ਤਾਜਾ ਖ਼ਬਰਾਂ


ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਕੀਤੀ ਖੁਦਕੁਸ਼ੀ
. . .  1 minute ago
ਨਾਭਾ, 26 ਮਈ (ਅਮਨਦੀਪ ਸਿੰਘ ਲਵਲੀ) - ਨਾਭਾ ਦੀ ਕੀਰਤੀ ਨਾਮੀ 24 ਸਾਲਾਂ ਔਰਤ ਵੱਲੋਂ ਗਲ ਵਿਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਰਤੀ ਦੇ ਭਰਾ ਅਮਿਤ ਮੁਤਾਬਿਕ ਉਸ ਦੇ ਪਤੀ ਦੀਪਕ ਦੇ ਕਿਸੇ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਤੇ ਭਾਈ ਵਰਿਆਮ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਅਫਸੋਸ
. . .  20 minutes ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ) - ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਲੰਪੀਅਨ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਜੀ ਹਾਕੀ ਦੇ ਮਹਾਨ ਖਿਡਾਰੀ ਹੀ ਨਹੀਂ ਬਲਕਿ...
ਸਿਹਤ ਮੰਤਾਰਲਾ ਨੇ ਸੂਬਿਆਂ ਨੂੰ ਹਾਈਡ੍ਰੋਕਸੀਕਲੋਰੋਕਵੀਨ ਸਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਕਿਹਾ
. . .  33 minutes ago
ਨਵੀਂ ਦਿੱਲੀ, 26 ਮਈ - ਦੇਸ਼ 'ਚ ਕੋਰੋਨਾਵਾਇਰਸ ਖਿਲਾਫ ਮਲੇਰੀਆ ਦੀ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਦੇ ਇਸਤੇਮਾਲ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮੰਗਲਵਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ 'ਚ ਸਾਰੇ ਸੂਬਿਆਂ ਤੇ ਕੇਂਦਰ...
ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਡੇਢ ਲੱਖ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਰਾਸ਼ਨ ਦਿੱਤਾ - ਡਿਪਟੀ ਕਮਿਸ਼ਨਰ
. . .  about 1 hour ago
ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਹੁਣ ਤੱਕ ਡੇਢ ਲੱਖ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਵੰਡੀ ਗਈ ।ਇਸ ਗੱਲ ਦਾ ਦਾਅਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ...
ਚੀਨ ਦੇ ਮਸਲੇ 'ਤੇ ਰਾਜਨਾਥ ਸਿੰਘ ਦੀ ਅਹਿਮ ਬੈਠਕ
. . .  about 1 hour ago
ਨਵੀਂ ਦਿੱਲੀ, 26 ਮਈ - ਪਿਛਲੇ ਕੁੱਝ ਦਿਨਾਂ ਤੋਂ ਚੀਨ ਤੇ ਨਿਪਾਲ ਦੇ ਨਾਲ ਜਾਰੀ ਖਿੱਚੋਤਾਣ ਵਿਚਕਾਰ ਅੱਜ ਮੰਗਲਵਾਰ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅਹਿਮ ਬੈਠਕ ਕੀਤੀ। ਚੀਫ਼ ਆਫ਼ ਡਿਫੈਂਸ ਬਿਪਿਨ ਰਾਵਤ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ ਦੇ ਨਾਲ ਹੋਈ ਬੈਠਕ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ 111 ਹੋਈ
. . .  about 1 hour ago
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਗਿਣਤੀ 111 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ...
ਕਰਨਾਲ ਵਿਖੇ ਅੱਜ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 1 hour ago
ਕਰਨਾਲ, 26 ਮਈ (ਗੁਰਮੀਤ ਸਿੰਘ ਸੱਗੂ) - ਸੀ ਐਮ ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਦੇ 3 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਮਹਿਲਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਦੋ ਦੀ ਹਰਿਆਣਾ ਤੋਂ ਬਾਹਰ ਦੀ ਟਰੈਵਲ ਹਿਸਟਰੀ ਹੈ। ਅੱਜ ਇਕ ਮਾਮਲਾ...
ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਲਾਕਡਾਉਨ ਦੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਕਢਿਆ ਜਾਵੇਗਾ ਘੱਲੂਘਾਰਾ ਮਾਰਚ
. . .  about 2 hours ago
ਅੰਮ੍ਰਿਤਸਰ, 26 ਮਈ (ਰਾਜੇਸ਼ ਸੰਧੂ)- ਦਲ ਖ਼ਾਲਸਾ ਵੱਲੋਂ ਜੂਨ 1984 ਨੂੰ 36ਵਰ੍ਹੇ ਪੂਰੇ ਹੋਣ 'ਤੇ ਵੀ ਸਿਖ ਕੌਮ ਦੇ ਲਗੇ ...
ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
. . .  about 2 hours ago
ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)- ਮੁੱਖ ਮੰਤਰੀ ਪੰਜਾਬ ਦੇ 'ਸਿਆਸੀ' ਲਾਕ ਡਾਊਨ ਅਤੇ 'ਵਿਵਾਦ-ਏ-ਸ਼ਰਾਬ' 'ਚ ਘਿਰੀ....
ਲੱਖਾਂ ਦੀ ਅਫ਼ੀਮ ਸਮੇਤ ਦੋ ਕਾਬੂ
. . .  about 2 hours ago
ਅਜੀਤਵਾਲ, 26 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)- ਮੋਗਾ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ਼ ਧਰਮਕੋਟ ਨੇ ਖ਼ਾਸ....
ਕੋਵਿਡ-19 ਦੇ ਤਹਿਤ ਸਫ਼ਾਈ ਕਰਮਚਾਰੀਆਂ ਦੇ ਲਏ ਗਏ ਸੈਂਪਲ
. . .  about 3 hours ago
ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਰੀ)- ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ...
ਬੈਂਕ ਅੱਗੇ ਜੁੜੀ ਲੋਕਾਂ ਦੀ ਭੀੜ ਕਾਰਨ ਸਮਾਜਿਕ ਦੂਰੀ ਦਾ ਨਿਕਲਿਆ ਜਨਾਜ਼ਾ
. . .  about 2 hours ago
ਬਾਘਾਪੁਰਾਣਾ, 26 ਮਈ(ਬਲਰਾਜ ਸਿੰਗਲਾ)- ਬਾਘਾਪੁਰਾਣਾ ਦੀਆਂ ਬੈਂਕਾਂ ਅੱਗੇ ਲੋਕਾਂ ਦੀਆਂ ਜੁੜੀਆਂ ਭੀੜਾਂ ਦੇ ਨਾਲ ...
ਬੈਂਕ ਕਰਮਚਾਰੀਆਂ ਵੱਲੋਂ ਬੈਂਕ ਦੇ ਗੇਟ ਨੂੰ ਅੰਦਰੋਂ ਬੰਦ ਕਰਕੇ ਖਾਤਾ ਧਾਰਕਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
. . .  about 3 hours ago
ਗੁਰੂਹਰਸਹਾਏ, 26 ਮਈ (ਕਪਿਲ ਕੰਧਾਰੀ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਨੂੰ...
ਟਾਂਡਾ ਨੇੜੇ ਪਾਏ ਗਏ 4 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ
. . .  about 3 hours ago
ਟਾਂਡਾ ਉੜਮੁੜ, 26 ਮਈ ( ਦੀਪਕ ਬਹਿਲ) - ਟਾਂਡਾ ਦੇ ਪਿੰਡ ਨੰਗਲੀ 'ਚ ਮੌਤ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਨਿਕਲੇ ਮਰੀਜ ਦੇ ਸੰਪਰਕ 'ਚ ਆਏ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ । ਪਿੰਡ ਨੂੰ ਸੀਲ ਕਰਕੇ ਸਿਹਤ ਅਧਿਕਾਰੀਆਂ ਨੇ ਸੈਂਪਲ ਇਕੱਤਰ ਕਰਨ ਦੀ ਪ੍ਰਕਿਰਿਆ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : 4 ਪੁਲਿਸ ਮੁਲਾਜ਼ਮਾਂ ਵੱਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ 'ਤੇ ਫ਼ੈਸਲਾ ਕੱਲ੍ਹ
. . .  about 4 hours ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਬਹੁ ਚਰਚਿਤ ਅਤੇ ਵਿਵਾਦਾਂ 'ਚ ਘਿਰੇ ਗਾਇਕ ਸ਼ੁਭਦੀਪ ਸਿੰਘ ...
ਆੜ੍ਹਤੀਏ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀ ਮੰਡੀ ਬਰੀਵਾਲਾ ਵਿਖੇ ਇਕ...
ਸੜਕ ਹਾਦਸੇ 'ਚ ਐਕਟਿਵਾ ਸਵਾਰ ਵਿਅਕਤੀ ਦੀ ਹੋਈ ਮੌਤ
. . .  about 4 hours ago
ਮਾਨਾਂਵਾਲਾ, 26 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਕਸਬਾ ਮਾਨਾਂਵਾਲਾ ਦੇ ਨੇੜਿਓ...
ਦੋ ਮਹੀਨਿਆਂ ਬਾਅਦ ਦਿੱਲੀ ਤੋਂ ਆਦਮਪੁਰ ਪਹੁੰਚੀਆਂ ਘਰੇਲੂ ਉਡਾਣਾਂ
. . .  about 4 hours ago
ਜਲੰਧਰ, 26 ਮਈ (ਚਿਰਾਗ਼ ਸ਼ਰਮਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਦੁਆਬਾ ਵਾਸੀਆਂ ਦੇ ਇੰਤਜ਼ਾਰ ਦੀ ਘੜੀਆਂ...
18 ਸਾਲਾ ਪ੍ਰਵਾਸੀ ਮਜ਼ਦੂਰ ਵੱਲੋਂ ਖ਼ੁਦਕੁਸ਼ੀ
. . .  about 4 hours ago
ਇੰਗਲੈਂਡ ਦੇ ਡਰਬੀ ਵਿਖੇ ਗੁਰਦੁਆਰਾ ਸਾਹਿਬ ਦੀ ਹੋਈ ਭੰਨ ਤੋੜ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
. . .  about 4 hours ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ)- ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ...
ਮਹਿਲਾ ਕਾਂਸਟੇਬਲ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ
. . .  about 5 hours ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਪੁਲਿਸ ਲਾਈਨ 'ਚ ਇੱਕ ਮਹਿਲਾ ਕਾਂਸਟੇਬਲ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ ...
ਜੀਪ ਹੇਠਾਂ ਦੇ ਕੇ ਕੀਤੇ ਕਤਲ ਮਾਮਲੇ 'ਚ ਇਕ ਵਾਰ ਫਿਰ ਮੁੜ ਸੁਰਖ਼ੀਆਂ 'ਚ ਨਵਾਂਸ਼ਹਿਰ ਪੁਲਿਸ
. . .  about 5 hours ago
ਨਵਾਂਸ਼ਹਿਰ, 26 ਮਈ (ਗੁਰਬਖ਼ਸ਼ ਸਿੰਘ ਮਹੇ)- ਬੀਤੀ ਰਾਤ ਜੀਪ ਹੇਠਾਂ ਦੇ ਕੇ ਮਾਰੇ ਇਕ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਨਵਾਂਸ਼ਹਿਰ ਪੁਲਿਸ ਇਕ ਵਾਰ ਫਿਰ ਚਰਚਾ ਵਿਚ...
ਸਰਕਾਰੀ ਕਣਕ ਦੇ ਲੱਗੇ ਚੱਕਿਆਂ 'ਚ ਚੌਕੀਦਾਰਾਂ ਨੇ ਮਾਰਿਆ ਪਾਣੀ
. . .  about 5 hours ago
ਨਰੋਟ ਮਹਿਰਾ, 26 ਮਈ (ਰਾਜ ਕੁਮਾਰੀ)- ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੀ ਦਾਣਾ ਮੰਡੀ ਕਾਨਵਾਂ 'ਚ ਸਰਕਾਰੀ ਕਣਕ...
ਕੇਂਦਰ ਸਰਕਾਰ ਵੱਲੋਂ ਲਗਾਇਆ ਕਰਫ਼ਿਊ ਹੋਇਆ ਫ਼ੇਲ੍ਹ - ਰਾਹੁਲ ਗਾਂਧੀ
. . .  about 5 hours ago
ਨਵੀਂ ਦਿੱਲੀ, 26 ਮਈ - ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀਡੀਓ ...
ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਘੱਟ ਦੇਖਣ ਨੂੰ ਮਿਲ ਰਹੀਆਂ ਰੌਣਕਾਂ
. . .  about 5 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕੱਲ੍ਹ ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਗੁਰ ਅਰਜਨ ਵਿਟਹੁ ਕੁਰਬਾਣੀ

ਸ਼ਾਂਤੀ ਦੇ ਪੁੰਜ, ਗੁਰਮਤਿ ਵਿਚ ਗੰਭੀਰ ਚਿਤ, ਧੀਰਜ ਰੂਪੀ ਧਰਮ ਦੇ ਮਾਲਿਕ, ਪਰਾਏ ਦੁੱਖ ਹਰਨ ਵਾਲੇ, ਪ੍ਰਭੂ ਜਿਹੇ ਉਦਾਰ ਚਿਤ ਅਤੇ ਹਊਮੈ ਨੂੰ ਦੂਰ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਨੇ ਸੇਵਾ ਦੀ ਪੁੰਜ ਮਾਤਾ ਬੀਬੀ ਭਾਨੀ ਅਤੇ ਚੌਥੇ ਨਾਨਕ ਗੁਰੂ ਰਾਮਦਾਸ ਜੀ ਦੇ ਘਰ, ਭੱਟ ਕਲਸਹਾਰ ਦੇ ਸ਼ਬਦਾਂ ਵਿਚ 'ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ' 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ | ਭਗਤੀ ਦੇ ਜੋਗ ਨੂੰ ਜਿੱਤਣ ਵਾਲੇ ਗੁਰੂ ਅਰਜਨ ਦੇਵ ਜੀ ਨੇ 'ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ' ਜਨਮ ਸਮੇਂ ਤੋਂ ਹੀ ਗੁਰੂ ਦੀ ਮਤ ਦੁਆਰਾ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਸੀ | ਨਾਨਾ ਗੁਰਦੇਵ, ਗੁਰੂ ਅਮਰਦਾਸ ਜੀ ਦੇ ਬਚਨਾਂ 'ਦੋਹਿਤਾ ਬਾਣੀ ਕਾ ਬੋਹਿਥਾ' ਮੁਤਾਬਕ ਆਪ ਜੀ ਨੇ ਇਕ ਮਹਾਨ ਬੀੜਕਾਰ ਵਜੋਂ ਆਦਿ ਗ੍ਰੰਥ ਦਾ ਸੰਪਾਦਨ ਕੀਤਾ |
ਗੁਰੂ ਰਾਮਦਾਸ ਜੀ ਨੇ ਜਦੋਂ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇ ਨਿਰਮਲ ਪੰਥ ਦਾ ਪੰਜਵਾਂ ਵਾਰਸ ਥਾਪਿਆ ਤਾਂ ਆਪ ਦਾ ਵੱਡਾ ਭਰਾ ਦੁਨਿਆਵੀ ਹੱਕਾਂ ਵਾਂਗ ਇਸ ਨਿਰਮਲ ਵਿਰਾਸਤ 'ਤੇ ਵੀ ਆਪਣਾ ਅਧਿਕਾਰ ਜਮਾਉਣ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਆਪਣੇ ਭਰਾਵਾਂ ਨੂੰ ਦੁਨਿਆਵੀ ਦੌਲਤਾਂ ਛੱਡ ਅਕਾਲ ਪੁਰਖ ਦੀ ਸਿਫ਼ਤ ਦਾ ਖਜ਼ਾਨਾ ਨਾਲ ਲੈ ਅੰਮਿ੍ਤਸਰ ਵਿਖੇ ਆ ਗਏ ਅਤੇ ਆਪਣੇ ਗੁਰੂ ਪਿਤਾ ਦੇ ਸਰੋਵਰ ਨਿਰਮਾਣ ਕਾਰਜ ਨੂੰ ਪੂਰਾ ਕੀਤਾ | ਗੁਰੂ ਜੀ ਦੀ ਸ਼ਖ਼ਸੀਅਤ ਸੰਗਤਾਂ ਨੂੰ ਨਿਹਾਲ ਕਰਦੀ ਗਈ, ਗੁਰੂ ਘਰ ਦੇ ਦੋਖੀਆਂ ਨੂੰ ਇਹ ਸਭ ਰਾਸ ਨਾ ਆਇਆ ਅਤੇ ਨਵੇਂ ਬਣੇ ਮੁਗ਼ਲ ਸ਼ਾਸਕ ਜਹਾਂਗੀਰ ਕੋਲ ਗੁਰੂ ਅਰਜਨ ਦੇਵ ਜੀ ਦੀ ਚੁਗਲੀ ਹੋਣ ਲੱਗੀ |
ਜਹਾਂਗੀਰ ਆਪਣੇ ਪਿਤਾ ਅਕਬਰ ਵਾਂਗ ਦੂਰ ਅੰਦੇਸ਼ ਅਤੇ ਸਹਿਣਸ਼ੀਲਤਾ ਵਾਲਾ ਬਾਦਸ਼ਾਹ ਨਹੀਂ ਸੀ | ਆਪਣੇ ਪੁੱਤਰ ਖੁਸਰੋ ਦੇ ਬਾਗੀ ਹੋਣ ਤੋਂ ਬਾਅਦ ਉਹ ਗੁਰੂ ਅਰਜਨ ਦੇਵ ਜੀ ਨਾਲ ਖਾਰ ਖਾਣ ਲੱਗਾ | ਚੰਦੂ ਦੀਵਾਨ ਅਤੇ ਪਿ੍ਥੀ ਚੰਦ ਦੀਆਂ ਚੁਗਲੀਆਂ ਨੇ ਬਲਦੀ 'ਤੇ ਤੇਲ ਪਾਇਆ | ਗੁਰੂ ਅਰਜਨ ਦੇਵ ਜੀ ਪ੍ਰਤੀ ਜਹਾਂਗੀਰ ਦੀ ਘਿ੍ਣਤ ਭਾਵਨਾ ਦਾ ਅੰਦਾਜ਼ਾ ਉਸ ਦੀ ਆਪਣੀ ਪੁਸਤਕ 'ਤੁਜ਼ਕੇ ਜਹਾਂਗੀਰੀ' ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ;
'ਬਿਆਸ ਨਦੀ ਦੇ ਕੰਢੇ 'ਤੇ ਗੋਇੰਦਵਾਲ ਪਿੰਡ ਵਿਚ ਇਕ ਹਿੰਦੂ ਅਰਜਨ ਨਾਮੀ ਪੀਰਾਂ ਬਜ਼ੁਰਗਾਂ ਦੇ ਭੇਸ ਵਿਚ ਰਹਿੰਦਾ ਸੀ | ਉਹਦਾ ਪਖੰਡ ਤੇ ਫਰੇਬ ਇੰਨਾ ਸੀ ਕਿ ਕਈ ਮੂਰਖ ਤੇ ਬੇਸਮਝ ਮੁਸਲਮਾਨ ਵੀ ਉਸ ਨੂੰ ਆਪਣਾ ਪੀਰ ਗੁਰੂ ਮੰਨਦੇ ਸਨ | ਉਸ ਦਾ ਈਸ਼ਵਰ ਦੇ ਨਜ਼ਦੀਕੀ ਹੋਣ ਦਾ ਪੱਕਾ ਦਾਅਵਾ ਸੀ | ਲੋਕੀ ਫਰੇਬ ਦੇ ਪੁਜਾਰੀ ਤੇ ਪੂਰਾ ਇਹਤਕਾਦ ਰੱਖਦੇ ਸਨ ਤੇ ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਸੀ | ਬੜੀ ਦੇਰ ਤੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਸ ਪਖੰਡ ਤੇ ਝੂਠ ਦੇ ਫਰੇਬ ਨੂੰ ਬੰਦ ਕਰਨਾ ਚਾਹੀਦਾ ਹੈ | ਜਾਂ ਉਸ ਨੂੰ ਮੁਸਲਮਾਨੀ ਮੱਤ ਵਿਚ ਲਿਆਉਣਾ ਚਾਹੀਦਾ ਹੈ | ਇਨ੍ਹਾਂ ਹੀ ਦਿਨਾਂ ਵਿਚ ਖੁਸਰੋ, ਜੋ ਬਾਗੀ ਹੋਇਆ ਨੱਸਿਆ ਜਾ ਰਿਹਾ ਸੀ, ਇਥੋਂ ਦੀ ਦਰਿਆ ਪਾਰ ਹੋਇਆ, ਇਸ ਜਾਹਲ ਤੇ ਹਕੀਰ ਆਦਮੀ ਕੋਲ ਉਹ ਠਹਿਰਿਆ | ਇਸ ਨੇ ਉਸ ਨਾਲ ਪਹਿਲਾਂ ਮਿਥੀਆਂ ਹੋਈਆਂ ਬਹੁਤ ਗੱਲਾਂ ਕੀਤੀਆਂ ਤੇ ਅਸ਼ੀਰਵਾਦ ਦੇ ਕੇ ਤਿਲਕ ਲਾਇਆ | ਜਦ ਇਹ ਗੱਲ ਮੈਂ ਸੁਣੀ ਤਾਂ ਹੁਕਮ ਦਿੱਤਾ ਕਿ ਇਕਦਮ ਇਸ ਨੂੰ ਫੜਿਆ ਜਾਵੇ ਤੇ ਤਸੀਹੇ ਦੇ ਕੇ ਕਤਲ ਕੀਤਾ ਜਾਵੇ |' (ਸਰੋਤ-ਗੁਰਮਤਿ ਪ੍ਰਕਾਸ਼ ਮਾਰਚ 1972)
ਜਹਾਂਗੀਰ ਦਾ ਗੁਰੂ ਅਰਜਨ ਦੇਵ ਜੀ ਪ੍ਰਤੀ ਨਫ਼ਰਤ ਵਾਲਾ ਸੁਭਾਅ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਰਾਸ ਆਇਆ | ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਯਾਸਾ (13ਵੀਂ ਸਦੀ ਵਿਚ ਚੰਗੇਜ਼ ਖਾਨ ਦੁਆਰਾ ਚਲਾਈ ਗਈ ਫ਼ਕੀਰਾਂ ਦੀ ਸਜ਼ਾ ਜਿਸ ਵਿਚ ਖੂਨ ਦਾ ਇਕ ਵੀ ਕਤਰਾ ਡੁੱਲਣ ਤੋਂ ਬਿਨਾਂ ਮਾਰਿਆ ਜਾਂਦਾ ਹੈ) ਦੀ ਸਜ਼ਾ ਸੁਣਾ ਕਸ਼ਮੀਰ ਵੱਲ ਚਲਾ ਗਿਆ | ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ, ਤੱਤੀ ਤਵੀ 'ਤੇ ਬਿਠਾਇਆ ਗਿਆ, ਉਬਲਦੇ ਪਾਣੀ ਵਿਚ ਰੱਖਿਆ ਗਿਆ ਪਰ ਗੁਰੂ ਜੀ ਅਡੋਲ ਰਹੇ ਅਤੇ 'ਤੇਰਾ ਕੀਆ ਮੀਠਾ ਲਾਗੈ¨ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ¨' ਅਨੁਸਾਰ ਭਾਣੇ ਵਿਚ ਰਹੇ |
ਆਮ ਪ੍ਰਚਲਿਤ ਰਵਾਇਤ ਅਨੁਸਾਰ ਗੁਰੂ ਅਰਜਨ ਦੇਵ ਜੀ ਰਾਵੀ ਵਿਚ ਇਸ਼ਨਾਨ ਕਰਨ ਗਏ ਅਤੇ ਅਲੋਪ ਹੋ ਗਏ ਪਰ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਜਲਾਦਾਂ ਨੇ ਗੁਰੂ ਜੀ ਦਾ ਛਾਲਿਆਂ ਨਾਲ ਭਰਿਆ ਜਿਸਮ ਇੱਟਾਂ-ਵੱਟਿਆਂ ਨਾਲ ਫੇਹ ਦਿੱਤਾ, ਜਿਸ ਨਾਲ ਖੂਨ ਵਹਿ ਤੁਰਿਆ ਅਤੇ ਯਾਸਾ ਦੀ ਸਜ਼ਾ ਕਾਮਯਾਬ ਨਾ ਹੋ ਸਕੀ | ਕੇਸਰ ਸਿੰਘ ਅਨੁਸਾਰ ਗੁਰੂ ਜੀ ਦੇ ਮੱਥੇ ਉਪਰ ਇੱਟ ਦੀ ਚੋਟ ਕਾਰਨ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਅਤੇ ਜਲਾਦਾਂ ਦੁਆਰਾ ਆਪ ਦੇ ਸਰੀਰ ਨੂੰ ਰਾਵੀ ਵਿਚ ਰੋੜ੍ਹ ਦਿੱਤਾ ਗਿਆ | ਇਹ ਘਟਨਾ 30 ਮਈ 1606 ਨੂੰ ਵਾਪਰੀ | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਵਜੋਂ ਦੇਖਿਆ ਜਾਂਦਾ ਹੈ | ਇਹ ਸ਼ਹੀਦੀ ਇਕ ਅਜਿਹੀ ਘਟਨਾ ਸੀ, ਜਿਸ ਨਾਲ ਸਿੱਖ ਧਰਮ ਨਵੇਂ ਢੰਗ ਨਾਲ ਜਥੇਬੰਦ ਹੋਇਆ | ਕਵੀਆਂ ਅਨੁਸਾਰ ''ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇਕ ਪੀਰੀ ਦੀ'' ਦੁਆਰਾ ਸਿੱਖ ਧਰਮ ਵਿਚ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੋਇਆ, ਜਿਸ ਨਾਲ ਸਿਮਰਨ ਅਤੇ ਸੂਰਮਗਤੀ ਦੀ ਸਾਂਝ ਪਈ |

-ਸਹਾਇਕ ਪ੍ਰੋਫੈਸਰ, ਅਰਜਨ ਦਾਸ ਕਾਲਜ, ਧਰਮਕੋਟ (ਮੋਗਾ) |
ਸੰਪਰਕ : 89683-86290


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ | ਸਿੱਖ ਧਰਮ ਅੰਦਰ 'ਸ਼ਹਾਦਤ' ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਰੂਪਮਾਨ ਹੈ | ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ਼ ਹੈ | ਪੰਜਵੇਂ ਪਾਤਸ਼ਾਹ ਜੀ ਵਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖ਼ਰ 'ਤੇ ਪੁੱਜ ਗਈ |
ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ | ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ 'ਗੁਰੂ ਕਾ ਚੱਕ' ਨੂੰ 'ਚੱਕ ਰਾਮਦਾਸ/ ਰਾਮਦਾਸਪੁਰ' ਦਾ ਨਾਂਅ ਦੇ ਕੇ ਇਸ ਦਾ ਵਿਕਾਸ ਕਰਨਾ ਆਪ ਜੀ ਦੀ ਹੀ ਦੇਣ ਹੈ, ਜੋ ਬਾਅਦ ਵਿਚ ਸ੍ਰੀ ਅੰਮਿ੍ਤਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਤਿਆਰ ਕਰਵਾਏ ਜਾ ਰਹੇ ਅੰਮਿ੍ਤ ਸਰੋਵਰ ਦੀ ਸੰਪੂਰਨਤਾ ਕਰਵਾ ਕੇ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ | ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿਚੋਂ ਇਕ ਮਹਾਨ ਕੰਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਹੈ | ਇਸੇ ਤਰ੍ਹਾਂ ਆਪ ਨੇ ਵੱਖ-ਵੱਖ ਅਸਥਾਨਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਅਤੇ ਸਿੱਖਾਂ ਨੂੰ ਵਾਪਾਰ ਲਈ ਪ੍ਰੇਰਿਆ | ਆਪ ਜੀ ਵਲੋਂ ਤੀਹ ਰਾਗਾਂ ਵਿਚ ਰਚੀ ਗਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ | ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ |
ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ | ਇਸ ਤਰਾਂ 30 ਮਈ 1606 ਈ: ਨੂੰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ |
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ, ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ | ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ | ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ | ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿਚ ਵੀ ਕਰਦਾ ਹੈ | ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗ਼ਾਵਤ ਵਿਚੋਂ ਮਿਲਿਆ | ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ |
ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉਤੇ ਇਸ ਦਾ ਦੂਰਗਾਮੀ ਅਸਰ ਹੋਇਆ | ਇਸ ਨਾਲ ਸਿੱਖਾਂ ਦੇ ਮਨਾਂ ਉਤੇ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ | ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਤਖ਼ਤ 'ਸ੍ਰੀ ਅਕਾਲ ਤਖ਼ਤ ਸਾਹਿਬ' ਦੀ ਸਥਾਪਨਾ ਕੀਤੀ |
ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ | ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਤੇ ਸਬਰ, ਸੰਤੋਖ ਤੇ ਦਿ੍ੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ | ਸੋ ਆਓ, ਗੁਰੂ ਸਾਹਿਬ ਵਲੋਂ ਦਿੱਤੀ ਗਈ ਪਾਵਨ ਸ਼ਹਾਦਤ ਦੇ ਅਸਲ ਮਨੋਰਥ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

ਆਪਸੀ ਭਾਈਚਾਰੇ ਦਾ ਪ੍ਰਤੀਕ ਈਦ-ਉਲ-ਫ਼ਿਤਰ ਦਾ ਤਿਉਹਾਰ

ਸਾਡਾ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਤੇ ਇਕ ਮਹਾਨ ਦੇਸ਼ ਹੈ | ਸਾਡੇ ਦੇਸ਼ ਵਿਚ ਹਰ ਧਰਮ ਦੇ ਭਾਈਚਾਰਿਆਂ ਦੇ ਲੋਕ ਆਪਸ ਵਿਚ ਬਹੁਤ ਹੀ ਪਿਆਰ ਨਾਲ ਮਿਲ-ਜੁਲ ਕੇ ਰਹਿੰਦੇ ਹਨ | ਸਾਡੇ ਦੇਸ਼ ਵਿਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਿਸ ਦਿਨ ਕਿਸੇ ਨਾ ਕਿਸੇ ਧਰਮ ਦਾ ਤਿਉਹਾਰ ਨਾ ਹੋਵੇ | ਈਦ-ਉਲ-ਫ਼ਿਤਰ ਦਾ ਦਿਹਾੜਾ ਅਸਲ ਵਿਚ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿਚ ਕੀਤੀ ਗਈ ਬੰਦਗ਼ੀ (ਭਗਤੀ) ਦੇ ਬਦਲੇ ਵਿਚ ਮਿਲਣ ਵਾਲੇ ਇਨਾਮ ਦਾ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ | ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਵਿਚ ਇਕ ਇਮਾਨ ਵਾਲਾ ਸਵੇਰੇ (ਸਰਘੀ) ਤੋਂ ਸ਼ਾਮ ਅਫ਼ਤਾਰੀ (ਰੋਜ਼ਾ ਖੁੱਲ੍ਹਣ) ਤੱਕ ਅੱਲਾਹ ਪਾਕ ਦੀ ਰਜ਼ਾ ਵਾਲੀ ਜ਼ਿੰਦਗੀ ਬੜੀ ਜ਼ਿੰਮੇਵਾਰੀ ਨਾਲ ਬਿਤਾਉਂਦਾ ਹੈ | ਉਹ ਸਾਰਾ ਦਿਨ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਤਮੰਨਾਵਾਂ ਤੋਂ ਮੁੱਖ ਮੋੜ ਲੈਂਦਾ ਹੈ ਤੇ ਇਕ ਸੱਚੇ ਅੱਲਾਹ ਦੀ ਬੰਦਗ਼ੀ (ਭਗਤੀ) ਵਿਚ ਲੀਨ ਹੋ ਜਾਂਦਾ ਹੈ | ਹਰ ਵਕਤ ਇਕ ਸੱਚੇ ਰੱਬ ਨੂੰ ਯਾਦ ਕਰਦਾ ਹੋਇਆ ਜ਼ਿੰਦਗੀ ਗੁਜ਼ਾਰਦਾ ਹੈ ਤੇ ਉਸੇ ਰੱਬ ਦੀ ਖ਼ੁਸ਼ਨੂਦੀ (ਰਜ਼ਾ) ਪ੍ਰਾਪਤ ਕਰਨ ਲਈ ਤਤਪਰ ਰਹਿੰਦਾ ਹੈ |
'ਈਦ-ਉਲ-ਫ਼ਿਤਰ' ਦਾ ਤਿਉਹਾਰ ਲੋਕਾਂ ਨਾਲ ਆਪਸੀ ਭਾਈਚਾਰਾ, ਪਿਆਰ, ਮੁਹੱਬਤ ਅਤੇ ਇਕ ਦੂਜੇ ਨਾਲ ਹਮਦਰਦੀ ਕਰਨ ਦੀ ਸਾਨੂੰ ਸਿੱਖਿਆ ਦਿੰਦਾ ਹੈ | ਇਸੇ ਕਰਕੇ ਇਹ ਹੁਕਮ ਦਿੱਤਾ ਗਿਆ ਹੈ ਕਿ ਈਦ-ਉਲ-ਫ਼ਿਤਰ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਹੀ ਆਪਣੇ ਘਰ ਦੇ ਸਾਰੇ ਮੈਂਬਰਾਂ ਵਲੋਂ ਸਦਕਾ-ਏ-ਫ਼ਿਤਰ ਅਦਾ ਕੀਤਾ ਜਾਵੇ | ਮੈਂਬਰ ਚਾਹੇ ਛੋਟਾ ਜਾਂ ਵੱਡਾ ਹੋਵੇ ਤਾਂ ਜੋ ਗ਼ਰੀਬ, ਮਸਕੀਨ, ਯਤੀਮ ਮਜ਼ਲੂਮ ਅਤੇ ਵਿਧਵਾਵਾਂ ਵੀ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਸਾਡੇ ਨਾਲ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕਰ ਸਕਣ ਕਿਉਂਕਿ ਅਸਲ ਖ਼ੁਸ਼ੀ ਬੇਸਹਾਰਾ ਲੋਕਾਂ ਨੂੰ ਨਾਲ ਲੈ ਕੇ ਈਦ ਦਾ ਦਿਹਾੜਾ ਮਨਾਉਣ ਦਾ ਨਾਂਅ ਹੈ, ਜਿਸ ਨਾਲ ਆਪਸੀ ਪਿਆਰ, ਮੁਹੱਬਤ, ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ, ਆਪਸੀ ਸਾਂਝਾਂ, ਮੇਲ-ਜੋਲ, ਜਜ਼ਬਾਤ ਉਤਪੰਨ ਹੁੰਦੇ ਹਨ |
ਇਕ ਵਾਰੀ ਪੈਗ਼ੰਬਰ 'ਹਜ਼ਰਤ ਮੁਹੰਮਦ ਸੱਲ. ਸਾਹਿਬ' ਮਦੀਨੇ ਦੀਆਂ ਗਲੀਆਂ 'ਚੋਂ ਦੀ ਨਮਾਜ਼ ਪੜ੍ਹਨ ਜਾ ਰਹੇ ਸਨ | ਆਪ ਨੇ ਦੇਖਿਆ ਕਿ ਕੁਝ ਬੱਚੇ ਗਲੀ ਵਿਚ ਖੇਡ ਰਹੇ ਸਨ ਪਰ ਇਕ ਬੱਚਾ ਮਾਯੂਸ ਹਾਲਤ ਵਿਚ ਕੋਲ ਖੜ੍ਹਾ ਰੋ ਰਿਹਾ ਸੀ, ਜਿਸ ਦੀਆਂ ਮਾਸੂਮ ਅੱਖਾਂ 'ਚੋਂ ਅੱਥਰੂ ਵਗ ਰਹੇ ਸਨ | ਇਹ ਦਿ੍ਸ਼ ਦੇਖ ਕੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਬੇਚੈਨ ਹੋ ਗਏ ਅਤੇ ਬੱਚੇ ਤੋਂ ਮਾਯੂਸੀ ਦਾ ਕਾਰਨ ਪੁੱਛਿਆ, 'ਬੱਚੇ ਨੇ ਬਹੁਤ ਹੀ ਅਹਿਤਰਾਮ (ਅਦਬ) ਨਾਲ ਜਵਾਬ ਦਿੱਤਾ ਕਿ 'ਐ ਅੱਲਾਹ ਦੇ ਨਬੀ! ਮੈਂ ਯਤੀਮ ਹਾਂ, ਮੇਰੇ ਕੋਲ ਘਰ ਨਹੀਂ, ਦਰ ਨਹੀਂ, ਦੌਲਤ ਨਹੀਂ, ਮੇਰਾ ਕੋਈ ਗ਼ਮਖ਼ਾਰ ਨਹੀਂ, ਮੈਂ ਈਦ ਦੀਆਂ ਖ਼ੁਸ਼ੀਆਂ ਕਿਵੇਂ ਮਨਾਵਾਂ? ਪੂਰੀ ਮਨੁੱਖਤਾ ਲਈ ਰਹਿਮਤ ਬਣ ਕੇ ਆਏ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਦਾ ਦਿਲ ਪਸੀਜ ਗਿਆ ਅਤੇ ਆਪ ਬੇਚੈਨ ਹੋ ਗਏ | ਬੱਚੇ ਦਾ ਹੱਥ ਫੜ ਕੇ ਘਰ ਲੈ ਆਏ ਅਤੇ ਹਜ਼ਰਤ ਆਇਸ਼ਾ (ਰਜੀ.) ਨੂੰ ਫ਼ਰਮਾਇਆ ਕਿ 'ਇਸ ਨੂੰ ਨਹਿਲਾਓ, ਵਧੀਆ ਕੱਪੜੇ ਪਹਿਨਾਓ, ਖ਼ੁਸ਼ਬੂ ਲਗਾਓ | ਫ਼ਿਰ ਇਰਸ਼ਾਦ ਫ਼ਰਮਾਇਆ ਕਿ 'ਐ ਪਿਆਰੇ ਬੱਚੇ; ਖ਼ੁਸ਼ ਹੋ ਜਾ! ਅੱਜ ਤੋਂ ਬਾਅਦ ਮੁਹੰਮਦ ਤੇਰਾ ਬਾਪ, ਆਇਸ਼ਾ ਤੇਰੀ ਮਾਂ, ਫ਼ਾਤਿਮਾ ਤੇਰੀ ਭੈਣ ਅਤੇ ਹਸਨ-ਹੁਸੈਨ ਤੇਰੇ ਭਰਾ ਹਨ | ਇਹ ਸੁਣਨਾ ਸੀ ਕਿ ਬੱਚਾ ਬਾਗ਼ੋ-ਬਾਗ਼ ਹੋ ਗਿਆ ਅਤੇ ਖ਼ੁਸ਼ੀ ਨਾਲ ਝੂਮਣ ਲੱਗਾ | ਜਿਹੜਾ ਬੱਚਾ ਕੁਝ ਦੇਰ ਪਹਿਲਾਂ ਮਾਯੂਸ ਨਜ਼ਰ ਆ ਰਿਹਾ ਸੀ ਹੁਣ ਖ਼ੁਸ਼ੀ ਨਾਲ ਕਹਿਣ ਲੱਗਾ ਕਿ ਮੇਰੇ ਮਾਂ-ਬਾਪ ਤੇ ਭੈਣ ਭਾਈ ਫ਼ਾਤਿਮਾ ਤੇ ਹਸਨ-ਹੁਸੈਨ ਹਨ |
ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਇੱਥੋਂ ਤੱਕ ਕਿ ਮੁਸਲਿਮ ਭਰਾ ਆਪਣੇ ਗ਼ੈਰ-ਮੁਸਲਿਮ ਭਰਾਵਾਂ ਨਾਲ ਈਦ-ਉਲ-ਫ਼ਿਤਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ | ਈਦ-ਉਲ-ਫ਼ਿਤਰ ਵਾਲੇ ਦਿਨ ਹੀ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿਚ ਇਕ ਦੂਸਰੇ ਨੂੰ ਮਠਿਆਈਆਂ ਦਿੰਦੇ ਅਤੇ ਗਲਵੱਕੜੀਆਂ ਪਾਉਂਦੇ ਅਤੇ ਰਲ-ਮਿਲ ਕੇ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ | ਸਾਡੇ ਦੇਸ਼ ਭਾਰਤ ਦੀ ਇਹ ਇਕ ਵਿਲੱਖਣਤਾ ਹੈ ਕਿ ਆਪਸੀ ਭਾਈਚਾਰਾ, ਪਿਆਰ ਮੁਹੱਬਤ, ਸਾਂਝੀਵਾਲਤਾ, ਸਰਬੱਤ ਦਾ ਭਲਾ, ਹਮਦਰਦੀ, ਬਰਾਬਰਤਾ ਤੇ ਇਕ ਦੇਸ਼ ਦੇ ਨਾਗਰਿਕ ਹੋਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਹੋਰ ਵੀ ਤਕੜਾ ਕਰਦੇ ਹਨ |

-ਪੱਤਰ-ਪ੍ਰੇਰਕ ਰੋਜ਼ਾਨਾ ਅਜੀਤ, ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ |
ਸੰਪਰਕ:-95927-54907

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ ਭਾਈ ਬਿਧੀ ਚੰਦ ਜੀ

ਇਸ਼ਕ ਦੇ ਰਾਹ ਵੀ ਅਨੋਖੇ ਹੁੰਦੇ ਹਨ | ਇਸ ਦਾ ਰੰਗ ਚੜ੍ਹਦਾ ਹੈ ਤਾਂ ਸੁਰਤੀ ਬਿਰਤੀ ਬਦਲ ਜਾਂਦੀ ਹੈ | ਅੰਦਰ ਇਕ ਰਸ, ਸਰੂਰ, ਖੁਮਾਰ, ਸੰਗੀਤ, ਮਸਤੀ ਅਤੇ ਰੰਗ-ਤਰੰਗ ਪੈਦਾ ਹੋ ਜਾਂਦੇ ਹਨ | ਭਾਈ ਬਿਧੀ ਚੰਦ ਜੀ ਨੂੰ ਜਦੋਂ ਮੁਰਸ਼ਦ ਦੇ ਇਸ਼ਕ ਦਾ ਰੰਗ ਚੜਿ੍ਹਆ ਤਾਂ ਉਹ ਪ੍ਰਵਾਨ ਰੰਗ ਰੱਤੜੇ ਸੂਰਮੇ ਬਣ ਗਏ | ਇਨ੍ਹਾਂ ਦਾ ਜਨਮ ਪਿੰਡ ਛੀਨਾ ਜ਼ਿਲ੍ਹਾ ਲਾਹੌਰ ਵਿਚ ਭਾਈ ਵੱਸਣ ਜੀ ਦੇ ਘਰ ਹੋਇਆ | ਇਨ੍ਹਾਂ ਦੇ ਨਾਨਕੇ ਸਰਹਾਲੀ ਪਿੰਡ ਵਿਚ ਸਨ | ਭਾਈ ਅਦਲੀ ਜੀ ਦੀ ਸੰਗਤ ਕਰਕੇ ਇਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਅਤੇ ਫਿਰ ਇਹ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ | ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਉਪਰੰਤ ਛੇਵੇਂ ਪਾਤਸ਼ਾਹ ਜੀ ਦੇ ਆਦੇਸ਼ ਅਨੁਸਾਰ ਆਪ ਨੇ ਪਿੰਡ ਸੁਰਸਿੰਘ ਦੇ 52 ਨੌਜਵਾਨਾਂ ਸਮੇਤ ਆਪਣੀਆਂ ਜਵਾਨੀਆਂ ਗੁਰੂ ਸਾਹਿਬ ਜੀ ਦੇ ਨਜ਼ਰ ਕੀਤੀਆਂ | ਭਾਈ ਬਿਧੀ ਚੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨਾਲ ਪਿੰਡਾਂ ਵਿਚ ਵਿਚਰ ਕੇ ਕੌਮ ਵਿਚ ਚੜ੍ਹਦੀ ਕਲਾ ਅਤੇ ਜੋਸ਼ ਦਾ ਜਜ਼ਬਾ ਭਰਿਆ | ਸੂਰਬੀਰਾਂ ਦੀ ਗਿਣਤੀ ਕਾਫ਼ੀ ਹੋ ਗਈ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੇ ਜਥੇ ਬਣਾ ਦਿੱਤੇ | ਭਾਈ ਬਿਧੀ ਚੰਦ ਜੀ ਨੂੰ ਗੁਰੀਲਾ ਯੁੱਧ ਕਰਨ ਵਾਲੇ ਜਥੇ ਦਾ ਆਗੂ ਥਾਪਿਆ ਗਿਆ | ਭਾਈ ਸਾਹਿਬ ਦਾ ਜੁੱਸਾ ਬਹੁਤ ਬਲਵਾਨ ਅਤੇ ਫੁਰਤੀਲਾ ਸੀ | ਦਲੇਰੀ ਅਤੇ ਬਹਾਦਰੀ ਵਿਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ | ਜਦੋਂ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਸਨ ਤਾਂ ਭਾਈ ਜੀ ਨੇ ਪਿੰਡ-ਪਿੰਡ ਪ੍ਰਚਾਰ ਕਰ ਕੇ ਚੇਤਨਾ ਜਗਾਈ | ਜਦੋਂ ਬੰਦੀ ਛੋੜ ਸਤਿਗੁਰੂ ਜੀ ਕਿਲ੍ਹੇ ਤੋਂ ਬਾਹਰ ਆਏ ਤਾਂ ਭਾਈ ਜੀ ਨੇ ਮਹਾਰਾਜ ਜੀ ਦੇ ਅੰਗ ਰੱਖਿਅਕ ਦੀ ਸੇਵਾ ਸੰਭਾਲੀ | ਗੁਰੂ ਸਾਹਿਬ ਜੀ ਦੀਆਂ ਚਾਰੇ ਜੰਗਾਂ ਵਿਚ ਭਾਈ ਬਿਧੀ ਚੰਦ ਜੀ ਸੈਨਾਪਤੀ ਜਥੇਦਾਰ ਸਨ |
ਇਕ ਵਾਰ ਕਾਬਲ ਤੋਂ ਭਾਈ ਕਰੋੜੀਆ ਦੋ ਸੰੁਦਰ ਘੋੜੇ ਦਿਲਬਾਗ਼ ਅਤੇ ਗੁਲਬਾਗ਼ ਛੇਵੇਂ ਪਾਤਸ਼ਾਹ ਜੀ ਦੀ ਭੇਟਾ ਲਈ ਲਿਆ ਰਹੇ ਸੀ ਤਾਂ ਲਾਹੌਰ ਦੇ ਹਾਕਮ ਨੇ ਉਹ ਜ਼ਬਰਦਸਤੀ ਖੋਹ ਲਏ | ਮਹਾਰਾਜ ਜੀ ਦੀ ਕਿਰਪਾ ਨਾਲ ਭਾਈ ਬਿਧੀ ਚੰਦ ਜੀ ਨੇ ਪਹਿਲਾ ਘੋੜਾ ਘਾਹੀ ਬਣ ਕੇ ਅਤੇ ਦੂਜਾ ਘੋੜਾ ਨਜੂਮੀ ਬਣ ਕੇ ਬੜੀ ਦਲੇਰੀ ਨਾਲ ਲਾਹੌਰ ਦੇ ਕਿਲ੍ਹੇ ਵਿਚੋਂ ਦਰਿਆ ਰਾਵੀ ਵਿਚ ਛਾਲ ਮਰਵਾ ਕੇ ਕੱਢ ਲਿਆਂਦਾ | ਇਸੇ ਤਰ੍ਹਾਂ ਪੱਟੀ ਵਿਖੇ ਮੁਗਲ ਹਾਕਮਾਂ ਵਲੋਂ ਸੰਗਤਾਂ ਦੇ ਖੋਹੇ ਦੁਸ਼ਾਲੇ ਲਿਆ ਕੇ ਗੁਰੂ ਦਰਬਾਰ ਵਿਚ ਭੇਟਾ ਕੀਤੇ | ਛੇਵੇਂ ਪਾਤਸ਼ਾਹ ਜੀ ਨੇ ਭਾਈ ਸਾਹਿਬ ਨੂੰ ਛਾਤੀ ਨਾਲ ਲਾ ਕੇ ਬਚਨ ਕੀਤਾ:
ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ
ਪ੍ਰੇਮ ਭਗਤ ਲੀਨਾ |
ਗੁਰੂ ਸਾਹਿਬ ਨੇ ਆਪ ਨੂੰ ਗੁਰਮਤਿ ਦੇ ਪ੍ਰਚਾਰ ਲਈ ਦੇਉ ਨਗਰ (ਅਯੁੱਧਿਆ) ਭੇਜ ਦਿੱਤਾ ਜਿਥੇ ਇਨ੍ਹਾਂ ਨੇ ਸਿੱਖੀ ਦੇ ਆਦਰਸ਼ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ | ਉਥੇ ਇਨ੍ਹਾਂ ਦੀ ਮਿੱਤਰਤਾ ਸਾੲੀਂ ਬੁੱਢਣ ਸ਼ਾਹ ਦੇ ਚੇਲੇ ਸੰੁਦਰ ਸ਼ਾਹ ਨਾਲ ਹੋਈ | ਇਨ੍ਹਾਂ ਦੇ ਪ੍ਰੇਮ ਦੀ ਇੰਤਹਾ ਸੀ ਕਿ ਦੋਵਾਂ ਮਿੱਤਰਾਂ ਨੇ ਇਕੋ ਸਮੇਂ, ਇਕੋ ਥਾਂ 15 ਅਗਸਤ, 1638 ਈ: ਨੂੰ ਸਰੀਰ ਤਿਆਗ ਦਿੱਤੇ | ਭਾਈ ਸਾਹਿਬ ਦੀ ਸਮਾਧ ਅਤੇ ਸੰੁਦਰ ਸ਼ਾਹ ਦੀ ਕਬਰ ਇਕੋ ਥਾਂ 'ਤੇ ਬਣੀ ਹੋਈ ਹੈ | ਅੱਜ ਵੀ ਭਾਈ ਬਿਧੀ ਚੰਦ ਜੀ ਦੇ ਨਾਮ ਦਾ ਨਿਹੰਗ ਸਿੰਘਾਂ ਦਾ ਦਲ ਚੜ੍ਹਦੀ ਕਲਾ ਵਿਚ ਵਿਚਰ ਰਿਹਾ ਹੈ |
-0-

ਭਾਈ ਆਸਾ ਸਿੰਘ ਉਰਫ਼ ਮਹਿਤਾਬ ਸਿੰਘ ਪਿੰਡ ਭੁਕੜੁੱਦੀ (ਜਲੰਧਰ)

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)

ਭਾਈ ਮਹਿਤਾਬ ਸਿੰਘ ਦੇ ਮਨ ਵਿਚ ਗ਼ਦਰ ਲਹਿਰ ਦੀ ਇਨਕਲਾਬੀ ਸੋਚ ਸਮਾਈ ਹੋਈ ਸੀ | ਕੈਨੇਡਾ ਤੋਂ ਹੀ ਆਇਆ ਉਸ ਦਾ ਸੰਗੀ ਭਾਈ ਕਰਮ ਸਿੰਘ ਦੌਲਤਪੁਰ ਵੀ ਉਸ ਦੀ ਸੋਚ ਨਾਲ ਸਹਿਮਤ ਸੀ | ਇਸ ਲਈ ਉਨ੍ਹਾਂ ਨੇ ਭਾਈ ਕਰਮ ਸਿੰਘ ਸੂੰਢ, ਭਾਈ ਹਰੀ ਸਿੰਘ ਆਦਿ ਸਾਥੀ ਨਾਲ ਲਏ ਅਤੇ ਗੁਪਤ ਰੂਪ ਵਿਚ ਹਥਿਆਰਬੰਦ ਅੰਦੋਲਨ ਕਰਨ ਦੀ ਤਿਆਰੀ ਵਿਚ ਜੁਟ ਗਏ | ਉਹਨੀਂ ਦਿਨੀਂ ਮਾਸਟਰ ਮੋਤਾ ਸਿੰਘ, ਸ. ਕਿਸ਼ਨ ਸਿੰਘ ਗੜਗੱਜ ਆਦਿ ਨੇ ਵੀ ਆਜ਼ਾਦੀ ਪ੍ਰਾਪਤੀ ਲਈ ਸ਼ਾਂਤਮਈ ਨੀਤੀ ਨੂੰ ਤਿਲਾਂਜਲੀ ਦੇ ਕੇ ਹਥਿਆਰਬੰਦ ਅੰਦੋਲਨ ਦਾ ਪ੍ਰਚਾਰ ਕਰਨ ਲਈ ਚੱਕਰਵਰਤੀ ਜਥਾ ਬਣਾਇਆ ਹੋਇਆ ਸੀ | ਅਗਸਤ, 1922 ਦੇ ਅੰਤਲੇ ਦਿਨੀਂ ਦੋਵਾਂ ਜਥਿਆਂ ਦੀ ਸਾਂਝੀ ਮੀਟਿੰਗ ਹੋਈ ਅਤੇ ਉਨ੍ਹਾਂ ਨੇ 'ਬੱਬਰ ਅਕਾਲੀ ਜਥਾ' ਬਣਾ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ | ਬੱਬਰ ਅਕਾਲੀ ਆਪਣੇ ਮਤ ਦਾ ਪ੍ਰਚਾਰ ਕਰਨ ਲਈ ਬੰਗਾ, ਗੜ੍ਹਸ਼ੰਕਰ, ਨਵਾਂਸ਼ਹਿਰ ਆਦਿ ਕਸਬਿਆਂ ਦੇ ਇਰਦ-ਗਿਰਦ ਪਿੰਡਾਂ ਵਿਚ ਇਕੱਤਰਤਾਵਾਂ ਕਰਨ ਲੱਗ ਪਏ | ਇਕੱਤਰਤਾ ਵਿਚ ਭਾਈ ਕਰਮ ਸਿੰਘ ਦੌਲਤਪੁਰ ਦਾ ਭਾਸ਼ਨ ਹੋਣ ਤੋਂ ਪਹਿਲਾਂ ਭਾਈ ਆਸਾ ਸਿੰਘ ਕਵਿਤਾਵਾਂ ਸੁਣਾ ਕੇ ਜੋਸ਼ੀਲਾ ਮਾਹੌਲ ਤਿਆਰ ਕਰਦਾ | ਉਨ੍ਹਾਂ ਨੇ ਗ਼ਦਰ ਪਾਰਟੀ ਦੀ ਲੀਹ ਦੀ ਪੈਰਵੀ ਕਰਦਿਆਂ 'ਬੱਬਰ ਅਕਾਲੀ' ਨਾਂਅ ਦਾ ਅਖ਼ਬਾਰ ਵੀ ਛਾਪਣਾ ਸ਼ੁਰੂ ਕੀਤਾ | ਇਸ ਤਰ੍ਹਾਂ ਭਾਈ ਆਸਾ ਸਿੰਘ ਨੇ ਬੱਬਰ ਲਹਿਰ ਵਿਚ ਦੀਵਾਨ ਸਜਾਉਣ, ਹਥਿਆਰ ਇਕੱਠੇ ਕਰਨ ਅਤੇ ਬੱਬਰ ਅਕਾਲੀ ਅਖ਼ਬਾਰ ਛਾਪਣ ਲਈ ਕੰਮ ਕੀਤਾ | ਪੰਜਾਬ ਸਰਕਾਰ ਨੂੰ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਤਾਂ ਉਸ ਦੀ ਗਿ੍ਫ਼ਤਰੀ ਦੇ ਵਾਰੰਟ ਜਾਰੀ ਕਰ ਦਿੱਤੇ |
1923 ਦੇ ਹੋਲੇ ਮਹੱਲੇ ਸਮੇਂ ਬੱਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਣਾ ਸੀ | ਪੁਲਿਸ ਨੂੰ ਇਸ ਦੀ ਸੂਹ ਲੱਗ ਗਈ ਤਾਂ ਉਸ ਨੇ ਬੱਬਰਾਂ ਨੂੰ ਫੜਨ ਲਈ ਪੇਸ਼ਬੰਦੀ ਕਰ ਲਈ | ਹੋਰ ਕੋਈ ਬੱਬਰ ਅਕਾਲੀ ਤਾਂ ਪੁਲਿਸ ਦੇ ਕਾਬੂ ਨਾ ਆਇਆ ਪਰ ਭਾਈ ਆਸਾ ਸਿੰਘ ਨੂੰ 1 ਮਾਰਚ 1923 ਦੇ ਦਿਨ ਕੀਰਤਪੁਰ ਵਿਚ ਪੁਲਸ ਨੇ ਫੜ ਲਿਆ | ਉਸ ਉੱਤੇ ਹਿੰਦ ਦੰਡਵਾਲੀ ਦੀ ਧਾਰਾ 124-ਏ ਅਤੇ ਧਾਰਾ 153-ਏ ਅਧੀਨ ਮੁਕੱਦਮਾ ਚੱਲਿਆ | ਮੁਕੱਦਮੇ ਦੌਰਾਨ ਭਾਈ ਆਸਾ ਸਿੰਘ ਨੇ ਪੂਰਨ ਨਾ-ਮਿਲਵਰਤਨ ਦਾ ਰੁਖ਼ ਅਪਣਾਇਆ ਅਤੇ ਕੋਈ ਬਿਆਨ ਨਾ ਦਿੱਤਾ | ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਨੇ 18 ਅਪ੍ਰੈਲ 1923 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਉਸ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ | ਉਸ ਨੂੰ ਕੈਦ ਭੁਗਤਣ ਵਾਸਤੇ 27 ਅਪ੍ਰੈਲ, 1923 ਨੂੰ ਮੁਲਤਾਨ ਜੇਲ੍ਹ ਵਿਚ ਭੇਜਿਆ ਗਿਆ | ਥੋੜ੍ਹੇ ਹੀ ਸਮੇਂ ਪਿੱਛੋਂ ਬੱਬਰ ਸਾਜ਼ਿਸ਼ ਮੁਕੱਦਮੇ, ਜਿਸ ਵਿਚ ਭਾਈ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਅਤੇ ਹੋਰ ਬੱਬਰ ਫੜੇ ਗਏ ਸਨ, ਬਾਰੇ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਤਾਂ ਪੁਲਸ ਦੇ ਜਬਰ ਨੂੰ ਸਹਿਣ ਨਾ ਕਰਦਿਆਂ ਕੁਝ ਮੁਲਜ਼ਮ ਵਾਅਦਾ ਮਾਫ ਗਵਾਹ ਬਣ ਗਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੱਬਰ ਜਥੇ ਦੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ | ਗਵਾਹੀਆਂ ਅਨੁਸਾਰ ਬੱਬਰਾਂ ਦੀਆਂ ਕਾਰਵਾਈਆਂ ਵਿਚ ਵਾਰ-ਵਾਰ ਆਸਾ ਸਿੰਘ ਦਾ ਨਾਉਂ ਵੀ ਆਉਂਦਾ ਸੀ ਇਸ ਲਈ ਪੁਲਿਸ ਨੇ 2 ਅਗਸਤ 1923 ਨੂੰ ਉਸ ਨੂੰ ਮੁਲਤਾਨ ਜੇਲ੍ਹ ਤੋਂ ਜਲੰਧਰ ਦੀ ਕੇਂਦਰੀ ਜੇਲ੍ਹ ਵਿਚ ਲੈ ਆਂਦਾ | ਪੁਲਿਸ ਨੇ ਭਾਈ ਆਸਾ ਸਿੰਘ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਜਿਸ ਨੂੰ ਨਾ ਝੱਲਦਿਆਂ ਉਸ ਨੇ ਵੀ ਇਸ ਮੁਕੱਦਮੇ ਵਿਚ ਵਾਅਦਾ ਮਾਫ ਗਵਾਹ ਬਣਨਾ ਪ੍ਰਵਾਨ ਕਰ ਲਿਆ ਪਰ ਉਸ ਨੇ ਏਨੀ ਸਾਵਧਾਨੀ ਵਰਤੀ ਕਿ ਕੇਵਲ ਉਤਨੀ ਕੁ ਹੀ ਜਾਣਕਾਰੀ ਜ਼ਾਹਿਰ ਕੀਤੀ ਜਿਸ ਬਾਰੇ ਬਾਕੀ ਗਵਾਹ ਪਹਿਲਾਂ ਹੀ ਪੁਲਿਸ ਨੂੰ ਸੂਚਨਾ ਦੇ ਚੁੱਕੇ ਸਨ | ਭਾਈ ਆਸਾ ਸਿੰਘ ਜੀਵਨ ਭਰ ਆਪਣੀ ਇਸ ਕਮਜ਼ੋਰੀ ਬਾਰੇ ਪਛਤਾਉਂਦਾ ਰਿਹਾ | ਕੈਦ ਪੂਰੀ ਹੋਣ ਉਪਰੰਤ ਪਿੰਡ ਆ ਕੇ ਭਾਈ ਆਸਾ ਸਿੰਘ ਨੇ ਮੁੜ ਰਾਜਸੀ ਕੰੰਮਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ | ਉਸ ਨੇ ਪਹਿਲਾਂ ਕਿਰਤੀ ਕਿਸਾਨ ਪਾਰਟੀ ਅਤੇ ਫਿਰ ਕਮਿਊਨਿਸਟ ਪਾਰਟੀ ਵਿਚ ਸਰਗਰਮੀ ਨਾਲ ਕੰਮ ਕੀਤਾ | ਅਪ੍ਰੈਲ, 1973 ਦੌਰਾਨ ਉਹ ਆਪਣੇ ਪਿੰਡ ਵਿਚ ਹੀ ਸਵਰਗਵਾਸ ਹੋਇਆ | ਭਾਈ ਆਸਾ ਸਿੰਘ ਜੀਵਨ ਭਰ ਮੋਢੀ ਗ਼ਦਰੀਆਂ ਵਾਂਗ ਸਿੱਖੀ ਜੀਵਨ ਨੂੰ ਪ੍ਰਣਾਇਆ ਰਿਹਾ |

-ਮੋਬਾਈਲ : 094170-49417.

ਸ਼ਬਦ ਵਿਚਾਰ

ਏਕਾ ਮਾਈ ਜੁਗਤਿ ਵਿਆਈ...

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅਬਿਨਾਸੀ ਪ੍ਰਭਿ ਖੇਲੁ ਰਚਾਇਆ
ਗੁਰਮੁਖਿ ਸੋਝੀ ਹੋਈ¨
ਨਾਨਕ ਸਭਿ ਜੁਗ ਆਪੇ ਵਰਤੈ
ਦੂਜਾ ਅਵਰੁ ਨ ਕੋਈ¨73¨1¨ (ਅੰਗ : 946)
ਅਬਿਨਾਸੀ-ਨਾਸ ਤੋਂ ਰਹਿਤ | ਖੇਲੁ-ਜਗਤ ਖੇਡ, ਜਗਤ ਤਮਾਸ਼ਾ | ਅਵਰੁ-ਹੋਰ |
ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ, ਕੋਈ ਉਸ ਦਾ ਆਰਲਾ-ਪਾਰਲਾ ਬੰਨਾ ਨਹੀਂ ਲੱਭ ਸਕਦਾ | ਇਸ ਗੱਲ ਦੀ ਸੋਝੀ ਪੂਰੇ ਗੁਰੂ ਦੁਆਰਾ ਹੀ ਹੁੰਦੀ ਹੈ | ਆਪ ਜੀ ਦੇ ਪਾਵਨ ਬਚਨ ਹਨ:
ਤਾ ਕਾ ਅੰਤੁ ਨ ਜਾਣੈ ਕੋਈ¨
ਪੂਰੇ ਗੁਰ ਤੇ ਸੋਝੀ ਹੋਈ¨
(ਰਾਗੁ ਮਾਰੂ ਸੋਹਲੇ ਮਹਲਾ 1, ਅੰਗ : 1036)
ਅਜਿਹੇ ਪਰਮਾਤਮਾ ਨੂੰ ਲੱਖਾਂ ਵਾਰੀ ਨਮਸਕਾਰ ਕਰਨੀ ਚਾਹੀਦੀ ਹੈ, ਲੱਖਾਂ ਵਾਰ ਉਸ ਅੱਗੇ ਸਿਰ ਨਿਵਾਉਣਾ ਚਾਹੀਦਾ ਹੈ | ਗੁਰੂ ਪੰਚਮ ਪਾਤਸ਼ਾਹ ਦਿ੍ੜ ਕਰਵਾ ਰਹੇ ਹਨ ਕਿ ਮੰਨ ਨੂੰ ਉਸ ਪ੍ਰਭੂ ਤੋਂ ਵਾਰ ਦੇਣਾ ਚਾਹੀਦਾ ਹੈ, ਜਿਸ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਦੁੱਖਾਂ-ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ ਅਤੇ ਕੋਈ ਦੁੱਖ ਨਹੀਂ ਵਿਆਪਦਾ:
ਨਮਸਕਾਰ ਤਾ ਕਉ ਲਖ ਬਾਰ¨
ਇਹੁ ਮਨੁ ਦੀਜੈ ਤਾ ਕਉ ਵਾਰਿ¨
ਸਿਮਰਨਿ ਤਾ ਕੈ ਮਿਟਹਿ ਸੰਤਾਪ¨
ਹੋਇ ਅਨੰਦੁ ਨ ਵਿਆਪਹਿ ਤਾਪ¨1¨
(ਰਾਗੁ ਭੈਰਉ ਮਹਲਾ 5, ਅੰਗ : 1142)
ਸੰਤਾਪ-ਦੁੱਖ, ਕਲੇਸ਼ | ਵਾਰਿ-ਵਾਰ ਦੇਣਾ ਚਾਹੀਦਾ ਹੈ | ਮਿਟਹਿ-ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ | ਤਾਪ-ਦੁੱਖ |
ਪਉੜੀ ਦੇ ਅੱਖਰੀ ਅਰਥ : ਪਰਚਲਤ ਕਥਾ ਅਨੁਸਾਰ ਇਕ ਵਾਰੀ ਪ੍ਰਸੂਤੀ (ਗਰਭਵਤੀ) ਮਾਇਆ ਨੇ ਜੁਗਤੀ ਦੁਆਰਾ ਤਿੰਨ ਪਰਮਾਣੀਕ ਸੇਵਕਾਂ (ਦੇਵਾਂ) ਨੂੰ ਜਨਮ ਦਿੱਤਾ | ਜਿਨ੍ਹਾਂ ਵਿਚੋਂ ਕਿ ਸੰਸਾਰੀ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਦੂਜਾ ਭੰਡਾਰੀ ਜੀਵਾਂ ਨੂੰ ਅੰਨ, ਪਾਣੀ, ਭੋਜਨ ਪਹੁੰਚਾਉਣ ਵਾਲਾ ਅਤੇ ਤੀਜਾ ਦਰਬਾਰੀ ਭਾਵ ਨਿਆਂ ਕਰਨ ਵਾਲਾ |
ਅਗਲੀਆਂ ਤੁੱਕਾਂ ਵਿਚ ਜਗਤ ਗੁਰੂ ਬਾਬਾ ਸਪੱਸ਼ਟ ਕਰ ਰਹੇ ਹਨ ਕਿ ਜਿਵੇਂ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ, ਉਹ ਆਪਣੇ ਹੁਕਮ ਅਨੁਸਾਰ ਇਨ੍ਹਾਂ ਤਿੰਨਾਂ ਦੇਵਾਂ ਨੂੰ ਚਲਾਉਂਦਾ ਹੈ ਭਾਵ ਸਭ ਕੁਝ ਕਰਨ ਕਰਾਵਨ ਵਾਲਾ ਉਹ ਪਰਮਾਤਮਾ ਆਪ ਹੀ ਹੈ | ਵੱਡੀ ਅਸਚਰਜ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਆਪ ਤਾਂ ਇਨ੍ਹਾਂ ਤਿੰਨਾਂ ਦੇ ਕੰਮਕਾਜ ਨੂੰ ਦੇਖਦਾ ਹੈ, ਉਨ੍ਹਾਂ 'ਤੇ ਨਿਗਰਾਨੀ ਰੱਖਦਾ ਹੈ ਪਰ ਇਹ ਦੇਵ ਉਸ ਕਰਤਾ ਪੁਰਖ ਨੂੰ ਦੇਖ ਨਹੀਂ ਸਕਦੇ |
ਇਸ ਲਈ ਹੇ ਭਾਈ, ਕੇਵਲ ਇਕ ਨਿਰੰਕਾਰ ਨੂੰ ਹੀ ਪ੍ਰਣਾਮ ਕਰੋ, ਇਕ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰੋ ਜੋ ਸਭ ਦਾ ਮੁੱਢ ਹੈ ਅਤੇ ਨਾਸ ਤੋਂ ਰਹਿਤ ਹੈ | ਜੁਗਾਂ-ਜੁਗਾਂ ਤੋਂ ਉਸ ਦਾ ਇਕੋ ਹੀ ਰੂਪ ਇਕ ਰਸਵਿਆਪਕ ਰਹਿੰਦਾ ਹੈ | ਸਮੇਂ ਦਾ ਉਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ |

-217-ਆਰ, ਮਾਡਲ ਟਾਊਨ, ਜਲੰਧਰ |



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX