ਬੱਚੇ ਦਾ ਮੁਢਲਾ ਸਕੂਲ ਉਸ ਦੀ ਮਾਂ ਹੈ ਅਤੇ ਬੱਚੇ ਦੇ ਮੂੰਹੋਂ ਵੀ ਪਹਿਲਾ ਸ਼ਬਦ ਮਾਂ ਦਾ ਉਚਾਰਨ ਹੁੰਦਾ ਹੈ। ਬੱਚੇ ਨੂੰ ਅਸੀਂ ਜਿਸ ਤਰ੍ਹਾਂ ਦਾ ਚਾਹੀਏ, ਢਾਲ ਸਕਦੇ ਹਾਂ। ਇਸ ਲਈ ਰਿਸ਼ਤਿਆਂ ਸਬੰਧੀ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੱਤੀ ਜਾਵੇ ਕਿ ਇਹ ਤੇਰੀ ਮਾਸੀ ਹੈ, ਮਾਮਾ ਹੈ, ਤਾਇਆ ਅਤੇ ਚਾਚਾ-ਚਾਚੀ ਹੈ। ਇਸ ਤਰ੍ਹਾਂ ਬੱਚੇ ਰਿਸ਼ਤਿਆਂ ਦੇ ਨਿੱਘ ਅਤੇ ਪਿਆਰ ਨੂੰ ਮਾਣ ਸਕਦੇ ਹਨ। ਜੇਕਰ ਬੱਚੇ ਨੂੰ ਅਸੀਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਾਰੇ ਦੱਸਾਂਗੇ ਤਾਂ ਹੀ ਉਹ ਦਾਦਕੇ ਘਰ ਅਤੇ ਨਾਨਕੇ ਘਰ ਦੇ ਮਹੱਤਵ ਨੂੰ ਸਮਝੇਗਾ। ਕਦੇ ਵੀ ਬੱਚਿਆਂ ਨੂੰ ਇਹ ਨਾ ਕਹੋ ਕਿ ਇਹ ਚੀਜ਼ ਤੇਰੀ ਹੈ ਜਾਂ ਮੇਰੀ, ਹਮੇਸ਼ਾ ਇਹ ਕਹੋ ਕਿ ਇਹ ਚੀਜ਼ ਆਪਣੀ ਹੈ। ਪਹਿਲਾਂ ਹਮੇਸ਼ਾ ਸੰਯੁਕਤ ਪਰਿਵਾਰ ਹੁੰਦੇ ਸਨ ਪਰ ਅੱਜਕਲ੍ਹ ਸੰਯੁਕਤ ਪਰਿਵਾਰ ਨਹੀਂ ਰਹੇ ਅਤੇ ਕੁਝ ਘਰਾਂ ਵਿਚ ਮਾਪੇ, ਚਾਚੇ, ਤਾਏ ਤੇ ਰਿਸ਼ਤਿਆਂ ਵਿਚ ਵੀ ਤੇਰ-ਮੇਰ ਸਬੰਧੀ ਬੱਚਿਆਂ ਨਾਲ ਗੱਲ ਕਰਦੇ ਹਨ, ਜਿਸ ਦਾ ਸਿੱਟਾ ਆਉਣ ਵਾਲੇ ਸਮੇਂ ਵਿਚ ਬਹੁਤ ਮਾੜਾ ਨਿਕਲਦਾ ਹੈ। ਹਮੇਸ਼ਾ ਬੱਚਿਆਂ ਨੂੰ ਸਾਰੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਓ। ਉਸ ਨੂੰ ਕਹੋ ਕਿ ...
ਸਮੱਗਰੀ : ਮਸ਼ਰੂਮ 100 ਗ੍ਰਾਮ, ਪਨੀਰ 200 ਗ੍ਰਾਮ, ਇਕ ਆਲੂ, ਕਾਰਨ ਫਲੋਰ ਦੋ ਵੱਡੇ ਚਮਚ, ਮਲਾਈ ਦੋ ਵੱਡੇ ਚਮਚ, ਕਾਲੀ ਮਿਰਚ ਇਕ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਦੋ ਵੱਡੇ ਪਿਆਜ਼, ਲਸਣ ਦਸ ਕਲੀਆਂ, ਅਦਰਕ ਇਕ ਟੁਕੜਾ, ਟਮਾਟਰ ਪਿਊਰੀ ਇਕ ਕੱਪ, ਲਾਲ ਮਿਰਚ ਇਕ ਛੋਟਾ ਚਮਚ, ਧਨੀਆ ਇਕ ਛੋਟਾ ਚਮਚ, ਛੋਟੀਆਂ ਇਲਾਇਚੀਆਂ ਚਾਰ, ਗਰਮ ਮਸਾਲਾ ਇਕ ਛੋਟਾ ਚਮਚ, ਭੁੰਨਿਆ ਜੀਰਾ ਇਕ ਛੋਟਾ ਚਮਚ, ਮੱਖਣ ਦੋ ਵੱਡੇ ਚਮਚ, ਘਿਓ ਜਾਂ ਤੇਲ ਚਾਰ ਵੱਡੇ ਚਮਚ। ਵਿਧੀ : ਆਲੂ ਉਬਾਲ ਕੇ, ਛਿੱਲ ਕੇ ਮੈਸ਼ ਕਰ ਲਓ। ਪਨੀਰ ਮਿਲਾ ਦਿਓ। ਮਸ਼ਰੂਮ ਨੂੰ ਧੋ ਕੇ ਛੋਟੇ ਟੁਕੜੇ ਕਰ ਲਓ। ਮਲਾਈ ਵਿਚ ਥੋੜ੍ਹਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਫੈਂਟ ਲਓ ਅਤੇ ਮਸ਼ਰੂਮ ਵਿਚ ਮਿਲਾ ਦਿਓ। ਹੁਣ ਆਲੂ ਪਨੀਰ ਦੇ ਮਿਸ਼ਰਣ ਵਿਚ ਕਾਰਨ ਫਲੋਰ ਮਿਲਾ ਦਿਓ ਅਤੇ ਛੋਟੇ-ਛੋਟੇ ਰੋਲਸ ਬਣਾ ਲਓ। ਰੋਲਸ ਦੇ ਵਿਚ ਮਲਾਈ ਅਤੇ ਮਸ਼ਰੂਮ ਦਾ ਥੋੜ੍ਹਾ ਜਿਹਾ ਮਿਸ਼ਰਣ ਭਰ ਦਿਓ। ਹੁਣ ਇਨ੍ਹਾਂ ਰੋਲਸ ਨੂੰ ਤਲ ਲਓ। ਗ੍ਰੇਵੀ ਲਈ ਪਿਆਜ਼ ਨੂੰ ਬਰੀਕ ਕਸ ਕੇ ਕੜਾਹੀ ਵਿਚ ਸੁਨਹਿਰਾ ਹੋਣ ਤੱਕ ਭੁੰਨੋ। ਇਸ ਵਿਚ ਅਦਰਕ-ਲਸਣ ਦਾ ਪੇਸਟ ਵੀ ਪਾ ਦਿਓ ਅਤੇ ਚੰਗੀ ਤਰ੍ਹਾਂ ਭੁੰਨੋ। ਇਸ ਤੋਂ ਬਾਅਦ ...
ਘੁੰਮਣਾ-ਫਿਰਨਾ ਆਖਰ ਕਿਸ ਨੂੰ ਨਹੀਂ ਪਸੰਦ? ਹਰ ਕੋਈ ਮੌਕਾ ਮਿਲਦੇ ਹੀ ਸੈਰ-ਸਪਾਟੇ ਲਈ ਨਿਕਲ ਪੈਂਦਾ ਹੈ। ਪਰ ਘੁਮੱਕੜੀ ਦੇ ਸ਼ੌਕੀਨ ਜ਼ਿਆਦਾਤਰ ਲੋਕ ਘਰ ਆਉਣ ਤੋਂ ਬਾਅਦ ਆਪਣਾ ਬਜਟ ਵਿਗੜ ਜਾਣ ਦੀ ਕਹਾਣੀ ਸੁਣਾਉਂਦੇ ਰਹਿੰਦੇ ਹਨ। ਪਰ ਕੁਝ ਸਜਗ ਵੀ ਹੁੰਦੇ ਹਨ। ਸਵਾਲ ਹੈ ਤੁਸੀਂ ਕਿਸ ਕਿਸਮ ਦੇ ਸੈਲਾਨੀ ਹੋ? ਆਪਣੇ ਬਜਟ ਨੂੰ ਲੈ ਕੇ ਸਜਗ ਰਹਿਣ ਵਾਲੇ ਜਾਂ ਬਜਟ ਵਿਗਾੜਨੇ ਵਾਲੇ? ਖੁਦ ਨੂੰ ਪਰਖੋ ਇਸ ਕੁਇਜ ਦੇ ਰਾਹੀਂ- 1. ਸੈਰ-ਸਪਾਟੇ ਦੀ ਯੋਜਨਾ ਬਣਾਉਂਦੇ ਸਮੇਂ ਤੁਸੀਂ ਸਾਲ ਦੇ ਕਿਨ੍ਹਾਂ ਦਿਨਾਂ 'ਤੇ ਜ਼ੋਰ ਦਿੰਦੇ ਹੋ- (ਕ) ਜਦੋਂ ਸਾਰੇ ਦੂਜੇ ਲੋਕ ਵੀ ਸੈਰ-ਸਪਾਟੇ ਲਈ ਨਿਕਲਦੇ ਹਨ ਭਾਵ ਜਦੋਂ ਸੈਰ-ਸਪਾਟੇ ਦਾ ਸੀਜ਼ਨ ਹੁੰਦਾ ਹੈ। (ਖ) ਅਜਿਹੇ ਸਮੇਂ 'ਤੇ ਜਦੋਂ ਜ਼ਿਆਦਾਤਰ ਲੋਕ ਘੁੰਮਣ ਨਹੀਂ ਜਾਂਦੇ। (ਗ) ਪਹਿਲਾਂ ਤੋਂ ਅਜਿਹੀ ਕੋਈ ਯੋਜਨਾ ਨਹੀਂ ਬਣਾਉਂਦੇ। 2. ਸੈਰ-ਸਪਾਟੇ 'ਤੇ ਨਿਕਲਣ ਲਈ ਤੁਸੀਂ ਕਿੰਨੇ ਦਿਨ ਪਹਿਲਾਂ ਯੋਜਨਾ ਬਣਾਉਂਦੇ ਹੋ? (ਕ) ਛੇ ਮਹੀਨੇ ਪਹਿਲਾਂ ਯੋਜਨਾ ਬਣਾ ਕੇ, ਤਿੰਨ ਮਹੀਨੇ ਪਹਿਲਾਂ ਸਾਰੀ ਬੁਕਿੰਗ ਵੀ ਕਰਾ ਲੈਂਦੇ ਹੋ। (ਖ) ਸੋਚਦੇ ਤਾਂ ਹੋ, ਪਰ ਅਵਿਵਸਥਿਤ ਜੀਵਨ ਦੇ ਚਲਦੇ ਘੁੰਮਣ ...
* ਪਰਲ ਅਤੇ ਸਟੋਂਸ ਵਾਲੇ ਗਹਿਣਿਆਂ ਨੂੰ ਵੱਖਰੇ ਡੱਬਿਆਂ ਵਿਚ ਰੂੰ ਦੀ ਪੈਡਿੰਗ ਬਣਾ ਕੇ ਰੱਖੋ ਤਾਂ ਕਿ ਦੂਜੇ ਗਹਿਣਿਆਂ ਦੇ ਨਾਲ ਮਿਲ ਕੇ ਸਟੋਂਸ ਨਿਕਲ ਨਾ ਜਾਣ ਅਤੇ ਪਰਲ ਦੀ ਚਮਕ ਵੀ ਖਰਾਬ ਨਾ ਹੋ ਜਾਵੇ। ਪਰਲਸ ਨੂੰ ਕਦੇ ਵੀ ਪਲਾਸਟਿਕ ਦੇ ਬੈਗ ਵਿਚ ਨਾ ਰੱਖੋ। ਇਸ ਦੇ ਰਸਾਇਣ ਪਰਲਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। * ਸੋਨੇ ਦੇ ਗਹਿਣਿਆਂ ਨੂੰ ਤੁਸੀਂ ਰੋਜ਼ਮਰ੍ਹਾ ਵਿਚ ਵਰਤੋਂ ਵਿਚ ਲਿਆਉਂਦੇ ਹੋ, ਉਨ੍ਹਾਂ ਨੂੰ ਵੀ ਮਹੀਨੇ ਵਿਚ ਇਕ ਵਾਰ ਨਰਮ ਬਰੱਸ਼ ਨਾਲ ਸਾਫ਼ ਕਰ ਲਓ ਤਾਂ ਕਿ ਉਨ੍ਹਾਂ 'ਤੇ ਜੰਮੀ ਮੈਲ ਪਰਤ ਦਾ ਰੂਪ ਨਾ ਲੈ ਲਵੇ। ਸਾਬਣ ਨਾਲ ਨਾ ਧੋਵੋ, ਕਿਉਂਕਿ ਸਾਬਣ ਦੇ ਰਸਾਇਣ ਨੁਕਸਾਨ ਪਹੁੰਚਾ ਸਕਦੇ ਹਨ। ਸੋਨੇ ਦੇ ਗਹਿਣਿਆਂ ਨੂੰ ਹਲਦੀ ਮਿਲੇ ਪਾਣੀ ਵਿਚ ਪਾ ਕੇ ਨਰਮ ਬਰੱਸ਼ ਨਾਲ ਸਾਫ਼ ਕਰ ਸਕਦੇ ਹੋ। * ਗਹਿਣੇ ਸਾਫ਼ ਕਰਦੇ ਸਮੇਂ ਕਿਸੇ ਪਾਰਦਰਸ਼ੀ ਬਾਊਲ ਵਿਚ ਪਾ ਕੇ ਹੀ ਧੋਵੋ। ਸਿੰਕ ਵਿਚ ਗਹਿਣੇ ਰੱਖ ਕੇ ਨਾ ਧੋਵੋ। * ਟੁੱਟੇ ਹੋਏ ਜਾਂ ਝਰੀਟਾਂ ਪਈਆਂ ਵਾਲੇ ਗਹਿਣਿਆਂ ਨੂੰ ਠੀਕ-ਠਾਕ ਗਹਿਣਿਆਂ ਤੋਂ ਵੱਖਰੇ ਰੱਖੋ ਤਾਂ ਕਿ ਟੁੱਟੇ ਗਹਿਣੇ ਦੂਜੇ ਗਹਿਣਿਆਂ 'ਤੇ ਨਿਸ਼ਾਨ ਨਾ ਪਾ ਦੇਣ। ਟੁੱਟੇ ਹੋਏ ...
ਮਨੁੱਖਾ ਜੀਵਨ ਅਨਮੋਲ ਹੈ। ਪਰਮਾਤਮਾ ਦੀ ਬੇਮਿਸਾਲ ਰਚਨਾ। ਸਮੇਂ ਦੇ ਨਾਲ ਮਨੁੱਖੀ ਜੀਵਨ ਵਿਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਜ਼ਿੰਦਗੀ ਜਿਉਂਦਿਆਂ ਕਈ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰਨਾ ਪੈਂਦਾ ਹੈ। ਚੰਗੇ-ਮਾੜੇ ਸਮੇਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਜਨਮ ਤੋਂ ਮੌਤ ਤੱਕ ਦੇ ਸਫ਼ਰ ਵਿਚ ਅਸੀਂ ਸਾਰੇ ਰੰਗਾਂ ਨੂੰ ਮਾਣ ਸਕੀਏ, ਇਸ ਲਈ ਬਹੁਤ ਹੱਦ ਤੱਕ ਸਾਡਾ ਆਪਣਾ ਦ੍ਰਿਸ਼ਟੀਕੋਣ ਮਹੱਤਵ ਰੱਖਦਾ ਹੈ। ਕਈ ਤਾਂ ਮਿੱਠੀ ਜਿਹੀ ਮੁਸਕਾਨ ਨਾਲ ਹੀ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਲੁਕੋ ਲੈਂਦੇ ਹਨ ਅਤੇ ਕਈਆਂ ਲਈ ਛੋਟਾ ਜਿਹਾ ਤੂਫਾਨ ਹੀ ਸਭ ਕੁਝ ਖੋਹ ਲੈਂਦਾ ਹੈ। ਜੇ ਅਸੀਂ ਥੋੜ੍ਹਾ ਜਿਹਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਡੀ ਸਭ ਦੀ ਜ਼ਿੰਦਗੀ ਖੁਸ਼ੀਆਂ ਭਰਪੂਰ ਹੋ ਸਕਦੀ ਹੈ। ਅਕਸਰ ਅਸੀਂ ਬੀਤੇ ਸਮੇਂ ਜਾਂ ਆਉਣ ਵਾਲੇ ਸਮੇਂ ਲਈ ਜ਼ਿਆਦਾ ਹੀ ਸੋਚਣ ਲੱਗ ਪੈਂਦੇ ਹਾਂ। ਸਭ ਤੋਂ ਕੀਮਤੀ ਤੋਹਫ਼ਾ ਸਾਡਾ ਅੱਜ ਹੈ ਅਤੇ ਸਭ ਤੋਂ ਅਨਮੋਲ ਤੋਂ ਅਨਮੋਲ ਪਰਮਾਤਮਾ ਵਲੋਂ ਬਖਸ਼ੇ ਸਾਹ। ਆਪਣੇ ਅੱਜ ਨੂੰ ਹੀ ਬਿਹਤਰ ਢੰਗ ਨਾਲ ਜਿਊਣ ਦੀ ਕੋਸ਼ਿਸ਼ ਕਰੀਏ ਤੇ ਹਰ ਨਵੇਂ ਦਿਨ ਨੂੰ ਚੁਣੌਤੀ ਵਜੋਂ ...
ਅੱਜ ਮਹਿਲਾਵਾਂ ਵਿਰੁੱਧ ਹਿੰਸਾ ਸਿਰ ਚੜ੍ਹ ਕੇ ਬੋਲ ਰਹੀ ਹੈ। ਅਖ਼ਬਾਰ ਪੜ੍ਹਦਿਆਂ ਜਾਂ ਖ਼ਬਰਾਂ ਸੁਣਦਿਆਂ ਜੋ ਮਾਮਲੇ ਮਹਿਲਾਵਾਂ ਦੇ ਨਾਲ ਹਿੰਸਾ ਅਤੇ ਉਤਪੀੜਨ ਦੇ ਸੁਣਨ ਅਤੇ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਮਾਨਵਤਾ ਤੋਂ ਵਿਸ਼ਵਾਸ ਉਠ ਰਿਹਾ ਹੈ, ਜਦੋਂ ਇਹ ਪਤਾ ਲਗਦਾ ਹੈ ਕਿ ਸਕੂਲ ਤੋਂ ਜਾ ਰਹੀ ਬੱਚੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਹੈ, ਦੂਜੇ ਪਾਸੇ 10 ਸਾਲ ਦੀ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਕਿਤੇ ਬਾਬੇ ਨੇ ਹੀ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿਚ ਆਪਣੀ ਛੇਵੀਂ ਜਮਾਤ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਦਿਨ-ਬ-ਦਿਨ ਤੇਜ਼ਾਬੀ ਹਮਲੇ ਵਧਦੇ ਜਾ ਰਹੇ ਹਨ, ਜੋ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਕਰ ਰਹੇ ਹਨ। ਦਹੇਜ ਅਤੇ ਘਰੇਲੂ ਹਿੰਸਾ ਦੇ ਕਾਰਨ ਔਰਤ ਅੱਤਿਆਚਾਰ ਸਹਿਣ ਲਈ ਮਜਬੂਰ ਹੋ ਰਹੀ ਹੈ ਅਤੇ ਕਿਤੇ ਧੀ ਦੀ ਮਾਂ ਬਣਨ ਕਰਕੇ ਉਸ ਉੱਤੇ ਜ਼ੁਲਮ ਢਾਹੇ ਜਾਂਦੇ ਹਨ। ਅਪਰਾਧ ਕਰਨ ਵਾਲਿਆਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਨਾ ਤਾਂ ਉਨ੍ਹਾਂ ਨੂੰ ਆਪਣੀ ਧੀ ਸਮਾਨ ਲੜਕੀ ਨਾਲ ਜ਼ੁਲਮ ਕਰਨ ਤੋਂ ਡਰ ਲਗਦਾ ਹੈ ਅਤੇ ਨਾ ਹੀ ਆਪਣੀ ਮਾਂ ਵਰਗੀ ਔਰਤ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX