ਜੀਵਨ ਦੇ ਪ੍ਰਤੀ ਨਜ਼ਰੀਆ ਗਰਮਜੋਸ਼ੀ ਵਾਲਾ ਰੱਖੋ : ਜੀਵਨ ਦੇ ਪ੍ਰਤੀ ਨਜ਼ਰੀਆ ਉਤਸ਼ਾਹ ਅਤੇ ਉਮੰਗ ਨਾਲ ਭਰਿਆ ਹੋਣਾ ਚਾਹੀਦਾ ਹੈ। ਆਪਣੀ ਤੁਲਨਾ ਦੂਜਿਆਂ ਨਾਲ ਤਾਂ ਨਹੀਂ ਪਰ ਖੁਦ ਨਾਲ ਵੀ ਨਹੀਂ ਕਰਨੀ ਚਾਹੀਦੀ। 'ਅਸਲੀ ਗੱਲ ਤਾਂ ਉਦੋਂ ਸੀ ਜਦੋਂ ਅਸੀਂ ਛੋਟੇ ਸੀ' ਜਾਂ 'ਸਮੇਂ ਸਿਰ ਸਾਨੂੰ ਕੋਈ ਮਿਲਿਆ ਹੀ ਨਹੀਂ ਰਾਏ ਦੇਣ ਵਾਲਾ, ਨਹੀਂ ਤਾਂ ਅਸੀਂ ਵੀ ਕੁਝ ਬਣ ਸਕਦੇ ਸੀ' ਵਰਗੀ ਸੋਚ ਰੱਖਣ ਨਾਲ ਗੱਲ ਨਾਕਾਰਾਤਮਕ ਹੋ ਜਾਂਦੀ ਹੈ। ਆਪਣੀ ਅੰਤਰ ਪ੍ਰੇਰਨਾ ਵਿਕਸਿਤ ਕਰਨੀ ਚਾਹੀਦੀ ਹੈ।
ਅਹਿਸਾਸ ਰੱਖੋ ਬਰਕਰਾਰ : ਕੁਝ ਲੋਕ ਬੁਢਾਪੇ ਤੱਕ ਵੱਡੇ ਹੀ ਨਹੀਂ ਹੁੰਦੇ। ਏਨੀ ਛੇਤੀ ਘੁਲ-ਮਿਲ ਜਾਂਦੇ ਹਨ ਕਿ ਲੋਕ ਉਨ੍ਹਾਂ ਦੇ ਇਸ ਰਹੱਸ ਦਾ ਕਾਰਨ ਹੀ ਨਹੀਂ ਜਾਣ ਸਕਦੇ। ਅਸਲੀ ਗੱਲ ਹੁੰਦੀ ਹੈ ਉਨ੍ਹਾਂ ਦੀ ਸਾਰਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਭਾਵਨਾ। ਆਪਣੇ ਬੋਲਚਾਲ ਦੇ ਸਲੀਕੇ, ਮਿੱਤਰ ਬਣਾਉਣ ਦੀ ਭਾਵਨਾ ਅਤੇ ਸਾਰਿਆਂ ਨੂੰ ਹਰ ਪੱਧਰ 'ਤੇ ਧੀਰਜ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨਾ। ਇਨ੍ਹਾਂ ਕਾਰਨਾਂ ਨਾਲ ਉਹ ਹਰ ਉਮਰ ਦੇ ਲੋਕਾਂ ਵਿਚ ਹਰਮਨ ਪਿਆਰੇ ਹੁੰਦੇ ਹਨ।
ਆਪਣੇ ਨਾਲ ਪਿਆਰ ਕਰੋ : ਕਹਿੰਦੇ ਹਨ ਕਿ ਜੇ ਅਸੀਂ ...
ਭੋਜਨ ਪਰੋਸਣਾ ਵੀ ਇਕ ਕਲਾ ਹੈ। ਆਓ, ਤੁਹਾਨੂੰ ਦੱਸੀਏ ਇਸ ਸਬੰਧੀ ਕੁਝ ਖਾਸ ਗੱਲਾਂ :
* ਸਭ ਤੋਂ ਪਹਿਲਾਂ ਖਾਣੇ ਲਈ ਭਾਂਡਿਆਂ ਨੂੰ ਧੋ-ਪੂੰਝ ਕੇ ਤਿਆਰ ਰੱਖੋ। ਇਹ ਨਾ ਹੋਵੇ ਕਿ ਖਾਣਾ ਪਰੋਸਦੇ ਸਮੇਂ ਤੁਹਾਨੂੰ ਕੋਈ ਭਾਂਡਾ ਲੱਭਣਾ ਜਾਂ ਧੋਣਾ ਪਵੇ।
* ਸਲਾਦ ਨੂੰ ਸੁੰਦਰ ਢੰਗ ਨਾਲ ਪਲੇਟ ਵਿਚ ਇਸ ਤਰ੍ਹਾਂ ਸਜਾਓ ਕਿ ਸਾਰੀਆਂ ਸਬਜ਼ੀਆਂ ਅਤੇ ਫਲ ਇਕ-ਦੂਜੇ ਦੇ ਉੱਪਰ-ਹੇਠਾਂ ਨਾ ਆਉਣ।
* ਖਾਣਾ ਪਰੋਸਦੇ ਸਮੇਂ ਦੇਖ ਲਓ ਕਿ ਕਿਤੇ ਉਹ ਠੰਢਾ ਤਾਂ ਨਹੀਂ।
* ਮੇਜ਼ 'ਤੇ ਜ਼ਰੂਰੀ ਚੀਜ਼ਾਂ ਜਿਵੇਂ ਪਾਣੀ ਦਾ ਜੱਗ, ਅਚਾਰ ਦੀ ਸ਼ੀਸ਼ੀ, ਲੂਣ-ਮਿਰਚ, ਚਮਚ, ਕਾਂਟੇ, ਛੁਰੀਆਂ ਆਦਿ ਪਹਿਲਾਂ ਹੀ ਰੱਖ ਦਿਓ।
* ਜਦੋਂ ਮਹਿਮਾਨ ਖਾ ਰਹੇ ਹੋਣ ਤਾਂ ਇਹ ਧਿਆਨ ਰੱਖੋ ਕਿ ਕਿਸ ਵਿਅਕਤੀ ਦੇ ਕੋਲ ਕੀ ਚੀਜ਼ ਖ਼ਤਮ ਹੋ ਗਈ ਹੈ ਅਤੇ ਖੁਦ ਹੀ ਉਹ ਚੀਜ਼ ਉਸ ਨੂੰ ਦਿਓ। ਇਹ ਨਾ ਹੋਵੇ ਕਿ ਮਹਿਮਾਨ ਨੂੰ ਖੁਦ ਹੀ ਤੁਹਾਡੇ ਕੋਲੋਂ ਕਿਸੇ ਚੀਜ਼ ਦੀ ਮੰਗ ਕਰਨੀ ਪਵੇ।
* ਸੰਭਵ ਹੋਵੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਖਾਣਾ ਖਾਣ ਬੈਠੋ।
* ਖਾਣਾ ਪਰੋਸਦੇ ਸਮੇਂ ਇਹ ਹਮੇਸ਼ਾ ਧਿਆਨ ਰੱਖੋ ਕਿ ਸਭ ਭਾਂਡੇ ਇਕੋ ਜਿਹੇ ਹੋਣ। ਇਹ ਨਾ ਹੋਵੇ ਕਿ ਕੋਈ ਭਾਂਡਾ ਕੱਚ ਦਾ ਹੋਵੇ ...
ਬੱਚਿਆਂ ਦੇ ਪੈਰ ਤੇਜ਼ੀ ਨਾਲ ਵਧਦੇ ਹਨ, ਇਸ ਲਈ ਉਨ੍ਹਾਂ ਵਾਸਤੇ ਜੁੱਤੀਆਂ ਖਰੀਦਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਬੱਚਿਆਂ ਨੂੰ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ।
ਆਮ ਧਾਰਨਾ ਹੈ ਕਿ ਖਰੀਦਦੇ ਸਮੇਂ ਜੁੱਤੀ ਥੋੜ੍ਹੀ ਘੁੱਟਵੀਂ ਜਾਂ ਇਕਦਮ ਫਿੱਟ ਹੋਣੀ ਚਾਹੀਦੀ ਹੈ। ਕਿਉਂਕਿ ਇਸਤੇਮਾਲ ਹੋਣ 'ਤੇ ਜੁੱਤੀ ਆਪਣੇ-ਆਪ ਢਿੱਲੀ ਹੋ ਜਾਂਦੀ ਹੈ ਪਰ ਇਸ ਮਾਮਲੇ ਵਿਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਗੱਲ ਸਿਰਫ 30 ਸਾਲ ਤੋਂ ਬਾਅਦ ਦੇ ਲੋਕਾਂ 'ਤੇ ਹੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ, ਕਿਉਂਕਿ 30 ਤੋਂ ਬਾਅਦ ਆਦਮੀ ਦਾ ਵਧਣਾ ਲਗਪਗ ਰੁਕ ਜਾਂਦਾ ਹੈ, ਜਦੋਂ ਕਿ ਬੱਚੇ ਤੇਜ਼ੀ ਨਾਲ ਵਧਦੇ ਹਨ। ਵਧਣ ਦੀ ਗਤੀ ਅੱਲ੍ਹੜਪੁਣੇ ਤੋਂ ਬਾਅਦ ਹੌਲੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਜੁੱਤੀ ਦਾ ਆਕਾਰ ਬੱਚਿਆਂ ਦੇ ਪੈਰ ਨਾਲੋਂ 12 ਤੋਂ 16 ਮਿਲੀਮੀਟਰ ਵੱਡਾ ਹੋਣਾ ਚਾਹੀਦਾ ਹੈ। ਜਿਨ੍ਹਾਂ ਬੱਚਿਆਂ ਦੀ ਜੁੱਤੀ ਕੱਸੀ ਹੁੰਦੀ ਹੈ, ਉਹ ਪੈਰਾਂ ਨੂੰ ਕੱਟਦੀ ਹੈ। ਇਸ ਨਾਲ ਨਾ ਸਿਰਫ ਬੱਚਿਆਂ ਨੂੰ ਸਰੀਰਕ ਕਸ਼ਟ ਹੁੰਦਾ ਹੈ, ਬਲਕਿ ਮਾਨਸਿਕ ਪੱਧਰ 'ਤੇ ਵੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ...
ਸਰਦੀਆਂ ਵਿਚ ਊਨੀ ਕੱਪੜੇ ਸਾਰੇ ਪਹਿਨਦੇ ਹਨ ਪਰ ਜੇ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ 'ਤੇ ਲੂੰਈਂ ਆ ਜਾਂਦੀ ਹੈ ਅਤੇ ਇਹ ਖਰਾਬ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਗਰਮਾਹਟ ਖ਼ਤਮ ਹੋ ਜਾਂਦੀ ਹੈ। ਸਹੀ ਜਾਣਕਾਰੀ ਦੀ ਕਮੀ ਕਾਰਨ ਇਨ੍ਹਾਂ ਦਾ ਰੱਖ-ਰਖਾਅ ਸਹੀ ਤਰ੍ਹਾਂ ਨਹੀਂ ਹੁੰਦਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ, ਨਾਜ਼ੁਕ ਫੈਬ੍ਰਿਕ ਨਾਲ ਬਣੇ ਇਨ੍ਹਾਂ ਕੱਪੜਿਆਂ ਦੀ ਦੇਖਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ।
ਊਨੀ ਕੱਪੜਿਆਂ ਦੀ ਧੁਆਈ
ਊਨੀ ਕੱਪੜਿਆਂ ਨੂੰ ਪਹਿਨਣ ਤੋਂ ਬਾਅਦ ਇਨ੍ਹਾਂ 'ਤੇ ਲੱਗੀ ਧੂੜ ਅਤੇ ਮਿੱਟੀ ਸਾਫ਼ ਕਰਨ ਲਈ ਇਨ੍ਹਾਂ ਨੂੰ ਬੁਰਸ਼ ਨਾਲ ਝਾੜ ਲੈਣਾ ਚਾਹੀਦਾ ਹੈ। ਇਨ੍ਹਾਂ ਨੂੰ ਸੂਤੀ ਜਾਂ ਦੂਜੇ ਹੋਰ ਕੱਪੜਿਆਂ ਦੀ ਤਰ੍ਹਾਂ ਛੇਤੀ ਨਹੀਂ ਧੋਣਾ ਚਾਹੀਦਾ। ਧੋਣ ਲਈ ਇਨ੍ਹਾਂ ਨੂੰ ਸਾਬਣ ਮਿਲੇ ਪਾਣੀ ਵਿਚ ਦੇਰ ਤੱਕ ਨਾ ਭਿਉਂ ਕੇ ਰੱਖੋ, ਕਿਉਂਕਿ ਇਸ ਨਾਲ ਇਨ੍ਹਾਂ ਦੇ ਤੰਤੂ ਕਮਜ਼ੋਰ ਹੋ ਕੇ ਖਰਾਬ ਹੋ ਜਾਂਦੇ ਹਨ। ਇਨ੍ਹਾਂ ਨੂੰ ਹਲਕੇ ਡਿਟਰਜੈਂਟ ਨਾਲ, ਹਲਕੇ ਗਰਮ ਪਾਣੀ ਨਾਲ, ਨਰਮ ਹੱਥਾਂ ਨਾਲ ਮਲ ਕੇ ਧੋਣਾ ਚਾਹੀਦਾ ਹੈ। ਜਿਨ੍ਹਾਂ ਕੱਪੜਿਆਂ ਨੂੰ ...
ਤਿਉਹਾਰ ਹੋਣ, ਜਨਮ ਦਿਨ ਜਾਂ ਵਿਆਹ-ਸ਼ਾਦੀਆਂ ਤੋਹਫ਼ਿਆਂ ਦਾ ਲੈਣ-ਦੇਣ ਤਾਂ ਚਲਦਾ ਹੀ ਰਹਿੰਦਾ ਹੈ। ਤੋਹਫ਼ਾ ਦੇਣ ਲੱਗਿਆਂ ਸਾਨੂੰ ਕੁਝ ਇਕ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੀ ਚਾਹੀਦਾ ਹੈ। ਮਿਸਾਲ ਦੇ ਤੌਰ 'ਤੇ ਜਿਸ ਨੂੰ ਤੁਸੀਂ ਤੋਹਫ਼ਾ ਦੇਣਾ ਹੈ, ਉਸ ਦੀ ਉਮਰ ਕਿੰਨੀ ਹੈ, ਉਸ ਦੀ ਪੜ੍ਹਾਈ ਕਿੰਨੀ ਕੁ ਹੈ ਜਾਂ ਉਸ ਦੀਆਂ ਦਿਲਚਸਪੀਆਂ ਕੀ ਹਨ, ਉਹ ਉਦਾਸ ਤਬੀਅਤ ਦਾ ਹੈ ਜਾਂ ਖੁਸ਼ਦਿਲ। ਹੁਣ ਜੇਕਰ ਤੁਸੀਂ ਕਿਸੇ ਬੱਚੇ ਨੂੰ ਤੋਹਫ਼ਾ ਦੇਣ ਜਾ ਰਹੇ ਹੋ ਤਾਂ ਦੇਖੋ ਉਸ ਦੀ ਉਮਰ ਕਿੰਨੀ ਹੈ। ਛੋਟੇ ਬੱਚਿਆਂ ਨੂੰ ਖਿਡੌਣੇ ਬਹੁਤ ਪਸੰਦ ਹੁੰਦੇ ਹਨ। ਉਨ੍ਹਾਂ ਦੀ ਮਨਪਸੰਦ ਦੇ ਖਿਡੌਣੇ ਲੈ ਜਾਣੇ ਚਾਹੀਦੇ ਹਨ।
ਵੱਡੇ ਬੱਚਿਆਂ ਨੂੰ ਕਿਤਾਬਾਂ ਜਾਂ ਕੱਪੜੇ ਦਿੱਤੇ ਜਾ ਸਕਦੇ ਹਨ। ਔਰਤਾਂ ਜਾਂ ਵੱਡੇ ਬੱਚਿਆਂ ਨੂੰ ਵੀ ਉਨ੍ਹਾਂ ਦੀ ਪਸੰਦ ਅਨੁਸਾਰ ਹੀ ਕੱਪੜੇ ਜਾਂ ਗਹਿਣੇ ਆਦਿ ਦਿੱਤੇ ਜਾ ਸਕਦੇ ਹਨ। ਔਰਤਾਂ ਆਮ ਤੌਰ 'ਤੇ ਸਾੜ੍ਹੀਆਂ ਜਾਂ ਚੂੜੀਆਂ ਦੀਆਂ ਸ਼ੌਕੀਨ ਹੁੰਦੀਆਂ ਹਨ। ਜੇ ਤੁਹਾਨੂੰ ਉਨ੍ਹਾਂ ਦੀ ਪਸੰਦ ਜਾਂ ਨਾਪਸੰਦ ਦਾ ਪਤਾ ਹੈ ਤਾਂ ਉਸੇ ਅਨੁਸਾਰ ਹੀ ਤੋਹਫ਼ਾ ਦਿਓ। ਹੁਣ ਗੱਲ ਆਈ ਬਜ਼ੁਰਗਾਂ ਦੀ। ਬਜ਼ੁਰਗ ...
ਨੇਲ ਆਰਟ ਅੱਜਕਲ੍ਹ ਬੜੇ ਫੈਸ਼ਨ ਵਿਚ ਹੈ। ਬਿਊਟੀ ਪਾਰਲਰ ਤੇ ਸੈਲੂਨ ਵਰਗੀਆਂ ਥਾਵਾਂ 'ਤੇ ਹਲਕੇ-ਫੁਲਕੇ ਡਿਜ਼ਾਈਨ ਲਈ ਹੀ ਤੁਹਾਨੂੰ ਕਾਫੀ ਪੈਸੇ ਖਰਚਣੇ ਪੈਂਦੇ ਹਨ। ਪਰ ਤੁਸੀਂ ਘਰ ਬੈਠੇ ਵੀ ਇਸ ਤਰ੍ਹਾਂ ਨੇਲ ਆਰਟ ਕਰ ਸਕਦੇ ਹੋ, ਜੋ ਤੁਹਾਡਾ ਸਮਾਂ ਤੇ ਪੈਸਾ ਬਚਾਏਗਾ। ਕੁਝ ਹਲਕੇ-ਫੁਲਕੇ ਡਿਜ਼ਾਈਨ ਇਸ ਪ੍ਰਕਾਰ ਹਨ-
* ਪੋਲਕਾ ਡੋਟ ਡਿਜ਼ਾਈਨ : ਪਹਿਲਾਂ ਆਪਣੀ ਪਸੰਦ ਦਾ ਕੋਈ ਵੀ ਰੰਗ ਲਗਾ ਕੇ ਉਸ ਦੇ ਸੁੱਕਣ ਤੋਂ ਬਾਅਦ ਮਾਚਿਸ ਦੀ ਤੀਲ੍ਹੀ/ਈਅਰ ਬਡਜ਼/ਹੇਅਰ ਪਿੰਨ/ਝਾੜੂ ਦੀ ਤੀਲ੍ਹੀ/ਪੈਨਸਿਲ ਦੀ ਨੋਕ ਨਾਲ ਕਿਸੇ ਚਮਕੀਲੇ ਰੰਗ ਨਾਲ ਬਿੰਦੂ ਲਗਾ ਲਓ।
* ਹਾਫ ਸ਼ੇਡ ਡਿਜ਼ਾਈਨ : ਟੇਪ ਦੀ ਮਦਦ ਨਾਲ ਪਹਿਲਾਂ ਨਹੁੰ ਦਾ ਇਕ ਪਾਸਾ ਰੰਗ ਲਵੋ ਤੇ ਸੁੱਕਣ ਤੋਂ ਬਾਅਦ ਟੇਪ ਹਟਾ ਕੇ ਬਚੇ ਭਾਗ ਨੂੰ ਕਿਸੇ ਦੂਜੇ ਰੰਗ ਨਾਲ ਰੰਗ ਲਵੋ।
* ਸਪੰਜ ਡਿਜ਼ਾਈਨ : ਬੇਸ ਕਲਰ ਕਰਨ ਤੋਂ ਬਾਅਦ ਸਪੰਜ ਦੇ ਛੋਟੇ ਜਿਹੇ ਟੁਕੜੇ 'ਤੇ ਨੇਲ ਪੇਂਟ ਲਗਾ ਕੇ ਬੇਸ ਕਲਰ 'ਤੇ ਹਲਕਾ-ਹਲਕਾ ਛੁਹਾਉਂਦੇ ਹੋਏ ਲਗਾਓ।
* ਹਰਟ ਡਿਜ਼ਾਈਨ : ਬੇਸ ਕਲਰ ਕਰ ਕੇ ਕੋਨੇ 'ਤੇ ਇਕ ਛੋਟਾ ਜਿਹਾ ਹਰਟ ਨੇਲ ਪੇਂਟ ਦੀ ਮਦਦ ਨਾਲ ਬਣਾ ਲਵੋ।
* ਤਿਕੋਣ ਡਿਜ਼ਾਈਨ : ਬੇਸ ਕਲਰ ...
ਇਸ ਭੱਜ-ਦੌੜ ਵਾਲੇ ਸਮੇਂ ਵਿਚ ਕਈ ਵਾਰ ਇਕੱਲੇ ਜਾਂ ਬੱਚਿਆਂ ਦੇ ਨਾਲ ਵੀ ਸਫ਼ਰ ਕਰਨਾ ਪੈ ਸਕਦਾ ਹੈ। ਜਦੋਂ ਤੁਹਾਡੇ ਪਤੀ ਦੇਵ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਜਾਂ ਉਹ ਖੁਦ ਟੂਰ ਆਦਿ 'ਤੇ ਹੁੰਦੇ ਹਨ ਤਾਂ ਅਜਿਹੇ ਵਿਚ ਘਬਰਾਓ ਨਾ। ਥੋੜ੍ਹੀ ਸੂਝਬੂਝ ਨਾਲ ਤੁਸੀਂ ਯਾਤਰਾ ਨੂੰ ਸੁਖਦ ਬਣਾ ਸਕਦੇ ਹੋ।
* ਯੋਜਨਾਬੱਧ ਤਰੀਕੇ ਨਾਲ ਜਾ ਰਹੇ ਹੋ ਤਾਂ ਪਹਿਲਾਂ ਆਪਣੀ ਟਿਕਟ ਬੁੱਕ ਕਰਵਾ ਲਓ। ਇਹ ਵੀ ਪਹਿਲਾਂ ਹੀ ਸੋਚ ਲਓ ਕਿ ਕਿਸ ਸਾਧਨ ਵਿਚ ਜਾਣਾ ਹੈ, ਬੱਸ, ਰੇਲ, ਹਵਾਈ ਜਹਾਜ਼ ਜਾਂ ਟੈਕਸੀ ਦੁਆਰਾ। ਟੈਕਸੀ 'ਤੇ ਜਾਣਾ ਹੋਵੇ ਤਾਂ ਲੋਏ-ਲੋਏ ਹੀ ਸਫ਼ਰ ਕਰ ਲਓ। ਟੈਕਸੀ ਡਰਾਈਵਰ ਜਾਣ-ਪਛਾਣ ਵਾਲਾ ਹੋਣਾ ਚਾਹੀਦਾ ਹੈ। ਜੇ ਆਪਣੀ ਗੱਡੀ ਰਾਹੀਂ ਜਾ ਰਹੇ ਹੋ ਤਾਂ ਵੀ ਸਵੇਰੇ ਛੇਤੀ ਨਿਕਲ ਕੇ ਸ਼ਾਮ ਹੋਣ ਤੱਕ ਮੰਜ਼ਿਲ 'ਤੇ ਪਹੁੰਚ ਜਾਓ।
* ਘੱਟ ਤੋਂ ਘੱਟ ਸਾਮਾਨ ਨਾਲ ਲਓ। ਵੱਡੇ ਸੂਟਕੇਸ ਦੀ ਜਗ੍ਹਾ ਹਲਕੇ ਬੈਗ ਵਿਚ ਸਾਮਾਨ ਰੱਖੋ। ਸਾਮਾਨ ਏਨਾ ਕੁ ਹੀ ਲਓ, ਜਿਸ ਨੂੰ ਤੁਸੀਂ ਅਤੇ ਬੱਚੇ ਚੁੱਕ ਸਕਦੇ ਹੋਣ।
* ਬੈਗ, ਸੂਟਕੇਸ ਦੇ ਹੈਂਡਲ, ਜਿਪ, ਤਾਲੇ, ਚਾਬੀ ਪਹਿਲਾਂ ਹੀ ਜਾਂਚ ਲਓ ਤਾਂ ਕਿ ਰਾਹ ਵਿਚ ਜਾਂ ਬਾਹਰ ਜਾ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX