(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮੰਦਿਰ ਵਿਚ ਕਾਫੀ ਰਸ਼ ਸੀ, ਜਿਸ ਕਾਰਨ ਬਾਹਰ ਤੋਂ ਹੀ ਮੰਦਿਰ ਸਾਹਮਣੇ ਖੜ੍ਹ ਕੇ ਸਿਜਦਾ ਕੀਤਾ। ਉੱਥੇ ਸਾਨੂੰ ਇਕ ਪੰਜਾਬੀ ਸਾਧੂ ਵੀ ਮਿਲਿਆ। ਉਹ ਆਪਣੇ-ਆਪ ਨੂੰ ਲੁਧਿਆਣੇ ਦੇ ਕਿਸੇ ਪਿੰਡ ਦਾ ਦੱਸ ਰਿਹਾ ਸੀ। ਉਹ ਕਾਫੀ ਦੇਰ ਬਾਅਦ ਆਪਣੀ ਮਾਂ-ਬੋਲੀ ਵਿਚ ਗੱਲ ਕਰਕੇ ਖੁਸ਼ ਹੋ ਰਿਹਾ ਸੀ। ਉਹ ਇਥੇ ਤਕਰੀਬਨ 15 ਸਾਲਾਂ ਤੋਂ ਰਹਿ ਰਿਹਾ ਸੀ। ਸਾਥੀਆਂ ਨੇ ਉਸ ਤੋਂ ਮੰਦਿਰ ਬਾਰੇ ਜਾਣਕਾਰੀ ਲਈ। ਇਹ ਮੰਦਿਰ ਬਾਘਮਤੀ ਨਦੀ ਦੇ ਕਿਨਾਰੇ 'ਤੇ ਹੈ ਜੋ ਮੰਦਿਰ ਦੇ ਬਿਲਕੁਲ ਪਿੱਛੇ ਹੀ ਵਹਿ ਰਹੀ ਹੈ। ਪਰ ਅੱਜ ਪਾਣੀ ਵਿਚ ਕਾਫੀ ਠਹਿਰਾਅ ਸੀ, ਪਰ ਪਾਣੀ ਸੀ। ਤਕਰੀਬਨ ਇਕ ਘੰਟਾ ਮੰਦਿਰ ਦੇ ਪਰਿਸਰ ਵਿਚ ਘੁੰਮ ਕੇ ਅਸੀਂ ਬਾਹਰ ਆ ਗਏ। ਹੁਣ ਮੰਦਿਰ ਦੇ ਬਾਹਰ ਦੇ ਦ੍ਰਿਸ਼ ਮਾਨਣ ਦਾ ਸਮਾਂ ਸੀ। ਅਸੀਂ ਸਾਰਿਆਂ ਨੇ ਕੁਝ ਯਾਦਗਾਰੀ ਤਸਵੀਰਾਂ ਲਈਆਂ।
ਮੰਦਿਰ ਦੇ ਬਾਹਰ ਹੀ ਇਕ ਰਜਿਸਟਰਡ ਐਨ.ਜੀ.ਓ. ਵਲੋਂ ਖੂਨਦਾਨ ਕੈਂਪ ਲਗਾਇਆ ਹੋਇਆ ਸੀ। ਸਾਡੇ ਇਕ ਸਾਥੀ ਮਨੋਜ ਕਰੀਮਪੁਰੀ ਵਲੋਂ ਖੂਨਦਾਨ ਵੀ ਕੀਤਾ ਗਿਆ, ਜਿਸ ਬਦਲੇ ਉਸ ਨੂੰ ਲੀਚੀ ਦਾ ਜੂਸ ਅਤੇ ਇਕ ...
ਗੁਰਬਾਣੀ ਮੁਤਾਬਿਕ ਜਿੱਥੇ 'ਨਿਰਮਲ ਪੰਥ' ਦਾ ਅਗਾਜ਼ ਜਗਤ-ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਸੀ, ਉੱਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਰਚਿਤ 'ਮਹਾਨ ਕੋਸ਼' ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਦੁਆਰਾ ਜਿਨ੍ਹਾਂ ਪੰਜਾਂ ਸਿੰਘਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਪੜ੍ਹਨ ਲਈ ਕਾਂਸ਼ੀ ਭੇਜਿਆ ਗਿਆ ਸੀ, ਉਨ੍ਹਾਂ ਨੂੰ 'ਨਿਰਮਲੇ' ਦੀ ਉਪਾਧੀ ਦਿੱਤੀ ਗਈ ਸੀ। ਭਾਈ ਸਾਹਿਬ ਅਨੁਸਾਰ ਸਿੱਖ ਕੌਮ ਵਿਚ ਨਿਰਮਲੇ ਸਾਧੂ, ਵਿੱਦਿਆ ਪ੍ਰੇਮੀ, ਨਾਮ-ਅਭਿਆਸੀ ਅਤੇ ਗੁਰਮਤਿ ਦੇ ਵੱਡੇ ਪ੍ਰਚਾਰਕ ਮੰਨੇ ਜਾਂਦੇ ਹਨ। ਇਸੇ ਨਿਰਮਲੇ ਪਰੰਪਰਾ ਦੇ ਇਕ ਮਹਾਨ ਸੰਤ ਅਤੇ ਤਪੱਸਵੀ ਸਨ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਦੀਆਂ ਇਮਾਰਤਾਂ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ, ਉੱਥੇ 80 ਹਜ਼ਾਰ ਤੋਂ ਵੀ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ।
ਸੰਤ ਬਾਬਾ ਘਨੱਈਆ ਸਿੰਘ ਦਾ ਜਨਮ ਪਿਤਾ ਸ: ਦਇਆ ਸਿੰਘ ਦੇ ਗ੍ਰਹਿ ਵਿਖੇ ਮਾਤਾ ਰੱਜੀ ...
ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਅਸੀਂ ਜਿੰਨੀ ਵੀ ਕਰ ਸਕੀਏ, ਓਨੀ ਹੀ ਥੋੜ੍ਹੀ ਹੈ, ਕਿਉਂਕਿ ਉਸ (ਅਕਾਲ ਪੁਰਖ) ਦੀ ਵਿਸ਼ਾਲਤਾ ਦੇ ਸੋਮਿਆਂ ਦੇ ਭੰਡਾਰ ਸਾਡੀ ਸੋਚ ਦੀ ਪਹੁੰਚ ਤੋਂ ਬਹੁਤ ਦੂਰ ਹਨ। ਅਸੀਂ ਓਨਾ ਹੀ ਉਸ (ਅਕਾਲ ਪੁਰਖ) ਦੀ ਵਡਿਆਈ, ਸਿਫਤ ਨੂੰ ਬਿਆਨ ਕਰ ਸਕਦੇ ਹਾਂ, ਜਿੰਨੀ ਕਿ ਅਕਾਲ ਪੁਰਖ ਆਪਣੀ ਮਿਹਰ, ਕਿਰਪਾ ਨਾਲ ਸਾਨੂੰ ਸੋਝੀ ਬਖਸ਼ਦਾ ਹੈ ਅਤੇ ਸਾਡੇ 'ਤੇ ਮਿਹਰ ਕਰਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਜਿੰਨਾ ਸਮਾਂ ਸਾਡੀ ਸੋਚ ਦੇ ਮੁਤਾਬਿਕ ਸਭ ਕੁਝ ਚੱਲ ਰਿਹਾ, ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਜੋ ਪਾਉਣਾ, ਲੈਣਾ ਚਾਹੁੰਦੇ ਹਾਂ, ਜੇ ਅਸੀਂ ਉਹ ਸਭ ਕੁਝ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਪਰਮਾਤਮਾ ਸਾਡੇ ਨਾਲ ਹੈ। ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਵਿਚ ਕੋਈ ਤਬਦੀਲੀ, ਅਣਚਾਹੇ ਹਾਲਾਤ ਬਣਦੇ ਹਨ ਤਾਂ ਸਾਡੀ ਸੋਚ ਦੇ ਪੱਖ ਤਬਦੀਲ ਹੁੰਦੇ ਸਮਾਂ ਨਹੀਂ ਲਗਾਉਂਦੇ। ਅਸੀਂ ਸੋਚਦੇ ਹਾਂ ਕਿ 'ਪਰਮਾਤਮਾ ਸਾਡੇ ਨਾਲ ਕਿੱਥੇ ਹੈ? ਜੇਕਰ ਹੁੰਦਾ ਤਾਂ ਸਾਡੇ 'ਤੇ ਇਹ ਮੁਸ਼ਕਿਲ ਨਾ ਆਉਂਦੀ।' ਪਰ ਜੇਕਰ ਅਸੀਂ ਸੋਚੀਏ ਤਾਂ ਇਹ ਜ਼ਰੂਰੀ ਤਾਂ ਨਹੀਂ ਕਿ ਹਮੇਸ਼ਾ ਸਾਡੀ ਸੋਚ ਹੀ ...
ਅਸੀਂ ਸਾਰੇ ਇਹ ਆਸ ਰੱਖਦੇ ਹਾਂ ਕਿ ਅਸੀਂ ਇਸ ਜੀਵਨ ਰੂਪੀ ਪੱਥ 'ਤੇ ਵਧਦੇ ਹੋਏ ਆਪਣੀ ਮੰਜ਼ਿਲ ਪ੍ਰਾਪਤ ਕਰੀਏ ਪਰ ਮਿਹਨਤ ਤੋਂ ਬਿਨਾਂ ਪ੍ਰਾਪਤ ਹੋਈ ਸਫਲਤਾ ਸਾਨੂੰ ਖੁਸ਼ੀ ਨਹੀਂ ਦੇ ਸਕਦੀ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਅਸੀਂ ਸਵਾਰਥ-ਰਹਿਤ ਭਾਵਨਾ ਨਾਲ ਕਰਮ ਕਰਦੇ ਰਹੀਏ ਤਾਂ ਇਕ ਦਿਨ ਜ਼ਰੂਰ ਅਜਿਹਾ ਆਵੇਗਾ ਕਿ ਉਸ ਦਾ ਫਲ ਮਿਲੇਗਾ। ਵੱਖ-ਵੱਖ ਦੇਸ਼ਾਂ, ਖੇਤਰਾਂ ਅਤੇ ਸਮੁਦਾਇਆਂ ਵਿਚ ਕਰਮ ਬਾਰੇ ਵੱਖ-ਵੱਖ ਧਾਰਨਾਵਾਂ ਹਨ। ਮੁਸਲਮਾਨ ਅਨੁਸਾਰ ਜੋ ਕੁਰਾਨ ਵਿਚ ਲਿਖਿਆ ਹੈ, ਉਹ ਹੀ ਕਰਮ ਹੈ। ਹਿੰਦੂ ਕਹਿੰਦਾ ਹੈ ਕਿ ਜੋ ਵੇਦਾਂ ਵਿਚ ਹੈ, ਉਹ ਮੇਰਾ ਕਰਮ ਹੈ। ਇਕ ਇਸਾਈ ਅਨੁਸਾਰ ਜੋ ਬਾਈਬਲ ਲਿਖਿਆ ਹੈ, ਉਹ ਹੀ ਉਸ ਦਾ ਕਰਮ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੀਵਨ ਵਿਚ ਸਮੇਂ, ਹਾਲਾਤ, ਜਾਤਿ ਭੇਦ ਜਾਂ ਧਾਰਮਿਕ ਵਿਚਾਰਧਾਰਾ ਅਨੁਸਾਰ ਵੀ ਕਰਮ ਬਦਲ ਜਾਂਦੇ ਹਨ ਪਰ ਕਰਮ ਕਰਨ ਵਿਚ ਕੀਤੀ ਮਿਹਨਤ ਕੇਵਲ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਖੁਸ਼ੀ ਵੀ ਪ੍ਰਦਾਨ ਕਰਦੀ ਹੈ। ਇਕ ਮਿਹਨਤੀ ਅਤੇ ਕਰਮਯੋਗੀ ਹੀ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦਾ ਹੈ। ਗੀਤਾ ਵਿਚ ਭਗਵਾਨ ...
ਸਿਰੀਰਾਗੁ ਮਹਲਾ ੫
ਸੋਈ ਧਿਆਈਐ ਜੀਅੜੇ
ਸਿਰਿ ਸਾਹਾਂ ਪਾਤਿਸਾਹੁ॥
ਤਿਸ ਹੀ ਕੀ ਕਰਿ ਆਸ ਮਨ
ਜਿਸ ਕਾ ਸਭਸੁ ਵੇਸਾਹੁ॥
ਸਭਿ ਸਿਆਣਪਾ ਛਡਿ ਕੈ
ਗੁਰ ਕੀ ਚਰਣੀ ਪਾਹੁ॥ ੧॥
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥
ਆਠ ਪਹਰ ਪ੍ਰਭੁ ਧਿਆਇ ਤੂੰ
ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥
ਤਿਸ ਕੀ ਸਰਨੀ ਪਰੁ ਮਨਾ
ਜਿਸੁ ਜੇਵਡੁ ਅਵਰੁ ਨ ਕੋਇ॥
ਜਿਸੁ ਸਿਮਰਤ ਸੁਖੁ ਹੋਇ ਘਣਾ
ਦੁਖੁ ਦਰਦੁ ਨ ਮੂਲੇ ਹੋਇ॥
ਸਦਾ ਸਦਾ ਕਰਿ ਚਾਕਰੀ
ਪ੍ਰਭੁ ਸਾਹਿਬੁ ਸਚਾ ਸੋਇ॥ ੨॥
ਸਾਧ ਸੰਗਤਿ ਹੋਇ ਨਿਰਮਲਾ
ਕਟੀਐ ਜਮ ਕੀ ਫਾਸ॥
ਸੁਖਦਾਤਾ ਭੈ ਭੰਜਨੋ
ਤਿਸੁ ਆਗੈ ਕਰਿ ਅਰਦਾਸਿ॥
ਮਿਹਰ ਕਰੇ ਜਿਸੁ ਮਿਹਰਵਾਨੁ
ਤਾਂ ਕਾਰਜੁ ਆਵੈ ਰਾਸਿ॥ ੩॥
ਬਹੁਤੋ ਬਹੁਤੁ ਵਖਾਣੀਐ ਉਚੋ ਊਚਾ ਥਾਉ॥
ਵਰਨਾ ਚਿਹਨਾ ਬਾਹਰਾ
ਕੀਮਤਿ ਕਹਿ ਨ ਸਕਾਉ॥
ਨਾਨਕ ਕਉ ਪ੍ਰਭ ਮਇਆ ਕਰਿ
ਸਚੁ ਦੇਵਹੁ ਅਪੁਣਾ ਨਾਉ॥ ੪॥ ੭॥ ੭੭॥
(ਅੰਗ 44)
ਪਦ ਅਰਥ : ਜੀਅੜੇ-ਹੇ ਜਿੰਦੇ। ਸਿਰਿ ਸਾਹਾਂ ਪਾਤਿਸਾਹੁ-ਸ਼ਾਹਾਂ ਦੇ ਸਿਰਾਂ 'ਤੇ ਪਾਤਸ਼ਾਹ ਹੈ। ਸੋਈ-ਉਸ। ਤਿਸ ਹੀ ਕੀ-ਉਸ ਦੀ ਹੀ। ਕਰਿ ਆਸ ਮਨ-ਮਨ ਵਿਚ ਆਸ ਰੱਖ। ਸਭਸੁ-ਸਭ ਨੂੰ। ਵੇਸਾਹੁ-ਭਰੋਸਾ ਹੈ। ਪਾਹੁ-ਪੈ ਜਾ। ...
ਜਨਮ ਸਾਖੀਆਂ ਅਤੇ ਪਰਚੀਆਂ ਦੀ ਤਰ੍ਹਾਂ ਮਸਲੇ ਵੀ ਮੱਧਕਾਲੀ ਸੋਚ ਅਤੇ ਦ੍ਰਿਸ਼ਟੀ ਅਨੁਸਾਰ ਲਿਖੀਆਂ ਜਾਂਦੀਆਂ ਰਹੀਆਂ ਜੀਵਨੀਮੂਲਕ ਰਚਨਾਵਾਂ ਹਨ। ਮਸਲੇ ਸ਼ੇਖ ਫ਼ਰੀਦ ਕੇ ਰਚਨਾ ਦਾ ਖਰੜਾ ਸਵਰਗਵਾਸੀ ਸੰਤ ਇੰਦਰ ਸਿੰਘ ਚੱਕਰਵਰਤੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰ ਖਾਨਾ ਦੇ ਕਿਸੇ ਨਾਮਧਾਰੀ ਪਰਿਵਾਰ ਪਾਸੋਂ ਹਾਸਲ ਹੋਇਆ ਸੀ। ਅੱਜਕਲ੍ਹ ਇਹ ਖਰੜਾ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੀ ਲਾਇਬ੍ਰੇਰੀ ਵਿਚ ਹੱਥ ਲਿਖਤ ਨੰ: 359 ਉੱਪਰ ਸੁਰੱਖਿਅਤ ਹੈ। ਵੱਡ-ਆਕਾਰੀ ਇਸ ਗ੍ਰੰਥ ਵਿਚ ਹੋਰਨਾਂ ਕਈ ਰਚਨਾਵਾਂ ਦੇ ਨਾਲ-ਨਾਲ ਮਸਲੇ ਸ਼ੇਖ ਫ਼ਰੀਦ ਕੇ ਵੀ ਸੰਕਲਿਤ ਹੈ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿਚ ਜਿਨ੍ਹਾਂ ਧਰਮ ਆਗੂਆਂ ਦਾ ਵਧੇਰੇ ਪ੍ਰਭਾਵ ਸੀ, ਉਨ੍ਹਾਂ ਵਿਚ ਬਾਬਾ ਫ਼ਰੀਦ ਸ਼ਕਰਗੰਜ ਵੀ ਸੀ। ਗੁਰੂ ਨਾਨਕ ਦੇਵ ਜੀ ਵਲੋਂ ਫਰੀਦ ਬਾਣੀ ਇਕੱਤਰ ਕਰਨ ਅਤੇ ਮਗਰੋਂ ਗੁਰੂ ਅਰਜਨ ਦੇਵ ਜੀ ਵਲੋਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰਨ ਨਾਲ ਬਾਬਾ ਫ਼ਰੀਦ ਸਿੱਖ ਇਤਿਹਾਸ, ਸਿੱਖ ਸਾਹਿਤ ਅਤੇ ਸਿੱਖ ਸੱਭਿਆਚਾਰ ਦਾ ਹਿੱਸਾ ਬਣ ਨਿਬੜਿਆ। ਫਲਸਰੂਪ ਗੁਰੂ ਨਾਨਕ ਦੇਵ ਜੀ ਦੀਆਂ ਜਨਮ ...
ਸ਼ਾਹਜਹਾਨ ਦਾ ਇਕ ਖਾਸ ਚਿੱਟਾ ਬਾਜ਼ ਉਸ ਨੂੰ ਬਹੁਤ ਪਿਆਰਾ ਸੀ ਜੋ ਉਸ ਨੇ ਦੂਰ ਦੇਸ਼ ਤੋਂ ਮੰਗਵਾਇਆ ਸੀ। ਉਸ ਦਾ ਹੁਕਮ ਸੀ ਕਿ ਮੁਗਲਾਂ ਤੋਂ ਇਲਾਵਾ ਨਾ ਕੋਈ ਬਾਜ਼ ਰੱਖ ਸਕਦਾ ਹੈ, ਨਾ ਸ਼ਿਕਾਰ ਖੇਡ ਸਕਦਾ ਹੈ, ਨਾ ਘੋੜੇ 'ਤੇ ਚੜ੍ਹ ਸਕਦਾ ਹੈ ਅਤੇ ਨਾ ਹੀ ਸ਼ਸਤਰ ਪਹਿਨ ਸਕਦਾ ਹੈ। ਛੇਵੇਂ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਬਣ ਕੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸ਼ਸਤਰਧਾਰੀ ਫੌਜ ਤਿਆਰ ਕੀਤੀ, ਬਾਜ਼ ਰੱਖੇ, ਸ਼ਿਕਾਰ ਖੇਡੇ ਅਤੇ ਘੋੜਸਵਾਰੀ ਕੀਤੀ। ਪਰਉਪਕਾਰੀ ਪਾਤਸ਼ਾਹ ਜੀ ਨੇ ਜਿਥੇ ਨਿਰਬਲ ਹੋਈ ਕੌਮ ਵਿਚ ਧਰਮ ਯੁੱਧ ਦਾ ਚਾਅ ਪੈਦਾ ਕੀਤਾ, ਉਥੇ ਉੱਚੇ-ਸੁੱਚੇ ਅਸੂਲਾਂ ਦਾ ਉਪਦੇਸ਼ ਦਿੱਤਾ ਕਿ ਡਿੱਗਿਆ ਹੋਇਆ, ਹਥਿਆਰ ਹੀਣਾ, ਬਾਲਕਾਂ, ਬਿਰਧਾਂ, ਰੋਗੀਆਂ, ਸ਼ਰਨਾਗਤਾਂ ਅਤੇ ਔਰਤਾਂ 'ਤੇ ਕਦੇ ਵਾਰ ਨਹੀਂ ਕਰਨਾ ਪਰ ਜ਼ੁਲਮ ਅੱਗੇ ਹਿੱਕਾਂ ਤਾਣ ਕੇ ਖਲੋ ਜਾਣਾ ਹੈ। ਸੰਨ 1629 ਦੇ ਮਈ ਮਹੀਨੇ ਵਿਚ ਸ਼ਾਹੀ ਬਾਜ਼ ਦੀ ਅਜਿਹੀ ਘਟਨਾ ਘਟੀ ਜੋ ਮਹਾਰਾਜ ਜੀ ਤੇ ਮੁਗਲ ਸੈਨਾ ਚੜ੍ਹਾ ਲਿਆਈ। ਇਨ੍ਹਾਂ ਦਿਨਾਂ ਵਿਚ ਸ਼ਾਹਜਹਾਨ ਲਾਹੌਰ ਆਇਆ ਹੋਇਆ ਸੀ। ਇਕ ਦਿਨ ਉਹ ਸ੍ਰੀ ਅੰਮ੍ਰਿਤਸਰ ਦੀ ਦਿਸ਼ਾ ਵਿਚ ਸ਼ਿਕਾਰ ਚੜ੍ਹਿਆ ...
ਪ੍ਰਾਚੀਨ ਕਾਲ ਵਿਚ ਗੰਧਾਰ ਦੇਸ਼ ਦੀ ਰਾਜਧਾਨੀ ਰਿਹਾ ਪੁਰੁਸਪੁਰ ਸ਼ਹਿਰ ਹੁਣ ਪੇਸ਼ਾਵਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਲ 120 ਤੋਂ ਲੈ ਕੇ ਸਾਲ 132 ਤੱਕ ਕਨਿਸ਼ਕ ਨੇ ਇਥੇ ਰਾਜ ਕੀਤਾ ਅਤੇ ਸਾਲ 991 ਦੇ ਕਰੀਬ ਸੁਬਕਤਉੱਦੀਨ ਨੇ ਰਾਜਾ ਜੈਪਾਲ ਤੋਂ ਪੇਸ਼ਾਵਰ ਖੋਹ ਕੇ ਇਸ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰ ਲਿਆ। ਸਾਲ 1817 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਾਚੀਨ ਸ਼ਹਿਰ ਨੂੰ ਸਿੱਖ ਰਾਜ ਦਾ ਹਿੱਸਾ ਬਣਾ ਲਿਆ।
ਮੌਜੂਦਾ ਸਮੇਂ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖ਼ਵਾਹ ਦੇ ਇਸ ਪੁਰਾਤਨ ਸ਼ਹਿਰ ਵਿਚ ਤਾਲਿਬਾਨ ਅੱਤਵਾਦੀਆਂ ਦੀਆਂ ਵਿਰਾਸਤ ਅਤੇ ਧਰਮ ਵਿਰੋਧੀ ਕਾਰਵਾਈਆਂ ਦੇ ਚਲਦਿਆਂ ਇਕ-ਇਕ ਕਰਕੇ ਹਿੰਦੂਆਂ ਦੀਆਂ ਪ੍ਰਾਚੀਨ, ਧਾਰਮਿਕ ਤੇ ਵਿਰਾਸਤੀ ਨਿਸ਼ਾਨੀਆਂ ਜ਼ਮੀਨਦੋਜ਼ ਕਰ ਦਿੱਤੀਆਂ ਗਈਆਂ। ਅੱਜ ਜੇਕਰ ਕੁਝ ਬਾਕੀ ਬਚੇ ਰਹਿ ਗਏ ਹਨ ਤਾਂ ਉਹ ਹਨ ਇਨ੍ਹਾਂ ਮੁਕੱਦਸ ਯਾਦਗਾਰਾਂ ਦੇ ਖੰਡਰ ਜਾਂ ਇਤਿਹਾਸ ਦੀਆਂ ਪੁਸਤਕਾਂ ਵਿਚ ਇਨ੍ਹਾਂ ਨਾਲ ਸਬੰਧਤ ਕੈਦ ਇਤਿਹਾਸ ਦੇ ਚੰਦ ਅਧਿਆਇ।
ਦੇਸ਼ ਦੀ ਵੰਡ ਤੋਂ ਪਹਿਲਾਂ ਪੇਸ਼ਾਵਰ ਵਿਚ ਅੱਧਾ ਦਰਜਨ ਦੇ ਕਰੀਬ ਗੁਰਦੁਆਰੇ; ਗੁਰਦੁਆਰਾ ਭਾਈ ਜੋਗਾ ਸਿੰਘ-ਮੁਹੱਲਾ ...
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉੱਦਰ ਤੋਂ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, (ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ) ਹੁਣ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। ਬਚਪਨ ਵਿਚ ਹੀ ਆਪ ਜੋਸ਼ੀਲੇ ਤੇ ਤਕੜੇ ਸਨ। 18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਭਾਈ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕਸ਼ਮੀਰ ਦੀ ਭਾਸ਼ਾ : ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਉਰਦੂੁ ਹੈ ਪਰ ਇਸ ਸੂਬੇ ਵਿਚ ਹਿੰਦੀ, ਪੰਜਾਬੀ, ਡੋਗਰੀ, ਕਸ਼ਮੀਰੀ, ਬਾਲਟੀ, ਲੱਦਾਖੀ, ਪੁਰੀਮ, ਗੁਰਜੀ, ਦਾਦਰੀ ਬੋਲਣ ਵਾਲੇ ਲੋਕ ਵੀ ਬਹੁਤ ਗਿਣਤੀ ਵਿਚ ਰਹਿੰਦੇ ਹਨ। ਸਾਲ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਕਸ਼ਮੀਰੀ ਬੋਲਣ ਵਾਲੇ ਲੋਕਾਂ ਦੀ ਗਿਣਤੀ 76 ਲੱਖ ਹੈ, ਜੋ ਕਿ ਹੁਣ ਕਾਫੀ ਵਧ ਗਈ ਹੈ। ਕਸ਼ਮੀਰੀ ਭਾਸ਼ਾ ਨੂੰ ਬੋਲਣ ਲਈ ਕਈ ਲਿੱਪੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਰਦਾ, ਦੇਵਨਾਗਰੀ, ਰੋਮਨ, ਪਰਸ਼ੋ ਅਰਬੀ ਕਸ਼ਮੀਰੀ ਭਾਸ਼ਾ ਦੀਆਂ ਵੱਖ-ਵੱਖ ਲਿੱਪੀਆਂ ਹਨ। ਕਸ਼ਮੀਰ ਵਾਦੀ ਦੇ ਉੱਤਰ ਅਤੇ ਪੱਛਮ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦਰਦੀ, ਸ੍ਰੀਨਯਾ, ਕੋਹਵਾੜ ਕਸ਼ਮੀਰੀ ਭਾਸ਼ਾ ਦੇ ਉਲਟ ਹੀ ਹੁੰਦੀਆਂ ਸਨ। ਇਹ ਭਾਸ਼ਾ ਇੰਡੋ ਆਰੀਅਨ ਅਤੇ ਹਿੰਦੁਸਤਾਨੀ ਇਰਾਨੀ ਭਾਸ਼ਾ ਦੇ ਨੇੜੇ ਦੀ ਭਾਸ਼ਾ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ ਕਸ਼ਮੀਰੀ ਭਾਸ਼ਾ ਨੂੰ ਕਈ ਉਤਰਾਅ-ਚੜ੍ਹਾਅ ਵੇਖਣੇ ਪਏ ਅਤੇ ਇਸ ਤਰ੍ਹਾਂ ਮੌਜੂਦਾ ਕਸ਼ਮੀਰੀ ਭਾਸ਼ਾ ਹੋਂਦ ਵਿਚ ਆ ਗਈ।
ਕਸ਼ਮੀਰੀ ਗਹਿਣੇ : ਕਸ਼ਮੀਰ ਦੇ ਗਹਿਣੇ ...
ਬਠਿੰਡਾ ਤੋਂ 30 ਕਿਲੋਮੀਟਰ ਦੱਖਣੀ-ਪੂਰਬ ਵੱਲ ਤਲਵੰਡੀ ਸਾਬੋ ਨਾਂਅ ਦੀ ਸਬ-ਡਵੀਜ਼ਨ ਹੈ। ਇਹ ਅਸਥਾਨ ਆਦਿ ਕਾਲ ਤੋਂ ਧਾਰਮਿਕ ਮਹੱਤਤਾ ਵਾਲਾ ਰਿਹਾ ਹੈ। ਵੈਦਿਕ ਕਾਲ ਸਮੇਂ ਸਰਸਵਤੀ ਨਦੀ ਥਨੇਸਰ/ਪਹੇਵਾ ਆਦਿ ਹੁੰਦੀ ਹੋਈ ਤਲਵੰਡੀ ਸਾਬੋ ਦੇ ਨਾਲ ਵਗਦੀ ਸੀ ਅਤੇ ਇਥੇ ਇਕ ਬਹੁਤ ਹੀ ਆਧੁਨਿਕ ਸ਼ਹਿਰ ਵਸਿਆ ਹੋਇਆ ਸੀ, ਜਿਸ ਨੂੰ ਇੰਦਰ ਦੀ ਪੁਰੀ (ਪੁਰਿੰਦ੍ਹਰੀ) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਸ਼ਹਿਰ ਵਿਚ ਸੁੰਦਰ ਇਮਾਰਤਾਂ ਅਤੇ ਰਾਜ ਮਾਰਗ ਬਣੇ ਹੋਏ ਸਨ। ਇਹ ਇਕ ਵਪਾਰ ਦਾ ਕੇਂਦਰ ਸੀ। ਸ਼ਹਿਰ ਦੇ ਆਲੇ-ਦੁਆਲੇ ਬਹੁਤ ਸੁੰਦਰ ਤੇ ਮਨਮੋਹਕ ਬਾਗ-ਬਗੀਚੇ ਬਣੇ ਹੋਏ ਸਨ। ਇਸ ਸਥਾਨ 'ਤੇ ਮਹਾਂ-ਰਿਸ਼ੀ ਮਾਰਕੰਡੇ ਜਿਹੇ ਮਹਾਂਪੁਰਸ਼ਾਂ ਨੇ ਭਗਤੀ ਕੀਤੀ। ਪਰ ਸਮੇਂ ਦੇ ਨਾਲ ਸਰਸਵਤੀ ਨੇ ਆਪਣਾ ਰੁਖ਼ ਬਦਲ ਕੇ ਪੂਰਬ ਵੱਲ ਕਰ ਲਿਆ ਅਤੇ ਸਤਲੁਜ ਦਰਿਆ ਜਿਹੜਾ ਬਠਿੰਡਾ ਦੇ ਕਿਲ੍ਹੇ ਨਾਲ ਵਗਦਾ ਸੀ, ਉਸ ਨੇ ਆਪਣਾ ਰੁਖ਼ ਪੱਛਮ ਵੱਲ ਕਰ ਲਿਆ ਅਤੇ ਤਲਵੰਡੀ ਦਾ ਇਲਾਕਾ ਉੱਚੇ ਟਿੱਬਿਆਂ ਵਾਲਾ ਮਾਰੂਥਲ ਬੰਜਰ ਬਣ ਗਿਆ, ਜਿਹੜਾ ਕਦੇ ਜ਼ਰਖ਼ੇਜ਼ ਭੂਮੀ ਸੀ।
ਸਮੇਂ ਦੇ ਬਦਲਣ ਨਾਲ ਮੁਗਲ ਕਾਲ ਵਿਚ ਇਹ ਇਲਾਕਾ ਦਿੱਲੀ ਦੇ ਬਾਦਸ਼ਾਹ ...
ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਇਹ ਕਮੇਟੀ ਕਿਵੇਂ ਹੋਂਦ ਵਿਚ ਆਈ? ਇਸ ਦਾ ਨਿਕਾਸ-ਵਿਕਾਸ ਕਿਵੇਂ ਹੋਇਆ ਅਤੇ ਕਿਵੇਂ ਇਹ ਸ਼੍ਰੋਮਣੀ ਸਿੱਖ ਸੰਸਥਾ ਵਜੋਂ ਪ੍ਰਵਾਨ ਚੜ੍ਹੀ? ਇਸ ਨੇ ਕੀ ਪ੍ਰਾਪਤੀਆਂ ਕੀਤੀਆਂ? ਇਨ੍ਹਾਂ ਸੁਆਲਾਂ ਨੂੰ ਅਸੀਂ ਸੰਖੇਪ 'ਚ ਵਿਚਾਰ ਰਹੇ ਹਾਂ।
12 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਦਾ ਸਾਲਾਨਾ ਦੀਵਾਨ ਅੰਮ੍ਰਿਤਸਰ 'ਚ ਹੋਇਆ, ਜਿਸ ਵਿਚ ਬਹੁਤ ਸਾਰੇ ਅਖੌਤੀ ਗੁਰੂ-ਦਾਤ ਅੰਮ੍ਰਿਤ ਦੀ ਪਾਹੁਲ ਪ੍ਰਾਪਤ ਕਰ, ਨਾਨਕ ਨਿਰਮਲ ਪੰਥ ਦੇ ਮੈਂਬਰ ਬਣੇ। ਨਵੇਂ ਸਜੇ ਸਿੰਘ ਗੁਰੂ ਅਰਜਨ ਦੇਵ ਜੀ ਦੁਆਰਾ ਸਿਰਜਤ ਸਰਬ-ਸਾਂਝੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋੜ੍ਹੀ ਨੋਕ-ਝੋਕ ਤੋਂ ਬਾਅਦ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਹੁਕਮਨਾਮੇ ਦੇ ਬੋਲ ਸਨ :
ਨਿਗੁਣਿਆ ਨੋ ਆਪੇ ਬਖਸਿ ਲਏ
ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ
ਭਾਈ ਰਾਮ ਨਾਮਿ ਚਿਤੁ ਲਾਇ॥ (ਅੰਗ 638)
ਜਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX