(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਕੰਮ ਲਈ ਸਭ ਤੋਂ ਪਹਿਲੋਂ ਖੇਤਾਂ ਵਿਚ ਢੁੱਕਵੀਂ ਥਾਂ ਦੀ ਚੋਣ ਕੀਤੀ ਜਾਂਦੀ ਹੈ। ਭੂਤਰ (ਜੰਗਲੀ ਜਾਨਵਰ) ਕਿਹੜੇ ਪਾਸਿਉਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਕਿਧਰੋਂ ਡੱਕਣਾ ਹੈ, ਕਿੱਧਰ ਭਜਾਉਣਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਚਾਰ ਥੰਮ੍ਹੀਆਂ ਗੱਡ ਕੇ, ਉਚਾਈ 'ਤੇ ਚਾਰ ਬੱਲੀਆਂ ਰੱਖ ਦਿੱਤੀਆਂ ਜਾਂਦੀਆਂ ਹਨ। ਫਿਰ ਉਨ੍ਹਾਂ 'ਤੇ ਮੰਜਾ ਟਿਕਾਇਆ ਜਾਂਦਾ ਹੈ। ਮੰਜੇ ਤੀਕ ਚੜ੍ਹਨ ਲਈ ਥੰਮ੍ਹੀਆਂ ਨਾਲ ਕੁਝ ਡੰਡੇ ਬੰਨ੍ਹ ਕੇ ਪੌੜੀਨੁਮਾ ਸ਼ਕਲ ਦਿੱਤੀ ਜਾਂਦੀ ਹੈ। ਫਿਰ ਮੰਜੇ 'ਤੇ ਬੈਠਣ ਜੋਗੀ ਉਚਾਈ ਛੱਡ ਕੇ ਸਰੈੜ, ਸਰਕੰਡਿਆਂ ਜਾਂ ਪੂਲਿਆਂ ਦੀ ਗੋਲ ਜਾਂ ਚੌਰਸ ਛੱਤ ਬਣਾਈ ਜਾਂਦੀ ਹੈ। ਇਸ ਛੱਤ ਉੱਤੇ ਪੌਲੀਥੀਨ ਦੀ ਚਾਦਰ ਮਜ਼ਬੂਤੀ ਨਾਲ ਲਪੇਟ ਦਿੱਤੀ ਜਾਂਦੀ ਹੈ ਤਾਂ ਜੋ ਮੀਂਹ-ਝੜੀ, ਹਨੇਰੀ-ਝੱਖੜ ਵਿਚ ਬਚਾਅ ਹੋ ਸਕੇ। ਹਨੇਰੀਆਂ ਘੁੱਪ ਕਾਲੀਆਂ ਰਾਤਾਂ ਨੂੰ ਭੂਤਰਾਂ ਤੋਂ ਆਪਣੀ ਫ਼ਸਲ ਦੀ ਰਾਖੀ ਲਈ ਕਿਸਾਨ ਜਾਨ ਤਲੀ 'ਤੇ ਧਰ ਕੇ ਆਪਣੇ ਅੰਗ ਸੰਗ ਰਹਿਣ ਵਾਲੇ ਕੁੱਤੇ ਨਾਲ ਮਣ੍ਹੇ 'ਤੇ ਆ ਜਾਂਦਾ ਹੈ। ਉਨ੍ਹਾਂ ਕਾਲੀ ਬੋਲੀਆਂ, ਡਰਾਉਣੀਆਂ ...
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮਿੰਨੀ ਉਲੰਪਿਕ ਦਾ ਦਰਜਾ ਹਾਸਲ ਹੈ। ਇਨ੍ਹਾਂ ਖੇਡਾਂ ਨੁੂੰ ਦੇਖਣ ਵਾਲਿਆਂ ਦਾ ਵੱਖਰਾ ਜਨੂੰਨ ਹੁੰਦਾ ਤੇ ਇਥੇ ਜਿਹੜੀਆਂ ਖੇਡਾਂ ਦੀ ਪੇਸ਼ਕਾਰੀ ਹੁੰਦੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਰਾਸਤੀ ਹੁੰਦੀਆਂ ਹਨ। ਜ਼ੋਰ ਦਾ ਜਨੂੰਨ ਕੀ ਹੁੰਦਾ, ਇਥੇ ਦੇਖ ਕੇ ਪਤਾ ਲੱਗਦੈ। ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਬਲਦਾਂ ਦੀਆਂ ਦੌੜਾਂ ਦਾ ਮਾਮਲਾ ਵਿਵਾਦਾਂ ਵਿਚ ਚੱਲਦਾ ਆ ਰਿਹੈ, ਪਰ ਪਸ਼ੂਆਂ ਦੇ ਮੁਕਾਬਲਿਆਂ ਅਤੇ ਕਲਾਬਾਜ਼ੀਆਂ ਦਾ ਵੱਖਰਾ ਸੰਸਾਰ ਹੈ।
ਇਸ ਤਸਵੀਰ ਨੂੰ ਦੇਖ ਪਤਾ ਲੱਗ ਜਾਂਦਾ ਹੈ ਕਿ ਜਾਨਵਰ ਬੰਦਿਆਂ ਨਾਲੋਂ ਘੱਟ ਕਲਾਬਾਜ਼ ਨਹੀਂ। ਜਾਨਵਰ ਨੂੰ ਸਿਖਾਉਣਾ ਬੰਦੇ ਨਾਲ ਕਿਤੇ ਜ਼ਿਆਦਾ ਔਖਾ ਹੈ। ਬੰਦਾ ਤਾਂ ਇਸ ਕਰਕੇ ਵੀ ਕਿਸੇ ਕਰਤਬ ਨੂੰ ਸਿੱਖ ਜਾਂਦਾ ਹੈ ਕਿਉਂਕਿ ਉਸ ਨਾਲ ਉਸ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਹੈ, ਪਰ ਜਾਨਵਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਸ ਨੂੰ ਕਿਉਂ ਸਿਖਾਇਆ ਜਾ ਰਿਹਾ। ਉਹ ਫਿਰ ਵੀ ਸਿੱਖਦਾ ਹੈ। ਇਸ ਲਈ ਸਿਖਾਉਣ ਤੇ ਸਿੱਖਣ ਵਾਲੇ ਦੋਹਾਂ ਦੀ ਇੱਛਾ ਸ਼ਕਤੀ ਕੰਮ ਕਰਦੀ ਹੈ।
ਊਠਾਂ ਬਾਰੇ ਲੋਕ-ਗੀਤਾਂ ਵਿਚ ਬੜਾ ਕੁਝ ਸੁਣਿਆ ਹੈ। ...
ਪਟਿਆਲਾ-ਨਾਭਾ ਮੁੱਖ ਮਾਰਗ 'ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਰਣਜੀਤ ਸਿੰਘ ਮਾਨ ਦਾ 'ਮਾਨ ਡੇਅਰੀ ਫਾਰਮ' ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ 'ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ਗਾਵਾਂ ਦੇ ਇਸ ਵੱਗ 'ਚ ਹੋਲਸੀਟੀਅਨ ਫਰੀਜ਼ਨ (ਐਚ ਐਫ਼), ਜਰਸੀ ਤੇ ਸਾਹੀਵਾਲ ਬਰੀਡ ਦੀਆਂ ਗਾਵਾਂ ਸ਼ਾਮਿਲ ਹਨ। ਇਨ੍ਹਾਂ ਗਾਵਾਂ ਤੋਂ ਮਾਨ 10 ਕੁਇੰਟਲ ਦੁੱਧ ਹਰ ਰੋਜ਼ ਪ੍ਰਾਪਤ ਕਰਦਾ ਹੈ। ਇਹ ਦੁੱਧ ਜ਼ਿਆਦਾ ਮਾਤਰਾ 'ਚ ਨੈਸਲੇ ਤੇ ਵੇਰਕਾ ਮਿਲਕ ਪਲਾਂਟ ਖ਼ਰੀਦ ਕੇ ਲੈ ਜਾਂਦੇ ਹਨ। ਕੁਝ ਖਪਤਕਾਰ ਵੀ ਇੱਥੋਂ ਦੁੱਧ ਖ਼ਰੀਦ ਕੇ ਲੈ ਜਾਂਦੇ ਹਨ। ਨੈਸਲੇ ਵਲੋਂ 28-29 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਵਲੋਂ 24 ਰੁਪਏ ਪ੍ਰਤੀ ਲਿਟਰ ਦੁੱਧ ਖਰੀਦਿਆ ਜਾਂਦਾ ਹੈ। ਮਾਨ ਸਾਰਾ ਦੁੱਧ ਨੈਸਲੇ ਨੂੰ ਇਸ ਲਈ ਨਹੀਂ ਪਾਉਂਦਾ ਮਤੇ ਨਿੱਜੀ ਖੇਤਰ ਦਾ ਇਹ ਪਲਾਂਟ ਕਿਸੇ ਵੇਲੇ ਵੀ ਇਹ ਦੁੱਧ ਲੈਣਾ ਬੰਦ ਕਰ ਦੇਵੇ ਜਾਂ ਮਾਤਰਾ ਘਟਾ ਦੇਵੇ। ਵੇਰਕਾ ਨੂੰ 4-5 ਰੁਪਏ ਸਸਤਾ ਦੇ ਕੇ ਵੀ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਭਾਵੇਂ ਨਿੱਜੀ ਖਪਤਕਾਰ ਇਸ ਡੇਅਰੀ ...
ਕਹਿੰਦੇ ਜੇ ਬਾਲਣ ਅੱਗ ਨਾ ਫੜੇ ਤਾਂ, ਭੂਕਣੇ ਨਾਲ ਫੂਕ ਮਾਰ ਕੇ ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ਦਾ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਕਰਨਾ, ਜਾਂ ਫੇਰ ਸਾਡੇ ਅੰਦਰਲੇ ਫਤੂਰ ਨੂੰ ਸਾਂਭ ਨਾ ਸਕਣ ਕਰਕੇ ਵੀ ਹੋ ਸਕਦਾ ਹੈ। ਬਹੁਤ ਵਾਰੀ ਸਾਡੀ ਅਗਿਆਨਤਾ ਤੇ ਆਪਣੇ-ਆਪ ਨੂੰ ਬਾਹਲਾ ਸਿਆਣਾ ਸਮਝਣ ਨਾਲ ਵੀ ਇਹ ਮਨ ਧੁਖਣ ਲੱਗ ਪੈਂਦਾ ਹੈ। ਅਸੀਂ ਦੂਸਰਿਆਂ ਨੂੰ ਬੇਲੋੜੀ ਨਫ਼ਰਤ ਕਰਨ ਲੱਗ ਪੈਂਦੇ ਹਾਂ। ਦੂਸਰੇ ਨੂੰ ਤਹਿਸ-ਨਹਿਸ ਕਰਨਾ ਲੋਚਦੇ ਹਾਂ। ਪਰ ਕੋਈ ਵੀ ਪੈਰ ਪੁੱਟਣ ਤੋਂ ਪਿੱਛੇ ਹਟਦੇ ਰਹਿੰਦੇ ਹਾਂ, ਹੌਸਲਾ ਕਰਨ ਦਾ ਹੀਆ ਨਹੀਂ ਪੈਂਦਾ। ਸਾਡਾ ਚੇਤਨ ਮਨ ਸਾਨੂੰ ਮਾੜਾ ਕਾਰਜ ਕਰਨ ਤੋਂ ਰੋਕਦਾ ਰਹਿੰਦਾ ਹੈ। ਇਹੋ ਜਿਹੇ ਧੁਖਦੇ ਹੋਏ ਬੰਦੇ ਨੂੰ ਜੇ ਕੋਈ ਭੂਕਣਾ ਰੂਪੀ ਇਨਸਾਨ ਟੱਕਰ ਜਾਵੇ ਤਾਂ, ਫੇਰ ਖ਼ੈਰ ਨਹੀਂ। ਬਹੁਤੇ ਜੁਰਮ ਦੂਜਿਆਂ ਵਲੋਂ ਦਿੱਤੀ ਜਾਂ ਮਾਰੀ ਫੂਕ ਕਰਕੇ ਹੀ ਹੁੰਦੇ ਹਨ। ਫੂਕ ਵਾਲਾ ਅਕਸਰ ਕਹੇਗਾ, 'ਤੂੰ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਵਿਚ ਖੇਤੀ ਦੀ ਪੜ੍ਹਾਈ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਦੇਣ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਪੜ੍ਹਾਈ ਦਾ ਨਵਾਂ ਤਿਮਾਹੀ ਢੰਗ ਸ਼ੁਰੂ ਕੀਤਾ ਜਿਸ ਵਿਚ ਪੜ੍ਹਾਉਣ ਵਾਲਾ ਅਧਿਆਪਕ ਹੀ ਇਮਤਿਹਾਨ ਲੈਂਦਾ ਸੀ ਤੇ ਨੰਬਰ ਦਿੰਦਾ ਸੀ। ਨੰਬਰਾਂ ਦੀ ਥਾਂ ਗਰੇਡਿੰਗ ਢੰਗ ਲਾਗੂ ਕੀਤਾ। ਉਨ੍ਹਾਂ ਇਹ ਵੀ ਪ੍ਰਪੱਕ ਕੀਤਾ ਕਿ ਅਧਿਆਪਕ ਇਸ ਸ਼ਕਤੀ ਦਾ ਗ਼ਲਤ ਪ੍ਰਯੋਗ ਕਰਕੇ ਕਿਸੇ ਵਿਦਿਆਰਥੀ ਨਾਲ ਬੇਇਨਸਾਫ਼ੀ ਨਾ ਕਰ ਸਕੇ। ਪਿਛੋਂ ਇਸੇ ਪ੍ਰਣਾਲੀ ਨੂੰ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੇ ਵੀ ਅਪਣਾਇਆ। ਦੇਸ਼ ਵਿਚ ਹੋ ਰਹੇ ਖੇਤੀ ਵਿਕਾਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਕਈ ਨਵੇਂ ਵਿਭਾਗ ਸਥਾਪਿਤ ਕੀਤੇ। ਜਿਨ੍ਹਾਂ ਵਿਚ ਵਣ ਖੇਤੀ, ਮੌਸਮ ਵਿਭਾਗ, ਭੋਜਨ ਵਿਗਿਆਨ, ਫ਼ੁੱਲਾਂ ਦੀ ਕਾਸ਼ਤ ਅਤੇ ਭੂ ਦ੍ਰਿਸ਼ ਪ੍ਰਮੁੱਖ ਹਨ। ਯੂਨੀਵਰਸਿਟੀ ਦੇ ਖੇਤੀ ਕਾਲਜ ਨੂੰ ਉਨ੍ਹਾਂ ਦੇਸ਼ ਦਾ ਪ੍ਰਮੁੱਖ ਕਾਲਜ ਬਣਾਇਆ, ਜਿਸ ਦੀ ਹਰੇ ਇਨਕਲਾਬ ਵਿਚ ਅਹਿਮ ਭੂਮਿਕਾ ਰਹੀ। ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਬਹੁਤ ਚਿੰਤਤ ਸਨ। ਇਸ ਪਾਸੇ ...
ਪੰਜਾਬ ਵਿਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਬਹੁਤ ਪ੍ਰਚੱਲਿਤ ਹੋ ਗਈ ਹੈ। ਆਲੂ, ਮਟਰ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਇਹ ਫ਼ਸਲ ਬਹੁਤ ਢੁੱਕਵੀਂ ਅਤੇ ਮੁਨਾਫ਼ੇ ਵਾਲੀ ਸਾਬਿਤ ਹੋ ਰਹੀ ਹੈ। ਬਹਾਰ ਰੁੱਤ ਦਾ ਇਹ ਮੌਸਮ ਇਸ ਫ਼ਸਲ ਲਈ ਬਹੁਤ ਅਨੁਕੂਲ ਹੋਣ ਕਾਰਨ ਅਤੇ ਇਸ ਸਮੇਂ ਦੌਰਾਨ ਕੀੜੇ-ਬਿਮਾਰੀਆਂ ਦਾ ਹਮਲਾ ਘੱਟ ਹੋਣ ਕਾਰਨ ਇਸ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕੀਤੇ ਗਏ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਜਿਥੇ ਕਿਸਾਨ ਇਸ ਫ਼ਸਲ ਦਾ ਚੌਖਾ (ਦਾਣਿਆਂ ਵਿਚ 14 ਫ਼ੀਸਦੀ ਨਮੀ 'ਤੇ ਪ੍ਰਤੀ ਏਕੜ 30-35 ਕੁਇੰਟਲ) ਝਾੜ ਪ੍ਰਾਪਤ ਕਰ ਰਹੇ ਹਨ, ਉਥੇ ਨਾਲ ਹੀ ਇਸ ਫ਼ਸਲ ਦੀ ਕਾਸ਼ਤ ਲਈ ਸਿੰਚਾਈ ਪਾਣੀ ਦੀ ਵੀ ਚੋਖੀ ਵਰਤੋਂ ਕਰ ਰਹੇ ਹਨ। ਸਿੰਚਾਈ ਪਾਣੀ ਦੀ ਇਸ ਮਾਤਰਾ ਵਿਚ ਵਰਤੋਂ ਇਸ ਇਲਾਕੇ ਵਿਚ ਤੇਜ਼ੀ ਨਾਲ ਘੱਟ ਰਹੇ ਭੂਮੀ ਹੇਠਲੇ ਜਲ-ਸਰੋਤਾਂ ਲਈ ਚਿੰਤਾ ਦਾ ਗੰਭੀਰ ਵਿਸ਼ਾ ਹੈ। ਸਿੰਚਾਈ ਪਾਣੀ ਦੀ ਸੰਜਮ ਨਾਲ ਵਰਤੋਂ ਸਮੇਂ ਦੀ ਲੋੜ ਹੈ ਅਤੇ ਬਹਾਰ ਰੁੱਤ ਦੀ ਮੱਕੀ ਵਿਚ ਹੇਠ ਲਿਖੇ ਨੁਕਤੇ ਅਪਣਾ ਕੇ ਸਿੰਚਾਈ ਪਾਣੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ :-
1. ਕਿਸਮਾਂ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX