ਭਾਵੇਂ ਕਿ ਸਰਕਾਰ ਨੇ ਥਾਂ-ਥਾਂ 'ਤੇ ਕਿਸੇ ਅਲਾਮਤ ਵਾਂਗ ਫੈਲ ਚੁੱਕੀ ਰਿਸ਼ਵਤਖ਼ੋਰੀ ਨੂੰ ਨਕੇਲ ਪਾਉਣ ਲਈ ਅਨੇਕਾਂ ਮੁਹਿੰਮਾਂ ਅਖ਼ਤਿਆਰ ਕੀਤੀਆਂ ਹਨ ਪਰ ਫਿਰ ਵੀ ਜੇਕਰ ਕਿਸੇ ਆਮ ਬੰਦੇ ਨੇ ਸਰਕਾਰੇ-ਦਰਬਾਰੇ ਆਪਣਾ ਕੰਮ ਕਰਵਾਉਣਾ ਹੋਵੇ ਤਾਂ ਪਹਿਲੀ ਗੱਲ ਤਾਂ ਸਰਕਾਰੀ ਬਾਬੂ ਡਿਊਟੀ 'ਤੇ ਸਮੇਂ ਮੁਤਾਬਿਕ ਹਾਜ਼ਰ ਹੀ ਨਹੀਂ ਮਿਲਣਗੇ ਪਰ ਜੇਕਰ ਮਿਲ ਵੀ ਜਾਣ ਤਾਂ ਚਾਂਦੀ ਦੀ ਜੁੱਤੀ ਮਾਰੇ ਬਗੈਰ ਕੋਈ ਵੀ ਸਾਧਾਰਨ ਬੰਦਾ ਆਪਣਾ ਕੰਮ ਕਰਕੇ ਵਿਖਾ ਦੇਵੇ। ਸਰਕਾਰੀ ਨੌਕਰੀ ਨੂੰ ਹਾਸਲ ਕਰਨ ਵੇਲੇ ਮੁਲਾਜ਼ਮਾਂ ਵਲੋਂ ਇਕ ਹਲਫ਼ਨਾਮੇ ਵਿਚ ਸਹੁੰ ਖਾ ਕੇ ਹੇਠਾਂ ਦਸਤਖ਼ਤ ਕੀਤੇ ਜਾਂਦੇ ਹਨ ਕਿ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਅਤੇ ਭਾਰਤ ਦੇ ਸੰਵਿਧਾਨ ਦੀ ਪਾਲਣਾ ਕਰਦਾ ਹੋਇਆ ਪੂਰੀ ਨਿਸ਼ਠਾ ਅਤੇ ਵਫ਼ਾਦਾਰੀ ਨਾਲ ਕਰਾਂਗਾ ਅਤੇ ਅਸਲ ਜ਼ਿੰਦਗੀ ਵਿਚ ਇਹ ਕੀਤੇ ਹੋਏ ਦਸਤਖ਼ਤ ਅਤੇ ਚੁੱਕੀ ਹੋਈ ਸਹੁੰ ਇਕ ਮਜ਼ਾਕ ਹੀ ਸਾਬਤ ਹੁੰਦੇ ਲਗਦੇ ਹਨ।
ਸਾਰੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਵਲੋਂ ਆਪਣੇ ਹੱਕਾਂ ਲਈ ਸੂਬਾ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਵੱਖੋ-ਵੱਖਰੀਆਂ ਜਥੇਬੰਦੀਆਂ ਦਾ ਗਠਨ ਕਰਕੇ ਸਰਕਲ ਅਤੇ ਬਲਾਕ ...
ਪੰਜਾਬੀ ਭਾਸ਼ਾ ਨੂੰ ਓਨਾ ਖੋਰਾ ਗ਼ੈਰ-ਪੰਜਾਬੀਆਂ ਨੇ ਨਹੀਂ ਲਾਇਆ, ਜਿੰਨਾ ਸਾਡੇ ਕੁਝ ਗਾਇਕਾਂ ਨੇ ਲਾਇਆ ਹੈ। ਗੀਤਾਂ ਨੂੰ ਹਿੰਦੀ, ਪੰਜਾਬੀ ਦਾ ਮਿਲਗੋਭਾ ਬਣਾਉਣਾ, ਗੇੜਿਆਂ ਨੂੰ ਗੇੜੀਆਂ ਅਤੇ ਕੁੜੀਆਂ ਨੂੰ ਯੈਕਣਾਂ ਦੱਸਣਾ ਪੰਜਾਬੀ ਭਾਸ਼ਾ ਨਾਲ ਖਿਲਵਾੜ ਨਹੀਂ ਤਾਂ ਹੋਰ ਕੀ ਹੈ? ਪੁਰਾਣੇ ਗੀਤ ਹੁੰਦੇ ਸੀ 'ਗੇੜਾ ਦੇ ਦੇ ਨੀ ਮੁਟਿਆਰੇ...', 'ਮਾਰ ਜਗੀਰੋ ਗੇੜਾ' ਜਾਂ 'ਯਾਦ ਕਰਾਂ ਜਾਣ ਵਾਲਿਆ ਤੈਨੂੰ ਹਰ ਚਰਖੇ ਦੇ ਗੇੜੇ'। ਹੁਣ ਵਾਲਿਆਂ ਨੇ ਗੇੜੇ ਸ਼ਬਦ ਦਾ ਵੀ ਫੀਮੇਲ ਬਣਾ ਲਿਆ ਗੇੜੀ। 'ਮੁੰਡਾ ਬੋਲਟ 'ਤੇ ਜਾਂ ਫੋਰਡ 'ਤੇ ਫਿਰੇ ਗੇੜੀਆਂ ਲਾਉਂਦਾ'। ਟੀ. ਵੀ. 'ਤੇ ਆਪਣਾ ਨਾਂਅ ਸੁਣਨ ਦੇ ਭੁੱਖੇ, ਭੱਦੀ ਗਾਇਕੀ ਅਤੇ ਦੋ-ਭਾਸ਼ੀ ਸ਼ਬਦਾਵਲੀ ਵਰਤ ਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹਨ? ਇਨ੍ਹਾਂ ਨੂੰ ਜੱਟ ਕਰਜ਼ਿਆਂ ਹੇਠ ਦੱਬ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਨਹੀਂ ਦਿਸਦਾ, ਚੰਡੀਗੜ੍ਹ 'ਚ ਰੁਮਾਂਸ ਕਰਦਾ ਜਾਂ ਕਚਹਿਰੀਆਂ 'ਚ ਮੇਲੇ ਲਾਉਂਦਾ ਹੀ ਦਿਸਦਾ ਹੈ। ਪੈਸੇ ਕਮਾਉਣ ਦੇ ਚੱਕਰ ਵਿਚ ਸਾਡੇ ਕੁਝ ਟੀ. ਵੀ. ਚੈਨਲ ਵੀ ਜ਼ਿੰਮੇਵਾਰ ਹਨ ਜੋ ਨਸ਼ਿਆਂ, ਹਥਿਆਰਾਂ ਅਤੇ ਸਕੂਲਾਂ-ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਣਾ ਕੇ ...
ਅਕਸਰ ਸੁਣਦੇ ਹਾਂ ਕਿ ਸਮੇਂ ਦੇ ਖੰਭ ਲੱਗੇ ਹੁੰਦੇ ਨੇ, ਪਤਾ ਹੀ ਨਹੀਂ ਲਗਦਾ ਕਦੋਂ ਪੰਛੀਆਂ ਵਾਂਗ ਉੱਡ ਜਾਂਦਾ ਹੈ। ਅੱਜ ਦੇ ਸਮੇਂ ਵਿਚ ਜਦੋਂ ਸੰਸਾਰ ਮਸ਼ੀਨੀਕਰਨ ਵੱਲ ਵਧ ਰਿਹਾ ਹੈ, ਜਾਪਦਾ ਹੈ ਮਨੁੱਖ ਵੀ ਇਸ ਪ੍ਰਭਾਵ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਕੋਈ ਸਮਾਂ ਸੀ ਜਦੋਂ ਮਨੁੱਖ ਕੋਲ ਕੰਮ-ਧੰਦਿਆਂ ਦੀ ਘਾਟ ਸੀ। ਸਭ ਆਪਣੇ ਗੁਜ਼ਾਰੇ ਜੋਗਾ ਜੋ ਵੀ ਕੰਮ-ਧੰਦਾ ਕਰਦੇ ਸੀ, ਕਮਾਉਂਦੇ ਸੀ, ਪਾਉਂਦੇ ਸੀ, ਖਾਂਦੇ -ਪੀਂਦੇ ਸੀ, ਉਸ ਨਾਲ ਸੰਤੁਸ਼ਟ ਸਨ। ਉਦੋਂ ਹਰ ਕੋਲ ਸਮਾਂ ਹੀ ਸਮਾਂ ਸੀ, ਇਕ-ਦੂਜੇ ਦੀਆਂ ਖੁਸ਼ੀਆਂ, ਦੁੱਖਾਂ ਨੂੰ ਵੰਡਣ-ਵੰਡਾਉਣ ਦਾ। ਰਿਸ਼ਤਿਆਂ ਵਿਚ ਆਪਣਾਪਣ, ਸੱਚਾਪਣ, ਸਾਦਗੀ ਸੀ। ਇਕ-ਦੂਜੇ ਪ੍ਰਤੀ ਮੋਹ ਸੀ, ਸਤਿਕਾਰ ਸੀ। ਜਿਵੇਂ-ਜਿਵੇਂ ਤਰੱਕੀ ਹੋਈ, ਵਿਕਾਸ ਦਾ ਪਹੀਆ ਘੁੰਮਿਆ, ਨਵੀਆਂ-ਨਵੀਆਂ ਵਿਗਿਆਨਕ, ਇਲੈਕਟ੍ਰੋਨਿਕ ਖੋਜਾਂ ਨੇ ਸਾਰੇ ਸੰਸਾਰ ਨੂੰ ਇਕ-ਦੂਜੇ ਦੇ ਨੇੜੇ ਲੈ ਆਉਣ ਦਾ ਦਾਅਵਾ ਕੀਤਾ। ਪਰ ਕੀ ਅਸੀਂ ਸੱਚਮੁੱਚ ਹੀ ਇਕ-ਦੂਜੇ ਦੇ ਨੇੜੇ ਆ ਗਏ ਹਾਂ? ਸੱਚੀਂ ਸੋਚਣ ਦਾ ਵਿਸ਼ਾ ਹੈ। ਸਹੀ ਅਰਥਾਂ 'ਚ ਸਮਝੀਏ ਇਨ੍ਹਾਂ ਅਜੋਕੇ ਭੌਤਿਕ ਸਾਧਨਾਂ ਨੇ ਸਾਨੂੰ ਨੇੜੇ ਹੁੰਦੇ ਹੋਏ ਵੀ, ...
ਪਰਮਾਤਮਾ ਨੇ ਮਨੁੱਖ ਨੂੰ ਦੋ ਹੱਥ ਕਿਰਤ ਕਰਨ ਲਈ ਦਿੱਤੇ ਹਨ। ਸਦੀਆਂ ਤੋਂ ਮਨੁੱਖ ਆਪਣੀ ਰੋਜ਼ੀ-ਰੋਟੀ ਲਈ ਆਪਣੇ ਹੱਥਾਂ ਨਾਲ ਕਿਰਤ ਕਰ ਕੇ ਸਮਾਜ ਵਿਚ ਆਪਣੇ ਵਜੂਦ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਸਾਡੇ ਰੋਜ਼ਾਨਾ ਦੇ ਕੰਮਾਂਕਾਜਾਂ ਤੋਂ ਇਲਾਵਾ ਸਖ਼ਤ ਤੋਂ ਸਖ਼ਤ ਕੰਮ ਮਨੁੱਖ ਇਨ੍ਹਾਂ ਹੱਥਾਂ ਨਾਲ ਹੀ ਕਰਦਾ ਰਿਹਾ ਹੈ। ਸਮਾਂ ਬਦਲਣ ਨਾਲ ਅਤੇ ਮਨੁੱਖ ਦੀ ਹੀ ਕੀਤੀ ਮਿਹਨਤ ਸਦਕਾ ਹੱਥਾਂ ਨਾਲ ਕੰਮ ਕਰਨ ਦੀ ਬਜਾਏ ਮਸ਼ੀਨਾਂ ਹੋਂਦ ਵਿਚ ਆ ਗਈਆਂ ਅਤੇ ਹੱਥੀਂ ਕੀਤਾ ਜਾਣ ਵਾਲਾ ਦਿਨਾਂ ਦਾ ਕੰਮ ਬਸ ਕੁਝ ਪਲਾਂ ਵਿਚ ਹੀ ਮੁਕੰਮਲ ਹੋਣ ਲੱਗ ਪਿਆ। ਮਨੁੱਖ ਨੇ ਆਪਣੀ ਸੁੱਖ-ਸਹੂਲਤਾਂ ਕਰਕੇ ਆਪਣੀ ਵਧੇਰੇ ਨਿਰਭਰਤਾ ਮਸ਼ੀਨਾਂ ਉੱਤੇ ਹੀ ਕਰ ਲਈ ਅਤੇ ਅੱਜ ਸਥਿਤੀ ਇਹ ਹੋ ਚੁੱਕੀ ਹੈ ਕਿ ਰੋਟੀ ਬਣਾਉਣ ਤੋਂ ਲੈ ਕੇ ਹਰ ਵੱਡੇ ਤੋਂ ਵੱਡਾ ਕੰਮ ਮਸ਼ੀਨਾਂ ਕਰਨ ਲੱਗ ਪਈਆਂ ਹਨ ਅਤੇ ਔਰਤਾਂ-ਮਰਦ ਅਤੇ ਕੀ ਬੱਚੇ, ਬਸ ਸਾਰੇ ਆਰਾਮ ਕਰ ਰਹੇ ਹਨ ਅਤੇ ਹੱਥੀਂ ਕਿਰਤ ਕਰਨ ਵਾਲਾ ਸਮਾਂ ਇਕ ਪੁਰਾਣੇ ਸਮੇਂ ਦੀਆਂ ਗੱਲਾਂ ਹੀ ਬਣ ਕੇ ਰਹਿ ਗਿਆ ਹੈ। ਗੱਲ ਕੀ ਕਿ ਸਾਡੀ ਨੌਕਰਾਂ ਉੱਤੇ ਨਿਰਭਰਤਾ ਇੰਨੀ ਕੁ ਵਧ ਚੁੱਕੀ ਹੈ ਕਿ ਅਸੀਂ ਆਪਣੇ ...
ਭਾਰਤ ਵਿਚ ਸਿੱਖਿਆ ਦਾ ਬੇਹੱਦ ਮਾੜਾ ਹਾਲ ਹੈ। ਸਰਕਾਰਾਂ ਨੇ ਸਰਕਾਰੀ ਅਦਾਰਿਆਂ ਦੇ ਬਰਾਬਰ ਨਿੱਜੀ ਅਦਾਰਿਆਂ ਵਿਚ ਸਾਂਝ ਪਾ ਹਮੇਸ਼ਾ ਸਰਕਾਰੀ ਅਦਾਰਿਆਂ ਨੂੰ ਢਾਅ ਲਾਉਣ ਦੀ ਹੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਨਿੱਜੀ ਅਦਾਰੇ ਮੰਤਰੀਆਂ ਤੇ ਸਰਕਾਰਾਂ ਦੀ ਮਿਹਰਬਾਨੀ ਸਦਕਾ ਅੱਗੇ ਲੰਘ ਜਾਂਦੇ ਤੇ ਸਰਕਾਰੀ ਅਦਾਰੇ ਵਿਚਾਰੇ ਸਰਕਾਰ ਵਲੋਂ ਆਉਣ ਵਾਲੀਆਂ ਗ੍ਰਾਂਟਾਂ ਜਾਂ ਫਿਰ ਸਮਾਜ ਦੇ ਦਾਨੀ ਸੱਜਣਾਂ ਦੀ ਉਡੀਕ ਕਰਦੇ ਰਹਿੰਦੇ ਹਨ।
ਜੋ ਸਰਕਾਰ ਬਣਦੀ ਹੈ, ਉਸ ਦੀ ਆਪਣੀ ਹੀ ਨੀਤੀ। ਪਹਿਲਾਂ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਸੈਂਟਰ ਵਿਚ ਰਹੀ, ਉਸ ਨੇ ਆਰ.ਟੀ.ਈ. ਐਕਟ 2009 ਵਿਚ ਪਾਸ ਕੀਤਾ, ਜਿਸ ਦੇ ਮਾਰੂ ਸਿੱਟੇ ਨਿਕਲੇ ਕਿ ਕਿਸੇ ਵੀ ਬੱਚੇ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਫੇਲ੍ਹ ਨਹੀਂ ਕਰਨਾ। ਕੋਈ ਬੱਚਾ ਪਹਿਲੀ ਤੋਂ ਅੱਠਵੀਂ ਤੱਕ ਦਾਖ਼ਲ ਹੋ ਜਾਵੇ ਤਾਂ ਅੱਠਵੀ ਤੱਕ ਉਸ ਦਾ ਨਾਂਅ ਨਹੀਂ ਕੱਟਣਾ। ਅਜਿਹੇ ਕਾਨੂੰਨ ਵੀ ਸਾਡੇ ਚੁਣੇ ਹੋਏ ਸੰਸਦ ਮੈਂਬਰਾਂ ਨੇ ਹੀ ਪਾਸ ਕੀਤੇ, ਜਿਸ ਕਾਰਨ ਭਾਰਤ ਵਿਚ ਮੁੱਢਲੀ ਸਿੱਖਿਆ ਦਾ ਭੱਠਾ ਹੀ ਬੈਠ ਗਿਆ।
ਹੁਣ ਕੌਮੀ ਜਮਹੂਰੀ ਗਠਜੋੜ ਸਰਕਾਰ ਨੇ ...
ਅੱਜਕਲ੍ਹ ਜਦੋਂ ਇਨਸਾਨ 'ਤੇ ਕੋਈ ਭਾਰੀ ਘਟਨਾ ਵਾਪਰਦੀ ਹੈ, ਉਹ ਉਦੋਂ ਹੀ ਰੱਬ ਨੂੰ ਜ਼ਿਆਦਾ ਯਾਦ ਕਰਦਾ ਹੈ, ਉਂਜ ਭਾਵੇਂ ਅਸੀਂ ਗੁਰਦੁਆਰੇ, ਮੰਦਰ, ਮਸਜਿਦ ਕੋਲੋਂ ਦੀ ਹਜ਼ਾਰਾਂ ਵਾਰ ਲੰਘਦੇ ਹੋਈਏ ਤੇ ਦੋਸਤਾਂ-ਮਿੱਤਰਾਂ ਨੂੰਵੀ ਲੋਕ ਉਦੋਂ ਯਾਦ ਕਰਦੇ ਹਨ, ਜਦੋਂ ਉਨ੍ਹਾਂ ਤੱਕ ਕੋਈ ਮਤਲਬ ਹੁੰਦਾ ਹੈ। ਬਿਨਾਂ ਮਤਲਬ ਤੋਂ ਅੱਜਕਲ੍ਹ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ, ਚਾਹੇ ਕੋਈ ਸਕਾ ਰਿਸ਼ਤੇਦਾਰ, ਚਾਹੇ ਕੋਈ ਪੱਕਾ ਦੋਸਤ ਹੋਵੇ। ਭਾਵੇਂ ਅਗਲੇ ਸਾਡੇ ਨਾਲੋਂ ਵੀ ਵੱਡੀ ਸਮੱਸਿਆ 'ਚ ਫਸੇ ਹੋਣ, ਕੁਝ ਲੋਕ ਤਾਂ ਸਾਡੇ ਵਿਚ ਅਜਿਹੇ ਵੀ ਹੋਣਗੇ ਕਿ ਰਿਸ਼ਤੇਦਾਰੀ ਵਿਚ ਟੈਲੀਫੋਨ ਵੀ ਉਸ ਸਮੇਂ ਹੀ ਘੁੰਮਾੳਂੁਦੇ ਹੋਣਗੇ, ਜਦੋਂ ਕੋਈ ਘਰ ਵਿਚ ਮੌਤ ਹੋ ਜਾਵੇ ਜਾਂ ਫਿਰ ਘਰ ਵਿਚ ਕੋਈ ਖੁਸ਼ੀ ਦਾ ਕਾਰਜ ਆਰੰਭ ਕਰਨਾ ਹੋਵੇ। ਜੇਕਰ ਅੱਜਕਲ੍ਹ ਦੇ ਸਮੇਂ ਮੁਤਾਬਿਕ ਪੁਰਾਣੇ ਸਮੇਂ ਵੱਲ ਝਾਤੀ ਮਾਰੀਏ ਤਾਂ ਉਸ ਵੇਲੇ ਕੋਈ ਜ਼ਿਆਦਾ ਤਕਨੀਕ ਨਹੀਂ ਸੀ ਪਰ ਫਿਰ ਵੀ ਲੋਕ ਇਕ-ਦੂਜੇ ਦੀ ਖ਼ਬਰ-ਸਾਰ ਲੈਂਦੇ ਰਹਿੰਦੇ ਸਨ, ਭਾਵੇਂ ਚਿੱਠੀਆਂ ਦੁਆਰਾ ਹੀ ਲੈਂਦੇ ਸਨ।
ਪੁਰਾਣੇ ਯੁੱਗ ਵਿਚ ਜਦੋਂ ਕਿਸੇ ਵੀ ਘਰ ਵਿਚ ਕੋਈ ਵਿਆਹ-ਸ਼ਾਦੀ ...
ਆਪਸੀ ਸਾਂਝ ਦੇ ਬਲਬੂਤੇ ਮਿੱਤਰਤਾ ਦੀ ਭਾਵਨਾ ਵਿਚ ਰਹਿੰਦਿਆਂ ਔਰਤ ਸਮਾਜ ਵਿਚ ਆਪਣੇ ਹੱਕਾਂ ਦੀ ਰਖਵਾਲੀ ਕਰ ਸਕਦੀ ਹੈ ਅਤੇ ਸਮਾਜ ਵਿਚ ਹੁੰਦੇ ਸ਼ੋਸ਼ਣ ਤੋਂ ਬਚ ਸਕਦੀ ਹੈ। ਘਰ-ਪਰਿਵਾਰ ਹੋਵੇ ਜਾਂ ਫਿਰ ਤੁਹਾਡਾ ਆਲਾ-ਦੁਆਲਾ, ਆਪਸੀ ਸਹਿਯੋਗ ਦੀ ਭਾਵਨਾ ਨਾਲ ਔਰਤ ਬਹੁਤ ਸਾਰੀਆਂ ਤਕਲੀਫਾਂ, ਮੁਸੀਬਤਾਂ, ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀ ਹੈ। ਕਈ ਵਾਰ ਇਕੱਲੀ ਕੈਰੀ ਔਰਤ ਆਪਣੇ ਉੱਪਰ ਹੁੰਦੇ ਸ਼ੋਸ਼ਣ ਨੂੰ ਇਸ ਕਰਕੇ ਲੰਮਾ ਸਮਾਂ ਬਰਦਾਸ਼ਤ ਕਰਦੀ ਰਹਿੰਦੀ ਹੈ ਕਿ ਉਸ ਦੀ ਇਸ ਪੀੜ ਨੂੰ ਸਮਝਣ ਅਤੇ ਜਾਣਨ ਵਾਲਾ ਕੋਈ ਨਹੀਂ ਹੁੰਦਾ। ਕਈ ਵਾਰ ਵਾੜ ਹੀ ਖੇਤ ਨੂੰ ਖਾਂਦੀ ਹੈ। ਉਹੀ ਸਾਨੂੰ ਸਭ ਤੋਂ ਵੱਧ ਨਿਰਾਸ਼ ਕਰਦੇ ਹਨ, ਜਿਨ੍ਹਾਂ ਤੋਂ ਸਾਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ਜੇਕਰ ਔਰਤਾਂ ਵਿਚ ਆਪਸੀ ਸਹਿਯੋਗ ਦੀ ਭਾਵਨਾ ਆ ਜਾਵੇ ਤਾਂ ਨਾ ਕੇਵਲ ਉਨ੍ਹਾਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਆਵੇਗੀ, ਬਲਕਿ ਇਸ ਨਾਲ ਉਹ ਇਕ ਅਜਿਹੇ ਸਮਾਜ ਦੀ ਵੀ ਸਿਰਜਣਾ ਕਰ ਸਕਦੀਆਂ ਹਨ, ਜਿਥੇ ਉਹ ਆਪਣੇ ਭਵਿੱਖ ਪ੍ਰਤੀ ਵੀ ਚਿੰਤਾਮੁਕਤ ਹੋ ਸਕਦੀਆਂ ਹਨ। ਅੱਜ ਦੀ ਪੜ੍ਹੀ-ਲਿਖੀ ਲੜਕੀ ਆਪਣੇ ਹੱਕਾਂ ਪ੍ਰਤੀ ਸੁਚੇਤ ਤਾਂ ਹੈ ...
ਇਨਸਾਨ ਉਦੋਂ ਹੀ ਗੁੰਮਰਾਹ ਹੁੰਦਾ, ਜਦੋਂ ਉਸ ਕੋਲ ਜਾਗਰੂਕਤਾ ਦੀ ਕਮੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਰੁਜ਼ਗਾਰ ਮਿਲੇ, ਚੰਗੀਆਂ ਨੀਤੀਆਂ ਅਪਣਾਈਆਂ ਜਾਣ, ਜਿਸ ਨਾਲ ਨੌਜਵਾਨ ਪੀੜ੍ਹੀ ਦਾ ਵਿਕਾਸ ਹੋਵੇ ਪਰ ਸਭ ਤੋਂ ਵੱਡੀ ਕਮੀ ਇਹੋ ਹੈ ਕਿ ਹਰ ਕੋਈ ਤਰੱਕੀ ਤਾਂ ਚਾਹੁੰਦਾ ਹੈ ਪਰ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦਾ।
ਰਾਜਨੀਤੀ ਸ਼ਾਸਤਰ ਅਜਿਹਾ ਵਿਸ਼ਾ ਹੈ, ਜਿਸ ਦੀ ਜ਼ਰੂਰਤ ਸਭ ਤੋਂ ਮੁੱਖ ਹੈ ਪਰ ਫਿਰ ਵੀ ਇਹ ਵਿਸ਼ਾ ਸਕੂਲਾਂ, ਕਾਲਜਾਂ ਵਿਚ ਲਗਪਗ ਖ਼ਤਮ ਹੋਣ ਕਿਨਾਰੇ ਹੈ। ਅਸੀਂ ਸਭ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦਾ ਵਿਕਾਸ ਹੋਵੇ ਪਰ ਬਿਨਾਂ ਰਾਜਨੀਤੀ ਸ਼ਾਸਤਰ ਵਿਸ਼ਾ ਪੜ੍ਹਿਆਂ ਅਸੀਂ ਰਾਜਨੀਤੀ ਦੀ ਤਹਿ ਨਹੀਂ ਜਾਣ ਸਕਦੇ। ਕਿਉਂਕਿ ਇਹ ਇਕ ਅਜਿਹਾ ਵਿਸ਼ਾ ਹੈ, ਜੋ ਸਾਨੂੰ ਕਾਨੂੰਨ, ਸਰਕਾਰ ਅਤੇ ਇਸ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ। ਪਰ ਅੱਜਕਲ੍ਹ ਇਹ ਵਿਸ਼ਾ ਅਣਗੌਲਿਆ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਇਹ ਵਿਸ਼ਾ ਲਗਪਗ ਖ਼ਤਮ ਕੀਤਾ ਜਾ ਚੁੱਕਾ ਹੈ। ਕਾਰਨ ਸਿਰਫ ਇਹ ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਇਸ ਵਿਸ਼ੇ ਨੂੰ ਪੜ੍ਹਨਾ ਨਹੀਂ ਚਾਹੁੰਦੇ ਜਾਂ ਅਧਿਆਪਕਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX