ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  14 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  23 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  41 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  48 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਸਾਡੀ ਸਿਹਤ

ਮੋਟਾਪੇ ਨੂੰ ਖ਼ੁਦ ਸੱਦਾ ਨਾ ਦਿਓ

ਮੋਟਾਪਾ ਨਾ ਕੇਵਲ ਖੂਬਸੂਰਤੀ ਦਾ ਦੁਸ਼ਮਣ ਹੈ, ਸਗੋਂ ਇਹ ਅਨੇਕਾਂ ਰੋਗਾਂ ਨੂੰ ਸੱਦਾ ਵੀ ਦਿੰਦਾ ਹੈ। ਖਾਣ-ਪੀਣ ਅਤੇ ਰਹਿਣ-ਸਹਿਣ ਵਿਚ ਲਾਪ੍ਰਵਾਹੀ ਅਤੇ ਆਰਾਮ ਪਸੰਦ ਜ਼ਿੰਦਗੀ ਮੋਟਾਪੇ ਦਾ ਮੁੱਖ ਕਾਰਨ ਹੈ, ਜਿਸ ਨਾਲ ਸਰੀਰ 'ਤੇ ਚਰਬੀ ਦੀ ਪਰਤ-ਦਰ-ਪਰਤ ਜਮ੍ਹਾਂ ਹੁੰਦੀ ਜਾਂਦੀ ਹੈ।
ਸੁੰਦਰ ਅਤੇ ਛਰਹਰੀ ਕਾਇਆ ਅਤੇ ਸੁਡੌਲ ਕਮਰ ਭਲਾ ਕਿਸ ਨੂੰ ਚੰਗੀ ਨਹੀਂ ਲਗਦੀ? ਪਰ ਇਸ ਵਾਸਤੇ ਕੋਸ਼ਿਸ਼ ਕਰਨੀ ਵੀ ਜ਼ਰੂਰੀ ਹੈ। ਕਸਰਤ, ਸਰੀਰਕ ਮਿਹਨਤ ਅਤੇ ਜੀਭ 'ਤੇ ਕਾਬੂ ਰੱਖ ਕੇ ਅਸੀਂ ਕਾਫੀ ਹੱਦ ਤੱਕ ਮੋਟਾਪੇ ਨੂੰ ਰੋਕ ਸਕਦੇ ਹਾਂ। ਮੋਟਾਪੇ ਦੇ ਸੰਦਰਭ ਵਿਚ ਕੁਝ ਧਿਆਨ ਦੇਣ ਯੋਗ ਗੱਲਾਂ ਪੇਸ਼ ਹਨ-
* ਨਿਯਮਤ ਕਸਰਤ, ਖੇਡ-ਕੁੱਦ ਅਤੇ ਤੇਜ਼ ਚਾਲ ਨਾਲ ਚੱਲਣਾ ਸਰੀਰ ਨੂੰ ਸੰਤੁਲਤ ਰੱਖਦਾ ਹੈ। ਘਰੇਲੂ ਕੰਮਾਂ ਜਿਵੇਂ ਝਾੜੂ-ਪੋਚਾ ਲਗਾਉਣਾ, ਕੱਪੜੇ ਧੋਣਾ ਅਤੇ ਘਰ ਦੀ ਸਫਾਈ ਵਿਚ ਲੋੜੀਂਦੀ ਕਸਰਤ ਹੋ ਜਾਂਦੀ ਹੈ ਅਤੇ ਚਰਬੀ ਨਹੀਂ ਚੜ੍ਹਦੀ।
* ਕਈ ਲੋਕਾਂ ਨੂੰ ਦਿਨ ਭਰ ਕੁਝ ਨਾ ਕੁਝ ਖਾਣ ਦੀ ਆਦਤ ਹੁੰਦੀ ਹੈ। ਫੁਰਸਤ ਵਿਚ ਬੈਠੇ ਹਨ ਤਾਂ ਖਾਣਾ, ਟੀ. ਵੀ. ਦੇਖਦੇ-ਦੇਖਦੇ ਖਾਣਾ। ਕੁਝ ਲੋਕ ਆਪਣੀ ਕੁੰਠਾ ਦੂਰ ਕਰਨ ਲਈ ਵੀ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ, ਮੋਟਾਪਾ ਤਾਂ ਵਧੇਗਾ ਹੀ।
* ਆਸ-ਪਾਸ ਦੀ ਦੂਰੀ ਪੈਦਲ ਹੀ ਤੈਅ ਕਰੋ। ਥੋੜ੍ਹੀ ਜਿਹੀ ਦੂਰੀ ਲਈ ਵਾਹਨਾਂ ਦੀ ਵਰਤੋਂ ਨਾ ਕਰੋ।
* ਕਈ ਲੋਕਾਂ ਦਾ ਮੰਨਣਾ ਹੈ ਕਿ ਇਕ ਸਮੇਂ ਭੋਜਨ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ, ਪਰ ਇਹ ਗ਼ਲਤ ਧਾਰਨਾ ਹੈ।
* ਦਿਮਾਗੀ ਕੰਮ ਕਰਨ ਵਾਲੇ ਵਿਅਕਤੀ ਜਾਂ ਅਫਸਰ, ਜਿਨ੍ਹਾਂ ਨੂੰ ਪੈਦਲ ਚੱਲਣ ਜਾਂ ਘੁੰਮਣ ਦਾ ਕੰਮ ਘੱਟ ਕਰਨਾ ਪੈਂਦਾ ਹੈ, ਅਕਸਰ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿਅਕਤੀ ਨੂੰ ਖਾਣ-ਪੀਣ 'ਤੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਨਿਯਮਤ ਰੂਪ ਨਾਲ ਕਸਰਤ ਅਤੇ ਸੈਰ ਕਰਨੀ ਚਾਹੀਦੀ ਹੈ।
* ਭੋਜਨ ਅਤੇ ਨਾਸ਼ਤੇ ਵਿਚ ਪੁੰਗਰੇ ਅਨਾਜ, ਸਲਾਦ ਅਤੇ ਸੂਪ ਨੂੰ ਜ਼ਰੂਰ ਸ਼ਾਮਿਲ ਕਰੋ। ਇਹ ਚਰਬੀ ਘਟਾਉਣ ਤੋਂ ਇਲਾਵਾ ਐਸੀਡਿਟੀ, ਛਾਲੇ, ਕੈਂਸਰ, ਕਬਜ਼ ਆਦਿ ਰੋਗਾਂ ਦੀ ਰੋਕਥਾਮ ਵਿਚ ਵੀ ਸਹਾਇਕ ਹੁੰਦੇ ਹਨ।
* ਕੇਕ, ਪੇਸਟਰੀ, ਆਈਸਕ੍ਰੀਮ, ਡੱਬਾਬੰਦ ਖਾਧ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਪਾਣੀ ਵੱਧ ਤੋਂ ਵੱਧ ਪੀਓ। ਭੋਜਨ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਪਾਣੀ ਪੀਣਾ ਹਾਨੀਕਾਰਕ ਹੈ।
* ਨਿਸਚਿਤ ਸਮੇਂ 'ਤੇ ਭੋਜਨ ਕਰੋ। ਅਨਿਯਮਤ ਅਤੇ ਮਾਸਾਹਾਰੀ ਭੋਜਨ ਤੋਂ ਦੂਰ ਰਹੋ। ਰਾਤ ਦਾ ਭੋਜਨ ਸੌਣ ਤੋਂ ਤਿੰਨ ਘੰਟੇ ਪਹਿਲਾਂ ਜ਼ਰੂਰ ਕਰ ਲਓ।
* ਵਧਦੀ ਉਮਰ ਦੇ ਨਾਲ ਪਾਚਣ ਕਿਰਿਆ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਲਈ ਤੇਲ, ਚਾਹ, ਘਿਓ, ਕੌਫੀ ਦਾ ਸੇਵਨ ਘੱਟ ਕਰੋ। ਫਲਾਂ ਦਾ ਰਸ, ਸਲਾਦ ਅਤੇ ਸੂਪ ਆਦਿ ਨੂੰ ਪਹਿਲ ਦਿਓ।
ਆਲਸ, ਲਾਪ੍ਰਵਾਹੀ, ਅਕਰਮਣਤਾ ਅਤੇ ਆਰਾਮ ਭਰਪੂਰ ਜੀਵਨ ਸ਼ੈਲੀ ਮੋਟਾਪੇ ਦਾ ਮੁੱਖ ਕਾਰਨ ਹੈ। ਇਨ੍ਹਾਂ ਤੋਂ ਪ੍ਰਹੇਜ਼ ਕਰਨ ਦੀ ਕੋਸ਼ਿਸ਼ ਕਰੋ।
**


ਖ਼ਬਰ ਸ਼ੇਅਰ ਕਰੋ

ਗੁੜ ਹੈ ਗੁਣਾਂ ਦੀ ਖਾਨ

ਆਯੁਰਵੈਦ ਵਿਚ ਗੁੜ ਨੂੰ ਬਹੁਤ ਗੁਣਵਾਨ, ਉਮਰ ਵਧਾਉਣ ਵਾਲਾ ਅਤੇ ਸਰੀਰ ਨੂੰ ਨਿਰੋਗ ਅਤੇ ਜਵਾਨੀ ਨੂੰ ਕਾਇਮ ਰੱਖਣ ਵਾਲਾ ਕਿਹਾ ਗਿਆ ਹੈ। ਆਯੁਰਵੈਦ ਅਨੁਸਾਰ ਗੁੜ ਖਾਰੀ, ਭਾਰੀ ਅਤੇ ਗਰਮ ਤਾਸੀਰ ਵਾਲਾ ਹੁੰਦਾ ਹੈ। ਠੰਢ ਦੇ ਦਿਨਾਂ ਵਿਚ ਸ਼ਕਤੀਵਰਧਕ ਅਤੇ ਮੂਤਰ ਦੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ। ਗੁੜ ਜਿੰਨਾ ਪੁਰਾਣਾ ਹੋਵੇ, ਓਨਾ ਜ਼ਿਆਦਾ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਸਰੀਰ ਦੇ ਤਾਪਮਾਨ ਨੂੰ ਕਾਬੂ ਰੱਖਣ ਵਿਚ ਗੁੜ ਸਹਾਇਕ ਹੁੰਦਾ ਹੈ, ਕੋਸੇ ਪਾਣੀ ਜਾਂ ਫਿਰ ਚਾਹ ਵਿਚ ਸ਼ੱਕਰ ਦੀ ਜਗ੍ਹਾ ਗੁੜ ਮਿਲਾ ਕੇ ਰੋਜ਼ਾਨਾ ਪੀਓ। ਰੋਜ਼ ਸੌਣ ਤੋਂ ਪਹਿਲਾਂ ਦੁੱਧ ਵਿਚ ਗੁੜ ਪਾ ਕੇ ਪੀਓ। ਇਸ ਨਾਲ ਸਾਡਾ ਖੂਨ ਸ਼ੁੱਧ ਹੁੰਦਾ ਹੈ, ਕਬਜ਼ ਨਹੀਂ ਰਹਿੰਦੀ ਅਤੇ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਸਾਡੀ ਪਾਚਣ ਕਿਰਿਆ ਦਰੁਸਤ ਰਹਿੰਦੀ ਹੈ, ਪੇਟ ਵਿਚ ਗੈਸ ਨਹੀਂ ਬਣਦੀ ਹੈ। ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ। ਇਸ ਵਿਚ ਕੈਲੋਰੀ ਵੀ ਭਰਪੂਰ ਮਾਤਰਾ ਵਿਚ ਪਾਈ ਜਾਂਦੀ ਹੈ। ਵਿਗਿਆਨੀਆਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰਕ ਸਮਰੱਥਾ ਬਣਾਈ ਰੱਖਣ ਅਤੇ ਲੰਮੀ ਉਮਰ ਲਈ ਗੁੜ ਦੀ ਵਰਤੋਂ ਚੰਗੀ ਰਹਿੰਦੀ ਹੈ। ਡਾਕਟਰ ਹਮੇਸ਼ਾ ਗਰਭਵਤੀ ਔਰਤਾਂ ਨੂੰ ਨਿਯਮਤ ਗੁੜ ਖਾਣ ਦੀ ਸਲਾਹ ਦਿੰਦੇ ਹਨ। ਜੇ ਗਰਭਵਤੀ ਔਰਤ ਨਿਯਮਤ ਗੁੜ ਖਾਵੇ ਤਾਂ ਉਸ ਨੂੰ ਅਨੀਮੀਆ ਨਹੀਂ ਹੋ ਸਕਦਾ।
ਗੁੜ ਸੁੰਦਰਤਾ ਵਧਾਉਂਦਾ ਹੈ : ਗੁੜ ਖੂਨ ਵਿਚੋਂ ਨੁਕਸਾਨਦੇਹ ਟਾਕਸਿਨ ਨੂੰ ਬਾਹਰ ਕਰ ਕੇ ਚਮੜੀ ਦੀ ਸਫ਼ਾਈ ਵਿਚ ਮਦਦ ਕਰਦਾ ਹੈ ਅਤੇ ਖੂਨ ਸੰਚਾਰ ਨੂੰ ਠੀਕ ਕਰਦਾ ਹੈ। ਖੂਨ ਸਾਫ਼ ਹੋਣ ਨਾਲ ਸਰੀਰ 'ਤੇ ਫੋੜੇ-ਫਿਨਸੀਆਂ ਵੀ ਨਹੀਂ ਹੋਣਗੀਆਂ। ਗੁੜ ਸਿਰਫ ਚਮੜੀ ਵਿਚ ਨਿਖਾਰ ਹੀ ਨਹੀਂ ਲਿਆਉਂਦਾ, ਸਗੋਂ ਚਮੜੀ 'ਤੇ ਝੁਰੜੀਆਂ ਪੈਣ ਤੋਂ ਵੀ ਰੋਕਦਾ ਹੈ। ਗੁੜ ਵਿਚ ਐਂਟੀ-ਆਕਸੀਡੈਂਟ ਹੁੰਦਾ ਹੈ, ਜੋ ਫ੍ਰੀ ਰੈਡੀਕਲਸ ਨਾਲ ਲੜਨ ਵਿਚ ਸਹਾਇਕ ਹੈ। ਇਸ ਲਈ ਰੋਜ਼ਾਨਾ ਗੁੜ ਦਾ ਸੇਵਨ ਕਰੋ ਤਾਂ ਇਹ ਤੁਹਾਡੀਆਂ ਝੁਰੜੀਆਂ ਨੂੰ ਰੋਕਣ ਵਿਚ ਮਦਦ ਕਰੇਗਾ। ਗੁੜ ਦਾ ਸੇਵਨ ਮੂਡ ਨੂੰ ਵੀ ਚੰਗਾ ਰੱਖਦਾ ਹੈ। ਔਰਤਾਂ ਅਕਸਰ ਮੁਹਾਸਿਆਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਗੁੜ ਇਨ੍ਹਾਂ ਵਾਸਤੇ ਲਾਭਦਾਇਕ ਹੈ। ਇਕ ਛੋਟੇ ਗੁੜ ਦੇ ਟੁਕੜੇ ਵਿਚ ਟਮਾਟਰ ਦਾ ਰਸ ਚੰਗਾ ਨਿੰਬੂ ਦਾ ਰਸ, ਚੁਟਕੀ ਭਰ ਹਲਦੀ ਅਤੇ ਥੋੜ੍ਹੀ ਗਰਮ ਚਾਹ ਮਿਲਾਓ, ਫਿਰ ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾਓ। ਇਸ ਨਾਲ ਮੁਹਾਸਿਆਂ ਦੀ ਸਮੱਸਿਆ ਛੇਤੀ ਦੂਰ ਹੋ ਜਾਵੇਗੀ। ਰੋਜ਼ਾਨਾ ਗੁੜ ਖਾਣ ਨਾਲ ਚਿਹਰੇ ਦੇ ਕਾਲੇ ਧੱਬੇ ਅਤੇ ਪਿੰਪਲਸ ਆਦਿ ਦੂਰ ਹੋ ਜਾਂਦੇ ਹਨ।
ਚਮੜੀ ਦੇ ਨਾਲ-ਨਾਲ ਗੁੜ ਦਾ ਸੇਵਨ ਕਰਨਾ ਵਾਲਾਂ ਲਈ ਵੀ ਫਾਇਦੇਮੰਦ ਹੈ। ਇਹ ਵਾਲਾਂ ਨੂੰ ਸੰਘਣੇ ਅਤੇ ਖੂਬਸੂਰਤ ਬਣਾਉਂਦਾ ਹੈ। ਗੁੜ ਵਿਚ ਮੁਲਤਾਨੀ ਮਿੱਟੀ, ਦਹੀਂ ਅਤੇ ਪਾਣੀ ਮਿਲਾ ਕੇ ਇਕ ਪੈਕ ਤਿਆਰ ਕਰ ਲਓ। ਇਹ ਪੈਕ ਵਾਲ ਧੋਣ ਤੋਂ ਇਕ ਘੰਟਾ ਪਹਿਲਾਂ ਲਗਾ ਲਓ। ਇਸ ਤੋਂ ਬਾਅਦ ਵਾਲ ਧੋਵੋ। ਵਾਲ ਸੰਘਣੇ ਤਾਂ ਹੋਣਗੇ ਹੀ, ਨਾਲ ਹੀ ਮੁਲਾਇਮ ਤੇ ਚਮਕਦਾਰ ਵੀ ਹੋ ਜਾਣਗੇ।
ਜੋ ਲੋਕ ਧੂੜ, ਸੀਮੈਂਟ, ਭੱਠੀ, ਧਾਗੇ ਦੇ ਉਦਯੋਗ ਆਦਿ ਵਿਚ ਕੰਮ ਕਰਦੇ ਹਨ, ਉਨ੍ਹਾਂ ਦੇ ਗਲੇ, ਸਾਹ ਪ੍ਰਣਾਲੀ ਦੇ ਸਾਰੇ ਰੋਗਾਂ ਤੋਂ ਗੁੜ ਬਚਾਅ ਕਰਦਾ ਹੈ, ਉਨ੍ਹਾਂ ਨੂੰ ਹਰ ਰੋਜ਼ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।


-ਅਭੈ ਕੁਮਾਰ ਜੈਨ,
ਤ੍ਰਿਪਤੀ ਬੰਦਾ ਰੋਡ, ਭਵਾਨੀਮੰਡੀ (ਰਾਜਸਥਾਨ)-326502

ਘਰੇਲੂ ਦਵਾਈ ਦਾ ਕੰਮ ਕਰਦਾ ਹੈ ਨਿੰਬੂ

* ਇਹ ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਚਮੜੀ ਨੂੰ ਨਵੀਨ ਆਭਾ ਪ੍ਰਦਾਨ ਕਰਦਾ ਹੈ।
* ਤ੍ਰਿਦੋਸ਼ਨਾਸ਼ਕ ਹੋਣ ਦੇ ਕਾਰਨ ਵਾਤ, ਪਿੱਤ, ਕਫ ਦੇ ਵਿਕਾਰਾਂ ਨੂੰ ਦੂਰ ਕਰਦਾ ਹੈ।
* ਲੂ ਲੱਗਣ 'ਤੇ ਨਿੰਬੂ ਅਤੇ ਪਿਆਜ਼ ਦੇ ਰਸ ਦੇ ਨਾਲ ਥੋੜ੍ਹਾ ਜਿਹਾ ਸੇਂਧਾ ਨਮਕ ਪਾ ਕੇ ਪਿਲਾਉਣ ਨਾਲ ਲੂ ਮਿਟ ਜਾਂਦੀ ਹੈ।
* ਨਿੰਬੂ ਨੂੰ ਸੁੰਘਣ ਨਾਲ ਨਜ਼ਲੇ ਵਿਚ ਰਾਹਤ ਮਿਲਦੀ ਹੈ।
* ਗਰਮ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਜ਼ੁਕਾਮ ਵਿਚ ਲਾਭ ਪਹੁੰਚਦਾ ਹੈ।
* ਗੰਨੇ ਦੇ ਨਾਲ ਨਿੰਬੂ ਦੇ ਰਸ ਦੇ ਸੇਵਨ ਨਾਲ ਪੀਲੀਆ ਰੋਗ ਵਿਚ ਲਾਭ ਮਿਲਦਾ ਹੈ।
* ਨਿੰਬੂ ਦੇ ਰਸ ਨਾਲ ਤੁਲਸੀ ਦੇ ਪੱਤਿਆਂ ਦੇ ਰਸ ਨੂੰ ਪੀਣ ਨਾਲ ਚਰਮ ਰੋਗ ਵਿਚ ਲਾਭ ਮਿਲਦਾ ਹੈ।
* ਵਾਲ ਡਿਗਦੇ ਹੋਣ ਜਾਂ ਸਿਰ ਵਿਚ ਖੁਸ਼ਕੀ ਹੋਵੇ ਤਾਂ ਔਲੇ ਨੂੰ ਨਿੰਬੂ ਦੇ ਰਸ ਵਿਚ ਪੀਸ ਕੇ ਸਿਰ 'ਤੇ ਲਗਾਉਣ ਨਾਲ ਵਾਲਾਂ ਦਾ ਝੜਨਾ ਰੁਕ ਜਾਂਦਾ ਹੈ। ਵਾਲ ਕਾਲੇ, ਲੰਬੇ, ਸੰਘਣੇ, ਮੁਲਾਇਮ ਹੋ ਜਾਂਦੇ ਹਨ।


-ਮੀਨਾ ਜੈਨ ਛਾਬੜਾ

ਪ੍ਰਦੂਸ਼ਣ ਅਤੇ ਵਿਗੜਦੀ ਸਿਹਤ

ਪ੍ਰਦੂਸ਼ਣ ਦਾ ਸਭ ਤੋਂ ਵੱਡਾ ਪ੍ਰਭਾਵ ਪੂਰੀ ਮਨੁੱਖ ਜਾਤੀ ਅਤੇ ਜਾਨਵਰਾਂ 'ਤੇ ਪੈਂਦਾ ਹੈ। ਤਾਜ਼ਾ ਹਵਾ ਨਾ ਮਿਲਣ ਨਾਲ ਜਾਂ ਪ੍ਰਦੂਸ਼ਤ ਹਵਾ ਮਿਲਣ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਇਨਸਾਨ ਅਸਾਨੀ ਨਾਲ ਹੁੰਦਾ ਹੈ। ਤਾਜ਼ੀ ਹਵਾ ਤਨ, ਮਨ ਦੋਵਾਂ ਨੂੰ ਤਰੋਤਾਜ਼ਾ ਰੱਖਦੀ ਹੈ। ਰਾਜਧਾਨੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵਧਦਾ ਪ੍ਰਦੂਸ਼ਣ ਲੋਕਾਂ ਨੂੰ ਬਿਮਾਰ ਬਣਾ ਰਿਹਾ ਹੈ। ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣੋ-
ਪ੍ਰਦੂਸ਼ਣ ਦਾ ਆਮ ਪ੍ਰਭਾਵ
* ਅੱਖਾਂ ਵਿਚ ਜਲਣ।
* ਬਾਹਰ ਨਿਕਲਦੇ ਹੀ ਸਾਹ ਲੈਣ ਵਿਚ ਮੁਸ਼ਕਿਲ।
* ਸਰੀਰ ਵਿਚ ਖੁਜਲੀ ਹੋਣਾ।
* ਖੰਘ ਦਾ ਅਕਸਰ ਬਣੇ ਰਹਿਣਾ। ਗਲੇ ਵਿਚ ਖਿਚਖਿਚ ਰਹਿਣਾ।
* ਸਿਰ ਦੇ ਵਾਲਾਂ, ਨਹੁੰਆਂ 'ਤੇ ਵੀ ਪ੍ਰਦੂਸ਼ਣ ਦਾ ਪ੍ਰਭਾਵ।
* ਇਸ ਤੋਂ ਇਲਾਵਾ ਪ੍ਰਦੂਸ਼ਣ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ
ਦਿਲ ਦੀ ਬਿਮਾਰੀ : ਜ਼ਿਆਦਾ ਪ੍ਰਦੂਸ਼ਤ ਜਗ੍ਹਾ 'ਤੇ ਰਹਿਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ।
ਦਿਲ ਦੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋ ਸਕੇ ਤਾਂ ਪ੍ਰਦੂਸ਼ਤ ਜਗ੍ਹਾ ਤੋਂ ਦੂਰੀ 'ਤੇ ਮਕਾਨ ਲਓ।
ਸਾਹ ਵਾਲੀ ਨਲੀ 'ਤੇ ਪ੍ਰਭਾਵ
ਪ੍ਰਦੂਸ਼ਣ ਦਾ ਸਿੱਧਾ ਪ੍ਰਭਾਵ ਸਾਹ ਵਾਲੀ ਨਲੀ 'ਤੇ ਪੈਂਦਾ ਹੈ, ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ, ਜਲਣ ਮਹਿਸੂਸ ਹੁੰਦੀ ਹੈ।
ਪ੍ਰਦੂਸ਼ਣ ਵਾਲੀ ਜਗ੍ਹਾ 'ਤੇ ਜਾਣ ਤੋਂ ਬਚੋ। ਜਾਓ ਵੀ ਤਾਂ ਮਾਸਕ ਪਹਿਨੋ।
ਅੱਖਾਂ 'ਤੇ ਪ੍ਰਭਾਵ
ਅੱਖਾਂ ਵਿਚ ਜਲਣ, ਪਾਣੀ ਆਉਣਾ, ਖੁਜਲੀ ਹੋਣਾ ਅਤੇ ਡ੍ਰਾਈਨੈਸ ਹੋਣਾ ਅੱਖਾਂ ਦੀਆਂ ਆਮ ਸਮੱਸਿਆਵਾਂ ਹਨ। ਉਦਯੋਗਿਕ ਇਲਾਕੇ ਦੇ ਨੇੜੇ ਰਹਿਣ ਵਾਲਿਆਂ ਵਿਚ ਜਾਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਇਹ ਸ਼ਿਕਾਇਤ ਹੁੰਦੀ ਹੈ। ਵੈਸੇ ਜਿਨ੍ਹਾਂ ਸੜਕਾਂ 'ਤੇ ਜ਼ਿਆਦਾ ਵਾਹਨ ਚਲਦੇ ਹੋਣ, ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿਣ ਵਾਲਿਆਂ ਨੂੰ ਵੀ ਇਹ ਸ਼ਿਕਾਇਤ ਰਹਿੰਦੀ ਹੈ।
ਅੱਖਾਂ ਵਿਚ ਲੁਬਰੀਕੇਟਸ ਡਰਾਪ ਪਾਉਂਦੇ ਰਹੋ। ਇਨ੍ਹਾਂ ਨਾਲ ਪ੍ਰਦੂਸ਼ਣ ਨਾਲ ਹੋਣ ਵਾਲੀ ਜਲਣ ਅਤੇ ਖੁਸ਼ਕੀ ਘੱਟ ਹੁੰਦੀ ਹੈ। ਬਾਹਰ ਨਿਕਲੋ ਤਾਂ ਚੰਗੀ ਕਿਸਮ ਦੀਆਂ ਐਨਕਾਂ ਲਗਾ ਕੇ ਜਾਓ।
ਘਰ ਵਿਚ ਪ੍ਰਦੂਸ਼ਣ ਨੂੰ ਘੱਟ ਕਰੋ
* ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿਓ।
* ਘਰ ਵਿਚ ਬਨਾਵਟੀ ਪੌਦੇ ਨਾ ਰੱਖੋ। ਨੈਚੁਰਲ ਇਨਡੋਰ ਪਲਾਂਟਸ ਰੱਖੋ।
* ਘਰ ਦੇ ਅੰਦਰ ਦੀਵਾ, ਅਗਰਬੱਤੀ, ਧੂਫ, ਕਪੂਰ ਨਾ ਜਲਾਓ। ਇਸ ਦਾ ਧੂੰਆਂ ਵੀ ਪ੍ਰਦੂਸ਼ਣ ਨੂੰ ਵਧਾਉਂਦਾ ਹੈ।
* ਗੱਦੇ ਅਤੇ ਸਿਰਹਾਣੇ ਨੂੰ ਧੁੱਪ ਲਗਾਉਂਦੇ ਰਹੋ।
* ਸੋਫਿਆਂ-ਪਰਦਿਆਂ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰਦੇ ਰਹੋ।
* ਚਾਦਰ, ਸੋਫਾ ਕਵਰ ਇਕ-ਦੋ ਹਫ਼ਤਿਆਂ ਦੇ ਫਰਕ ਨਾਲ ਬਦਲਦੇ ਰਹੋ।
* ਫਰਨੀਚਰ 'ਤੇ ਆਈ ਧੂੜ-ਮਿੱਟੀ ਝਾੜ ਕੇ ਸਾਫ਼ ਕਰਦੇ ਰਹੋ।
* ਘਰ ਵਿਚ ਐਗਜ਼ਾਸਟ ਫੈਨ ਲਗਾਓ, ਹੋ ਸਕੇ ਤਾਂ ਰਸੋਈ ਵਿਚ ਚਿਮਨੀ ਲਗਾਓ, ਤਾਂ ਕਿ ਖਾਣਾ ਬਣਾਉਣ ਵੇਲੇ ਧੂੰਆਂ ਘਰ ਵਿਚ ਨਾ ਫੈਲੇ।
ਕੁਝ ਘਰੇਲੂ ਉਪਾਅ
* ਨੱਕ ਦੀਆਂ ਦੋਵੇਂ ਮੋਰੀਆਂ ਵਿਚ ਗਾਂ ਦੇ ਘਿਓ ਜਾਂ ਸਰ੍ਹੋਂ ਦੇ ਤੇਲ ਦੀਆਂ ਦੋ ਬੂੰਦਾਂ ਪਾਓ, ਤਾਂ ਕਿ ਨੱਕ ਰਾਹੀਂ ਪ੍ਰਦੂਸ਼ਣ ਸਾਹ ਦੀ ਨਲੀ ਵਿਚ ਨਾ ਜਾ ਸਕੇ।
* ਸਰੀਰ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਦੇ ਰਹੋ ਤਾਂ ਕਿ ਖੂਨ ਸੰਚਾਰ ਸੁਚਾਰੂ ਰਹੇ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲੇ।
* ਇਮਿਊਨ ਸਿਸਟਮ ਤਾਕਤਵਰ ਕਰਨ ਲਈ ਗਿਲੋ ਦਾ ਰਸ ਖਾਲੀ ਪੇਟ ਪੀਓ।
* ਹਲਦੀ, ਸ਼ਹਿਦ ਦੀ ਵਰਤੋਂ ਨਿਯਮਤ ਕਰੋ।
* ਤੁਲਸੀ ਦੇ 4-5 ਪੱਤਿਆਂ ਦਾ ਨਿਯਮਤ ਸੇਵਨ ਕਰੋ। ਇਸ ਨਾਲ ਸਾਹ ਦੀ ਨਲੀ ਸਾਫ਼ ਰਹਿੰਦੀ ਹੈ।
* ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ, ਠੰਢਾ ਕਰਕੇ ਚਿਹਰੇ ਨੂੰ ਧੋਵੋ।
ਇਸ ਤੋਂ ਇਲਾਵਾ ਘਰ ਵਿਚ ਕੁਝ ਅਜਿਹੇ ਪੌਦੇ ਲਗਾਓ, ਜਿਨ੍ਹਾਂ ਨਾਲ ਆਕਸੀਜਨ ਦੀ ਮਾਤਰਾ ਘਰ ਵਿਚ ਵਧ ਸਕੇ, ਜਿਵੇਂ ਐਲੋਵੇਰਾ, ਤੁਲਸੀ, ਬਾਸਟਨ ਫਰਨ, ਮਨੀਪਲਾਂਟ, ਰਬੜ ਪਲਾਂਟ, ਨਾਗਫਨੀ, ਬੈਂਬੂ ਤੇ ਪਾਮ ਆਦਿ। ਘਰ ਦੇ ਬਾਹਰ ਜੇ ਜਗ੍ਹਾ ਹੈ ਤਾਂ ਅਸ਼ੋਕ ਦਾ ਪੌਦਾ ਲਗਾਓ। ਪ੍ਰਦੂਸ਼ਣ ਸਾਡੀ ਸਿਹਤ ਦਾ ਦੁਸ਼ਮਣ ਹੈ। ਸਾਨੂੰ ਜਾਗਰੂਕ ਹੋ ਕੇ ਇਸ ਦਾ ਮੁਕਾਬਲਾ ਕਰਨਾ ਪਵੇਗਾ ਤਾਂ ਕਿ ਅੱਗੇ ਆਉਣ ਵਾਲੀ ਪੀੜ੍ਹੀ ਸਿਹਤਮੰਦ ਰਹਿ ਸਕੇ।
-ਨੀਤੂ ਗੁਪਤਾ

ਏਡਜ਼ ਤੋਂ ਵੀ ਭਿਆਨਕ ਹੈ ਹੈਪੇਟਾਈਟਿਸ-ਸੀ

ਹੈਪੇਟਾਈਟਿਸ 'ਬੀ' ਅਤੇ 'ਸੀ' ਦਾ ਨਾਂਅ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ, ਕਿਉਂਕਿ ਇਨ੍ਹਾਂ ਬਿਮਾਰੀਆਂ ਦੀ ਚਰਚਾ ਬਹੁਤ ਹੀ ਹੁੰਦੀ ਰਹਿੰਦੀ ਹੈ ਪਰ ਇਸ ਦੀ ਭਿਆਨਕਤਾ ਦਾ ਅੰਦਾਜ਼ਾ ਸ਼ਾਇਦ ਹੀ ਕਿਸੇ ਨੂੰ ਹੋਵੇ। ਇਹ ਬਿਮਾਰੀਆਂ ਫੈਲਦੀਆਂ ਤਾਂ ਏਡਜ਼ ਦੀ ਤਰ੍ਹਾਂ ਹਨ ਪਰ ਇਸ ਦੇ ਵਾਇਰਸ ਏਡਸ ਦੇ ਵਾਇਰਸ ਨਾਲੋਂ 3 ਤੋਂ 4 ਸੌ ਗੁਣਾ ਜ਼ਿਆਦਾ ਸੰਕ੍ਰਮਿਤ ਹੁੰਦੇ ਹਨ।
ਜੇਕਰ ਕੋਈ ਵਿਅਕਤੀ ਹੈਪੇਟਾਈਟਿਸ 'ਬੀ' ਅਤੇ 'ਸੀ' ਵਾਇਰਸ ਦੀ ਚਪੇਟ ਵਿਚ ਆ ਜਾਂਦਾ ਹੈ ਤਾਂ ਉਸ ਦੀ ਮੌਤ ਤੱਕ ਹੋ ਸਕਦੀ ਹੈ। ਦੋਵੇਂ ਵਾਇਰਸਾਂ ਵਿਚ ਕਾਫੀ ਸਮਾਨਤਾਵਾਂ ਹੋਣ ਦੇ ਬਾਵਜੂਦ ਇਕ ਪ੍ਰਮੁੱਖ ਫਰਕ ਇਹ ਹੈ ਕਿ ਹੈਪੇਟਾਈਟਿਸ 'ਬੀ' ਲਈ ਵੈਕਸੀਨ ਬਣਾਈ ਜਾ ਚੁੱਕੀ ਹੈ ਪਰ ਹੈਪੇਟਾਈਟਿਸ 'ਸੀ' ਲਈ ਅਜੇ ਤੱਕ ਕੋਈ ਵੈਕਸੀਨ ਨਹੀਂ ਬਣੀ ਹੈ।
ਇਸ ਬਿਮਾਰੀ ਦੇ ਵਾਇਰਸ ਦੂਜੇ ਵਾਇਰਸ ਦੀ ਤਰ੍ਹਾਂ ਮੂੰਹ ਰਾਹੀਂ ਸਰੀਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦੇ, ਸਗੋਂ ਇਸ ਦੇ ਚਾਰ ਮੁੱਖ ਕਾਰਨ ਹਨ। ਪਹਿਲਾ ਕਾਰਨ ਹੈ ਸਟਰਲਾਈਜ਼ ਕੀਤੇ ਬਗੈਰ ਲਗਾਈ ਗਈ ਸੰਕ੍ਰਮਿਤ ਸੂਈ (ਟੀਕਾ), ਦੂਜਾ ਸੰਕ੍ਰਮਿਤ ਖੂਨ ਚੜ੍ਹਾਉਣ ਨਾਲ, ਤੀਜਾ ਗਰਭਵਤੀ ਰੋਗੀ ਮਾਂ ਤੋਂ ਬੱਚਿਆਂ ਵਿਚ ਅਤੇ ਚੌਥਾ ਸਰੀਰਕ ਸਬੰਧ ਬਣਾਏ ਜਾਣ ਨਾਲ।
ਇਨ੍ਹਾਂ ਬਿਮਾਰੀਆਂ ਦੀ ਚਪੇਟ ਵਿਚ ਉਨ੍ਹਾਂ ਲੋਕਾਂ ਦੇ ਆਉਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਜੋ ਦਵਾਈਆਂ ਦੇ ਸਹਾਰੇ ਜੀਵਨ ਗੁਜ਼ਾਰਦੇ ਹਨ।
ਇਹ ਵਾਇਰਸ ਜਦੋਂ ਖੂਨ ਰਾਹੀਂ ਸਰੀਰ ਵਿਚ ਦਾਖਲ ਹੁੰਦੇ ਹਨ ਤਾਂ ਜਿਗਰ ਵਿਚ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ ਅਤੇ ਜਿਗਰ ਵਿਚ ਰਿਸਾਈਕਿਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਬਾਅਦ ਜਿਗਰ ਦੀ ਜਲਣ ਅਤੇ ਸੋਜ ਦੇ ਲੱਛਣ ਦਿਖਾਈ ਦੇਣ ਲਗਦੇ ਹਨ।
ਹੈਪੇਟਾਈਟਿਸ ਦੇ ਸ਼ੁਰੂਆਤੀ ਲੱਛਣਾਂ ਵਿਚ ਥਕਾਨ ਮਹਿਸੂਸ ਕਰਨਾ ਅਤੇ ਬਿਸਤਰ 'ਤੇ ਲੇਟੇ ਰਹਿਣ ਨੂੰ ਮਨ ਕਰਨਾ, ਹਲਕਾ ਬੁਖਾਰ, ਸਿਰਦਰਦ, ਗਲੇ ਵਿਚ ਖਰਾਸ਼, ਭੁੱਖ ਘੱਟ ਲੱਗਣਾ, ਖਾਣੇ ਦੀ ਇੱਛਾ ਨਾ ਹੋਣਾ, ਉਲਟੀ ਆਉਣਾ ਆਦਿ ਪ੍ਰਮੁੱਖ ਹਨ। ਕੁਝ ਮਾਮਲਿਆਂ ਵਿਚ ਪੇਟ ਦੇ ਹੇਠਲੇ ਹਿੱਸੇ ਵਿਚ ਸੱਜੇ ਪਾਸੇ ਦਰਦ ਅਤੇ ਜਲਣ ਹੁੰਦੀ ਹੈ ਅਤੇ ਬਾਅਦ ਵਿਚ ਪਿਸ਼ਾਬ, ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਹੋ ਜਾਣਾ ਅਤੇ ਚਿਹਰਾ ਸੁਸਤ ਨਜ਼ਰ ਆਉਣ ਲਗਦਾ ਹੈ।
ਅੱਧੇ ਨਾਲੋਂ ਵੱਧ ਵਿਅਕਤੀਆਂ ਵਿਚ ਇਸ ਰੋਗ ਦੀ ਸ਼ੁਰੂਆਤ ਵਾਇਰਸ ਦੀ ਤਰ੍ਹਾਂ ਹੁੰਦੀ ਹੈ। ਫਰਕ ਸਿਰਫ ਏਨਾ ਹੁੰਦਾ ਹੈ ਕਿ ਫਲੂ ਇਕ ਨਿਸਚਿਤ ਸਮੇਂ ਵਿਚ ਆਪਣੇ-ਆਪ ਠੀਕ ਹੋ ਜਾਂਦਾ ਹੈ ਪਰ ਹੈਪੇਟਾਈਟਿਸ 'ਬੀ' ਅਤੇ 'ਸੀ' ਠੀਕ ਨਹੀਂ ਹੁੰਦਾ। ਕੁਝ ਲੋਕਾਂ ਵਿਚ ਇਸ ਦੇ ਲੱਛਣ ਲੰਬੇ ਸਮੇਂ ਵਿਚ ਹੌਲੀ-ਹੌਲੀ ਅਤੇ ਵੱਖਰੇ ਦਿਖਾਈ ਦਿੰਦੇ ਹਨ।
ਹੈਪੇਟਾਈਟਿਸ 'ਬੀ' ਅਤੇ 'ਸੀ' ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦਾ ਲੱਛਣ ਦੇ ਆਧਾਰ 'ਤੇ ਇਲਾਜ ਕੀਤਾ ਜਾਂਦਾ ਹੈ। ਵੈਸੇ ਤਾਂ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ ਪਰ ਕੁਝ ਮਰੀਜ਼ ਇਸ ਬਿਮਾਰੀ ਤੋਂ ਉੱਭਰ ਨਹੀਂ ਪਾਉਂਦੇ ਅਤੇ ਫਿਰ ਉਹ ਕੈਰੀਅਰ ਸਟੇਜ ਵਿਚ ਪਹੁੰਚ ਜਾਂਦੇ ਹਨ ਜੋ ਵਾਇਰਸ ਨੂੰ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿਚ ਪਹੁੰਚਾਉਂਦੇ ਹਨ। ਇਹ ਇਕ ਖਤਰਨਾਕ ਸਥਿਤੀ ਮੰਨੀ ਜਾਂਦੀ ਹੈ।
ਦੇਸ਼ ਵਿਚ ਲਗਪਗ 5 ਫੀਸਦੀ ਲੋਕ ਕੈਰੀਅਰ ਸਟੇਜ ਵਿਚ ਪਹੁੰਚ ਚੁੱਕੇ ਹਨ। ਅਜਿਹੇ ਮਰੀਜ਼ਾਂ ਨੂੰ ਜਿਗਰ ਸਿਰੋਸਿਸ ਅਤੇ ਕੈਂਸਰ ਤੱਕ ਹੋਣ ਦੀ ਸੰਭਾਵਨਾ ਰਹਿੰਦੀ ਹੈ। ਰੋਗ ਦੀ ਚਪੇਟ ਵਿਚ ਆਉਣ 'ਤੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਰਹਿਣ ਨਾਲ ਜਿਗਰ ਦੀ ਬਿਮਾਰੀ ਹੋਰ ਵੀ ਗੰਭੀਰ ਰੂਪ ਲੈ ਲੈਂਦੀ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਂਦੇ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਹੈਪੇਟਾਈਟਿਸ 'ਬੀ' ਅਤੇ 'ਸੀ' ਤੋਂ ਬਚਾਅ ਲਈ ਜ਼ਰੂਰੀ ਹੈ ਕਿ ਖੂਨ ਦੀ ਜਾਂਚ ਤੋਂ ਪਹਿਲਾਂ ਸਕ੍ਰੀਨਿੰਗ ਕਰਾਈ ਜਾਵੇ। ਸੰਕ੍ਰਮਿਤ ਸੂਈ ਦੀ ਵਰਤੋਂ ਨਾ ਕਰੋ। ਜਨਮ ਤੋਂ ਤੁਰੰਤ ਬਾਅਦ ਨਿਯਮ ਅਨੁਸਾਰ ਵੈਕਸੀਨ ਲਗਵਾਉਣਾ ਚਾਹੀਦਾ ਹੈ। ਪੀੜਤ ਵਿਅਕਤੀ ਨੂੰ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ। ਕਾਰਬੋਹਾਈਡ੍ਰੇਟ ਵਾਲੀਆਂ ਚੀਜ਼ਾਂ, ਸਬਜ਼ੀਆਂ ਅਤੇ ਘਰ ਵਿਚ ਕੱਢੇ ਗਏ ਰਸ ਦਾ ਸੇਵਨ ਕਰਨਾ ਠੀਕ ਹੁੰਦਾ ਹੈ। ਇਸ ਤੋਂ ਇਲਾਵਾ ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


-ਆਰਤੀ ਰਾਣੀ

ਸਰਦੀਆਂ ਅਤੇ ਚਮੜੀ ਦੀ ਸਮੱਸਿਆ

ਸਰਦੀਆਂ ਵਿਚ ਠੰਢੀਆਂ, ਖੁਸ਼ਕ ਹਵਾਵਾਂ ਸਾਡੇ 'ਤੇ ਪ੍ਰਭਾਵ ਪਾਉਂਦੀਆਂ ਹਨ, ਜਿਸ ਨਾਲ ਚਮੜੀ ਰੁੱਖੀ ਤੇ ਫਟੀ-ਫਟੀ ਜਿਹੀ ਹੋ ਜਾਂਦੀ ਹੈ। ਜੇ ਧਿਆਨ ਨਾ ਰੱਖਿਆ ਜਾਵੇ ਤਾਂ ਚਮੜੀ ਦੀ ਸਾਰੀ ਰੌਣਕ ਚਲੀ ਜਾਂਦੀ ਹੈ। ਚਮੜੀ ਸਬੰਧੀ ਸਮੱਸਿਆਵਾਂ ਦਾ ਮੁਕਾਬਲਾ ਸਰਦੀਆਂ ਵਿਚ ਅਕਸਰ ਲੋਕਾਂ ਨੂੰ ਕਰਨਾ ਪੈਂਦਾ ਹੈ। ਜੇਕਰ ਅਸੀਂ ਸਾਵਧਾਨੀ ਵਰਤੀਏ ਤਾਂ ਆਪਣੀ ਚਮੜੀ ਨੂੰ ਸਰਦੀਆਂ ਵਿਚ ਸੰਭਾਲ ਸਕਦੇ ਹਾਂ। ਸਰਦੀਆਂ ਵਿਚ ਕੁਝ ਆਮ ਸਮੱਸਿਆਵਾਂ ਚਮੜੀ ਨੂੰ ਪ੍ਰੇਸ਼ਾਨ ਕਰਦੀਆਂ ਹਨ। ਆਓ ਜਾਣੀਏ, ਕਿਵੇਂ ਦੇਖ-ਰੇਖ ਕਰਕੇ ਚਮੜੀ ਨੂੰ ਬਚਾਇਆ ਜਾ ਸਕਦਾ ਹੈ-
ਖੁਸ਼ਕੀ ਅਤੇ ਅਲਰਜੀ
ਕੀ ਕਾਰਨ ਹਨ
* ਤੇਜ਼ ਗਰਮ ਪਾਣੀ ਨਾਲ ਨਹਾਉਣਾ।
* ਸਰਦੀਆਂ ਵਿਚ ਗਰਮੀਆਂ ਵਾਲੇ ਸਾਬਣ ਦੀ ਵਰਤੋ।
* ਜ਼ਿਆਦਾ ਸਾਬਣ ਦੀ ਵਰਤੋਂ।
* ਲੋੜ ਤੋਂ ਜ਼ਿਆਦਾ ਗਰਮ ਕੱਪੜੇ ਪਹਿਨਣਾ।
ਕਿਵੇਂ ਕਰੀਏ ਕਾਬੂ
* ਸਰਦੀਆਂ ਵਿਚ ਗਲਿਸਰੀਨ ਵਾਲੇ ਸਾਬਣ ਦੀ ਵਰਤੋਂ ਕਰੋ।
* ਲੋੜ ਤੋਂ ਜ਼ਿਆਦਾ ਗਰਮ ਕੱਪੜੇ ਨਾ ਪਹਿਨੋ।
* ਪਹਿਲਾਂ ਸੂਤੀ ਬੁਨੈਣ ਪਹਿਨੋ, ਉਸ ਤੋਂ ਬਾਅਦ ਸਵੈਟਰ ਆਦਿ ਪਹਿਨੋ।
* ਪਾਣੀ ਦਾ ਤਾਪਮਾਨ ਏਨਾ ਰੱਖੋ ਕਿ ਪਾਣੀ ਦੀ ਠੰਢਕ ਖ਼ਤਮ ਹੋ ਜਾਵੇ।
* ਚੰਗੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ।
* ਨਹਾਉਣ ਤੋਂ ਬਾਅਦ ਨਾਰੀਅਲ, ਜੈਤੂਨ, ਸਰ੍ਹੋਂ ਦਾ ਤੇਲ ਸਰੀਰ 'ਤੇ ਲਗਾਓ।
* ਜ਼ਿਆਦਾ ਮੇਵਿਆਂ ਦਾ ਸੇਵਨ ਨਾ ਕਰੋ।
* ਰਾਤ ਨੂੰ ਸੌਣ ਤੋਂ ਪਹਿਲਾਂ ਹੱਥ, ਮੂੰਹ 'ਤੇ ਬਦਾਮ ਜਾਂ ਜੈਤੂਨ ਦਾ ਤੇਲ ਲਗਾਓ। ਪੈਰਾਂ 'ਤੇ ਵੈਸਲੀਨ ਜਾਂ ਸਰ੍ਹੋਂ ਦਾ ਤੇਲ ਲਗਾ ਕੇ ਸੌਣ ਤੱਕ ਸੂਤੀ ਮੌਜੇ ਪਹਿਨੋ। ਸੌਣ ਸਮੇਂ ਗਰਮ ਕੱਪੜੇ, ਜੁਰਾਬਾਂ ਪਹਿਨ ਕੇ ਨਾ ਸੌਵੋਂ।
ਸਕੇਬੀਜ਼
ਸਕੇਬੀਜ਼ ਦਾ ਰੋਗ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ, ਜੋ ਸਰਦੀਆਂ ਵਿਚ 4 ਤੋਂ 5 ਦਿਨ ਤੱਕ ਨਹੀਂ ਨਹਾਉਂਦੇ ਅਤੇ 2-3 ਦਿਨ ਤੱਕ ਕੱਪੜੇ ਵੀ ਨਹੀਂ ਬਦਲਦੇ। ਇਸ ਨਾਲ ਚਮੜੀ 'ਤੇ ਖੁਜਲੀ ਹੁੰਦੀ ਹੈ। ਸਕੇਬੀਜ਼ ਛੂਤ ਦੀ ਬਿਮਾਰੀ ਹੈ। ਜ਼ਿਆਦਾ ਭੀੜ-ਭਾੜ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਕੇਬੀਜ਼ ਦੇ ਰੋਗੀ ਦੇ ਸੰਪਰਕ ਵਿਚ ਰਹਿਣ ਨਾਲ ਦੂਜਿਆਂ ਨੂੰ ਵੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਕਿਵੇਂ ਕਰੀਏ ਕਾਬੂ
* ਹਰ ਰੋਜ਼ ਕੋਸੇ ਪਾਣੀ ਨਾਲ ਨਹਾਓ ਅਤੇ ਕੱਪੜੇ ਬਦਲੋ।
* ਜ਼ਿਆਦਾ ਮੋਟੇ ਅਤੇ ਗਰਮ ਕੱਪੜੇ ਜ਼ਿਆਦਾ ਨਾ ਪਹਿਨੋ।
* ਆਪਣੇ ਸਰੀਰ ਦੀ ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿਓ।
* ਜੇ ਤੁਹਾਡੀ ਖੁਜਲੀ ਵਧ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ। ਸਹੀ ਇਲਾਜ ਕਰਾਓ।
* ਭੀੜ-ਭਾੜ ਵਾਲੇ ਇਲਾਕਿਆਂ ਤੋਂ ਦੂਰ ਰਹੋ।
ਸਿਕਰੀ
ਸਰਦੀਆਂ ਵਿਚ ਵਾਲਾਂ ਵਿਚ ਅਕਸਰ ਸਿਕਰੀ ਦੀ ਸਮੱਸਿਆ ਵਧ ਜਾਂਦੀ ਹੈ। ਸਰਦੀਆਂ ਵਿਚ ਅਸੀਂ ਖੁਦ ਨੂੰ ਠੰਢ ਤੋਂ ਬਚਾਉਣ ਲਈ ਖਾਣੇ ਵਿਚ ਗਰਮ ਖਾਧ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਦੇ ਹਾਂ ਅਤੇ ਸਰਦੀ ਤੋਂ ਬਚਣ ਲਈ ਮੋਟੇ ਗਰਮ ਕੱਪੜੇ ਵੀ ਜ਼ਿਆਦਾ ਪਹਿਨਦੇ ਹਾਂ, ਜੋ ਸਰੀਰ ਦਾ ਤਾਪਮਾਨ ਵਧਾ ਦਿੰਦੇ ਹਨ, ਜਿਸ ਨਾਲ ਸਿਕਰੀ ਅਤੇ ਕਿੱਲ-ਮੁਹਾਸਿਆਂ ਦੀ ਸਮੱਸਿਆ ਵਧ ਜਾਂਦੀ ਹੈ।
ਕਾਬੂ ਕਰੋ
* ਸਿਕਰੀ ਦੂਰ ਕਰਨ ਵਾਲਾ ਸ਼ੈਂਪੂ ਵਾਲਾਂ ਵਿਚ ਲਗਾਓ।
* ਹਲਕੇ ਫੇਸਵਾਸ਼ ਦੀ ਵਰਤੋਂ ਕਰੋ।
* ਜ਼ਿਆਦਾ ਮੋਟੇ-ਗਰਮ ਕੱਪੜੇ ਨਾ ਪਹਿਨੋ।
* ਖਾਣੇ ਵਿਚ ਜ਼ਿਆਦਾ ਗਰਮ ਖਾਧ ਪਦਾਰਥ ਦਾ ਸੇਵਨ ਨਾ ਕਰੋ। ਅਤਿ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਂਦੀ ਹੈ।


-ਮੇਘਾ

ਸਿਹਤ ਖ਼ਬਰਨਾਮਾ

ਸਭ ਤੋਂ ਵੱਡਾ ਜਾਨਲੇਵਾ ਰੋਗ ਨਾ ਬਣ ਜਾਵੇ ਕੈਂਸਰ

ਕੈਂਸਰ ਰੋਗ ਦੇ ਪ੍ਰਤੀ ਜਨਚੇਤਨਾ ਦੀ ਕਮੀ ਅਤੇ ਇਸ ਨੂੰ ਫੈਲਾਉਣ ਵਾਲੇ ਕਾਰਨਾਂ ਦੀ ਬਹੁਤਾਤ ਦੇ ਕਾਰਨ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਂਸਰ ਦੇ ਰੋਗੀਆਂ ਦੀ ਗਿਣਤੀ ਅਤੇ ਉਸ ਦੀ ਭਿਆਨਕਤਾ ਵਿਚ ਭਾਰਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਛੇਤੀ ਹੀ ਵੱਡੀ ਜਾਨਲੇਵਾ ਬਿਮਾਰੀ ਬਣ ਜਾਵੇਗੀ। ਇਥੇ ਕੈਂਸਰ ਰੋਗ ਦੇਣ ਵਿਚ ਸਿਗਰਟਨੋਸ਼ੀ, ਤੰਬਾਕੂ ਅਤੇ ਗੁਟਕਾ ਦੀ ਅਹਿਮ ਭੂਮਿਕਾ ਹੈ। ਕੈਂਸਰ ਦੀ ਜਾਂਚ, ਇਲਾਜ ਅਤੇ ਆਪ੍ਰੇਸ਼ਨ ਆਦਿ ਦੀ ਸਹੂਲਤ ਇਥੇ ਸੀਮਤ ਹੈ। ਇਲਾਜ ਲਈ ਕੁਝ ਚੈਰੀਟੇਬਲ ਹਸਪਤਾਲ ਹਨ ਜਦੋਂ ਕਿ ਨਿੱਜੀ ਹਸਪਤਾਲਾਂ ਵਿਚ ਕੈਂਸਰ ਦਾ ਇਲਾਜ ਕਰਾਉਣਾ ਬਹੁਤ ਜ਼ਿਆਦਾ ਖਰਚੀਲਾ ਹੈ। ਜਾਗਰੂਕਤਾ ਦੀ ਕਮੀ ਦੇ ਕਾਰਨ ਬਿਮਾਰੀ ਦੇ ਲੱਛਣ ਦਿਸਣ ਤੋਂ ਬਾਅਦ ਵੀ ਇਥੇ ਸਮੇਂ ਸਿਰ ਜਾਂਚ ਕਰਾਉਣ ਵਿਚ ਕੁਤਾਹੀ ਕੀਤੀ ਜਾਂਦੀ ਹੈ। ਇਸ ਲਈ ਛੇਤੀ ਇਹ ਖ਼ਤਰਨਾਕ ਪੱਧਰ ਤੱਕ ਵਧ ਜਾਂਦਾ ਹੈ।
ਦਿਲ ਦੇ ਰੋਗਾਂ ਵਿਚ ਲਾਲ ਪਿਆਜ਼ ਲਾਭਦਾਇਕ

ਪਿਆਜ਼ ਦੀ ਦੁਰਗੰਧ 'ਤੇ ਨਾ ਜਾਓ, ਇਸ ਦੇ ਗੁਣਾਂ ਨੂੰ ਦੇਖੋ। ਪਿਆਜ਼ ਇਕ ਪੌਦੇ ਦੀ ਜੜ੍ਹ ਹੈ। ਇਹ ਮਸਾਲੇ ਦੀ ਸ਼੍ਰੇਣੀ ਵਿਚ ਸ਼ਾਮਿਲ ਹੈ। ਸਾਰੀਆਂ ਸਬਜ਼ੀਆਂ ਵਿਚ ਵਰਤਿਆ ਜਾਂਦਾ ਹੈ। ਇਹ ਸਲਾਦ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਹ ਖੂਨ ਸ਼ੋਧਕ ਹੈ ਅਤੇ ਕੋਲੈਸਟ੍ਰੋਲ ਨੂੰ ਸਹੀ ਰੱਖਦਾ ਹੈ। ਇਹ ਪਿਆਜ਼ ਕੱਟਣ ਵਾਲੇ ਨੂੰ ਰੁਲਾਉਂਦਾ ਹੈ ਅਤੇ ਖਾਣ-ਪੀਣ ਦਾ ਸਵਾਦ ਵਧਾਉਂਦਾ ਹੈ। ਨਵੀਂ ਖੋਜ ਵਿਚ ਇਸ ਵਿਚ ਦਿਲ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਤੱਤ ਪਾਇਆ ਗਿਆ ਹੈ। ਬਾਜ਼ਾਰ ਵਿਚ ਲਾਲ ਅਤੇ ਸਫੈਦ ਪਿਆਜ਼ ਮਿਲਦਾ ਹੈ। ਲਾਲ ਪਿਆਜ਼ ਵਿਚ ਦਿਲ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਤੱਤ ਜ਼ਿਆਦਾ ਮਾਤਰਾ ਵਿਚ ਹੈ। ਵਿਗਿਆਨੀਆਂ ਨੇ ਆਪਣੀ ਖੋਜ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਲਾਲ ਪਿਆਜ਼ ਖ਼ਰਾਬ ਕੋਲੈਸਟ੍ਰੋਲ ਨੂੰ ਕੱਢ ਕੇ ਬਾਹਰ ਕਰਦਾ ਹੈ। ਇਹ ਨਾ ਸਿਰਫ ਕੋਲੈਸਟ੍ਰੋਲ ਨੂੰ ਠੀਕ ਕਰਦਾ ਹੈ, ਸਗੋਂ ਦਿਲ ਦੇ ਰੋਗਾਂ ਨੂੰ ਵੀ ਠੀਕ ਕਰਦਾ ਹੈ। ਇਸ ਲਈ ਦਿਲ ਦੇ ਰੋਗੀ ਲਾਲ ਪਿਆਜ਼ ਨੂੰ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX