ਭਾਈ ਲੱਖੀ ਸ਼ਾਹ ਜੀ ਲੁਬਾਣਾ (ਵਣਜਾਰਾ) ਲੇਖਕ : ਮਨਜੀਤ ਸਿੰਘ ਟਾਂਡਾ ਪ੍ਰਕਾਸ਼ਕ : ਲੇਖਕ ਖੁਦ ਮੁੱਲ : 200 ਰੁਪਏ, ਸਫੇ : 100 ਸੰਪਰਕ : 98156-26658 ਹਥਲੀ ਪੁਸਤਕ ਦੇ ਲੇਖਕ ਨੇ ਇਸ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਨੂੰ ਭੇਟ ਕਰਦਿਆਂ ਸਿੱਖ ਇਤਿਹਾਸ ਦੀ ਖੋਜ ਵਿਚ ਵੱਡਾ ਯੋਗਦਾਨ ਪਾਇਆ ਹੈ। ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਆਪਣੇ ਸਮੇਂ ਦਾ ਉੱਘਾ ਵਪਾਰੀ, ਧਨਾਢ, ਗੁਰੂ-ਘਰ ਦਾ ਅਨਿਨ ਸ਼ਰਧਾਲੂ ਆਪਣਾ ਵਪਾਰ ਦਿੱਲੀ ਦੇ ਪਿੰਡ ਰਾਇ-ਸੀਨਾ ਦੇ ਅਸਥਾਨ ਤੋਂ ਚਲਾਉਂਦਾ ਸੀ। ਉਸ ਸਮੇਂ ਨੌਵੇਂ ਸਤਿਗੁਰੂ ਜੀ ਦਾ ਸੀਸ ਅਤੇ ਧੜ ਨੂੰ ਸੁਰੱਖਿਅਤ ਚੁੱਕ ਕੇ ਲਿਆਉਣਾ ਕੋਈ ਅਸਾਨ ਗੱਲ ਨਹੀਂ ਸੀ। ਆਪਣੇ-ਆਪ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਸਿੱਖੀ ਸਿਦਕ ਨਿਭਾਉਣ ਵਾਲੇ ਇਤਿਹਾਸ ਦੇ ਪਾਤਰ ਭਾਈ ਲੱਖੀ ਸ਼ਾਹ ਲੁਬਾਣਾ (ਵਣਜਾਰਾ) ਦੇ ਜੀਵਨ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਨ ਤੋਂ ਪਹਿਲਾਂ ਲੇਖਕ ਨੇ ਲੁਬਾਣਾ, ਵਣਜਾਰਾ ਸ਼ਬਦਾਂ ਦੀ ਉਤਪਤੀ ਤੇ ਜਾਤਾਂ-ਗੋਤਾਂ ਦਾ ਵੇਰਵਾ ਵਿਸਥਾਰ ਸਹਿਤ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਪੁਸਤਕ ਨੂੰ ਵੱਖ-ਵੱਖ ਸਿਰਲੇਖਾਂ ਹੇਠ ਵੰਡ ਕੇ ਪਾਠਕਾਂ ਨੂੰ ਭਾਈ ਲੱਖੀ ਸ਼ਾਹ ਦੇ ...
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਅਖੌਤੀ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ, 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ, 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ ਵਿਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਅਤੇ ਬਰਾਬਰ ...
ਸ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਵਿਅਕਤੀ ਹਨ। ਉਹ ਕਲਾਸੀਕਲ ਰਾਗਾਂ ਵਿਚ ਮੁਹਾਰਤ ਰੱਖਦੇ ਹਨ, ਜਿਸ ਲਈ ਉਹ ਟੀ. ਵੀ. ਤੋਂ ਇਲਾਵਾ ਹਰਵੱਲਭ ਸੰਗੀਤ ਸੰਮੇਲਨ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਹੁੰਦੇ ਸੰਗੀਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਹਨ। ਪਿਛਲੇ ਦਿਨੀਂ ਉਹ ਉਚੇਚੇ ਤੌਰ 'ਤੇ 'ਅਜੀਤ ਭਵਨ' ਆਏ ਤਾਂ ਉਨ੍ਹਾਂ ਨਾਲ ਸੰਖੇਪ ਵਿਚ ਤਜਰਬੇ ਸਾਂਝੇ ਕੀਤੇ।
ਡਾ: ਹਰਭਜਨ ਸਿੰਘ ਭੋਗਲ ਨਾਮਧਾਰੀ ਸੰਪਰਦਾਇ ਨਾਲ ਜੁੜੇ ਹੋਏ ਇਕ ਵਧੀਆ ਰਾਗੀ ਅਤੇ ਗਾਇਕ ਹਨ। ਉਨ੍ਹਾਂ ਨੂੰ ਦੁਬਈ ਏਅਰਪੋਰਟ ਵਾਲਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਦੁਬਈ ਵਿਚ 18 ਸਾਲ ਤੱਕ ਕੰਮ ਕਰਦੇ ਰਹੇ। ਉਥੇ ਰਹਿੰਦਿਆਂ ਉਨ੍ਹਾਂ ਪਿਤਾਪੁਰਖੀ ਹਰ ਤਰ੍ਹਾਂ ਦਾ ਲੱਕੜੀ ਦਾ ਕੰਮ ਕੀਤਾ। ਇਸੇ ਕਰਕੇ ਉਨ੍ਹਾਂ ਨੂੰ ਦੁਬਈ ਏਅਰਪੋਰਟ 'ਤੇ ਟੈਕਨੀਕਲ ਕੰਮ ਮਿਲ ਗਿਆ, ਜੋ ਉਨ੍ਹਾਂ ਤਨਦੇਹੀ ਨਾਲ ਕੀਤਾ।
ਡਾ: ਹਰਭਜਨ ਸਿੰਘ ਨੂੰ ਬਚਪਨ ਵਿਚ ਧਾਰਮਿਕ ਮਾਹੌਲ ਘਰ 'ਚੋਂ ਹੀ ਮਿਲਿਆ। ਉਹ ਆਪਣੇ ਪਿਤਾ ਨਾਲ ਲੱਕੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ 1937 ਵਿਚ ਪਿੰਡ ਰਾਏਪੁਰ ਡੱਬਾ, ਜ਼ਿਲ੍ਹਾ ਜਲੰਧਰ 'ਚ ...
ਜੇ ਤੁਸੀਂ ਕਿਸੇ ਉੱਚ ਸਥਲ 'ਤੇ ਪੁੱਜਣਾ ਹੈ ਤਾਂ ਤੁਹਾਨੂੰ ਖੁਸ਼ ਅਤੇ ਸੁਖੀ ਹੋਣਾ ਚਾਹੀਦਾ ਹੈ। ਨਿਰਾਸ਼ ਹੋਣ ਨਾਲ ਜਾਂ ਮੂੰਹ ਲਟਕਾਉਣ ਨਾਲ ਧਰਮ ਨਹੀਂ ਬਣਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਧਰਮ ਤਾਂ ਸੰਸਾਰ ਵਿਚ ਸਭ ਤੋਂ ਅਨੰਦ ਵਾਲੀ ਵਸਤੂ ਹੋਣੀ ਚਾਹੀਦੀ ਹੈ, ਕਿਉਂਕਿ ਇਹ (ਧਰਮ) ਹੀ ਸਰਬਉੱਤਮ ਹੈ। ਤਪੱਸਿਆ ਸਾਨੂੰ ਪਵਿੱਤਰ ਨਹੀਂ ਬਣਾ ਸਕਦੀ। ਜਿਹੜਾ ਵਿਅਕਤੀ ਪਰਮਾਤਮਾ-ਪ੍ਰੇਮੀ ਅਤੇ ਪਵਿੱਤਰ ਹੈ, ਉਹ ਭਲਾ ਦੁਖੀ ਕਿਉਂ ਹੋਵੇਗਾ? ਉਹ ਤਾਂ ਅਜਿਹੇ ਬੱਚੇ ਸਮਾਨ ਹੈ, ਜੋ ਖੁਸ਼ ਰਹਿੰਦਾ ਹੈ। ਧਰਮ ਵਿਚ ਸਭ ਤੋਂ ਉੱਤਮ ਗੱਲ ਹੈ ਮਨ ਨੂੰ ਨਿਰਮਲ ਕਰਨਾ। ਸਵਰਗ ਦਾ ਰਾਜ ਤਾਂ ਸਾਡੇ ਅੰਦਰ ਮੌਜੂਦ ਹੈ ਪਰ ਕੇਵਲ ਇਕ ਨਿਰਮਲ-ਚਿੱਤ ਵਿਅਕਤੀ ਹੀ ਇਸ ਰਾਜ ਦਾ ਸੁਖ ਭੋਗਦਾ ਹੈ ਅਤੇ ਸਵਰਗ ਦੇ ਰਾਜਾ ਦੇ ਦਰਸ਼ਨ ਕਰਦਾ ਹੈ। ਜਦੋਂ ਅਸੀਂ ਸੰਸਾਰ ਦਾ ਚਿੰਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੇਵਲ ਸੰਸਾਰ ਹੀ ਹੁੰਦਾ ਹੈ। ਪਰ ਜੇ ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਹੈ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਡੀ ਇਹੀ ਸੋਚ ਜਾਂ ਚਿੰਤਨ ਸਾਰਿਆਂ ਪ੍ਰਤੀ ਹੋਣੀ ਚਾਹੀਦੀ ਹੈ। ਜ਼ਰਾ ਸੋਚੋ ...
ਸਿਰੀਰਾਗੁ ਮਹਲਾ ੫
ਰਸਨਾ ਸਚਾ ਸਿਮਰੀਐ
ਮਨੁ ਤਨੁ ਨਿਰਮਲੁ ਹੋਇ॥
ਮਾਤ ਪਿਤਾ ਸਾਕ ਅਗਲੇ
ਤਿਸੁ ਬਿਨੁ ਅਵਰੁ ਨ ਕੋਇ॥
ਮਿਹਰ ਕਰੇ ਜੇ ਆਪਣੀ
ਚਸਾ ਨ ਵਿਸਰੈ ਸੋਇ॥ ੧॥
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ॥
ਬਿਨੁ ਸਚੇ ਸਭ ਕੂੜੁ ਹੈ
ਅੰਤੇ ਹੋਇ ਬਿਨਾਸੁ॥ ੧॥ ਰਹਾਉ॥
ਸਾਹਿਬੁ ਮੇਰਾ ਨਿਰਮਲਾ
ਤਿਸੁ ਬਿਨੁ ਰਹਿਣੁ ਨ ਜਾਇ॥
ਮੇਰੇ ਮਨਿ ਤਨਿ ਭੁਖ ਅਤਿ ਅਗਲੀ
ਕੋਈ ਆਣਿ ਮਿਲਾਵੈ ਮਾਇ॥
ਚਾਰੇ ਕੁੰਡਾ ਭਾਲੀਆ
ਸਹ ਬਿਨੁ ਅਵਰੁ ਨ ਜਾਇ॥ ੨॥
ਤਿਸੁ ਆਗੈ ਅਰਦਾਸਿ ਕਰਿ
ਜੋ ਮੇਲੈ ਕਰਤਾਰੁ॥
ਸਤਿਗੁਰੁ ਦਾਤਾ ਨਾਮ ਕਾ
ਪੂਰਾ ਜਿਸੁ ਭੰਡਾਰੁ॥
ਸਦਾ ਸਦਾ ਸਾਲਾਹੀਐ
ਅੰਤੁ ਨ ਪਾਰਾਵਾਰੁ॥ ੩॥
ਪਰਵਦਗਾਰੁ ਸਾਲਾਹੀਐ
ਜਿਸ ਦੇ ਚਲਤ ਅਨੇਕ॥
ਸਦਾ ਸਦਾ ਆਰਾਧੀਐ
ਏਹਾ ਮਤਿ ਵਿਸੇਖ॥
ਮਨਿ ਤਨਿ ਮਿਠਾ ਤਿਸੁ ਲਗੈ
ਜਿਸੁ ਮਸਤਕਿ ਨਾਨਕ ਲੇਖ॥ ੪॥ ੧੯॥ ੮੯॥ (ਅੰਗ 49)
ਪਦ ਅਰਥ : ਰਸਨਾ-ਜੀਭ। ਸਚਾ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਅਗਲੇ-ਬਹੁਤ, ਬਥੇਰੇ। ਸਾਕ-ਸਾਕ ਸੰਬੰਧੀ। ਤਿਸੁ ਬਿਨੁ-ਉਸ ਪਰਮਾਤਮਾ ਤੋਂ ਬਿਨਾਂ। ਅਵਰੁ-ਹੋਰ। ਚਸਾ-ਪਲ ਦਾ 30ਵਾਂ ਹਿੱਸਾ, ਰਤਾ ਭਰ ਸਮਾਂ। ਜਿਚਰੁ ...
ਦਾਤਾ ਗੰਜਬਖ਼ਸ਼ ਦੇ ਲਕਬ ਨਾਲ ਮਸ਼ਹੂਰ ਅਤੇ ਕਸ਼ਫ਼ੁਲ ਮਹਿਜੂਬ (ਛੁਪੇ ਰਾਜ਼ ਨੂੰ ਖੋਲ੍ਹਣਾ) ਦੇ ਰਚਨਾਕਾਰ ਦਾ ਪੂਰਾ ਨਾਂਅ ਅਲੀ ਬਿਨ ਉਸਮਾਨ ਅਲਜਲਾਬੀ ਹੁਜਵੀਰੀ ਸੀ। ਇਨ੍ਹਾਂ ਦੇ ਵੱਡੇ-ਵਡੇਰੇ ਗ਼ਜ਼ਨੀ ਸ਼ਹਿਰ ਦੇ ਨੇੜੇ ਪਿੰਡ ਹੁਜਵੀਰ ਦੇ ਵਸਨੀਕ ਸਨ, ਇਸ ਲਈ ਹੁਜਵੀਰੀ ਕਹਾਏ ਜਾਣ ਲੱਗੇ ਅਤੇ ਪੂਰੇ ਨਾਂਅ ਵਿਚੋਂ ਛੋਟਾ 'ਅਲੀ' ਲੈ ਕੇ ਅਲੀ ਹੁਜਵੀਰੀ ਕਰਕੇ ਪ੍ਰਸਿੱਧ ਹੋਏ। ਇਹ ਹਸਨੀ ਸੱਯਦ ਸੀ ਅਤੇ ਹਜ਼ਰਤ ਅਲੀ ਦੀ ਨੌਵੀਂ ਪੀੜ੍ਹੀ ਵਿਚੋਂ ਸਨ। ਇਨ੍ਹਾਂ ਦਾ ਜਨਮ ਕਦੋਂ ਅਤੇ ਕਿਥੇ ਹੋਇਆ? ਇਸ ਬਾਰੇ ਕੁਝ ਪਤਾ ਨਹੀਂ ਲਗਦਾ ਪਰ ਏਨਾ ਜ਼ਰੂਰ ਹੈ ਕਿ ਆਪ ਆਪਣੇ ਮੁਰਸ਼ਦ ਹਜ਼ਰਤ ਅਬੁਲ ਫ਼ਜ਼ਲ ਗ਼ਜ਼ਨਵੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ, ਸੁਲਤਾਨ ਮਹਿਮੂਦ ਗ਼ਜ਼ਨਵੀ ਦੇ ਲਸ਼ਕਰ ਨਾਲ, ਇਸਲਾਮ ਦੇ ਪ੍ਰਚਾਰ ਲਈ ਸੰਨ 1036 ਈ: ਵਿਚ ਭਾਰਤ ਆਏ ਅਤੇ ਲਾਹੌਰ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। ਇਨ੍ਹਾਂ ਦਾ ਦਿਹਾਂਤ 1072 ਈ: ਦੇ ਨੇੜੇ ਹੋਇਆ ਮੰਨਿਆ ਜਾਂਦਾ ਹੈ। ਮਜ਼ਾਰ ਵੀ ਲਾਹੌਰ ਵਿਚ ਹੀ ਬਣਿਆ, ਜਿਥੇ ਹਰ ਸਾਲ ਉਰਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅਲੀ ਹੁਜਵੀਰੀ ਨੇ ਕਈ ਫ਼ਾਰਸੀ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ...
ਅਠਾਰ੍ਹਵੀਂ ਸਦੀ ਦੇ ਲਹੂ ਭਿੱਜੇ ਸਿੱਖ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਹੈ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ। 1765 ਵਿਚ ਕਲਾਤ ਵਿਚ ਮੁਕੰਮਲ ਹੋਏ ਇਸ ਜੰਗਨਾਮੇ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਤੇ ਸੱਤਵੇਂ ਹੱਲੇ ਦਾ ਆਦਿ ਤੋਂ ਅੰਤ ਤੱਕ ਦਾ ਅੱਖੀਂ ਡਿੱਠਾ ਹਾਲ ਹੈ। ਇਸ ਸੱਤਵੇਂ ਹੱਲੇ ਨੇ ਅਬਦਾਲੀ ਦੇ ਭਾਰਤ ਉੱਤੇ ਅਫ਼ਗਾਨ ਹਕੂਮਤ ਸਥਾਪਤ ਕਰਨ ਦੇ ਮਨਸੂਬੇ ਮਿੱਟੀ ਵਿਚ ਮਿਲਾ ਦਿੱਤੇ। ਸਿੱਖਾਂ ਨੇ ਕਦਮ-ਕਦਮ 'ਤੇ ਉਸ ਨਾਲ ਲੋਹਾ ਲਿਆ। ਉਸ ਨੇ ਸਿੱਖ ਸਰਦਾਰਾਂ ਨੂੰ ਪੰਜਾਬ ਵਿਚੋਂ ਦਿੱਲੀ ਤੱਕ ਸੁਰੱਖਿਅਤ ਲਾਂਘਾ ਦੇਣ ਅਤੇ ਟਕਰਾਅ ਵਿਚ ਨਾ ਆਉਣ ਲਈ ਵਾਰ-ਵਾਰ ਤਰਲੇ ਕੀਤੇ। ਸਿੱਖਾਂ ਨੂੰ ਪੰਜਾਬ ਤੇ ਭਾਰਤ ਵਿਚ ਜਿੰਨਾ ਇਲਾਕਾ ਉਹ ਚਾਹੁਣ, ਦੇਣ ਦੀ ਪੇਸ਼ਕਸ਼ ਤੱਕ ਕੀਤੀ ਪਰ ਸਿੱਖਾਂ ਨੇ ਹਰ ਪੇਸ਼ਕਸ਼ ਠੁਕਰਾਉਂਦੇ ਹੋਏ ਕਿਹਾ ਕਿ ਬਾਦਸ਼ਾਹੀ ਤੂੰ ਕੀ ਦੇਣੀ ਹੈ, ਇਹ ਤਾਂ ਦਸਮੇਸ਼ ਨੇ ਸਾਨੂੰ ਪਹਿਲਾਂ ਹੀ ਬਖਸ਼ ਰੱਖੀ ਹੈ। ਅਸੀਂ ਲੈ ਹੀ ਲੈਣੀ ਹੈ। ਅੱਠਵੇਂ ਹੱਲੇ ਵੇਲੇ ਵੀ ਅਬਦਾਲੀ ਨੇ ਇਹ ਦੋਹਰੀ ਨੀਤੀ ਵਾਲੇ ਯਤਨ ਜਾਰੀ ਰੱਖੇ। ਸਿੱਖਾਂ ਨੂੰ ਤਾਕਤ ਨਾਲ ਦਬਾਉਣ-ਕੁਚਲਣ ਤੇ ਖਤਮ ਕਰਨ ਦਾ ...
ਸਾਲ 1992 ਵਿਚ ਭਾਰਤ ਵਿਚ ਉੱਠਿਆ ਬਾਬਰੀ ਮਸਜਿਦ ਵਿਵਾਦ ਸਰਹੱਦ ਪਾਰ ਪਾਕਿਸਤਾਨ ਵਿਚ ਕਰੀਬ 1000 ਮੰਦਰਾਂ ਦੀ ਬਲੀ ਲੈ ਕੇ ਸ਼ਾਂਤ ਹੋਇਆ। ਅਯੁੱਧਿਆ ਵਿਚ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਦੇ ਚਲਦਿਆਂ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਪਾਕਿਸਤਾਨੀ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਦੰਗਾਕਾਰੀਆਂ ਨੇ ਸ਼ਾਇਦ ਹੀ ਕੋਈ ਅਜਿਹਾ ਮੰਦਰ ਬਾਕੀ ਨਹੀਂ ਰਹਿਣ ਦਿੱਤਾ ਹੋਵੇਗਾ, ਜਿਸ ਨੂੰ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ ਜਾਂ ਜੋ ਜ਼ਮੀਨਦੋਜ਼ ਨਾ ਕੀਤਾ ਗਿਆ ਹੋਵੇ।
ਬਾਬਰੀ ਮਸਜਿਦ ਵਿਵਾਦ ਦੇ 27 ਵਰ੍ਹਿਆਂ ਬਾਅਦ ਪਾਕਿਸਤਾਨ ਵਿਚ ਬਾਕੀ ਸ਼ਹਿਰਾਂ ਦੇ ਤਾਂ ਨਹੀਂ ਪਰ ਲਾਹੌਰ ਦੇ ਕੁਝ ਗਿਣੇ-ਚੁਣੇ ਮੰਦਰਾਂ ਦੇ ਚੰਗੇੇ ਦਿਨ ਜ਼ਰੂਰ ਪਰਤ ਰਹੇ ਹਨ। ਪਾਕਿਸਤਾਨ ਸਰਕਾਰ ਦੇ ਪੁਰਾਤੱਤਵ ਅਤੇ ਟੂਰਿਜ਼ਮ ਵਿਭਾਗ ਨੇ ਕਰੋੜਾਂ ਰੁਪਏ ਖਰਚ ਕਰਕੇ ਸਾਲ 1992 ਵਿਚ ਢਾਹੇ ਗਏ ਮੰਦਰਾਂ ਦੇ ਖੰਡਰ ਬਣੇ ਢਾਂਚਿਆਂ ਦੇ ਨਵ-ਨਿਰਮਾਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਹ ਆਪਣੇ-ਆਪ ਵਿਚ ਚੰਗੀ ਅਤੇ ਸ਼ੁਭ ਸ਼ੁਰੂਆਤ ਹੈ। ਪਰ ਭਾਰਤੀ ਫ਼ਿਜ਼ਾਵਾਂ ਵਿਚ ਜਦੋਂ ਇਕ ਵਾਰ ਫਿਰ ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ 'ਤੇ ਰਾਮ ਮੰਦਰ ...
ਸਿੱਖ ਪੰਥ ਦੇ ਮਹਾਨ ਪ੍ਰਚਾਰਕ ਤੇ ਤਰਕਸ਼ੀਲ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਦਾ ਜਨਮ ਜਨਵਰੀ, 1941 ਵਿਚ ਨਿਰਮਲ ਪੰਥ ਦੇ ਧਾਰਨੀ ਦਾਦਾ ਨਰਾਇਣ ਸਿੰਘ ਦੇ ਸਪੁੱਤਰ ਸੰਤ ਸਰਜਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੂਲੋਂ ਤਹਿਸੀਲ ਬੱਸੀ ਪਠਾਣਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਬਾਬਾ ਹਰਦਿਆਲ ਸਿੰਘ ਤੇ ਕਰਮਜੀਤ ਸਿੰਘ ਆਪ ਦੇ ਭਰਾਤਾ ਸਨ। ਗੁਰਸਿੱਖੀ ਮਾਹੌਲ ਤੇ ਗੁਰਮਤਿ ਦੀ ਗੁੜ੍ਹਤੀ ਆਪ ਨੇ ਪਰਿਵਾਰ ਵਿਚੋਂ ਲੈਣ ਉਪਰੰਤ ਦੁਨਿਆਵੀ ਸਿੱਖਿਆ 'ਐਫ.ਏ.' ਅੰਬਾਲਾ ਦੇ ਕਾਲਜ ਤੋਂ ਪ੍ਰਾਪਤ ਕੀਤੀ। ਆਪ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਕਰਨ ਉਪਰੰਤ ਦਮਦਮੀ ਟਕਸਾਲ ਤੋਂ ਧਾਰਮਿਕ ਵਿੱਦਿਆ ਵੀ ਪ੍ਰਾਪਤ ਕੀਤੀ। ਆਪ ਦਾ ਅਨੰਦ ਕਾਰਜ ਬੀਬੀ ਅਮਰਜੀਤ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਦੋ ਸਪੁੱਤਰਾਂ ਜਗਦੀਸ਼ ਸਿੰਘ, ਸਤਵੰਤ ਸਿੰਘ ਤੇ ਤਿੰਨ ਧੀਆਂ ਰਾਜਿੰਦਰ ਕੌਰ, ਭੁਪਿੰਦਰ ਕੌਰ ਅਤੇ ਸਤਵੰਤ ਕੌਰ ਨੇ ਜਨਮ ਲਿਆ। ਬੇਟਾ ਸਤਵੰਤ ਸਿੰਘ ਤੇ ਬੇਟੀ ਭੁਪਿੰਦਰ ਕੌਰ ਕੈਨੇਡਾ ਅਤੇ ਬੇਟੀ ਸਤਵੰਤ ਕੌਰ ਜਰਮਨ ਵਿਚ ਪਰਿਵਾਰ ਸਮੇਤ ਸੈਟਲ ਹਨ। ਆਪ ਦੇ ਸਪੁੱਤਰ ਜਗਦੀਸ਼ ਸਿੰਘ ਤੇ ...
ਰਾਜਗੀਰ ਗਰਮ ਪਾਣੀ ਦੇ ਚਸ਼ਮਿਆਂ ਲਈ ਬਹੁਤ ਮਸ਼ਹੂਰ ਹੈ। ਇਨ੍ਹਾਂ ਨੂੰ 'ਕੁੰਡ' ਕਿਹਾ ਜਾਂਦੈ। ਮਹਾਨਕੋਸ਼ ਅਨੁਸਾਰ 'ਕੁੰਡ' ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਧਾਤੂ ਰੱਖਿਆ ਕਰਨਾ, ਸੰਭਾਲਣਾ ਹੈ। ਸੰਗਯਾ ਵਜੋਂ ਇਸ ਦਾ ਅਰਥ ਹੈ ਜੋ ਜਲ ਦੀ ਰੱਖਿਆ ਕਰੇ, ਟੋਆ, ਗਢਾ, ਹੌਜ, ਚਬੱਚਾ-'ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ।'
ਮਹਾਂਭਾਰਤ ਵਿਚ ਇਨ੍ਹਾਂ ਨੂੰ ਰਾਜਗਰਿਹਾ (ਰਾਜਗੀਰ) ਦੇ 'ਤੌਪੋਡਾ' ਕਿਹਾ ਗਿਆ ਹੈ। ਮਨੌਤ ਅਨੁਸਾਰ ਇਹ ਨਾਂਅ ਬ੍ਰਹਮਾ ਦੇ ਤਪ ਕਾਰਨ ਪਿਆ ਹੈ। ਬੋਧੀ ਲਿਖਤਾਂ ਵਿਚ ਰਾਜਗਰਿਹਾ ਦੇ ਮੁੱਖ ਦਰਿਆ ਨੂੰ 'ਤਪੋਡਾ' ਕਿਹਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾਂਦੈ ਕਿ ਇਨ੍ਹਾਂ ਗਰਮ ਪਾਣੀ ਦੇ ਚਸ਼ਮਿਆਂ ਵਿਚ ਭਗਵਾਨ ਬੁੱਧ, ਭਗਵਾਨ ਮਹਾਂਵੀਰ ਅਤੇ ਗੁਰੂੁ ਨਾਨਕ ਦੇਵ ਜੀ ਨੇ ਵੀ ਇਸ਼ਨਾਨ ਕੀਤਾ ਸੀ।
ਇਥੇ ਲਕਸ਼ਮੀ ਨਰਾਇਣ ਮੰਦਰ ਤੋਂ ਇਲਾਵਾ ਹੋਰ ਅਨੇਕਾਂ ਮੰਦਰ ਹਨ। ਗੁਰੂੁ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸ਼ੀਤਲ ਕੁੰਡ ਵੀ ਬਣਿਆ ਹੈ। ਇਸੇ ਕਾਰਨ ਇਹ ਕੁੰਡ ਹਿੰਦੂਆਂ, ਜੈਨੀਆਂ, ਬੋਧੀਆਂ, ਸਿੱਖਾਂ ਅਤੇ ਹੋਰ ਸ਼ਰਧਾਲੂਆਂ/ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹਨ। ਵਿਪੂਲਾ ...
ਗੁਰਬਾਣੀ ਅਨੁਸਾਰ ਗੁਰੂ ਦੀ ਬਖ਼ਸ਼ਿਸ਼ ਤੋਂ ਬਿਨਾਂ ਇਨਸਾਨ ਨਾ ਲੋਕ ਵਿਚ ਅਤੇ ਨਾ ਹੀ ਪ੍ਰਲੋਕ ਵਿਚ ਸੁੱਖ ਪਾ ਸਕਦਾ ਹੈ। ਜੋ ਪ੍ਰਾਣੀ ਦੇ ਲੇਖਾਂ ਵਿਚ ਲਿਖਿਆ ਹੁੰਦਾ ਹੈ, ਉਸ ਨੂੰ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਅਜਿਹੀ ਹੀ ਅਧਿਆਤਮਕਵਾਦੀ, ਕ੍ਰਿਤੀ, ਭਗਤੀ ਦੇ ਮੁਜੱਸਮੇ, ਦਿਆਲਤਾ ਅਤੇ ਨਿਮਰਤਾ ਦੇ ਪੁੰਜ ਅਤੇ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਬਾਬਾ ਬੁੱਢਾ ਸਾਹਿਬ ਦੇ ਵਰੋਸਾਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਸਨ, ਜੋ ਇਸ ਦੁਨੀਆ ਦੇ ਕਲਯੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋਂ ਮੁਕਤੀ ਦਿਵਾ ਕੇ, ਸੇਵਾ ਸਿਮਰਨ ਨਾਲ ਜੋੜ ਕੇ, ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ 'ਚ ਵਿਲੀਨ ਹੋ ਗਏ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਸਾਦਗੀ ਭਰੇ ਲਹਿਜੇ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਅਤੇ ਹੱਥੀਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸੇ ਕਿਰਤ ਨੂੰ ਆਪਣੇ ਜੀਵਨ ਵਿਚ ਵੀ ਨਿਭਾਇਆ। ਆਪ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਭਾਗੋਵਾਲ (ਲੁੱਦਾ) ਵਿਖੇ ਪਿਤਾ ਭਾਈ ਮਹਾਂ ਸਿੰਘ ਅਤੇ ਮਾਤਾ ...
ਸਿੱਖ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਇਨ੍ਹਾਂ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿੰਘ ਸਭਾ ਲਹਿਰ ਦੇ ਜਾਗਰਤੀ ਕਾਲ ਵਿਚ ਆਪਣੇ ਫ਼ਰਜ਼ਾਂ ਪ੍ਰਤੀ ਵਧੇਰੇ ਸੁਚੇਤ ਹੋ ਗਏ ਸਨ। ਉਨ੍ਹਾਂ ਨੇ ਸਿੱਖ ਰਾਜ ਦਾ ਪਤਨ ਹੋਣ ਤੋਂ ਬਾਅਦ ਜਦੋਂ ਆਪਣੀ ਅਧੋਗਤੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੋਵੇਗਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਉਨ੍ਹਾਂ ਲਈ ਆਪਣੇ ਪੰਥ ਦੀ ਸ਼ਕਤੀ ਦੇ ਮੁੱਖ ਸਰੋਤਾਂ ਭਾਵ ਸੰਸਥਾਵਾਂ ਦੀ ਸ਼ਕਤੀ ਨੂੰ ਨਵੇਂ ਸਿਰਿਉਂ ਸੰਗਠਿਤ ਤੇ ਸ਼ਕਤੀਸ਼ਾਲੀ ਕਰਨਾ ਕਿੰਨਾ ਮਹੱਤਵਪੂਰਨ ਹੈ। ਇਸ ਵਿਚ ਗੁਰਦੁਆਰਾ ਸੰਸਥਾ ਨੂੰ ਖਾਲਸਾਈ ਸਿਧਾਂਤਕ ਜੁਗਤਿ ਅਨੁਸਾਰ ਚਲਾਉਣਾ, ਪੰਥ ਦੇ ਬਿਹਤਰ ਭਵਿੱਖ ਲਈ ਜ਼ਰੂਰੀ ਸੀ। ਸੰਸਥਾਵਾਂ ਦੀ ਸਫ਼ਲਤਾ ਨਾਲ ਪੰਥ ਸ਼ਕਤੀਸ਼ਾਲੀ ਬਣਿਆ ਰਿਹਾ ਹੈ। ਲਗਪਗ 40-45 ਸਾਲਾਂ ਦੇ ਯਤਨਾਂ ਨਾਲ ਇਹ ਸਥਿਤੀ ਸਿੱਖ ਚੇਤਨਾ ਤੇ ਸਿੱਖ ਸੰਘਰਸ਼ ਦਾ ਹਿੱਸਾ ਬਣ ਗਈ।
12 ਅਕਤੂਬਰ, 1920 ਦੇ ਨੇੜੇ ਪਹੁੰਚਦੇ ਉਨ੍ਹਾਂ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਧਾ ਆਪਣੇ ਹੱਥਾਂ ਵਿਚ ਲੈ ਲਿਆ ਸੀ। ਇਤਿਹਾਸ ਦਾ ਇਹ ਸੱਚ ਕੇਵਲ ਪੁਜਾਰੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ...
ਚੰਗੇ ਸਮਿਆਂ ਵਿਚ ਇਕ ਡਰਾਉਣਾ ਸੁਪਨਾ
'ਇਸ ਲਾਲ ਰੰਗ ਦਾ ਕੀ ਮਤਲਬ ਹੈ?' ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ, ਜੋ ਉਸ ਨੂੰ ਹਿੰਦੁਸਤਾਨ ਦਾ ਨਕਸ਼ਾ ਦਿਖਾ ਰਿਹਾ ਸੀ।
'ਜਹਾਂ ਪਨਾਂਹ, ਲਾਲ ਰੰਗ ਉਸ ਇਲਾਕੇ ਨੂੰ ਦਰਸਾਉਂਦਾ ਹੈ, ਜਿਥੇ ਅੰਗਰੇਜ਼ਾਂ ਦਾ ਰਾਜ ਹੈ।'
ਮਹਾਰਾਜਾ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਵਰਤ ਕੇ ਧਿਆਨ ਨਾਲ ਦੇਖਿਆ ਤੇ ਜਾਣਿਆ ਕਿ ਸਿਰਫ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੁਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰਕੇ ਕਿਹਾ ਕਿ 'ਇਕ ਦਿਨ ਇਹ ਸਭ ਲਾਲ ਹੋ ਜਾਣਾ ਹੈ।'
ਨਕਸ਼ੇ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦੀਆਂ ਸਾਰੀਆਂ ਕਹਾਣੀਆਂ ਦੀ ਤਰ੍ਹਾਂ, ਉਸ ਦੀ ਦੂਰ-ਦ੍ਰਿਸ਼ਟੀ ਦਰਸਾਉਂਦੀ ਸੀ। ਪਰ ਜਿਥੋਂ ਤੱਕ ਅੰਗਰੇਜ਼ਾਂ ਦਾ ਸਵਾਲ ਹੈ, ਇਨ੍ਹਾਂ ਦੀ ਮਨਸ਼ਾ ਦਾ ਅੰਦਾਜ਼ਾ ਲਗਾਉਣ ਵਾਸਤੇ ਕਿਸੇ ਮਾਹਿਰ ਜੋਤਸ਼ੀ ਦੀ ਲੋੜ ਨਹੀਂ ਸੀ। ਹਰ ਕੋਈ ਜਾਣਦਾ ਸੀ ਕਿ ਇਕ ਨਾ ਇਕ ਦਿਨ ਅੰਗਰੇਜ਼ ਸਾਰੇ ਹਿੰਦੁਸਤਾਨ 'ਤੇ ਆਪਣਾ ਕਬਜ਼ਾ ਕਰ ਹੀ ਲੈਣਗੇ, ਜੇ ਹੋ ਸਕਿਆ ਤਾਂ ਇਸ ਤੋਂ ਵੀ ਅੱਗੇ ਤੱਕ ਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX