ਤਾਜਾ ਖ਼ਬਰਾਂ


25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  5 minutes ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  17 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  33 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  38 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  46 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  52 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  59 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਫੁੱਲਾਂ ਨਾਲ ਸੁੰਦਰਤਾ

ਫਰਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਚਾਰੇ ਪਾਸੇ ਬਾਗ-ਬਗੀਚਿਆਂ ਵਿਚ ਫੁੱਲਾਂ ਦੀ ਖੁਸ਼ਬੂ ਘਰ-ਬਾਹਰ ਸਭ ਨੂੰ ਮਹਿਕਾ ਦਿੰਦੀ ਹੈ। ਇਨ੍ਹਾਂ ਫੁੱਲਾਂ ਨੂੰ ਜੇ ਤੁਸੀਂ ਸੁੰਦਰਤਾ ਨਿਖਾਰਨ ਲਈ ਵੀ ਵਰਤੋਂ ਵਿਚ ਲਿਆਉਂਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਸੁੰਦਰਤਾ ਸਾਧਨ ਦੇ ਦਮਕਦੀ ਚਮੜੀ ਅਤੇ ਚਮਕੀਲੇ ਵਾਲ ਪ੍ਰਾਪਤ ਕਰ ਸਕਦੇ ਹੋ।
ਅੱਜ ਭਾਵੇਂ ਫੁੱਲਾਂ ਦੇ ਸੁੰਦਰਤਾ ਉਤਪਾਦ ਆਕਰਸ਼ਕ ਪੈਕ ਵਿਚ ਮਹਿੰਗੇ ਮੁੱਲਾਂ 'ਤੇ ਬਾਜ਼ਾਰ ਵਿਚ ਉਪਲਬਧ ਹਨ ਪਰ ਇਨ੍ਹਾਂ ਉਤਪਾਦਾਂ ਨੂੰ ਲੰਮੇ ਸਮੇਂ ਤੱਕ ਤਾਜ਼ਾ ਬਣਾਈ ਰੱਖਣ ਲਈ ਜਿਨ੍ਹਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਕਰਦੇ ਹਨ। ਅਜਿਹੇ ਵਿਚ ਜੇ ਤੁਸੀਂ ਥੋੜ੍ਹਾ ਸਮਾਂ ਕੱਢ ਕੇ ਘਰ ਵਿਚ ਫੁੱਲਾਂ ਦੇ ਸਤ ਨਾਲ ਹਰਬਲ ਉਤਪਾਦ ਤਿਆਰ ਕਰ ਕੇ ਸੁੰਦਰਤਾ ਨਿਖਾਰਨ ਦੀ ਕੋਸ਼ਿਸ਼ ਕਰੋ ਤਾਂ ਇਸ ਨਾਲ ਜਿੱਥੇ ਪੈਸੇ ਦੀ ਬੱਚਤ ਹੋਵੇਗੀ, ਉੱਥੇ ਦੂਜੇ ਪਾਸੇ ਤੁਹਾਡੀ ਆਭਾ ਵਿਚ ਚਾਰ ਚੰਦ ਵੀ ਲੱਗਣਗੇ।
ਗੁਲਾਬ, ਲੇਵੇਂਡਰ, ਜੈਸਮਿਨ, ਗੁਡਹਰ ਆਦਿ ਫੁੱਲਾਂ ਦੀ ਵਰਤੋਂ ਕਰ ਕੇ ਤੁਸੀਂ ਕੁਦਰਤੀ ਸੁੰਦਰਤਾ ਪ੍ਰਾਪਤ ਕਰ ਸਕਦੇ ਹੋ। ਫੁੱਲਾਂ ਨਾਲ ਵਾਤਾਵਰਨ ਵਿਚ ਬਨਸਪਤਿਕ ਊਰਜਾ ਮਿਲਦੀ ਹੈ। ਫੁੱਲਾਂ ਦੀ ਸੁਗੰਧ ਅਤੇ ਰੰਗਾਂ ਨਾਲ ਨਾ ਕੇਵਲ ਸਾਡੀਆਂ ਇੰਦਰੀਆਂ ਆਨੰਦਿਤ ਮਹਿਸੂਸ ਹੁੰਦੀਆਂ ਹਨ, ਸਗੋਂ ਫੁੱਲਾਂ ਵਿਚ ਤਾਕਤਵਰ ਗੁਣਕਾਰੀ ਤੱਤ ਵੀ ਮੌਜੂਦ ਹੁੰਦੇ ਹਨ, ਜਿਨ੍ਹਾਂ ਤੋਂ ਅਨੁਕੂਲ, ਮਾਨਸਿਕ ਅਤੇ ਸਰੀਰਕ ਤਾਲਮੇਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਫੁੱਲਾਂ ਨਾਲ ਘਰੇਲੂ ਸੁੰਦਰਤਾ : ਗੁਲਾਬਜਲ ਨੂੰ ਚਮੜੀ ਦਾ ਬਿਹਤਰੀਨ ਟੋਨਰ ਮੰਨਿਆ ਜਾਂਦਾ ਹੈ। ਥੋੜ੍ਹੇ ਜਿਹੇ ਗੁਲਾਬਜਲ ਨੂੰ ਇਕ ਕਟੋਰੀ ਵਿਚ ਠੰਢਾ ਕਰੋ। ਕਾਟਨਵੂਲ ਦੀ ਮਦਦ ਨਾਲ ਠੰਢੇ ਗੁਲਾਬ ਜਲ ਨਾਲ ਚਮੜੀ ਨੂੰ ਸਾਫ਼ ਕਰੋ ਅਤੇ ਚਮੜੀ ਨੂੰ ਹਲਕੇ-ਹਲਕੇ ਥਪਥਪਾਓ। ਇਸ ਨਾਲ ਚਮੜੀ ਵਿਚ ਜੋਬਨਤਾ ਅਤੇ ਸਵਾਸਥਵਰਧਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਇਹ ਗਰਮੀਆਂ ਅਤੇ ਬਰਸਾਤ ਰੁੱਤ ਵਿਚ ਕਾਫੀ ਲਾਭਦਾਇਕ ਸਾਬਤ ਹੁੰਦਾ ਹੈ।
ਤੇਲੀ ਚਮੜੀ ਲਈ : ਇਕ ਚਮਚ ਗੁਲਾਬਜਲ ਵਿਚ ਦੋ-ਤਿੰਨ ਚਮਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਮਿਸ਼ਰਣ ਵਿਚ ਰੂੰ ਡੁਬੋ ਕੇ ਇਸ ਨਾਲ ਚਿਹਰੇ ਨੂੰ ਸਾਫ਼ ਕਰੋ। ਇਸ ਨਾਲ ਚਿਹਰੇ 'ਤੇ ਜਮ੍ਹਾਂ ਮੈਲ, ਗੰਦਗੀ, ਪਸੀਨੇ ਦੀ ਬਦਬੂ ਨੂੰ ਹਟਾਉਣ ਵਿਚ ਮਦਦ ਮਿਲੇਗੀ।
ਠੰਢਾ ਸੱਤ ਤਿਆਰ ਕਰਨ ਲਈ ਜਪਾ ਪੁਸ਼ਪ ਦੇ ਫੁੱਲ ਅਤੇ ਪੱਤਿਆਂ ਨੂੰ ਇਕ ਅਤੇ ਛੇ ਦੇ ਅਨੁਪਾਤ ਵਿਚ ਰਾਤ ਭਰ ਠੰਢੇ ਪਾਣੀ ਵਿਚ ਰਹਿਣ ਦਿਓ। ਫੁੱਲਾਂ ਨੂੰ ਨਿਚੋੜ ਕੇ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਨੂੰ ਡੋਲ੍ਹ ਦਿਓ। ਇਸ ਸੱਤ ਨੂੰ ਵਾਲਾਂ ਅਤੇ ਖੋਪੜੀ ਨੂੰ ਧੋਣ ਲਈ ਵਰਤੋਂ ਵਿਚ ਲਿਆ ਸਕਦੇ ਹੋ। ਇਸ ਸੱਤ ਜਾਂ ਫੁੱਲਾਂ ਦੇ ਰਸ ਵਿਚ ਮਹਿੰਦੀ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਇਹ ਵਾਲਾਂ ਦੀ ਕੰਡੀਸ਼ਨਿੰਗ ਲਈ ਵਰਤਿਆ ਜਾਂਦਾ ਹੈ।
ਗੇਂਦੇ ਜਾਂ ਕੇਲੈਂਡਯੁਲਾ ਦੇ ਤਾਜ਼ਾ ਜਾਂ ਸੁੱਕੇ ਪੱਤਿਆਂ ਦੀ ਵੀ ਕੁਦਰਤੀ ਸੁੰਦਰਤਾ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਚਾਰ ਚਮਚ ਫੁੱਲਾਂ ਨੂੰ ਉਬਲਦੇ ਪਾਣੀ ਵਿਚ ਪਾਓ ਪਰ ਇਸ ਨੂੰ ਉਬਾਲੋ ਨਾ। ਫੁੱਲਾਂ ਨੂੰ 20 ਜਾਂ 30 ਮਿੰਟ ਤੱਕ ਗਰਮ ਪਾਣੀ ਵਿਚ ਰਹਿਣ ਦਿਓ। ਇਸ ਮਿਸ਼ਰਣ ਨੂੰ ਠੰਢਾ ਹੋਣ ਤੋਂ ਬਾਅਦ ਪਾਣੀ ਨੂੰ ਕੱਢ ਦਿਓ ਅਤੇ ਮਿਸ਼ਰਣ ਨੂੰ ਵਾਲਾਂ ਦੇ ਸੰਪੂਰਨ ਰੋਗਾਂ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ। ਠੰਢੇ ਪਾਣੀ ਨਾਲ ਚਿਹਰੇ ਨੂੰ ਧੋਣ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆ ਜਾਵੇਗਾ। ਇਸ ਮਿਸ਼ਰਣ ਨਾਲ ਤੇਲੀ ਅਤੇ ਕਿੱਲ-ਮੁਹਾਸਿਆਂ ਤੋਂ ਪ੍ਰਭਾਵਿਤ ਚਮੜੀ ਨੂੰ ਬਹੁਤ ਫਾਇਦਾ ਮਿਲਦਾ ਹੈ।
**


ਖ਼ਬਰ ਸ਼ੇਅਰ ਕਰੋ

ਇਮਤਿਹਾਨਾਂ ਦੇ ਦਿਨ: ਵਿਦਿਆਰਥੀਆਂ 'ਚ ਵਧਦਾ ਤਣਾਅ

ਕੋਈ ਵੀ ਕੰਮ ਕਰਨਾ ਹੋਵੇ, ਚਾਹੇ ਕਿਤੇ ਜਾਣਾ ਹੋਵੇ ਜਾਂ ਘਰ 'ਚ ਕੋਈ ਕਾਰਜ ਹੋਵੇ, ਥੋੜ੍ਹੀ ਜਿਹੀ ਬੇਚੈਨੀ ਤੇ ਮਨ 'ਤੇ ਛਾਇਆ ਤਣਾਅ ਸੁਭਾਵਿਕ ਹੈ। ਵਿਦਿਆਰਥੀਆਂ ਦੇ ਜੀਵਨ ਵਿਚ ਇਮਤਿਹਾਨ ਦੀ ਘੜੀ ਸਭ ਤੋਂ ਵੱਧ ਮਹੱਤਵ ਰੱਖਦੀ ਹੈ। ਇਨ੍ਹਾਂ ਦਿਨਾਂ ਵਿਚ ਪੇਪਰਾਂ ਦੀ ਚਿੰਤਾ ਉਨ੍ਹਾਂ ਦੇ ਮਨ 'ਤੇ ਤਣਾਅ ਦੀ ਸਥਿਤੀ ਪੈਦਾ ਕਰਦੀ ਹੈ। ਉਨ੍ਹਾਂ ਨੂੰ ਸਿਰਫ਼ ਪਾਸ ਹੋਣ ਦੀ ਚਿੰਤਾ ਨਹੀਂ ਸਤਾਉਂਦੀ, ਸਗੋਂ ਇਸ ਗੱਲ ਦਾ ਫਿਕਰ ਵੱਧ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ? ਕਿਤੇ ਮੇਰੇ ਸਾਥੀਆਂ ਦੇ ਮੇਰੇ ਤੋਂ ਵੱਧ ਨੰਬਰ ਨਾ ਆ ਜਾਣ ਜਾਂ ਜੇ ਮੈਂ ਆਪਣੇ ਮਾਪਿਆਂ ਦੀ ਉਮੀਦ 'ਤੇ ਪੂਰਾ ਨਾ ਉਤਰ ਸਕਿਆ ਤਾਂ ਕੀ ਹੋਵੇਗਾ? ਇਸ ਵੇਲੇ ਬੀਤੇ ਵਕਤ ਦਾ ਅਵੇਸਲਾਪਣ ਵੀ ਉਨ੍ਹਾਂ ਨੂੰ ਅਖਰਨ ਲਗਦਾ ਹੈ ਅਤੇ ਉਹ ਆਪਣੀ ਹੀ ਕਰਨੀ ਪ੍ਰਤੀ ਗਿਲਾਨੀ ਮਹਿਸੂਸ ਕਰਨ ਲਗਦੇ ਹਨ ਅਤੇ ਅਕਸਰ ਸੋਚਦੇ ਹਨ ਕਿ ਕਾਸ਼! ਮੈਂ ਸ਼ੁਰੂ ਤੋਂ ਮਿਹਨਤ ਕੀਤੀ ਹੁੰਦੀ। ਕੁਝ ਵਿਦਿਆਰਥੀ ਇਸ ਤਣਾਅ ਨੂੰ ਸਹਿਣ ਕਰਨ ਤੋਂ ਅਸਮਰੱਥ ਹੁੰਦੇ ਹਨ ਅਤੇ ਉਹ ਅਕਸਰ ਇਨ੍ਹਾਂ ਦਿਨਾਂ ਵਿਚ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਜੀਅ ਮਿਚਲਾਉਣਾ, ਭੁੱਖ ਨਾ ਲੱਗਣੀ, ਸਿਰ ਦੁਖਣਾ, ਗੱਲ-ਗੱਲ 'ਤੇ ਗੁੱਸਾ ਆਉਣਾ, ਮਾਨਸਿਕ ਚਿੰਤਾ ਦੇ ਪਹਿਲੇ ਲੱਛਣ ਹਨ।
ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਕੁਝ ਮਾਤਰਾ ਤੱਕ ਤਣਾਅ ਸਾਕਾਰਾਤਮਕ ਸਥਿਤੀ ਪੈਦਾ ਕਰਦਾ ਹੈ ਜਿਵੇਂ ਕਿ ਹਲਕੇ ਤਣਾਅ ਨਾਲ ਵਿਦਿਆਰਥੀ ਇਹ ਤੈਅ ਕਰਦਾ ਹੈ ਕਿ ਉਸ ਤੋਂ ਕੁਝ ਛੁੱਟ ਨਾ ਜਾਵੇ ਤੇ ਇਮਤਿਹਾਨ ਦੇ ਦਿਨਾਂ ਵਿਚ ਉਹ ਆਪਣੀ ਪੜ੍ਹਾਈ ਅਤੇ ਸਿਹਤ ਦੋਵਾਂ ਵਿਚ ਸੰਤੁਲਨ ਬਣਾ ਕੇ ਰੱਖਦਾ ਹੈ। ਵਕਤ ਦਾ ਪਾਬੰਦ ਅਤੇ ਨਿਯਮ ਨੂੰ ਨਿਭਾਉਂਦਾ ਹੋਇਆ ਉਹ ਆਪਣੇ ਉਦੇਸ਼ ਦੀ ਪੂਰਤੀ ਸਹਿਜ ਸੁਭਾਅ ਕਰ ਲੈਂਦਾ ਹੈ। ਇਸ ਦੇ ਉਲਟ ਬੀਤੇ ਵਕਤ ਦੀਆਂ ਗਲਤੀਆਂ ਵਿਚ ਉਲਝ ਕੇ ਆਤਮ ਗਿਲਾਨੀ ਨਾਲ ਲਬਰੇਜ਼ ਵਿਦਿਆਰਥੀ ਆਪਣੇ ਅੱਜ ਦੀ ਤਾਣੀ ਨੂੰ ਉਲਝਾ ਦਿੰਦਾ ਹੈ। ਉਸ ਦੀ ਸੋਚ ਨਾਕਾਰਾਤਮਕ ਹੋ ਨਿਬੜਦੀ ਹੈ ਅਤੇ ਕਈ ਵਾਰ ਉਹ ਆਪਣੇ ਉਦੇਸ਼ ਦੀ ਪੂਰਤੀ ਲਈ ਅਯੋਗ ਢੰਗਾਂ ਦੀ ਵਰਤੋਂ ਕਰਨ ਦੇ ਜੁਗਾੜ ਵੀ ਸੋਚਣ ਲੱਗ ਜਾਂਦਾ ਹੈ, ਜਿਸ ਦੇ ਸਿੱਟੇ ਅਕਸਰ ਭਿਆਨਕ ਹੀ ਨਿਕਲਦੇ ਹਨ। ਅਜਿਹੇ ਵਿਦਿਆਰਥੀ ਨੂੰ ਸਹਿਜ ਤੋਂ ਕੰਮ ਲੈ ਕੇ ਹਾਂ-ਪੱਖੀ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਭੂਤਕਾਲ ਨੂੰ ਵਰਤਮਾਨ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। 'ਜਦੋਂ ਜਾਗੋ ਉਦੋਂ ਸਵੇਰਾ' ਦੀ ਸੋਚ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸੰਵਾਰਨ ਦੀ ਵਿਉਂਤ ਘੜਨੀ ਚਾਹੀਦੀ ਹੈ। ਜਿਵੇਂ ਕਿ ਜਦੋਂ ਵਿਦਿਆਰਥੀ ਨੂੰ ਤਣਾਅ ਸਤਾਉਣ ਲੱਗੇ ਤਾਂ ਉਸ ਨੂੰ ਅਜਿਹਾ ਸੋਚਣਾ ਚਾਹੀਦਾ ਹੈ ਕਿ ਮੈਂ ਆਪਣੇ ਵਲੋਂ ਮਿਹਨਤ ਕਰਾਂਗਾ, ਸਿੱਟਾ ਜੋ ਵੀ ਹੋਵੇ, ਖਿੜੇ ਮੱਥੇ ਪ੍ਰਵਾਨ ਕਰਾਂਗਾ। ਕੀ ਹੋਇਆ, ਮੈਂ ਪਹਿਲਾਂ ਮਿਹਨਤ ਨਹੀਂ ਕੀਤੀ ਪਰ ਅੱਜ ਤੋਂ ਬਾਅਦ ਮੈਂ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਾਂਗਾ। ਮੈਂ ਆਪਣੇ ਮਾਪਿਆਂ ਨਾਲ ਵਾਅਦਾ ਕਰਾਂਗਾ ਕਿ ਮੈਂ ਕਦੇ ਕੋਈ ਅਜਿਹਾ ਕਦਮ ਨਹੀਂ ਚੁੱਕਾਂਗਾ, ਜੋ ਉਨ੍ਹਾਂ ਨੂੰ ਤਕਲੀਫ਼ ਦੇਵੇ। ਜ਼ਿੰਦਗੀ ਇਥੇ ਖ਼ਤਮ ਨਹੀਂ ਹੁੰਦੀ, ਇਸ ਵਿਚ ਹੋਰ ਵੀ ਬਹੁਤ ਕੁਝ ਹੈ, ਜੋ ਮੈਂ ਕਰ ਸਕਦਾ ਹਾਂ, ਮੈਂ ਕਦੇ ਹਾਰਾਂਗਾ ਨਹੀਂ। ਅਜਿਹੀ ਸੋਚ ਵਿਦਿਆਰਥੀ ਨੂੰ ਤਣਾਅ ਤੋਂ ਮੁਕਤੀ ਹੀ ਨਹੀਂ ਦੇਵੇਗੀ, ਸਗੋਂ ਉਸ ਅੰਦਰ ਨਵੀਂ ਊਰਜਾ ਵੀ ਭਰੇਗੀ, ਜਿਸ ਦਾ ਸਦਕਾ ਉਸ ਦਾ ਭਵਿੱਖ ਉੱਜਲਾ ਹੋਵੇਗਾ।
ਇਮਤਿਹਾਨਾਂ ਦੇ ਦਿਨਾਂ ਵਿਚ ਵਿਦਿਆਰਥੀ ਦੀ ਜ਼ਿੰਦਗੀ ਵਿਚ ਮਾਪੇ ਅਤੇ ਅਧਿਆਪਕਾਂ ਦਾ ਵੀ ਇਕ ਖਾਸ ਯੋਗਦਾਨ ਰਹਿੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਨੂੰ ਇਨ੍ਹਾਂ ਦਿਨਾਂ ਵਿਚ ਭਰਪੂਰ ਪਿਆਰ ਦੇ ਨਾਲ ਉਸ ਦੀ ਪੌਸ਼ਟਿਕ ਖੁਰਾਕ ਦਾ ਵੀ ਧਿਆਨ ਰੱਖਣ ਅਤੇ ਹਰ ਸਥਿਤੀ ਵਿਚ ਉਨ੍ਹਾਂ ਦੇ ਨਾਲ ਹੋਣ ਦਾ ਭਰੋਸਾ ਵੀ ਦਿਵਾਉਣ। ਅਧਿਆਪਕ ਵੀ ਵਿਦਿਆਰਥੀਆਂ ਨੂੰ ਜਿਥੇ ਪੜ੍ਹਾਈ ਵਿਚ ਮਦਦ ਕਰ ਸਕਦੇ ਹਨ, ਉਥੇ ਉਨ੍ਹਾਂ ਵਿਚ ਹਰ ਸਥਿਤੀ ਨੂੰ ਖਿੜੇ ਮੱਥੇ ਸਹਿਣ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਨ। ਅਧਿਆਪਕ ਵਿਦਿਆਰਥੀ ਲਈ ਰੱਬ ਵਰਗਾ ਹੁੰਦਾ ਹੈ, ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਮਨਾਂ ਅੰਦਰ ਤਣਾਅ ਦੀ ਸਥਿਤੀ ਨੂੰ ਪੈਦਾ ਹੀ ਨਾ ਹੋਣ ਦੇਣ। ਆਪਣੀ ਯੋਗ ਅਗਵਾਈ ਸਦਕਾ ਉਹ ਵਿਦਿਆਰਥੀਆਂ ਅੰਦਰ ਹਰ ਸਥਿਤੀ ਦਾ ਸਾਹਮਣਾ ਕਰਨ ਦੀ ਪ੍ਰਵਿਰਤੀ ਦੇ ਨਾਲ-ਨਾਲ ਉਨ੍ਹਾਂ ਨੂੰ ਸੁਚੱਜੀ ਜੀਵਨ ਜਾਚ ਸਿਖਾ ਸਕਦੇ ਹਨ।


-ਪ੍ਰਿੰਸੀਪਲ, ਬਲੋਜ਼ਮਜ਼ ਕਾਨਵੈਂਟ ਸਕੂਲ, ਸਿਧਵਾਂ ਬੇਟ ਰੋਡ, ਜਗਰਾਉਂ। ਮੋਬਾ: 98887-85887

ਬਾਥਰੂਮ ਲਈ ਉਪਯੋਗੀ ਨੁਸਖੇ

* ਟਾਇਲਟ ਕਲੀਨਰ : ਕੋਕਾ-ਕੋਲਾ ਦੀ ਇਕ ਵੱਡੀ ਬੋਤਲ ਲੈ ਕੇ ਸਾਰੀ ਕੋਕ ਟਾਇਲਟ ਸੀਟ ਦੇ ਅੰਦਰਲੇ ਹਿੱਸੇ ਵਿਚ ਪਾਓ ਤੇ ਫਿਰ ਦਸ ਕੁ ਮਿੰਟਾਂ ਬਾਅਦ ਪਾਣੀ ਛੱਡ ਦਿਓ।
* ਜੰਗ (ਰਸਟ) ਹਟਾਉਣਾ : ਬਾਥਰੂਮ ਵਿਚ ਲੱਗੀਆਂ ਟੂਟੀਆਂ ਦੇ ਪਿਛਲੇ ਹਿੱਸੇ ਤੋਂ ਜੰਗ ਦੀ ਸਫ਼ਾਈ ਲਈ 15 ਮਿੰਟ ਕੈਚਅਪ ਲਗਾਓ ਤੇ ਬਾਅਦ ਵਿਚ ਧੋ ਦਿਓ।
* ਹੈਂਡਵਾਸ਼ : ਸਾਬਣ ਦੇ ਟੁਕੜੇ ਕੱਦੂਕਸ਼ ਕਰ ਕੇ, ਗੈਸ 'ਤੇ ਪਤੀਲੀ ਰੱਖ ਕੇ, ਵਿਚ ਮਿਸ਼ਰਣ ਤੇ ਥੋੜ੍ਹਾ ਪਾਣੀ ਪਾ ਕੇ ਉਬਾਲ ਆਉਣ 'ਤੇ ਮਿਸ਼ਰਣ ਡੱਬੀ ਵਿਚ ਭਰ ਲਵੋ।
* ਸ਼ਾਵਰ ਦੀ ਸਫ਼ਾਈ : ਸ਼ਾਵਰ 'ਤੇ ਲਿਫਾਫਾ ਚੜ੍ਹਾ ਕੇ ਦੋ ਘੰਟੇ ਲਈ ਰੱਖੋ, ਲਿਫਾਫੇ ਵਿਚ ਪਾਣੀ ਤੇ ਵਿਨੇਗਰ ਮਿਲਾਉਣ ਤੋਂ ਬਾਅਦ ਲਿਫਾਫਾ ਚੜ੍ਹਾਉਣਾ ਹੈ।
* ਸ਼ੀਸ਼ੇ ਦਾ ਭਾਫ਼ ਤੋਂ ਬਚਾਅ : ਸ਼ੀਸ਼ੇ 'ਤੇ ਸ਼ੇਵਿੰਗ ਫੋਮ ਕੱਪੜੇ ਜਾਂ ਟਿਸ਼ੂ ਨਾਲ ਲਗਾ ਕੇ ਹਲਕਾ ਜਿਹਾ ਘਸਾ ਦਿਓ।
* ਟੂਟੀਆਂ ਦੀ ਚਮਕ : ਟੂਟੀਆਂ ਨੂੰ ਵਿਨੇਗਰ ਦੀ ਵਰਤੋਂ ਕਰ ਕੇ ਬੁਰਸ਼ ਨਾਲ ਰਗੜ ਕੇ ਚਮਕਾਓ।


-ਸਿਮਰਨਜੀਤ ਕੌਰ
simranjeet.dhiman16@gmail.com

ਕੀ ਤੁਸੀਂ ਖਾਣਾ ਖਾਣ ਦੇ ਸਹੀ ਨਿਯਮਾਂ ਦਾ ਪਾਲਣ ਕਰਦੇ ਹੋ?

ਖਾਣਾ ਖਾਣ ਦੇ ਸਹੀ ਨਿਯਮ ਸਾਨੂੰ ਤੰਦਰੁਸਤ ਤਾਂ ਬਣਾਉਂਦੇ ਹੀ ਹਨ, ਇਸ ਨਾਲ ਅਸੀਂ ਲੰਬੀ ਉਮਰ ਵੀ ਜਿਉਂਦੇ ਹਾਂ। ਖਾਣੇ ਦੀਆਂ ਗ਼ਲਤ ਆਦਤਾਂ ਅਤੇ ਤੌਰ-ਤਰੀਕੇ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਮਾਤਰਾ ਵਿਚ ਅਸੰਤੁਲਨ ਪੈਦਾ ਹੁੰਦਾ ਹੈ ਅਤੇ ਖਾਣ-ਪੀਣ ਦੀਆਂ ਸਹੀ ਆਦਤਾਂ ਦੀ ਕਮੀ ਕਾਰਨ ਸਾਡੀ ਸਿਹਤ 'ਤੇ ਵੀ ਇਸ ਦਾ ਬੁਰਾ ਅਸਰ ਹੁੰਦਾ ਹੈ। ਖਾਣ-ਪੀਣ ਦੇ ਮਾਮਲੇ ਵਿਚ ਸਫ਼ਾਈ ਰੱਖਣੀ, ਖਾਣ ਤੋਂ ਪਹਿਲਾਂ ਹੱਥ ਧੋਣੇ, ਸਾਫ਼ ਭਾਂਡਿਆਂ ਵਿਚ ਖਾਣਾ, ਜਿਨ੍ਹਾਂ ਭਾਂਡਿਆਂ ਵਿਚ ਖਾਣਾ ਸਟੋਰ ਕੀਤਾ ਜਾਵੇ, ਉਨ੍ਹਾਂ ਦੀ ਸਾਫ਼-ਸਫ਼ਾਈ, ਇਨ੍ਹਾਂ ਸਭ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਕੀ ਤੁਸੀਂ ਖਾਣਾ ਖਾਣ ਦੇ ਨਿਯਮਾਂ ਤੋਂ ਜਾਣੂ ਹੋ? ਜ਼ਰਾ ਪਰਖੋ ਤਾਂ ਇਸ ਕੁਇਜ਼ ਦੇ ਜ਼ਰੀਏ ਆਪਣੇ-ਆਪ ਨੂੰ-
1. ਹਰ ਰੋਜ਼ ਖਾਣੇ ਦੇ ਸਮੇਂ ਦੀ ਰੁਟੀਨ ਕੀ ਹੈ?
(ਕ) ਸਵੇਰੇ, ਦੁਪਹਿਰ ਅਤੇ ਰਾਤ ਦਾ ਖਾਣਾ ਤੈਅ ਸਮੇਂ 'ਤੇ ਖਾਂਦੇ ਹੋ।
(ਖ) ਜਦੋਂ ਸਮਾਂ ਮਿਲੇ, ਉਦੋਂ ਖਾਂਦੇ ਹੋ।
(ਗ) ਜਦੋਂ ਭੁੱਖ ਲਗਦੀ ਹੈ, ਖਾ ਲੈਂਦੇ ਹੋ।
2. ਇਕ ਖਾਣੇ ਅਤੇ ਦੂਜੇ ਖਾਣੇ ਦੇ ਵਿਚਕਾਰ ਕਿੰਨੇ ਸਮੇਂ ਦਾ ਫਰਕ ਰੱਖਦੇ ਹੋ?
(ਕ) ਹਰ ਘੰਟੇ ਬਾਅਦ।
(ਖ) 3 ਤੋਂ 4 ਘੰਟੇ।
(ਗ) 1 ਤੋਂ 6 ਘੰਟੇ।
3. ਖਾਣੇ ਦੇ ਵਿਚ ਤੁਸੀਂ ਕਿਹੋ ਜਿਹੇ ਸਨੈਕਸ ਲੈਂਦੇ ਹੋ?
(ਕ) ਬਾਹਰ ਦੀਆਂ ਤਲੀਆਂ-ਭੁੰਨੀਆਂ ਚੀਜ਼ਾਂ ਹੀ ਚੰਗੀਆਂ ਲਗਦੀਆਂ ਹਨ।
(ਖ) ਘਰ ਦੇ ਬਣੇ ਸਨੈਕਸ ਹੀ ਪਸੰਦ ਹਨ।
(ਗ) ਸਨੈਕਸ ਤੋਂ ਜਿੰਨਾ ਸੰਭਵ ਹੋਵੇ, ਦੂਰ ਰਹਿੰਦੇ ਹੋ।
4. ਐਕਸਰਸਾਈਜ਼ ਤੋਂ ਬਾਅਦ ਤੁਸੀਂ ਕੀ ਖਾਂਦੇ ਹੋ?
(ਕ) ਅਕਸਰ ਸਨੈਕਸ ਦਾ ਮਜ਼ਾ ਲੈਂਦੇ ਹੋ।
(ਖ) ਸਨੈਕਸ ਦੀ ਬਜਾਏ ਹੈਲਥੀ ਡ੍ਰਿੰਕਸ ਲੈਂਦੇ ਹੋ।
(ਗ) ਸਨੈਕਸ ਅਤੇ ਡ੍ਰਿੰਕ ਦੋਵੇਂ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਲੈਂਦੇ ਹੋ।
5. ਖਾਣਾ ਖਾਣ ਦਾ ਤੁਹਾਡਾ ਤਰੀਕਾ ਕੀ ਹੈ?
(ਕ) ਖਾਣਾ ਚਬਾ-ਚਬਾ ਕੇ ਆਰਾਮ ਨਾਲ ਖਾਂਦੇ ਹੋ।
(ਖ) ਘੱਟ ਸਮਾਂ ਹੋਣ ਕਾਰਨ ਛੇਤੀ-ਛੇਤੀ ਖਾਂਦੇ ਹੋ।
(ਗ) ਮੌਕੇ ਦੇ ਅਨੁਸਾਰ ਖਾਂਦੇ ਹੋ।
6. ਪਾਣੀ ਪੀਣ ਦੇ ਮਾਮਲੇ ਵਿਚ ਤੁਹਾਡੀ ਕੀ ਰੋਜ਼ਮਰਾ ਹੈ?
(ਕ) ਗਰਮੀ ਵਿਚ ਤਾਂ 10-12 ਗਿਲਾਸ ਪੀਂਦੇ ਹੋ ਪਰ ਸਰਦੀ ਵਿਚ ਸਿਰਫ ਇਕ ਜਾਂ ਦੋ ਗਿਲਾਸ ਹੀ ਪੀਂਦੇ ਹੋ।
(ਖ) ਸਰਦੀ ਹੋਵੇ ਜਾਂ ਗਰਮੀ, ਹਰ ਰੋਜ਼ 8 ਤੋਂ 10 ਗਿਲਾਸ ਪਾਣੀ ਪੀਂਦੇ ਹੋ।
(ਗ) ਕੋਈ ਤੈਅਸ਼ੁਦਾ ਨਿਯਮ ਨਹੀਂ ਹੈ, ਜਦੋਂ ਪਿਆਸ ਲੱਗੇ ਪੀ ਲੈਂਦੇ ਹੋ।
7. ਰਾਤ ਦਾ ਖਾਣਾ ਖਾਣ ਦਾ ਨਿਯਮ ਕੀ ਹੈ?
(ਕ) ਖਾਣਾ ਦੇਰ ਨਾਲ ਖਾ ਕੇ ਤੁਰੰਤ ਸੌਂ ਜਾਂਦੇ ਹੋ।
(ਖ) ਸੌਣ ਤੋਂ 3-4 ਘੰਟੇ ਪਹਿਲਾਂ ਖਾਣਾ ਖਾ ਲੈਂਦੇ ਹੋ।
(ਗ) ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾ ਕੇ ਟਹਿਲਦੇ ਜ਼ਰੂਰ ਹੋ।
8. ਰਾਤ ਨੂੰ ਸੌਣ ਤੋਂ ਪਹਿਲਾਂ ਕੀ ਲੈਂਦੇ ਹੋ?
(ਕ) ਇਕ ਕੱਪ ਚਾਹ ਜਾਂ ਕੌਫੀ।
(ਖ) ਦੋ-ਤਿੰਨ ਗਿਲਾਸ ਪਾਣੀ।
(ਗ) ਇਕ ਗਿਲਾਸ ਗਰਮ ਦੁੱਧ।
9. ਬਾਹਰ ਖਾਣਾ ਖਾਣ ਸਬੰਧੀ ਤੁਹਾਡੀ ਕੀ ਰੁਟੀਨ ਹੈ?
(ਕ) ਕਦੇ-ਕਦੇ ਬਾਹਰ ਦਾ ਖਾ ਲੈਂਦੇ ਹੋ। (ਖ) ਰੋਜ਼ ਬਾਹਰ ਖਾਣਾ ਚੰਗਾ ਲਗਦਾ ਹੈ। (ਗ) ਬਾਹਰ ਖਾਂਦੇ ਹੋ ਪਰ ਭੁੱਖ ਤੋਂ ਘੱਟ ਖਾਂਦੇ ਹੋ।
10. ਤੁਹਾਡਾ ਖਾਣਾ ਖਾਣ ਦਾ ਤਰੀਕਾ ਕੀ ਹੈ?
(ਕ) ਪਰਿਵਾਰ ਦੇ ਨਾਲ ਮਿਲ ਕੇ ਖਾਂਦੇ ਹੋ। (ਖ) ਆਪਣੇ ਕਮਰੇ ਵਿਚ ਟੀ. ਵੀ. ਦੇਖਦੇ ਹੋਏ ਖਾਣਾ ਖਾਂਦੇ ਹੋ।
(ਗ) ਜਿਥੇ ਮਨ ਕਰੇ, ਉਥੇ ਬੈਠ ਕੇ ਖਾ ਲੈਂਦੇ ਹੋ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਦੇ ਦਿੱਤੇ ਗਏ ਬਦਲਾਂ ਨੂੰ ਧਿਆਨ ਨਾਲ ਪੜ੍ਹ ਕੇ ਉਸੇ ਬਦਲ 'ਤੇ ਟਿਕ ਲਗਾਇਆ ਹੈ, ਜੋ ਅਸਲ ਵਿਚ ਤੁਹਾਡੇ 'ਤੇ ਲਾਗੂ ਹੁੰਦਾ ਹੈ ਤਾਂ ਹੁਣ ਅੰਕਾਂ ਦੇ ਆਧਾਰ 'ਤੇ ਖਾਣਾ ਖਾਣ ਦੇ ਸਬੰਧ ਵਿਚ ਸਹੀ ਨਿਯਮਾਂ ਦੇ ਪਾਲਣ 'ਤੇ ਆਪਣੇ ਆਂਕਲਣ ਨੂੰ ਲੈ ਕੇ ਤਿਆਰ ਹੋ ਜਾਓ। ਜੇ ਤੁਹਾਨੂੰ 40 ਤੋਂ 50 ਅੰਕ ਮਿਲੇ ਹਨ ਤਾਂ ਸਮਝੋ ਕਿ ਖਾਣਾ ਖਾਣ ਨਾਲ ਸਬੰਧਤ ਨਿਯਮਾਂ ਦੇ ਪਾਲਣ ਵਿਚ ਤੁਸੀਂ 'ਏ' ਸ਼੍ਰੇਣੀ ਵਿਚ ਰੱਖਣ ਯੋਗ ਹੋ। ਜੇ ਤੁਸੀਂ 30 ਤੋਂ 40 ਅੰਕ ਹਾਸਲ ਕੀਤੇ ਹਨ ਤਾਂ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੈ। ਖਾਣਾ ਖਾਣ ਦੇ ਸਹੀ ਨਿਯਮਾਂ ਦੀ ਸਮਝ ਤੁਹਾਡੇ ਵਿਚ ਹੈ ਪਰ ਅਨੁਸ਼ਾਸਨ ਦੀ ਥੋੜ੍ਹੀ ਕਮੀ ਦੇ ਕਾਰਨ ਤੁਹਾਡੇ ਅੰਕਾਂ ਦਾ ਗ੍ਰਾਫ ਹੋਰ ਬਿਹਤਰ ਹੋ ਸਕਦਾ ਹੈ। ਜੇ ਤੁਸੀਂ 20 ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਸਮਝੋ ਕਿ ਖਾਣੇ ਸਬੰਧੀ ਤੁਹਾਡੇ ਵਿਚ ਗਿਆਨ ਦੀ ਕਮੀ ਹੈ। ਖਾਣਾ ਸਿਰਫ ਖਾਣਾ ਨਹੀਂ ਹੈ, ਇਸ ਨੂੰ ਜੇ ਅਸੀਂ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਖਾਈਏ ਤਾਂ ਤੰਦਰੁਸਤ ਰਹਿ ਸਕਦੇ ਹਾਂ। ਤੁਹਾਨੂੰ ਇਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਲਾਭਦਾਇਕ ਘਰੇਲੂ ਨੁਸਖੇ

* ਚਮੜੀ 'ਤੇ ਪਏ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਦੀਆਂ ਛਿੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਹਫ਼ਤੇ ਵਿਚ ਇਕ ਵਾਰ ਚੰਦਨ ਦਾ ਲੇਪ ਲਗਾਉਣ ਨਾਲ ਚਿਹਰੇ ਦੀ ਚਮੜੀ ਮੁਲਾਇਮ ਰਹਿੰਦੀ ਹੈ।
* ਗੂੜ੍ਹੀ ਨੀਂਦ ਨਾਲ ਚਮੜੀ ਦੀ ਚਮਕ ਬਰਕਰਾਰ ਰਹਿੰਦੀ ਹੈ। ਇਸ ਲਈ ਨੀਂਦ ਗੂੜ੍ਹੀ ਲਓ। * ਮੈਡੀਕੇਟਿਡ ਸੋਪ ਨਾਲ ਚਿਹਰਾ ਧੋਣ ਨਾਲ ਪ੍ਰਦੂਸ਼ਣ ਦਾ ਪ੍ਰਭਾਵ ਚਿਹਰੇ 'ਤੇ ਨਹੀਂ ਪੈਂਦਾ।
* ਦਾਲ, ਚੌਲ ਧੋਣ ਤੋਂ ਬਾਅਦ ਪਾਣੀ ਸੁੱਟੋ ਨਾ, ਉਸ ਨੂੰ ਇਕ ਡੱਬੇ ਵਿਚ ਰੱਖ ਦਿਓ। ਉਹ ਪਾਣੀ ਪੌਦਿਆਂ ਨੂੰ ਪਾਓ। ਪੌਦਿਆਂ ਨੂੰ ਖੁਰਾਕ ਮਿਲੇਗੀ।
* ਲੱਕੜੀ ਦਾ ਫਰਨੀਚਰ ਲੰਮਾ ਸਮਾਂ ਚੱਲੇ, ਇਸ ਵਾਸਤੇ ਦੀਮਕ ਅਤੇ ਪਾਣੀ ਤੋਂ ਫਰਨੀਚਰ ਨੂੰ ਬਚਾਅ ਕੇ ਰੱਖੋ।
* ਰੋਜ਼ ਕੀ ਬਣਾਈਏ, ਇਸ ਸਮੱਸਿਆ ਨੂੰ ਸੁਲਝਾਉਣ ਲਈ ਪੂਰੇ ਹਫ਼ਤੇ ਦਾ ਮੇਨੂ ਬਣਾ ਲਓ। ਮੇਨੂ ਬਣਾਉਂਦੇ ਸਮੇਂ ਪਰਿਵਾਰ ਦੇ ਮੈਂਬਰਾਂ ਦੀ ਸਲਾਹ ਵੀ ਲੈ ਲਓ।
* ਅਚਾਰ ਵਿਚ ਹਲਦੀ ਪਾਉਣ ਨਾਲ ਅਚਾਰ ਛੇਤੀ ਖਰਾਬ ਨਹੀਂ ਹੁੰਦਾ।
* ਸਬਜ਼ੀ ਜਾਂ ਦਾਲ ਵਿਚ ਲੂਣ ਜ਼ਿਆਦਾ ਹੋ ਗਿਆ ਹੋਵੇ ਤਾਂ ਉਸ ਵਿਚ ਆਟੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਪਾ ਦੇਣ ਨਾਲ ਲੂਣ ਘੱਟ ਹੋ ਜਾਵੇਗਾ।
* ਰੋਟੀ ਨੂੰ ਨਰਮ ਰੱਖਣ ਲਈ ਆਟਾ ਗੁੰਨ੍ਹਦੇ ਸਮੇਂ ਥੋੜ੍ਹਾ ਜਿਹਾ ਬੇਕਿੰਗ ਸੋਢਾ ਮਿਲਾ ਦਿਓ। ਇਸ ਆਟੇ ਦੀ ਰੋਟੀ ਨਰਮ ਬਣੇਗੀ।
* ਫਰਨੀਚਰ 'ਤੇ ਅਖ਼ਬਾਰ, ਮੈਗਜ਼ੀਨ, ਪੈੱਨ ਖੁੱਲ੍ਹਾ ਨਾ ਛੱਡੋ। ਅਜਿਹਾ ਕਰਨ ਨਾਲ ਇਨ੍ਹਾਂ ਦੀ ਸਿਆਹੀ ਫਰਨੀਚਰ ਦੀ ਸ਼ੋਭਾ ਘਟਾ ਸਕਦੀ ਹੈ।
* ਦਹੀਂ ਖੱਟਾ ਹੋ ਜਾਣ 'ਤੇ ਉਸ ਦੀ ਕੜ੍ਹੀ ਬਣਾ ਸਕਦੇ ਹੋ ਜਾਂ ਦਹੀਂ ਨੂੰ ਮੁਲਾਇਮ ਕੱਪੜੇ ਵਿਚ ਬੰਨ੍ਹ ਕੇ ਕੁਝ ਦੇਰ ਲਈ ਲਟਕਾ ਦਿਓ, ਖੱਟਾ ਪਾਣੀ ਨਿਕਲ ਜਾਵੇਗਾ। ਚਾਹੋ ਤਾਂ ਉਸ ਵਿਚ ਥੋੜ੍ਹੀ ਖੰਡ, ਕੱਟੇ ਹੋਏ ਬਦਾਮ ਮਿਲਾ ਕੇ ਫ੍ਰੀਜ਼ਰ ਵਿਚ ਰੱਖ ਦਿਓ। ਥੋੜ੍ਹੇ ਸਮੇਂ ਬਾਅਦ ਉਸ ਨੂੰ ਖਾਓ। ਬਹੁਤ ਸਵਾਦੀ ਅਤੇ ਸਿਹਤਦਾਇਕ ਮਿਸ਼ਠਾਨ ਤਿਆਰ ਹੋ ਜਾਵੇਗਾ।
* ਫਰਨੀਚਰ 'ਤੇ ਮੋਮ ਡਿਗ ਜਾਵੇ ਤਾਂ ਕਿਸੇ ਨੋਕ ਵਾਲੀ ਚੀਜ਼ ਨਾਲ ਨਾ ਖੁਰਚੋ। ਇਸ ਨਾਲ ਫਰਨੀਚਰ ਖਰਾਬ ਹੋ ਜਾਂਦਾ ਹੈ। ਉਸ ਨੂੰ ਸੁੱਕਣ ਦਿਓ, ਫਿਰ ਉਤਾਰੋ, ਅਸਾਨੀ ਨਾਲ ਉਤਰ ਜਾਵੇਗਾ।
* ਵਾਲਾਂ ਦੀ ਮਜ਼ਬੂਤੀ ਲਈ ਵਿਟਾਮਿਨ 'ਸੀ' ਯੁਕਤ ਤੇਲ ਲਗਾਓ। ਤੇਲ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ।
* ਸਰਦੀ ਲੱਗਣ 'ਤੇ ਅਦਰਕ, ਤੁਲਸੀ, ਕਾਲੀ ਮਿਰਚ ਅਤੇ ਬਤਾਸ਼ੇ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
* ਦਾਲਾਂ, ਚੌਲਾਂ ਵਿਚ ਕੀੜਾ ਛੇਤੀ ਲਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਦਾਲਾਂ, ਚੌਲਾਂ ਵਿਚ ਨਿੰਮ ਦੇ ਪੱਤੇ, ਹਲਦੀ ਅਤੇ ਲਸਣ ਦੀਆਂ ਤੁਰੀਆਂ ਰੱਖੋ।


-ਸੁਨੀਤਾ ਗਾਬਾ

ਰਸੋਈ ਗੈਸ ਦੀ ਵਰਤੋਂ ਸਮੇਂ ਰੱਖੋ ਧਿਆਨ

ਅਜੋਕੇ ਸਮੇਂ ਵਿਚ ਰਸੋਈ ਗੈਸ ਘਰ ਵਿਚ ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਮੁੱਖ ਸਰੋਤ ਹੈ। ਰਸੋਈ ਗੈਸ ਦੀ ਵਰਤੋਂ ਕਰਦੇ ਸਮੇਂ ਸਾਡੇ ਵਲੋਂ ਅਨਜਾਣੇ ਵਿਚ ਹੋਈ ਲਾਪ੍ਰਵਾਹੀ ਕਈ ਵਾਰ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸੋ, ਅਸੀਂ ਹੇਠ ਲਿਖੀਆਂ ਸਾਵਧਾਨੀਆਂ ਦੀ ਵਰਤੋਂ ਕਰ ਕੇ ਭਵਿੱਖ ਵਿਚ ਵਾਪਰਨ ਵਾਲੇ ਕਿਸੇ ਵੱਡੇ ਹਾਦਸੇ ਤੋਂ ਬਚ ਸਕਦੇ ਹਾਂ :
* ਹਮੇਸ਼ਾ ਹੀ ਗੈਸ ਚੁੱਲ੍ਹੇ ਨੂੰ ਗੈਸ ਸਿਲੰਡਰ ਨਾਲੋਂ ਉੱਚਾ ਰੱਖਣਾ ਚਾਹੀਦਾ ਹੈ।
* ਜਦੋਂ ਵੀ ਸਿਲੰਡਰ ਬਦਲਿਆ ਜਾਂਦਾ ਹੈ ਤਾਂ ਇਹ ਧਿਆਨ ਰੱਖਿਆ ਜਾਵੇ ਕਿ ਰੈਗੂਲੇਟਰ ਠੀਕ ਤਰੀਕੇ ਨਾਲ ਲੱਗ ਗਿਆ ਹੈ। ਜੇਕਰ ਰੈਗੂਲੇਟਰ ਠੀਕ ਨਹੀਂ ਲੱਗਦਾ ਤਾਂ ਗੈਸ ਲੀਕ ਹੁੰਦੀ ਰਹਿੰਦੀ ਹੈ, ਜਿਸ ਨਾਲ ਜਿਥੇ ਗੈਸ ਬਰਬਾਦ ਹੁੰਦੀ ਹੈ, ਉੱਥੇ ਹੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
* ਜੇਕਰ ਗੈਸ ਲੀਕ ਹੋ ਰਹੀ ਹੈ ਤਾਂ ਸਾਨੂੰ ਬਿਜਲੀ ਦਾ ਸਵਿੱਚ ਚਾਲੂ ਜਾਂ ਬੰਦ ਨਹੀਂ ਕਰਨਾ ਚਾਹੀਦਾ।
* ਖਾਣਾ ਬਣਾਉਣ ਤੋਂ ਬਾਅਦ ਸਾਨੂੰ ਗੈਸ ਚੁੱਲ੍ਹੇ ਦੇ ਨਾਲ-ਨਾਲ ਗੈਸ ਪਾਈਪ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਤਾਂ ਜੋ ਚੂਹੇ ਉਸ ਨੂੰ ਟੁੱਕ ਨਾ ਸਕਣ।
* ਗੈਸ ਪਾਈਪ ਦਾ ਧਿਆਨ ਰੱਖੋ ਤੇ ਜਦੋਂ ਵੀ ਉਸ ਵਿਚ ਕੋਈ ਤਰੇੜ ਦਿਖਾਈ ਦੇਵੇ ਤਾਂ ਉਸ ਨੂੰ ਤੁਰੰਤ ਬਦਲ ਦਿਓ।
* ਮਾਚਸ ਦੀ ਜਗ੍ਹਾ ਚੁੱਲ੍ਹੇ ਬਾਲਣ ਲਈ ਲਾਈਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
* ਗੈਸ ਸਿਲੰਡਰ ਦੇ ਕੋਲ ਕੋਈ ਵੀ ਸਟੋਵ, ਅੰਗੀਠੀ ਜਾਂ ਹੋਰ ਕੋਈ ਜਲਣਸ਼ੀਲ ਚੀਜ਼ ਨਾ ਰੱਖੋ। * ਆਮ ਦੇਖਣ ਵਿਚ ਆਇਆ ਹੈ ਕਿ ਸਿਲੰਡਰ ਖ਼ਤਮ ਹੋਣ 'ਤੇ ਇਸ ਨੂੰ ਟੇਢਾ ਕਰ ਕੇ ਇਸ ਵਿਚਲੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਕਰਨਾ ਕਿਸੇ ਹਾਦਸੇ ਨੂੰ ਖੁੱਲ੍ਹਾ ਸੱਦਾ ਦੇਣਾ ਹੈ।
* ਖਾਣਾ, ਚਾਹ ਬਣਾਉਂਦੇ ਸਮੇਂ ਜਾਂ ਦੁੱਧ ਗਰਮ ਕਰਦੇ ਸਮੇਂ ਗੈਸ ਚੁੱਲ੍ਹੇ ਦੇ ਕੋਲ ਹੀ ਰਹੋ, ਤਾਂ ਜੋ ਕੋਈ ਵੀ ਚੀਜ਼ ਉੱਬਲ ਕੇ ਚੁੱਲ੍ਹੇ ਵਿਚ ਨਾ ਪੈ ਜਾਵੇ, ਜਿਸ ਨਾਲ ਅਕਸਰ ਬਰਨਰ ਖ਼ਰਾਬ ਹੋ ਜਾਂਦੇ ਹਨ।
* ਰਸੋਈ ਵਿਚ ਕੰੰਮ ਕਰਦੇ ਸਮੇਂ ਸਾਨੂੰ ਸੂਤੀ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਈ ਵੀ ਬਰਤਨ ਚੁੱਲ੍ਹੇ ਤੋਂ ਉਤਾਰਨ ਲੱਗਿਆਂ ਕਦੇ ਵੀ ਆਪਣੇ ਦੁਪੱਟੇ ਦੀ ਵਰਤੋਂ ਨਾ ਕਰੋ, ਇਸ ਨਾਲ ਕਈ ਵਾਰ ਅੱਗ ਵੀ ਲੱਗ ਸਕਦੀ ਹੈ।
* ਰਾਤ ਨੂੰ ਖਾਣਾ ਬਣਾਉਣ ਤੋਂ ਬਾਅਦ ਜਾਂ ਫਿਰ ਘਰ ਤੋਂ ਕਿਤੇ ਬਾਹਰ ਜਾਂਦੇ ਸਮੇਂ ਰੈਗੂਲੇਟਰ ਦਾ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
* ਹਮੇਸ਼ਾ ਘਰ ਵਿਚ ਇਕ ਭਰਿਆ ਹੋਇਆ ਵਾਧੂ ਸਿਲੰਡਰ ਰੱਖੋ, ਤਾਂ ਜੋ ਅਚਾਨਕ ਖਾਣਾ ਬਣਾਉਂਦੇ ਸਮੇੇਂ ਸਿੰਲਡਰ ਖ਼ਤਮ ਹੋ ਜਾਣ 'ਤੇ ਸਾਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।


-ਤਰਨ ਤਾਰਨ।
ਮੋਬਾ: 94787-93231
Email : kanwaldhillon16@ gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX