ਤਾਜਾ ਖ਼ਬਰਾਂ


ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  15 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸਵੇਰੇ ਸ੍ਰੀਲੰਕਾ 'ਚ ਹੋਏ ਛੇ ਧਮਾਕਿਆਂ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀਲੰਕਾ ਦੀ ਪੁਲਿਸ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਸਥਿਤ ਇੱਕ ਹੋਟਲ...
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  27 minutes ago
ਭੋਪਾਲ, 21 ਅਪ੍ਰੈਲ- ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਅੱਜ-ਕੱਲ੍ਹ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਪਹਿਲਾਂ ਉਨ੍ਹਾਂ ਨੇ ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ...
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  46 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸ੍ਰੀਲੰਕਾ 'ਚ ਚਰਚਾਂ ਅਤੇ ਹੋਟਲਾਂ 'ਚ ਹੋਏ ਛੇ ਬੰਬ ਧਮਾਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 156 ਹੋ ਗਈ ਹੈ। ਮ੍ਰਿਤਕਾਂ 'ਚ 35 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਉੱਥੇ ਹੀ ਇਨ੍ਹਾਂ ਧਮਾਕਿਆਂ ਕਾਰਨ...
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 21 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਨੇ ਅੱਜ ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫ਼ਰੀਦਾਬਾਦ ਤੋਂ ਨਵੀਨ ਜੈਅਹਿੰਦ, ਅੰਬਾਲਾ ਤੋਂ ਪ੍ਰਿਥਵੀਰਾਜ ਅਤੇ ਕਰਨਾਲ ਤੋਂ ਕ੍ਰਿਸ਼ਨ...
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  about 1 hour ago
ਨਵੀਂ ਦਿੱਲੀ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਰਾਜਧਾਨੀ ਕੋਲੰਬੋ ਸਮੇਤ ਕਈ ਥਾਈਂ ਲੜੀਵਾਰ ਬੰਬ ਧਮਾਕੇ ਹੋਏ, ਜਿਨ੍ਹਾਂ 'ਚ 129 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ...
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ 'ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ...
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  about 1 hour ago
ਪਟਿਆਲਾ, 21 ਅਪ੍ਰੈਲ (ਆਤਿਸ਼ ਗੁਪਤਾ)- ਸਥਾਨਕ ਰਣਜੀਤ ਵਿਹਾਰ ਪਟਿਆਲਾ ਵਿਖੇ ਰਹਿਣ ਵਾਲੇ ਇੱਕ ਸਹਾਇਕ ਥਾਣੇਦਾਰ ਦੀ ਅੱਜ ਘਰ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਬਲਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਘਟਨਾ ਦੀ...
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  about 2 hours ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  about 2 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਹੋਰ ਖ਼ਬਰਾਂ..

ਸਾਡੀ ਸਿਹਤ

ਫਸਟ-ਏਡ ਵਿਚ ਤੁਸੀਂ ਵੀ ਬਣ ਸਕਦੇ ਹੋ ਨੰਬਰ ਵੰਨ

ਅਧੂਰਾ ਗਿਆਨ ਕਦੇ-ਕਦੇ ਗਿਆਨ ਨਾ ਹੋਣ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਜੇ ਕੋਈ ਦੁਰਘਟਨਾ ਵਾਪਰ ਜਾਵੇ ਜਾਂ ਅਚਾਨਕ ਤਬੀਅਤ ਵਿਗੜ ਜਾਵੇ ਤਾਂ ਮੁਢਲੀ ਸਹਾਇਤਾ ਦੇ ਕੇ ਰੋਗੀ ਨੂੰ ਸਹੀ-ਸਲਾਮਤ ਹਸਪਤਾਲ ਤੱਕ ਪਹੁੰਚਾ ਕੇ ਤੁਸੀਂ ਕਿਸੇ ਆਪਣੇ ਜਾਂ ਲੋੜਵੰਦ ਦੀ ਜਾਨ ਬਚਾ ਸਕਦੇ ਹੋ।
ਦਿਲ ਦਾ ਦੌਰਾ
ਇਹ ਇਕ ਅਜਿਹੀ ਬਿਮਾਰੀ ਹੈ, ਜਿਸ ਦੇ ਮਰੀਜ਼ਾਂ ਦੀ ਗਿਣਤੀ ਨਾ ਸਿਰਫ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਬੜੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜੇ ਕਦੇ ਵੀ ਕਿਸੇ ਨੂੰ ਅਚਾਨਕ ਛਾਤੀ ਵਿਚ ਦਰਦ ਹੋਣ ਲੱਗੇ ਤਾਂ ਸਭ ਤੋਂ ਪਹਿਲਾਂ ਇਹੀ ਸੋਚਣਾ ਚਾਹੀਦਾ ਹੈ ਕਿ ਇਹ ਦਿਲ ਦਾ ਦੌਰਾ ਵੀ ਹੋ ਸਕਦਾ ਹੈ।
ਇਸ ਸਥਿਤੀ ਵਿਚ ਐਂਬੂਲੇਂਸ ਨੂੰ ਸਭ ਤੋਂ ਪਹਿਲਾਂ ਕੋਈ ਵਿਅਕਤੀ ਫੋਨ ਕਰਕੇ ਪੂਰੀ ਸੂਚਨਾ ਦੇਵੇ ਅਤੇ ਐਂਬੂਲੈਂਸ ਨੂੰ ਦੱਸ ਦੇਵੇ ਉਹ ਕਰੰਟ ਮਾਰਨ ਵਾਲੀ ਮਸ਼ੀਨ 'ਏਡਾ' ਆਟੋਮੈਟਿਕ ਐਕਸਟਰਨਲ ਡੈਫੀਬਿਰਲੇਡਰ ਨਾਲ ਲੈ ਕੇ ਆਵੇ। ਜਦੋਂ ਤੱਕ ਮਸ਼ੀਨ ਆਉਂਦੀ ਹੈ, ਉਦੋਂ ਤੱਕ ਤੁਸੀਂ ਮਰੀਜ਼ ਦਾ ਧਿਆਨ ਕੁਝ ਇਸ ਤਰ੍ਹਾਂ ਰੱਖ ਸਕਦੇ ਹੋ-
* ਮਰੀਜ਼ ਤੋਂ ਜਾਣਕਾਰੀ ਲੈ ਲਓ ਕਿ ਉਹ ਦਿਲ ਦੀ ਬਿਮਾਰੀ ਨਾਲ ਸਬੰਧਤ ਕੋਈ ਦਵਾਈ ਪਹਿਲਾਂ ਤਾਂ ਨਹੀਂ ਖਾ ਰਿਹਾ।
* ਜੇ ਉਸ ਦਾ ਜਵਾਬ ਹਾਂ ਹੋਵੇ ਤਾਂ ਮਰੀਜ਼ ਤੋਂ ਦਵਾਈ ਦਾ ਨਾਂਅ ਪੁੱਛ ਕੇ ਦਵਾਈ ਲਿਆ ਕੇ ਦਿਓ।
* ਦਵਾਈ ਆਉਣ ਤੱਕ ਜਾਂ ਕੋਈ ਦਵਾਈ ਨਾ ਹੋਣ 'ਤੇ ਮਰੀਜ਼ ਨੂੰ ਸਿੱਧਾ ਜ਼ਮੀਨ 'ਤੇ ਲਿਟਾ ਦਿਓ।
* ਛਾਤੀ ਦੇ ਦੋਵੇਂ ਨਿਪਲਾਂ ਦੇ ਵਿਚਕਾਰ ਬਣਨ ਵਾਲੀ ਲਾਈਨ ਦੇ ਮੱਧ ਵਿਚ ਦੋਵੇਂ ਹੱਥਾਂ ਨਾਲ ਛਾਤੀ ਨੂੰ ਪੂਰੇ ਜ਼ੋਰ ਨਾਲ ਵਾਰ-ਵਾਰ ਦਬਾਉਂਦੇ ਰਹੋ, ਜਦੋਂ ਤੱਕ ਕਿ ਐਂਬੂਲੈਂਸ ਜਾਂ ਡਾਕਟਰ ਨਹੀਂ ਆ ਜਾਂਦਾ।
* ਜੇ ਤੁਹਾਨੂੰ 'ਮਾਊਥ ਟੂ ਮਾਊਥ' ਸਾਹ ਦੇਣਾ ਆਉਂਦਾ ਹੈ ਤਾਂ 30 ਵਾਰ ਛਾਤੀ ਨੂੰ ਦਬਾਉਣ ਤੋਂ ਬਾਅਦ 2 ਵਾਰ ਮੂੰਹ ਰਾਹੀਂ ਮਰੀਜ਼ ਨੂੰ ਸਾਹ ਦਿਓ ਅਤੇ ਫਿਰ ਦੁਬਾਰਾ ਉਹੀ ਪ੍ਰਕਿਰਿਆ ਦੁਹਰਾਓ।
* ਮਦਦ ਆਉਣ ਤੱਕ ਮਰੀਜ਼ ਨੂੰ 150 ਆਊਂਸ/ਐਸਪਰਿਨ ਦੀ ਦਵਾਈ ਵੀ ਦੇ ਸਕਦੇ ਹੋ।
ਨੋਟ : ਕਦੇ ਵੀ ਛਾਤੀ ਨੂੰ ਉੱਪਰੋਂ ਨਾ ਦਬਾਓ, ਕਿਉਂਕਿ ਉਥੇ ਨਾਜ਼ੁਕ ਹੱਡੀ ਹੋਣ ਕਾਰਨ ਉਸ ਦੇ ਟੁੱਟਣ ਦਾ ਡਰ ਹੁੰਦਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਮਰੀਜ਼ ਨੂੰ ਬਚਾਉਣ ਦੀ ਬਜਾਏ ਮੌਤ ਵੱਲ ਲੈ ਜਾਓਗੇ।
ਖਾਂਦੇ ਸਮੇਂ ਜੇ ਗਲੇ ਵਿਚ ਕੁਝ ਫਸ ਜਾਵੇ
ਅਕਸਰ ਵਿਆਹ-ਪਾਰਟੀ ਵਿਚ ਕੁਝ ਲੋਕਾਂ ਦੇ ਖਾਂਦੇ-ਖਾਂਦੇ ਗਲੇ ਵਿਚ ਖਾਣਾ ਫਸ ਜਾਂਦਾ ਹੈ ਤਾਂ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਜੇ ਵਿਅਕਤੀ ਖੰਘ ਰਿਹਾ ਹੈ ਤਾਂ ਕੁਝ ਕਰਨ ਦੀ ਲੋੜ ਨਹੀਂ, ਉਹ ਖ਼ੁਦ ਹੀ ਠੀਕ ਹੋ ਜਾਵੇਗਾ, ਪਰ ਜੇ ਉਹ ਕੁਝ ਬੋਲ ਵੀ ਨਹੀਂ ਸਕਦਾ ਅਤੇ ਸਿਰਫ਼ ਇਸ਼ਾਰੇ ਨਾਲ ਸਾਰੀ ਗੱਲ ਸਮਝਾ ਰਿਹਾ ਹੈ ਤਾਂ ਤੁਸੀਂ ਉਸ ਦੀ ਇਸ ਤਰ੍ਹਾਂ ਮਦਦ ਕਰ ਸਕਦੇ ਹੋ-* ਮਰੀਜ਼ ਨੂੰ ਸਿੱਧਾ ਖੜ੍ਹਾ ਕਰੋ।
* ਉਸ ਦੇ ਪਿੱਛੇ ਜਾ ਕੇ ਉਸ ਦੀ ਸੇਧ ਵਿਚ ਖੜ੍ਹੇ ਹੋ ਜਾਓ। * ਪੇਟ ਦੇ ਉੱਪਰ ਉਂਗਲੀ ਰੱਖ ਕੇ ਚੈੱਕ ਕਰੋ ਕਿ ਨਾਭੀ ਕਿਥੇ ਹੈ।
* ਨਾਭੀ ਦੇ ਇਕਦਮ ਉੱਪਰ ਵਾਲੀ ਹੱਡੀ ਨੂੰ ਇਕ ਹੱਥ ਨਾਲ ਮੁੱਠੀ ਬਣਾ ਕੇ ਦੂਜੇ ਹੱਥ ਨਾਲ ਕੱਸ ਕੇ ਫੜ ਕੇ ਪੇਟ ਨੂੰ ਉੱਪਰ ਵੱਲ ਪੂਰੀ ਤਾਕਤ ਨਾਲ ਦਬਾਓ। ਖਾਣਾ ਆਪਣੇ-ਆਪ ਹੀ ਨਿਕਲ ਜਾਵੇਗਾ।
ਪਾਣੀ ਵਿਚ ਡੁੱਬ ਰਹੇ ਵਿਅਕਤੀ ਨੂੰ ਕੱਢਣ ਤੋਂ ਬਾਅਦ ਕੀ ਕੀਤਾ ਜਾਵੇ
* ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਦੇ ਦਿਓ ਅਤੇ ਉਸ ਨੂੰ 'ਏਡਾ' ਮਸ਼ੀਨ ਨਾਲ ਲਿਆਉਣ ਨੂੰ ਕਹਿ ਦਿਓ।
* ਤੁਸੀਂ ਮਰੀਜ਼ ਨੂੰ ਸਿਰਫ ਸੁਰੱਖਿਅਤ ਜਗ੍ਹਾ 'ਤੇ ਲਿਟਾ ਦਿਓ।
* ਜੇ 'ਏਡਾ' ਮਸ਼ੀਨ ਦੀ ਸਹੂਲਤ ਹੋਵੇ ਤਾਂ ਉਸ ਦੀ ਸਹਾਇਤਾ ਨਾਲ ਬਿਜਲੀ ਦਾ ਝਟਕਾ ਦੇ ਕੇ ਖ਼ੂਨ ਦਾ ਪ੍ਰਵਾਹ ਆਮ ਕੀਤਾ ਜਾ ਸਕਦਾ ਹੈ।
* ਕਰੰਟ ਲੱਗਣ 'ਤੇ ਕਦੇ ਵਿਅਕਤੀ ਨੂੰ ਸਿੱਧੇ ਹੱਥ ਨਾਲ ਹਟਾਉਣ ਦੀ ਕੋਸ਼ਿਸ਼ ਨਾ ਕਰੋ। ਅਜਿਹੇ ਵਿਚ ਤੁਹਾਨੂੰ ਵੀ ਕਰੰਟ ਲੱਗ ਸਕਦਾ ਹੈ। ਹਮੇਸ਼ਾ ਪਹਿਲਾਂ ਮੇਨ ਸਵਿੱਚ ਬੰਦ ਕਰੋ, ਫਿਰ ਵਿਅਕਤੀ ਨੂੰ ਕਿਸੇ ਬਿਜਲੀ ਰੋਧਕ ਚੀਜ਼ ਨਾਲ ਹਟਾਓ।
ਨੋਟ : ਹਾਈ ਵੋਲਟੇਜ ਤਾਰ 'ਤੇ ਕੋਈ ਵੀ ਬਿਜਲੀ ਵਿਰੋਧੀ ਚੀਜ਼ ਕੰਮ ਨਹੀਂ ਕਰਦੀ। ਅਜਿਹੇ ਵਿਚ ਮਦਦ ਕਰਨਾ ਖੁਦ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੋਵੇਗਾ।
* ਜੇ ਕਿਸੇ ਦਾ ਖ਼ੂਨ ਦਾ ਦਬਾਅ ਘੱਟ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸਿੱਧਾ ਜ਼ਮੀਨ 'ਤੇ ਲਿਟਾ ਕੇ ਪੈਰ ਥੋੜ੍ਹੇ ਉੱਪਰ ਕਰ ਦਿਓ। ਥੋੜ੍ਹੀ ਦੇਰ ਵਿਚ ਸਭ ਠੀਕ ਹੋ ਜਾਵੇਗਾ।
ਨੋਟ : ਕਦੇ ਵੀ ਮਰੀਜ਼ ਦੇ ਹੱਥ ਜਾਂ ਪੈਰ ਰਗੜੋ ਨਾ, ਉਹ ਖ਼ੂਨ ਦੇ ਸਹੀ ਪ੍ਰਵਾਹ ਵਿਚ ਸਮੱਸਿਆ ਪੈਦਾ ਕਰਦਾ ਹੈ।
* ਅਚਾਨਕ ਬੇਹੋਸ਼ ਹੋਣ 'ਤੇ ਕਦੇ ਵੀ ਪਾਣੀ ਪਿਲਾਉਣਾ ਜਾਂ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ।


ਖ਼ਬਰ ਸ਼ੇਅਰ ਕਰੋ

ਰੇਕੀ

ਇਕ ਅਸਰਦਾਰ ਇਲਾਜ ਪ੍ਰਣਾਲੀ

ਕੀ ਹੁੰਦੀ ਹੈ ਰੇਕੀ? ਰੇਕੀ ਇਕ ਜਾਪਾਨੀ ਸ਼ਬਦ ਹੈ, ਜਿਸ ਵਿਚ 'ਰੇ' ਦਾ ਅਰਥ ਹੈ ਸਰਬਵਿਆਪੀ ਜੀਵ ਊਰਜਾ ਸ਼ਕਤੀ, 'ਕੀ' ਦਾ ਅਰਥ ਹੈ ਪ੍ਰਾਣ। ਇਸ ਤਰ੍ਹਾਂ ਰੇਕੀ ਦਾ ਅਰਥ ਹੋਇਆ ਸਰਬਵਿਆਪੀ ਜੀਵਨ-ਪ੍ਰਾਣ ਊਰਜਾ ਸ਼ਕਤੀ।
ਰੇਕੀ ਮਾਹਿਰ ਇਸ ਊਰਜਾ ਨੂੰ ਕਿਸੇ ਵੀ ਵਿਅਕਤੀ ਵਿਚ ਪ੍ਰਵਾਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਕੋਈ ਵੀ ਵਿਅਕਤੀ ਕਿੰਨਾ ਵੀ ਤਣਾਅਗ੍ਰਸਤ, ਡਿਪ੍ਰੈਸਡ ਅਤੇ ਥੱਕਿਆ-ਹਾਰਿਆ ਕਿਉਂ ਨਾ ਹੋਵੇ, ਰੇਕੀ ਉਸ ਵਿਚ ਪਹਿਲਾਂ ਵਰਗੀ ਊਰਜਾ, ਉਤਸ਼ਾਹ ਅਤੇ ਫੁਰਤੀ ਲਿਆ ਸਕਦੀ ਹੈ। ਰੇਕੀ ਮਾਹਿਰ ਸਰੀਰ ਦੇ ਅਨੇਕਾਂ ਅੰਗਾਂ 'ਤੇ ਵਾਰੀ-ਵਾਰੀ ਤਿੰਨ-ਤਿੰਨ ਮਿੰਟ ਹਥੇਲੀ ਨਾਲ ਛੂਹ ਕੇ ਊਰਜਾ ਪ੍ਰਵਾਹਿਤ ਕਰਦੇ ਹਨ। ਸਰੀਰ ਵਿਚ ਜਿਥੇ ਵਿਕਾਰ ਹੁੰਦਾ ਹੈ, ਕਰੀਬ ਅੱਧੇ ਘੰਟੇ ਤੱਕ ਰੇਕੀ ਦਿੱਤੀ ਜਾਂਦੀ ਹੈ।
ਰੇਕੀ ਇਲਾਜ 3-4 ਦਿਨ ਤੋਂ 20-22 ਦਿਨਾਂ ਤੱਕ ਗੰਭੀਰਤਾ ਦੀ ਤੀਬਰਤਾ ਅਨੁਸਾਰ ਚੱਲ ਸਕਦਾ ਹੈ। ਰੇਕੀ ਅਸਲ ਵਿਚ ਇਕ ਤਿੱਬਤੀ ਹੀਲਿੰਗ ਤਕਨੀਕ ਹੈ। ਇਸ ਦੀ ਖੋਜ ਜਾਪਾਨ ਦੇ ਇਕ ਇਸਾਈ ਮਿਸ਼ਨਰੀ ਡਾਕਟਰ ਮਿਕਾਓ ਉਸੁਈ ਨੇ ਕੀਤੀ ਸੀ। ਉਨ੍ਹਾਂ ਨੇ ਭਾਰਤੀ ਅਭਿਲੇਖਾਂ ਦੀ ਸਹਾਇਤਾ ਨਾਲ ਯੂਨੀਵਰਸਲ ਅਨਰਜੀ ਨੂੰ ਮਨੁੱਖ ਦੇ ਅੰਦਰ ਪਰਦਾਪਣ ਕਰਾਉਣ ਦਾ ਤਰੀਕਾ ਲੱਭ ਲਿਆ। ਰੇਕੀ ਵਿਚ ਇਹ ਮੰਨਿਆ ਜਾਂਦਾ ਹੈ ਕਿ ਰੋਗ ਨੂੰ ਪਹਿਲਾਂ ਸੰਗਿਆਨ ਦੁਆਰਾ ਆਭਾਮੰਡਲ (ਆਰਾ) ਵਿਚ ਦੇਖਿਆ ਜਾ ਸਕਦਾ ਹੈ।
ਰੇਕੀ ਨਾਲ ਹੋਣ ਵਾਲੇ ਲਾਭ : ਰੇਕੀ ਨਾਲ ਦੇਹ, ਮਨ ਅਤੇ ਭਾਵਨਾਵਾਂ ਵਿਚ ਸੰਤੁਲਨ ਬੈਠਦਾ ਹੈ। ਸੋਚ ਵਿਚੋਂ ਕਨਫਿਊਜ਼ਨ ਦੂਰ ਹੋਣ 'ਤੇ ਸਪੱਸ਼ਟਤਾ ਆਉਂਦੀ ਹੈ। ਦਬਾਅ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਧਿਆਨ ਇਧਰ-ਉਧਰ ਭਟਕਣ ਦੀ ਬਜਾਏ ਕੇਂਦ੍ਰਿਤ ਹੋ ਕੇ ਕੀਤੇ ਜਾਣ ਵਾਲੇ ਕੰਮ 'ਤੇ ਟਿਕ ਕੇ ਉਸ ਦੀ ਗੁਣਵੱਤਾ ਨੂੰ ਵਧਾਉਂਦਾ ਹੈ। ਸਾਈਕੋਸੋਮੈਟਿਕ ਬਿਮਾਰੀਆਂ ਅਰਥਾਤ ਉਹ ਸਰੀਰਕ ਵਿਕਾਰਾਂ ਜਿਨ੍ਹਾਂ ਦਾ ਕੇਂਦਰ ਮਨ ਹੁੰਦਾ ਹੈ, ਤੋਂ ਵੀ ਮੁਕਤੀ ਮਿਲਦੀ ਹੈ। ਆਤਮਵਿਸ਼ਵਾਸ ਵਧਣ ਨਾਲ ਜੀਵਨ ਦੇ ਪ੍ਰਤੀ ਉਤਸ਼ਾਹ ਵਧਦਾ ਹੈ। ਸੋਚ ਨੂੰ ਸਕਾਰਾਤਮਿਕ ਦਿਸ਼ਾ ਮਿਲਣ ਨਾਲ ਮਨ ਸ਼ਾਂਤ ਰਹਿਣਾ ਸਿੱਖ ਜਾਂਦਾ ਹੈ। ਦਿਮਾਗ ਅਤੇ ਸਰੀਰਕ ਸੰਤੁਲਨ ਬਣਿਆ ਰਹਿੰਦਾ ਹੈ। ਰੇਕੀ ਦਾ ਆਗਮਨ ਸਾਡੇ ਦੇਸ਼ ਵਿਚ ਇਕ ਅਮਰੀਕਨ ਔਰਤ ਪਾਡਲਾ ਹਾਰਨ ਦੁਆਰਾ 1989 ਵਿਚ ਹੋਇਆ। ਰੇਕੀ ਸਿੱਖਣ ਲਈ 8-10 ਹਜ਼ਾਰ ਤੱਕ ਦਾ ਖਰਚ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਤੁਸੀਂ ਦੂਜਿਆਂ ਨੂੰ ਵੀ ਸਿਖਾ ਸਕਦੇ ਹੋ। ਰੇਕੀ ਗਰੁੱਪ ਵਿਚ ਸਿੱਖੀ ਜਾਂਦੀ ਹੈ। ਇਸ ਵਿਚ ਆਂਤਰਿਕ ਧਾਰਾ ਦੁਆਰਾ ਸਰਬਵਿਆਪੀ ਜੀਵਨ-ਪ੍ਰਾਣ ਊਰਜਾ ਸ਼ਕਤੀ ਨੂੰ ਅੰਦਰ ਸਮਾਹਿਤ ਕਰਨਾ ਹੁੰਦਾ ਹੈ, ਜਿਸ ਦਾ ਪ੍ਰਯਤਨ ਰੇਕੀ ਗੁਰੂ ਦੇ ਹੱਥਾਂ ਦੁਆਰਾ ਕਰਦੇ ਹਨ। ਮਨੋਵਿਕਾਰਾਂ ਨੂੰ ਦੂਰ ਕਰਨ ਅਤੇ ਸਮਾਜ ਵਿਚ ਸਮਾਯੋਜਨ ਬਣਾਈ ਰੱਖਣ ਵਿਚ ਰੇਕੀ ਇਲਾਜ ਕਾਰਗਰ ਸਿੱਧ ਹੋਇਆ ਹੈ। ਰੇਕੀ ਆਰਟ ਆਫ ਲਿਵਿੰਗ ਲਈ ਹੈ। ਇਹ ਨਕਾਰਾਤਮਿਕਤਾ ਦੂਰ ਕਰਕੇ ਤੁਹਾਨੂੰ ਇਕ ਸੁਲਝਿਆ ਹੋਇਆ ਨੇਕ ਇਨਸਾਨ ਬਣਾਉਣ ਵਿਚ ਸਹਾਇਕ ਹੈ। ਤੰਦਰੁਸਤ ਮਨ-ਦਿਮਾਗ ਲਈ ਇਸ ਤਿੱਬਤੀ ਹੀਲਿੰਗ ਤਕਨੀਕ ਨੂੰ ਅੱਜ ਸੰਸਾਰ ਭਰ ਵਿਚ ਮਾਨਤਾ ਮਿਲਣ ਲੱਗੀ ਹੈ।

ਘਰ ਵਿਚ ਜ਼ਰੂਰ ਰੱਖੋ ਇਹ ਦਵਾਈਆਂ

ਬਿਮਾਰੀ ਦੱਸ ਕੇ ਨਹੀਂ ਆਉਂਦੀ। ਪਤਾ ਨਹੀਂ ਘਰ ਦੇ ਕਿਸੇ ਮੈਂਬਰ ਨੂੰ ਕਦੋਂ ਕੋਈ ਮੁਸ਼ਕਿਲ ਆ ਜਾਵੇ, ਇਸ ਲਈ ਸੰਕਟਮਈ ਸਥਿਤੀ ਲਈ ਕੁਝ ਦਵਾਈਆਂ ਘਰ ਵਿਚ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ। ਛੋਟੀਆਂ-ਮੋਟੀਆਂ ਬਿਮਾਰੀਆਂ ਇਸ ਨਾਲ ਠੀਕ ਹੋ ਜਾਂਦੀਆਂ ਹਨ।
ਪੈਰਾਸਿਟਾਮੋਲ : ਬੁਖਾਰ, ਸਿਰਦਰਦ ਅਤੇ ਬਦਨ ਦਰਦ ਆਦਿ ਦੇ ਇਲਾਜ ਲਈ ਪੈਰਾਸਿਟਾਮੋਲ ਗੋਲੀ ਕਾਫੀ ਅਸਰਦਾਇਕ ਹੁੰਦੀ ਹੈ। ਬੱਚਿਆਂ ਲਈ ਤਰਲ ਰੂਪ ਵਿਚ ਵੀ ਮਿਲਦੀ ਹੈ।
ਡਿਸਪ੍ਰਿਨ : ਕਿਸੇ ਵਿਅਕਤੀ ਨੂੰ ਛਾਤੀ ਵਿਚ ਦਰਦ ਹੋਵੇ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਹੋਵੇ ਤਾਂ ਹਸਪਤਾਲ ਲਿਜਾਣ ਤੋਂ ਪਹਿਲਾਂ ਦੋ ਗੋਲੀਆਂ ਡਿਸਪ੍ਰਿਨ ਪਾਣੀ ਵਿਚ ਘੋਲ ਕੇ ਪਿਲਾ ਸਕਦੇ ਹੋ।
ਅਲਰਿਡ ਅਤੇ ਸਰਦੀ-ਖੰਘ ਦੀਆਂ ਹੋਰ ਦਵਾਈਆਂ : ਕਈ ਲੋਕਾਂ ਨੂੰ ਅਲਰਜੀ ਦੇ ਕਾਰਨ ਨੱਕ ਵਿਚੋਂ ਪਾਣੀ ਵਗਣ ਲਗਦਾ ਹੈ, ਛਿੱਕਾਂ ਆਉਣ ਲਗਦੀਆਂ ਹਨ ਅਤੇ ਤੇਜ਼ ਜ਼ੁਕਮ ਹੋ ਜਾਂਦਾ ਹੈ। ਅਜਿਹੇ ਵਿਚ ਅਲਰਿਡ, ਸਿਟ੍ਰੀਜ਼ੀਨ, ਜਵਿਲ ਵਰਗੀਆਂ ਦਵਾਈਆਂ ਦੇ ਸਕਦੇ ਹੋ।
ਐਂਟੀ-ਡਾਇਰੀਆ ਅਤੇ ਵਾਮਿਟਿੰਗ ਟੇਬਲੇਟ : ਪੇਟ ਦਰਦ ਨਾਲ ਲੂਜ ਮੋਸ਼ਨ ਹੋ ਗਏ ਹੋਣ ਤਾਂ ਰੋਕਣ ਲਈ ਦਵਾਈ ਲੈ ਸਕਦੇ ਹੋ। ਉਲਟੀ ਆਉਣ 'ਤੇ ਡੋਮੇਸਟਲ ਅਤੇ ਸਿਰ ਚਕਰਾਉਣ 'ਤੇ ਸਟੇਮੇਟਿਲ ਗੋਲੀ ਲਈ ਜਾ ਸਕਦੀ ਹੈ। ਨਾਲ ਹੀ ਇਲੈਕਟ੍ਰਾਲ ਪਾਊਡਰ ਦੇ ਪੈਕਿਟ ਵੀ ਘਰ ਵਿਚ ਹਰ ਸਮੇਂ ਰੱਖੋ, ਜੋ ਡਿਹਾਈਡ੍ਰੇਸ਼ਨ ਤੋਂ ਬਚਾਅ ਕਰਨਗੇ।
ਇੰਟਾਸਿਡ : ਕਈ ਵਾਰ ਭੋਜਨ ਕਰਦੇ ਹੀ ਸੀਨੇ ਵਿਚ ਜਲਣ, ਬਦਹਜ਼ਮੀ, ਮੂੰਹ ਵਿਚ ਖੱਟੇ ਡਕਾਰ ਆਉਣੇ, ਬੇਚੈਨੀ ਆਦਿ ਸਮੱਸਿਆਵਾਂ ਹੋਣ ਲਗਦੀਆਂ ਹਨ। ਅਜਿਹੇ ਵਿਚ ਡਾਇਜੀਨ ਜਾਂ ਜੇਲੁਸਿਲ ਵਰਗੀਆਂ ਇੰਟਾਸਿਡ ਦਵਾਈਆਂ ਲੈ ਸਕਦੇ ਹੋ। ਇਹ ਅਮਲ ਨੂੰ ਸ਼ਾਂਤ ਕਰ ਦਿੰਦੀਆਂ ਹਨ।
ਪੇਟ ਦਰਦ : ਸਾਧਾਰਨ ਪੇਟ ਦਰਦ ਹੋਵੇ ਜਾਂ ਮਾਸਿਕ ਦੇ ਦੌਰਾਨ ਪੇਟ ਵਿਚ ਦਰਦ ਹੋਣ 'ਤੇ ਤੁਰੰਤ ਆਰਾਮ ਲਈ ਸਪਾਰਮੋਪ੍ਰੋਵਿਸਵਨ ਜਾਂ ਮੇਫਟਾਲ ਸਪਾਸ ਵਰਗੀਆਂ ਦਵਾਈਆਂ ਲਈਆਂ ਜਾ ਸਕਦੀਆਂ ਹਨ। ਇਹ ਅਮਲ ਨੂੰ ਸ਼ਾਂਤ ਕਰ ਦਿੰਦੀਆਂ ਹਨ।
ਨੇਜਲ ਡ੍ਰਾਪ : ਜ਼ੁਕਾਮ ਨਾਲ ਨੱਕ ਬੰਦ ਹੋਣ 'ਤੇ ਤੇਜ਼ ਬੇਚੈਨੀ ਹੋ ਜਾਂਦੀ ਹੈ ਅਤੇ ਦਮ ਘੁਟਣ ਲਗਦਾ ਹੈ। ਅਜਿਹੇ ਵਿਚ ਓਟ੍ਰਿਵਿਨ ਜਾਂ ਨੈਸੋਕਿਲਯਰ ਵਰਗੀ ਡ੍ਰਾਪ ਨੱਕ ਵਿਚ ਪਾ ਕੇ ਰਾਹਤ ਪਾ ਸਕਦੇ ਹੋ। ਸੋਲਸਪ੍ਰੇ ਵੀ ਚੰਗੀ ਦਵਾਈ ਹੈ।
ਅੱਖ ਅਤੇ ਕੰਨ ਦੇ ਡ੍ਰਾਪਸ : ਮੁਸੀਬਤ ਸਮੇਂ ਜੇਂਟਿਸਿਨ, ਓਫਲਾਕਸ ਜਾਂ ਸਿਪਲਾਕਸ ਵਰਗੇ ਡ੍ਰਾਪਸ ਘਰ ਵਿਚ ਜ਼ਰੂਰ ਰੱਖੋ। ਅੱਖਾਂ ਵਿਚ ਜਲਣ, ਦਰਦ, ਕੁਝ ਪੈ ਜਾਣ ਜਾਂ ਕੰਨ ਵਿਚ ਦਰਦ ਹੋਣ 'ਤੇ ਇਨ੍ਹਾਂ ਦੀਆਂ ਦੋ ਬੂੰਦਾਂ ਪਾਓ ਤਾਂ ਕਾਫੀ ਰਾਹਤ ਮਿਲ ਸਕਦੀ ਹੈ। ਹਾਂ, ਇਨ੍ਹਾਂ ਨੂੰ ਇਕ ਵਾਰ ਖੋਲ੍ਹਣ ਤੋਂ ਬਾਅਦ ਮਹੀਨੇ ਦੇ ਵਿਚ-ਵਿਚ ਵਰਤਣਾ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ
ਇਹ ਦਵਾਈਆਂ ਤੁਰੰਤ ਰਾਹਤ ਲਈ ਹਨ। ਬਿਮਾਰ ਹੋਣ 'ਤੇ ਰੋਗੀ ਨੂੰ ਡਾਕਟਰ ਕੋਲ ਜ਼ਰੂਰ ਲਿਜਾਓ। ਖੁਦ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰੋ। ਘਰ ਵਿਚ ਸ਼ੂਗਰ, ਹਾਰਟ ਡਿਜੀਜ਼, ਮਿਰਗੀ, ਦਮੇ ਦਾ ਕੋਈ ਮਰੀਜ਼ ਹੋਵੇ ਤਾਂ ਉਸ ਦੀ ਸਮੁੱਚੀ ਦਵਾਈ ਹਰ ਵੇਲੇ ਤਿਆਰ ਰੱਖੋ।
ਨਜ਼ਦੀਕੀ ਹਸਪਤਾਲ, ਐਂਬੂਲੈਂਸ ਸੇਵਾ ਅਤੇ ਡਾਕਟਰਾਂ ਦੇ ਫੋਨ ਨੰਬਰ ਅਤੇ ਪਤੇ ਵੀ ਹਰ ਸਮੇਂ ਅਸਾਨੀ ਨਾਲ ਮਿਲਣ ਵਾਲੀ ਜਗ੍ਹਾ 'ਤੇ ਨੋਟ ਕਰਕੇ ਰੱਖੋ।
**

ਦਿਲ ਦੇ ਰੋਗ ਵਿਚ ਘਰੇਲੂ ਇਲਾਜ

ਦਿਲ ਦਾ ਰੋਗ ਨਾ ਹੋਵੇ, ਹੋ ਗਿਆ ਹੈ ਤਾਂ ਅੱਗੇ ਨਾ ਵਧੇ, ਗੰਭੀਰ ਨਾ ਹੋਵੇ, ਹੌਲੀ-ਹੌਲੀ ਪੂਰੀ ਤਰ੍ਹਾਂ ਠੀਕ ਵੀ ਹੋ ਜਾਵੇ, ਇਸ ਵਾਸਤੇ ਘਰੇਲੂ ਇਲਾਜ ਬਹੁਤ ਜ਼ਰੂਰੀ ਹਨ, ਬਹੁਤ ਸਸਤੇ ਹਨ, ਬਹੁਤ ਫਾਇਦੇਮੰਦ ਹਨ। ਦਿਲ ਦੇ ਰੋਗ 'ਚੋਂ ਬਾਹਰ ਕੱਢ, ਨਿਰੋਗਤਾ ਦਿੰਦੇ ਹਨ ਇਹ, ਇਨ੍ਹਾਂ ਦਾ ਲਾਭ ਉਠਾਓ।
ਪਿਆਜ਼ ਅਤੇ ਸ਼ਹਿਦ : ਇਹ ਦੋਵੇਂ ਚੀਜ਼ਾਂ ਹਰ ਘਰ ਵਿਚ, ਹਰ ਸਮੇਂ ਉਪਲਬਧ ਰਹਿੰਦੀਆਂ ਹਨ। ਪਿਆਜ਼ ਦਾ ਰਸ ਦੋ ਛੋਟੇ ਚਮਚ ਅਤੇ ਏਨਾ ਹੀ ਸ਼ਹਿਦ ਮਿਲਾ ਕੇ ਰੋਟੀ ਚੱਟ ਲਵੋ। ਦਿਨ ਵਿਚ ਦੋ ਖੁਰਾਕਾਂ ਲਵੋ, ਲਾਭ ਹੋਵੇਗਾ। ਅਸਲ ਵਿਚ ਪਿਆਜ਼ ਦਾ ਰਸ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਸਮਰੱਥ ਹੈ। ਜ਼ਰੂਰ ਠੀਕ ਹੋਵੋਗੇ।
ਲਸਣ ਦਾ ਸੇਵਨ : ਰਾਤ ਨੂੰ ਪੰਜ ਤੁਰੀਆਂ ਛਿੱਲ ਕੇ ਇਕ ਗਿਲਾਸ ਵਿਚ ਭਿਉਂ ਦਿਓ। ਸਵੇਰੇ ਇਨ੍ਹਾਂ ਲਸਣ ਦੀਆਂ ਤੁਰੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਨਾਲ ਹੀ ਗਿਲਾਸ ਵਾਲਾ ਪਾਣੀ ਵੀ ਲਓ। ਫਾਇਦਾ ਹੋਵੇਗਾ। ਜਦੋਂ ਤੱਕ ਪੂਰਾ ਲਾਭ ਨਹੀਂ ਹੁੰਦਾ, ਇਹ ਇਲਾਜ ਜਾਰੀ ਰੱਖੋ। ਇਹ ਦਿਲ ਦੀਆਂ ਸੁੰਗੜੀਆਂ ਹੋਈਆਂ ਧਮਣੀਆਂ ਨੂੰ ਠੀਕ ਕਰ ਦਿੰਦਾ ਹੈ। ਕੋਲੈਸਟ੍ਰੋਲ ਘਟਾ ਦਿੰਦਾ ਹੈ।
ਸ਼ਹਿਦ ਦਾ ਸੇਵਨ : ਦੋਵੇਂ ਸਮੇਂ ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਇਕ-ਇਕ ਚਮਚ ਖਾਣ ਨਾਲ ਦਿਲ ਦਾ ਰੋਗ ਘਟਦਾ ਜਾਂਦਾ ਹੈ। ਜੇ ਕੋਈ ਇਸ ਨੂੰ ਇਵੇਂ ਭੋਜਨ ਤੋਂ ਬਾਅਦ ਖਾਂਦਾ ਰਹੇ ਤਾਂ ਰੋਗ ਹੋਵੇਗਾ ਹੀ ਨਹੀਂ।
ਸੇਬ ਦਾ ਰਸ ਅਤੇ ਸੇਬ : ਅਜਿਹੇ ਰੋਗੀ ਲਈ ਸੇਬ ਖਾਣਾ ਬਹੁਤ ਵਧੀਆ ਰਹਿੰਦਾ ਹੈ। ਉਹ ਘੱਟ ਤੋਂ ਘੱਟ ਦੋ ਸੇਬ, ਦਿਨ ਵਿਚ ਦੋ ਵਾਰ ਜ਼ਰੂਰ ਖਾਇਆ ਕਰੇ। ਜੇ ਦਿਨ ਵਿਚ ਇਕ ਵਾਰ ਪੌਣਾ ਗਿਲਾਸ ਸੇਬ ਦਾ ਰਸ ਵੀ ਪੀ ਸਕੋ ਤਾਂ ਜ਼ਰੂਰ ਪੀਆ ਕਰੋ। ਰੋਗੀ ਨੂੰ ਕਾਫੀ ਆਰਾਮ ਮਿਲੇਗਾ।
ਅੰਗੂਰ ਅਤੇ ਅੰਗੂਰ ਦਾ ਰਸ : ਦਿਲ ਦੇ ਰੋਗ ਤੋਂ ਪੀੜਤ ਵਿਅਕਤੀ ਲਈ ਅੰਗੂਰ ਬਹੁਤ ਠੀਕ ਰਹਿੰਦੇ ਹਨ। ਉਸ ਨੂੰ ਜ਼ਰੂਰ ਖਾਣੇ ਚਾਹੀਦੇ ਹਨ। ਦਿਲ ਨੂੰ ਸ਼ਾਂਤੀ ਮਿਲੇਗੀ। ਜੇ ਅਜਿਹਾ ਵਿਅਕਤੀ ਅੰਗੂਰ ਦਾ ਰਸ ਵੀ ਪੀਆ ਕਰੇ ਤਾਂ ਹੋਰ ਜ਼ਿਆਦਾ ਲਾਭ ਹੋਵੇਗਾ। ਅੱਧਾ ਗਿਲਾਸ ਅੰਗੂਰ ਦਾ ਰਸ ਹਰ ਰੋਜ਼ ਕਾਫੀ ਹੈ।
ਕੇਵਲ ਅੰਗੂਰ : ਜਦੋਂ ਅਜਿਹੇ ਰੋਗੀ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਪੂਰੇ ਚਾਰ ਦਿਨ ਕੇਵਲ ਅੰਗੂਰ ਜਾਂ ਅੰਗੂਰ ਦੇ ਰਸ 'ਤੇ ਰੱਖਿਆ ਜਾਵੇ ਤਾਂ ਬਹੁਤ ਛੇਤੀ ਰੋਗ ਤੋਂ ਛੁਟਕਾਰਾ ਮਿਲੇਗਾ ਪਰ ਇਹ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੈ।
ਅਰਜਨ ਦੀ ਛਿੱਲ ਦਾ ਚੂਰਨ : ਅਰਜਨ ਦੇ ਰੁੱਖ ਦੀ ਛਿੱਲ ਲੈ ਕੇ, ਛਾਂ ਵਿਚ ਸੁਕਾ ਕੇ, ਕੁੱਟ-ਪੀਸ ਕੇ, ਕੱਪੜੇ ਨਾਲ ਛਾਣ ਲਓ। ਇਕ ਵੱਡਾ ਚਮਚ ਪਾਣੀ ਦੇ ਅੱਧੇ ਗਿਲਾਸ ਵਿਚ ਪਾਓ। ਇਸ ਚੂਰਨ ਮਿਲੇ ਪਾਣੀ ਵਿਚ ਸ਼ਹਿਦ ਦਾ ਇਕ ਚਮਚ ਵੀ ਮਿਲਾਓ। ਇਸ ਨੂੰ ਰੋਗੀ ਪੀ ਲਵੇ। ਅਜਿਹੀਆਂ ਦੋ ਖੁਰਾਕਾਂ ਹਰ ਰੋਜ਼ ਲਓ।
ਖੁਰਾਕ ਵਿਚ : ਖੁਰਾਕ ਵਿਚ ਪਤਲੇ ਪਦਾਰਥ, ਘਿਓ, ਤੇਲ, ਮਸਾਲੇ ਨਾ ਲਏ ਜਾਣ, ਪੁੰਗਰੇ ਅਨਾਜ ਅਤੇ ਪੁੰਗਰੀਆਂ ਦਾਲਾਂ ਖਾਓ। ਨਾਲ ਹੀ ਔਲਾ, ਨਿੰਬੂ, ਲਸਣ, ਪਿਆਜ਼, ਸੂਰਜਮੁਖੀ ਬੀਜ ਖਾਓ। ਈਸਬਗੋਲ ਦਾ ਤੇਲ ਇਕ ਛੋਟਾ ਚਮਚ ਸਵੇਰੇ ਅਤੇ ਇਕ ਛੋਟਾ ਚਮਚ ਸ਼ਾਮ ਨੂੰ ਲਓ। ਧਨੀਏ ਦੇ ਬੀਜ ਦੋ ਚਮਚ ਇਕ ਗਿਲਾਸ ਪਾਣੀ ਵਿਚ ਭਿਉਂ ਕੇ, ਉਬਾਲ ਕੇ, ਕੋਸਾ ਹੋਣ 'ਤੇ ਪੀਤਾ ਜਾਵੇ ਤਾਂ ਰੋਗ ਤੋਂ ਛੁਟਕਾਰਾ ਮਿਲੇਗਾ।

ਸਿਹਤ ਦੇ 7 ਦੁਸ਼ਮਣ

ਖੂਨ ਦਾ ਦਬਾਅ ਅਤੇ ਦਿਲ ਦੇ ਰੋਗ
ਹਾਇਪਰਟੈਂਸ਼ਨ, ਖੂਨ ਦਬਾਅ ਅਤੇ ਦਿਲ ਦੀਆਂ ਸਮੱਸਿਆਵਾਂ ਮਰਦਾਂ ਲਈ ਹੁਣ ਆਮ ਬਿਮਾਰੀ ਹੋ ਗਈ ਹੈ। ਇਹ ਆਧੁਨਿਕ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਨਵੇਂ ਤਰੀਕਿਆਂ ਕਾਰਨ ਤੇਜ਼ੀ ਨਾਲ ਫੈਲ ਰਹੀਆਂ ਹਨ। ਦੁਨੀਆ ਦੇ ਅੱਧੇ ਨੌਜਵਾਨ ਅਤੇ ਮਰਦ ਇਸ ਦੀ ਲਪੇਟ ਵਿਚ ਹਨ। ਪਹਿਲਾਂ ਇਹ ਵੱਡਿਆਂ ਦੀ ਬਿਮਾਰੀ ਸੀ ਜੋ ਹੁਣ ਘੱਟ ਉਮਰ ਦੇ ਨੌਜਵਾਨਾਂ ਤੱਕ ਵਿਚ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਖਾਣ-ਪੀਣ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਕਰਕੇ ਅਤੇ ਦਵਾਈ ਦੇ ਸਹਾਰੇ ਕਾਬੂ ਰੱਖਿਆ ਜਾ ਸਕਦਾ ਹੈ ਪਰ ਖਤਰਾ ਬਣਿਆ ਰਹਿੰਦਾ ਹੈ।
ਟਾਈਪ-ਟੂ ਸ਼ੂਗਰ
ਸ਼ੂਗਰ ਦੇ ਮਾਮਲੇ ਵਿਚ ਵਿਸ਼ਵ ਦੀ ਰਾਜਧਾਨੀ ਬਣਦੇ ਜਾ ਰਹੇ ਭਾਰਤ ਵਿਚ ਟਾਈਪ-ਟੂ ਸ਼੍ਰੇਣੀ ਦੇ ਸ਼ੂਗਰ ਦੇ ਮਰੀਜ਼ ਜ਼ਿਆਦਾ ਹਨ। ਇਨ੍ਹਾਂ ਵਿਚ ਮਰਦਾਂ ਦੀ ਗਿਣਤੀ ਜ਼ਿਆਦਾ ਹੈ। ਖਾਣ-ਪੀਣ, ਆਰਾਮ ਪਸੰਦ ਜ਼ਿੰਦਗੀ ਅਤੇ ਸਾਧਨ-ਸਹੂਲਤ ਦੇ ਕਾਰਨ ਇਸ ਦੇ ਰੋਗੀ ਲਗਾਤਾਰ ਵਧ ਰਹੇ ਹਨ। ਇਹ ਵੀ ਖਾਣ-ਪੀਣ ਅਤੇ ਜੀਵਨਸ਼ੈਲੀ ਵਿਚ ਸੁਧਾਰ ਕਰਕੇ ਮਿਹਨਤ ਪੂਰਨ ਜ਼ਿੰਦਗੀ ਅਤੇ ਦਵਾਈ ਅਪਣਾ ਕੇ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਫਿਰ ਵੀ ਸ਼ੂਗਰ ਦਾ ਡਰ ਕਾਇਮ ਰਹਿੰਦਾ ਹੈ।
ਪ੍ਰੋਸਟੇਟ ਸਮੱਸਿਆ
ਮਰਦਾਂ ਨੂੰ ਮਰਦ ਗ੍ਰੰਥੀ ਦੀ ਸਮੱਸਿਆ ਅਤੇ ਪ੍ਰੋਸਟੇਟ ਕੈਂਸਰ ਹੁੰਦਾ ਹੈ। ਇਹ ਬਿਮਾਰੀ ਹੁਣ 40 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਵਿਚ ਦੇਖਣ ਨੂੰ ਮਿਲ ਰਹੀ ਹੈ। ਕਸਰਤ ਅਤੇ ਦਵਾਈ ਨਾਲ ਇਸ ਨੂੰ ਕੁਝ ਹੱਦ ਤੱਕ ਕਾਬੂ ਵਿਚ ਲਿਆਂਦਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਤਕਲੀਫ ਬਣੀ ਰਹਿੰਦੀ ਹੈ।
ਐਚ.ਆਈ.ਵੀ./ਏਡਜ਼
ਆਧੁਨਿਕ ਜੀਵਨ ਦੀਆਂ ਨਵੀਆਂ ਖ਼ਤਰਨਾਕ ਬਿਮਾਰੀਆਂ ਵਿਚੋਂ ਇਕ ਆਈ.ਬੀ./ਏਡਜ਼ ਪ੍ਰਮੁੱਖ ਹੈ। ਇਹ ਹੁਣ ਤੱਕ ਦਵਾਈ ਅਤੇ ਇਲਾਜ ਨਾਲ ਕਾਬੂ ਵਿਚ ਨਹੀਂ ਲਿਆਂਦੀ ਜਾ ਸਕੀ। ਯੌਨ ਸੰਕ੍ਰਮਣ ਦੀ ਇਹ ਬਿਮਾਰੀ ਅਨੇਕ ਮਾਧਿਅਮਾਂ ਨਾਲ ਫੈਲ ਰਹੀ ਹੈ। ਦਵਾਈ ਨਾਲ ਮਰੀਜ਼ ਨੂੰ ਕੁਝ ਦਿਨ ਹੋਰ ਜੀਵਤ ਰੱਖਿਆ ਜਾ ਸਕਦਾ ਹੈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਦਾ। ਜਾਗਰੂਕਤਾ ਅਤੇ ਸਾਵਧਾਨੀ ਹੀ ਸਭ ਤੋਂ ਸੁਰੱਖਿਅਤ ਉਪਾਅ ਹੈ।
ਸਾਹ ਨਾਲ ਸਬੰਧਤ ਬਿਮਾਰੀਆਂ
ਖੰਘ, ਦਮਾ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਮਰਦਾਂ ਨੂੰ ਜ਼ਿਆਦਾ ਹੁੰਦੀਆਂ ਹਨ। ਤੰਬਾਕੂ, ਸਿਗਰਟਨੋਸ਼ੀ, ਧੂੜ, ਧੂੰਆਂ ਅਤੇ ਪ੍ਰਦੂਸ਼ਣ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ। ਇਨ੍ਹਾਂ ਤੋਂ ਬਚਾਅ ਕਰਕੇ ਕੁਝ ਹੱਦ ਤੱਕ ਦਵਾਈ ਨਾਲ ਰਾਹਤ ਪਾਈ ਜਾ ਸਕਦੀ ਹੈ।
ਚਿੰਤਾ, ਤਣਾਅ, ਉਦਾਸੀ
ਅੱਜ ਦੇ ਮਰਦ ਨੂੰ ਰੋਜ਼ਾਨਾ ਚਿੰਤਾ, ਤਣਾਅ ਅਤੇ ਉਦਾਸੀ ਸਭ ਤੋਂ ਵੱਧ ਪ੍ਰੇਸ਼ਾਨ ਕਰਦੀਆਂ ਹਨ। ਇਹ ਉਸ ਨੂੰ ਨਸ਼ੇ ਦਾ ਆਦੀ ਬਣਾਉਂਦੀਆਂ ਹਨ ਅਤੇ ਉਸ ਦੀ ਕਾਰਜ ਸਮਰਥਾ ਅਤੇ ਸਰੀਰਕ ਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਖੂਨ ਦਾ ਦਬਾਅ, ਦਿਲ ਦਾ ਰੋਗ, ਸ਼ੂਗਰ ਅਤੇ ਸਾਹ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਵਧਾਉਂਦਾ ਹੈ। ਇਨ੍ਹਾਂ ਤੋਂ ਬਚਣ ਲਈ ਹੱਸਣ ਅਤੇ ਸ਼ੌਕ ਨੂੰ ਅਪਣਾਓ। ਰਿਸ਼ਤੇਦਾਰਾਂ, ਮਿੱਤਰਾਂ ਅਤੇ ਕੁਦਰਤ ਦੇ ਨਾਲ ਕੁਝ ਪਲ ਬਿਤਾਓ। ਮਾਨਸਿਕ ਦਬਾਅ ਤੋਂ ਬਚੋ।
ਖਾਮੋਸ਼ ਜਾਂ ਮੁਖਰ
ਮਰਦ ਜਾਂ ਤਾਂ ਖਾਮੋਸ਼ ਰਹਿੰਦਾ ਹੈ ਜਾਂ ਮੁਖਰ ਹੋ ਜਾਂਦਾ ਹੈ। ਦੋਵੇਂ ਹੀ ਉਸ ਨੂੰ ਬਿਮਾਰ ਬਣਾਉਂਦੇ ਹਨ। ਮੁਖਰ ਜਾਂ ਖਾਮੋਸ਼ ਰਹਿਣ ਦੀ ਬਜਾਏ ਸਹਿਜ ਅਤੇ ਆਮ ਰਹੇ। ਲੋੜ ਪੈਣ 'ਤੇ ਬੋਲੋ, ਨਹੀਂ ਤਾਂ ਖਾਮੋਸ਼ੀ ਅਪਣਾਓ।


-ਸੀਤੇਸ਼ ਕੁਮਾਰ ਦਿਵੇਦੀ

ਸਿਹਤ ਖ਼ਬਰਨਾਮਾ

ਬਹੁਤ ਲਾਭ ਹਨ ਵਿਟਾਮਿਨ 'ਈ' ਦੇ

ਮਾਹਿਰਾਂ ਅਨੁਸਾਰ ਵਿਟਾਮਿਨ 'ਈ' ਨਾਲ ਹੋਣ ਵਾਲੇ ਲਾਭ ਅਸੀਮਤ ਹਨ। ਵਿਟਾਮਿਨ 'ਈ' ਸਰਦੀ, ਜ਼ੁਕਾਮ ਅਤੇ ਫਲੂ ਤੋਂ ਵੀ ਬਚਾਉਂਦਾ ਹੈ। ਵਿਟਾਮਿਨ 'ਈ' ਚਮੜੀ ਲਈ ਵੀ ਚੰਗਾ ਹੈ। ਇਹ ਦਾਗ-ਧੱਬੇ ਅਤੇ ਝੁਰੜੀਆਂ ਘੱਟ ਕਰਨ ਵਿਚ ਸਹਾਇਕ ਹੈ। ਹੁਣ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਨੈਸ਼ਨਲ ਇੰਸਟੀਚਿਊਟ ਆਫ ਈਜਿੰਗ ਨੇ 1,00,000 ਬਜ਼ੁਰਗ ਵਿਅਕਤੀਆਂ 'ਤੇ ਖੋਜ ਕੀਤੀ। ਇਸ ਖੋਜ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਲਿਆ ਗਿਆ ਅਤੇ ਉਨ੍ਹਾਂ ਨੂੰ ਵਿਟਾਮਿਨ 'ਈ' ਦੇ ਸਰੋਤਾਂ ਦਾ ਸੇਵਨ ਕਰਵਾਇਆ ਗਿਆ ਅਤੇ ਪਾਇਆ ਗਿਆ ਕਿ ਵਿਟਾਮਿਨ 'ਈ' ਨੇ ਉਨ੍ਹਾਂ ਦੀ ਸਿਹਤ 'ਤੇ ਚੰਗਾ ਪ੍ਰਭਾਵ ਪਾਇਆ। ਇਨ੍ਹਾਂ ਵਿਚੋਂ ਜਿਨ੍ਹਾਂ ਵਿਅਕਤੀਆਂ ਨੂੰ ਦਿਲ ਦਾ ਰੋਗ ਸੀ, ਉਨ੍ਹਾਂ ਨੂੰ ਵੀ ਵਿਸ਼ੇਸ਼ ਲਾਭ ਪਹੁੰਚਿਆ। ਮਾਹਿਰਾਂ ਅਨੁਸਾਰ ਵਿਟਾਮਿਨ 'ਈ' ਅਰਥਾਰੋਕਲੋਰੋਸਿਸ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਜੋ ਵਿਅਕਤੀ ਸਿਗਰਟ ਅਤੇ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਇਹ ਫਾਇਦਾ ਪਹੁੰਚਾਉਂਦਾ ਹੈ। ਵਿਟਾਮਿਨ 'ਈ' ਦੇ ਏਨੇ ਫਾਇਦਿਆਂ ਦੇ ਕਾਰਨ ਹੀ ਇਹ ਚਮਤਕਾਰੀ ਵਿਟਾਮਿਨ ਮੰਨਿਆ ਜਾਂਦਾ ਹੈ।
ਪੈਦਲ ਚੱਲੋ, ਉਮਰ ਵਧਾਓ

ਸਟਾਨਫੋਰਡ ਯੂਨੀਵਰਸਿਟੀ ਵਿਚ ਹੋਈ ਇਕ ਖੋਜ ਅਨੁਸਾਰ ਪੈਦਲ ਚੱਲਣਾ ਤੁਹਾਡੇ ਜੀਵਨ ਦੇ ਕਈ ਘੰਟੇ ਵਧਾ ਦਿੰਦਾ ਹੈ। ਵੈਸੇ ਵੀ ਚੱਲਣਾ ਸਿਹਤ ਲਈ ਸਭ ਤੋਂ ਚੰਗੀ ਕਸਰਤ ਹੈ। ਇਹੀ ਨਹੀਂ, ਦਿਲ ਦੇ ਰੋਗੀਆਂ ਲਈ ਤਾਂ ਚੱਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਚੱਲਣ ਨਾਲ ਧਮਨੀਆਂ ਦੀ ਰੁਕਾਵਟ ਖੁੱਲ੍ਹ ਜਾਂਦੀ ਹੈ ਅਤੇ ਖੂਨ ਸੰਚਾਰ ਸਹੀ ਹੁੰਦਾ ਹੈ। ਜਦੋਂ ਅਸੀਂ ਪੈਦਲ ਚਲਦੇ ਹਾਂ ਤਾਂ ਖੁੱਲ੍ਹੀ ਹਵਾ ਵਿਚ ਸਾਹ ਲੈਂਦੇ ਹਾਂ, ਜਿਸ ਨਾਲ ਸਾਡੇ ਸਰੀਰ ਨੂੰ ਜ਼ਿਆਦਾ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ।
ਹਾਲ ਹੀ ਵਿਚ ਇਕ ਏਰੋਬਿਕਸ ਰਿਸਰਚ ਅਨੁਸਾਰ ਤੁਹਾਡਾ ਸਰੀਰ ਚੁਸਤ ਨਹੀਂ ਹੈ ਤਾਂ ਉਹ ਵੀ ਤੁਹਾਡੇ ਲਈ ਓਨਾ ਖ਼ਤਰਨਾਕ ਹੋ ਸਕਦਾ ਹੈ, ਜਿੰਨਾ ਸਿਗਰਟਨੋਸ਼ੀ ਅਤੇ ਜ਼ਿਆਦਾ ਕੋਲੈਸਟ੍ਰੋਲ। ਇਸੇ ਰਿਸਰਚ ਦੇ ਅਨੁਸਾਰ ਜੇ ਤੁਸੀਂ ਸਰੀਰਕ ਮਿਹਨਤ ਕਰਦੇ ਹੋ ਤਾਂ ਤੁਸੀਂ ਦਿਲ ਦੇ ਰੋਗ, ਕੈਂਸਰ ਅਤੇ ਹੋਰ ਰੋਗਾਂ ਦੇ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹੋ। ਇਸ ਨਾਲ ਸਾਡਾ ਸਰੀਰ ਵੀ ਲਚਕੀਲਾ ਬਣਦਾ ਹੈ ਅਤੇ ਮਾਸਪੇਸ਼ੀਆਂ ਵਿਚ ਕਸਾਅ ਰਹਿੰਦਾ ਹੈ ਅਤੇ ਜੋੜਾਂ ਦਾ ਦਰਦ ਆਦਿ ਸਮੱਸਿਆਵਾਂ ਦਾ ਸਾਹਮਣਾ ਵੀ ਘੱਟ ਕਰਨਾ ਪੈਂਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX