ਤਾਜਾ ਖ਼ਬਰਾਂ


ਵਿਜੀਲੈਂਸ ਵਲੋਂ ਜ਼ਿਲ੍ਹਾ ਖ਼ੁਰਾਕ ਤੇ ਵੰਡ ਕੰਟਰੋਲਰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ
. . .  1 day ago
ਸੰਗਰੂਰ, 16 ਜਨਵਰੀ: (ਫੁੱਲ/ਦਮਨ)-ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਸੰਗਰੂਰ ਵਿਖੇ ਤਾਇਨਾਤ ਜ਼ਿਲ੍ਹਾ ਖ਼ੁਰਾਕ ਤੇ ਵੰਡ ਕੰਟਰੋਲਰ (ਡੀ.ਐਫ.ਐੱਸ.ਸੀ) ਮਨਜੀਤ ਸਿੰਘ ਅਤੇ ਉਸ...
ਭਾਰਤ ਨੂੰ ਤੀਜਾ ਝਟਕਾ ,ਕਪਤਾਨ ਕੋਹਲੀ 5 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਭਾਰਤ ਨੂੰ ਪਹਿਲਾ ਝਟਕਾ , ਮੁਰਲੀ 9 ਦੌੜਾਂ 'ਤੇ ਆਊਟ
. . .  1 day ago
'ਆਪ' ਦੇ ਜ਼ਿਲ੍ਹਾ ਪ੍ਰਧਾਨ , ਉਪ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਅਸਤੀਫ਼ੇ
. . .  1 day ago
ਬੁਢਲਾਡਾ ,16 ਜਨਵਰੀ [ਸਵਰਨ ਸਿੰਘ ਰਾਹੀ] - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲਾ , ਉਪ ਪ੍ਰਧਾਨ ਸੁਭਾਸ਼ ਨਾਗਪਾਲ ਬੁਢਲਾਡਾ ਅਤੇ ਜਨਰਲ ਸਕੱਤਰ ...
ਦੂਜੀ ਪਾਰੀ 'ਚ ਦੱਖਣੀ ਅਫ਼ਰੀਕਾ 258 'ਤੇ ਆਲ ਆਊਟ
. . .  1 day ago
ਸਰਕਾਰ ਨੇ ਸੁਪਰੀਮ ਵੱਲੋਂ ਤੈਅ ਸਮੇਂ ਤੋਂ ਪਹਿਲਾ ਵਾਪਸ ਲਈ ਹਜ ਸਬਸਿਡੀ - ਕਾਂਗਰਸ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਸਰਕਾਰ ਵੱਲੋਂ ਹਜ ਸਬਸਿਡੀ ਵਾਪਸ ਲੈਣ 'ਤੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੇ...
ਭਾਰਤ ਸਰਕਾਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ ਗੰਭੀਰਤਾ ਨਾਲ ਲਵੇ - ਭਾਈ ਦਾਦੂਵਾਲ
. . .  1 day ago
ਮਾਨਸਾ, 16 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ) - ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਪ੍ਰਵਾਸੀ ਭਾਰਤੀਆਂ ਖ਼ਾਸ ਕਰ ਪ੍ਰਵਾਸੀ ਸਿੱਖਾਂ ਦੇ ਮਸਲਿਆ ਨੂੰ...
ਡਾ. ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 23 ਨੂੰ
. . .  1 day ago
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ) - ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ...
ਭਾਰਤ ਦੱਖਣੀ ਅਫਰੀਕਾ ਸੈਂਚੂਰੀਅਨ ਟੈਸਟ : ਚਾਹ ਤੱਕ ਦੱਖਣੀ ਅਫ਼ਰੀਕਾ 230/7
. . .  1 day ago
ਡੇਰਾ ਸਿਰਸਾ ਦੇ ਬਾਹਰ ਲਗਾਇਆ ਨੋਟਿਸ
. . .  1 day ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਚਾਵਾਂ ਨਾਲ ਮਨਾਓ ਧੀਆਂ ਦੀ ਲੋਹੜੀ

ਤਿਉਹਾਰਾਂ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਅਸੀਂ ਸਾਰੇ ਰਲ ਕੇ ਬਿਨਾਂ ਕਿਸੇ ਜਾਤ, ਮਜ਼੍ਹਬ ਅਤੇ ਊਚ-ਨੀਚ ਤੋਂ ਇਨ੍ਹਾਂ ਨੂੰ ਮਨਾਉਂਦੇ ਹਾਂ। ਇਹੀ ਸੰਸਕ੍ਰਿਤੀ ਅਤੇ ਸੱਭਿਆਚਾਰ ਸਾਨੂੰ ਆਪਸ ਵਿਚ ਜੋੜੀ ਰੱਖਦੇ ਹਨ। ਅਜਿਹਾ ਹੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ ਲੋਹੜੀ। ਲੋਹੜੀ ਪੋਹ ਦੇ ਪਿਛਲੇ ਦਿਨ ਦੀ ਅਤੇ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਹੁੰਦੀ ਹੈ। ਇਹ ਮੌਸਮੀ ਤਿਉਹਾਰ ਹੈ।
ਆਮ ਤੌਰ 'ਤੇ ਸਾਡੇ ਸਮਾਜ ਵਿਚ ਪੁੱਤਾਂ ਦੀ ਹੀ ਲੋਹੜੀ ਮਨਾਈ ਜਾਂਦੀ ਹੈ। ਜਿਸ ਘਰ ਵਿਚ ਪੁੱਤ ਦਾ ਜਨਮ ਹੋਇਆ ਹੋਵੇ ਜਾਂ ਪੁੱਤ ਦਾ ਵਿਆਹ ਹੋਇਆ ਹੋਵੇ, ਉਥੇ ਹੀ ਪੂਰੀ ਧੂਮਧਾਮ ਨਾਲ ਲੋਹੜੀ ਵੰਡੀ ਜਾਂਦੀ ਹੈ। ਵੱਡੇ-ਵੱਡੇ ਜਸ਼ਨ ਮਨਾਏ ਜਾਂਦੇ ਹਨ। ਧੀਆਂ ਦੀ ਲੋਹੜੀ ਮਨਾਉਣ ਦਾ ਜ਼ਿਆਦਾ ਪ੍ਰਚਲਨ ਸਾਡੇ ਸਮਾਜ ਵਿਚ ਨਹੀਂ ਹੈ। ਹਾਲਾਂਕਿ ਲੋਕਾਂ ਦੀ ਸੋਚ ਵਿਚ ਹੌਲੀ-ਹੌਲੀ ਬਦਲਾਅ ਆ ਰਹੇ ਹਨ। ਲੋਕ ਧੀਆਂ ਪ੍ਰਤੀ ਜਾਗਰੂਕ ਹੋ ਰਹੇ ਹਨ ਜੋ ਕਿ ਚੰਗੀ ਗੱਲ ਹੈ। ਕਈ ਪਰਿਵਾਰਾਂ ਵਿਚ ਧੀਆਂ ਦੀ ਵੀ ਲੋਹੜੀ ਮਨਾਈ ਜਾ ਰਹੀ ਹੈ ਪਰ ਅਜਿਹੇ ਪਰਿਵਾਰ ਅੱਜ ਵੀ ਬਹੁਤ ਘੱਟ ਹਨ।
ਧੀਆਂ ਵੀ ਸਮਾਜ ਦਾ ਮਹੱਤਵਪੂਰਨ ਅੰਗ ਹਨ। ਧੀਆਂ ਕਰਕੇ ਹੀ ਰਿਸ਼ਤਿਆਂ ਦੀ ਨੀਂਹ ਮਜ਼ਬੂਤ ਬਣਦੀ ਹੈ ਅਤੇ ਮਜ਼ਬੂਤ ਨੀਂਹ ਹੀ ਚੰਗੇ ਸਮਾਜਿਕ ਵਿਕਾਸ ਦੀ ਉਸਾਰੀ ਵਿਚ ਵਡਮੁੱਲਾ ਹਿੱਸਾ ਪਾਉਂਦੀਆਂ ਹਨ। ਅੱਜ ਤਾਂ ਸਿੱਖਿਆ, ਸੱਭਿਆਚਾਰ, ਕਲਾ, ਸਾਹਿਤ, ਕਿਹੜਾ ਅਜਿਹਾ ਖੇਤਰ ਹੈ, ਜਿਥੇ ਧੀਆਂ ਬਾਕਮਾਲ ਪ੍ਰਦਰਸ਼ਨ ਨਹੀਂ ਕਰ ਰਹੀਆਂ? ਧੀਆਂ ਤਾਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਇਨ੍ਹਾਂ ਦੇ ਚਿਹਰਿਆਂ 'ਤੇ ਮੁਸਕਾਨ ਰਹੇਗੀ, ਤਾਂ ਹੀ ਮਨੁੱਖਤਾ ਅੱਗੇ ਤੁਰਦੀ ਰਹੇਗੀ। ਆਓ, ਸਾਰੇ ਮਿਲ ਕੇ ਪੁੱਤਾਂ ਵਾਂਗ ਹੀ ਧੀਆਂ ਦੀਆਂ ਵੀ ਖੁਸ਼ੀਆਂ ਮਨਾਈਏ, ਲੋਹੜੀਆਂ ਵੰਡੀਏ, ਨੰਨ੍ਹੀਆਂ-ਮੁੰਨੀਆਂ ਧੀਆਂ ਦੇ ਮਨਾਂ ਵਿਚ ਛੁਪੇ ਚਾਵਾਂ-ਮਲ੍ਹਾਰਾਂ ਨੂੰ ਵੀ ਪਿਆਰ-ਸਤਿਕਾਰ ਦਈਏ। ਸੂਝਵਾਨ ਬਣੀਏ ਅਤੇ ਖੁੱਲ੍ਹੀ ਸੋਚ ਅਪਣਾ ਕੇ ਧੀ-ਪੁੱਤ ਦਾ ਫ਼ਰਕ ਖ਼ਤਮ ਕਰੀਏ। ਅਜਿਹਾ ਸਮਾਜਿਕ ਅਤੇ ਪਰਿਵਾਰਕ ਮਾਹੌਲ ਸਿਰਜੀਏ ਕਿ ਧੀਆਂ ਆਪਣੇ ਖੰਭਾਂ ਦੀ ਪਰਵਾਜ਼ ਭਰ ਕੇ ਅੰਬਰਾਂ ਨੂੰ ਵੀ ਸਰ ਕਰ ਜਾਣ। ਧੀ-ਪੁੱਤ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ਇਕ ਚੰਗਾ ਇਨਸਾਨ ਬਣ ਕੇ ਸਮਾਜ ਵਿਚ ਮਿਸਾਲ ਬਣ ਕੇ ਵਿਚਰਿਆ ਜਾਵੇ।
'ਧਨ ਬੇਗਾਨਾ ਨਾ ਸਮਝੋ ਮੈਨੂੰ,
ਨਾ ਸਮਝੋ ਬੋਝ ਜਹਾਨ।
ਪੁੱਤਾਂ ਵਾਂਗ ਸਵੀਕਾਰੋ ਮੈਨੂੰ,
ਮੈਂ ਤਾਂ ਕੁੱਲ ਦੀ ਸ਼ਾਨ।'


-738/7, ਗੁਰੂ ਨਾਨਕ ਨਗਰ, ਪਟਿਆਲਾ। ਮੋਬਾ: 99147-49855


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਦਿਓ ਚੰਗੇ ਗੁਣਾਂ ਦਾ ਗਿਆਨ

ਬੱਚੇ ਕੋਮਲ ਮਨ ਦੇ ਹੁੰਦੇ ਹਨ। ਇਸ ਸਲੇਟ ਉੱਪਰ ਜੋ ਵੀ ਉਕਰੋਗੇ, ਉਹ ਪੱਕਾ ਹੁੰਦਾ ਜਾਵੇਗਾ। ਬੱਚਿਆਂ ਨੂੰ ਮੁੱਢ ਤੋਂ ਹੀ ਪਿਆਰ ਤੇ ਸਤਿਕਾਰ ਦਾ ਸਬਕ ਦੇਣਾ ਚਾਹੀਦਾ ਹੈ। ਵੈਰ, ਵਿਰੋਧ, ਈਰਖਾ ਤੇ ਨਫ਼ਰਤ ਦੀ ਭਾਵਨਾ ਬੱਚਿਆਂ ਦੇ ਮਨਾਂ ਅੰਦਰ ਕਦੇ ਵੀ ਉਤਰਨ ਨਹੀਂ ਦੇਣੀ ਚਾਹੀਦੀ। ਬੱਚਿਆਂ ਨੂੰ ਮਨੁੱਖਤਾ ਦੀ ਸੇਵਾ ਲਈ ਤਿਆਰ ਕਰਨਾ ਚਾਹੀਦਾ ਹੈ।
ਛੋਟੇ ਬੱਚੇ ਨੂੰ ਸਵੇਰੇ ਛੇਤੀ ਉੱਠਣ ਤੇ ਇਸ਼ਨਾਨ, ਬੁਰਸ਼ ਕਰਕੇ ਸਮੇਂ ਸਿਰ ਸਕੂਲ ਜਾਣ ਦੀ ਆਦਤ ਪਾਉਣੀ ਚਾਹੀਦੀ ਹੈ। ਜਿਹੜੇ ਬੱਚੇ ਸਮੇਂ ਦੀ ਕਦਰ ਤੋਂ ਜਾਣੂ ਹੋ ਗਏ, ਉਹ ਜ਼ਿੰਦਗੀ ਵਿਚ ਕਦੇ ਵੀ ਪਿੱਛੇ ਨਹੀਂ ਰਹਿਣਗੇ। ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਜਿਹੜੇ ਬੱਚੇ ਨਿਯਮਾਂ ਦੀ ਪਾਲਣਾ ਕਰਨੀ ਸਿੱਖ ਜਾਣਗੇ, ਉਹ ਜ਼ਿੰਦਗੀ ਵਿਚ ਹਰ ਮੁਕਾਮ 'ਤੇ ਸਫ਼ਲਤਾ ਪਾ ਲੈਣਗੇ।
ਬੱਚਿਆਂ ਨੂੰ ਆਪਸ ਵਿਚ ਲੜਾਈ-ਝਗੜਾ ਕਰਨ ਤੇ ਚੋਰੀ ਕਰਨ ਤੋਂ ਵਰਜਣਾ ਚਾਹੀਦਾ ਹੈ। ਉਨ੍ਹਾਂ ਨੂੰ ਮਿਹਨਤ ਅਤੇ ਨਿਡਰਤਾ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ। ਮਾਨਸਿਕ ਗਿਆਨ ਦੇ ਨਾਲ-ਨਾਲ ਬੱਚੇ ਸਰੀਰਕ ਪੱਖੋਂ ਵੀ ਮਜ਼ਬੂਤ ਕਰਨੇ ਚਾਹੀਦੇ ਹਨ। ਬੱਚਿਆਂ ਨੂੰ ਖੇਡਣ-ਕੁੱਦਣ ਦਾ ਵੀ ਮੌਕਾ ਦੇਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।


-ਫਿਲੌਰ। ਮੋਬਾ: 89689-60986

ਫਲਾਂ ਨਾਲ ਸੁੰਦਰਤਾ

ਜੇ ਤੁਸੀਂ ਫਲ ਖਾਣ ਦਾ ਸ਼ੌਕ ਰੱਖਦੇ ਹੋ ਤਾਂ ਨਿਰੋਗੀ ਕਾਇਆ ਅਤੇ ਸੁੰਦਰ ਅਤੇ ਚਮਕਦਾਰ ਚਮੜੀ ਤੁਹਾਨੂੰ ਸੌਖਿਆਂ ਹੀ ਮਿਲ ਜਾਵੇਗੀ। ਫਲ ਗ੍ਰਹਿਣ ਕਰਨ ਨਾਲ ਬਾਹਰੀ ਅਤੇ ਅੰਦਰੂਨੀ ਦੋਵੇਂ ਤਰ੍ਹਾਂ ਦੀ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਬਦਲ ਕੇ ਲਾਲ ਅਤੇ ਪੀਲੀ ਹੋ ਜਾਂਦੀ ਹੈ ਅਤੇ ਚਮੜੀ ਵਿਚ ਜ਼ਬਰਦਸਤ ਆਕਰਸ਼ਣ ਪੈਦਾ ਹੁੰਦਾ ਹੈ।
ਨਿੰਬੂ
ਨਿੰਬੂ ਵਿਟਾਮਿਨ 'ਸੀ' ਅਤੇ ਮਿਨਰਲ ਦਾ ਸਰੋਤ ਮੰਨਿਆ ਜਾਂਦਾ ਹੈ। ਸੁੰਦਰਤਾ ਸਮੱਗਰੀ ਦੇ ਤੌਰ 'ਤੇ ਨਿੰਬੂ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਨਿੰਬੂ ਨੂੰ ਪਾਣੀ ਵਿਚ ਮਿਲਾ ਕੇ ਹੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਨਿੰਬੂ ਦੇ ਸੰਘਣੇ ਘੋਲ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਗੋਡੇ-ਕੂਹਣੀਆਂ 'ਤੇ ਨਿੰਬੂ ਦੀਆਂ ਛਿੱਲਾਂ ਨੂੰ ਸਿੱਧੇ ਰਗੜ ਕੇ ਬਾਅਦ ਵਿਚ ਪਾਣੀ ਨਾਲ ਧੋਇਆ ਜਾ ਸਕਦਾ ਹੈ। ਨਿੰਬੂ ਦੀ ਲਗਾਤਾਰ ਵਰਤੋਂ ਨਾਲ ਚਮੜੀ ਸਾਫ਼ ਅਤੇ ਗੋਰੀ ਬਣ ਜਾਂਦੀ ਹੈ ਅਤੇ ਰੰਗ ਵਿਚ ਨਿਖਾਰ ਆਉਂਦਾ ਹੈ।
ਨਿੰਬੂ ਨੂੰ ਹੈਂਡਲੋਸ਼ਨ ਦੀ ਤਰ੍ਹਾਂ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਹਲਕੇ ਨਿੰਬੂ ਰਸ ਨੂੰ ਗੁਲਾਬ ਜਲ ਵਿਚ ਮਿਲਾ ਕੇ ਹੱਥਾਂ ਦੀ ਚਮੜੀ ਨਾਲ ਮਲੋ। ਇਸ ਮਿਸ਼ਰਣ ਦੀ ਲਗਾਤਾਰ ਵਰਤੋਂ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੁੰਦੀ ਹੈ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ। ਵਾਲਾਂ ਨੂੰ ਚਮਕੀਲੇ ਅਤੇ ਮੁਲਾਇਮ ਬਣਾਉਣ ਲਈ ਨਿੰਬੂ ਰਸ ਨੂੰ ਟੀ-ਵਾਟਰ ਵਿਚ ਮਿਲਾ ਕੇ ਵਾਲ ਧੋਣ ਲਈ ਵਰਤੋਂ ਵਿਚ ਲਿਆਓ। ਉਬਲੀ ਹੋਈ ਚਾਹ ਪੱਤੀ ਨੂੰ ਕਾਫੀ ਪਾਣੀ ਵਿਚ ਉਬਾਲ ਕੇ ਇਸ ਤਰਲ ਰਸ ਨੂੰ ਠੰਢਾ ਹੋਣ ਦਿਓ। ਇਸ ਠੰਢੇ ਤਰਲ ਵਿਚ ਨਿੰਬੂ ਰਸ ਮਿਲਾ ਕੇ ਇਸ ਨਾਲ ਵਾਲ ਧੋਣ ਨਾਲ ਵਾਲ ਮੁਲਾਇਮ ਅਤੇ ਚਮਕੀਲੇ ਬਣਦੇ ਹਨ। ਨਿੰਬੂ ਦੀਆਂ ਛਿੱਲਾਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਕੇ ਇਸ ਨੂੰ ਫੇਸ ਪੈਕ ਅਤੇ ਸਕਰੱਬ ਵਿਚ ਵਰਤਿਆ ਜਾ ਸਕਦਾ ਹੈ।
ਕੇਲਾ
ਕੇਲੇ ਦਾ ਗੁੱਦਾ ਬਣਾ ਕੇ ਇਸ ਨੂੰ ਫੇਸ ਅਤੇ ਹੇਅਰ ਪੈਕ ਦੋਵਾਂ ਵਿਚ ਵਰਤਿਆ ਜਾ ਸਕਦਾ ਹੈ। ਵਾਰ-ਵਾਰ ਵਾਲਾਂ ਦੇ ਰੰਗਣ ਨਾਲ ਦੂਜੇ ਰਸਾਇਣਕ ਪ੍ਰਭਾਵਾਂ ਨਾਲ ਵਾਲਾਂ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਕਰਨ ਵਿਚ ਕੇਲਾ ਅਹਿਮ ਭੂਮਿਕਾ ਨਿਭਾਉਂਦਾ ਹੈ। ਕੇਲੇ ਦਾ ਗੁੱਦਾ ਜਾਂ ਲੁਗਦੀ ਨੂੰ ਪੈਕ ਦੀ ਤਰ੍ਹਾਂ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਕੇਲੇ ਦੀ ਲੁਗਦੀ ਵਿਚ ਆਂਡੇ ਦਾ ਪੀਲਾ ਭਾਗ ਜਾਂ ਦਹੀਂ ਮਿਲਾਉਣ ਨਾਲ ਇਸ ਨੂੰ ਹੇਅਰ ਪੈਕ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਜੇ ਤੁਹਾਡੇ ਵਾਲ ਬਹੁਤ ਜ਼ਿਆਦਾ ਖੁਸ਼ਕ ਹੋਣ ਤਾਂ ਇਕ ਚਮਚ ਸ਼ੁੱਧ ਗਲਿਸਰੀਨ ਜਾਂ ਸ਼ਹਿਦ ਨੂੰ ਕੇਲੇ ਦੇ ਪੈਕ ਵਿਚ ਮਿਲਾਓ। ਕੇਲੇ ਦੇ ਹੇਅਰ ਪੈਕ ਵਿਚ ਬਦਾਮ ਤੇਲ ਵੀ ਮਿਲਾਇਆ ਜਾ ਸਕਦਾ ਹੈ।
ਸੇਬ
ਸੇਬ ਵਿਚ ਪੇਕਿਟਨ ਪਾਈ ਜਾਂਦੀ ਹੈ, ਜੋ ਕਿ ਸੰਵੇਦਨਸ਼ੀਲ ਚਮੜੀ ਲਈ ਕਾਫੀ ਸਹਾਇਕ ਮੰਨੀ ਜਾਂਦੀ ਹੈ। ਸੇਬ ਵਿਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਕਿ ਚਮੜੀ ਵਿਚ ਆਕਸੀਡੇਸ਼ਨ ਨੁਕਸਾਨ ਨੂੰ ਰੋਕਣ ਵਿਚ ਪ੍ਰਭਾਵੀ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਚਮੜੀ ਦੀਆਂ ਝੁਰੜੀਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ ਅਤੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਸੇਬ ਵਿਚ ਫਰੂਟ ਐਸਿਡ ਮੌਜੂਦ ਹੁੰਦੇ ਹਨ ਜੋ ਕਿ ਚਮੜੀ ਨੂੰ ਸਾਫ਼ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਮ੍ਰਿਤ ਚਮੜੀ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ, ਜਿਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਅਤੇ ਚਮੜੀ 'ਤੇ ਕਾਲੇ ਧੱਬੇ ਮਿਟਾਉਣ ਵਿਚ ਮਦਦ ਮਿਲਦੀ ਹੈ। ਕੱਚੇ ਸੇਬ ਦੀ ਲੁਗਦੀ ਅਤੇ ਸੇਬ ਦੇ ਰਸ ਨੂੰ ਹਰ ਰੋਜ਼ ਚਮੜੀ 'ਤੇ 20 ਮਿੰਟ ਤੱਕ ਲਗਾ ਕੇ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਸੇਬ ਨੂੰ ਪੀਸ ਕੇ ਇਸ ਨੂੰ ਫੇਸ ਮਾਸਕ ਵਿਚ ਸੰਮਲਿਤ ਕੀਤਾ ਜਾ ਸਕਦਾ ਹੈ। ਜੇਈ ਨੂੰ ਦਹੀਂ, ਸ਼ਹਿਦ ਅਤੇ ਸੇਬ ਦੀ ਲੁਗਦੀ ਵਿਚ ਮਿਲਾ ਕੇ ਪੇਸਟ ਬਣਾ ਲਓ। ਇਸ ਮਿਸ਼ਰਣ ਨੂੰ ਚਿਹਰੇ 'ਤੇ 20-30 ਮਿੰਟ ਤੱਕ ਲਗਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਸੇਬ ਦਾ ਸਿਰਕਾ ਵਾਲਾਂ ਦੀ ਸਿੱਕਰੀ ਦੇ ਇਲਾਜ ਵਿਚ ਕਾਫੀ ਪ੍ਰਭਾਵੀ ਸਾਬਤ ਹੁੰਦਾ ਹੈ ਅਤੇ ਵਾਲਾਂ ਵਿਚ ਚਮਕ ਲਿਆਉਂਦਾ ਹੈ। ਵਾਲਾਂ ਵਿਚ ਸ਼ੈਂਪੂ ਤੋਂ ਬਾਅਦ ਇਕ ਮੱਗ ਪਾਣੀ ਵਿਚ 2 ਚਮਚ ਸੇਬ ਦੇ ਸਿਰਕੇ ਦਾ ਮਿਸ਼ਰਣ ਕਰਕੇ ਇਸ ਨੂੰ ਵਾਲਾਂ ਦੀ ਅੰਤਿਮ ਧੁਆਈ ਦੇ ਤੌਰ 'ਤੇ ਵਰਤੋ। ਹਰ ਰੋਜ਼ ਇਕ ਸੇਬ ਖਾਣ ਨਾਲ ਸੁੰਦਰਤਾ ਸਮੱਸਿਆਵਾਂ ਦਾ ਕਾਫੀ ਹੱਦ ਤੱਕ ਹੱਲ ਹੋ ਜਾਂਦਾ ਹੈ।

ਘਰ ਬੈਠੇ ਬਣਾ ਸਕਦੇ ਹੋ ਖੁਸ਼ਬੂਦਾਰ ਅਤੇ ਸਵਾਦੀ ਮਸਾਲੇਕਰੀ ਪਾਊਡਰ ਮਸਾਲਾ

ਸਾਬਤ ਧਨੀਆ 4 ਚਮਚ, ਹਲਦੀ ਪਾਊਡਰ 6 ਵੱਡੇ ਚਮਚ, ਮੇਥੀ ਪਾਊਡਰ 1 ਛੋਟਾ ਚਮਚ, ਸੁੰਢ ਪਾਊਡਰ 2 ਵੱਡੇ ਚਮਚ, ਕਾਲੀ ਮਿਰਚ 3 ਵੱਡੇ ਚਮਚ, ਸਾਬਤ ਲਾਲ ਮਿਰਚ 6 ਵੱਡੇ ਚਮਚ, ਹਰੀ ਇਲਾਇਚੀ ਪਾਊਡਰ 2 ਵੱਡੇ ਚਮਚ ਅਤੇ 6 ਦਾਲਚੀਨੀ ਪੀਸੀ ਹੋਈ।
ਇਨ੍ਹਾਂ ਸਾਰਿਆਂ ਨੂੰ ਪੀਸ ਕੇ ਮਿਲਾ ਕੇ ਬੰਦ ਡੱਬੇ ਵਿਚ ਰੱਖੋ। ਕਿਸੇ ਵੀ ਤਰ੍ਹਾਂ ਦੀ ਕਰੀ ਵਿਚ ਪਾਉਣ ਲਈ ਇਹ ਮਸਾਲਾ ਉਪਯੁਕਤ ਹੈ।
ਤੰਦੂਰੀ ਗਰਮ ਮਸਾਲਾ
ਹਲਦੀ ਪਾਊਡਰ 2 ਛੋਟੇ ਚਮਚ, ਲਾਲ ਮਿਰਚ ਪਾਊਡਰ 1 ਛੋਟਾ ਚਮਚ, ਗਰਮ ਮਸਾਲਾ 1 ਛੋਟਾ ਚਮਚ, ਸੁੰਢ ਪਾਊਡਰ 1/2 ਛੋਟਾ ਚਮਚ, ਪੀਸੀ ਹੋਈ ਦਾਲਚੀਨੀ 1 ਚਮਚ।
ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਹਵਾਬੰਦ ਡੱਬੇ ਵਿਚ ਰੱਖ ਲਓ। ਤੰਦੂਰੀ ਪਕਵਾਨਾਂ ਲਈ ਇਹ ਮਸਾਲਾ ਉਪਯੁਕਤ ਹੈ।
ਭਰਵਾਂ ਫ੍ਰਾਈ ਮਸਾਲਾ
ਭੁੰਨਿਆ ਧਨੀਆ 100 ਗ੍ਰਾਮ, ਸੌਂਫ 100 ਗਰਾਮ, ਅਮਚੂਰ ਅਤੇ ਜ਼ੀਰਾ 50-50 ਗ੍ਰਾਮ, ਭੁੰਨਿਆ ਕਾਲਾ ਜ਼ੀਰਾ, ਭੁੰਨੀ ਰਾਈ, ਭੁੰਨੀ ਸੁੰਢ, ਸਾਬਤ ਲਾਲ ਮਿਰਚ 30 ਗ੍ਰਾਮ, ਕਾਲੀ ਮਿਰਚ ਭੁੰਨੀ 30 ਗ੍ਰਾਮ, ਵੱਡੀ ਇਲਾਇਚੀ ਭੁੰਨੀ 30 ਗ੍ਰਾਮ, ਭੁੰਨਿਆ ਮੇਥੀਦਾਣਾ 30 ਗ੍ਰਾਮ, ਲੌਂਗ ਭੁੰਨੇ ਹੋਏ 10 ਗ੍ਰਾਮ, ਜਾਵਿਤਰੀ 10 ਗ੍ਰਾਮ, ਚਕਰੀ 2, ਜੈਫਲ ਭੁੰਨੇ 2, ਨਮਕ 200 ਗ੍ਰਾਮ ਅਤੇ ਹਿੰਗ 15 ਗ੍ਰਾਮ।
ਇਨ੍ਹਾਂ ਸਾਰਿਆਂ ਨੂੰ ਬਰੀਕ ਪੀਸ ਕੇ ਰੱਖ ਲਓ। ਕਿਸੇ ਵੀ ਭਰਵੀਂ ਸਬਜ਼ੀ ਵਿਚ ਇਸ ਦੀ ਵਰਤੋਂ ਕਰੋ।
ਚਟਪਟਾ ਚਾਟ ਮਸਾਲਾ
ਜ਼ੀਰਾ 125 ਗ੍ਰਾਮ, ਕਾਲੀ ਮਿਰਚ 125 ਗ੍ਰਾਮ, ਸੁੱਕੇ ਪੁਦੀਨਾ ਪੱਤੇ 60 ਗ੍ਰਾਮ, ਅਜ਼ਵਾਇਣ 10 ਗ੍ਰਾਮ, ਹਿੰਗ 10 ਗ੍ਰਾਮ, ਟਾਟਰੀ 8 ਗ੍ਰਾਮ, ਅਮਚੂਰ 30 ਗ੍ਰਾਮ, ਸੁੰਢ ਪਾਊਡਰ 40 ਗ੍ਰਾਮ, ਲਾਲ ਮਿਰਚ 40 ਗ੍ਰਾਮ।
ਇਨ੍ਹਾਂ ਸਾਰਿਆਂ ਨੂੰ ਇਕੱਠੇ ਪੀਸ ਕੇ ਇਸ ਵਿਚ 120 ਗ੍ਰਾਮ ਨਮਕ ਅਤੇ 120 ਗ੍ਰਾਮ ਕਾਲਾ ਨਮਕ ਮਿਲਾ ਦਿਓ।


-ਮ੍ਰਦੁਲਾ ਚਕਰਵਰਤੀ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX