ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮਾਸਕ ਪਾ ਕੇ ਖੇਡੀ ਕ੍ਰਿਕਟ ਦੀ ਖੇਡ ਪ੍ਰਦੂਸ਼ਣ ਨੇ ਖਰਾਬ ਕੀਤੀ ਦੇਸ਼ ਦੀ ਦਿਖ

ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ਦੀ ਇਹ ਪਹਿਲੀ ਘਟਨਾ ਸੀ ਕਿ ਕਿਸੇ ਮੈਚ ਵਿਚ ਖਿਡਾਰੀ ਮਾਸਕ ਲਾ ਕੇ ਖੇਡ ਰਹੇ ਸਨ ਅਤੇ ਸਾਡੀ ਬਦਕਿਸਮਤੀ ਹੈ ਕਿ ਇਹ ਘਟਨਾ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਾਪਰੀ | ਪ੍ਰਦੂਸ਼ਣ ਕਾਰਨ ਸ੍ਰੀਲੰਕਾ ਦੇ ਖਿਡਾਰੀ ਮੈਚ ਖੇਡਣਾ ਨਹੀਂ ਚਾਹੁੰਦੇ ਸਨ | ਜਿਸ ਸਮੇਂ ਉਹ ਪ੍ਰਦੂਸ਼ਣ ਕਾਰਨ ਖੇਡ ਨੂੰ ਕੁਝ ਸਮੇਂ ਲਈ ਬੰਦ ਰੱਖਣ ਦੀ ਮੰਗ ਕਰ ਰਹੇ ਸਨ, ਉਦੋਂ ਉਹ ਫੀਲਡਿੰਗ ਕਰ ਰਹੇ ਸਨ | ਭਾਰਤ ਦੇ ਖਿਡਾਰੀ ਉਨ੍ਹਾਂ 'ਤੇ ਭਾਰੂ ਸਨ | ਇਸ ਲਈ ਕੋਈ ਇਹ ਦੋਸ਼ ਲਾ ਸਕਦਾ ਹੈ ਕਿ ਹਾਰ ਤੋਂ ਬਚਣ ਦਾ ਉਹ ਬਹਾਨਾ ਬਣਾ ਰਹੇ ਸਨ, ਜਦਕਿ ਅਜਿਹੀ ਗੱਲ ਨਹੀਂ ਸੀ |
ਇਹ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਹੋ ਰਿਹਾ ਸੀ ਅਤੇ ਉਸ ਦੀ ਬਗਲ ਵਿਚ ਹੀ ਆਈ.ਟੀ.ਓ. ਹੈ, ਜਿਥੇ ਪ੍ਰਦੂਸ਼ਣ ਮਾਪਕ ਯੰਤਰ ਲੱਗਾ ਹੋਇਆ ਹੈ | ਉਸ ਯੰਤਰ ਵਿਚ ਵੀ ਪ੍ਰਦੂਸ਼ਣ ਦਾ ਪੱਧਰ 220 ਤੋਂ ਉੱਪਰ ਦਿਖਾਈ ਦੇ ਰਿਹਾ ਸੀ | ਪ੍ਰਦੂਸ਼ਣ ਦੇ ਯੰਤਰ ਵਿਚ 50 ਤੱਕ ਦਾ ਅੰਕ ਆਦਰਸ਼ ਵਾਤਾਵਰਨ ਮੰਨਿਆ ਜਾਂਦਾ ਹੈ | ਜੇਕਰ ਅੰਕ 100 ਤੱਕ ਰਹੇ ਤਾਂ ਉਸ ਨੂੰ ਵੀ ਠੀਕ-ਠਾਕ ਸਮਝਿਆ ਜਾਂਦਾ ਹੈ ਪਰ ਜੇਕਰ ਇਹ ਅੰਕ 100 ਤੋਂ 150 ਦੇ ਦਰਮਿਆਨ ਹੋਵੇ ਤਾਂ ਬਿਮਾਰ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾਂਦਾ ਹੈ | ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ | ਤੰਦਰੁਸਤ ਵਿਅਕਤੀ ਲਈ ਪ੍ਰਦੂਸ਼ਣ ਦੀ ਇਸ ਰੇਂਜ ਨੂੰ ਮਾਡਰੇਟ ਕਿਹਾ ਜਾਂਦਾ ਹੈ |
ਪਰ ਜੇਕਰ ਪ੍ਰਦੂਸ਼ਣ ਦਾ ਇਹ ਸੂਚਕ ਅੰਕ 150 ਤੋਂ ਵੀ ਉੱਪਰ ਹੋ ਜਾਵੇ ਤਾਂ ਤੰਦਰੁਸਤ ਲੋਕਾਂ ਲਈ ਵੀ ਇਹ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਖੁੱਲ੍ਹੇ ਵਾਤਾਵਰਨ ਵਿਚ ਬਹੁਤ ਜ਼ਿਆਦਾ ਭਾਰੀ ਸਰੀਰਕ ਕਸਰਤ ਜਾਂ ਦੌੜ-ਭੱਜ ਨਾ ਕਰਨ, ਜੇਕਰ ਕਰਨ ਵੀ ਤਾਂ ਰੁਕ-ਰੁਕ ਕੇ ਕਰਨ | ਪ੍ਰਦੂਸ਼ਣ ਦੀ ਇਸ ਰੇਂਜ ਨੂੰ ਸਿਹਤ ਲਈ ਨੁਕਸਾਨਦਾਇਕ ਮੰਨਿਆ ਜਾਂਦਾ ਹੈ | 200 ਦੇ ਸੂਚਕ ਅੰਕ ਤੱਕ ਇਹ ਨੁਕਸਾਨਦੇਹ ਪ੍ਰਦੂਸ਼ਣ ਰੇਂਜ ਹੈ | ਜੇਕਰ ਸੂਚਕ ਅੰਕ 200 ਤੋਂ ਵੀ ਜ਼ਿਆਦਾ ਹੋ ਜਾਵੇ ਤਾਂ ਇਸ ਨੂੰ ਅਤਿ-ਨੁਕਸਾਨਦਾਇਕ ਜਾਂ ਬਹੁਤ ਹੀ ਖਰਾਬ ਕਿਹਾ ਜਾਂਦਾ ਹੈ ਅਤੇ ਸਲਾਹ ਦਿੱਤੀ ਜਾਂਦੀ ਹੈ ਕਿ ਖੁੱਲ੍ਹੇ ਵਾਤਾਵਰਨ ਵਿਚ ਕਿਸੇ ਤਰ੍ਹਾਂ ਦੀ ਵੀ ਮਿਹਨਤ-ਮੁਸ਼ੱਕਤ ਨਾ ਕੀਤੀ ਜਾਵੇ ਅਤੇ ਖੇਡਣ ਅਤੇ ਦੌੜਣ ਲਈ ਮਨ੍ਹਾਂ ਕਰ ਦਿੱਤਾ ਜਾਂਦਾ ਹੈ |
ਜਦੋਂ ਸ੍ਰੀਲੰਕਾ ਦੇ ਖਿਡਾਰੀਆਂ ਨੇ ਪਹਿਲੀ ਵਾਰ ਖੇਡਣ ਤੋਂ ਮਨ੍ਹਾਂ ਕੀਤਾ ਤਾਂ ਪ੍ਰਦੂਸ਼ਣ ਸੂਚਕ ਅੰਕ 200 ਤੋਂ ਉੱਪਰ ਸੀ ਅਤੇ ਇਸ ਸੂਚਕ ਅੰਕ 'ਤੇ ਡਾਕਟਰ ਕਿਸੇ ਵੀ ਤਰ੍ਹਾਂ ਦੀ ਖੇਡ ਖੇਡਣ ਜਾਂ ਦੌੜਨ ਦੀ ਮਨਾਹੀ ਕਰਦੇ ਹਨ | ਪ੍ਰਦੂਸ਼ਣ ਦੇ ਪੱਧਰ 'ਤੇ ਤੇਜ਼ ਸੈਰ ਕਰਨ ਨੂੰ ਵੀ ਮਨ੍ਹਾਂ ਕੀਤਾ ਜਾਂਦਾ ਹੈ | ਹਵਾ ਦੀ ਗੁਣਵੱਤਾ ਦੇ ਇਸ ਪੱਧਰ 'ਤੇ ਹਵਾ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਜ਼ਹਿਰੀਲੇ ਪਦਾਰਥਾਂ ਦੀ ਬਹੁਤਾਤ ਹੋ ਜਾਂਦੀ ਹੈ | ਦੌੜਨ ਅਤੇ ਖੇਡਣ-ਕੁੱਦਣ ਦੇ ਕਾਰਨ ਅਸੀਂ ਸਾਹ ਰਾਹੀਂ ਜ਼ਿਆਦਾ ਹਵਾ ਲੈਣ ਲਗਦੇ ਹਾਂ | ਸਾਧਾਰਨ ਨਾਲੋਂ 3 ਤੋਂ 10 ਗੁਣਾ ਜ਼ਿਆਦਾ ਹਵਾ ਸਾਡੇ ਫੇਫੜਿਆਂ ਵਿਚ ਜਾਣ ਲਗਦੀ ਹੈ ਅਤੇ ਇਸ ਕਾਰਨ ਫੇਫੜੇ ਅਤੇ ਹੋਰ ਸਾਹ-ਤੰਤਰ ਖਰਾਬ ਹੋਣ ਲਗਦਾ ਹੈ | ਖ਼ੂਨ ਵਿਚ ਵੀ ਜ਼ਹਿਰੀਲੇ ਤੱਤ ਮਿਲਣ ਲਗਦੇ ਹਨ | ਖੇਡਦੇ ਸਮੇਂ ਸਰੀਰ ਨੂੰ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਕਿਉਂਕਿ ਉਸ ਸਮੇਂ ਖ਼ੂਨ ਦੇ ਸੈੱਲ ਜ਼ਿਆਦਾ ਟੁੱਟਦੇ-ਭੱਜਦੇ ਹਨ | ਉਨ੍ਹਾਂ ਦੀ ਮੁਰੰਮਤ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਪਰ ਪ੍ਰਦੂਸ਼ਤ ਹਵਾ ਕਾਰਨ ਜ਼ਰੂਰੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ | ਇਸ ਕਾਰਨ ਸਾਹ ਫੁੱਲਣ ਲਗਦਾ ਹੈ | ਸਾਹ ਰਾਹੀਂ ਜ਼ਹਿਰੀਲੇ ਪਦਾਰਥਾਂ ਦੇ ਖ਼ੂਨ ਵਿਚ ਮਿਲਣ ਕਾਰਨ ਉਬਾਸੀ ਆਉਣ ਲਗਦੀ ਹੈ ਅਤੇ ਪ੍ਰਦੂਸ਼ਤ ਖ਼ੂਨ ਸਿਰ ਵਿਚ ਪਹੁੰਚ ਕੇ ਸਿਰ ਦਰਦ ਅਤੇ ਚੱਕਰ ਆਉਣ ਦਾ ਕਾਰਨ ਬਣਦਾ ਹੈ | ਜ਼ਾਹਿਰ ਹੈ ਕਿ ਕਾਇਦੇ ਨਾਲ 200 ਤੋਂ ਵਧੇਰੇ ਸੂਚਕ ਅੰਕ ਹੋਣ ਤੋਂ ਬਾਅਦ ਖੇਡ ਹੋਣੀ ਹੀ ਨਹੀਂ ਚਾਹੀਦੀ | ਇਸ ਲਈ ਸ੍ਰੀਲੰਕਾ ਦੇ ਖਿਡਾਰੀਆਂ ਵਲੋਂ ਖੇਡ ਰੋਕਣ ਦੀ ਮੰਗ ਬਿਲਕੁਲ ਸਹੀ ਸੀ | ਉਸ ਦੇ ਗੇਂਦਬਾਜ਼ਾਂ ਦਾ ਸਾਹ ਫੁੱਲ ਰਹੇ ਸਨ ਅਤੇ ਉਹ ਸਹੀ ਤਰੀਕੇ ਨਾਲ ਗੇਂਦਬਾਜ਼ੀ ਨਹੀਂ ਕਰ ਰਹੇ ਸੀ | ਅਗਲੇ ਦਿਨ ਤਾਂ ਖਿਡਾਰੀਆਂ ਨੇ ਖੇਡ ਮੈਦਾਨ 'ਚ ਉਲਟੀਆਂ ਤੱਕ ਕਰ ਦਿੱਤੀਆਂ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੇ ਖਿਡਾਰੀਆਂ ਨੂੰ ਇਹ ਸਮੱਸਿਆ ਕਿਉਂ ਨਹੀਂ ਪੇਸ਼ ਆ ਰਹੀ ਸੀ | ਇਸ ਦਾ ਜਵਾਬ ਇਹ ਹੈ ਕਿ ਜੋ ਲੋਕ ਪ੍ਰਦੂਸ਼ਤ ਮਾਹੌਲ ਵਿਚ ਰਹਿਣ ਦੇ ਆਦੀ ਹੋ ਜਾਂਦੇ ਹਨ, ਉਹ ਪ੍ਰਦੂਸ਼ਣ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ | ਉਸ ਦੇ ਕਾਰਨ ਹੀ ਭਾਰਤ ਦੇ ਖਿਡਾਰੀਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋ ਰਹੀ ਸੀ | ਪਰ ਇਹ ਕਹਿਣਾ ਗ਼ਲਤ ਹੋਵੇਗਾ ਕਿ ਉਹ ਬਿਲਕੁਲ ਸੁਰੱਖਿਅਤ ਸਨ | ਉਨ੍ਹਾਂ ਦੇ ਸਰੀਰ 'ਤੇ ਵੀ ਪ੍ਰਦੂਸ਼ਣ ਦਾ ਬੁਰਾ ਪ੍ਰਭਾਵ ਪੈ ਰਿਹਾ ਹੋਵੇਗਾ |
ਪ੍ਰਦੂਸ਼ਣ ਦੇ ਕਾਰਨ ਕ੍ਰਿਕਟ ਦਾ ਕੌਮਾਂਤਰੀ ਮੈਚ ਰੋਕਣ ਦੀ ਕੋਈ ਵਿਵਸਥਾ ਨਹੀਂ ਹੈ | ਇਸ ਲਈ ਅੰਪਾਇਰਾਂ ਅਤੇ ਰੈਫਰੀ ਨੇ ਮੈਚ ਨਹੀਂ ਰੋਕਿਆ | ਹੁਣ ਸ੍ਰੀਲੰਕਾ ਦੇ ਕ੍ਰਿਕਟ ਅਧਿਕਾਰੀ ਕਹਿ ਰਹੇ ਹਨ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਕੌਾਸਲ ਤੋਂ ਮੰਗ ਕਰਨਗੇ ਕਿ ਹੁਣ ਪ੍ਰਦੂਸ਼ਣ ਦੇ ਵਧੇ ਪੱਧਰਾਂ ਕਾਰਨ ਵੀ ਮੈਚ ਰੋਕਣ ਦੀ ਵਿਵਸਥਾ ਹੋਣੀ ਚਾਹੀਦੀ ਹੈ | ਜੇਕਰ ਇਸ ਤਰ੍ਹਾਂ ਦੀ ਮੰਗ ਰਵਾਇਤੀ ਰੂਪ ਵਿਚ ਕੀਤੀ ਜਾਂਦੀ ਹੈ ਤਾਂ ਇਸ ਨੂੰ ਮੰਨਣਾ ਅੰਤਰਰਾਸ਼ਟਰੀ ਕੌਾਸਲ ਦੀ ਮਜਬੂਰੀ ਹੋਵੇਗਾ ਕਿਉਂਕਿ ਖੇਡ ਦਾ ਮੂਲ ਉਦੇਸ਼ ਸਿਹਤ ਬਿਹਤਰ ਕਰਨਾ ਹੁੰਦਾ ਹੈ, ਨਾ ਕਿ ਪ੍ਰਦੂਸ਼ਤ ਮਾਹੌਲ ਵਿਚ ਖੇਡ ਕੇ ਸਿਹਤ ਨੂੰ ਖਰਾਬ ਕਰਨਾ | ਜਿੱਤਣਾ ਅਤੇ ਹਾਰਨਾ ਤਾਂ ਖੇਡ ਦੇ ਲੁਕਵੇਂ (ਗੌਣ) ਉਦੇਸ਼ ਹੁੰਦੇ ਹਨ |
ਜਦੋਂ ਪ੍ਰਦੂਸ਼ਣ ਦੇ ਆਧਾਰ 'ਤੇ ਕ੍ਰਿਕਟ ਦੀ ਖੇਡ ਜਾਂ ਹੋਰ ਖੇਡਾਂ ਰੋਕਣ ਦੀ ਵਿਵਸਥਾ ਹੋਵੇਗੀ | ਇਸੇ ਕਾਰਨ ਇਸ ਦੇ ਨਾਲ ਹੀ ਭਾਰਤ ਦਾ ਨਾਂਅ ਵੀ ਜੁੜ ਜਾਵੇਗਾ | ਯਾਨੀ ਭਵਿੱਖ ਵਿਚ ਲਿਖੇ ਜਾਣ ਵਾਲੇ ਇਤਿਹਾਸ ਵਿਚ ਇਹ ਦਰਜ ਹੋਵੇਗਾ ਕਿ ਭਾਰਤ ਵਿਚ ਪ੍ਰਦੂਸ਼ਣ ਦੇ ਕਾਰਨ ਖਿਡਾਰੀ ਮੈਦਾਨ ਵਿਚ ਹੀ ਉਲਟੀਆਂ ਕਰਦੇ ਰਹੇ ਸਨ ਤਾਂ ਪ੍ਰਸਤਾਵ ਆਇਆ ਸੀ ਅਤੇ ਇਸ ਨੂੰ ਸਵੀਕਾਰ ਕਰਕੇ ਮੈਚ ਦੇ ਸਮੇਂ ਅੰਪਾਇਰ ਦੇ ਕੋਲ ਪ੍ਰਦੂਸ਼ਣ ਮੀਟਰ ਰੱਖਣ ਦੀ ਵਿਵਸਥਾ ਕਰ ਦਿੱਤੀ ਗਈ |
ਇਹ ਭਾਰਤ ਲਈ ਬਹੁਤ ਹੀ ਸ਼ਰਮਿੰਦਗੀ ਵਾਲੀ ਹਾਲਤ ਹੈ | ਪ੍ਰਦੂਸ਼ਣ ਦੇ ਕਾਰਨ ਅਸੀਂ ਨਾ ਸਿਰਫ਼ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ ਬਲਕਿ ਦੁਨੀਆ ਭਰ ਵਿਚ ਆਪਣੀ ਭੰਡੀ ਵੀ ਕਰਵਾ ਰਹੇ ਹਾਂ | ਇਹ ਸਮੱਸਿਆ ਸਿਰਫ਼ ਦੇਸ਼ ਦੀ ਰਾਜਧਾਨੀ ਤੱਕ ਹੀ ਸੀਮਤ ਨਹੀਂ ਹੈ ਬਲਕਿ ਹੋਰ ਅਨੇਕ ਸ਼ਹਿਰਾਂ ਅਤੇ ਮਹਾਂਨਗਰਾਂ ਦੀ ਹਾਲਤ ਵੀ ਇਹੀ ਹੈ | ਜੇਕਰ ਪ੍ਰਦੂਸ਼ਣ ਪੈਮਾਨਾ ਹੋਵੇ ਤਾਂ ਸਰਦੀਆਂ ਦੇ ਮੌਸਮ ਵਿਚ ਭਾਰਤ ਦੇ ਅਨੇਕ ਮਹਾਂਨਗਰਾਂ ਅਤੇ ਸ਼ਹਿਰਾਂ 'ਚ ਕ੍ਰਿਕਟ ਜਾਂ ਹੋਰ ਖੇਡਾਂ ਦਾ ਅੰਤਰਰਾਸ਼ਟਰੀ ਆਯੋਜਨ ਹੀ ਅਸੰਭਵ ਹੋ ਜਾਵੇਗਾ ਤੇ ਜੇ ਆਯੋਜਨ ਹੋ ਵੀ ਰਿਹਾ ਹੋਵੇ ਤਾਂ ਪ੍ਰਦੂਸ਼ਣ ਦੇ ਵਧੇ ਪੱਧਰ ਕਾਰਨ ਖੇਡ ਰੋਕ ਦਿੱਤੀ ਜਾਵੇਗੀ |
ਆਖਿਰਕਾਰ ਅਸੀਂ ਆਪਣੀ ਭੰਡੀ ਕਦੋਂ ਤੱਕ ਕਰਵਾਉਂਦੇ ਰਹਾਂਗੇ ਅਤੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਰਹਾਂਗੇ | ਪ੍ਰਦੂਸ਼ਣ ਸਾਡੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿਚੋਂ ਇਕ ਹੈ ਪਰ ਇਹ ਸਾਡੇ ਨੀਤੀ-ਘਾੜਿਆਂ ਦੀ ਪਹਿਲ ਵਾਲੀ ਸੂਚੀ ਵਿਚ ਸ਼ਾਮਿਲ ਹੀ ਨਹੀਂ ਹੈ | ਅਸੀਂ ਵਿਕਾਸ ਦੀ ਗੱਲ ਤਾਂ ਕਰਦੇ ਹਾਂ ਪਰ ਪ੍ਰਦੂਸ਼ਿਤ ਵਿਕਾਸ ਨੂੰ ਵੀ, ਕੀ ਵਿਕਾਸ ਕਿਹਾ ਜਾ ਸਕਦਾ ਹੈ? (ਸੰਵਾਦ)


ਖ਼ਬਰ ਸ਼ੇਅਰ ਕਰੋ

ਰੋਬੋਟਿਕਸ ਅਤੇ ਬਿੱਗ ਡਾਟਾ ਇਹੀ ਹੈ ਭਵਿੱਖ ਦੇ ਜੀਵਨ ਦਾ ਆਧਾਰ

ਅਗਲੇ ਦੋ-ਢਾਈ ਦਹਾਕਿਆਂ ਵਿਚ ਸਨਅਤੀ ਜਗਤ ਦਾ ਇਕ ਬਿਲਕੱੁਲ ਨਵਾਂ ਰੂਪ ਸਾਹਮਣੇ ਆਉਣ ਵਾਲਾ ਹੈ ਅਤੇ ਸਾਲ 2050 ਤੱਕ ਤਾਂ ਸਭ ਕੁਝ ਬਦਲ ਜਾਣ ਦੀ ਆਸ ਹੈ | ਅੱਜ ਦੇ ਕੁਝ ਖ਼ੇਤਰ ਅਜਿਹੇ ਹਨ, ਜਿਨ੍ਹਾਂ ਬਾਰੇ ਸੌਖਿਆਂ ਹੀ ਕਿਹਾ ਜਾ ਸਕਦਾ ਹੈ ਕਿ ਉਹ ਭਵਿੱਖ ਵਿਚ ਵੱਡੇ ਉਦਯੋਗ ਦੇ ਤੌਰ 'ਤੇ ਵਿਕਸਿਤ ਹੋਣਗੇ | 2 ਤੋਂ 3 ਦਹਾਕਿਆਂ ਦੇ ਅੰਦਰ ਇਨ੍ਹਾਂ ਖ਼ੇਤਰਾਂ ਦਾ ਵਿਕਾਸ ਆਸ ਨਾਲੋਂ ਵੱਧ ਕੇ ਵਿਸ਼ਵ ਪੱਧਰ 'ਤੇ ਬਹੁਤ ਵੱਡੇ ਉਦਯੋਗ ਦੇ ਰੂਪ ਵਿਚ ਸਥਾਪਤ ਹੋਣ ਵਾਲਾ ਹੈ | ਪਰ ਅਜਿਹੇ ਖ਼ੇਤਰ ਜਿਨ੍ਹਾਂ ਬਾਰੇ ਅਜੇ ਇੰਜ ਨਹੀਂ ਸੋਚਿਆ ਜਾ ਰਿਹਾ, ਉਨ੍ਹਾਂ ਬਾਰੇ ਨਵੇਂ ਅਧਿਐਨ ਅਤੇ ਵਿਸ਼ਲੇਸ਼ਣ ਇਹ ਦੱਸਦੇ ਹਨ ਕਿ ਉਹ ਵੀ ਭਵਿੱਖ ਵਿਚ ਵੱਡੇ ਉਦਯੋਗ ਵਿਚ ਬਦਲ ਜਾਣਗੇ | ਕਹਿਣ ਦਾ ਭਾਵ ਹੈ ਕਿ ਬਹੁਤ ਸਾਰੇ ਨਵੇਂ ਖ਼ੇਤਰ ਵਿਕਸਤ ਹੋਣ ਵਾਲੇ ਹਨ | ਕੁਝ ਮੌਜੂਦਾ ਖ਼ੇਤਰ ਨਵੇਂ ਸਿਰੇ ਤੋਂ ਵਿਕਾਸ ਕਰਨਗੇ ਅਤੇ ਡਿਜੀਟਲਕਰਨ, ਇੰਟਰਨੈੱਟ ਦਾ ਸਰਬ-ਵਿਆਪੀ ਪਸਾਰ ਅਤੇ ਕੁਝ ਦੂਜੇ ਪ੍ਰਭਾਵਾਂ ਤੋਂ ਪਰੇ ਭਵਿੱਖ ਦਾ ਉਦਯੋਗ, ਸਾਰੀਆਂ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣ ਵਾਲਾ ਹੈ |
ਬਾਜ਼ਾਰ ਦਾ ਕੋਡੀਕਰਨ, ਕ੍ਰਿਪਟੋਕਰੰਸੀ ਜਾਂ ਡਿਜ਼ੀਟਲ ਮੁਦਰਾ, ਸਾਈਬਰ ਸਕਿਉਰਿਟੀ, ਬਿਗ ਡਾਟਾ, ਬਨਾਉਟੀ ਸਿਆਣਪ, ਆਭਾਸੀ ਵਾਸਵਿਕਤਾ, ਰੋਬੋਟਿਕਸ ਅਤੇ ਥ੍ਰੀ-ਡੀ ਪਿ੍ੰਟਿੰਗ ਵਰਗੇ ਸਾਰੇ ਖ਼ੇਤਰ ਭਵਿੱਖ ਦੇ ਨਵੇਂ ਉਦਯੋਗ ਹੋਣਗੇ | ਅਗਲੇ 2 ਸਾਲਾਂ ਵਿਚ ਸਮੁੱਚੇ ਸੰਸਾਰ ਵਿਚ 40 ਅਰਬ ਤੋਂ ਵਧੇਰੇ ਅਜਿਹੇ ਡੀਵਾਇਸ ਹੋਣਗੇ, ਜੋ ਇੰਟਰਨੈੱਟ ਨਾਲ ਜੁੜੇ ਹੋਣਗੇ | ਇਨ੍ਹਾਂ ਦੀ ਗਿਣਤੀ ਹਰ ਸਾਲ ਕਈ ਗੁਣਾਂ ਵਧਦੀ ਜਾਏਗੀ ਅਤੇ ਇਹ ਡੀਵਾਇਸ ਹਰ ਮਿੰਟ ਅਰਬਾਂ-ਖਰਬਾਂ ਡਾਟਾ ਉਗਲ ਰਹੇ ਹੋਣਗੇ | ਛੋਟੀ ਦੁਕਾਨ ਤੋਂ ਲੈ ਕੇ ਵੱਡੇ ਉਦਯੋਗ ਤੱਕ, ਸਰਕਾਰ ਤੋਂ ਲੈ ਕੇ ਸੰਸਥਾ ਤੱਕ, ਸਾਰਿਆਂ ਨੂੰ ਇਨ੍ਹਾਂ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਲੋੜ ਪਵੇਗੀ | ਆਪਣੀ ਵੱਖਰੀ ਰਣਨੀਤੀ ਬਣਾਉਣ ਲਈ, ਜਾਸੂਸੀ ਕਰਨ ਲਈ ਅਤੇ ਸਾਰੇ ਦੂਸਰੇ ਮੁਕਾਬਲਾਕਾਰੀਆਂ ਅਤੇ ਕੰਮ—ਧੰਦਿਆਂ ਲਈ ਬਿੱਗ ਡਾਟਾ ਭਵਿੱਖ ਵਿਚ ਸਾਰੀਆਂ ਵਿਵਸਥਾਵਾਂ ਦੀ ਰੀੜ੍ਹ ਦੀ ਹੱਡੀ ਹੋਵੇਗਾ | ਕਹਿੰਦੇ ਹਨ ਕਿ ਜਿਵੇਂ ਲੋਹਾ ਪੁਰਾਣੇ ਸਮੇਂ ਦੇ ਉਦਯੋਗਿਕ ਯੁੱਗ ਦਾ ਕੱਚਾ ਮਾਲ ਸੀ, ਉਸੇ ਤਰ੍ਹਾਂ ਬਿੱਗ ਡਾਟਾ ਡਿਜ਼ੀਟਲ ਯੁੱਗ ਦਾ ਕੱਚਾ ਮਾਲ ਹੋਵੇਗਾ | ਇਸ ਦੇ ਨਿਯੰਤਰਣ ਵਿਚ ਜਿੰਨਾ ਜ਼ਿਆਦਾ ਤੇ ਜਿੰਨਾ ਮਹੱਤਵਪੂਰਨ ਅੰਕੜਾ ਹੋਵੇਗਾ, ਓਨਾ ਹੀ ਇਹ ਤਾਕਤਵਰ ਹੋਵੇਗਾ | ਬਾਜ਼ਾਰ ਵਿਚ ਕਿਸੇ ਸੰਸਥਾ, ਉਦਯੋਗ ਜਾਂ ਕੰਪਨੀ ਦੀ ਅੱਗੇ ਨਿਕਲਣ ਅਤੇ ਹੈਸੀਅਤ ਇਨ੍ਹਾਂ ਅੰਕੜਿਆਂ ਰਾਹੀਂ ਤੈਅ ਹੋਵੇਗੀ ਤੇ ਤਰੱਕੀ ਅਤੇ ਬਰਬਾਦੀ ਵੀ | ਅਜਿਹੀ ਸਥਿਤੀ ਵਿਚ ਬਿੱਗ ਡਾਟਾ ਇਕ ਨਵੇਂ ਤਰ੍ਹਾਂ ਦੇ ਉਦਯੋਗ ਨੂੰ ਜਨਮ ਦੇਵੇਗਾ | ਇਹ ਉਦਯੋਗ ਅੰਕੜਿਆਂ ਦੇ ਵਿਸ਼ਲੇਸ਼ਣ ਦਾ, ਉਨ੍ਹਾਂ ਨੂੰ ਵਰਤਣ ਦੀ ਸਿੱਖਿਆ ਦੇਣ ਦਾ, ਅੰਕੜਿਆਂ ਦੇ ਜ਼ਰੀਏ ਰਣਨੀਤੀ ਬਣਾਉਣ ਦਾ, ਨਵੀਆਂ ਤਬਦੀਲੀਆਂ ਨੂੰ ਅਪਨਾਉਣ ਅਤੇ ਉਨ੍ਹਾਂ ਤੋਂ ਲਾਭ ਕਮਾਉਣ ਦਾ ਮੌਕਾ ਪ੍ਰਦਾਨ ਕਰਨ ਵਾਲਾ ਹੋਵੇਗਾ | ਬਿੱਗ ਡਾਟਾ ਉਦਯੋਗ ਦਹਾਕੇ ਭਰ ਦੇ ਅੰਦਰ ਹੀ ਸ਼ੁਰੂ ਹੋ ਜਾਵੇਗਾ |
ਜਦੋਂ ਹਰ ਹੱਥ ਵਿਚ, ਹਰ ਜਗ੍ਹਾ, ਹਰ ਪਾਸੇ, ਇਲੈਕਟ੍ਰਾਨਿਕ ਡੀਵਾਇਸ ਹੋਣਗੀਆਂ, ਜਦੋਂ ਹਰ ਡੀਵਾਇਸ ਇੰਟਰਨੈੱਟ ਨਾਲ ਜੁੜੀ ਹੋਵੇਗੀ, ਜਦੋਂ ਸਭ ਇਕ ਸਾਈਬਰ ਸੰਸਾਰ ਦੇ ਮੈਂਬਰ ਵਾਂਗ ਹੋਣਗੇ, ਸਮੁੱਚੇ ਦੇਸ਼ ਦਾ ਤੰਤਰ ਸਾਈਬਰ ਜਾਲ ਨਾਲ ਜੁੜ ਕੇ ਕੰਮ ਕਰੇਗਾ, ਉਹ ਆਵਾਜਾਈ ਵਿਵਸਥਾ ਹੋਵੇ ਜਾਂ ਬਿਜਲੀ-ਪਾਣੀ ਦੀ ਪੂਰਤੀ, ਸਭ ਇਸੇ 'ਤੇ ਨਿਰਭਰ ਹੋਣਗੇ, ਉਦੋਂ ਸਾਈਬਰ ਸੁਰੱਖਿਆ ਬਿਨਾਂ ਸ਼ੱਕ ਇਕ ਵੱਡਾ ਅਤੇ ਮਹੱਤਵਪੂਰਨ ਮਸਲਾ ਹੋਵੇਗਾ | ਕੰਪਨੀਆਂ, ਆਦਮੀ, ਉਪਕਰਨ ਸਭ ਨੂੰ ਸਾਈਬਰ ਅਟੈਕ ਦਾ ਖ਼ਤਰਾ ਹੋਵੇਗਾ | ਇਹ ਉਦੋਂ ਬਹੁਤ ਵੱਡੀ ਗੱਲ ਹੋਵੇਗੀ, ਜਦੋਂ ਕਿਸੇ ਦੇਸ਼ ਦੀ ਸੁਰੱਖਿਆ, ਬਣਤਰ ਅਤੇ ਪ੍ਰਭੁੱਤਾ ਇਨ੍ਹਾਂ ਦੇ ਹੁੰਦਿਆਂ ਖ਼ਤਰੇ ਵਿਚ ਹੋਵੇਗੀ | ਜਦੋਂ ਇਸ ਅਸੁਰੱਖਿਆ ਦੇ ਚੱਲਦਿਆਂ ਜਾਇਦਾਦਾਂ ਦੇ ਵੇਰਵੇ ਜਾਂ ਨਿੱਜੀ ਅੰਕੜਿਆਂ 'ਤੇ ਆਂਚ ਆਉਣ ਲੱਗੇਗੀ ਤਾਂ ਹਰ ਕੋਈ ਵੀ ਇਸ ਨੂੰ ਸੁਰੱਖਿਅਤ ਰੱਖਣਾ ਚਾਹੇਗਾ | ਇਸ ਦਾ ਹਮਲਾ ਰਾਜਾ ਤੋਂ ਲੈ ਕੇ ਰੰਕ ਜਾਂ ਦੌੜਾਕ ਤੋਂ ਲੈ ਕੇ ਲੰਗੜਾ ਬਣਾਉਣ ਤੱਕ ਦੀ ਸਮਰੱਥਾ ਰੱਖਦਾ ਹੋਵੇ | ਅਜਿਹੇ ਹਾਲਾਤ ਵਿਚ ਸਾਈਬਰ ਸੁਰੱਖਿਆ ਉਦਯੋਗ ਤੇਜ਼ੀ ਨਾਲ ਵਧੇ-ਫੁੱਲੇਗਾ |
ਸਾਈਬਰ ਸੁਰੱਖਿਆ ਦੇ ਯੰਤਰ, ਸਾਫਟਵੇਅਰ ਤੋਂ ਇਲਾਵਾ ਅਜਿਹੀਆਂ ਵਿਧੀਆਂ ਦਾ ਨਿਰਮਾਣ ਕਰਨਾ, ਜਿਸ ਨਾਲ ਸੰਸਥਾਗਤ, ਵਿਅਕਤੀਗਤ ਅੰਕੜੇ ਤੱਕ ਕਿਸੇ ਦੀ ਪਹੁੰਚ ਵਿਚ ਨਾ ਹੋ ਸਕਣ ਆਦਿ ਇਸ ਉਦਯੋਗ ਦੇ ਉਤਪਾਦ ਹੋਣਗੇ | ਸਾਈਬਰ ਹਮਲੇ ਅਤੇ ਉਸ ਤੋਂ ਸੁਰੱਖਿਆ ਲਈ ਸੁਰੱਖਿਆ ਤੰਤਰ ਵਿਕਸਿਤ ਕਰਨ ਜਾਂ ਉਸ ਨੂੰ ਜਾਰੀ ਰੱਖਣ ਦੇ ਇਸ ਦੌਰ ਵਿਚ ਇਹ ਉਦਯੋਗ ਬਹੁਤ ਤਰੱਕੀ ਕਰੇਗਾ | ਸਾਈਬਰ ਸੁਰੱਖਿਆ ਦੇ ਨਾਲ-ਨਾਲ ਇਕ ਹੋਰ ਉਦਯੋਗ ਵੀ ਇਸ ਦੇ ਸਮਾਨਾਂਤਰ ਵਿਕਸਿਤ ਹੋਵੇਗਾ | ਸਾਈਬਰ ਸੰਸਾਰ ਵਿਚ ਡਿਜ਼ੀਟਲ ਮੁਦਰਾ ਜਾਂ ਕ੍ਰਿਪਟੋਕਰੰਸੀ ਦਾ ਰੁਝਾਨ ਅਤੇ ਉਸ ਰਾਹੀਂ ਖਰੀਦੋ-ਫਰੋਖਤ ਅਗਲੇ ਦਹਾਕੇ ਦੇ ਅੰਦਰ ਹੀ ਸ਼ੁਰੂ ਹੋ ਜਾਣ ਦੀ ਪੂਰੀ ਉਮੀਦ ਹੈ | ਬਿਟ ਕੁਆਇਨ ਜਾਂ ਬਲਾਕਚੇਨ ਤਕਨੀਕ ਡਿਜ਼ੀਟਲ ਮੁਦਰਾ ਦੇ ਲੈਣ-ਦੇਣ ਨੂੰ ਸੁਖਾਲਾ ਕਰ ਦੇਵੇਗੀ | ਇਹ ਤਕਨੀਕੀ ਉਦਯੋਗਾਂ ਦੀ ਆਰਥਿਕ ਕਾਇਆ ਕਲਪ ਕਰ ਦੇਵੇਗੀ ਅਤੇ ਸਾਰੇ ਵਿਚੋਲਿਆਂ ਨੂੰ ਪ੍ਰਕਿਰਿਆ 'ਚੋਂ ਬਾਹਰ ਕਰ ਦੇਵੇਗੀ | ਉਦਯੋਗ ਦਾ ਇਹ ਖੇਤਰ ਹੇਠਲੀ ਅਵਸਥਾ ਵਿਚ ਹੈ ਪਰ ਦਹਾਕਾ ਬੀਤਦਿਆਂ-ਬੀਤਦਿਆਂ ਇਹ ਸਿਖ਼ਰ 'ਤੇ ਪਹੁੰਚਿਆ ਹੋਵੇਗਾ |
ਰੋਬੋਟਿਕਸ ਜੋ ਇਕ ਨਵੇਂ ਉਦਯੋਗ ਖੇਤਰ ਦੇ ਰੂਪ ਵਿਚ ਅਜੇ ਕੁਝ ਹੀ ਦੇਸ਼ਾਂ ਵਿਚ ਵਿਕਸਿਤ ਹੋਇਆ ਕਿਹਾ ਜਾ ਸਕਦਾ ਹੈ, ਬਾਰੇ ਕਿਹਾ ਜਾ ਸਕਦਾ ਹੈ ਕਿ ਭਵਿੱਖ ਵਿਚ ਇਹ ਮਹਿਜ਼ ਕੁਝ ਵਿਕਸਿਤ ਦੇਸ਼ਾਂ ਤੱਕ ਹੀ ਸੀਮਤ ਨਹੀਂ ਰਹੇਗਾ | ਇਕ ਉਦਯੋਗ ਦੇ ਤੌਰ 'ਤੇ ਕਈ ਵਿਕਾਸਸ਼ੀਲ ਦੇਸ਼ ਵੀ ਰੋਬੋਟਿਕਸ ਦੇ ਉਦਮ ਉਦਯੋਗ ਵਿਚ ਬੇਹੱਦ ਤੇਜ਼ੀ ਨਾਲ ਅੱਗੇ ਆਉਣਗੇ | ਇਹ ਉਦਯੋਗ ਨਾ ਸਿਰਫ਼ ਆਪਣੇ-ਆਪ ਵਿਚ ਇਕ ਵੱਡਾ ਉਦਯੋਗ ਬਣਨ ਵਾਲਾ ਹੈ ਬਲਕਿ ਦੂਜੇ ਕਈ ਉਦਯੋਗਾਂ ਦਾ ਕਾਇਆ ਕਲਪ ਵੀ ਕਰ ਦੇਵੇਗਾ | ਰੋਬੋਟਿਕਸ ਦੂਜੀਆਂ ਵਸਤਾਂ ਦੇ ਖੇਤਰ ਵਿਚ ਵਿਕਾਸ, ਬਣੀਆਂ ਵਸਤਾਂ ਦੀ ਗੁਣਵੱਤ ਅਤੇ ਪ੍ਰਭਾਵ ਪੈਦਾ ਕਰਨ ਅਤੇ ਸਮਰੱਥਾ ਨੂੰ ਵਧਾ ਦੇਵੇਗਾ, ਸਗੋਂ ਪ੍ਰਕਿਰਿਆਗਤ ਸੁਧਾਰ ਅਤੇ ਆਟੋਮੇਸ਼ਨ ਦਾ ਉੱਨਤੀਕਰਨ ਇਸ ਰਾਹੀਂ ਸੰਭਵ ਹੋਵੇਗਾ | ਸੰਸਾਰ ਨੂੰ ਭਵਿੱਖ ਵਿਚ ਦੋਸਤ, ਪਾਲਤੂ, ਸਾਥੀ, ਕਾਮੇ, ਸੇਵਕ, ਰਸੋਈਆ ਅਤੇ ਦੇਖ-ਰੇਖ ਕਰਨ ਵਾਲੇ, ਇਥੋਂ ਤੱਕ ਕਿ ਮਨ ਬਹਿਲਾਉ ਅਤੇ ਖਿਡੌਣਾ ਰੋਬੋਟ ਦੇ ਨਾਲ-ਨਾਲ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਰੋਬੋਟ ਚਾਹੀਦੇ ਹੋਣਗੇ | ਅਜਿਹੇ ਹਾਲਾਤ ਵਿਚ ਬਸ ਦੋ ਦਹਾਕਿਆਂ ਦੇ ਅੰਦਰ ਬੇਹੱਦ ਕੁਸ਼ਲ ਰੋਬੋਟਾਂ ਦੀ ਭਾਰੀ ਮੰਗ ਹੋਵੇਗੀ | ਇਹ ਮੰਗ ਤਕਰੀਬਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਪੈਦਾ ਹੋਏਗੀ | ਇਥੋਂ ਤੱਕ ਕਿ ਘੱਟ ਵਿਕਸਿਤ ਅਤੇ ਬਹੁਤ ਘੱਟ-ਵਿਕਸਿਤ ਦੇਸ਼ ਵੀ ਇਸ ਦੇ ਸਸਤੇ ਬਦਲ ਚਾਹੁਣਗੇ | ਫੈਕਟਰੀ, ਘਰ, ਦਫ਼ਤਰ, ਦੁਕਾਨ, ਮੈਦਾਨ, ਹਰ ਥਾਂ ਰੋਬੋਟ ਜਾਂ ਫਿਰ ਰੋਬੋਟਿਕਸ ਦੀ ਮੰਗ ਪੈਦਾ ਹੋਵੇਗੀ | ਅਜਿਹੇ ਹਾਲਾਤ ਵਿਚ ਰੋਬੋਟਿਕਸ ਇਕ ਵਿਸ਼ਾਲ ਅਤੇ ਪ੍ਰਚਲਿਤ ਉਦਯੋਗ ਦੇ ਤੌਰ 'ਤੇ ਕਈ ਦੇਸ਼ਾਂ ਵਿਚ ਜੜ੍ਹਾਂ ਜਮਾਏਗਾ, ਇਸ ਵਿਚ ਸ਼ੱਕ ਦੀ ਕੋਈ ਗੰੁਜਾਇਸ਼ ਨਹੀਂ ਹੈ | ਜੀਨੋਮਿਕਸ ਸਿਹਤ ਦੇ ਖੇਤਰ ਵਿਚ ਸਭ ਤੋਂ ਵੱਡੇ ਉਦਯੋਗ ਦੇ ਰੂਪ ਵਿਚ ਵਿਕਸਿਤ ਹੋਵੇਗਾ | ਕੈਂਸਰ ਵਰਗੀਆਂ ਕਈ ਬਿਮਾਰੀਆਂ ਦੀ ਬਿਲਕੁਲ ਸਹੀ ਜਾਂਚ ਅਤੇ ਉਨ੍ਹਾਂ ਦੇ ਇਲਾਜ ਲਈ ਇਹ ਵਰਦਾਨ ਸਾਬਤ ਹੋਵੇਗਾ | ਚਾਲਕ ਰਹਿਤ ਕਾਰਾਂ ਭਵਿੱਖ ਦੀ ਆਵਾਜਾਈ ਦਾ ਮੁੱਖ ਹਿੱਸਾ ਹੋਣਗੀਆਂ | ਇਸ ਲਈ ਇਨ੍ਹਾਂ ਦਾ ਨਿਰਮਾਣ ਸਬੰਧੀ ਉਦਯੋਗ ਭਵਿੱਖ ਦੇ ਉਦਯੋਗਾਂ ਵਿਚ ਸਭ ਤੋਂ ਉੱਪਰ ਗਿਣਿਆ ਜਾਵੇਗਾ | ਪਹਿਨਣ ਵਾਲੀ ਤਕਨੀਕ ਜਿਸ ਤਰ੍ਹਾਂ ਦੇ ਵਿਕਾਸ ਦੇ ਦੌਰ ਵਿਚ ਹੈ, ਇਸ ਦਾ ਉਦਯੋਗ ਵੀ ਭਵਿੱਖ ਵਿਚ ਬੇਹੱਦ ਫੈਲੇਗਾ | ਇੰਟਨਰੈੱਟ ਆਫ ਥਿੰਗਜ਼ ਦਾ ਤਾਂ ਜ਼ਮਾਨਾ ਹੀ ਆਉਣ ਵਾਲਾ ਹੈ | ਇਸ ਲਈ ਇਸ ਨੂੰ ਇਕ ਵੱਡੇ ਉਦਯੋਗ ਦੇ ਰੂਪ ਵਿਚ ਸਥਾਪਤ ਹੋਣ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ | ਭਵਿੱਖ ਵਿਚ ਡਰੋਨ ਅਨੇਕਾਂ ਅਜਿਹੇ ਕੰਮਾਂ ਵਿਚ ਵਰਤੇ ਜਾਣਗੇ, ਜਿਨ੍ਹਾਂ ਦਾ ਅਜੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ | ਇਸ ਤਰ੍ਹਾਂ ਡਰੋਨ ਬਣਾਉਣ ਦੇ ਉਦਯੋਗ ਵਿਚ ਅਗਲੇ ਦਹਾਕੇ ਤੱਕ 6000 ਫ਼ੀਸਦੀ ਤੱਕ ਤੇਜ਼ੀ ਬਣੀ ਰਹੇਗੀ, ਅਜਿਹਾ ਕਈ ਮਾਹਿਰਾਂ ਦਾ ਮੰਨਣਾ ਹੈ | ਇਸ ਦਸ਼ਾ ਵਿਚ ਇਹ ਉਦਯੋਗ ਭਵਿੱਖ ਵਿਚ ਜ਼ੋਰ ਫੜਨ ਵਾਲਾ ਹੈ | ਆਭਾਸੀ ਵਾਸਵਿਕਤਾ ਦਾ ਬਾਜ਼ਾਰ ਵੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ | ਅਗਲੇ ਦੋ ਸਾਲਾਂ ਵਿਚ ਹੀ ਇਸ ਦਾ ਬਾਜ਼ਾਰ 150 ਅਰਬ ਦਾ ਹੋ ਜਾਏਗਾ |

-ਫਿਊਚਰ ਮੀਡੀਆ ਨੈੱਟਵਰਕ |

'ਪਰਦੇਸੀਓਾ ਕੋ ਹੈ ਇਕ ਦਿਨ ਜਾਨਾ...' ਅਲਵਿਦਾ ਸ਼ਸ਼ੀ ਕਪੂਰ

ਕੁਝ ਸਮਾਂ ਪਹਿਲਾਂ ਦੀ ਗੱਲ ਹੈ | ਇਕ ਫਿਲਮ ਇਤਿਹਾਸਕਾਰ ਨੇ ਜਦੋਂ ਹਿੰਦੀ ਫਿਲਮਾਂ ਦੇ ਆਈਕੋਨਿਕ ਸੰਵਾਦਾਂ ਦੀ ਸੂਚੀ ਤਿਆਰ ਕੀਤੀ ਤਾਂ ਇਸ ਵਿਚ ਪਹਿਲਾ ਥਾਂ ਹਾਸਲ ਕਰਨ ਵਾਲਾ ਸੰਵਾਦ ਸੀ 'ਮੇਰੇ ਪਾਸ ਮਾਂ ਹੈ' | ਫਿਲਮ 'ਦੀਵਾਰ' ਵਿਚ ਇਹ ਸੰਵਾਦ ਸ਼ਸ਼ੀ ਕਪੂਰ ਵਲੋਂ ਬੋਲਿਆ ਗਿਆ ਸੀ | ਇਹ ਕਿਸਮਤ ਦੀ ਗੱਲ ਹੈ ਕਿ ਸ਼ਸ਼ੀ ਕਪੂਰ ਦੀ ਬਦੌਲਤ ਅੱਜ ਜਿਸ ਸੰਵਾਦ ਨੂੰ ਯਾਦ ਕੀਤਾ ਜਾ ਰਿਹਾ ਹੈ, ਉਹ ਸੰਵਾਦ ਪਹਿਲਾਂ ਹੋਰ ਕਲਾਕਾਰਾਂ ਵਲੋਂ ਬੋਲਿਆ ਜਾਣਾ ਸੀ | ਹੋਇਆ ਇਹ ਕਿ ਜਦੋਂ ਨਿਰਮਾਤਾ ਗੁਲਸ਼ਨ ਰਾਏ ਨੇ ਕੁਇਕੀ ਦੇ ਤੌਰ 'ਤੇ 'ਦੀਵਾਰ' ਬਣਾਉਣੀ ਚਾਹੀ ਤਾਂ ਇਸ ਵਿਚ ਪੁਲਿਸ ਇੰਸਪੈਕਟਰ ਰਵੀ ਵਰਮਾ ਦੀ ਭੂਮਿਕਾ ਲਈ ਨਵੀਨ ਨਿਸ਼ਚਲ ਨੂੰ ਫਾਈਨਲ ਕੀਤਾ ਗਿਆ ਸੀ | ਜਦੋਂ ਨਵੀਨ ਨਿਸ਼ਚਲ ਨੂੰ ਪਤਾ ਲੱਗਿਆ ਕਿ ਫਿਲਮ ਵਿਚ ਅਮਿਤਾਭ ਬੱਚਨ ਵੀ ਹੋਵੇਗਾ ਤਾਂ ਸੀਨੀਅਰਤਾ ਦਾ ਬਹਾਨਾ ਲਾ ਕੇ ਉਨ੍ਹਾਂ ਫਿਲਮ ਛੱਡ ਦਿੱਤੀ ਕਿਉਂਕਿ ਪਹਿਲਾਂ ਪ੍ਰਦਰਸ਼ਿਤ ਹੋਈ 'ਪਰਵਾਨਾ' ਵਿਚ ਨਵੀਨ ਨਿਸ਼ਚਲ ਹੀਰੋ ਸੀ ਅਤੇ ਅਮਿਤਾਭ ਬੱਚਨ ਦੇ ਹਿੱਸੇ ਖ਼ਲਨਾਇਕ ਦੀ ਭੂਮਿਕਾ ਆਈ ਸੀ | ਨਵੀਨ ਨਿਸ਼ਚਲ ਦੀ ਥਾਂ 'ਤੇ ਫਿਲਮ ਵਿਚ ਸ਼ਸ਼ੀ ਕਪੂਰ ਨੂੰ ਲਿਆ ਗਿਆ ਅਤੇ 'ਦੀਵਾਰ' ਦੀ ਸਫਲਤਾ ਨੇ ਜੋ ਇਤਿਹਾਸ ਰਚਿਆ, ਉਹ ਜੱਗ ਜ਼ਾਹਿਰ ਹੈ | ਵਰਣਨਯੋਗ ਗੱਲ ਇਹ ਸੀ ਕਿ ਉਮਰ ਵਿਚ ਅਮਿਤਾਭ ਸ਼ਸ਼ੀ ਕਪੂਰ ਤੋਂ ਛੋਟਾ ਹੈ ਪਰ ਫਿਲਮ ਵਿਚ ਉਸ ਨੇ ਵੱਡੇ ਭਰਾ ਦੀ ਭੂਮਿਕਾ ਨਿਭਾਈ ਸੀ ਅਤੇ ਸ਼ਸ਼ੀ ਛੋਟਾ ਭਰਾ ਬਣਿਆ ਸੀ | 'ਦੀਵਾਰ' ਦੀ ਸਫ਼ਲਤਾ ਤੋਂ ਬਾਅਦ ਅਮਿਤਾਭ-ਸ਼ਸ਼ੀ ਕਪੂਰ ਦੀ ਜੋੜੀ ਇਸ ਤਰ੍ਹਾਂ ਹਿੱਟ ਹੋਈ ਕਿ ਦੋਵਾਂ ਨੇ ਇਕੱਠਿਆਂ 'ਤਿ੍ਸ਼ੂਲ', 'ਕਾਲਾ ਪੱਥਰ', 'ਸਿਲਸਿਲਾ', 'ਕਭੀ ਕਭੀ', 'ਸ਼ਾਨ', 'ਸੁਹਾਗ' ਅਤੇ 'ਦੋ ਔਰ ਦੋ ਪਾਂਚ' ਸਮੇਤ ਕਈ ਫਿਲਮਾਂ ਕੀਤੀਆਂ | ਇਹੀ ਨਹੀਂ, ਨਿਰਦੇਸ਼ਕ ਬਣ ਕੇ ਸ਼ਸ਼ੀ ਕਪੂਰ ਨੇ ਅਮਿਤਾਭ ਬੱਚਨ ਨੂੰ 'ਅਜੂਬਾ' ਵਿਚ ਨਿਰਦੇਸ਼ਿਤ ਵੀ ਕੀਤਾ ਸੀ |
ਮਹਾਨ ਅਭਿਨੇਤਾ ਪਿ੍ਥਵੀਰਾਜ ਕਪੂਰ ਦੀ ਸੰਤਾਨ ਹੋਣ ਦੀ ਵਜ੍ਹਾ ਕਰਕੇ ਸ਼ਸ਼ੀ ਕਪੂਰ ਦੀਆਂ ਰਗਾਂ ਵਿਚ ਖੂਨ ਦੇ ਨਾਲ ਅਭਿਨੈ ਵੀ ਦੌੜ ਰਿਹਾ ਸੀ | ਬਚਪਨ ਤੋਂ ਹੀ ਉਹ ਅਭਿਨੈ ਪ੍ਰਤੀ ਸਮਰਪਿਤ ਹੋ ਗਿਆ ਸੀ ਅਤੇ ਪਿਤਾ ਦੇ ਨਾਟ ਗਰੁੱਪ ਦਾ ਹਿੱਸਾ ਬਣ ਗਿਆ ਸੀ | ਉਨ੍ਹਾਂ ਦਾ ਅਸਲੀ ਨਾਂਅ ਬਲਬੀਰ ਸੀ ਪਰ ਕਿਉਂਕਿ ਨਾਟ ਗਰੁੱਪ ਵਿਚ ਇਸੇ ਨਾਂਅ ਦਾ ਇਕ ਹੋਰ ਕਲਾਕਾਰ ਸੀ, ਸੋ, ਉਨ੍ਹਾਂ ਨੇ ਆਪਣਾ ਨਾਂਅ ਬਦਲ ਕੇ ਸ਼ਸ਼ੀਰਾਜ ਕਪੂਰ ਰੱਖ ਲਿਆ ਅਤੇ ਫਿਰ ਸਕੀਰਨ ਨਾਂਅ ਸ਼ਸ਼ੀ ਕਪੂਰ ਰੱਖ ਲਿਆ |
ਆਪਣਾ ਸਕਰੀਨ ਨਾਂਅ ਤਾਂ ਉਨ੍ਹਾਂ ਨੇ ਰੱਖ ਲਿਆ ਪਰ ਪਰਦੇ 'ਤੇ ਚਮਕਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ | ਜਦੋਂ ਉਹ ਛੋਟੇ ਸੀ ਤਾਂ 'ਆਵਾਰਾ' ਵਿਚ ਰਾਜ ਕਪੂਰ ਦੇ ਬਚਪਨ ਦੀ ਭੂਮਿਕਾ ਵੀ ਨਿਭਾਈ ਸੀ ਅਤੇ ਬਾਲ ਕਲਾਕਾਰ ਦੇ ਤੌਰ 'ਤੇ ਕੁਝ ਇਕ ਫਿਲਮਾਂ ਵੀ ਕੀਤੀਆਂ ਸਨ | ਜਦੋਂ ਜਵਾਨੀ ਵਿਚ ਕਦਮ ਰੱਖਿਆ, ਉਦੋਂ ਹਿੰਦੀ ਫਿਲਮਾਂ ਵਿਚ ਵੱਡੇ ਭਰਾ ਰਾਜ ਕਪੂਰ ਦਾ ਸਿੱਕਾ ਬਹੁਤ ਚੱਲ ਰਿਹਾ ਸੀ ਅਤੇ ਵਿਚਕਾਰਲੇ ਭਰਾ ਸ਼ੰਮੀ ਕਪੂਰ ਵੀ ਹੀਰੋ ਦੇ ਤੌਰ 'ਤੇ ਖ਼ੁਦ ਨੂੰ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਏ ਸਨ | ਇਸ ਤਰ੍ਹਾਂ ਜਦੋਂ ਸ਼ਸ਼ੀ ਕਪੂਰ ਨੇ ਫਿਲਮਾਂ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਤਾਂ ਉਦੋਂ ਉਨ੍ਹਾਂ ਦੀ ਪਛਾਣ 'ਪਿ੍ਥਵੀਰਾਜ ਕਪੂਰ ਦੇ ਬੇਟੇ' ਜਾਂ 'ਰਾਜ ਕਪੂਰ ਦੇ ਭਰਾ' ਦੇ ਤੌਰ 'ਤੇ ਜ਼ਿਆਦਾ ਹੁੰਦੀ ਸੀ | ਇਸ ਤਰ੍ਹਾਂ ਆਪਣੀ ਵੱਖਰੀ ਪਛਾਣ ਬਣਾਉਣਾ ਵਾਕਈ ਮੁਸ਼ਕਿਲ ਕੰਮ ਸੀ | ਇਸ ਮੁਸ਼ਕਿਲ ਕੰਮ ਤੋਂ ਪਾਰ ਹੋਣ ਦਾ ਉਨ੍ਹਾਂ ਵਿਚ ਮਾਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਫਿਲਮਾਂ ਵਿਚ ਆਪਣੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੀਤੀ | ਫਿਲਮ 'ਸ੍ਰੀਮਾਨ ਸਤਿਆਵਾਦੀ' ਵਿਚ ਉਹ ਸਹਾਇਕ ਨਿਰਦੇਸ਼ਕ ਸਨ ਅਤੇ ਇਸ ਵਿਚ ਰਾਜ ਕਪੂਰ ਹੀਰੋ ਸਨ | ਉਹ ਆਪਣੇ ਦਮ 'ਤੇ ਸੰਘਰਸ਼ ਕਰਦੇ ਰਹੇ ਅਤੇ ਅਖੀਰ ਉਹ 'ਧਰਮ ਪੁੱਤਰ' ਰਾਹੀਂ ਫਿਲਮਾਂ ਵਿਚ ਮੌਕਾ ਹਾਸਲ ਕਰਨ ਵਿਚ ਸਫਲ ਰਹੇ | ਇਸ ਤੋਂ ਬਾਅਦ ਉਨ੍ਹਾਂ ਨੇ 'ਚਾਰ ਦੀਵਾਰੀ', 'ਨੀਂਦ ਹਮਾਰੀ ਖਵਾਬ ਤੁਮਾਹਰੇ' ਆਦਿ ਫਿਲਮਾਂ ਕੀਤੀਆਂ ਪਰ ਉਹ ਸਫਲਤਾ ਹਾਸਲ ਕਰਨ ਨੂੰ ਤਰਸਦੇ ਰਹੇ | ਉਹ ਆਪਣੇ ਭਰਾਵਾਂ ਦੀ ਤਰ੍ਹਾਂ ਸਟਾਰ ਬਣਨਾ ਚਾਹੁੰਦੇ ਸਨ ਅਤੇ ਸਟਾਰਡਮ ਹਾਸਲ ਕਰਨ ਦੀ ਉਨ੍ਹਾਂ ਦੀ ਭਾਲ ਉਦੋਂ ਪੂਰੀ ਹੋਈ ਜਦੋਂ 'ਜਬ ਜਬ ਫੂਲ ਖਿਲੇ' ਪ੍ਰਦਰਸ਼ਿਤ ਹੋਈ | ਇਸ ਫਿਲਮ ਵਿਚ ਉਹ ਕਸ਼ਮੀਰੀ ਸ਼ਿਕਾਰੇ ਵਾਲਾ ਬਣੇ ਸੀ ਅਤੇ ਉਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਇਕ ਹਫਤੇ ਪਹਿਲਾਂ ਉਹ ਕਸ਼ਮੀਰ ਜਾ ਕੇ ਸ਼ਿਕਾਰੇਵਾਲਿਆਂ ਦੇ ਨਾਲ ਰਹੇ ਸਨ ਤਾਂ ਕਿ ਆਪਣੇ ਕਿਰਦਾਰ ਨੂੰ ਸਹੀ ਰੂਪ ਵਿਚ ਪੇਸ਼ ਕਰ ਸਕਣ | ਇਸ ਫਿਲਮ ਦੀ ਸਫਲਤਾ ਤੋਂ ਬਾਅਦ 'ਕੰਨਿਆਦਾਨ', 'ਹਸੀਨਾ ਮਾਨ ਜਾਏਗੀ' ਆਦਿ ਫਿਲਮਾਂ ਦੀ ਬਦੌਲਤ ਉਹ ਆਪਣੇ ਦੋਵਾਂ ਭਰਾਵਾਂ ਦੀ ਤਰ੍ਹਾਂ ਬਾਲੀਵੁੱਡ ਵਿਚ ਮੁੱਖ ਥਾਂ ਹਾਸਲ ਕਰਨ ਵਿਚ ਕਾਮਯਾਬ ਰਹੇ ਅਤੇ ਇਹ ਕਾਮਯਾਬੀ ਉਨ੍ਹਾਂ ਨੂੰ ਆਪਣੇ ਦਮ 'ਤੇ ਮਿਲੀ ਸੀ | ਸੰਘਰਸ਼ ਵਾਲੇ ਸਮੇਂ ਦੌਰਾਨ ਉਨ੍ਹਾਂ ਨੂੰ ਗੁਰਬਤ ਭਰੇ ਦਿਨਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਅਤੇ ਦੁਬਾਰਾ ਇਸ ਤਰ੍ਹਾਂ ਦੀ ਨੌਬਤ ਨਾ ਆਵੇ, ਇਸ ਤੋਂ ਬਚਣ ਲਈ ਉਹ ਅੱਖਾਂ ਬੰਦ ਕਰਕੇ ਫਿਲਮਾਂ ਸਾਈਨ ਕਰਨ ਲੱਗੇ ਸਨ | ਫਿਲਮਾਂ ਦੀ ਗਿਣਤੀ ਏਨੀ ਵਧ ਗਈ ਸੀ ਕਿ ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਚਾਰ-ਚਾਰ ਘੰਟੇ ਫਿਲਮਾਂ ਦੀਆਂ ਸ਼ਿਫਟਾਂ ਵਿਚ ਸ਼ੂਟਿੰਗ ਕਰਨ ਲੱਗੇ ਸਨ ਅਤੇ ਇਕ ਸੈੱਟ ਤੋਂ ਦੂਸਰੇ ਸੈੱਟ ਵੱਲ ਭੱਜਦੇ ਫਿਰਦੇ ਸਨ | ਉਨ੍ਹਾਂ ਦੀ ਇਹ ਹਾਲਤ ਦੇਖ ਕੇ ਰਾਜ ਕਪੂਰ ਨੇ ਉਨ੍ਹਾਂ ਨੂੰ ਟੈਕਸੀ ਕਹਿਣਾ ਸ਼ੁਰੂ ਕਰ ਦਿੱਤਾ ਸੀ |
ਫਿਲਮਾਂ ਤੋਂ ਉਨ੍ਹਾਂ ਨੇ ਜੋ ਪੈਸਾ ਕਮਾਇਆ, ਉਸ ਦੀ ਵਰਤੋਂ ਉਨ੍ਹਾਂ ਨੇ ਪਿ੍ਥਵੀ ਰਾਜ ਥੀਏਟਰ ਦੇ ਨਿਰਮਾਣ ਵਿਚ ਕੀਤੀ | ਰੰਗਮੰਚ ਲਈ ਇਕ ਚੰਗਾ ਨਾਟ ਘਰ ਬਣਾਉਣਾ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਅਤੇ ਸ਼ਸ਼ੀ ਕਪੂਰ ਨੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰਕੇ ਉਸ ਨੂੰ ਆਪਣੇ ਪਿਤਾ ਦਾ ਨਾਂਅ ਦਿੱਤਾ | ਇਸ ਵਿਚ ਦੋ ਰਾਵਾਂ ਨਹੀਂ ਕਿ ਪਿ੍ਥਵੀ ਥੀਏਟਰ ਦੀ ਬਦੌਲਤ ਰੰਗਮੰਚ ਦੀ ਦੁਨੀਆ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ | ਨਾਲ ਹੀ ਫਿਲਮੀ ਦੁਨੀਆ ਨੂੰ ਕਈ ਪ੍ਰਤਿਭਾਵਾਂ ਵੀ ਮਿਲੀਆਂ | ਉਹ ਖ਼ੁਦ ਪਿ੍ਥਵੀ ਥੀਏਟਰ ਦੀ ਦੇਖਰੇਖ ਕਰਿਆ ਕਰਦੇ ਸਨ ਅਤੇ ਸਾਫ਼-ਸਫ਼ਾਈ 'ਤੇ ਵੀ ਪੂਰਾ ਧਿਆਨ ਦਿੰਦੇ ਸਨ | ਏਨਾ ਹੀ ਨਹੀਂ, ਜਦੋਂ ਕਦੀ ਉਨ੍ਹਾਂ ਨੂੰ ਸਮਾਂ ਮਿਲਦਾ ਤਾਂ ਉਹ ਆਪਣੀ ਪਤਨੀ ਜੈਨੀਫਰ ਨਾਲ ਨਾਟਕ ਦੇਖਣ ਵੀ ਜਾਂਦੇ ਅਤੇ ਟਿਕਟ ਖਰੀਦ ਕੇ ਨਾਟਕ ਦੇਖਦੇ ਸਨ | ਉਹ ਦੂਸਰੀ ਲਾਈਨ ਵਿਚ ਬੈਠ ਕੇ ਨਾਟਕ ਦੇਖਦੇ ਅਤੇ ਜਦੋਂ ਕੋਈ ਨਾਟਕ ਉਨ੍ਹਾਂ ਦੇ ਦਿਲ ਨੂੰ ਭਾਅ ਜਾਂਦਾ ਤਾਂ ਉਹ ਅਗਲੇ ਦਿਨ ਨਿਰਮਾਤਾ ਦੇ ਘਰ ਕੇਕ ਤੇ ਗੁਲਦਸਤਾ ਭੇਜ ਕੇ ਉਸ ਦਾ ਉਤਸ਼ਾਹ ਵੀ ਵਧਾਉਂਦੇ | ਨਾਟਕਾਂ ਦੇ ਨਾਲ-ਨਾਲ ਫਿਲਮ ਨਿਰਮਾਣ ਵਿਚ ਵੀ ਉਨ੍ਹਾਂ ਦੀ ਰੁਚੀ ਰਹੀ ਸੀ | ਉਹ ਕਲਾਕਾਰ ਦੇ ਤੌਰ 'ਤੇ ਮਸਾਲਾ ਫਿਲਮਾਂ ਵਿਚ ਰੁੱਝੇ ਰਹੇ ਪਰ ਨਿਰਮਾਤਾ ਦੇ ਤੌਰ 'ਤੇ ਸੁਲਝੀਆਂ ਹੋਈਆਂ ਫਿਲਮਾਂ ਬਣਾਉਣ ਵਿਚ ਵਿਸ਼ਵਾਸ ਰੱਖਦੇ ਸਨ | '36 ਚੌਰੰਗੀ ਲੇਨ', 'ਜੁਨੂੰਨ', 'ਵਿਜੇਤਾ', 'ਕਲਯੁੱਗ', 'ਉਤਸਵ' ਦਾ ਉਨ੍ਹਾਂ ਨੇ ਨਿਰਮਾਣ ਕੀਤਾ ਤੇ ਘਾਟਾ ਵੀ ਖਾਧਾ ਪਰ ਸਾਰਥਕ ਫਿਲਮਾਂ ਵੱਲ ਉਨ੍ਹਾਂ ਦੀ ਇੱਛਾ ਵਿਚ ਕਦੀ ਘਾਟ ਨਹੀਂ ਆਈ |
'36 ਚੌਰੰਗੀ ਲੇਨ' ਵਿਚ ਉਨ੍ਹਾਂ ਦੀ ਪਤਨੀ ਜੈਨੀਫਰ ਨੇ ਅਭਿਨੈ ਕੀਤਾ ਸੀ | ਇਹ ਅਭਿਨੈ ਏਨਾ ਭਾਵਪੂਰਨ ਸੀ ਕਿ ਸ਼ਸ਼ੀ ਕਪੂਰ ਨੂੰ ਵਿਸ਼ਵਾਸ ਸੀ ਕਿ ਕੌਮੀ ਪੁਰਸਕਾਰ ਜੈਨੀਫਰ ਨੂੰ ਹੀ ਮਿਲੇਗਾ | ਪਰ ਉਸ ਸਾਲ ਰੇਖਾ ਨੂੰ 'ਉਮਰਾਓ ਜਾਨ' ਲਈ ਇਹ ਪੁਰਸਕਾਰ ਦਿੱਤਾ ਗਿਆ | ਉਦੋਂ ਬਾਲੀਵੁੱਡ ਦੇ ਗਲਿਆਰਿਆਂ ਵਿਚ ਇਹ ਗੱਲ ਬਹੁਤ ਉੱਡੀ ਸੀ ਕਿ ਅਮਿਤਾਭ ਬੱਚਨ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਇਹ ਐਵਾਰਡ ਜੈਨੀਫਰ ਨੂੰ ਨਜ਼ਰਅੰਦਾਜ਼ ਕਰਕੇ ਰੇਖਾ ਨੂੰ ਦਿੱਤਾ ਗਿਆ | ਖ਼ੁਦ ਸ਼ਸ਼ੀ ਕਪੂਰ ਵੀ ਆਪਣੀ ਫਿਲਮ ਦੀ ਕੀਤੀ ਗਈ ਅਣਦੇਖੀ ਤੋਂ ਨਰਾਜ਼ ਸਨ | ਆਪਣੀ ਇਹ ਨਾਰਾਜ਼ਗੀ ਉਨ੍ਹਾਂ ਨੇ ਉਦੋਂ ਪ੍ਰਗਟ ਕੀਤੀ ਜਦੋਂ ਉਨ੍ਹਾਂ ਨੂੰ 'ਨਿਊ ਦਿੱਲੀ ਟਾਈਮਜ਼' ਲਈ ਨੈਸ਼ਨਲ ਐਵਾਰਡ ਜੇਤੂ ਚੁਣਿਆ ਗਿਆ ਸੀ | ਉਨ੍ਹਾਂ ਨੂੰ ਇਹ ਐਵਾਰਡ ਤਤਕਾਲੀ ਰਾਸ਼ਟਰਪਤੀ ਜ਼ੈਲ ਸਿੰਘ ਦੇ ਹੱਥੋਂ ਦਿੱਤਾ ਜਾਣਾ ਸੀ | ਉਦੋਂ ਸ਼ਸ਼ੀ ਕਪੂਰ ਨੇ ਸਪੈਸ਼ਲ ਆਰਡਰ ਦੇ ਕੇ ਕਾਲੇ ਰੰਗ ਦਾ ਕੁੜਤਾ-ਪਜਾਮਾ ਸਿਵਾਇਆ ਅਤੇ ਇਸ ਨੂੰ ਪਾ ਕੇ ਉਹ ਐਵਾਰਡ ਪ੍ਰਾਪਤ ਕਰਨ ਗਏ ਸਨ | ਆਪਣੀ ਨਾਰਾਜ਼ਗੀ ਦਿਖਾਉਣ ਦਾ ਇਹ ਉਨ੍ਹਾਂ ਦਾ ਆਪਣਾ ਤਰੀਕਾ ਸੀ | ਉਹ ਚਾਹੁੰਦੇ ਤਾਂ ਆਪਣੀ ਫਿਲਮ ਦੀ ਅਣਦੇਖੀ ਦਾ ਮੁੱਦਾ ਚੁੱਕ ਕੇ ਵਿਵਾਦ ਖੜ੍ਹਾ ਕਰ ਸਕਦੇ ਸਨ ਪਰ ਉਨ੍ਹਾਂ ਨੂੰ ਵਿਵਾਦਾਂ ਤੋਂ ਨਫ਼ਰਤ ਸੀ | ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਲੈ ਕੇ ਕਦੀ ਕਿਸੇ ਵਿਵਾਦ ਬਾਰੇ ਨਾ ਸੁਣਿਆ ਗਿਆ ਤੇ ਨਾ ਹੀ ਕਿਸੇ ਹੀਰੋਇਨ ਨਾਲ ਉਨ੍ਹਾਂ ਦੇ ਪਿਆਰ ਦੀਆਂ ਅਫ਼ਵਾਹਾਂ ਉੱਡੀਆਂ |
ਉਹ ਆਪਣੀ ਪਤਨੀ ਜੈਨੀਫਰ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਸਨ ਅਤੇ ਜੈਨੀਫਰ ਦੀ ਵਜ੍ਹਾ ਨਾਲ ਹੀ ਉਹ ਅਨੁਸ਼ਾਸਨ ਭਰੀ ਜ਼ਿੰਦਗੀ ਜਿਊਣ ਲੱਗੇ ਸਨ | ਆਪਣੀਆਂ ਹੀਰੋਇਨਾਂ ਨਾਲ ਤਹਿਜ਼ੀਬ ਨਾਲ ਪੇਸ਼ ਆਉਣਾ ਉਨ੍ਹਾਂ ਦੇ ਸੁਭਾਅ ਵਿਚ ਸ਼ਾਮਲ ਸੀ ਅਤੇ ਇਸੇ ਵਜ੍ਹਾ ਕਰਕੇ ਹੀਰੋਇਨਾਂ ਉਨ੍ਹਾਂ ਨੂੰ ਜੈਂਟਲਮੈਨ ਹੀਰੋ ਕਹਿ ਕੇ ਬੁਲਾਉਂਦੀਆਂ ਸਨ | ਇਹ ਉਸ ਅਨੁਸ਼ਾਸਨ ਦਾ ਨਤੀਜਾ ਹੀ ਸੀ ਕਿ ਉਹ ਐਤਵਾਰ ਨੂੰ ਸ਼ੂਟਿੰਗ ਨਹੀਂ ਕਰਿਆ ਕਰਦੇ ਸਨ | ਐਤਵਾਰ ਦਾ ਦਿਨ ਆਪਣੇ ਪਰਿਵਾਰ ਦੇ ਨਾਲ ਬਿਤਾਉਣ ਦਾ ਉਨ੍ਹਾਂ ਨੇ ਨਿਯਮ ਬਣਾ ਲਿਆ ਸੀ | ਜਦੋਂ ਉਹ 'ਸਤਿਅਮ ਸ਼ਿਵਮ ਸੁੰਦਰਮ' ਦੀ ਸ਼ੂਟਿੰਗ ਕਰ ਰਹੇ ਸਨ ਉਦੋਂ ਰਾਜ ਕਪੂਰ ਨੇ ਇਹ ਸੋਚ ਕੇ ਐਤਵਾਰ ਨੂੰ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਕਿ ਵੱਡੇ ਭਰਾ ਦੀ ਫਿਲਮ ਲਈ ਛੋਟਾ ਭਰਾ ਨਾਂਹ ਥੋੜ੍ਹੀ ਕਰੇਗਾ | ਪਰ ਸ਼ਸ਼ੀ ਕਪੂਰ ਨੇ ਆਪਣੇ ਨਿਯਮ ਵਿਚ ਕੋਈ ਬਦਲਾਅ ਨਹੀਂ ਕੀਤਾ ਅਤੇ ਰਾਜ ਕਪੂਰ ਨੂੰ ਕਹਿ ਦਿੱਤਾ ਕਿ ਹੁਣ ਜਦੋਂ ਉਹ ਖ਼ੁਦ ਵਲੋਂ ਬਣਾਈ ਗਈ ਫਿਲਮ ਦੀ ਸ਼ੂਟਿੰਗ ਐਤਵਾਰ ਨੂੰ ਨਹੀਂ ਕਰਦਾ ਤਾਂ ਇਸ ਤਰ੍ਹਾਂ ਦੂਜਿਆਂ ਦੀ ਫਿਲਮ ਦੀ ਸ਼ੂਟਿੰਗ ਕਿਵੇਂ ਕਰ ਸਕਦਾ ਹੈ | ਹਾਲਾਂਕਿ ਉਨ੍ਹਾਂ ਦੇ ਇਸ ਜਵਾਬ ਨਾਲ ਰਾਜ ਕਪੂਰ ਨਰਾਜ਼ ਵੀ ਹੋਏ ਪਰ ਕੁਝ ਦਿਨ ਬਾਅਦ ਉਨ੍ਹਾਂ ਦਾ ਗੁੱਸਾ ਸ਼ਾਂਤ ਹੋ ਗਿਆ ਸੀ |
ਸ਼ਸ਼ੀ ਕਪੂਰ ਨੇ ਉਦੋਂ ਵਿਦੇਸ਼ੀ ਬੈਨਰ ਦੀਆਂ ਫਿਲਮਾਂ ਵਿਚ ਕੰਮ ਕੀਤਾ ਸੀ ਜਦੋਂ ਵਿਦੇਸ਼ ਵਿਚ ਨਾ ਤਾਂ ਹਿੰਦੀ ਫਿਲਮਾਂ ਦੀ ਪੁੱਛ ਸੀ ਅਤੇ ਨਾ ਹੀ ਹਿੰਦੀ ਫਿਲਮਾਂ ਦੇ ਕਲਾਕਾਰਾਂ ਦੀ | ਉਸ ਦੌਰ ਵਿਚ 'ਦ ਹਾਊਸਹੋਲਡਰ', 'ਸ਼ੈਕਸਪੀਅਰ ਵਾਲਾ', 'ਬਾਂਬੇ ਟਾਕੀਜ਼', 'ਹੀਟ ਐਾਡ ਡਸਟ' ਆਦਿ ਫਿਲਮਾਂ ਕਰਕੇ ਉਹ ਵਿਦੇਸ਼ੀਆਂ ਵਿਚ ਵੀ ਆਪਣੇ ਨਾਂਅ ਦੀ ਝੰਡਾ ਲਹਿਰਾਉਣ ਵਿਚ ਕਾਮਯਾਬ ਰਹੇ ਸਨ | ਆਪਣੀ ਇਸ ਕਾਮਯਾਬੀ ਦੀ ਉਨ੍ਹਾਂ ਨੇ ਕਦੀ ਖੱਪ ਨਹੀਂ ਪਾਈ, ਜਦੋਂ ਕਿ ਅੱਜ ਕਿਸੇ ਵਿਦੇਸ਼ੀ ਫਿਲਮ ਵਿਚ ਛੋਟੀ-ਮੋਟੀ ਭੂਮਿਕਾ ਮਿਲਣ ਤੇ ਸਾਡੇ ਕਲਾਕਾਰ ਆਪਣੀ ਪ੍ਰਾਪਤੀ ਦੇ ਢੋਲ ਵਜਾਉਣ ਲਗਦੇ ਹਨ |
ਉਨ੍ਹਾਂ ਵਿਚ ਇਨਸਾਨੀਅਤ ਵੀ ਬਹੁਤ ਸੀ ਅਤੇ ਉਹ ਆਪਣੇ ਸਟਾਫ ਦਾ ਪੂਰਾ ਖਿਆਲ ਵੀ ਰੱਖਦੇ ਸਨ | ਉਨ੍ਹਾਂ ਦਾ ਰਸੋਈਆ ਜਮਾਲ ਹੋਵੇ ਜਾਂ ਨਿੱਜੀ ਸੇਵਾਦਾਰ ਗੰਗੂ ਜਾਂ ਪਿ੍ਥਵੀ ਥੀਏਟਰ ਦੀ ਦੇਖਭਾਲ ਕਰਨ ਵਾਲਾ ਘਰਮਸ਼ੀ ਭਾਈ ਹੋਵੇ, ਇਹ ਸਾਰੇ ਪੱਚੀ ਤੋਂ ਜ਼ਿਆਦਾ ਸਾਲਾਂ ਤੱਕ ਉਨ੍ਹਾਂ ਲਈ ਕੰਮ ਕਰਦੇ ਰਹੇ | ਆਪਣੇ ਕਰਮਚਾਰੀਆਂ ਨਾਲ ਉਨ੍ਹਾਂ ਦਾ ਏਨਾ ਲੰਬਾ ਸਮਾਂ ਹੀ ਦਿਖਾਉਂਦਾ ਹੈ ਕਿ ਉਹ ਉਨ੍ਹਾਂ ਨਾਲ ਇਨਸਾਨੀਅਤ ਨਾਲ ਪੇਸ਼ ਆਉਂਦੇ ਹੋਣਗੇ ਤਾਂ ਹੀ ਤਾਂ ਉਨ੍ਹਾਂ ਨੇ ਇਸ ਅਭਿਨੇਤਾ ਦੀ ਖਿਦਮਤ ਵਿਚ ਆਪਣੀ ਜ਼ਿੰਦਗੀ ਬਿਤਾ ਦਿੱਤੀ |
ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਸ਼ਸ਼ੀ ਕਪੂਰ ਹੁਣ ਸਾਡੇ ਦਰਮਿਆਨ ਨਹੀਂ ਰਹੇ | ਰਹਿ ਗਈਆਂ ਹਨ ਤਾਂ ਉਨ੍ਹਾਂ ਦੀਆਂ ਫਿਲਮਾਂ ਅਤੇ ਪਿ੍ਥਵੀ ਥੀਏਟਰ ਜੋ ਰੰਗਮੰਚ ਦੀ ਦੁਨੀਆ ਵਿਚ ਆਪਣਾ ਬਹੁਕੀਮਤੀ ਯੋਗਦਾਨ ਦਿੰਦਾ ਰਹੇਗਾ | ਸ਼ਸ਼ੀ ਕਪੂਰ 'ਮੇਰੇ ਪਾਸ ਮਾਂ ਹੈ' ਦੇ ਰੂਪ ਵਿਚ ਆਈਕੋਨਿਕ ਸੰਵਾਦ ਬੋਲ ਕੇ ਅਮਰ ਹੋ ਗਏ | ਹੁਣ ਜਦੋਂ ਉਹ ਸਾਡੇ ਦਰਮਿਆਨ ਨਹੀਂ ਹਨ ਤਾਂ ਬਾਲੀਵੁੱਡ ਇਹੀ ਕਹੇਗਾ ਕਿ 'ਮੇਰੇ ਪਾਸ ਸ਼ਸ਼ੀ ਕਪੂਰ ਕਾ ਸਿਨੇਮਾ ਹੈ |'

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-134

ਯਥਾਰਥਵਾਦੀ ਸਿਨੇਮਾ ਦਾ ਪੈਰੋਕਾਰ ਬਿਮਲ ਰਾਏ

ਨਿਰਦੇਸ਼ਕ ਰਿਸ਼ੀਕੇਸ਼ ਮੁਕਰਜੀ ਦੀ ਫ਼ਿਲਮ 'ਗੁੱਡੀ' ਵਿਚ ਇਕ ਪ੍ਰਸੰਗ ਬੜਾ ਦਿਲਚਸਪ ਹੈ | 'ਗੁੱਡੀ' ਦੀ ਨਾਇਕਾ (ਜਯਾ ਭਾਦੁੜੀ) ਫ਼ਿਲਮਾਂ ਦੇ ਗਲੈਮਰ ਤੋਂ ਬਹੁਤ ਪ੍ਰਭਾਵਿਤ ਹੈ | ਉਸ ਦੀ ਗਲਤਫਹਿਮੀ ਦੂਰ ਕਰਦਿਆਂ ਹੋਇਆਂ ਧਰਮਿੰਦਰ ਉਸ ਨੂੰ ਬਿਮਲ ਰਾਏ ਸਟੂਡੀਓ ਦੀ ਖਸਤਾ ਹਾਲਤ ਦਿਖਾਉਂਦਿਆਂ ਹੋਇਆਂ ਕਹਿੰਦਾ ਹੈ 'ਕੀ ਤੂੰ ਸੋਚ ਵੀ ਸਕਦੀ ਹੈਾ ਕਿ ਇਸ ਕਬਾੜਖਾਨੇ 'ਚ ਹੀ ਕਦੇ 'ਕਾਬੁਲੀਵਾਲਾ' ਅਤੇ 'ਬੰਦਨੀ' ਵਰਗੀਆਂ ਫ਼ਿਲਮਾਂ ਬਣੀਆਂ ਸਨ |' ਇਹ ਸਟੀਕ ਟਿੱਪਣੀ ਬਾਲੀਵੁੱਡ ਦੇ ਯਥਾਰਥਵਾਦ ਦੀ ਪ੍ਰਤੀਕ ਸੀ |
ਦਿਲਚਸਪ ਗੱਲ ਇਹ ਹੈ ਕਿ ਬਿਮਲ ਰਾਏ ਨੇ ਆਪਣੇ ਹੀ ਸਮੇਂ 'ਚ ਸਿਨੇਮਾ ਨੂੰ ਸਮਾਜ ਨਾਲ ਜੋੜ ਕੇ ਯਥਾਰਥਵਾਦੀ ਸਿਨੇਮਾ ਦੀ ਨੀਂਹ ਰੱਖੀ ਸੀ | ਉਸ ਦੇ ਰਜਤਪਟ 'ਤੇ ਪ੍ਰਵੇਸ਼ ਕਰਨ ਵੇਲੇ ਭਾਰਤੀ ਸਿਨੇਮਾ ਫੈਂਟੇਸੀ ਅਤੇ ਰੁਮਾਂਸ ਦੀ ਗਲਵਕੜੀ 'ਚ ਜਕੜਿਆ ਹੋਇਆ ਸੀ | ਫ਼ਿਲਮੀ ਪਰਦੇ ਨੂੰ ਸਮਾਜਿਕ ਚੇਤਨਾ ਦਾ ਸਾਧਨ ਬਣਾਉਣ ਵਾਲੇ ਇਸ ਨਿਰਮਾਤਾ-ਨਿਰਦੇਸ਼ਕ ਨੇ ਭਿੰਨ-ਭਿੰਨ ਤਰ੍ਹਾਂ ਦਿਆਂ ਵਿਸ਼ਿਆਂ ਨੂੰ ਭਾਰਤੀ ਸਮਾਜ ਅਤੇ ਸੱਭਿਆਚਾਰ ਨਾਲ ਜੋੜਨ ਦੀ ਸਫ਼ਲ ਕੋਸ਼ਿਸ਼ ਕੀਤੀ ਸੀ |
ਬਿਮਲ ਰਾਏ ਦਾ ਜਨਮ 12 ਜੁਲਾਈ, 1909 ਈ: ਨੂੰ ਪਿੰਡ ਸੁਆਪੁਰ (ਬੰਗਲਾ ਦੇਸ਼) ਵਿਚ ਹੋਇਆ ਸੀ | ਉਸ ਦੇ ਘਰ ਵਾਲੇ ਖੇਤੀਬਾੜੀ ਦਾ ਕੰਮ ਕਰਦੇ ਸਨ ਪਰ ਉਸ ਦੇ ਰਿਸ਼ਤੇਦਾਰਾਂ ਨੇ ਧੋਖੇ ਨਾਲ ਉਸ ਦੇ ਪਰਿਵਾਰ ਦੀ ਜ਼ਮੀਨ ਹੜੱਪ ਕਰ ਲਈ ਸੀ | ਇਸ ਲਈ ਬਿਮਲ ਰਾਏ ਨੂੰ ਰੋਜ਼ੀ-ਰੋਟੀ ਦੀ ਭਾਲ 'ਚ ਕਲਕੱਤਾ ਆਉਣਾ ਪਿਆ |
ਕਲਕੱਤੇ ਆ ਕੇ ਬਿਮਲ ਰਾਏ ਨੇ ਆਪਣਾ ਕੈਰੀਅਰ ਇਕ ਸਹਾਇਕ ਕੈਮਰਾਮੈਨ ਦੇ ਨੀਊ ਥੀਏਟਰਜ਼ ਨਾਲ ਸ਼ੁਰੂ ਕੀਤਾ | ਪੀ.ਸੀ. ਬਰੂਆ ਜਦੋਂ 'ਦੇਵਦਾਸ' ਬਣਾ ਰਿਹਾ ਸੀ ਤਾਂ ਬਿਮਲ ਰਾਏ ਉਸ ਦਾ ਸਹਾਇਕ ਨਿਰਦੇਸ਼ਕ ਬਣ ਗਿਆ | ਇਸ ਤੋਂ ਬਾਅਦ ਉਸ ਨੇ ਸੁਤੰਤਰ ਰੂਪ 'ਚ ਫ਼ਿਲਮਾਂ ਦਾ ਨਿਰਦੇਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ | ਭਾਵੇਂ ਉਸ ਦੀਆਂ ਆਰੰਭਿਕ ਫ਼ਿਲਮਾਂ ਵਧੇਰੇ ਕਰ ਕੇ ਬੰਗਾਲੀ ਭਾਸ਼ਾ ਵਿਚ ਸਨ ਪਰ ਬਿਮਲ ਰਾਏ ਦੀ ਛਾਪ ਇਨ੍ਹਾਂ 'ਤੇ ਸਪੱਸ਼ਟ ਨਜ਼ਰ ਆਈ ਸੀ | ਇਨ੍ਹਾਂ 'ਚੋਂ 'ਬੰਗਾਲ ਫੈਮਾਇਨ' (1949), 'ਹਮਰਾਹੀ' (1944), 'ਪਹਿਲਾ ਆਦਮੀ' (1950), 'ਅਨਜਾਨਗੜ੍ਹ' (1948), 'ਉਡੇਰ ਪਾਬੇ' (1944) ਅਤੇ 'ਮਾਂ' (1952) ਦੇ ਨਾਂਅ ਵਿਸੇਸ਼ ਤੌਰ 'ਤੇ ਲਏ ਜਾ ਸਕਦੇ ਹਨ |
ਦਰਅਸਲ ਬਿਮਲ ਰਾਏ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਅਸਲੀ ਕਰਮਭੂਮੀ ਬੰਬਈ ਹੀ ਹੈ | ਇਸ ਲਈ ਉਹ 1950 ਵਿਚ ਆਪਣੀ ਪੂਰੀ ਟੀਮ ਦੇ ਨਾਲ ਬੰਬਈ ਆ ਗਿਆ | ਉਸ ਦੀ ਟੀਮ 'ਚ ਰਿਸ਼ੀਕੇਸ਼ ਮੁਕਰਜੀ (ਸੰਪਾਦਕ-ਨਿਰਦੇਸ਼ਕ), ਅਸਿਤ ਸੇਨ (ਨਿਰਦੇਸ਼ਕ), ਕਮਲ ਬੋਸ (ਕੈਮਰਾਮੈਨ) ਅਤੇ ਨੇਬੰਦੂ ਘੋਸ਼ (ਪਟਕਥਾ ਲੇਖਕ) ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਅਤੇ ਤਕਨੀਸ਼ੀਅਨ ਸ਼ਾਮਿਲ ਸਨ | ਬਾਅਦ 'ਚ ਇਸੇ ਹੀ ਟੀਮ ਦੇ ਮੈਂਬਰਾਂ ਨੇ ਨਿੱਜੀ ਤੌਰ 'ਤੇ ਵੀ ਭਾਰਤੀ ਸਿਨੇਮਾ ਦੇ ਲਈ ਵਡਮੁੱਲਾ ਯੋਗਦਾਨ ਦਿੱਤਾ ਸੀ |
ਬਿਮਲ ਰਾਏ ਇਟਲੀ ਦੇ ਨਵਯਥਾਰਥਵਾਦ ਤੋਂ ਬਹੁਤ ਹੀ ਪ੍ਰਭਾਵਿਤ ਸੀ | ਜਦੋਂ ਉਸ ਨੇ ਇਕ ਇਸੇ ਹੀ ਸ਼੍ਰੇਣੀ ਦੀ ਬਾਈਸਾਈਕਲ ਥੀਵਜ਼ ਦੇਖੀ ਤਾਂ ਇਸੇ ਹੀ ਪੱਧਰ ਦੀ ਇਕ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ | ਇਸ ਸਬੰਧੀ ਉਸ ਦਾ ਆਪਣਾ ਨਿੱਜੀ ਕਿਸਾਨੀ ਪਿਛੋਕੜ ਕੰਮ ਆਇਆ | ਬਿਮਲ ਰਾਏ ਨੂੰ ਆਪਣੀ ਜ਼ਮੀਨ-ਜਾਇਦਾਦ ਦੇ ਝਗੜੇ ਅਤੇ ਆਪਣੇ ਪਿੰਡ ਤੋਂ ਜ਼ਲੀਲ ਹੋ ਕੇ ਨਿਕਲਣਾ ਚੰਗੀ ਤਰ੍ਹਾਂ ਯਾਦ ਸੀ | ਇਸ ਲਈ ਉਸ ਨੇ 'ਦੋ ਬੀਘਾ ਜ਼ਮੀਨ' ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ |
'ਦੋ ਬੀਘਾ ਜ਼ਮੀਨ' ਦਾ ਨਾਇਕ (ਬਲਰਾਜ ਸਾਹਨੀ) ਇਕ ਗ਼ਰੀਬ ਕਿਸਾਨ ਹੈ | ਸ਼ਾਹੂਕਾਰ ਅਤੇ ਦਬੰਗ ਪ੍ਰਵਿਰਤੀ ਦੇ ਲੋਕ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ | ਆਪਣੀ ਜ਼ਮੀਨ ਨੂੰ ਬੇਗਾਨੇ ਹੱਥ ਜਾਣ ਤੋਂ ਰੋਕਣ ਲਈ ਨਾਇਕ ਕਲਕੱਤਾ ਆ ਕੇ ਰਿਕਸ਼ਾ ਚਲਾਉਂਦਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ | ਇਸ ਭੂਮਿਕਾ ਨੂੰ ਸੱਚਾਈ ਦੀ ਰੰਗਤ ਪ੍ਰਦਾਨ ਕਰਨ ਲਈ ਬਿਮਲ ਰਾਏ ਨੇ ਬਲਰਾਜ ਸਾਹਨੀ ਨੂੰ ਕਲਕੱਤੇ ਦੀਆਂ ਸੜਕਾਂ 'ਤੇ ਰਿਕਸ਼ਾ ਚਲਾਉਣ ਲਈ ਪ੍ਰੇਰਿਤ ਕੀਤਾ ਸੀ | ਬਿਮਲ ਰਾਏ ਨੇ ਇਸ ਫ਼ਿਲਮ 'ਚ ਪਹਿਲੀ ਵਾਰ ਪ੍ਰਤੀਕਾਤਮਿਕ ਦਿ੍ਸ਼ ਪੇਸ਼ ਕੀਤੇ ਸਨ | ਕਹਿਣ ਦਾ ਭਾਵ ਇਹ ਹੈ ਕਿ ਇਸ ਨੂੰ ਹਰੇਕ ਪ੍ਰਕਾਰ ਨਾਲ ਸਨਾਤਕੀ ਕਿਰਤ ਬਣਾਉਣ ਦੇ ਯਤਨ ਕੀਤੇ ਗਏ ਸਨ | ਬਿਮਲ ਰਾਏ ਦੀ ਇਸ ਮਿਹਨਤ ਕਰ ਕੇ ਉਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਸੀ |
ਜਦੋਂ ਬਿਮਲ ਰਾਏ ਪੀ.ਸੀ. ਬਰੂਆ ਦਾ ਸਹਾਇਕ ਸੀ ਤਾਂ ਉਸ ਨੇ ਸ਼ਰਤ ਚੰਦਰ ਦੀ ਰਚਨਾ 'ਦੇਵਦਾਸ' ਨੂੰ ਬੜੇ ਧਿਆਨ ਨਾਲ ਪੜਿ੍ਹਆ ਸੀ | ਇਸ ਲਈ ਉਸ ਨੇ ਉਦੋਂ ਹੀ ਸੋਚ ਲਿਆ ਸੀ ਕਿ ਉਹ ਇਸ ਪੁਸਤਕ 'ਤੇ ਆਪਣੀ ਸੋਚ ਦੇ ਮੁਤਾਬਿਕ ਹੀ ਫ਼ਿਲਮ ਬਣਾਏਗਾ | ਸੋ, ਆਪਣੀ 'ਦੇਵਦਾਸ' ਵਿਚ ਉਸ ਨੇ ਦਲੀਪ ਕੁਮਾਰ ਨੂੰ ਨਾਇਕ ਲਿਆ ਅਤੇ ਸੁਚਿਤਰਾ ਸੈਨ ਨੂੰ ਨਾਇਕਾ ਬਣਾਇਆ | ਸਹਾਇਕਾ ਦੀ ਭੂਮਿਕਾ 'ਚ ਵਿਜਯੰਤੀ ਨੂੰ ਲਿਆ ਗਿਆ |
ਰਾਏ ਦੀ 'ਦੇਵਦਾਸ' ਪੀ.ਸੀ. ਬਰੂਆ ਦੀ 'ਦੇਵਦਾਸ' ਤੋਂ ਬਹੁਤ ਹੀ ਭਿੰਨ ਸੀ ਹਾਲਾਂ ਕਿ ਪੀ.ਸੀ. ਬਰੂਆ ਦੀ ਫ਼ਿਲਮ ਦਾ ਨਾਇਕ ਕੇ. ਐਲ. ਸਹਿਗਲ ਵਰਗਾ ਨਾਇਕ-ਗਾਇਕ ਸੀ ਪਰ ਜਿਸ ਤਰ੍ਹਾਂ ਦਲੀਪ ਕੁਮਾਰ ਨੇ ਇਕ ਹਾਰੇ ਹੋਈ ਪ੍ਰੇਮੀ ਦੀ ਮਾਨਸਿਕ ਤ੍ਰਾਸਦੀ ਨੂੰ ਨਵੇਂ ਬਿੰਬਾਂ ਅਨੁਸਾਰ ਪੇਸ਼ ਕੀਤਾ ਉਹ ਉਸ ਵੇਲੇ ਦੇ ਪ੍ਰਗਤੀਸ਼ੀਲ ਸਿਨੇਮਾ ਦੀ ਪ੍ਰਤੀਕ ਸੀ | ਫ਼ਿਲਮ ਦੇ ਕਲਾਈਮੈਕਸ 'ਚ ਨਾਇਕ ਸ਼ਰਾਬੀ ਹਾਲਤ 'ਚ ਇਕ ਟਰੇਨ 'ਚ ਸਫ਼ਰ ਕਰ ਰਿਹਾ ਦੱਸਿਆ ਗਿਆ ਸੀ | ਗੱਡੀ ਦੇ ਇੰਜਣ ਦਾ ਡਰਾਈਵਰ ਇੰਜਣ 'ਚ ਕੋਇਲਾ ਪਾ ਰਿਹਾ ਹੈ ਅਤੇ ਉਧਰ ਦੇਵਦਾਸ ਆਪਣੇ ਅੰਦਰ ਸ਼ਰਾਬ ਦੇ ਘੁੱਟ ਸੁੱਟ ਰਿਹਾ ਹੈ ਅਰਥਾਤ ਦੇਵਦਾਸ ਦੇ ਅੰਤਰਮਨ ਦੀ ਅੱਗ ਨੂੰ ਕੋਇਲਾ ਪਾਉਣ ਵਾਲੇ ਪ੍ਰਤੀਕ ਰਾਹੀਂ ਸਪੱਸ਼ਟ ਅਤੇ ਪ੍ਰਭਾਵੀ ਬਣਾਇਆ ਗਿਆ ਸੀ | ਬਿਮਲ ਰਾਏ ਦੀ ਇਸ ਕਿਰਤ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਐਸ. ਡੀ. ਬਰਮਨ ਨੇ ਇਸ ਦਾ ਸੰਗੀਤ ਬੜਾ ਹੀ ਸੁਰੀਲਾ ਤਿਆਰ ਕੀਤਾ ਸੀ | ਇਸ ਲਈ ਅੱਜ ਵੀ ਇਸ ਦੇ ਕਈ ਗੀਤ 'ਜੋ ਤੂ ਕਬੂਲ ਕਰ ਲੇ, ਮੈਂ ਸਦਾ ਕਹਾਂ ਸੇ ਲਾਊ', 'ਅਬ ਆਗੇ ਤੇਰੀ ਮਰਜ਼ੀ' ਅੱਜ ਵੀ ਗੁਣਗੁਣਾਏ ਜਾਂਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

24 ਦਸੰਬਰ, 1980 ਨੂੰ ਹਰਪਾਲ ਟਿਵਾਣਾ ਨੇ 'ਲੌਾਗ ਦਾ ਲਿਸ਼ਕਾਰਾ' ਨਾਟਕ ਟੈਗੋਰ ਥੀਏਟਰ ਚੰਡੀਗੜ੍ਹ ਵਿਚ ਖੇਡਿਆ ਸੀ | ਇਸ ਨਾਟਕ ਦਾ ਉਦਘਾਟਨ ਅੰਗਰੇਜ਼ੀ ਟਿ੍ਬਿਊਨ ਦੇ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਨੇ ਕੀਤਾ ਸੀ |
ਉਨ੍ਹਾਂ ਨਾਲ ਡਾ: ਵਿਸ਼ਵਾਨਾਥ ਤਿਵਾੜੀ, ਡਾ: ਅਤਰ ਸਿੰਘ, ਪਿੰ੍ਰ: ਸੰਤ ਸਿੰਘ ਸੇਖੋਂ ਤੇ ਗਿਆਨੀ ਲਾਲ ਸਿੰਘ ਵੀ ਆਏ ਸਨ ਤੇ ਹੋਰ ਬਹੁਤ ਸਾਰੇ ਦਰਸ਼ਕ ਚੰਡੀਗੜ੍ਹ ਦੇ ਆਏ ਸਨ | ਟੈਗੋਰ ਥੀਏਟਰ ਦਾ ਹਾਲ ਪੂਰਾ ਭਰਿਆ ਹੋਇਆ ਸੀ | ਪੌੜੀਆਂ ਵਿਚ ਵੀ ਬੈਠਣ ਜੋਗਾ ਥਾਂ ਨਹੀਂ ਸੀ | ਤਿੰਨ ਘੰਟੇ ਦਰਸ਼ਕਾਂ ਨੇ ਚੁੱਪਚਾਪ ਨਾਟਕ ਵੇਖਿਆ ਸੀ | ਉਸ ਵਕਤ ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਜਵਾਨ ਸਨ | ਮੈਂ ਇਸ ਨਾਟਕ ਦੀਆਂ ਬਹੁਤ ਤਸਵੀਰਾਂ ਖਿੱਚੀਆਂ | ਇਸ ਤਸਵੀਰ ਵਿਚ ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਦਿਖਾਈ ਦਿੰਦੇ ਹਨ |

ਮੋਬਾਈਲ : 98767-41231

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਜ ਜੋ ਦਿ੍ਸ਼ਟ ਤਾਰਾਗਣ ਤੇ ਤਾਰੇ, ਗ੍ਰਹਿ ਆਦਿ ਹਨ, ਉਹ ਬ੍ਰਹਿਮੰਡ ਦੇ ਕੁੱਲ ਪਦਾਰਥ ਦਾ ਕੇਵਲ 5% ਦੇ ਕਰੀਬ ਹੀ ਬਣਦੇ ਹਨ, ਬਾਕੀ 68% ਕਾਲੀ ਊਰਜਾ ਹੈ ਤੇ ਕਰੀਬ 27% ਕਾਲਾ ਪਦਾਰਥ ਹੈ | ਕਾਲੀ ਊਰਜਾ ਦੀ ਪੂਰੀ ਵਿਆਖਿਆ ਅਜੇ ਤੱਕ ਨਹੀਂ ਹੋ ਸਕੀ ਪਰ ਕਾਲੇ ਪਦਾਰਥ ਬਾਰੇ ਬਹੁਤ ਪਤਾ ਲੱਗ ਗਿਆ ਹੈ | ਕਾਲੇ ਪਦਾਰਥ ਚੋਂ ਕੋਈ ਬਿਜਲ-ਚੁੰਬਕੀ ਕਿਰਨਾਂ ਨਾ ਨਿਕਲਣ ਕਰਕੇ ਇਸ ਦੀ ਸਿੱਧੀ ਹੋਂਦ ਦਾ ਪਤਾ ਨਹੀਂ ਲੱਗ ਸੱਕਦਾ ਪਰ ਇਸ ਦੀ ਗਰੂਤਾ ਸ਼ਕਤੀ ਇੰਨੀ ਅਧਿਕ ਹੈ ਜੋ ਕਿ ਗਲੈਕਸੀਆਂ ਵਿਚਲੇ ਪਦਾਰਥ ਨੂੰ ਆਪਸ ਵਿਚ ਖਿੱਚ ਕੇ ਰੱਖਦੀ ਹੈ | ਕਾਲੀ ਊਰਜਾ ਤਾਂ ਬ੍ਰਹਿਮੰਡ ਵਿਚ ਕੋਈ 9 ਅਰਬ ਸਾਲਾਂ ਤੋਂ ਮੌਜੂਦ ਹੈ ਤੇ ਕਾਲਾ ਪਦਾਰਥ ਵੀ ਸ਼ੁਰੂ ਤੋਂ ਹੀ ਬਣਨ ਲੱਗਾ ਜਿਸ ਵਿਚ 'ਬਲੈਕ ਹੋਲ' ਵੀ ਪੈਦਾ ਹੋ ਰਹੇ ਸਨ | ਬਲੈਕ ਹੋਲ ਕਿਵੇਂ ਬਿਜਲ-ਚੁੰਬਕੀ ਕਿਰਨਾਂ (ਪ੍ਰਕਾਸ਼ ਸਮੇਤ) ਨੂੰ ਆਪਣੇ ਵੱਲ ਖਿੱਚ ਲੈਂਦੇ ਹਨ, ਇਹ ਤਾਜ਼ਾ 'ਲੀਗੋ ਕੋਲੈਬੋਰੇਸ਼ਨ' ਦੁਆਰਾ ਕੀਤੇ ਪ੍ਰਯੋਗਾਂ ਤੋਂ ਸਿੱਧ ਹੋ ਗਿਆ ਹੈ | ਇੰਜ ਹੀ ਕਾਲਾ ਪਦਾਰਥ ਵੀ ਕਿਰਿਆਸ਼ੀਲ ਹੁੰਦਾ ਹੈ ਜੋ ਗਲੈਕਸੀਆਂ ਦੀ ਗਤੀ ਨੂੰ ਪ੍ਰਭਾਵਿਤ ਕਰਦਾ ਹੈ |
ਗਰੂਤਾ ਖਿੱਚ ਕਾਰਨ ਜਿਨ੍ਹਾਂ ਥਾਵਾਂ 'ਤੇ ਪਦਾਰਥ ਸੰਘਣਾ ਹੋਇਆ, ਉਥੇ ਹੋਰ ਸੰਘਣਾ ਹੋਈ ਗਿਆ ਤੇ ਕਰਦੇ ਕਰਦੇ ਤਾਰੇ, ਤਾਰਿਆਂ ਗ੍ਰੋਹ, ਵੱਡੇ ਤਾਰਾਗਣ (ਗਲੈਕਸੀਆਂ), ਤੇ ਫਿਰ ਗਲੈਕਸੀਆਂ ਦੇ ਸਮੂਹ ਹੋਂਦ ਵਿਚ ਆ ਗਏ, ਤੇ ਬ੍ਰਹਿਮੰਡ ਫੈਲਦਾ ਗਿਆ | ਸੰਘਣੇ ਪਦਾਰਥ ਵਾਲੇ ਤਾਰਿਆਂ ਦੇ ਅੰਦਰਵਾਰ ਤਾਪਮਾਨ ਬਹੁਤ ਵਧਣ ਲੱਗਾ ਜਿਸ ਨਾਲ ਨਿਊਕਲੀ ਕਿਰਿਆਵਾਂ, ਨਿਊਕਲੀ ਸੰਗਲਣ ਹੋਣ ਲੱਗਾ | ਭਾਰੇ ਤੱਤ ਬਣਨ ਲੱਗੇ, ਹਾਈਡ੍ਰੋਜਨ ਤੋਂ ਯੂਰੇਨੀਅਮ ਤੱਕ ਸਾਰੇ ਹੀ ਤੱਤ ਬਣਦੇ ਗਏ | ਇਨ੍ਹਾਂ ਕਿਰਿਆਵਾਂ ਵਿਚ ਪੁੰਜ ਤੋਂ ਊਰਜਾ ਬਣ ਕੇ ਸਭ ਪਾਸੇ ਫੈਲਣ ਲੱਗੀ | ਰੇਡੀਓ ਤਰੰਗਾਂ, ਮਾਈਕ੍ਰੋਵੇਵ, ਤਾਪ ਕਿਰਨਾਂ, ਪ੍ਰਕਾਸ਼ ਤੇ ਐਕਸ ਕਿਰਨਾਂ ਜਾਂ ਗੈਮਾ ਕਿਰਨਾਂ ਵੀ | ਠੰਢੇ ਤਾਰੇ ਲਾਲ ਤੇ ਅਧਿਕ ਗਰਮ ਪੀਲੇ (ਜਿਵੇਂ ਸਾਡਾ ਸੂਰਜ) ਤੇ ਅਤੀ-ਅਧਿਕ ਗਰਮ ਨੀਲ-ਚਿੱਟੇ ਤਾਰੇ ਵੀ ਬਣੇ | ਤਾਰਿਆਂ ਦੀ ਆਯੂ ਵੀ ਅੱਡ-ਅੱਡ ਹੈ, ਕੋਈ ਕੁਝ ਕਰੋੜ ਸਾਲ ਪਹਿਲਾਂ ਉਪਜੇ ਸਨ ਤੇ ਕਈ ਤਾਂ ਅਰਬਾਂ ਵਰ੍ਹੇ ਪੁਰਾਣੇ ਹਨ | ਕਈ ਤਾਰੇ ਆਪਣੀ ਉਮਰ ਹੰਢਾ ਕੇ ਨੋਵਾ ਜਾਂ ਸੁਪਰਨੋਵਾ ਬਣ ਕੇ ਫਟ ਜਾਂਦੇ ਹਨ ਅਤੇ ਅਥਾਹ ਊਰਜਾ ਛੱਡਦੇ ਹਨ | ਸੁਪਰਨੋਵਾ ਦੀ ਘਟਨਾ ਦੌਰਾਨ ਕਈ ਨਵੇਂ ਤੱਤ ਵੀ ਉਪਜਦੇ ਹਨ | ਸਾਡੇ ਤਾਰੇ ਸੂਰਜ ਤੇ ਸੂਰਜ-ਮੰਡਲ ਦਾ ਬਣਨਾ ਵੀ ਇਕ ਸੁਪਰਨੋਵਾ ਦੁਆਰਾ ਖਿੰਡਾਏ ਗਏ ਪਦਾਰਥ ਤੋਂ ਉਪਜਣਾ ਹੀ ਸੀ | ਇਹ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਸਰੀਰਾਂ ਅੰਦਰ ਜੋ ਖਣਿਜ-ਤੱਤ ਮੌਜੂਦ ਹਨ, ਉਹ ਸਾਰੇ ਉਸੇ ਸੁਪਰਨੋਵਾ ਤੋਂ ਹੀ ਉਪਜੇ ਸਨ | ਸਾਡੇ ਸਾਰੇ ਗ੍ਰਹਿ ਤੇ ਚੰਨ ਵੀ ਉਸੇ ਪਦਾਰਥ ਦੇ ਬਣੇ ਹਨ |
ਕਾਲੀ ਊਰਜਾ, ਫੈਲਾਓ ਦੀ ਚਾਲ ਨੂੰ ਵਧਾ ਰਹੀ ਹੈ | ਇਸ ਦਾ ਸਬੂਤ ਇਸ ਪ੍ਰੇਖਣ ਤੋਂ ਮਿਲਦਾ ਹੈ ਕਿ ਸਾਡੀ ਆਕਾਸ਼ ਗੰਗਾ ਦਾ ਬਾਹਰੀ ਭਾਗ ਵਧੇਰੇ ਤੇਜ਼ੀ ਨਾਲ ਘੁੰਮ ਰਿਹਾ ਹੈ, ਕਿਉਂਕਿ ਸਾਡੀ ਗਲੈਕਸੀ ਵਿਚ ਦਿ੍ਸ਼ਟ ਪਦਾਰਥ ਨਾਲੋਂ ਅਦਿ੍ਸ਼ਟ ਪਦਾਰਥ ਵਧੇਰੇ ਹੈ | ਦੁਰੇਡੇ ਗਲੈਕਸੀ-ਸਮੂਹਾਂ ਵਿਚ ਬਹੁਤ ਸਾਰੀ ਕਾਲੀ ਉਰਜਾ ਮੌਜੂਦ ਹੈ, ਇਹ ਸਭ ਉਨ੍ਹਾਂ ਦੀਆਂ ਗਤੀਆਂ ਤੋਂ ਪਤਾ ਚੱਲ ਰਿਹਾ ਹੈ | ਜੇ ਬ੍ਰਹਿਮੰਡੀ ਫੈਲਾਓ ਦੀ ਗਤੀ ਧੀਮੀ ਹੋ ਰਹੀ ਹੋਵੇ ਤਾਂ ਦੁਰੇਡੀਆਂ ਗਲੈਕਸੀਆਂ ਇਕ ਦੂਜੇ ਦੇ ਨੇੜੇ-ਨੇੜੇ ਹੋਣੀਆਂ ਚਾਹੀਦੀਆਂ ਹਨ, ਪਰ ਇਸ ਦੇ ਉਲਟ ਪ੍ਰੇਖਣ ਵਿਚ ਇਹ ਆ ਰਿਹਾ ਹੈ ਕਿ ਉਨ੍ਹਾਂ ਦੀ ਆਪਸੀ ਦੂਰੀ ਵਧ ਰਹੀ ਹੈ! ਇਸ ਦਾ ਇਕੋ ਕਾਰਨ ਹੋ ਸਕਦਾ ਹੈ ਕਿ ਫੈਲਾਓ ਪਰਵੇਗਤ ਹੋ ਰਿਹਾ ਹੈ | ਬ੍ਰਹਿਮੰਡ ਦਾ ਆਕਾਰ ਅਨੁਮਾਨ ਨਾਲੋਂ ਅਧਿਕ ਤੇਜ਼ੀ ਨਾਲ ਵਧ ਰਿਹਾ ਹੈ | ਵਿਗਿਆਨੀਆਂ ਨੂੰ ਸ਼ੱਕ ਹੋ ਰਿਹਾ ਹੈ ਕਿ ਇਹ 'ਕਾਲੀ ਊਰਜਾ' ਹੀ ਹੈ ਜੋ ਕਿ ਪੁਲਾੜ ਦਾ ਹੀ ਇਕ ਅੰਤ੍ਰੀਵ ਗੁਣ ਹੈ ਤੇ ਇਹ 'ਧਕੇਲੂ-ਬਲ' (ਐਾਟੀ-ਗਰੈਵਿਟੀ) ਉਤਪੰਨ ਕਰਦੀ ਹੈ, ਜਿਸ ਕਰਕੇ ਗਲੈਕਸੀਆਂ ਇੰਨੀ ਤੇਜ਼ੀ ਨਾਲ ਇਕ-ਦੂਜੇ ਤੋਂ ਦੂਰ ਹਟ ਰਹੀਆਂ ਹਨ | ਕਾਲਾ ਪਦਾਰਥ ਭਾਵੇਂ ਥੋੜ੍ਹਾ ਹੈ, ਇਹ ਪਦਾਰਥ ਦੇ ਸਾਰੇ ਅੰਗਾਂ ਨੂੰ ਆਪਸ ਵਿਚ ਗਰੂਤਾ ਬਲ ਕਰਕੇ ਜੋੜਦਾ ਹੈ, ਪਰ ਕਾਲੀ ਊਰਜਾ ਵਿਚ ਗਰੂਤਾ-ਵਿਰੋਧੀ ਤਾਕਤ ਹੈ ਜੋ ਸਾਰੇ ਵਿਸ਼ਵ ਨੂੰ ਖਿਲਾਰ ਰਹੀ ਹੈ, ਦੁਰੇਡੀਆਂ ਗਲੈਕਸੀਆਂ ਦਾ ਫੈਲਾਓ ਪਰਵੇਗਤ ਹੋ ਰਿਹਾ ਹੈ |
ਵਿਗਿਆਨੀਆਂ ਦੇ ਮਨਾਂ ਵਿਚ ਪ੍ਰਸ਼ਨ ਉੱਠ ਰਹੇ ਹਨ ਕਿ ਕੀ ਇਹ ਫੈਲਾਓ ਕੀ ਸਦਾ ਹੀ ਚੱਲਦਾ ਰਹੇਗਾ? ਇਸ ਅਨੁਸਾਰ ਤਾਂ ਬ੍ਰਹਿਮੰਡ ਹੋਰ ਤੇ ਹੋਰ ਵੱਡਾ ਹੋਈ ਜਾਏਗਾ, ਸਾਰੇ ਤਾਰਿਆਂ ਦੀ ਚਮਕ ਹੌਲੀ-ਹੌਲੀ ਘਟਦੀ ਜਾਏਗੀ ਤੇ ਅੰਤ ਵਿਚ ਸਭ ਕੁਝ ਠੰਢਾ ਹੋ ਜਾਏਗਾ | ਫਿਰ ਇਹ ਬ੍ਰਹਿਮੰਡ ਇਕ 'ਯੱਖ-ਬ੍ਰਹਿਮੰਡ' ਬਣ ਜਾਏਗਾ?

ਪਰ ਉਹ ਦਿਨ ਕਿਸ ਡਿੱਠਾ ਹੈ? (ਸਮਾਪਤ)
-444/1, ਅਰਬਨ ਅਸਟੇਟ, ਪਟਿਆਲਾ |
-ਮੋਬਾਈਲ : 98143-48697.

ਬੱਲੇ-ਬੱਲੇ ਕੈਨੇਡਾ

ਕੈਨੇਡਾ ਦੇਸ਼ 'ਚ ਜੋ ਦੋ ਮਹੀਨੇ ਬਿਤਾਏ, ਲੈਂਡਸਕੇਪ ਦੇ ਬਿਹਤਰ ਉਪਰਾਲੇ ਜੋ ਉਥੇ ਕੀਤੇ ਜਾਂਦੇ ਹਨ, ਇਸ ਸਬੰਧੀ ਕੁਝ ਜਾਣਕਾਰੀ ਪਿਛਲੇ ਅੰਕ 'ਚ ਸਾਂਝੀ ਕੀਤੀ ਸੀ | ਅੱਜ ਵੀ ਇਸੇ ਵਿਸ਼ੇ 'ਤੇ ਅੱਗੋਂ ਗੱਲ ਹੋਵੇਗੀ, ਉਥੇ ਖਿੱਚੀਆਂ ਤਸਵੀਰਾਂ ਦੇ ਹਵਾਲੇ ਨਾਲ:
ਭਾਵੇਂ ਉਥੇ ਤੁਸੀਂ 'ਇਮਾਰਤਸਾਜ਼ੀ' ਕਰਨੀ ਹੋਵੇ ਜਾਂ 'ਬਾਗ਼ਬਾਨੀ' ਇਹ ਸਭ ਕਾਸੇ ਲਈ ਤੁਹਾਨੂੰ ਉਥੋਂ ਦੀ ਸਰਕਾਰ ਦੇ ਤੈਅ-ਸ਼ੁਦਾ ਨਿਯਮਾਂ ਅਨੁਸਾਰ ਚੱਲਣਾ ਲਾਜ਼ਮੀ ਹੈ | 'ਸਰਕਾਰੀ-ਵਿਸ਼ਾ ਮਾਹਿਰ' ਵਿਉਂਤਬੰਦੀ, ਉਸਾਰੀ ਤੋਂ ਲੈ ਕੇ ਕੰਮ ਦੇ ਨਿਪਟਾਰੇ, ਤੱਕ ਤੁਹਾਡੇ ਪ੍ਰੋਜੈਕਟ 'ਤੇ ਨਜ਼ਰ ਰੱਖਣਗੇ | ਜੇ ਕਿਧਰੇ ਥੋੜ੍ਹਾ ਜਿਹਾ ਵੀ ਨੁਕਸ ਵੇਖਿਆ ਤਾਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ, ਤੁਹਾਡਾ ਫ਼ਰਜ਼ ਹੈ ਕਿ ਤਰੁੱਟੀ ਦੂਰ ਕਰ/ਸੁਧਾਰ ਕੇ ਸਬੰਧਤ ਮਹਿਕਮੇ ਨੂੰ ਦੁਬਾਰਾ ਵਿਖਾ, ਤਸੱਲੀ ਕਰਵਾਉਣੀ ਪਵੇਗੀ | ਸਿਫਾਰਸ਼ ਜਾਂ ਰਿਸ਼ਵਤ ਨਹੀਂ ਚਲਦੀ | ਇਹ ਤੱਥ ਉਥੇ ਖਿੱਚੀਆਂ ਫੋਟੋਆਂ ਰਾਹੀਂ ਵਿਖਾ ਰਿਹਾ ਹਾਂ:
ਫੋਟੋ-1 : ਮੇਰੇ ਪੁੱਤਰ ਦੇ ਘਰ ਦੇ ਸਾਹਮਣੇ ਲੱਗੇ ਘਾਹ ਦੇ ਟੋਟੇ 'ਚ ਇੰਸਪੈਕਟਰ ਨੇ ਘਾਹ ਦੀ ਮਾੜੀ ਕਿਸਮ ਅਤੇ ਨਦੀਨਾਂ ਦੀ ਚੋਖੀ ਭਰਮਾਰ ਦਾ ਨੁਕਸ ਵੇਖਿਆ, ਉਸ ਟੋਟੇ 'ਚ ਚਿੱਟੇ ਰੰਗ ਦੀ ਲਕੀਰ ਸਪਰੇਅ ਕਰ ਦਿੱਤੀ | ਸਬੰਧਤ ਲੈਂਡਸਕੇਪ ਠੇਕੇਦਾਰ ਨੇ ਤਰੁੱਟੀ ਵਾਲਾ ਟੋਟਾ ਖੁਰਚ ਦਿੱਤਾ, ਵੇਖ ਸਕਦੇ ਹੋ, ਚੰਗੇ ਨਦੀਨ ਰਹਿਤ ਘਾਹ ਦੇ ਥਾਨ ਲਿਆ, ਉਸ ਜਗ੍ਹਾ 'ਤੇ ਵਿਛਾ ਦਿੱਤੇ ਅਤੇ ਥਾਪੜ ਕੇ ਪਾਣੀ ਤਰੋਂਕ ਦਿੱਤਾ |
ਫੋਟੋ-2 : ਨਦੀਨ ਰਹਿਤ, ਘਾਹ ਜਦੋਂ ਪੂਰਾ ਵਿਕਸਤ ਹੋਇਆ ਤਾਂ ਫਿਰ ਲੈਂਡਸਕੇਪ ਇੰਸਪੈਕਟਰ ਨੂੰ ਬੁਲਾ ਵਿਖਾ ਦਿੱਤਾ ਗਿਆ | ਉਸ ਤਸੱਲੀ ਕਰ, ਪਾਸ ਕਰ ਦਿੱਤਾ |
ਫੋਟੋ-3 : ਇਸ ਚਿੱਟੇ ਬਕਸੇ ਉੱਪਰ 'ਚਿਨਾਰ' ਦੇ, ਹਰੇ, ਲਾਲ ਪੱਤੇ (ਚਿਨਾਰ, ਕੈਨੇਡਾ ਦੇ ਝੰਡੇ ਉੱਪਰ ਲਾਲ ਰੰਗਾ ਪੱਤਾ ਤੁਸੀਂ ਵੇਖਿਆ ਹੀ ਹੋਵੇਗਾ) ਬੜੇ ਕਲਾਤਮਿਕ ਢੰਗ ਨਾਲ ਚਿਤਰੇ ਗਏ ਹਨ, ਇਹ 'ਆਕਰਸ਼ਿਕ/ਸੰੁਦਰ' ਬਕਸਾ ਅਸਲ 'ਚ ਮੁਹੱਲੇ ਦੇ 10-15 ਘਰਾਂ ਦਾ 'ਲੈਟਰ ਬਾਕਸ' ਹੈ, ਬਕਸੇ ਦੇ ਕੰਧ ਵੱਲ ਦੇ ਪਾਸੇ ਵੱਖ-ਵੱਖ ਘਰਾਂ ਦੇ ਨੰ: ਵਾਲੇ ਛੋਟੇ-ਛੋਟੇ ਬਕਸੇ ਹਨ, ਉਨ੍ਹਾਂ ਦੀ ਵੱਖੋ-ਵੱਖਰੀ ਚਾਬੀ ਘਰਾਂ ਦੇ ਮਾਲਕਾਂ ਕੋਲ ਹੈ, ਜੋ ਕਿ ਜਦੋਂ ਮਰਜ਼ੀ ਖੋਲ੍ਹ ਕੇ ਆਪਣੇ ਡੱਬੇ 'ਚੋਂ ਆਈ ਚਿੱਠੀ ਕੱਢ ਲੈਂਦੇ ਹਨ |
ਹੁਣ ਕਰੋ ਇਸ ਕਲਾਤਮਿਕ ਦਿਖਾਲੇ ਲੈਟਰ ਬਾਕਸ ਦੀ ਅਤੇ ਆਪਣੇ ਡਾਕ ਮਹਿਕਮੇ ਦੇ ਲਾਲ ਰੰਗੇ 'ਖ਼ਤਰੇ ਦਾ ਸੰਕੇਤ ਦਿੰਦੇ' 'ਡਰੰਮਾਂ' ਦੀ |

dosanjhsps@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX