ਤਾਜਾ ਖ਼ਬਰਾਂ


ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  6 minutes ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  10 minutes ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  45 minutes ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  49 minutes ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  53 minutes ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 1 hour ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 1 hour ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 1 hour ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 1 hour ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 1 hour ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 1 hour ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 1 hour ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 1 hour ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 1 hour ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 1 hour ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 4 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਪਹਿਲਾ ਮੈਚ
. . .  about 4 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ ਨੇ ਇਜ਼ਰਾਈਲ...
ਅੱਜ ਦਾ ਵਿਚਾਰ
. . .  about 4 hours ago
ਮਨੀਪੁਰ ਦੇ ਮੁੱਖ ਮੰਤਰੀ ਵਲੋਂ ਮੀਰਾਬਾਈ ਚਾਨੂੰ ਨੂੰ ਇਕ ਕਰੋੜ ਦਾ ਇਨਾਮ
. . .  1 day ago
ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰਾਮ ਸਿੰਘ ਰਾਣਾ ਦਾ ਕਿਸਾਨਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਸਿੰਘੂ ਬਾਰਡਰ 'ਤੇ ਸਥਿਤ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਅੱਜ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਕਿਸਾਨ ਸੰਘਰਸ਼ ਪੰਜਾਬ ਦੇ ਸੁਲਤਾਨਵਿੰਡ ਇਕਾਈ ਪ੍ਰਧਾਨ ਗੁਰਭੇਜ ਸਿੰਘ ਸੋਨੂੰ ਮਾਹਲ...
ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ 'ਚ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
. . .  1 day ago
ਜਲੰਧਰ, 24 ਜੁਲਾਈ - ਜਲੰਧਰ ਦੇ ਉਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਸੰਗੜਾ ਜੂਨੀਅਰ ਹੈਨਰੀ ਦੇ ਦਫ਼ਤਰ ਵਿਚ ਅੱਜ ਦੋ ਧਿਰਾਂ ਵਿਚਕਾਰ ਰਾਜ਼ੀਨਾਮੇ ਲਈ ਲੋਕ ਇਕੱਠੇ ਹੋਏ ਸਨ ਪ੍ਰੰਤੂ ਅਚਾਨਕ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ...
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ
. . .  1 day ago
ਟੋਕੀਓ ਉਲੰਪਿਕ : ਮਹਿਲਾ ਹਾਕੀ ਦੇ ਪਹਿਲੇ ਮੈਚ 'ਚ ਨੀਦਰਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, 5-1 ਨਾਲ ਦਿੱਤੀ ਮਾਤ...
ਹੋਰ ਖ਼ਬਰਾਂ..

ਬਹੁਰੰਗ

ਅਸ਼ੋਕਪੁਰੀ ਦਾ ਬਾਲੀਵੁੱਡ ਵਿਚ ਪ੍ਰਵੇਸ਼

ਪੰਜਾਬ ਰੰਗਮੰਚ ਦਾ ਸੰਸਾਰ ਹੋਵੇ ਜਾਂ ਟੈਲੀਫ਼ਿਲਮਾਂ ਦੀ ਦੁਨੀਆ ਜਾਂ ਫਿਰ ਧਾਰਮਿਕ ਡੀ.ਵੀ.ਡੀ. ਫ਼ਿਲਮਾਂ ਦਾ ਯੁੱਗ, ਅਸ਼ੋਕਪੁਰੀ ਨੇ ਅਭਿਨੇਤਾ ਦੇ ਨਾਲ-ਨਾਲ ਲੇਖਕ ਤੇ ਨਿਰਮਾਤਾ-ਨਿਰਦੇਸ਼ਕ ਵਜੋਂ ਵੀ ਆਪਣਾ ਨਾਂਅ ਕਾਮਯਾਬ ਵਿਅਕਤੀਆਂ ਦੀ ਸੂਚੀ 'ਚ ਦਰਜ ਕਰਵਾਇਆ ਹੈ। ਦੂਰਦਰਸ਼ਨ ਜਲੰਧਰ ਦੇ ਚਰਚਿਤ ਲੜੀਵਾਰ 'ਆਦਮਖੋਰ' ਤੇ ਕਾਮਯਾਬ ਧਾਰਮਿਕ-ਪਰਿਵਾਰਕ ਫ਼ਿਲਮ 'ਮੈਂ ਜਨੁ ਤੇਰਾ' 'ਚ ਦਮਦਾਰ ਭੂਮਿਕਾ ਨਿਭਾਅ ਚੁੱਕੇ ਇਸੇ ਹੀ ਅਸ਼ੋਕਪੁਰੀ ਦਾ ਪਾਲੀਵੁੱਡ ਵਿਚ ਕੰਮ ਦੇਖ ਕੇ ਉਸ ਨੂੰ ਬਾਲੀਵੁੱਡ ਫ਼ਿਲਮ 'ਚ 'ਅੱਤ : ਦਾ ਅਕਸੈਸ' 'ਚ ਇਕ ਚੁਣੌਤੀ ਭਰਪੂਰ ਕਿਰਦਾਰ ਦਿੱਤਾ ਗਿਆ ਹੈ। ਅਸ਼ੋਕ ਪੁਰੀ ਨੇ ਦੱਸਿਆ ਕਿ ਬਾਲੀਵੁੱਡ 'ਚ ਚੰਗੇ ਤਰੀਕੇ ਨਾਲ ਪ੍ਰਵੇਸ਼ ਦਾ ਉਸ ਨੂੰ ਇੰਤਜ਼ਾਰ ਸੀ ਤੇ ਇਹ ਹੁਣ ਬਾਲੀਵੁੱਡ ਦੀ ਜਲਦੀ ਆ ਰਹੀ ਫ਼ਿਲਮ 'ਅੱਤ : ਦਾ ਅਕਸੈਸ' ਨਾਲ ਪੂਰਾ ਹੋਣ ਦੇ ਕਰੀਬ ਹੈ। ਫ਼ਿਲਮ ਚਲੰਤ ਮੁੱਦਿਆਂ 'ਤੇ ਭਾਰਤ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ 'ਤੇ ਆਧਾਰਿਤ ਹੈ। ਫ਼ਿਲਮ ਨੂੰ ਐਵਾਰਡ ਸ਼੍ਰੇਣੀ ਨੂੰ ਮੁੱਖ ਰੱਖ ਕੇ ਵੀ ਬਣਾਇਆ ਗਿਆ ਹੈ। -ਅੰਮ੍ਰਿਤ ...

ਪੂਰਾ ਲੇਖ ਪੜ੍ਹੋ »

ਨੌਜਵਾਨ ਫ਼ਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਦੀ ਪਾਲੀਵੁੱਡ 'ਚ ਦਸਤਕ

ਨੌਜਵਾਨਾਂ ਨੂੰ ਸਿੱਖ ਧਰਮ, ਸੱਭਿਆਚਾਰ ਤੇ ਸਿੱਖ ਕਿਰਦਾਰ ਦੀਆਂ ਅਮੀਰ ਕਦਰਾਂ ਕੀਮਤਾਂ ਤੋਂ ਜਾਣੂੰ ਕਰਾਉਣ, ਉਨ੍ਹਾਂ ਨੂੰ ਖੇਡਾਂ ਵੱਲ ਰੁਚਿਤ ਕਰਨ ਅਤੇ ਸਿੱਖਾਂ ਦੇ ਅਕਸ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦਿਆਂ ਵੱਡੇ ਬਜਟ ਤੇ ਨਾਮੀ ਕਲਾਕਾਰਾਂ ਦੀ ਸੁਥਰੀ ਅਦਾਕਾਰੀ ਨਾਲ ਸ਼ਿੰਗਾਰੀ ਆਪਣੀ ਪਲੇਠੀ ਪੰਜਾਬੀ ਫ਼ਿਲਮ 'ਕਿਰਦਾਰ-ਏ-ਸਰਦਾਰ' ਲਿਆ ਕੇ ਸਿਨੇਮਾ ਜਗਤ ਵਿਚ ਦਸਤਕ ਦਿੱਤੀ ਹੈ ਅੰਮ੍ਰਿਤਸਰ ਦੇ ਸਿੱਖ ਨੌਜਵਾਨ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਨੇ। ਭਾਵੇਂ ਇਸ ਤੋਂ ਪਹਿਲਾਂ ਉਹ ਪੰਜ ਦੇ ਕਰੀਬ ਲਘੂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ, ਪਰ ਸਿੱਖੀ ਵਿਚ ਖੁਦ ਪਰਪੱਕ ਜੀਤੂ ਨੇ ਇਸ ਪਲੇਠੀ ਤੇ ਲੀਕ ਤੋਂ ਹਟ ਕੇ ਬਣਾਈ ਗਈ ਫ਼ਿਲਮ ਦੁਆਰਾ ਦਰਸ਼ਕਾਂ ਦਾ ਕੇਵਲ ਮਨੋਰੰਜਨ ਹੀ ਨਹੀਂ ਕੀਤਾ ਬਲਕਿ ਬਹੁਤੀਆਂ ਫ਼ਿਲਮਾਂ 'ਚ ਸਿੱਖਾਂ ਦੇ ਕਿਰਦਾਰਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾ ਕੇ ਸਿੱਖ ਦੇ ਕਿਰਦਾਰ ਨੂੰ ਵੀ ਸਹੀ ਢੰਗ ਨਾਲ ਵੱਡੇ ਪਰਦੇ 'ਤੇ ਪੇਸ਼ ਕਰਨ ਦਾ ਸੁਚੱਜਾ ਤੇ ਸ਼ਲਾਘਾਯੋਗ ਯਤਨ ਕੀਤਾ ਹੈ। ਬਾਕਸਿੰਗ ਖੇਡ ਦੀ ਪਿੱਠ- ਭੂਮੀ ਵਾਲੀ ਇਸ ਫ਼ਿਲਮ ਵਿਚ ਗਾਇਕ ਅਦਾਕਾਰ ਕੇ. ਐਸ. ਮੱਖਣ, ਨਵ ਬਾਜਵਾ, ਰਜ਼ਾ ...

ਪੂਰਾ ਲੇਖ ਪੜ੍ਹੋ »

ਗਾਇਕਾ ਖੁਸ਼ੀ ਕੌਰ ਦਾ 'ਖ਼ਵਾਬ'

ਚੰਡੀਗੜ੍ਹ ਦੀ ਰਹਿਣ ਵਾਲੀ ਖੁਸ਼ੀ ਕੌਰ ਆਪਣਾ ਪਹਿਲਾ ਐਲਬਮ 'ਖ਼ਵਾਬ' ਲੈ ਕੇ ਪੇਸ਼ ਹੋਈ ਹੈ। ਇਸ ਵਿਚ ਅੱਠ ਗੀਤ ਹਨ ਅਤੇ ਇਹ ਸਾਰੇ ਸੋਲੋ ਹਨ। ਖੁਸ਼ੀ ਅਨੁਸਾਰ ਆਪਣੀ ਆਵਾਜ਼ ਨਾਲ ਸਜਿਆ ਐਲਬਮ ਜਾਰੀ ਕਰਨਾ ਉਸ ਦਾ ਪੁਰਾਣਾ ਸੁਪਨਾ ਰਿਹਾ ਹੈ ਅਤੇ 'ਖ਼ਵਾਬ' ਰਾਹੀਂ ਇਹ ਖ਼ਵਾਬ ਪੂਰਾ ਹੋਇਆ ਦੇਖ ਕੇ ਉਹ ਬਹੁਤ ਖੁਸ਼ ਹੈ। ਇਕ ਪਾਸੇ ਜਿਥੇ ਉਹ ਆਪਣਾ ਪਹਿਲਾ ਐਲਬਮ ਕੱਢਣ ਵਿਚ ਰੁੱਝੀ ਰਹੀ, ਉਥੇ ਬਾਲੀਵੁੱਡ ਨੇ ਵੀ ਉਸ ਦੇ ਰੁਝੇਵੇਂ ਵਧਾ ਦਿੱਤੇ ਹਨ। ਦੋ ਨਿਰਮਾਣਧੀਨ ਫ਼ਿਲਮਾਂ 'ਪੇਰਾ ਨਾਰਮਲ' ਤੇ 'ਕ੍ਰੇਜ਼ੀ ਕਪਲ' ਵਿਚ ਉਸ ਦੀ ਆਵਾਜ਼ ਨਾਲ ਸਜੇ ਗੀਤ ਸੁਣਾਈ ਦੇਣਗੇ। ਸੁੰਦਰ ਆਵਾਜ਼ ਦੇ ਨਾਲ-ਨਾਲ ਉਹ ਸੁੰਦਰ ਚਿਹਰੇ ਦੀ ਵੀ ਮਾਲਕਣ ਹੈ। ਅਭਿਨੈ ਬਾਰੇ ਉਨ੍ਹਾਂ ਤੋਂ ਪੁੱਛਣ 'ਤੇ ਉਹ ਕਹਿੰਦੀ ਹੈ ਕਿ ਉਹ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਚਾਹੇਗੀ। ਹਾਂ, ਸ਼ਰਤ ਇਹ ਕਿ ਫ਼ਿਲਮਾਂ ਸਲੀਕੇਦਾਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਬਾਅਦ ਵਿਚ ਘਰ ਵਾਲਿਆਂ ਤੋਂ ਕੁਝ ਸੁਣਨਾ ਨਾ ਪਵੇ। ਆਪਣੇ ਇਸ ਐਲਬਮ ਨੂੰ ਪ੍ਰਮੋਟ ਕਰਨ ਲਈ ਖੁਸ਼ੀ ਵੱਲੋਂ ਜੋ ਵੀਡੀਓ ਬਣਾਈ ਗਈ ਹੈ, ਉਸ ਇਕ ਵੀਡੀਓ ਵਿਚ 'ਆਸ਼ਿਕੀ' ਫ਼ਿਲਮ ਵਾਲਾ ਮੁੰਡਾ ਰਾਹੁਲ ...

ਪੂਰਾ ਲੇਖ ਪੜ੍ਹੋ »

ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ

ਹੁਣ ਭਾਵੇਂ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਦਲ ਗਏ ਹਨ ਪਰ ਕਦੇ ਉਹ ਵੀ ਸਮਾਂ ਸੀ ਜਦੋਂ ਰੇਡੀਉ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਸੀ। ਸਾਰਾ ਟੱਬਰ ਰੇਡੀਉ ਦੁਆਲੇ ਬੈਠ ਕੇ ਰੇਡੀਉ ਸੁਣਦਾ ਸੀ। ਜਦੋਂ ਵੀ ਕਦੇ ਰੇਡੀਉ ਲਗਾਈਏ ਇਕ ਗੀਤ ਦੇ ਬੋਲ ਜ਼ਰੂਰ ਕੰਨੀ ਪੈਂਦੇ ਸਨ, ਉਹ ਸੀ 'ਚੰਡੀਗੜ੍ਹ, ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ'। ਇਹ ਗੀਤ ਰੇਡੀਉ 'ਤੇ ਦਿਨ ਵਿਚ ਅਨੇਕਾਂ ਵਾਰ ਵੱਜਦਾ ਆਮ ਸੁਣੀਂਦਾ ਸੀ। ਇਹ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਨੇ ਆਪਣੀ ਕਲਮ ਨਾਲ ਲਿਖਿਆ ਹੈ। ਮੇਰਾ ਇਕ ਦਿਨ ਇਸ ਗੀਤ ਨੂੰ ਲੈ ਕੇ ਹੀ ਚੰਨ ਗੁਰਾਇਆ ਵਾਲਾ ਨਾਲ ਗੱਲਬਾਤ ਕਰਨ ਦਾ ਮਨ ਬਣਿਆ ਤਾਂ ਚੰਨ ਗੁਰਾਇਆ ਵਾਲਾ ਨਾਲ ਇਸ ਗੀਤ ਸਬੰਧੀ ਖੁੱਲ੍ਹ ਕੇ ਗੱਲਾਂ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਗੀਤ ਮੈਂ ਜਦੋਂ ਲਿਖਿਆ ਸੀ ਤਾਂ ਪੇਂਡੂ ਮੁੰਡਿਆ ਨੂੰ ਸ਼ਹਿਰਾਂ ਦੀਆਂ ਕੁੜੀਆਂ ਖ਼ਾਸਕਰ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਪਸੰਦ ਨਹੀਂ ਕਰਦੀਆਂ ਸਨ। ਉਦੋਂ ਪਿੰਡਾਂ ਸ਼ਹਿਰਾਂ ਦਾ ਫ਼ਰਕ ਵੀ ਬਹੁਤ ਜ਼ਿਆਦਾ ਸੀ। ਇਹ ਹਕੀਕਤ ਸੀ ਕਿ ਸ਼ਹਿਰਨ ਕੁੜੀਆਂ ਪੇਂਡੂ ਮੁੰਡਿਆਂ ਨੂੰ ਪਸੰਦ ਹੀ ਨਹੀਂ ਕਰਦੀਆਂ ਸਨ। ਇਸੇ ਤੋਂ ...

ਪੂਰਾ ਲੇਖ ਪੜ੍ਹੋ »

...ਤੇ ਆਮਿਰ ਮੈਨੂੰ ਚਪੇੜ ਮਾਰ ਦਿੰਦੇ : ਅਦਵੈਤ ਚੰਦਨ

ਆਮਿਰ ਖਾਨ, ਜ਼ਾਇਰਾ ਵਸੀਮ, ਮਿਹਰ ਵਿੱਜ, ਰਾਜ ਅਰਜਨ ਆਦਿ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਸਿਕ੍ਰੇਟ ਸੁਪਰਸਟਾਰ' ਦੇ ਨਿਰੇਸ਼ਕ ਅਦਵੈਤ ਚੰਦਨ ਨੇ ਕਲ੍ਹ ਤੱਕ ਬਤੌਰ ਸਹਾਇਕ 'ਤਾਰੇ ਜ਼ਮੀਂ ਪਰ', 'ਧੋਭੀਘਾਟ', 'ਹਨੀਮੂਨ ਟ੍ਰੈਵਲਜ਼ ਪ੍ਰਾ. ਲਿ.' ਦੇ ਨਿਰਮਾਣ ਵਿਚ ਹੱਥ ਵੰਡਾਇਆ ਸੀ। ਕੁਝ ਫ਼ਿਲਮਾਂ ਲਈ ਉਨ੍ਹਾਂ ਨੇ ਬਤੌਰ ਸਹਾਇਕ ਨਿਰਦੇਸ਼ਕ ਵੀ ਕੰਮ ਕੀਤਾ ਅਤੇ ਫਿਰ ਆਮਿਰ ਖਾਨ ਦੇ ਨਾਲ ਵੀ ਬਤੌਰ ਸਹਾਇਕ ਰਹੇ। ਬਾਲੀਵੁੱਡ ਵਿਚ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਉਹ ਆਜ਼ਾਦ ਨਿਰਦੇਸ਼ਕ ਬਣੇ ਹਨ। ਬਤੌਰ ਨਿਰਦੇਸ਼ਕ ਆਪਣੀ ਪਹਿਲੀ ਹੀ ਫ਼ਿਲਮ ਵਿਚ ਆਮਿਰ ਖਾਨ ਵਰਗੇ ਚੂਜ਼ੀ ਕਲਾਕਾਰ ਨੂੰ ਨਿਰਦੇਸ਼ਿਤ ਕਰਨਾ ਉਨ੍ਹਾਂ ਲਈ ਵਾਕਈ ਵੱਡੀ ਉਪਲਬਧੀ ਹੈ। ਇਸ ਸਫਲਤਾ ਬਾਰੇ ਉਹ ਕਹਿੰਦੇ ਹਨ, 'ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਲਿਖ ਰਿਹਾ ਸੀ ਤੇ ਮੇਰੇ ਦਿਮਾਗ ਵਿਚ ਕਿਤੇ ਵੀ ਆਮਿਰ ਖਾਨ ਨਹੀਂ ਸਨ। ਮੈਂ ਆਪਣੇ ਕਿਰਦਾਰਾਂ ਦੇ ਹਿਸਾਬ ਨਾਲ ਕਹਾਣੀ ਬੁਣੀ ਸੀ। ਇਹ ਕਹਾਣੀ ਜਦੋਂ ਮੈਂ ਆਮਿਰ ਨੂੰ ਸੁਣਾਈ ਤਾਂ ਉਹ ਇਸ 'ਤੇ ਫ਼ਿਲਮ ਬਣਾਉਣ ਨੂੰ ਤਿਆਰ ਹੋ ਗਏ। ਉਦੋਂ ਵੀ ਇਹ ਤੈਅ ਨਹੀਂ ਸੀ ਕਿ ਆਮਿਰ ਇਸ ਵਿਚ ਕੰਮ ਕਰਨਗੇ ਜਾਂ ਨਹੀਂ। ...

ਪੂਰਾ ਲੇਖ ਪੜ੍ਹੋ »

ਮੇਰੇ ਗਵਾਂਢੀ ਦੁਨੀਆ ਤੋਂ ਵਧੀਆ ਹਨ : ਸਲਮਾਨ ਖਾਨ

ਲਓ, ਕਲਰਜ਼ ਚੈਨਲ 'ਤੇ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ ਗਿਆਰ੍ਹਵੇਂ ਸੀਜ਼ਨ ਦਾ ਪ੍ਰਸਾਰਨ ਸ਼ੁਰੂ ਹੋ ਗਿਆ ਹੈ ਅਤੇ ਇਸ ਵਾਰ ਵੀ ਇਸ ਦੇ ਸੰਚਾਲਨ ਦੀ ਜ਼ਿੰਮੇਦਾਰੀ ਸਲਮਾਨ ਖਾਨ ਨੂੰ ਹੀ ਸੌਂਪੀ ਗਈ ਹੈ। ਹੁਣ ਦੀ ਵਾਰ ਇਸ ਸ਼ੋਅ ਦਾ ਥੀਮ ਗਵਾਂਢੀ ਹੈ। ਆਦਮੀ ਜਦੋਂ ਰੋਟੀ ਕਮਾਉਣ ਦੇ ਚੱਕਰ ਵਿਚ ਘਰ ਤੋਂ ਦੂਰ ਹੁੰਦਾ ਹੈ, ਉਦੋਂ ਉਸ ਨੂੰ ਇਕ ਚੰਗੇ ਗਵਾਂਢੀ ਦੀ ਅਹਿਮੀਅਤ ਦਾ ਪਤਾ ਲਗਦਾ ਹੈ। ਹਰ ਕੋਈ ਕਿਸੇ ਦੂਜੇ ਦਾ ਗਵਾਂਢੀ ਹੁੰਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਹੁਣ ਦੀ ਵਾਰ ਇਹ ਥੀਮ ਲਿਆ ਗਿਆ ਹੈ। ਇਹ ਥੀਮ ਕਲਰਜ਼ ਚੈਨਲ ਦੀ ਟੀਮ ਦੀ ਦੇਣ ਹੈ। ਹਾਂ, ਜਦੋਂ ਇਸ ਸ਼ੋਅ ਲਈ ਪ੍ਰਤੀਯੋਗੀਆਂ ਦੀ ਚੋਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਇਸ ਚੈਨਲ ਦੀ ਮਨੀਸ਼ਾ ਸ਼ਰਮਾ, ਦੀਪਕ ਧਰ ਤੇ ਸ਼ੀਤਲ ਦੇ ਨਾਲ ਮੈਂ ਵੀ ਹਿੱਸਾ ਲੈ ਕੇ ਇਨ੍ਹਾਂ ਨੂੰ ਚੁਣਦਾ ਹਾਂ। ਜਦੋਂ ਮੈਨੂੰ ਕਿਹਾ ਗਿਆ ਕਿ ਹੁਣ ਦੀ ਵਾਰ ਸ਼ੋਅ ਵਿਚ ਗਵਾਂਢੀ ਦਾ ਥੀਮ ਹੋਵੇਗਾ ਤਾਂ ਮੈਨੂੰ ਮੇਰੇ ਚਚੇਰੇ ਭਰਾ ਦੇਬੂ ਦੀ ਯਾਦ ਆ ਗਈ। ਅਸਲ ਵਿਚ ਦੇਬੂ ਨਿਪਾਲੀ ਹੈ ਅਤੇ ਸਾਡੀ ਬਿਲਡਿੰਗ ਦੇ ਇਕ ਫਲੈਟ ਵਿਚ ਬਤੌਰ ਨੌਕਰ ਕੰਮ ਕਰਿਆ ਕਰਦਾ ਸੀ। ਜਦੋਂ ਮਾਲਿਕ ਨੇ ਉਸ ...

ਪੂਰਾ ਲੇਖ ਪੜ੍ਹੋ »

ਹੁਣ ਸੋਨਾਕਸ਼ੀ ਬਣੀ ਹੈਪੀ

ਕੁਝ ਮਹੀਨੇ ਪਹਿਲਾਂ ਪ੍ਰਦਰਸ਼ਿਤ ਹੋਈ ਫ਼ਿਲਮ 'ਹੈਪੀ ਭਾਗ ਜਾਏਗੀ' ਵਿਚ ਡਾਇਨਾ ਪੈਂਟੀ ਵੱਲੋਂ ਹੈਪੀ ਨਾਮੀ ਮਨਮੌਜੀ ਸੁਭਾਅ ਦੀ ਕੁੜੀ ਦੀ ਭੂਮਿਕਾ ਨਿਭਾਈ ਗਈ ਸੀ। ਉਸ ਫ਼ਿਲਮ ਵਿਚ ਉਸ ਦੇ ਨਾਲ ਅਭੈ ਦਿਓਲ, ਜਿੰਮੀ ਸ਼ੇਰਗਿੱਲ ਤੇ ਅਲੀ ਫਜ਼ਲ ਵੀ ਸਨ ਅਤੇ ਇਸ ਦਾ ਨਿਰਮਾਣ ਆਨੰਦ ਐਲ. ਰਾਏ ਵੱਲੋਂ ਕੀਤਾ ਗਿਆ ਸੀ ਤੇ ਨਿਰਦੇਸ਼ਕ ਸਨ ਮੁਦੱਸਰ ਅਜ਼ੀਜ਼। ਹੁਣ ਇਸ ਦੇ ਵਿਸਥਾਰ ਦੇ ਤੌਰ 'ਤੇ 'ਹੈਪੀ ਭਾਗ ਜਾਏਗੀ ਰਿਟਨਰਜ਼' ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿਚ ਡਾਇਨਾ ਪੈਂਟੀ ਦੇ ਨਾਲ-ਨਾਲ ਸੋਨਾਕਸ਼ੀ ਸਿਨਹਾ ਨੂੰ ਵੀ ਲਿਆ ਗਿਆ ਹੈ। ਸੋਨਾਕਸ਼ੀ ਅਨੁਸਾਰ ਜਦੋਂ ਉਸ ਨੇ 'ਹੈਪੀ ਭਾਗ ਜਾਏਗੀ' ਦੇਖੀ ਸੀ, ਉਦੋਂ ਫ਼ਿਲਮ ਦੀ ਸਾਫ-ਸੁਥਰੀ ਕਾਮੇਡੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅਤੇ ਹੁਣ ਉਹ ਇਸ ਦੇ ਵਿਸਥਾਰ ਦਾ ਹਿੱਸਾ ਬਣ ਕੇ ਸੱਚਮੁੱਚ ਹੈਪੀ ਹੈ। ਦੂਜੇ ਪਾਸੇ ਡਾਇਨਾ ਦਾ ਕਹਿਣਾ ਹੈ ਕਿ ਵਿਸਥਾਰ ਵਿਚ ਕੰਮ ਕਰਕੇ ਉਹ ਇਹ ਮਹਿਸੂਸ ਕਰੇਗੀ ਕਿ ਉਹ ਆਪਣੇ ਪਰਿਵਾਰ ਵਿਚ ਵਾਪਸ ਆ ਗਈ ਹੈ। ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋਵੇਗੀ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿਚ ਕੀਤੀ ਜਾਵੇਗੀ ਅਤੇ ਮੁਦੱਸਰ ਅਜ਼ੀਜ਼ ...

ਪੂਰਾ ਲੇਖ ਪੜ੍ਹੋ »

ਦੀਪਿਕਾ ਪਾਦੂਕੋਨ

ਖਾ ਲਿਆ ਚਿੰਤਾ ਨੇ

ਦਿਲ ਦੀ ਗੱਲ ਕਹਿ ਦੇਣ ਵਾਲੀ ਹੈ ਡਿਪੀ ਅੱਜਕਲ੍ਹ ਉਹ ਚਿੰਤਾਗ੍ਰਸਤ ਹੈ, ਸਦਮੇ 'ਚ ਹੈ ਤੇ ਕਈ ਫਿਕਰ-ਫਾਕੇ ਉਸ ਨੂੰ ਹਨ। ਇਸ ਵਾਰ ਦੁਸਹਿਰਾ ਵੀ ਦੀਪਿਕਾ ਪਾਦੂਕੋਨ ਨੇ ਚਿੰਤਾ ਵਿਚ ਹੀ ਮਨਾਇਆ ਤੇ ਹੁਣ ਜਦ ਉਸ ਦਾ ਵਾਹ ਸੰਸਥਾ 'ਲਿਵ ਇਨ ਲਾਈਫ਼' ਨਾਲ ਪਿਆ ਹੈ ਤਾਂ ਕੁਝ-ਕੁਝ ਉਹ ਰਾਹਤ ਮਹਿਸੂਸ ਕਰ ਰਹੀ ਹੈ। ਦੀਪਿਕਾ ਨੇ ਭਾਰਤ ਆਰਥਿਕ ਸੰਮੇਲਨ 'ਚ ਵੀ ਹਿੱਸਾ ਲਿਆ ਸੀ। ਸੋਸ਼ਲ ਮੀਡੀਆ 'ਚ ਪ੍ਰਿਅੰਕਾ ਤੋਂ ਪਿਛਾਂਹ ਰਹਿ ਰਹੀ ਦੀਪਿਕਾ ਹੁਣ ਸਮਾਜਿਕ ਮੰਚ 'ਤੇ ਆ ਰਹੀ ਹੈ। ਚਿੰਤਾ ਨੇ ਉਸ ਦੇ ਕੀ ਨੁਕਸਾਨ ਕੀਤੇ, ਇਸ 'ਤੇ ਉਹ ਚੁੱਪ ਹੈ। ਹਾਂ, ਜਦ ਕਈ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਦੀਪਿਕਾ ਤਾਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਤਾਂ ਉਹ ਪਿਛਾਂਹ ਹਟ ਗਏ ਕਿ ਕੀ ਪਤਾ ਕੱਲ੍ਹ ਨੂੰ ਡਿਪੀ ਦੀ ਕੀ ਮਾਨਸਿਕ ਸਥਿਤੀ ਹੋਏਗੀ। ਸਿੱਧੀ ਗੱਲ ਕਿ ਡਿਪੀ ਨੂੰ ਇਸ ਚਿੰਤਾ ਨੇ ਆਰਥਿਕ ਤੌਰ 'ਤੇ ਢਾਹ ਲਾਈ ਹੈ। ਇਸ ਸਮੇਂ ਉਸ ਨੂੰ ਆਪਣੀ ਫ਼ਿਲਮ 'ਪਦਮਾਵਤੀ' ਤੋਂ ਬਹੁਤ ਉਮੀਦਾਂ ਹਨ। ਇਸ ਤੋਂ ਇਲਾਵਾ ਦੀਪਿਕਾ ਨੂੰ ਹੁਣ ਸ਼ਾਹਰੁਖ ਖ਼ਾਨ ਨਾਲ ਨਵੀਂ ਫ਼ਿਲਮ ਮਿਲੀ ਹੈ। ਇਧਰ ਦੀਪਿਕਾ ਨੇ ਇਕ ਹੋਰ ਭੇਦ ਖੋਲ੍ਹਿਆ ਹੈ ਕਿ ਹਾਲੀਵੁੱਡ ...

ਪੂਰਾ ਲੇਖ ਪੜ੍ਹੋ »

ਰਸ਼ਮੀ ਨਿਗਮ

ਮੇਰਾ 'ਕਾਲਾ' ਈ ਸਰਦਾਰ

ਪੌਪ ਕਾਰਨ ਖਾਓ ਮਸਤ ਹੋ ਜਾਓ' ਨਾਂਅ ਦੀ ਆਪਣੀ ਇਸ ਫ਼ਿਲਮ ਦੇ ਸਿਰਲੇਖ ਦੀ ਤਰ੍ਹਾਂ ਅਭਿਨੇਤਰੀ ਰਸ਼ਮੀ ਨਿਗਮ ਜੇ ਪੌਪ ਕਾਰਨ ਸੱਚਮੁੱਚ ਖਾ ਕੇ ਮਸਤ ਹੋ ਰਹੀ ਹੈ ਤਾਂ ਉਹ ਹੈ ਕਾਲਾ ਰੰਗ। ਇਹ ਉਸ ਦਾ ਮਨਪਸੰਦ ਰੰਗ ਹੈ। ਰਸ਼ਮੀ ਨੇ ਹੁਣ ਆਪਣੇ ਸਾਰੇ ਪਹਿਰਾਵੇ ਤਕਰੀਬਨ ਕਾਲੇ ਰੰਗ ਵਾਲੇ ਲਏ ਹਨ। ਮੋਟੇ ਬੰਦਿਆਂ ਨੂੰ ਪਤਲੇ ਹੋਣ ਦੇ ਗੁਰ ਦੱਸਣ ਵਾਲੀ ਰਸ਼ਮੀ ਕਹਿ ਰਹੀ ਹੈ ਕਿ ਪਤਲੇ ਜਿਸਮ 'ਤੇ ਕਾਲਾ ਰੰਗ ਬਹੁਤ ਹੀ ਜਚਦਾ ਹੈ। 'ਮਿਸਟਰ ਬਲੈਕ ਮਿਸਟਰ ਵਾਈਟ' ਫ਼ਿਲਮ ਸਮੇਂ ਅਰਸ਼ਦ ਵਾਰਸੀ ਨਾਲ ਰਸ਼ਮੀ ਦਾ ਨਾਂਅ ਜੁੜਿਆ ਸੀ ਪਰ ਇਹ ਕੋਰੀ ਅਫ਼ਵਾਹ ਹੀ ਨਿਕਲੀ ਸੀ। ਹੁਣ ਰਸ਼ਮੀ ਫ਼ਿਲਮਾਂ ਲਈ ਸੰਘਰਸ਼ ਕਰਨ ਦੀ ਥਾਂ ਵਿਗਿਆਪਨ ਜ਼ਿਆਦਾ ਕਰ ਰਹੀ ਹੈ। ਰਸ਼ਮੀ ਅਕਸਰ ਯੂ. ਕੇ. ਵੀ ਜਾਂਦੀ ਹੈ। ਉਸ ਦੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਯੂ. ਕੇ. 'ਚ ਹਨ। ਯੂ. ਕੇ. 'ਚ ਉਸ ਨੂੰ ਮਾਡਲਿੰਗ ਦੇ ਵੀ ਮੌਕੇ ਇਥੋਂ ਨਾਲੋਂ ਵੱਧ ਮਿਲਦੇ ਹਨ। ਹੋਟਲ ਜੇ. ਡਬਲਯੂ. ਮੈਰੀਅਟ ਦੇ ਵਿਗਿਆਪਨ ਨੇ ਰਸ਼ਮੀ ਨਿਗਮ ਨੂੰ ਯੂ. ਕੇ. 'ਚ ਕਾਫੀ ਮਸ਼ਹੂਰੀ, ਫ਼ਿਲਮਾਂ ਦਿਵਾਈਆਂ ਹਨ। ਇਕ ਅੰਤਰਰਾਸ਼ਟਰੀ ਮੈਗਜ਼ੀਨ ਦੇ ਪੰਨੇ ਲਈ ਵੀ ਇਥੇ ਹੀ ਉਸ ਨੇ ਫੋਟੋ ਸੈਸ਼ਨ ਕਰਵਾਇਆ ...

ਪੂਰਾ ਲੇਖ ਪੜ੍ਹੋ »

ਸਨਾ ਖ਼ਾਨ

ਹਮ ਨਹੀਂ ਸੁਧਰੇਂਗੇ

'ਵਜਹ ਤੁਮ ਹੋ' ਵਾਲੀ ਸਨਾ ਖ਼ਾਨ ਨੇ ਦਰਜਨ ਭਰ ਅਜਿਹੀਆਂ ਨਵੀਆਂ ਤਸਵੀਰਾਂ ਖਿਚਵਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਮੂੰਹ 'ਚ ਉਂਗਲਾਂ ਸ਼ਰੀਫ਼ ਬੰਦਾ ਲੈ ਲਏ। ਫਿਰ ਸਨਾ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਬਾਅਦ ਕਹਿ ਰਹੀ ਹੈ ਕਿ ਜੇ ਉਸ ਨੂੰ ਕੋਈ ਪਿਆਰ ਦਾ 'ਟਾਨਿਕ' ਮਿਲ ਜਾਵੇ ਤਾਂ ਉਸ ਦੀ ਜ਼ਿੰਦਗੀ ਖ਼ੁਸ਼ਗਵਾਰ ਸਮਝੋ। ਮਜ਼ੇਦਾਰ ਸਮਝੋ 'ਟਾਇਲਟ-ਏਕ ਪ੍ਰੇਮ ਕਥਾ' 'ਚ ਸਨਾ ਨੇ ਨਿੱਕਾ ਜਿਹਾ ਕਿਰਦਾਰ ਕੀਤਾ ਹੈ। ਸਨਾ ਅਨੁਸਾਰ ਉਹ ਸੰਗੀਤ ਦੇ ਵੀਡੀਓ ਨੂੰ ਹੀ ਕਈ ਵਾਰ ਆਪਣੀ ਪਿਆਰ ਸ਼ਕਤੀ ਸਮਝਦੀ ਹੈ। ਇਹ ਉਹੀ ਸਨਾ ਖ਼ਾਨ ਹੈ ਜਿਸ ਦੇ 'ਵਜਹ ਤੁਮ ਹੋ' 'ਚ ਦ੍ਰਿਸ਼ ਦੇਖ ਕੇ ਉਸ ਦੀ ਮਾਂ ਉਸ ਨਾਲ ਚਾਰ ਦਿਨ ਤੱਕ ਬੋਲੀ ਨਹੀਂ ਸੀ। ਸਨਾ ਫਿਰ ਵੀ ਇਨ੍ਹਾਂ ਗੱਲਾਂ ਤੋਂ ਬਾਜ਼ ਨਹੀਂ ਆਈ। ਜਨਮ ਦਿਨ ਮੌਕੇ ਬਹੁਤ ਹੀ ਭੜਕੀਲੀਆਂ ਤਸਵੀਰਾਂ ਤੇ ਉਹ ਵੀ ਦਰਜਨ ਭਰ ਤੇ ਫਿਰ 'ਜ਼ੀ ਐਵਾਰਡਜ਼' ਦੇ ਮੌਕੇ 'ਤੇ ਉਸ ਦਾ ਪਹਿਰਾਵਾ ਤੌਬਾ ਖ਼ੁਦਾ ਦੀ, ਸਲਮਾਨ ਖ਼ਾਨ ਵੀ ਸ਼ਰਮਾ ਗਿਆ ਤੇ ਉਸ ਨੇ ਸਨਾ ਨੂੰ ਜਾਣ ਕੇ ਗਲੇ ਨਾਲ ਲਾ ਲਿਆ ਤਾਂ ਜੋ ਉਸ ਦੀ ਪਿੱਠ ਢਕੀ ਨਜ਼ਰ ਆਏ। ਇਸ ਤੋਂ ਬਾਅਦ ਸਨਾ ਨੇ ਇਕ ਦੁਕਾਨ ਦੇ ਮਹੂਰਤ 'ਤੇ ਗੁਲਾਬੀ ਰੰਗ ...

ਪੂਰਾ ਲੇਖ ਪੜ੍ਹੋ »

ਸਾਕਿਬ ਸਲੀਮ : ਮੰਦੜੇ ਹਾਲ

ਹੁਮਾ ਕੁਰੈਸ਼ੀ ਦੇ ਭਾਈਜਾਨ ਸਾਕਿਬ ਸਲੀਮ ਨੂੰ 'ਦੋਬਾਰਾ-2' ਨੇ ਕੋਈ ਖਾਸ ਲਾਭ ਨਹੀਂ ਪਹੁੰਚਾਇਆ ਹਾਲਾਂਕਿ ਹੁਮਾ ਦੀ ਕੋਸ਼ਿਸ਼ ਹੈ ਕਿ ਉਸ ਦਾ ਭਰਾ ਕਿਸੇ ਨਾ ਕਿਸੇ ਤਰ੍ਹਾਂ ਕਾਮਯਾਬ ਹੋ ਜਾਏ। 'ਯਾਰੋਂ ਕੀ ਬਰਾਤ' ਦੀ ਤਰ੍ਹਾਂ ਕਈ ਫ਼ਿਲਮਾਂ ਹੁਮਾ ਆਪ ਸਾਕਿਬ ਨਾਲ ਕਰ ਰਹੀ ਹੈ। 'ਮੁਝ ਸੇ ਫਰੈਂਡਸ਼ਿਪ ਕਰੋਗੇ' ਤੋਂ ਲੈ ਕੇ 'ਮੇਰੇ ਡੈਡ ਕੀ ਮਾਰੂਤੀ', 'ਬੰਬੇ ਟਾਕੀਜ਼', 'ਹਵਾ ਹਵਾਈ' ਤੇ 'ਡਿਸ਼ੁੰਮ' ਫ਼ਿਲਮਾਂ ਨੇ ਸਾਕਿਬ ਦੀ ਚਰਚਾ ਤਾਂ ਕਰਵਾਈ ਪਰ ਕਾਮਯਾਬ ਸਿਤਾਰਿਆਂ ਦੀ ਸ਼੍ਰੇਣੀ 'ਚ ਸਾਕਿਬ ਸ਼ਾਮਿਲ ਨਹੀਂ ਹੋ ਸਕਿਆ। ਇਸ ਦੌਰਾਨ ਤਾਂ ਇਹ ਵੀ ਖ਼ਬਰ ਆ ਗਈ ਸੀ ਕਿ ਸਾਕਿਬ ਸ਼ਾਇਦ ਫਿਰ ਦਿੱਲੀ ਜਾ ਕੇ ਆਪਣਾ ਹੋਟਲ ਦਾ ਕਾਰੋਬਾਰ ਸਾਂਭ ਲਵੇਗਾ। ਪਰ ਇਸੇ ਦੌਰਾਨ ਉਸ ਨੇ 'ਵੈਬ ਸੀਰੀਜ਼' ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਕੁਝ ਹੱਦ ਤੱਕ ਉਸ ਨੂੰ ਰਾਸ ਵੀ ਆ ਰਿਹਾ ਹੈ। ਇਕ ਵੈਬ ਸੀਰੀਜ਼ 'ਆਮਦ' ਨੇ ਸਾਕਿਬ ਦੀ ਚਰਚਾ ਕਰਵਾਈ ਹੈ। ਇਸ ਦਾ ਲਾਭ ਇਹ ਹੋਇਆ ਹੈ ਕਿ ਸਾਕਿਬ ਨੂੰ ਲਘੂ ਫ਼ਿਲਮਾਂ ਤੇ ਵੈਬ ਸੀਰੀਜ਼ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸਾਕਿਬ ਨੂੰ ਇਕ ਵਹਿਮ ਇਹ ਵੀ ਹੈ ਕਿ ਰਣਬੀਰ ਕਪੂਰ ਉਸ ਦੇ ਹਿੱਸੇ ਦੀਆਂ ਫ਼ਿਲਮਾਂ ਪ੍ਰਾਪਤ ਕਰ ...

ਪੂਰਾ ਲੇਖ ਪੜ੍ਹੋ »

ਕੈਟਰੀਨਾ ਕੈਫ ਦੇ ਰੁਝੇਵੇਂ ਵਧੇ

ਥੋੜ੍ਹੇ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਛਾ ਜਾਣ ਵਾਲੀ ਕੈਟਰੀਨਾ ਦੇ ਇੰਸਟਾਗ੍ਰਾਮ 'ਤੇ ਫੋਲੋਜ਼ 50 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਚਾਹੇ ਕੈਟਰੀਨਾ ਨੂੰ ਇੰਡਸਟਰੀ ਵਿਚ ਆਇਆਂ ਕਾਫੀ ਸਮਾਂ ਹੋ ਚੁੱਕਾ ਹੈ ਪਰ ਉਨ੍ਹਾਂ ਦੀਆਂ ਕੁਝ ਫਿਲਮਾਂ ਤਾਂ ਹਿੱਟ ਰਹੀਆਂ ਹਨ ਤੇ ਕੁਝ ਦਰਸ਼ਕਾਂ ਦੇ ਦਿਲਾਂ ਨੂੰ ਨਾ ਛੂਹ ਸਕੀਆਂ। ਇਸੇ ਲਾਈਨ ਵਿਚ ਕਈ ਫਿਲਮਾਂ ਹਨ ਜਿਵੇਂ 'ਫੈਂਟਮ', 'ਫਤੂਰ' ਅਤੇ 'ਬਾਰ-ਬਾਰ ਦੇਖੋ'। ਰਣਬੀਰ ਕਪੂਰ ਨਾਲੋਂ ਤੋੜ-ਵਿਛੋੜੇ ਤੋਂ ਬਾਅਦ ਹੁਣ ਹੌਲੀ-ਹੌਲੀ ਕੈਟਰੀਨਾ ਦੀ ਗੱਡੀ ਲਾਈਨ 'ਤੇ ਆ ਰਹੀ ਹੈ। ਸਲਮਾਨ ਨੇ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਵਿਚ ਕੈਟੀ ਨੂੰ ਲੈ ਕੇ ਕੈਟਰੀਨਾ ਦੀ ਡੁੱਬਦੀ ਕਿਸ਼ਤੀ ਨੂੰ ਕਿਨਾਰੇ ਲਗਾਇਆ ਸੀ ਅਤੇ ਕਈ ਫਿਲਮਾਂ ਦਿਵਾਉਣ ਲਈ ਵੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਇਲਾਵਾ ਕੈਟਰੀਨਾ ਆਮਿਰ ਖਾਨ ਦੀ ਫਿਲਮ 'ਠੱਗਸ ਆਫ਼ ਹਿੰਦੁਸਤਾਨ' ਵਿਚ ਵੀ ਨਜ਼ਰ ਆਏਗੀ। ਕੈਟਰੀਨਾ 'ਜੱਗਾ ਜਾਸੂਸ' ਫਿਲਮ ਤੋਂ ਬਾਅਦ ਸਿਨੇਮਾ ਤੋਂ ਦੂਰ ਰਹੀ ਕਿਉਂਕਿ ਉਸ ਦੀ ਜ਼ਿੰਦਗੀ ਦੀ ਇਹ ਸਭ ਤੋਂ ਫਲਾਪ ਫਿਲਮ ਸੀ। ਹੁਣ ਕੈਟਰੀਨਾ ਆਪਣੀ ਅਕਾਊ ਜ਼ਿੰਦਗੀ ਵਿਚੋਂ ਨਿਕਲ ਕੇ ਫਿਰ ਰੁਝੇਵਿਆਂ ਭਰੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX