ਤਾਜਾ ਖ਼ਬਰਾਂ


ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  8 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਨਾਮਜ਼ਦਗੀ...
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  12 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ...
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  20 minutes ago
ਲਹਿਰਾਗਾਗਾ, 26 ਅਪ੍ਰੈਲ (ਸੂਰਜ ਭਾਨ ਗੋਇਲ) - ਮੀਡੀਆ ਦੇ ਇੱਕ ਹਿੱਸੇ 'ਚ ਮੇਰਾ ਛਪਿਆ ਬਿਆਨ ਕੀ ਬੀਬੀ ਭੱਠਲ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹੈ ਇਹ ਬਿਲਕੁਲ ਝੂਠ ਹੈ, ਕਿਉਂਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਦੀ .....
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  24 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਇੱਥੇ ਇੱਕ ਵਿਸ਼ਾਲ ਰੋਡ...
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  54 minutes ago
ਨਵੀਂ ਦਿੱਲੀ, 26 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਸ਼ੁੱਕਰਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ....
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ...
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਤਰਨ ਤਾਰਨ, 26 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ...
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ 'ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ...
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਸੂਰਤ ਦੀ ਰਹਿਣ ਵਾਲੀਆਂ ਦੋ ਭੈਣਾਂ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ 'ਚ ਅੱਜ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ .....
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 26 ਅਪ੍ਰੈਲ- ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ....
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂ

ਦਾ ਦਿਲ ਜੰਗਲੀ

'ਦਿਲ ਜੰਗਲੀ' ਹੈ ਤਾਪਸੀ ਪੰਨੂ ਦਾ। ਜੀ ਨਹੀਂ, ਇਹ ਤਾਂ ਇਸ ਪੰਜਾਬਣ ਕੁੜੀ ਤਾਪਸੀ ਪੰਨੂ ਦੀ ਨਵੀਂ ਫ਼ਿਲਮ ਦਾ ਨਾਂਅ ਹੈ, ਜਿਸ ਦੇ ਇਕ ਗੀਤ ਨੇ ਯੂ-ਟਿਊਬ 'ਤੇ ਧਮਾਲ ਪਾ ਦਿੱਤੀ ਹੈ। 'ਨੱਚ ਲੈ ਨਾ' ਇਹ ਬੋਲ ਨੇ ਗਾਣੇ ਦੇ ਤੇ ਗੁਰੂ ਰੰਧਾਵਾ ਦੇ ਗਾਏ ਇਸ ਗੀਤ ਵਿਚ ਤਾਪਸੀ ਪੰਨੂ ਇਉਂ ਲਗਦਾ ਹੈ ਜਿਵੇਂ ਸਿਰੇ ਦੀ ਸ਼ਰਾਬਣ ਹੋਵੇ ਭਾਵ ਨਸ਼ੇ 'ਚ ਟੱਲੀ ਦਿਖਾਈ ਦੇ ਰਹੀ ਹੈ। ਤਾਪਸੀ ਦੇ ਨਾਲ 'ਦਿਲ ਜੰਗਲੀ' 'ਚ ਸਾਕਿਬ ਸਲੀਮ ਹੀਰੋ ਹੈ। ਬਸ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ, ਤਾਪਸੀ ਦੀ 'ਦਿਲ ਜੰਗਲੀ' ਅਗਲੇ ਮਹੀਨੇ ਆ ਰਹੀ ਹੈ। ਤਾਪਸੀ ਨੂੰ ਇਸ ਸਾਲ ਫਿਰ ਧਮਾਕੇਦਾਰ ਸ਼ੁਰੂਆਤ ਹਿੰਦੀ ਸਿਨੇਮਾ 'ਚ ਮਿਲਣ ਜਾ ਰਹੀ ਹੈ। ਇਕ ਹੋਰ ਪ੍ਰਾਪਤੀ ਤਾਪਸੀ ਦੀ ਇਹ ਹੈ ਕਿ ਅਨੁਰਾਗ ਕਸ਼ਯਪ ਜੋ ਲੀਕ ਤੋਂ ਪਰ੍ਹਾਂ ਵਾਲੀਆਂ ਫ਼ਿਲਮਾਂ ਬਣਾਉਂਦੇ ਹਨ, ਨੇ ਆਪਣੀ ਨਵੀਂ ਫ਼ਿਲਮ 'ਵੂਮੈਨੀਆ' ਲਈ ਤਾਪਸੀ ਦੇ ਨਾਂਅ 'ਤੇ ਠੱਪਾ ਲਾ ਦਿੱਤਾ ਹੈ। 'ਮਨਮਰਜ਼ੀਆਂ' ਤੋਂ ਬਾਅਦ ਤਾਪਸੀ ਦੀ ਇਹ ਅਨੁਰਾਗ ਨਾਲ ਦੂਜੀ ਫ਼ਿਲਮ ਹੈ। 'ਪਿੰਕ ਗਰਲ', 'ਮਿਲਕੀ ਬਿਊਟੀ' ਦੇ ਨਾਂਅ ਨਾਲ ਵੀ ਜਾਣੀ ਜਾਂਦੀ ਤਾਪਸੀ ਅਕਸਰ 'ਸੋਸ਼ਲ' ਮੀਡੀਆ 'ਤੇ ਆਪਣੀਆਂ ਟਿੱਪਣੀਆਂ ਨਾਲ ਝਮੇਲੇ ਆਪ ਸਹੇੜ ਲੈਂਦੀ ਹੈ। ਪਹਿਲਾਂ 'ਨੀਲੀ ਬਿਕਨੀ' ਨਾਲ ਉਸ ਦੀ ਨਿੰਦਿਆ ਸੋਸ਼ਲ ਮੰਚ 'ਤੇ ਹੋਈ ਸੀ ਤੇ ਹੁਣ 'ਦਿਲ ਜੰਗਲੀ' ਵਾਲੀ ਤਾਪਸੀ ਪੰਨੂ ਨੇ ਜਦ ਆਪਣੀ ਫੋਟੋ ਨਾਲ ਆਤਿਸ਼ਬਾਜ਼ੀ ਦਿਖਾਈ ਤਾਂ ਲੋਕਾਂ ਨੇ ਕਿਹਾ ਕਿ ਪਟਾਕਿਆਂ 'ਤੇ ਪਾਬੰਦੀ ਹੈ, ਜੇ ਚਲਾਉਣ ਦਾ ਸ਼ੌਕ ਹੈ ਤਾਂ ਉਹ ਈਦ 'ਤੇ ਚਲਾਵੇ। ਇਸ ਟਿੱਪਣੀ ਤੋਂ ਖਫ਼ਾ ਹੋਈ ਤਾਪਸੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਾਡੇ ਦੇਸ਼ 'ਚ ਤਾਂ ਬਹੁਗਿਣਤੀ ਫਿਰਕਾ ਸੁਰੱਖਿਅਤ ਨਹੀਂ, ਇਥੇ ਲੋਕਾਂ ਨੂੰ ਤਾਂ ਘੱਟ-ਗਿਣਤੀਆਂ ਦੀ ਫਿਕਰ ਹੈ, ਤਾਂ ਰੱਜ ਕੇ ਤਾਪਸੀ ਦੀ ਆਲੋਚਨਾ ਹੋਈ। ਸ਼ਾਇਦ ਅਭਿਨੈ 'ਚ ਮਾਹਿਰ ਤਾਪਸੀ ਦੀ ਇਥੇ 'ਦਿਲ ਜੰਗਲੀ' ਵਾਲੀ ਗੱਲ ਹੋ ਗਈ ਹੈ। ਅਭਿਨੇਤਰੀਆਂ ਰਾਜਨੀਤੀ ਤੋਂ ਪਰ੍ਹਾਂ ਹੀ ਰਹਿਣ ਤਾਂ ਚੰਗਾ ਹੈ, ਅੱਗੇ ਤਾਪਸੀ ਦੀਆਂ 'ਮਨਮਰਜ਼ੀਆਂ', ਕੌਣ ਕਹੇ 'ਪਿੰਕ ਗਰਲ' ਨੂੰ ਕਿ ਇੰਜ ਨਹੀਂ, ਇੰਜ ਕਰ...।


ਖ਼ਬਰ ਸ਼ੇਅਰ ਕਰੋ

ਸੋਨਾਕਸ਼ੀ ਸਿਨਹਾ

ਪ੍ਰੇਮ ਦੀਵਾਨੀ

ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਸੋਨਾਕਸ਼ੀ ਸਿਨਹਾ ਦੇ ਸਬੰਧ ਬਹੁਤ ਮਿੱਠੇ ਹਨ ਤੇ ਦਿਨ-ਪ੍ਰਤੀ-ਦਿਨ ਹੋਰ ਨਿੱਘੇ, ਮਿੱਠੇ ਤੇ ਮਧੁਰ ਹੋ ਰਹੇ ਹਨ। ਸੋਨਾ ਇਸ ਸਮੇਂ 'ਵੈਲਕਮ ਟੂ ਨਿਊਯਾਰਕ' ਫ਼ਿਲਮ ਕਰ ਰਹੀ ਹੈ। ਸੋਨਾ ਨੇ ਸ਼ਰ੍ਹੇਆਮ ਆਲੀਆ-ਸਿਧਾਰਥ ਮਲਹੋਤਰਾ ਦੀ ਨੇੜਤਾ ਸਬੰਧੀ ਖੁਲਾਸੇ ਕਰਕੇ ਦੋਵਾਂ ਨੂੰ ਸ਼ਸ਼ੋਪੰਜ 'ਚ ਪਾਇਆ ਹੈ। 'ਵੋਗ ਬੀ ਐਫ ਐਫ' ਸ਼ੋਅ 'ਚ ਨੇਹਾ ਧੂਪੀਆ ਹੈਰਾਨ ਹੋ ਗਈ ਸੀ ਕਿ ਕਿਵੇਂ ਸੋਨਾ ਨੇ ਸੋਨਮ ਕਪੂਰ ਕੋਲੋਂ ਮੁਆਫ਼ੀ ਮੰਗਵਾ ਕੇ ਆਪਣੇ-ਆਪ ਨੂੰ ਹੈਂਕੜਬਾਜ਼ ਦਿਖਾਇਆ ਸੀ। ਸੋਨਾਕਸ਼ੀ ਸਿਨਹਾ 'ਵੈਲਕਮ ਟੂ ਨਿਊਯਾਰਕ' ਦੇ ਸਬੰਧ 'ਚ ਕਹਿ ਰਹੀ ਹੈ ਕਿ ਇਹ ਭਾਰਤ ਦੀ ਪਹਿਲੀ ਕਾਮੇਡੀ 3-ਡੀ ਫ਼ਿਲਮ ਹੋਵੇਗੀ। ਸੋਨਾ ਨਾਲ ਫ਼ਿਲਮ 'ਚ ਦਿਲਜੀਤ ਦੁਸਾਂਝ, ਬੋਮਨ ਇਰਾਨੀ, ਰਾਣਾ ਡਗਬਤੀ, ਲਾਰਾ ਦੱਤਾ ਤੇ ਕਰਨ ਜੌਹਰ ਹਨ। ਫ਼ਿਲਮ ਦਾ ਪੋਸਟਰ ਮੀਡੀਆ 'ਚ ਆ ਚੁੱਕਾ ਹੈ ਤੇ ਪਸੰਦ ਕੀਤਾ ਜਾ ਰਿਹਾ ਹੈ। 'ਇੰਡੋ-ਵੈਸਟਰਨ ਲੁੱਕ' 'ਚ ਸੋਨਾ ਨੇ ਨਵੀਆਂ ਤਸਵੀਰਾਂ ਖਿਚਵਾਈਆਂ ਹਨ। ਭਾਰਤ ਦੀ ਹਰ ਔਰਤ ਦੀ ਉਹ ਆਵਾਜ਼ ਬਣਨਾ ਚਾਹੁੰਦੀ ਹੈ। 'ਹੈਪੀ ਭਾਗ ਜਾਏਗੀ' ਦਾ ਅਗਲਾ ਹਿੱਸਾ ਵੀ ਉਹ ਕਰ ਰਹੀ ਹੈ। ਫ਼ਿਲਮਾਂ ਨੇ ਉਸ ਦੀ ਆਵਾਜ਼ ਮਿੱਠੀ ਬਣਾਈ, ਉਹ ਸਿਨੇਮਾ ਦਾ ਸ਼ੁਕਰੀਆ ਅਦਾ ਕਰ ਰਹੀ ਹੈ। ਹੁਣ ਗੱਲ ਫਿਰ ਮਨੀਸ਼ ਮਲਹੋਤਰਾ ਦੀ ਤਾਂ ਹਰ ਪਾਰਟੀ, ਸਮਾਰੋਹ 'ਚ ਉਹ ਪ੍ਰਛਾਵਾਂ ਬਣ ਸੋਨਾਕਸ਼ੀ ਸਿਨਹਾ ਨਾਲ ਘੁੰਮਦਾ ਨਜ਼ਰ ਆ ਰਿਹਾ ਹੈ। ਸੋਨਮ ਕਪੂਰ ਤੋਂ ਮੁਆਫ਼ੀ ਮੰਗਵਾਉਣ ਤੇ ਆਲੀਆ ਨੂੰ ਸਤਾਉਣ 'ਚ ਵੀ ਮਨੀਸ਼ ਦਾ ਹੀ ਹੱਥ ਹੈ। ਸੋਨਾ ਵੀ ਮਨੀਸ਼ ਦੀ ਹਰ ਗੱਲ ਨਾਲ ਸਹਿਮਤ ਨਜ਼ਰ ਆ ਰਹੀ ਹੈ। ਇਥੋਂ ਤੱਕ ਕਿ ਮਨੀਸ਼ ਦੀ ਸਲਾਹ 'ਤੇ ਫੋਟੋਆਂ ਖਿਚਵਾਉਣੀਆਂ, ਪਹਿਰਾਵੇ ਦੀ ਚੋਣ ਤੇ ਹੁਣ ਫ਼ਿਲਮਾਂ ਦੀ ਵੀ ਚੋਣ, ਤੇ ਹਾਂ, 'ਵੈਲਕਮ ਟੂ ਨਿਊਯਾਰਕ' ਵੀ ਉਸ ਨੇ ਮਨੀਸ਼ ਦੀ ਸਲਾਹ ਨਾਲ ਹੀ ਕੀਤੀ ਹੈ। ਇਸ ਨੂੰ ਕਹਿੰਦੇ ਹਨ ਕਿ ਸੋਨਾਕਸ਼ੀ ਤਾਂ ਪਿਆਰ 'ਚ ਪਾਗਲ ਹੋ ਗਈ ਹੈ।

ਜ਼ਰੀਨ ਖਾਨ : ਵੱਡੀਆਂ ਫ਼ਿਲਮਾਂ ਮਿਲਣੀਆਂ ਖੇਡ ਤਕਦੀਰਾਂ ਦੀ

ਸੁਣੋ ਹੈਰਾਨ ਕਰਨ ਵਾਲੀ ਗੱਲ ਜ਼ਰੀਨ ਖਾਨ ਸਬੰਧੀ, ਜਿਸ ਨੇ ਜ਼ਹਿਰ ਦੀ ਸ਼ੀਸ਼ੀ ਵੀ ਲੈ ਲਈ ਸੀ ਤੇ ਤਲਾਬ ਕਿਨਾਰੇ ਪਹੁੰਚ ਕੇ ਇਸ ਨੂੰ ਪੀ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਦਾ ਫੈਸਲਾ ਵੀ ਲੈ ਲਿਆ ਸੀ। ਡਰਾਉਣੀ ਫ਼ਿਲਮ '1921' ਦੇ ਟਰੇਲਰ ਤੇ ਕਾਟੇ ਦੇ ਮਹੂਰਤ 'ਤੇ ਜ਼ਰੀਨ ਨੇ ਇਹ ਰਾਜ਼ ਵਾਲੀ ਗੱਲ ਦੱਸੀ ਤਾਂ ਸਾਰੇ ਹੀ ਹੈਰਾਨ ਹੋ ਗਏ। 'ਓਹ... ਹੋ... ਜ਼ਰੀਨ ਮਜ਼ਾਕ ਚੰਗਾ ਕਰ ਲੈਂਦੀ ਹੈ ਤੇ ਉਹ ਵੀ ਫਰਵਰੀ ਮਹੀਨੇ 'ਚ, ਜਦਕਿ 'ਅਪ੍ਰੈਲ ਫੂਲ' ਦੂਰ ਹੈ।' ਜੀ ਹਾਂ, ਜ਼ਰੀਨ ਨੇ ਆਪਣੀ ਡਰਾਉਣੀ ਫ਼ਿਲਮ '1921' ਦੇ ਦ੍ਰਿਸ਼ ਦੀ ਗੱਲ ਦੱਸੀ ਪਰ ਹੁਣ ਇਹ ਦੱਸਣ ਦੀ ਕੀ ਤੁਕ? ਸਿਰਫ ਸਸਤਾ ਪ੍ਰਚਾਰ ਹਾਸਲ ਕਰਨ ਲਈ। 'ਅਕਸਰ-21' ਫੇਲ੍ਹ ਹੋਈ, '1921' ਦੀ ਚਰਚਾ ਨਹੀਂ ਤੇ 'ਪਿਆਰ ਮਾਂਗਾ ਹੈ ਤੁਮਹੀ ਸੇ' ਹਾਲੇ ਬਣ ਰਹੀ ਹੈ ਤੇ ਫਿਰ ਨਿਰੀ-ਪੁਰੀ ਕੈਟਰੀਨਾ ਕੈਫ਼ ਲਗਦੀ ਜ਼ਰੀਨ ਸਸਤੇ ਪ੍ਰਚਾਰ, ਤੀਜੇ ਦਰਜੇ ਦੀਆਂ ਫ਼ਿਲਮਾਂ ਨਾ ਕਰੇ ਤਾਂ ਕੀ ਵਿਹਲ ਕੱਟ ਲਵੇ? ਹਾਰ ਕੇ ਜ਼ਰੀਨ ਨੇ ਨਿੱਕੇ ਪਰਦੇ ਵੱਲ ਰੁਖ਼ ਕਰਨ ਬਾਰੇ ਸੋਚ ਲਿਆ ਹੈ। ਟੀ. ਵੀ. ਤੇ ਫ਼ਿਲਮਾਂ 'ਚ ਹੁਣ ਉਸ ਨੂੰ ਵੱਡਾ ਫਰਕ ਨਹੀਂ ਲਗਦਾ। ਜ਼ਰੀਨ ਖਾਨ ਹੁਣ ਟੈਲੀਵਿਜ਼ਨ 'ਤੇ ਖੇਤਰੀ ਫ਼ਿਲਮਾਂ ਵੱਲ ਹੀ ਧਿਆਨ ਦੇਵੇ ਤਾਂ ਚੰਗਾ ਹੈ, ਕਿਉਂਕਿ ਵੱਡੀਆਂ ਫ਼ਿਲਮਾਂ ਸ਼ਾਇਦ ਖੇਡ ਤਕਦੀਰਾਂ ਦੀ ਹੈ।

ਸੰਜੇ ਦੱਤ

ਮੁੰਨਾ ਭਾਈ, ਮੰਨ ਗਏ

ਕੁਝ ਤਾਂ ਤਕਦੀਰ ਮਾੜੀ ਤੇ ਕੁਝ ਆਪ ਸਹੇੜ ਲਏ ਦੁੱਖ। ਪੂਰੇ ਦੋ ਸਾਲ ਸੰਜੇ ਦੱਤ ਦੀ ਫ਼ਿਲਮੀ ਦੁਨੀਆ ਤੋਂ ਦੂਰੀ ਹੀ ਰਹੀ। 'ਭੂਮੀ' ਨਾਲ ਫਿਰ ਸੰਜੂ ਬਾਬਾ ਨੇ ਕੈਮਰੇ ਦੇ ਦਰਸ਼ਨ ਕੀਤੇ, ਚਾਹੇ ਇਹ ਫ਼ਿਲਮ ਨਹੀਂ ਕਾਮਯਾਬ ਹੋਈ ਪਰ ਸੰਜੂ ਨੇ ਇਰਾਦਾ ਧਾਰ ਲਿਆ ਕਿ ਹਾਲੇ ਉਸ ਦੇ ਤਰਕਸ਼ 'ਚ ਬਹੁਤ ਸਾਰੇ ਤੀਰ ਹਨ। 'ਸਾਹਿਬ ਬੀਵੀ ਔਰ ਗੈਂਗਸਟਰ-3' 'ਚ ਫਿਰ ਉਹ ਆ ਰਿਹਾ ਹੈ। ਆਪਣੀ ਬਾਇਓਪਿਕ ਵੱਲ ਵੀ ਉਸ ਦਾ ਧਿਆਨ ਹੈ। ਖ਼ਬਰਾਂ ਹਨ ਕਿ ਸੰਜੂ ਬਾਬਾ ਆਪਣੀ ਬਾਇਓਪਿਕ ਤੋਂ ਖੁਸ਼ ਜਿਹੇ ਨਹੀਂ ਹਨ। ਬਹੁਤ ਸਾਰੇ ਕਲਾਕਾਰ ਸੰਜੂ ਦੀ ਇਸ ਬਾਇਓਪਿਕ 'ਚ ਉਸ ਸਬੰਧੀ ਅਣਜਾਣੇ ਤੱਥ ਦੱਸ ਰਹੇ ਹਨ। ਸੰਜੇ ਦੱਤ ਦੇ ਪ੍ਰਸੰਸਕਾਂ ਨੂੰ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਹੈ। ਡਾਇਰੈਕਟਰ ਬਿੱਲੂ ਨੇ ਸੰਜੇ ਦੱਤ ਨੂੰ ਹੁਣ ਪੂਰੀ ਕਾਮੇਡੀ ਫ਼ਿਲਮ ਲਈ ਲਿਆ ਹੈ। 'ਮੁੰਨਾ ਭਾਈ ਮਾਨ ਗਏ' ਨਾਂਅ ਦੀ ਇਹ ਫ਼ਿਲਮ ਸੰਜੂ ਬਾਬਾ ਨੂੰ ਲੈ ਕੇ ਅਪ੍ਰੈਲ 'ਚ ਮਾਰੀਸ਼ਸ਼ ਵਿਖੇ ਸ਼ੁਰੂ ਹੋਵੇਗੀ। 'ਤੋਰਬਾਜ਼', 'ਸਾਹਿਬ ਬੀਵੀ ਔਰ ਗੈਂਗਸਟਰ-3' ਤੇ 'ਮੁੰਨਾ ਭਾਈ ਮਾਨ ਗਏ', ਮਤਲਬ ਕਿ ਸੰਜੂ ਬਾਬਾ 2018 'ਚ ਜ਼ੋਰਦਾਰ ਵਾਪਸੀ ਕਰ ਰਹੇ ਹਨ। ਦਿਲਜੀਤ ਦੁਸਾਂਝ ਉਸ ਦਾ ਜ਼ਬਰਦਸਤ ਦੀਵਾਨਾ ਹੈ ਤੇ ਇਸ ਤਰ੍ਹਾਂ ਸੰਜੇ ਦੱਤ ਲਈ ਪਹਿਲਾਂ ਵਾਲੀ ਟੌਹਰ ਫ਼ਿਲਮ ਨਗਰੀ 'ਚ ਮੁੜ ਜਮਾਉਣ ਦਾ ਸ਼ਾਨਦਾਰ ਮੌਕਾ ਹੈ ਤੇ ਆਸ ਹੈ ਕਿ 'ਮੁੰਨਾ ਭਾਈ' ਇਸ ਨੂੰ ਕਰ ਵਿਖਾਏਗਾ।


-ਸੁਖਜੀਤ ਕੌਰ

ਖਰੂਦੀ ਜੀਜਿਆਂ ਦੀ ਕਹਾਣੀ ਪੇਸ਼ ਕਰੇਗੀ ਫ਼ਿਲਮ 'ਲਾਵਾਂ ਫੇਰੇ'

ਲੰਘੇ ਸਾਲ ਦੇ ਅੱਧ ਮਗਰੋਂ ਪੰਜਾਬੀ ਫ਼ਿਲਮਾਂ 'ਤੇ ਸੋਕਾ ਜਿਹਾ ਪਿਆ ਹੋਇਆ, ਜਿਹੜਾ ਹਾਲੇ ਤੱਕ ਜਾਰੀ ਹੈ। ਇਹ ਗੱਲ ਬੱਚੇ-ਬੱਚੇ ਦੀ ਸਮਝ ਦਾ ਹਿੱਸਾ ਬਣ ਚੁੱਕੀ ਹੈ ਕਿ ਫ਼ਿਲਮ ਉਹੀ ਕਾਮਯਾਬ ਹੁੰਦੀ ਹੈ, ਜਿਹੜੀ ਕਹਾਣੀ ਤੋਂ ਲੈ ਕੇ ਪ੍ਰਚਾਰ ਤੱਕ ਸਭ ਪੱਖੋਂ ਉੱਤਮ ਹੋਵੇ। ਜੇ ਕਲਾਕਾਰਾਂ ਦੀ ਚੋਣ, ਨਿਰਦੇਸ਼ਨ ਜਾਂ ਐਡੀਟਿੰਗ ਕਿਸੇ ਇਕ ਪੱਖ ਤੋਂ ਊਣ-ਪੌਣ ਰਹਿ ਗਈ ਤਾਂ ਨਤੀਜੇ ਆਸ ਤੋਂ ਉਲਟ ਨਿਕਲਦੇ ਹਨ। ਟਰੇਲਰ ਤੋਂ ਤੈਅ ਹੋ ਜਾਂਦਾ ਕਿ ਫ਼ਿਲਮ ਦੇਖਣਯੋਗ ਹੋਵੇਗੀ ਜਾਂ ਨਹੀਂ। ਪਿਛਲੇ ਕਈ ਦਿਨਾਂ ਤੋਂ 'ਲਾਵਾਂ ਫੇਰੇ' ਫ਼ਿਲਮ ਦਾ ਟਰੇਲਰ ਦਰਸ਼ਕਾਂ ਵਿਚ ਚੰਗਾ ਪ੍ਰਭਾਵ ਛੱਡਣ ਵਿਚ ਕਾਮਯਾਬ ਹੋ ਰਿਹਾ ਤੇ ਜ਼ਾਹਰ ਹੈ ਕਿ ਇਸ ਦਾ ਅਸਰ ਫ਼ਿਲਮ 'ਤੇ ਪੈਣਾ ਕੁਦਰਤੀ ਹੈ। ਇਹ ਫ਼ਿਲਮ 16 ਫਰਵਰੀ ਨੂੰ ਰਿਲੀਜ਼ ਹੋਣੀ ਹੈ।
'ਲਾਵਾਂ ਫੇਰੇ' ਨਾਂਅ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਫ਼ਿਲਮ ਵਿਆਹਾਂ ਨਾਲ ਸਬੰਧਤ ਹੋਵੇਗੀ। ਵਿਆਹ ਵੀ ਉਹ, ਜਿਹੜੇ ਪਹਿਲੇ ਵੇਲਿਆਂ ਵਿਚ ਹੁੰਦੇ ਸਨ। ਅੱਜ ਵਾਲੇ ਵਿਆਹ ਤਾਂ ਪੈਲੇਸਾਂ ਵਿਚ ਕੁਝ ਘੰਟਿਆਂ ਦੇ ਪ੍ਰਾਹੁਣੇ ਬਣ ਕੇ ਰਹਿ ਗਏ ਹਨ। ਪਹਿਲੇ ਵਿਆਹ ਕਈ-ਕਈ ਦਿਨ ਚਲਦੇ ਸਨ। ਮੇਲ-ਗੇਲ 'ਕੱਠਾ ਹੁੰਦਾ। ਇਸ ਮੇਲ-ਗੇਲ ਵਿਚ ਹੀ ਰੋਲ-ਘਚੋਲਾ ਛਿੜਦਾ ਤੇ ਵਿਆਹ ਯਾਦਗਾਰੀ ਹੋ ਜਾਂਦਾ। 'ਲਾਵਾਂ ਫੇਰੇ' ਵਿਆਹਾਂ ਵਿਚ ਜੀਜਿਆਂ ਵਲੋਂ ਮਚਾਏ ਜਾਂਦੇ ਹੁੜਦੰਗ ਨਾਲ ਸਬੰਧਤ ਹੈ। ਜੀਜੇ ਵੀ ਅਜਿਹੇ, ਜਿਹੜੇ ਹਰ ਗੱਲ ਨੂੰ ਨੱਕ ਦਾ ਮਸਲਾ ਬਣਾ ਬਹਿੰਦੇ ਹਨ। ਫੂੰ-ਫਾਂ ਵਿਚ ਅਜਿਹੇ ਫਸੇ ਹੋਏ ਕਿ ਪੁੱਛੋ ਕੁੱਝ ਨਾ।
ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਨੇ ਜੀਜਿਆਂ ਦੀ ਭੂਮਿਕਾ ਅਦਾ ਕੀਤੀ ਹੈ। ਰੌਸ਼ਨ ਪ੍ਰਿੰਸ ਦੇ ਵਿਆਹ ਵਿਚ ਤਿੰਨੇ ਅਜਿਹਾ ਰੂਪ ਦਿਖਾਉਂਦੇ ਹਨ ਕਿ ਦੇਖਣ ਵਾਲੇ ਇਹੋ ਜਿਹੇ ਜੀਜਿਆਂ ਤੋਂ ਤੌਬਾ ਕਰਦੇ ਹਨ। ਫ਼ਿਲਮ ਵਿਚ ਰੌਸ਼ਨ ਪ੍ਰਿੰਸ ਦਾ ਕਿਰਦਾਰ ਮੁੱਖ ਹੈ। ਹੀਰੋਇਨ ਰੁਬੀਨਾ ਬਾਜਵਾ ਹੈ, ਜਿਸ ਨੇ ਇਸ ਤੋਂ ਪਹਿਲਾਂ ਵੀ ਕੁਝ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਹੈ। ਬੀ.ਐਨ. ਸ਼ਰਮਾ ਤੇ ਬਾਕੀ ਕਲਾਕਾਰਾਂ ਦਾ ਫ਼ਿਲਮ ਵਿਚ ਕਮਾਲ ਦਾ ਕੰਮ ਹੈ। 'ਲਾਵਾਂ ਫੇਰੇ' ਪਹਿਲੀ ਫ਼ਿਲਮ ਹੈ, ਜਿਸ 'ਤੇ ਕਰਮਜੀਤ ਅਨਮੋਲ ਨੇ ਪੈਸਾ ਨਿਵੇਸ਼ ਕੀਤਾ ਹੈ। ਭਾਵ ਬਤੌਰ ਨਿਰਮਾਤਾ ਉਹ ਸਾਹਮਣੇ ਆ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਸਮੀਪ ਕੰਗ ਦਾ ਹੈ। ਸਮੀਪ ਉਹ ਨਿਰਦੇਸ਼ਕ ਹੈ, ਜਿਸ ਨੂੰ ਹਾਸਰਸ ਫ਼ਿਲਮਾਂ ਕਰਨ ਦਾ ਚੋਖਾ ਤਜਰਬਾ ਹੈ। ਭਾਵੇਂ ਗੱਲ ਜਸਪਾਲ ਭੱਟੀ ਦੀਆਂ ਫ਼ਿਲਮਾਂ ਦੀ ਕਰ ਲਵੋ ਜਾਂ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ', ਉਸ ਨੂੰ ਦਰਸ਼ਕਾਂ ਦੀ ਨਬਜ਼ ਫੜਨੀ ਆਉਂਦੀ ਹੈ।
ਰੌਸ਼ਨ ਪ੍ਰਿੰਸ ਫ਼ਿਲਮ ਦੇ ਪ੍ਰਚਾਰ ਤੋਂ ਬੇਹੱਦ ਆਸਵੰਦ ਹੈ। ਉਸ ਮੁਤਾਬਕ, ਜੇ 'ਕੱਲੇ-'ਕੱਲੇ ਸੰਵਾਦ 'ਤੇ ਦਰਸ਼ਕ ਹੱਸ-ਹੱਸ ਦੂਹਰਾ ਨਾ ਹੋਇਆ ਤਾਂ ਆਖਿਓ। ਫ਼ਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਤੇ ਦੇਖਣ ਵਾਲਾ ਸਿਨੇਮੇ ਵਿਚੋਂ ਬਾਹਰ ਨਿਕਲਣ ਵੇਲ਼ੇ ਬਾਕੀ ਸਾਥੀਆਂ ਨੂੰ ਵੀ ਕਹੇਗਾ ਕਿ ਤੁਸੀਂ ਵੀ ਫ਼ਿਲਮ ਦੇਖ ਕੇ ਜ਼ਰੂਰ ਆਇਓ। ਫ਼ਿਲਮ ਦਾ ਹਰ ਕਿਰਦਾਰ ਸੰਪੂਰਨ ਹੈ। ਜਦੋਂ ਸਕਰੀਨ 'ਤੇ ਆਉਂਦਾ ਤਾਂ ਬੱਸ ਹਾਸੇ ਦੀ ਛਹਿਬਰ ਲਾਉਂਦਾ।'
ਕਰਮਜੀਤ ਅਨਮੋਲ ਮੁਤਾਬਕ, 'ਅੱਜ ਤੱਕ ਮੈਂ ਬਤੌਰ ਅਦਾਕਾਰ ਹੀ ਕੰਮ ਕੀਤਾ। ਪੈਸੇ ਲਵੋ ਤੇ ਕੰਮ ਕਰੋ। ਪਰ ਪਹਿਲੀ ਵਾਰ ਪੈਸਾ ਨਿਵੇਸ਼ ਕੀਤਾ ਤਾਂ ਪਤਾ ਲੱਗਾ ਕਿ ਇਹ ਜ਼ਿੰਮੇਵਾਰੀ ਅਦਾਕਾਰੀ ਨਾਲੋਂ ਵੀ ਵੱਡੀ ਹੈ। ਹਰ ਨਿਰਮਾਤਾ ਪੈਸਾ ਨਿਵੇਸ਼ ਕਰਨ ਵੇਲ਼ੇ ਚੰਗੇ ਨਤੀਜੇ ਦੀ ਆਸ ਰੱਖਦਾ ਹੈ। ਮੈਨੂੰ ਵੀ ਆਸ ਹੈ ਕਿ ਫ਼ਿਲਮ ਚੰਗਾ ਨਤੀਜਾ ਪੇਸ਼ ਕਰੇਗੀ।'
**

ਕੀ ਸਾਰਾ ਅਲੀ ਖਾਨ ਆਕੜਖੋਰ ਹੈ?

ਅੰਮ੍ਰਿਤਾ ਸਿੰਘ ਨੇ ਬੇਟੀ ਸਾਰਾ ਅਲੀ ਖ਼ਾਨ ਦੇ ਕਰੀਅਰ ਖ਼ਾਤਰ ਅਨੀਸ ਬਜ਼ਮੀ ਦੀਆਂ 'ਮੁਬਾਰਕਾਂ' ਨਹੀਂ ਕੀਤੀ। ਅੰਮ੍ਰਿਤਾ ਦਾ ਕਹਿਣਾ ਸੀ ਕਿ ਉਹ ਆਪਣੀ ਬੇਟੀ ਦੇ ਕਰੀਅਰ 'ਤੇ ਧਿਆਨ ਦੇਣ ਲਈ ਸਮਾਂ ਨਹੀਂ ਕੱਢ ਸਕੀ ਸੀ, ਇਸ ਲਈ ਉਸ ਨੇ ਉਸ ਪੇਸ਼ਕਸ਼ ਨੂੰ ਨਕਾਰ ਦਿੱਤਾ। ਅੰਮ੍ਰਿਤਾ ਸਿੰਘ ਦਾ ਇਸ ਸਮੇਂ ਸਿਰਫ਼ ਇਕ ਹੀ ਮਕਸਦ ਹੈ ਕਿ ਕਿਸੇ ਵੀ ਤਰ੍ਹਾਂ ਬੇਟੀ ਸਾਰਾ ਅਲੀ ਖ਼ਾਨ ਫ਼ਿਲਮਾਂ ਵਿਚ ਇਕ ਕਾਮਯਾਬ ਅਦਾਕਾਰਾ ਦੇ ਤੌਰ 'ਤੇ ਸਥਾਪਿਤ ਹੋ ਜਾਵੇ। ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖ਼ਾਨ ਦੀ ਕਰਨ ਜੌਹਰ ਨੂੰ 'ਸਟੂਡੈਂਟ ਆਫ਼ ਦ ਈਅਰ-2' ਦੀ ਪੇਸ਼ਕਸ਼ ਹੋਈ ਸੀ, ਇਸ ਵਿਚ ਉਸ ਨੂੰ ਟਾਈਗਰ ਸ਼ਰਾਫ਼ ਦੇ ਉਲਟ ਕੰਮ ਦਿੱਤਾ ਜਾਣ ਵਾਲਾ ਸੀ ਪਰ ਸਾਰਾ ਨੇ ਉਹ ਪੇਸ਼ਕਸ਼ ਨਕਾਰ ਦਿੱਤੀ। ਪੇਸ਼ਕਸ਼ ਨਕਾਰਨ ਦੀ ਵਜ੍ਹਾ ਦਾ ਹੁਣ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।
ਸੰਨੀ ਦਿਓਲ ਨੇ ਬੇਟੇ ਕਰਨ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਲਈ ਸਾਰਾ ਨੂੰ ਪੇਸ਼ਕਸ਼ ਕੀਤੀ ਸੀ ਪਰ ਸਾਰਾ ਨੇ ਸਵੀਕਾਰ ਨਹੀਂ ਕੀਤੀ। ਇਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਬਿਨਾਂ ਕੋਈ ਫ਼ਿਲਮ ਸਾਈਨ ਕੀਤੇ ਸਾਰਾ ਨੇ ਤਿੰਨ ਤਿੰਨ ਫ਼ਿਲਮਾਂ ਨਕਾਰ ਦਿੱਤੀਆਂ। ਇਸ ਤਰ੍ਹਾਂ ਉਸ ਨੇ ਇਕ ਨਵਾਂ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ। ਉਨ੍ਹਾਂ ਦੇ ਇਸ ਰਵੱਈਏ ਤੋਂ ਬਾਅਦ ਕੁਝ ਲੋਕ ਤਾਂ ਉਸ ਨੂੰ ਆਕੜਖੋਰ ਵੀ ਕਹਿਣ ਲੱਗੇ ਸਨ।
ਸਾਰਾ ਦੇ ਨਖ਼ਰੇ ਕਿਸੇ ਏ ਲਿਸਟ ਦੀ ਹੀਰੋਇਨ ਵਰਗੇ ਹਨ। ਸੈੱਟ 'ਤੇ ਸਮੇਂ ਸਿਰ ਨਹੀਂ ਪਹੁੰਚਦੀ। ਆਪਣੇ ਕੰਮ ਤੋਂ ਜ਼ਿਆਦਾ ਆਪਣੇ ਕੱਪੜਿਆਂ 'ਤੇ ਧਿਆਨ ਦਿੰਦੀ ਹੈ। ਫ਼ਿਲਮ ਦਾ ਅਮਲਾ ਸਾਰਾ ਨੂੰ ਲੈ ਕੇ ਪਰੇਸ਼ਾਨ ਹੈ।

ਕਰੀਨਾ ਕਪੂਰ

ਗਾਇਤਰੀ ਦੇਵੀ?

'ਕਾਮਯਾਬ ਬਾਇਓਪਿਕ ਫਾਰਮੂਲਾ' ਤੇ ਫਿਰ 'ਬੇਬੋ' ਵੀ ਇਸ ਫਾਰਮੂਲੇ ਵਿਚ ਆਪਣੀ ਹਾਜ਼ਰੀ ਲੁਆਉਣ ਸਬੰਧੀ ਕਿਉਂ ਨਾ ਸੋਚੇ? ਕੰਗਨਾ ਰਣੌਤ ਤੋਂ ਬਾਅਦ ਕਰੀਨਾ ਨੇ ਵੀ ਆਪਣੀ ਇੱਛਾ ਦੱਸ ਦਿੱਤੀ ਹੈ ਕਿ ਹਾਂ, ਉਹ ਵੀ ਇਸ ਫਾਰਮੂਲੇ 'ਚ ਆਉਣਾ ਪਸੰਦ ਕਰੇਗੀ। ਕਰੀਨਾ ਚਾਹੇਗੀ ਕਿ ਉਹ 'ਮਹਾਰਾਣੀ ਗਾਇਤਰੀ ਦੇਵੀ' ਦੀ ਭੂਮਿਕਾ ਨਿਭਾਏ। ਲੰਡਨ 'ਚ ਜਨਮੀ ਤੇ ਜੈਪੁਰ ਤੱਕ ਆਈ ਗਾਇਤਰੀ ਦੇਵੀ ਦਾ ਜੀਵਨ ਕਾਫੀ ਰੁਮਾਂਟਿਕ ਰਿਹਾ ਹੈ। 'ਗਾਰਜੀਅਨ ਫੈਸ਼ਨ ਵੀਕ' ਦੌਰਾਨ 'ਬੇਬੋ' ਨੇ ਇਹ ਤਮੰਨਾ ਸਭ ਸਾਹਮਣੇ ਜ਼ਾਹਰ ਕੀਤੀ। ਇਸ ਸਮੇਂ 'ਵੀਰੇ ਦੀ ਵੈਡਿੰਗ' 'ਚ ਉਹ ਰੁੱਝੀ ਹੋਈ ਹੈ। 800 ਕਰੋੜ ਦੇ ਮਹਿਲ ਦੀ ਮਾਲਕਣ 'ਬੇਬੋ' ਨੇ 'ਭਾਈ ਭਤੀਜਾਵਾਦ' ਬਾਰੇ ਕਿਹਾ ਕਿ ਜੇ ਇਥੇ ਆਲੀਆ ਭੱਟ ਹੈ ਤਾਂ ਕੰਗਨਾ ਰਣੌਤ ਵੀ ਹੈ। ਜੀਵਨ ਦੇ 40 ਬਸੰਤ ਦੇਖ ਚੁੱਕੀ ਸ੍ਰੀਮਤੀ ਸੈਫੀਨਾ ਨੇ 2018 'ਚ ਫੈਸ਼ਨ ਬਾਜ਼ਾਰ 'ਚ ਸਰਗਰਮੀਆਂ ਵਧਾਈਆਂ ਹਨ। 'ਰੈਂਪ' 'ਤੇ ਉਸ ਦਾ ਹੁਲੀਆ ਹੀ ਕਮਾਲ ਹੁੰਦਾ ਹੈ। ਬੀ. ਟਾਊਨ ਦੀ ਡਿਜ਼ਾਈਨਰ ਅਨਾਮਿਕਾ ਖੰਨਾ ਤਾਂ ਕਰੀਨਾ ਨੂੰ ਅੱਜ ਵੀ 'ਸਵੀਟ ਸਿਕਸਟੀਨ' ਮੰਨਦੀ ਹੈ। 18 ਸਾਲ ਤੋਂ ਸਰਗਰਮ ਕਰੀਨਾ ਦੀ ਚਾਹਤ ਅਗਲੇ ਦਹਾਕੇ ਤੱਕ ਕੰਮ ਕਰਨ ਦੀ ਹੈ। 'ਰਿਫਿਊਜੀ ਗਰਲ' ਨੇ 'ਜਬ ਵੀ ਮੈਟ', 'ਉੜਤਾ ਪੰਜਾਬ' ਜਿਹੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਆਪਣੇ ਬੇਟੇ ਤੈਮੂਰ ਨਾਲ ਉਹ ਹਰ ਸਮੇਂ ਜੁੜੀ ਰਹਿੰਦੀ ਹੈ। ਸਿਆਣੀ ਮਾਂ ਤੇ ਆਗਿਆਕਾਰੀ ਬੇਗ਼ਮ ਕਰੀਨਾ ਨੇ ਮਾਂ ਬਣਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। 'ਵੀਰੇ ਦੀ ਵੈਡਿੰਗ' ਲਈ ਉਸ ਨੇ ਪੂਰਾ ਜ਼ੋਰ ਲਾਇਆ ਹੈ। ਹੁਣ ਬਾਇਓਪਿਕ ਫ਼ਿਲਮਾਂ ਵੱਲ ਧਿਆਨ ਦੇ ਰਹੀ ਕਰੀਨਾ ਜੇ 'ਗਾਇਤਰੀ ਦੇਵੀ' ਬਣੀ ਤਾਂ ਇਹ ਉਸ ਦੀ ਜੀਵਨ ਭਰ ਦੀ ਇਕ ਯਾਦਗਾਰੀ ਫ਼ਿਲਮ ਬਣ ਜਾਵੇਗੀ। ਰੁਮਾਂਟਿਕ ਕਿਰਦਾਰ 'ਚ ਜੋ 'ਬੇਬੋ' ਕਰ ਸਕਦੀ ਹੈ, ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਦੇਖੋ, ਕਿਸ ਨਿਰਮਾਤਾ ਵਲੋਂ ਗਾਇਤਰੀ ਦੇਵੀ ਦੇ ਜੀਵਨ 'ਤੇ ਬਣਨ ਵਾਲੀ ਫ਼ਿਲਮ ਦਾ ਐਲਾਨ ਹੁੰਦਾ ਹੈ।

ਨਵੀਂ ਵਿਆਂਹਦੜ ਮੁਟਿਆਰ ਦੇ ਜਜ਼ਬਾਤ ਦਿਖਾਉਂਦਾ ਲੜੀਵਾਰ

ਪਿਛਲੇ ਦਿਨੀਂ ਫਰਵਰੀ ਵਿਚ ਇਕ ਨਵੇਂ ਲੜੀਵਾਰ 'ਕਲੀਰੇ' ਦਾ ਪ੍ਰਸਾਰਨ ਸ਼ੁਰੂ ਹੋਇਆ ਹੈ। ਨਾਂਅ ਤੋਂ ਹੀ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਇਸ ਵਿਚ ਨਵੀਂ ਵਿਆਹੁਤਾ ਮੁਟਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਨਾਲ ਹੀ ਇਸ ਦੀ ਪਿੱਠਭੂਮੀ ਪੰਜਾਬ ਦੀ ਹੈ।
ਇਸ ਵਿਚ ਮੀਰਾ ਨਾਂਅ ਦੀ ਇਕ ਇਸ ਤਰ੍ਹਾਂ ਦੀ ਮੁਟਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਵਿਚ ਰਹਿ ਰਹੀ ਹੁੰਦੀ ਹੈ। ਮੀਰਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਪਨੇ ਸੰਜੋ ਰੱਖੇ ਹੁੰਦੇ ਹਨ। ਨਾਲ ਹੀ ਉਸ ਦੀ ਇੱਛਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਆਪਣਾ ਵਜੂਦ ਕਾਇਮ ਰਹੇ। ਉਸ ਨੂੰ ਆਪਣੀ ਪਸੰਦ ਦੀ ਜ਼ਿੰਦਗੀ ਜਿਊਣ ਨੂੰ ਮਿਲੇ ਨਾ ਕਿ ਸਹੁਰੇ ਵਾਲਿਆਂ ਦੀ ਇੱਛਾ ਦੇ ਅਨੁਸਾਰ ਖ਼ੁਦ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਢਾਲਣਾ ਪਵੇ। ਮੀਰਾ ਦਾ ਵਿਆਹ ਵਿਵਾਨ ਨਾਲ ਤੈਅ ਕਰ ਦਿੱਤਾ ਜਾਂਦਾ ਹੈ। ਉਹ ਐਨ. ਆਰ. ਆਈ. ਹੈ, ਨਾਲ ਹੀ ਉਸ ਦੇ ਖਿਆਲ ਪੁਰਾਣੇ ਜ਼ਮਾਨੇ ਦੇ ਹਨ। ਇਸ ਤਰ੍ਹਾਂ ਦੇ ਜੀਵਨ ਸਾਥੀ ਨੂੰ ਪਾ ਕੇ ਮੀਰਾ ਦੀ ਵਿਆਹੁਤਾ ਜ਼ਿੰਦਗੀ ਵਿਚ ਕੀ-ਕੀ ਵਾਪਰ ਜਾਂਦਾ ਹੈ, ਇਹ ਇਸ ਦੀ ਮੁੱਖ ਕਹਾਣੀ ਹੈ।
ਇਸ ਵਿਚ ਮੀਰਾ ਦੀ ਭੂਮਿਕਾ ਅਦਿਤੀ ਸ਼ਰਮਾ ਵਲੋਂ ਨਿਭਾਈ ਗਈ ਹੈ। ਲੜੀਵਾਰ ਵਿਚ ਏਨਾ ਵੱਡਾ ਮੌਕਾ ਪਾ ਕੇ ਉਹ ਖ਼ੁਸ਼ ਤਾਂ ਹੈ, ਨਾਲ ਹੀ ਸੁਚੇਤ ਵੀ ਹੈ। ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਇਥੇ ਮੈਂ ਜੋ ਮੀਰਾ ਬਣੀ ਹਾਂ, ਉਸ ਤਰ੍ਹਾਂ ਦੀ ਕੁੜੀ ਆਮ ਤੌਰ 'ਤੇ ਹਰ ਦੂਜੇ ਘਰ ਵਿਚ ਮਿਲ ਜਾਵੇਗੀ। ਅੱਜ ਦੀਆਂ ਕੁੜੀਆਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਊਣਾ ਚਾਹੁੰਦੀਆਂ ਹਨ। ਇਕ ਜ਼ਮਾਨਾ ਉਹ ਸੀ ਜਦੋਂ ਮਾਂ-ਬਾਪ ਆਪਣੀ ਬੇਟੀ ਨੂੰ ਕਿਹਾ ਕਰਦੇ ਸਨ ਕਿ ਜੋ ਵੀ ਸ਼ੌਕ ਹੋਵੇ, ਹੁਣ ਪੂਰੇ ਕਰ ਲਵੇ। ਪਤਾ ਨਹੀਂ, ਸਹੁਰੇ ਜਾ ਕੇ ਸ਼ੌਕ ਪੂਰਾ ਕਰਨ ਦੀ ਆਗਿਆ ਮਿਲੇ ਜਾਂ ਨਹੀਂ। ਵਾਲ ਸੈੱਟ ਕਰਵਾਉਣੇ ਹੋਣ ਜਾਂ ਜੀਨਸ ਪਾਉਣੀਆਂ ਹੋਣ, ਇਸ ਤਰ੍ਹਾਂ ਦੇ ਸ਼ੌਕ ਵਿਆਹ ਤੋਂ ਪਹਿਲਾਂ ਹੀ ਪੂਰੇ ਕਰ ਲਏ ਜਾਂਦੇ ਸਨ। ਡੋਲੀ ਉੱਠਦੇ ਹੀ ਸਾਰੇ ਸ਼ੌਕ ਘਰ ਦੀ ਡਿਊੜੀ ਪਿੱਛੇ ਛੱਡ ਦੇਣੇ ਪੈਂਦੇ ਸਨ। ਪਰ ਅੱਜ ਉਸ ਤਰ੍ਹਾਂ ਦੇ ਹਲਾਤ ਨਹੀਂ ਹਨ। ਹੁਣ ਕੁੜੀਆਂ ਨੂੰ ਸਹੀ ਅਰਥਾਂ ਵਿਚ ਜੀਵਨ ਸਾਥੀ ਸਮਝਣ ਲੱਗੇ ਹਨ ਅਤੇ ਉਸ ਦੀ ਪਸੰਦ ਤੇ ਜਜ਼ਬਾਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਹੁਣ ਵੀ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਅਤੇ ਉਮੀਦ ਹੈ ਕਿ ਮੀਰਾ ਦੇ ਕਿਰਦਾਰ ਦੀ ਬਦੌਲਤ ਮੈਂ ਕੁਝ ਹੱਦ ਤੱਕ ਬਦਲਾਅ ਲਿਆਉਣ ਵਿਚ ਕਾਮਯਾਬ ਹੋ ਪਾਵਾਂਗੀ। ਮੀਰਾ ਦੇ ਕਿਰਦਾਰ ਰਾਹੀਂ ਅੱਜ ਦੀਆਂ ਕੁੜੀਆਂ ਦੀ ਸੋਚ ਪੇਸ਼ ਕੀਤੀ ਗਈ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਦੀ ਅਗਵਾਈ ਸਹੀ ਢੰਗ ਨਾਲ ਕਰ ਸਕਾਂਗੀ।' ਇਥੇ ਵਿਵਾਨ ਦੀ ਭੂਮਿਕਾ ਅਰਜਿਤ ਤਨੇਜਾ ਵਲੋਂ ਨਿਭਾਈ ਗਈ ਹੈ ਅਤੇ ਉਹ ਖ਼ੁਦ ਕਬੂਲ ਕਰਦੇ ਹਨ ਕਿ ਅਰਜਿਤ ਦੇ ਕਿਰਦਾਰ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਨ ਨਾਲ ਕੀ ਨਤੀਜੇ ਨਿਕਲਦੇ ਹਨ 'ਮੈਨੂੰ ਉਮੀਦ ਹੈ ਕਿ ਇਥੇ ਮੇਰੇ ਕਿਰਦਾਰ ਤੋਂ ਅੱਜ ਦੇ ਮੁੰਡੇ ਸਿੱਖਿਆ ਲੈਣਗੇ।


-ਮੁੰਬਈ ਪ੍ਰਤੀਨਿਧ

ਚਰਚਾ 'ਰੇਡ' ਦੀ

ਰਾਜ ਕੁਮਾਰ ਗੁਪਤਾ ਵਲੋਂ ਨਿਰਦੇਸ਼ਿਤ 'ਰੇਡ' ਵਿਚ ਅਸਲੀ ਸਰਕਾਰੀ ਕਰਮਚਾਰੀਆਂ ਦੇ ਕੰਮਕਾਰ ਨੂੰ ਦਿਖਾਇਆ ਜਾਵੇਗਾ। ਇਹ ਫ਼ਿਲਮ 80 ਦੇ ਦਹਾਕੇ 'ਤੇ ਆਧਾਰਿਤ ਹੈ ਅਤੇ ਇਸ ਦੀ ਕਹਾਣੀ ਭਾਰਤੀ ਮਾਲ ਸੇਵਾਵਾਂ ਭਾਵ ਇੰਡੀਅਨ ਰੈਵਨਿਊ ਸਰਵਿਸ ਦੇ ਇਕ ਇਮਾਨਦਾਰ ਅਧਿਕਾਰੀ ਦੀ ਜ਼ਿੰਦਗੀ ਦੇ ਪ੍ਰਸੰਗਾਂ 'ਤੇ ਬੁਣੀ ਗਈ ਹੈ। ਆਪਣੀ ਇਮਾਨਦਾਰੀ ਦੀ ਵਜ੍ਹਾ ਕਰਕੇ ਇਸ ਅਫਸਰ ਦੀ ਅਕਸਰ ਬਦਲੀ ਹੋ ਜਾਇਆ ਕਰਦੀ ਸੀ ਅਤੇ ਜਦੋਂ ਉਨ੍ਹਾਂ ਦੀ ਬਦਲੀ ਲਖਨਊ ਹੋਈ ਤਾਂ ਉਥੇ ਇਨ੍ਹਾਂ ਦਾ ਵਾਸਤਾ ਉੱਤਰ ਪ੍ਰਦੇਸ਼ ਦੇ ਭ੍ਰਿਸ਼ਟ ਨੇਤਾਵਾਂ ਤੇ ਉਦੋਗਪਤੀਆਂ ਨਾਲ ਪੈਂਦਾ ਸੀ। ਉਦੋਂ ਆਪਣੇ ਫਰਜ਼ ਦੀ ਪਾਲਣਾ ਕਰਦੇ ਹੋਏ ਇਸ ਅਧਿਕਾਰੀ ਨੇ ਕਈਆਂ ਦੇ ਘਰਾਂ 'ਤੇ ਰੇਡ ਮਾਰ ਕੇ ਕਰੋੜਾਂ ਦੀ ਬੇਨਾਮੀ ਜਾਇਦਾਦ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਸੀ।
ਫ਼ਿਲਮ ਵਿਚ ਅਜੈ ਦੇਵਗਨ ਵਲੋਂ ਇਮਾਨਦਾਰ ਆਈ. ਆਰ. ਐਸ. ਅਧਿਕਾਰੀ ਦੀ ਭੂਮਿਕਾ ਨਿਭਾਈ ਗਈ ਹੈ ਜਦੋਂ ਮੈਨੂੰ ਇਕ ਇਮਾਨਦਾਰ ਸਰਕਾਰੀ ਅਧਿਕਾਰੀ ਬਾਰੇ ਪਤਾ ਲੱਗਿਆ ਤਾਂ ਮੈਨੂੰ ਲੱਗਿਆ ਕਿ ਇਨ੍ਹਾਂ 'ਤੇ ਫ਼ਿਲਮ ਬਣਨੀ ਚਾਹੀਦੀ ਹੈ। ਅਜੈ ਦੇਵਗਨ ਦੇ ਨਾਲ ਇਸ ਵਿਚ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਵਿਚ ਇਲਿਆਨਾ ਡਿਕਰੂਜ਼ ਹੈ ਅਤੇ ਨਾਲ ਹੈ ਸੌਰਭ ਸ਼ੁਕਲਾ ਜੋ ਉੱਤਰ ਪ੍ਰਦੇਸ਼ ਦੇ ਦਬੰਗ ਨੇਤਾ ਦੀ ਭੂਮਿਕਾ ਵਿਚ ਹੈ।

ਸੈਫ ਦੇ ਨਾਲ ਕੰਮ ਕਰਨਾ ਵੱਡੀ ਪ੍ਰਾਪਤੀ : ਨੇਰੀ ਸਿੰਘ

ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਵੱਡੀ ਫ਼ਿਲਮ ਵਿਚ ਮੌਕਾ ਮਿਲੇ। ਨਵੀਂ ਹੀਰੋਇਨ ਨੇਰੀ ਸਿੰਘ ਦਾ ਵੀ ਇਹੀ ਸੁਪਨਾ ਸੀ ਪਰ ਉਦੋਂ ਉਸ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ ਜਦੋਂ ਨਿਰਦੇਸ਼ਕ ਅਕਸ਼ੁਤ ਵਰਮਾ ਨੇ ਉਸ ਨੂੰ ਇਹ ਦੱਸਿਆ ਕਿ ਉਸ ਨੂੰ 'ਕਾਲਾਕਾਂਡੀ' ਵਿਚ ਲਿਆ ਗਿਆ ਹੈ। ਨੇਰੀ ਦੀ ਖੁਸ਼ੀ ਉਦੋਂ ਦੁੱਗਣੀ ਹੋ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਫ਼ਿਲਮ ਵਿਚ ਉਸ ਦੇ ਜ਼ਿਆਦਾਤਰ ਦ੍ਰਿਸ਼ ਸੈਫ ਅਲੀ ਖਾਨ ਦੇ ਨਾਲ ਹੋਣਗੇ। ਨੇਰੀ ਲਈ ਇਹ ਸੁਪਨਾ ਸੱਚ ਹੋਣ ਵਰਗੀ ਗੱਲ ਸੀ।
'ਕਾਲਾਕਾਂਡੀ' ਵਿਚ ਨੇਰੀ ਵਲੋਂ ਬਦਨਾਮ ਔਰਤ ਸ਼ੀਲਾ ਦੀ ਭੂਮਿਕਾ ਨਿਭਾਈ ਗਈ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਪਹਿਲਾਂ ਤਾਂ ਮੈਂ ਇਸ ਸ਼ਸ਼ੋਪੰਜ ਵਿਚ ਸੀ ਕਿ ਕਿਸ ਤਰ੍ਹਾਂ ਇਸ ਭੂਮਿਕਾ ਨਾਲ ਨਿਆਂ ਕਰ ਸਕਾਂਗੀ। ਫਿਰ ਜ਼ਿਆਦਾ ਸੋਚੇ ਬਗੈਰ ਮੈਂ ਇਹ ਕਿਰਦਾਰ ਆਪਣੇ ਨਿਰਦੇਸ਼ਕ ਦੇ ਭਰੋਸੇ 'ਤੇ ਛੱਡ ਦਿੱਤਾ। ਉਹ ਜਿਵੇਂ ਕਹਿੰਦੇ ਗਏ, ਮੈਂ ਕਰਦੀ ਚਲੀ ਗਈ। ਨਤੀਜੇ ਵਜੋਂ ਸ਼ੀਲਾ ਦੇ ਕਿਰਦਾਰ ਰਾਹੀਂ ਆਪਣੀ ਛਾਪ ਛੱਡਣ ਵਿਚ ਕਾਮਯਾਬ ਰਹੀ।
ਸੈਫ ਦੇ ਨਾਲ ਕੰਮ ਕਰਨ ਬਾਰੇ ਇਹ ਨਵੀਂ ਹੀਰੋਇਨ ਕਹਿੰਦੀ ਹੈ, 'ਸੈਫ ਵਰਗੇ ਸੀਨੀਅਰ ਕਲਾਕਾਰ ਦੇ ਨਾਲ ਕੰਮ ਕਰਦੇ ਸਮੇਂ ਸ਼ੁਰੂ ਵਿਚ ਮੈਂ ਘਬਰਾਈ ਸੀ। ਉਹ ਅਨੁਭਵੀ ਕਲਾਕਾਰ ਹਨ। ਮੇਰੇ ਚਿਹਰੇ 'ਤੇ ਹਵਾਈਆਂ ਉੱਡੀਆਂ ਦੇਖ ਕੇ ਉਹ ਸਮਝ ਗਏ ਕਿ ਇਹ ਨਵੀਂ ਕੁੜੀ ਘਬਰਾਈ ਹੋਈ ਹੈ। ਸ਼ੂਟਿੰਗ ਰੋਕ ਕੇ ਉਨ੍ਹਾਂ ਨੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਕੁਝ ਸਮੇਂ ਬਾਅਦ ਉਹ 'ਹਾਏ ਨੇਰੀ... ਹਾਏ ਨੇਰੀ...' ਕਹਿ ਕੇ ਇਸ ਅੰਦਾਜ਼ ਨਾਲ ਗੱਲ ਕਰਨ ਲੱਗੇ ਜਿਵੇਂ ਪੁਰਾਣੇ ਜਾਣੂ ਹੋਣ। ਉਨ੍ਹਾਂ ਦੇ ਇਸ ਤਰ੍ਹਾਂ ਦੇ ਰਵੱਈਏ ਨਾਲ ਮੇਰਾ ਡਰ ਦੂਰ ਹੋ ਗਿਆ ਅਤੇ ਮੇਰੇ ਚਿਹਰੇ 'ਤੇ ਆਤਮ ਵਿਸ਼ਵਾਸ ਵਾਪਸ ਆ ਗਿਆ। ਅਗਲੇ ਦਿਨ ਸੈਫ ਵੀ ਇਹ ਦੇਖ ਕੇ ਖੁਸ਼ ਸਨ ਤੇ ਇਕੱਠਿਆਂ ਕੰਮ ਕਰਕੇ ਇਹ ਲੱਗ ਰਿਹਾ ਸੀ ਜਿਵੇਂ ਅਸੀਂ ਇਕੱਠੇ ਪੰਜਵੀਂ ਫ਼ਿਲਮ ਵਿਚ ਕੰਮ ਕਰ ਰਹੇ ਹੋਈਏ। ਸੈਫ ਦੇ ਨਾਲ ਕੰਮ ਕਰਨਾ ਵਾਕਈ ਵੱਡੀ ਪ੍ਰਾਪਤੀ ਰਹੀ।

ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਗਾਇਕ ਲਾਭ ਹੀਰਾ

ਪੰਜਾਬੀ ਸੰਗੀਤ ਜਗਤ 'ਚ ਹਿੱਕ ਦੇ ਜ਼ੋਰ ਅਤੇ ਦਮਦਾਰ ਆਵਾਜ਼ ਵਾਲੇ ਗਾਇਕਾਂ ਵਿਚੋਂ ਇਕ ਹੈ ਗਾਇਕ ਲਾਭ ਹੀਰਾ। ਨਾਂਅ ਪਿੱਛੇ 'ਹੀਰਾ' ਸ਼ਬਦ ਲਾਭ ਸਿੰਘ ਨੂੰ ਗਾਇਕੀ ਦੇ ਇਸ ਵਿਸ਼ਾਲ ਖੇਤਰ 'ਚ ਸਚਮੁੱਚ ਇਕ ਅਣਮੋਲ ਹੀਰਾ ਸਾਬਤ ਕਰਦਾ ਹੈ। ਆਵਾਜ਼ ਦੇ ਨਾਲ-ਨਾਲ ਸਟੇਜ 'ਤੇ ਲਾਜਵਾਬ ਪੇਸ਼ਕਾਰੀ ਲਾਭ ਹੀਰੇ ਦੀ ਗਾਇਕੀ ਨੂੰ ਹੋਰ ਵੀ ਚਾਰ ਚੰਨ ਲਗਾਉਂਦੀ ਹੈ। ਬੁਢਲਾਡਾ ਦੇ ਨਜ਼ਦੀਕ ਪਿੰਡ ਚਾਣਕ ਦਾ ਰਹਿਣ ਵਾਲਾ ਲਾਭ ਹੀਰਾ ਹਮੇਸ਼ਾ ਹੀ ਆਪਣੇ ਗੀਤਾਂ 'ਚ ਜ਼ਿਆਦਾਤਰ ਲੋਕ ਤੱਥਾਂ ਨੂੰ ਤਰਜੀਹ ਦਿੰਦਾ ਹੋਇਆ ਠੇਠ ਮਲਵਈ ਭਾਸ਼ਾ ਦੀ ਵਰਤੋਂ ਕਰਦਾ ਹੈ। ਦਰਜਨਾਂ ਦੇ ਕਰੀਬ ਕੈਸੇਟਾਂ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਵਾਲਾ ਗਾਇਕ ਲਾਭ ਹੀਰਾ ਪਿਛਲੇ ਸਮੇਂ 'ਚ ਫ਼ਿਲਮ 'ਜ਼ੋਰਾ 10 ਨੰਬਰੀਆ' 'ਚ ਗੀਤਕਾਰ ਮੱਟ ਸ਼ੇਰੋਵਾਲਾ ਦੀ ਕਲਮ 'ਚੋਂ ਨਿਕਲਿਆ ਗੀਤ 'ਵੈਲੀ' ਨਾਲ ਖੂਬ ਚਰਚਾ 'ਚ ਰਿਹਾ। ਇਸ ਫ਼ਿਲਮ 'ਚ ਗੀਤ ਗਾ ਕੇ ਲਾਭ ਹੀਰੇ ਨੇ ਬੇਹੱਦ ਸੰਤੁਸ਼ਟੀ ਪ੍ਰਗਟਾਈ ਕਿਉਂਕਿ ਇਸ ਫ਼ਿਲਮ 'ਚ ਉਨ੍ਹਾਂ ਦੇ ਅਤੇ ਸਮੁੱਚੇ ਪੰਜਾਬੀਆਂ ਦੇ ਹਰਮਨ-ਪਿਆਰੇ ਅਦਾਕਾਰ ਧਰਮਿੰਦਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਸਨ। ਇਸੇ ਤਰ੍ਹਾਂ ਲਾਭ ਹੀਰੇ ਦੀ ਗਾਇਕੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਗੀਤਾਂ ਨੂੰ ਗਾਉਣ ਸਮੇਂ ਆਪਣੇ ਗੀਤਾਂ 'ਚ ਸ਼ਬਦਾਂ ਦੇ ਉਚਾਰਨ 'ਤੇ ਵੀ ਵਿਸ਼ੇਸ਼ ਤਵਜੋਂ ਦਿੰਦਾ ਹੈ। ਜਲਦ ਹੀ ਗਾਇਕ ਲਾਭ ਹੀਰਾ ਨਿਵੇਕਲੇ ਵਿਸ਼ੇ ਨੂੰ ਛੋਂਹਦੇ ਗੀਤਾਂ ਦੀ ਕੈਸੇਟ ਲੈ ਕੇ ਹਾਜ਼ਰੀ ਲਗਵਾਉਣ ਜਾ ਰਿਹਾ ਹੈ। ਉਮੀਦ ਹੈ ਪਹਿਲਾਂ ਦੀ ਤਰ੍ਹਾਂ ਗਾਇਕ ਲਾਭ ਹੀਰਾ ਸਰੋਤਿਆਂ ਦੇ ਦਿਲਾਂ 'ਤੇ ਇਕ ਅਮਿੱਟ ਛਾਪ ਛੱਡੇਗਾ।


-ਅਜੀਤ ਸਿੰਘ ਅਖਾੜਾ, ਜਗਰਾਉਂ

ਸਲਮਾਨ ਦੇ ਪਿੱਛੇ ਕਈ ਨਾਇਕਾਵਾਂ

ਤਾਜ਼ਾ ਖ਼ਬਰ ਇਹ ਹੈ ਕਿ ਸਲਮਾਨ ਖਾਨ ਦੇ ਜੀਵਨ 'ਚੋਂ ਯੂਲੀਆ ਵੇਂਟੂਰ ਨਾਮੀ ਸੁੰਦਰੀ ਪੂਰੀ ਤਰ੍ਹਾਂ ਨਾਲ ਆਦ੍ਰਿਸ਼ ਹੋ ਚੁੱਕੀ ਹੈ। ਉਸ ਦੀ ਥਾਂ ਲੈ ਲਈ ਹੈ ਉਸ ਦੀ ਗਵਾਂਢਣ ਵਲੂਚਾ ਡੀ. ਸੂਜ਼ਾ ਨਾਮੀ ਸੁੰਦਰ ਅਭਿਨੇਤਰੀ ਨੇ। ਵਲੂਚਾ ਫ਼ਿਲਮ 'ਫੈਨ' ਵਿਚ ਇਕ ਛੋਟੀ ਜਿਹੀ ਭੂਮਿਕਾ ਕਰ ਚੁੱਕੀ ਹੈ। ਉਹ ਵੀ ਬਾਲੀਵੁੱਡ ਦੀਆਂ ਸਥਾਪਤ ਨਾਇਕਾਵਾਂ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣਾ ਚਾਹੁੰਦੀ ਹੈ। ਪਰ ਉਸ ਨੂੰ ਉਸ ਤਰ੍ਹਾਂ ਦਾ ਕੰਮ ਨਹੀਂ ਮਿਲ ਰਿਹਾ। ਇਸ ਲਈ ਉਸ ਨੇ ਵੀ ਸਲਮਾਨ ਦਾ ਪੱਲਾ ਫੜਿਆ ਹੋਇਆ ਹੈ। ਸਲਮਾਨ ਨੇ ਵੀ ਮਨ ਖੋਲ੍ਹ ਕੇ ਉਸ ਦਾ ਸਾਥ ਦਿੱਤਾ ਹੈ। ਡੇਜ਼ੀ ਸ਼ਾਹ, ਐਲੀ ਅਬ੍ਰਾਹਮ, ਸਨਾ ਖਾਨ ਵਿਚਾਲੇ ਉਹ ਵੀ ਇਕ ਹੈ ਜਿਸ ਨੂੰ ਸਲਮਾਨ ਦੇ ਘਰ ਹੋਣ ਵਾਲੀ ਹਰ ਪਾਰਟੀ ਹੋਣ 'ਤੇ ਬੁਲਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਇਸ ਸੁੰਦਰੀ 'ਤੇ ਸਲਮਾਨ ਫ਼ਿਦਾ ਹੈ। ਇਸ ਤੋਂ ਪਹਿਲਾਂ ਚਿਤਰਾਂਗਧਾ ਸਿੰਘ ਨੇ ਵੀ ਕੁਝ ਕੋਸ਼ਿਸ਼ ਕੀਤੀ ਸੀ, ਪਰ ਇਸ ਤਰ੍ਹਾਂ ਦਾ ਮੌਕਾ ਉਸ ਨੂੰ ਨਹੀਂ ਮਿਲਿਆ। ਦੂਜੇ ਪਾਸੇ ਮੌਨੀ ਰਾਏ ਨੇ ਵੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ। ਪਰ ਵਾਲੂਚਾ ਇਸ ਸਮੇਂ ਇਸ ਦੌੜ ਵਿਚ ਸਭ ਤੋਂ ਅੱਗੇ ਹੈ। ਇਸ ਤਰ੍ਹਾਂ ਇਕ ਸਵਾਲ ਉੱਭਰਦਾ ਹੈ ਕਿ ਇਸ ਤਰ੍ਹਾਂ ਦੀ ਹਾਲਤ ਵਿਚ ਕੈਟਰੀਨਾ ਦਾ ਹਾਸਲ ਕੀ ਹੈ?

ਮੋਨਾਲੀ ਦੀ ਸ਼ਿਕਾਇਤ

ਰੀ-ਮੇਕ ਗਾਣਿਆਂ ਨੂੰ ਲੈ ਕੇ ਗਾਇਕਾ ਮੋਨਾਲੀ ਠਾਕੁਰ ਨੂੰ ਕੋਈ ਸਮੱਸਿਆ ਨਹੀਂ ਹੈ। ਉਸ ਦੇ ਮਨ ਵਿਚ ਸਿਰਫ ਇਕ ਸਵਾਲ ਹੈ। ਇਧਰ ਪੁਰਾਣੇ ਗਾਣਿਆਂ ਨੂੰ ਨਵਿਆ ਕੇ ਵਰਤਣ ਦਾ ਇਕ ਨਵਾਂ ਰੁਝਾਨ ਹਿੰਦੀ ਫ਼ਿਲਮਾਂ ਵਿਚ ਸ਼ੁਰੂ ਹੋਇਆ ਹੈ। ਉਹ ਸੰਗੀਤਕਾਰਾਂ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਇਸ ਨਵੇਂ ਰੁਝਾਨ ਨੂੰ ਲੈ ਕੇ ਉਹ ਕੀ ਸੋਚਦੇ ਹਨ। ਇਸ ਲਈ ਮੋਨਾਲੀ ਦਾ ਮੰਨਣਾ ਹੈ ਕਿ ਰੀ-ਮੇਕ ਗਾਣਿਆਂ ਪ੍ਰਤੀ ਉਨ੍ਹਾਂ ਦੀ ਵੀ ਡੂੰਘੀ ਰੁਚੀ ਹੈ ਪਰ ਉਨ੍ਹਾਂ ਦੀ ਸ਼ਰਤ ਸਿਰਫ਼ ਏਨੀ ਹੈ ਕਿ ਉਸ ਗਾਣੇ ਨੂੰ ਮੂਲ ਗਾਣੇ ਤੋਂ ਵਧੀਆ ਹੋਣਾ ਚਾਹੀਦਾ ਹੈ। ਮੋਨਾਲੀ ਕਹਿੰਦੀ ਹੈ, 'ਸਰੋਤਿਆਂ ਦੇ ਮਨ ਵਿਚ ਪੁਰਾਣੇ ਗਾਣਿਆਂ ਨੇ ਡੂੰਘੀ ਛਾਪ ਛੱਡੀ ਹੈ, ਇਸ ਲਈ ਉਨ੍ਹਾਂ ਨੂੰ ਪੁਰਾਣੇ ਗਾਣਿਆਂ ਨਾਲੋਂ ਚੰਗਾ ਨਾ ਬਣਨ 'ਤੇ ਨਵੇਂ ਸਿਰੇ ਤੋਂ ਉਸ ਦੀ ਰਚਨਾ ਦਾ ਕੀ ਮਤਲਬ।' ਇਹ ਠੀਕ ਵੀ ਹੈ। ਫਿਲਹਾਲ ਤਾਂ ਇਹ ਤਜਰਬਾ ਮੂਧੇ ਮੂੰਹ ਜਾ ਡਿਗਿਆ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX