ਤਾਜਾ ਖ਼ਬਰਾਂ


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  15 minutes ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  38 minutes ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  51 minutes ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 1 hour ago
ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਕੌਮੀ ਮਾਰਗ ਦਾ 25 ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ
. . .  1 day ago
ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਕੇਂਦਰ ਮੰਤਰੀ ਸ੍ਰੀ ਨਿਤਿਨ ਗਡਕਰੀ 25 ਫਰਵਰੀ ਨੂੰ ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਹਾਈਵੇ ਮਾਰਗ ਦਾ ਨੀਂਹ ਪੱਥਰ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  1 day ago
ਗੁਹਾਟੀ, 22 ਫਰਵਰੀ - ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵਧੇਰੇ ਬਿਮਾਰ ਪੈ ਗਏ ਹਨ। ਮ੍ਰਿਤਕਾਂ ਵਿਚ 7 ਔਰਤਾਂ ਵੀ ਸ਼ਾਮਲ ਹਨ। ਮਾਮਲੇ ਦੀ...
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  1 day ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  1 day ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  1 day ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  1 day ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਹੋਰ ਖ਼ਬਰਾਂ..

ਸਾਡੀ ਸਿਹਤ

ਵਰਦਾਨ ਹੈ ਸੰਗੀਤਕ ਇਲਾਜ ਵਿਧੀ

ਸੰਗੀਤ ਆਤਮਾ ਦਾ ਸਵਰ ਹੈ। ਇਹ ਤਨ, ਮਨ ਨੂੰ ਆਕਰਸ਼ਕ ਕਰਕੇ ਉਸ ਵਿਚ ਆਸ, ਉਤਸ਼ਾਹ ਅਤੇ ਉਮੰਗ ਦੀਆਂ ਨੂਤਨ ਧਾਰਾਵਾਂ ਸੰਚਾਰਤ ਕਰਦਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ 'ਮਿਊਜ਼ੀਕਲ ਥੈਰੇਪੀ' ਜਾਂ ਸੰਗੀਤਕ ਇਲਾਜ ਵਿਧੀ ਦੁਆਰਾ ਇਲਾਜ ਪ੍ਰਕਿਰਿਆ ਬੜੀ ਤੇਜ਼ੀ ਨਾਲ ਚੱਲ ਪਈ ਹੈ। ਆਯੁਰਵੈਦ ਵਿਚ ਜਿਥੇ ਮੰਤ੍ਰੋਪਚਾਰ ਦਾ ਵਿਸਥਾਰਤ ਵਰਨਣ ਮਿਲਦਾ ਹੈ, ਉਥੇ ਸ਼ਾਸਤਰੀ ਸੰਗੀਤ ਵਿਚ ਨਾਦ ਦੀ ਵਿਸ਼ਿਸ਼ਟਤਾ ਦਾ ਉਲੇਖ ਹੋਇਆ ਹੈ। ਸ਼ਾਸਤਰੀ ਸੰਗੀਤ ਇਕ ਗੂੜ੍ਹ ਵਿਗਿਆਨ ਹੈ। ਸਿਹਤ 'ਤੇ ਇਸ ਦਾ ਪ੍ਰਭਾਵ ਸਹੀ ਹੁੰਦਾ ਹੈ।
ਸੰਗੀਤ ਚਿਕਿਤਸਾ ਦਾ ਮੁੱਖ ਕੰਮ ਹੈ ਸਨਾਯੂਸਮੂਹ ਦੇ ਪ੍ਰਾਣ ਨੂੰ ਪ੍ਰੋਤਸਾਹਿਤ ਕਰਨਾ। ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਹੋ ਜਾਂਦੀਆਂ ਹਨ। ਸੰਗੀਤ ਵਿਚ ਮੌਜੂਦ ਸੂਖਮ ਆਵਾਜ਼ ਤਰੰਗਾਂ ਮਨੋਦਸ਼ਾ 'ਤੇ ਡੂੰਘਾ ਅਸਰ ਪਾਉਂਦੀਆਂ ਹਨ। ਇਸ ਦੇ ਗੁਣ ਦੇ ਕਾਰਨ ਹੀ ਇਸ ਨੂੰ ਵਿਗਿਆਨਕ 'ਚਿਕਿਤਸਾ ਪਦਤੀ' ਦੇ ਰੂਪ ਵਿਚ ਵਿਕਸਿਤ ਕਰ ਰਹੇ ਹਨ।
ਸ਼ਾਸਤਰੀ ਸੰਗੀਤ ਤੋਂ ਲੈ ਕੇ ਬਾਖ, ਬਲੂਜ, ਮੋਜਾਰਟ, ਜਾਜ, ਰਾਕ, ਰੈਪ ਤੱਕ ਸਾਰੇ ਤਨ, ਮਨ 'ਤੇ ਆਪਣਾ ਜਾਦੂਈ ਪ੍ਰਭਾਵ ਛੱਡਦੇ ਹਨ। ਇਸੇ ਲਈ ਚਿਕਿਤਸਕ ਈਸਾ ਪੂਰਵ ਚੌਥੀ ਸ਼ਤਾਬਦੀ ਤੋਂ ਲੈ ਕੇ ਹੁਣ ਤੱਕ ਸੰਗੀਤ-ਉਪਚਾਰ ਵਿਧੀ ਦੀ ਵਰਤੋਂ ਕਰਦੇ ਚਲੇ ਆ ਰਹੇ ਹਨ, ਹਾਲਾਂਕਿ ਵਿਚ-ਵਿਚਾਲੇ ਇਸ ਦੀਆਂ ਕੜੀਆਂ ਅਲੋਪ ਹੋ ਗਈਆਂ ਸਨ, ਜੋ ਹੁਣ ਆਧੁਨਿਕ ਵਿਗਿਆਨ ਨੇ ਮੁੜ ਜੀਵਤ ਕਰ ਦਿੱਤੀਆਂ ਹਨ।
ਰਾਗ ਰਿਸਰਚ ਸੈਂਟਰ ਚੇਨਈ ਨੇ ਸ਼ਾਸਤਰੀ ਰਾਗਾਂ ਦੁਆਰਾ ਰੋਗਾਂ ਦੇ ਇਲਾਜ ਦੀ ਵਿਧੀ ਖੋਜੀ ਹੈ। ਇਸ ਦੇ ਅਨੁਸਾਰ ਹਰੇਕ ਰਾਗ ਦਾ ਪ੍ਰਭਾਵ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਰਾਗ ਆਨੰਦ-ਭੈਰਵੀ ਹਾਈਪਰਟੈਂਸ਼ਨ ਨੂੰ ਘੱਟ ਕਰਦਾ ਹੈ। ਇਸੇ ਤਰ੍ਹਾਂ ਰਾਗ ਸ਼ੰਕਰਮ ਮਾਨਸਿਕ ਰੋਗੀਆਂ ਨੂੰ ਰਾਹਤ ਪਹੁੰਚਾਉਂਦਾ ਹੈ। ਰਾਗ ਕੇਂਦਰ ਦੇ ਮੁਖੀ ਕੇ. ਵਿਦਿਆਨਾਥਨ ਅਨੁਸਾਰ ਭਾਰਤੀ ਸੰਗੀਤ ਵਿਚ ਚਮਤਕਾਰੀ ਸ਼ਕਤੀਆਂ ਭਰੀਆਂ ਪਈਆਂ ਹਨ। ਲੋੜ ਹੈ ਤਾਂ ਇਸ ਦੀ ਸਮੁੱਚੀ ਜਾਣਕਾਰੀ ਅਤੇ ਵਰਤੋਂ ਦੀ।
ਨਿਊਰੋਲੋਜਿਸਟਾਂ ਅਨੁਸਾਰ ਸੰਗੀਤ ਦਿਮਾਗ ਦੇ ਸੱਜੇ ਹਿੱਸੇ ਨਾਲ ਸਬੰਧਤ ਹੁੰਦਾ ਹੈ। ਸੰਗੀਤ ਦੀਆਂ ਸੁਰਾਂ ਨਾਲ ਪਿੱਟਯੂਟਰੀ ਗ੍ਰੰਥੀ ਵਿਚੋਂ ਇੰਡ੍ਰੋਫਿਨ ਹਾਰਮੋਨ ਦਾ ਵਹਾਅ ਹੁੰਦਾ ਹੈ। ਸ੍ਰੇਸ਼ਠ ਸੰਗੀਤ ਨਾਲ ਸਰੀਰ ਵਿਚ ਮੈਟਾਕੋਲਾਮਾਇੰਸ ਅਤੇ ਇਡ੍ਰੇਨਲੀਨ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਨਾਲ ਵਧੀ ਹੋਈ ਦਿਲ ਦੀ ਗਤੀ, ਉੱਚ ਖੂਨ ਦਬਾਅ ਅਤੇ ਸੰਗ੍ਰਹਿਤ ਫੈਟੀ ਐਸਿਡ ਅਤੇ ਲੈਕਟੇਟ ਨਾਮਕ ਜ਼ਹਿਰ ਦਾ ਪੱਧਰ ਘਟ ਜਾਂਦਾ ਹੈ। ਚੰਗਾ ਸੰਗੀਤ ਸੁਣਨ ਨਾਲ ਮਾਈਗ੍ਰੇਨ ਅਤੇ ਤਣਾਅ ਘੱਟ ਹੋ ਜਾਂਦਾ ਹੈ। ਅਰਧਵਿਕਸਿਤ ਦਿਮਾਗ ਸੀਜੋਫ੍ਰੇਨੀਆ ਅਤੇ ਹਿਸਟੀਰੀਆ ਦੇ ਰੋਗੀਆਂ 'ਤੇ ਸੰਗੀਤ ਦਾ ਹੈਰਾਨੀਜਨਕ ਲਾਭ ਹੁੰਦਾ ਹੈ। ਸੰਗੀਤ ਦਾ ਸਭ ਤੋਂ ਵੱਧ ਅਸਰ ਅੰਤਰਮੁਖੀ ਵਿਅਕਤੀਆਂ 'ਤੇ ਹੁੰਦਾ ਹੈ। ਮਿਊਜ਼ਿਕ ਥੈਰੇਪੀ ਪ੍ਰਸੂਤ ਪੀੜਾ ਵਿਚ ਵੀ ਬਹੁਤ ਜ਼ਿਆਦਾ ਕਮੀ ਲਿਆਉਂਦੀ ਹੈ। ਇਸ ਨਾਲ ਉਦਰ ਰੋਗ, ਨੇਤਰ ਰੋਗ ਅਤੇ ਦਿਲ ਦੇ ਰੋਗਾਂ 'ਤੇ ਤੁਰੰਤ ਅਸਰ ਪੈਂਦਾ ਹੈ। ਸਾਊਂਡ ਥੈਰੇਪੀ ਮਾਹਿਰਾਂ ਨੇ ਤਾਂ ਬਿਨਾਂ ਕਿਸੇ ਆਪ੍ਰੇਸ਼ਨ ਦੇ ਮੋਤੀਆਬਿੰਦ ਤੱਕ ਦਾ ਸਫਲ ਆਪ੍ਰੇਸ਼ਨ ਕਰ ਦਿਖਾਇਆ ਹੈ।
ਡਾ: ਰਾਫਲ ਸਪੀਜੇ ਨੇ ਜਰਮਨੀ ਦੇ ਪੇਨ ਕਲੀਨਿਕ ਵਿਚ 90 ਹਜ਼ਾਰ ਰੋਗੀਆਂ 'ਤੇ ਸੰਗੀਤ ਦਾ ਪ੍ਰਯੋਗ ਕੀਤਾ ਹੈ। ਇਸ ਵਿਚ 69 ਫੀਸਦੀ ਸਫਲਤਾ ਮਿਲੀ ਹੈ। ਪ੍ਰਯੋਗ ਦੀ ਇਸ ਸਫਲਤਾ ਨੂੰ ਦੇਖ ਕੇ ਉਥੋਂ ਦੇ ਨਿਊਰੋਲਾਜਿਸਟਾਂ ਨੇ ਸੰਗੀਤ ਇਲਾਜ ਨੂੰ ਦੈਵੀ ਚਮਤਕਾਰ ਕਿਹਾ ਹੈ।


ਖ਼ਬਰ ਸ਼ੇਅਰ ਕਰੋ

ਕੀ ਤੁਸੀਂ ਪ੍ਰੇਸ਼ਾਨ ਹੋ ਭੁੱਲਣ ਦੀ ਆਦਤ ਤੋਂ

ਕੀ ਤੁਸੀਂ ਗੱਲ ਕਰਦੇ ਹੋਏ ਕੁਝ ਭੁੱਲ ਤਾਂ ਨਹੀਂ ਜਾਂਦੇ, ਜਿਵੇਂ ਵਿਸ਼ੇ ਸਬੰਧੀ ਜਾਂ ਸ਼ਬਦਾਂ ਸਬੰਧੀ। ਕਦੇ-ਕਦੇ ਰੋਜ਼ਮਰ੍ਹਾ ਵਿਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਦੇ ਨਾਂਅ ਤੱਕ ਵੀ ਤੁਹਾਡੀ ਜ਼ਬਾਨ ਤੱਕ ਆਉਂਦੇ-ਆਉਂਦੇ ਪਤਾ ਨਹੀਂ ਕਿਥੇ ਗਾਇਬ ਹੋ ਜਾਂਦੇ ਹਨ, ਬਾਅਦ ਵਿਚ ਭਾਵੇਂ ਯਾਦ ਆ ਜਾਣ। ਇਸ ਸਮੱਸਿਆ ਨੂੰ ਹਲਕੇ ਵਿਚ ਨਾ ਲਓ। ਹੋ ਸਕਦਾ ਹੈ ਸਟ੍ਰੈੱਸ ਵਿਚ ਰਹਿਣ ਕਾਰਨ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੋਵੇ ਜਾਂ ਅਲਜਾਈਮਰ ਰੋਗ ਦੀ ਸ਼ੁਰੂਆਤ ਹੋਵੇ।
ਇਕ ਸਰਵੇ ਅਨੁਸਾਰ ਦੁਨੀਆ ਭਰ ਵਿਚ ਕਰੀਬ 1 ਕਰੋੜ 60 ਲੱਖ ਲੋਕ ਅਲਜਾਈਮਰ ਰੋਗ ਤੋਂ ਪੀੜਤ ਹਨ। ਜ਼ਿਆਦਾ ਮਰੀਜ਼ ਵਿਕਾਸਸ਼ੀਲ ਦੇਸ਼ਾਂ ਵਿਚ ਹਨ। ਅਮਰੀਕਾ ਵਿਚ ਹੋਈ ਇਕ ਖੋਜ ਵਿਚ ਪਾਇਆ ਗਿਆ ਕਿ ਔਰਤਾਂ ਇਸ ਰੋਗ ਤੋਂ ਵਧੇਰੇ ਪੀੜਤ ਹਨ। ਇਸ ਦੀ ਵਜ੍ਹਾ ਹੈ ਤਣਾਅਪੂਰਨ ਜੀਵਨ ਸ਼ੈਲੀ।
ਇਕ ਖੋਜ ਅਨੁਸਾਰ ਔਰਤਾਂ ਘੱਟ ਉਮਰ ਤੋਂ ਹੀ ਤਣਾਅ ਵਿਚ ਰਹਿਣ ਲਗਦੀਆਂ ਹਨ ਅਤੇ ਉਮਰ ਦੇ ਅੱਧ ਪੜਾਅ ਤੱਕ ਪਹੁੰਚਦੇ-ਪਹੁੰਚਦੇ ਇਸ ਰੋਗ ਦੇ ਦਾਇਰੇ ਵਿਚ ਕਾਫੀ ਹੱਦ ਤੱਕ ਆ ਜਾਂਦੀਆਂ ਹਨ ਭਾਵ ਉਨ੍ਹਾਂ ਵਿਚ ਅਲਜਾਈਮਰ ਹੋਣ ਦਾ 80 ਫੀਸਦੀ ਖ਼ਤਰਾ ਵਧ ਜਾਂਦਾ ਹੈ। ਦੂਜੇ ਪਾਸੇ ਆਮ ਜ਼ਿੰਦਗੀ ਜਿਉਣ ਵਾਲੀਆਂ ਔਰਤਾਂ ਨੂੰ ਇਸ ਦੀ ਸ਼ਿਕਾਇਤ 20 ਫੀਸਦੀ ਰਹਿੰਦੀ ਹੈ। ਸਰਵੇ ਤੋਂ ਬਾਅਦ ਇਸ ਬਿਮਾਰੀ ਦੇ ਕਾਰਨਾਂ ਨੂੰ ਜਾਣਿਆ ਗਿਆ।
ਤਣਾਅ ਭਾਵ...
ਬਹੁਤ ਸਾਰੀਆਂ ਔਰਤਾਂ ਹਰ ਗੱਲ 'ਤੇ ਤਣਾਅ ਬਣਾ ਕੇ ਰੱਖਦੀਆਂ ਹਨ। ਇਸ ਕਾਰਨ ਉਨ੍ਹਾਂ ਦਾ ਸੁਭਾਅ ਚਿੜਚਿੜਾ, ਘਬਰਾਏ ਰਹਿਣਾ, ਬੇਚੈਨ ਰਹਿਣਾ ਆਦਿ ਉਨ੍ਹਾਂ ਦੀ ਆਦਤ ਵਿਚ ਸ਼ਾਮਿਲ ਹੋ ਜਾਂਦਾ ਹੈ। ਇਸ ਨਾਲ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਕੋਈ ਨਾ ਕੋਈ ਡਰ ਉਨ੍ਹਾਂ ਨੂੰ ਜਕੜੀ ਰੱਖਦਾ ਹੈ। ਇਹੀ ਤਣਾਅ ਬਾਅਦ ਵਿਚ ਅਲਜਾਈਮਰ ਦੀ ਵਜ੍ਹਾ ਬਣ ਜਾਂਦੀ ਹੈ।
ਕਈ ਮੋਰਚੇ ਇਕੱਠੇ ਸੰਭਾਲਣ 'ਤੇ
ਇਕ ਮਨੋਵਿਗਿਆਨੀ ਅਨੁਸਾਰ 'ਔਰਤਾਂ ਨੂੰ ਇਕੋ ਵੇਲੇ ਕਈ ਕੰਮਾਂ 'ਤੇ ਧਿਆਨ ਦੇਣਾ ਪੈਂਦਾ ਹੈ ਜਿਵੇਂ ਨੌਕਰੀ, ਬੱਚੇ, ਘਰ, ਰਿਸ਼ਤੇਦਾਰ, ਖ਼ਰੀਦਦਾਰੀ ਆਦਿ। ਉਨ੍ਹਾਂ ਦਾ ਦਿਮਾਗ ਇਕੋ ਵੇਲੇ ਕਈ ਗੱਲਾਂ 'ਤੇ ਚਲਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਹ ਉਸੇ ਸਮੇਂ ਵਿਚ ਕਈ ਕੰਮ ਨਿਪਟਾਉਣੇ ਚਾਹੁੰਦੀਆਂ ਹਨ ਅਤੇ ਕੰਮ ਪੂਰੇ ਨਾ ਹੋਣ 'ਤੇ ਜਾਂ ਸਹੀ ਨਾ ਹੋਣ 'ਤੇ ਉਹ ਤਣਾਅਗ੍ਰਸਤ ਹੋ ਜਾਂਦੀਆਂ ਹਨ। ਵਾਰ-ਵਾਰ ਦਿਮਾਗ ਤਣਾਅ ਨਾਲ ਭਰ ਜਾਂਦਾ ਹੈ ਅਤੇ ਕਈ ਰੋਗ ਘੇਰ ਲੈਂਦੇ ਹਨ। ਹਾਲੇ ਤੱਕ ਇਸ ਨੂੰ ਬੁਢਾਪੇ ਦੀ ਬਿਮਾਰੀ ਮੰਨਿਆ ਜਾਂਦਾ ਸੀ ਪਰ ਆਧੁਨਿਕ ਸਮੇਂ ਵਿਚ ਜ਼ਿਆਦਾ ਤਣਾਅ ਨੇ ਘੱਟ ਉਮਰ ਵਾਲਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ।
ਏਮਿਲਾਯਡ ਫਲੇਵਸ ਨਾਂਅ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਵਿਚ ਹੌਲੀ-ਹੌਲੀ ਜਮ੍ਹਾਂ ਹੋਣ ਦੇ ਕਾਰਨ ਯਾਦਦਾਸ਼ਤ ਕਮਜ਼ੋਰ ਪੈਂਦੀ ਜਾਂਦੀ ਹੈ। ਜਿਵੇਂ-ਜਿਵੇਂ ਕੋਸ਼ਿਕਾਵਾਂ ਸਖ਼ਤ ਹੁੰਦੀਆਂ ਜਾਂਦੀਆਂ ਹਨ, ਤਿਵੇਂ-ਤਿਵੇਂ ਇਹ ਰੋਗ ਵਧਦਾ ਜਾਂਦਾ ਹੈ।
ਅਲਜਾਈਮਰ ਡਿਮੇਂਸ਼ਿਆ ਨਾਲ ਦਿਮਾਗ ਦੇ ਕੰਮ ਕਰਨ ਵਿਚ ਦਿੱਕਤਾਂ ਆਉਣ ਲਗਦੀਆਂ ਹਨ। ਜੇ ਤਣਾਅ ਲਗਾਤਾਰ ਬਣਿਆ ਰਹਿੰਦਾ ਹੈ ਤਾਂ ਇਹ ਰੋਗ ਦਿਨ-ਪ੍ਰਤੀ-ਦਿਨ ਵਧ ਜਾਂਦਾ ਹੈ। ਇਸ ਦੇ ਕਾਰਨ ਦਿਮਾਗ ਕਮਜ਼ੋਰ ਹੁੰਦਾ ਚਲਾ ਜਾਂਦਾ ਹੈ ਅਤੇ ਵਿਅਕਤੀ ਦੀ ਸਿੱਖਣ ਦੀ ਸਮਰੱਥਾ, ਗੱਲ ਕਰਨ ਦੀ ਸਮਰੱਥਾ, ਰੋਜ਼ਮਰ੍ਹਾ ਕੰਮ ਕਰਨ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਇਸ ਨਾਲ ਉਹ ਹੋਰ ਪ੍ਰੇਸ਼ਾਨ ਹੋ ਕੇ ਚੀਜ਼ਾਂ ਨੂੰ ਰੱਖ ਕੇ ਭੁੱਲਣ ਲਗਦਾ ਹੈ। ਜ਼ਰੂਰੀ ਗੱਲਾਂ ਦਿਮਾਗ ਵਿਚੋਂ ਨਿਕਲ ਜਾਂਦੀਆਂ ਹਨ ਅਤੇ ਗੱਲ ਕਰਦੇ-ਕਰਦੇ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ। ਦਿਮਾਗ ਸੁੰਗੜਨ ਲਗਦਾ ਹੈ ਅਤੇ ਆਮ ਵਿਵਹਾਰ ਬਣਾਈ ਰੱਖਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ।


-ਨੀਤੂ ਗੁਪਤਾ

ਡੱਬਾਬੰਦ ਖਾਧ-ਪਦਾਰਥਾਂ ਨਾਲ ਹੋ ਸਕਦਾ ਹੈ ਕੈਂਸਰ

ਅੱਜ ਦੀ ਮਸ਼ੀਨੀ ਤੇਜ਼ ਰਫ਼ਤਾਰ ਰੋਜ਼ਮਰਾ ਨੇ ਮਨੁੱਖ ਨੂੰ ਏਨੀ ਦੌੜ-ਭੱਜ ਵਿਚ ਪਾ ਦਿੱਤਾ ਹੈ ਕਿ ਉਸ ਵਾਸਤੇ ਸਮਾਂ ਬਹੁਤ ਮੁੱਲਵਾਨ ਹੋ ਗਿਆ ਹੈ। ਉਸ ਲਈ ਇਕ-ਇਕ ਪਲ ਦੀ ਕੀਮਤ ਹੈ। ਸਕੂਲ ਹੋਵੇ ਜਾਂ ਦਫ਼ਤਰ, ਕਾਲਜ, ਦੁਕਾਨ ਪਹੁੰਚਣਾ ਹੋਵੇ ਜਾਂ ਕੋਈ ਵਪਾਰਕ ਲੈਣ-ਦੇਣ, ਹਰ ਜਗ੍ਹਾ ਸਮੇਂ 'ਤੇ ਪਹੁੰਚਣਾ ਜ਼ਰੂਰੀ ਹੈ। ਅਰਥਾਤ ਸਮੇਂ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਉਦੇਸ਼ ਨਾਲ ਬਹੁਤੇ ਲੋਕ ਘਰੇਲੂ ਕੰਮਾਂ ਲਈ ਬਿਜਲੀ ਨਾਲ ਚੱਲਣ ਵਾਲੇ ਸਾਧਨਾਂ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗੇ ਹਨ ਅਤੇ ਖਾਧ ਪਦਾਰਥਾਂ ਵਿਚ ਡੱਬਾਬੰਦ ਖਾਧ ਪਦਾਰਥਾਂ ਦਾ ਸੇਵਨ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਕਿ ਸਮੇਂ ਦੀ ਬੱਚਤ ਹੋਵੇ।
ਡੱਬਾਬੰਦ ਆਹਾਰ ਇਕ ਨਿਸਚਿਤ ਸਮੇਂ ਤੱਕ ਸੁਰੱਖਿਅਤ ਰੱਖੇ ਜਾ ਸਕਦੇ ਹਨ। ਇਨ੍ਹਾਂ 'ਤੇ ਬੈਕਟੀਰੀਆ ਦਾ ਆਕ੍ਰਮਣ ਅਤੇ ਫਿਰ ਖਾਧ ਪਦਾਰਥਾਂ ਦਾ ਜ਼ਹਿਰੀਲਾ ਹੋਣਾ ਸਾਧਾਰਨ ਪਦਾਰਥਾਂ ਦੀ ਤੁਲਨਾ ਵਿਚ ਦੇਰ ਨਾਲ ਹੁੰਦਾ ਹੈ। ਇਸ ਲਈ ਵਰਤਮਾਨ ਦਾ ਯਥਾਰਥ ਇਹ ਹੈ ਕਿ ਪ੍ਰੋਸੈਸਡ ਫੂਡ ਦਾ ਚਲਨ ਸਾਡੇ ਸਮਾਜ ਵਿਚ ਵਧਦਾ ਜਾ ਰਿਹਾ ਹੈ ਜੋ ਸਿਹਤ ਲਈ ਠੀਕ ਨਹੀਂ ਹੈ, ਕਿਉਂਕਿ ਮੁਕਾਬਲੇ ਦੇ ਯੁੱਗ ਵਿਚ ਹਰੇਕ ਨਿਰਮਾਤਾ ਆਪਣੇ ਉਤਪਾਦ ਨੂੰ ਵੱਧ ਤੋਂ ਵੱਧ ਆਕਰਸ਼ਕ ਰੂਪ ਨਾਲ ਜ਼ਿਆਦਾ ਸਮੇਂ ਤੱਕ ਚੱਲਣ ਵਾਲੇ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਣਾਉਂਦਾ ਹੈ ਤਾਂ ਕਿ ਵੱਧ ਤੋਂ ਵੱਧ ਗਾਹਕ ਉਸ ਦੇ ਉਤਪਾਦ ਨੂੰ ਖਰੀਦਣ। ਲਾਭ ਲੈਣ ਦੇ ਉਦੇਸ਼ ਨਾਲ ਇਨ੍ਹਾਂ ਉਤਪਾਦਾਂ ਵਿਚ ਅਨੇਕਾਂ ਪ੍ਰਿਜ਼ਰਵੇਟਿਵਿਜ਼, ਏਡੀਟਿਵਸ ਅਤੇ ਰੰਗ ਆਦਿ ਮਿਲਾਏ ਜਾਂਦੇ ਹਨ।
ਇਸ ਦੇ ਲਈ ਵੀ ਨਿਯਮ ਨਿਰਧਾਰਤ ਹਨ ਕਿ ਇਨ੍ਹਾਂ ਪਦਾਰਥਾਂ ਦੀ ਕਿੰਨੀ ਮਾਤਰਾ ਉਹ ਆਪਣੇ ਉਤਪਾਦ ਵਿਚ ਮਿਲਾ ਸਕਦੇ ਹਨ ਪਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜ਼ਿਆਦਾ ਮਾਤਰਾ ਵਿਚ ਪ੍ਰਿਜ਼ਰਵੇਟਿਵਿਜ਼ ਪਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਦੇ ਖਾਧ ਪਦਾਰਥਾਂ ਦੇ ਸੇਵਨ ਨਾਲ ਕੋਲੋਨ ਕੈਂਸਰ ਹੋ ਸਕਦਾ ਹੈ। ਪ੍ਰੋਸੈਸਡ ਫੂਡ ਨੂੰ ਸ਼ੋਧਿਤ ਕਰਦੇ ਸਮੇਂ ਲੇਡ ਐਸੀਟੇਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਦਿਲ ਦੇ ਰੋਗ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।
ਇਨ੍ਹਾਂ ਵਿਚ ਵਰਤਿਆ ਹਾਈਡ੍ਰੋਜਨ ਯੁਕਤ ਤੇਲ ਵੀ ਇਸ ਦਾ ਇਕ ਪ੍ਰਮੁੱਖ ਕਾਰਨ ਹੈ। ਕਈ ਖਾਧ ਪਦਾਰਥ ਜਿਵੇਂ ਮਟਰ, ਜੈਮ, ਸਟ੍ਰਾਬੇਰੀ ਆਦਿ ਮੂਲ ਰੂਪ ਵਿਚ ਹੀ ਪੈਕ ਕੀਤੇ ਜਾਣ ਤਾਂ ਬਦਰੰਗ ਦਿਸਦੇ ਹਨ, ਇਸ ਕਰਕੇ ਭਰਪੂਰ ਸਿੰਥੈਟਿਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਦੇ ਦੁਸ਼ਮਣ ਹਨ। ਪੀਲਾ ਰੰਗ ਟੇਟ੍ਰਾਜੀਨ ਯੁਕਤ, ਪ੍ਰੋਸੈਸਡ ਫੂਡ ਜਿਵੇਂ ਓਰੇਂਜ ਸਕਵੈਸ਼ ਆਦਿ ਅਤੇ ਪ੍ਰਿਜ਼ਰਵੇਟਿਵਿਜ਼ ਸਲਫ਼ਰ ਡਾਈਆਕਸਾਈਡ, ਅਸਥਮਾ, ਐਗਜ਼ੀਮਾ ਹੋਰ ਚਮੜੀ ਰੋਗਾਂ ਅਤੇ ਬੱਚਿਆਂ ਵਿਚ ਹਾਈਪਰਐਕਟੀਵਿਟੀ ਦਾ ਕਾਰਨ ਬਣਦੇ ਹਨ।
ਅਚਾਰ, ਆਲੂ, ਚਿਪਸ, ਨਮਕੀਨ, ਸਾਸ ਆਦਿ ਵਿਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਖੂਨ ਦੇ ਦਬਾਅ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਮਿੱਠੇ ਪਦਾਰਥਾਂ ਜਿਵੇਂ ਕੇਕ, ਬਿਸਕੁਟ, ਪੇਸਟ੍ਰੀ, ਆਈਸਕ੍ਰੀਮ, ਪਨੀਰ ਆਦਿ ਵਿਚ ਸ਼ਰਕਰਾ ਅਤੇ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਵਿਚੋਂ ਮਿਲਣ ਵਾਲੀ ਊਰਜਾ ਸਰੀਰ ਲਈ ਜ਼ਰੂਰੀ ਊਰਜਾ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਲਈ ਡੱਬਾਬੰਦ ਖਾਧ ਪਦਾਰਥਾਂ ਦੀ ਬਜਾਏ ਘਰ ਵਿਚ ਬਣੇ ਪਰਾਊਂਠੇ, ਆਮਲੇਟ, ਭਰਵੇਂ ਪਰਾਊਂਠੇ, ਆਂਡਾ ਪਰਾਊਂਠਾ, ਪੋਹਾ, ਪੁਲਾਵ ਆਦਿ ਖਾਣਾ ਬਿਹਤਰ ਹੈ। ਇਨ੍ਹਾਂ ਦੇ ਸੇਵਨ ਨਾਲ ਜਿਥੇ ਤੁਹਾਨੂੰ ਪੌਸ਼ਟਿਕ ਤੱਤ ਪ੍ਰਾਪਤ ਹੋਣਗੇ, ਉਥੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹੋਗੇ। **

ਬ੍ਰੋਂਕਾਈਟਿਸ : ਸਾਹ ਨਲੀ ਵਿਚ ਸੋਜ

ਸਾਹ ਲੈਣ ਅਤੇ ਛੱਡਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ 'ਤੇ ਹਰ ਕੰਮ ਦੁੱਭਰ ਹੋ ਜਾਂਦਾ ਹੈ। ਬ੍ਰੋਂਕਾਈਟਿਸ ਅਰਥਾਤ ਸਾਹ ਨਲੀਆਂ ਵਿਚ ਸੋਜ਼ ਇਕ ਆਮ ਬਿਮਾਰੀ ਹੈ, ਜੋ ਬਾਹਰੀ ਕਾਰਨਾਂ ਨਾਲ ਹੁੰਦੀ ਹੈ, ਜਿਸ ਨਾਲ ਅੱਗੇ ਸਾਹ ਲੈਣਾ ਅਤੇ ਛੱਡਣਾ ਔਖਾ ਹੋ ਜਾਂਦਾ ਹੈ। ਇਸ ਦੀ ਲਪੇਟ ਵਿਚ ਆਉਣ 'ਤੇ ਛਾਤੀ ਵਿਚੋਂ ਘਰਰ-ਘਰਰ ਦੀ ਆਵਾਜ਼ ਆਉਂਦੀ ਹੈ। ਸਾਹ ਫੁੱਲਦਾ ਹੈ, ਖੰਘ ਆਉਂਦੀ ਹੈ। ਇਹ ਖੰਘ ਦਿਨ-ਰਾਤ ਰੇਸ਼ਾ ਵਾਲੀ ਹੁੰਦੀ ਹੈ।
ਇਹ ਸਭ ਉਪਦ੍ਰਵ ਸਾਹ ਨਲੀਆਂ ਦੀ ਸ਼ਲੇਸ਼ਿਮਕ ਕਲਾ ਵਿਚ ਸੋਜ਼ ਦੇ ਕਾਰਨ ਹੁੰਦੇ ਹਨ। ਇਹ ਜ਼ਹਿਰੀਲੀ ਹਵਾ, ਧੂੜ, ਬਦਬੂ, ਧੂੰਆਂ ਵਰਗੇ ਬਾਹਰੀ ਕਾਰਨਾਂ ਨਾਲ ਹੁੰਦਾ ਹੈ। ਵਾਯੂਮੰਡਲ ਵਿਚ ਅਜਿਹੇ ਤੱਤਾਂ ਦੀ ਮਾਤਰਾ ਸਰਦੀਆਂ ਵਿਚ ਵਧ ਜਾਂਦੀ ਹੈ, ਜਿਸ ਕਾਰਨ ਸਰਦੀਆਂ ਵਿਚ ਇਹ ਪ੍ਰਕੋਪ ਆਰੰਭ ਹੁੰਦਾ ਹੈ ਅਤੇ ਅੱਗੇ ਇਸ ਦੀ ਪ੍ਰੇਸ਼ਾਨੀ ਸਾਲ ਭਰ ਹੋਣ ਲਗਦੀ ਹੈ।
ਆਮ ਤੌਰ 'ਤੇ ਇਹ ਬਿਮਾਰੀ ਮੱਧ-ਵਰਗੀ ਹੈ, ਜਿਸ ਦੀ ਲਪੇਟ ਵਿਚ 20 ਫ਼ੀਸਦੀ ਮਰਦ ਅਤੇ 5 ਫੀਸਦੀ ਔਰਤਾਂ ਆਉਂਦੀਆਂ ਹਨ ਜੋ 40 ਤੋਂ 50 ਸਾਲ ਦੀ ਉਮਰ ਤੋਂ ਪਾਰ ਕਰ ਚੁੱਕੇ ਹੁੰਦੇ ਹਨ। ਇਸ ਤੋਂ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ। ਸ਼ੁਰੂ ਵਿਚ ਇਹ ਰੋਗ ਆਪਣਾ ਰੂਪ ਸਿਰਫ਼ ਸਰਦੀਆਂ ਵਿਚ ਦਿਖਾਉਂਦਾ ਹੈ ਪਰ ਹੌਲੀ-ਹੌਲੀ ਬਾਰਾਂ ਮਹੀਨੇ ਤਕਲੀਫ਼ ਦੇਣ ਲਗਦਾ ਹੈ।
ਲੱਛਣ : ਵਾਰ-ਵਾਰ ਸਾਹ ਤੰਤਰ ਨਾਲ ਸਬੰਧਤ ਬਿਮਾਰੀ ਦਾ ਹੋਣਾ, ਸਵੇਰੇ-ਸਵੇਰੇ ਰੇਸ਼ਾ ਆਉਣੀ, ਗਲੇ ਵਿਚ ਖਰਾਸ਼ ਹੋਣੀ, ਥੋੜ੍ਹਾ ਜਿਹਾ ਜਾਂ ਛੇਤੀ ਕੰਮ ਕਰਨ 'ਤੇ ਸਾਹ ਫੁੱਲਣਾ, ਸੀਨੇ ਵਿਚ ਦਰਦ ਅਤੇ ਚਮੜੀ ਦਾ ਨੀਲਾ ਪੈ ਜਾਣਾ, ਇਸ ਵਿਚ ਵਾਰ-ਵਾਰ ਖੰਘ ਉੱਠਦੀ ਹੈ। ਸਾਹ ਛੱਡਣ ਅਤੇ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਰੇਸ਼ਾ ਉਤਰਦੀ ਰਹਿੰਦੀ ਹੈ। ਦਮੇ ਵਾਂਗ ਛਾਤੀ ਘਰਘਰਾਉਣ ਲਗਦੀ ਹੈ। ਸੀਟੀ ਵਰਗੀ ਆਵਾਜ਼ ਸੁਣਾਈ ਦਿੰਦੀ ਹੈ। ਫੇਫੜੇ ਪੂਰੀ ਮਾਤਰਾ ਵਿਚ ਆਕਸੀਜਨ ਨੂੰ ਗ੍ਰਹਿਣ ਨਹੀਂ ਕਰ ਸਕਦੇ। ਸਰੀਰ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਭੱਜ-ਦੌੜ ਕਰਨ ਜਾਂ ਕੰਮ ਕਰਨ ਦੀ ਤਾਕਤ ਨਹੀਂ ਰਹਿੰਦੀ।
ਕਾਰਨ : ਇਹ ਬਿਮਾਰੀ ਸਿਗਰਿਟ ਪੀਣ ਵਾਲਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਜਾਂ ਗੰਦੇ ਸਥਾਨਾਂ 'ਤੇ ਰਹਿਣ ਨਾਲ ਹੁੰਦੀ ਹੈ। ਕੁਝ ਕਾਰੋਬਾਰ ਜਿਵੇਂ ਸੂਤ ਮਿੱਲ, ਪਲਾਸਟਿਕ ਫੈਕਟਰੀ, ਖਦਾਨ, ਸੀਮੈਂਟ ਕਾਰਖਾਨਿਆਂ, ਰਸਾਇਣਕ ਕਾਰਖਾਨਾ ਆਦਿ ਨਾਲ ਜੁੜੇ ਲੋਕਾਂ ਨੂੰ ਹੋ ਸਕਦੀ ਹੈ। ਇਹ ਸੰਕ੍ਰਮਣ ਦੇ ਪ੍ਰਭਾਵ ਨਾਲ, ਵਾਇਰਲ ਦੇ ਪ੍ਰਭਾਵ ਨਾਲ, ਖਾਨਦਾਨੀ ਜਾਂ ਪਰਿਵਾਰਕ ਪਿਛੋਕੜ ਵਾਲੇ ਨੂੰ ਹੋ ਸਕਦੀ ਹੈ।
ਕਿਸਮਾਂ : ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਤੇਜ਼ ਬ੍ਰੋਂਕਾਈਟਿਸ ਕੁਝ-ਕੁਝ ਸਮੇਂ ਵਿਚ ਹੋਣ ਵਾਲੀ ਖੰਘ ਹੁੰਦੀ ਹੈ, ਜਿਸ ਵਿਚ ਕਫ ਦੇ ਨਾਲ ਜ਼ਿਆਦਾ ਮਾਤਰਾ ਵਿਚ ਪਸ ਨਿਕਲਦਾ ਹੈ। ਪੁਰਾਣੇ ਬ੍ਰੋਂਕਾਈਟਿਸ ਦੀ ਸਥਿਤੀ ਵਿਚ ਲੰਬੇ ਸਮੇਂ ਅਰਥਾਤ ਤਿੰਨ ਮਹੀਨੇ ਤੱਕ ਰੁਕ-ਰੁਕ ਕੇ ਚੱਲਣ ਵਾਲੀ ਖੰਘ ਹੁੰਦੀ ਹੈ। ਇਸ ਨਾਲ ਜ਼ਿਆਦਾ ਮਾਤਰਾ ਵਿਚ ਕਫ ਨਿਕਲਦਾ ਹੈ। ਇਪਲਾਸਟਿਕ ਬ੍ਰੋਂਕਾਈਟਿਸ ਦੀ ਸਥਿਤੀ ਵਿਚ ਅਜਿਹੀ ਖੰਘ ਬਹੁਤ ਤੇਜ਼ ਧੱਕੇ ਨਾਲ ਹੁੰਦੀ ਹੈ। ਵਿਚ-ਵਿਚ ਸਾਹ ਫੁੱਲਦਾ ਹੈ।
ਡਾਕਟਰ ਇਹ ਸਭ ਰੋਗੀ ਦੀ ਸਥਿਤੀ, ਉਸ ਦੀ ਖੰਘ ਦੇ ਲੱਛਣ ਨੂੰ ਦੇਖ ਜਾਂ ਪੁੱਛ ਕੇ ਤੈਅ ਕਰਦੇ ਹਨ। ਕਦੇ-ਕਦੇ ਖੰਘ ਨਾਲ ਨਿਕਲਣ ਵਾਲੇ ਪਦਾਰਥ ਦੀ ਜਾਂਚ ਵੀ ਕਰਾਉਣੀ ਪੈਂਦੀ ਹੈ। ਕਦੇ-ਕਦੇ ਸੀਨੇ ਦਾ ਐਕਸਰੇ ਕਰਾਉਣ ਦੀ ਲੋੜ ਵੀ ਪੈ ਜਾਂਦੀ ਹੈ। ਫਿਰ ਵੀ ਕੁਝ ਛੋਟੀਆਂ-ਛੋਟੀਆਂ ਸਾਵਧਾਨੀਆਂ ਨੂੰ ਅਪਣਾ ਕੇ ਅਤੇ ਘਰੇਲੂ ਉਪਾਅ ਕਰ ਕੇ ਉਨ੍ਹਾਂ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ।
ਬਚਾਅ : ਅਜਿਹੀ ਬਿਮਾਰੀ ਦੀ ਸਥਿਤੀ ਵਿਚ ਖੁਦ ਮਰੀਜ਼ ਵੀ ਇਹ ਜਾਣ ਜਾਂਦਾ ਹੈ ਕਿ ਉਸ ਨੂੰ ਕਿਸ ਕਾਰਨ ਕਰਕੇ ਇਸ ਸਥਿਤੀ ਵਿਚੋਂ ਲੰਘਣਾ ਪੈਂਦਾ ਹੈ। ਇਸ ਲਈ ਉਸ ਨੂੰ ਅਜਿਹੇ ਮੌਕਿਆਂ ਜਾਂ ਥਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਚਾਅ ਦੇ ਹੋਰ ਉਪਾਅ ਇਸ ਤਰ੍ਹਾਂ ਹਨ :-
* ਉਨ੍ਹਾਂ ਸਭ ਪ੍ਰਦੂਸ਼ਣਕਾਰੀ ਤੱਤਾਂ ਤੋਂ ਬਚੋ ਜੋ ਸਾਹ ਨਲੀਆਂ ਦੀ ਸੋਜ਼ ਅਤੇ ਸੁੰਗੜਨ ਨੂੰ ਵਧਾਉਂਦੇ ਹਨ।
* ਧੂੜ-ਧੂੰਏਂ ਤੋਂ ਬਚ ਕੇ ਰਹੋ।
* ਸਿਗਰਟਨੋਸ਼ੀ ਦੀ ਆਦਤ ਹੋਵੇ ਤਾਂ ਉਸ ਨੂੰ ਛੱਡ ਦਿਓ ਅਤੇ ਅਜਿਹੇ ਲੋਕਾਂ ਤੋਂ ਦੂਰ ਰਹੋ।
* ਪੀੜਤ ਜਿਥੇ ਰਹਿੰਦਾ ਹੋਵੇ, ਉਥੇ ਅੰਗੀਠੀ, ਚੁੱਲ੍ਹਾ, ਮਿੱਟੀ ਵਾਲੇ ਤੇਲ ਦਾ ਸਟੋਪ ਜਾਂ ਰਸੋਈ ਗੈਸ ਦੀ ਵਰਤੋਂ ਨਾ ਹੋਵੇ।
* ਖਾਣ-ਪੀਣ ਜ਼ਿਆਦਾ ਗਰਮ ਅਤੇ ਠੰਢਾ ਨਾ ਹੋਵੇ। ਇਹ ਐਸਿਡ ਜਾਂ ਗੈਸ ਵਧਾਉਣ ਵਾਲਾ ਨਾ ਹੋਵੇ।
* ਜੇ ਡਾਕਟਰ ਨੇ ਕੋਈ ਦਵਾਈ ਜਾਂ ਉਪਾਅ ਦੱਸਿਆ ਹੋਵੇ ਤਾਂ ਉਸ ਨੂੰ ਨਿਯਮ ਅਨੁਸਾਰ ਕਰੋ।

ਲਾਭਦਾਇਕ ਕਸਰਤ ਹੈ ਟਹਿਲਣਾ

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਇਨਸਾਨ ਦੇ ਕੋਲ ਏਨਾ ਸਮਾਂ ਵੀ ਨਹੀਂ ਹੈ ਕਿ ਉਹ ਕੁਝ ਸਮਾਂ ਆਪਣੇ ਸਰੀਰ 'ਤੇ ਧਿਆਨ ਦੇਣ ਵਿਚ ਲਗਾ ਸਕੇ। ਨਤੀਜੇ ਵਜੋਂ ਅੱਜ ਬਹੁਤੇ ਵਿਅਕਤੀ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਫਸੇ ਰਹਿੰਦੇ ਹਨ। ਜਦੋਂ ਤਕਲੀਫ ਜ਼ਿਆਦਾ ਹੋਈ, ਉਦੋਂ ਦਵਾਈ ਲੈ ਲਈ, ਨਹੀਂ ਤਾਂ ਹਰ ਵੇਲੇ ਕੰਮ ਵਿਚ ਹੀ ਰੁੱਝੇ ਰਹਿਣਾ ਉਨ੍ਹਾਂ ਦੀ ਨੀਤੀ ਬਣ ਜਾਂਦੀ ਹੈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਚੰਗੀ ਸਿਹਤ ਵੀ ਵਿਅਕਤੀ ਲਈ ਇਕ ਨਿਆਮਤ ਹੈ। ਤੰਦਰੁਸਤ ਵਿਅਕਤੀ ਜਿੰਨਾ ਚਾਹੇ, ਸਰੀਰਕ ਕੰਮ ਕਰ ਸਕਦਾ ਹੈ। ਉਸ ਨੂੰ ਕੋਈ ਥਕਾਨ ਜਾਂ ਬਿਮਾਰੀ ਨਹੀਂ ਹੁੰਦੀ। ਰੋਗਾਂ ਤੋਂ ਮੁਕਤ ਰਹਿਣ ਲਈ ਕਸਰਤ ਇਕ ਵਧੀਆ ਟਾਨਿਕ ਦਾ ਕੰਮ ਕਰਦੀ ਹੈ।
ਕਿਉਂਕਿ ਟਹਿਲਣ ਵਿਚ ਜ਼ਿਆਦਾ ਜ਼ੋਰ ਲਗਾਉਣ ਦੀ ਲੋੜ ਨਹੀਂ ਹੁੰਦੀ, ਇਸ ਲਈ ਇਸ ਨੂੰ ਗਠੀਆ, ਦਮਾ ਅਤੇ ਦਿਲ ਦੇ ਮਰੀਜ਼ ਵੀ ਅਸਾਨੀ ਨਾਲ ਕਰ ਸਕਦੇ ਹਨ। ਵੈਸੇ ਟਹਿਲਣਾ ਇਕ ਸਾਧਾਰਨ ਗੱਲ ਸਮਝੀ ਜਾਂਦੀ ਹੈ ਪਰ ਇਸ ਨੂੰ ਨਿਯਮਤ ਰੋਜ਼ਮਰਾ ਦਾ ਅੰਗ ਬਣਾ ਲੈਣ ਨਾਲ ਅਸੀਂ ਆਪਣੀ ਸਿਹਤ ਨੂੰ ਅਸਿੱਧੇ ਲਾਭ ਪਹੁੰਚਾ ਸਕਦੇ ਹਾਂ।


-ਭਾਸ਼ਣਾ ਬਾਂਸਲ

ਜੋੜਾਂ ਵਿਚ ਦਰਦ : ਕੁਝ ਘਰੇਲੂ ਉਪਾਅ

ਸਰੀਰ ਦੇ ਪੂਰੇ ਭਾਰ ਨੂੰ ਗੋਡਿਆਂ ਨੂੰ ਹੀ ਸੰਭਾਲਣਾ ਪੈਂਦਾ ਹੈ। ਉੱਠਣ-ਬੈਠਣ, ਚੱਲਣ-ਫਿਰਨ ਨਾਲ ਗੋਡਿਆਂ ਦੀਆਂ ਹੱਡੀਆਂ ਵਿਚ ਮੌਜੂਦ ਤਰਲ ਘੱਟ ਹੋ ਜਾਂਦੇ ਹਨ। ਇਹ ਤਰਲ ਗਰੀਸ ਦਾ ਕੰਮ ਕਰਦੇ ਹਨ। ਜਦੋਂ ਇਹ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਤਾਂ ਉੱਠਣ-ਬੈਠਣ ਜਾਂ ਤੁਰਨ-ਫਿਰਨ ਵਿਚ ਮੁਸ਼ਕਿਲ ਨਹੀਂ ਹੁੰਦੀ ਪਰ ਜਦੋਂ ਇਹ ਫਲੂਡ ਜਾਂ ਤਰਲ ਘੱਟ ਹੋ ਜਾਂਦਾ ਹੈ ਜਾਂ ਖ਼ਤਮ ਹੋ ਜਾਂਦਾ ਹੈ ਤਾਂ ਉੱਠਣ-ਬੈਠਣ ਜਾਂ ਤੁਰਨ-ਫਿਰਨ ਸਮੇਂ ਗੋਡਿਆਂ ਦੀਆਂ ਹੱਡੀਆਂ ਆਪਸ ਵਿਚ ਰਗੜ ਖਾ ਕੇ ਘਟ ਜਾਂਦੀਆਂ ਹਨ, ਜਿਸ ਨਾਲ ਗੋਡਿਆਂ ਵਿਚ ਦਰਦ ਹੁੰਦੀ ਹੈ। ਕਦੇ-ਕਦੇ ਜੋੜਾਂ ਦੀਆਂ ਝਿੱਲੀਆਂ ਵਿਚ ਸੋਜ ਆ ਜਾਂਦੀ ਹੈ। ਇਸ ਨਾਲ ਵੀ ਜੋੜਾਂ ਵਿਚ ਦਰਦ ਹੁੰਦੀ ਹੈ।
ਸ਼ੁਰੂ ਵਿਚ ਪੌੜੀਆਂ ਉਤਰਨ ਵਿਚ, ਰਾਤ ਨੂੰ ਸੌਣ ਸਮੇਂ ਗੋਡਿਆਂ ਵਿਚ ਦਰਦ, ਬੈਠ ਕੇ ਖੜ੍ਹੇ ਹੋਣ ਵਿਚ ਦਰਦ ਅਤੇ ਪਾਸਾ ਬਦਲਣ ਵਿਚ ਦਰਦ ਹੁੰਦੀ ਹੈ। ਜੇ ਸਮੇਂ ਸਿਰ ਇਲਾਜ ਨਾ ਕਰਾਇਆ ਜਾਵੇ ਤਾਂ ਹੱਡੀਆਂ ਟੇਢੀਆਂ ਹੋਣ ਲਗਦੀਆਂ ਹਨ। ਫਿਰ ਅੱਗੇ ਚੱਲ ਕੇ ਗੋਡਿਆਂ ਲਈ ਸਰੀਰ ਦਾ ਭਾਰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ।
ਇਲਾਜ : * ਗਰਮ ਪਾਣੀ ਵਿਚ ਚੁਟਕੀ ਕੁ ਨਮਕ ਪਾ ਕੇ ਉਸ ਵਿਚ ਤੌਲੀਆ ਭਿਉਂ ਕੇ ਨਿਚੋੜ ਦਿਓ। ਫਿਰ ਉਸ ਤੌਲੀਏ ਨਾਲ ਪ੍ਰਭਾਵਿਤ ਜੋੜ ਦੀ ਟਕੋਰ ਕਰੋ।
* ਜ਼ਿਆਦਾ ਦਰਦ ਨਿਵਾਰਕ ਦਵਾਈਆਂ ਨਾ ਲਓ, ਕਿਉਂਕਿ ਇਨ੍ਹਾਂ ਨਾਲ ਕੁਝ ਸਮੇਂ ਵਾਸਤੇ ਹੀ ਲਾਭ ਮਿਲਦਾ ਹੈ।
* ਜੋੜਾਂ ਦੀਆਂ ਵਿਸ਼ੇਸ਼ ਕਸਰਤਾਂ ਕਰੋ। ਕਸਰਤ ਕਰਨ ਲਈ ਜ਼ਮੀਨ 'ਤੇ ਲੰਮੇ ਪੈ ਕੇ ਗੋਡਿਆਂ ਦੇ ਹੇਠਾਂ ਸਿਰਹਾਣਾ ਲਗਾ ਕੇ ਜ਼ੋਰ ਨਾਲ ਦਬਾਓ ਅਤੇ 10 ਸੈਕਿੰਡ ਤੱਕ ਇਸੇ ਸਥਿਤੀ ਵਿਚ ਰਹੋ। ਦਰਦ ਘੱਟ ਹੋਣ 'ਤੇ ਸਮਾਂ ਵਧਾ ਦਿਓ।
* ਕੁਰਸੀ ਜਾਂ ਚਾਰਪਾਈ 'ਤੇ ਬੈਠ ਕੇ ਪੈਰ ਸਿੱਧੇ ਰੱਖੋ। ਪਹਿਲਾਂ 10 ਸੈਕਿੰਡ ਲਈ ਅਜਿਹਾ ਕਰੋ। ਫਿਰ ਹੌਲੀ-ਹੌਲੀ ਸਮਾਂ ਵਧਾਓ।
ਕਮਰ ਦਰਦ : ਰੀੜ੍ਹ ਦੀ ਕਮਜ਼ੋਰੀ ਕਾਰਨ ਸਰੀਰ ਦਾ ਭਾਰ ਕਮਰ 'ਤੇ ਸੰਤੁਲਿਤ ਨਹੀਂ ਰਹਿੰਦਾ ਅਤੇ ਤੁਰਨ-ਫਿਰਨ, ਉੱਠਣ-ਬੈਠਣ ਸਮੇਂ ਕਮਰ ਵਿਚ ਦਰਦ ਹੁੰਦੀ ਹੈ। ਉਮਰ ਵਧਣ ਦੇ ਨਾਲ ਦਰਦ ਵਧਦੀ ਜਾਂਦੀ ਹੈ ਅਤੇ ਪਾਸਾ ਬਦਲਣ ਵੇਲੇ ਦਰਦ ਹੋਣ ਲਗਦੀ ਹੈ। ਅਜਿਹੀ ਦਰਦ 40-45 ਸਾਲ ਦੀ ਉਮਰ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਕਮਰ ਦੀਆਂ ਬਿਮਾਰੀਆਂ ਨੂੰ ਜਾਨਣ ਲਈ ਚੌਕੀ ਜਾਂ ਤਖ਼ਤ 'ਤੇ ਲੰਮੇ ਪੈ ਜਾਓ ਅਤੇ ਕਮਰ ਦੇ ਹੇਠਾਂ ਹੱਥ ਪਾਓ। ਜੇ ਹੱਥ ਨਾ ਜਾਣ ਤਾਂ ਸਮਝ ਲਓ ਤੁਸੀਂ ਕਿਸੇ ਕਮਰ ਨਾਲ ਸਬੰਧਤ ਰੋਗ ਦਾ ਸ਼ਿਕਾਰ ਹੋ ਗਏ ਹੋ।
ਬਚਾਅ : * ਸਖਤ ਬੈੱਡ ਜਾਂ ਜ਼ਮੀਨ 'ਤੇ ਸੌਵੋਂ। ਰੂੰ ਦੇ ਗੱਦੇ ਦੀ ਵਰਤੋਂ ਨਾ ਕਰੋ।
* ਲੰਮੇ ਪੈਣ ਸਮੇਂ ਪਹਿਲਾਂ ਵੱਖੀ ਭਾਰ ਲੰਮੇ ਪਓ, ਫਿਰ ਸਿੱਧੇ ਹੋ ਜਾਓ ਅਤੇ ਇਸੇ ਤਰ੍ਹਾਂ ਉੱਠੋ।
* ਜੇ ਤੁਸੀਂ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਕਰਦੇ ਹੋ ਤਾਂ ਸਿੱਧੇ ਬੈਠੋ।
* ਬਿਨਾਂ ਟੇਕ ਲਗਾਏ ਨਾ ਬੈਠੋ।
* ਅੱਗੇ ਝੁਕ ਕੇ ਕਸਰਤ ਜਾਂ ਦੂਜੇ ਕੰਮ ਨਾ ਕਰੋ।
* ਜ਼ਿਆਦਾ ਭਾਰੀ ਚੀਜ਼ ਨਾ ਚੁੱਕੋ।
* ਜੇ ਚੱਲਣ ਵਿਚ ਦਰਦ ਹੋਵੇ ਤਾਂ ਬੈਠ ਜਾਓ।
ਧੌਣ ਵਿਚ ਦਰਦ : * ਧੌਣ ਘੁਮਾਉਣ 'ਤੇ ਦਰਦ ਹੁੰਦੀ ਹੈ। ਕਦੇ-ਕਦੇ ਚੱਕਰ ਵੀ ਆਉਂਦਾ ਹੈ।
ਕਸਰਤਾਂ : ਮੋਢੇ ਨੂੰ ਸਥਿਰ ਰੱਖ ਕੇ ਸਾਹਮਣੇ ਦੇਖਦੇ ਹੋਏ ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਝੁਕਾਓ ਅਤੇ 10 ਸੈਕਿੰਡ ਲਈ ਇਸ ਹਾਲਤ ਵਿਚ ਰੱਖੋ। ਫਿਰ ਸਿਰ ਸਿੱਧਾ ਕਰ ਲਓ। ਫਿਰ ਹੌਲੀ-ਹੌਲੀ ਸਿਰ ਨੂੰ ਪਹਿਲਾਂ ਸੱਜੇ, ਫਿਰ ਖੱਬੇ ਘੁਮਾਓ ਅਤੇ 10 ਸੈਕਿੰਡ ਲਈ ਇਸੇ ਹਾਲਤ ਵਿਚ ਰੱਖੋ। ਸਿਰ ਨੂੰ ਮੋਢੇ ਵੱਲ ਝੁਕਾਓ, 15 ਸੈਕਿੰਡ ਲਈ ਇਸ ਸਥਿਤੀ ਵਿਚ ਰੱਖ ਕੇ ਸਿਰ ਸਿੱਧਾ ਕਰ ਲਓ।


-ਰਾਜਾ ਤਾਲੁਕਦਾਰ

ਸਿਹਤ ਖ਼ਬਰਨਾਮਾ

ਮਸਾਲਿਆਂ ਵਿਚ ਛੁਪੇ ਹਨ ਐਂਟੀ-ਬੈਕਟੀਰੀਅਲ ਗੁਣ

ਭਾਰਤੀ ਭੋਜਨ ਵਿਚ ਮਸਾਲਿਆਂ ਦੀ ਵਰਤੋਂ ਸ਼ੁਰੂ ਤੋਂ ਹੀ ਜ਼ਿਆਦਾ ਹੁੰਦੀ ਆਈ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਸਾਲੇ ਭਾਰਤੀ ਭੋਜਨ ਦਾ ਅਤੁੱਟ ਅੰਗ ਹਨ ਪਰ ਪਿਛਲੇ ਕੁਝ ਸਾਲਾਂ ਵਿਚ ਇਹ ਦੇਖਣ ਨੂੰ ਮਿਲਿਆ ਹੈ ਕਿ ਲੋਕਾਂ ਵਿਚ ਇਹ ਧਾਰਨਾ ਪਾਈ ਗਈ ਕਿ ਮਸਾਲੇ ਸਿਹਤ ਲਈ ਚੰਗੇ ਨਹੀਂ ਹਨ, ਪਰ ਇਸ ਧਾਰਨਾ ਦਾ ਖੰਡਨ ਕੀਤਾ ਹਾਲ ਹੀ ਵਿਚ ਅਮਰੀਕਾ ਵਿਚ ਕਾਰਨੇਲ ਯੂਨੀਵਰਸਿਟੀ ਦੇ ਮਾਹਿਰਾਂ ਨੇ। ਇਨ੍ਹਾਂ ਅਨੁਸਾਰ ਮਸਾਲਿਆਂ ਦਾ ਭੋਜਨ ਵਿਚ ਸੇਵਨ ਤੁਹਾਡੀ ਉਮਰ ਵਿਚ ਕੁਝ ਸਾਲਾਂ ਨੂੰ ਜੋੜ ਦਿੰਦਾ ਹੈ।
ਇਨ੍ਹਾਂ ਮਾਹਿਰਾਂ ਦਾ ਮੰਨਣਾ ਹੈ ਕਿ ਮਸਾਲਿਆਂ ਵਿਚ ਕੁਝ ਅਜਿਹੇ ਐਂਟੀ-ਬੈਕਟੀਰੀਅਲ ਗੁਣ ਹਨ ਜੋ ਤੁਹਾਨੂੰ ਇਨਫੈਕਸ਼ਨ ਤੋਂ ਦੂਰ ਰੱਖਦੇ ਹਨ। ਇਸ ਲਈ ਇਨ੍ਹਾਂ ਦਾ ਸੇਵਨ ਤੁਹਾਨੂੰ ਚੰਗਾ ਸਵਾਦ ਤਾਂ ਦਿੰਦਾ ਹੀ ਹੈ, ਨਾਲ ਹੀ ਚੰਗੀ ਸਿਹਤ ਵੀ। ਮਸਾਲਿਆਂ ਵਿਚ ਲਸਣ, ਅਦਰਕ, ਲੌਂਗ, ਜੀਰਾ, ਕਾਲੀ ਮਿਰਚ, ਪਿਆਜ਼, ਹਲਦੀ ਆਦਿ ਆਪਣੇ ਵਿਚ ਅਜਿਹੇ ਤੱਤ ਰੱਖਦੇ ਹਨ ਜੋ ਸਿਹਤ 'ਤੇ ਚੰਗਾ ਪ੍ਰਭਾਵ ਪਾਉਂਦੇ ਹਨ। ਇਸ ਲਈ ਇਨ੍ਹਾਂ ਦਾ ਸੇਵਨ ਕਰਦੇ ਸਮੇਂ ਝਿਜਕੋ ਨਾ।
ਦਿਲ ਦਾ ਦੌਰਾ ਪਵੇ ਤਾਂ ਮਰੀਜ਼ ਦੀ ਛਾਤੀ ਦਬਾਓ

ਜਦੋਂ ਕਦੇ ਕਿਸੇ ਨੂੰ ਅਜਿਹੀ ਜਗ੍ਹਾ 'ਤੇ ਦਿਲ ਦਾ ਦੌਰਾ ਪੈ ਜਾਵੇ, ਜਿਥੋਂ ਹਸਪਤਾਲ ਪਹੁੰਚਾਉਣ ਵਿਚ ਸਮਾਂ ਲਗਦਾ ਹੋਵੇ ਤਾਂ ਉਸ ਦੀ ਛਾਤੀ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਬ੍ਰਿਟਿਸ਼ ਜਨਰਲ ਦੀ ਲਾਂਸੇਟ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਮੂੰਹ ਰਾਹੀਂ ਸਾਹ ਦੇਣ ਦੀ ਬਜਾਏ ਛਾਤੀ 'ਤੇ ਦਬਾਅ ਪਾਉਣ ਨਾਲ ਮਰੀਜ਼ ਦੇ ਬਚਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਇਸ ਖੋਜ ਵਿਚ ਸ਼ਾਮਿਲ ਡਾਕਟਰਾਂ ਅਨੁਸਾਰ ਮੂੰਹ ਰਾਹੀਂ ਸਾਹ ਭਰਨ ਨਾਲ ਮਰੀਜ਼ ਨੂੰ ਕੋਈ ਲਾਭ ਨਹੀਂ ਹੁੰਦਾ, ਇਸ ਲਈ ਅਜਿਹੇ ਸੰਕਟ ਵਿਚ ਮਰੀਜ਼ ਦੀ ਛਾਤੀ 'ਤੇ ਹੀ ਦਬਾਅ ਪਾਉਣਾ ਚਾਹੀਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX