ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਸਾਡੀ ਸਿਹਤ

ਲੰਬਾ ਸਮਾਂ ਜਵਾਨ ਰਹਿਣਾ ਹੋਵੇ ਤਾਂ...

ਕੁਝ ਸਾਲ ਪਹਿਲਾਂ ਜਦੋਂ 40-50 ਸਾਲ ਦੇ ਮਰਦਾਂ ਅਤੇ ਔਰਤਾਂ ਦੀ ਗਿਣਤੀ ਪਰਿਵਾਰ ਦੇ ਬਜ਼ੁਰਗਾਂ ਵਿਚ ਹੋਣ ਲਗਦੀ ਸੀ। ਅਜਿਹਾ ਇਸ ਲਈ ਹੁੰਦਾ ਸੀ, ਕਿਉਂਕਿ ਸ਼ਾਦੀ-ਵਿਆਹ ਬਹੁਤ ਘੱਟ ਉਮਰ ਵਿਚ ਹੋ ਜਾਂਦੇ ਸੀ, ਜਿਸ ਨਾਲ ਘਰ-ਗ੍ਰਹਿਸਥੀ ਦਾ ਬੋਝ ਵਿਅਕਤੀ ਨੂੰ ਸਮੇਂ ਤੋਂ ਪਹਿਲਾਂ ਹੀ ਬਜ਼ੁਰਗ ਬਣਾ ਦਿੰਦਾ ਸੀ।
ਇਸ ਉਮਰ ਤੱਕ ਉਹ ਅਨੇਕ ਚਿੰਤਾਵਾਂ ਨਾਲ ਘਿਰ ਜਾਂਦੇ ਸੀ। ਆਪਣੀ ਸਿਹਤ, ਰਹਿਣ-ਸਹਿਣ ਅਤੇ ਖਾਣ-ਪੀਣ 'ਤੇ ਧਿਆਨ ਦੇਣ ਦੀ ਨਾ ਤਾਂ ਲੋੜ ਮਹਿਸੂਸ ਕਰਦੇ ਸੀ ਅਤੇ ਨਾ ਹੀ ਕੋਈ ਵਿਸ਼ੇਸ਼ ਧਿਆਨ ਦਿੰਦੇ ਸੀ ਪਰ ਉੱਚ ਵਰਗੀ ਪਰਿਵਾਰਾਂ ਵਿਚ ਹੁਣ ਇਹ ਮਾਨਸਿਕਤਾ ਬਦਲਣ ਲੱਗੀ ਹੈ। ਲੋਕ ਆਪਣੀ ਸਿਹਤ, ਆਪਣੀ ਸਰੀਰਕ ਆਕ੍ਰਿਤੀ, ਆਪਣੇ ਬਾਹਰੀ ਸਰੂਪ ਦੇ ਪ੍ਰਤੀ ਕਾਫੀ ਸੁਚੇਤ ਨਜ਼ਰ ਆਉਣ ਲੱਗੇ ਹਨ।
ਜਵਾਨ ਬਣੇ ਰਹਿਣ ਦੀ ਕੋਸ਼ਿਸ਼ ਵਿਚ ਪਹਿਲਾ ਕਦਮ ਹੁੰਦਾ ਹੈ ਆਪਣੇ ਭਾਰ ਨੂੰ ਕਾਬੂ ਵਿਚ ਰੱਖਣਾ, ਜਿਸ ਨਾਲ ਅਨੇਕ ਬਿਮਾਰੀਆਂ ਜਿਵੇਂ ਸ਼ੂਗਰ, ਉੱਚ ਖੂਨ ਦਬਾਅ ਅਤੇ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਵੈਸੇ ਵੀ ਮੋਟਾਪਾ ਉਮਰ ਨੂੰ ਘਟਾਉਣ ਵਾਲਾ ਮੰਨਿਆ ਗਿਆ ਹੈ। ਇਸ ਵਾਸਤੇ ਜ਼ਰੂਰੀ ਹੈ ਭੋਜਨ ਵਿਚ ਕੈਲੋਰੀ ਸਬੰਧੀ ਨਿਰਧਾਰਨ ਦੀ।
ਭੋਜਨ ਦੀ ਕਿਸਮ ਵਿਚ ਤਬਦੀਲੀ ਲਿਆਉਣਾ ਵੀ ਜ਼ਰੂਰੀ ਹੁੰਦਾ ਹੈ। ਸਹੀ ਭੋਜਨ ਦੀ ਚੋਣ ਕਰ ਕੇ ਖੁਦ ਨੂੰ ਚੁਸਤ-ਦਰੁਸਤ ਬਣਾਈ ਰੱਖਿਆ ਜਾ ਸਕਦਾ ਹੈ। ਉਮਰ ਵਧਣ ਦੇ ਨਾਲ-ਨਾਲ ਅਨਾਜ ਦੀ ਮਾਤਰਾ ਭੋਜਨ ਵਿਚ ਘਟਾਉਂਦੇ ਚਲੇ ਜਾਣਾ ਚਾਹੀਦਾ ਹੈ, ਜਦੋਂ ਕਿ ਫਲਾਂ, ਸਬਜ਼ੀਆਂ ਅਤੇ ਸਲਾਦ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਘਿਓ, ਮੱਖਣ, ਮਿੱਠੇ ਪਕਵਾਨ, ਤਲੇ ਹੋਏ ਖਾਧ ਪਦਾਰਥਾਂ, ਆਈਸ ਕਰੀਮ ਆਦਿ ਦੀ ਘੱਟ ਤੋਂ ਘੱਟ ਵਰਤੋਂ ਇਸ ਸਮੇਂ ਠੀਕ ਰਹਿੰਦੀ ਹੈ। ਮਲਾਈ ਲਾਹੁਣ ਤੋਂ ਬਾਅਦ ਵਾਲੇ ਚਰਬੀ-ਰਹਿਤ ਦੁੱਧ, ਦਹੀਂ, ਪਨੀਰ, ਆਂਡੇ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵਿਟਾਮਿਨ ਅਤੇ ਖਣਿਜ ਲੂਣ ਸੁਰੱਖਿਆਤਮਕ ਪਦਾਰਥ ਕਹਾਉਂਦੇ ਹਨ। ਇਸ ਦੇ ਲਈ ਦਹੀਂ, ਸ਼ਹਿਦ, ਮੌਸਮੀ ਫਲਾਂ, ਲਸਣ, ਪਿਆਜ਼ ਆਦਿ ਨੂੰ ਭੋਜਨ ਵਿਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਵਿਟਾਮਿਨ 'ਈ' ਵਧਦੀ ਉਮਰ ਦੇ ਪ੍ਰਭਾਵਾਂ ਨੂੰ ਰੋਕਦਾ ਹੈ। ਕਣਕ ਅੰਕੁਰ ਵਿਚ ਸਭ ਤੋਂ ਜ਼ਿਆਦਾ ਮਾਤਰਾ ਵਿਚ ਵਿਟਾਮਿਨ 'ਈ' ਪਾਇਆ ਜਾਂਦਾ ਹੈ। ਸਾਰੇ ਤਰ੍ਹਾਂ ਦੇ ਪੁੰਗਰੇ ਅਨਾਜਾਂ ਦੀ ਵਰਤੋਂ ਵਿਅਕਤੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਣ ਵਿਚ ਸਹਾਇਕ ਹੁੰਦੀ ਹੈ।
ਉਮਰ ਵਧਣ ਦੇ ਨਾਲ-ਨਾਲ ਸਰੀਰ ਵਿਚ ਵੱਖ-ਵੱਖ ਹਾਰਮੋਨਜ਼ ਦੀ ਮਾਤਰਾ ਵਿਚ ਕਈ ਵਾਰ ਅਸੰਤੁਲਨ ਆ ਜਾਂਦਾ ਹੈ। ਵਿਟਾਮਿਨ 'ਸੀ' ਦੇ ਉਚਿਤ ਸੇਵਨ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਔਲਾ, ਅਮਰੂਦ, ਟਮਾਟਰ, ਨਿੰਬੂ, ਸੰਤਰਾ, ਮੌਸੰਮੀ, ਅਨਾਨਾਸ ਆਦਿ ਵਿਟਾਮਿਨ 'ਸੀ' ਦੇ ਚੰਗੇ ਸਾਧਨ ਹਨ।
ਉਮਰ ਦੀ ਡੋਰ ਨੂੰ ਥੰਮ੍ਹ ਕੇ ਰੱਖਣ ਵਿਚ ਕਸਰਤ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਸ਼ੁਰੂ ਤੋਂ ਹੀ ਕਸਰਤ ਦੀ ਆਦਤ ਪਾਓ, ਚਾਹੇ ਉਹ ਕਿਸੇ ਖੇਡ ਦੇ ਰੂਪ ਵਿਚ ਹੋਵੇ, ਸਵੇਰ ਦੀ ਸੈਰ ਦੇ ਰੂਪ ਵਿਚ ਜਾਂ ਬਾਗਬਾਨੀ ਆਦਿ ਵਰਗੇ ਕਿਸੇ ਸ਼ੌਕ ਦੇ ਰੂਪ ਵਿਚ ਹੋਵੇ। ਹਮੇਸ਼ਾ ਚੰਗੀ ਤਰ੍ਹਾਂ ਤਣ ਕੇ ਚੱਲੋ। ਆਲਸ ਅਤੇ ਬੋਰੀਅਤ ਦੋਵੇਂ ਹੀ ਵਿਅਕਤੀ ਦੀ ਉਮਰ ਨੂੰ ਸਮੇਂ ਤੋਂ ਪਹਿਲਾਂ ਹੀ ਵਧੀ ਹੋਈ ਦਿਖਾਉਂਦੇ ਹਨ। ਇਸ ਲਈ ਹਮੇਸ਼ਾ ਜਵਾਨ ਬਣੇ ਰਹਿਣ ਦੀ ਕੋਸ਼ਿਸ਼ ਕਰੋ।
ਜੀਵਨ ਦੇ ਪ੍ਰਤੀ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਨਾ ਰੱਖੋ। ਆਸ਼ਾਵਾਦੀ ਦ੍ਰਿਸ਼ਟੀਕੋਣ ਅਪਣਾਓ। ਖੁਦ ਨੂੰ ਹਮੇਸ਼ਾ ਚੁਸਤ ਅਤੇ ਫੁਰਤੀਲਾ ਰੱਖਣ ਦੀ ਕੋਸ਼ਿਸ਼ ਕਰੋ। ਆਪਣੇ ਪਹਿਰਾਵੇ ਅਤੇ ਰੱਖ-ਰਖਾਅ ਵੱਲ ਵਿਸ਼ੇਸ਼ ਧਿਆਨ ਦਿਓ। ਬਹੁਤ ਹੀ ਬੇਜਾਨ ਅਤੇ ਹਲਕੇ ਰੰਗਾਂ ਦਾ ਪਹਿਰਾਵਾ ਵੀ ਵਿਅਕਤੀ ਦੀ ਉਮਰ ਨੂੰ ਜ਼ਿਆਦਾ ਦਿਖਾਉਂਦਾ ਹੈ।
ਇਸ ਤਰ੍ਹਾਂ ਜੇ ਤੁਸੀਂ ਆਪਣੇ ਭਾਰ ਨੂੰ ਵਧਣ ਨਾ ਦਿਓ, ਆਪਣੇ ਖਾਣ-ਪੀਣ 'ਤੇ ਕਾਬੂ ਰੱਖੋ ਅਤੇ ਆਲਸ ਤੋਂ ਦੂਰ ਰਹਿ ਕੇ ਜੀਵਨ ਪ੍ਰਤੀ ਸਾਕਾਰਾਤਮਕ ਦ੍ਰਿਸ਼ਟੀਕੋਣ ਰੱਖੋ, ਸਰੀਰ 'ਤੇ, ਆਪਣੇ ਪਹਿਰਾਵੇ 'ਤੇ ਅਤੇ ਰਹਿਣ-ਸਹਿਣ 'ਤੇ ਲੋੜੀਂਦਾ ਧਿਆਨ ਦਿਓ ਤਾਂ ਕੋਈ ਕਾਰਨ ਨਹੀਂ ਕਿ ਲੋਕ ਤੁਹਾਨੂੰ, ਤੁਹਾਡੀ ਅਸਲ ਉਮਰ ਤੋਂ ਘੱਟ ਦਾ ਨਾ ਸਮਝਣ। ਲੋਕ ਹੀ ਨਹੀਂ, ਤੁਸੀਂ ਖੁਦ ਹੀ ਆਪਣੇ-ਆਪ ਨੂੰ ਜ਼ਿਆਦਾ ਜਵਾਨ ਮਹਿਸੂਸ ਕਰਨ ਲੱਗੋਗੇ।


ਖ਼ਬਰ ਸ਼ੇਅਰ ਕਰੋ

ਦਵਾਈ ਦਾ ਕੰਮ ਵੀ ਕਰਦੇ ਹਨ ਮਸਾਲੇ

ਮਸਾਲਿਆਂ ਤੋਂ ਬਿਨਾਂ ਕਿਸੇ ਵੀ ਪਕਵਾਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਪਕਵਾਨ ਨੂੰ ਸਵਾਦੀ ਬਣਾਉਣ ਵਿਚ ਮਸਾਲਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸ਼ੁਰੂ ਤੋਂ ਹੀ ਮਸਾਲਿਆਂ ਦੀ ਵਰਤੋਂ ਸਵਾਦ ਲਈ ਕੀਤੀ ਜਾਂਦੀ ਰਹੀ ਹੈ ਪਰ ਹੁਣ ਮਸਾਲਿਆਂ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਕੀਤੀ ਜਾਣ ਲੱਗੀ ਹੈ।
ਕਾਲੀ ਮਿਰਚ, ਹਲਦੀ, ਧਨੀਆ, ਜੀਰਾ, ਸੌਂਫ, ਇਲਾਇਚੀ, ਦਾਲਚੀਨੀ, ਲਸਣ, ਅਦਰਕ ਆਦਿ ਕਈ ਮਸਾਲੇ ਹਨ, ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਮਸਾਲਿਆਂ ਨਾਲ ਜਟਿਲ ਰੋਗਾਂ ਦਾ ਇਲਾਜ ਵੀ ਸੰਭਵ ਹੈ। ਮਸਾਲੇ ਅਕਸਰ ਸਾਰੇ ਘਰਾਂ ਵਿਚ ਪਾਏ ਜਾਂਦੇ ਹਨ ਅਤੇ ਅਸਾਨੀ ਨਾਲ ਮਿਲ ਵੀ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਦਵਾਈ ਦੇ ਰੂਪ ਵਿਚ ਬੇਝਿਜਕ ਕੀਤੀ ਜਾ ਸਕਦੀ ਹੈ।
ਯਾਦਦਾਸ਼ਤ : ਜੇ ਯਾਦਦਾਸ਼ਤ ਕਮਜ਼ੋਰ ਹੋਵੇ ਤਾਂ ਦੋ ਜਾਂ ਇਕ ਕਲੀ ਲਸਣ ਚਬਾ ਕੇ ਖਾਣ ਤੋਂ ਬਾਅਦ ਇਕ ਗਿਲਾਸ ਦੁੱਧ ਪੀਓ, ਲਾਭ ਹੋਵੇਗਾ।
ਰਤੌਂਧੀ : ਰਤੌਂਧੀ ਹੋਣ 'ਤੇ ਸਵੇਰੇ-ਸ਼ਾਮ ਭੋਜਨ ਤੋਂ ਬਾਅਦ ਨਿਯਮਤ ਰੂਪ ਨਾਲ 5 ਗ੍ਰਾਮ ਸੌਂਫ ਦਾ ਚੂਰਨ ਪਾਣੀ ਨਾਲ ਲਓ।
ਨਿਮੋਨੀਆ : ਨਿਮੋਨੀਆ ਦੇ ਰੋਗੀ ਨੂੰ ਤੁਲਸੀ ਦੇ ਹਰੇ ਪੱਤੇ ਦੇ ਨਾਲ ਕਾਲੀ ਮਿਰਚ ਪੀਸ ਕੇ ਪਾਣੀ ਵਿਚ ਮਿਲਾ ਕੇ ਪਿਲਾਓ। ਫਾਇਦਾ ਜ਼ਰੂਰ ਹੋਵੇਗਾ।
ਖੂਨੀ ਬਵਾਸੀਰ : ਇਸ ਦੇ ਰੋਗੀ ਨੂੰ ਸਾਬਤ ਧਨੀਏ ਵਿਚ ਮਿਸ਼ਰੀ ਮਿਲਾ ਕੇ, ਉਬਾਲ ਕੇ, ਫਿਰ ਪੁਣ ਕੇ ਪਿਲਾਓ। ਇਹ ਇਲਾਜ ਦੋ ਮਹੀਨੇ ਤੱਕ ਕਰੋ।
ਅਤਿਸਾਰ : ਅਦਰਕ ਦਾ ਰਸ ਰੋਗੀ ਦੀ ਨਾਭੀ 'ਤੇ ਲਗਾਓ। ਇਸ ਇਲਾਜ ਨਾਲ ਦੁਸਾਧਯ ਅਤਿਸਾਰ ਵੀ ਦੂਰ ਹੁੰਦਾ ਹੈ।
ਖੰਘ : ਖੰਘ ਹੋਣ 'ਤੇ ਕਾਲੀ ਮਿਰਚ ਦਾ ਚੂਰਨ ਸ਼ੁੱਧ ਸ਼ਹਿਦ ਵਿਚ ਮਿਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ। ਇਹ ਇਲਾਜ ਪੁਰਾਣੀ ਖੰਘ ਵਿਚ ਵੀ ਲਾਭਦਾਇਕ ਹੈ।
ਇਸ ਤਰ੍ਹਾਂ ਅਸੀਂ ਕਈ ਰੋਗਾਂ ਦਾ ਇਲਾਜ ਮਸਾਲਿਆਂ ਦੁਆਰਾ ਅਸਾਨੀ ਨਾਲ ਕਰ ਸਕਦੇ ਹਾਂ। ਮਸਾਲੇ ਸਿਰਫ ਸਵਾਦ ਲਈ ਹੀ ਨਹੀਂ ਸਗੋਂ ਦਵਾਈ ਦੇ ਰੂਪ ਵਿਚ ਵੀ ਲਾਭਦਾਇਕ ਹਨ। ਇਸ ਲਈ ਤੁਸੀਂ ਵੀ ਇਲਾਜ ਲਈ ਮਸਾਲਿਆਂ ਦੀ ਵਰਤੋਂ ਕਰ ਕੇ ਆਪਣੀ ਸਿਹਤ ਦੀ ਰੱਖਿਆ ਕਰੋ।


-ਅੰਨੁ ਕੁਮਾਰੀ ਸਿੰਘ

ਦਿਲ ਦੇ ਰੋਗ ਅਤੇ ਹੋਮਿਓਪੈਥੀ

ਦਿਲ ਮਨੁੱਖ ਦੇ ਸਰੀਰ ਦੇ ਲਗਪਗ 75 ਖਰਬ ਸੈੱਲਾਂ ਨੂੰ ਖੂਨ ਦੀ ਪੂਰਤੀ ਕਰਦਾ ਹੈ। ਇਹ ਦਿਨ-ਰਾਤ ਲਗਾਤਾਰ ਧੜਕਦਾ ਰਹਿੰਦਾ ਹੈ। ਸਰੀਰ ਤੋਂ ਵੱਖ ਹੋਣ ਤੋਂ ਬਾਅਦ ਵੀ ਇਹ ਧੜਕਦਾ ਰਹਿੰਦਾ ਹੈ, ਕਿਉਂਕਿ ਇਸ ਦੀਆਂ ਆਪਣੀਆਂ ਬਿਜਲਈ ਤਰੰਗਾਂ ਹੁੰਦੀਆਂ ਹਨ। ਔਰਤਾਂ ਦਾ ਦਿਲ ਮਰਦਾਂ ਨਾਲੋਂ ਤੇਜ਼ ਧੜਕਦਾ ਹੈ। ਦਿਲ ਦੀ ਚੰਗੀ ਸੰਭਾਲ, ਵਧੀਆ ਖਾਣ-ਪੀਣ, ਕਸਰਤ, ਚਿੰਤਾ ਨੂੰ ਕੰਟਰੋਲ ਕਰਕੇ ਕੀਤੀ ਜਾ ਸਕਦੀ ਹੈ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਬਣ ਗਿਆ ਹੈ। ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਤਲਿਆ ਖਾਧ ਪਦਾਰਥ, ਮਾਸ, ਆਂਡੇ ਆਦਿ ਦਾ ਸੇਵਨ ਨਾ ਕਰੋ। ਇਹੋ ਜਿਹੇ ਪਦਾਰਥ ਸਾਡੇ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦੇ ਹਨ ਅਤੇ ਵਧਿਆ ਕੋਲੈਸਟ੍ਰੋਲ ਜਾਨਲੇਵਾ ਸਿੱਧ ਹੁੰਦਾ ਹੈ, ਜੋ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ।
ਇਸ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਦੇ ਭੋਜਨ ਵਿਚ ਫਲ, ਸਬਜ਼ੀਆਂ ਅਤੇ ਰੇਸ਼ੇਦਾਰ ਖਾਧ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।
ਹੁਣ ਹੋਮਿਓਪੈਥੀ ਦਵਾਈਆਂ ਦੁਆਰਾ ਹਰ ਬਿਮਾਰੀ ਦਾ ਇਲਾਜ ਸੰਭਵ ਹੈ, ਜਿਵੇਂ ਦਿਲ ਦੇ ਰੋਗ, ਗੁਰਦੇ ਦੇ ਰੋਗ, ਜਿਗਰ, ਚਮੜੀ, ਥਾਇਰਾਇਡ ਆਦਿ। ਹੋਮਿਓਪੈਥੀ ਦਵਾਈਆਂ ਦਾ ਸਹੀ ਸਮੇਂ 'ਤੇ ਪ੍ਰਯੋਗ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਦਿਲ ਦੇ ਵਾਲਵ ਸਬੰਧੀ ਰੋਗਾਂ ਦਾ ਇਲਾਜ ਵੀ ਹੋਮਿਓਪੈਥੀ ਰਾਹੀਂ ਹੁਣ ਸੰਭਵ ਹੈ। ਇਸ ਤੋਂ ਇਲਾਵਾ ਇਸਤਰੀ ਰੋਗਾਂ ਦਾ ਇਲਾਜ ਵੀ ਹੋਮਿਓਪੈਥੀ ਰਾਹੀਂ ਕੀਤਾ ਜਾਂਦਾ ਹੈ। ਇਹ ਦਵਾਈਆਂ ਜੜ੍ਹ ਤੋਂ ਬਿਮਾਰੀ ਨੂੰ ਖ਼ਤਮ ਕਰਦੀਆਂ ਹਨ। ਇਨ੍ਹਾਂ ਦੀ ਵਰਤੋਂ ਨਾਲ ਦਿਲ ਦੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।


-ਜੈ ਹੋਮਿਓ ਕੇਅਰ ਸੈਂਟਰ, 323/16, ਕ੍ਰਿਸ਼ਨਾ ਨਗਰ, ਜਲੰਧਰ।

ਸਾਰੇ ਰੋਗਾਂ ਨੂੰ ਖ਼ਤਮ ਕਰਨ ਵਾਲਾ ਹੈ ਪਾਣੀ

ਦੁਨੀਆ ਵਿਚ ਅਜਿਹਾ ਕੋਈ ਇਨਸਾਨ ਨਹੀਂ ਹੋਵੇਗਾ, ਜਿਸ ਨੂੰ ਪਾਣੀ ਦੀ ਲੋੜ ਨਾ ਪਈ ਹੋਵੇ। ਸ੍ਰਿਸ਼ਟੀ ਦੇ ਸ਼ੁਰੂ ਤੋਂ ਵਰਤਮਾਨ ਵਿਗਿਆਨਕ ਯੁੱਗ ਤੱਕ ਪਾਣੀ ਦੇ ਸਬੰਧ ਵਿਚ ਨਵੇਂ-ਨਵੇਂ ਤੱਥ ਉਜਾਗਰ ਹੋਏ ਹਨ ਅਤੇ ਇਸ ਦੇ ਵਿਵਿਧ ਗੁਣਾਂ ਤੋਂ ਸਾਰਾ ਸੰਸਾਰ ਜਾਣੂ ਹੋਇਆ ਹੈ।
ਵਾਤਾਵਰਨ ਨੂੰ ਪ੍ਰਾਣਵਾਨ ਬਣਾਈ ਰੱਖਣ ਲਈ ਗਰਮੀ ਵਿਚ ਨਦੀ ਅਤੇ ਸਾਗਰਾਂ ਦਾ ਪਾਣੀ ਵਾਸ਼ਪੀਕ੍ਰਿਤ ਹੋ ਕੇ ਬੱਦਲ ਬਣ ਕੇ ਦੁਬਾਰਾ ਵਰ੍ਹਦਾ ਹੈ। ਸਰਦੀ ਵਿਚ ਸਰੋਤ ਦਾ ਪਾਣੀ ਗਰਮ-ਗਰਮ ਨਿਕਲਣ ਲਗਦਾ ਹੈ। ਜਿਥੇ ਵਰਖਾ ਨਹੀਂ ਹੁੰਦੀ, ਉਥੇ ਤਾਂ ਬਰਫ਼ ਪੈਂਦੀ ਹੈ ਅਤੇ ਹੋਰ ਮਾਧਿਅਮ ਨਾਲ ਜਲ-ਧਾਰਾ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਸੰਤੁਲਨ ਬਣਿਆ ਰਹਿੰਦਾ ਹੈ।
ਪਾਣੀ ਦੀ ਮਹੱਤਤਾ ਅਤੇ ਉਪਯੋਗਤਾ ਜਾਣ ਲੈਣ ਤੋਂ ਬਾਅਦ ਜ਼ਰੂਰੀ ਹੈ ਕਿ ਅਸੀਂ ਇਹ ਜਾਣ ਲਈਏ ਕਿ ਪਾਣੀ ਦੀ ਕਿਸ-ਕਿਸ ਤਰ੍ਹਾਂ ਵਰਤੋਂ ਕਰੀਏ ਤਾਂ ਕਿ ਜੀਵਨ ਖੁਸ਼ਹਾਲ ਰਹੇ। ਪਾਣੀ ਦੇ ਮੁੱਖ ਤਿੰਨ ਉਪਯੋਗ ਅਸੀਂ ਸਾਰੇ ਜਾਣਦੇ ਹਾਂ। ਪਹਿਲਾ-ਪੀਣ ਲਈ, ਦੂਜਾ ਨਹਾਉਣ-ਧੋਣ ਲਈ ਅਤੇ ਤੀਜਾ ਸਿੰਚਾਈ ਅਤੇ ਬਿਜਲੀ ਬਣਾਉਣ ਲਈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਣੀ ਵਿਚ ਦਵਾਈ ਦੇ ਵੀ ਗੁਣ ਹਨ। ਆਯੁਰਵੈਦ ਵਿਚ ਪਾਣੀ ਨੂੰ 'ਸਰਵਵਿਆਧਿਹਰ' (ਸਭ ਬਿਮਾਰੀਆਂ ਨੂੰ ਖ਼ਤਮ ਕਰਨ ਵਾਲਾ) ਦੇ ਨਾਂਅ ਨਾਲ ਵਰਨਣ ਕੀਤਾ ਗਿਆ ਹੈ।
ਸਰੀਰ ਵਿਚ ਲਗਪਗ 80 ਫੀਸਦੀ ਭਾਗ ਪਾਣੀ ਹੁੰਦਾ ਹੈ। ਪਾਣੀ ਜਿਸ ਪਦਾਰਥ ਦੇ ਨਾਲ ਮਿਲਾਇਆ ਜਾਵੇ, ਉਸ ਦੀ ਗਰਮੀ ਜਾਂ ਠੰਡਕ ਨੂੰ ਤੇਜ਼ੀ ਨਾਲ ਗ੍ਰਹਿਣ ਕਰਕੇ ਤੀਬਰਤਾ ਨਾਲ ਊਸ਼ਮਾ ਜਾਂ ਸ਼ੀਤਲਤਾ ਦਿੰਦਾ ਹੈ। ਕਿਉਂਕਿ ਇਹ ਤਰਲ ਹੈ ਅਤੇ ਇਸ ਵਿਚ ਘੁਲਣ ਸ਼ਕਤੀ ਹੈ, ਇਸ ਕਰਕੇ ਇਹ ਅਸਾਨੀ ਨਾਲ ਇਲਾਜ ਪ੍ਰਣਾਲੀ ਵਿਚ ਕੰਮ ਆ ਜਾਂਦਾ ਹੈ।
ਪਾਣੀ ਸਾਡੇ ਭੋਜਨ ਦਾ ਅੰਗ ਹੈ। ਰੋਟੀ ਦਾ ਬਦਲ ਚੌਲ ਜਾਂ ਸ਼ਾਕ ਹੋ ਸਕਦਾ ਹੈ ਪਰ ਪਾਣੀ ਦਾ ਕੋਈ ਬਦਲ ਨਹੀਂ। ਇਸ਼ਨਾਨ ਦੇ ਰੂਪ ਵਿਚ ਵੀ ਇਹ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਸੰਤੁਲਨ ਬਣਾਈ ਰੱਖਦਾ ਹੈ। ਮੂਤਰ ਅਤੇ ਪਸੀਨੇ ਦੇ ਰੂਪ ਵਿਚ ਇਹ ਸਰੀਰ ਦੀਆਂ ਜ਼ਹਿਰਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
ਪਾਣੀ ਦਾ ਪੂਰਾ ਲਾਭ ਲੈਣ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ-
* ਪਾਣੀ ਸ਼ੁੱਧ ਹੋਵੇ। ਪੀਣ ਵਾਲਾ ਪਾਣੀ ਪੁਣ ਕੇ, ਕਲੋਰੀਨ ਗੋਲੀ ਨਾਲ ਸ਼ੁੱਧ ਕਰਕੇ ਪੀਓ। ਜੇ ਉਬਾਲ ਕੇ ਪੀ ਸਕੋ ਤਾਂ ਬਹੁਤ ਵਧੀਆ।
* ਭੋਜਨ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਪਾਣੀ ਨਾ ਪੀਓ। ਇਕ ਵਾਰ ਵਿਚ ਜ਼ਿਆਦਾ ਪਾਣੀ ਨਾ ਪੀਓ, ਸਗੋਂ ਥੋੜ੍ਹਾ-ਥੋੜ੍ਹਾ ਕਰਕੇ ਵਾਰ-ਵਾਰ ਪੀਓ। ਬਿਹਤਰ ਹੋਵੇਗਾ ਜੇ ਮੂੰਹ ਦੀ ਲਾਰ ਨੂੰ ਪਾਣੀ ਦੇ ਨਾਲ ਘੁਲਾ-ਮਿਲਾ ਕੇ ਪੇਟ ਵਿਚ ਪਹੁੰਚਣ ਦਿਓ।
* ਨਹਾਉਂਦੇ ਸਮੇਂ ਸ਼ੁਰੂਆਤ ਪੈਰਾਂ ਤੋਂ ਨਾ ਕਰੋ, ਕਿਉਂਕਿ ਇਸ ਨਾਲ ਸਰੀਰ ਦੀ ਗਰਮੀ ਅੱਖਾਂ ਅਤੇ ਦਿਮਾਗ ਵਿਚ ਚਲੀ ਜਾਂਦੀ ਹੈ। ਵੈਦਿਕ ਪੱਦਤੀ ਨਾਲ ਸਭ ਤੋਂ ਪਹਿਲਾਂ ਸਿਰ ਵਿਚ ਪਾਣੀ ਪਾ ਕੇ ਨਹਾਉਣਾ ਲਾਭਦਾਇਕ ਹੈ।
* ਭੋਜਨ ਬਣਾਉਂਦੇ ਸਮੇਂ ਵੀ ਉਪਯੁਕਤ ਪਾਣੀ ਦੀ ਲੋੜੀਂਦੀ ਮਾਤਰਾ ਦਾ ਧਿਆਨ ਰੱਖੋ।
* ਜਲ ਚਿਕਿਤਸਾ ਇਕ ਬਹੁਤ ਲਾਭਦਾਇਕ ਵਿੱਦਿਆ ਹੈ। ਕਿਸੇ ਯੋਗ ਗੁਰੂ ਕੋਲੋਂ ਉਪਯੋਗ ਵਿਧੀ ਸਿੱਖੋ ਅਤੇ ਲਾਭ ਉਠਾਓ।
* ਬਦਹਜ਼ਮੀ ਦੀ ਹਾਲਤ ਵਿਚ ਪਾਣੀ ਵਾਰ-ਵਾਰ ਪੀਓ। ਭੋਜਨ ਵਿਚ ਵਿਰਾਮ ਲਗਾ ਦਿਓ।
* ਟੱਬ ਇਸ਼ਨਾਨ ਲਈ ਕਿਸੇ ਵੱਡੇ ਪਾਤਰ ਜਾਂ ਟੈਂਕੀ ਵਿਚ ਕੋਸਾ ਪਾਣੀ ਲੈ ਕੇ ਉਸ ਵਿਚ ਸਰੀਰ ਦਾ ਅੱਧਾ ਭਾਗ ਡੁਬੋਵੋ। ਇਸ ਨਾਲ ਖੂਨ ਪ੍ਰਵਾਹ ਤੀਵਰ ਅਤੇ ਸੰਤੁਲਤ ਹੋਵੇਗਾ।
* ਗਰਮੀਆਂ ਵਿਚ ਠੰਢੇ ਪਾਣੀ ਨਾਲ ਦੋ-ਤਿੰਨ ਵਾਰ ਅਤੇ ਸਰਦੀਆਂ ਵਿਚ ਗਰਮ ਪਾਣੀ ਨਾਲ ਨਹਾਓ।
* ਸੌਣ ਸਮੇਂ ਹੱਥ-ਪੈਰ ਅਤੇ ਸਿਰ ਧੋਵੋ। ਤੁਹਾਨੂੰ ਚੰਗੀ ਨੀਂਦ ਆਵੇਗੀ।
* ਸਵੇਰ ਵੇਲੇ ਬੇਹਾ ਪਾਣੀ ਪੀਣਾ ਫਾਇਦੇਮੰਦ ਹੈ।
ਇਸ ਤਰ੍ਹਾਂ ਪਾਣੀ ਦੀ ਸਹੀ ਵਰਤੋਂ ਕਰਕੇ ਤੰਦਰੁਸਤ ਅਤੇ ਸੁਖੀ ਰਹਿ ਸਕਦੇ ਹਾਂ। ਯਾਦ ਰੱਖੋ ਕਿ ਪਾਣੀ ਨੂੰ ਵਿਅਰਥ ਗਵਾਉਣਾ ਨਾ ਤਾਂ ਚੰਗੀ ਆਦਤ ਹੈ ਅਤੇ ਨਾ ਹੀ ਸਮਝਦਾਰੀ। ਪਾਣੀ ਦੀ ਓਨੀ ਹੀ ਵਰਤੋਂ ਕਰੋ, ਜਿੰਨੀ ਲੋੜ ਹੈ। ਪਾਣੀ ਦੀ ਬਦੌਲਤ ਹੀ ਤਾਂ ਜੀਵਨ ਅਤੇ ਜਗਤ ਰੰਗੀਨ ਹੈ।
**

ਪੇਟ ਦੀਆਂ ਬਿਮਾਰੀਆਂ

ਕਬਜ਼ ਤੇ ਅੰਤੜੀ ਦੀ ਸੋਜ ਕਿਉਂ?

ਕਬਜ਼ ਕੀ ਹੈ? ਪਖਾਨਾ ਸਮੇਂ ਸਿਰ ਨਾ ਆਉਣਾ ਇਕ ਆਮ ਬਿਮਾਰੀ ਹੈ। ਕਬਜ਼ ਹੋਣ ਕਰਕੇ ਸਾਰੇ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਜਿਵੇਂ ਸਿਰਦਰਦ, ਪੇਟ ਵਿਚ ਹਲਕਾ ਦਰਦ, ਭੁੱਖ ਨਾ ਲੱਗਣਾ, ਸਰੀਰ ਸੁਸਤ ਰਹਿਣਾ ਤੇ ਪੇਟ ਵਿਚ ਅਫਾਰਾ ਤੇ ਗੈਸ ਬਣਨਾ ਆਦਿ ਹੋ ਸਕਦੇ ਹਨ। ਜਦੋਂ ਵੀ ਕਿਸੇ ਨੂੰ ਪਖਾਨਾ ਜਾਣ ਦੀ ਆਦਤ ਵਿਚ ਤਬਦੀਲੀ ਆ ਜਾਵੇ ਤਾਂ ਉਸ ਨੂੰ ਕਬਜ਼ ਦੀ ਤਕਲੀਫ ਕਿਹਾ ਜਾਂਦਾ ਹੈ। ਸਾਡੇ ਲੋਕਾਂ ਵਿਚ ਕਬਜ਼ ਬਾਰੇ ਕਈ ਗ਼ਲਤ ਧਾਰਨਾਵਾਂ ਹਨ। ਜੇਕਰ ਕਿਸੇ ਨੂੰ ਆਮ ਕਰਕੇ ਦੋ ਜਾਂ ਤਿੰਨ ਵਾਰ ਪਖਾਨਾ ਆਉਂਦਾ ਹੈ ਜਾਂ ਫਿਰ ਪਖਾਨਾ ਆਉਣ ਵੇਲੇ ਸਮਾਂ ਜ਼ਿਆਦਾ ਲਗਦਾ ਹੈ ਜਾਂ ਸਖ਼ਤ ਪਖਾਨਾ ਆਉਂਦਾ ਹੈ ਤਾਂ ਇਹ ਕੋਈ ਕਬਜ਼ ਦੀ ਨਿਸ਼ਾਨੀ ਨਹੀਂ। ਆਮ ਤੌਰ 'ਤੇ ਜਿਸ ਤਰ੍ਹਾਂ ਦਾ ਅਸੀਂ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਦਾ ਹੀ ਮਲ ਪਦਾਰਥ ਸਾਡੇ ਸਰੀਰ ਅੰਦਰੋਂ ਬਾਹਰ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਕਿਸੇ ਨੂੰ ਪਿਛਲੇ 8-10 ਸਾਲਾਂ ਤੋਂ 2-3 ਦਿਨ ਬਾਅਦ ਪਖਾਨਾ ਜਾਣ ਦੀ ਆਦਤ ਹੋਵੇ, ਇਸ ਨੂੰ ਅਸੀਂ ਕਬਜ਼ ਨਹੀਂ ਕਹਿ ਸਕਦੇ। ਜੇ ਉਸ ਦੇ ਪਖਾਨਾ ਜਾਣ ਦੀ ਆਦਤ ਵਿਚ ਇਕਦਮ ਤਬਦੀਲੀ ਆ ਜਾਵੇ ਤਾਂ ਉਸ ਨੂੰ ਅਸੀਂ ਕਬਜ਼ ਦੀ ਤਕਲੀਫ ਕਹਿ ਸਕਦੇ ਹਾਂ।
ਕਾਰਨ
ਸੁੱਕਾ ਭੋਜਨ ਖਾਣ ਕਰਕੇ ਭੋਜਨ ਪਦਾਰਥਾਂ ਵਿਚ ਤਰਲ ਪਦਾਰਥਾਂ ਦੀ ਕਮੀ, ਭੋਜਨ ਵਿਚ ਹਰੀਆਂ ਸਬਜ਼ੀਆਂ ਤੇ ਸਲਾਦ ਦੀ ਕਮੀ। ਜੋ ਲੋਕ ਜ਼ਿਆਦਾ ਚਿਰ ਬੈਠ ਕੇ ਕੰਮ ਕਰਦੇ ਹਨ ਦਫਤਰ ਵਿਚ ਜਾਂ ਕਿਤੇ ਹੋਰ, ਤਾਂ ਜ਼ਿਆਦਾ ਬੈਠਣ ਕਰਕੇ ਵੀ ਕਬਜ਼ ਹੋ ਜਾਂਦੀ ਹੈ। ਚਿੰਤਾ, ਜ਼ਿਆਦਾ ਸੋਚਣਾ, ਨਾਜ਼ੁਕ ਜਿਹੇ ਸੁਭਾਅ ਦਾ ਹੋਣਾ, ਅੰਤੜੀਆਂ ਜਾਂ ਪੇਟ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਵੀ ਕਬਜ਼ ਦੇ ਕਾਰਨ ਹਨ।
ਲੱਛਣ : ਕਬਜ਼ ਵਾਲੇ ਮਰੀਜ਼ ਨੂੰ ਸਿਰਦਰਦ, ਕਮਜ਼ੋਰੀ, ਸਰੀਰ ਸੁਸਤ, ਚਿੰਤਾ ਆਦਿ ਦੀ ਤਕਲੀਫ ਬਹੁਤ ਹੁੰਦੀ ਹੈ। ਕਈ ਵਾਰ ਮਰੀਜ਼ ਨੂੰ ਕਬਜ਼ ਨਾਲ ਬਵਾਸੀਰ ਵੀ ਹੋ ਜਾਂਦੀ ਹੈ। ਇਸ ਸਾਰੀ ਤਕਲੀਫ ਕਰਕੇ ਅੰਤੜੀ ਦੀ ਸੋਜ ਹੋ ਜਾਂਦੀ ਹੈ।
ਅੰਤੜੀ ਦੀ ਸੋਜ : ਅੰਤੜੀ ਦਾ ਰੋਗ ਸਾਡੇ ਪੇਟ ਵਿਚ ਇਕ ਤਰ੍ਹਾਂ ਦਾ ਅੰਤੜੀਆਂ ਦੀ ਸੋਜ ਦਾ ਪਰਿਣਾਮ ਹੈ। ਸਾਡੇ ਪੇਟ ਵਿਚ ਕੀਟਾਣੂ ਗੰਦੇ ਪਾਣੀ ਰਾਹੀਂ ਚਲੇ ਜਾਂਦੇ ਹਨ। ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ ਵਿਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਵਿਅਕਤੀ ਅੰਤੜੀ ਦਾ ਰੋਗੀ ਹੋ ਜਾਂਦਾ ਹੈ, ਮਰੀਜ਼ ਨੂੰ ਕਈ ਵਾਰ ਪਖਾਨੇ ਨਾਲ ਲੇਸ ਤੇ ਖੂਨ ਆਉਂਦਾ ਹੈ। ਜੀਭ 'ਤੇ ਚਿੱਟੀ ਪਰਤ ਤੇ ਪੇਟ ਦਰਦ ਹੁੰਦਾ ਹੈ। ਪੇਟ ਵਿਚ ਕੁਝ ਨਹੀਂ ਪਚਦਾ ਅਤੇ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਪੇਟ ਵਿਚ ਹਲਕਾ ਦਰਦ ਉਠਦਾ ਹੈ, ਦਿਲ ਘਬਰਾਉਂਦਾ ਹੈ ਤੇ ਉਲਟੀ ਆਉਂਦੀ ਹੈ। ਵਾਰ-ਵਾਰ ਪਖਾਨਾ ਤੇ ਉਲਟੀ ਆਉਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ। ਸਰੀਰ ਕਮਜ਼ੋਰ ਤੇ ਸੁਸਤ ਹੋ ਜਾਂਦਾ ਹੈ। ਜ਼ੁਬਾਨ ਸੁੱਕ ਜਾਂਦੀ ਹੈ। ਸਰੀਰ ਨਿਢਾਲ ਹੋ ਜਾਂਦਾ ਹੈ। ਸੋਜ ਕਰਕੇ ਬੁਖਾਰ ਹੋ ਜਾਂਦਾ ਹੈ। ਇਸ ਨੂੰ ਅੰਤੜੀਆਂ ਦਾ ਬੁਖਾਰ ਵੀ ਕਿਹਾ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
ਇਲਾਜ : ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਉਬਾਲ ਕੇ, ਠੰਢਾ ਕਰਕੇ ਪੀਓ। ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਰੱਖੋ। ਪਾਣੀ ਵਿਚ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਪਾਰਕਿੰਸੰਸ : ਬੁਢਾਪੇ ਦੀ ਇਕ ਦਿਮਾਗੀ ਬਿਮਾਰੀ

ਪਾਰਕਿੰਸੰਸ ਰੋਗ ਇਕ ਦਿਮਾਗੀ ਬਿਮਾਰੀ ਹੈ, ਜਿਸ ਵਿਚ ਦਿਮਾਗ ਦੇ ਇਕ ਵਿਸ਼ੇਸ਼ ਸਮੂਹ ਦੇ ਨਿਊਰਾਨ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਨਿਊਰਾਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਆਪਸ ਵਿਚ ਜੋੜਦੇ ਹਨ ਅਤੇ ਇਨ੍ਹਾਂ ਨਾਲ ਵੱਡੀ ਮਾਤਰਾ ਵਿਚ ਦਿਮਾਗ ਨੂੰ ਕੰਮ ਕਰਨ ਦੇ ਰਸਾਇਣਕ ਸੰਕੇਤ ਦੇਣ ਵਾਲਾ ਡੋਪਾਮਿਨ ਨਿਕਲਦਾ ਹੈ। ਇਨ੍ਹਾਂ ਨਿਊਰਾਨਾਂ ਦੇ ਨਸ਼ਟ ਹੋਣ ਨਾਲ ਰੋਗੀ ਦਾ ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਕੰਟਰੋਲ ਢਿੱਲਾ ਪੈ ਜਾਂਦਾ ਹੈ।
ਸਰੀਰ ਕੰਬਣ ਨਾਲ ਆਪਣੇ ਕੰਮ 'ਤੇ ਕੰਟਰੋਲ ਰੱਖਣਾ ਔਖਾ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਦੀ ਕਿਰਿਆਸ਼ੀਲਤਾ ਅਤੇ ਗਤੀਸ਼ੀਲਤਾ 'ਤੇ ਅਸਰ ਪੈਣ ਕਾਰਨ ਉਹ ਪਹਿਲਾਂ ਵਾਂਗ ਚੁਸਤੀ-ਫੁਰਤੀ ਨਾਲ ਕੰਮ ਨਹੀਂ ਕਰ ਸਕਦਾ। ਦਿਮਾਗ ਦੇ ਇਕ ਹਿੱਸੇ ਬੇਸਲ ਗੈਂਗਲਿਆ 'ਤੇ ਇਸ ਦੇ ਕਾਰਨ ਅਸਰ ਪੈਂਦਾ ਹੈ। ਇਸ ਨਾਲ ਸਰੀਰ 'ਤੇ ਦਿਮਾਗ ਦੀ ਪਕੜ ਘੱਟ ਹੋ ਜਾਂਦੀ ਹੈ ਅਤੇ ਨਰਵ ਸੈੱਲ ਨੁਕਸਾਨੇ ਜਾਣ ਲਗਦੇ ਹਨ।
ਇਸ ਬਿਮਾਰੀ ਵਿਚ ਸਭ ਤੋਂ ਪਹਿਲਾ ਅਸਰ ਹੱਥ ਕੰਬਣ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਫਿਰ ਚਿਹਰੇ ਜਾਂ ਹੋਰ ਅੰਗਾਂ ਵਿਚ ਕਰੜਾਪਨ ਮਹਿਸੂਸ ਹੁੰਦਾ ਹੈ। ਇਸ ਨਾਲ ਰੋਗੀ ਨੂੰ ਆਪਣੇ ਕੰਮ ਕਰਨੇ ਮੁਸ਼ਕਿਲ ਹੋ ਜਾਂਦੇ ਹਨ।
ਇਲਾਜ : ਪਾਰਕਿੰਸੰਸ ਬਿਮਾਰੀ 'ਤੇ ਖੋਜ ਨਾਲ ਬਿਹਤਰ ਇਲਾਜ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਹੁਣ ਇਸ ਬਿਮਾਰੀ 'ਤੇ ਸਹੀ ਅਤੇ ਭਰੋਸੇਯੋਗ ਜਾਂਚ ਲਈ ਪੈਟ ਸਕੈਨਿੰਗ ਭਾਵ ਪਾਜਿਟ੍ਰਾਨ ਮਿਸ਼ਨ ਟਾਮੋਗ੍ਰਾਫੀ ਨਾਲ ਪਤਾ ਲਗਦਾ ਹੈ ਕਿ ਕੀ ਰੋਗੀ ਦੇ ਦਿਮਾਗ ਦੇ ਨਿਊਰਾਨ ਨੁਕਸਾਨੇ ਹੋਏ ਹਨ ਅਤੇ ਉਨ੍ਹਾਂ ਵਿਚ ਦਿਮਾਗ ਦੇ ਦੂਜੇ ਅੰਗਾਂ ਤੱਕ ਰਸਾਇਣਕ ਸੰਕੇਤ ਪਹੁੰਚਾਉਣ ਦੀ ਸਮਰੱਥਾ ਨਹੀਂ ਰਹੀ ਹੈ। ਪੈਟ ਸਕੈਨਿੰਗ ਨਾਲ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਨਿਊਰਾਨ ਕਿਸ ਹੱਦ ਤੱਕ ਨੁਕਸਾਨੇ ਹੋਏ ਹਨ ਅਤੇ ਕੀ ਇਸ ਦੀ ਵਜ੍ਹਾ ਪਾਰਕਿੰਸੰਸ ਹੈ? ਬਿਮਾਰੀ ਦਾ ਸਹੀ ਕਾਰਨ ਪਤਾ ਲੱਗਣ 'ਤੇ ਹੀ ਸਹੀ ਇਲਾਜ ਸੰਭਵ ਹੋ ਸਕਦਾ ਹੈ।
ਬੁਢਾਪੇ ਦਾ ਇਹ ਰੋਗ ਖਾਨਦਾਨੀ ਹੈ ਜਾਂ ਇਸ ਦੇ ਲਈ ਬਾਹਰੀ ਕਾਰਨ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਦੇ ਆਪਸੀ ਸਬੰਧਾਂ ਨੂੰ ਸਮਝ ਕੇ ਬਿਮਾਰੀ ਦੀ ਰੋਕਥਾਮ ਲਈ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਬਿਮਾਰੀ ਦੇ ਸੰਕੇਤ ਕਈ ਵਾਰ ਕੁਝ ਲੋਕਾਂ ਵਿਚ ਨਜ਼ਰ ਆਉਂਦੇ ਹਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਪਾਰਕਿੰਸੰਸ ਵਰਗੀ ਕਮਜ਼ੋਰ ਕਰ ਦੇਣ ਵਾਲੀ ਬਿਮਾਰੀ ਹੀ ਹੋਵੇ। ਉਦਾਹਰਨ ਦੇ ਤੌਰ 'ਤੇ ਕੁਝ ਲੋਕਾਂ ਨੂੰ ਆਪਣੇ ਸੁਭਾਅ ਦੇ ਕਾਰਨ ਹੀ ਥੋੜ੍ਹੀ ਜਿਹੀ ਗੱਲ ਹੁੰਦੇ ਹੀ ਘਬਰਾਹਟ ਹੋਣ ਲਗਦੀ ਹੈ। ਨਤੀਜਾ ਹੁੰਦਾ ਹੈ ਸਰੀਰ ਦਾ ਕੰਬਣਾ।
ਕੁਝ ਲੋਕਾਂ ਨੂੰ ਕਦੇ-ਕਦੇ ਕੰਬਣੀ ਮਹਿਸੂਸ ਹੁੰਦੀ ਹੈ। ਅਜਿਹੇ ਕੁਝ ਲੋਕਾਂ ਦੀ ਪੈਟ ਸਕੈਨਿੰਗ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੇ ਦਿਮਾਗ ਵਿਚ ਡੋਪਾਮਿਨ ਪੈਦਾ ਕਰਨ ਵਾਲੇ ਨਿਊਰਾਨ ਕੁਝ ਹੱਦ ਤੱਕ ਡੈਮੇਜ ਹੋਏ ਹਨ। ਦਿਮਾਗ ਦੀ ਅਜਿਹੀ ਸਥਿਤੀ ਲਈ ਜੇ ਖਾਨਦਾਨੀ ਕਾਰਨ ਜ਼ਿੰਮੇਵਾਰ ਹਨ ਤਾਂ ਡੀ. ਐਨ. ਏ. ਟੈਸਟ ਦੁਆਰਾ ਬਿਮਾਰੀ ਦੀ ਸ਼ੁਰੂਆਤ ਵਿਚ ਜਾਂ ਇਸ ਤੋਂ ਪਹਿਲਾਂ ਹੀ ਇਸ ਦਾ ਜੀਨ ਥਰੈਪੀ ਰਾਹੀਂ ਕਾਰਗਰ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਦਵਾਈਆਂ ਨਾਲ ਸਮੱਸਿਆ ਇਹ ਹੈ ਕਿ ਇਹ ਕੁਝ ਸਾਲਾਂ ਬਾਅਦ ਬੇਅਸਰ ਹੋਣ ਲਗਦੀਆਂ ਹਨ ਭਾਵ ਰੋਗੀ ਇਨ੍ਹਾਂ ਨਾਲ ਇਮਿਊਨ ਹੋ ਜਾਂਦਾ ਹੈ।
ਮਰੀਜ਼ ਦੀ ਦੇਖਭਾਲ : ਮਰੀਜ਼ ਨੂੰ ਜਿੰਨਾ ਹੋ ਸਕੇ, ਤਣਾਅਰਹਿਤ ਅਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਅਵਸਾਦ ਅਤੇ ਤਣਾਅ ਨਾਲ ਸਰੀਰ ਦੀ ਹਾਲਤ ਹੋਰ ਵਿਗੜ ਜਾਵੇਗੀ।
ਦਵਾਈ ਬੇਅਸਰ ਹੁੰਦੀ ਦੇਖ ਖੁਦ ਜਾਂ ਦੇਖ-ਰੇਖ ਕਰਨ ਵਾਲਾ ਦਵਾਈ ਦੀ ਖੁਰਾਕ ਵਧਾਉਣ ਦੀ ਗ਼ਲਤੀ ਨਾ ਕਰੇ, ਸਗੋਂ ਡਾਕਟਰ ਦੀ ਸਲਾਹ ਲਓ।
ਮਰੀਜ਼ ਨੂੰ ਅਪਣੱਤ ਅਤੇ ਹਮਦਰਦੀ ਦੀ ਲੋੜ ਹੈ। ਉਸ ਦੇ ਸਾਹਮਣੇ ਵਿਰੋਧੀ ਰਵੱਈਆ ਨਾ ਅਪਣਾਓ, ਸਗੋਂ ਹਾਂ ਵਿਚ ਹਾਂ ਮਿਲਾਉਂਦੇ ਰਹੋ ਜਾਂ ਜ਼ਰੂਰੀ ਹੋਣ 'ਤੇ ਪਿਆਰ ਨਾਲ ਸਮਝਾਓ।
ਮਰੀਜ਼ ਨੂੰ ਦਵਾਈ ਦੇ ਕੁਝ ਮਾੜੇ ਪ੍ਰਭਾਵ ਵੀ ਹੁੰਦੇ ਹਨ। ਉਸ ਨੂੰ ਭਰਮ, ਸਿਰਦਰਦ, ਉਨੀਂਦਰਾਪਨ ਅਤੇ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ। ਇਨ੍ਹਾਂ ਦੀ ਜਾਣਕਾਰੀ ਡਾਕਟਰ ਨੂੰ ਦੇਣੀ ਜ਼ਰੂਰੀ ਹੈ।
ਮੈਡੀਕਲ ਸਾਇੰਸ ਦਿਨੋ-ਦਿਨ ਬਹੁਤ ਤਰੱਕੀ ਕਰ ਰਹੀ ਹੈ। ਹੋ ਸਕਦਾ ਹੈ ਨੇੜ ਭਵਿੱਖ ਵਿਚ ਹੋਰ ਕਈ ਰੋਗਾਂ ਦੀ ਤਰ੍ਹਾਂ ਇਸ ਰੋਗ 'ਤੇ ਵੀ ਕਾਬੂ ਪਾ ਲਿਆ ਜਾਵੇ।
**

ਸਿਹਤ ਖ਼ਬਰਨਾਮਾ

ਦੁੱਧ ਬਚਾਉਂਦਾ ਹੈ ਕਈ ਰੋਗਾਂ ਤੋਂ

ਭਾਰਤੀ ਖਾਣ-ਪੀਣ ਵਿਚ ਦੁੱਧ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਇਕ ਸੰਪੂਰਨ ਆਹਾਰ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ। ਇਥੇ ਮਾਂ ਦੇ ਦੁੱਧ ਤੋਂ ਬਾਅਦ ਮੱਝ, ਗਾਂ, ਬੱਕਰੀ ਆਦਿ ਦਾ ਦੁੱਧ ਵਰਤਿਆ ਜਾਂਦਾ ਹੈ। ਗਾਂ ਦੇ ਦੁੱਧ ਨੂੰ ਮਾਂ ਦੇ ਦੁੱਧ ਬਰਾਬਰ ਦੱਸਿਆ ਗਿਆ ਹੈ। ਗਾਂ ਦਾ ਦੁੱਧ ਮੱਝ ਅਤੇ ਦੂਜੇ ਪਸ਼ੂਆਂ ਦੇ ਦੁੱਧ ਦੀ ਤੁਲਨਾ ਵਿਚ ਪਤਲਾ ਹੁੰਦਾ ਹੈ ਪਰ ਗਾਂ ਦਾ ਦੁੱਧ ਜ਼ਿਆਦਾ ਗੁਣਕਾਰੀ ਹੁੰਦਾ ਹੈ। ਮਾਂ, ਗਾਂ, ਮੱਝ, ਬੱਕਰੀ ਆਦਿ ਸਾਰਿਆਂ ਦੇ ਦੁੱਧ ਵਿਚ ਰੋਗਾਂ ਨਾਲ ਲੜਨ ਵਾਲੇ ਅਨੇਕ ਰਸਾਇਣ ਮੌਜੂਦ ਹੁੰਦੇ ਹਨ।
ਸ਼ੂਗਰ ਨੂੰ ਦੂਰ ਕਰਦਾ ਹੈ ਘੱਟ ਕੈਲੋਰੀ ਵਾਲਾ ਭੋਜਨ

ਸ਼ੂਗਰ ਅੱਜਕਲ੍ਹ ਦੀ ਸਭ ਤੋਂ ਵੱਡੀ ਬਿਮਾਰੀ ਦਾ ਰੂਪ ਲੈਂਦੀ ਜਾ ਰਹੀ ਹੈ। ਇਹ ਭੋਜਨ ਤੋਂ ਬਾਅਦ ਅੰਗਾਂ ਦੇ ਘੱਟ ਕਿਰਿਆਸ਼ੀਲ ਹੋਣ 'ਤੇ ਆਪਣੇ-ਆਪ ਵਧ ਜਾਂਦੀ ਹੈ ਪਰ ਭੋਜਨ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਅਧੂਰੀ ਹੈ। ਹਾਂ, ਏਨਾ ਜ਼ਰੂਰ ਹੈ ਕਿ ਘੱਟ ਕੈਲੋਰੀ ਵਾਲੇ ਭੋਜਨ ਨਾਲ ਟਾਈਪ-ਟੂ ਪ੍ਰਕਾਰ ਦੀ ਸ਼ੂਗਰ ਠੀਕ ਹੋ ਜਾਂਦੀ ਹੈ। ਭੋਜਨ ਵਿਚ ਤੇਲੀ ਆਹਾਰ ਘੱਟ ਕਰ ਦੇਣੇ ਚਾਹੀਦੇ ਹਨ ਅਤੇ ਫਾਈਬਰ ਅਰਥਾਤ ਰੇਸ਼ੇਦਾਰ ਆਹਾਰ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਚੋਕਰ ਵਾਲੀ ਰੋਟੀ, ਹੱਥ ਨਾਲ ਕੁੱਟੇ ਚੌਲ, ਫ਼ਲ, ਸਬਜ਼ੀ, ਸਲਾਦ ਵਿਚ ਰੇਸ਼ੇ ਅਰਥਾਤ ਫਾਈਬਰ ਦੀ ਮਾਤਰਾ ਹੁੰਦੀ ਹੈ। ਇਸ ਲਈ ਤੇਲ ਦੀ ਮਾਤਰਾ ਘੱਟ ਕਰ ਕੇ ਫ਼ਲ, ਸਬਜ਼ੀ, ਸਲਾਦ ਆਦਿ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਇਸ ਨਾਲ ਟਾਈਪ-ਟੂ ਸ਼ੂਗਰ ਕਾਬੂ ਵਿਚ ਆ ਜਾਵੇਗੀ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX