ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  36 minutes ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  about 2 hours ago
ਜਲਾਲਾਬਾਦ,14ਅਗਸਤ(ਜਤਿੰਦਰ ਪਾਲ ਸਿੰਘ ,ਕਰਨ ਚੁਚਰਾ)-ਜਲਾਲਾਬਾਦ ਦੇ ਬਾਹਮਣੀ ਵਾਲਾ ਸੜਕ ਤੇ ਨਸ਼ੇ'ਚ ਗੁੱਟ ਕਾਰ ਡਰਾਈਵਰ ਨੇ ਲਗਭਗ ਅੱਠ ਵਿਅਕਤੀ ਜਿਨ•ਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ, ਆਪਣੀ ਕਾਰ ਨਾਲ ਦਰੜ ...
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  about 2 hours ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ...
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  about 4 hours ago
ਤਪਾ ਮੰਡੀ ,14 ਅਗਸਤ(ਵਿਜੇ ਸ਼ਰਮਾ) - ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ 'ਚ ਪੰਜਾਬ ਦੀ ਜਨਤਾ ਨੂੰ ਦਬਕੇ ਕੁੱਟਿਆ ਅਤੇ ਲੁਟਿਆ ਹੈ। ਹੁਣ ਅਕਾਲੀ ਟੈਂਟ ਲਗਾ ਕੇ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਇਹ ਸ਼ਬਦ ...
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  about 4 hours ago
ਲੁਧਿਆਣਾ, 14 ਅਗਸਤ (ਪਰਮੇਸ਼ਰ ਸਿੰਘ)- ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਸਨਅਤਕਾਰਾਂ ਨੇ ਸਨਅਤਾਂ ਲਈ ਦਰਪੇਸ਼ ਮੁਸ਼ਕਲਾਂ ਅਤੇ ਇਨ੍ਹਾਂ ਨੂੰ ਹੋਰ ....
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  about 4 hours ago
ਪੇਸ਼ਾਵਰ, 14 ਅਗਸਤ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਗ੍ਰਨੇਡ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ 'ਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ....
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 5 hours ago
ਰਾਮ ਤੀਰਥ, 14 ਅਗਸਤ(ਧਰਵਿੰਦਰ ਸਿੰਘ ਔਲਖ) - ਕਰੀਬ 1 ਮਹੀਨਾ ਪਹਿਲਾਂ ਪਿੰਡ ਕੋਹਾਲੀ ਦੀ ਇੱਕ 12 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਇਕ 24 ਵਰ੍ਹਿਆਂ ਦੇ ਨੌਜਵਾਨ ਵੱਲੋਂ ਕੀਤੇ ਗਏ ਜਬਰ ਜਨਾਹ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਫੇਰ....
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  about 5 hours ago
ਲੁਧਿਆਣਾ , 14 ਅਗਸਤ(ਪਰਮੇਸ਼ਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਪੀ. ਏ. ਯੂ. ਵਿਖੇ ਕੀਤਾ। ਇਨ੍ਹਾਂ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਲਈ ਤਿਆਰ...
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  about 5 hours ago
ਕਾਬੁਲ, 14 ਅਗਸਤ- ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ 'ਚ ਕਾਬੁਲ-ਕੰਧਾਰ ਹਾਈਵੇਅ 'ਤੇ ਸੁਰੱਖਿਆ ਬਲਾਂ ਨਾਕੇ 'ਤੇ ਤਾਲਿਬਾਨ ਵਲੋਂ ਕੀਤੇ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਯਮਨ 'ਚ ਹੋਏ ਬੱਸ ਹਮਲੇ 'ਚ 40 ਬੱਚਿਆਂ ਸਮੇਤ 51 ਲੋਕਾਂ ਦੀ ਮੌਤ
. . .  about 5 hours ago
ਸਨਾ, 14 ਅਗਸਤ -ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰੀ ਯਮਨ 'ਚ ਇਕ ਬੱਸ 'ਤੇ ਸਾਉਦੀ ਅਰਬ ਦੀ ਅਗਵਾਈ ਵਾਲੀ ਗੱਠਜੋੜ ਦੇ ਹਵਾਈ ਹਮਲੇ 'ਚ ਮਾਰੇ ਗਏ 51 ਲੋਕ ਮਾਰੇ ਗਏ ਜਿਨ੍ਹਾਂ 'ਚੋਂ 40 ਬੱਚੇ ਸਨ। ਰੈੱਡ ਕਰਾਸ ਨੇ ਅੱਜ ਮ੍ਰਿਤਕਾਂ ਦੀ ਨਵੀਂ ਗਿਣਤੀ ਬਾਰੇ...
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਪੂਜਾ ਹੈਗੜੇ

ਸ਼ੌਕ ਘੁੰਮਣ-ਫਿਰਨ ਦਾ

ਰਿਤਿਕ ਰੌਸ਼ਨ ਨਾਲ ਪੂਜਾ ਹੈਗੜੇ ਨੇ 'ਮੋਹੰਜੋਦੜੋ' ਫ਼ਿਲਮ ਨਾਲ ਪ੍ਰਵੇਸ਼ ਕੀਤਾ ਸੀ। ਪੂਜਾ ਇਸ ਤੋਂ ਪਹਿਲਾਂ ਦੱਖਣ ਦੀਆਂ ਫ਼ਿਲਮਾਂ ਕਰਦੀ ਸੀ। ਹੀਰੋਇਨ ਬਣਨ ਦੇ ਬਾਵਜੂਦ ਉਹ ਕੁਝ ਅਸਹਿਜ ਜਿਹਾ ਮਹਿਸੂਸ ਕਰ ਰਹੀ ਹੈ। ਪੱਤਰਕਾਰਾਂ ਨਾਲ ਵੀ ਉਸ ਦਾ ਵਤੀਰਾ ਖ਼ਾਸ ਨਹੀਂ ਰਹਿੰਦਾ। ਹਾਂ ਉਹ ਕੁਝ ਤੇਲਗੂ ਫ਼ਿਲਮਾਂ ਜ਼ਰੂਰ ਕਰ ਰਹੀ ਹੈ। ਪੂਜਾ ਦੱਖਣ ਦੀ ਇਕ ਫ਼ਿਲਮ 'ਚ ਵਿਸ਼ੇਸ਼ ਸੀਨ ਵੀ ਕਰ ਰਹੀ ਹੈ। ਪੂਜਾ ਦੀ ਉਂਜ ਆਕੜ ਬਹੁਤ ਹੈ ਤੇ ਉਸ ਨੇ ਸੂਰਜ ਪੇਰੋਲੀ ਨਾਲ ਫ਼ਿਲਮ ਕਰਨ ਤੋਂ ਨਾਂਹ ਕੀਤੀ ਹੈ। ਉਹ ਸਿਰਫ 'ਏ' ਕਤਾਰ ਦੇ ਕਲਾਕਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ। ਫ਼ਿਲਮ ਕਰਨੀ ਜਾਂ ਨਹੀਂ, ਉਸ ਦਾ ਨਿੱਜੀ ਫ਼ੈਸਲਾ ਹੈ ਪਰ ਹਰ ਵਾਰ ਸੁਪਰ ਸਟਾਰ ਨਾਲ ਫ਼ਿਲਮ ਕਰਨ ਦੀ ਖਾਹਿਸ਼ ਰੱਖਣੀ ਵੀ ਸਹੀ ਨਹੀਂ ਹੈ। ਟਾਲੀਵੁੱਡ 'ਚ ਪੂਜਾ ਦੇ ਸਿਤਾਰੇ ਠੀਕ ਹਨ। ਅਨੂ ਅਰਜਨ ਨਾਲ ਉਹ ਇਕ ਫ਼ਿਲਮ ਕਰ ਰਹੀ ਹੈ। ਉਂਜ ਦੱਖਣ 'ਚ ਹਿੱਟ ਫ਼ਿਲਮਾਂ ਦੇਣ ਦਾ ਰਿਕਾਰਡ ਉਸ ਕੋਲ ਹੈ। ਗਣੇਸ਼ ਅਚਾਰੀਆ ਨਾਲ ਪੂਜਾ ਡਾਂਸ ਦੀ ਰਿਹਰਸਲ ਕਰ ਰਹੀ ਹੈ। ਪੂਜਾ ਹੈਗੜੇ ਪਿਛਲੇ ਦਿਨੀਂ ਤੁਰਕੀ ਗਈ ਸੀ। ਉਹ ਹਰ ਸਾਲ ਕਿਤੇ ਨਾ ਕਿਤੇ ਘੁੰਮਣ-ਫਿਰਨ ਜਾਂਦੀ ਹੈ। ਉਸ ਲਈ ਇਹ ਜ਼ਰੂਰੀ ਨਹੀਂ ਕਿ ਘੁੰਮਣ-ਫਿਰਨ ਵਾਲੀ ਥਾਂ ਦੇਸ਼ 'ਚ ਹੋਏ ਜਾਂ ਦੇਸ਼ ਤੋਂ ਬਾਹਰ। ਪੂਜਾ ਨੇ ਇਸਤੰਬੁਲ ਦੀ ਸੈਰ ਵੀ ਕੀਤੀ। ਉਸ ਦਾ ਸੁਪਨਾ ਦੁਨੀਆ ਦੀ ਸੈਰ ਕਰਨੀ ਹੈ। ਐਮ.ਕਾਮ ਤੱਕ ਪੜ੍ਹੀ-ਲਿਖੀ ਪੂਜਾ ਹੈਗੜੇ ਨੂੰ 'ਰੇਸ-3' ਮਿਲਣ ਦੀ ਪੂਰੀ ਸੰਭਾਵਨਾ ਹੈ। ਬਾਲੀਵੁੱਡ ਲਈ ਚਾਹੇ ਮੌਕੇ ਘੱਟ ਹਨ ਪਰ ਪੂਜਾ ਹੈਗੜੇ ਨੂੰ ਕੋਈ ਫ਼ਰਕ ਨਹੀਂ ਪਿਆ। ਦੱਖਣ 'ਚ ਬਹੁਤ ਕੰਮ ਹੈ। ਤੁਰਕੀ ਘੁੰਮਣ ਤੋਂ ਬਾਅਦ ਸ਼ਾਇਦ ਉਹ ਯੂਰਪ ਜਾਂਦੀ ਪਰ ਰੁਝੇਵੇਂ ਆੜੇ ਆ ਗਏ। ਜਦ ਵੀ ਵਿਹਲ ਮਿਲੀ ਦੁਨੀਆ ਦੀ ਸੈਰ ਜਾਰੀ ਰੱਖੇਗੀ ਪੂਜਾ।


ਖ਼ਬਰ ਸ਼ੇਅਰ ਕਰੋ

ਸੋਨਮ ਕਪੂਰ

ਵਿਆਹ ਦੇ ਕਿਆਫ਼ੇ ਲੱਗਣੇ ਸ਼ੁਰੂ

ਫੈਸ਼ਨਾਂ ਦੀ ਮਾਹਿਰ ਬਾਲੀਵੁੱਡ ਦੀ ਬੜਬੋਲੀ ਹੀਰੋਇਨ ਸੋਨਮ ਕਪੂਰ ਇਸ ਸਮੇਂ ਅਕਸ਼ੈ ਕੁਮਾਰ ਨਾਲ 'ਪੈਡਮੈਨ' ਫ਼ਿਲਮ ਕਰ ਰਹੀ ਹੈ। ਰਹੀ ਗੱਲ ਉਸ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਤਾਂ ਸੋਨਮ ਦੀ ਇਹ ਘਰੇਲੂ ਫ਼ਿਲਮ ਹੁਣ ਅਪ੍ਰੈਲ ਨੂੰ ਆਏਗੀ। ਏਕਤਾ ਦੇ ਭਤੀਜੇ ਲਕਸ਼ਯ ਦਾ ਜਨਮ ਦਿਨ ਅਪ੍ਰੈਲ 'ਚ ਹੈ। ਇਸ ਮੌਕੇ ਹੀ ਸੋਨਮ ਦੀ 'ਵੀਰੇ ਦੀ ਵੈਡਿੰਗ' ਰਿਲੀਜ਼ ਹੋ ਜਨਮ ਦਿਨ ਦਾ ਤੋਹਫ਼ਾ ਲਕਸ਼ਯ ਨੂੰ ਹੋਏਗੀ। ਉਂਜ ਇਸ ਲੋਹੜੀ 'ਤੇ ਸੋਨਮ ਕਿੱਥੇ ਸੀ? ਉਹ ਧੜਾਧੜ ਅਨੁਸ਼ਕਾ ਸ਼ਰਮਾ ਨੂੰ ਸੁਨੇਹੇ ਘੱਲ ਰਹੀ ਸੀ। ਵਿਆਹੁਤਾ ਜੀਵਨ ਸਬੰਧੀ ਪੁੱਛ ਰਹੀ ਸੀ। ਮਹਿਸੂਸ ਕਰੋ ਕਿ ਸੋਨਮ ਵੀ ਪਰਾਈ ਹੋਣ ਦੀ ਰਾਹ ਵੱਲ ਹੈ ਤੇ ਸੰਭਾਵਨਾ ਹੈ ਕਿ ਅਨੰਦ ਆਹੂਜਾ ਨਾਲ ਸੱਤ ਜਨਮਾਂ ਦਾ ਸਾਥ ਵਾਲੀ ਕਹਾਣੀ ਇਸ ਸਾਲ ਮੁਕਾਮ 'ਤੇ ਪਹੁੰਚ ਜਾਏ। ਕੋਲਕਾਤਾ ਦੀ ਇਕ ਗਹਿਣਿਆਂ ਦੀ ਦੁਕਾਨ 'ਤੇ ਲੋਹੜੀ ਵਾਲੇ ਦਿਨ ਸੋਨਮ ਅਨੰਦ ਆਹੂਜਾ ਦੀ ਅੰਮੀ ਨਾਲ ਖ਼ਰੀਦਦਾਰੀ ਕਰ ਰਹੀ ਸੀ। ਸੋਨਮ ਦੇ ਢਿੱਡ 'ਚ ਕੋਈ ਗੱਲ ਪੱਚ ਜਾਏ, ਨਹੀਂ-ਬਿਲਕੁਲ ਨਹੀਂ। ਸੋਨਮ ਨੇ ਕਾਫੀ ਚੰਗੀਆਂ ਫ਼ਿਲਮਾਂ ਵੀ ਕੀਤੀਆਂ ਹਨ। ਹੁਣ ਫੋਮ ਦੇ ਗੱਦਿਆਂ ਤੋਂ ਪ੍ਰੇਸ਼ਾਨ ਸੋਨਮ ਕਪੂਰ ਜੋਧਪੁਰ ਜਾ ਰਹੀ ਹੈ। ਇਥੇ ਹੀ ਅਪ੍ਰੈਲ 'ਚ ਦੋਵਾਂ ਦਾ ਵਿਆਹ ਹੋਏਗਾ। 'ਪੈਡਮੈਨ', 'ਵੀਰੇ ਦੀ ਵੈਡਿੰਗ' ਤਾਂ ਸੋਨਮ ਦੇ ਵਿਆਹ ਤੋਂ ਪਹਿਲਾਂ-ਪਹਿਲਾਂ ਸੰਪੂਰਨ ਹੋ ਜਾਣਗੀਆਂ ਪਰ ਸਸ਼ਾਂਕ ਘੋਸ਼ ਦੀ 'ਬੈਟਲ ਆਫ ਪਿਟੋਰਾ' ਦਾ ਕੀ ਬਣੂੰ? ਇਹ ਹੁਣ ਲੇਟ ਹੋ ਜਾਏਗੀ।

ਟਾਈਗਰ ਸ਼ਰਾਫ਼

'ਰੈਂਬੋ'... 'ਬਾਗੀ'

ਇਕ ਫਿਰ ਟਾਈਗਰ ਸ਼ਰਾਫ ਆਪਣੀ ਪਰਮ ਪਿਆਰੀ ਦਿਸ਼ਾ ਨਾਲ ਪਰਦੇ 'ਤੇ ਆ ਰਿਹਾ ਹੈ। ਖੜਕੇ-ਦੜਕੇ ਵਾਲੀ ਉਸ ਦੀ 'ਬਾਗੀ-2' ਦਿਨ ਪੱਘਰਦਿਆਂ ਹੀ ਮਾਰਚ ਮਹੀਨੇ ਥੀਏਟਰਾਂ 'ਚ ਲੋਕਾਂ ਦੀ ਪ੍ਰਤੀਕਿਰਿਆ ਵਸੂਲੇਗੀ। ਸ੍ਰੀਲੰਕਾ ਵਿਖੇ ਸਰਾਫ ਇਸ ਸਮੇਂ ਪਟਾਨੀ ਨਾਲ ਘੁੰਮ-ਫਿਰ ਰਿਹਾ ਹੈ। ਪਹਿਲਾਂ 'ਬਾਗੀ-2' ਅਪ੍ਰੈਲ ਨੂੰ ਆਉਣ ਦੀ ਖ਼ਬਰ ਸੀ ਪਰ ਸਾਜਿਦ ਨਾਡੀਆਡਵਾਲਾ ਨੇ ਹੁਣ ਮਹੀਨਾ ਪਹਿਲਾਂ ਹੀ ਇਸ ਦੇ ਜਾਰੀ ਹੋਣ ਦੀ ਤਰੀਕ ਨਿਸਚਿਤ ਕੀਤੀ ਹੈ। ਸਿਧਾਰਥ ਅਨੰਦ ਦੀ ਫ਼ਿਲਮ ਵੀ ਟਾਈਗਰ ਕਰ ਰਿਹਾ ਹੈ, ਜਿਸ 'ਚ ਉਸ ਦਾ ਮਨਪਸੰਦ ਸਿਤਾਰਾ ਹੀਰੋ ਰਿਤਿਕ ਰੌਸ਼ਨ ਹੈ। ਆਪਣੇ ਆਦਰਸ਼ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਟਾਈਗਰ ਬਚਪਨ ਤੋਂ ਹੀ ਰਿਤਿਕ ਦਾ ਦੀਵਾਨਾ ਰਿਹਾ ਹੈ। ਰਿਤਿਕ ਦੇ ਸਾਹਮਣੇ 200-300 ਪ੍ਰਤੀਸ਼ਤ ਮਿਹਨਤ ਹੀ ਚੱਲੇਗੀ, ਉਹ ਜਾਣਦਾ ਹੈ। ਯਸ਼ਰਾਜ ਫ਼ਿਲਮਜ਼ ਨੇ ਦੋਵਾਂ ਨੂੰ ਇਕੱਠਿਆਂ ਕੀਤਾ ਹੈ। ਟਾਈਗਰ ਇਕ ਹੋਰ ਅੰਗਰੇਜ਼ੀ ਫ਼ਿਲਮ 'ਰੈਂਬੋ' ਦਾ ਰੀਮੇਕ ਵੀ ਕਰ ਰਿਹਾ ਹੈ। ਸਿਲਵੇਸਟਰ ਸਟੇਲਨ ਜੋ 'ਰੈਂਬੋ' ਬਣੇ ਸਨ, ਨੇ ਟਾਈਗਰ ਨੂੰ ਇਸ ਦੇ ਰੀਮੇਕ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

ਦੀਪਿਕਾ ਪਾਦੂਕੋਣ

ਹਮ ਕਿਸੀ ਸੇ ਕਮ ਨਹੀਂ

ਲਓ ਜੀ ਆਖਰ ਲੰਬੀ ਜੱਦੋ-ਜਹਿਦ, ਝਮੇਲੇ, ਪੁਆੜੇ ਸਭ ਮੁੱਕਣ ਦੇ ਤਕਰੀਬਨ ਨੇੜੇ ਹਨ ਤੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤ' ਆ ਰਹੀ ਹੈ। 'ਪਦਮਾਵਤ' ਲੱਗੀ ਤਾਂ ਦੀਪੀ ਹੁਣ 'ਸਪਨਾ ਦੀਦੀ' ਬਣ ਕੈਮਰੇ ਦਾ ਸਾਹਮਣਾ ਕਰੇਗੀ। ਦੀਪਿਕਾ ਦੇ ਨਾਲ ਇਰਫਾਨ ਖਾਨ ਹੈ। ਟੈਨਿਸ ਪਰਿਵਾਰ 'ਚੋਂ ਹੋਏ ਤੇ ਇਸ ਖੇਡ ਵਾਲੇ ਖਿਡਾਰੀ ਨਾਲ ਗੱਲਬਾਤ ਆਮ ਗੱਲ ਹੈ। 'ਦ ਨਾਈਸ ਗਾਯ' ਲਾਸ ਏਂਜਲਸ ਦੇ ਰੈਸਟੋਰੈਂਟ 'ਚ ਪਿਛਲੇ ਮਹੀਨੇ ਦੀਪਿਕਾ ਨੇ ਟੈਨਿਸ ਖਿਡਾਰੀ ਨੋਵਾਕ ਨਾਲ ਡਿਨਰ ਕੀਤਾ ਸੀ। ਵਿਦੇਸ਼ੀ ਮੀਡੀਆ ਨੂੰ ਡਿਪੀ ਦੀ ਪਛਾਣ ਨਹੀਂ ਸੀ ਤੇ ਉਸ ਨੇ ਨੋਵਾਕ ਨਾਲ ਆਪਣੀਆਂ 'ਫੀਮੇਲ ਕੰਪੈਨੀਅਨ' ਨਾਲ ਸਿਰਲੇਖ ਦੇ ਕੇ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਸਨ। ਚਲੋ 'ਪਦਮਾਵਤ' ਦੀ ਗੱਲ ਤਾਂ 25 ਜਨਵਰੀ ਨੂੰ ਇਹ ਤੇਲਗੂ, ਤਾਮਿਲ ਤੇ ਹਿੰਦੀ 'ਚ ਆਵੇਗੀ। ਗਲੋਬਲ ਆਈਮੈਕਸ 3-ਡੀ ਦੇ ਫਾਰਮੈਟ ਨਾਲ 'ਪਦਮਾਵਤ' ਆ ਰਹੀ ਹੈ। ਰਣਵੀਰ ਸਿੰਘ ਦੀ ਥਾਂ ਨੋਵਾਕ ਨਾਲ ਸਬੰਧ ਤਾਂ ਦੀਪਿਕਾ ਦੇ ਦਿਮਾਗ ਦੀ ਉਹੀ ਜਾਣੇ। ਹਾਂ, ਰਣਵੀਰ ਨਾਲ ਹੁਣ ਡਿਪੀ ਦੀ ਉਹ ਗੱਲ ਨਹੀਂ ਹੈ। ਉਧਰ 11 ਸਾਲ ਬਾਅਦ ਡਿਪੀ-ਸੋਨਮ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਸ 25 ਨੂੰ 'ਪੈਡਮੈਨ' 'ਪਦਮਾਵਤ' ਇਕੱਠੀਆਂ ਆ ਰਹੀਆਂ ਹਨ। ਦੋਵਾਂ ਦੀ ਦੁਸ਼ਮਣੀ ਜੱਗ ਜਾਣਦਾ ਹੈ। ਅਕਸ਼ੈ ਨਾਲ 'ਪੈਡਮੈਨ' ਸੋਨਮ ਲਈ ਵੱਡਾ ਸੌਦਾ ਹੈ ਤੇ 'ਪਦਮਾਵਤ' ਆਪਣੇ-ਆਪ 'ਚ ਚਰਚਿਤ ਫਿਲਮ ਹੈ ਡਿਪੀ ਲਈ। ਦੀਪਿਕਾ ਬਨਾਮ ਸੋਨਮ ਇਹ 25 ਵਾਲਾ ਹਫ਼ਤਾ ਹੋਵੇਗਾ। 'ਓਮ ਸ਼ਾਂਤੀ ਓਮ' ਤੇ 'ਸਾਂਵਰੀਆ' ਵੀ ਇਕੋ ਸਮੇਂ 11 ਸਾਲ ਪਹਿਲਾਂ ਆਹਮੋ-ਸਾਹਮਣੇ ਹੋਈਆਂ ਸਨ। ਹੁਣ ਬਾਜ਼ੀ ਡਿਪੀ ਹੱਥ ਲੱਗੀ ਸੀ। 'ਸਾਂਵਰੀਆ' ਦੀਪਿਕਾ ਕਰਨ ਵਾਲੀ ਸੀ ਪਰ ਗੁਣਾ ਭੰਸਾਲੀ ਦੀ ਸਹਾਇਕਾ ਸੋਨਮ ਦਾ ਪਿਆ ਸੀ। ਰਣਵੀਰ ਸਿੰਘ ਵੀ ਦੋਸਤ ਸੋਨਮ ਦਾ ਸੀ। ਇਥੋਂ ਹੀ ਦੋਵਾਂ ਦੀ ਖਟਪਟ ਹੋ ਗਈ ਸੀ। ਦੀਪਿਕਾ ਤੇ ਸੋਨਮ ਦੀ ਇਸ ਨਵੀਂ ਆਹਮੋ-ਸਾਹਮਣੀ ਲੜਾਈ 'ਚ ਇਸ ਵਾਰ ਜੇਤੂ ਕੌਣ? ਫੈਸਲਾ ਅਗਲੇ ਹਫ਼ਤੇ ਤੱਕ ਹੋ ਜਾਣਾ ਹੈ।


-ਸੁਖਜੀਤ ਕੌਰ

ਰੁਖ਼ ਨਹੀਂ ਬਦਲਿਆ ਮਲਿਕਾ ਨੇ

ਚਰਚਿਤ ਮੁਟਿਆਰ ਮਲਿਕਾ ਸ਼ੇਰਾਵਤ ਕੁਝ ਦਿਨ ਪਹਿਲਾਂ ਭਾਰਤ ਵਿਚ ਆਈ ਸੀ। ਆਉਂਦਿਆਂ ਹੀ ਉਸ ਨੂੰ ਕੁਝ ਇੰਟਰਵਿਊ ਮਿਲ ਗਏ ਤੇ ਉਸ ਨੇ ਟੀ.ਵੀ. ਸ਼ੋਆਂ ਵਿਚ ਹਿੱਸਾ ਲਿਆ। ਲੰਮੇ ਅਰਸੇ ਤੋਂ ਉਹ ਵਿਦੇਸ਼ਾਂ ਵਿਚ ਰਹਿ ਰਹੀ ਹੈ। ਕਦੀ ਉਸ ਦੀ ਸਫ਼ਲਤਾ ਦਾ ਇਕ ਜਲਵਾ ਸੀ। ਉਹ ਹੁਣ ਮੱਧਮ ਹੋ ਕੇ ਵੀ ਟਿਮਟਿਮਾ ਰਿਹਾ ਹੈ। ਅੱਜ ਵੀ ਉਸ ਦਾ ਉਹੀ ਪੁਰਾਣਾ ਰੁਖ਼ ਹੈ। ਉਹ ਕਹਿੰਦੀ ਹੈ, 'ਮੈਂ ਅੱਜ ਵੀ ਆਲੋਚਕਾਂ ਦੀਆਂ ਗੱਲਾਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀ ਹਾਂ। ਮੈਂ ਤਾਂ ਇਕ ਗੱਲ ਜਾਣਦੀ ਹਾਂ, ਕੁਝ ਤਾਂ ਇਸ ਤਰ੍ਹਾਂ ਦੀ ਗੱਲ ਮੇਰੇ ਅੰਦਰ ਹੈ, ਜਿਸ ਦੇ ਚਲਦਿਆਂ ਕਈ ਸਾਲਾਂ ਤੋਂ ਲੋਕਾਂ ਨੇ ਮੈਨੂੰ ਯਾਦ ਰੱਖਿਆ ਹੈ। ਅੱਜ ਵੀ ਮੇਰਾ ਆਪਣਾ ਇਕ ਵੱਖਰਾ ਆਕਰਸ਼ਣ ਹੈ। ਮੈਂ ਮੰਨਦੀ ਹਾਂ ਕਿ ਮੇਰੇ ਹਿੱਸੇ ਵਿਚ ਚੰਗੀਆਂ ਫ਼ਿਲਮਾਂ ਬਹੁਤ ਘੱਟ ਆਈਆਂ ਹਨ। ਪਰ ਇਸ ਲਈ ਮੈਂ ਜ਼ਰਾ ਵੀ ਦੋਸ਼ੀ ਨਹੀਂ ਹਾਂ। 'ਪਿਆਰ ਕਾ ਸਾਈਡ ਇਫੈਕਟਸ', 'ਵੈੱਲਕਮ' ਵਰਗੀਆਂ ਕੁਝ ਕੁ ਫ਼ਿਲਮਾਂ ਵਿਚ ਮੈਨੂੰ ਚੰਗਾ ਮੌਕਾ ਮਿਲਿਆ। ਮੈਂ ਉਸ ਨੂੰ ਆਪਣੇ ਢੰਗ ਨਾਲ ਚੰਗਾ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਹੁਣ ਵੀ ਕੁਝ ਫ਼ਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ ਪਰ ਹੁਣ ਨਵੇਂ ਸਿਰੇ ਤੋਂ ਸੋਚਣ ਦੀ ਕੁਝ ਇੱਛਾ ਨਹੀਂ ਹੁੰਦੀ ਹੈ।

ਚਲਾਕ ਹੋਈ

ਕੈਟਰੀਨਾ

ਇਹ ਗੱਲ ਬਹੁਤ ਮਜ਼ਬੂਤੀ ਨਾਲ ਕਹੀ ਜਾ ਰਹੀ ਹੈ ਕਿ ਸਲਮਾਨ ਅਤੇ ਕੈਟਰੀਨਾ ਕੈਫ਼ ਜਲਦੀ ਵਿਆਹ ਕਰ ਲੈਣਗੇ। ਸ਼ਾਇਦ ਇਹੀ ਵਜ੍ਹਾ ਹੈ ਕਿ ਕੈਟਰੀਨਾ ਇਨ੍ਹੀਂ ਦਿਨੀਂ ਸਲਮਾਨ ਨੂੰ ਬਿਨਾਂ ਦੱਸੇ ਕੁਝ ਕੰਮ ਨਹੀਂ ਕਰ ਰਹੀ ਹੈ। ਕੈਟ ਦੀ ਇਸ ਗੱਲ ਲਈ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਕਿ ਤੋੜ-ਵਿਛੋੜੇ ਤੋਂ ਬਾਅਦ ਵੀ ਉਸ ਨੇ ਸਲਮਾਨ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਉਹ ਖਾਨ ਪਰਿਵਾਰ ਦੇ ਹਰ ਸਮਾਰੋਹ ਵਿਚ ਹਿੱਸਾ ਲੈਂਦੀ ਰਹੀ ਹੈ। ਵਿਆਹ ਹੋਵੇ ਜਾਂ ਖਾਨਦਾਨ ਦਾ ਕੋਈ ਪਰਿਵਾਰਕ ਸਮਾਰੋਹ, ਕੈਟੀ ਨੇ ਕੁਝ ਵੀ ਛੱਡਿਆ ਨਹੀਂ ਹੈ। ਇਹੀ ਵਜ੍ਹਾ ਹੈ ਕਿ ਸਲਮਾਨ ਨਾਲ ਉਸ ਦੀ ਦੋਸਤੀ ਦੁਬਾਰਾ ਸ਼ੁਰੂ ਹੋ ਗਈ ਹੈ। ਹੁਣ ਉਸੇ ਚਲਾਕੀ ਦੇ ਨਾਲ ਉਸ ਨੇ ਸਲਮਾਨ ਦੇ ਨਾਲ ਆਪਣੇ ਅਫੇਅਰ ਨੂੰ ਕਾਫੀ ਮਜ਼ਬੂਤ ਕਰ ਲਿਆ ਹੈ। ਹੁਣ ਸਾਰੇ ਇਹੀ ਕਾਮਨਾ ਕਰ ਰਹੇ ਹਨ ਕਿ ਉਸ ਦਾ ਇਹ ਅਫੇਅਰ ਵਿਆਹ ਵਿਚ ਜ਼ਰੂਰ ਬਦਲ ਜਾਵੇ। ਹੁਣ ਇਕ ਵਿਦੇਸ਼ੀ ਸੂਤਰ ਦਾ ਕਹਿਣਾ ਹੈ ਕਿ ਸਲਮਾਨ ਦੀ ਫ਼ਿਲਮ 'ਰੇਸ-2' ਦੀ ਰਿਲੀਜ਼ ਤੋਂ ਪਹਿਲਾਂ ਇਨ੍ਹਾਂ ਦੋਵਾਂ ਦਾ ਵਿਆਹ ਹੋ ਜਾਵੇਗਾ।

ਕ੍ਰਿਤੀ ਸੈਨਨ

ਅੰਦਾਜ਼ ਨਵੇਂ-ਨਵੇਂ

ਕ੍ਰਿਤੀ ਵੱਡੇ ਪਰਦੇ ਦੀ ਇਕ ਖ਼ੂਬਸੂਰਤ ਅਦਾਕਾਰਾ ਹੈ ਜੋ ਗਲੈਮਰ ਨੂੰ ਪ੍ਰਦਰਸ਼ਿਤ ਕਰਦੀ ਹੈ। ਕ੍ਰਿਤੀ ਸੈਨਨ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਨੂੰ ਲੈ ਕੇ ਵੀ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਦੇ ਗਲੈਮਰ ਦੀ ਤਰ੍ਹਾਂ ਉਸ ਦੀਆਂ ਫ਼ਿਲਮਾਂ ਵੀ ਕਾਫੀ ਧਮਾਕੇਦਾਰ ਹੁੰਦੀਆਂ ਹਨ। ਫ਼ਿਲਮ 'ਰਾਬਤਾ' ਵਿਚ ਸੁਸ਼ਾਂਤ ਸਿੰਘ ਦੇ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੀ ਕ੍ਰਿਤੀ ਸੈਨਨ ਦਾ ਸਟਾਈਲ ਹੀ ਵੱਖਰਾ ਹੈ। ਕ੍ਰਿਤੀ ਸੈਨਨ ਫ਼ਿਲਮ 'ਹੀਰੋਪੰਤੀ', 'ਦਿਲਵਾਲੇ' ਅਤੇ 'ਰਾਬਤਾ' ਵਿਚ ਅਹਿਮ ਕਿਰਦਾਰ ਨਿਭਾ ਚੁੱਕੀ ਹੈ। ਉਸ ਦੇ ਸਟਾਈਲ ਦੇ ਨਾਲ-ਨਾਲ ਉਸ ਦੀ ਸੁੰਦਰਤਾ ਵੀ ਜ਼ਰਾ ਵੱਖਰੀ ਹੈ। ਉਂਝ ਤਾਂ ਫ੍ਰਿਹਾਲ ਕ੍ਰਿਤੀ ਬਾਲੀਵੁੱਡ ਲਈ ਇਕ ਨਵਾਂ ਚਿਹਰਾ ਹੈ ਪਰ ਸਟਾਈਲ ਦੇ ਮਾਮਲੇ ਵਿਚ ਉਹ ਕਿਸੇ ਤੋਂ ਪਿੱਛੇ ਵੀ ਨਹੀਂ ਹੈ। ਚਾਹੇ 'ਰੈੱਡ ਕਾਰਪੈਟ' ਹੋਵੇ ਜਾਂ ਫਿਰ 'ਸਕਰੀਨ' ਹਰ ਥਾਂ ਕ੍ਰਿਤੀ ਦੀ ਵੱਖਰੀ ਹੀ ਦਿਖ ਹੁੰਦੀ ਹੈ। ਮੰਨੇ ਪ੍ਰਮੰਨੇ ਬ੍ਰੈਂਡ ਦੇ ਉਹ ਇਸ਼ਤਿਹਾਰਾਂ ਵਿਚ ਨਜ਼ਰ ਆਈ ਸੀ। ਉਹ ਵਿਲਸ ਲਾਈਫਸਟਾਈਲ ਫੈਸ਼ਨ ਵੀਕ, ਚੇਨੀ ਇੰਟਰਨੈਸ਼ਨਲ ਫੈਸ਼ਨ ਵੀਕ ਅਤੇ ਇੰਡੀਆ ਇੰਟਰਨੈਸ਼ਨਲ ਜਵੈਲਰੀ ਵੀਕ ਵਿਚ ਵੀ ਨਜ਼ਰ ਆਈ ਸੀ। ਉਹ ਰਿਤੂ ਬੇਰੀ, ਸੁਨੀਤ ਵਰਮਾ ਅਤੇ ਨਿੱਕੀ ਮਹਾਜਨ ਵਰਗੇ ਡਿਜ਼ਾਈਨਰਾਂ ਦੇ ਲਈ ਮਾਡਲਿੰਗ ਕਰ ਚੁੱਕੀ ਹੈ।

ਈਸ਼ਾ ਗੁਪਤਾ

ਤੇਰੀ ਮਰਜ਼ੀ

ਪ੍ਰਭਾਵਸ਼ਾਲੀ ਕਲਾਕਾਰਾਂ ਨਾਲ ਕੰਮ ਕਰਕੇ ਹੀ ਵਧੀਆ ਅਭਿਨੇਤਰੀ ਬਣਿਆ ਜਾ ਸਕਦਾ ਹੈ, ਇਹ ਈਸ਼ਾ ਕਹਿ ਰਹੀ ਹੈ। 'ਰੁਸਤਮ' ਸਮੇਂ ਉਸ ਨੇ ਅਕਸ਼ੈ ਕੁਮਾਰ ਤੋਂ ਕਾਫੀ ਕੁਝ ਸਿੱਖਿਆ। 'ਜੰਨਤ-2', 'ਰਾਜ-3' ਬਾਦਸ਼ਾਹ ਕਰ ਚੁੱਕੀ ਈਸ਼ਾ ਗੁਪਤਾ ਉਂਜ ਜ਼ਿਆਦਾ ਹੀ ਖੁੱਲ੍ਹਾਪਣ ਦਿਖਾ ਰਹੀ ਹੈ। ਬੇਹੱਦ ਘੱਟ ਕੱਪੜਿਆਂ 'ਚ ਤਸਵੀਰਾਂ ਤੇ ਤਸਵੀਰਾਂ ਖਿਚਵਾ ਰਹੀ ਹੈ। 'ਕਮਾਂਡੋ-2 ਬਲੈਕ ਮਨੀ' ਵਾਲੀ ਇਹ ਨਾਇਕਾ ਹੁਣ ਲੜਕੀਆਂ 'ਚ ਉਤਸ਼ਾਹ ਭਰਨ ਲਈ ਫੁੱਟਬਾਲ ਟੀਮ ਬਣਾ ਚੁੱਕੀ ਹੈ। ਇਹ ਤਾਂ ਵਧੀਆ ਕੰਮ ਹੈ ਪਰ ਫੈਸ਼ਨ ਮੈਗਜ਼ੀਨ 'ਤੇ ਬੇਹੱਦ ਮਾੜੀ ਤਸਵੀਰ ਛਪਵਾਉਣੀ ਉਸ ਦੇ ਖੇਡ ਪਿਆਰ ਨੂੰ ਨਰਾਜ਼ ਕਰ ਸਕਦੀ ਹੈ। ਹਾਂ, ਇਹ ਸਾਲ ਈਸ਼ਾ ਲਈ ਵਧੀਆ ਆਇਆ ਹੈ। 'ਆਂਖੇਂ-2' ਉਸ ਦੀ ਫ਼ਿਲਮ ਆ ਰਹੀ ਹੈ। 'ਹੇਰਾਫੇਰੀ-3' ਵੀ ਉਸ ਕੋਲ ਹੈ। ਅਰਜਨ ਰਾਮਪਾਲ, ਅਨਿਲ ਕਪੂਰ, ਅਰਸ਼ਦ ਵਾਰਸੀ, ਇਲੀਆਨਾ ਡਿਕਰੂਜ਼ ਤੇ ਅਮਿਤਾਭ ਬੱਚਨ ਨਾਲ 'ਆਂਖੇਂ-2' ਈਸ਼ਾ ਕਰ ਰਹੀ ਹੈ। ਅਨੀਸ ਬਜਮੀ ਇਸ ਫ਼ਿਲਮ ਦਾ ਨਿਰਦੇਸ਼ਕ ਹੈ। ਈਸ਼ਾ ਗੁਪਤਾ ਜੇਕਰ ਬੇਸ਼ਰਮੀ ਭਰੀਆਂ ਹਰਕਤਾਂ ਤੋਂ ਪਿਛਾਂਹ ਹਟ ਜਾਏ ਤਾਂ ਉਹ ਸਤਿਕਾਰਤ ਅਭਿਨੇਤਰੀਆਂ ਦੀ ਸ਼੍ਰੇਣੀ 'ਚ ਆ ਸਕਦੀ ਹੈ। ਇਹ ਤਾਂ ਈਸ਼ਾ 'ਤੇ ਨਿਰਭਰ ਹੈ ਕਿ ਉਹ ਬਦਲਦੀ ਹੈ ਜਾਂ ਨਹੀਂ।

ਸੰਦੀਪਾ ਧਰ ਹੁਣ ਨਾਂਹ-ਪੱਖੀ ਕਿਰਦਾਰ ਵਿਚ

ਖ਼ੂਬਸੂਰਤ ਚਿਹਰੇ ਵਾਲੀ ਸੰਦੀਪਾ ਧਰ ਨੂੰ ਕਸ਼ਮੀਰ ਦੀ ਕਲੀ ਕਹਿਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ ਕਿਉਂਕਿ ਉਹ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਰਾਜਸ੍ਰੀ ਦੀ ਫ਼ਿਲਮ 'ਇਸ ਲਾਈਫ ਮੇਂ' ਰਾਹੀਂ ਬਾਲੀਵੁੱਡ ਵਿਚ ਆਪਣਾ ਆਗਮਨ ਕਰਨ ਵਾਲੀ ਸੰਦੀਪਾ ਨੇ 'ਦਬੰਗ-2', 'ਹੀਰੋਪੰਤੀ', 'ਗਲੋਬਲ ਬਾਬਾ' ਆਦਿ ਫ਼ਿਲਮਾਂ ਵੀ ਕੀਤੀਆਂ ਹਨ ਅਤੇ ਹੁਣ ਉਹ 'ਫਿਰਕੀ' ਵਿਚ ਨਾਂਹਪੱਖੀ ਭੂਮਿਕਾ ਵਿਚ ਦਿਸੇਗੀ।
ਇਸ ਵੱਖਰੇ ਤਰ੍ਹਾਂ ਦੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਨਿਰਦੇਸ਼ਕ ਅੰਕੁਸ਼ ਭੱਟ ਨੇ ਮੈਨੂੰ ਇਹ ਫ਼ਿਲਮ ਪੇਸ਼ਕਸ਼ ਕੀਤੀ ਤੇ ਮੈਂ ਪਹਿਲਾ ਸਵਾਲ ਉਨ੍ਹਾਂ ਤੋਂ ਇਹ ਪੁੱਛਿਆ ਸੀ ਕਿ ਕੀ ਮੇਰੇ ਚਿਹਰੇ 'ਤੇ ਕਿਤੇ ਤੁਹਾਨੂੰ ਕੋਈ ਨਾਂਹਪੱਖੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਜਵਾਬ ਨਾਂਹ ਵਿਚ ਸੀ ਪਰ ਉਨ੍ਹਾਂ ਨੇ ਕਿਹਾ ਕਿ ਇਹੀ ਤਾਂ ਇਕ ਕਲਾਕਾਰ ਲਈ ਵੱਡੀ ਚੁਣੌਤੀ ਹੁੰਦਾ ਹੈ ਕਿ ਉਹ ਕੈਮਰੇ ਦੇ ਸਾਹਮਣੇ ਉਸ ਭੂਮਿਕਾ ਨੂੰ ਸਟੀਕ ਤਰੀਕੇ ਨਾਲ ਨਿਭਾਏ, ਜਿਸ ਕਿਰਦਾਰ ਨਾਲ ਉਸ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੁੰਦਾ। ਉਸ ਦੇ ਇਸ ਜਵਾਬ ਨੇ ਮੇਰਾ ਆਤਮ-ਵਿਸ਼ਵਾਸ ਵਧਾਇਆ ਅਤੇ ਉਦੋਂ ਮੇਰੇ ਦਿਮਾਗ਼ ਵਿਚ ਫ਼ਿਲਮ 'ਸੈਵਨ ਆਵਰਸ ਟੂ ਗੋ' ਵਿਚ ਮੇਰੇ ਵਲੋਂ ਨਿਭਾਈ ਗਈ ਮਹਿਲਾ ਪੁਲਿਸ ਅਫ਼ਸਰ ਦੀ ਭੂਮਿਕਾ ਦਾ ਖਿਆਲ ਆਇਆ। ਮੈਂ ਸਰੀਰਕ ਪੱਖ ਤੋਂ ਕਿਸੇ ਵੀ ਕੋਨੇ ਤੋਂ ਪੁਲਿਸ ਵਾਲੀ ਨਹੀਂ ਲਗਦੀ ਹਾਂ ਪਰ ਉਸ ਫ਼ਿਲਮ ਲਈ ਮੈਂ ਬਹੁਤ ਮਿਹਨਤ ਕੀਤੀ ਸੀ ਅਤੇ ਮੇਰੇ ਕੰਮ ਦੀ ਤਾਰੀਫ ਵੀ ਹੋਈ ਸੀ। ਉਸੇ ਤੋਂ ਪ੍ਰੇਰਿਤ ਹੋ ਕੇ ਹੁਣ ਮੈਂ ਇਥੇ ਨਹਾਂਪੱਖੀ ਭੂਮਿਕਾ ਨਿਭਾਅ ਰਹੀ ਹਾਂ।'

-ਪੰਨੂੰ

'ਜ਼ੀਰੋ' ਵਿਚ ਸ਼ਾਹਰੁਖ ਬੌਨਾ ਬਣਿਆ

ਪਹਿਲਾਂ ਕਮਲ ਹਸਨ ਨੇ 'ਅੱਪੂ ਰਾਜਾ' ਤੇ ਅਨੁਪਮ ਖੇਰ ਨੇ 'ਜਾਨੇਮਨ' ਵਿਚ ਬੌਨੇ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਸੀ। ਹੁਣ ਸ਼ਾਹਰੁਖ ਖਾਨ ਬੌਨੇ ਬਣ ਕੇ ਦਰਸ਼ਕਾਂ ਨੂੰ ਹੈਰਾਨ ਕਰਨ ਆ ਰਹੇ ਹਨ। 'ਤਨੂ ਵੈੱਡਸ ਮਨੂ' ਤੇ 'ਰਾਂਝਣਾ' ਵਾਲੇ ਨਿਰਦੇਸ਼ਕ ਆਨੰਦ ਐਲ. ਰਾਏ ਦੀ ਫ਼ਿਲਮ 'ਜ਼ੀਰੋ' ਵਿਚ ਸ਼ਾਹਰੁਖ ਖਾਨ ਬੌਨੇ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਵਿਚ ਇਕ ਇਸ ਤਰ੍ਹਾਂ ਦੇ ਆਦਮੀ ਦੀ ਕਹਾਣੀ ਦਿਖਾਈ ਗਈ ਹੈ ਜੋ ਆਪਣੀਆਂ ਸਰੀਰਕ ਕਮੀਆਂ ਦੇ ਬਾਵਜੂਦ ਮੇਰਠ ਤੋਂ ਲੈ ਕੇ ਨਿਊਯਾਰਕ ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡਣ ਵਿਚ ਕਾਮਯਾਬ ਰਹਿੰਦਾ ਹੈ। ਆਨੰਦ ਰਾਏ ਅਨੁਸਾਰ ਉਹ ਇਕ ਜ਼ਮਾਨੇ ਤੋਂ ਸ਼ਾਹਰੁਖ ਨਾਲ ਫ਼ਿਲਮ ਬਣਾਉਣ ਬਾਰੇ ਸੋਚ ਰਿਹਾ ਸੀ ਪਰ ਉਸ ਨੂੰ ਰੋਮਾਂਟਿਕ ਭੂਮਿਕਾ ਵਿਚ ਚਮਕਾਉਣ ਦੀ ਉਨ੍ਹਾਂ ਦੀ ਬਿਲਕੁਲ ਇੱਛਾ ਨਹੀਂ ਸੀ। ਜਦੋਂ ਉਨ੍ਹਾਂ ਦੇ ਕੋਲ ਇਕ ਬੌਨੇ ਆਦਮੀ ਦੀ ਕਹਾਣੀ ਆਈ ਤਾਂ ਲੱਗਿਆ ਕਿ ਇਸ ਭੂਮਿਕਾ ਲਈ ਸ਼ਾਹਰੁਖ ਸਹੀ ਰਹਿਣਗੇ।
ਵੀ. ਐਫ. ਐਕਸ. ਤਕਨੀਕ ਦੀ ਵਰਤੋਂ ਕਰਕੇ ਇਸ ਵਿਚ ਸ਼ਾਹਰੁਖ ਨੂੰ ਬੌਨੇ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਇਹੀ ਵਜ੍ਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਤਾਂ ਜਲਦੀ ਮੁੱਕ ਜਾਵੇਗੀ ਪਰ ਕੰਪਿਊਟਰ 'ਤੇ ਫ਼ਿਲਮ ਪੂਰੀ ਕਰਨ ਵਿਚ ਕਈ ਮਹੀਨੇ ਲੱਗ ਜਾਣਗੇ। ਇਹ ਫ਼ਿਲਮ ਇਸ ਸਾਲ ਦੇ ਅਖੀਰ ਵਿਚ ਭਾਵ 21 ਦਸੰਬਰ ਨੂੰ ਪ੍ਰਦਰਸ਼ਿਤ ਹੋਵੇਗੀ।
ਜਦੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਉਦੋਂ ਇਸ ਦਾ ਨਾਂਅ ਕੀ ਰੱਖਿਆ ਜਾਵੇ, ਇਸ ਬਾਰੇ ਬਹੁਤ ਸੋਚ-ਵਿਚਾਰ ਕੀਤਾ ਗਿਆ ਸੀ। ਹੁਣ ਪਹਿਲੀ ਜਨਵਰੀ ਨੂੰ ਟਵਿਟਰ ਜ਼ਰੀਏ ਸ਼ਾਹਰੁਖ ਨੇ ਐਲਾਨ ਕੀਤਾ ਹੈ ਕਿ ਫ਼ਿਲਮ ਦਾ ਨਾਂਅ 'ਜ਼ੀਰੋ' ਰੱਖਿਆ ਗਿਆ ਹੈ।
ਇਸ ਟਾਈਟਲ ਬਾਰੇ ਆਨੰਦ ਰਾਏ ਕਹਿੰਦੇ ਹਨ, 'ਜ਼ੀਰੋ' ਭਾਵ ਸਿਫ਼ਰ। ਅਸੀਂ ਇਹ ਕਹਿੰਦੇ ਹਾਂ ਕਿ ਸਿਫ਼ਰ ਦੀ ਕੋਈ ਕੀਮਤ ਨਹੀਂ ਹੁੰਦੀ ਹੈ ਪਰ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਜ਼ੀਰੋ ਜਿਸ ਕਿਸੇ ਰਕਮ ਦੇ ਪਿੱਛੇ ਲਗਾ ਦਿੱਤਾ ਜਾਂਦਾ ਹੈ ਉਹ ਉਸ ਰਕਮ ਦੀ ਕੀਮਤ ਦਸ ਗੁਣਾ ਜ਼ਿਆਦਾ ਵਧਾ ਦਿੰਦਾ ਹੈ। ਇਹ ਜ਼ੀਰੋ ਦੀ ਸ਼ਕਤੀ ਹੈ। ਫ਼ਿਲਮ ਵਿਚ ਇਕ ਇਸ ਤਰ੍ਹਾਂ ਦੇ ਆਦਮੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਸ ਦੀ ਉਪਯੋਗਤਾ ਸਮਾਜ ਵਿਚ ਜ਼ੀਰੋ ਮੰਨੀ ਜਾਂਦੀ ਹੈ। ਉਹੀ ਆਦਮੀ ਆਪਣੀ ਕਾਬਲੀਅਤ ਦੇ ਦਮ 'ਤੇ ਕੀ ਕੁਝ ਕਰ ਜਾਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ।


-ਇੰਦਰਮੋਹਨ ਪੰਨੂੰ

'ਨਿਰਦੋਸ਼' 'ਚ ਨਕਾਰਾਤਮਕ ਭੂਮਿਕਾ ਚੁਣੌਤੀਪੂਰਨ ਹੈ-ਮੁਕੁਲ ਦੇਵ

19 ਜਨਵਰੀ, 2018 ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਨਿਰਦੋਸ਼' ਇਕ ਰਹੱਸਮਈ ਫ਼ਿਲਮ ਹੈ। ਇਸ ਫ਼ਿਲਮ 'ਚ ਇਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ। ਪੁਲਿਸ ਨੂੰ ਇਸ ਕਤਲ ਦਾ ਸ਼ੱਕ ਫ਼ਿਲਮ ਦੇ 5-6 ਕਿਰਦਾਰਾਂ 'ਤੇ ਹੈ। ਇਨ੍ਹਾਂ ਸ਼ੱਕੀ ਚਰਿੱਤਰਾਂ 'ਚੋਂ ਇਕ ਚਰਿੱਤਰ ਹੈ ਖਲਨਾਇਕ ਦਾ। ਇਸ ਖਲਨਾਇਕ ਦੀ ਭੂਮਿਕਾ 'ਚ ਅਭਿਨੇਤਾ ਮੁਕੁਲ ਦੇਵ ਹੈ। ਮੁਕੁਲ ਦੇਵ ਇਸ ਫ਼ਿਲਮ 'ਚ ਇਕ ਅਜਿਹਾ ਚਰਿੱਤਰ ਹੈ, ਜੋ ਕਿ ਹਰਿਆਣਾ ਤੋਂ ਆ ਕੇ ਮੁੰਬਈ 'ਚ ਵਸ ਚੁੱਕਾ ਹੈ। ਇਸ ਨਕਾਰਾਤਮਕ ਭੂਮਿਕਾ 'ਚ ਮੁਕੁਲ ਲੜਕੀਆਂ ਨੂੰ ਬਲੈਕਮੇਲ ਕਰਨ ਤੋਂ ਬਿਨਾਂ ਆਪਣੀ ਪਤਨੀ 'ਤੇ ਵੀ ਤਸ਼ੱਦਦ ਕਰਦਾ ਹੈ। ਮੁਕੁਲ ਦਾ ਮੰਨਣਾ ਹੈ ਕਿ ਅਜਿਹੇ ਚਰਿੱਤਰਾਂ ਨੂੰ ਨਿਭਾਉਣਾ ਇਕ ਅਦਾਕਾਰ ਦੇ ਲਈ ਚੰਗਾ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਅ ਕੇ ਇਕ ਅਦਾਕਾਰ ਅਲੱਗ-ਅਲੱਗ ਭਾਵਨਾਵਾਂ ਨੂੰ ਉਜਾਗਰ ਕਰ ਸਕਦਾ ਹੈ ਤੇ ਇਹ ਭੂਮਿਕਾ ਉਸ ਲਈ ਚੁਣੌਤੀਪੂਰਨ ਸੀ। ਗੜ੍ਹਕਵੀਂ ਆਵਾਜ਼ ਦਾ ਮਾਲਕ ਮੁਕੁਲ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਨੇੜਲੇ ਪਿੰਡ ਪਧਿਆਣਾ ਦਾ ਵਸਨੀਕ ਹੈ। ਮਾਡਲਿੰਗ ਦੇ ਨਾਲ ਕੁਝ ਸੀਰੀਅਲਾਂ 'ਚ ਵੀ ਕੰਮ ਕੀਤਾ। ਮੁਕੁਲ ਦੇਵ ਜਿਸ ਸਮੇਂ ਮਹੇਸ਼ ਭੱਟ ਦੀ ਸਹਾਇਕਾ ਤਨੂਜਾ ਚੰਦਰਾ ਦੇ ਲੜੀਵਾਰ 'ਮੁਮਕਿਨ' 'ਚ ਕੰਮ ਕਰ ਰਿਹਾ ਸੀ ਤਾਂ ਭੱਟ ਨੂੰ ਮੁਕੁਲ ਦੀ ਅਦਾਕਾਰੀ ਚੰਗੀ ਲੱਗੀ ਤੇ ਇਸ ਤਰ੍ਹਾਂ ਉਸ ਨੂੰ ਪਹਿਲੀ ਹਿੰਦੀ ਫ਼ਿਲਮ 'ਦਸਤਕ' ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨਾਲ ਮਿਲੀ। ਇਸ ਤੋਂ ਉਸ ਦਾ ਫ਼ਿਲਮੀ ਕੈਰੀਅਰ ਸ਼ੁਰੂ ਹੋ ਗਿਆ। ਪਿਤਾ ਹਰੀ ਦੇਵ ਅਤੇ ਮਾਤਾ ਅਨੂਪ ਦੇਵ ਦੇ ਸਪੁੱਤਰ ਮੁਕੁਲ ਨੇ ਪੰਜਾਬੀ ਫ਼ਿਲਮਾਂ 'ਹਵਾਏਂ', 'ਸ਼ਰੀਕ', 'ਜ਼ੋਰਾਵਰ', 'ਸਾਕਾ', 'ਹੀਰ ਤੇ ਹੀਰੋ', 'ਪੈਸਾ ਯਾਰ ਪੰਗਾ' ਆਦਿ 'ਚ ਕੰਮ ਕਰ ਕੇ ਚੰਗੀ ਵਾਹ-ਵਾਹ ਖੱਟੀ।


-ਸਿਮਰਨ, ਜਗਰਾਉਂ।

ਸਾਫ਼-ਸੁਥਰੇ ਤੇ ਹਿੱਟ ਗੀਤਾਂ ਦਾ ਰਚੇਤਾ ਬਲਜੀਤ ਪਾਸਲਾ

ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਚ ਵਸਦਾ ਬਲਜੀਤ ਪਾਸਲਾ ਪੰਜਾਬੀ ਗੀਤਕਾਰੀ ਦੇ ਖੇਤਰ ਦਾ ਉਹ ਮਾਣਮੱਤਾ ਹਸਤਾਖਰ ਹੈ ਜਿਸ ਨੇ ਸਾਫ ਸੁਥਰੇ ਤੇ ਸੱਭਿਆਚਾਰਕ ਗੀਤ ਰਚ ਕੇ ਵਿਲੱਖਣ ਪਹਿਚਾਣ ਬਣਾਈ ਹੈ। ਬਲਜੀਤ ਪਾਸਲਾ ਨੇ ਭਾਵੇਂ ਗਿਣਤੀ ਪੱਖੋਂ ਥੋੜ੍ਹੇ ਪ੍ਰੰਤੂ ਵਿਸ਼ੇ ਪੱਖੋਂ ਨਰੋਏ ਤੇ ਪਰਿਵਾਰਕ ਗੀਤ ਰਚ ਕੇ ਪ੍ਰਸਿੱਧੀ ਹਾਸਿਲ ਕੀਤੀ ਹੈ। ਗੈਰੀ ਸੰਧੁ ਅਤੇ ਜੈਸਮੀਨ ਸੈਡਲਸ ਦੇ ਗੀਤ, 'ਲੱਡੂ' ਨਾਲ ਪੰਜਾਬੀ ਦੇ ਸਿਰਮੌਰ ਗੀਤਕਾਰਾਂ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਪਾਸਲਾ ਦੇ ਗੀਤ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕ ਬਲਜੀਤ ਮਾਲਵਾ, ਅਮਰਜੀਤ ਸੰਧੂ, ਜੀਤਾ ਗਿੱਲ, ਜੈਜ਼ ਮੱਲ੍ਹੀ, ਬਾਲੀਵੁੱਡ ਕਲਾਕਾਰ ਆਰ. ਡੀ. ਬੀ., ਰੇਸ਼ਮ ਸਿੰਘ ਰੇਸ਼ਮ ਆਦਿ ਅਨੇਕਾਂ ਗਾਇਕਾਂ ਨੇ ਅਪਾਣੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਏ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਪਾਸਲਾ ਨਾਲ ਸਬੰਧਿਤ ਬਲਜੀਤ ਪਾਸਲਾ ਸਾਲ 2005 ਤੋਂ ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਖੇ ਰਹਿ ਰਿਹਾ ਹੈ ਅਤੇ ਕਿੱਤੇ ਵਜੋਂ ਟਰਾਂਸਪੋਰਟ ਲਾਈਨ ਵਿਚ ਬਤੌਰ ਟਰਾਂਸਪੋਰਟਰ ਦੇ ਤੌਰ 'ਤੇ ਕੰੰਮ ਕਰਦਾ ਹੈ। ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਗੀਤਕਾਰ ਜਗਤਾਰ ਸਿੰਘ ਗੋਰਾ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਉਸ ਦੱਸਿਆ ਕਿ ਉਸ ਨੂੰ ਗੀਤਕਾਰੀ ਦਾ ਸ਼ੌਕ ਆਪਣੇ ਵੱਡੇ ਭਰਾ ਜਗਤਾਰ ਪਾਸਲਾ ਤੋਂ ਪ੍ਰਭਾਵਿਤ ਹੋ ਕੇ ਪਿਆ ਸੀ। ਗੈਰੀ ਸੰਧੂ ਅਤੇ ਜੈਸਮੀਨ ਸੈਡਲਸ ਦੇ ਗੀਤ, ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ, ਜੇ ਆਪ ਖਾਈਏ ਤੰਗ ਕਰਦਾ, ਨਾਲ ਉਸ ਨੂੰ ਪੰਜਾਬੀ ਸਰੋਤਿਆਂ ਦੁਆਰਾ ਭਰਵਾਂ ਪਿਆਰ ਮਿਲਿਆ। ਇਸ ਤੋਂ ਬਾਅਦ ਚੱਲ ਸੋ ਚੱਲ ਹੋ ਗਈ ਅਤੇ ਉਸ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਸੋਹਲ ਦੀ ਆਵਾਜ਼ ਵਿਚ ਜਲਦ ਹੀ ਉਸ ਦੇ ਨਵੇਂ ਗੀਤ ਪੰਜਾਬੀ ਸਰੋਤਿਆਂ ਨੂੰ ਸੁਣਨ ਨੂੰ ਮਿਲਣਗੇ। ਬਲਜੀਤ ਪਾਸਲਾ ਨੇ ਦੱਸਿਆ ਕਿ ਦੇਬੀ ਮਖਸੂਸਪੁਰੀ ਦੀ ਕਲਮ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੈ। ਗਾਇਕ ਬਲਜੀਤ ਮਾਲਵਾ ਤੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਬਲਜੀਤ ਪਾਸਲਾ ਦਾ ਕਹਿਣਾ ਹੈ ਕਿ ਹਮੇਸ਼ਾਂ ਸਾਫ ਸੁਥਰੇ ਤੇ ਸਮਾਜਿਕ ਕਦਰਾਂ ਕੀਮਤਾਂ ਵਾਲੇ ਗੀਤਾਂ ਦੀ ਸਿਰਜਣਾ ਨੂੰ ਹੀ ਪਹਿਲ ਦਿੰਦੇ ਰਹਿਣਗੇ ਅਤੇ ਫੋਕੀ ਸ਼ੋਹਰਤ ਖਾਤਿਰ ਕਦੀ ਵੀ ਆਪਣੀ ਕਲਮ ਦੇ ਮਿਆਰ ਨੂੰ ਡਿੱਗਣ ਨਹੀਂ ਦੇਣਗੇ।


-ਹਰਦੀਪ ਸਿੰਘ ਕੰਗ
ਪੱਤਰਕਾਰ ਅਜੀਤ ਵੀਨਸ ਇਟਲੀ

ਤਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਕਲਾਕਾਰ ਸਰਦਾਰ ਸੋਹੀ

ਦੁਨੀਆ ਦੀ ਪ੍ਰਚੱਲਤ ਧਾਰਨਾ ਹੈ ਕਿ ਜਿੱਥੇ ਪੈਸਾ ਅਤੇ ਪ੍ਰਸਿੱਧੀ ਆ ਜਾਂਦੀ ਹੈ, ਨਿਮਰਤਾ ਅਤੇ ਨਰਮਾਈ ਓਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਸਰਦਾਰ ਸੋਹੀ ਨੇ ਇਸ ਧਾਰਨਾ ਨੂੰ ਮਿੱਧ ਕੇ, ਇਹ ਸਬੂਤ ਦੇ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਪ੍ਰਸਿੱਧ ਵਿਅਕਤੀ ਆਕੜਕੰਨ੍ਹਾਂ ਹੋਵੇ। ਅੱਠੇ ਪਹਿਰ ਖਿੜਿਆ ਰਹਿਣ ਵਾਲਾ ਸਰਦਾਰ ਸੋਹੀ ਹਰ ਇਕ ਨੂੰ ਭੱਜ ਕੇ ਜੱਫ਼ੀ ਪਾਉਣ ਵਾਲਾ, ਮੋਹ ਦੀ ਮੂਰਤ ਹੈ। ਇਕ ਦਿਨ ਉਸ ਨੇ ਮੈਨੂੰ ਵੱਟਸਐਪ ਉਪਰ ਆਪਣੀ ਬੜੀ ਗੰਭੀਰ ਜਿਹੀ ਇਕ ਫ਼ੋਟੋ ਭੇਜੀ। ਦੇਖ ਕੇ ਮੈਂ ਪੁੱਛਿਆ, 'ਬਾਈ ਜੀ, ਬੜੇ ਤਣਾਓ ਜਿਹੇ ਵਿਚ ਲੱਗ ਰਹੇ ਹੋ...?' ਅੱਗਿਉਂ ਬਾਈ ਹੱਸ ਕੇ ਕਹਿੰਦਾ, 'ਫ਼ਿਲਮ ਦੀ ਵਾਰਤਾਲਾਪ ਚੇਤੇ ਨੀ ਹੋ ਰਹੀ, ਜੱਗੀ।' ਤਾਂ ਮੈਂ ਹੱਸਦਿਆਂ ਕਿਹਾ, 'ਪੈੱਗ ਸ਼ੈੱਗ ਲਾ ਕੇ ਦਿਮਾਗ਼ ਸਾਣ 'ਤੇ ਲਾ ਲੈਣਾ ਸੀ...।' ਹੱਸ ਕੇ ਕਹਿੰਦਾ, 'ਬੱਸ ਐਹਥੋਂ ਈ ਤਾਂ ਮੈਂ ਮਾਰ ਖਾਨੈਂ, ਜੱਗੀ ਸਿਆਂ!' ਮੇਰੇ ਕਹਿਣ ਦਾ ਮਤਲਬ ਸਰਦਾਰ ਸੋਹੀ ਜਿੰਨਾ ਮਰਜ਼ੀ ਕੰਮ ਦੇ ਦਬਾਓ ਹੇਠ ਹੋਵੇ, ਹੱਸਣਾ-ਖੇਡਣਾ ਉਹ ਕਦੇ ਵੀ ਨਹੀਂ ਤਿਆਗਦਾ। ਕਈ ਵਾਰ ਉਹ ਮੈਨੂੰ ਕਾਸ਼ਣੀ ਅੱਖ ਦੇ ਉਨੀਂਦਰੇ ਵਰਗਾ ਜਾਪਦਾ ਹੈ। ਉਸ ਦੇ ਚਿਹਰੇ ਦੀ ਮੁਸਕਰਾਹਟ ਮਿੱਤਰਾਂ ਦੀ ਜਾਕਿਟ 'ਤੇ ਘੁੰਡ ਕੱਢ ਕੇ ਬੂਟੀਆਂ ਪਾਉਂਦੀ ਹੈ। ਪਰਦੇ ਉੱਪਰ ਉਸ ਦੀ ਠੇਠ ਪੰਜਾਬੀ ਅਤੇ ਬੋਲਣ ਦੀ ਅਦਾ ਬੰਦੇ ਨੂੰ ਕਾਇਲ ਕਰਦੀ ਹੈ ਅਤੇ ਇਹੀ ਉਸ ਦੀ ਕਾਮਯਾਬੀ ਦਾ ਅਨੋਖਾ ਰਾਜ ਹੈ। ਉਹ ਆਪਣੇ ਕਿਰਦਾਰ ਨੂੰ ਅੰਨ੍ਹੇ ਵਾਲਾ ਜੱਫ਼ਾ ਨਹੀਂ ਮਾਰਦਾ, ਕਲਾ ਅਤੇ ਤਕਨੀਕ ਅਨੁਸਾਰ ਤੁਰਨ ਵਾਲਾ ਅਨੁਸਾਸ਼ਨੀ ਕਲਾਕਾਰ ਹੈ।
ਸ਼ੋਹਰਤ ਅਤੇ ਮਹਿਮਾਂ ਸਰਦਾਰ ਸੋਹੀ ਨੂੰ ਰਜਾਈ ਨੱਪੀ ਪਏ ਨੂੰ ਨਹੀਂ ਮਿਲੀ, ਇਸ ਪਿੱਛੇ ਉਸ ਦੀ ਲੰਮੀ ਘਾਲਣਾ ਅਤੇ ਸੰਘਰਸ਼ ਦਾ ਹੱਥ ਹੈ। ਇਕ ਅਨੰਦ ਸਟੇਜੀ ਕਲਾ ਦਾ ਵੀ ਹੁੰਦਾ ਹੈ ਅਤੇ ਸਟੇਜੀ ਕਲਾ ਦਾ ਧਨੰਤਰ ਰਿਹਾ ਹੈ ਬਾਈ ਸਰਦਾਰ ਸੋਹੀ। ਥੀਏਟਰ ਕਲਾ ਦਾ ਬਾਦਸ਼ਾਹ, ਮਰਹੂਮ ਹਰਪਾਲ ਟਿਵਾਣਾ ਹੁਰਾਂ ਦਾ ਜਗਾਇਆ ਇਹ ਦੀਪ, ਅੱਜ ਸੂਰਜ ਬਣ, ਦੁਨੀਆ ਭਰ ਦੇ ਪੰਜਾਬੀਆਂ ਲਈ ਮਨੋਰੰਜਨ ਦਾ ਨੂਰ ਬਿਖ਼ੇਰ ਰਿਹਾ ਹੈ। ਪਿੰਡ ਟਿੱਬਾ, ਜ਼ਿਲ੍ਹਾ ਸੰਗਰੂਰ ਵਿਚ ਜਨਮੇ ਬਾਈ ਸੋਹੀ ਨੇ 1975 ਵਿਚ ਨੀਨਾ ਟਿਵਾਣਾ ਅਤੇ ਮਰਹੂਮ ਹਰਪਾਲ ਟਿਵਾਣਾ ਜੀ ਨਾਲ ਥੀਏਟਰ ਤੋਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ ਅਤੇ ਫ਼ਿਲਮ 'ਲੌਂਗ ਦਾ ਲਿਸ਼ਕਾਰਾ' ਉਸ ਦੀ ਪਹਿਲੀ ਫ਼ਿਲਮ ਸੀ। ਗੁਲਾਬੋ ਮਾਸੀ (ਨਿਰਮਲ ਰਿਸ਼ੀ) ਨਾਲ 'ਨਾਹਰੇ ਅਮਲੀ' ਦਾ ਰੋਲ ਕਰ ਕੇ ਪੰਜਾਬੀ ਫ਼ਿਲਮੀ ਦੁਨੀਆ ਵਿਚ ਆਪਣੀ ਉੱਤਮ ਕਲਾ ਦਾ ਵਿਲੱਖਣ ਸਬੂਤ ਦਿੱਤਾ ਅਤੇ ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਆਤਿਸ਼ਬਾਜ਼ੀ ਵਾਂਗ ਅਸਮਾਨ ਦੀ ਹਿੱਕ ਵੱਲ ਨੂੰ ਹੀ ਗਿਆ। ਹੁਣ ਤੱਕ ਬਾਈ ਸੋਹੀ ਲਗਪਗ 50 ਪੰਜਾਬੀ ਫ਼ਿਲਮਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਿਆ ਹੈ ਅਤੇ ਉਸ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਪਰਦੇ ਉਪਰ ਅੜਬ, ਕਠੋਰ, ਕਰੂਰ ਅਤੇ ਸਖ਼ਤ ਸੁਭਾਅ ਦਾ ਦਿਸਣ ਵਾਲਾ ਬਾਈ ਸੋਹੀ ਅਥਾਹ ਕੋਮਲ ਹਿਰਦੇ ਦਾ ਮਾਲਕ ਅਤੇ ਯਾਰਾਂ ਦਾ ਯਾਰ ਹੈ।
ਪਿਤਾ ਸ਼ਿਵਦੇਵ ਸਿੰਘ ਸੋਹੀ ਅਤੇ ਮਾਤਾ ਸਰੂਪ ਕੌਰ ਦੇ ਪੁੱਤਰ, ਇਕ ਭਰਾ ਅਤੇ ਚਾਰ ਭੈਣਾਂ ਦੇ ਭਰਾ ਸਰਦਾਰ ਸੋਹੀ ਦੇ ਮਨ ਵਿਚ ਪਤਾ ਨਹੀਂ ਕੀ ਆਇਆ, ਉਸ ਨੇ ਥੀਏਟਰ ਕਰਦਿਆਂ ਹੀ ਪ੍ਰਣ ਕਰ ਲਿਆ ਸੀ ਕਿ ਉਹ ਸ਼ਾਦੀ ਨਹੀਂ ਕਰਵਾਵੇਗਾ। ਉਮਰ ਦੇ ਛੇ ਦਹਾਕੇ ਪਾਰ ਕਰਨ ਤੋਂ ਬਾਅਦ ਵੀ ਸਰਦਾਰ ਸੋਹੀ ਆਪਣੇ ਓਸੇ ਪ੍ਰਣ ਉਪਰ ਧੁੱਸ ਦੇਈ ਤੁਰਿਆ ਆ ਰਿਹਾ ਹੈ। ਜਦ ਵਿਆਹ ਨਾ ਕਰਨ ਬਾਰੇ ਮੈਂ ਉਸ ਨੂੰ ਮਿੱਤਰਾਂ ਵਾਲਾ ਸੁਆਲ ਕੀਤਾ ਤਾਂ ਉਸ ਦਾ ਪ੍ਰਤੱਖ ਅਤੇ ਬੇਬਾਕ ਉਤਰ ਸੀ, 'ਮੈਂ 12 ਕੁ ਸਾਲ ਨਾਟਕ ਕੀਤੇ, ਥੀਏਟਰ ਵਿਚ ਪੈਸਾ ਨਹੀਂ ਸੀ, ਪਰ ਥੀਏਟਰ ਮੇਰੇ ਲਈ ਸਭ ਕੁਝ ਸੀ, ਇਸ ਲਈ ਨਿੱਜੀ ਜ਼ਿੰਦਗੀ ਨਾਲੋਂ ਕਲਾ ਨੂੰ ਪਹਿਲ ਦਿੱਤੀ ਅਤੇ ਇਕੱਲੇ ਰਹਿਣ ਦਾ ਮਨ ਬਣਾ ਲਿਆ, ਫ਼ਿਰ ਇਕੱਲੇ ਰਹਿਣ ਦੀ ਆਦਤ ਜਿਹੀ ਪੈ ਗਈ, ਹੁਣ ਤਾਂ ਅਦਾਕਾਰੀ ਹੀ ਮੇਰੀ ਜ਼ਿੰਦਗੀ ਦਾ ਲਕਬ ਹੈ, ਤੇ ਇਸੇ ਖੇਤਰ ਨੂੰ ਮਜ਼ੇ ਨਾਲ ਜਿਉ ਰਿਹਾ ਹਾਂ।'


-ਸ਼ਿਵਚਰਨ ਜੱਗੀ ਕੁੱਸਾ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX