ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਨਾਰੀ ਸੰਸਾਰ

ਜੁੱਤੀਆਂ-ਚੱਪਲਾਂ ਦੀ ਚੋਣ

* ਜੁੱਤੀਆਂ-ਚੱਪਲਾਂ ਖ਼ਰੀਦਦੇ ਸਮੇਂ ਉਨ੍ਹਾਂ ਦੀ ਖੂਬਸੂਰਤੀ ਦਾ ਧਿਆਨ ਰੱਖੋ ਤਾਂ ਕਿ ਪਹਿਨਣ 'ਤੇ ਸ਼ਖ਼ਸੀਅਤ ਨਾਲ ਮੇਲ ਖਾਂਦੀਆਂ ਲੱਗਣ। ਜੁੱਤੀਆਂ-ਚੱਪਲਾਂ ਸਿਰਫ ਪੈਰਾਂ ਨੂੰ ਆਰਾਮ ਹੀ ਨਹੀਂ ਦਿੰਦੀਆਂ, ਸਗੋਂ ਪਹਿਨਣ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਵਿਚ ਵੀ ਨਿਖਾਰ ਲਿਆਉਂਦੀਆਂ ਹਨ। ਜੇ ਇਹ ਸ਼ਖ਼ਸੀਅਤ ਦੇ ਅਨੁਰੂਪ ਅਤੇ ਸੁੰਦਰ ਹੁੰਦੀਆਂ ਹਨ ਤਾਂ ਤੁਹਾਡੀ ਪ੍ਰਤਿਸ਼ਠਾ ਵੀ ਵਧਦੀ ਹੈ। ਕਦੇ ਵੀ ਕਿਸੇ ਦਾ ਨਾਪ ਲਿਜਾ ਕੇ ਜੁੱਤੀ ਜਾਂ ਚੱਪਲ ਨਾ ਖਰੀਦੋ, ਕਿਉਂਕਿ ਨਾਮ ਨਾਲ ਖਰੀਦੀ ਗਈ ਜੁੱਤੀ-ਚੱਪਲ ਅਕਸਰ ਸਹੀ ਨਹੀਂ ਹੁੰਦੀ। ਕਦੇ ਪੰਜਾ ਕੱਸਿਆ ਰਹਿੰਦਾ ਹੈ ਤੇ ਕਦੇ ਢਿੱਲੇ ਜਾਂ ਫਿਰ ਕਦੇ ਪੈਰਾਂ ਦੇ ਆਕਾਰ 'ਤੇ ਸੁੰਦਰ ਨਹੀਂ ਲਗਦੀਆਂ।
* ਜੁੱਤੀਆਂ-ਚੱਪਲਾਂ ਚੰਗੀਆਂ ਵਿਸ਼ਵਾਸਯੋਗ ਦੁਕਾਨਾਂ ਤੋਂ ਹੀ ਖਰੀਦੋ। ਖਰੀਦਦੇ ਸਮੇਂ ਇਨ੍ਹਾਂ ਦੀ ਮਜ਼ਬੂਤੀ ਦਾ ਵਿਸ਼ੇਸ਼ ਧਿਆਨ ਰੱਖੋ। ਹਮੇਸ਼ਾ ਚੰਗੀਆਂ ਕੰਪਨੀਆਂ ਦੀਆਂ ਹੀ ਜੁੱਤੀਆਂ-ਚੱਪਲਾਂ ਖਰੀਦੋ। ਸਸਤੇ ਦੇ ਚੱਕਰ ਵਿਚ ਘਟੀਆ ਮਾਲ ਨਾ ਖਰੀਦੋ। ਚੰਗੀ ਕਿਸਮ ਦੀਆਂ ਜੁੱਤੀਆਂ-ਚੱਪਲਾਂ ਸਸਤੀਆਂ ਜੁੱਤੀਆਂ-ਚੱਪਲਾਂ ਦੇ ਮੁਕਾਬਲੇ ਜ਼ਿਆਦਾ ਦਿਨਾਂ ਤੱਕ ਚਲਦੀਆਂ ਹਨ।
* ਜੁੱਤੀਆਂ-ਚੱਪਲਾਂ ਦੀ ਉਪਰਲੀ ਸਤਹਿ ਨੂੰ ਚੰਗੀ ਤਰ੍ਹਾਂ ਦੇਖ-ਪਰਖ ਲਓ। ਕਦੇ-ਕਦੇ ਉਪਰਲੀ ਸਤਹਿ ਦੀ ਸਜਾਵਟ ਛੇਤੀ ਹੀ ਹਟ ਜਾਂਦੀ ਹੈ, ਜਿਸ ਨਾਲ ਇਨ੍ਹਾਂ ਦਾ ਰੂਪ ਵਿਗੜ ਜਾਂਦਾ ਹੈ। ਫਿਰ ਮਜ਼ਬੂਤ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਬਾਹਰ ਨਹੀਂ ਪਹਿਨਿਆ ਜਾ ਸਕਦਾ। ਇਸ ਲਈ ਜਿਨ੍ਹਾਂ ਜੁੱਤੀਆਂ ਜਾਂ ਚੱਪਲਾਂ ਦੀ ਦਿਖਾਵਟ ਛੇਤੀ ਹੀ ਘਟ ਜਾਣ ਦੀ ਸੰਭਾਵਨਾ ਹੋਵੇ, ਉਨ੍ਹਾਂ ਨੂੰ ਨਾ ਖਰੀਦੋ।
* ਖਰੀਦਦੇ ਸਮੇਂ ਪਹਿਨ ਕੇ ਉਥੇ ਹੀ ਤੁਰ ਕੇ ਦੇਖ ਲਓ ਕਿ ਆਰਾਮ ਮਿਲ ਰਿਹਾ ਹੈ ਜਾਂ ਨਹੀਂ। ਜ਼ਿਆਦਾ ਕੱਸੀਆਂ ਜੁੱਤੀਆਂ-ਚੱਪਲਾਂ ਜਾਂ ਸੈਂਡਲ ਨਾ ਖਰੀਦੋ, ਕਿਉਂਕਿ ਇਨ੍ਹਾਂ ਨਾਲ ਪੈਰਾਂ ਨੂੰ ਤਕਲੀਫ ਹੁੰਦੀ ਹੈ, ਨਾਲ ਹੀ ਤੁਹਾਡਾ ਤੁਰਨ ਦਾ ਢੰਗ ਵੀ ਵਿਗੜ ਜਾਂਦਾ ਹੈ। ਕਿਸੇ ਵੀ ਜੁੱਤੀ-ਚੱਪਲ ਜਾਂ ਸੈਂਡਲ ਦੀ ਮਜ਼ਬੂਤੀ, ਸਜਾਵਟ ਅਤੇ ਸਾਫ਼ ਕਰਨ ਦੀ ਵਿਧੀ ਆਦਿ ਦੇਖ-ਸਮਝ ਕੇ ਹੀ ਖਰੀਦੋ।
* ਜੁੱਤੀਆਂ-ਚੱਪਲਾਂ ਜਾਂ ਸੈਂਡਲਾਂ ਦੀ ਚੋਣ ਉਨ੍ਹਾਂ ਦੇ ਰੰਗ, ਦਿੱਖ ਅਤੇ ਡਿਜ਼ਾਈਨ ਨੂੰ ਧਿਆਨ ਵਿਚ ਰੱਖ ਕੇ ਕਰੋ ਤਾਂ ਕਿ ਪਹਿਨਣ 'ਤੇ ਤੁਹਾਡੀ ਸ਼ਖ਼ਸੀਅਤ ਖਿੜ ਉਠੇ। ਫੈਸ਼ਨ ਦੇ ਹਿਸਾਬ ਨਾਲ ਸੂਟ ਜਾਂ ਸਾੜ੍ਹੀ ਨਾਲ ਮੇਲ ਖਾਂਦੀਆਂ ਚੱਪਲਾਂ ਜਾਂ ਸੈਂਡਲ ਪਹਿਨਣਾ ਠੀਕ ਰਹਿੰਦਾ ਹੈ। ਧਿਆਨ ਰਹੇ, ਕਦੇ ਵੀ ਉੱਚੀ ਅੱਡੀ ਵਾਲੇ ਸੈਂਡਲ ਜਾਂ ਚੱਪਲ ਨਾ ਪਹਿਨੋ, ਕਿਉਂਕਿ ਇਸ ਨਾਲ ਕਮਰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ। ਪੈਰ ਤਿਲਕ ਜਾਣ 'ਤੇ ਪੈਰ ਵਿਚ ਮੋਚ ਵੀ ਆ ਸਕਦੀ ਹੈ। ਗਰਭਵਤੀ ਔਰਤਾਂ ਨੂੰ ਹਮੇਸ਼ਾ ਉੱਚੀ ਅੱਡੀ ਵਾਲੇ ਸੈਂਡਲ ਤੋਂ ਬਚਣਾ ਚਾਹੀਦਾ ਹੈ। ਜ਼ਿਆਦਾ ਦੂਰੀ ਤੈਅ ਕਰਦੇ ਸਮੇਂ ਜਾਂ ਜਿਥੇ ਜ਼ਿਆਦਾ ਪੈਦਲ ਚੱਲਣਾ ਪਵੇ, ਉਥੇ ਉੱਚੀ ਅੱਡੀ ਵਾਲੀਆਂ ਚੱਪਲਾਂ ਨਾ ਪਹਿਨੋ, ਕਿਉਂਕਿ ਚੱਲਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਸਮਾਂ ਵੀ ਜ਼ਿਆਦਾ ਲਗਦਾ ਹੈ।
ਰੱਖ-ਰਖਾਅ : ਜੁੱਤੀਆਂ-ਚੱਪਲਾਂ ਜਾਂ ਸੈਂਡਲ ਚਾਹੇ ਕਿੰਨੇ ਵੀ ਮਹਿੰਗੇ ਖਰੀਦੇ ਜਾਣ, ਜੇ ਉਨ੍ਹਾਂ ਦੀ ਠੀਕ ਦੇਖ-ਰੇਖ ਨਹੀਂ ਹੁੰਦੀ ਤਾਂ ਉਹ ਛੇਤੀ ਹੀ ਆਪਣੀ ਸੁੰਦਰਤਾ ਗੁਆ ਦਿੰਦੇ ਹਨ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਖਰੀਦੀ ਗਈ ਚੱਪਲ ਜਾਂ ਸੈਂਡਲ ਜ਼ਿਆਦਾ ਦਿਨਾਂ ਤੱਕ ਤੁਹਾਡਾ ਸਾਥ ਦੇਣ ਤਾਂ ਉਨ੍ਹਾਂ ਦੇ ਰੱਖ-ਰਖਾਅ ਵਿਚ ਪੂਰੀ ਸਾਵਧਾਨੀ ਵਰਤੋ।
* ਜਿਨ੍ਹਾਂ ਸੈਂਡਲਾਂ ਜਾਂ ਚੱਪਲਾਂ ਨੂੰ ਤੁਸੀਂ ਵਰਤੋਂ ਵਿਚ ਨਹੀਂ ਲਿਆ ਰਹੇ ਹੋ, ਉਨ੍ਹਾਂ ਵਿਚ ਅਖ਼ਬਾਰ ਭਰ ਕੇ ਅਖ਼ਬਾਰ ਵਿਚ ਹੀ ਲਪੇਟ ਕੇ ਰੱਖ ਦਿਓ ਤਾਂ ਕਿ ਉਨ੍ਹਾਂ 'ਤੇ ਧੂੜ ਨਾ ਪਵੇ।
* ਰੁਪਹਿਲੀ ਚੱਪਲਾਂ ਜਾਂ ਸੈਂਡਲਾਂ ਦੀ ਚਮਕ ਕਾਇਮ ਰੱਖਣ ਲਈ ਵਰਤੋਂ ਤੋਂ ਬਾਅਦ ਪੂੰਝ ਕੇ ਮਾਲਿਸ਼ ਕਰੋ ਅਤੇ 'ਟਿਸ਼ੂ ਪੇਪਰ' ਵਿਚ ਲਪੇਟ ਕੇ ਰੱਖੋ। ਇਨ੍ਹਾਂ 'ਤੇ ਜੇ ਕਿਸੇ ਵੀ ਤਰ੍ਹਾਂ ਦੇ ਦਾਗ-ਧੱਬੇ ਲੱਗ ਗਏ ਹੋਣ ਤਾਂ ਉਨ੍ਹਾਂ ਨੂੰ ਪੈਟਰੋਲ ਨਾਲ ਹਟਾਓ।
* ਜੇ ਜੁੱਤੀ-ਚੱਪਲ ਜਾਂ ਸੈਂਡਲ ਨਵੇਂ ਹੋਣ ਕਰਕੇ ਕੱਟਦੇ (ਲਗਦੇ) ਹੋਣ ਤਾਂ ਉਨ੍ਹਾਂ ਦੇ ਅੰਦਰ ਮੋਮ ਰਗੜ ਦਿਓ। ਚਮੜੇ ਦੀ ਜੁੱਤੀ-ਚੱਪਲ ਵਿਚ ਮੋਮ ਦੀ ਜਗ੍ਹਾ ਸਰ੍ਹੋਂ ਦਾ ਤੇਲ ਵੀ ਲਗਾਇਆ ਜਾ ਸਕਦਾ ਹੈ। ਕਦੇ-ਕਦੇ ਸੈਂਡਲ ਜਾਂ ਚੱਪਲ ਦੇ ਟੁੱਟ ਜਾਣ 'ਤੇ ਟੁੱਟਾ ਹੋਇਆ ਨਾ ਛੱਡੋ, ਤੁਰੰਤ ਮੁਰੰਮਤ ਕਰਵਾ ਲਓ। ਕਈ ਦਿਨਾਂ ਤੱਕ ਟੁੱਟਾ ਪਿਆ ਰਹਿਣ 'ਤੇ ਉਨ੍ਹਾਂ ਦਾ ਆਕਾਰ ਵਿਗੜ ਜਾਂਦਾ ਹੈ।
* ਗਿੱਲੇ ਹੋ ਜਾਣ 'ਤੇ ਅੰਦਰ ਅਖ਼ਬਾਰ ਭਰ ਦਿਓ। ਅਜਿਹਾ ਕਰਨ 'ਤੇ ਉਹ ਛੇਤੀ ਸੁੱਕ ਜਾਂਦੇ ਹਨ। ਕਦੇ ਵੀ ਜੁੱਤੀ ਜਾਂ ਚੱਪਲ ਨੂੰ ਸੁਕਾਉਣ ਲਈ ਅੱਗ ਦੇ ਨੇੜੇ ਨਾ ਰੱਖੋ। ਇਸ ਨਾਲ ਚਮੜੇ ਵਿਚ ਦਰਾੜਾਂ ਪੈ ਜਾਂਦੀਆਂ ਹਨ।
* ਜੁੱਤੀਆਂ-ਚੱਪਲਾਂ ਅਤੇ ਸੈਂਡਲਾਂ ਨੂੰ ਬਰੁਸ਼ ਨਾਲ ਨਿਯਮਤ ਸਾਫ਼ ਕਰੋ। ਕਦੇ ਵੀ ਚਿੱਕੜ ਆਦਿ ਨੂੰ ਖੁਰਚ ਕੇ ਸਾਫ਼ ਨਾ ਕਰੋ। ਸੁੱਕ ਜਾਣ 'ਤੇ ਬਰੁਸ਼ ਨਾਲ ਹੀ ਝਾੜੋ ਜਾਂ ਗਿੱਲੇ ਕੱਪੜੇ 'ਤੇ ਥੋੜ੍ਹਾ ਜਿਹਾ ਸਾਬਣ ਲਗਾ ਕੇ ਸਾਫ ਕਰੋ, ਫਿਰ ਸੁੱਕ ਜਾਣ 'ਤੇ ਪੂੰਝ ਦਿਓ। ਪਾਲਿਸ਼ ਕਰਦੇ ਸਮੇਂ ਅੱਡੀ ਵੱਲ ਵੀ ਪਾਲਿਸ਼ ਕਰੋ।
* ਜੁੱਤੀਆਂ-ਚੱਪਲਾਂ ਦੀਆਂ ਅੱਡੀਆਂ ਨੂੰ ਕਦੇ-ਕਦੇ ਸਰ੍ਹੋਂ ਦੇ ਤੇਲ ਵਿਚ ਭਿਉਂ ਦੇਣ ਨਾਲ ਉਨ੍ਹਾਂ ਵਿਚ ਮਜ਼ਬੂਤੀ ਆਉਂਦੀ ਹੈ।
ਸਾਵਧਾਨੀਆਂ : * ਜੁੱਤੀਆਂ, ਚੱਪਲਾਂ ਜਾਂ ਸੈਂਡਲਾਂ ਦੇ ਸਖ਼ਤ ਹੋ ਜਾਣ 'ਤੇ ਉਨ੍ਹਾਂ 'ਤੇ ਵੈਸਲੀਨ ਲਗਾ ਦਿਓ। ਉਹ ਨਰਮ ਹੋ ਜਾਣਗੇ।
* ਜੁੱਤੀਆਂ, ਚੱਪਲਾਂ ਜਾਂ ਸੈਂਡਲਾਂ ਵਿਚ ਚਮਕ ਲਿਆਉਣ ਲਈ ਨਿੰਬੂ ਦਾ ਰਸ ਲਗਾ ਕੇ ਧੁੱਪ ਵਿਚ ਸੁਕਾਓ। ਬਾਅਦ ਵਿਚ ਪਾਲਿਸ਼ ਕਰੋ।
* ਜੁੱਤੀਆਂ ਵਿਚ ਕਦੇ-ਕਦੇ ਥੋੜ੍ਹੀ ਜਿਹੀ ਗਲਿਸਰੀਨ ਲਗਾ ਦੇਣ ਨਾਲ ਉਹ ਜ਼ਿਆਦਾ ਦਿਨਾਂ ਤੱਕ ਚਲਦੇ ਹਨ।
* ਪਾਣੀ ਵਿਚ ਭਿੱਜੀ ਜੁੱਤੀ 'ਤੇ ਮਿੱਟੀ ਦੇ ਤੇਲ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲਗਾਉਣ ਨਾਲ ਉਹ ਨਰਮ ਹੋ ਜਾਂਦੀ ਹੈ।
* ਜੇ ਚਮੜੇ ਦੀ ਜੁੱਤੀ ਖ਼ਰਾਬ ਹੋ ਜਾਵੇ, ਉਸ 'ਤੇ ਪਾਲਿਸ਼ ਨਾ ਚੜ੍ਹੇ ਤਾਂ ਪਹਿਲਾਂ ਕੱਚੇ ਆਲੂ ਰਗੜ ਕੇ ਸੁੱਕਣ ਦਿਓ, ਫਿਰ ਪਾਲਿਸ਼ ਕਰੋ। ਉਹ ਚਮਕ ਜਾਵੇਗੀ।
* ਜੇ ਪਾਲਿਸ਼ ਸੁੱਕ ਜਾਂਦੀ ਹੈ ਤਾਂ ਉਸ ਵਿਚ ਸਿਰਕੇ ਦੀਆਂ 2-4 ਬੂੰਦਾਂ ਪਾ ਦਿਓ। ਉਹ ਫਿਰ ਮੁਲਾਇਮ ਹੋ ਜਾਵੇਗੀ।
ਜੁੱਤੀਆਂ-ਚੱਪਲਾਂ ਪੈਰਾਂ ਨੂੰ ਆਰਾਮ ਪਹੁੰਚਾਉਣ ਦੇ ਨਾਲ-ਨਾਲ ਤੁਹਾਡੀ ਸ਼ਖ਼ਸੀਅਤ ਨੂੰ ਵੀ ਨਿਖਾਰਦੀਆਂ ਹਨ, ਇਸ ਲਈ ਉਮਰ ਅਤੇ ਕੱਦ-ਕਾਠ ਦੇ ਹਿਸਾਬ ਨਾਲ ਜੁੱਤੀ ਖਰੀਦੋ, ਭਾਵੇਂ ਹੀ ਉਹ ਮਹਿੰਗੀ ਕਿਉਂ ਨਾ ਹੋਵੇ।


ਖ਼ਬਰ ਸ਼ੇਅਰ ਕਰੋ

ਕੰਮਕਾਜੀ ਔਰਤਾਂ ਪਹਿਨਣ ਅਜਿਹੀ ਪੋਸ਼ਾਕ

ਔਰਤ ਹੋਵੇ ਜਾਂ ਮਰਦ, ਚੰਗੀ ਅਤੇ ਆਕਰਸ਼ਕ ਸ਼ਖ਼ਸੀਅਤ ਸਾਰੇ ਚਾਹੁੰਦੇ ਹਨ। ਵਰਤਮਾਨ ਸਮੇਂ ਵਿਚ ਨਾ ਸਿਰਫ ਔਰਤਾਂ, ਸਗੋਂ ਮਰਦ ਵੀ ਆਪਣੇ-ਆਪ ਨੂੰ ਕਿਸੇ ਤੋਂ ਘੱਟ ਦਿਖਾਉਣਾ ਪਸੰਦ ਨਹੀਂ ਕਰਦੇ। ਸੂਝਬੂਝ ਅਤੇ ਮੌਕੇ ਦੇ ਅਨੁਸਾਰ ਪਹਿਨੀ ਪੁਸ਼ਾਕ ਸੁੰਦਰਤਾ ਅਤੇ ਸ਼ਖ਼ਸੀਅਤ ਨੂੰ ਦੁੱਗਣਾ ਵਧਾ ਦਿੰਦੇ ਹਨ।
ਮਰਦਾਂ ਦੇ ਸੀਮਤ ਪਹਿਰਾਵੇ ਹੋਣ ਦੇ ਕਾਰਨ ਉਨ੍ਹਾਂ ਦੀ ਚੋਣ ਕਰਨੀ ਆਸਾਨ ਹੈ ਪਰ ਔਰਤਾਂ ਦੇ ਪਹਿਰਾਵੇ ਅਸੀਮਤ ਹੋਣ ਦੇ ਕਾਰਨ ਉਨ੍ਹਾਂ ਦੀ ਚੋਣ ਕਰਨੀ ਮੁਸ਼ਕਿਲ ਹੁੰਦੀ ਹੈ। ਔਰਤਾਂ ਨੂੰ ਜ਼ਿਆਦਾ ਸੋਚਣਾ ਪੈਂਦਾ ਹੈ ਕਿ ਕਿਸ ਮੌਕੇ 'ਤੇ ਕੀ ਪਹਿਨਣ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸੁੰਦਰਤਾ ਵੱਖਰੀ ਦਿਸੇ।
ਅੱਜ ਦੇ ਯੁੱਗ ਵਿਚ ਚਾਰਦੀਵਾਰੀ ਵਿਚ ਕੈਦ ਰਹਿਣ ਵਾਲੀ ਨਾਰੀ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਜਾਗਰੂਕ ਹੈ। ਅਜਿਹੇ ਵਿਚ ਨੌਕਰੀ ਪੇਸ਼ਾ ਔਰਤਾਂ ਨੂੰ ਤਾਂ ਹੋਰ ਵੀ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਹਮੇਸ਼ਾ ਕਿੰਨੇ ਲੋਕਾਂ ਨੂੰ ਮਿਲਦੀਆਂ ਹਨ। ਅਜਿਹੀ ਹਾਲਤ ਵਿਚ ਉਨ੍ਹਾਂ ਦਾ ਪਹਿਰਾਵਾ ਸੁੰਦਰ ਢੰਗ ਨਾਲ ਪਹਿਨਿਆ ਹੋਇਆ ਹੈ ਤਾਂ ਉਹ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣ ਜਾਂਦੀਆਂ ਹਨ।
* ਦਫ਼ਤਰ ਦੇ ਵਾਤਾਵਰਨ ਅਤੇ ਅਹੁਦੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਕੱਪੜਿਆਂ ਦੀ ਚੋਣ ਕਰੋ, ਜਿਸ ਨਾਲ ਤੁਹਾਡੇ ਅਹੁਦੇ ਦੀ ਗਰਿਮਾ ਵੀ ਬਣੀ ਰਹੇ।
* ਕੰਮਕਾਜੀ ਔਰਤਾਂ ਲਈ ਉਚਿਤ ਪੁਸ਼ਾਕ ਸਲਵਾਰ-ਕਮੀਜ਼ ਹੀ ਹੈ। ਕੁਆਰੀਆਂ ਲੜਕੀਆਂ ਜੀਨਸ, ਪੈਂਟ ਅਤੇ ਟਾਪ ਵੀ ਪਹਿਨ ਸਕਦੀਆਂ ਹਨ, ਵਾਤਾਵਰਨ ਦੇ ਅਨੁਸਾਰ।
* ਪੁਸ਼ਾਕ ਉਹੀ ਪਹਿਨੋ, ਜਿਸ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਨਿਖਾਰ ਆਵੇ। ਸਿਰਫ ਫੈਸ਼ਨ ਲਈ ਪੁਸ਼ਾਕ ਦੀ ਚੋਣ ਨਾ ਕਰੋ।
* ਕੱਪੜੇ ਆਕਰਸ਼ਕ ਪਹਿਨੋ। ਇਸ ਦਾ ਅਰਥ ਇਹ ਨਹੀਂ ਕਿ ਜ਼ਿਆਦਾ ਮਹਿੰਗੇ ਕੱਪੜੇ ਹੀ ਆਕਰਸ਼ਕ ਹੁੰਦੇ ਹਨ। ਰੰਗਾਂ ਅਤੇ ਫਿਟਿੰਗ 'ਤੇ ਪੂਰਾ ਧਿਆਨ ਦਿਓ। ਚੰਗੀ ਫਿਟਿੰਗ ਦਾ ਕੱਪੜਾ ਤੁਹਾਡੀ ਸ਼ਖ਼ਸੀਅਤ ਨੂੰ ਹੋਰ ਨਿਖਾਰਦਾ ਹੈ, ਚਾਹੇ ਉਹ ਜ਼ਿਆਦਾ ਮਹਿੰਗਾ ਨਾ ਹੋਵੇ।
* ਡਰਾਈਕਲੀਨਿੰਗ ਵਾਲੇ ਕੱਪੜਿਆਂ ਨੂੰ ਰੋਜ਼ਮਰ੍ਹਾ ਵਿਚ ਘੱਟ ਤੋਂ ਘੱਟ ਪਹਿਨੋ, ਕਿਉਂਕਿ ਅਜਿਹੇ ਕੱਪੜੇ ਬਹੁਤ ਮਹਿੰਗੇ ਪੈਂਦੇ ਹਨ ਅਤੇ ਥੋੜ੍ਹਾ ਜਿਹਾ ਦਾਗ ਲੱਗਣ 'ਤੇ ਡਰਾਈਕਲੀਨਰ ਦੇ ਕੋਲ ਭੇਜਣੇ ਪੈਂਦੇ ਹਨ।
* ਕੰਮਕਾਜੀ ਔਰਤਾਂ ਨੂੰ ਘਰ ਵਿਚ ਆਰਾਮਦਾਇਕ ਕੱਪੜੇ ਹੀ ਪਹਿਨਣੇ ਚਾਹੀਦੇ ਹਨ।
* ਜੋ ਵੀ ਪੁਸ਼ਾਕ ਪਹਿਨੋ, ਆਰਾਮਦਾਇਕ ਹੋਣੀ ਚਾਹੀਦੀ ਹੈ।
* ਮੌਸਮ ਦੇ ਅਨੁਸਾਰ ਹੀ ਕੱਪੜਿਆਂ, ਗਹਿਣਿਆਂ ਅਤੇ ਸੁੰਦਰਤਾ ਪ੍ਰਸਾਧਨ ਸਮੱਗਰੀ ਦੀ ਚੋਣ ਕਰੋ। ਗਰਮੀ ਰੁੱਤ ਵਿਚ ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਚੰਗੇ ਲਗਦੇ ਹਨ। ਸਰਦ ਰੁੱਤ ਵਿਚ ਰੇਸ਼ਮੀ, ਸਪੱਨ ਅਤੇ ਗੂੜ੍ਹੇ ਰੰਗਾਂ ਦੇ ਕੱਪੜੇ ਸ਼ੋਭਾ ਦਿੰਦੇ ਹਨ। ਬਰਸਾਤ ਰੁੱਤ ਵਿਚ ਵੀ ਜ਼ਿਆਦਾ ਪਤਲੇ ਅਤੇ ਚਿਪਕਣ ਵਾਲੇ ਕੱਪੜੇ ਨਾ ਪਹਿਨੋ।
* ਕੰਮਕਾਜੀ ਔਰਤਾਂ ਦੇ ਕੱਪੜੇ ਜ਼ਿਆਦਾ ਖੁੱਲ੍ਹੇ ਅਤੇ ਜ਼ਿਆਦਾ ਤੰਗ ਚੰਗੇ ਨਹੀਂ ਲਗਦੇ। ਕੱਪੜਿਆਂ ਦੀ ਸਿਲਾਈ ਅਜਿਹੀ ਹੋਵੇ ਕਿ ਤੁਸੀਂ ਆਪਣੇ ਸਰੀਰ ਨੂੰ ਲੋੜ ਅਨੁਸਾਰ ਅਸਾਨੀ ਨਾਲ ਮੋੜ ਸਕੋ। ਜ਼ਿਆਦਾ ਤੰਗ ਕੱਪੜੇ ਖੂਨ ਸੰਚਾਲਨ ਵਿਚ ਰੁਕਾਵਟ ਪੈਦਾ ਕਰਦੇ ਹਨ।
* ਕਮੀਜ਼ ਅਤੇ ਬਲਾਊਜ਼ ਦੇ ਗਲੇ ਜ਼ਿਆਦਾ ਹੇਠਾਂ ਤੱਕ ਨਾ ਪਹਿਨੋ। ਸਲਵਾਰ-ਕਮੀਜ਼ ਪਹਿਨਦੇ ਸਮੇਂ ਚੁੰਨੀ ਸਹੀ ਢੰਗ ਨਾਲ ਲਓ।
* ਸਾੜ੍ਹੀ ਪਹਿਨਦੇ ਸਮੇਂ ਠੀਕ ਢੰਗ ਦੇ ਬਲਾਊਜ਼ ਅਤੇ ਪੇਟੀਕੋਟ ਦਾ ਧਿਆਨ ਰੱਖੋ।
* ਕੱਪੜੇ ਅਜਿਹੇ ਪਹਿਨੋ ਕਿ ਤੁਸੀਂ ਚੁਸਤ-ਦਰੁਸਤ ਲੱਗੋ, ਢਿੱਲੇ ਜਿਹੇ ਨਾ ਲੱਗੋ। * ਪੁਸ਼ਾਕ ਦੇ ਨਾਲ ਮੇਲ ਖਾਂਦੀ ਚੱਪਲ, ਸੈਂਡਲ, ਜੁੱਤੀ ਪਹਿਨੋ।
ਸਭ ਤੋਂ ਮਹੱਤਵਪੂਰਨ ਗੱਲ, ਜੇਕਰ ਤੁਸੀਂ ਕੱਪੜੇ ਸਹੀ ਢੰਗ ਨਾਲ ਅਤੇ ਸਹੀ ਮੇਲ ਦੇ ਪਹਿਨੇ ਹਨ ਪਰ ਮੇਕਅਪ ਸਹੀ ਤਰ੍ਹਾਂ ਨਹੀਂ ਕੀਤਾ ਹੈ ਤਾਂ ਉਹ ਸਭ ਬੇਕਾਰ ਹੈ, ਇਸ ਲਈ ਮੇਕਅਪ ਕਰਦੇ ਸਮੇਂ ਪੂਰਾ ਧਿਆਨ ਰੱਖੋ।

ਪਰਫਿਊਮ ਦੀ ਵਰਤੋਂ ਕਿਵੇਂ ਕਰੀਏ

ਕਿਤੇ ਜਾਣਾ ਹੋਵੇ, ਪਾਰਟੀ ਹੋਵੇ, ਤਿਉਹਾਰ ਹੋਵੇ ਜਾਂ ਵੈਸੇ ਹੀ ਤਰੋਤਾਜ਼ਾ ਹੋ ਕੇ ਬੈਠਣਾ ਹੋਵੇ, ਪਰਫਿਊਮ ਅਲੱਗ ਹੀ ਰੰਗਤ ਬਿਖੇਰਦਾ ਹੈ। ਖੂਬਸੂਰਤੀ ਵਿਚ ਚਾਰ ਚੰਦ ਵੀ ਲਗਾ ਦਿੰਦਾ ਹੈ ਪਰਫਿਊਮ। ਬਾਜ਼ਾਰ ਵਿਚ ਢੇਰਾਂ ਪਰਫਿਊਮ ਉਪਲਬਧ ਹਨ। ਤੁਸੀਂ ਮਨਪਸੰਦ ਪਰਫਿਊਮ ਚੁੱਕਿਆ ਅਤੇ ਆਪਣੇ ਉੱਪਰ ਛਿੜਕ ਲਿਆ। ਪਰਫਿਊਮ ਵਰਤਣ ਦਾ ਇਹ ਢੰਗ ਨਹੀਂ ਹੈ। ਜੇਕਰ ਤੁਸੀਂ ਪਰਫਿਊਮ ਵਰਤਣਾ ਹੈ ਤਾਂ ਇਕ ਵਾਰ ਵਿਚ ਇਕ ਹੀ ਪਰਫਿਊਮ ਵਰਤੋਂ ਕਰੋ।
* ਯਾਦ ਰੱਖੋ, ਪਰਫਿਊਮ ਰਸਾਇਣਾਂ ਦਾ ਬਣਿਆ ਹੁੰਦਾ ਹੈ। ਤੁਹਾਨੂੰ ਕਿਸੇ ਜ਼ਖਮ 'ਤੇ ਇਸ ਨੂੰ ਨਹੀਂ ਪਾਉਣਾ ਚਾਹੀਦਾ।
* ਪਰਫਿਊਮ ਦੀ ਵਰਤੋਂ ਚਿਹਰੇ ਦੇ ਨੇੜੇ ਕਰਦੇ ਸਮੇਂ ਅੱਖਾਂ ਬੰਦ ਰੱਖਣੀਆਂ ਚਾਹੀਦੀਆਂ ਹਨ।
* ਜਰੀ ਵਾਲੇ ਕੱਪੜਿਆਂ ਵਿਚ ਪਰਫਿਊਮ ਦੀ ਵਰਤੋਂ ਨਾ ਕਰੋ।
* ਤੁਸੀਂ ਚਾਹੋ ਤਾਂ ਨਹਾਉਣ ਵਾਲੇ ਪਾਣੀ ਵਿਚ ਇਸ ਦੀ ਵਰਤੋਂ ਕਰੋ। ਇਸ ਨਾਲ ਪਰਫਿਊਮ ਹਲਕਾ ਹੋ ਜਾਂਦਾ ਹੈ ਅਤੇ ਖੁਸ਼ਬੂ ਪੂਰੇ ਤਨ ਵਿਚੋਂ ਆਉਣ ਲਗਦੀ ਹੈ। ਕੱਪੜੇ ਬਦਲਣ ਤੋਂ ਬਾਅਦ ਤੁਹਾਨੂੰ ਦੁਬਾਰਾ ਪਰਫਿਊਮ ਵਰਤਣ ਦੀ ਲੋੜ ਨਹੀਂ ਪਵੇਗੀ।
**

ਜ਼ਿੰਦਗੀ ਵਿਚ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਰੋਲ ਮਾਡਲ

ਜ਼ਿੰਦਗੀ ਇਕ ਸੰਘਰਸ਼ ਹੈ। ਇਹ ਕੇਵਲ ਫੁੱਲਾਂ ਦੀ ਸੇਜ਼ ਨਹੀਂ, ਬਲਕਿ ਕੰਡਿਆਂ ਦਾ ਤਾਜ ਵੀ ਹੈ। ਇਸ ਗੱਲ ਤੋਂ ਅਸੀਂ ਭਲੀ-ਭਾਂਤ ਜਾਣੂ ਹਾਂ। ਸੁੱਖ ਅਤੇ ਦੁੱਖ ਨਿਰੰਤਰ ਮਨੁੱਖੀ ਜੀਵਨ 'ਤੇ ਆਪਣਾ ਪ੍ਰਭਾਵ ਪਾਉਂਦੇ ਰਹਿੰਦੇ ਹਨ। ਦੁੱਖ ਦਾ ਸਮਾਂ ਮਾਨਵ ਜੀਵਨ ਵਿਚ ਅਜਿਹਾ ਕਸ਼ਟ ਲਿਆਉਣ ਵਾਲਾ ਹੁੰਦਾ ਹੈ ਕਿ ਸਮਾਜ ਵਿਚ ਵਧੀਆ ਰਸੂਖ਼ ਅਤੇ ਹੌਸਲਾ ਰੱਖਣ ਵਾਲੇ ਵਿਅਕਤੀ ਵੀ ਢਹਿ-ਢੇਰੀ ਹੋ ਜਾਂਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਜਿਹੇ ਵਿਅਕਤੀ ਦੁੱਖਾਂ ਦੇ ਨਾਲ ਮੁਕਾਬਲਾ ਕਰਨ ਦੀ ਥਾਂ 'ਤੇ ਆਤਮ-ਸਪਰਪਣ ਕਰਕੇ ਤਣਾਅ ਵਿਚ ਚਲੇ ਜਾਂਦੇ ਹਨ। ਕਈ ਵਾਰ ਤਾਂ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਵਿਅਕਤੀ ਦੀ ਮਾਨਸਿਕ ਪ੍ਰੇਸ਼ਾਨੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਸ ਦੀ ਜੀਵਨ ਲੀਲ੍ਹਾ ਹੀ ਸਮਾਪਤ ਹੋ ਜਾਂਦੀ ਹੈ। ਪਰ ਇਸ ਸਥਿਤੀ ਵਿਚੋਂ ਨਿਕਲਣਾ ਸੰਭਵ ਹੈ। ਬਸ ਲੋੜ ਹੈ ਕਿ ਅਜਿਹੀਆਂ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲਈ ਜਾਵੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਤਮਾਮ ਮੁਸ਼ਕਿਲਾਂ ਆਉਣ ਦੇ ਬਾਵਜੂਦ ਅਸਮਾਨ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਸੀ। ਇਸ ਤਰ੍ਹਾਂ ਦੇ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀ ਸਾਰੇ ਸਮਾਜ ਲਈ ਪ੍ਰੇਰਨਾ ਦੇਣ ਵਾਲੇ ਹੁੰਦੇ ਹਨ। ਆਪਣਾ ਭਲਾ ਕਰਨ ਦੇ ਨਾਲ-ਨਾਲ ਅਜਿਹੇ ਵਿਅਕਤੀ ਸਮਾਜ ਹਿਤੈਸ਼ੀ ਵੀ ਹੁੰਦੇ ਹਨ।
ਸਾਡੇ ਰੋਲ ਮਾਡਲ ਮਾਤਾ-ਪਿਤਾ, ਸਕੇ-ਸਬੰਧੀ, ਮਿੱਤਰ ਜਾਂ ਹੋਰ ਅਣਜਾਨ ਵਿਅਕਤੀ ਵੀ ਹੋ ਸਕਦੇ ਹਨ। ਕਈ ਵਾਰ ਤਾਂ ਅਸੀਂ ਇਕ ਅਨਪੜ੍ਹ ਵਿਅਕਤੀ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਕਾਰਜ ਲਈ ਵਿਦਿਆਰਥੀਆਂ ਨੂੰ ਵਧੀਆ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਜਾਵੇ। ਘਰ ਅੰਦਰ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾ ਸਕਦੀ ਹੈ, ਜਿੱਥੇ ਬੈਠ ਕੇ ਬੱਚੇ ਮਹਾਂਪੁਰਸ਼ਾਂ ਦੀਆਂ ਸਵੈ-ਜੀਵਨੀਆਂ ਦਾ ਅਧਿਐਨ ਕਰ ਸਕਦੇ ਹਨ। ਜੇਕਰ ਇਹ ਲਗਨ ਲੱਗ ਗਈ ਤਾਂ ਉਸ ਬੱਚੇ ਨੂੰ ਸੰਸਾਰ ਦੀ ਕੋਈ ਤਾਕਤ ਤਰੱਕੀ ਕਰਨ ਤੋਂ ਨਹੀਂ ਰੋਕ ਸਕਦੀ। ਇੱਥੇ ਕੁਝ ਉਦਾਹਰਨਾਂ ਦਾ ਵਰਨਣ ਕਰਨਾ ਬਣਦਾ ਹੈ, ਜਿਵੇਂ ਕਿ ਕ੍ਰਿਕਟਰ ਯੁਵਰਾਜ ਸਿੰਘ ਨੇ ਕਿਸ ਤਰ੍ਹਾਂ ਕੈਂਸਰ ਵਰਗੀ ਬਿਮਾਰੀ ਹੋਣ ਉਪਰੰਤ ਵੀ ਕ੍ਰਿਕਟ ਟੀਮ ਅੰਦਰ ਮੁੜ ਆਪਣੀ ਜਗ੍ਹਾ ਬਣਾਈ ਹੈ। ਇਬਰਾਹੀਮ ਲਿੰਕਨ ਗਰੀਬੀ ਹੋਣ ਕਰਕੇ ਸਟਰੀਟ ਲਾਈਟ ਥੱਲੇ ਪੜ੍ਹ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਸੀ। ਸ਼ਾਹਰੁਖ ਖਾਨ ਨੇ ਵੀ ਆਪਣੇ ਸ਼ੁਰੂਆਤੀ ਦਿਨ ਫੁੱਟਪਾਥ 'ਤੇ ਬਿਤਾਏ, ਜੋ ਕਿ ਅੱਗੇ ਜਾ ਕੇ ਆਪਣੀ ਲਗਨ ਸਦਕਾ ਸੁਪਰ ਸਟਾਰ ਬਣ ਗਿਆ। ਮਾਈਕਲ ਜੌਰਡਨ ਦਾ ਪਰਿਵਾਰ ਝੌਂਪੜੀ ਵਿਚ ਹੀ ਰਹਿੰਦਾ ਸੀ ਜੋ ਕਿ ਅੱਗੇ ਜਾ ਕੇ ਅਮਰੀਕਾ ਦਾ ਮਸ਼ਹੂਰ ਬਾਸਕਿਟਬਾਲ ਖਿਡਾਰੀ ਬਣਿਆ। ਮਿਲਖਾ ਸਿੰਘ ਨੇ ਵੀ ਬੇਹੱਦ ਕਸ਼ਟ ਝੱਲਣ ਦੇ ਬਾਵਜੂਦ ਅੰਤ ਵਿਚ ਬਹੁਤ ਵਧੀਆਂ ਦੌੜਾਕ ਦੇ ਤੌਰ 'ਤੇ ਆਪਣੀ ਧਾਂਕ ਜਮਾਈ ਹੈ। ਇਸੇ ਤਰ੍ਹਾਂ ਹਰਿਆਣਾ ਦੀ ਕਲਪਨਾ ਚਾਵਲਾ ਨੂੰ ਕੌਣ ਭੁੱਲ ਸਕਦਾ ਹੈ? ਗ਼ਰੀਬ ਪਰਿਵਾਰਾਂ ਵਿਚ ਜਨਮ ਲੈ ਕੇ ਪ੍ਰਤਿਭਾਸ਼ਾਲੀ ਬੱਚੇ ਆਈ.ਏ.ਐੱਸ./ਪੀ.ਸੀ.ਐੱਸ. ਬਣ ਰਹੇ ਹਨ। ਇਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੀ ਬੇੜੀ ਨੂੰ ਪਾਰ ਲਿਜਾਇਆ ਜਾ ਸਕਦਾ ਹੈ।
ਸਾਡੇ ਭਾਰਤੀ ਸਮਾਜ ਦੀ ਇਹ ਤ੍ਰਾਸਦੀ ਹੈ ਕਿ ਸਾਡਾ ਯੁਵਾ ਵਰਗ ਰੋਲ ਮਾਡਲਾਂ ਦੀ ਸਹੀ ਚੋਣ ਕਰਨ ਵਿਚ ਅਸਮਰੱਥ ਹੈ। ਨੌਜਵਾਨਾਂ ਨੂੰ ਆਪਣੇ ਉਦੇਸ਼ਾਂ ਦੇ ਬਾਰੇ ਵੀ ਇਲਮ ਨਹੀਂ ਹੈ। ਨੌਜਵਾਨਾਂ ਦਾ ਝੁਕਾਅ ਲੱਚਰ ਗਾਇਕੀ ਗਾਉਣ ਵਾਲੇ ਕਲਾਕਾਰਾਂ, ਅਸ਼ਲੀਲ ਫਿਲਮਾਂ/ਸੀਰੀਅਲਾਂ ਵਿਚ ਕੰਮ ਕਰਨ ਵਾਲੇ ਅਦਾਕਾਰਾਂ, ਮੋਬਾਈਲ ਉੱਪਰ ਗੇਮਜ਼ ਖੇਡਦੇ ਰਹਿਣਾ, ਪੱਛਮੀ ਸੱਭਿਅਤਾ ਵੱਲ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸਾਡੀਆਂ ਨੈਤਿਕ ਕਦਰਾਂ-ਕੀਮਤਾਂ, ਸੰਸਕਾਰ, ਸੱਭਿਆਚਾਰ ਨੂੰ ਕਾਫੀ ਠੇਸ ਲੱਗ ਰਹੀ ਹੈ। ਪੰਜਾਬੀ ਵਿਚ ਕਿਹਾ ਜਾਂਦਾ ਹੈ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਮਾਪਿਆਂ ਅਤੇ ਸਰਕਾਰਾਂ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚਿਆਂ/ਯੁਵਾ ਵਰਗ ਨੂੰ ਵਧੀਆ ਸਾਹਿਤ ਨੂੰ ਪੜ੍ਹਨ ਦੇ ਮੌਕੇ ਦਿੱਤੇ ਜਾਣ, ਤਾਂ ਜੋ ਉਹ ਮਹਾਂਪੁਰਸ਼ਾਂ ਦੀਆਂ ਸਵੈ-ਜੀਵਨੀਆਂ ਪੜ੍ਹ ਕੇ ਆਪਣੇ ਰੋਲ ਮਾਡਲਾਂ ਦੀ ਸਹੀ ਚੋਣ ਕਰਨ ਸਕਣ। ਇਸ ਤਰ੍ਹਾਂ ਸਾਡਾ ਦੇਸ਼ ਦਿਨ-ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇਗਾ। ਅਜਿਹਾ ਹੋਣ ਨਾਲ ਸਾਡੇ ਸਮਾਜ ਅੰਦਰੋਂ ਬਹੁਤ ਸਾਰੀਆਂ ਹੋਰ ਬੁਰੀਆਂ ਅਲਾਮਤਾਂ ਦਾ ਨਾਸ਼ ਵੀ ਹੋ ਜਾਵੇਗਾ।


-ਚਮਨਦੀਪ ਸ਼ਰਮਾ,
298, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ। ਮੋਬਾ: 94633-77709

ਫਟੇ ਬੁੱਲ੍ਹਾਂ ਵਿਚ ਤੇਲ ਮਾਲਿਸ਼ ਸਕੂਨ ਦੇਵੇਗੀ

ਸਰਦੀਆਂ ਵਿਚ ਵਾਤਾਵਰਨ ਵਿਚ ਨਮੀ ਦੀ ਘਾਟ ਕਾਰਨ ਬੁੱਲ੍ਹਾਂ ਦਾ ਫਟਣਾ ਆਮ ਗੱਲ ਹੈ। ਪਰ ਫਟੇ ਬੁੱਲ੍ਹ ਜਿਥੇ ਚਿਹਰੇ 'ਤੇ ਬਦਸੂਰਤੀ ਦਾ ਅਹਿਸਾਸ ਕਰਾਉਂਦੇ ਹਨ, ਉਥੇ ਦੂਜੇ ਪਾਸੇ ਸਰੀਰਕ ਪੀੜ ਦਾ ਕਾਰਨ ਵੀ ਬਣਦੇ ਹਨ। ਸੁੰਦਰਤਾ ਮਾਹਿਰਾਂ ਦਾ ਮੰਨਣਾ ਹੈ ਕਿ ਨਾਰੀਅਲ ਤੇਲ, ਆਰਗਨ ਤੇਲ 'ਤੇ ਆਧਾਰਿਤ ਬੁੱਲ੍ਹਾਂ ਦੇ ਬਾਮ ਅਤੇ ਲਿਪਸਟਿਕ ਦੀ ਵਰਤੋਂ ਨਾਲ ਬੁੱਲ੍ਹਾਂ ਨੂੰ ਫਟਣ ਤੋਂ ਬਚਾਇਆ ਜਾ ਸਕਦਾ ਹੈ। ਬੁੱਲ੍ਹਾਂ ਦੀ ਸੁੰਦਰਤਾ ਨਾਲ ਚਿਹਰੇ ਦੀ ਆਭਾ ਅਤੇ ਨਿਖਾਰ ਨੂੰ ਚਾਰ ਚੰਦ ਲੱਗ ਜਾਂਦੇ ਹਨ। ਸਰਦੀ ਦੇ ਮੌਸਮ ਵਿਚ ਨਮੀ ਦੀ ਕਮੀ ਤੋਂ ਇਲਾਵਾ ਸਰੀਰ ਵਿਚ ਪੌਸ਼ਿਕ ਤੱਤਾਂ ਦੀ ਕਮੀ ਕਾਰਨ ਵੀ ਬੁੱਲ੍ਹ ਫਟ ਜਾਂਦੇ ਹਨ। ਸਰੀਰ ਵਿਚ ਵਿਟਾਮਿਨ 'ਏ', 'ਸੀ' ਅਤੇ 'ਬੀ-2' ਦੀ ਕਮੀ ਕਾਰਨ ਕਈ ਵਾਰ ਬੁੱਲ੍ਹਾਂ ਵਿਚ ਦਰਾੜ ਪੈ ਜਾਂਦੀ ਹੈ ਅਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਸਰਦੀਆਂ ਵਿਚ ਜੇ ਤੁਹਾਡੇ ਬੁੱਲ੍ਹ ਲਗਾਤਾਰ ਫਟ ਰਹੇ ਹਨ ਅਤੇ ਆਮ ਘਰੇਲੂ ਇਲਾਜ ਨਾਲ ਰਾਹਤ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਬਾਹਰੀ ਸੁੰਦਰਤਾ ਪ੍ਰਸਾਧਨਾਂ ਦੀ ਬਜਾਏ ਆਪਣੇ ਖਾਣ-ਪੀਣ 'ਤੇ ਜ਼ਿਆਦਾ ਧਿਆਨ ਦਿਓ। ਤੁਸੀਂ ਖੁਰਾਕ ਵਿਚ ਖੱਟੇ ਫਲ, ਪੱਕਿਆ ਪਪੀਤਾ, ਟਮਾਟਰ, ਹਰੇ ਪੱਤਿਆਂ ਵਾਲੀਆਂ ਸਬਜ਼ੀਆਂ, ਗਾਜਰ ਅਤੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਜ਼ਰੂਰ ਸ਼ਾਮਿਲ ਕਰੋ, ਪਰ ਜੇ ਤੁਸੀਂ ਸ਼ੂਗਰ ਜਾਂ ਉੱਚ ਖੂਨ ਦਬਾਅ ਤੋਂ ਪੀੜਤ ਹੋ ਤਾਂ ਆਪਣੀ ਖੁਰਾਕ ਵਿਚ ਬਦਲਾਅ ਤੋਂ ਪਹਿਲਾਂ ਡਾਕਟਰ ਨਾਲ ਜ਼ਰੂਰ ਸਲਾਹ-ਮਸ਼ਵਰਾ ਕਰ ਲਓ।
ਬੁੱਲ੍ਹਾਂ ਦੀ ਚਮੜੀ ਪਤਲੀ ਅਤੇ ਬਹੁਤ ਸੰਵੇਦਨਸ਼ੀਲ ਹੁੰਦੀ ਹੈ, ਜਿਸ ਕਰਕੇ ਇਹ ਸਰਦੀਆਂ ਵਿਚ ਫਟ ਜਾਂਦੀ ਹੈ। ਰਾਤ ਨੂੰ ਤੁਸੀਂ ਹਰ ਰੋਜ਼ ਇਕ ਘੰਟੇ ਤੱਕ ਬੁੱਲ੍ਹਾਂ 'ਤੇ ਮਲਾਈ ਲਗਾ ਕੇ ਰੱਖ ਸਕਦੇ ਹੋ ਅਤੇ ਜਦੋਂ ਇਸ ਨਾਲ ਬੁੱਲ੍ਹਾਂ ਦਾ ਰੰਗ ਕਾਲਾ ਪੈ ਜਾਂਦਾ ਹੈ ਤਾਂ ਮਲਾਈ ਵਿਚ ਨਿੰਬੂ ਰਸ ਦੀਆਂ ਕੁਝ ਬੂੰਦਾਂ ਸ਼ਾਮਿਲ ਕਰ ਲਓ। ਰਾਤ ਨੂੰ ਸ਼ੁੱਧ ਬਦਾਮ ਤੇਲ ਅਤੇ ਆਰਗਨ ਤੇਲ ਬੁੱਲ੍ਹਾਂ ਦੀ ਚਮੜੀ ਨੂੰ ਪੌਸ਼ਟਿਕਤਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਆਰਗਨ ਆਇਲ ਦੀਆਂ ਬੂੰਦਾਂ ਨਾਲ ਤੁਸੀਂ ਸਿੱਧੇ ਬੁੱਲ੍ਹਾਂ 'ਤੇ ਮਾਲਿਸ਼ ਕਰ ਸਕਦੇ ਹੋ।
ਨਾਰੀਅਲ ਤੇਲ ਨੂੰ ਚਮੜੀ, ਖਾਸ ਕਰਕੇ ਚਿਹਰੇ ਦੇ ਮੇਕਅਪ ਨੂੰ ਹਟਾਉਣ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ। ਨਾਰੀਅਲ ਤੇਲ ਨੂੰ ਸੁੰਦਰਤਾ ਪ੍ਰਸਾਧਨ ਅਤੇ ਖਾਧ ਤੇਲ, ਦੋਵਾਂ ਤਰ੍ਹਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰੂਪ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ, ਕਿਉਂਕਿ ਦੂਜੇ ਸੁੰਦਰਤਾ ਪ੍ਰਸਾਧਨਾਂ ਦੇ ਮੁਕਾਬਲੇ ਇਸ ਵਿਚ ਕੋਈ ਵੀ ਸਿੰਥੈਟਿਕ ਸੰਘਟਕ ਮੌਜੂਦ ਨਹੀਂ ਹੁੰਦਾ ਅਤੇ ਦੂਜੇ ਤੇਲਾਂ ਦੇ ਮੁਕਾਬਲੇ ਨਾਰੀਅਲ ਤੇਲ ਵਿਚੋਂ ਕਦੇ ਬਦਬੂ ਵੀ ਨਹੀਂ ਆਉਂਦੀ। ਨਾਰੀਅਲ ਤੇਲ ਅਤੇ ਆਰਗਨ ਤੇਲ ਆਧਰਿਤ ਬੁੱਲ੍ਹ ਬਾਮ ਅਤੇ ਬੁੱਲ੍ਹ ਕ੍ਰੀਮ ਸਰਦੀਆਂ ਵਿਚ ਬੁੱਲ੍ਹਾਂ ਦੀ ਸੁੰਦਰਤਾ ਲਈ ਵਰਤੀ ਜਾ ਸਕਦੀ ਹੈ।
**

ਕੁਝ ਸਿਹਤਮੰਦ ਜ਼ਾਇਕੇਦਾਰ ਸਨੈਕਸ

ਡਬਲ ਬੀਨਸ ਛੋਲਿਆਂ ਦਾ ਸੈਂਡਵਿਚ

ਫਰਿੱਜ ਵਿਚ ਛੁੱਟੀ ਵਾਲੇ ਦਿਨ ਜਾਂ ਬਾਕੀ ਦਿਨਾਂ ਵਿਚ ਵੀ ਉਬਲੇ ਰਾਜਮਾਂਹ, ਚਿੱਟੇ ਛੋਲੇ, ਸਫੈਦ ਰੋਂਗੀ, ਆਲੂ ਉਬਾਲ ਕੇ ਰੱਖੋ। ਬੀਨਸ, ਛੋਲਿਆਂ ਵਿਚ ਪ੍ਰੋਟੀਨ ਦੀ ਮਾਤਰਾ ਕਾਫੀ ਹੁੰਦੀ ਹੈ। ਬ੍ਰੈੱਡ ਵਿਚ ਕਣਕ ਦੇ ਆਟੇ ਤੋਂ ਬਣੇ ਜਾਂ ਮਲਟੀਗ੍ਰੇਨ ਬ੍ਰੈੱਡ ਹੀ ਰੱਖੋ ਤਾਂ ਕਿ ਉਨ੍ਹਾਂ ਨੂੰ ਕਾਰਬੋਹਾਈਡ੍ਰੇਟ ਅਤੇ ਫਾਈਬਰ ਵੀ ਮਿਲ ਸਕੇ। ਬ੍ਰੈੱਡ 'ਤੇ ਥੋੜ੍ਹੀ ਸੌਸ, ਹਰੀ ਚਟਣੀ ਲਗਾਓ, ਉਸ 'ਤੇ ਉਬਲੀ ਬੀਨਸ ਦੇ ਦਾਣੇ ਫੈਲਾਅ ਦਿਓ, ਬੀਨਸ ਵਿਚ ਛੋਟਾ ਕੱਟਿਆ ਪਿਆਜ਼, ਟਮਾਟਰ, ਖੀਰਾ, ਉਬਲਿਆ ਆਲੂ ਕੁਝ ਵੀ ਮਿਲਾ ਲਓ। ਨਮਕ ਅਤੇ ਚਾਟ ਮਸਾਲਾ ਮਿਲਾ ਕੇ ਦਿਓ। ਇਹ ਸੈਂਡਵਿਚ ਸਵਾਦੀ ਅਤੇ ਸਿਹਤਦਾਇਕ ਹਨ ਅਤੇ ਇਨ੍ਹਾਂ ਨਾਲ ਬੱਚਿਆਂ ਦਾ ਪੇਟ ਵੀ ਕੁਝ ਸਮੇਂ ਲਈ ਭਰ ਜਾਂਦਾ ਹੈ।
ਸੂਜ਼ੀ ਮੈਕ੍ਰੋਨੀ

ਬਾਜ਼ਾਰੋਂ ਸੂਜ਼ੀ ਮੈਕ੍ਰੋਨੀ ਲਿਆ ਕੇ ਘਰ ਵਿਚ ਰੱਖੋ। ਕਦੇ-ਕਦੇ ਮੈਕ੍ਰੋਨੀ ਉਬਾਲ ਕੇ, ਸਬਜ਼ੀਆਂ ਘੱਟ ਘਿਓ ਵਿਚ ਭੁੰਨ ਕੇ ਟਮਾਟਰ ਚਟਣੀ ਮਿਲਾ ਕੇ ਬਣਾਓ। ਬੱਚਿਆਂ ਨੂੰ ਸਬਜ਼ੀਆਂ ਵੀ ਮਿਲ ਜਾਣਗੀਆਂ ਅਤੇ ਸਵਾਦ ਵੀ ਵਧੇਗਾ। ਚਾਹੋ ਤਾਂ ਉਸ ਵਿਚ ਕਾਟੇਜ ਪਨੀਰ ਬਰੂਰ ਦਿਓ ਜਾਂ ਛੋਟੇ ਟੁਕੜਿਆਂ ਵਿਚ ਕੱਟ ਕੇ ਪਾਓ। ਮੈਦੇ ਵਾਲੀ ਮੈਕ੍ਰੋਨੀ ਦੇ ਮੁਕਾਬਲੇ ਵਿਚ ਸੂਜ਼ੀ ਮੈਕ੍ਰੋਨੀ ਸਿਹਤ ਪੱਖੋਂ ਚੰਗੀ ਹੁੰਦੀ ਹੈ।


-ਸੁਦਰਸ਼ਨ ਚੌਧਰੀ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX