ਤਾਜਾ ਖ਼ਬਰਾਂ


48 ਸਾਲ ਦੇ ਹੋਏ ਰਾਹੁਲ ਗਾਂਧੀ
. . .  11 minutes ago
ਨਵੀਂ ਦਿੱਲੀ, 19 ਜੂਨ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਅੱਜ 48ਵਾਂ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 19 ਜੂਨ 1970 ਨੂੰ ਹੋਇਆ ਸੀ। ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅੱਜ ਦਾ ਵਿਚਾਰ
. . .  25 minutes ago
ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਕੰਟਰੋਲ ਰੇਖਾ 'ਤੇ ਬਣਾਏ ਜਾਣਗੇ 1,400 ਤੋਂ ਵੱਧ ਬੰਕਰ
. . .  1 day ago
ਸ੍ਰੀਨਗਰ, 18 ਜੂਨ- ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਕੰਟਰੋਲ ਰੇਖਾ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਬੰਕਰ ਬਣਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਸਮੀਖਿਆ ਮੀਟਿੰਗ ਤੋਂ ...
ਫੀਫਾ ਵਿਸ਼ਵ ਕੱਪ 2018 : ਸਵੀਡਨ ਨੇ ਦੱਖਣ ਕੋਰੀਆ ਨੂੰ 1-0 ਨਾਲ ਹਰਾਇਆ
. . .  1 day ago
ਸੀ.ਬੀ.ਆਈ. ਨੇ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਦਿੱਤੀ ਜਾਣਕਾਰੀ
. . .  1 day ago
ਨਵੀਂ ਦਿੱਲੀ, 18 ਜੂਨ - ਸੀ.ਬੀ.ਆਈ. ਨੇ 15 ਫਰਵਰੀ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ, ਫਰਾਂਸ , ਸਿੰਗਾਪੁਰ, ਯੂ.ਏ.ਈ ਅਤੇ ਇੰਗਲੈਂਡ ਨੂੰ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ...
ਦਾਤੀ ਮਹਾਰਾਜ ਨੂੰ ਪੇਸ਼ ਹੋਣ ਲਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਦਾ ਦਿੱਤਾ ਸਮਾਂ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦਾਤੀ ਮਹਾਰਾਜ ਨੂੰ ਇਕ ਔਰਤ ਨਾਲ ਜਬਰ ਜਨਾਹ ਮਾਮਲੇ 'ਚ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਬੁੱਧਵਾਰ ਦਾ ਸਮਾਂ ਦਿੱਤਾ...
25 ਜੂਨ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਏਗੀ ਭਾਜਪਾ
. . .  1 day ago
ਨਵੀਂ ਦਿੱਲੀ, 18 ਜੂਨ -ਭਾਰਤੀ ਜਨਤਾ ਪਾਰਟੀ 25 ਜੂਨ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਏਗੀ। ਦੱਸ ਦੇਈਏ ਕਿ 25 ਜੂਨ 1975 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਭਰ ਵਿਚ ਐਮਰਜੈਂਸੀ ਲਗਾਈ...
ਹੋਟਲ ਵਿਚ ਠਹਿਰੇ ਨੌਜਵਾਨ ਨੇ ਸ਼ੱਕੀ ਹਾਲਤਾਂ ਵਿਚ ਕੀਤੀ ਆਤਮ ਹੱਤਿਆ
. . .  1 day ago
ਪਠਾਨਕੋਟ, 18 ਜੂਨ (ਆਰ. ਸਿੰਘ)-ਢਾਂਗੂ ਰੋਡ ਪਠਾਨਕੋਟ ਸਥਿਤ ਇਕ ਹੋਟਲ ਵਿਚ ਠਹਿਰੇ ਇਕ ਵਿਅਕਤੀ ਨੇ ਹੋਟਲ ਦੇ ਕਮਰੇ ਵਿਚ ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ...
ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਦਿੱਲੀ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੁਮਾਰ ਸਵਾਮੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ...
ਚੰਡੀਗੜ੍ਹ ਤੋਂ ਸ਼ਿਮਲਾ ਵਿਚਾਲੇ 1 ਜੁਲਾਈ ਤੋਂ ਸ਼ੁਰੂ ਹੋਵੇਗੀ ਹੈਲੀ ਟੈਕਸੀ ਸੇਵਾ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਤੋਂ ਸ਼ਿਮਲਾ ਦੇ ਵਿਚਕਾਰ 1 ਜੁਲਾਈ ਤੋਂ ਹੈਲੀ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈਲੀ ਟੈਕਸੀ ਸੇਵਾ ਹਫ਼ਤੇ 'ਚ ਤਿੰਨ ਦਿਨ ...
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਆਪਣੇ ਘਰ-ਸੰਸਾਰ ਨੂੰ ਸਜਾਵਟੀ ਮੋਮਬੱਤੀਆਂ ਨਾਲ ਰੌਸ਼ਨ ਕਰੋ

ਸਜਾਵਟੀ ਮੋਮਬੱਤੀਆਂ ਬਣਾਉਣਾ ਇਕ ਕਲਾ ਹੈ। ਇਹ ਕਲਾ ਸੁਆਣੀ ਲਈ ਪੈਸੇ ਕਮਾਉਣ ਦਾ ਸਾਧਨ ਬਣ ਸਕਦੀ ਹੈ। ਔਰਤਾਂ ਖਾਸ ਤੌਰ 'ਤੇ ਪੇਂਡੂ ਔਰਤਾਂ ਘਰੇਲੂ ਪੱਧਰ 'ਤੇ ਸਜਾਵਟੀ ਮੋਮਬੱਤੀਆਂ ਬਣਾ ਕੇ ਅਤੇ ਉਨ੍ਹਾਂ ਨੂੰ ਵੇਚ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਹੋਰ ਵਧੀਆ ਢੰਗ ਨਾਲ ਕਰ ਸਕਦੀਆਂ ਹਨ।
ਸਧਾਰਨ ਮੋਮਬੱਤੀਆਂ : ਇਨ੍ਹਾਂ ਨੂੰ ਘਰ ਵਿਚ ਹੀ ਬੜਾ ਸੌਖਾ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਬਣਾਉਣ ਲਈ ਹੇਠ ਲਿਖਿਆ ਸਾਮਾਨ ਲੋੜੀਂਦਾ ਹੈ : ਮੋਮ, ਸਾਧਾਰਨ ਸਾਂਚਾ, ਧਾਗਾ, ਬਰਤਨ, ਤੇਲ।
ਬਣਾਉਣ ਦੀ ਵਿਧੀ : * ਧਾਗੇ ਨੂੰ ਸਾਂਚੇ ਦੇ ਵਿਚਕਾਰ ਇਸ ਤਰ੍ਹਾਂ ਬੰਨ੍ਹੋ ਕਿ ਸਾਂਚੇ ਦੇ ਉੱਪਰਲੇ ਅਤੇ ਹੇਠਲੇ ਸਿਰੇ ਵਿਚੋਂ ਧਾਗਾ ਬਾਹਰ ਆ ਜਾਵੇ। ਫਿਰ ਹੇਠਲੇ ਸਿਰੇ 'ਤੇ ਇਕ ਗੰਢ ਬੰਨ੍ਹ ਦਿਓ।
* ਸਾਂਚੇ ਵਿਚ ਚੰਗੀ ਤਰ੍ਹਾਂ ਤੇਲ ਮਲ ਦਿਓ, ਤਾਂ ਜੋ ਮੋਮ ਸਾਂਚੇ ਦੇ ਨਾਲ ਨਾ ਚਿੰਬੜੇ।
* ਸਾਂਚੇ ਦੇ ਸਾਰੇ ਨਟਾਂ ਨੂੰ ਚੰਗੀ ਤਰ੍ਹਾਂ ਕੱਸ ਦਿਓ, ਤਾਂ ਜੋ ਸਾਂਚਾ ਬੰਦ ਹੋ ਜਾਵੇ।
* ਮੋਮ ਨੂੰ ਬਰਤਨ ਵਿਚ ਪਾ ਕੇ ਘੱਟ ਸੇਕ 'ਤੇ ਗਰਮ ਕਰੋ।
* ਜਦੋਂ ਮੋਮ ਪਿਘਲ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਸਾਂਚੇ ਵਿਚ ਭਰ ਦਿਓ।
* ਸਾਂਚੇ ਨੂੰ ਠੰਢਾ ਹੋਣ ਤੱਕ ਰੱਖੋ ਅਤੇ ਧਾਗਾ ਵੀ ਕੱਟ ਦਿਓ।
* ਜਦੋਂ ਮੋਮ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਸਾਂਚੇ ਦੇ ਸਾਰੇ ਨਟ ਢਿੱਲੇ ਕਰ ਦਿਓ ਅਤੇ ਵਾਧੂ ਮੋਮ (ਜੋ ਕਿ ਸਾਂਚੇ ਦੇ ਬਾਹਰ ਵੀ ਆ ਜਾਂਦੀ ਹੈ) ਨੂੰ ਚਾਕੂ ਨਾਲ ਖੁਰਚ ਦਿਓ।
* ਮੋਮਬੱਤੀ ਨੂੰ ਸਾਂਚੇ ਵਿਚੋਂ ਧਿਆਨ ਨਾਲ ਕੱਢੋ ਅਤੇ ਪੂਰੀ ਤਰ੍ਹਾਂ ਸੁੱਕਣ ਤੱਕ ਸਿੱਧਾ ਹੀ ਰੱਖੋ।
* ਹੁਣ ਇਨ੍ਹਾਂ ਮੋਮਬੱਤੀਆਂ ਨੂੰ ਵੇਚਣ ਲਈ ਪੈਕ ਕਰ ਦਿਓ।
ਸਜਾਵਟੀ ਮੋਮਬੱਤੀਆਂ : ਦਿਵਾਲੀ ਵਾਲੇ ਦਿਨਾਂ ਵਿਚ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਸਜਾਵਟੀ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਨੂੰ ਵੀ ਸਾਧਾਰਨ ਮੋਮਬੱਤੀਆਂ ਵਾਂਗ ਬਣਾਇਆ ਜਾ ਸਕਦਾ ਹੈ, ਬਸ ਫਰਕ ਸਿਰਫ ਏਨਾ ਹੈ ਕਿ ਇਨ੍ਹਾਂ ਨੂੰ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ ਸਾਂਚੇ ਅਲੱਗ-ਅਲੱਗ ਡਿਜ਼ਾਈਨਾਂ ਦੇ ਹੁੰਦੇ ਹਨ।
ਜੈਲੀ ਵਾਲੀਆਂ ਮੋਮਬੱਤੀਆਂ : ਘਰ ਬਣਾਈਆਂ ਜੈਲੀ ਵਾਲੀਆਂ ਮੋਮਬੱਤੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਦਿਵਾਲੀ ਵੇਲੇ ਇਹ ਇਕ ਚੰਗਾ ਉਪਹਾਰ ਵੀ ਬਣ ਸਕਦੀਆਂ ਹਨ। ਇਨ੍ਹਾਂ ਨੂੰ ਬਣਾਉਣ ਲਈ ਹੇਠ ਲਿਖਿਆ ਸਾਮਾਨ ਲੋੜੀਂਦਾ ਹੈ : ਜੈਲੀ ਵਾਲੀ ਮੋਮ, ਕੱਚ ਦਾ ਜਾਰ ਜਾਂ ਗਲਾਸ, ਧਾਗਾ, ਬਰਤਨ, ਰੰਗਿਆ ਹੋਇਆ ਬੁਰਾਦਾ, ਸਜਾਵਟ ਲਈ ਸਿੱਪੀਆਂ, ਪੱਥਰ ਤੇ ਰੰਗੀ ਹੋਈ ਰੇਤ ਆਦਿ।
* ਜੈਲੀ ਵਾਲੀ ਮੋਮ ਨੂੰ ਬਰਤਨ ਵਿਚ ਪਾ ਕੇ ਘੱਟ ਸੇਕ 'ਤੇ ਗਰਮ ਕਰੋ।
* ਕੱਚ ਦੇ ਜਾਰ ਜਾਂ ਗਲਾਸ ਵਿਚ ਧਾਗਾ ਵੀ ਰੱਖ ਸਕਦੇ ਹੋ, ਨਹੀਂ ਤਾਂ ਇਹ ਮੋਮਬੱਤੀਆਂ ਬਿਨਾਂ ਧਾਗੇ ਤੋਂ ਵੀ ਬਣਾਈਆਂ ਜਾ ਸਕਦੀਆਂ ਹਨ।
* ਇਸ ਵਿਚ ਪਿਘਲੀ ਹੋਈ ਜੈਲੀ ਪਾ ਦਿਓ।
* ਇਸ ਵਿਚ ਸਿੱਪੀਆਂ, ਪੱਥਰ ਆਦਿ ਵੀ ਸਜਾਵਟ ਲਈ ਪਾ ਸਕਦੇ ਹੋ।
* ਮੋਮਬੱਤੀਆਂ ਨੂੰ ਹੋਰ ਜ਼ਿਆਦਾ ਸਜਾਵਟੀ ਬਣਾਉਣ ਲਈ ਪਹਿਲਾਂ ਗਲਾਸ ਵਿਚ ਰੰਗਿਆ ਹੋਇਆ ਬੁਰਾਦਾ ਜਾਂ ਰੇਤ ਪਾ ਕੇ ਉਸ ਉੱਪਰ ਜੈਲੀ ਪਾ ਸਕਦੇ ਹੋ।
ਇਸ ਤਰ੍ਹਾਂ ਸੁਆਣੀ ਘਰ ਬੈਠੇ ਹੀ ਵੱਖ-ਵੱਖ ਤਰ੍ਹਾਂ ਦੀਆਂ ਮੋਮਬੱਤੀਆਂ ਬਣਾ ਕੇ ਬਿਨਾਂ ਵਾਧੂ ਖਰਚੇ ਤੋਂ ਦਿਵਾਲੀ ਵੇਲੇ ਆਪਣੇ ਘਰ ਸੰਸਾਰ ਨੂੰ ਰੌਸ਼ਨ ਕਰ ਸਕਦੀ ਹੈ ਅਤੇ ਇਸ ਨੂੰ ਆਪਣੀ ਆਮਦਨ ਵਧਾਉਣ ਦਾ ਸਾਧਨ ਵੀ ਬਣਾ ਸਕਦੀ ਹੈ।
-ਡਾ: ਮਨਦੀਪ ਸ਼ਰਮਾ,
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)।


-ਡਾ: ਵਿਪਨ ਕੁਮਾਰ ਰਾਮਪਾਲ,
ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ।


ਖ਼ਬਰ ਸ਼ੇਅਰ ਕਰੋ

ਕੀ ਤੁਹਾਡੇ ਤੋਹਫ਼ਿਆਂ ਵਿਚੋਂ ਝਲਕਦੀ ਹੈ ਰਿਸ਼ਤਿਆਂ ਦੀ ਮਹਿਕ?

1. ਜਦੋਂ ਗੁਆਂਢੀ ਨੂੰ ਤੋਹਫ਼ਾ ਦੇਣਾ ਹੁੰਦਾ ਹੈ ਤਾਂ ਤੁਸੀਂ ਅਕਸਰ-
(ਕ) ਘਰ ਵਿਚ ਰੱਖੇ ਪੁਰਾਣੇ ਤੋਹਫ਼ੇ ਦੇ ਦਿੰਦੇ ਹੋ।
(ਖ) ਤੁਹਾਡੇ ਕੋਲ ਆਏ ਕਿਸੇ ਤੋਹਫ਼ੇ ਨੂੰ ਹੀ ਅੱਗੇ ਦੇ ਦਿੰਦੇ ਹੋ।
(ਗ) ਉਨ੍ਹਾਂ ਲਈ ਵਿਸ਼ੇਸ਼ ਤੋਹਫ਼ਾ ਖਰੀਦਦੇ ਹੋ।
2. ਦਿਵਾਲੀ ਦੇ ਮੌਕੇ 'ਤੇ ਤੁਹਾਨੂੰ ਤੋਹਫ਼ਿਆਂ ਦਾ ਲੈਣ-ਦੇਣ ਕਰਨਾ ਪਸੰਦ ਨਹੀਂ ਹੈ। ਅਜਿਹੇ ਵਿਚ ਤੁਸੀਂ-
(ਕ) ਕਿਸੇ ਨੂੰ ਤੋਹਫ਼ਾ ਨਹੀਂ ਦਿੰਦੇ।
(ਖ) ਜੋ ਲੋਕ ਤੁਹਾਨੂੰ ਤੋਹਫ਼ਾ ਦਿੰਦੇ ਹਨ, ਉਨ੍ਹਾਂ ਨੂੰ ਹੀ ਦਿੰਦੇ ਹੋ।
(ਗ) ਤੋਹਫ਼ਾ ਤਾਂ ਦਿੰਦੇ ਹੋ ਪਰ ਮਨ ਮਾਰ ਕੇ।
3. ਤੁਹਾਡੇ ਲਈ ਤੋਹਫ਼ਾ ਲੈਣ-ਦੇਣ ਦਾ ਮਤਲਬ ਹੈ-
(ਕ) ਇਕ-ਦੂਜੇ ਦੇ ਨੇੜੇ ਆਉਣਾ।
(ਖ) ਸਮਾਜਿਕ ਬੋਝ।
(ਗ) ਉਪਚਾਰਿਕਤਾ ਨੂੰ ਮਜ਼ਬੂਤ ਕਰਨਾ।
4. ਤੁਸੀਂ ਦੂਜਿਆਂ ਨੂੰ ਜਦੋਂ ਤੋਹਫ਼ਾ ਦਿੰਦੇ ਹੋ ਤਾਂ ਤੁਹਾਡੇ ਜ਼ਿਹਨ ਵਿਚ ਹੁੰਦੀ ਹੈ-
(ਕ) ਤੋਹਫ਼ੇ ਦੀ ਦਿੱਖ।
(ਖ) ਰਿਸ਼ਤੇ।
(ਗ) ਕੀਮਤ।
5. ਤੁਹਾਡਾ ਕਿਸੇ ਨਾਲ ਤਣਾਅ ਚੱਲ ਰਿਹਾ ਹੈ, ਅਜਿਹੇ ਵਿਚ ਦਿਵਾਲੀ ਦੇ ਮੌਕੇ 'ਤੇ ਉਸ ਨੂੰ-
(ਕ) ਚੰਗਾ ਤੋਹਫ਼ਾ ਦਿਓਗੇ ਤਾਂ ਕਿ ਰਿਸ਼ਤੇ ਫਿਰ ਵਧੀਆ ਹੋ ਸਕਣ।
(ਖ) ਸਸਤਾ ਜਿਹਾ ਤੋਹਫ਼ਾ ਦਿਓਗੇ।
(ਗ) ਤੋਹਫ਼ਾ ਨਹੀਂ ਦਿਓਗੇ।
ਨਤੀਜਾ
(ਕ) ਜੇ ਤੁਹਾਡੇ ਪ੍ਰਾਪਤ ਅੰਕ 0 ਤੋਂ 9 ਦੇ ਵਿਚਕਾਰ ਹਨ ਤਾਂ ਬਿਹਤਰ ਹੈ ਕਿ ਤੁਸੀਂ ਖੁਦ ਹੀ ਆਪਣੇ ਤੋਹਫ਼ੇ ਲੈਣ-ਦੇਣ ਦੇ ਤਰੀਕੇ ਨੂੰ ਸਮਝ ਜਾਓ, ਕਿਉਂਕਿ ਸਪੱਸ਼ਟ ਹੈ ਕਿ ਤੁਹਾਡੇ ਲਈ ਤੋਹਫ਼ਾ ਭਾਵਨਾਤਮਿਕ ਮਤਲਬ ਨਹੀਂ ਰੱਖਦੇ।
(ਖ) ਜੇ ਤੁਹਾਡੇ ਪ੍ਰਾਪਤ ਅੰਕ 10 ਤੋਂ 19 ਦੇ ਵਿਚਕਾਰ ਹਨ ਤਾਂ ਤੋਹਫ਼ੇ ਲੈਣ-ਦੇਣਾ ਤੁਹਾਨੂੰ ਪਸੰਦ ਤਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਤੋਹਫ਼ਿਆਂ ਦੇ ਜ਼ਰੀਏ ਰਿਸ਼ਤਿਆਂ ਨੂੰ ਬਣਾਈ ਰੱਖਣ 'ਤੇ ਯਕੀਨ ਕਰਦੇ ਹੋ।
(ਗ) ਜੇ ਤੁਹਾਡੇ ਪ੍ਰਾਪਤ ਅੰਕ 20 ਅਤੇ ਉਸ ਤੋਂ ਜ਼ਿਆਦਾ ਹਨ ਤਾਂ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੁਹਾਡਾ ਨਾ ਸਿਰਫ ਤੋਹਫ਼ੇ ਦੇਣ-ਲੈਣ ਦਾ ਤਰੀਕਾ ਬਹੁਤ ਵਧੀਆ ਹੈ, ਸਗੋਂ ਤੋਹਫ਼ਿਆਂ ਨਾਲ ਤੁਸੀਂ ਆਪਣੇ ਰਿਸ਼ਤਿਆਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹੋ।


-ਪਿੰਕੀ ਅਰੋੜਾ

ਜੈਲੀ ਫਿਰਨੀ

ਸਮੱਗਰੀ : ਰੈਕਸ ਜੈਲੀ-ਇਕ ਪੈਕਟ, ਦੁੱਧ-ਇਕ ਲਿਟਰ, ਮਿਲਕ ਮੈਡ-1 ਟਿੰਨ, ਜੈਮ ਜਾਂ ਸਟਾਬਰੀ ਕਰਸ਼-2 ਚਮਚ, ਚੌਲਾਂ ਦਾ ਪਾਊਡਰ-3 ਚਮਚ, ਇਲਾਇਚੀ ਪਾਊਡਰ-ਅੱਧਾ ਚਮਚ।
ਵਿਧੀ : ਸਭ ਤੋਂ ਪਹਿਲਾਂ ਦੋ ਕੱਪ ਪਾਣੀ ਨੂੰ ਗਰਮ ਕਰੋ। ਫਿਰ ਉਸ ਵਿਚ ਰੈਕਸ ਜੈਲੀ ਨੂੰ ਮਿਕਸ ਕਰੋ। ਫਿਰ ਕਿਸੇ ਬਾਉਲ ਵਿਚ ਸੈੱਟ ਹੋਣ ਲਈ ਫਰਿੱਜ ਵਿਚ ਰੱਖ ਦਿਓ। ਇਕ ਕੜਾਹੀ ਵਿਚ ਦੁੱਧ ਗਰਮ ਕਰੋ। ਉਸ ਵਿਚ ਜਦੋਂ ਉਬਾਲ ਆ ਜਾਵੇ ਤਾਂ ਚੌਲਾਂ ਦਾ ਪਾਊਡਰ ਪਾ ਕੇ ਹਿਲਾਉਂਦੇ ਰਹੋ, 10 ਮਿੰਟ ਵਿਚ ਦੁੱਧ ਗਾੜ੍ਹਾ ਹੋ ਜਾਵੇਗਾ। ਫਿਰ ਉਸ ਵਿਚ ਮਿਲਕ ਮੈਡ ਪਾ ਕੇ ਮਿਕਸ ਕਰੋ ਅਤੇ ਠੰਢਾ ਹੋਣ ਲਈ ਰੱਖ ਦਿਓ। ਹੁਣ ਸਰਵ ਕਰਨ ਲਈ ਕੋਈ ਕੱਚ ਦਾ ਗਿਲਾਸ ਜਾਂ ਕੌਲੀ ਲਵੋ। ਸਭ ਤੋਂ ਪਹਿਲਾਂ ਰੈਕਸ ਜੈਲੀ ਜੋ ਸੈੱਟ ਕੀਤੀ ਸੀ, ਹੇਠਾਂ ਗਿਲਾਸ ਦੇ ਉਹ ਪਾਓ। ਉੱਪਰ ਤੋਂ ਫਿਰਨੀ ਪਾ ਦਿਓ ਤੇ ਜੈਮ ਜਾਂ ਕਰਸ਼ ਨਾਲ ਸਜਾ ਕੇ ਪੇਸ਼ ਕਰੋ।


-ਸਰਬਮਨਮੀਤ ਕੌਰ ਸੱਗੂ,
ਫਲੈਟ ਨੰ: 19-ਐਫ.ਐਫ., ਬੀ ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ।
ਮੋਬਾ: 9988212182, sarbmanmeet@gmail.com

ਜੇਕਰ ਸਿੱਕਰੀ ਹੈ ਤਾਂ ਵਾਲਾਂ ਦੀ ਦੇਖਭਾਲ ਬਹੁਤ ਸਾਵਧਾਨੀ ਨਾਲ ਕਰੋ

ਅਸਲ ਵਿਚ ਸਿੱਕਰੀ ਦੀ ਸਥਿਤੀ ਉਸ ਸਮੇਂ ਜ਼ਿਆਦਾ ਬਦਤਰ ਹੋ ਜਾਂਦੀ ਹੈ ਜਦੋਂ ਸਿਰ ਵਿਚ ਯੀਸਟ ਦੀ ਗਿਣਤੀ ਵਧਣ ਲਗਦੀ ਹੈ। ਜ਼ਿਕਰਯੋਗ ਹੈ ਕਿ ਨਮੀ ਅਤੇ ਗਰਮੀ ਵਧਣ ਕਾਰਨ ਸਿਰ ਵਿਚ ਪਸੀਨੇ ਦੀ ਵਜ੍ਹਾ ਨਾਲ ਯੀਸਟ ਜ਼ਿਆਦਾ ਵਧ ਸਕਦਾ ਹੈ। ਭਾਵੇਂ ਸਿੱਕਰੀ ਸੰਕ੍ਰਾਮਕ ਰੋਗ ਜਾਂ ਬਿਮਾਰੀ ਨਾ ਹੋਵੇ ਪਰ ਸਿੱਕਰੀ ਨੂੰ ਸਮਾਜਿਕ ਰੂਪ ਨਾਲ ਕਾਫੀ ਘਿਰਣਾ ਕੀਤੀ ਜਾਂਦੀ ਹੈ। ਸ਼ਾਇਦ ਇਹ ਸ਼ੈਂਪੂ ਅਤੇ ਅਨੇਕਾਂ ਵਾਲਾਂ ਦੇ ਉਤਪਾਦਾਂ ਦੀ ਮਜਬੂਰੀ ਹੋਵੇ। ਫਿਰ ਵੀ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਸਿਰ ਵਿਚ ਸਿੱਕਰੀ ਹੈ ਤਾਂ ਤੁਹਾਨੂੰ ਵਾਲਾਂ ਦੀ ਦੇਖਭਾਲ ਵਿਚ ਬਹੁਤ ਸਾਵਧਾਨੀ ਅਤੇ ਲਗਾਤਾਰ ਸਜਗਤਾ ਵਰਤਣੀ ਚਾਹੀਦੀ ਹੈ, ਕੁਝ ਇਸ ਤਰ੍ਹਾਂ-
1. ਜੇਕਰ ਤੁਹਾਡਾ ਸਿਰ ਕਾਫੀ ਖੁਸ਼ਕ ਹੈ ਤਾਂ ਤੁਹਾਨੂੰ ਇਸ ਨੂੰ ਮਾਇਸਚਰਾਈਜ਼ ਕਰਨ ਲਈ ਨਿਯਮਤ ਰੂਪ ਨਾਲ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ।
2. ਇਸ ਲੜੀ ਵਿਚ ਆਪਣੇ ਸਿਰ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਤੇਲ ਲਗਾਓ ਅਤੇ ਇਸ ਨੂੰ ਬਰਾਬਰ ਰੂਪ ਨਾਲ ਫੈਲਾਉਣ ਲਈ ਕੰਘੀ ਦੀ ਵਰਤੋਂ ਕਰੋ।
3. ਵਧੀਆ ਨਤੀਜੇ ਲਈ ਨਾਰੀਅਲ ਤੇਲ ਵਿਚ ਅੱਧਾ ਚਮਚ ਅਰਿੰਡ ਦਾ ਤੇਲ ਵੀ ਮਿਲਾ ਸਕਦੇ ਹੋ। ਇਸ ਨੂੰ ਗਰਮ ਕਰਕੇ ਸਿਰ ਵਿਚ ਲਗਾਓ। ਇਸ ਨਾਲ ਵਾਲਾਂ ਦੀ ਬਣਾਵਟ ਅਤੇ ਵਿਕਾਸ ਵਿਚ ਸੁਧਾਰ ਹੁੰਦਾ ਹੈ।
4. ਤੇਲ ਨੂੰ ਰਾਤ ਭਰ ਲਗਾ ਕੇ ਰੱਖੋ ਅਤੇ ਸਵੇਰੇ ਸ਼ੈਂਪੂ ਨਾਲ ਧੋ ਦਿਓ।
5. ਹਫ਼ਤੇ ਵਿਚ ਘੱਟ ਤੋਂ ਘੱਟ ਦੋ ਵਾਰ ਆਪਣਾ ਸਿਰ ਧੋਵੋ। ਰਸਤੇ ਵਿਚ ਹੋਈ ਬਾਰਿਸ਼ ਨਾਲ ਜੇ ਵਾਲ ਗਿੱਲੇ ਹੋ ਜਾਂਦੇ ਹਨ ਤਾਂ ਘਰ ਜਾ ਕੇ ਸਾਫ਼ ਪਾਣੀ ਨਾਲ ਵਾਲ ਜ਼ਰੂਰ ਧੋਵੋ। ਇਸ ਨਾਲ ਸਿਰ ਦੀ ਗੰਦਗੀ ਤੋਂ ਛੁਟਕਾਰਾ ਮਿਲੇਗਾ, ਕਿਉਂਕਿ ਬਾਰਿਸ਼ ਦਾ ਪਾਣੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
6. ਹਮੇਸ਼ਾ ਸੁੱਕੇ ਤੌਲੀਏ ਨਾਲ ਸਿਰ ਨੂੰ ਸਾਫ਼ ਕਰੋ ਅਤੇ ਬਲੋ ਡ੍ਰਾਇਰ ਆਦਿ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਤੁਹਾਡਾ ਸਿਰ ਹਮੇਸ਼ਾ ਸੁੱਕਾ ਰਹਿਣਾ ਚਾਹੀਦਾ ਹੈ।
7. ਜੇਕਰ ਤੁਹਾਡੇ ਸਿਰ ਵਿਚ ਸਿੱਕਰੀ ਨਹੀਂ ਵੀ ਹੈ ਅਤੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਹੋ ਸਕਦੀ ਹੈ ਤਾਂ ਸਮਝ ਜਾਓ ਕਿ ਤੁਹਾਨੂੰ ਆਪਣੇ ਸਿਰ ਦੀ ਬਿਹਤਰ ਦੇਖਭਾਲ ਕਰਨ ਦੀ ਲੋੜ ਹੈ।
8. ਇਕ ਜ਼ਰੂਰੀ ਗੱਲ ਇਹ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਆਪਣੇ ਵਾਲਾਂ ਨੂੰ ਰਸਾਇਣਕ ਪ੍ਰਕਿਰਿਆ ਤੋਂ ਬਚਾਓ। ਅਸਲ ਵਿਚ ਰੰਗ, ਸੁੱਕਾ ਸ਼ੈਂਪੂ ਆਦਿ ਲਗਾਉਣ ਨਾਲ ਸਿਰ ਨੂੰ ਨੁਕਸਾਨ ਹੋ ਸਕਦਾ ਹੈ।

ਕੁਝ ਗ਼ਲਤ ਫਹਿਮੀਆਂ ਵਾਲਾਂ ਬਾਰੇ

ਬਹੁਤ ਸਾਰੇ ਭਰਮ ਸਾਡੇ ਦਿਲੋ-ਦਿਮਾਗ ਵਿਚ ਚਲਦੇ ਰਹਿੰਦੇ ਹਨ। ਵਾਲਾਂ ਨੂੰ ਇੰਜ ਕਰਨ ਨਾਲ ਇਹ ਹੋਵੇਗਾ, ਉਂਜ ਕਰਨ ਨਾਲ ਉਹ ਹੋਵੇਗਾ, ਦਿਮਾਗ ਵਿਚ ਹਲਚਲ ਮਚਾਉਂਦੇ ਰਹਿੰਦੇ ਹਨ ਅਜਿਹੇ ਕੁਝ ਭਰਮ। ਆਓ! ਜਾਣੀਏ ਮਾਹਿਰਾਂ ਦੀ ਰਾਇ।
ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ ਵਾਲ, ਜੇ ਰੋਜ਼ ਧੋਏ ਜਾਣ :
ਵਾਲਾਂ ਦੇ ਰੁੱਖੇਪਨ ਨੂੰ ਰੋਕਣ ਅਤੇ ਬੇਜਾਨ ਹੋਣ ਤੋਂ ਬਚਾਉਣ ਲਈ ਵਾਲਾਂ ਦੀ ਪ੍ਰਕਿਰਤੀ ਦੇ ਅਨੁਸਾਰ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਲਾਂ ਦੀ ਸਫ਼ਾਈ ਲਈ ਚਾਹੋ ਤਾਂ ਵਾਲ ਰੋਜ਼ ਧੋ ਸਕਦੇ ਹੋ ਪਰ ਕੰਡੀਸ਼ਨਿੰਗ ਕਰਨਾ ਨਾ ਭੁੱਲੋ। ਸਹੀ ਸ਼ੈਂਪੂ ਵਾਲਾਂ ਦੀ ਖੂਬਸੂਰਤੀ ਵਧਾਉਂਦਾ ਹੈ ਅਤੇ ਵਾਲਿਊਮ ਵੀ। ਹਰ ਰੋਜ਼ ਵਾਲ ਸ਼ੈਂਪੂ ਕਰ ਰਹੇ ਹੋ ਤਾਂ ਇਕ ਹੀ ਵਾਰ ਉਸ ਦੀ ਵਰਤੋਂ ਬਸ ਵਾਲਾਂ ਦੀ ਸਫਾਈ ਲਈ ਕਰੋ।
ਵਾਲਾਂ 'ਤੇ ਬੇਅਸਰ ਹੁੰਦਾ ਹੈ ਇਕ ਹੀ ਤਰ੍ਹਾਂ ਦਾ ਸ਼ੈਂਪੂ :
ਜੇ ਤੁਸੀਂ ਵਾਲਾਂ ਦੀ ਪ੍ਰਕਿਰਤੀ ਅਨੁਸਾਰ ਸਹੀ ਸ਼ੈਂਪੂ ਦੀ ਵਰਤੋਂ ਨਿਯਮਤ ਕਰਦੇ ਹੋ ਤਾਂ ਇਸ ਨਾਲ ਉਸ ਦਾ ਪ੍ਰਭਾਵ ਵਾਲਾਂ 'ਤੇ ਬੇਅਸਰ ਨਹੀਂ ਹੁੰਦਾ, ਸਗੋਂ ਵਾਲਾਂ ਵਿਚ ਜਾਨ ਭਰਦਾ ਹੈ। ਜੇਕਰ ਤੁਹਾਡੇ ਵਾਲ ਤੇਲੀ ਹਨ ਤਾਂ ਤੁਸੀਂ ਵਾਲਾਂ ਦੀ ਕਲੀਜ਼ਿੰਗ ਲਈ ਕਲੈਰੀਫਾਇੰਗ ਸ਼ੈਂਪੂ ਦੀ ਹਫ਼ਤੇ ਵਿਚ ਦੋ ਵਾਰ ਵਰਤੋਂ ਕਰੋ।
ਵਾਲਾਂ 'ਤੇ ਦੁਬਾਰਾ ਸ਼ੈਂਪੂ ਕਰਨਾ ਠੀਕ ਨਹੀਂ :
ਇਹ ਗ਼ਲਤ ਹੈ। ਜੇਕਰ ਤੁਸੀਂ ਨਿਯਮਤ (ਰੋਜ਼) ਵਾਲ ਧੋਂਦੇ ਹੋ ਤਾਂ ਵਾਲਾਂ 'ਤੇ ਇਕ ਹੀ ਵਾਰ ਸ਼ੈਂਪੂ ਲਗਾਓ। ਜੇ ਤੁਸੀਂ ਹਫ਼ਤੇ ਵਿਚ ਦੋ ਵਾਰ ਵਾਲ ਧੋਂਦੇ ਹੋ ਤਾਂ ਸ਼ੈਂਪੂ ਦੁਬਾਰਾ ਕਰੋ ਤਾਂ ਕਿ ਵਾਲਾਂ ਵਿਚੋਂ ਗੰਦਗੀ ਅਤੇ ਪ੍ਰਦੂਸ਼ਣ ਸਾਫ਼ ਹੋ ਸਕੇ। ਸ਼ੈਂਪੂ ਦਾ ਕੰਮ ਹੁੰਦਾ ਹੈ ਸਿਰ ਦੀ ਚਮੜੀ ਅਤੇ ਵਾਲਾਂ 'ਤੇ ਆਈ ਧੂੜ-ਮਿੱਟੀ ਨੂੰ ਸਾਫ਼ ਕਰਨਾ ਅਤੇ ਕੰਡੀਸ਼ਨਰ ਵਾਲਾਂ 'ਤੇ ਤਾਂ ਲਗਾਇਆ ਜਾਂਦਾ ਹੈ ਕਿ ਵਾਲਾਂ ਦੀ ਨਮੀ ਬਰਕਰਾਰ ਰਹੇ। ਵਾਰ-ਵਾਰ ਲੋੜ ਨਾ ਹੋਣ 'ਤੇ ਵੀ ਵਾਲਾਂ ਨੂੰ ਸ਼ੈਂਪੂ ਕਰਨਾ ਹਾਨੀਕਾਰਕ ਹੋ ਸਕਦਾ ਹੈ।


-ਮੇਘਾ

ਕੁਝ ਪਲ ਇਸ ਤਰ੍ਹਾਂ ਵੀ ਬਿਤਾਓ ਨਾਲ-ਨਾਲ

* ਦਫ਼ਤਰ ਵਿਚ ਤੁਹਾਨੂੰ ਜਦੋਂ ਵੀ ਸਮਾਂ ਮਿਲੇ, ਪਤਨੀ ਨਾਲ ਫੋਨ 'ਤੇ ਗੱਲ ਕਰੋ। ਜੇਕਰ ਫ੍ਰੀ ਮੂਡ ਵਿਚ ਹੋ ਤਾਂ ਰੋਮਾਂਟਿਕ ਗੱਲਾਂ ਕਰੋ, ਸੀਰੀਅਸ ਹੋ ਤਾਂ ਘਰ-ਪਰਿਵਾਰ ਜਾਂ ਬੱਚਿਆਂ ਦੀਆਂ ਗੱਲਾਂ ਕਰੋ। ਪਤਨੀ ਦੀਆਂ ਸਮੱਸਿਆਵਾਂ ਦੇ ਬਾਰੇ ਵਿਚ ਪੁੱਛੋ। ਅਜਿਹੇ ਵਿਚ ਤੁਹਾਨੂੰ ਦੋਵਾਂ ਨੂੰ ਹੀ ਲੱਗੇਗਾ ਕਿ ਤੁਸੀਂ ਇਕ-ਦੂਜੇ ਦੇ ਨੇੜੇ ਹੋ।
* ਨਾਲ-ਨਾਲ ਖਰੀਦਦਾਰੀ ਕਰੋ। ਜੇਕਰ ਸਾਰਾ ਸਾਮਾਨ ਖਰੀਦਦੇ ਹੋਏ ਸਮਾਂ ਨਾ ਹੋਵੇ ਤਾਂ ਸਮਾਂ ਕੱਢ ਕੇ ਘਰ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਨੂੰ ਖਰੀਦਣ ਇਕੱਠੇ ਚਲੇ ਜਾਓ। ਇਸ ਨਾਲ ਜਿਥੇ ਤੁਹਾਡੀ ਆਊਟਿੰਗ ਹੋ ਜਾਵੇਗੀ, ਉਥੇ ਇਕ-ਦੂਜੇ ਦਾ ਸਾਥ ਵੀ ਮਿਲ ਜਾਵੇਗਾ।
* ਸਿਨੇਮਾ ਹਾਲ ਫ਼ਿਲਮ ਦੇਖਣ ਨਹੀਂ ਜਾ ਸਕਦੇ ਤਾਂ ਘਰ ਵਿਚ ਹੀ ਥੋੜ੍ਹੇ ਸਮੇਂ ਵਿਚ ਕੋਈ ਕਮੇਡੀ ਸੀਰੀਅਲ ਜਾਂ ਰੋਮਾਂਟਿਕ ਫ਼ਿਲਮ ਇਕੱਠੇ ਦੇਖੋ।
* ਇਕੱਠੇ ਖੇਡਣ ਲਈ ਕੋਈ ਅਜਿਹੀ ਖੇਡ ਚੁਣੋ, ਜਿਸ ਵਿਚ ਤੁਹਾਨੂੰ ਅਨੰਦ ਆਵੇ ਅਤੇ ਜੋ ਘੱਟ ਸਮਾਂ ਲਵੇ। ਇਸ ਨਾਲ ਤੁਹਾਡੇ ਸਬੰਧਾਂ ਵਿਚ ਤਾਜ਼ਗੀ ਆਵੇਗੀ।
* ਸਵੇਰੇ ਥੋੜ੍ਹਾ ਛੇਤੀ ਉੱਠ ਕੇ ਨੇੜੇ ਦੇ ਪਾਰਕ ਵਿਚ ਇਕੱਠੇ ਘੁੰਮਣ ਚਲੇ ਜਾਓ। ਸਵੇਰ ਦੇ ਸਮੇਂ ਇਕ-ਦੂਜੇ ਦੇ ਨਾਲ ਬਿਤਾਏ ਕੁਝ ਪਲ ਤੁਹਾਨੂੰ ਪੂਰਾ ਦਿਨ ਤਰੋਤਾਜ਼ਾ ਬਣਾਈ ਰੱਖਣਗੇ।
* ਜਦੋਂ ਵੀ ਸਮਾਂ ਮਿਲੇ, ਕੁਝ ਸਮਾਂ ਰਸੋਈ ਵਿਚ ਇਕੱਠੇ ਬਿਤਾਓ। ਇਸ ਨਾਲ ਪਤਨੀ ਨੂੰ ਤੁਹਾਡੀ ਮਦਦ ਅਤੇ ਸਾਥ ਦੋਵੇਂ ਹੀ ਮਿਲ ਜਾਣਗੇ ਜੋ ਉਸ ਦੇ ਅੰਦਰ ਅਜੀਬ ਖੁਸ਼ੀ ਦਾ ਅਹਿਸਾਸ ਭਰਨ ਵਿਚ ਸਹਾਇਕ ਹੋਣਗੇ।
* ਜਿਥੋਂ ਤੱਕ ਸੰਭਵ ਹੋ ਸਕੇ, ਰਾਤ ਦਾ ਖਾਣਾ ਇਕੱਠੇ ਖਾਓ। ਜੇਕਰ ਰਾਤ ਨੂੰ ਸੰਭਵ ਨਾ ਹੋਵੇ ਤਾਂ ਸਵੇਰ ਦਾ ਨਾਸ਼ਤਾ ਇਕੱਠੇ ਕਰਨ ਦੀ ਕੋਸ਼ਿਸ਼ ਕਰੋ।
* ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਸਮਾਂ ਆਪਣੇ ਮਨਪਸੰਦ ਗਾਣੇ ਇਕੱਠੇ ਸੁਣੋ।
* ਜੇਕਰ ਕਦੇ ਪਤੀ ਕੋਲ ਫੁਰਸਤ ਹੋਵੇ ਤਾਂ ਤੁਸੀਂ ਰਾਤ ਦਾ ਖਾਣਾ ਖਾਣ ਲਈ ਬਾਹਰ ਚਲੇ ਜਾਓ। ਜੇਕਰ ਤੁਸੀਂ ਘਰ ਖਾਣਾ ਬਣਾਓਗੇ ਤਾਂ ਪਤੀ ਦਾ ਸਾਥ ਤੁਹਾਨੂੰ ਨਹੀਂ ਮਿਲ ਸਕੇਗਾ। ਇਸ ਲਈ ਜਦੋਂ ਵੀ ਅਜਿਹਾ ਮੌਕਾ ਮਿਲੇ ਤਾਂ ਇਸ ਨੂੰ ਰਸੋਈ ਵਿਚ ਵਿਅਰਥ ਨਾ ਗਵਾਓ।


-ਭਾਸ਼ਣਾ ਬਾਂਸਲ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX