ਤਾਜਾ ਖ਼ਬਰਾਂ


ਪਿੰਡ ਭਾਗੀਵਾਂਦਰ ਵਿਚ ਟਾਇਰ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 24 ਮਈ (ਲੱਕਵਿੰਦਰ ਸ਼ਰਮਾ) -ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ,ਜਦੋਂ ਲਾਲੇਆਣਾਂ ਸੜਕ ਤੇ ਸਥਿਤ ਇੱਕ ਟਾਇਰ ...
ਕਿਸਾਨ ਤੋਂ 3 ਲੱਖ ਦੀ ਨਕਦੀ ਖੋਹਣ ਵਾਲਾ ਭੀਖੀ ਦਾ ਚੇਅਰਮੈਨ ਨਿਕਲਿਆ
. . .  1 day ago
ਮਾਨਸਾ, 24 ਮਈ- (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ 'ਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਕਾਰ ਸਵਾਰ ਲੁਟੇਰੇ ਇਕ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ...
ਤਿੰਨ ਦਿਨਾਂ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ 'ਤੇ ਜੰਗਲੀ ਰਕਬਾ ਅੱਗ ਦੀ ਲਪੇਟ 'ਚ
. . .  1 day ago
ਮਾਹਿਲਪੁਰ ,24 ਮਈ (ਦੀਪਕ ਅਗਨੀਹੋਤਰੀ)-ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ਦੇ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿਚ ਜੰਗਲੀ ਰਕਬੇ ਨੂੰ...
ਸ਼ੈਲ ਬਾਲਾ ਹੱਤਿਆ ਮਾਮਲਾ : ਚਾਰ ਪੁਲਿਸ ਅਧਿਕਾਰੀ ਮੁਅੱਤਲ
. . .  1 day ago
ਸ਼ਿਮਲਾ, 24 ਮਈ- ਸ਼ੈਲ ਬਾਲਾ ਹੱਤਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ..
ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮਾਛੀਵਾੜਾ ਸਾਹਿਬ, 24 ਮਈ (ਮਨੋਜ ਕੁਮਾਰ )- ਅੱਜ ਇੱਥੇ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸਵੇਰੇ 10 ਵਜੇ ਦੇ ਕਰੀਬ ਨਸ਼ੇ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ...
ਦਸਵੀਂ ਦੀ ਪ੍ਰੀਖਿਆ 'ਚੋਂ ਦੂਜੇ ਨੰਬਰ 'ਤੇ ਰਹੀ ਜੈਸਮੀਨ ਕੌਰ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਚੰਡੀਗੜ੍ਹ, 24 ਮਈ (ਐਨ. ਐਸ. ਪਰਵਾਨਾ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਈ. ਸੀ. ਐਸ. ਈ. ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚੋਂ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਪੁਲਿਸ ਹੈੱਡ ਕੁਆਰਟਰ...
25 ਮਈ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ ਸਿਸਟਮ
. . .  1 day ago
ਨਵੀਂ ਦਿੱਲੀ, 24 ਮਈ- ਇੱਕ ਹੀ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਸਿਸਟਮ ਮਹਾਰਾਸ਼ਟਰ, ਮਣੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਪ ਅਤੇ ਲਕਸ਼ਦੀਪ 'ਚ 25 ਮਈ ਤੋਂ ਲਾਗੂ...
ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ
. . .  1 day ago
ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ 'ਤੇ ਜੰਗਲ 'ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ 'ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ...
ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  1 day ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  1 day ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤਰੀਕਰਨ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਹੋਰ ਖ਼ਬਰਾਂ..
  •     Confirm Target Language  

ਸਾਡੀ ਸਿਹਤ

ਦਵਾਈ ਦਾ ਸੇਵਨ ਕਦੋਂ ਕਰੀਏ

ਜੇ ਤੁਸੀਂ ਵੀ ਕੋਈ ਨਿਯਮਤ ਦਵਾਈ ਲੈ ਰਹੇ ਹੋ ਤਾਂ ਆਪਣੇ ਡਾਕਟਰ ਨਾਲ ਉਸ ਦਵਾਈ ਨੂੰ ਲੈਣ ਦਾ ਸਮਾਂ ਪੁੱਛੋ। ਕੁਝ ਦਵਾਈਆਂ ਨੂੰ ਲੈਣ ਦੇ ਸਹੀ ਸਮੇਂ ਦੱਸੇ ਜਾ ਰਹੇ ਹਨ।
ਕੋਲੈਸਟ੍ਰੋਲ ਦੀ ਦਵਾਈ : ਲਿਵਰ ਵਿਚ ਕੋਲੈਸਟ੍ਰੋਲ ਦਾ ਵਾਧਾ ਦੁਪਹਿਰ ਦੀ ਤੁਲਨਾ ਵਿਚ ਰਾਤ ਨੂੰ ਜ਼ਿਆਦਾ ਹੁੰਦਾ ਹੈ। ਇਸ ਲਈ ਕੋਲੈਸਟ੍ਰੋਲ ਦੀ ਦਵਾਈ ਦਾ ਸੇਵਨ ਰਾਤ ਸਮੇਂ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦਵਾਈ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ।
ਅਲਰਜੀ ਅਤੇ ਡਿਪਰੈਸ਼ਨ ਦੀ ਦਵਾਈ : ਅਲਰਜੀ ਅਤੇ ਡਿਪਰੈਸ਼ਨ ਦੀ ਦਵਾਈ ਲੈਣ ਨਾਲ ਨੀਂਦ ਜ਼ਿਆਦਾ ਆਉਂਦੀ ਹੈ। ਜੇ ਇਸ ਨੂੰ ਦਿਨ ਵਿਚ ਲਿਆ ਜਾਵੇ ਤਾਂ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਡਿਪ੍ਰੈਸ਼ਨ ਅਤੇ ਅਲਰਜੀ ਦੀ ਦਵਾਈ ਦਾ ਸੇਵਨ ਰਾਤ ਨੂੰ ਕਰਨਾ ਠੀਕ ਹੁੰਦਾ ਹੈ।
ਉੱਚ ਖੂਨ ਦਬਾਅ ਦੀ ਦਵਾਈ : ਹਾਲ ਹੀ ਵਿਚ ਹੋਈ ਖੋਜ ਅਨੁਸਾਰ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਸੌਣ ਸਮੇਂ ਜ਼ਿਆਦਾ ਹੁੰਦਾ ਹੈ। 50-55 ਸਾਲ ਤੋਂ ਵੱਡੇ ਲੋਕਾਂ ਵਿਚ ਰਾਤ ਨੂੰ ਸੌਣ ਤੋਂ ਬਾਅਦ ਵੀ ਖੂਨ ਦੇ ਦਬਾਅ ਵਿਚ ਗਿਰਾਵਟ ਨਹੀਂ ਆਉਂਦੀ। ਜਵਾਨੀ ਵਿਚ ਰਾਤ ਨੂੰ ਸੌਣ ਤੋਂ ਬਾਅਦ 10 ਤੋਂ 20 ਫੀਸਦੀ ਤੱਕ ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ। ਇਸ ਲਈ ਉੱਚ ਖੂਨ ਦਬਾਅ ਦੀ ਦਵਾਈ ਰਾਤ ਨੂੰ ਸੌਣ ਤੋਂ ਪਹਿਲਾਂ ਖਾਣ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ 33 ਫੀਸਦੀ ਘੱਟ ਹੁੰਦਾ ਹੈ। ਉੱਚ ਖੂਨ ਦਬਾਅ ਦੀ ਦਵਾਈ ਲੈਣ ਤੋਂ ਬਾਅਦ ਆਰਟਰੀਜ਼ ਨੂੰ ਆਰਾਮ ਮਿਲਦਾ ਹੈ, ਇਸ ਲਈ ਰਾਤ ਨੂੰ ਦਵਾਈ ਲੈਣੀ ਬਿਹਤਰ ਹੈ।
ਅਲਸਰ ਦੀ ਦਵਾਈ : ਅਲਸਰ ਦੇ ਲੱਛਣ ਅਕਸਰ ਸਵੇਰ ਸਮੇਂ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਜੇ ਅਸੀਂ ਰਾਤ ਵਿਚ ਅਲਸਰ ਦੀ ਦਵਾਈ ਲਈਏ ਤਾਂ ਇਹ ਜ਼ਿਆਦਾ ਅਸਰਦਾਇਕ ਹੁੰਦੀ ਹੈ। ਦਿਨ ਵੇਲੇ ਪੇਟ ਵਿਚ ਐਸਿਡ ਦਾ ਪੱਧਰ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਰਾਤ ਨੂੰ 10 ਵਜੇ ਦੇ ਨੇੜੇ-ਤੇੜੇ ਐਂਟੀ-ਅਲਸਰ ਦਵਾਈ ਦਾ ਸੇਵਨ ਲਾਭਦਾਇਕ ਹੁੰਦਾ ਹੈ।
ਆਸਟਿਓਆਰਥਰਾਇਟਸ ਦੀ ਦਵਾਈ : ਖੋਜ ਕਰਤਾਵਾਂ ਦੇ ਅਨੁਸਾਰ ਆਸਟਿਓਆਰਥਰਾਇਟਸ ਦੀ ਦਰਦ ਸ਼ੁਰੂ ਹੋਣ ਤੋਂ 6 ਘੰਟੇ ਪਹਿਲਾਂ ਦਵਾਈ ਦਾ ਸੇਵਨ ਲਾਭ ਪਹੁੰਚਾਉਂਦਾ ਹੈ। ਇਸ ਰੋਗ ਵਿਚ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਦਰਦ ਹੁੰਦੀ ਹੈ। ਜੇ ਤੁਹਾਨੂੰ ਰਾਤ ਨੂੰ ਦਰਦ ਹੁੰਦਾ ਹੈ ਤਾਂ ਦੁਪਹਿਰ ਨੂੰ ਦਵਾਈ ਲਓ, ਜੇ ਦੁਪਹਿਰ ਨੂੰ ਦਰਦ ਹੁੰਦਾ ਹੈ ਤਾਂ ਸਵੇਰੇ ਨਾਸ਼ਤੇ ਤੋਂ ਤੁਰੰਤ ਬਾਅਦ ਦਵਾਈ ਲਓ।
ਹਾਰਟ ਬਰਨ ਦੀ ਦਵਾਈ : ਐਸਿਡ ਘੱਟ ਕਰਨ ਵਾਲੀ ਦਵਾਈ ਰਾਤ ਦੇ ਖਾਣੇ ਤੋਂ 30 ਮਿੰਟ ਪਹਿਲਾਂ ਖਾਣੀ ਚਾਹੀਦੀ ਹੈ, ਤਾਂ ਕਿ ਰਾਤ ਨੂੰ ਐਸਿਡ ਨਾ ਬਣੇ। ਜ਼ਿਆਦਾ ਹਾਰਟ ਬਰਨ ਦੀ ਸਮੱਸਿਆ ਰਾਤ ਨੂੰ ਸੌਣ ਸਮੇਂ ਹੁੰਦੀ ਹੈ, ਕਿਉਂਕਿ ਉਸ ਸਮੇਂ ਸਾਡੇ ਪੇਟ ਵਿਚ ਐਸਿਡ ਜ਼ਿਆਦਾ ਬਣਦਾ ਹੈ।
**


ਖ਼ਬਰ ਸ਼ੇਅਰ ਕਰੋ

ਖੰਘ ਨੂੰ ਘਾਤਕ ਨਾ ਬਣਨ ਦਿਓ

ਖੰਘ ਇਕ ਆਮ ਸਮੱਸਿਆ ਹੈ, ਜੋ ਸਰਦੀਆਂ ਦੇ ਸਮੇਂ ਆਪਣਾ ਭਿਆਨਕ ਰੂਪ ਦਿਖਾਉਂਦੀ ਹੈ। ਇਸ ਤੋਂ ਬਚਣਾ ਸੌਖਾ ਨਹੀਂ ਹੁੰਦਾ। ਕਦੇ-ਕਦੇ ਇਹ ਖੰਘ ਘਾਤਕ ਵੀ ਸਿੱਧ ਹੋ ਸਕਦੀ ਹੈ। ਵੈਸੇ ਸਰਦੀਆਂ ਦੇ ਨਾਲ ਹੋਣ ਵਾਲੀ ਖੰਘ ਆਪਣੇ-ਆਪ ਘੱਟ ਵੀ ਹੋ ਜਾਂਦੀ ਹੈ। ਘਰੇਲੂ ਇਲਾਜ ਵੀ ਇਸ ਵਿਚ ਕਾਰਗਰ ਹੁੰਦੇ ਹਨ, ਜਿਸ ਨਾਲ ਖੰਘ ਠੀਕ ਹੋ ਸਕਦੀ ਹੈ। ਜੇ ਇਹ ਦੋ-ਤਿੰਨ ਦਿਨ ਤੋਂ ਬਾਅਦ ਵੀ ਘੱਟ ਨਹੀਂ ਹੁੰਦੀ ਤਾਂ ਇਹ ਕਿਸੇ ਰੋਗ ਦਾ ਸੂਚਕ ਹੋ ਸਕਦੀ ਹੈ।
ਖੰਘ ਨਵੀਂ ਅਤੇ ਪੁਰਾਣੀ ਦੋ ਤਰ੍ਹਾਂ ਦੀ ਹੁੰਦੀ ਹੈ। ਕਦੇ-ਕਦੇ ਪੁਰਾਣੀ ਖੰਘ ਉਗਰ ਰੂਪ ਵਿਚ ਸਾਹਮਣੇ ਆਉਂਦੀ ਹੈ। ਜਦੋਂ ਖੰਘ ਦੇ ਨਾਲ ਕਫ ਨਹੀਂ ਨਿਕਲਦਾ ਤਾਂ ਉਸ ਨੂੰ ਸੁੱਕੀ ਖੰਘ ਕਹਿੰਦੇ ਹਨ। ਇਹ ਸਵਾਸ ਪ੍ਰਣਾਲੀ ਦੇ ਉਪਰਲੇ ਭਾਗ ਤੋਂ ਉਠਦੀ ਹੈ। ਫਿਰ ਇਹ ਕੁਝ ਸਮੇਂ ਬਾਅਦ ਠੀਕ ਹੋ ਜਾਂਦੀ ਹੈ ਜਦੋਂ ਕਿ ਕਫ ਵਾਲੀ ਖੰਘ ਦੂਰ ਹੋਣ ਵਿਚ ਕੁਝ ਸਮਾਂ ਲੈਂਦੀ ਹੈ। ਇਸ ਕਫ ਦੀ ਜਾਂਚ ਦੇ ਆਧਾਰ 'ਤੇ ਹੀ ਰੋਗ ਦਾ ਕਾਰਨ ਪਤਾ ਲਗਦਾ ਹੈ ਅਤੇ ਇਲਾਜ ਦੇ ਤਰੀਕੇ ਨੂੰ ਨਿਰਧਾਰਤ ਕੀਤਾ ਜਾਂਦਾ ਹੈ।
ਕਾਰਨ ਅਤੇ ਲੱਛਣ : ਖੰਘ ਹੋਣ ਦੇ ਅਨੇਕ ਕਾਰਨ ਹਨ, ਜੋ ਵੱਖ-ਵੱਖ ਉਮਰ ਵਰਗ ਵਿਚ ਵੱਖ-ਵੱਖ ਹੁੰਦੇ ਹਨ। ਬੱਚਿਆਂ ਵਿਚ ਇਸ ਦੇ ਲੱਛਣ ਵੱਡਿਆਂ, ਬਜ਼ੁਰਗਾਂ ਨਾਲੋਂ ਵੱਖ ਹੁੰਦੇ ਹਨ। ਭੀੜ ਵਾਲੀ ਸਥਾਨ, ਗੈਸ, ਧੂੰਏਂ ਦੇ ਬਹੁਤ ਜ਼ਿਆਦਾ ਸੰਪਰਕ, ਪ੍ਰਦੂਸ਼ਿਤ ਹਵਾ, ਕਿਸੇ ਵੀ ਸੰਕ੍ਰਮਣ ਚਾਹੇ ਉਹ ਵਾਇਰਲ ਹੋਵੇ ਜਾਂ ਬੈਕਟੀਰੀਅਲ ਦੇ ਕਾਰਨ ਹੋਵੇ, ਸਭ ਖੰਘ ਦੀ ਤੀਬਰਤਾ ਨੂੰ ਵਧਾਉਂਦੇ ਹਨ। ਬਹੁਤ ਸਾਰੀਆਂ ਬਿਮਾਰੀਆਂ ਸ਼ਵਸਨ ਤੰਤਰ ਨਾਲ ਸਬੰਧਤ ਨਾ ਹੋ ਕੇ ਵੀ ਖੰਘ ਪੈਦਾ ਕਰਦੀਆਂ ਹਨ। ਇਨ੍ਹਾਂ ਕਾਰਨਾਂ ਨਾਲ ਖੰਘ ਦਾ ਕੋਈ ਵੀ ਲੱਛਣ ਪ੍ਰਮੁੱਖ ਨਹੀਂ ਹੁੰਦਾ ਹੈ।
ਥੋੜ੍ਹਾ ਜਿਹਾ ਕਫ ਖੰਘ ਦੇ ਨਾਲ ਬਹੁਤ ਦਿਨਾਂ ਜਾਂ ਹਫਤਾ ਭਰ ਜਾਂ ਤਿੰਨ ਮਹੀਨੇ ਤੱਕ ਲਗਾਤਾਰ ਆਵੇ ਤਾਂ ਇਹ ਕ੍ਰਾਨਿਕ ਬ੍ਰਾਂਕਾਈਟਿਸ ਦੇ ਰੂਪ ਵਿਚ ਬਦਲ ਜਾਂਦਾ ਹੈ। ਇਸ ਦੇ ਨਾਲ ਦੂਜੀਆਂ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਖੰਘ ਅਕਸਰ ਬੀੜੀ, ਸਿਗਰਟ ਪੀਣ ਵਾਲੇ ਲੋਕਾਂ ਨੂੰ ਹੁੰਦੀ ਹੈ। ਉਨ੍ਹਾਂ ਵਿਚ ਹਵਾ ਫੇਫੜਿਆਂ ਵਿਚ ਭਰ ਜਾਂਦੀ ਹੈ ਅਤੇ ਹਵਾ ਦਾ ਆਵਾਗਮਨ ਰੁਕ ਜਾਂਦਾ ਹੈ, ਜਿਸ ਕਾਰਨ ਸਾਹ ਲੈਣ ਅਤੇ ਛੱਡਣ ਵਿਚ ਪ੍ਰੇਸ਼ਾਨੀ ਹੋਣ ਲਗਦੀ ਹੈ। ਹਵਾ ਦਾ ਆਉਣਾ-ਜਾਣਾ ਠੀਕ ਤਰ੍ਹਾਂ ਨਹੀਂ ਹੁੰਦਾ ਅਤੇ ਸਰੀਰ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਸਰੀਰ ਵਿਚ ਸੋਜ਼ ਆ ਜਾਂਦੀ ਹੈ।
ਅੱਜਕਲ੍ਹ ਅਲਰਜੀ ਵਾਲੇ ਕਾਰਨ ਵਧ ਗਏ ਹਨ, ਜਿਸ ਕਰਕੇ ਅਲਰਜੀ ਨਾਲ ਹੋਣ ਵਾਲੀ ਖੰਘ ਵਧ ਗਈ ਹੈ। ਇਸ ਵਿਚ ਰੋਗੀ ਦੀ ਸਾਂਸ ਭਰ ਜਾਂਦੀ ਹੈ ਅਤੇ ਛਾਤੀ ਵਿਚੋਂ ਆਵਾਜ਼ ਆਉਣ ਲਗਦੀ ਹੈ। ਇਹ ਦਮੇ ਨਾਲ ਮਿਲਦੀ-ਜੁਲਦੀ ਹੁੰਦੀ ਹੈ। ਇਸ ਨੂੰ ਦੂਜੇ ਲੱਛਣਾਂ ਅਤੇ ਜਾਂਚ ਦੇ ਆਧਾਰ 'ਤੇ ਦਮੇ ਨਾਲੋਂ ਵੱਖ ਕੀਤਾ ਜਾਂਦਾ ਹੈ। ਅਲਰਜੈਂਸ ਤੋਂ ਸਾਵਧਾਨ ਰਹੋ।
ਸਾਵਧਾਨੀ ਅਤੇ ਬਚਾਅ : * ਧੂੜ, ਧੂੰਆਂ, ਧੁੰਦ, ਪ੍ਰਦੂਸ਼ਣ ਤੋਂ ਬਚੋ।
* ਤੇਜ਼ ਗਰਮੀ ਅਤੇ ਤੇਜ਼ ਠੰਢ ਤੋਂ ਬਚੋ।
* ਵਾਤਾਵਰਨ ਤੇਜ਼ੀ ਨਾਲ ਬਦਲੇ ਤਾਂ ਸੁਚੇਤ ਰਹੋ।
* ਰੋਏਂਦਾਰ ਪਾਲਤੂ ਪਸ਼ੂਆਂ ਤੋਂ ਦੂਰ ਰਹੋ।
* ਸਿਗਰਟਨੋਸ਼ੀ ਨਾ ਕਰੋ, ਨਾ ਨੇੜੇ ਜਾਓ।
* ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ਵਿਚ ਰਹੋ।
* ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਕੁਰਲੀ ਕਰੋ।
* ਪਰਾਗ, ਫਫੂੰਦ ਤੋਂ ਦੂਰ ਰਹੋ।
* ਜਿਥੇ ਸਾਫ਼-ਸਫ਼ਾਈ ਹੋ ਰਹੀ ਹੋਵੇ, ਉਥੇ ਨਾ ਜਾਓ।
* ਜਿਥੇ ਨਵਾਂ ਪੇਂਟ ਹੋ ਰਿਹਾ ਹੋਵੇ, ਉਥੇ ਜ਼ਿਆਦਾ ਦੇਰ ਨਾ ਰਹੋ।
* ਮੀਂਹ ਦੇ ਪਾਣੀ ਵਿਚ ਜ਼ਿਆਦਾ ਭਿੱਜਣ ਤੋਂ ਬਚੋ।
* ਖੱਟੀਆਂ ਅਤੇ ਠੰਢੀਆਂ ਚੀਜ਼ਾਂ ਜ਼ਿਆਦਾ ਨਾ ਖਾਓ।
* ਸਿੱਲ੍ਹੇ ਮੌਸਮ ਵਿਚ ਸਾਵਧਾਨ ਰਹੋ।
* ਡਾਕਟਰ ਦੁਆਰਾ ਨਿਰਧਾਰਤ ਦਵਾਈ ਨੂੰ ਹੀ ਲਓ।
* ਸਮੇਂ-ਸਮੇਂ 'ਤੇ ਜਾਂਚ ਕਰਾਓ। ਨਿਰਦੇਸ਼ ਮੰਨੋ।
* ਸੁਣੀਆਂ-ਸੁਣਾਈਆਂ ਗੱਲਾਂ 'ਤੇ ਯਕੀਨ ਨਾ ਕਰੋ।
* ਐਂਟੀਬਾਇਟਿਕ ਦਵਾਈ ਮਦਦਗਾਰ ਨਹੀਂ ਹੁੰਦੀ।
* ਕਫ ਸਿਰਪ ਦੇ ਓਵਰਡੋਜ਼ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ।
* ਖੰਘ ਨੂੰ ਦਵਾਈ ਨਾਲ ਦਬਾਉਣ 'ਤੇ ਹੋਰ ਪ੍ਰੇਸ਼ਾਨੀ ਹੁੰਦੀ ਹੈ।
* ਸੁੱਕੀ ਖੰਘ ਥਕਾ ਦਿੰਦੀ ਹੈ, ਸੌਣ ਨਹੀਂ ਦਿੰਦੀ।
* ਸੁੱਕੀ ਖੰਘ ਵਾਲੇ ਤਰਲ ਚੀਜ਼ਾਂ ਜ਼ਿਆਦਾ ਲੈਣ।
* ਖੰਘ ਦੇ ਕਾਰਨਾਂ ਤੋਂ ਹਮੇਸ਼ਾ ਬਚੋ।
* ਇਲਾਜ ਵਿਚ ਲਾਪ੍ਰਵਾਹੀ ਨਾ ਵਰਤੋ।
* ਲੰਬੇ ਸਮੇਂ ਦੀ ਖੰਘ ਨਾਲ ਕਈ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ।
* ਹਮੇਸ਼ਾ ਸੰਤੁਲਿਤ ਭੋਜਨ ਲਓ।
* ਸੁੱਕੀ ਖੰਘ ਵਾਲੇ ਸੁੱਕੇ ਸਥਾਨ ਤੋਂ ਬਚੋ।

ਸਿਹਤਮੰਦ ਦਿਸਣ ਲਈ

ਬਹੁਤ ਸਾਰੀਆਂ ਕਲਾਵਾਂ ਹਨ, ਜਿਵੇਂ ਸ਼ਿਲਪ ਕਲਾ, ਸ਼ਿੰਗਾਰ ਕਲਾ, ਸੰਗੀਤ ਕਲਾ, ਪਾਕ ਕਲਾ ਆਦਿ। ਸਮੇਂ ਦੀ ਮੰਗ ਦੇ ਅਨੁਸਾਰ ਨੌਜਵਾਨ ਦਿਸਣਾ ਵੀ ਇਕ ਕਲਾ ਹੈ। ਆਪਣੀ ਉਮਰ ਨਾਲੋਂ ਘੱਟ ਦਿਸਣਾ, ਚੁਸਤ ਦਿਸਣਾ ਕਿਸ ਨੂੰ ਚੰਗਾ ਨਹੀਂ ਲਗਦਾ? ਪਰ ਕੁਝ ਲੈਣ ਲਈ ਕੁਝ ਦੇਣਾ ਵੀ ਪੈਂਦਾ ਹੈ। ਇਸ ਤਰ੍ਹਾਂ ਜਵਾਨ ਦਿਸਣ ਲਈ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏ।
* ਖੰਡ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਬਹੁਤ ਘੱਟ ਕਰੋ।
* ਫਾਸਟਫੂਡ ਅਤੇ ਡੱਬਾਬੰਦ ਭੋਜਨ ਦੀ ਵਰਤੋਂ ਮਜਬੂਰੀ ਵਿਚ ਕਰੋ।
* ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਜਾਂ ਫਲਾਂ ਦਾ ਰਸ ਪੀਓ, ਕਿਉਂਕਿ ਕੱਚੀਆਂ ਸਬਜ਼ੀਆਂ ਅਤੇ ਫਲਾਂ ਦੇ ਰਸ ਵਿਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।
* ਦਿਨ ਵਿਚ ਕੱਚੀ ਸਬਜ਼ੀ ਅਤੇ ਫਲਾਂ ਦਾ ਸੇਵਨ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਐਂਟੀਆਕਸੀਡੈਂਟ ਹੋਣ ਦੇ ਕਾਰਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
* ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਬੰਦ ਕਰ ਦਿਓ।
* ਆਪਣੇ ਭੋਜਨ ਵਿਚ ਕੈਲਸ਼ੀਅਮ ਦੀ ਵਰਤੋਂ ਦਾ ਪੂਰਾ ਧਿਆਨ ਰੱਖੋ। ਘੱਟ ਫੈਟ ਵਾਲੇ ਦੁੱਧ ਦੇ ਦਹੀਂ, ਰਾਜਮਾਂਹ, ਸੋਇਆਬੀਨ ਅਤੇ ਛੋਲਿਆਂ ਦਾ ਸੇਵਨ ਕਰਦੇ ਰਹੋ। ਸੋਇਆਬੀਨ ਅਤੇ ਦਹੀਂ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਬਣਨਗੀਆਂ। ਘੱਟ ਤੇਲ ਨਾਲ ਬਣਿਆ ਭੋਜਨ ਖਾਓ, ਕਿਉਂਕਿ ਜ਼ਿਆਦਾ ਤੇਲ ਨਾਲ ਸਰੀਰ ਵਿਚ 'ਫ੍ਰੀ ਰੈਡੀਕਲ ਐਕਟੀਵਿਟੀਜ਼' ਨੂੰ ਉਤਸ਼ਾਹ ਮਿਲਦਾ ਹੈ, ਜੋ ਇਨਸਾਨ ਨੂੰ ਛੇਤੀ ਬੁੱਢਾ ਬਣਾ ਦਿੰਦਾ ਹੈ।
* ਆਪਣੀ ਭੁੱਖ ਦਾ ਤਿੰਨ-ਚੌਥਾਈ ਖਾਓ। ਇਕ-ਚੌਥਾਈ ਭੁੱਖਾ ਬਚਾਅ ਕੇ ਰੱਖੋ, ਜਿਸ ਨਾਲ ਪਾਚਣ ਕਿਰਿਆ ਦੀ ਮਸ਼ੀਨ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕੇਗੀ।
* ਕਸਰਤ ਅਤੇ ਤੇਜ਼ ਸੈਰ ਕਰੋ। 30 ਤੋਂ 40 ਮਿੰਟ ਦੀ ਸੈਰ ਸਰੀਰ ਨੂੰ ਸੁਡੌਲ ਅਤੇ ਨਿਰੋਗ ਰੱਖਦੀ ਹੈ।
* ਸਾਕਾਰਾਤਮਿਕ ਸੋਚ ਰੱਖੋ।
* ਆਪਣੇ ਮਨ ਦੀ ਸ਼ਾਂਤੀ ਲਈ ਆਤਮਚਿੰਤਨ ਵੱਲ ਧਿਆਨ ਦਿਓ।
* ਆਤਮ-ਵਿਸ਼ਵਾਸ ਬਣਾਈ ਰੱਖੋ।
* ਖੁਦ ਖੁਸ਼ ਰਹੋ ਅਤੇ ਆਸ-ਪਾਸ ਖੁਸ਼ੀ ਵਾਲਾ ਵਾਤਾਵਰਨ ਫੈਲਾਓ।
* ਜੋ ਖੁਦ ਨੂੰ ਚੰਗਾ ਲੱਗੇ, ਉਹੀ ਕਰੋ। ਜੋ ਕਰੋ, ਉਹ ਅਰਥਹੀਣ ਨਾ ਹੋਵੇ। ਇਮਾਨਦਾਰੀ ਅਤੇ ਲਗਨ ਨਾਲ ਕੀਤੇ ਕੰਮ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।


-ਸੁਨੀਤਾ ਗਾਬਾ

ਕਸਰਤ ਕਰੋ, ਤੰਦਰੁਸਤ ਰਹੋ

ਕਸਰਤ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਕਸਰਤ ਦੁਆਰਾ ਨਾ ਸਿਰਫ਼ ਸਾਡਾ ਸਰੀਰ ਚੁਸਤ ਰਹਿੰਦਾ ਹੈ, ਸਗੋਂ ਇਸ ਨਾਲ ਸਾਨੂੰ ਬਹੁਤ ਲਾਭ ਵੀ ਮਿਲਦਾ ਹੈ। ਆਓ ਜਾਣੀਏ ਕਿ ਕਸਰਤ ਨਾਲ ਸਾਡੇ ਸਰੀਰ ਨੂੰ ਕਿੰਨਾ ਲਾਭ ਮਿਲਦਾ ਹੈ :
* ਕਸਰਤ ਕਰਨ ਨਾਲ ਸਾਡੇ ਸਰੀਰ ਦੀ ਪਾਚਣ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ, ਜਿਸ ਨਾਲ ਜ਼ਿਆਦਾ ਕੈਲੋਰੀ ਨਸ਼ਟ ਹੁੰਦੀ ਹੈ ਅਤੇ ਸਰੀਰ ਅਤੇ ਭਾਰ 'ਤੇ ਕਾਬੂ ਰਹਿੰਦਾ ਹੈ।
* ਕਸਰਤ ਸਾਡੇ ਸਰੀਰ ਨੂੰ ਵਾਧੂ ਊਰਜਾ ਦਿੰਦੀ ਹੈ, ਜਿਸ ਨਾਲ ਅਸੀਂ ਪੂਰੇ ਦਿਨ ਦੇ ਕੰਮ ਚੁਸਤੀ ਨਾਲ ਕਰਦੇ ਹਾਂ ਅਤੇ ਥਕਾਵਟ ਮਹਿਸੂਸ ਨਹੀਂ ਕਰਦੇ।
* ਚਰਬੀ ਦੀ ਦੁਸ਼ਮਣ ਹੈ ਕਸਰਤ। ਕਿਰਿਆਸ਼ੀਲ ਰਹਿਣ ਨਾਲ ਕੈਲੋਰੀ ਖਪਤ ਹੁੰਦੀ ਹੈ। ਇਸ ਲਈ ਸਥਾਈ ਰੂਪ ਨਾਲ ਸਰੀਰ ਨੂੰ ਇਕਹਿਰਾ ਰੱਖਣ ਦਾ ਸਿਰਫ ਇਕ ਉਪਾਅ ਕਸਰਤ ਹੈ।
* ਕਸਰਤ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ।
* ਕਸਰਤ ਦਿਲ ਅਤੇ ਫੇਫੜਿਆਂ ਦੀ ਕਾਰਜਸ਼ੀਲਤਾ ਨੂੰ ਵਧਾਉਂਦੀ ਹੈ। ਚਮੜੀ ਵਿਚ ਚਮਕ ਅਤੇ ਪੋਸ਼ਕ ਤੱਤਾਂ ਨੂੰ ਸਰੀਰ ਵਿਚ ਰਮਾਉਣ ਵਿਚ ਸਹਾਇਤਾ ਪਹੁੰਚਾਉਂਦੀ ਹੈ।
* ਕਸਰਤ ਦੁਆਰਾ ਖੂਨ ਦੇ ਦਬਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਖੂਨ ਦੇ ਦਬਾਅ 'ਤੇ ਕਾਬੂ ਲਈ ਦਵਾਈਆਂ ਨਾਲੋਂ ਵੱਧ ਪ੍ਰਭਾਵਸ਼ਾਲੀ ਕਸਰਤ ਹੈ।
* ਕਸਰਤ ਨਾਲ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਵੀ ਵਧਦੀ ਹੈ। ਖੂਨ ਵਿਚ ਹੀਮੋਗਲੋਬਿਨ ਦੀ ਸਹੀ ਮਾਤਰਾ ਚੰਗੀ ਸਿਹਤ ਦੀ ਸੂਚਕ ਹੈ।
* ਕਸਰਤ ਖੂਨ ਵਹਿਣੀਆਂ ਵਿਚ ਖੂਨ ਨੂੰ ਜੰਮਣ ਤੋਂ ਰੋਕਦੀ ਹੈ। ਖੂਨ ਵਹਿਣੀਆਂ ਦਾ ਮਾਰਗ ਜੇ ਅਵਰੁੱਧ ਹੋ ਜਾਵੇ ਤਾਂ ਇਸ ਨਾਲ ਦਿਲ ਦੇ ਦੌਰੇ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।
* ਬਲੱਡ ਸ਼ੂਗਰ 'ਤੇ ਵੀ ਕਸਰਤ ਦੁਆਰਾ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸ਼ੂਗਰ ਦੇ ਰੋਗੀਆਂ ਲਈ ਦਵਾਈ ਤੋਂ ਇਲਾਵਾ ਕਸਰਤ ਵੀ ਜ਼ਰੂਰੀ ਹੈ।
* ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਭਰਪੂਰ ਨੀਂਦ। ਨਿਯਮਤ ਕਸਰਤ ਦੁਆਰਾ ਚੰਗੀ ਨੀਂਦ ਆਉਂਦੀ ਹੈ।
* ਕਸਰਤ ਸਰੀਰ ਦੇ ਖੂਨ ਦੇ ਦੌਰੇ ਨੂੰ ਵਧਾਉਂਦੀ ਹੈ, ਜਿਸ ਨਾਲ ਚਮੜੀ ਵਿਚ ਸੁਧਾਰ ਆਉਂਦਾ ਹੈ।

ਨਮਕ ਨੁਕਸਾਨਦੇਹ ਵੀ

ਕਿੰਨਾ ਨਮਕ, ਕਦੋਂ ਜ਼ਰੂਰੀ : ਆਮ ਦਿਨਾਂ ਵਿਚ ਸਿਰਫ਼ 5 ਗ੍ਰਾਮ ਨਮਕ ਦੀ ਰੋਜ਼ਾਨਾ ਜ਼ਰੂਰਤ ਰਹਿੰਦੀ ਹੈ। ਇਹ ਸਿਰਫ਼ ਇਕ ਚਮਚ ਦੇ ਮਾਪ ਵਿਚ ਮਿਲ ਜਾਂਦਾ ਹੈ। ਗਰਮੀ ਅਤੇ ਬਰਸਾਤੀ ਮੌਸਮ ਵਿਚ ਸਰੀਰ ਦਾ ਤਾਪ ਵਿਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ। ਉਦੋਂ ਇਸ ਪਸੀਨੇ ਰਾਹੀਂ ਨਮਕ ਵੀ ਬਾਹਰ ਨਿਕਲ ਜਾਂਦਾ ਹੈ। ਇਸ ਮੌਸਮ ਵਿਚ 5 ਤੋਂ ਵਧ ਕੇ 8 ਗ੍ਰਾਮ ਤਕ ਨਮਕ ਹਰ ਰੋਜ਼ ਜ਼ਰੂਰੀ ਹੈ। ਉਲਟੀ, ਦਸਤ, ਡਾਇਰੀਆ, ਅੰਤੜੀ ਰੋਗ ਨੂੰ ਨਮਕ ਦੇ ਕੇ ਹੀ ਇਸ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ। ਹੇਠ ਲਿਖੀਆਂ ਗੱਲਾਂ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਜ਼ਰੂਰੀ ਹਨ :
ਜ਼ਿਆਦਾ ਨਮਕ ਨੁਕਸਾਨਦੇਹ : ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਨਮਕ ਖਾਣ ਵਿਚ ਖ਼ੂਨ ਦਾ ਦਬਾਅ ਵਧ ਜਾਂਦਾ ਹੈ। ਦਿਲ ਦੀ ਬਿਮਾਰੀ ਹੋ ਸਕਦੀ ਹੈ। ਗੁਰਦੇ ਫੇਲ੍ਹ ਹੋ ਜਾਂਦੇ ਹਨ। ਨਮਕ ਨਾਲ ਖਾਣ-ਪੀਣ ਸਵਾਦੀ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਸਥਿਤੀ ਵਿਚ ਜ਼ਿਆਦਾ ਖਾਣ 'ਤੇ ਵਜ਼ਨ ਤੇ ਮੋਟਾਪਾ ਅਤੇ ਤਣਾਅ ਵਧ ਜਾਂਦਾ ਹੈ। ਇਹ ਮੋਟਾਪਾ ਕਈ ਬਿਮਾਰੀਆਂ ਪੈਦਾ ਕਰ ਦਿੰਦਾ ਹੈ। ਫੇਫੜੇ ਦੀ ਬਿਮਾਰੀ ਹੁੰਦੀ ਹੈ। ਬ੍ਰੇਨ ਸਟ੍ਰੋਕ ਹੋ ਸਕਦਾ ਹੈ। ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਹੈ ਨਮਕ : ਸਾਡੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਖਾਧ ਪਦਾਰਥਾਂ ਵਿਚ ਨਮਕ ਹੈ। ਸਾਰੀਆਂ ਸਬਜ਼ੀਆਂ, ਫਲਾਂ ਵਿਚ ਨਮਕ ਦੀ ਮਾਤਰਾ ਕੁਦਰਤੀ ਰੂਪ ਨਾਲ ਘੱਟ ਤੇ ਜ਼ਿਆਦਾ ਹੁੰਦੀ ਹੈ। ਦੁੱਧ ਅਤੇ ਸਾਰੇ ਅਨਾਜਾਂ ਵਿਚ ਵੀ ਨਮਕ ਮੌਜੂਦ ਹੁੰਦਾ ਹੈ। ਮਿੱਠੇ ਫਲਾਂ ਵਿਚ ਵੀ ਇਹ ਮੌਜੂਦ ਰਹਿੰਦਾ ਹੈ। ਸਾਰੀਆਂ ਆਧੁਨਿਕ ਪੀਣ ਵਾਲੀਆਂ ਚੀਜ਼ਾਂ ਵਿਚ ਵੀ ਮਿਲਿਆ ਹੁੰਦਾ ਹੈ।
ਬਾਜ਼ਾਰ ਵਿਚ ਕਈ ਤਰ੍ਹਾਂ ਦਾ ਨਮਕ ਮਿਲਦਾ ਹੈ। ਸਾਰਿਆਂ ਵਿਚ ਸੋਡੀਅਮ ਕਲੋਰਾਈਡ ਮੂਲ ਰੂਪ ਵਿਚ ਰਹਿੰਦਾ ਹੈ। ਆਇਓਡੀਨ ਨਮਕ ਵਿਚ ਮਿਲਾਇਆ ਜਾਂਦਾ ਹੈ, ਜੋ ਬੌਨਾਪਨ ਤੇ ਘੇਂਘਾ ਰੋਗ ਰੋਕਣ ਅਤੇ ਦਿਮਾਗ਼ ਲਈ ਜ਼ਰੂਰੀ ਹੈ। ਕੁਝ ਨਮਕ ਤੋਂ ਐਸਿਡ ਜਾਂ ਉੱਚ ਖੂਨ ਦਬਾਅ ਨੂੰ ਰੋਕਣ ਦਾ ਭ੍ਰਾਮਕ ਦਾਅਵਾ ਕੀਤਾ ਜਾਂਦਾ ਹੈ। ਸਿਰਫ ਲੋਨਾ ਨਮਕ ਵਿਚ ਸੋਡੀਅਮ ਕਲੋਰਾਈਡ ਦੇ ਨਾਲ ਦੁੱਗਣਾ ਪੋਟਾਸ਼ੀਅਮ ਕਲੋਰਾਈਡ ਵੀ ਮਿਲਿਆ ਹੁੰਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਅਤੇ ਕਿਡਨੀ ਨੂੰ ਬਚਾਉਣ ਵਿਚ ਸਹਾਇਕ ਹੈ।
ਜਾਣਕਾਰੀ ਲਈ ਹੇਠ ਲਿਖੇ ਕੁਝ ਖਾਧ ਪਦਾਰਥ ਹਨ, ਜਿਨ੍ਹਾਂ ਵਿਚ ਕੁਦਰਤੀ ਰੂਪ ਨਾਲ ਨਮਕ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜਿਨ੍ਹਾਂ ਵਿਚ ਹੋਰ ਨਮਕ ਮਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ : ਛੋਲਿਆਂ ਦੀ ਦਾਲ, ਪਾਲਕ, ਟਮਾਟਰ, ਮਸਰਾਂ ਦੀ ਦਾਲ, ਕੇਲਾ, ਗਾਜਰ, ਮੂਲੀ, ਮਾਸ, ਅੰਡਾ, ਮੂੰਗ, ਕਣਕ, ਸੇਬ, ਦੁੱਧ ਆਦਿ ਦੇ ਇਕ ਸੌ ਗ੍ਰਾਮ ਮਾਤਰਾ ਵਿਚ 20 ਮਿ.ਗ੍ਰਾ. ਤੋਂ ਜ਼ਿਆਦਾ ਨਮਕ ਰਹਿੰਦਾ ਹੈ।

ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਤੁਲਸੀ ਦੇ ਪੌਦੇ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਵਿੱਤਰ, ਧਾਰਮਿਕ, ਪ੍ਰਦੂਸ਼ਕ ਵਾਤਾਵਰਨ ਦਾ ਸ਼ੋਧਕ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਉੱਤਰੀ ਭਾਰਤ ਦੀਆਂ ਧਾਰਮਿਕ ਆਸਥਾ ਵਾਲੀਆਂ ਔਰਤਾਂ ਇਸ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਉਹ ਹਰ ਰੋਜ਼ ਇਸ਼ਨਾਨ ਕਰਕੇ ਤੁਲਸੀ ਦੇ ਪੌਦੇ ਨੂੰ ਪਾਣੀ ਅਤੇ ਸ਼ਾਮ ਨੂੰ ਦੀਵਾ ਜ਼ਰੂਰ ਜਗਾਉਂਦੀਆਂ ਹਨ। ਇਸ ਤੋਂ ਇਲਾਵਾ ਜੇ ਸਾਡੀਆਂ ਮਾਵਾਂ-ਭੈਣਾਂ ਤੁਲਸੀ ਦੀ ਉਪਯੋਗਤਾ ਜਾਂ ਸੇਵਨ ਵਿਧੀ ਦੀ ਜਾਣਕਾਰੀ ਹਾਸਲ ਕਰ ਲੈਣ ਤਾਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੀਆਂ ਹਨ। ਆਯੁਰਵੈਦ ਵਿਚ ਅਨੁਭਵਾਂ ਦੇ ਆਧਾਰ 'ਤੇ ਤੁਲਸੀ ਦੀ ਚਮਤਕਾਰੀ ਵਰਤੋਂ ਇਸ ਤਰ੍ਹਾਂ ਹੈ। ਛਾਂ ਵਿਚ ਸੁਕਾਈ ਗਈ ਤੁਲਸੀ ਦੇ ਪੱਤਿਆਂ ਦੇ ਚੂਰਨ ਦਾ ਚੌਥਾਈ ਚਮਚ, ਤਾਜ਼ਾ ਅਦਰਕ ਦੋ ਗ੍ਰਾਮ, ਸੁੰਢ ਚੂਰਨ ਚੌਥਾਈ ਚਮਚ ਅਤੇ ਕਾਲੀ ਮਿਰਚ 7 ਨਗ, ਇਨ੍ਹਾਂ ਸਾਰਿਆਂ ਨੂੰ ਸੌ ਗ੍ਰਾਮ ਦੁੱਧ ਅਤੇ ਇਕ ਚਮਚ ਖੰਡ ਪਾ ਕੇ ਇਸ ਕਾੜ੍ਹੇ ਯੁਕਤ ਪੇਯ ਨੂੰ ਗਰਮ-ਗਰਮ ਪੀ ਕੇ ਆਰਾਮ ਕਰੋ। ਇਹ ਸ਼ੀਤ ਅਤੇ ਸ਼ਰਦ ਨਾਲ ਪੈਦਾ ਸਿਰਦਰਦ, ਨੱਕ ਵਿਚੋਂ ਪਾਣੀ ਵਗਣਾ, ਸਰਦੀ-ਜ਼ੁਕਾਮ, ਪੀਨਸ, ਸਾਹ ਨਲੀ ਦੀ ਸੋਜ, ਜੋੜਾਂ ਵਿਚ ਦਰਦ, ਸਾਧਾਰਨ ਜਵਰ, ਮਲੇਰੀਆ, ਬਦਹਜ਼ਮੀ ਆਦਿ ਰੋਗਾਂ ਵਿਚ ਰਾਮਬਾਣ ਦਵਾਈ ਹੈ। ਬੱਚਿਆਂ ਨੂੰ ਇਹ ਅੱਧੀ ਮਾਤਰਾ ਵਿਚ ਦੇਣੀ ਚਾਹੀਦੀ ਹੈ।


-ਕਾਮਤਾ ਨਾਥ ਤਿਵਾੜੀ

ਮਨੋਰੋਗਾਂ ਤੋਂ ਬਚਾਉਂਦੀ ਹੈ ਹਾਸ ਸੰਜੀਵਨੀ

ਸੰਸਾਰ ਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਲੋਕ ਉਸ ਤੋਂ ਪ੍ਰਭਾਵਿਤ ਹੋਣ, ਉਸ ਨੂੰ ਪਿਆਰ ਕਰਨ ਪਰ ਲੋਕਾਂ ਦਾ ਪਿਆਰ ਉਸ ਨੂੰ ਮਿਲ ਪਾਉਂਦਾ ਹੈ, ਜਿਸ ਦੇ ਚਿਹਰੇ 'ਤੇ ਮੁਸਕਾਨ ਹੁੰਦੀ ਹੈ। ਮੁਸਕਰਾਹਟ ਇਕ ਇਸ ਤਰ੍ਹਾਂ ਦੀ ਦਵਾਈ ਹੈ, ਜਿਸ ਦੇ ਆਉਂਦੇ ਹੀ ਸੜਿਆ ਚਿਹਰਾ ਵੀ ਆਕਰਸ਼ਕ ਤੇ ਮਨਮੋਹਕ ਲੱਗਣ ਲੱਗਦਾ ਹੈ।
ਅੱਜ ਦੇ ਸਮੇਂ ਵਿਚ ਇਸ ਤਰ੍ਹਾਂ ਦੇ ਵਿਅਕਤੀ ਬਹੁਤ ਹੀ ਘੱਟ ਮਿਲ ਪਾਉਂਦੇ ਹਨ, ਜੋ ਖ਼ੁਦ ਵੀ ਹੱਸਦੇ ਰਹਿਣ ਅਤੇ ਦੂਜਿਆਂ ਨੂੰ ਵੀ ਹੱਸਣ 'ਤੇ ਮਜਬੂਰ ਕਰਨ। ਹੱਸਦਾ ਚਿਹਰਾ ਦੇਖ ਕੇ ਦਰਸ਼ਕਾਂ ਦੇ ਚਿਹਰੇ ਖਿੜ ਉੱਠਦੇ ਹਨ ਅਤੇ ਪ੍ਰੇਮ ਦਾ ਅਦਾਨ-ਪ੍ਰਦਾਨ ਹੋਣ ਲਗਦਾ ਹੈ।
ਮਨ ਦੇ ਦੁਖੀ ਭਾਵਾਂ ਨੂੰ ਬਾਹਰ ਲਿਆਉਣ ਲਈ ਹਾਸਾ ਸਭ ਤੋਂ ਚੰਗਾ ਉਪਾਅ ਹੈ, ਜੋ ਖ਼ੁਦ ਨੂੰ ਹੀ ਸਿਹਤਮੰਦ ਨਹੀਂ ਰੱਖਦਾ, ਬਲਕਿ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਵੀ ਪ੍ਰਸੰਨਚਿਤ ਕਰ ਦਿੰਦਾ ਹੈ। ਮੁਸਕਾਨ ਅਤੇ ਹਾਸਾ ਇਸ ਤਰ੍ਹਾਂ ਦੀ ਦਵਾਈ ਹੈ, ਜੋ ਮਨੁੱਖ ਨੂੰ ਅੰਦਰ ਤੋਂ ਠੰਢਕ ਪ੍ਰਦਾਨ ਕਰਦਾ ਹੈ।
ਹਾਸਾ ਇਕ ਮਨੋਵਿਗਿਆਨਕ ਕਸਰਤ ਹੈ, ਜੋ ਮਾਸਪੇਸ਼ੀਆਂ ਨੂੰ ਵੀ ਅਣਚਾਹੇ ਦਬਾਅ ਤੋਂ ਮੁਕਤ ਰੱਖਦਾ ਹੈ। ਜੇਕਰ ਦਸ ਮਿੰਟ ਲਈ ਖੁੱਲ੍ਹ ਕੇ ਹੱਸਣ ਦਾ ਮੌਕਾ ਮਿਲ ਜਾਵੇ, ਤਾਂ ਦੋ ਘੰਟੇ ਤੱਕ ਬਿਨਾਂ ਕਿਸੇ ਦੁੱਖ-ਦਰਦ ਤੋਂ ਚੰਗੀ ਨੀਂਦ ਆ ਸਕਦੀ ਹੈ, ਜਿਸ ਨਾਲ ਸਰੀਰ ਦੀ ਥਕਾਨ ਦੂਰ ਹੁੰਦੀ ਹੈ ਅਤੇ ਫੁਰਤੀ ਆਉਣ ਲਗਦੀ ਹੈ।
ਹਾਸਾ-ਮੁਸਕਾਨ ਦੇ ਸਮੇਂ ਦਿਮਾਗ ਤੋਂ ਇੰਡੋਫਿੰਸ ਅਤੇ ਐਨਕੈਫੋਲਿੰਸ ਨਾਮੀ ਹਾਰਮੋਨ ਪੈਦਾ ਹੁੰਦੇ ਹਨ, ਜੋ ਪੂਰੇ ਸਰੀਰ ਨੂੰ ਚੁਸਤੀ ਪ੍ਰਦਾਨ ਕਰਦਾ ਹੈ। ਹੱਸਦੇ-ਮੁਸਕਰਾਉਂਦੇ ਰਹਿਣ ਵਾਲੀਆਂ ਔਰਤਾਂ ਵਿਚ ਨਾ ਹੱਸਣ ਵਾਲੀਆਂ ਔਰਤਾਂ ਤੋਂ ਕਿਤੇ ਜ਼ਿਆਦਾ ਸਰੀਰਕ ਚੁਸਤੀ ਬਣੀ ਰਹਿੰਦੀ ਹੈ।
ਖ਼ੁਸ਼ੀ ਇਕ ਮਾਨਸਿਕ ਗੁਣ ਹੈ, ਜਿਸ ਨੂੰ ਥੋੜ੍ਹੇ ਦਿਨਾਂ ਦੇ ਅਭਿਆਸ ਕਰਨ 'ਤੇ ਸਹਿਜੇ ਹੀ ਇਕ ਆਮ ਆਦਮ ਦੇ ਰੂਪ ਵਿਚ ਵਿਕਸਿਤ ਕੀਤਾ ਜਾ ਸਕਦਾ ਹੈ। ਹੱਸਣ ਦੀਆਂ ਸਿਰਫ਼ ਰਸਮਾਂ ਨੂੰ ਪੂਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਬਨਾਉਟੀ ਹਾਸੇ ਨਾਲ ਕੁਝ ਮਿਲਣ ਵਾਲਾ ਨਹੀਂ ਹੁੰਦਾ। ਜਦੋਂ ਇਕ ਵਿਅਕਤੀ ਦੇ ਚਿਹਰੇ 'ਤੇ ਅੰਦਰੂਨੀ ਮੁਸਕਾਨ ਆਉਂਦੀ ਹੈ ਤਾਂ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਸਹਿਜੇ ਹੀ ਲਾਭਕਾਰੀ ਹੁੰਦੇ ਹਨ।
ਪ੍ਰਸਿੱਧ ਸਮਾਜਿਕ ਚਿੰਤਕ ਅਤੇ ਲੇਖਕ ਡੇਲ ਕਾਰਨੇਗੀ ਦਾ ਕਥਨ ਹੈ ਕਿ ਸਾਨੂੰ ਹਾਸਾ ਜਾਂ ਮੁਸਕਾਨ 'ਤੇ ਕੁਝ ਨਹੀਂ ਖਰਚ ਕਰਨਾ ਪੈਂਦਾ, ਪਰ ਇਹ ਬਹੁਤ ਕੁਝ ਪੈਦਾ ਕਰ ਸਕਦੀ ਹੈ। ਪਾਉਣ ਵਾਲਾ ਵੀ ਤ੍ਰਿਪਤ ਹੋ ਜਾਂਦਾ ਹੈ ਅਤੇ ਦੇਣ ਵਾਲਾ ਵੀ ਗ਼ਰੀਬ ਨਹੀਂ ਰਹਿੰਦਾ।
ਹਾਸੇ ਦੀ ਸੰਜੀਵਨੀ ਸ਼ਕਤੀ ਨੂੰ ਬਣਾਈ ਰੱਖ ਕੇ ਜੀਵਨ ਦੇ ਅਨੰਦ ਨੂੰ ਮਾਣਦੇ ਰਹਿਣਾ ਹੀ ਜੀਵਨ ਦੀ ਸਾਰਥਕਤਾ ਹੈ। ਹਾਸੇ ਨੂੰ ਅਖ਼ਤਿਆਰ ਕਰਕੇ ਅਨੇਕਾਂ ਮਨੋ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਜੀਵਨ ਵਿਚ ਹਾਸੇ ਨੂੰ ਅਪਣਾਓ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX