ਤਾਜਾ ਖ਼ਬਰਾਂ


ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  7 minutes ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  21 minutes ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  41 minutes ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  42 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ)- ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ-ਪੜਤਾਲ ਦੌਰਾਨ ....
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  52 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ) - ਜੈੱਟ ਏਅਰਵੇਜ਼ ਦੀ ਹਵਾਈ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ 'ਤੇ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਦ ਕਿ ਜੈੱਟ ਏਅਰਵੇਜ਼...
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  1 minute ago
ਸੰਗਰੂਰ, 18 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਕਿਸਾਨ ਗੰਨਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਅੰਦਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਦੀਪ ਸਿੰਘ ਸੰਧੂ ਨੇ ....
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 1 hour ago
ਧਰਮਕੋਟ, 18 ਅਪ੍ਰੈਲ (ਹਰਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਮੋਗਾ ਜਲੰਧਰ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਇਆ ਗਿਆ ਹੈ। ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਸਥਿਤ ਐੱਸ.ਐੱਫ.ਸੀ. ਸਕੂਲ ਦੇ ਅੱਗੇ ਲਗਾਏ ਇਸ ਧਰਨੇ ਦੀ ....
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 1 hour ago
ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਰਗੀ ਬਾਈ ਅਜਮੇਰ ਸਿੰਘ ਕਿੰਗਰਾ ਦੇ ਪਰਿਵਾਰ ਨੂੰ ਮੁੜ ਮਾਣ ਬਖ਼ਸ਼ਦਿਆਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ .....
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ

ਸੰਭਲ ਜਾ ਮੁਟਿਆਰੇ

ਪਟਿਆਲਾ ਸਲਵਾਰ ਤੇ ਪੰਜਾਬੀ ਜੁੱਤੀ ਪਾਈ ਤਾਪਸੀ ਪੰਨੂੰ ਨਵੀਆਂ ਤਸਵੀਰਾਂ ਨਾਲ ਦਰਸ਼ਕਾਂ ਨੂੰ ਨਜ਼ਰ ਆਈ ਹੈ। ਅਨੁਰਾਗ ਕਸ਼ਯਪ ਤੇ ਅਨੰਦ ਐਲ. ਰਾਏ ਦੀ ਫ਼ਿਲਮ 'ਮਨਮਰਜ਼ੀਆਂ' ਦੀਆਂ ਇਹ ਤਸਵੀਰਾਂ ਸੰਕੇਤ ਦੇ ਰਹੀਆਂ ਹਨ ਕਿ ਇਸ ਦਿੱਖ 'ਚ ਉਹ 'ਸੋਹਣੀ ਕੁੜੀ' ਬਣ ਕੇ ਸਭ ਨੂੰ ਮੋਹਿਤ ਕਰ ਰਹੀ ਹੈ। ਅੰਮ੍ਰਿਤਸਰ 'ਚ 'ਮਨਮਰਜ਼ੀਆਂ' ਦੀ ਸ਼ੂਟਿੰਗ ਪਿਛਲੇ ਦਿਨੀਂ ਹੋਈ ਤੇ ਸਭ ਨੇ ਦੇਖਿਆ ਕਿ ਤਾਪਸੀ ਅੰਮ੍ਰਿਤਸਰ ਆ ਕੇ ਬਹੁਤ ਹੀ ਖ਼ੁਸ਼ੀ ਮਹਿਸੂਸ ਕਰ ਰਹੀ ਸੀ। ਅੰਮ੍ਰਿਤਸਰ ਦੀ ਸੈਰ ਵੀ ਤਾਪਸੀ ਨੇ ਵਿਹਲੇ ਸਮੇਂ ਅਨੁਰਾਗ ਕਸ਼ਯਪ ਨਾਲ 'ਮਨਮਰਜ਼ੀਆਂ' ਦੀ ਸ਼ੂਟਿੰਗ ਸਮੇਂ ਕੀਤੀ। 'ਪਿੰਕ', 'ਨਾਮ ਸ਼ਬਾਨਾ' 'ਚ ਦਮਖਮ ਵਾਲੀ ਐਕਟਿੰਗ ਕਰਨ ਵਾਲੀ ਤਾਪਸੀ ਨੇ 'ਮਨਮਰਜ਼ੀਆਂ' 'ਚ ਪੰਜਾਬੀ ਪਹਿਰਾਵੇ ਦੇ ਨਾਲ-ਨਾਲ ਹੱਥਾਂ 'ਚ ਸ਼ਗਨਾਂ ਦਾ ਲਾਲ ਚੂੜਾ ਵੀ ਪਾਇਆ, ਸੱਚਮੁੱਚ, ਇਹ ਉਸ ਨੂੰ ਬਹੁਤ ਹੀ ਰੁਮਾਂਟਿਕ ਲੱਗਿਆ। ਤਾਪਸੀ ਦੀ ਇਹ 'ਸੋਹਣੀ ਕੁੜੀ' ਵਾਲੀ ਦਿੱਖ 'ਮਨਮਰਜ਼ੀਆਂ' 'ਚ ਦਰਸ਼ਕਾਂ ਨੂੰ ਪਸੰਦ ਆਏਗੀ, ਫ਼ਿਲਮ ਦਾ ਯੂਨਿਟ ਆਸਵੰਦ ਹੈ। 'ਮਨਮਰਜੀਆਂ' ਦੇ ਦੌਰਾਨ ਤਾਪਸੀ ਨੇ ਨਵੀਆਂ 'ਮਨਮਰਜ਼ੀਆਂ' ਵੀ ਕੀਤੀਆਂ ਪਰ ਲੋਕ ਬਹੁਤ ਸਿਆਣੇ ਹਨ। ਮਿੰਟ 'ਚ ਹੀ ਸੋਸ਼ਲ ਮੀਡੀਆ 'ਤੇ ਜਵਾਬੀ ਹਮਲਾ ਕਰ ਦਿੰਦੇ ਹਨ। 'ਵੂਮਨੀਆ' ਫ਼ਿਲਮ ਵੀ ਉਸ ਕੋਲ ਹੈ। ਮੰਜੀ 'ਤੇ ਜੁੱਤੀ ਪਹਿਨ ਕੇ ਲੇਟੀ ਹੋਈ ਤਾਪਸੀ ਦੀ ਇਹ ਫੋਟੋ ਵਾਇਰਲ ਹੁੰਦੇ ਹੀ ਲੋਕਾਂ ਨੇ ਤਾਪਸੀ ਦੀ ਰੱਜ ਕੇ ਆਲੋਚਨਾ ਕੀਤੀ ਕਿ ਮੰਜੀ ਜਿਸ 'ਤੇ ਸੌਣਾ ਹੁੰਦਾ ਹੈ ਤੇ ਜੁੱਤੀ ਸਮੇਤ ਲੇਟਣਾ ਕਿੰਨੀ ਮਾੜੀ ਗੱਲ ਹੈ ਤੇ ਫ਼ਿਲਮ ਉਹ 'ਵੂਮਨੀਆ' ਕਰ ਰਹੀ ਹੈ ਤੇ ਔਰਤ ਹੀ ਅਨਾਦਰ ਵਾਲੀ ਗੱਲ ਕਰੇ ਤਾਂ ਚੰਗਾ ਨਹੀਂ ਹੈ।


ਖ਼ਬਰ ਸ਼ੇਅਰ ਕਰੋ

ਕਾਜਲ ਅਗਰਵਾਲ ਨੂੰ ਦੱਖਣ ਦੀ ਰਾਣੀ

ਦੱਖਣ ਦੀ ਫ਼ਿਲਮ 'ਪੈਰਿਸ-ਪੈਰਿਸ' ਨੇ ਕਾਜਲ ਅਗਰਵਾਲ ਨੂੰ ਦੱਖਣ ਦੀ ਰਾਣੀ ਬਣਾ ਦਿੱਤਾ ਹੈ। ਵੈਸੇ 'ਸਿੰਘਮ' ਵਾਲੀ ਕਾਜਲ ਨੂੰ ਕਈ ਬੜੇ ਅਫਸੋਸ ਹਨ ਜੋ ਉਸ ਨੇ ਆਪ ਹੀ ਆਪਣੀ ਝੋਲੀ ਪੁਆਏ ਹਨ। ਅਸਲ 'ਚ ਉਸ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਮਿਲੀਆਂ ਸਨ ਪਰ ਦੱਖਣ ਦੀਆਂ ਫ਼ਿਲਮਾਂ ਕਾਰਨ ਉਸ ਨੇ ਇਹ ਨਹੀਂ ਕੀਤੀਆਂ ਤੇ ਹੁਣ ਬੀਤੇ ਵੇਲੇ ਨੂੰ ਤਰਸ ਰਹੀ ਹੈ ਤੇ ਬਾਲੀਵੁੱਡ ਲਈ ਉਹ ਬੀਤੀ ਕਹਾਣੀ ਬਣ ਚੁੱਕੀ ਹੈ। 'ਸਪੈਸ਼ਲ ਛੱਬੀਸ' ਤੋਂ ਬਾਅਦ ਉਸ ਦੀ ਝਲਕ ਮੁੰਬਈ 'ਚ ਕਿਸੇ ਨੇ ਨਹੀਂ ਦੇਖੀ। ਕਾਜਲ ਅਗਰਵਾਲ ਦੀ ਜਨਮ ਦਿਨ ਪਾਰਟੀ 'ਚ ਰਾਣਾ ਡੱਗੁਬਤੀ ਖਾਸ ਤੌਰ 'ਤੇ ਹਾਜ਼ਰ ਸੀ। ਰਾਣਾ ਨੇ ਕਾਜਲ ਨਾਲ 'ਨੇਨੇ ਰਾਜੂ ਨੇਨੇ ਮੰਤਰੀ' ਫ਼ਿਲਮ ਦੱਖਣ ਦੀ ਕੀਤੀ ਹੈ। ਕਾਜਲ ਦੀ ਇਹ 50ਵੀਂ ਫ਼ਿਲਮ ਹੈ। ਆਪਣੇ ਗੁਰੂ ਤੇਜਾ ਨਾਲ 10 ਸਾਲ ਬਾਅਦ ਹੁਣ ਉਹ ਫ਼ਿਲਮ ਕਰ ਰਹੀ ਹੈ। ਕਾਜਲ ਨੂੰ ਜਨਮ ਦਿਨ ਪਾਰਟੀ 'ਚ ਕਈ ਅਨਮੋਲ ਤੋਹਫ਼ੇ ਰਾਣਾ ਡੱਗੁਬਤੀ ਨੇ ਦਿੱਤੇ ਪਰ ਆਪਣੇ ਗੁਰੂ ਤੇਜਾ ਦੀ ਗ਼ੈਰ-ਹਾਜ਼ਰੀ ਉਸ ਨੂੰ ਖੂਬ ਰੜਕੀ। ਕਾਜਲ ਅਗਰਵਾਲ ਨੂੰ 'ਬਾਹੂਬਲੀ' ਪ੍ਰਭਾਸ ਨੇ ਈ ਵਧਾਈ ਸੁਨੇਹਾ ਘੱਲਿਆ। ਦੱਖਣ ਦੀ ਉਹ ਸੁਪਰ ਸਟਾਰ ਹੈ, ਕੁਈਨ ਹੈ। ਹਾਂ ਸੋਸ਼ਲ ਮੀਡੀਆ 'ਤੇ ਉਹ ਜ਼ਿਆਦਾ ਸਰਗਰਮ ਨਹੀਂ ਹੈ। ਇਸ ਸਬੰਧੀ ਕਾਜਲ ਕਹਿ ਰਹੀ ਹੈ ਕਿ ਉਸ ਨੂੰ ਆਪਣੀ ਮੋਬਾਈਲ ਐਪ ਹੀ ਪਸੰਦ ਹੈ। ਇਸ ਨਾਲ ਉਹ ਸਿੱਧੀ ਆਪਣੇ ਪ੍ਰਬੰਧਕਾਂ ਨਾਲ ਜੁੜਦੀ ਹੈ। ਨਿਊਯਾਰਕ ਦੀ ਇਕ ਕੰਪਨੀ ਨੇ ਕਾਜਲ ਦੀ ਨਿੱਜੀ ਮੋਬਾਈਲ ਐਪ ਡਿਜ਼ਾਈਨ ਕੀਤੀ ਹੈ। ਇਸ ਐਪ ਜ਼ਰੀਏ ਕਾਜਲ ਦੇ ਚਾਹੁਣ ਵਾਲੇ ਸਿੱਧੇ ਉਸ ਨਾਲ ਜੁੜ ਸਕਦੇ ਹਨ। ਇਸ ਤੋਂ ਵਧੀਆ ਲੋਕਾਂ ਨਾਲ ਰਾਬਤਾ ਹੋਰ ਕਿਵੇਂ ਹੋ ਸਕਦਾ ਹੈ? ਆਪਣੇ ਮੈਨੇਜਰ ਨੂੰ ਅੱਜ ਵੀ ਉਹ ਬੇਕਸੂਰ ਗਿਣਦੀ ਹੈ ਜਿਸ ਨੂੰ ਡਰੱਗ ਰੈਕਟ 'ਚ ਉਸ ਅਨੁਸਾਰ ਫਸਾਇਆ ਗਿਆ ਹੈ।

ਟਿਸਕਾ ਚੋਪੜਾ

ਮਨਭਾਉਂਦੇ ਕਿਰਦਾਰ ਦੀ ਭਾਲ 'ਚ

-'ਛੁਰੀ' ਫ਼ਿਲਮ ਨੇ ਫਿਰ ਟਿਸਕਾ ਚੋਪੜਾ ਦਾ ਨਾਂਅ ਹਿੰਦੀ ਫ਼ਿਲਮ ਨਗਰੀ ਮੁੰਬਈ 'ਚ ਹਰੇਕ ਦੀ ਜ਼ੁਬਾਨ 'ਤੇ ਲਿਆਂਦਾ ਹੈ। ਅਨੁਰਾਗ ਕਸ਼ਯਪ ਤੇ ਸੁਰਵੀਨ ਚਾਵਲਾ ਦੇ ਨਾਲ 'ਛੁਰੀ' ਬਣ ਕੇ ਟਿਸਕਾ ਆਈ ਹੈ। ਟਿਸਕਾ ਦੀ ਇਹ 'ਛੁਰੀ' 12 ਮਿੰਟ 'ਚ ਹੀ ਕਮਾਲ ਦਿਖਾ ਰਹੀ ਹੈ। ਮਾਨਸੀ ਜੈਨ ਨੇ ਟਿਸਕਾ ਨੂੰ ਲੈ ਕੇ ਇਹ ਲਘੂ ਫ਼ਿਲਮ ਬਣਾਈ ਹੈ। 'ਚਟਨੀ' ਸਮੇਂ ਮਾਨਸੀ ਤੇ ਟਿਸਕਾ ਸਹੇਲੀਆਂ ਬਣੀਆਂ ਹਨ। ਯੂ-ਟਿਊਬ 'ਤੇ ਚਾਰ ਲੱਖ ਦੇ ਕਰੀਬ ਹਾਂ-ਪੱਖੀ ਵਿਚਾਰ ਟਿਸਕਾ ਦੀ 'ਛੁਰੀ' ਨੂੰ ਮਿਲੇ ਹਨ। ਅਨੋਖੇ ਅੰਦਾਜ਼ 'ਚ ਪਤਨੀ ਵਲੋਂ ਬੇਵਫ਼ਾ ਪਤੀ ਤੋਂ ਬਦਲਾ ਲੈਣ ਦੀ ਕਹਾਣੀ 'ਛੁਰੀ' ਫ਼ਿਲਮ ਹੈ। 200 ਕਰੋੜ ਕਮਾਉਣ ਵਾਲੀਆਂ ਬਾਲੀਵੁੱਡ ਫ਼ਿਲਮਾਂ ਨੂੰ ਵੀ ਮਾਤ ਦੇਣ ਵਾਲੀ ਟਿਸਕਾ ਦੀ ਇਹ 'ਛੁਰੀ' ਹੈ। ਟਿਸਕਾ ਦੀ ਪਰਿਵਾਰਕ ਜ਼ਿੰਦਗੀ ਵੀ ਵਧੀਆ ਚੱਲ ਰਹੀ ਹੈ। ਫ਼ਿਲਮ ਬਣਾਉਣੀ ਇਕ ਸਰੂਰ ਹੈ ਤੇ ਇਹ ਟਿਸਕਾ ਨੂੰ ਨਸ਼ਾ ਜਿਹਾ ਲੱਗਦਾ ਹੈ। ਟਿਸਕਾ ਨੇ ਪੰਜਾਬੀ ਫ਼ਿਲਮ 'ਖ਼ੂਬੀਆਂ' ਵੀ ਕੀਤੀ ਸੀ। ਟਿਸਕਾ ਜਜ਼ਬਾਤੀ ਕਿਸਮ ਦੀ ਔਰਤ ਵੀ ਹੈ ਤੇ ਅਕਸਰ ਭਾਵੁਕ ਹੋ ਜਾਂਦੀ ਹੈ। ਟਿਸਕਾ ਹੁਣ ਚਾਹੁੰਦੀ ਹੈ ਕਿ ਉਹ ਖਲਨਾਇਕਾ ਬਣੇ ਤੇ ਅਜਿਹੇ ਕਿਰਦਾਰ ਹੀ ਉਹ ਜ਼ਿਆਦਾ ਕਰੇ ਜਾਂ ਫਿਰ ਜਸੂਸ ਬਣੇ ਜਾਂ ਕਿਰਨ ਬੇਦੀ ਜਿਹੇ ਤੇ ਜਾਂ ਫਿਰ 'ਬੁਰੀ ਔਰਤ' ਇਹ ਉਸ ਦੇ ਮਨਪਸੰਦ ਕਿਰਦਾਰ ਹਨ। ਫ਼ਿਲਮ ਸਨੱਅਤ ਤੇ ਸਾਰੇ ਸਮਾਜ 'ਚ ਬੁਰਾਈਆਂ ਔਰਤ ਨਾਲ ਸਿਤਮ, ਮਾੜੀਆਂ ਹਰਕਤਾਂ 'ਤੇ 'ਚਟਨੀ' ਵਾਲੀ 'ਛੁਰੀ' ਟਿਸਕਾ ਦਾ ਜਵਾਬ ਹੈ ਕਿ ਜਿਥੇ ਅਮਰੀਕਾ ਜਿਹੇ ਦੇਸ਼ ਤੇ ਹਾਲੀਵੁੱਡ 'ਚ ਇਸ ਗੰਦੇ ਅਪਰਾਧ ਨੂੰ ਲੱਭਣ ਲਈ 30-35 ਸਾਲ ਲੱਗ ਗਏ, ਉਥੇ ਭਾਰਤ 'ਚ 50 ਸਾਲ ਹੋਰ ਸੁਧਰਨ ਲਈ ਲੱਗਣਗੇ। ਬਾਲਵੁੱਡ ਦੀ ਪੋਲ ਆਪਣੇ ਇਕ ਵੀਡੀਓ ਨਾਲ ਖੋਲ੍ਹ ਚੁੱਕੀ 'ਛੁਰੀ' ਟਿਸਕਾ ਚੋਪੜਾ ਜਿਥੇ ਫ਼ਿਲਮਾਂ 'ਚ 'ਬੁਰੀ ਔਰਤ' ਬਣ ਕੇ ਖੁਸ਼ ਹੈ, ਉਥੇ ਉਸ ਦੀ ਖਾਹਿਸ਼ ਅੰਮ੍ਰਿਤਾ ਪ੍ਰੀਤਮ ਦੀ ਬਾਇਓਪਿਕ ਕਰਨ ਦੀ ਵੀ ਹੈ।


-ਸੁਖਜੀਤ ਕੌਰ

ਬਾ ਬਾ ਬਲੈਕ ਸ਼ੀਪ ਕਰ ਕੇ ਮਜ਼ਾ ਆਇਆ ਮੰਜਰੀ ਫਡਨਿਸ

ਫ਼ਿਲਮ 'ਰੋਕ ਸਕੋ ਤਾਂ ਰੋਕ ਲੋ' ਨਾਲ ਬਾਲੀਵੁੱਡ ਵਿਚ ਆਪਣਾ ਸਫਰ ਸ਼ੁਰੂ ਕਰਨ ਵਾਲੀ ਮੰਜਰੀ ਫਡਨਿਸ ਦੀ ਅਗਲੀ ਫ਼ਿਲਮ ਹੈ 'ਬਾ ਬਾ ਬਲੈਕ ਸ਼ੀਪ'। ਇਸ ਵਿਚ ਮੰਜਰੀ ਦੇ ਨਾਇਕ ਹਨ ਮਨੀਸ਼ ਪਾਲ। ਨਾਲ ਹਨ ਅਨੁਪਮ ਖੇਰ, ਅਨੂ ਕਪੂਰ ਤੇ ਕੇ. ਕੇ. ਮੈਨਨ।
ਇਸ ਫ਼ਿਲਮ ਨੂੰ ਕਾਮੇਡੀ ਥ੍ਰਿਲਰ ਕਰਾਰ ਦਿੰਦੇ ਹੋਏ ਮੰਜਰੀ ਕਹਿੰਦੀ ਹੈ, 'ਇਨ੍ਹੀਂ ਦਿਨੀਂ ਵੱਖਰੇ ਤਰ੍ਹਾਂ ਦੀਆਂ ਕਾਮੇਡੀ ਫ਼ਿਲਮਾਂ ਬਣ ਰਹੀਆਂ ਹਨ। ਮਾਹੌਲ ਅਨੁਸਾਰ ਕਾਮੇਡੀ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣ ਲੱਗਿਆ ਹੈ। ਸਾਡੀ ਇਹ ਫ਼ਿਲਮ ਵੀ ਕੁਝ ਇਸੇ ਤਰ੍ਹਾਂ ਦੀ ਹੈ। ਘਟਨਾਕ੍ਰਮ ਹੁੰਦਾ ਚਲਾ ਜਾਵੇਗਾ ਅਤੇ ਦਰਸ਼ਕ ਹੱਸਦੇ ਜਾਣਗੇ।
* ਫ਼ਿਲਮ ਵਿਚ ਮਨੀਸ਼ ਪਾਲ ਦੇ ਨਾਲ ਅਨੁਪਮ ਖੇਰ, ਕੇ. ਕੇ. ਮੈਨਨ ਤੇ ਅਨੂ ਕਪੂਰ ਵਰਗੇ ਨਾਮੀ ਕਲਾਕਾਰ ਹਨ। ਆਪਣੀ ਅਦਾਕਾਰੀ ਵਿਚ ਇਹ ਸਾਰੇ ਮਾਹਿਰ ਹਨ। ਇਸ ਤਰ੍ਹਾਂ ਇਨ੍ਹਾਂ ਨਾਲ ਕੰਮ ਕਰਦੇ ਸਮੇਂ ਥੋੜ੍ਹਾ ਤਣਾਅ ਤਾਂ ਮਹਿਸੂਸ ਕੀਤਾ ਹੀ ਹੋਵੇਗਾ?
-ਨਹੀਂ। ਪਹਿਲੀ ਗੱਲ ਤਾਂ ਇਹ ਕਿ ਅਨੂ ਕਪੂਰ ਇਸ ਵਿਚ ਮੇਰੇ ਪਿਤਾ ਬਣੇ ਹਨ। ਬਾਪ-ਬੇਟੀ ਵਿਚਾਲੇ ਇਥੇ ਚੰਗੀ ਕਮਿਸਟਰੀ ਦਿਖਾਈ ਗਈ ਹੈ। ਪਰਦੇ 'ਤੇ ਇਸ ਕਮਿਸਟਰੀ ਨੂੰ ਪੇਸ਼ ਕਰਨ ਲਈ ਅਸੀਂ ਬਹੁਤ ਸਰਲਤਾ ਨਾਲ ਸ਼ੂਟਿੰਗ ਕੀਤੀ। ਅਨੁਪਮ ਖੇਰ ਦੇ ਨਾਲ ਮੈਂ ਪਹਿਲਾਂ 'ਝੋਕੋਮੈਨ' ਵਿਚ ਕੰਮ ਕਰ ਚੁੱਕੀ ਸੀ। ਸੋ, ਉਨ੍ਹਾਂ ਨਾਲ ਵੀ ਚੰਗੀ ਜਾਣ-ਪਛਾਣ ਹੈ। ਸ਼ੂਟਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਇਨ੍ਹਾਂ ਮਹਾਰਥੀ ਕਲਾਕਾਰਾਂ ਨੇ ਆਪਣੀ ਹਉਮੈ ਨੂੰ ਪਰੇ ਰੱਖ ਕੇ ਇਥੇ ਕੰਮ ਕੀਤਾ। ਸ਼ੂਟਿੰਗ ਦੌਰਾਨ ਕਿਤੇ ਕੋਈ ਆਪਸੀ ਟਕਰਾਅ ਨਹੀਂ ਸੀ। ਸੋ, ਤਣਾਅ ਦੇ ਪੈਦਾ ਹੋਣ ਦਾ ਸਵਾਲ ਹੀ ਨਹੀਂ ਸੀ।
* ਆਪਣੀ ਭੂਮਿਕਾ ਬਾਰੇ ਕੁਝ ਜਾਣਕਾਰੀ ਦੇਣਾ ਚਾਹੋਗੇ ਤੁਸੀਂ?
-ਇਥੇ ਮੇਰੇ ਕਿਰਦਾਰ ਦਾ ਨਾਂਅ ਏਂਜਲੀਨਾ ਮੋਰਿਸ ਹੈ। ਉਹ ਆਪਣੇ ਪਿਤਾ ਦੀ ਲਾਡਲੀ ਹੈ। ਨਾਲ ਹੀ ਉਨ੍ਹਾਂ ਨੂੰ ਝਿੜਕਦੀ ਵੀ ਰਹਿੰਦੀ ਹੈ। ਏਂਜਲੀਨਾ ਸਮੁੰਦਰ ਕੰਢੇ ਕੈਫੇ ਚਲਾਉਂਦੀ ਹੈ ਜਦੋਂ ਕਿ ਉਸ ਦੇ ਪਿਤਾ ਰਿਟਾਇਰਡ ਆਰਟ ਟੀਚਰ ਹਨ। ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਪਿਤਾ ਉਨ੍ਹਾਂ ਲੋਕਾਂ ਦਾ ਸਾਥ ਦਿੰਦੇ ਹਨ ਜੋ ਨਕਲੀ ਪੇਂਟਿੰਗ ਬਣਾਉਂਦੇ ਹੁੰਦੇ ਹਨ। ਹੁਣ ਪਿਤਾ ਦੇ ਕਾਰਨਾਮਿਆਂ ਦੀ ਵਜ੍ਹਾ ਕਰਕੇ ਏਂਜਲੀਨਾ ਕਿਸ ਤਰ੍ਹਾਂ ਬਦਮਾਸ਼ਾਂ ਦੇ ਲਪੇਟੇ ਵਿਚ ਆ ਜਾਂਦੀ ਹੈ, ਇਹ ਮੇਰੀ ਭੂਮਿਕਾ ਹੈ।
ਹੁਣ ਜਦੋਂ ਮੈਂ ਇਕਲੌਤੀ ਹੀਰੋਇਨ ਸੀ ਤਾਂ ਸੈੱਟ 'ਤੇ ਜ਼ਿਆਦਾ ਤਵੱਜੋਂ ਮਿਲਦੀ ਹੀ ਸੀ। ਇਥੇ ਮੈਨੂੰ ਰਾਣੀ ਵਾਂਗ ਰੱਖਿਆ ਗਿਆ ਸੀ। ਗਲੈਮਰ ਦੇ ਨਾਂਅ 'ਤੇ ਇਕੱਲੀ ਮੈਂ ਇਥੇ ਸੀ। ਸੋ, ਜਿਥੇ ਕਿਤੇ ਸ਼ੂਟਿੰਗ ਹੁੰਦੀ ਭੀੜ ਦੀਆਂ ਨਜ਼ਰਾਂ ਮੇਰੇ 'ਤੇ ਹੀ ਰਹਿੰਦੀਆਂ। ਉਦੋਂ ਲਗਦਾ ਸੀ ਕਿ ਮੈਂ ਸਪੈਸ਼ਲ ਹਾਂ।


-ਇੰਦਰਮੋਹਨ ਪੰਨੂੰ

ਨਿਰਭਇਆ ਕਾਂਡ ਤੋਂ ਪ੍ਰੇਰਿਤ ਹੈ 'ਇੰਡੀਆ ਨੈਵਰ ਅਗੇਨ ਨਿਰਭਇਆ'

ਸਾਲ 2012 ਦੇ ਆਖਰੀ ਦਿਨਾਂ ਵਿਚ ਦਿੱਲੀ ਵਿਚ ਵਾਪਰੇ ਨਿਰਭਇਆ ਕਾਂਡ ਨਾਲ ਪੂਰਾ ਦੇਸ਼ ਵਿਚ ਗੁੱਸੇ ਵਿਚ ਆ ਗਿਆ ਸੀ। ਇਸ ਕਾਂਡ 'ਤੇ ਪਹਿਲਾਂ ਹੈਦਰਾਬਾਦੀ ਨਿਰਮਾਤਾ ਨੇ 'ਮਰਡਰ ਮਾਧੁਰੀ' ਬਣਾਈ ਸੀ ਤੇ ਹੁਣ ਨਿਰਮਾਤਰੀ ਵਿਦਿਸ਼ਾ ਅਧਿਕਾਰੀ ਨੇ 'ਇੰਡੀਆ ਨੈਵਰ ਅਗੇਨ ਨਿਰਭਇਆ' ਬਣਾਈ ਹੈ। ਇਥੇ ਵੀ ਦਿੱਲੀ ਵਿਚ ਇਕ ਚਲਦੀ ਬੱਸ ਵਿਚ ਇਕ ਪ੍ਰੇਮੀ ਜੋੜੇ ਨਾਲ ਚਾਰ ਬਦਮਾਸ਼ ਕੀ ਜ਼ੁਲਮ ਕਰਦੇ ਹਨ, ਇਸ ਦੀ ਕਹਾਣੀ ਪੇਸ਼ ਕੀਤੀ ਗਈ ਹੈ।
ਵਿਦਿਸ਼ਾ ਦੀ ਨਿਰਮਾਤਰੀ ਦੇ ਤੌਰ 'ਤੇ ਇਹ ਪਹਿਲੀ ਫ਼ਿਲਮ ਹੈ। ਇਸ ਘਿਨਾਉਣੇ ਕਾਂਡ 'ਤੇ ਫ਼ਿਲਮ ਬਣਾਉਣ ਬਾਰੇ ਉਹ ਕਹਿੰਦੀ ਹੈ, 'ਜਦੋਂ ਇਹ ਕਾਂਡ ਹੋਇਆ ਸੀ ਉਦੋਂ ਮੈਂ ਪੜ੍ਹਾਈ ਕਰ ਰਹੀ ਸੀ। ਟੀ. ਵੀ. 'ਤੇ ਇਸ ਕਾਂਡ ਬਾਰੇ ਬਹੁਤ ਖ਼ਬਰਾਂ ਦਿੱਤੀਆਂ ਗਈਆਂ ਸਨ ਅਤੇ ਇਹ ਖ਼ਬਰਾਂ ਦੇਖ ਕੇ ਮੇਰੇ ਮਨ ਵਿਚ ਗੁਨਾਹਗਾਰਾਂ ਪ੍ਰਤੀ ਗੁੱਸੇ ਦਾ ਲਾਵਾ ਭੜਕਣ ਲੱਗਿਆ ਸੀ। ਮੈਂ ਵੀ ਹੱਥ ਵਿਚ ਬੈਨਰ ਫੜ ਕੇ ਇਸ ਕਾਂਡ ਦੇ ਵਿਰੋਧ 'ਚ ਹਿੱਸਾ ਲਿਆ ਸੀ। ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ ਦਾ ਸੀ ਕਿ ਸਾਡੇ ਦੇਸ਼ ਵਿਚ ਔਰਤਾਂ ਨੂੰ ਕਿਸ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਜਦੋਂ ਫ਼ਿਲਮ ਨਿਰਮਾਣ ਵਿਚ ਆਉਣ ਦਾ ਨਿਰਣਾ ਲਿਆ ਤਾਂ ਇਸੇ ਕਾਂਡ ਨੂੰ ਮੁੱਖ ਰੱਖ ਕੇ ਫ਼ਿਲਮ ਬਣਾਉਣ ਬਾਰੇ ਸੋਚਿਆ ਅਤੇ ਇਥੇ ਮੈਂ ਗੁਨਾਹਗਾਰਾਂ ਨੂੰ ਸਖ਼ਤ ਸਜ਼ਾ ਦਾ ਸ਼ਿਕਾਰ ਹੁੰਦੇ ਵੀ ਦਿਖਾਇਆ ਹੈ। ਪਰਦੇ 'ਤੇ ਗੁਨਾਹਗਾਰਾਂ ਦਾ ਬੁਰਾ ਅੰਜਾਮ ਦੇਖ ਕੇ ਹੁਣ ਮੇਰਾ ਗੁੱਸਾ ਜ਼ਰਾ ਸ਼ਾਂਤ ਹੋਇਆ ਹੈ। ਕਿਉਂਕਿ ਅਸਲੀ ਗੁਨਾਹਗਾਰਾਂ ਨੂੰ ਸਜ਼ਾ ਦੇਣ ਦਾ ਅਮਲ ਹੁਣ ਤੱਕ ਲਾਗੂ ਨਹੀਂ ਹੋ ਰਿਹਾ ਹੈ। ਇਹ ਦੇਖ ਕੇ ਸਾਡੇ ਦੇਸ਼ ਦੀ ਲੱਚਰ ਕਾਨੂੰਨੀ ਵਿਵਸਥਾ ਪ੍ਰਤੀ ਹੁਣ ਵੀ ਗੁੱਸਾ ਬਰਕਰਾਰ ਹੈ।'
ਫ਼ਿਲਮ ਵਿਚ ਚਾਰ ਬਦਮਾਸ਼ਾਂ ਦੀ ਭੂਮਿਕਾ ਅਨਿਲ ਯਾਦਵ, ਸ਼ੈਲੇਂਦਰ ਸ੍ਰੀਵਾਸਤਵ, ਰਾਜੂ ਸ਼੍ਰੇਸ਼ਠ ਤੇ ਗੋਪਾਲ ਵਲੋਂ ਨਿਭਾਈ ਗਈ ਹੈ। ਸ਼ੈਲੇਂਦਰ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਨਿਰਭਇਆ ਦੀ ਤਰ੍ਹਾਂ ਉਹ ਵੀ ਬਲੀਆ ਤੋਂ ਹੈ ਅਤੇ ਇਸ ਵਜ੍ਹਾ ਕਰਕੇ ਨਿਰਭਇਆ ਨਾਲ ਭਾਵਨਾਤਮਕ ਰਿਸ਼ਤਾ ਬਣ ਗਿਆ ਹੈ। ਇਸ ਤਰ੍ਹਾਂ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਈ ਵਾਰ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ।
'ਤੇਰਾ ਇੰਤਜ਼ਾਰ', 'ਲੋ ਆ ਗਿਆ ਹੀਰੋ' ਫੇਮ ਰਿਚਾ ਸ਼ਰਮਾ ਵਲੋਂ ਇਸ ਵਿਚ ਨਿਰਭਇਆ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਦੀ ਨਿਰਦੇਸ਼ਿਕਾ ਹੈ ਪਾਇਲ ਕਸ਼ਿਅਪ। ਔਰਤ ਨਿਰਮਾਤਰੀ ਤੇ ਨਿਰਦੇਸ਼ਿਕਾ ਨੇ ਆਪਣੀ ਇਸ ਫ਼ਿਲਮ ਰਾਹੀਂ ਔਰਤ ਸਸ਼ਕਤੀਕਰਨ ਦਾ ਸੰਦੇਸ਼ ਵੀ ਦਿੱਤਾ ਹੈ ਅਤੇ ਦੋਵਾਂ ਦੀ ਇਹੀ ਕਾਮਨਾ ਹੈ ਕਿ ਦੇਸ਼ ਵਿਚ ਸੁਰੱਖਿਆ ਦਾ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ ਕਿ ਫਿਰ ਕਦੀ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।


-ਮੁੰਬਈ ਪ੍ਰਤੀਨਿਧ

ਰਾਣੀ ਮੁਖਰਜੀ

ਰੱਬਾ ਤੇਰਾ ਸ਼ੁਕਰ ਹੈ

ਬਹੁਤ ਹੀ ਖੁਸ਼ ਹੋਈ ਰਾਣੀ ਮੁਖਰਜੀ ਜਦ ਮਿਠੁਨ ਚੱਕਰਵਰਤੀ ਨੇ 'ਡਾਂਸ ਇੰਡੀਆ ਡਾਂਸ' ਦੇ ਸੈੱਟ 'ਤੇ ਕਿਹਾ ਕਿ ਰਾਣੀ ਉਸ ਲਈ ਅੱਜ ਵੀ ਬੱਚੀ ਹੈ ਤੇ ਰਾਣੀ ਵੀ ਮਿਠੁਨ ਦਾਦਾ ਨੂੰ 'ਮਾਮਾ ਜੀ' ਕਹਿ ਕੇ ਸੱਦਦੀ ਹੋਈ ਖੁਸ਼ੀ ਅਨੁਭਵ ਕਰਦੀ ਹੈ। ਸਲਮਾਨ ਖਾਨ ਨਾਲ 'ਬਿਗ ਬੌਸ-11' ਕਰ ਰਹੀ ਰਾਣੀ 'ਚ ਅੱਜ ਵੀ ਅਭਿਨੈ ਦੀ ਪੂਰੀ ਸਮਰੱਥਾ ਹੈ। 'ਹਿਚਕੀ' ਫ਼ਿਲਮ ਨੇ ਫਿਰ ਰਾਣੀ ਦਾ ਨਾਂਅ ਚਮਕਾਇਆ ਹੈ। ਰਾਣੀ ਆਪਣੀ ਨੰਨ੍ਹੀ ਧੀ ਆਦਿਰਾ ਨੂੰ ਵੀ ਪੂਰਾ ਵਕਤ ਦੇ ਰਹੀ ਹੈ। ਰਾਣੀ ਨਹੀਂ ਚਾਹੁੰਦੀ ਕਿ ਉਸ ਦੀ ਧੀ ਆਦਿਰਾ ਫ਼ਿਲਮ ਦੇ ਸੈੱਟ 'ਤੇ ਉਸ ਦੇ ਨਾਲ ਜਾਏ। ਅਸਲ 'ਚ ਅਦਿਤਿਆ ਚੋਪੜਾ ਹਮੇਸ਼ਾ ਰਾਣੀ ਤੇ ਹੁਣ ਉਸ ਦੀ ਧੀ ਆਦਿਰਾ ਨੂੰ ਪ੍ਰਚਾਰ ਮਾਧਿਅਮਾਂ ਤੋਂ ਦੂਰ ਰੱਖਣ ਦੇ ਹੱਕ 'ਚ ਹੈ। ਰਾਣੀ ਮੁਖਰਜੀ ਚਾਰ ਸਾਲ ਇਸ ਮਨੋਰੰਜਨ ਦੁਨੀਆ ਤੋਂ ਇਕ ਬਾਹਰ ਰਹੀ ਹੈ। ਇਕ ਸਾਲ ਮਾਂ ਬਣਨ ਤੱਕ ਤੇ ਸਾਲ ਮਾਂ ਬਣਨ ਤੋਂ ਬਾਅਦ ਧੀ ਆਦਿਰਾ ਤੱਕ ਉਹ ਸੀਮਤ ਰਹੀ ਹੈ। ਰਾਣੀ ਅਨੁਸਾਰ ਉਸ ਦੇ ਪਤੀ ਅਦਿਤਿਆ ਚਾਹੁੰਦੇ ਸਨ ਕਿ ਰਾਣੀ ਫਿਰ ਕੰਮ 'ਤੇ ਪਰਤੇ। 'ਹਿਚਕੀ' ਨੇ ਰਾਣੀ ਦਾ ਦੁਬਾਰਾ ਇਥੇ ਪਰਤਣਾ ਕਾਮਯਾਬ ਬਣਾਇਆ ਹੈ। 'ਮਰਦਾਨੀ' ਸਮੇਂ ਰਾਣੀ ਦੇ ਸਟਾਰਡਮ ਦਾ ਜਾਦੂ ਚੱਲਿਆ ਸੀ ਜੋ ਅੱਜ ਵੀ ਕਾਇਮ ਹੈ। 40 ਸਾਲ ਦੀ ਹੋ ਚੁੱਕੀ ਰਾਣੀ ਮੁਖਰਜੀ ਨੇ ਆਪਣੇ ਭਰਾ ਰਾਜਾ ਮੁਖਰਜੀ ਨੂੰ ਵੀ ਹੁਣ ਇਸ ਹੀ ਖੇਤਰ 'ਚ ਲਿਆਂਦਾ ਹੈ। ਗ੍ਰਹਿ ਵਿਗਿਆਨ ਦੀ ਗ੍ਰੈਜੂਏਟ ਰਾਣੀ ਯਕੀਨ ਨਾਲ ਆਖਦੀ ਹੈ ਕਿ ਅਭਿਨੈ ਦੀ ਸਿੱਖਿਆ ਵੀ ਅੱਜਕਲ੍ਹ ਜ਼ਰੂਰੀ ਹੈ। ਅਦਿਤਿਆ ਚੋਪੜਾ ਨਾਲ ਵਿਆਹ ਕਰਵਾ ਕੇ ਉਸ ਨੂੰ ਲੱਗਦਾ ਹੈ ਜਿਵੇਂ ਧਰਤੀ 'ਤੇ ਸਵਰਗ ਮਿਲ ਗਿਆ ਹੋਵੇ। 'ਮਰਦਾਨੀ' ਤੋਂ ਬਾਅਦ 'ਹਿਚਕੀ' ਨੇ ਸਾਬਤ ਕੀਤਾ ਹੈ ਕਿ ਰਾਣੀ ਦਾ ਅੱਜ ਵੀ ਇਸ ਚਮਕ ਭਰੀ ਨਗਰੀ ਵਿਚ ਬੋਲਬਾਲਾ ਹੈ। ਰਾਣੀ 22 ਸਾਲ ਤੱਕ ਅੱਧੇ ਲਫ਼ਜ਼ ਹੀ ਬੋਲਦੀ ਰਹੀ ਕਿਉਂਕਿ ਹਕਲਾਉਣ ਦੀ ਆਦਤ ਉਸ ਨੂੰ ਸੀ। ਦੁਰਗਾ ਮਾਂ ਦੀ ਉਪਾਸਿਕਾ ਅਭਿਨੇਤਰੀ ਰਾਣੀ ਮੁਖਰਜੀ ਚਾਹੁੰਦੀ ਹੈ ਕਿ ਉਹ ਫ਼ਿਲਮ ਨਿਰਮਾਣ 'ਚ ਆਪਣੇ ਪਤੀ ਦਾ ਹੱਥ ਵਟਾਏ ਤੇ ਆ ਰਹੇ ਸਮੇਂ 'ਚ ਨਿਰਮਾਤਰੀ ਦੇ ਨਾਲ-ਨਾਲ ਨਿਰਦੇਸ਼ਿਕਾ ਵੀ ਬਣੇ।

ਫ਼ਿਲਮਾਂ ਵੱਲ ਹੋਇਆ 'ਕੋਕਾ ਗੋਰੀਏ' ਵਾਲਾ ਗਾਇਕ ਦਾਨਿਸ਼ ਜੇ. ਸਿੰਘ

ਪੰਜਾਬ ਦੇ ਉੱਭਰਦੇ ਗਾਇਕ ਤੇ ਗੀਤਕਾਰ ਦਾਨਿਸ਼ ਜੇ. ਸਿੰਘ ਦਾ ਪਲੇਠਾ ਗੀਤ 'ਕੋਕਾ ਗੋਰੀਏ' ਨੂੰ ਦੇਸ਼-ਵਿਦੇਸ਼ ਵਿਚ ਵੱਡੀ ਗਿਣਤੀ ਵਿਚ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਗੀਤ ਲੱਖਾਂ ਸਰੋਤਿਆਂ ਦੀ ਜ਼ੁਬਾਨ 'ਤੇ ਹੈ। ਯੂ. ਟਿਊਬ 'ਤੇ 27 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਹਨ। ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਵੀ ਇਹ ਗੀਤ ਛਾਇਆ ਹੋਇਆ ਹੈ। ਬੀਤੀ 5 ਮਾਰਚ ਨੂੰ ਪੰਜਾਬ ਦੀ ਨਾਮੀ ਸੰਗੀਤ ਕੰਪਨੀ ਵਾਈਟ ਹਿੱਲ ਵਲੋਂ ਇਹ ਗੀਤ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਦਿੱਤਾ ਗਿਆ, ਜਦਕਿ ਗੀਤ ਦੇ ਬੋਲ ਧਰਮਵੀਰ ਭੰਗੂ ਵਲੋਂ ਲਿਖੇ ਗਏ ਹਨ। ਪੰਜਾਬ ਦੇ ਪ੍ਰਮੁੱਖ ਸ਼ਹਿਰ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿਚ ਜਨਮੇ ਦਾਨਿਸ਼ ਜੇ. ਸਿੰਘ ਦੇ ਪਿਤਾ ਦਿੱਲੀ ਵਿਚ ਕੇਂਦਰ ਸਰਕਾਰ ਦੇ ਇਕ ਪ੍ਰਮੁੱਖ ਮਹਿਕਮੇ ਵਿਚ ਉੱਚ ਅਧਿਕਾਰੀ ਵਜੋਂ ਤਾਇਨਾਤ ਹਨ। ਭਾਵੇਂ ਦਾਨਿਸ਼ ਜੇ. ਸਿੰਘ ਦਾ ਕੋਈ ਸੰਗੀਤਕ ਪਿਛੋਕੜ ਨਹੀਂ ਪ੍ਰੰਤੂ ਉਸਦੀ ਬਚਪਨ ਤੋਂ ਸੰਗੀਤ ਵਿਚ ਰੁਚੀ ਤੇ ਲਗਾਤਾਰ ਸਖ਼ਤ ਮਿਹਨਤ ਸਦਕਾ ਉਹ ਗਾਇਕੀ ਦੇ ਖੇਤਰ ਵਿਚ ਆਪਣਾ ਸੁਪਨਾ ਸਾਕਾਰ ਕਰਨ ਵਿਚ ਸਫ਼ਲ ਹੋਇਆ ਹੈ। ਗਾਇਕੀ ਦੇ ਨਾਲ-ਨਾਲ ਐਕਟਿੰਗ ਦਾ ਸ਼ੌਕ ਰੱਖਦੇ ਦਾਨਿਸ਼ ਜੇ. ਸਿੰਘ ਨੇ ਮੁੱਢਲੀ ਸਿੱਖਿਆ ਚੰਡੀਗੜ੍ਹ ਤੋਂ ਲਈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੈਚਲਰ ਆਫ਼ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਨੂੰ ਇਕ ਪਾਸੇ ਰੱਖ ਕੇ ਆਪਣੇ ਜੀਵਨ ਵਿਚ ਗਾਇਕੀ ਦੇ ਸ਼ੌਕ ਨੂੰ ਪੁਗਾਉਣ ਲਈ ਚੰਡੀਗੜ੍ਹ ਵਿਚ ਸੰਗੀਤ ਦੇ ਉੱਘੇ ਮਾਹਿਰਾਂ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਸਕੂਲ ਤੇ ਕਾਲਜ ਵਿਚ ਪੜ੍ਹਾਈ ਦੌਰਾਨ ਦਾਨਿਸ਼ ਜੇ. ਸਿੰਘ ਨੇ ਹਰ ਮੰਚ 'ਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਗੀਤ ਗਾਉਣ ਤੇ ਲਿਖਣ ਤੋਂ ਇਲਾਵਾ ਉਸ ਨੂੰ ਐਕਟਿੰਗ ਦਾ ਵੀ ਸ਼ੌਕ ਹੈ ਤੇ ਐਕਟਿੰਗ ਸਬੰਧੀ ਉਸਨੇ ਮੁੰਬਈ ਦੀ ਇਕ ਨਾਮੀ ਸੰਸਥਾ ਤੋਂ ਬਕਾਇਦਾ ਟ੍ਰੇਨਿੰਗ ਲਈ ਹੈ। ਦਾਨਿਸ਼ ਜੇ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਇਕ ਪੰਜਾਬੀ ਫ਼ਿਲਮ ਬਤੌਰ ਹੀਰੋ ਸਾਈਨ ਕੀਤੀ ਹੈ। ਹਿੰਦੀ ਫ਼ਿਲਮਾਂ ਵਿਚ ਵੀ ਉਸ ਨੂੰ ਲੀਡ ਰੋਲ ਕਰਨ ਦੀ ਪੇਸ਼ਕਸ਼ ਮਿਲ ਚੁੱਕੀ ਹੈ ਜੋ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਕੋਸ਼ਿਸ਼ ਹੈ ਕਿ ਮੈਂ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਕੇ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਵਿਚ ਬਣਦਾ ਯੋਗਦਾਨ ਪਾ ਕੇ ਪੰਜਾਬੀ ਸਿਨੇਮਾ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਵਾਂ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਮੈਂ ਪੰਜਾਬੀ ਫ਼ਿਲਮਾਂ ਵਿਚ ਪ੍ਰਵੇਸ਼ ਕੀਤਾ ਹੈ। ਸਾਡੀ ਦਿਲੀ ਦੁਆ ਹੈ ਕਿ ਦਾਨਿਸ਼ ਜੇ. ਸਿੰਘ ਆਪਣੀ ਗਾਇਕੀ ਤੇ ਐਕਟਿੰਗ ਨਾਲ ਪਾਲੀਵੁੱਡ ਵਿਚ ਉੱਚਾ ਮੁਕਾਮ ਹਾਸਲ ਕਰੇ।


-ਅਮਰਜੀਤ ਕੋਮਲ

ਇਮਤਿਆਜ਼ ਅਲੀ ਨੂੰ ਵਿਦੇਸ਼ ਵਿਚ ਸ਼ੂਟਿੰਗ ਕਰਨਾ ਪਸੰਦ

ਪਿਛਲੇ ਦਿਨੀਂ ਮੁੰਬਈ ਵਿਚ 'ਇੰਡੀਆ ਇੰਟਰਨੈਸ਼ਨਲ ਫ਼ਿਲਮ ਟੂਰਜ਼ਿਮ ਕਨਕਲੇਵ' ਕਰਵਾਇਆ ਗਿਆ ਅਤੇ ਇਸ ਵਿਚ 40 ਤੋਂ ਜ਼ਿਆਦਾ ਦੇਸ਼ਾਂ ਨੇ ਹਿੱਸਾ ਲਿਆ। ਸ੍ਰੀਲੰਕਾ ਤੋਂ ਲੈ ਕੇ ਜਾਰਜ਼ੀਆ, ਬੋਸਨੀਆ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਇਸ ਵਿਚ ਹਿੱਸਾ ਲਿਆ ਅਤੇ ਬਾਲੀਵੁੱਡ ਨੂੰ ਆਪਣੇ-ਆਪਣੇ ਦੇਸ਼ ਵਿਚ ਸ਼ੂਟਿੰਗ ਕਰਨ ਦਾ ਸੱਦਾ ਦਿੱਤਾ। ਨਾਲ ਹੀ ਆਪਣੇ-ਆਪਣੇ ਦੇਸ਼ ਦੀ ਸਰਕਾਰ ਵਲੋਂ ਸ਼ੂਟਿੰਗ ਦੇ ਸਿਲਸਿਲੇ ਵਿਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਤਰੁਣ ਮਨਸੁਖਾਨੀ, ਕੁਨਾਲ ਕੋਹਲੀ ਤੇ ਇਮਤਿਆਜ਼ ਅਲੀ ਨੇ ਵਿਦੇਸ਼ੀ ਪ੍ਰਤੀਨਿਧਾਂ ਨੂੰ ਸੰਬੋਧਿਤ ਕਰ ਕੇ ਬਾਲੀਵੁੱਡ ਦਾ ਪੱਖ ਵੀ ਰੱਖਿਆ। ਤਰੁਣ ਨੇ ਕਿਹਾ ਕਿ ਜਦੋਂ ਉਹ 'ਦੋਸਤਾਨਾ' ਦੀ ਸ਼ੂਟਿੰਗ ਅਮਰੀਕਾ ਦੇ ਮਿਆਮੀ ਸ਼ਹਿਰ ਵਿਚ ਕਰ ਰਹੇ ਸਨ, ਉਦੋਂ ਉਥੋਂ ਦੀਆਂ ਸਰਕਾਰੀ ਏਜੰਸੀਆਂ ਵਲੋਂ ਬਹੁਤ ਸਹਿਯੋਗ ਦਿੱਤਾ ਗਿਆ ਸੀ। ਕੁਨਾਲ ਕੋਹਲੀ ਨੇ 'ਫਨ੍ਹਾ' ਦਾ ਜ਼ਿਕਰ ਕਰ ਕੇ ਆਪਣੇ ਅਨੁਭਵ ਦੱਸੇ ਪਰ ਜਦੋਂ ਇਮਤਿਆਜ਼ ਅਲੀ ਵਲੋਂ ਬੋਲਣ ਦੀ ਵਾਰੀ ਆਈ ਤਾਂ ਹਰ ਕਿਸੇ ਨੇ ਉਨ੍ਹਾਂ ਦਾ ਇਕ-ਇਕ ਸ਼ਬਦ ਧਿਆਨ ਨਾਲ ਸੁਣਿਆ ਕਿਉਂਕਿ ਇਮਤਿਆਜ਼ ਆਪਣੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਵਿਦੇਸ਼ੀ ਧਰਤੀ 'ਤੇ ਕਰ ਚੁੱਕੇ ਹਨ। 'ਲਵ ਆਜਕਲ੍ਹ', 'ਰਾਕ ਸਟਾਰ', 'ਕਾਕਟੇਲ', 'ਤਮਾਸ਼ਾ' 'ਜਬ ਹੈਰੀ ਮੈੱਟ ਸੇਜਲ' ਫ਼ਿਲਮਾਂ ਦੀ ਸ਼ੂਟਿੰਗ ਦੇਸ਼ ਤੋਂ ਬਾਹਰ ਕੀਤੀ ਹੈ।
ਵਿਦੇਸ਼ ਵਿਚ ਸ਼ੂਟਿੰਗ ਕਰਨ ਬਾਰੇ ਉਹ ਕਹਿੰਦੇ ਹਨ, 'ਮੇਰੇ ਵਲੋਂ ਫ਼ਿਲਮ ਲਾਈਨ ਵਿਚ ਆਉਣ ਦੀ ਇਕ ਵਜ੍ਹਾ ਇਹ ਵੀ ਸੀ ਕਿ ਸ਼ੂਟਿੰਗ ਦੇ ਬਹਾਨੇ ਦੇਸ਼-ਵਿਦੇਸ਼ ਦੀ ਸੈਰ ਕਰ ਸਕਾਂ। ਨਵੀਆਂ-ਨਵੀਆਂ ਥਾਵਾਂ ਦੇਖ ਸਕਾਂ। ਮੇਰਾ ਅਨੁਭਵ ਇਹ ਰਿਹਾ ਹੈ ਕਿ ਬਾਲੀਵੁੱਡ ਦੇ ਵਧਦੇ ਕਦਮਾਂ ਦੀ ਵਜ੍ਹਾ ਕਰਕੇ ਵਿਦੇਸ਼ ਵਿਚ ਕਈ ਸਹੂਲਤਾਂ ਉਪਲਬਧ ਹੋ ਜਾਂਦੀਆਂ ਹਨ। ਮੈਂ ਖ਼ੁਦ ਲੇਖਕ ਹਾਂ ਅਤੇ ਕਹਾਣੀ ਲਿਖਦੇ ਸਮੇਂ ਇਹ ਵੀ ਧਿਆਨ ਵਿਚ ਰੱਖਦਾ ਹਾਂ ਕਿ ਕਹਾਣੀ ਵਿਚ ਵਿਦੇਸ਼ੀ ਦ੍ਰਿਸ਼ (ਲੋਕੇਸ਼ਨਾਂ) ਵੀ ਹੋਣ। 'ਤਮਾਸ਼ਾ' ਤੇ 'ਜਬ ਹੈਰੀ ਮੈੱਟ ਸੇਜਲ' ਦੀ ਕਹਾਣੀ ਵਿਦੇਸ਼ੀ ਲੋਕੇਸ਼ਨਾਂ ਨੂੰ ਧਿਆਨ ਵਿਚ ਰੱਖ ਕੇ ਹੀ ਲਿਖੀ ਗਈ ਸੀ।


-ਪੰਨੂੰ

'ਛੱਡ ਰਹਿਣ ਦੇ' ਨਾਲ ਹਾਜ਼ਰੀ ਲਵਾਏਗੀ

ਅਨੂ ਸ਼ਾਹੀ

ਹੁਸ਼ਿਆਰਪੁਰ ਜ਼ਿਲ੍ਹੇ ਦੇ ਘੁੱਗ ਵਸਦੇ ਕਸਬੇ ਗੜ੍ਹਦੀਵਾਲ ਵਿਚ ਅੱਜ ਤੋਂ 16 ਸਾਲ ਪਹਿਲਾਂ ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਲਿਕਾ ਅਨੂ ਸ਼ਾਹੀ ਨੇ ਜਨਮ ਤੋਂ ਹੀ ਕੁਦਰਤ ਵਲੋਂ ਬਖ਼ਸ਼ੀ ਗੁਣਗੁਣਾਉਣ ਦੀ ਦਾਤ ਨੂੰ ਇਸ ਵਰ੍ਹੇ ਹੋਰ ਵੀ ਬੁਲੰਦੀਆਂ 'ਤੇ ਲੈ ਆਂਦਾ। ਉਹ ਡਾਈਟ ਐਂਡ ਫਿਟ ਦੇ ਸੁਹਿਰਦ ਯਤਨਾਂ ਸਦਕਾ ਸੰਗੀਤਕ ਦੁਨੀਆ ਵਿਚ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੀ ਹੈ। ਇਸ ਦਾ ਟਾਈਟਲ 'ਛੱਡ ਰਹਿਣ ਦੇ' ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਦਿਲਜੀਤ ਚਿੱਟੀ ਨੇ ਜਦਕਿ ਸੰਗੀਤਕ ਸੁਰਾਂ ਵਿਚ ਜੱਸੀ ਕਤਿਆਲ ਵਲੋਂ ਪਰੋਇਆ ਗਿਆ ਹੈ। ਜੱਸ ਰਿਕਾਰਡ ਵਲੋਂ ਇਸ ਗੀਤ ਨੂੰ ਬਹੁਤ ਹੀ ਜਲਦੀ ਮਾਰਕੀਟ ਵਿਚ ਸਰੋਤਿਆਂ ਦੇ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਵੀਡੀਓ ਡਾਇਰੈਕਟਰ ਦੀਪਕ ਸ਼ਰਮਾ ਵਲੋਂ ਬਾਖੂਬੀ ਬਹੁਤ ਹੀ ਖ਼ੂਬਸੂਰਤ ਸਥਾਨਾਂ 'ਤੇ ਫ਼ਿਲਮਾਇਆ ਗਿਆ ਹੈ। ਲੱਚਰਤਾ ਤੋਂ ਦੂਰ ਪਰਿਵਾਰਕ ਮਾਹੌਲ ਵਾਲੇ ਇਸ ਗੀਤ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਅਨੂ ਸ਼ਾਹੀ 10ਵੀਂ ਦੀ ਪੂਰੀ ਮਿਹਨਤ ਨਾਲ ਪੜ੍ਹਾਈ ਕਰ ਰਹੀ ਹੈ। ਨਾਮਵਰ ਸੰਗੀਤਕ ਸੁਰਾਂ ਦੇ ਮਾਲਕ ਬਲਵੀਰ ਸਿੰਘ, ਭੁਪਿੰਦਰ ਬਿਜਲੀ, ਕਰਨ ਬਟਾਲਾ ਤੋਂ ਸੰਗੀਤਕ ਬਾਰੀਕੀਆਂ ਨੂੰ ਵੀ ਬਾਖੂਬੀ ਸਮਝ ਰਹੀ ਹੈ। ਸ੍ਰੀਮਤੀ ਪਰਮਜੀਤ ਕੌਰ ਮਾਤਾ, ਭੈਣ ਜੋ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ, ਤਰਨਜੀਤ ਕੌਰ ਛੋਟੇ ਤੇ ਲਾਡਲੇ ਵੀਰ ਮਨਜੀਤ ਸਿੰਘ ਦੀ ਪੂਰੀ ਮਦਦ ਨਾਲ ਪਿਤਾ ਸਤਵਿੰਦਰ ਸਿੰਘ ਐਮ.ਡੀ. ਡਾਈਟ ਐਂਡ ਫਿਟ ਵਲੋਂ ਪੂਰੀ ਮਿਹਨਤ ਤੇ ਨਾਮਵਰ ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ ਤੇ ਜੱਸ ਰਿਕਾਰਡ ਦੇ ਮਾਲਕ ਜਸਵੀਰ ਪਾਲ ਸਿੰਘ ਉਪਰੋਕਤ ਸਾਰੀ ਟੀਮ ਦੇ ਸਹਿਯੋਗ ਨਾਲ ਹਸੂੰ-ਹਸੂੰ ਕਰਦੀ ਅਨੂ ਸ਼ਾਹੀ ਦੇ ਪਹਿਲੇ ਸਿੰਗਲ ਟਰੈਕ 'ਛੱਡ ਰਹਿਣ ਦੇ' ਨੂੰ ਪੂਰਾ ਕਰ ਕੇ ਬਹੁਤ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿਚ ਉਤਾਰਿਆ ਜਾ ਰਿਹਾ ਹੈ। ਜਦੋਂ ਅਨੂ ਨੂੰ ਆਪਣੇ ਭਵਿੱਖ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਵੱਡੀ ਭੈਣ ਵਾਂਗ ਡਾਕਟਰੀ ਦੀ ਪੜ੍ਹਾਈ ਕਰੇਗੀ ਤੇ ਆਪਣੇ ਸੰਗੀਤਕ ਸਫ਼ਰ ਨਾਲ ਪੰਜਾਬੀ, ਪੰਜਾਬੀਅਤ ਤੇ ਸੱਭਿਆਚਾਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ।


-ਸੁਖਦੇਵ ਸਿੰਘ ਜੌੜਾ, ਪਿੰਡ ਤੇ ਡਾਕ: ਜੌੜਾ, ਜ਼ਿਲ੍ਹਾ ਹੁਸ਼ਿਆਰਪੁਰ।

ਆਪਣੇ ਦਮ 'ਤੇ ਮੰਜ਼ਿਲ ਤੱਕ ਪਹੁੰਚਿਆ ਹਾਂ-ਸ਼ਕਤੀ ਅਰੋੜਾ

ਲੜੀਵਾਰ 'ਮੇਰੀ ਆਸ਼ਿਕੀ ਤੁਮ ਸੇ ਹੀ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੇ ਸ਼ਕਤੀ ਅਰੋੜਾ ਦੀ ਇਕ ਅਹਿਮ ਪਛਾਣ ਇਹ ਹੈ ਕਿ ਨਾਮੀ ਚਰਿੱਤਰ ਅਦਾਕਾਰ ਚੰਦਰ ਸ਼ੇਖਰ ਦੇ ਉਹ ਨਾਤੀ ਹਨ। ਸ਼ਕਤੀ ਦੇ ਮਾਮਾ ਅਸ਼ੋਕ ਸ਼ੇਖਰ ਦਾ ਲੜੀਵਾਰ ਨਿਰਮਾਣ ਦੇ ਖੇਤਰ ਵਿਚ ਵੱਡਾ ਨਾਂਅ ਹੈ। ਇਸ ਤਰ੍ਹਾਂ ਸ਼ਕਤੀ ਲਈ ਘਰ ਬੈਠੇ ਬਾਲੀਵੁੱਡ ਦੇ ਦਰਵਾਜ਼ੇ ਖੁਲ੍ਹ ਗਏ ਹੋਣਗੇ, ਇਹ ਮੰਨ ਲੈਣਾ ਗ਼ਲਤ ਹੋਵੇਗਾ। ਲੰਬੇ ਸੰਘਰਸ਼ ਤੋਂ ਬਾਅਦ ਹੁਣ ਜਾ ਕੇ ਸ਼ਕਤੀ ਨੂੰ ਸਫਲਤਾ ਦੇ ਸਿੱਖਰ ਦਾ ਮੁਕਾਮ ਹਾਸਲ ਹੋਇਆ ਹੈ।
ਬਾਲੀਵੁੱਡ ਵਿਚ ਮੈਂ ਆਪਣੀ ਸ਼ੁਰੂਆਤ ਜੂਨੀਅਰ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਕਈ ਵੱਡੀਆਂ ਫ਼ਿਲਮਾਂ ਵਿਚ ਕੁਝ ਸੈਕਿੰਡ ਦੀਆਂ ਭੂਮਿਕਾ ਵਿਚ ਆਇਆ ਹਾਂ। 'ਕਭੀ ਖ਼ੁਸ਼ੀ ਕਭੀ ਗ਼ਮ' ਵਿਚ ਜਦੋਂ ਅਖੀਰ ਵਿਚ ਰਿਤਿਕ-ਕਰੀਨਾ ਦਾ ਵਿਆਹ ਹੋ ਰਿਹਾ ਹੁੰਦਾ ਹੈ, ਉਦੋਂ ਉਨ੍ਹਾਂ 'ਤੇ ਫੁੱਲ ਸੁੱਟੇ ਜਾਂਦੇ ਹਨ। ਫੁੱਲ ਸੁੱਟਣ ਵਾਲੇ ਮਹਿਮਾਨਾਂ ਵਿਚੋਂ ਮੈਂ ਵੀ ਇਕ ਸੀ।
* ਫਿਰ ਆਪਣੀ ਵੱਖਰੀ ਪਛਾਣ ਦੀ ਸ਼ੁਰੂਆਤ ਕਿਥੋਂ ਹੋਈ?
-ਕਲਾਕਾਰ ਦੇ ਤੌਰ 'ਤੇ ਵੱਖਰੀ ਪਛਾਣ ਮੈਨੂੰ ਟੀ. ਵੀ. ਜ਼ਰੀਏ ਮਿਲੀ। 'ਬਾ ਬਹੂ ਔਰ ਬੇਬੀ', 'ਤੇਰੇ ਲੀਏ', 'ਪਵਿੱਤਰ ਰਿਸ਼ਤਾ' ਆਦਿ ਲੜੀਵਾਰਾਂ ਦੀ ਬਦੌਲਤ ਮੇਰਾ ਚਿਹਰਾ ਲੋਕਪ੍ਰਿਆ ਹੋਇਆ ਅਤੇ 'ਮੇਰੀ ਆਸ਼ਿਕੀ ਤੁਮ ਸੇ ਹੀ' ਨੇ ਮੈਨੂੰ ਉਹ ਲੋਕਪ੍ਰਿਅਤਾ ਦਿੱਤੀ ਜਿਸ ਦੀ ਮੇਰੀ ਚਾਹਨਾ ਸੀ।'
* ਪਰ ਇਸ ਲੜੀਵਾਰ ਤੋਂ ਬਾਅਦ ਤੁਸੀਂ ਗੁਆਚ ਜਿਹੇ ਗਏ ਸੀ, ਕਿਥੇ ਚਲੇ ਗਏ ਸੀ ਤੁਸੀਂ?
-ਜੀ ਸਹੀ ਕਿਹਾ। ਹੋਇਆ ਇਹ ਸੀ ਕਿ ਇਹ ਲੜੀਵਾਰ ਹੋਰ ਏਸ਼ਿਆਈ ਦੇਸ਼ਾਂ ਵਿਚ ਵੀ ਬਹੁਤ ਲੋਕਪ੍ਰਿਆ ਹੋਇਆ ਅਤੇ ਮੈਨੂੰ ਇੰਡੋਨੇਸ਼ੀਆ ਤੋਂ ਤਾਰੀਫ ਦੇ ਸੁਨੇਹੇ ਆਉਣ ਲੱਗੇ। ਉਥੋਂ ਦੇ ਸ਼ੋਅ ਪ੍ਰਬੰਧਕਾਂ ਦੇ ਵੀ ਫੋਨ ਆਉਣ ਲੱਗੇ। ਇਹ ਦੇਖ ਕੇ ਮੈਨੂੰ ਲੱਗਿਆ ਕਿ ਉਥੇ ਜਾਣਾ ਚਾਹੀਦਾ ਹੈ। 'ਝਲਕ ਦਿਖਲਾ ਜਾ' ਕਰਨ ਤੋਂ ਬਾਅਦ ਮੈਂ ਉਥੇ ਗਿਆ। ਉਥੇ ਮੈਂ ਪੰਜ ਦਿਨ ਰਿਹਾ ਅਤੇ ਦੇਖਿਆ ਕਿ ਉਥੇ ਹਰ ਕੋਈ ਮੇਰੇ ਨਾਂਅ ਤੋਂ ਵਾਕਫ਼ ਹੈ। ਜਕਾਰਤਾ ਵਿਚ ਜਿਥੇ ਜਿਥੇ ਗਿਆ ਹਰ ਕੋਈ 'ਸ਼ਕਤੀ ਸ਼ਕਤੀ' ਆਵਾਜ਼ ਦੇ ਰਿਹਾ ਸੀ। ਲੋਕਾਂ ਦੀ ਦੀਵਾਨਗੀ ਇਸ ਤਰ੍ਹਾਂ ਦੀ ਸੀ ਕਿ ਮੈਨੂੰ ਲੱਗਿਆ ਕਿ ਕਿਤੇ ਭੀੜ ਮੈਨੂੰ ਫੜ ਹੀ ਨਾ ਲਵੇ। ਉਥੇ ਮੇਰੀ ਲੋਕਪ੍ਰਿਅਤਾ ਦੇਖ ਕੇ ਮੈਨੂੰ ਲੜੀਵਾਰਾਂ ਦੀ ਪੇਸ਼ਕਸ਼ ਹੋਣ ਲੱਗੀ ਅਤੇ ਪੰਜ ਦਿਨਾਂ ਬਾਅਦ ਮੈਂ ਭਾਰਤ ਆ ਗਿਆ ਅਤੇ ਲੜੀਵਾਰਾਂ ਵਿਚ ਕੰਮ ਕਰਨਾ ਫਿਰ ਸ਼ੁਰੂ ਕੀਤਾ। 'ਮੇਰੀ ਆਸ਼ਿਕੀ...' ਦੀ ਸਹਿ-ਕਲਾਕਾਰ ਰਾਧਿਕਾ ਉਸ ਸਮੇਂ ਮੇਰੇ ਨਾਲ ਸੀ। ਨਾਲ ਹੀ ਮ੍ਰਿਣਾਲ ਜੈਨ, ਅੰਕਿਤ ਬਾਠਲਾ, ਦਿੰਗਨਾ ਸੂਰਿਆਵੰਸ਼ੀ ਇਸ ਵਿਚ ਸਨ। ਲੜੀਵਾਰ ਦੇ 16 ਐਪੀਸੋਡ ਬਣੇ ਅਤੇ ਇਹ ਉਥੇ ਇਕ ਟੀ. ਵੀ. ਚੈਨਲ 'ਤੇ ਪ੍ਰਸਾਰਿਤ ਹੋਏ ਸੀ। ਕਿਉਂਕਿ ਸਾਨੂੰ ਉਥੋਂ ਦੀ ਭਾਸ਼ਾ ਨਹੀਂ ਆਉਂਦੀ ਸੀ, ਸੋ ਸਾਡੇ ਸੰਵਾਦ ਡੱਬ ਕੀਤੇ ਜਾਂਦੇ ਸਨ।
* ਹਿੰਦੀ ਲੜੀਵਾਰਾਂ ਦੇ ਮੁਕਾਬਲੇ ਉਥੇ ਦੇ ਲੜੀਵਾਰਾਂ ਵਿਚ ਕੀ ਫਰਕ ਪਾਇਆ ਤੁਸੀਂ?
-ਸਾਡੇ ਇਥੇ ਲੜੀਵਾਰ ਅੱਧੇ ਘੰਟੇ ਦੇ ਹੁੰਦੇ ਹਨ, ਜਦੋਂ ਕਿ ਉਥੇ ਇਕ ਘੰਟੇ ਦੇ ਹੁੰਦੇ ਹਨ। ਕਈ ਲੜੀਵਾਰਾਂ ਦੇ ਐਪੀਸੋਡ ਤਿੰਨ ਤਿੰਨ ਘੰਟਿਆਂ ਦੇ ਹੁੰਦੇ ਹਨ। ਮੇਰੇ ਖਿਆਲ ਨਾਲ ਉਥੇ ਦੇ ਲੋਕਾਂ ਦੇ ਕੋਲ ਫ੍ਰੀ ਟਾਈਮ ਬਹੁਤ ਹੈ। ਸੋ, ਉਹ ਤਿੰਨ ਘੰਟੇ ਵਾਲੇ ਲੜੀਵਾਰ ਵੀ ਦੇਖ ਲੈਂਦੇ ਹਨ। ਹਾਂ, ਤਕਨੀਕ ਦੇ ਮਾਮਲੇ ਵਿਚ ਉਹ ਹਿੰਦੀ ਲੜੀਵਾਰਾਂ ਤੋਂ ਜ਼ਰਾ ਪਿੱਛੇ ਹਨ।

ਅਸ਼ਨੂਰ ਕੌਰ ਦਾ ਵੱਡੇ ਪਰਦੇ 'ਤੇ ਆਗਮਨ

ਅਸ਼ਨੂਰ ਕੌਰ। ਇਹ ਨਾਂਅ ਸੁਣਦਿਆਂ ਹੀ ਲੜੀਵਾਰ 'ਸ਼ੋਭਾ ਸੋਮਨਾਥ ਕੀ' ਦੀ ਉਹ ਛੋਟੀ ਜਿਹੀ ਕੁੜੀ ਅੱਖਾਂ ਸਾਹਮਣੇ ਆ ਜਾਂਦੀ ਹੈ ਜੋ ਆਪਣੇ ਰਾਜ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੀ ਹੈ। ਇਸ ਲੜੀਵਾਰ ਦੇ ਨਾਲ-ਨਾਲ ਉਹ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਪ੍ਰਿਥਵੀ ਵੱਲਭ', 'ਮਹਾਦੇਵ', 'ਝਾਂਸੀ ਕੀ ਰਾਨੀ' ਸਮੇਤ ਹੋਰ ਕਈ ਲੜੀਵਾਰਾਂ ਵਿਚ ਚਮਕ ਚੁੱਕੀ ਹੈ। ਛੋਟੇ ਪਰਦੇ 'ਤੇ ਕਈ ਵੱਡੇ ਤੀਰ ਮਾਰਨ ਵਿਚ ਸਫਲ ਰਹੀ ਅਸ਼ਨੂਰ ਹੁਣ ਵੱਡੇ ਪਰਦੇ 'ਤੇ ਆ ਰਹੀ ਹੈ। ਨਿਰਦੇਸ਼ਕ ਅਨੁਰਾਗ ਕਸ਼ਿਅਪ ਵਲੋਂ ਫ਼ਿਲਮ 'ਮਨਮਰਜ਼ੀਆਂ' ਵਿਚ ਉਸ ਨੂੰ ਨਾਇਕਾ ਤਾਪਸੀ ਪੰਨੂੰ ਦੀ ਛੋਟੀ ਭੈਣ ਦੀ ਭੂਮਿਕਾ ਲਈ ਲਿਆ ਗਿਆ ਹੈ। ਨਾਇਕ ਅਭਿਸ਼ੇਕ ਬੱਚਨ ਤੇ ਤਾਪਸੀ ਦੇ ਨਾਲ ਅਸ਼ਨੂਰ ਨੇ ਫ਼ਿਲਮ ਦੀ ਅੰਮ੍ਰਿਤਸਰ ਵਿਚ ਕੀਤੀ ਗਈ ਸ਼ੂਟਿੰਗ ਵਿਚ ਹਿੱਸਾ ਲਿਆ ਸੀ। ਖ਼ੁਦ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਉਤਸੁਕ ਅਸ਼ਨੂਰ ਕਹਿੰਦੀ ਹੈ, 'ਮੈਨੂੰ ਜ਼ਿਆਦਾਤਰ ਇਤਿਹਾਸਕ ਲੜੀਵਾਰਾਂ ਵਿਚ ਕੰਮ ਮਿਲਿਆ। ਇਹ ਦੇਖ ਕੇ ਮੈਂ ਸੋਚਿਆ ਕਰਦੀ ਸੀ ਕਿ ਵੱਡੇ ਪਰਦੇ 'ਤੇ ਮੇਰੀ ਸ਼ੁਰੂਆਤ ਕਿਸੇ ਇਤਿਹਾਸਕ ਫ਼ਿਲਮ ਤੋਂ ਹੀ ਹੋਵੇਗੀ ਪਰ ਸ਼ੁਕਰ ਹੈ ਰੱਬ ਦਾ, ਇਸ ਤਰ੍ਹਾਂ ਨਹੀਂ ਹੋਇਆ। ਤਾਪਸੀ ਦੀ ਭੈਣ ਦੀ ਭੂਮਿਕਾ ਨਿਭਾਅ ਕੇ ਮੈਨੂੰ ਫ਼ਿਲਮਾਂ ਬਾਰੇ ਕਾਫੀ ਕੁਝ ਜਾਣਨ ਨੂੰ ਮਿਲਿਆ ਅਤੇ ਮੈਂ ਖੁਸ਼ ਹਾਂ ਕਿ ਵੱਡੇ ਪਰਦੇ 'ਤੇ ਮੇਰੀ ਸਹੀ ਸ਼ੁਰੂਆਤ ਹੋ ਰਹੀ ਹੈ। ਉਮੀਦ ਹੈ ਕਿ ਛੋਟੇ ਪਰਦੇ ਤੋਂ ਬਾਅਦ ਹੁਣ ਉਹ ਵੱਡੇ ਪਰਦੇ 'ਤੇ ਵੱਡੇ ਤੀਰ ਮਾਰਨ ਵਿਚ ਕਾਮਯਾਬ ਰਹੇਗੀ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX