ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਹੋਰ ਖ਼ਬਰਾਂ..

ਫ਼ਿਲਮ ਅੰਕ

ਫ਼ਿਲਮ ਅਦਾਕਾਰਾਂ ਦੀ ਦੀਵਾਲੀ

ਮੈਂ ਤਾਂ ਹੈਪੀ ਦੀਵਾਲੀ ਕਹਿੰਦੀ ਹਾਂ-ਕਰੀਨਾ ਕਪੂਰ

ਪੱਛਮੀ ਸੱਭਿਅਤਾ ਦੇ ਨੇੜੇ ਹੋਣ ਦੇ ਬਾਵਜੂਦ ਦੀਵਾਲੀ ਦੇ ਦਿਨ ਜੀਨਸ ਤੇ ਟੀ-ਸ਼ਰਟ ਪਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੂਰੇ ਸ਼ਹਿਰ ਦਾ ਚੱਕਰ ਲਗਾਉਂਦੀ ਹਾਂ। ਇਸ ਵਿਚ ਮੇਰੇ ਨਾਲ ਮੇਰੇ ਖ਼ਾਸ ਦੋਸਤ ਦਿੰਦੇ ਹਨ। ਇਸ ਤੋਂ ਇਲਾਵਾ ਆਤਿਸ਼ਬਾਜ਼ੀ ਵਿਚ ਵੀ ਹਿੱਸਾ ਲੈਂਦੀ ਹਾਂ। ਉਸ ਦਿਨ ਪੂਜਾ ਵੀ ਕਰਦੀ ਹਾਂ। ਪੱਤੇ ਵੀ ਖੇਡਦੀ ਹਾਂ। ਲੋਕ ਚਾਹੇ ਜੂਆ ਸਮਝ ਕੇ ਖੇਡਣ, ਮੈਂ ਮਨੋਰੰਜਨ ਦੀ ਖਾਤਰ ਖੇਡਦੀ ਹਾਂ, ਇਸ ਲਈ ਪੱਤੇ ਖੇਡਣ ਨੂੰ ਬੁਰਾ ਨਹੀਂ ਸਮਝਦੀ। ਮੈਂ ਅੱਜ ਚਾਹ ਕੇ ਵੀ ਭਾਰਤੀ ਨਾਰੀ ਨਹੀਂ ਬਣ ਸਕਦੀ। ਇਸ ਦੀ ਵਜ੍ਹਾ ਨਾਲ ਫ਼ਿਲਮਾਂ ਵਿਚ ਕਦੀ ਕਦਾਈਂ ਭੂਮਿਕਾ ਕਰਦੇ ਹੋਏ ਮੈਂ ਦੁਵਿਧਾ ਵਿਚ ਪੈ ਜਾਂਦੀ ਹਾਂ। ਫਿਰ ਵੀ ਮੈਂ ਇਹੀ ਕਹਿਣਾ ਚਾਹਾਂਗੀ-ਹੈਪੀ ਦੀਵਾਲੀ।
ਗੋਵਿੰਦਾ : ਅਪੁਨ ਤੋ ਡਾਂਸ ਕਰੇਗਾ

'ਰਾਜਾ ਬਾਬੂ' ਗੋਵਿੰਦਾ ਤੇ ਤਿਉਹਾਰ ਹੋਵੇ ਦੀਵਾਲੀ ਦਾ, ਤਾਂ ਫਿਰ ਦਿਲ ਖੋਲ੍ਹ ਕੇ, ਜੀਅ ਭਰ ਕੇ ਨੱਚਣਾ ਤੇ ਉਹ ਵੀ ਘਰ 'ਚ ਪੂਰੇ ਪਰਿਵਾਰ ਨਾਲ, ਇਹ ਉਸ ਦੀ ਰੀਤ ਹੈ। ਵੈਸੇ ਵੀ 'ਡਾਂਸ ਮਾਸਟਰ' ਗੋਵਿੰਦਾ ਖ਼ੁਸ਼ੀ ਦੇ ਮੌਕੇ ਡਾਂਸ ਨੂੰ ਪਹਿਲ ਦਿੰਦਾ ਹੈ ਪਰ ਦੀਵਾਲੀ 'ਤੇ ਉਸ ਦੇ ਕੁਝ ਅਸੂਲ ਹਨ, ਨਿਯਮ ਹਨ। ਪਹਿਲਾਂ ਤਾਂ ਸਵੇਰੇ ਜਲਦੀ ਉਠ ਕੇ ਨਹਾਉਣ ਤੋਂ ਬਾਅਦ ਈਸ਼ਵਰ ਦੀ ਭਗਤੀ ਤੇ ਦੀਵਾਲੀ ਵਾਲੇ ਦਿਨ ਦਾਦਾ-ਦਾਦੀ, ਮਾਤਾ-ਪਿਤਾ ਦੇ ਪੈਰੀਂ ਹੱਥ ਲਾ ਅਸ਼ੀਰਵਾਦ ਲੈਂਦਾ ਸੀ ਪਰ ਇਸ ਵਾਰ ਉਨ੍ਹਾਂ ਦੀ ਯਾਦ। ਖ਼ੈਰ ਗੋਵਿੰਦਾ ਗੁਜਰਾਤੀ ਅੰਦਾਜ਼ ਇਹ ਦਿਨ ਮਨਾਉਂਦਾ ਹੈ। ਆਤਿਸ਼ਬਾਜ਼ੀ ਨਾਲ ਉਸ ਦਾ ਪ੍ਰੇਮ 'ਡਾਂਸ ਪ੍ਰੇਮ' ਦੀ ਤਰ੍ਹਾਂ ਹੀ ਹੈ। ਹਵਾਈਆਂ ਚਲਾਉਣ ਦਾ ਸ਼ੌਕੀਨ ਹੈ ਪਰ ਸੁੰਗੜਦੀਆਂ ਥਾਵਾਂ, ਪਲੀਤ ਹੋ ਰਹੇ ਵਾਤਾਵਰਨ ਤੇ ਭੀੜ-ਭੜੱਕੇ ਨੇ ਪਹਿਲਾਂ ਜਿਹੀ ਦੀਵਾਲੀ ਨਹੀਂ ਰਹਿਣ ਦਿੱਤੀ। ਦੀਪਮਾਲਾ, ਦੂਧੀਆ ਬਲਬ ਤੇ ਨਿੱਕੀਆਂ ਲੜੀਆਂ ਦੀਵਾਲੀ 'ਤੇ ਜਗਾਉਣ ਵਾਲੇ ਗੋਵਿੰਦਾ ਦੇ ਘਰ 'ਗੋਵਰਧਨ ਪੂਜਾ', 'ਟਿੱਕਾ', 'ਦੀਵਾਲੀ' ਤਿੰਨ ਤਿਉਹਾਰ ਖਾਸ ਤੌਰ 'ਤੇ ਮਨਾਏ ਜਾਂਦੇ ਹਨ। ਆਪਣੀ ਬੇਟੀ ਟੀਨਾ ਨਾਲ ਮਨਾਈਆਂ ਦੀਵਾਲੀਆਂ ਉਸ ਦੀਆਂ ਯਾਦਗਾਰੀ ਦੀਵਾਲੀਆਂ ਹਨ। ਮਾਂ ਨਿਰਮਲਾ ਦੀ ਘਾਟ ਮਹਿਸੂਸ ਹੋਵੇਗੀ ਪਰ ਸ਼ੋਰ-ਸ਼ਰਾਬਾ ਰਹਿਤ ਦੀਪਾਵਲੀ ਦੇ ਹੱਕ 'ਚ ਗੋਵਿੰਦਾ ਪਹਿਲਾਂ ਤਾਂ ਅੱਧੀ ਰਾਤ ਤੱਕ ਦੀਵਾਲੀ ਮਨਾਉਂਦਾ ਸੀ, ਆਤਿਸ਼ਬਾਜ਼ੀ ਨਾਲ ਪਰ ਇਸ ਵਾਰ ਸ਼ਗਨ ਦੇ ਤੌਰ 'ਤੇ ਹੀ ਆਤਿਸ਼ਬਾਜ਼ੀ ਹੋਵੇਗੀ। ਹਾਂ ਡਾਂਸ ਕਰਦਿਆਂ ਉਹ ਨਹੀਂ ਥੱਕੇਗਾ। ਇਹੀ ਹੈ ਕਿ ਗੋਵਿੰਦਾ ਦੇ ਘਰ ਅੱਜ ਆਉਣ ਵਾਲੇ ਸੋਚ ਕੇ ਆਉਂਦੇ ਹਨ ਕਿ ਰਸਗੁੱਲੇ, ਕਲਾਕੰਦ ਤਾਂ ਮਿਲੇਗੀ ਪਰ ਹੱਡਾਂ ਦਾ ਜ਼ੋਰ ਦਿਖਾਉਣਾ ਪਵੇਗਾ ਭਾਵ ਨੱਚਣਾ ਜ਼ਰੂਰ ਪਵੇਗਾ। ਸੱਚੀਂ ਹੀ ਗੋਵਿੰਦਾ ਨੂੰ ਦੀਵਾਲੀ ਦਾ ਬਹੁਤ ਚਾਅ ਹੁੰਦਾ ਹੈ।
ਮੌਜ-ਮਸਤੀ ਅੰਦਾਜ਼ ਵਿਚ ਦੀਵਾਲੀ ਮਨਾਉਂਦੀ ਹਾਂ-ਬਿਪਾਸ਼ਾ ਬਸੂ
ਦੀਵਾਲੀ ਬਹੁਤ ਹੀ ਰੰਗਾਰੰਗ, ਹਸੀਨ ਅਤੇ ਮਨਮੋਹਕ ਤਿਉਹਾਰ ਹੈ। ਬਚਪਨ ਵਿਚ ਇਸ ਤਿਉਹਾਰ ਨੂੰ ਅਸੀਂ ਜਿਸ ਢੰਗ ਨਾਲ ਮਨਾਉਂਦੇ ਸੀ, ਅੱਜ ਦੇ ਬੱਚੇ ਉਂਝ ਸੋਚ ਵੀ ਨਹੀਂ ਸਕਦੇ। ਹੁਣ ਦੀਵਾਲੀ ਮਨਾਉਣ ਦਾ ਢੰਗ ਬਦਲ ਗਿਆ ਹੈ। ਮੈਂ ਸਵੇਰੇ ਜਲਦੀ ਉੱਠਦੀ ਹਾਂ, ਫਿਰ ਵਟਣਾ ਲਗਾ ਕੇ ਨਹਾਉਂਦੀ ਹਾਂ। ਨਵੇਂ ਕੱਪੜੇ ਪਾਉਂਦੀ ਹਾਂ ਅਤੇ ਮੰਦਿਰ ਜਾਂਦੀ ਹਾਂ। ਪੂਜਾ ਕਰਕੇ ਵਾਪਸ ਆਉਂਦੀ ਹਾਂ, ਮਠਿਆਈਆਂ ਖਾਂਦੀ ਅਤੇ ਦੂਜਿਆਂ ਨੂੰ ਵੰਡਦੀ ਹਾਂ। ਰਾਤ ਨੂੰ ਆਤਿਸ਼ਬਾਜ਼ੀ ਵਿਚ ਹਿੱਸਾ ਲੈਂਦੀ ਹਾਂ। ਦੋਸਤਾਂ ਦੇ ਨਾਲ ਘੁੰਮਣਾ-ਫਿਰਨਾ, ਮੌਜ-ਮਸਤੀ ਕਰਨਾ, ਨੱਚਣਾ ਚੰਗਾ ਲਗਦਾ ਹੈ। ਨਸ਼ੇਬਾਜ਼ੀ ਤੇ ਜੂਏ ਤੋਂ ਬਚਦੀ ਹਾਂ। ਦੀਵਾਲੀ 'ਤੇ ਫੈਲਣ ਵਾਲੀ ਰੌਸ਼ਨੀ ਦਿਲ ਵਿਚ ਵਿਸ਼ੇਸ਼ ਉਮੰਗ ਪੈਦਾ ਕਰ ਦਿੰਦੀ ਹੈ।

ਮੇਰੇ ਈ ਦੀਵਾਲੀ ਚੰਗੇ ਦਿਨਾਂ ਦਾ ਸੰਕੇਤ ਹੈ : ਵਿਦਿਆ ਬਾਲਨ

ਮੈਨੂੰ ਦੀਵਾਲੀ ਮਨਾਉਣਾ ਚੰਗਾ ਲਗਦਾ ਹੈ। ਪਹਿਲਾਂ ਬਚਪਨ ਵਿਚ ਤਾਂ ਅਸੀਂ ਸਵੇਰੇ ਜਲਦੀ ਉੱਠ ਕੇ ਨਹਾ ਧੋ ਕੇ ਮੰਦਿਰ ਜਾਂਦੇ ਸੀ, ਵਾਪਸ ਆ ਕੇ ਮਿਠਾਈ ਨਾਸ਼ਤਾ ਕਰਦੇ ਸੀ ਅਤੇ ਬਾਅਦ ਵਿਚ ਰਿਸ਼ਤੇਦਾਰਾਂ ਦੇ ਘਰ ਜਾ ਕੇ ਦੀਵਾਲੀ ਵਿਸ਼ ਕਰਦੇ ਸੀ। ਹੁਣ ਤਾਂ ਮੈਂ ਲੇਟ ਉੱਠਦੀ ਹਾਂ। ਲੰਚ ਜਾਂ ਡਿਨਰ ਮੇਰੇ ਮਾਤਾ-ਪਿਤਾ ਦੇ ਘਰ ਹੁੰਦਾ ਹੈ। ਸਿਧਾਰਥ, ਮੈਂ, ਬੇਟੀ ਅਦਿਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਸਾਰੇ ਮੰਮੀ ਦੇ ਘਰ ਜਾਂਦੇ ਹਨ, ਉਥੇ ਮੇਰੀ ਮੰਮੀ ਆਪਣੇ ਦੀਵਾਲੀ ਦੀਆਂ ਰਸਮਾਂ ਕਰਦੀ ਹੈ। ਮੈਨੂੰ ਦੀਵੇ ਜਗਾਉਣਾ ਚੰਗਾ ਲਗਦਾ ਹੈ ਅਤੇ ਬਹੁਤ ਖੁਸ਼ੀ ਮਿਲਦੀ ਹੈ। ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਹੁੰਦੀ ਹੈ। ਮੈਂ ਅਤੇ ਸਿਧਾਰਧ ਘਰ ਨੂੰ ਹਮੇਸ਼ਾ ਸਾਫ਼ ਰੱਖਦੇ ਹਾਂ ਪਰ ਦੀਵਾਲੀ 'ਤੇ ਵੀ ਥੋੜ੍ਹੀ ਹੋਰ ਸਫ਼ਾਈ ਕਰਦੇ ਹਾਂ। ਦੀਵਾਲੀ ਦਾ ਤਿਉਹਾਰ ਆਸ਼ਾ ਭਰਿਆ, ਖੁਸ਼ੀਆਂ ਭਰਿਆ ਅਤੇ ਰੌਸ਼ਨੀ ਨਾਲ ਭਰਪੂਰ ਹੁੰਦਾ ਹੈ। ਮੈਨੂੰ ਪਟਾਕੇ ਚਲਾਉਣੇ ਚੰਗੇ ਨਹੀਂ ਲਗਦੇ। ਜਦੋਂ ਪਟਾਕਿਆਂ ਦਾ ਰੌਲਾ ਜ਼ਿਆਦਾ ਹੁੰਦਾ ਹੈ ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਕਿਸੇ ਸਾਊਂਡ ਪਰੂਫ ਕਮਰੇ ਵਿਚ ਚਲੀ ਜਾਵਾਂ।
ਆਤਿਸ਼ਬਾਜ਼ੀ ਨੂੰ ਸੁਰੱਖਿਅਤ ਢੰਗ ਨਾਲ ਚਲਾਓ-ਰਾਣੀ ਮੁਖਰਜੀ
ਮੈਂ ਹਮੇਸ਼ਾ ਦੀ ਤਰ੍ਹਾਂ ਹੀ ਇਸ ਵਾਰ ਵੀ ਦੀਵਾਲੀ ਮਨਾਵਾਂਗੀ। ਮੈਂ ਹਮੇਸ਼ਾ ਤੋਂ ਹੀ ਸਾਦਗੀ ਨਾਲ ਤੇ ਧਾਰਮਿਕ ਰੀਤੀ-ਰਿਵਾਜ ਨਾਲ ਦੀਵਾਲੀ ਮਨਾਉਂਦੀ ਆ ਰਹੀ ਹਾਂ ਅਤੇ ਆਤਿਸ਼ਬਾਜ਼ੀ ਤੋਂ ਬਚਦੀ ਰਹੀ ਹਾਂ। ਸ਼ਗਨ ਦੇ ਨਾਂਅ 'ਤੇ ਅਨਾਰ ਵਗੈਰਾ ਚਲਾ ਲੈਂਦੀ ਹਾਂ। ਪੂਜਾ ਵਗੈਰਾ ਵਿਚ ਹਿੱਸਾ ਲੈਂਦੀ ਹਾਂ। ਨਵੇਂ-ਨਵੇਂ ਪਕਵਾਨ, ਸਾਫ-ਸਫਾਈ ਅਤੇ ਘਰ ਦੀ ਸਜਾਵਟ ਵਿਚ ਹਿੱਸਾ ਲੈਂਦੀ ਹਾਂ। ਦੀਵਾਲੀ ਦੇ ਮੌਕੇ 'ਤੇ ਸਾਰੇ ਪ੍ਰਸੰਸਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਹੀ ਕਹਾਂਗੀ ਕਿ ਆਤਿਸ਼ਬਾਜ਼ੀ ਨੂੰ ਸੁਰੱਖਿਅਤ ਢੰਗ ਨਾਲ ਚਲਾਓ।
ਸ਼੍ਰੇਆ ਸ਼ਰਨ : ਹੈਪੀ ਦੀਵਾਲੀ

ਸ਼੍ਰੇਆ ਸ਼ਰਨ ਨੂੰ ਜਦ ਪੂਰੇ ਭਾਰਤ 'ਚ ਹਰੇਕ ਪਾਸੇ ਜਗਮਗ-ਜਗਮਗ, ਰੰਗ-ਬਰੰਗੀਆਂ ਚਾਨਣੀਆਂ, ਰੌਸ਼ਨੀਆਂ, ਬਲਬ, ਟਿਊਬਾਂ, ਦੀਵੇ, ਮੋਮਬੱਤੀਆਂ ਨਜ਼ਰ ਆਉਂਦੀਆਂ ਹਨ, ਤਦ ਉਹ ਕਹਿੰਦੀ ਹੈ ਕਿ ਦੁਨੀਆ 'ਚ ਭਾਰਤ ਕਿੰਨਾ ਖ਼ੁਸ਼ਨਸੀਬ ਦੇਸ਼ ਹੈ ਜਿਥੇ ਰੌਸ਼ਨੀਆਂ ਦਾ ਸੁਨੇਹਾ ਖ਼ੁਸ਼ਹਾਲ ਦੁਨੀਆ ਦੀ ਤਸਵੀਰ ਪੇਸ਼ ਕਰਦਾ ਹੈ। ਦੀਵਾਲੀ ਤੋਂ ਹਫ਼ਤਾ ਪਹਿਲਾਂ ਹੀ ਸ਼੍ਰੇਆ ਦਾ ਘਰ ਜਗਮਗਾਉਂਦਾ ਨਜ਼ਰ ਆਉਂਦਾ ਹੈ। ਦੀਵਾਲੀ ਵਾਲੇ ਦਿਨ ਖ਼ਾਸ ਤੌਰ 'ਤੇ ਰਾਜਮਾਂਹ, ਪਨੀਰ ਤੇ ਖੀਰ ਉਸ ਨੇ ਹੱਥੀਂ ਬਣਾ ਕੇ ਖਾਣੀ ਹੈ ਤੇ ਮਠਿਆਈ ਵੀ ਰੱਜ ਕੇ ਖਾਣੀ ਹੈ ਖ਼ਾਸ ਕਰ ਗੁਲਾਬ ਜਾਮਨ। ਆਤਿਸ਼ਬਾਜ਼ੀ 'ਚ ਨਿੱਕੇ-ਨਿੱਕੇ ਗੰਡੇ ਬੰਬ, ਅਨਾਰ ਤੇ ਲੜੀਆਂ ਵਾਲੇ ਛੋਟੇ ਪਟਾਕੇ ਚਲਾਉਣੇ ਹਨ। ਤਕਰੀਬਨ ਦੀਵਾਲੀ ਸ਼੍ਰੇਆ ਦੱਖਣ ਵੱਲ ਹੀ ਮਨਾਉਂਦੀ ਹੈ ਪਰ ਐਤਕੀਂ ਮੁੰਬਈ 'ਚ ਪਹਿਲੀ ਦੀਵਾਲੀ ਮਨਾਏਗੀ ਤਾਂ ਚਾਅ ਗੋਡੇ-ਗੋਡੇ ਹੈ। ਸ਼੍ਰੇਆ ਨੂੰ ਵਿਆਹ ਜਿੰਨਾ ਚਾਅ ਹੈ ਦੀਵਾਲੀ ਦਾ। ਸਭ ਦੀ 'ਹੈਪੀ ਦੀਵਾਲੀ' ਇਸ ਟਵੀਟ ਨਾਲ ਉਹ ਇਸ ਦਿਨ ਦੀ ਸ਼ੁਰੂਆਤ ਕਰੇਗੀ ਤੇ ਪਰਮਾਤਮਾ ਇਸ ਦਿਨ ਜਾਨੀ ਨੁਕਸਾਨ ਤੋਂ ਬਚਾਏ, ਆਰਥਿਕ ਨੁਕਸਾਨ ਤੋਂ ਵੀ ਕਿਤੇ ਅੱਗ ਨਾ ਲੱਗੇ, ਇਹ ਵੀ ਦੁਆ ਕਰਦੀ ਹੈ ਸ਼੍ਰੇਆ।


ਖ਼ਬਰ ਸ਼ੇਅਰ ਕਰੋ

ਸ਼ਰਧਾ ਕਪੂਰ ਖਾਊਂ ਪੀਊਂ ਰੱਜ ਕੇ ਪਰ ਪਟਾਕਿਆਂ ਤੋਂ ਕਰਾਂਗੀ ਪ੍ਰਹੇਜ਼

ਪਾਪਾ ਅਕਸਰ ਦੱਸਦੇ ਨੇ ਕਿ ਬੇਟੇ ਆਪਾਂ ਪੰਜਾਬੀਆਂ ਲਈ 'ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ' ਤਾਂ ਖ਼ਾਸ ਹੈ। ਰੁਝੇਵੇਂ ਬਹੁਤ ਹਨ ਅੰਮ੍ਰਿਤਸਰ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ ਤਾਂ ਨਹੀਂ ਦੇਖ ਸਕਦੀ ਪਰ ਇਸ ਦਿਨ ਟੈਲੀਵਿਜ਼ਨ 'ਤੇ ਜ਼ਰੂਰ ਦਰਸ਼ਨ ਕਰ ਕੇ ਇਹ ਦੀਵਾਲੀ ਮਨਾਉਣ ਦੀ ਸ਼ੁਰੂਆਤ ਕਰਾਂਗੀ। ਬਾਕੀ ਪਹਿਲਾਂ ਹੀ ਖਾਣ-ਪੀਣ ਦੇ ਸ਼ੌਕੀਨ ਹਾਂ, ਦੀਵਾਲੀ 'ਤੇ ਬਹੁਤ ਕੁਝ ਖਾਸ ਖਾਣ ਨੂੰ ਬਣੇਗਾ ਤੇ ਆਤਿਸ਼ਬਾਜ਼ੀ ਤੇ ਬੰਬਾਂ ਤੋਂ ਮੈਨੂੰ ਬਹੁਤ ਡਰ ਲਗਦਾ ਹੈ। ਇਕ -ਅੱਧ ਫੁਲਝੜੀ ਚਲਾ ਲਵਾਂਗੀ। ਵੈਸੇ ਦੀਵਾਲੀ ਸਾਡਾ ਇਹ ਤਿਉਹਾਰ ਸਭ ਤੋਂ ਖਾਸ ਹੈ।

ਅਨੁਸ਼ਕਾ ਸ਼ਰਮਾ-ਰਣਬੀਰ ਕਪੂਰ ਐ ਦਿਲ ਮੁਸ਼ਕਿਲ ਹੈ ਪਟਾਕਿਆਂ ਬਿਨ ਦੀਵਾਲੀ

ਵਿਰਾਟ ਕੋਹਲੀ ਹਰ ਮੈਚ ਜਿੱਤ ਲੈਂਦਾ ਹੈ ਤੇ ਅਨੁਸ਼ਕਾ ਸ਼ਰਮਾ ਲਈ ਤਕਰੀਬਨ ਇਸ ਖ਼ੁਸ਼ੀ 'ਚ ਹਰ ਮਹੀਨੇ ਹੀ ਦੀਵਾਲੀ ਹੁੰਦੀ ਹੈ। ਪਰ ਦੀਵਾਲੀ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਰਣਬੀਰ ਕਪੂਰ ਨਾਲ ਸੈਲੀਬਰੇਟ ਕਰਨਾ। ਉਸ ਲਈ ਖ਼ਾਸ ਹੈ। ਅਨੂ ਵੀ ਪਟਾਕੇ, ਬੰਬ, ਅਨਾਰ ਚਲਾਉਣ ਦੀ ਸ਼ੌਕੀਨ ਹੈ ਤੇ ਰਣਬੀਰ ਕਪੂਰ ਵੀ ਕੁਝ ਅਜਿਹਾ ਹੀ ਹੈ। ਠੀਕ ਹੈ ਪ੍ਰਦੂਸ਼ਣ ਦਾ ਸਵਾਲ ਹੈ ਪਰ ਅਨੁਸ਼ਕਾ ਆਖਦੀ ਹੈ ਕਿ ਆਤਿਸ਼ਬਾਜ਼ੀ ਬਗੈਰ ਕਾਹਦੀ ਦੀਵਾਲੀ? ਰਣਬੀਰ ਕਪੂਰ ਵੀ ਦਿਲ ਦੀ ਗੱਲ ਕਰਦਾ ਹੈ ਕਿ ਸਾਰੇ ਪਾਸੇ ਠਾਹ-ਠਾਹ, ਜਗਮਗ-ਜਗਮਗ ਇਸ ਦਿਨ ਦੀ ਖ਼ਾਸੀਅਤ ਹੈ। ਕਾਨੂੰਨੀ ਹਦਾਇਤਾਂ ਹਨ, ਵਾਤਾਵਰਨ ਦਾ ਸਵਾਲ ਹੈ, ਇਸ ਲਈ ਸਮੇਂ ਨਾਲ ਚਲਣਾ ਹੀ ਪਵੇਗਾ, ਅਨੂ ਤੇ ਰਣਬੀਰ ਦੋਵੇਂ ਕਹਿੰਦੇ ਹਨ। ਹਾਂ, ਜਿਥੇ ਤੱਕ ਮਠਿਆਈ ਦਾ ਸਵਾਲ ਹੈ ਤਾਂ ਅਨੁਸ਼ਕਾ ਨੇ ਵਿਰਾਟ ਕੋਹਲੀ ਦੇ ਸਾਰੇ ਰਿਸ਼ਤੇਦਾਰਾਂ ਦੇ ਘਰ ਡੱਬੇ ਭਿਜਵਾਏ ਹਨ ਤੇ ਰਣਬੀਰ ਨੇ ਕੈਟਰੀਨਾ ਕੈਫ਼ ਨੂੰ ਛੱਡ ਕੇ ਸਭ ਨੂੰ ਤੋਹਫ਼ੇ ਪਹਿਲਾਂ ਹੀ ਭੇਜ ਦਿੱਤੇ ਹਨ ਕਿਉਂਕਿ ਅਨੂ ਨਾਲ ਇਕ-ਦੋ ਦੀਵਾਲੀ ਦੇ ਸਾਲ ਉਸ ਲਈ ਯਾਦਗਾਰੀ ਰਹੇ ਹਨ, ਇਸ ਲਈ ਅਨੁਸ਼ਕਾ ਨੂੰ ਵਿਸ਼ ਕਰਕੇ ਰਣਬੀਰ ਕਪੂਰ ਇਸ ਵਾਰ ਮੰਮੀ ਨੀਤੂ ਕਪੂਰ ਤੇ ਡੈਡੀ ਰਿਸ਼ੀ ਕਪੂਰ ਨਾਲ ਆਰ. ਕੇ. ਸਟੂਡੀਓ ਦੀ ਰਵਾਇਤ ਅਨੁਸਾਰ ਦੀਵਾਲੀ ਮਨਾ ਰਿਹਾ ਹੈ। ਇਹ ਦੀਵਾਲੀ ਅਨੁਸ਼ਕਾ ਸ਼ਰਮਾ ਲਈ ਖ਼ਾਸ ਹੈ ਕਿਉਂਕਿ ਅਗਲੀ ਦੀਵਾਲੀ ਉਹ ਸਹੁਰੇ ਘਰ ਮਨਾਏਗੀ ਤੇ ਰਣਬੀਰ ਕਪੂਰ ਦੀ ਤਾਂ ਅਜੇ ਮੰਮੀ-ਡੈਡੀ ਨਾਲ ਹੀ ਦੀਵਾਲੀ ਹੋਏਗੀ। ਅਨੂ ਦਾ ਪ੍ਰਸੰਸਕਾਂ ਨੂੰ ਕਹਿਣਾ ਹੈ ਕਿ ਬਿਨ ਆਤਿਸ਼ਬਾਜ਼ੀ ਦੀਵਾਲੀ? ਵਾਤਾਵਰਨ ਦਾ ਸਵਾਲ ਤੇ ਰਣਬੀਰ ਦੀ ਵੀ ਦਰਖਾਸਤ ਕਿ ਦੁਨੀਆ ਨਾਲ ਚਲੋ, ਰੌਸ਼ਨੀਆਂ ਦੀ ਜਗਮਗਾਹਟ ਹੈ ਦੀਵਾਲੀ।

ਸ਼ਰੂਤੀ ਹਸਨ ਦੀਵਾ ਬਲੇ ਸਾਰੀ ਰਾਤ

ਮੰਮੀ-ਪਾਪਾ ਇਕੱਠੇ ਹੋਣ, ਘਰ ਰਾਜ਼ੀ-ਬਾਜ਼ੀ ਹੋਵੇ ਤਾਂ ਦੀਵਾਲੀ ਮਨਾਉਣ ਦਾ ਬਹੁਤ ਹੀ ਚਾਅ ਹੁੰਦਾ ਹੈ। ਇਹ ਗੱਲ ਥੋੜ੍ਹੀ ਜਿਹੀ ਭਾਵੁਕ ਹੋ ਕੇ ਸ਼ਰੂਤੀ ਹਸਨ ਕਹਿੰਦੀ ਹੈ। ਫਿਰ ਵੀ ਸ਼ਰੂਤੀ ਦੀਵਾਲੀ ਨੂੰ ਮਨਾਉਣ ਲਈ ਤਿਆਰ ਹੈ। ਦੀਦੀ ੱਅਕਸ਼ਰਾ ਨਾਲ ਮਿਲ ਕੇ ਉਹ ਦੀਪ (ਦੀਵੇ) ਜਗਾਉਣ ਦੀਆਂ ਤਿਆਰੀਆਂ ਕਰ ਚੁੱਕੀ ਹੈ। ਦੀਵਿਆਂ ਵਾਲੀ ਥਾਲੀ ਲੈ ਕੇ ਅਕਸ਼ਰਾ ਜਦ ਸ਼ਰੂਤੀ ਕੋਲ ਆਏਗੀ ਤਾਂ ਸ਼ਰੂਤੀ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਦੀਵੇ ਵੱਖਰੇ ਤੌਰ 'ਤੇ ਰੱਖੇਗੀ ਤੇ ਆਧੁਨਿਕ ਜ਼ਮਾਨੇ ਦੀ ਹੋਣ ਦੇ ਬਾਵਜੂਦ ਪੁਰਾਤਨ ਪਰੰਪਰਾ ਅਨੁਸਾਰ ਦੀਵੇ ਜਗਾਉਣ ਨੂੰ ਵਧੇਰੇ ਮਹੱਤਵ ਦੇਵੇਗੀ। ਮਾਂ ਸਾਰਿਕਾ ਨਾਲ ਦੀਵਾਲੀ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਉਹ ਬਾਜ਼ਾਰ ਜਾ ਕੇ ਸਾਰੀ ਖਰੀਦਦਾਰੀ ਕਰ ਆਈ ਹੈ, ਜਿਸ 'ਚ ਸਹੇਲੀਆਂ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਦੇਣ ਲਈ ਮਠਿਆਈ, ਡਰਾਈ ਫਰੂਟ ਤੇ ਹੋਰ ਤੋਹਫ਼ੇ ਲੈ ਆਈ ਹੈ। ਬੁੱਧਵਾਰ ਨੂੰ ਹੀ ਉਹ ਇਹ ਸਾਰਾ ਸਾਮਾਨ ਥਾਂ-ਥਾਂ 'ਤੇ ਪਹੁੰਚਾ ਦੇਵੇਗੀ। ਸ਼ਰੂਤੀ ਦੀਵਾਲੀ ਵਾਲੇ ਦਿਨ ਸਾਰੀ ਦਿਹਾੜੀ ਘਰੇ ਹੀ ਰਹੇਗੀ। ਹਾਂ, ਇਸ ਦਿਨ ਲੈਪਟਾਪ ਤੇ ਕੰਪਿਊਟਰ ਦੀ ਥਾਂ ਉਹ ਆਪਣੇ ਸਾਧਾਰਨ ਫੋਨ ਦਾ ਇਸਤੇਮਾਲ ਕਰੇਗੀ ਜੋ ਉਸ ਨੇ ਪਿਛਲੇ ਹਫ਼ਤੇ ਲਿਆ ਹੈ। ਖਾਸ ਐਸ.ਐਮ.ਐਸ. ਤਿਆਰ ਕਰ ਕੇ ਉਹ ਆਪਣੀ ਡਾਇਰੀ 'ਚੋਂ ਭੇਜਣ ਵਾਲਿਆਂ ਦੇ ਨਾਂਅ ਭਰ ਕੇ ਉਨ੍ਹਾਂ ਨੂੰ 'ਸ਼ੁਭ ਦੀਵਾਲੀ' ਦੇ ਕਹੇਗੀ। ਸ਼ਰੂਤੀ ਇਸ ਤੋਂ ਬਾਅਦ ਪਾਪਾ ਕਮਲ ਹਸਨ ਨਾਲ ਵੀ ਕੁਝ ਘੰਟੇ ਦੀਵਾਲੀ ਮਨਾਏਗੀ। ਪਟਾਕਿਆਂ ਤੇ ਬੰਬਾਂ ਤੋਂ ਸ਼ਰੂਤੀ ਨੂੰ ਡਰ ਲਗਦਾ ਹੈ ਤੇ ਸਿਰਫ਼ ਫੁਲਝੜੀਆਂ ਤੇ ਨਿੱਕੇ-ਨਿੱਕੇ ਕਾਲੇ ਸੱਪ ਕੱਢਣੇ ਹੀ ਉਸ ਦੀ ਆਤਿਸ਼ਬਾਜ਼ੀ ਹੈ। ਘਰ ਦੀ ਸਜਾਵਟ ਹੋ ਚੁੱਕੀ ਹੈ। ਅਕਸ਼ਰਾ ਨੇ ਮੰਮੀ ਸਾਰਿਕਾ ਨਾਲ ਮਿਲ ਕੇ ਮਾਂ ਲਕਸ਼ਮੀ ਦੀ ਪੂਜਾ ਲਈ ਵੀਰਵਾਰ ਰਾਤ ਗਿਆਰਾਂ ਵਜੇ ਦਾ ਸਮਾਂ ਨਿਸ਼ਚਿਤ ਕਰ ਲਿਆ ਹੈ। ਮਾਂ ਲਕਸ਼ਮੀ ਦੇ ਸਾਹਮਣੇ ਸਾਰੀ ਰਾਤ ਜਗਣ ਵਾਲਾ ਵੱਡਾ ਸਾਰਾ ਮਿੱਟੀ ਦਾ ਦੀਵਾ ਸ਼ਰੂਤੀ ਹਸਨ ਜਗਾਏਗੀ। ਸਾਰੀ ਰਾਤ ਦੀਵਾ ਬਲਦਾ ਰਹੇ, ਮਾਂ ਲਕਸ਼ਮੀ ਖ਼ੁਸ਼ ਹੋਵੇ ਤੇ ਸਾਰੀ ਬਾਲੀਵੁੱਡ, ਦੱਖਣ ਦੀ ਦੀਵਾਲੀ ਸ਼ੁੱਭ ਰਹੇ, ਦੀ ਕਾਮਨਾ ਕਰਦੀ ਸ਼ਰੂਤੀ ਹਸਨ ਆਪਣੇ ਪ੍ਰਸੰਸਕਾਂ ਨੂੰ ਬੇਨਤੀ ਕਰਦੀ ਹੈ ਕਿ ਸੁਪਰੀਮ ਕੋਰਟ, ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਚੌਗਿਰਦੇ ਦੀ ਰੱਖਿਆ ਕਰਨ, ਇਸ ਨਾਲ ਹੀ ਦੀਵਾਲੀ ਖ਼ੁਸ਼ੀਆਂ ਭਰੀ ਹੋਵੇਗੀ।


-ਸੁਖਜੀਤ ਕੌਰ

ਬਾਲੀਵੁੱਡ ਗਾਇਕ ਸਵ: ਲਾਭ ਜੰਜੂਆ ਨੂੰ ਯਾਦ ਕਰਦਿਆਂ

17 ਕੁ ਸਾਲ ਪਹਿਲਾਂ ਲੰਡਨ ਦੀ ਹਰ ਕਾਰ ਵਿਚ ਚੱਲੇ ਗੀਤ 'ਮੁੰਡਿਆਂ ਤੋਂ ਬਚ ਕੇ ਰਹੀਂ, ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ' ਦਾ ਗਾਇਕ 'ਲਾਭ ਜੰਜੂਆ' ਦਾ ਜਨਮ ਸੰਨ 1957 ਵਿਚ ਪਿਤਾ ਸੁੱਚਾ ਸਿੰਘ ਦੇ ਗ੍ਰਹਿ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਹੋਇਆ ਸੀ। ਭਾਵੇਂ ਕਿ ਸੰਗੀਤ ਦਾ ਬਚਪਨ ਤੋਂ ਹੀ ਸ਼ੌਂਕ ਸੀ ਪਰ ਸੌਂਕ ਨੂੰ ਇਕ ਕੱਦਾਵਾਰ ਮੁਕਾਮ 'ਤੇ ਪਹੁੰਚਾਉਣ ਲਈ ਉਨ੍ਹਾਂ ਸੰਗੀਤ ਦੀ ਮੁਢਲੀ ਸਿੱਖਿਆ ਦਾਦਾ ਬਖਤਾਵਰ ਸਿੰਘ ਪਾਸੋਂ ਹਾਸਲ ਕੀਤੀ ਅਤੇ ਉਸਤਾਦ ਮਰਹੂਮ ਸੰਗੀਤਕਾਰ ਜਸਵੰਤ ਸਿੰਘ ਭੰਵਰਾ ਨੂੰ ਗੁਰੂ ਧਾਰਿਆ। ਸੰਗੀਤ ਖੇਤਰ ਵਿਚ ਕਦਮ ਰੱਖਦਿਆਂ ਉਨ੍ਹਾਂ ਪਹਿਲੀ ਧਾਰਮਿਕ ਕੈਸੇਟ 'ਸਤਿਗੁਰ ਨਾਨਕ ਤੇਰੀ ਬਾਣੀ' ਅਤੇ ਫਿਰ ਪੰਜਾਬੀ ਕੈਸੇਟਾਂ 'ਰਾਤਾਂ ਤੋਂ ਲੰਮੇ ਖਤ', 'ਪਿਆਰ ਦੇ ਰੁੱਕੇ', 'ਟਕੂਏ ਖੜ੍ਹਕਣਗੇ', 'ਬੇਵਫ਼ਾ', 'ਹਲਚਲ ਹੋਗੀ', 'ਵੈਰ ਬੁਰਾ ਹੁੰਦਾ ਜੱਟ ਦਾ', 'ਦਿਲਾਂ ਵਾਲੀ ਚੋਰਨੀ' ਤੋਂ ਇਲਾਵਾ ਪੰਜਾਬੀ ਫ਼ਿਲਮਾਂ 'ਜ਼ਿੱਦ ਜੱਟਾਂ ਦੀ', 'ਜੱਟ ਅਤੇ ਜਵਾਨ', 'ਪਿਆਰ ਨਸੀਬਾਂ ਦਾ', 'ਲੰਬੜਦਾਰ', 'ਜ਼ਾਅਲੀ ਪਾਸਪੋਰਟ', 'ਦੂਰ ਨਹੀਂ ਨਨਕਾਣਾ', 'ਰੁਸਤਮ-ਏ-ਹਿੰਦ', 'ਕਲਯੁੱਗ', 'ਰੀਝਾਂ', 'ਸਿਆਸਤ' ਅਤੇ 'ਐਮ.ਐਲ.ਏ. ਨੱਥਾ' ਵਿਚ ਗੀਤ ਗਾਏ। ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਪ੍ਰੀਤਮ ਚੱਕਰਵਰਤੀ ਨਾਲ ਹੋਈ ਮੁਲਾਕਾਤ ਉਨ੍ਹਾਂ ਲਈ ਬਹੁਤ ਲਾਹੇਵੰਦ ਹੋਈ ਜਿਸ ਕਾਰਨ ਉਨ੍ਹਾਂ ਦੀ ਬਾਲੀਵੁੱਡ ਵਿਚ ਐਂਟਰੀ ਹੋਈ। ਹਿੰਦੀ ਫ਼ਿਲਮਾਂ 'ਬੂਮ' 'ਚ 'ਮੁੰਡਿਆਂ ਤੋਂ ਬਚਕੇ ਰਹੀਂ ਨੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ', ਫ਼ਿਲਮ 'ਗਰਮ ਮਸਾਲਾ' 'ਚ 'ਚੋਰੀ ਚੋਰੀ ਦਿਲ ਲੈ ਗਈ', 'ਢੋਲ' 'ਚ 'ਯਾਰਾ ਢੋਲ ਵਜਾ ਕੇ', 'ਹੈਟ੍ਰਿਕ' 'ਚ 'ਲੁੱਟ ਗਯਾ ਸਰਦਾਰ ਰੱਬ ਖ਼ੈਰ ਕਰੇ', 'ਪਾਰਟਨਰ' 'ਚ 'ਸੋਹਣੀ ਦੇ ਨਖਰੇ ਸੋਹਣੇ ਲਗਦੇ', 'ਸਿੰਘ ਇਜ਼ ਕਿੰਗ' 'ਚ 'ਜੀ ਕਰਦਾ ਬਈ ਜੀ ਕਰਦਾ, 'ਪਿਆਰ ਕੇ ਸਾਈਡ ਇਫੈਕਟ' 'ਚ 'ਪਾਪੇ ਪਿਆਰ ਕਰਕੇ ਪਛਤਾਇਆ', 'ਹਾਲ-ਏ-ਦਿਲ' 'ਚ 'ਅੱਗ ਲੱਗ ਗਈ ਅੱਜਕਲ੍ਹ ਦੇ ਫੈਸ਼ਨ ਨੂੰ', 'ਮੁਝੇ ਲਵ ਹੂਆ' ਦਾ ਟਾਈਟਲ ਗੀਤ ਗਾਇਆ, 'ਕੂਈਨ' 'ਚ 'ਲੰਡਨ ਠੁਮਕਦਾ', 'ਸਿੰਘ ਇਜ਼ ਬਿਲਿੰਗ' 'ਚ 'ਦਿਲ ਕਰੇ ਚੂੰ ਚੈਂ ਚੂੰ ਚੈਂ' ਵਗੈਰਾ 150 ਦੇ ਕਰੀਬ ਗੀਤ ਗਾਏ। ਮੁੰਬਈ ਦੀ ਉਭਰਦੀ ਗਾਇਕਾ ਮੀਨੂੰ ਸਿੰਘ ਨਾਲ ਵੀ ਡਿਉਟ ਗੀਤ ਗਾਇਆ। ਹਿੰਦੀ ਫ਼ਿਲਮ 'ਤਸਕਰ' 'ਚ 'ਖਲਨਾਇਕ' ਦੀ ਭੂਮਿਕਾ ਨਿਭਾਈ। ਫ਼ਿਲਮ 'ਤੇਰਾ ਬੈਂਡ ਬਜੇਗਾ' ਅਤੇ ਜਦ 'ਇਸ਼ਕ ਨਚਾਵੇ' ਵਿਚ ਰੋਲ ਬਾਖੂਬੀ ਅਦਾ ਕੀਤਾ। ਬੀ.ਬੀ.ਸੀ. ਲੰਡਨ ਵਲੋ ਸ੍ਰੀ ਜੰਜੂਆ ਨੂੰ ਸੰਗੀਤ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਬਦਲੇ ਬਾਕਾਇਦਾ ਸਨਮਾਨਿਤ ਵੀ ਕੀਤਾ ਗਿਆ।


-ਗੁਰਚਰਨ ਸਿੰਘ ਜੰਜੂਆ
gurcharan.singhjanjua @gmail.com

ਵਿਸ਼ਵ ਕੱਪ ਦੀ ਇਤਿਹਾਸਕ ਜਿੱਤ 'ਤੇ ਬਣ ਰਹੀ ਹੈ : '83

26 ਜੂਨ, 1983. ਇਹ ਤਰੀਕ ਭਾਰਤੀ ਕ੍ਰਿਕਟ ਇਤਿਹਾਸ ਵਿਚ ਸੋਨ-ਅੱਖਰਾਂ ਨਾਲ ਲਿਖ ਦਿੱਤੀ ਗਈ ਹੈ। ਦੇਸ਼ ਵਿਚ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਕ੍ਰਿਕਟ ਪ੍ਰੇਮੀ ਹੋਵੇਗਾ ਜੋ ਕ੍ਰਿਕਟ ਵਿਚ ਇਸ ਤਰੀਕ ਦੇ ਮਹੱਤਵ ਤੋਂ ਅਣਜਾਣ ਹੋਵੇਗਾ। ਇਹ ਉਹ ਤਰੀਕ ਹੈ ਜਦੋਂ ਕਪਿਲ ਦੇਵ ਦੀ ਅਗਵਾਈ ਹੇਠ ਭਾਰਤ ਨੇ ਪਹਿਲੀ ਵਾਰ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਸੀ। ਸੱਠ ਓਵਰ ਦੇ ਮੈਚ ਵਿਚ 183 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਉਸ ਦੌਰ ਦੀ ਸਭ ਤੋਂ ਤਕੜੀ ਟੀਮ ਵੈੱਸਟਇੰਡੀਜ਼ ਨੂੰ ਕਰਾਰੀ ਹਾਰ ਦੇ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਇਸ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ।
ਇਸ ਮਹਾਨ ਜਿੱਤ 'ਤੇ ਨਿਰਮਾਤਾ ਮਧੂ ਮੰਟੇਨਾ ਨੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਨੂੰ ਨਿਰਦੇਸ਼ਿਤ ਕਰਨਗੇ ਕਬੀਰ ਖਾਨ। ਫ਼ਿਲਮ ਦਾ ਟਾਈਟਲ '''83'' ਰੱਖਿਆ ਗਿਆ ਹੈ ਅਤੇ ਇਸ ਵਿਚ ਰਣਵੀਰ ਸਿੰਘ ਵੱਲੋਂ ਕਪਿਲ ਦੇਵ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਫ਼ਿਲਮ ਦੇ ਐਲਾਨ ਦੇ ਸਿਲਸਿਲੇ ਵਿਚ ਮੁੰਬਈ ਵਿਚ ਜੋ ਸਮਾਰੋਹ ਆਯੋਜਿਤ ਕੀਤਾ ਗਿਆ, ਉਸ ਵਿਚ ਉਹ ਸਾਬਕਾ ਖਿਡਾਰੀ ਹਾਜ਼ਰ ਰਹੇ ਸਨ ਜੋ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ। ਕਪਤਾਨ ਕਪਿਲ ਦੇਵ ਦੇ ਨਾਲ-ਨਾਲ ਮੋਹਿੰਦਰ ਅਮਰਨਾਥ, ਦਲੀਪ ਵੈਂਗਸਕਰ, ਸੰਦੀਪ ਪਾਟਿਲ, ਬਲਵਿੰਦਰ ਸੰਧੂ, ਸ੍ਰੀਕਾਂਤ, ਸੁਨੀਲ ਵਾਲਸਨ ਯਸ਼ਪਾਲ ਸ਼ਰਮਾ, ਕੀਰਤੀ ਆਜ਼ਾਦ, ਰੋਜ਼ਰ ਬਿੰਨੀ ਤੇ ਮਦਨ ਲਾਲ ਦੇ ਨਾਲ ਟੀਮ ਦੇ ਮੈਨੇਜਰ ਮਾਨ ਸਿੰਘ ਵੀ ਉਥੇ ਮੌਜੂਦ ਸਨ। ਇਨ੍ਹੀਂ ਦਿਨੀਂ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਇਸ ਵਜ੍ਹਾ ਕਰ ਕੇ ਹਾਜ਼ਰ ਨਹੀਂ ਰਹਿ ਸਕੇ ਸਨ ਕਿਉਂਕਿ ਉਹ ਭਾਰਤ-ਆਸਟ੍ਰੇਲੀਆ ਇਕ ਦਿਨਾ ਸੀਰੀਜ਼ ਵਿਚ ਰੁੱਝੇ ਸਨ ਤੇ ਸੁਨੀਲ ਗਵਾਸਕਰ ਇਸੇ ਸੀਰੀਜ਼ ਵਿਚ ਕੁਮੈਂਟਰੀ ਦੀ ਵਜ੍ਹਾ ਕਰ ਕੇ ਮੌਜੂਦ ਨਹੀਂ ਰਹਿ ਸਕੇ ਸਨ। ਟੀਮ ਦੇ ਵਿਕਟ ਕੀਪਰ ਰਹਿ ਚੁੱਕੇ ਸਈਅਦ ਕਿਰਮਾਨੀ ਨੇ ਸੰਦੇਸ਼ ਭਿਜਵਾਇਆ ਸੀ ਕਿ ਮੋਹੱਰਮ ਦੀ ਵਜ੍ਹਾ ਕਰ ਕੇ ਉਹ ਇਸ ਸਮਾਰੋਹ ਵਿਚ ਸ਼ਾਮਿਲ ਨਹੀਂ ਹੋ ਸਕਣਗੇ।
ਉਥੇ ਮਾਨ ਸਿੰਘ ਨੇ ਜੋ ਕਿੱਸਾ ਸੁਣਾਇਆ ਉਸ ਤੋਂ ਕਈ ਕ੍ਰਿਕਟ ਪ੍ਰੇਮੀ ਅਣਜਾਨ ਹੋਣਗੇ। ਉਨ੍ਹਾਂ ਨੇ ਕਿਹਾ, 'ਜਦੋਂ ਵਰਲਡ ਕੱਪ ਵਿਚ ਹਿੱਸਾ ਲੈਣ ਲਈ ਟੀਮ ਇੰਗਲੈਂਡ ਪਹੁੰਚੀ ਤਾਂ ਮੈਂ ਹਰ ਟੀਮ ਮੀਟਿੰਗ ਵਿਚ ਮੌਜੂਦ ਰਹਿੰਦਾ ਸੀ ਅਤੇ ਕਈ ਵਾਰ ਕਪਿਲ ਦੇਵ ਟੀਮ ਰਣਨੀਤੀ ਲਈ ਮੇਰੇ ਨਾਲ ਵੀ ਸਲਾਹ-ਮਸ਼ਵਰਾ ਕਰਿਆ ਕਰਦੇ ਸਨ। ਜਦੋਂ ਅਸੀਂ ਵਿਸ਼ਵ ਕੱਪ ਫਾਈਨਲ ਜਿੱਤ ਗਏ ਤਾਂ ਹਰ ਕੋਈ ਬਹੁਤ ਖੁਸ਼ ਸੀ ਅਤੇ ਉਦੋਂ ਫਿਰ ਇਕ ਵਾਰ ਟੀਮ ਮੀਟਿੰਗ ਹੋਈ। ਉਦੋਂ ਕਪਿਲ ਦੇਵ ਆਏ ਅਤੇ ਮੈਨੂੰ ਮੀਟਿੰਗ ਤੋਂ ਬਾਹਰ ਜਾਣ ਨੂੰ ਕਿਹਾ। ਮੈਨੂੰ ਉਨ੍ਹਾਂ ਦਾ ਇਹ ਵਿਹਾਰ ਬਹੁਤ ਮਾੜਾ ਲੱਗਿਆ ਅਤੇ ਭਾਰੀ ਮਨ ਨਾਲ ਮੈਂ ਬਾਹਰ ਚਲਾ ਗਿਆ। ਦਸ ਮਿੰਟ ਬਾਅਦ ਮੈਨੂੰ ਮੀਟਿੰਗ ਵਿਚ ਬੁਲਾਇਆ ਗਿਆ ਅਤੇ ਉਦੋਂ ਕਪਿਲ ਨੇ ਐਲਾਨ ਕੀਤਾ ਕਿ ਅਸੀਂ ਇਹ ਨਿਰਣਾ ਲਿਆ ਹੈ ਕਿ ਜੇਤੂ ਟੀਮ ਨੂੰ ਜੋ ਵੀ ਇਨਾਮੀ ਰਕਮ ਦਾ ਗਿਫਟ ਮਿਲੇਗਾ ਉਸ ਵਿਚ ਮੈਨੇਜਰ ਵੀ ਬਰਾਬਰ ਦਾ ਹਿੱਸੇਦਾਰ ਹੋਵੇਗਾ।'


-ਮੁੰਬਈ ਪ੍ਰਤੀਨਿਧ

ਫ਼ਿਲਮੀ ਅਖਾੜੇ 'ਚ ਕੁੱਦਿਆ ਪਹਿਲਵਾਨ-ਪਰਵੀਨ ਕੁਮਾਰ

ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਸਾਫ-ਸੁਥਰੀ ਅਤੇ ਪੇਂਡੂ ਰਹਿਤਲ ਵਾਲੇ ਵਿਸ਼ੇ ਨਾਲ ਸਬੰਧਤ ਪੰਜਾਬੀ ਫ਼ਿਲਮ 'ਦਾਰਾ' ਰਾਹੀਂ ਬਤੌਰ ਨਿਰਦੇਸ਼ਕ ਆਪਣੇ ਫ਼ਿਲਮੀ ਸਫਰ ਨੂੰ ਮਿੱਥੇ ਹੋਏ ਰਸਤੇ 'ਤੇ ਪਾਉਣ ਵਾਲਾ ਪਰਵੀਨ ਕੁਮਾਰ ਫ਼ਿਲਮਸਾਜ਼ੀ ਦੇ ਖੇਤਰ 'ਚ ਤੇਜ਼ੀ ਨਾਲ ਸਥਾਪਤ ਫ਼ਿਲਮਸਾਜ਼ਾਂ ਦੀ ਕਤਾਰ 'ਚ ਖੜ੍ਹਾ ਹੋਣ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਉਸ ਦੀ ਨਿਰਦੇਸ਼ਨਾ 'ਚ ਬਣ ਰਹੀਆਂ ਚਾਰ ਫ਼ਿਲਮਾਂ ਤੋਂ ਲਗਾਇਆ ਜਾ ਸਕਦਾ ਹੈ। ਸ਼ਾਹੀ ਸ਼ਹਿਰ ਪਟਿਆਲਾ ਦੇ ਵਸਨੀਕ ਪਰਵੀਨ ਕੁਮਾਰ ਨੇ ਪੇਸ਼ੇਵਰ ਤੌਰ 'ਤੇ ਫ਼ਿਲਮ ਅਤੇ ਟੀ. ਵੀ. ਨਿਰਮਾਣ ਦੇ ਖੇਤਰ 'ਚ ਮਰਹੂਮ ਜਸਪਾਲ ਭੱਟੀ ਅਤੇ ਰਵੀ ਸ਼ਰਮਾ ਨਾਲ ਬਤੌਰ ਸਹਾਇਕ ਨਿਰਦੇਸ਼ਕ ਸ਼ੁਰੂਆਤ ਕੀਤੀ। ਉਸ ਨੇ ਬਤੌਰ ਸਹਾਇਕ ਨਿਰਦੇਸ਼ਕ ਪ੍ਰੋ: ਮਨੀ ਪਲਾਂਟ, ਦੋ ਅਕਾਲਗੜ੍ਹ ਤੇ ਕਿੱਸਾ ਪੂਰਨ ਭਗਤ ਵਰਗੇ ਟੀ. ਵੀ. ਲੜੀਵਾਰ ਕੀਤੇ। ਫਿਰ ਡੀ.ਵੀ.ਡੀ. ਦਾ ਜ਼ਮਾਨਾ ਆਉਣ 'ਤੇ ਪਰਵੀਨ ਕੁਮਾਰ ਨੇ ਜਸਵਿੰਦਰ ਭੱਲਾ ਦੀਆਂ ਛਣਕਾਟਾ ਲੜੀ ਦੀਆਂ ਦੋ ਡੀ.ਵੀ.ਡੀਜ਼ ਅਤੇ ਬਿੱਲੀਆਂ 'ਚ ਬਾਂਦਰ, ਜਸਪਾਲ ਭੱਟੀ ਦੀ ਥਾਣਾ ਸ਼ਗਨਾਂ ਦਾ ਵਰਗੀਆਂ ਛੋਟੀਆਂ ਫ਼ਿਲਮਾਂ ਨਿਰਦੇਸ਼ਤ ਕੀਤੀਆਂ। ਪਰਵੀਨ ਕੁਮਾਰ ਨੇ 'ਰੰਗੀਲੇ' ਅਤੇ 'ਸਿੰਘ ਵਰਸਿਜ਼ ਕੌਰ' ਬਤੌਰ ਐਸੋਸੀਏਟ ਨਿਰਦੇਸ਼ਕ ਕੀਤੀਆਂ। ਫਿਰ ਪਰਮਜੀਤ ਸਿੱਧੂ (ਪੰਮੀ ਬਾਈ) ਹੋਰਾਂ ਦੀ ਫ਼ਿਲਮ 'ਦਾਰਾ' ਦਾ ਨਿਰਦੇਸ਼ਨ ਕਰਕੇ, ਆਪਣੀ ਮੰਜ਼ਿਲ ਦੀ ਪਹਿਲੀ ਪੌੜੀ 'ਤੇ ਪੈਰ ਰੱਖਿਆ। ਇਸ ਫ਼ਿਲਮ ਦੇ ਸੰਵਾਦ ਅਤੇ ਪਟਕਥਾ ਵੀ ਪਰਵੀਨ ਨੇ ਲਿਖੇ ਸਨ। ਇਸ ਤੋਂ ਪਰਵੀਨ ਕੁਮਾਰ ਨੇ ਮੁਕੁਲ ਦੇਵ ਅਤੇ ਦਿਵਿਆ ਦੱਤਾ ਦੁਆਰਾ ਅਭਿਨੀਤ ਪੰਜਾਬੀ ਫ਼ਿਲਮ 'ਅੱਤ' ਨਿਰਦੇਸ਼ਤ ਕੀਤੀ ਹੈ, ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਨਿਰਦੇਸ਼ਨ ਦਾ ਰਸਤਾ ਫੜ ਚੁੱਕਿਆ ਪਰਵੀਨ ਇਸ ਵੇਲੇ ਤਿੰਨ ਹੋਰ ਫ਼ਿਲਮਾਂ ਸਾਈਨ ਕਰ ਚੁੱਕਿਆ ਹੈ। ਜਿਨ੍ਹਾਂ 'ਚੋਂ ਦੋ ਫ਼ਿਲਮਾਂ ਉਸ ਨੇ ਲਿਖੀਆਂ ਵੀ ਹਨ। ਇਨ੍ਹਾਂ 'ਚੋਂ ਇਕ ਫ਼ਿਲਮ ਦਾ ਨਾਂਅ 'ਪ੍ਰਾਹੁਣਾ' ਹੈ, ਜਿਸ ਰਾਹੀਂ ਨਾਮਵਰ ਗਾਇਕ ਕੁਲਵਿੰਦਰ ਬਿੱਲਾ ਬਤੌਰ ਨਾਇਕ ਆਪਣਾ ਫ਼ਿਲਮੀ ਸਫਰ ਸ਼ੁਰੂ ਕਰੇਗਾ। ਇਸ ਤੋਂ ਇਲਾਵਾ ਨਿੱਕਾ ਜੈਲਦਾਰ ਲੜੀ ਦੀਆਂ ਸਫਲ ਫ਼ਿਲਮਾਂ ਦੀ ਸਿਰਜਕ ਪਟਿਆਲਾ ਮੋਸ਼ਨ ਪਿਕਚਰਜ਼ ਦੀ ਨਵੀਂ ਫ਼ਿਲਮ ਵੀ ਪਰਵੀਨ ਨਿਰਦੇਸ਼ਤ ਕਰ ਰਿਹਾ ਹੈ। ਪੰਜਾਬੀ ਸੱਭਿਆਚਾਰ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਅਮੀਰ ਰਸਮਾਂ ਦੀ ਪੇਸ਼ਕਾਰੀ ਕਰਨ ਵਾਲੀ ਇਕ ਫ਼ਿਲਮ ਵੀ ਪਰਵੀਨ ਕੁਮਾਰ ਦੀ ਕਲਮ ਅਤੇ ਨਿਰਦੇਸ਼ਨ 'ਚੋਂ ਜਲਦ ਹੀ ਉਪਜ ਰਹੀ ਹੈ। ਪਰਵੀਨ ਕੁਮਾਰ ਨੇ ਲਿਖਣ ਅਤੇ ਨਿਰਦੇਸ਼ਨ ਦਾ ਗੁਰ ਸਮਾਂਤਰ ਸਿੱਖਣ ਬਾਰੇ ਕਿਹਾ ਕਿ ਉਸ ਦੀ ਸੋਚ ਸੀ ਕਿ ਨਿਰਦੇਸ਼ਕ ਜੇਕਰ ਖੁਦ ਫ਼ਿਲਮ ਦੀ ਕਹਾਣੀ, ਸੰਵਾਦ ਅਤੇ ਪਟਕਥਾ ਲਿਖੇ ਤਾਂ ਉਹ ਵਧੀਆ ਫ਼ਿਲਮਸਾਜ਼ ਸਾਬਤ ਹੋ ਸਕਦਾ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ
ਪਟਿਆਲਾ।

ਵਿਵਸਥਾ 'ਤੇ ਫ਼ਿਲਮਾਂ ਬਣਾਉਣਾ ਚੰਗਾ ਲਗਦਾ ਹੈ-ਨਾਰਾਇਣ ਸਿੰਘ

ਇਨ੍ਹੀਂ ਦਿਨੀਂ ਬਾਲੀਵੁੱਡ ਦੇ ਗਲਿਆਰਿਆਂ ਵਿਚ ਨਿਰਦੇਸ਼ਕ ਸ੍ਰੀ ਨਾਰਾਇਣ ਸਿੰਘ ਦਾ ਨਾਂਅ ਬਹੁਤ ਗੂੰਜ ਰਿਹਾ ਹੈ। ਜਿਥੇ ਕਿਤੇ ਇਹ ਗੱਲ ਛਿੜਦੀ ਹੈ ਕਿ ਬਾਲੀਵੁੱਡ ਬਦਲਾਅ ਦੇ ਦੌਰ ਵਿਚੀਂ ਲੰਘ ਰਿਹਾ ਹੈ ਤਾਂ ਨਾਲ ਹੀ ਇਸ ਦੇ ਸਮਰਥਨ ਵਿਚ ਸ੍ਰੀ ਨਾਰਾਇਣ ਸਿੰਘ ਤੇ ਉਨ੍ਹਾਂ ਦੀ ਫ਼ਿਲਮ ਦਾ ਨਾਂਅ ਅੱਗੇ ਕਰ ਦਿੱਤਾ ਜਾਂਦਾ ਹੈ। ਬਾਲੀਵੁੱਡ ਵਿਚ ਬਦਲਾਅ 'ਤੇ ਮਜ਼ਬੂਤ ਮੋਹਰ ਲਗਾਉਣ ਵਾਲੀ ਉਨ੍ਹਾਂ ਦੀ ਫ਼ਿਲਮ ਦਾ ਨਾਂਅ ਹੈ 'ਟਾਇਲੇਟ-ਏਕ ਪ੍ਰੇਮ ਕਥਾ'।
ਹੁਣ ਜਦੋਂ ਉਨ੍ਹਾਂ ਦੀ ਪਹਿਲੀ ਹੀ ਫ਼ਿਲਮ ਸਫਲਤਾ ਦੇ ਝੰਡੇ ਗੱਡਣ ਵਿਚ ਕਾਮਯਾਬ ਰਹੀ ਹੈ ਤਾਂ ਹੁਣ ਹਰ ਕੋਈ ਇਹ ਜਾਣਨ ਨੂੰ ਬੇਤਾਬ ਹੈ ਕਿ ਉਹ ਆਪਣੀ ਅਗਲੀ ਫ਼ਿਲਮ ਵਿਚ ਕੀ ਨਵਾਂ ਕਰ ਰਹੇ ਹਨ। ਇਸ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਲਈ ਸ਼ਾਹਿਦ ਕਪੂਰ ਨੂੰ ਸਾਈਨ ਕਰ ਲਿਆ ਹੈ।
ਫ਼ਿਲਮ ਦੇ ਵਿਸ਼ਾ-ਵਸਤੂ ਬਾਰੇ ਪੁੱਛਣ 'ਤੇ ਇਹ ਨਿਰਦੇਸ਼ਕ ਕਹਿੰਦਾ ਹੈ, 'ਇਹ ਤਾਂ ਤੈਅ ਹੈ ਕਿ ਮੇਰੀ ਪਹਿਲੀ ਫ਼ਿਲਮ ਦੀ ਤਰ੍ਹਾਂ ਦੂਜੀ ਫ਼ਿਲਮ ਵੀ ਸਾਡੇ ਸਮਾਜਿਕ ਰੀਤੀ-ਰਿਵਾਜਾਂ 'ਤੇ ਆਧਾਰਿਤ ਹੋਵੇਗੀ। ਸਾਡੇ ਲੋਕਾਂ ਨੂੰ ਦੂਜਿਆਂ ਵਲ ਉਂਗਲੀ ਚੁੱਕਣ ਵਿਚ ਜ਼ਰਾ ਵੀ ਇਤਰਾਜ਼ ਨਹੀਂ ਹੁੰਦਾ ਪਰ ਜਦੋਂ ਕੋਈ ਸਾਨੂੰ ਸ਼ੀਸ਼ਾ ਦਿਖਾਉਂਦਾ ਹੈ ਤਾਂ ਅਸੀਂ ਤਫੜਣ ਲਗ ਜਾਂਦੇ ਹਾਂ। ਮੇਰੀ ਪਹਿਲੀ ਫ਼ਿਲਮ ਨੇ ਸਮਾਜ ਨੂੰ ਸ਼ੀਸ਼ਾ ਦਿਖਾਇਆ ਸੀ ਅਤੇ ਉਹੀ ਕੰਮ ਮੇਰੀ ਦੂਜੀ ਫ਼ਿਲਮ ਵੀ ਕਰੇਗੀ।'
ਸਮਾਜ ਵਿਵਸਥਾ 'ਤੇ ਫ਼ਿਲਮਾਂ ਬਣਾਉਣ ਵਿਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਆਪਣੇ ਇਸ ਸ਼ੌਕ ਬਾਰੇ ਉਹ ਕਹਿੰਦੇ ਹਨ, 'ਫ਼ਿਲਮਾਂ ਵਿਚ ਮਨੋਰੰਜਨ ਦੇ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਸੌਖਿਆਂ ਕੀਤੀ ਜਾ ਸਕਦੀ ਹੈ। ਪਹਿਲੀ ਫ਼ਿਲਮ ਬਣਾਉਂਦੇ ਸਮੇਂ ਇਹ ਖਿਆਲ ਵੀ ਰੱਖਿਆ ਕਿ ਫ਼ਿਲਮ ਸਿਰਫ ਉਪਦੇਸ਼ ਤੱਕ ਹੀ ਸੀਮਿਤ ਨਾ ਰਹਿ ਜਾਵੇ ਅਤੇ ਮਨੋਰੰਜਨ ਦੀ ਘੱਟ ਮਾਤਰਾ ਰੜਕਣ ਲੱਗੇ। ਆਪਣੀ ਦੂਜੀ ਫ਼ਿਲਮ ਦੌਰਾਨ ਵੀ ਮੈਂ ਇਹ ਗੱਲ ਦਿਮਾਗ ਵਿਚ ਰੱਖਾਂਗਾ।


-ਇੰਦਰਮੋਹਨ ਪੰਨੂੰ

ਸਾਰਥਕ ਫ਼ਿਲਮਾਂ ਦਾ ਪ੍ਰਤਿਭਾਵਾਨ ਨਿਰਮਾਤਾ ਅਮੀਕ ਵਿਰਕ

ਬਿਰਹਾ, ਗ਼ਮ, ਪੀੜ ਅਤੇ ਵਿਛੋੜੇ ਦੀ ਕੋਈ ਉਮਰ ਨਹੀਂ ਹੁੰਦੀ ਬਿਲਕੁਲ ਇਸੇ ਤਰ੍ਹਾਂ ਕਿਸੇ ਵੀ ਇਨਸਾਨ ਦਾ ਆਪਣੇ ਚੰਗੇ ਕਾਰਜਾਂ ਕਰਕੇ ਵਧੀਆ ਲੋਕਾਂ ਦੀ ਕਤਾਰ ਵਿਚ ਜਾ ਖੜ੍ਹਨਾ ਵੀ ਕੋਈ ਅਚੰਭੇ ਵਾਲੀ ਗੱਲ ਨਹੀਂ। ਪੰਜਾਬੀ ਫ਼ਿਲਮ ਇੰਡਸਟਰੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਜ਼ਬਾਨ ਪ੍ਰਤੀ ਅਥਾਹ ਲਗਾਓ ਰੱਖਣ ਵਾਲੇ ਅਮੀਕ ਵਿਰਕ 'ਤੇ ਇਹ ਗੱਲਾਂ ਪੂਰੀ ਤਰ੍ਹਾਂ ਢੁਕਦੀਆਂ ਹਨ ਜਿਸ ਨੇ ਆਪਣੀ ਲਗਨ, ਮਿਹਨਤ ਅਤੇ ਉਤਸ਼ਾਹ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਇਕ ਨਿਵੇਕਲਾ ਸਥਾਨ ਬਣਾਉਣ ਵਿਚ ਸਫਲਤਾ ਪਾਈ ਹੈ। ਪਿਤਾ ਸ: ਜਤਿੰਦਰ ਸਿੰਘ ਵਿਰਕ ਦੇ ਘਰ ਜਨਮੇ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਅਮੀਕ ਵਿਰਕ ਨੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਏਨੀਮੇਸ਼ਨ ਦੀ ਡਿਗਰੀ ਲੈਣ ਗਏ ਤੇ ਫਿਰ ਇਸ ਕਰੀਏਟਿਵ ਸ਼ਖ਼ਸੀਅਤ ਨੇ ਬਤੌਰ ਇਕ ਸੁਲਝੇ ਹੋਏ ਨਿਰਮਾਤਾ ਵਜੋਂ ਪੰਜਾਬੀ ਫ਼ਿਲਮ 'ਬੰਬੂਕਾਟ' ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਭੇਜਿਆ ਜਿਸ ਨੂੰ ਦਰਸ਼ਕਾਂ ਨੇ ਅਥਾਹ ਹੁੰਗਾਰਾ ਵੀ ਦਿੱਤਾ ਜਿਸ ਦੀ ਸਫਲਤਾ ਵਿਚ ਉਨ੍ਹਾਂ ਦਾ ਮੰਨਣਾ ਹੈ ਕਿ ਰਿਦਮ ਬੁਆਇਜ਼ ਦੇ ਕਾਰਜ ਗਿੱਲ, ਜੇ ਸਟੂਡੀਓ ਦੇ ਜਸਪਾਲ ਸੰਧੂ ਹੋਰਾਂ ਦੇ ਭਰਵੇਂ ਸਹਿਯੋਗ ਨੂੰ ਵੀ ਬਿਆਨਿਆ। ਇੱਕੋ ਮਿਲਣੀ ਵਿਚ ਆਪਣੀ ਮਿੱਠੀ ਬੋਲੀ, ਜ਼ਬਾਨ ਸਦਕਾ ਮੋਹ ਲੈਣ ਦੀ ਸਮਰੱਥਾ ਰੱਖਣ ਵਾਲੇ ਅਮੀਕ ਵਿਰਕ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ 'ਵੇਖ ਬਰਾਤਾਂ ਚਲੀਆਂ' ਵਿਚ ਵੀ ਜਿੱਥੇ ਰਿਦਮ ਬੁਆਇਜ਼ , ਜੇ ਸਟੂਡੀਓ ਅਤੇ ਨਦਰ ਫ਼ਿਲਮ ਬੈਨਰ ਹੇਠ ਆਈ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਉਸ ਤੋਂ ਹੋਰ ਵੀ ਪ੍ਰਭਾਵਿਤ ਹੋ ਕੇ ਉਨ੍ਹਾਂ ਵੱਲੋਂ ਹੁਣ ਪੰਜਾਬੀ ਫ਼ਿਲਮ 'ਭਲਵਾਨ ਸਿੰਘ' ਦਾ ਨਿਰਮਾਣ ਕੀਤਾ ਹੈ ਜੋ 27 ਅਕਤੂਬਰ ਨੂੰ ਦੇਸ਼-ਵਿਦੇਸ਼ ਵਿਚ ਰਿਲੀਜ਼ ਹੋਵੇਗੀ। ਅਮੀਕ ਵਿਰਕ ਨੇ ਕਿਹਾ ਕਿ ਫ਼ਿਲਮ 'ਬੰਬੂਕਾਟ' ਤੇ ਹੋਰ ਫ਼ਿਲਮਾਂ ਨਾਲ ਨਿਰਮਾਣ ਖੇਤਰ 'ਚ ਆਰੰਭਿਆ ਸਫ਼ਰ ਸਾਰਥਕ ਹੋਇਆ ਹੈ। ਉਨ੍ਹਾਂ ਇਹ ਦੱਸਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਕਿ ਦਰਸ਼ਕਾਂ ਦੇ ਸਾਹਮਣੇ ਚੰਗੀਆਂ ਫ਼ਿਲਮਾਂ ਨੂੰ ਬਰਾਬਰ ਅੱਗੇ ਲਿਆਉਣ ਵਿਚ ਕਾਰਜ ਗਿੱਲ ਅਤੇ ਜਸਪਾਲ ਸੰਧੂ ਦਾ ਢੁਕਵਾਂ ਸਹਿਯੋਗ ਅਤੇ ਸੁਚੱਜੀ ਅਗਵਾਈ ਨੇ ਉਸ ਨੂੰ ਹੋਰ ਵੀ ਪ੍ਰੇਰਿਤ ਕੀਤਾ ਹੈ। ਵਾਈ.ਪੀ.ਐਸ ਸਕੂਲ ਮੋਹਾਲੀ ਤੋਂ ਸਕੂਲੀ ਵਿੱਦਿਆ ਅਤੇ ਐਸ.ਡੀ ਕਾਲਜ ਸੈਕਟਰ-32 ਤੋਂ ਵੀ ਵਿੱਦਿਆ ਦੀ ਤਾਲੀਮ ਪ੍ਰਾਪਤ ਅਮੀਕ ਵਿਰਕ ਦਾ ਇਹ ਵੀ ਕਹਿਣਾ ਹੈ ਕਿ ਫ਼ਿਲਮ 'ਸਰਦਾਰ ਜੀ-1' ਦਾ ਐਗਜ਼ਿਕਿਉਟਿਵ ਪ੍ਰੋਡਿਊਸਰ ਵਜੋਂ ਵਿਚਰਦੇ ਹੋਏ ਉਸ ਨੂੰ ਫ਼ਿਲਮੀ ਖੇਤਰ ਪ੍ਰਤੀ ਫ਼ਿਲਮਾਂ ਦੇ ਨਿਰਮਾਣ ਬਾਰੇ ਕਾਫ਼ੀ ਕੁਝ ਜਾਨਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੀਆਂ 80 ਪ੍ਰਤੀਸ਼ਤ ਫ਼ਿਲਮਾਂ ਸਾਡੇ ਲੋਕਾਂ, ਸਾਡੀ ਗੱਲ ਅਤੇ ਸਾਡੀ ਸੋਚ ਨੂੰ ਲੈ ਕੇ ਬਣਦੀਆਂ ਹਨ ਜੋ ਪੰਜਾਬੀ ਸੁਭਾਅ ਤੋਂ ਹੀ ਲਏ ਗਏ ਹੋਏ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਮਨੋਰੰਜਨ ਦੇ ਨਾਲ ਨਾਲ ਆਪਣੀਆਂ ਫ਼ਿਲਮਾਂ ਵਿਚ ਵਧੀਆ ਸਾਹਿਤ ਨੂੰ ਵੀ ਅੱਗੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਫ਼ਿਲਮਾਂ ਵਿਚ ਵਪਾਰਿਕ ਮਾਫ਼ੀਆ ਦੀ ਘੁਸਪੈਠ ਨਾ ਹੋਈ ਤਾਂ ਪੰਜਾਬ ਸਿਨੇਮਾ ਹੋਰ ਵੀ ਬੁਲੰਦੀਆਂ ਨੂੰ ਛੋਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਾਡੇ ਪੰਜਾਬੀ ਦਰਸ਼ਕ ਸੁਚੇਤ ਹੋਣਗੇ ਤਾਂ ਪੰਜਾਬੀ ਸਿਨੇਮੇ ਵਿਚ ਚੰਗੀਆਂ ਫ਼ਿਲਮਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਇਸ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਮਾਂ-ਬੋਲੀ ਨੂੰ ਵੀ ਵਧੇਰੇ ਪ੍ਰਫੁਲਿਤ ਹੋਣ ਦਾ ਮੌਕਾ ਮਿਲੇਗਾ।


-ਅਜਾਇਬ ਸਿੰਘ ਔਜਲਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX