਂ ਨਾਲੋਂ ਵੱਧ ਮਿਲਦੇ ਹਨ। ਹੋਟਲ ਜੇ. ਡਬਲਯੂ. ਮੈਰੀਅਟ ਦੇ ਵਿਗਿਆਪਨ ਨੇ ਰਸ਼ਮੀ ਨਿਗਮ ਨੂੰ ਯੂ. ਕੇ. 'ਚ ਕਾਫੀ ਮਸ਼ਹੂਰੀ, ਫ਼ਿਲਮਾਂ ਦਿਵਾਈਆਂ ਹਨ। ਇਕ ਅੰਤਰਰਾਸ਼ਟਰੀ ਮੈਗਜ਼ੀਨ ਦੇ ਪੰਨੇ ਲਈ ਵੀ ਇਥੇ ਹੀ ਉਸ ਨੇ ਫੋਟੋ ਸੈਸ਼ਨ ਕਰਵਾਇਆ ਹੈ। ਸ਼ਾਇਦ ਰਸ਼ਮੀ ਇਸ ਵਾਰ ਦੀਵਾਲੀ ਵੀ ਯੂ. ਕੇ. 'ਚ ਹੀ ਸੈਲੀਬਰੇਟ ਕਰੇ। ਦਿੱਲੀ ਦੇ ਇਕ ਸੁਨਿਆਰੇ ਦੀ ਦੁਕਾਨ ਦੇ ਉਦਘਾਟਨ ਲਈ ਯੂ. ਕੇ. ਤੋਂ ਉਹ ਪਰਤੇਗੀ ਤੇ ਗਹਿਣਿਆਂ ਲਈ ਮਾਡਲਿੰਗ ਵੀ ਕਰੇਗੀ। ਨਵੀਂ ਹੋਣ ਕਾਰਨ ਔਕੜਾਂ ਤਾਂ ਆਈਆਂ ਹਨ ਪਰ ਘਰੋਂ ਮਿਲਦੀ ਹਰੇਕ ਕਿਸਮ ਦੀ ਸਹਾਇਤਾ ਨੇ ਰਸ਼ਮੀ ਨੂੰ ਡੋਲਣ ਨਹੀਂ ਦਿੱਤਾ। ਦੀਪਕ ਸ਼ਿਵਦਾਸਾਨੀ ਤੋਂ ਉਸ ਨੂੰ ਉਮੀਦ ਹੈ ਕਿ ਉਹ ਰਸ਼ਮੀ ਨੂੰ ਕਿਸੇ ਵੱਡੇ ਨਾਮਵਰ ਹੀਰੋ ਨਾਲ ਹੀਰੋਇਨ ਲੈ ਕੇ ਫ਼ਿਲਮ ਜ਼ਰੂਰ ਬਣਾਏਗਾ। ਅਨੁਪਮ ਖੇਰ ਦੀ ਸੰਸਥਾ 'ਚ ਜਾ ਕੇ ਉਹ ਅਭਿਨੈ ਦੇ ਮੰਤਰ ਸਿੱਖਦੀ ਰਹਿੰਦੀ ਹੈ। ਪਰਮਾਤਮਾ 'ਤੇ ਅਥਾਹ ਵਿਸ਼ਵਾਸ ਰੱਖਣ ਵਾਲੀ ਰਸ਼ਮੀ ਨਿਗਮ ਦੇ ਪਿਤਾ ਵੱਡੇ ਅਫਸਰ ਰਹੇ ਹਨ। ਸਟਾਰ ਵੰਨ ਦੇ ਲੜੀਵਾਰ 'ਦਾਨ ਜ਼ਰੂਰੀ ਹੈ' ਦੀਆਂ ਚਾਰ ਕਿਸ਼ਤਾਂ ਵੀ ਉਸ ਕੀਤੀਆਂ ਸਨ। ਉਸ ਦੀ ਵੱਡੀ ਦੀਦੀ ਫੈਸ਼ਨ ਡਿਜ਼ਾਈਨਰ ਬਣ ਗਈ ਹੈ। ਦੀਪਿਕਾ ਤੇ ਕਰੀਨਾ ਦੀ ਇਹ ਪ੍ਰਸ਼ੰਸਕ 'ਹੀਰੋਇਨ' ਜਿਹੀਆਂ ਫ਼ਿਲਮਾਂ ਹੋਰ ਚਾਹੁੰਦੀ ਹੈ। ਹਾਲਾਂਕਿ 'ਡਿਸ਼ੁੰਮ' 'ਚ ਵੀ ਉਸ ਦਾ ਕੰਮ ਠੀਕ ਸੀ। ਚਲੋ ਯੂ. ਕੇ. ਰਸ਼ਮੀ ਨੂੰ ਜ਼ਿਆਦਾ ਰਾਸ ਆ ਰਿਹਾ ਹੈ।


-ਸੁਖਜੀਤ ਕੌਰ

ਮੇਰੇ ਗਵਾਂਢੀ ਦੁਨੀਆ ਤੋਂ ਵਧੀਆ ਹਨ : ਸਲਮਾਨ ਖਾਨ

ਲਓ, ਕਲਰਜ਼ ਚੈਨਲ 'ਤੇ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ ਗਿਆਰ੍ਹਵੇਂ ਸੀਜ਼ਨ ਦਾ ਪ੍ਰਸਾਰਨ ਸ਼ੁਰੂ ਹੋ ਗਿਆ ਹੈ ਅਤੇ ਇਸ ਵਾਰ ਵੀ ਇਸ ਦੇ ਸੰਚਾਲਨ ਦੀ ਜ਼ਿੰਮੇਦਾਰੀ ਸਲਮਾਨ ਖਾਨ ਨੂੰ ਹੀ ਸੌਂਪੀ ਗਈ ਹੈ। ਹੁਣ ਦੀ ਵਾਰ ਇਸ ਸ਼ੋਅ ਦਾ ਥੀਮ ਗਵਾਂਢੀ ਹੈ। ਆਦਮੀ ਜਦੋਂ ਰੋਟੀ ਕਮਾਉਣ ਦੇ ਚੱਕਰ ਵਿਚ ਘਰ ਤੋਂ ਦੂਰ ਹੁੰਦਾ ਹੈ, ਉਦੋਂ ਉਸ ਨੂੰ ਇਕ ਚੰਗੇ ਗਵਾਂਢੀ ਦੀ ਅਹਿਮੀਅਤ ਦਾ ਪਤਾ ਲਗਦਾ ਹੈ। ਹਰ ਕੋਈ ਕਿਸੇ ਦੂਜੇ ਦਾ ਗਵਾਂਢੀ ਹੁੰਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਹੁਣ ਦੀ ਵਾਰ ਇਹ ਥੀਮ ਲਿਆ ਗਿਆ ਹੈ। ਇਹ ਥੀਮ ਕਲਰਜ਼ ਚੈਨਲ ਦੀ ਟੀਮ ਦੀ ਦੇਣ ਹੈ। ਹਾਂ, ਜਦੋਂ ਇਸ ਸ਼ੋਅ ਲਈ ਪ੍ਰਤੀਯੋਗੀਆਂ ਦੀ ਚੋਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਇਸ ਚੈਨਲ ਦੀ ਮਨੀਸ਼ਾ ਸ਼ਰਮਾ, ਦੀਪਕ ਧਰ ਤੇ ਸ਼ੀਤਲ ਦੇ ਨਾਲ ਮੈਂ ਵੀ ਹਿੱਸਾ ਲੈ ਕੇ ਇਨ੍ਹਾਂ ਨੂੰ ਚੁਣਦਾ ਹਾਂ। ਜਦੋਂ ਮੈਨੂੰ ਕਿਹਾ ਗਿਆ ਕਿ ਹੁਣ ਦੀ ਵਾਰ ਸ਼ੋਅ ਵਿਚ ਗਵਾਂਢੀ ਦਾ ਥੀਮ ਹੋਵੇਗਾ ਤਾਂ ਮੈਨੂੰ ਮੇਰੇ ਚਚੇਰੇ ਭਰਾ ਦੇਬੂ ਦੀ ਯਾਦ ਆ ਗਈ। ਅਸਲ ਵਿਚ ਦੇਬੂ ਨਿਪਾਲੀ ਹੈ ਅਤੇ ਸਾਡੀ ਬਿਲਡਿੰਗ ਦੇ ਇਕ ਫਲੈਟ ਵਿਚ ਬਤੌਰ ਨੌਕਰ ਕੰਮ ਕਰਿਆ ਕਰਦਾ ਸੀ। ਜਦੋਂ ਮਾਲਿਕ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਉਸ 'ਤੇ ਤਰਸ ਖਾ ਕੇ ਮੰਮੀ-ਪਾਪਾ ਨੇ ਉਸ ਨੂੰ ਘਰ ਲੈ ਆਂਦਾ। ਕੁਝ ਦਿਨਾਂ ਬਾਅਦ ਜਦੋਂ ਇੰਦੌਰ ਤੋਂ ਮੇਰੇ ਚਾਚਾ ਆਏ ਤਾਂ ਉਹ ਦੇਬੂ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਕਰਕੇ ਦੇਬੂ ਨੂੰ ਗੋਦ ਲੈ ਲਿਆ ਅਤੇ ਦੇਬੂ ਮੇਰਾ ਚਚੇਰਾ ਭਰਾ ਬਣ ਗਿਆ। ਚਾਚਾ ਨੇ ਪੂਰੀ ਜਾਇਦਾਦ ਉਸ ਦੇ ਨਾਂਅ ਕਰ ਦਿੱਤੀ ਅਤੇ ਅੱਜ ਉਹ ਕਰੋੜਪਤੀ ਹੈ। ਥੋੜ੍ਹੇ ਸ਼ਬਦਾਂ ਵਿਚ ਦੇਬੂ ਨੂੰ ਕਰੋੜਪਤੀ ਬਣਾਉਣ ਵਿਚ ਉਸ ਦੇ ਸਾਬਕਾ ਮਾਲਕ ਦੇ ਗਵਾਂਢੀ ਭਾਵ ਸਾਡੇ ਪਰਿਵਾਰ ਦਾ ਹੱਥ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਗਵਾਂਢੀ ਦੀ ਬਦੌਲਤ ਵੀ ਕਿਸੇ ਦੀ ਕਿਸਮਤ ਬਦਲ ਸਕਦੀ ਹੈ।'
ਕਈ ਵਾਰ ਲੋਕ ਆਪਣੇ ਗਵਾਂਢੀ ਬਾਰੇ ਸ਼ਿਕਾਇਤ ਕਰਦੇ ਹੁੰਦੇ ਹਨ ਪਰ ਇਸ ਬਾਰੇ ਸਲਮਾਨ ਖ਼ੁਦ ਨੂੰ ਸਭ ਤੋਂ ਲੱਕੀ ਮੰਨਦੇ ਹਨ। ਉਹ ਕਹਿੰਦੇ ਹਨ, 'ਮੇਰੇ ਉੱਪਰ ਦੇ ਫਲੈਟ ਵਿਚ ਮੇਰੇ ਮੰਮੀ ਪਾਪਾ ਰਹਿੰਦੇ ਹਨ। ਹੁਣ ਇਨ੍ਹਾਂ ਤੋਂ ਚੰਗਾ ਗਵਾਂਢੀ ਤਾਂ ਕੋਈ ਹੋ ਹੀ ਨਹੀਂ ਸਕਦਾ। ਇਸ ਨਜ਼ਰੀਏ ਨਾਲ ਮੈਂ ਇਹ ਫ਼ਖਰ ਨਾਲ ਕਹਿ ਸਕਦਾ ਹਾਂ ਕਿ ਮੇਰੇ ਗਵਾਂਢੀ ਦੁਨੀਆ ਵਿਚ ਸਭ ਤੋਂ ਵਧੀਆ ਹਨ। ਮੇਰਾ ਇਕ ਗਵਾਂਢੀ ਵਹੀਦਾ ਆਂਟੀ (ਅਭਿਨੇਤਰੀ ਵਹੀਦਾ ਰਹਿਮਾਨ) ਹੈ, ਉਹ ਵੀ ਬਹੁਤ ਚੰਗੀ ਹੈ। ਚੰਗੇ ਗਵਾਂਢੀ ਮਿਲਣ ਦੇ ਮਾਮਲੇ ਵਿਚ ਮੈਂ ਲੱਕੀ ਰਿਹਾ ਹਾਂ।
-ਇੰਦਰਮੋਹਨ ਪੰਨੂੰ

ਹੁਣ ਸੋਨਾਕਸ਼ੀ ਬਣੀ ਹੈਪੀ

ਕੁਝ ਮਹੀਨੇ ਪਹਿਲਾਂ ਪ੍ਰਦਰਸ਼ਿਤ ਹੋਈ ਫ਼ਿਲਮ 'ਹੈਪੀ ਭਾਗ ਜਾਏਗੀ' ਵਿਚ ਡਾਇਨਾ ਪੈਂਟੀ ਵੱਲੋਂ ਹੈਪੀ ਨਾਮੀ ਮਨਮੌਜੀ ਸੁਭਾਅ ਦੀ ਕੁੜੀ ਦੀ ਭੂਮਿਕਾ ਨਿਭਾਈ ਗਈ ਸੀ। ਉਸ ਫ਼ਿਲਮ ਵਿਚ ਉਸ ਦੇ ਨਾਲ ਅਭੈ ਦਿਓਲ, ਜਿੰਮੀ ਸ਼ੇਰਗਿੱਲ ਤੇ ਅਲੀ ਫਜ਼ਲ ਵੀ ਸਨ ਅਤੇ ਇਸ ਦਾ ਨਿਰਮਾਣ ਆਨੰਦ ਐਲ. ਰਾਏ ਵੱਲੋਂ ਕੀਤਾ ਗਿਆ ਸੀ ਤੇ ਨਿਰਦੇਸ਼ਕ ਸਨ ਮੁਦੱਸਰ ਅਜ਼ੀਜ਼।
ਹੁਣ ਇਸ ਦੇ ਵਿਸਥਾਰ ਦੇ ਤੌਰ 'ਤੇ 'ਹੈਪੀ ਭਾਗ ਜਾਏਗੀ ਰਿਟਨਰਜ਼' ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿਚ ਡਾਇਨਾ ਪੈਂਟੀ ਦੇ ਨਾਲ-ਨਾਲ ਸੋਨਾਕਸ਼ੀ ਸਿਨਹਾ ਨੂੰ ਵੀ ਲਿਆ ਗਿਆ ਹੈ। ਸੋਨਾਕਸ਼ੀ ਅਨੁਸਾਰ ਜਦੋਂ ਉਸ ਨੇ 'ਹੈਪੀ ਭਾਗ ਜਾਏਗੀ' ਦੇਖੀ ਸੀ, ਉਦੋਂ ਫ਼ਿਲਮ ਦੀ ਸਾਫ-ਸੁਥਰੀ ਕਾਮੇਡੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅਤੇ ਹੁਣ ਉਹ ਇਸ ਦੇ ਵਿਸਥਾਰ ਦਾ ਹਿੱਸਾ ਬਣ ਕੇ ਸੱਚਮੁੱਚ ਹੈਪੀ ਹੈ। ਦੂਜੇ ਪਾਸੇ ਡਾਇਨਾ ਦਾ ਕਹਿਣਾ ਹੈ ਕਿ ਵਿਸਥਾਰ ਵਿਚ ਕੰਮ ਕਰਕੇ ਉਹ ਇਹ ਮਹਿਸੂਸ ਕਰੇਗੀ ਕਿ ਉਹ ਆਪਣੇ ਪਰਿਵਾਰ ਵਿਚ ਵਾਪਸ ਆ ਗਈ ਹੈ। ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋਵੇਗੀ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿਚ ਕੀਤੀ ਜਾਵੇਗੀ ਅਤੇ ਮੁਦੱਸਰ ਅਜ਼ੀਜ਼ ਹੀ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ।


-ਪੰਨੂੰ

ਦੀਪਿਕਾ ਪਾਦੂਕੋਨ

ਖਾ ਲਿਆ ਚਿੰਤਾ ਨੇ

ਦਿਲ ਦੀ ਗੱਲ ਕਹਿ ਦੇਣ ਵਾਲੀ ਹੈ ਡਿਪੀ ਅੱਜਕਲ੍ਹ ਉਹ ਚਿੰਤਾਗ੍ਰਸਤ ਹੈ, ਸਦਮੇ 'ਚ ਹੈ ਤੇ ਕਈ ਫਿਕਰ-ਫਾਕੇ ਉਸ ਨੂੰ ਹਨ। ਇਸ ਵਾਰ ਦੁਸਹਿਰਾ ਵੀ ਦੀਪਿਕਾ ਪਾਦੂਕੋਨ ਨੇ ਚਿੰਤਾ ਵਿਚ ਹੀ ਮਨਾਇਆ ਤੇ ਹੁਣ ਜਦ ਉਸ ਦਾ ਵਾਹ ਸੰਸਥਾ 'ਲਿਵ ਇਨ ਲਾਈਫ਼' ਨਾਲ ਪਿਆ ਹੈ ਤਾਂ ਕੁਝ-ਕੁਝ ਉਹ ਰਾਹਤ ਮਹਿਸੂਸ ਕਰ ਰਹੀ ਹੈ। ਦੀਪਿਕਾ ਨੇ ਭਾਰਤ ਆਰਥਿਕ ਸੰਮੇਲਨ 'ਚ ਵੀ ਹਿੱਸਾ ਲਿਆ ਸੀ। ਸੋਸ਼ਲ ਮੀਡੀਆ 'ਚ ਪ੍ਰਿਅੰਕਾ ਤੋਂ ਪਿਛਾਂਹ ਰਹਿ ਰਹੀ ਦੀਪਿਕਾ ਹੁਣ ਸਮਾਜਿਕ ਮੰਚ 'ਤੇ ਆ ਰਹੀ ਹੈ। ਚਿੰਤਾ ਨੇ ਉਸ ਦੇ ਕੀ ਨੁਕਸਾਨ ਕੀਤੇ, ਇਸ 'ਤੇ ਉਹ ਚੁੱਪ ਹੈ। ਹਾਂ, ਜਦ ਕਈ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਦੀਪਿਕਾ ਤਾਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਤਾਂ ਉਹ ਪਿਛਾਂਹ ਹਟ ਗਏ ਕਿ ਕੀ ਪਤਾ ਕੱਲ੍ਹ ਨੂੰ ਡਿਪੀ ਦੀ ਕੀ ਮਾਨਸਿਕ ਸਥਿਤੀ ਹੋਏਗੀ। ਸਿੱਧੀ ਗੱਲ ਕਿ ਡਿਪੀ ਨੂੰ ਇਸ ਚਿੰਤਾ ਨੇ ਆਰਥਿਕ ਤੌਰ 'ਤੇ ਢਾਹ ਲਾਈ ਹੈ। ਇਸ ਸਮੇਂ ਉਸ ਨੂੰ ਆਪਣੀ ਫ਼ਿਲਮ 'ਪਦਮਾਵਤੀ' ਤੋਂ ਬਹੁਤ ਉਮੀਦਾਂ ਹਨ। ਇਸ ਤੋਂ ਇਲਾਵਾ ਦੀਪਿਕਾ ਨੂੰ ਹੁਣ ਸ਼ਾਹਰੁਖ ਖ਼ਾਨ ਨਾਲ ਨਵੀਂ ਫ਼ਿਲਮ ਮਿਲੀ ਹੈ। ਇਧਰ ਦੀਪਿਕਾ ਨੇ ਇਕ ਹੋਰ ਭੇਦ ਖੋਲ੍ਹਿਆ ਹੈ ਕਿ ਹਾਲੀਵੁੱਡ ਸਟਾਰ ਵਿਨ ਡੀਜ਼ਲ ਉਸ 'ਤੇ ਜਾਨ ਦਿੰਦਾ ਹੈ। ਕੀ ਇਹੀ ਚਿੰਤਾ, ਸੋਚ, ਮਾਨਸਿਕ ਬਿਮਾਰੀ ਨੇ ਤਾਂ ਨਹੀਂ ਦੀਪਿਕਾ ਨੂੰ ਘੇਰਿਆ ਹੋਇਆ ਕਿ ਇਕ ਪਾਸੇ ਰਣਵੀਰ ਸਿੰਘ, ਦੂਸਰੇ ਪਾਸੇ ਪੂਰਾ ਫ਼ਿਲਮੀ ਕੈਰੀਅਰ ਤੇ ਤੀਸਰੇ ਪਾਸੇ ਵਿਨ ਡੀਜ਼ਲ। ਦੋ ਵੀ ਨਹੀਂ ਤਿੰਨ ਰਾਹ ਤੇ ਕਿਸ ਬੇੜੀ ਦੀ ਸਵਾਰੀ ਉਹ ਕਰੇ। ਇਸ ਚਿੰਤਾ, ਪ੍ਰੇਸ਼ਾਨੀ ਨੇ ਦੀਪਿਕਾ ਪਾਦੂਕੋਨ ਦਾ ਦਿਮਾਗ ਹਿਲਾ ਦਿੱਤਾ ਹੈ।

...ਤੇ ਆਮਿਰ ਮੈਨੂੰ ਚਪੇੜ ਮਾਰ ਦਿੰਦੇ : ਅਦਵੈਤ ਚੰਦਨ

ਆਮਿਰ ਖਾਨ, ਜ਼ਾਇਰਾ ਵਸੀਮ, ਮਿਹਰ ਵਿੱਜ, ਰਾਜ ਅਰਜਨ ਆਦਿ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਸਿਕ੍ਰੇਟ ਸੁਪਰਸਟਾਰ' ਦੇ ਨਿਰੇਸ਼ਕ ਅਦਵੈਤ ਚੰਦਨ ਨੇ ਕਲ੍ਹ ਤੱਕ ਬਤੌਰ ਸਹਾਇਕ 'ਤਾਰੇ ਜ਼ਮੀਂ ਪਰ', 'ਧੋਭੀਘਾਟ', 'ਹਨੀਮੂਨ ਟ੍ਰੈਵਲਜ਼ ਪ੍ਰਾ. ਲਿ.' ਦੇ ਨਿਰਮਾਣ ਵਿਚ ਹੱਥ ਵੰਡਾਇਆ ਸੀ। ਕੁਝ ਫ਼ਿਲਮਾਂ ਲਈ ਉਨ੍ਹਾਂ ਨੇ ਬਤੌਰ ਸਹਾਇਕ ਨਿਰਦੇਸ਼ਕ ਵੀ ਕੰਮ ਕੀਤਾ ਅਤੇ ਫਿਰ ਆਮਿਰ ਖਾਨ ਦੇ ਨਾਲ ਵੀ ਬਤੌਰ ਸਹਾਇਕ ਰਹੇ। ਬਾਲੀਵੁੱਡ ਵਿਚ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਉਹ ਆਜ਼ਾਦ ਨਿਰਦੇਸ਼ਕ ਬਣੇ ਹਨ।
ਬਤੌਰ ਨਿਰਦੇਸ਼ਕ ਆਪਣੀ ਪਹਿਲੀ ਹੀ ਫ਼ਿਲਮ ਵਿਚ ਆਮਿਰ ਖਾਨ ਵਰਗੇ ਚੂਜ਼ੀ ਕਲਾਕਾਰ ਨੂੰ ਨਿਰਦੇਸ਼ਿਤ ਕਰਨਾ ਉਨ੍ਹਾਂ ਲਈ ਵਾਕਈ ਵੱਡੀ ਉਪਲਬਧੀ ਹੈ। ਇਸ ਸਫਲਤਾ ਬਾਰੇ ਉਹ ਕਹਿੰਦੇ ਹਨ, 'ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਲਿਖ ਰਿਹਾ ਸੀ ਤੇ ਮੇਰੇ ਦਿਮਾਗ ਵਿਚ ਕਿਤੇ ਵੀ ਆਮਿਰ ਖਾਨ ਨਹੀਂ ਸਨ। ਮੈਂ ਆਪਣੇ ਕਿਰਦਾਰਾਂ ਦੇ ਹਿਸਾਬ ਨਾਲ ਕਹਾਣੀ ਬੁਣੀ ਸੀ। ਇਹ ਕਹਾਣੀ ਜਦੋਂ ਮੈਂ ਆਮਿਰ ਨੂੰ ਸੁਣਾਈ ਤਾਂ ਉਹ ਇਸ 'ਤੇ ਫ਼ਿਲਮ ਬਣਾਉਣ ਨੂੰ ਤਿਆਰ ਹੋ ਗਏ। ਉਦੋਂ ਵੀ ਇਹ ਤੈਅ ਨਹੀਂ ਸੀ ਕਿ ਆਮਿਰ ਇਸ ਵਿਚ ਕੰਮ ਕਰਨਗੇ ਜਾਂ ਨਹੀਂ। ਫ਼ਿਲਮ ਵਿਚ ਇਕ ਕੁੜੀ ਦੇ ਗਾਇਕਾ ਬਣਨ ਦੇ ਸੁਪਨਿਆਂ ਦੀ ਗੱਲ ਕਹੀ ਗਈ ਹੈ ਅਤੇ ਇਸ ਵਿਚ ਇਕ ਸੰਗੀਤਕਾਰ ਦਾ ਵੀ ਕਿਰਦਾਰ ਹੈ। ਇਕ ਦਿਨ ਜਦੋਂ ਮੈਂ ਅਤੇ ਕਿਰਨ (ਆਮਿਰ ਦੀ ਪਤਨੀ), ਫ਼ਿਲਮ ਬਾਰੇ ਗੱਲ ਕਰ ਰਹੇ ਸੀ ਤਾਂ ਕਿਰਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਸੰਗੀਤਕਾਰ ਦੀ ਭੂਮਿਕਾ ਆਮਿਰ ਨੂੰ ਸੌਂਪੀ ਜਾਵੇ ਅਤੇ ਮੈਨੂੰ ਵੀ ਇਸ ਸੁਝਾਅ ਵਿਚ ਵਜ਼ਨ ਲੱਗਿਆ। ਸੋ, ਫ਼ਿਲਮ ਲਈ ਆਮਿਰ ਨੂੰ ਮਨਾਇਆ ਗਿਆ।'
ਆਮਿਰ ਇਸ ਵਿਚ ਭੂਮਿਕਾ ਨਿਭਾਉਣ ਲਈ ਤਾਂ ਮੰਨ ਗਿਆ ਪਰ ਇਸ ਤੋਂ ਪਹਿਲਾਂ ਅਦਵੈਤ ਨੂੰ ਉਨ੍ਹਾਂ ਨੂੰ ਮਨਾਉਣ ਲਈ ਕਾਫੀ ਪਾਪੜ ਵੇਲਣੇ ਪੈ ਗਏ ਕਿ ਉਹ ਇਹ ਫ਼ਿਲਮ ਨਿਰਦੇਸ਼ਿਤ ਕਰਨਾ ਚਾਹੁਣਗੇ। ਆਮਿਰ ਨੂੰ ਮਨਾਉਣ ਦੀ ਪ੍ਰਕਿਰਿਆ ਬਾਰੇ ਨਿਰਦੇਸ਼ਕ ਸਾਹਿਬ ਕਹਿੰਦੇ ਹਨ, 'ਫ਼ਿਲਮ ਨਿਰਮਾਣ ਇਕ ਖਰਚੀਲਾ ਕੰਮ ਹੈ ਅਤੇ ਇਸ ਵਿਚ ਨਿਰਦੇਸ਼ਕ ਦੇ ਮੋਢਿਆਂ 'ਤੇ ਭਾਰੀ ਜ਼ਿੰਮੇਵਾਰੀ ਹੁੰਦੀ ਹੈ। ਮੈਨੂੰ ਇਹ ਜ਼ਿੰਮੇਦਾਰੀ ਸੌਂਪਣ ਤੋਂ ਪਹਿਲਾਂ ਆਮਿਰ ਇਹ ਦੇਖਣਾ ਚਾਹੁੰਦੇ ਸਨ ਕਿ ਮੈਂ ਇਹ ਜ਼ਿੰਮੇਦਾਰੀ ਲੈਣ ਦੇ ਕਾਬਲ ਹਾਂ ਜਾਂ ਨਹੀਂ। ਉਨ੍ਹਾਂ ਨੇ ਮੈਨੂੰ ਇਸੇ ਫ਼ਿਲਮ ਦੇ ਪੰਜ ਦ੍ਰਿਸ਼ ਦਿੱਤੇ ਅਤੇ ਕਿਹਾ ਕਿ ਉਹ ਇਨ੍ਹਾਂ ਦ੍ਰਿਸ਼ਾਂ ਦੀ ਸ਼ੂਟਿੰਗ ਦਾ ਨਤੀਜਾ ਦੇਖ ਕੇ ਆਪਣਾ ਨਿਰਣਾ ਲੈਣਗੇ। ਮੈਂ ਡੱਮੀ ਕਲਾਕਾਰਾਂ 'ਤੇ ਉਹ ਦ੍ਰਿਸ਼ ਫ਼ਿਲਮਾਏ ਅਤੇ ਇਨ੍ਹਾਂ ਨੂੰ ਫ਼ਿਲਮਾਉਂਦੇ ਸਮੇਂ ਇਹ ਗੱਲ ਦਿਮਾਗ ਵਿਚ ਰੱਖੀ ਕਿ ਕਹਾਣੀ ਤੇ ਕਿਰਦਾਰਾਂ ਨਾਲ ਅਨਿਆਂ ਨਾ ਹੋਵੇ। ਜਦੋਂ ਆਮਿਰ ਨੇ ਉਹ ਦ੍ਰਿਸ਼ ਦੇਖੇ ਤਾਂ ਉਨ੍ਹਾਂ ਨੂੰ ਮੇਰੀ ਇਮਾਨਦਾਰੀ ਪਸੰਦ ਆਈ ਅਤੇ ਮੈਨੂੰ ਨਿਰਦੇਸ਼ਕ ਦੇ ਤੌਰ 'ਤੇ ਹਰੀ ਝੰਡੀ ਮਿਲ ਗਈ।'
ਆਮਿਰ ਵਲੋਂ ਇਸ ਵਿਚ ਸੰਗੀਤਕਾਰ ਸ਼ਕਤੀ ਕੁਮਾਰ ਦੀ ਭੂਮਿਕਾ ਨਿਭਾਈ ਗਈ ਹੈ। ਜਦੋਂ ਆਮਿਰ ਨੇ ਇਸ ਭੂਮਿਕਾ ਲਈ ਹਾਮੀ ਭਰ ਦਿੱਤੀ ਤਾਂ ਉਦੋਂ ਆਮਿਰ ਦੀ ਦਿੱਖ ਨੂੰ ਧਿਆਨ ਵਿਚ ਰੱਖ ਕੇ ਭੂਮਿਕਾ ਵਿਚ ਕੋਈ ਬਦਲਾਅ ਕਰਨ ਦੀ ਬਜਾਏ ਅਦਵੈਤ ਨੇ ਉਹ ਭੂਮਿਕਾ ਜਿਵੇਂ ਦੀ ਤਿਵੇਂ ਰਹਿਣ ਦਿੱਤੀ। ਇਸ ਵਿਚ ਕੋਈ ਫੇਰਬਦਲ ਨਾ ਕਰਨ ਬਾਰੇ ਉਹ ਕਹਿੰਦੇ ਹਨ, 'ਆਮਿਰ ਨੂੰ ਪ੍ਰਭਾਵਿਤ ਕਰਨ ਲਈ ਜੇਕਰ ਮੈਂ ਚਾਹੁੰਦਾ ਤਾਂ ਉਨ੍ਹਾਂ ਦੇ ਕਿਰਦਾਰ ਵਿਚ ਕੁਝ ਬਦਲਾਅ ਕਰ ਸਕਦਾ ਸੀ ਪਰ ਜੇਕਰ ਇਸ ਤਰ੍ਹਾਂ ਕਰਦਾ ਤਾਂ ਇਹ ਹੋਰ ਕਿਰਦਾਰਾਂ ਨਾਲ ਗ਼ਲਤ ਹੋ ਜਾਂਦਾ। ਜੇਕਰ ਮੈਂ ਸ਼ਕਤੀ ਕੁਮਾਰ ਦੇ ਕਿਰਦਾਰ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਾ ਤਾਂ ਸ਼ਾਇਦ ਆਮਿਰ ਮੈਨੂੰ ਚਪੇੜ ਮਾਰ ਦਿੰਦੇ। ਉਨ੍ਹਾਂ ਨੂੰ ਇਸ ਕਿਰਦਾਰ ਵਿਚ ਜੋ ਅਪੀਲ ਨਜ਼ਰ ਆਈ ਸੀ ਉਸ ਦੇ ਨਾਲ ਉਨ੍ਹਾਂ ਨੂੰ ਕੋਈ ਛੇੜਖਾਨੀ ਪਸੰਦ ਨਹੀਂ ਸੀ। ਫ਼ਿਲਮ ਦੀ ਕਹਾਣੀ ਪ੍ਰਤੀ ਮੇਰੀ ਵਫ਼ਾਦਾਰੀ ਤੋਂ ਆਮਿਰ ਪ੍ਰਭਾਵਿਤ ਹੋਏ ਅਤੇ ਮੈਂ ਠੀਕ ਉਸੇ ਢੰਗ ਨਾਲ ਉਨ੍ਹਾਂ 'ਤੇ ਦ੍ਰਿਸ਼ ਫ਼ਿਲਮਾਏ ਜਿਵੇਂ ਕਹਾਣੀ ਦੀ ਮੰਗ ਸੀ। ਇਕ ਫ਼ਿਲਮ-ਮੇਕਰ ਹੋਣ ਦੇ ਨਾਤੇ ਆਮਿਰ ਵੀ ਇਹ ਜਾਣਦੇ ਹਨ ਕਿ ਕਹਾਣੀ ਦੀ ਸਹੀ ਪੇਸ਼ਕਾਰੀ ਹੀ ਫ਼ਿਲਮ ਨੂੰ ਜਾਨਦਾਰ ਬਣਾ ਦਿੰਦੀ ਹੈ।'
ਅਦਵੈਤ ਅਨੁਸਾਰ ਹੁਣ ਜਦੋਂ ਇਸ ਫ਼ਿਲਮ ਦੇ ਨਾਲ ਨਿਰਮਾਤਾ ਦੇ ਤੌਰ 'ਤੇ ਆਮਿਰ ਖਾਨ ਦਾ ਨਾਂਅ ਜੁੜਿਆ ਹੈ ਤਾਂ ਇਸ ਦੀ ਤੁਲਨਾ 'ਦੰਗਲ', 'ਲਗਾਨ', 'ਤਾਰੇ ਜ਼ਮੀਂ ਪਰ' ਨਾਲ ਹੋਣੀ ਸੁਭਾਵਿਕ ਹੀ ਹੈ ਅਤੇ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ ਆਮਿਰ ਵੱਲੋਂ ਬਣਾਈਆਂ ਹੋਰ ਫ਼ਿਲਮਾਂ ਤੋਂ ਊਣੀ ਨਾ ਬਣ ਜਾਵੇ।
ਹੁਣ ਉਨ੍ਹਾਂ ਦੀ ਇਹ ਕੋਸ਼ਿਸ਼ ਕੀ ਰੰਗ ਲਿਆਉਂਦੀ ਹੈ, ਇਹ ਦੇਖਣਾ ਹੋਵਗਾ।

ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ

ਹੁਣ ਭਾਵੇਂ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਦਲ ਗਏ ਹਨ ਪਰ ਕਦੇ ਉਹ ਵੀ ਸਮਾਂ ਸੀ ਜਦੋਂ ਰੇਡੀਉ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਸੀ। ਸਾਰਾ ਟੱਬਰ ਰੇਡੀਉ ਦੁਆਲੇ ਬੈਠ ਕੇ ਰੇਡੀਉ ਸੁਣਦਾ ਸੀ। ਜਦੋਂ ਵੀ ਕਦੇ ਰੇਡੀਉ ਲਗਾਈਏ ਇਕ ਗੀਤ ਦੇ ਬੋਲ ਜ਼ਰੂਰ ਕੰਨੀ ਪੈਂਦੇ ਸਨ, ਉਹ ਸੀ 'ਚੰਡੀਗੜ੍ਹ, ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ'। ਇਹ ਗੀਤ ਰੇਡੀਉ 'ਤੇ ਦਿਨ ਵਿਚ ਅਨੇਕਾਂ ਵਾਰ ਵੱਜਦਾ ਆਮ ਸੁਣੀਂਦਾ ਸੀ। ਇਹ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਨੇ ਆਪਣੀ ਕਲਮ ਨਾਲ ਲਿਖਿਆ ਹੈ। ਮੇਰਾ ਇਕ ਦਿਨ ਇਸ ਗੀਤ ਨੂੰ ਲੈ ਕੇ ਹੀ ਚੰਨ ਗੁਰਾਇਆ ਵਾਲਾ ਨਾਲ ਗੱਲਬਾਤ ਕਰਨ ਦਾ ਮਨ ਬਣਿਆ ਤਾਂ ਚੰਨ ਗੁਰਾਇਆ ਵਾਲਾ ਨਾਲ ਇਸ ਗੀਤ ਸਬੰਧੀ ਖੁੱਲ੍ਹ ਕੇ ਗੱਲਾਂ ਹੋਈਆਂ।
ਉਨ੍ਹਾਂ ਦੱਸਿਆ ਕਿ ਇਹ ਗੀਤ ਮੈਂ ਜਦੋਂ ਲਿਖਿਆ ਸੀ ਤਾਂ ਪੇਂਡੂ ਮੁੰਡਿਆ ਨੂੰ ਸ਼ਹਿਰਾਂ ਦੀਆਂ ਕੁੜੀਆਂ ਖ਼ਾਸਕਰ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਪਸੰਦ ਨਹੀਂ ਕਰਦੀਆਂ ਸਨ। ਉਦੋਂ ਪਿੰਡਾਂ ਸ਼ਹਿਰਾਂ ਦਾ ਫ਼ਰਕ ਵੀ ਬਹੁਤ ਜ਼ਿਆਦਾ ਸੀ। ਇਹ ਹਕੀਕਤ ਸੀ ਕਿ ਸ਼ਹਿਰਨ ਕੁੜੀਆਂ ਪੇਂਡੂ ਮੁੰਡਿਆਂ ਨੂੰ ਪਸੰਦ ਹੀ ਨਹੀਂ ਕਰਦੀਆਂ ਸਨ। ਇਸੇ ਤੋਂ ਮੈਂ ਇਹ ਗੀਤ ਲਿਖਿਆ ਸੀ। ਇਹ ਗੀਤ ਬੜਾ ਮਕਬੂਲ ਹੋਇਆ ਤੇ ਇਸ ਨੇ ਮੈਨੂੰ ਬਹੁਤ ਪ੍ਰਸਿੱਧੀ ਦਿੱਤੀ। ਇਹ ਗੀਤ ਪ੍ਰੋਫੈਸਰ ਹਰੀਦੇਵ ਗੁਰਾਇਆ ਜੋ ਅੱਜਕਲ੍ਹ ਗੁਰਾਇਆ ਵਿਖੇ ਹੀ ਸੰਗੀਤ ਦੀ ਸਿੱਖਿਆ ਦਿੰਦੇ ਹਨ ਨੇ, ਨਰਿੰਦਰ ਬੀਬਾ ਨਾਲ ਗਾਇਆ ਸੀ। ਪ੍ਰੋਫੈਸਰ ਹਰੀਦੇਵ ਦੀ ਆਵਾਜ਼ ਵਿਚ ਇਹ ਗੀਤ ਏਨਾ ਹਿੱਟ ਹੋਇਆ ਕਿ ਲੱਖਾਂ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ। ਬਾਅਦ ਵਿਚ ਇਹੀ ਗੀਤ ਪੰਜਾਬੀ ਫ਼ਿਲਮ ਨਿਰਮਾਤਾ ਵਰਿੰਦਰ ਨੇ 'ਸਰਪੰਚ' ਫ਼ਿਲਮ ਲਈ ਮਹਿੰਦਰ ਕਪੂਰ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਵਿਚ ਵੀ ਰਿਕਾਰਡ ਵੀ ਕਰਵਾਇਆ, ਜੋ ਬਹੁਤ ਪਸੰਦ ਕੀਤਾ ਗਿਆ।


-ਬਲਵਿੰਦਰ ਸਿੰਘ ਗੁਰਾਇਆ
ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ।

ਗਾਇਕਾ ਖੁਸ਼ੀ ਕੌਰ ਦਾ 'ਖ਼ਵਾਬ'

ਚੰਡੀਗੜ੍ਹ ਦੀ ਰਹਿਣ ਵਾਲੀ ਖੁਸ਼ੀ ਕੌਰ ਆਪਣਾ ਪਹਿਲਾ ਐਲਬਮ 'ਖ਼ਵਾਬ' ਲੈ ਕੇ ਪੇਸ਼ ਹੋਈ ਹੈ। ਇਸ ਵਿਚ ਅੱਠ ਗੀਤ ਹਨ ਅਤੇ ਇਹ ਸਾਰੇ ਸੋਲੋ ਹਨ। ਖੁਸ਼ੀ ਅਨੁਸਾਰ ਆਪਣੀ ਆਵਾਜ਼ ਨਾਲ ਸਜਿਆ ਐਲਬਮ ਜਾਰੀ ਕਰਨਾ ਉਸ ਦਾ ਪੁਰਾਣਾ ਸੁਪਨਾ ਰਿਹਾ ਹੈ ਅਤੇ 'ਖ਼ਵਾਬ' ਰਾਹੀਂ ਇਹ ਖ਼ਵਾਬ ਪੂਰਾ ਹੋਇਆ ਦੇਖ ਕੇ ਉਹ ਬਹੁਤ ਖੁਸ਼ ਹੈ।
ਇਕ ਪਾਸੇ ਜਿਥੇ ਉਹ ਆਪਣਾ ਪਹਿਲਾ ਐਲਬਮ ਕੱਢਣ ਵਿਚ ਰੁੱਝੀ ਰਹੀ, ਉਥੇ ਬਾਲੀਵੁੱਡ ਨੇ ਵੀ ਉਸ ਦੇ ਰੁਝੇਵੇਂ ਵਧਾ ਦਿੱਤੇ ਹਨ। ਦੋ ਨਿਰਮਾਣਧੀਨ ਫ਼ਿਲਮਾਂ 'ਪੇਰਾ ਨਾਰਮਲ' ਤੇ 'ਕ੍ਰੇਜ਼ੀ ਕਪਲ' ਵਿਚ ਉਸ ਦੀ ਆਵਾਜ਼ ਨਾਲ ਸਜੇ ਗੀਤ ਸੁਣਾਈ ਦੇਣਗੇ। ਸੁੰਦਰ ਆਵਾਜ਼ ਦੇ ਨਾਲ-ਨਾਲ ਉਹ ਸੁੰਦਰ ਚਿਹਰੇ ਦੀ ਵੀ ਮਾਲਕਣ ਹੈ। ਅਭਿਨੈ ਬਾਰੇ ਉਨ੍ਹਾਂ ਤੋਂ ਪੁੱਛਣ 'ਤੇ ਉਹ ਕਹਿੰਦੀ ਹੈ ਕਿ ਉਹ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਚਾਹੇਗੀ। ਹਾਂ, ਸ਼ਰਤ ਇਹ ਕਿ ਫ਼ਿਲਮਾਂ ਸਲੀਕੇਦਾਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਬਾਅਦ ਵਿਚ ਘਰ ਵਾਲਿਆਂ ਤੋਂ ਕੁਝ ਸੁਣਨਾ ਨਾ ਪਵੇ।
ਆਪਣੇ ਇਸ ਐਲਬਮ ਨੂੰ ਪ੍ਰਮੋਟ ਕਰਨ ਲਈ ਖੁਸ਼ੀ ਵੱਲੋਂ ਜੋ ਵੀਡੀਓ ਬਣਾਈ ਗਈ ਹੈ, ਉਸ ਇਕ ਵੀਡੀਓ ਵਿਚ 'ਆਸ਼ਿਕੀ' ਫ਼ਿਲਮ ਵਾਲਾ ਮੁੰਡਾ ਰਾਹੁਲ ਰਾਏ ਵੀ ਹੈ। ਉਹ ਇਸ ਵਿਚ ਆਰਮੀ ਅਫ਼ਸਰ ਬਣਿਆ ਹੈ।
ਇਸ ਵੀਡੀਓ ਦੀ ਸ਼ੂਟਿੰਗ ਦੇ ਅਨੁਭਵ ਬਾਰੇ ਰਾਹੁਲ ਕਹਿੰਦੇ ਹਨ, 'ਜਦੋਂ ਮੈਂ ਲਾਰੈਂਸ ਸਕੂਲ, ਸਨਾਵਰ ਵਿਚ ਪੜ੍ਹਦਾ ਸੀ ਉਦੋਂ ਉਥੇ ਐਨ. ਸੀ. ਸੀ. ਰਾਹੀਂ ਸਾਨੂੰ ਫੌਜ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਉਦੋਂ ਫੌਜੀ ਵਰਦੀ ਪਾਉਣੀ ਪੈਂਦੀ ਸੀ। ਉਸ ਤੋਂ ਬਾਅਦ ਇਸ ਐਲਬਮ ਲਈ ਵਰਦੀ ਪਾਈ ਅਤੇ ਇਸ ਨੂੰ ਪਾਉਂਦੇ ਸਮੇਂ ਮੈਨੂੰ ਸਕੂਲ ਦੇ ਦਿਨਾਂ ਦੀ ਯਾਦ ਆ ਗਈ ਸੀ। ਇਸ ਵੀਡੀਓ ਵਿਚ ਅਸੀਂ ਇਹ ਦਿਖਾਇਆ ਹੈ ਕਿ ਜਦੋਂ ਫੌਜੀ ਸਰਹੱਦ 'ਤੇ ਜਾ ਰਿਹਾ ਹੁੰਦਾ ਹੈ ਤਾਂ ਉਦੋਂ ਉਸ ਦੇ ਘਰ ਵਾਲਿਆਂ ਦੇ ਦਿਲ 'ਤੇ ਕੀ ਬੀਤਦੀ ਹੁੰਦੀ ਹੈ। ਉਨ੍ਹਾਂ ਦੇ ਦਿਲ ਵਿਚ ਇਸ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਇਹ ਮੁਲਾਕਾਤ ਆਖਰੀ ਮੁਲਾਕਾਤ ਨਾ ਹੋਵੇ ਅਤੇ ਅਗਲੀ ਵਾਰ ਉਸ ਨੂੰ ਕਫਨ ਵਿਚ ਲੇਟਿਆ ਹੋਇਆ ਦੇਖਣਾ ਨਾ ਪੈ ਜਾਵੇ। ਇਸ ਵੀਡੀਓ ਰਾਹੀਂ ਅਸੀਂ ਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਖੁਸ਼ੀ ਕੌਰ ਅਨੁਸਾਰ ਉਸ ਦੇ ਪਰਿਵਾਰ ਦੇ ਕਈ ਮੈਂਬਰ ਫੌਜ ਵਿਚ ਹਨ ਅਤੇ ਜਦੋਂ ਰਾਹੁਲ ਰਾਏ ਨੇ ਇਹ ਸੁਝਾਅ ਦਿੱਤਾ ਕਿ ਵੀਡੀਓ ਫੌਜੀ ਜਵਾਨ 'ਤੇ ਹੋਣਾ ਚਾਹੀਦਾ ਹੈ ਤਾਂ ਇਹ ਸੁਝਾਅ ਤੁਰੰਤ ਮੰਨ ਲਿਆ ਗਿਆ ਸੀ।
ਇਨ੍ਹੀਂ ਦਿਨੀਂ ਰਾਹੁਲ 'ਦ ਮੈਸੇਜ', 'ਵੈੱਲਕਮ ਟੂ ਰਸ਼ੀਆ' ਤੇ 'ਹਾਊਸ' ਵਿਚ ਕੰਮ ਕਰ ਰਿਹਾ ਹੈ। 'ਦ ਮੈਸੇਜ' ਵਿਚ ਉਹ ਫੌਜੀ ਸਨਾਈਪਰ ਬਣਿਆ ਹੈ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੇ ਆਪਣੇ ਵਾਲ ਛੋਟੇ ਕਰਵਾਏ ਸਨ। ਇਹੀ ਵਜ੍ਹਾ ਹੈ ਕਿ ਇਸ ਵੀਡੀਓ ਵਿਚ ਵੀ ਉਹ ਛੋਟੇ ਵਾਲਾਂ ਵਿਚ ਹਨ।
ਤਿੰਨ ਫ਼ਿਲਮਾਂ ਵਿਚ ਰੁੱਝੇ ਰਾਹੁਲ ਨੇ ਦੋ ਹੋਰ ਫ਼ਿਲਮਾਂ ਵੀ ਸਾਈਨ ਕੀਤੀਆਂ ਹਨ ਅਤੇ ਉਨ੍ਹਾਂ ਅਨੁਸਾਰ ਬਾਲੀਵੁੱਡ ਵਿਚ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਨਵੀਂ ਪਾਰੀ ਦਾ ਆਗਾਜ਼ ਖੁਸ਼ੀ ਕੌਰ ਦੇ ਐਲਬਮ ਨਾਲ ਹੋ ਰਿਹਾ ਹੈ।


-ਮੁੰਬਈ ਪ੍ਰਤੀਨਿਧ

ਨੌਜਵਾਨ ਫ਼ਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਦੀ ਪਾਲੀਵੁੱਡ 'ਚ ਦਸਤਕ

ਨੌਜਵਾਨਾਂ ਨੂੰ ਸਿੱਖ ਧਰਮ, ਸੱਭਿਆਚਾਰ ਤੇ ਸਿੱਖ ਕਿਰਦਾਰ ਦੀਆਂ ਅਮੀਰ ਕਦਰਾਂ ਕੀਮਤਾਂ ਤੋਂ ਜਾਣੂੰ ਕਰਾਉਣ, ਉਨ੍ਹਾਂ ਨੂੰ ਖੇਡਾਂ ਵੱਲ ਰੁਚਿਤ ਕਰਨ ਅਤੇ ਸਿੱਖਾਂ ਦੇ ਅਕਸ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦਿਆਂ ਵੱਡੇ ਬਜਟ ਤੇ ਨਾਮੀ ਕਲਾਕਾਰਾਂ ਦੀ ਸੁਥਰੀ ਅਦਾਕਾਰੀ ਨਾਲ ਸ਼ਿੰਗਾਰੀ ਆਪਣੀ ਪਲੇਠੀ ਪੰਜਾਬੀ ਫ਼ਿਲਮ 'ਕਿਰਦਾਰ-ਏ-ਸਰਦਾਰ' ਲਿਆ ਕੇ ਸਿਨੇਮਾ ਜਗਤ ਵਿਚ ਦਸਤਕ ਦਿੱਤੀ ਹੈ ਅੰਮ੍ਰਿਤਸਰ ਦੇ ਸਿੱਖ ਨੌਜਵਾਨ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਨੇ। ਭਾਵੇਂ ਇਸ ਤੋਂ ਪਹਿਲਾਂ ਉਹ ਪੰਜ ਦੇ ਕਰੀਬ ਲਘੂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ, ਪਰ ਸਿੱਖੀ ਵਿਚ ਖੁਦ ਪਰਪੱਕ ਜੀਤੂ ਨੇ ਇਸ ਪਲੇਠੀ ਤੇ ਲੀਕ ਤੋਂ ਹਟ ਕੇ ਬਣਾਈ ਗਈ ਫ਼ਿਲਮ ਦੁਆਰਾ ਦਰਸ਼ਕਾਂ ਦਾ ਕੇਵਲ ਮਨੋਰੰਜਨ ਹੀ ਨਹੀਂ ਕੀਤਾ ਬਲਕਿ ਬਹੁਤੀਆਂ ਫ਼ਿਲਮਾਂ 'ਚ ਸਿੱਖਾਂ ਦੇ ਕਿਰਦਾਰਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾ ਕੇ ਸਿੱਖ ਦੇ ਕਿਰਦਾਰ ਨੂੰ ਵੀ ਸਹੀ ਢੰਗ ਨਾਲ ਵੱਡੇ ਪਰਦੇ 'ਤੇ ਪੇਸ਼ ਕਰਨ ਦਾ ਸੁਚੱਜਾ ਤੇ ਸ਼ਲਾਘਾਯੋਗ ਯਤਨ ਕੀਤਾ ਹੈ। ਬਾਕਸਿੰਗ ਖੇਡ ਦੀ ਪਿੱਠ- ਭੂਮੀ ਵਾਲੀ ਇਸ ਫ਼ਿਲਮ ਵਿਚ ਗਾਇਕ ਅਦਾਕਾਰ ਕੇ. ਐਸ. ਮੱਖਣ, ਨਵ ਬਾਜਵਾ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਨੇਹਾ ਪਵਾਰ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਂਬੀਰ ਭੁੱਲਰ, ਰਾਜ ਹੁੰਦਲ ਸਮੇਤ ਹੋਰ ਨਾਮਵਰ ਪਾਲੀਵੁੱਡ ਅਦਾਕਾਰਾਂ ਤੇ ਰੰਗਮੰਚ ਕਲਾਕਾਰਾਂ ਨੇ ਆਪਣੀ ਅਭਿਨੈ ਪ੍ਰਤਿਭਾ ਦਾ ਸੁਥਰਾ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਦਾ ਹੈ ਤੇ ਗੀਤਾਂ ਨੂੰ ਸੁਰੀਲੀਆਂ ਆਵਾਜ਼ਾਂ ਨਛੱਤਰ ਗਿੱਲ, ਲਹਿੰਬਰ ਹੁਸੈਨਪੁਰੀ, ਨੂਰਾਂ ਸਿਸਟਰਜ਼, ਗੁਰਲੇਜ਼ ਅਖ਼ਤਰ ਤੇ ਹਰਸ਼ਦੀਪ ਨੇ ਦਿੱਤੀਆਂ ਹਨ। ਫ਼ਿਲਮ ਦੀਆਂ ਨਿਰਮਾਤਾਰੀਆਂ ਜਸਵਿੰਦਰ ਕੌਰ ਤੇ ਗੋਪੀ ਪੰਨੂੰ ਤੇ ਸਹਿ-ਨਿਰਮਾਤਰੀ ਗੁਰਪ੍ਰੀਤ ਚੱਢਾ ਹਨ ਤੇ ਪ੍ਰੋਡਕਸ਼ਨ ਰਾਜ ਸਲੂਜਾ ਦੀ ਹੈ।


-ਜਸਵੰਤ ਸਿੰਘ ਜੱਸ
ਅੰਮ੍ਰਿਤਸਰ।

ਅਸ਼ੋਕਪੁਰੀ ਦਾ ਬਾਲੀਵੁੱਡ ਵਿਚ ਪ੍ਰਵੇਸ਼

ਪੰਜਾਬ ਰੰਗਮੰਚ ਦਾ ਸੰਸਾਰ ਹੋਵੇ ਜਾਂ ਟੈਲੀਫ਼ਿਲਮਾਂ ਦੀ ਦੁਨੀਆ ਜਾਂ ਫਿਰ ਧਾਰਮਿਕ ਡੀ.ਵੀ.ਡੀ. ਫ਼ਿਲਮਾਂ ਦਾ ਯੁੱਗ, ਅਸ਼ੋਕਪੁਰੀ ਨੇ ਅਭਿਨੇਤਾ ਦੇ ਨਾਲ-ਨਾਲ ਲੇਖਕ ਤੇ ਨਿਰਮਾਤਾ-ਨਿਰਦੇਸ਼ਕ ਵਜੋਂ ਵੀ ਆਪਣਾ ਨਾਂਅ ਕਾਮਯਾਬ ਵਿਅਕਤੀਆਂ ਦੀ ਸੂਚੀ 'ਚ ਦਰਜ ਕਰਵਾਇਆ ਹੈ। ਦੂਰਦਰਸ਼ਨ ਜਲੰਧਰ ਦੇ ਚਰਚਿਤ ਲੜੀਵਾਰ 'ਆਦਮਖੋਰ' ਤੇ ਕਾਮਯਾਬ ਧਾਰਮਿਕ-ਪਰਿਵਾਰਕ ਫ਼ਿਲਮ 'ਮੈਂ ਜਨੁ ਤੇਰਾ' 'ਚ ਦਮਦਾਰ ਭੂਮਿਕਾ ਨਿਭਾਅ ਚੁੱਕੇ ਇਸੇ ਹੀ ਅਸ਼ੋਕਪੁਰੀ ਦਾ ਪਾਲੀਵੁੱਡ ਵਿਚ ਕੰਮ ਦੇਖ ਕੇ ਉਸ ਨੂੰ ਬਾਲੀਵੁੱਡ ਫ਼ਿਲਮ 'ਚ 'ਅੱਤ : ਦਾ ਅਕਸੈਸ' 'ਚ ਇਕ ਚੁਣੌਤੀ ਭਰਪੂਰ ਕਿਰਦਾਰ ਦਿੱਤਾ ਗਿਆ ਹੈ। ਅਸ਼ੋਕ ਪੁਰੀ ਨੇ ਦੱਸਿਆ ਕਿ ਬਾਲੀਵੁੱਡ 'ਚ ਚੰਗੇ ਤਰੀਕੇ ਨਾਲ ਪ੍ਰਵੇਸ਼ ਦਾ ਉਸ ਨੂੰ ਇੰਤਜ਼ਾਰ ਸੀ ਤੇ ਇਹ ਹੁਣ ਬਾਲੀਵੁੱਡ ਦੀ ਜਲਦੀ ਆ ਰਹੀ ਫ਼ਿਲਮ 'ਅੱਤ : ਦਾ ਅਕਸੈਸ' ਨਾਲ ਪੂਰਾ ਹੋਣ ਦੇ ਕਰੀਬ ਹੈ। ਫ਼ਿਲਮ ਚਲੰਤ ਮੁੱਦਿਆਂ 'ਤੇ ਭਾਰਤ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ 'ਤੇ ਆਧਾਰਿਤ ਹੈ। ਫ਼ਿਲਮ ਨੂੰ ਐਵਾਰਡ ਸ਼੍ਰੇਣੀ ਨੂੰ ਮੁੱਖ ਰੱਖ ਕੇ ਵੀ ਬਣਾਇਆ ਗਿਆ ਹੈ।


-ਅੰਮ੍ਰਿਤ ਪਵਾਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX