ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  35 minutes ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  about 3 hours ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  about 3 hours ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 3 hours ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਹੋਰ ਖ਼ਬਰਾਂ..

ਸਾਡੀ ਸਿਹਤ

ਬੱਚਿਆਂ ਨੂੰ ਸਰਦੀ ਲੱਗਣ ਤੋਂ ਬਚਾਓ

ਸਰਦੀ ਆਉਂਦੇ ਹੀ ਬੱਚਿਆਂ ਦੇ ਮਾਂ-ਬਾਪ ਨੂੰ ਚਿੰਤਾ ਸਤਾਉਣ ਲਗਦੀ ਹੈ ਕਿ ਬੱਚਾ ਬਾਹਰ ਨਿਕਲੇਗਾ ਤਾਂ ਸਰਦੀ ਹੋ ਜਾਵੇਗੀ ਪਰ ਤੁਸੀਂ ਕਦੋਂ ਤੱਕ ਬੱਚਿਆਂ ਨੂੰ ਘਰੋਂ ਬਾਹਰ ਜਾਣ ਤੋਂ ਰੋਕ ਸਕਦੇ ਹੋ? ਵਾਰ-ਵਾਰ ਰੋਕਣ ਨਾਲ ਬੱਚੇ ਵੀ ਪ੍ਰੇਸ਼ਾਨ ਹੁੰਦੇ ਹਨ ਅਤੇ ਮਾਂ-ਬਾਪ ਦੀ ਸਿਰਦਰਦੀ ਵੀ ਵਧ ਜਾਂਦੀ ਹੈ। ਕੁਝ ਗੱਲਾਂ ਦਾ ਸਮੇਂ ਸਿਰ ਧਿਆਨ ਰੱਖਿਆ ਜਾਵੇ ਤਾਂ ਮਨ ਲੁਭਾਉਣੀ ਸਰਦੀ ਦਾ ਅਸੀਂ ਹੱਸਦੇ-ਹੱਸਦੇ ਮਜ਼ਾ ਲੈ ਸਕਦੇ ਹਾਂ।
* ਦੁੱਧ ਉਬਾਲਦੇ ਹੋਏ ਅਤੇ ਚਾਹ ਬਣਾਉਂਦੇ ਹੋਏ ਜੇ ਕੁਝ ਤੁਲਸੀ ਦੇ ਪੱਤੇ ਪਾ ਦਿੱਤੇ ਜਾਣ ਤਾਂ ਚਾਹ ਅਤੇ ਦੁੱਧ ਦਾ ਸਵਾਦ ਵੀ ਵਧੀਆ ਹੋ ਜਾਵੇਗਾ ਅਤੇ ਤੁਲਸੀ ਦਾ ਕੁਝ ਅੰਸ਼ ਘਰ ਦੇ ਸਭ ਮੈਂਬਰਾਂ ਨੂੰ ਮਿਲ ਜਾਵੇਗਾ।
* ਪਾਣੀ ਪੀਣ ਲਈ ਜਦੋਂ ਫਿਲਟਰ ਵਿਚ ਭਰਿਆ ਹੈ ਤਾਂ ਤੁਲਸੀ ਦੇ ਕੁਝ ਪੱਤੇ ਜ਼ਰੂਰ ਧੋ ਕੇ ਪਾ ਦਿਓ, ਜੋ ਵਾਇਰਲ ਬੁਖਾਰ ਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣਗੇ।
* ਸ਼ਾਮ ਨੂੰ ਬੱਚਿਆਂ ਨੂੰ ਦੁੱਧ ਦਿੰਦੇ ਸਮੇਂ ਉਸ ਵਿਚ ਇਕ ਛੁਹਾਰਾ, ਦੋ-ਚਾਰ ਬਦਾਮ (ਪੀਸ ਕੇ) ਅਤੇ ਇਕ-ਦੋ ਕਾਲੀ ਮਿਰਚ ਦੇ ਦਾਣੇ ਪਾ ਕੇ ਦੁੱਧ ਚੰਗੀ ਤਰ੍ਹਾਂ ਉਬਾਲੋ। ਜੇ ਬੱਚੇ ਉਸ ਦੁੱਧ ਨੂੰ ਬਿਨਾਂ ਪੁਣੇ ਪੀ ਜਾਣ ਤਾਂ ਬਹੁਤ ਚੰਗਾ ਹੋਵੇਗਾ, ਨਹੀਂ ਤਾਂ ਪੁਣ ਕੇ ਦੁੱਧ ਪਿਲਾ ਦਿਓ। ਪੋਣੀ ਵਿਚ ਬਚਿਆ ਹੋਇਆ ਬਦਾਮ ਤੁਸੀਂ ਖੁਦ ਖਾ ਲਓ।
* ਸਕੂਲ ਜਾਣ ਵਾਲੇ ਬੱਚਿਆਂ ਨੂੰ ਰਾਤ ਨੂੰ ਨਹਾ ਕੇ ਸੁਲਾ ਦਿਓ। ਸਵੇਰੇ ਗਰਮ ਪਾਣੀ ਨਾਲ ਨਹਾ ਕੇ ਇਕਦਮ ਬੱਚੇ ਬਾਹਰ ਠੰਢ ਵਿਚ ਸਕੂਲ ਲਈ ਦੌੜਦੇ ਹਨ ਤਾਂ ਠੰਢ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
* ਬੱਚਿਆਂ ਨੂੰ ਨਹਿਲਾਉਣ ਤੋਂ ਬਾਅਦ ਇਕ ਛੋਟਾ ਚਮਚ ਸ਼ਹਿਦ ਦੇਣਾ ਚਾਹੀਦਾ ਹੈ।
* ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਉਚਿਤ ਗਰਮ ਕੱਪੜੇ ਜ਼ਰੂਰ ਪਹਿਨਾਓ ਪਰ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਢਕ ਕੇ ਵੀ ਨਾ ਰੱਖੋ, ਜਿਸ ਨਾਲ ਉਹ ਛੇਤੀ ਬਿਮਾਰ ਪੈ ਸਕਦੇ ਹਨ।


-ਨੀਤੂ ਗੁਪਤਾ


ਖ਼ਬਰ ਸ਼ੇਅਰ ਕਰੋ

ਜਦੋਂ ਤੁਸੀਂ ਰੋਗੀ ਨੂੰ ਮਿਲਣ ਜਾਓ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ, ਜਿਸ ਕਾਰਨ ਉਹ ਚਾਹ ਕੇ ਵੀ ਇਕੱਲਾ ਨਹੀਂ ਰਹਿ ਸਕਦਾ। ਲੋਕਾਂ ਦੇ ਸੁੱਖ-ਦੁੱਖ ਵਿਚ ਕੰਮ ਆਉਣਾ ਹਰੇਕ ਮਨੁੱਖ ਨੂੰ ਆਪਣਾ ਫਰਜ਼ ਮੰਨਣਾ ਚਾਹੀਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨਾਲ ਸਾਡਾ ਸੰਪਰਕ ਹੁੰਦਾ ਹੈ, ਉਹ ਕਦੇ ਨਾ ਕਦੇ ਬਿਮਾਰ ਹੋ ਜਾਂਦੇ ਹਨ। ਮੰਨਿਆ ਕਿ ਅਸੀਂ ਬਿਮਾਰ ਵਿਅਕਤੀ ਦੀ ਬਿਮਾਰੀ ਨਹੀਂ ਲੈ ਸਕਦੇ ਪਰ ਉਸ ਨਾਲ ਮਿਲਣ ਜਾ ਕੇ ਉਸ ਦਾ ਕੁਝ ਦਰਦ ਤਾਂ ਘੱਟ ਕਰ ਹੀ ਸਕਦੇ ਹਾਂ।
ਕਿਸੇ ਦੇ ਆਉਣ-ਜਾਣ ਨਾਲ ਕੋਈ ਬਿਮਾਰੀ ਦੂਰ ਨਹੀਂ ਹੁੰਦੀ ਪਰ ਮਰੀਜ਼ ਨੂੰ ਸੰਤੁਸ਼ਟੀ ਰਹਿੰਦੀ ਹੈ ਕਿ ਲੋਕ ਮੇਰੇ ਨਾਲ ਹਨ। ਜਦੋਂ ਵੀ ਅਸੀਂ ਲੋਕ ਕਿਸੇ ਮਰੀਜ਼ ਨੂੰ ਦੇਖਣ ਜਾਂਦੇ ਹਾਂ ਤਾਂ ਬਹੁਤ ਗੰਭੀਰ ਹੋ ਜਾਂਦੇ ਹਾਂ ਜਾਂ ਜਾਣੇ-ਅਨਜਾਣੇ ਮਰੀਜ਼ ਨੂੰ ਕੁਝ ਅਜਿਹਾ ਕਹਿ ਜਾਂਦੇ ਹਾਂ, ਜਿਸ ਨਾਲ ਮਰੀਜ਼ ਦੇ ਦਿਲ ਨੂੰ ਠੇਸ ਪਹੁੰਚਦੀ ਹੈ।
ਰੋਗੀ ਨਾਲ ਮਿਲਣ ਜਾਣ ਸਮੇਂ ਆਪਣੇ ਉੱਪਰ ਸੰਜਮ ਰੱਖਣਾ ਚਾਹੀਦਾ ਹੈ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਹੈ, ਜੋ ਰੋਗੀ ਨਾਲ ਮਿਲਦੇ ਸਮੇਂ ਜਾਂ ਗੱਲਾਂ ਕਰਦੇ ਸਮੇਂ ਰੋਗੀ ਨੂੰ ਦਿਲਾਸਾ ਦੇਣ ਦੀ ਬਜਾਏ ਆਪ ਹੀ ਰੋਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਮਰੀਜ਼ ਨੂੰ ਇਸ ਗੱਲ ਦਾ ਅਹਿਸਾਸ ਹੋਣ ਲਗਦਾ ਹੈ ਕਿ ਉਸ ਨੂੰ ਕੋਈ ਗੰਭੀਰ ਬਿਮਾਰੀ ਹੈ ਅਤੇ ਉਹ ਚਿੰਤਤ ਅਤੇ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਲਈ ਤੁਸੀਂ ਵੀ ਕਿਸੇ ਮਰੀਜ਼ ਨੂੰ ਮਿਲਣ ਜਾਣ ਸਮੇਂ ਕੁਝ ਗੱਲਾਂ ਨੂੰ ਹਮੇਸ਼ਾ ਖਿਆਲ ਰੱਖੋ, ਜਿਵੇਂ-
* ਰੋਗੀ ਨਾਲ ਮਿਲਣ ਜਾਂਦੇ ਸਮੇਂ ਆਪਣੇ ਚਿਹਰੇ 'ਤੇ ਚਿੰਤਾ ਦੇ ਭਾਵ ਨਾ ਲਿਆਓ, ਸਗੋਂ ਹਲਕੀ-ਫੁਲਕੀ ਮੁਸਕਾਨ ਚਿਹਰੇ 'ਤੇ ਲਿਆ ਕੇ ਰੋਗੀ ਦੇ ਨੇੜੇ ਜਾਓ।
* ਰੋਗੀ ਨਾਲ ਮਿਲਣ ਜਾਂਦੇ ਸਮੇਂ ਉਸ ਦੇ ਪਸੰਦੀਦਾ ਫੁੱਲ ਜਾਂ ਫਲ ਲੈ ਕੇ ਜਾਣੇ ਨਾ ਭੁੱਲੋ।
* ਰੋਗੀ ਨੂੰ ਜੇ ਕਿਸੇ ਵੀ ਕਿਸਮ ਦੀ ਗੰਭੀਰ ਬਿਮਾਰੀ ਹੈ ਤਾਂ ਧਿਆਨ ਰੱਖੋ, ਇਸ ਦੀ ਭਿਣਕ ਵੀ ਉਸ ਨੂੰ ਨਾ ਲੱਗੇ ਅਤੇ ਨਾ ਹੀ ਆਪ ਰੋਗੀ ਦੇ ਸਾਹਮਣੇ ਚਿੰਤਤ ਹੋਵੋ, ਸਗੋਂ ਆਪ ਵੀ ਖੁਸ਼ ਰਹੋ ਅਤੇ ਰੋਗੀ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ।
* ਰੋਗੀ ਨਾਲ ਮਿਲਣ ਜਾਂਦੇ ਸਮੇਂ ਹੋ ਸਕੇ ਤਾਂ ਛੋਟੇ ਬੱਚਿਆਂ ਨੂੰ ਆਪਣੇ ਨਾਲ ਨਾ ਲੈ ਕੇ ਜਾਓ, ਕਿਉਂਕਿ ਬੱਚੇ ਆਪਣੇ ਸੁਭਾਅ ਮੁਤਾਬਿਕ ਸ਼ੋਰ ਮਚਾਉਣਗੇ, ਜਿਸ ਨਾਲ ਰੋਗੀ ਨੂੰ ਪ੍ਰੇਸ਼ਾਨੀ ਹੋਵੇਗੀ।
* ਰੋਗੀ ਦੇ ਸਾਹਮਣੇ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਨਾ ਕਰੋ, ਨਾ ਹੀ ਕੋਈ ਰੋਗਾਂ ਨਾਲ ਸਬੰਧਤ ਹੋਰ ਉਦਾਹਰਨ ਦਿਓ।
* ਅਕਸਰ ਦੇਖਣ ਵਿਚ ਆਉਂਦਾ ਹੈ ਕਿ ਬਿਮਾਰੀ ਦੇ ਚਲਦੇ ਰੋਗੀ ਚਿੜਚਿੜਾ ਹੋ ਜਾਂਦਾ ਹੈ। ਅਜਿਹੇ ਵਿਚ ਉਸ ਨੂੰ ਕੋਈ ਉਪਦੇਸ਼ ਨਾ ਦਿਓ, ਸਗੋਂ ਉਸ ਦੀ ਹਰੇਕ ਗੱਲ ਨੂੰ ਧਿਆਨ ਨਾਲ ਸੁਣੋ, ਜਿਸ ਨਾਲ ਰੋਗੀ ਨੂੰ ਤਸੱਲੀ ਮਿਲੇਗੀ।
* ਰੋਗੀ ਦੇ ਛੇਤੀ ਹੋਣ ਦੀ ਕਾਮਨਾ ਕਰੋ।
* ਰੋਗੀ ਨੂੰ ਗੱਲ-ਗੱਲ 'ਤੇ ਨਾ ਡਾਂਟੋ। ਜੇ ਰੋਗੀ ਆਪਣੀ ਗ਼ਲਤੀ ਨਾਲ ਬਿਮਾਰ ਹੋਇਆ ਹੋਵੇ ਤਾਂ ਵੀ ਉਸ ਨੂੰ ਡਾਂਟੋ ਨਾ, ਸਗੋਂ ਹੌਸਲਾ ਦਿਓ।
* ਰੋਗੀ ਨਾਲ ਮਿਲਣ ਜਾਂਦੇ ਸਮੇਂ ਜ਼ਿਆਦਾ ਭੜਕੀਲੇ ਕੱਪੜਿਆਂ ਦੀ ਚੋਣ ਨਾ ਕਰੋ, ਸਗੋਂ ਸਾਧਾਰਨ ਕੱਪੜਿਆਂ ਦੀ ਹੀ ਵਰਤੋਂ ਕਰੋ।


-ਲਲਿਤਾ ਵਰਮਾ

ਸ਼ਹਿਰਾਂ ਵਿਚ ਘੱਟ ਭਾਰ ਵਾਲੇ ਬੱਚੇ ਜ਼ਿਆਦਾ ਪੈਦਾ ਹੁੰਦੇ ਹਨ

ਸ਼ਹਿਰਾਂ ਵਿਚ ਜ਼ਿਆਦਾ ਭੌਤਿਕ ਅਤੇ ਡਾਕਟਰੀ ਸਹੂਲਤ ਦੇ ਬਾਵਜੂਦ ਘੱਟ ਭਾਰ ਵਾਲੇ ਬੱਚੇ ਜ਼ਿਆਦਾ ਪੈਦਾ ਹੁੰਦੇ ਹਨ। ਸ਼ਹਿਰੀ ਭਾਰਤ ਵਿਚ 24 ਫੀਸਦੀ ਬੱਚੇ ਘੱਟ ਭਾਰ ਵਾਲੇ ਪੈਦਾ ਹੁੰਦੇ ਹਨ ਜਦੋਂ ਕਿ ਪਿੰਡਾਂ ਵਿਚ ਸਿਰਫ 15 ਫੀਸਦੀ ਬੱਚੇ ਘੱਟ ਭਾਰ ਵਾਲੇ ਪੈਦਾ ਹੁੰਦੇ ਹਨ। ਇਨ੍ਹਾਂ ਦਾ ਭਾਰ ਢਾਈ ਕਿਲੋਗ੍ਰਾਮ ਤੋਂ ਘੱਟ ਹੁੰਦਾ ਹੈ। ਸਹੂਲਤਾਂ ਤੋਂ ਸੱਖਣੇ ਪਿੰਡਾਂ ਵਿਚ ਨਵਜਨਮੇ ਬੱਚੇ ਵਧੀਆ ਹਾਲਤ ਵਿਚ ਹੁੰਦੇ ਹਨ।
ਸ਼ਹਿਰੀ ਔਰਤਾਂ ਤਣਾਅਗ੍ਰਸਤ ਹੁੰਦੀਆਂ ਹਨ। ਸ਼ਹਿਰੀ ਕਾਇਆ ਅਤੇ ਚਮੜੀ ਦੀ ਦੀਵਾਨੀ ਹੈ ਪਰ ਕਸਰਤ ਜਾਂ ਕੰਮ ਘੱਟ ਕਰਦੀ ਹੈ। ਸ਼ਹਿਰੀ ਔਰਤਾਂ ਦਾ ਭੋਜਨ ਪੇਟ ਭਰਨ ਵਾਲਾ ਹੁੰਦਾ ਹੈ ਪਰ ਪੋਸ਼ਟਿਕ ਨਹੀਂ ਹੁੰਦਾ। ਗਰਭ ਵਿਚ ਪਲ ਰਹੇ ਭਰੂਣ ਨੂੰ ਪੋਸ਼ਟਿਕ ਭੋਜਨ ਨਾਲ ਮਦਦ ਮਿਲਦੀ ਹੈ।

ਚੰਗੀ ਸਿਹਤ ਅਤੇ ਸੁੰਦਰਤਾ ਲਈ ਲਾਭਕਾਰੀ ਹੈ ਹਲਦੀ

* ਹਲਦੀ ਦਾ ਤੇਲ ਐਲਰਜੀ ਰੋਗ ਵਿਚ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਤੁਰੰਤ ਦੇਖਣ ਨੂੰ ਮਿਲਦਾ ਹੈ।
* ਹਲਦੀ ਵਿਚ ਭਰਪੂਰ ਮਾਤਰਾ ਵਿਚ ਲੋਹ ਤੱਤ ਹੁੰਦਾ ਹੈ, ਜੋ ਖੂਨ ਨਿਰਮਾਣ ਵਿਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਵਿਚ ਖੂਨ ਦੀ ਘਾਟ ਹੋਵੇ, ਉਨ੍ਹਾਂ ਨੂੰ ਰੋਜ਼ਾਨਾ ਇਕ ਚਮਚ ਤਾਜ਼ੀ ਹਲਦੀ ਦਾ ਰਸ ਬਰਾਬਰ ਮਾਤਰਾ ਵਿਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ।
* ਹਲਦੀ ਵਿਚ ਜ਼ਹਿਰਨਾਸ਼ਕ ਗੁਣ ਵੀ ਹਨ। ਜੇਕਰ ਕੋਈ ਜ਼ਹਿਰੀਲਾ ਕੀੜਾ-ਮਕੌੜਾ ਲੜ ਜਾਵੇ ਤਾਂ ਹਲਦੀ ਨੂੰ ਪੀਸ ਕੇ ਲੇਪ ਤਿਆਰ ਕਰਕੇ ਉਸ ਨੂੰ ਗਰਮ ਕਰਕੇ ਲਗਾਓ।
* ਜੇਕਰ ਪੇਟ ਵਿਚ ਕੀੜੇ ਹੋ ਗਏ ਹਨ ਤਾਂ ਗੁੜ ਅਤੇ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਉਹ ਮਰ ਜਾਂਦੇ ਹਨ।
* ਚਮੜੀ ਰੋਗਾਂ ਵਿਚ ਵੀ ਹਲਦੀ ਦਵਾਈ ਦਾ ਕੰਮ ਕਰਦੀ ਹੈ। ਇਸ ਦੇ ਫੁੱਲਾਂ ਦਾ ਪੇਸਟ ਬਣਾ ਕੇ ਪ੍ਰਭਾਵਿਤ ਭਾਗ 'ਤੇ ਲੇਪ ਕਰਨਾ ਚਾਹੀਦਾ।
* ਜੇਕਰ ਜੋੜਾਂ ਦਾ ਦਰਦ ਹੋਵੇ ਜਾਂ ਸੋਜ਼ ਹੋਵੇ ਤਾਂ ਹਲਦੀ ਚੂਰਨ ਨੂੰ ਘੱਟ ਪਾਣੀ ਵਿਚ ਘੋਲ ਕੇ ਉਸ ਨੂੰ ਪੇਸਟ ਦਾ ਲੇਪ ਕਰਨਾ ਚਾਹੀਦਾ।
* ਪੀਲੀਆ ਰੋਗ ਵਿਚ ਲੱਸੀ ਵਿਚ ਹਲਦੀ ਘੋਲ ਕੇ ਸੇਵਨ ਕਰਨ ਨਾਲ ਵੀ ਲਾਭ ਹੁੰਦਾ ਹੈ।
* ਮੂੰਹ ਵਿਚ ਛਾਲੇ ਹੋ ਜਾਣ 'ਤੇ ਹਲਦੀ ਪਾਊਡਰ ਨੂੰ ਕੋਸਾ ਕਰਕੇ ਛਾਲੇ 'ਤੇ ਲਗਾਓ ਜਾਂ ਕੋਸੇ ਪਾਣੀ ਵਿਚ ਹਲਦੀ ਪਾਊਡਰ ਘੋਲ ਕੇ ਉਸ ਨਾਲ ਕੁਰਲੀ ਕਰੋ।
* ਖੰਘ ਤੋਂ ਮੁਕਤੀ ਲਈ ਹਲਦੀ ਦੀ ਇਕ ਛੋਟੀ ਜਿਹੀ ਗੰਢ ਮੂੰਹ ਵਿਚ ਰੱਖ ਕੇ ਚੂਸਣੀ ਚਾਹੀਦੀ।
* ਜੇਕਰ ਗਲੇ ਵਿਚ ਦਰਦ ਜਾਂ ਸੋਜ਼ ਹੋਵੇ ਤਾਂ ਕੱਚੀ ਹਲਦੀ ਅਦਰਕ ਦੇ ਨਾਲ ਪੀਸ ਕੇ ਗੁੜ ਮਿਲਾ ਕੇ ਗਰਮ ਕਰ ਲਓ ਅਤੇ ਇਸ ਦਾ ਸੇਵਨ ਕਰੋ।
* ਜੇਕਰ ਗਲੇ ਵਿਚ ਕਫ ਅਟਕਦਾ ਹੋਵੇ ਤਾਂ ਹਲਦੀ ਨੂੰ ਦੁੱਧ ਵਿਚ ਉਬਾਲ ਕੇ ਪੀਓ।
* ਦੰਦਾਂ ਦੇ ਪੀਲੇਪਨ ਤੇ ਪਾਈਰੀਆ ਨੂੰ ਦੂਰ ਕਰਨ ਲਈ ਹਲਦੀ ਵਿਚ ਸੇਂਧਾ ਨਮਕ ਤੇ ਸਰ੍ਹੋਂ ਦਾ ਤੇਲ ਮਿਲਾ ਕੇ ਮਲਣਾ ਚਾਹੀਦਾ।


-ਅੰਜਲੀ ਰੂਪਰੇਲਾ

ਮੁਹਾਸਿਆਂ ਤੋਂ ਛੁਟਕਾਰਾ ਪਾਓ

ਅੱਜਕਲ੍ਹ ਨੌਜਵਾਨਾਂ-ਮੁਟਿਆਰਾਂ ਵਿਚ ਦਿਨ-ਪ੍ਰਤੀ-ਦਿਨ ਮੁਹਾਸਿਆਂ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਹਰ ਪੰਜ-ਸੱਤ ਜਵਾਨਾਂ ਵਿਚੋਂ ਇਕ-ਦੋ ਤਾਂ ਇਸ ਸਮੱਸਿਆ ਤੋਂ ਪੀੜਤ ਨਜ਼ਰ ਆ ਹੀ ਜਾਂਦੇ ਹਨ।
ਮੁਹਾਸਿਆਂ ਨਾਲ ਚਿਹਰੇ ਦੀ ਸੁੰਦਰਤਾ ਤਾਂ ਵਿਗੜਦੀ ਹੀ ਹੈ, ਨਾਲ ਹੀ ਪੀੜਤ ਵਿਅਕਤੀ ਖੁਦ ਨੂੰ ਹੀਣਾ ਮਹਿਸੂਸ ਕਰਨ ਲਗਦਾ ਹੈ। ਇਹ ਸਮੱਸਿਆ ਕਦੇ-ਕਦੇ ਤਾਂ ਏਨੀ ਭਾਰੀ ਹੋ ਜਾਂਦੀ ਹੈ ਕਿ ਹੋਣ ਵਾਲੇ ਰਿਸ਼ਤੇ-ਨਾਤੇ ਵੀ ਟੁੱਟਣ ਲਗਦੇ ਹਨ।
* ਅੱਲੜ ਉਮਰ ਅਤੇ ਜਵਾਨੀ ਮੁਹਾਸਿਆਂ ਲਈ ਸੁਨਹਿਰੀ ਮੌਕਾ ਹੁੰਦਾ ਹੈ। ਇਸ ਲਈ ਇਸ ਸਮੇਂ ਵਿਸ਼ੇਸ਼ ਧਿਆਨ ਰੱਖਦੇ ਹੋਏ ਖਾਣ-ਪੀਣ ਵਿਚ ਸਾਵਧਾਨੀ ਵਰਤੋ। ਜ਼ਿਆਦਾ ਤੇਜ਼ ਮਸਾਲੇਦਾਰ ਸਬਜ਼ੀਆਂ, ਤਲੀਆਂ-ਭੁੰਨੀਆਂ ਚੀਜ਼ਾਂ ਨਾ ਖਾਓ। ਮਠਿਆਈ, ਆਈਸਕ੍ਰੀਮ, ਅਚਾਰ, ਚਾਕਲੇਟ ਅਤੇ ਗਰਮੀ ਵਾਲੇ ਖਾਧ ਪਦਾਰਥ ਨਾ ਖਾਓ।
* ਚਿਹਰੇ ਅਤੇ ਪੇਟ ਦੀ ਸਫ਼ਾਈ ਦਾ ਪੂਰਾ ਖਿਆਲ ਰੱਖੋ। ਚਿਹਰੇ ਨੂੰ ਦਿਨ ਵਿਚ ਦੋ-ਚਾਰ ਵਾਰ ਚੰਗੇ ਫੇਸਵਾਸ਼, ਮੈਡੀਕੇਟਿਡ ਸਾਬਣ ਜਾਂ ਸਿਰਫ ਠੰਢੇ ਸਾਦੇ ਪਾਣੀ ਨਾਲ ਧੋਵੋ। ਚਿਹਰੇ 'ਤੇ ਕਦੇ ਵੀ ਪਸੀਨਾ, ਧੂੜ, ਗੰਦਗੀ, ਧੂੰਏਂ ਦਾ ਅਸਰ ਨਾ ਪੈਣ ਦਿਓ। ਪੇਟ ਦੀ ਸਫਾਈ ਵੀ ਕਰਦੇ ਰਹੋ ਅਰਥਾਤ ਸਮੇਂ-ਸਮੇਂ ਸਿਰ ਜਲ ਨੇਤੀ, ਅਨਿਮਾ ਜਾਂ ਦਸਤਾਵਰ ਦੀ ਸਹਾਇਤਾ ਨਾਲ ਪੇਟ ਸਾਫ਼ ਕਰਦੇ ਰਹੋ। ਪਾਚਣ ਚੰਗਾ ਹੋਵੇ, ਇਸ ਵਾਸਤੇ ਹਲਕਾ, ਪਚਣਯੋਗ ਅਤੇ ਸਾਧਾਰਨ ਭੋਜਨ ਹੀ ਲਓ। ਆਲੂ, ਚੌਲ, ਤੇਲ ਆਦਿ ਭਾਰੀ ਭੋਜਨ ਦਾ ਸੇਵਨ ਨਾ ਕਰੋ।
* ਚਿਹਰੇ 'ਤੇ ਇਕਾਧ ਦਾਣਾ (ਮੁਹਾਸਾ) ਉੱਭਰ ਵੀ ਆਵੇ ਤਾਂ ਉਸ ਨੂੰ ਫੋੜੋ, ਨੋਚੋ ਜਾਂ ਛੂਹੋ ਨਾ। ਇਸ ਨਾਲ ਸੰਕ੍ਰਮਣ ਹੋ ਸਕਦਾ ਹੈ ਅਤੇ ਸਮੱਸਿਆ ਵਧ ਸਕਦੀ ਹੈ।
* ਹਮੇਸ਼ਾ ਖੁਦ ਦਾ ਤੌਲੀਆ, ਰੁਮਾਲ ਵੀ ਵਰਤੋ। ਦੂਜਿਆਂ ਦੇ ਸੰਕ੍ਰਮਿਤ ਤੌਲੀਏ ਤੁਹਾਡੇ ਲਈ ਹਾਨੀਕਾਰਕ ਹੋ ਸਕਦੇ ਹਨ।
ਇਲਾਜ : ਜੇ ਸਾਵਧਾਨੀਆਂ ਦੇ ਬਾਵਜੂਦ ਵੀ ਕਿੱਲ-ਮੁਹਾਸੇ ਉੱਭਰ ਹੀ ਆਉਣ ਤਾਂ ਹੇਠ ਲਿਖੇ ਘਰੇਲੂ ਅਤੇ ਕਾਰਗਰ ਨੁਸਖੇ ਅਜ਼ਮਾਓ, ਛੇਤੀ ਹੀ ਰਾਹਤ ਮਿਲੇਗੀ-
* ਨਿੰਬੂ ਦਾ ਰਸ, ਗਲਿਸਰੀਨ ਅਤੇ ਗੁਲਾਬਜਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਦਿਨ ਵਿਚ ਦੋ ਵਾਰ ਚਿਹਰੇ 'ਤੇ ਲਗਾਓ। ਬਾਅਦ ਵਿਚ ਠੰਢੇ ਪਾਣੀ ਨਾਲ ਧੋ ਦਿਓ। ਹਫਤਾ ਭਰ ਦਾ ਪ੍ਰਯੋਗ ਵੀ ਲਾਭਦਾਇਕ ਰਹੇਗਾ।
* ਸ਼ੁੱਧ ਤਾਜ਼ਾ ਓਸ ਦੀਆਂ ਬੂੰਦਾਂ ਨੂੰ ਰੋਜ਼ਾਨਾ ਜੇ ਚਿਹਰੇ 'ਤੇ ਮਲਿਆ ਜਾਵੇ ਤਾਂ ਕਿੱਲ-ਮੁਹਾਸੇ ਠੀਕ ਹੋ ਕੇ ਚਿਹਰਾ ਤਾਜ਼ਗੀ ਭਰਿਆ ਬਣਦਾ ਹੈ।
* ਦੁੱਧ ਨਾਲ ਨਹਾਉਣਾ ਵੀ ਮੁਹਾਸਿਆਂ ਵਿਚ ਲਾਭਦਾਇਕ ਹੈ। ਇਕ ਕਟੋਰੀ ਵਿਚ ਕੱਚਾ ਜਾਂ ਕੋਸਾ ਦੁੱਧ ਲਓ। ਇਸ ਦੁੱਧ ਨੂੰ ਰੂੰ ਦੇ ਫਹੇ ਦੀ ਸਹਾਇਤਾ ਨਾਲ ਚਿਹਰੇ 'ਤੇ ਮਲੋ, ਚਿਹਰਾ ਕਾਂਤੀਵਾਨ ਅਤੇ ਦਾਗ-ਧੱਬਿਆਂ ਤੋਂ ਰਹਿਤ ਹੋ ਜਾਵੇਗਾ।
* ਮੁਲਤਾਨੀ ਮਿੱਟੀ ਦਾ ਲੇਪ ਮੁਹਾਸਿਆਂ ਨੂੰ ਛੇਤੀ ਹੀ ਹਟਾ ਦਿੰਦਾ ਹੈ।
* ਸੰਤਰੇ ਦੀਆਂ ਛਿੱਲਾਂ ਨੂੰ ਛਾਂ ਵਿਚ ਸੁਕਾ ਕੇ ਚੂਰਨ ਬਣਾ ਲਓ। ਇਸ ਚੂਰਨ ਦੀ ਵਰਤੋਂ ਚਿਹਰੇ 'ਤੇ ਲੇਪ ਦੇ ਰੂਪ ਵਿਚ ਕਰੋ ਤਾਂ ਫਾਇਦੇਮੰਦ ਰਹੇਗਾ। ਏਨੇ ਯਤਨਾਂ ਤੋਂ ਬਾਅਦ ਵੀ ਜੇ ਮੁਹਾਸੇ ਕਾਬੂ ਵਿਚ ਨਾ ਆਉਣ ਤਾਂ ਛੇਤੀ ਹੀ ਚਮੜੀ ਰੋਗ ਮਾਹਿਰ ਨਾਲ ਸੰਪਰਕ ਕਰੋ।


-ਸੱਤਿਆਨਾਰਾਇਣ ਤਾਤੇਲਾ

ਔਲਾ ਵਿਟਾਮਿਨ 'ਸੀ' ਦਾ ਖਜ਼ਾਨਾ

ਔਲੇ ਨੂੰ ਆਯੁਰਵੈਦ ਵਿਚ ਗੁਣਾਂ ਦਾ ਖਜ਼ਾਨਾ ਮੰਨਿਆ ਗਿਆ ਹੈ। ਇਸ ਨੂੰ ਅੰਮ੍ਰਿਤ ਫਲ ਔਲਾ ਦੀ ਸੰਘਿਆ ਦਿੱਤੀ ਗਈ ਹੈ। ਔਲੇ ਦੇ ਗੁਣਾਂ ਨੂੰ ਆਯੁਰਵੈਦ ਦੇ ਗ੍ਰੰਥਾਂ ਭਾਵਪ੍ਰਕਾਸ਼, ਚਰਕ, ਸਹਿਤਾ, ਸੁਸ਼ਰੁਤ ਸੰਹਿਤਾ ਅਤੇ ਨਿਘੰਟੂ ਆਦਿ ਨੇ ਖੂਬ ਸਰਾਹਿਆ ਹੈ।
ਵਿਟਾਮਿਨ 'ਸੀ' ਦਾ ਰਾਜਾ ਹੋਣ ਦੇ ਕਾਰਨ ਇਹ ਚਮੜੀ ਰੋਗ, ਨੇਤਰ ਰੋਗ ਅਤੇ ਸਕਰਵੀ ਨਾਮਕ ਬਿਮਾਰੀਆਂ ਵਿਚ ਤੁਰੰਤ ਰਾਹਤ ਦੇਣ ਵਾਲਾ ਹੈ। ਔਲੇ ਵਿਚ ਨਿੰਬੂ ਦੀ ਤੁਲਨਾ ਵਿਚ 17 ਗੁਣਾਂ, ਨਾਰੰਗੀ ਰਸ ਦੀ ਤੁਲਨਾ ਵਿਚ 20 ਗੁਣਾਂ ਅਤੇ ਅਮਰੂਦ ਨਾਲੋਂ 3 ਗੁਣਾਂ ਵਿਟਾਮਿਨ 'ਸੀ' ਹੁੰਦਾ ਹੈ। ਔਲੇ ਦੇ ਵਿਟਾਮਿਨ ਗਰਮ ਕਰਨ, ਸੁਕਾਉਣ, ਉਬਾਲਣ ਨਾਲ ਘੱਟ ਨਹੀਂ ਹੁੰਦੇ ਹਨ।
ਔਲੇ ਵਿਚ ਸਾਰੇ ਰੋਗਾਂ ਨੂੰ ਦੂਰ ਕਰਨ ਦੀ ਅਦਭੁੱਤ ਸ਼ਕਤੀ ਹੁੰਦੀ ਹੈ। ਦਿਲ ਦੀ ਬੇਚੈਨੀ, ਧੜਕਣ, ਮਿਹਦਾ, ਤਿੱਲੀ, ਖੂਨ ਦਾ ਦਬਾਅ, ਦਾਦ, ਕਮਜ਼ੋਰ ਨਜ਼ਰ, ਵਾਲਾਂ ਦੀਆਂ ਸਮੱਸਿਆਵਾਂ, ਦੰਦਾਂ-ਮਸੂੜਿਆਂ ਦੀਆਂ ਤਕਲੀਫਾਂ ਅਤੇ ਬਤ, ਪਿੱਤ, ਕਫ ਦੇ ਕੁਪਿਤ ਹੋਣ ਨਾਲ ਪੈਦਾ ਵਿਕਾਰਾਂ ਨੂੰ ਦੂਰ ਕਰਨ ਲਈ ਲਾਭਦਾਇਕ ਹੈ।
* ਗਰਭਵਤੀ ਔਰਤਾਂ ਲਈ ਔਲੇ ਦਾ ਸੇਵਨ ਬਹੁਤ ਚੰਗਾ ਰਹਿੰਦਾ ਹੈ। ਨਿਯਮਤ ਦੋ ਮੁਰੱਬਾ ਖਾਣ ਨਾਲ ਉਲਟੀਆਂ ਨਹੀਂ ਆਉਂਦੀਆਂ, ਪ੍ਰਸਵ ਨੇਸਰਗਿਕ ਰੂਪ ਨਾਲ ਹੁੰਦਾ ਹੈ। ਗਰਭ 'ਚ ਬੱਚੇ ਦਾ ਮਾਨਸਿਕ, ਸਰੀਰਕ ਵਿਕਾਸ ਬਹੁਤ ਚੰਗਾ ਹੁੰਦਾ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ ਪਰ ਔਲੇ ਦੇ ਸੇਵਨ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ।
1. ਔਲਾ ਅਤੇ ਸ਼ਿੱਕਾਕਾਈ ਇਕੱਠੇ ਭਿਉਂ ਕੇ ਵਾਲ ਧੋਣ ਨਾਲ ਵਾਲ ਲੰਬੇ ਹੋ ਜਾਂਦੇ ਹਨ।
2. ਤਾਜ਼ੇ ਔਲੇ ਨੂੰ ਮਹਿੰਦੀ ਦੇ ਪੱਤਿਆਂ ਦੇ ਨਾਲ ਪੀਸ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉਣ ਨਾਲ ਵਾਲ ਚਮਕੀਲੇ, ਸੰਘਣੇ ਅਤੇ ਲੰਬੇ ਹੁੰਦੇ ਹਨ।
* ਜੋ ਵਿਅਕਤੀ ਸਰੀਰਕ ਤੌਰ 'ਤੇ ਕਮਜ਼ੋਰ ਹੋਣ, ਜੇ ਉਹ ਸ਼ਾਮ ਨੂੰ ਭੋਜਨ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਔਲੇ ਦਾ ਚੂਰਨ ਸ਼ਹਿਦ ਦੇ ਨਾਲ ਲੈਣ ਤਾਂ ਭਾਰ ਵਧਦਾ ਹੈ, ਕਬਜ਼ ਦੂਰ ਹੁੰਦੀ ਹੈ।
* ਔਲੇ ਦਾ ਚੂਰਨ ਘਿਓ ਅਤੇ ਸ਼ੱਕਰ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ।
* ਔਲਾ ਅਤੇ ਸ਼ੱਕਰ ਦਾ ਬੂਰਾ ਮਿਲਾ ਕੇ ਦੁੱਧ ਦੇ ਨਾਲ ਲੈਣ ਨਾਲ ਔਰਤਾਂ ਦਾ ਪ੍ਰਦਰ ਰੋਗ ਠੀਕ ਹੋ ਜਾਂਦਾ ਹੈ।
* ਔਲਾ ਅਤੇ ਕਿਸ਼ਮਿਸ਼ ਮਿਲਾ ਕੇ ਖਾਣ ਨਾਲ ਗਲੇ ਦੀ ਸੋਜ ਠੀਕ ਹੋ ਜਾਂਦੀ ਹੈ।
* ਗਰਮੀ ਵਿਚ ਔਲੇ ਦਾ ਸ਼ਰਬਤ ਪੀਣ ਨਾਲ ਵਾਰ-ਵਾਰ ਪਿਆਸ ਨਹੀਂ ਲਗਦੀ। ਗਰਮੀ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ ਅਤੇ ਗਰਮੀਆਂ ਵਿਚ ਚੱਕਰ ਆਉਂਦੇ ਹੋਣ ਜਾਂ ਜੀਅ ਘਬਰਾਉਂਦਾ ਹੋਵੇ ਤਾਂ ਉਨ੍ਹਾਂ ਨੂੰ ਔਲੇ ਦਾ ਸ਼ਰਬਤ ਪੀਣਾ ਚਾਹੀਦਾ ਹੈ।
* ਸਮਰਣ ਸ਼ਕਤੀ ਵਧਾਉਣ ਲਈ ਹਰ ਰੋਜ਼ ਔਲੇ ਦਾ ਮੁਰੱਬਾ ਖਾਓ।


-ਆਭਾ ਜੈਨ,
44 ਬੰਦਾ ਮਾਰਗ, ਭਵਾਨੀਮੰਡੀ (ਰਾਜਸਥਾਨ)।

ਸ਼ੁੱਧ ਭੋਜਨ ਜ਼ਰੂਰੀ ਹੈ ਤੰਦਰੁਸਤ ਜੀਵਨ ਲਈ

ਵਿਸ਼ਵ ਦੇ ਆਮ ਤੌਰ 'ਤੇ ਦੋ ਤਰ੍ਹਾਂ ਦੇ ਭੋਜਨ ਕਰਨ ਵਾਲੇ ਲੋਕ ਪਾਏ ਜਾਂਦੇ ਹਨ-ਸ਼ਾਕਾਹਾਰੀ, ਮਾਸਾਹਾਰੀ। ਕੁਦਰਤ ਦੇ ਅਨੁਸਾਰ ਸ਼ਾਕਾਹਾਰ ਸਾਡੀ ਸਿਹਤ ਲਈ ਸਭ ਤੋਂ ਉਪਯੋਗੀ ਹੈ। ਸਰੀਰ ਨੂੰ ਸੁਡੌਲ ਅਤੇ ਬਲਵਾਨ ਬਣਾਉਣ ਲਈ ਪੋਸ਼ਕ ਤੱਤ ਘਿਓ, ਦੁੱਧ, ਫਲ, ਸੁੱਕੇ ਮੇਵੇ, ਖੂਨ, ਬਲ, ਮਾਸ ਵਧਾਉਣ ਵਾਲੇ ਪਦਾਰਥ ਹਨ ਪਰ ਹਰੇ ਸਾਗ-ਸਬਜ਼ੀਆਂ ਅਨੇਕ ਰੋਗਾਂ ਦੇ ਸੰਕ੍ਰਮਣ ਤੋਂ ਬਚਾਉਂਦੇ ਹਨ।
ਆਰਥਿਕ ਤੰਗੀ ਵਾਲੇ ਲੋਕ ਸੁੱਕੇ ਮੇਵੇ ਖਰੀਦਣ ਤੋਂ ਅਸਮਰੱਥ ਹੋਣਗੇ ਪਰ ਇਸ ਦੀ ਕਮੀ ਪੌਸ਼ਟਿਕ ਤੱਤ ਦੇਣ ਵਾਲੇ ਸਸਤੇ ਅਮਰੂਦ, ਗਾਜਰ, ਖਜੂਰ ਨਾਲ ਪੂਰੀ ਕੀਤੀ ਜਾ ਸਕਦੀ ਹੈ।
ਸ਼ਹਿਰ ਹੋਵੇ ਜਾਂ ਪਿੰਡ, ਚਾਟ, ਸਮੋਸੇ ਵਾਲੇ, ਖੱਟੀਆਂ-ਮਿੱਠੀਆਂ ਚਟਣੀਆਂ ਵਾਲਿਆਂ ਦੀ ਵਿਕਰੀ ਲਗਪਗ ਬਰਾਬਰ ਹੀ ਹੈ। ਇਨ੍ਹਾਂ ਦੇ ਗਾਹਕਾਂ ਦੀ ਗਿਣਤੀ ਏਨੀ ਵਧ ਚੁੱਕੀ ਹੈ ਕਿ ਦੁਕਾਨਦਾਰ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ। ਸਵੇਰੇ-ਸ਼ਾਮ ਪਾਰਕਾਂ ਵਿਚ, ਸਿਨੇਮਾਘਰਾਂ ਨੇੜਿਓਂ ਬਹੁਤ ਲੋਕ ਚਾਟ ਖਾ ਕੇ ਹੀ ਮੁੜਦੇ ਹਨ। ਹੌਲੀ-ਹੌਲੀ ਇਸ ਬੁਰੀ ਆਦਤ ਦੇ ਕਾਰਨ ਉਦਰ ਰੋਗਾਂ ਦਾ ਜਨਮ ਹੁੰਦਾ ਹੈ।
ਢਾਬਿਆਂ ਦੇ ਭੋਜਨ ਸਾਡੇ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ। ਘਰ ਵਿਚ ਸਾਰੀਆਂ ਚੀਜ਼ਾਂ ਉਪਲਬਧ ਹੋਣ 'ਤੇ ਵੀ ਬਹੁਤ ਲੋਕਾਂ ਨੂੰ ਮਸਾਲੇਦਾਰ ਸਬਜ਼ੀ, ਚਟਪਟਾ ਸਾਗ, ਚਟਣੀ ਖਾਣ ਦੀ ਲਤ ਲੱਗ ਜਾਂਦੀ ਹੈ, ਜੋ ਸਾਡੀ ਸਿਹਤ ਲਈ ਬਹੁਤ ਖ਼ਤਰੇ ਦੀ ਸੂਚਕ ਹੈ।
ਸਫੈਦ ਰੋਟੀ ਮਿੱਲਾਂ ਦੇ ਉਸ ਆਟੇ ਨਾਲ ਬਣਾਈ ਜਾਂਦੀ ਹੈ, ਜਿਸ ਨੂੰ ਤਿਆਰ ਕਰਨ ਵਿਚ ਕਣਕ ਦੇ ਉਪਰਲੇ ਭਾਗ ਨੂੰ ਛਿੱਲ ਕੇ ਸਾਰੇ ਪੋਸ਼ਕ ਤੱਤਾਂ ਨੂੰ ਛਾਣ-ਬੂਰੇ ਵਿਚ ਸੁੱਟ ਦਿੱਤਾ ਜਾਂਦਾ ਹੈ। ਸੋਖਦਾਰ ਸ਼ਾਕ-ਸਬਜ਼ੀਆਂ ਨੂੰ ਏਨੀ ਚਿਕਨਾਈ ਨਾਲ ਭੁੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਵਿਟਾਮਿਨ ਚੁੱਲ੍ਹੇ 'ਤੇ ਹੀ ਖਤਮ ਹੋ ਜਾਂਦੇ ਹਨ। ਉਹ ਕੇਵਲ ਨਾਮਾਤਰ ਦੇ ਸਵਾਦ ਲਈ ਰਹਿ ਜਾਂਦੀ ਹੈ। ਜੇਕਰ ਅਸੀਂ ਆਪਣੇ ਭੋਜਨ ਦੇ ਪ੍ਰਤੀ ਥੋੜ੍ਹੀ ਜਿਹੀ ਸਾਵਧਾਨੀ ਵਰਤੀਏ ਤਾਂ ਆਪਣੇ ਬਹੁਮੁੱਲੇ ਜੀਵਨ ਨੂੰ ਤੰਦਰੁਸਤ ਅਤੇ ਨਿਰੋਗ ਰੱਖਣ ਵਿਚ ਕਾਮਯਾਬ ਹੋ ਸਕਾਂਗੇ।
* ਭੋਜਨ ਕਰਦੇ ਸਮੇਂ ਆਪਣੇ ਵਿਚਾਰਾਂ ਨੂੰ ਪਵਿੱਤਰ ਅਤੇ ਮਨ ਨੂੰ ਖੁਸ਼ ਰੱਖੋ। ਇਹ ਆਦਤ ਖਾਧੇ ਨਵੇਂ ਭੋਜਨ ਨੂੰ ਠੀਕ ਸਮੇਂ 'ਤੇ ਪਚਾ ਕੇ ਖੂਨ, ਮਾਸ ਅਤੇ ਤੰਦਰੁਸਤ ਬਣਾਉਣ ਵਿਚ ਸਹਾਇਕ ਹੁੰਦੀ ਹੈ।
* ਭੋਜਨ ਕਰਦੇ ਸਮੇਂ ਜ਼ਿਆਦਾ ਨਾ ਬੋਲੋ।
* ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਧੂੜ, ਮੱਖੀਆਂ ਤੋਂ ਬਚਾਓ।
* ਕਿਸੇ ਫਲ ਨੂੰ ਖਾਣ ਤੋਂ ਪਹਿਲਾਂ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ।
* ਭੋਜਨ ਪਚਾਉਣ ਲਈ ਪਾਚਕ ਦਵਾਈਆਂ ਦੀ ਰੋਜ਼ਾਨਾ ਵਰਤੋਂ ਨਾ ਕਰੋ। ਇਨ੍ਹਾਂ ਦੀ ਵਰਤੋਂ ਵਾਰ-ਵਾਰ ਕਰਨ 'ਤੇ ਪਾਚਣ ਸ਼ਕਤੀ ਏਨੀ ਕਮਜ਼ੋਰ ਹੋ ਜਾਂਦੀ ਹੈ ਕਿ ਦਵਾਈ ਤੋਂ ਬਿਨਾਂ ਭੋਜਨ ਨਹੀਂ ਪਚਾ ਸਕਦੇ।
* ਚਿਕਨਾਈ ਵਿਚ ਤਲੇ ਹੋਏ ਪਕਵਾਨ ਥੋੜ੍ਹੀ ਮਾਤਰਾ ਵਿਚ ਅਤੇ ਓਨੇ ਹੀ ਖਾਓ, ਜਿੰਨਿਆਂ ਨੂੰ ਪਚਾਉਣ ਵਿਚ ਅੰਤੜੀਆਂ ਅਤੇ ਸਰੀਰ ਨੂੰ ਭਾਰੀਪਨ ਦਾ ਅਹਿਸਾਸ ਨਾ ਹੋਵੇ।
* ਏਨਾ ਜ਼ਿਆਦਾ ਨਾ ਖਾਓ ਕਿ ਪੇਟ ਵਿਚ ਹਵਾ ਸੰਚਾਰ ਅਤੇ ਪਾਣੀ ਲਈ ਜਗ੍ਹਾ ਨਾ ਰਹੇ।
* ਭੋਜਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ, ਪੈਰ, ਮੂੰਹ ਅਤੇ ਦੰਦਾਂ ਦੀ ਸਫ਼ਾਈ ਦਾ ਧਿਆਨ ਰੱਖੋ। ਇਨ੍ਹਾਂ ਦੀ ਗੰਦਗੀ ਨਾਲ ਵੀ ਰੋਗ ਪੈਦਾ ਹੁੰਦੇ ਦੇਰ ਨਹੀਂ ਲਗਦੀ।
* ਭੋਜਨ ਦੇ ਨਾਲ ਅਨੇਕ ਚੀਜ਼ਾਂ ਖਾਣ ਨਾਲ ਪੇਟ ਵਿਚ ਗੜਬੜੀ ਪੈਦਾ ਹੁੰਦੀ ਹੈ।
* ਭੋਜਨ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਣ ਦੀ ਆਦਤ ਪਾਓ।
* ਰਾਤ ਦਾ ਰੱਖਿਆ ਹੋਇਆ ਬੇਹਾ ਭੋਜਨ ਕਦੇ ਨਾ ਖਾਓ।
* ਗਰਮ ਪਦਾਰਥ ਖਾ ਕੇ ਇਕਦਮ ਠੰਢਾ ਪਾਣੀ ਜਾਂ ਪਦਾਰਥ ਖਾਣ ਨਾਲ ਦੰਦ ਵੀ ਡਿਗ ਜਾਣ ਦਾ ਡਰ ਰਹਿੰਦਾ ਹੈ।
* ਜੂਠਾ ਭੋਜਨ ਨਾ ਕਰੋ ਅਤੇ ਕਿਸੇ ਦੇ ਜੂਠੇ ਭਾਂਡੇ ਵਿਚ ਨਾ ਖਾਓ।
* ਹੱਥਾਂ ਦੇ ਨਹੁੰਆਂ ਨੂੰ ਕੱਟ ਦਿਓ ਅਤੇ ਸਾਫ਼ ਰੱਖੋ।
* ਭੋਜਨ ਕਰਨ ਤੋਂ ਬਾਅਦ ਪਿਸ਼ਾਬ ਕਰ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਸਿਹਤ ਖ਼ਬਰਨਾਮਾ

ਔਰਤਾਂ ਦੀ ਯਾਦਾਸ਼ਤ ਤੇਜ਼ ਹੁੰਦੀ ਹੈ

ਯਾਦਦਾਸ਼ਤ ਦੇ ਮਾਮਲੇ ਵਿਚ ਔਰਤਾਂ ਬਾਜ਼ੀ ਮਾਰ ਲੈਂਦੀਆਂ ਹਨ। ਉਨ੍ਹਾਂ ਦੀ ਯਾਦਦਾਸ਼ਤ ਹਮੇਸ਼ਾ ਮਰਦਾਂ ਨਾਲੋਂ ਤੇਜ਼ ਹੁੰਦੀ ਹੈ। ਮਰਦ ਵਧਦੀ ਉਮਰ ਦੇ ਨਾਲ ਯਾਦਦਾਸ਼ਤ ਦੀ ਕਮੀ ਦੇ ਸ਼ਿਕਾਰ ਹੁੰਦੇ ਹਨ ਜਦੋਂ ਕਿ ਔਰਤਾਂ ਉਮਰ ਵਧਣ ਦੇ ਨਾਲ ਹੋਰ ਤੇਜ਼ ਯਾਦਦਾਸ਼ਤ ਵਾਲੀਆਂ ਹੋ ਜਾਂਦੀਆਂ ਹਨ। ਉਮਰ ਵਧਣ ਦੇ ਨਾਲ ਔਰਤਾਂ ਦੀ ਯਾਦਦਾਸ਼ਤ ਵਧਦੀ ਹੈ। ਉਮਰ ਵਧਣ ਦੇ ਨਾਲ ਔਰਤਾਂ ਸਭ ਯਾਦ ਰੱਖਦੀਆਂ ਹਨ। ਮਰਦ ਆਪਣੇ ਸਾਹਮਣੇ ਰੱਖੀ ਚੀਜ਼ ਨੂੰ ਲੱਭ ਨਹੀਂ ਸਕਦੇ ਜਦੋਂ ਕਿ ਔਰਤਾਂ ਇਹੀ ਕੰਮ ਬਾਖੂਬੀ ਕਰ ਲੈਂਦੀਆਂ ਹਨ। ਮਰਦ ਬੁਢਾਪੇ ਵਿਚ ਭੁਲੱਕੜ ਹੋ ਜਾਂਦੇ ਹਨ, ਜਦੋਂ ਕਿ ਔਰਤਾਂ ਡੱਬੇ ਦੇ ਅੰਦਰ ਕੀ ਚੀਜ਼, ਕਿੰਨੀ ਮਾਤਰਾ ਵਿਚ, ਕਦੋਂ ਤੋਂ ਬੰਦ ਹੈ, ਇਹ ਯਾਦ ਰੱਖਦੀਆਂ ਹਨ। ਔਰਤਾਂ ਇਸੇ ਲਈ ਆਪਣੀ ਤੇਜ਼ ਦਿਮਾਗੀ ਸਮਰੱਥਾ ਦੇ ਕਾਰਨ ਜੀਵਨ ਦੇ ਅੰਤਿਮ ਪਲ ਤੱਕ ਸਾਰੇ ਕੰਮ ਬਾਖੂਬੀ ਕਰ ਲੈਂਦੀਆਂ ਹਨ।
ਦਿਲ ਦੇ ਲਈ ਦਵਾਈ ਹਨ ਫ਼ਲ ਅਤੇ ਸਬਜ਼ੀਆਂ

ਸਾਡੇ ਦੇਸ਼ ਵਿਚ ਦਿਲ ਦੇ ਰੋਗ, ਸ਼ੂਗਰ, ਟੀ. ਵੀ. ਅਤੇ ਕੈਂਸਰ ਆਦਿ ਵੱਡੀਆਂ ਬਿਮਾਰੀਆਂ ਮੰਨੀਆਂ ਜਾਂਦੀਆਂ ਹਨ। ਇਹ ਹੁਣ ਅਮੀਰਾਂ ਜਾਂ ਬਜ਼ੁਰਗਾਂ ਦਾ ਰੋਗ ਨਾ ਹੋ ਕੇ ਸਭ ਦਾ ਆਪਣਾ ਆਮ ਰੋਗ ਹੋ ਗਿਆ ਹੈ। ਸਿਹਤ ਲਈ ਮੌਸਮੀ ਫਲ, ਸਬਜ਼ੀ ਬਿਹਤਰ ਮੰਨੇ ਜਾਂਦੇ ਹਨ। ਨਵੀਂ ਖੋਜ ਵਿਚ ਦਿਲ ਦੇ ਸਾਰੇ ਰੋਗਾਂ ਵਿਚ ਫਲ-ਸਬਜ਼ੀਆਂ ਨੂੰ ਦਵਾਈ ਵਾਂਗ ਪ੍ਰਭਾਵੀ ਪਾਇਆ ਗਿਆ ਹੈ।
ਸੱਤ ਆਹਾਰ ਵਿਚ ਮੌਸਮੀ ਫਲ, ਸਬਜ਼ੀਆਂ ਨੂੰ ਸ਼ਾਮਿਲ ਕਰਨ ਨਾਲ ਦਿਲ ਮਜ਼ਬੂਤ ਬਣਦਾ ਹੈ। ਇਸ ਨਾਲ ਦਿਲ ਦਾ ਖ਼ਤਰਾ 22 ਫੀਸਦੀ ਤੱਕ ਘੱਟ ਹੋ ਜਾਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਮੌਤ ਦਰ ਵਿਚ ਇਕ-ਚੌਥਾਈ ਕਮੀ ਆਉਂਦੀ ਹੈ। ਖੋਜਕਰਤਾ ਅਜਿਹਾ ਲਾਭ ਪਾਉਣ ਲਈ ਸਾਰਿਆਂ ਨੂੰ ਆਪਣੇ ਰੋਜ਼ਾਨਾ ਆਹਾਰ ਵਿਚ 8 ਭਾਗ ਫਲ, ਸਬਜ਼ੀ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਇਕ ਭਾਗ 80 ਗ੍ਰਾਮ ਦੇ ਆਸ-ਪਾਸ ਮੰਨਿਆ ਜਾਂਦਾ ਹੈ ਜੋ ਇਕ ਛੋਟਾ ਕੇਲਾ, ਛੋਟਾ ਸੇਬ ਜਾਂ ਇਕ ਛੋਟੀ ਗਾਜਰ ਦੇ ਬਰਾਬਰ ਹੁੰਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX