ਤੁਸੀਂ ਵੀ ਪਾ ਸਕਦੇ ਹੋ ਤੇਜ਼ ਦਿਮਾਗ ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਦਿਮਾਗ ਦੀ ਕਾਰਜ ਸਮਰੱਥਾ ਨੂੰ ਤੇਜ਼ ਕਰ ਸਕਦੇ ਹੋ। ਵੈਸੇ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਹਰ ਵਿਅਕਤੀ ਜਨਮ ਤੋਂ ਹੀ ਤੇਜ਼ ਦਿਮਾਗ ਜਾਂ ਘੱਟ ਦਿਮਾਗ ਦਾ ਹੁੰਦਾ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਦਿਮਾਗ ਨੂੰ ਤੇਜ਼ ਕਰ ਸਕਦੇ ਹਾਂ, ਕੁਝ ਉਪਾਅ ਅਪਣਾ ਕੇ। ਅਸੀਂ ਜਾਣਦੇ ਹਾਂ ਕਿ ਦਿਮਾਗ ਦਾ ਭਾਰ ਸਾਡੇ ਸਰੀਰ ਦੇ ਭਾਰ ਦਾ 2 ਫੀਸਦੀ ਨਾਲੋਂ ਵੀ ਘੱਟ ਹੁੰਦਾ ਹੈ ਪਰ ਦਿਮਾਗ ਨੂੰ ਆਕਸੀਜਨ ਅਤੇ ਗਲੂਕੋਜ਼ ਦੀ ਲੋੜ ਜ਼ਿਆਦਾ ਹੁੰਦੀ ਹੈ। ਦਿਮਾਗ ਦੀ ਕਾਰਜ ਸਮਰੱਥਾ ਦੇ ਵਾਧੇ ਲਈ ਸਭ ਤੋਂ ਜ਼ਰੂਰੀ ਹੈ ਵਿਟਾਮਿਨ ਅਤੇ ਖਣਿਜ। ਤੰਦਰੁਸਤ ਦਿਮਾਗ ਵਿਚ ਐਂਟੀ-ਆਕਸੀਡੈਂਟ ਵਰਗੇ ਫੈਟੀ ਐਸਿਡ ਅਤੇ ਅਮੀਨੋ ਐਸਿਡ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ। ਚਰਬੀ ਵਾਲੇ ਭੋਜਨ ਦਾ ਸੇਵਨ ਘੱਟ ਕਰੋ, ਕਿਉਂਕਿ ਇਹ ਦਿਮਾਗ ਖੂਨ ਵਹਿਣੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਮੁਕਤ ਰੈਡੀਕਲ ਅਤੇ ਐਂਟੀਆਕਸੀਡੈਂਟ ਇਨ੍ਹਾਂ ਮੁਕਤ ਰੈਡੀਕਲਸ ਨੂੰ ਨਸ਼ਟ ਕਰਨ ਵਿਚ ਮਹੱਤਵਪੂਰਨ ...
ਭੱਜ-ਦੌੜ ਵਾਲੀ ਜ਼ਿੰਦਗੀ ਨੇ ਵਿਅਕਤੀ ਦੀ ਸਿਹਤ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਪਰ ਇਸ ਜ਼ਿੰਦਗੀ ਨੂੰ ਜਿਊਂਦੇ ਹੋਏ ਵੀ ਅਸੀਂ ਆਪਣੀ ਸਿਹਤ ਨੂੰ ਸਹੀ ਬਣਾਈ ਰੱਖਣ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ। 'ਸਿਹਤ ਹੀ ਧਨ ਹੈ' ਨੂੰ ਮੰਨਣੇ ਵਾਲੇ ਵਿਅਕਤੀ ਜ਼ਰੂਰ ਹੇਠ ਲਿਖੇ ਪ੍ਰਯੋਗਾਂ ਅਨੁਸਾਰ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੇ। ਪੇਸ਼ ਹਨ ਕੁਝ ਰਾਮਬਾਣ ਨੁਸਖੇ-
* ਅੱਜਕਲ੍ਹ ਕਬਜ਼ ਹੋਣਾ ਆਮ ਸ਼ਿਕਾਇਤ ਹੈ। ਇਸੇ ਕਾਰਨ ਅੱਜ ਕਬਜ਼ ਨੂੰ ਮਹਾਰੋਗ ਮੰਨਿਆ ਗਿਆ ਹੈ। ਕਬਜ਼ ਹੀ ਅਨੇਕ ਰੋਗਾਂ ਦੀ ਜੜ੍ਹ ਹੈ। ਇਸ ਲਈ ਕਬਜ਼ ਹੁੰਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਦੂਰ ਕਰਨ ਦੇ ਭਰਸਕ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਵਾਸਤੇ ਰਾਤ ਨੂੰ ਇਕ ਚਮਚ ਹਰੜ ਦਾ ਚੂਰਨ ਜਾਂ ਈਸਬਗੋਲ ਦੀ ਫੱਕੀ ਜਾਂ ਔਲੇ ਦਾ ਚੂਰਨ ਸ਼ਹਿਦ ਦੇ ਨਾਲ ਰੋਜ਼ਾਨਾ ਸੇਵਨ ਕਰੋ।
* ਰਾਤ ਨੂੰ ਇਕ ਤਾਂਬੇ ਦੇ ਭਾਂਡੇ ਵਿਚ ਪਾਣੀ ਭਰ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਬਾਸੀ ਮੂੰਹ ਪੀਣ ਨਾਲ ਪੇਟ ਚੰਗਾ ਰਹਿੰਦਾ ਹੈ। ਉੱਚ ਖੂਨ ਦਬਾਅ ਦੇ ਰੋਗੀਆਂ ਲਈ ਇਹ ਬਹੁਤ ਲਾਭਦਾਇਕ ਨੁਸਖਾ ਹੈ।
* ਸਵੇਰੇ ਉੱਠ ਕੇ ਮੰਜਨ ਕਰਨ ਤੋਂ ...
ਮੇਥੀ ਦੇ ਪੱਤਿਆਂ ਨੂੰ ਭਾਜੀ ਦੀ ਸ਼੍ਰੇਣੀ ਵਿਚ ਅਤੇ ਦਾਣਿਆਂ ਨੂੰ ਮਸਾਲੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਦਾ ਕਿਸੇ ਵੀ ਰੂਪ ਵਿਚ ਸੇਵਨ ਲਾਭ ਪਹੁੰਚਾਉਂਦਾ ਹੈ। ਇਹ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਹਾਲਤ ਵਿਚ ਲਾਭ ਪਹੁੰਚਾਉਂਦਾ ਹੈ। ਅਜਿਹੇ ਰੋਗੀ ਇਸ ਨੂੰ ਪਾਣੀ ਵਿਚ ਭਿਉਂ ਕੇ ਜਾਂ ਸਵੇਰੇ ਖਾਲੀ ਪੇਟ ਫੱਕਾ ਮਾਰ ਕੇ ਖਾਂਦੇ ਹਨ। ਇਹ ਸਬਜ਼ੀਆਂ ਵਿਚ ਸ਼ੌਕ ਲਗਾਉਣ 'ਤੇ ਖਾਣੇ ਦੀ ਗੈਸ ਬਣਨ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਸ ਦਾ ਪਰਾਉਂਠਾ ਪੋਸ਼ਟਿਕ ਹੁੰਦਾ ਹੈ। ਇਹ ਉਪਾਪਚਯ ਨੂੰ ਕਾਬੂ ਰੱਖਦਾ ਹੈ। ਕਬਜ਼ ਦੂਰ ਕਰਦਾ ਹੈ। ਮੂਤਰ ਸੰਸਥਾਨ ਨੂੰ ਸਬਲ ਰੱਖਦਾ ਹੈ। ਇਹ ਖੂਨ ਸ਼ੋਧਕ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
ਇਹ ਸੁੰਦਰਤਾ ਪ੍ਰਸਾਧਨਾਂ ਵਿਚ ਵੀ ਕੰਮ ਆਉਂਦਾ ਹੈ। ਇਸ ਦਾ ਪਾਊਡਰ ਨਾਰੀਅਲ ਤੇਲ ਵਿਚ ਪਾ ਕੇ ਵਾਲਾਂ ਵਿਚ ਲਗਾਇਆ ਜਾਂਦਾ ਹੈ। ਇਸ ਨਾਲ ਵਾਲ ਝੜਨ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਹ ਝੁਰੜੀਆਂ, ਕਿੱਲ-ਮੁਹਾਸੇ, ਚਮੜੀ ਦਾ ਸੁੱਕਾਪਨ ਦੂਰ ਕਰਦਾ ਹੈ। ਇਹ ਜੋੜਾਂ ਵਿਚ ਦਰਦ ਨੂੰ ਮਿਟਾਉਂਦਾ ਹੈ। ਇਹ ਪੇਟ ਦਰਦ ਦੂਰ ਕਰਦਾ ਹੈ। ਪ੍ਰਸੂਤਾ ਦੇ ਸਤਨ ਵਿਚ ...
ਉੱਚ ਖੂਨ ਦਬਾਅ ਅੱਜ ਦੀ ਸਦੀ ਦਾ ਸਭ ਤੋਂ ਪ੍ਰਮੁੱਖ ਰੋਗ ਹੈ। ਇਸ ਬਿਮਾਰੀ ਦੀ ਇਕ ਇਹ ਖਾਸੀਅਤ ਹੈ ਕਿ ਇਹ ਵਧਣ 'ਤੇ ਆਪਣੇ ਆਉਣ ਦੀ ਆਹਟ ਤੱਕ ਨਹੀਂ ਦਿੰਦੀ। ਸ਼ੁਰੂ ਵਿਚ ਅਕਸਰ ਇਸ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਕੁਝ ਲੋਕ ਸਿਰਦਰਦ, ਚੱਕਰ, ਧੜਕਣ, ਥਕਾਨ ਅਤੇ ਖਿੰਨਤਾ ਦੀ ਸ਼ਿਕਾਇਤ ਕਰਦੇ ਹਨ ਪਰ ਇਹ ਪ੍ਰੇਸ਼ਾਨੀਆਂ ਏਨੀਆਂ ਆਮ ਹਨ ਕਿ ਇਨ੍ਹਾਂ ਨੂੰ ਖੂਨ ਦੇ ਦਬਾਅ ਨਾਲ ਸਿੱਧਾ ਜੋੜਨਾ ਮੁਨਾਸਿਬ ਨਹੀਂ ਹੁੰਦਾ।
ਬਹੁਤੇ ਲੋਕਾਂ ਵਿਚ ਖੂਨ ਦਾ ਦਬਾਅ ਵਧਣ ਦੀ ਸ਼ਿਕਾਇਤ ਅਚਾਨਕ ਹੀ ਹੁੰਦੀ ਹੈ। ਬਿਮਾਰ ਹੋਣ 'ਤੇ ਡਾਕਟਰ ਦੇ ਕੋਲ ਸਲਾਹ ਲਈ ਜਾਣ 'ਤੇ ਜਾਂ ਸਾਲਾਨਾ ਸਿਹਤ ਜਾਂਚ ਦੇ ਸਮੇਂ ਪਤਾ ਲਗਦਾ ਹੈ ਕਿ ਖੂਨ ਦਾ ਦਬਾਅ ਵਧਿਆ ਹੋਇਆ ਹੈ। ਕੁਝ ਲੋਕਾਂ ਨੂੰ ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਬਿਮਾਰੀ ਉਗਰ ਹੋ ਚੁੱਕੀ ਹੁੰਦੀ ਹੈ। ਖੂਨ ਦਾ ਦਬਾਅ ਵਧਿਆ ਰਹਿਣ ਨਾਲ ਉਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਜਟਿਲਤਾਵਾਂ ਪੈਦਾ ਹੋ ਜਾਂਦੀਆਂ ਹਨ।
ਖੂਨ ਦਾ ਦਬਾਅ ਵਧਣ ਨਾਲ ਕਈ ਰੋਗੀਆਂ ਦੀ ਨਕਸੀਰ ਫੁੱਟ ਜਾਂਦੀ ਹੈ, ਕਈਆਂ ਦਾ ਸਾਹ ਫੁੱਲਣ ਲਗਦਾ ਹੈ, ਕਈਆਂ ਦੀ ਨਿਗ੍ਹਾ ਧੁੰਦਲੀ ਹੋ ਜਾਂਦੀ ਹੈ, ਕਈਆਂ ਦੇ ...
ਮੋਟਾਪਾ ਅਤੇ ਮੋਟਾਪੇ ਨਾਲ ਸਬੰਧਤ ਬਿਮਾਰੀਆਂ ਮੌਤ ਦੇ ਕਾਰਨਾਂ ਵਿਚੋਂ ਕੈਂਸਰ ਤੋਂ ਬਾਅਦ ਦੂਜਾ ਸਥਾਨ ਰੱਖਦੀਆਂ ਹਨ। ਮੋਟਾਪਾ ਜਿਥੇ ਤੁਹਾਡੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੰਦਾ ਹੈ, ਉਥੇ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ, ਜਿਨ੍ਹਾਂ ਵਿਚੋਂ ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਘੁਰਾੜੇ, ਖੂਨ ਦਾ ਦਬਾਅ, ਸਲੀਪ ਐਪਨਿਆ, ਬਾਂਝਪਨ ਆਦਿ ਕੁਝ ਚਿੰਤਾਜਨਕ ਵਿਸ਼ੇ ਹਨ।
ਨਿੱਤ ਨਵੇਂ ਉਪਰਾਲੇ ਜਿਵੇਂ ਕਿ ਯੋਗਾ, ਕਸਰਤ, ਖੁਰਾਕ ਦੀ ਤਬਦੀਲੀ, ਜੀਵਨ ਸ਼ੈਲੀ ਵਿਚ ਬਦਲਾਅ ਆਦਿ ਤਰੀਕੇ ਅਸੀਂ ਪ੍ਰਿੰਟ, ਇਲੈਕਟ੍ਰੋਨਿਕ, ਸੋਸ਼ਲ ਮੀਡੀਆ ਅਤੇ ਵਿਸ਼ੇਸ਼ ਸਲਾਹਕਾਰਾਂ ਕੋਲੋਂ ਪ੍ਰਾਪਤ ਕਰਦੇ ਹਾਂ, ਜੋ ਕਿ ਲਾਭਦਾਇਕ ਹਨ ਪਰ ਬਤੌਰ ਬੈਰਿਐਟ੍ਰਿਕ (ਵੇਟ-ਲੌਸ) ਸਰਜਨ ਦੇ ਪੱਖ ਤੋਂ ਮੈਂ ਦੇਖਦਾ ਹਾਂ ਕਿ ਭਾਰ ਘਟਾਉਣ ਵਿਚ ਕਾਮਯਾਬੀ ਖੁਰਾਕ ਕੰਟਰੋਲ, ਕਸਰਤ ਨਾਲ ਕੇਵਲ ਕੁਝ ਫੀਸਦੀ ਲੋਕਾਂ ਵਿਚ ਹੀ ਸਫਲ ਹੁੰਦੀ ਹੈ।
ਬਹੁਤ ਸਾਰੇ ਲੋਕ ਜਦੋਂ ਖੁਰਾਕ ਕੰਟਰੋਲ ਅਤੇ ਕਸਰਤ ਛੱਡ ਦਿੰਦੇ ਹਨ ਤਾਂ ਘਟਿਆ ਹੋਇਆ ਭਾਰ ਫਿਰ ਵਧ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਕਈ ਵਾਰ ਆਪਣੀ ਉਮਰ, ਆਪਣੇ ਜੋੜਾਂ ਦੇ ...
ਰਸੋਈ ਵਿਚ ਖਾਣਾ ਬਣਾਉਣ ਲਈ ਜਲਾਏ ਜਾਣ ਵਾਲੇ ਚੁੱਲ੍ਹੇ ਵਿਚੋਂ ਨਿਕਲਣ ਵਾਲਾ ਧੂੰਆਂ, ਤੇਲ, ਘਿਓ ਅਤੇ ਸਬਜ਼ੀਆਂ ਦੇ ਭੁੰਨਣ ਦੀ ਗੰਧ ਗ੍ਰਹਿਣੀ ਦੇ ਸਰੀਰ ਵਿਚ ਪਹੁੰਚ ਕੇ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰ ਦਿੰਦੀ ਹੈ। ਭਾਰਤੀ ਘਰਾਂ ਵਿਚ ਖਾਣਾ ਪਕਾਉਣ ਲਈ ਈਂਧਣ ਦੇ ਰੂਪ ਵਿਚ ਲੱਕੜੀ ਵਰਤੀ ਜਾਂਦੀ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲੇ ਧੂੰਏਂ ਵਿਚ ਕਾਰਬਨ ਮੋਨੋਆਕਸਾਈਡ ਕਾਫ਼ੀ ਮਾਤਰਾ ਵਿਚ ਰਹਿੰਦੀ ਹੈ, ਜੋ ਨੱਕ ਅਤੇ ਮੂੰਹ ਦੁਆਰਾ ਸਰੀਰ ਵਿਚ ਪਹੁੰਚਦੀ ਰਹਿੰਦੀ ਹੈ। ਸਰੀਰ ਵਿਚ ਲਗਾਤਾਰ ਕਾਰਬਨ ਮੋਨੋਆਕਸਾਈਡ ਪਹੁੰਚਣ ਨਾਲ ਸਿਰਦਰਦ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਸਾਹ ਲੈਣ ਵਿਚ ਪ੍ਰੇਸ਼ਾਨੀ, ਸੁਸਤੀ, ਉਨੀਂਦਰਾ, ਭੁੱਖ ਨਾ ਲੱਗਣਾ, ਮਿਚਲੀ ਆਦਿ ਲੱਛਣ ਦਿਖਾਈ ਦੇਣ ਲਗਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਾਰਬਨ ਮੋਨੋਆਕਸਾਈਡ ਸਰੀਰ ਵਿਚ ਪਹੁੰਚ ਕੇ ਖ਼ੂਨ ਵਿਚ ਮੌਜੂਦ ਹੀਮੋਗਲੋਬਿਨ ਦੇ ਨਾਲ ਮਿਲ ਕੇ ਕਾਰਬੋਕਸੀ ਹੀਮੋਗਲੋਬਿਨ ਦਾ ਨਿਰਮਾਣ ਕਰਦੀ ਹੈ ਜੋ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ। ਕਾਰਬੋਕਸੀ ਹੀਮੋਗਲੋਬਿਨ ਸਰੀਰ ਦੇ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਦੇ ਕੰਮ ਵਿਚ ਰੁਕਾਵਟ ...
ਸਾਡਾ ਦੇਸ਼ ਊਸ਼ਣ ਜਲਵਾਯੂ ਵਾਲਾ ਦੇਸ਼ ਹੈ ਅਤੇ ਸਰਦੀ ਦਾ ਸਮਾਂ ਅਲਪਕਾਲੀਨ ਹੀ ਰਹਿੰਦਾ ਹੈ। ਸਰਦ ਰੁੱਤ ਕੁਦਰਤੀ ਰੂਪ ਨਾਲ ਸਿਹਤ ਰੱਖਿਅਕ ਅਤੇ ਸਰੀਰ ਨੂੰ ਬਲ ਪੁਸ਼ਟੀ ਪ੍ਰਦਾਨ ਕਰਨ ਵਾਲੀ ਹੁੰਦੀ ਹੈ। ਇਸ ਰੁੱਤ ਵਿਚ ਰਹਿਣ-ਸਹਿਣ, ਖਾਣ-ਪੀਣ ਵਿਚ ਲਾਪ੍ਰਵਾਹੀ ਅਤੇ ਭੁੱਲ-ਚੁੱਕ ਕਦੇ ਨਹੀਂ ਕਰਨੀ ਚਾਹੀਦੀ।
ਸਾਡਾ ਸਰੀਰ ਪੰਜ ਤੱਤਾਂ ਨਾਲ ਬਣਿਆ ਹੈ-ਅੱਗ, ਪਾਣੀ, ਹਵਾ, ਧਰਤੀ, ਆਕਾਸ਼। ਇਨ੍ਹਾਂ ਤੱਤਾਂ ਦੇ ਸਹਿਯੋਗ ਨਾਲ ਹੀ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਅੱਗ ਸਾਡੇ ਸਰੀਰ ਨੂੰ ਜੀਵਤ ਅਤੇ ਊਰਜਾਵਾਨ ਰੱਖਦੀ ਹੈ ਅਤੇ ਖਾਧੇ ਹੋਏ ਪਦਾਰਥ ਨੂੰ ਪਚਾਉਂਦੀ ਹੈ। ਸਰਦ ਰੁੱਤ ਵਿਚ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਮਨੁੱਖ ਨੇ ਕੁਦਰਤ ਦੇ ਨਾਲ ਇਥੋਂ ਤੱਕ ਛੇੜਛਾੜ ਅਤੇ ਮਨਮਾਨੀ ਕੀਤੀ ਹੈ ਕਿ ਕੁਦਰਤ ਦੀ ਵਿਵਸਥਾ ਵੀ ਅਸਤ-ਵਿਅਸਤ ਹੋ ਗਈ ਹੈ ਭਾਵ ਮੌਸਮ ਵੀ ਬੇਈਮਾਨ ਹੋ ਗਿਆ ਹੈ। ਸਰਦ ਰੁੱਤ ਵਿਚ ਪਾਚਣ ਸ਼ਕਤੀ ਵਧਦੀ ਹੈ। ਪਾਚਣ ਸ਼ਕਤੀ ਵਧਣ ਦਾ ਇਕ ਮੁੱਖ ਕਾਰਨ ਵੀ ਹੈ। ਇਸ ਰੁੱਤ ਵਿਚ ਰਾਤ ਲੰਬੀ ਅਤੇ ਦਿਨ ਛੋਟਾ ਹੁੰਦਾ ਹੈ ਭਾਵ ਰਾਤ ਲੰਬੀ ਹੋਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX