ਤਾਜਾ ਖ਼ਬਰਾਂ


ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  1 day ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  1 day ago
ਨਵੀਂ ਦਿੱਲੀ ,11 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੈ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਨਤਾ ਦਾ ਧੰਨਵਾਦ ...
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  1 day ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ ,11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ ਦੇਣ ...
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  1 day ago
ਨਵੀਂ ਦਿੱਲੀ, ੧੧ ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਾਜਪਾ ਤੋਂ ਖ਼ੁਸ਼ ਨਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਹਨ। ਉਨ੍ਹਾਂ ਕਿਹਾ ...
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  1 day ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  1 day ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਿਲਕ ਦੀਆਂ ਸਾੜ੍ਹੀਆਂ ਨੂੰ ਸੰਭਾਲਣ ਦਾ ਸਮਾਂ

ਸਰਦੀ ਦਾ ਮੌਸਮ ਖ਼ਤਮ ਹੁੰਦੇ ਹੀ ਸਿਲਕ ਦੀਆਂ ਸਾੜ੍ਹੀਆਂ ਦਾ ਮੌਸਮ ਵੀ ਖ਼ਤਮ ਹੋ ਜਾਂਦਾ ਹੈ, ਕਿਉਂਕਿ ਗਰਮੀ ਵਿਚ ਇਨ੍ਹਾਂ ਨੂੰ ਪਹਿਨਣਾ ਸੰਭਵ ਨਹੀਂ ਹੁੰਦਾ। ਇਸ ਲਈ ਸਰਦੀ ਖ਼ਤਮ ਹੁੰਦੇ ਹੀ ਇਨ੍ਹਾਂ ਦੀ ਸੰਭਾਲ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਅਗਲੀ ਸਰਦੀ ਤੱਕ ਇਹ ਸੁਰੱਖਿਅਤ ਰਹਿਣ।
* ਸਿਲਕ ਦੀਆਂ ਸਾੜ੍ਹੀਆਂ ਦੀ ਸਾਵਧਾਨੀ ਨਾਲ ਤਹਿ ਲਗਾਓ ਅਤੇ ਨਰਮ ਸਫੈਦ ਮਲਮਲ ਦੇ ਕੱਪੜੇ ਵਿਚ ਲਪੇਟ ਕੇ ਰੱਖੋ। ਹਰੇਕ ਸਾੜ੍ਹੀ ਨੂੰ ਵੱਖ-ਵੱਖ ਲਪੇਟੋ ਅਤੇ ਬੰਦ ਬਾਕਸ ਵਿਚ ਰੱਖੋ।
* ਸਾੜ੍ਹੀਆਂ ਨੂੰ ਰੱਖਣ ਤੋਂ ਪਹਿਲਾਂ ਡਰਾਈਕਲੀਨ ਜ਼ਰੂਰ ਕਰਵਾਓ।
* ਸਿਲਕ ਦੀਆਂ ਸਾੜ੍ਹੀਆਂ ਨੂੰ ਸਟੋਰ ਕਰਦੇ ਸਮੇਂ ਹੈਂਗਰ ਵਿਚ ਕਦੇ ਨਾ ਰੱਖੋ। ਇਸ ਨਾਲ ਹੈਂਗਰ ਦੇ ਨਿਸ਼ਾਨ ਉਨ੍ਹਾਂ ਉੱਤੇ ਪੈ ਸਕਦੇ ਹਨ ਜਾਂ ਫਿਰ ਉਥੇ ਤਹਿ ਮਜ਼ਬੂਤ ਬਣ ਜਾਵੇਗੀ।
* ਜੇ ਤੁਸੀਂ ਸਿਲਕ ਦੀਆਂ ਸਾੜ੍ਹੀਆਂ ਨੂੰ ਪ੍ਰੈੱਸ ਕਰ ਕੇ ਰੱਖਣਾ ਚਾਹੁੰਦੇ ਹੋ ਤਾਂ ਬਹੁਤ ਹਲਕੀ ਪ੍ਰੈੱਸ ਕਰੋ ਪਰ ਪ੍ਰੈੱਸ ਕਰਦੇ ਸਮੇਂ ਪਾਣੀ ਦੀ ਵਰਤੋਂ ਕਦੇ ਨਾ ਕਰੋ। ਇਸ ਨਾਲ ਉਨ੍ਹਾਂ 'ਤੇ ਧੱਬੇ ਪੈ ਸਕਦੇ ਹਨ ਜਾਂ ਜ਼ਰੀ ਕਾਲੀ ਪੈ ਸਕਦੀ ਹੈ ਅਤੇ ਰੰਗ ਵੀ ਨਿਕਲ ਸਕਦਾ ਹੈ।
* ਜੇ ਉਸ 'ਤੇ ਦਾਗ-ਧੱਬੇ ਪਏ ਹੋਣ ਤਾਂ ਉਸ ਨੂੰ ਨਰਮ ਕੱਪੜੇ ਨਾਲ ਪੂੰਝ ਦਿਓ ਅਤੇ ਜਦੋਂ ਧੱਬੇ ਹਟ ਜਾਣ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਸੰਭਾਲੋ।
* ਸਿਲਕ ਦੀਆਂ ਸਾੜ੍ਹੀਆਂ ਵਿਚ ਨੈਪਥੇਲੀਨ ਬਾਲਸ ਕਦੇ ਨਾ ਰੱਖੋ। ਇਹ ਜ਼ਰੀ ਦੇ ਕੰਮ ਵਿਚ ਕਾਲਾਪਣ ਲਿਆਉਣ ਵਿਚ ਸਹਾਇਕ ਹੋ ਸਕਦੀ ਹੈ।
* ਜੇ ਤੁਸੀਂ ਸਾੜ੍ਹੀ ਪਹਿਨਦੇ ਸਮੇਂ ਪਰਫਿਊਮ ਲਗਾਉਂਦੇ ਹੋ ਤਾਂ ਇਨ੍ਹਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਪਰਫਿਊਮ ਦੀ ਖੁਸ਼ਬੂ ਉਡ ਗਈ ਹੋਵੇ। ਤੁਸੀਂ ਸਾੜ੍ਹੀ ਨੂੰ ਹਵਾ ਲਗਵਾ ਕੇ ਖੁਸ਼ਬੂ ਨੂੰ ਖ਼ਤਮ ਕਰ ਸਕਦੇ ਹੋ। ਜੇ ਤੁਸੀਂ ਪਰਫਿਊਮ ਦੀ ਖੁਸ਼ਬੂ ਸਮੇਤ ਸਾੜ੍ਹੀਆਂ ਨੂੰ ਸੰਭਾਲ ਕੇ ਰੱਖਦੇ ਹੋ ਤਾਂ ਸਾੜ੍ਹੀ 'ਤੇ ਕੀਤੇ ਕੰਮ ਵਿਚ ਕਾਲਾਪਨ ਆ ਸਕਦਾ ਹੈ।
* ਸਾੜ੍ਹੀ ਨੂੰ ਸੰਭਾਲਣ ਤੋਂ ਪਹਿਲਾਂ ਮਾਇਸਚਰਾਈਜ਼ਰ ਦੀ ਖੁਸ਼ਬੂ ਨੂੰ ਵੀ ਖਤਮ ਕਰ ਦਿਓ।
* ਸਾੜ੍ਹੀਆਂ ਦੀ ਤਹਿ ਦੇ ਵਿਚ ਪੇਪਰ ਜ਼ਰੂਰ ਰੱਖੋ। ਇਸ ਨਾਲ ਤਹਿ ਦਾ ਨਿਸ਼ਾਨ ਨਹੀਂ ਪੈਂਦਾ ਅਤੇ ਕੀੜਿਆਂ ਤੋਂ ਬਚਾਅ ਹੁੰਦਾ ਹੈ।
* ਜ਼ਰੀ ਆਦਿ ਦੇ ਕੰਮ ਦੀਆਂ ਸਿਲਕੀ ਸਾੜ੍ਹੀਆਂ ਦੀ ਉਲਟੀ ਤਹਿ ਲਗਾ ਕੇ ਰੱਖੋ।
* ਸਿਲਕ ਦੀਆਂ ਸਾੜ੍ਹੀਆਂ ਨੂੰ ਕਲਫ ਲਗਵਾ ਕੇ ਨਾ ਰੱਖੋ। ਡਰਾਈਕਲੀਨ ਕਰਵਾਉਂਦੇ ਸਮੇਂ ਵੀ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿਓ ਕਿ ਉਹ ਉਨ੍ਹਾਂ ਨੂੰ ਜ਼ਿਆਦਾ ਕਲਫ ਨਾ ਲਗਾਉਣ।
* ਸਾੜ੍ਹੀ ਦੀ ਫਾਲ ਹਲਕੀ ਮੈਲੀ ਹੋਵੇ ਤਾਂ ਉਸ ਨੂੰ ਗਿੱਲੇ ਨਰਮ ਕੱਪੜੇ ਨਾਲ ਪੂੰਝ ਦਿਓ ਅਤੇ ਸੁਕਾ ਕੇ ਸੰਭਾਲ ਲਓ।


ਖ਼ਬਰ ਸ਼ੇਅਰ ਕਰੋ

ਆਪਣੀ ਸ਼ਖ਼ਸੀਅਤ ਨੂੰ ਪਰਖੋ

ਵੈਸੇ ਤਾਂ ਸਾਰੇ ਆਪਣੀ ਸ਼ਖ਼ਸੀਅਤ ਨੂੰ ਚੰਗਾ ਹੀ ਕਹਿੰਦੇ ਹਨ ਪਰ ਕੀ ਅਸਲ ਵਿਚ ਸਾਨੂੰ ਪਤਾ ਹੈ ਕਿ ਅਸੀਂ ਕਿਸ ਸ਼ਖ਼ਸੀਅਤ ਦੇ ਹਾਂ ਅਤੇ ਦੂਜਿਆਂ ਦੀ ਨਜ਼ਰ ਵਿਚ ਸਾਡਾ ਸੁਭਾਅ ਕੀ ਹੈ? ਜੇ ਨਹੀਂ ਤਾਂ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਮਾਨਦਾਰੀ ਨਾਲ ਹਾਂ/ਨਹੀਂ ਵਿਚ ਦਿਓ-
1. ਕੀ ਤੁਸੀਂ ਆਪਣੇ ਵਲੋਂ ਕੀਤੇ ਕੰਮਾਂ ਨੂੰ ਸਹੀ ਮੰਨਦੇ ਹੋ ਅਤੇ ਉਸ ਵਿਚ ਕਿਸੇ ਦੂਜੇ ਦਾ ਦਖਲ ਪਸੰਦ ਨਹੀਂ ਕਰਦੇ?
2. ਕੀ ਤੁਸੀਂ ਵੀਡੀਓ ਵਿਚ ਜਾਂ ਪ੍ਰਤੱਖ ਕਿਸੇ ਦੁਖਦਾਈ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੁੰਦੇ ਹੋ?
3. ਕੀ ਤੁਸੀਂ ਭੋਜਨ ਤੋਂ ਬਾਅਦ ਟਹਿਲਦੇ ਹੋ?
4. ਕੀ ਤੁਸੀਂ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋ?
5. ਕੀ ਤੁਸੀਂ ਉਹ ਕੰਮ ਕਰਦੇ ਹੋ, ਜੋ ਦੂਜਿਆਂ ਵਲੋਂ ਤੁਹਾਡੇ ਨਾਲ ਕੀਤਾ ਜਾਵੇ ਤਾਂ ਤੁਸੀਂ ਚਿੜ੍ਹਦੇ ਹੋ?
6. ਕੀ ਤੁਸੀਂ ਚਿੱਤਰਕਾਰ ਹੋ, ਕਵੀ, ਲੇਖਕ ਜਾਂ ਗਾਇਕ ਦਾ ਮਜ਼ਾਕ ਉਡਾਉਂਦੇ ਹੋ?
7. ਜੇ ਕੋਈ ਮਨੁੱਖ ਕੁਝ ਪੈਸਿਆਂ ਜਾਂ ਰੁਪਿਆਂ ਦੇ ਕਾਰਨ ਅਪਮਾਨਤ ਕੀਤਾ ਜਾ ਰਿਹਾ ਹੋਵੇ ਤਾਂ ਕੀ ਤੁਸੀਂ ਉਸ ਦੀ ਸਹਾਇਤਾ ਕਰਦੇ ਹੋ?
8. ਕੀ ਤੁਹਾਡੇ ਮਿੱਤਰ ਓਨਾ ਹੀ ਤੁਹਾਨੂੰ ਚਾਹੁੰਦੇ ਹਨ ਜਿੰਨਾ ਕਿ ਤੁਸੀਂ ਉਨ੍ਹਾਂ ਨੂੰ।
9. ਕੀ ਤੁਸੀਂ ਬੱਚਿਆਂ ਪ੍ਰਤੀ ਪਿਆਰ, ਸਨੇਹ ਦੀ ਭਾਵਨਾ ਰੱਖਦੇ ਹੋ?
10. ਕੀ ਤੁਸੀਂ ਖੁਦ ਕੋਈ ਗ਼ਲਤ ਕੰਮ ਕਰਦੇ ਹੋਏ ਵੀ ਦੂਜਿਆਂ ਨੂੰ ਉਹ ਕੰਮ ਕਰਨ ਤੋਂ ਮਨ੍ਹਾ ਕਰਦੇ ਹੋ?
11. ਕੀ ਤੁਸੀਂ ਆਪਣੀ ਘੜੀ ਨੂੰ ਨਿਸਚਿਤ ਸਮੇਂ ਤੋਂ ਕੁਝ ਮਿੰਟ ਪਿੱਛੇ ਜਾਂ ਅੱਗੇ ਰੱਖਦੇ ਹੋ?
12. ਕੀ ਕਿਸੇ ਦੁਆਰਾ ਆਪਣਾ ਜ਼ਾਤੀ ਨਾਂਅ ਪੁਕਾਰਨ 'ਤੇ ਚਿੜਦੇ ਹੋ?
13. ਕੀ ਤੁਸੀਂ ਹਰੇਕ ਅਸਫਲ ਕੋਸ਼ਿਸ਼ ਵਿਚ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹੋ?
14. ਕੀ ਤੁਸੀਂ ਉਨ੍ਹਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ, ਜੋ ਦੇਰ ਤੱਕ ਫਾਲਤੂ ਗੱਲਾਂ ਕਰਦੇ ਹਨ ਅਤੇ ਜਾਣ ਦਾ ਨਾਂਅ ਹੀ ਨਹੀਂ ਲੈਂਦੇ?
15. ਕੀ ਤੁਸੀਂ ਸਮਝਦੇ ਹੋ ਕਿ ਅੱਜ ਦੇ ਯੁੱਗ ਵਿਚ ਇਮਾਨਦਾਰੀ ਅਤੇ ਇਨਸਾਨੀਅਤ ਵਾਲਾ ਵਿਵਹਾਰ ਬੇਵਕੂਫੀ ਹੈ?
16. ਜੇ ਪ੍ਰਸ਼ਨ ਨੰ: 2, 3, 4, 7, 8, 9, 14 ਲਈ ਤੁਹਾਡਾ ਉੱਤਰ 'ਹਾਂ' ਹੈ ਤਾਂ ਆਪਣੇ-ਆਪ ਨੂੰ ਹਰੇਕ 'ਤੇ 1 ਅੰਕ ਦਿਓ।
17. ਜੇ ਪ੍ਰਸ਼ਨ ਨੰ: 1, 5, 6, 10, 11, 12, 13 ਅਤੇ 15 ਲਈ ਤੁਹਾਡਾ ਉੱਤਰ 'ਨਹੀਂ' ਹੈ ਤਾਂ ਆਪਣੇ-ਆਪ ਨੂੰ ਹਰੇਕ 'ਤੇ 1 ਅੰਕ ਦਿਓ।
ਨਤੀਜਾ
* ਜੇ ਅੰਕਾਂ ਦਾ ਕੁੱਲ ਜੋੜ 10 ਤੋਂ ਜ਼ਿਆਦਾ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡਾ ਵਿਵਹਾਰ ਚੰਗਾ ਹੈ ਅਤੇ ਸਭ ਦੀਆਂ ਨਜ਼ਰਾਂ ਵਿਚ ਤੁਸੀਂ ਇਕ ਭਲੇ ਇਨਸਾਨ ਹੋ।
* ਜੇ ਅੰਕਾਂ ਦਾ ਕੁੱਲ ਜੋੜ 6 ਤੋਂ 10 ਦੇ ਵਿਚਕਾਰ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਵਿਚ ਕਮੀਆਂ ਹਨ ਪਰ ਫਿਰ ਵੀ ਤੁਹਾਡੀ ਲੋਕਾਂ ਨਾਲ ਪਟਰੀ ਬੈਠਦੀ ਹੈ।
* ਜੇ ਅੰਕਾਂ ਦਾ ਕੁੱਲ ਜੋੜ 6 ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਨਾਲ ਮਿੱਤਰਤਾ ਰੱਖਣ ਵਾਲੇ ਜਾਂ ਚਾਹੁਣ ਵਾਲੇ ਕਿਸੇ ਸਵਾਰਥ ਵੱਸ ਤੁਹਾਡੇ ਨਾਲ ਚਿਪਕੇ ਹੋਏ ਹਨ। ਵੈਸੇ ਤੁਹਾਡੇ ਵਿਚ ਕੋਈ ਵਿਵਹਾਰਿਕਤਾ ਨਹੀਂ ਹੈ।

ਸ਼ੇਅਰ ਟੇਬਲ : ਬੱਚਿਆਂ ਨੂੰ ਸਿਖਾਓ ਭੋਜਨ ਦੀ ਅਹਿਮੀਅਤ

ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਆਪਣੇ ਘਰ 'ਚੋਂ ਕਚਰੇ ਨੂੰ ਘੱਟ ਕਰਨ ਦੇ ਚੱਕਰ 'ਚ ਅਜਿਹੀਆਂ ਚੀਜ਼ਾਂ ਨੂੰ ਸੁੱਟ ਦਿੰਦੇ ਹਾਂ, ਜਿਸ ਨਾਲ ਕਿਸੇ ਪਰਿਵਾਰ ਦੀ ਲੋੜ ਪੂਰੀ ਹੋ ਸਕਦੀ ਹੈ। ਕਚਰੇ 'ਚ ਇਸ ਸ਼੍ਰੇਣੀ ਵਿਚ ਭੋਜਨ ਵੀ ਸ਼ਾਮਿਲ ਹੈ। ਬਚੇ ਹੋਏ ਖਾਣੇ ਨਾਲ ਕਿਸੇ ਜ਼ਰੂਰਤਮੰਦ ਦੀ ਲੋੜ ਪੂਰੀ ਹੋਣ ਦੇ ਨਾਲ-ਨਾਲ ਭੁੱਖ ਵੀ ਮਿਟ ਸਕਦੀ ਹੈ।
ਸਕੂਲ ਨੇ ਇਸ ਦੇ ਲਈ ਵਿਦਿਆਰਥੀਆਂ ਦਾ ਲੰਚ ਟਾਈਮ ਚੁਣਿਆ ਹੈ। ਦਰਅਸਲ ਸਕੂਲ ਇਕ ਅਜਿਹੀ ਥਾਂ ਹੈ, ਜਿਥੇ ਸਮਾਜ ਦੇ ਹਰ ਵਰਗ ਦੇ ਬੱਚੇ ਪੜ੍ਹਨ ਆਉਂਦੇ ਹਨ। ਇਸੇ ਕਾਰਨ ਕੁਝ ਬੱਚਿਆਂ ਦੇ ਟਿਫਨ 'ਚ ਜ਼ਰੂਰਤ ਤੋਂ ਜ਼ਿਆਦਾ ਸਮੱਗਰੀ ਹੁੰਦੀ ਹੈ ਤਾਂ ਕੁਝ 'ਚ ਕਾਫੀ ਘੱਟ। ਕਿਸੇ ਦੇ ਟਿਫਨ 'ਚ ਉਸ ਦੀ ਮਨਪਸੰਦ ਸਮੱਗਰੀ ਕਾਫੀ ਮਾਤਰਾ 'ਚ ਹੁੰਦੀ ਹੈ ਤਾਂ ਕਿਸੇ ਇਕ 'ਚ ਅਜਿਹੀ ਸਮੱਗਰੀ ਹੁੰਦੀ ਹੈ, ਜੋ ਉਸ ਨੂੰ ਪਸੰਦ ਨਹੀਂ ਹੁੰਦੀ। ਪਰ ਹਰ ਦੂਜੇ ਬੱਚੇ ਦੀ ਪਸੰਦ ਅਲੱਗ-ਅਲੱਗ ਹੁੰਦੀ ਹੈ। ਸਕੂਲ ਪ੍ਰਬੰਧਨ ਨੂੰ ਇਸ ਨੂੰ ਆਪਣਾ ਥੀਮ ਬਣਾਉਂਦੇ ਹੋਏ ਲੰਚ ਟਾਈਮ 'ਚ ਬੱਚਿਆਂ ਲਈ ਸ਼ੇਅਰ ਟੇਬਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਦੇ ਤਹਿਤ ਕੋਈ ਬੱਚਾ ਆਪਣੀ ਪਸੰਦ ਅਤੇ ਨਾ ਪਸੰਦ ਦੀ ਕੋਈ ਵੀ ਭੋਜਨ ਸਮੱਗਰੀ ਜਾਂ ਪੀਣ ਵਾਲੇ ਪਦਾਰਥ ਨੂੰ ਬਿਨਾਂ ਖੋਲ੍ਹੇ ਲੰਚ ਟੇਬਲ 'ਤੇ ਛੱਡ ਸਕਦਾ ਹੈ। ਦੂਜਾ ਬੱਚਾ ਜਿਸ ਨੂੰ ਉਹ ਚੀਜ਼ ਪਸੰਦ ਹੈ, ਉਹ ਇਸ ਨੂੰ ਲੈ ਸਕਦਾ ਹੈ। ਜਿਨ੍ਹਾਂ ਦੇ ਕੋਲ ਉਚਿਤ ਮਾਤਰਾ 'ਚ ਭੋਜਨ ਨਹੀਂ ਹੈ, ਉਹ ਵੀ ਲੈ ਕੇ ਖਾ ਸਕਦੇ ਹਨ। ਨਾਲ ਹੀ ਬਚੇ ਹੋਏ ਭੋਜਨ ਲਈ ਇਥੇ ਫੂਡ ਬੈਂਕ ਵੀ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਚੇ ਹੋਏ ਖਾਣੇ ਨਾਲ ਹੋਰ ਭੁੱਖੇ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਇਸ ਪ੍ਰਯੋਗ ਨੂੰ ਅਮਰੀਕਾ ਦੇ ਖੇਤੀ ਵਿਭਾਗ ਨੇ ਪੋਸ਼ਕ ਖਾਧ ਪਦਾਰਥਾਂ ਦੀ ਖਪਤ ਨੂੰ ਉਤਸ਼ਾਹਿਤ ਕਰਨ ਅਤੇ ਖਾਣੇ ਦੀ ਬਰਬਾਦੀ ਨੂੰ ਘੱਟ ਕਰਨ ਲਈ ਇਕ ਪ੍ਰਭਾਵੀ ਅਤੇ ਚੰਗੀ ਰਣਨੀਤੀ ਕਰਾਰ ਦਿੱਤਾ ਹੈ।


-ਸਾਬਕਾ ਡੀ. ਓ., 174 ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ।

ਪੰਜ ਮਿੰਟ ਦੀ ਕਲਾਕਾਰੀ

ਸਨੈਕ ਟਾਈਮ
ਆਓ ਬਣਾਈਏ ਆਲੂ ਦੇ ਸਮਾਈਲੀਜ਼
ਲੋੜੀਂਦੀ ਸਮੱਗਰੀ :
ਆਲੂ-4 ਮੀਡੀਅਮ (ਉਬਲੇ)
ਲਾਲ ਮਿਰਚ ਪਾਊਡਰ-ਅੱਧਾ ਚਮਚਾ
ਬ੍ਰੈਡਾਂ ਦਾ ਚੂਰਾ-6 ਚਮਚੇ
ਨਮਕ-1 ਚਮਚਾ ਜਾਂ ਸਵਾਦ ਅਨੁਸਾਰ
ਕਾਰਨ ਫਲੋਰ-4 ਚਮਚੇ
ਤੇਲ-ਤਲਣ ਲਈ।
ਵਿਧੀ : ਇਕ ਬਾਊਲ ਲੈ ਕੇ ਉਸ ਵਿਚ ਆਲੂ ਪਾ ਕੇ ਮੈਸ਼ ਕਰੋ। ਹੁਣ ਬਾਕੀ ਸਮੱਗਰੀ ਪਾ ਕੇ ਸਭ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਣ ਨੂੰ ਅੱਧੇ ਘੰਟੇ ਲਈ ਫਰਿੱਜ ਵਿਚ ਰੱਖੋ। ਅੱਧੇ ਘੰਟੇ ਬਾਅਦ ਮਿਸ਼ਰਣ ਬਾਹਰ ਕੱਢ ਕੇ ਮਿਸ਼ਰਣ ਤੋਂ ਛੋਟੇ-ਛੋਟੇ ਪੇੜੇ ਬਣਾ ਕੇ ਤਿਆਰ ਕਰ ਲਓ। ਹੁਣ ਇਕ ਪੇੜਾ ਲੈ ਕੇ ਉਸ ਨੂੰ ਵੇਲ ਲਓ। ਇਹ ਰੋਟੀ ਦੀ ਤਰ੍ਹਾਂ ਬਣ ਜਾਵੇਗਾ। ਹੁਣ ਤੁਸੀਂ ਇਸ ਵਿਚੋਂ ਛੋਟੀ ਕਟੋਰੀ ਦੀ ਮਦਦ ਨਾਲ ਗੋਲ ਪੀਸ ਕੱਢ ਲਓ। ਹਰ ਗੋਲ ਪੀਸ ਵਿਚ ਸਟ੍ਰੋਅ ਦੀ ਮਦਦ ਨਾਲ ਅੱਖਾਂ ਤੇ ਚਮਚੇ ਦੀ ਮਦਦ ਨਾਲ ਮੂੰਹ (ਸਮਾਈਲ) ਬਣਾ ਲਓ। ਹੁਣ ਪ੍ਰਾਪਤ ਸਾਰੀਆਂ ਸਮਾਈਲੀਜ਼ 'ਤੇ ਦੋਵੇਂ ਪਾਸੇ ਕਾਰਨ ਫਲੋਰ ਲਾ ਕੇ ਤੇਲ ਵਿਚ ਤਲ ਲਓ। ਤਿਆਰ ਹਨ ਆਲੂ ਦੀਆਂ ਸਮਾਈਲੀਜ਼।


-ਸਿਮਰਨਜੀਤ ਕੌਰ
simranjeet.dhiman16@gmail.com

ਵਿਟਾਮਿਨ 'ਸੀ' ਨਾਲ ਸੁੰਦਰਤਾ

ਚਮੜੀ ਦੀ ਦੇਖਭਾਲ ਅਤੇ ਸੁੰਦਰਤਾ ਲਈ ਤੁਸੀਂ ਅਕਸਰ ਮਹਿੰਗੇ ਸੁੰਦਰਤਾ ਪ੍ਰਸਾਧਨਾਂ ਅਤੇ ਫੇਸ਼ੀਅਲ ਅਤੇ ਕਲੀਂਜ਼ਿੰਗ ਵੱਲ ਰੁਖ਼ ਕਰਦੇ ਹੋ। ਤੰਦਰੁਸਤ ਅਤੇ ਚਮਕਦਾਰ ਚਮੜੀ ਲਈ ਜਿਮ ਜਾਂ ਪਾਰਲਰ ਜਾਣ ਦੀ ਕਦੇ ਲੋੜ ਨਹੀਂ ਹੈ। ਜੇ ਤੁਸੀਂ ਰੋਜ਼ਾਨਾ ਸਵੇਰੇ ਵਿਟਾਮਿਨ 'ਸੀ' ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਤੰਦਰੁਸਤੀ ਅਤੇ ਸੁੰਦਰਤਾ ਦੋਵੇਂ ਇਕੱਠੇ ਹੀ ਮਿਲ ਸਕਦੇ ਹਨ। ਵਿਟਾਮਿਨ 'ਸੀ' ਦੇ ਹਰ ਰੋਜ਼ ਸੇਵਨ ਨਾਲ ਤੁਸੀਂ ਕੁਦਰਤੀ ਰੂਪ ਵਿਚ ਆਕਰਸ਼ਤ ਅਤੇ ਚੁਸਤ ਦਿਸੋਗੇ। ਹਰ ਰੋਜ਼ ਸਵੇਰੇ ਆਪਣੇ ਨਾਸ਼ਤੇ ਵਿਚ ਨਿੰਬੂ, ਸੰਤਰਾ, ਔਲਾ, ਪੁੰਗਰੇ ਅਨਾਜ, ਟਮਾਟਰ ਅਤੇ ਅੰਗੂਰ ਆਦਿ ਸ਼ਾਮਿਲ ਕਰਨ ਨਾਲ ਤੁਸੀਂ ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹੋ।
ਵਿਟਾਮਿਨ 'ਸੀ' ਦੀ ਕਮੀ ਨਾਲ ਜਵਾਨ ਉਮਰ ਵਿਚ ਹੀ ਚਿਹਰੇ 'ਤੇ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਚਮੜੀ ਵਿਚ ਰੁੱਖਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ, ਝੁਰੜੀਆਂ ਨਾਲ ਚਮੜੀ ਬੇਜਾਨ ਹੋ ਜਾਂਦੀ ਹੈ। ਔਲੇ ਵਿਚ ਸਭ ਤੋਂ ਵੱਧ ਮਾਤਰਾ ਵਿਚ ਵਿਟਾਮਿਨ 'ਸੀ' ਪਾਇਆ ਜਾਂਦਾ ਹੈ। ਹਰ ਰੋਜ਼ ਸਵੇਰ ਨੂੰ ਔਲੇ ਦੇ ਰਸ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਸੂਰਜ ਦੀ ਗਰਮੀ ਨਾਲ ਝੁਲਸੀ ਚਮੜੀ ਅਤੇ ਹੋਰ ਚਮੜੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ। ਆਪਣੀ ਸੁੰਦਰਤਾ ਨੂੰ ਨਿਖਾਰਨ ਲਈ ਫਲਾਂ ਨੂੰ ਆਪਣੇ ਭੋਜਨ ਵਿਸ਼ੇਸ਼ ਕਰਕੇ ਨਾਸ਼ਤੇ ਦਾ ਅਟੁੱਟ ਅੰਗ ਬਣਾਓ। ਹਰ ਰੋਜ਼ ਸਵੇਰੇ ਗਰਮ ਪਾਣੀ ਵਿਚ ਨਿੰਬੂ ਰਸ ਮਿਲਾ ਕੇ ਪੀਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਪਾਚਣ ਪ੍ਰਣਾਲੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ। ਨਿੰਬੂ ਦੇ ਰਸ ਨਾਲ ਧੁੱਪ ਦੀ ਤਪਸ਼ ਕਾਰਨ ਚਮੜੀ 'ਤੇ ਪਏ ਕਾਲੇ ਧੱਬਿਆਂ ਨੂੰ ਮਿਟਾਉਣ ਵਿਚ ਮਦਦ ਮਿਲਦੀ ਹੈ ਅਤੇ ਇਸ ਨੂੰ ਹੱਥਾਂ ਦੇ ਲੋਸ਼ਨ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ। ਨਿੰਬੂ ਦੇ ਰਸ ਨੂੰ ਗੁਲਾਬਜਲ ਵਿਚ ਮਿਲਾ ਕੇ ਹੱਥ ਵਿਚ ਰਗੜਨ ਨਾਲ ਹੱਥਾਂ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ ਅਤੇ ਚਮੜੀ ਮੁਲਾਇਮ ਹੋ ਜਾਂਦੀ ਹੈ। ਜੇ ਤੁਹਾਡੇ ਹੱਥਾਂ ਦੀ ਚਮੜੀ ਸਖਤ ਜਾਂ ਖੁਰਦਰੀ ਹੈ ਤਾਂ ਨਿੰਬੂ ਰਸ ਨੂੰ ਦਾਣੇਦਾਰ ਖੰਡ ਵਿਚ ਮਿਲਾ ਕੇ ਇਸ ਮਿਸ਼ਰਣ ਨੂੰ ਹੱਥਾਂ 'ਤੇ ਰਗੜੋ ਅਤੇ ਇਸ ਨਾਲ ਤੁਹਾਡੇ ਹੱਥ ਮੁਲਾਇਮ, ਚਮਕਦਾਰ, ਆਕਰਸ਼ਕ ਹੋ ਜਾਣਗੇ। ਦੂਜੇ ਖੱਟੇ ਫਲਾਂ ਵਾਂਗ ਅੰਗੂਰ ਸਿਹਤਵਰਧਕ ਹੋਣ ਦੇ ਨਾਲ-ਨਾਲ ਸੁੰਦਰਤਾ ਨਿਖਾਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਗੂਰ ਚਮੜੀ ਦੀ ਰੰਗਤ ਨੂੰ ਨਿਖਾਰਦੇ ਹਨ ਅਤੇ ਪ੍ਰਭਾਵੀ ਕਲੀਂਜ਼ਿੰਗ ਦੇ ਰੂਪ ਵਿਚ ਅਸਰਦਾਇਕ ਸਾਬਤ ਹੁੰਦੇ ਹਨ। ਅੰਗੂਰਾਂ ਦੇ ਰਸ ਨੂੰ ਚਮੜੀ 'ਤੇ ਲਗਾਉਣ ਤੋਂ 20 ਮਿੰਟ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਦਿਓ। ਇਹ ਤੇਲੀ ਅਤੇ ਕਿੱਲ-ਮੁਹਾਸਿਆਂ ਤੋਂ ਪ੍ਰਭਾਵਿਤ ਚਮੜੀ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਚਮੜੀ ਦੇ ਛਿਦਰਾਂ ਨੂੰ ਕੱਸਣ ਵਿਚ ਮਦਦਗਾਰ ਹੁੰਦੇ ਹਨ।
ਸੰਤਰੇ ਵਿਚ ਵਿਟਾਮਿਨ 'ਸੀ' ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਸੰਤਰੇ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਨ ਦੇ ਨਾਲ ਹੀ ਬਾਹਰੀ ਚਮੜੀ ਦੇ ਨਿਖਾਰ ਵਿਚ ਵੀ ਵਰਤਿਆ ਜਾ ਸਕਦਾ ਹੈ। ਸੰਤਰੇ ਦੇ ਰਸ ਨੂੰ ਫੇਸ ਪੈਕ ਵਿਚ ਮਿਲਾਉਣ ਜਾਂ ਉਸ ਨੂੰ ਸਿੱਧੇ ਆਪਣੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੇ ਐਸਿਡ-ਅਲਕਲਾਈਨ ਸੰਤੁਲਨ ਨੂੰ ਬਣਾਉਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਚਿਹਰੇ 'ਤੇ ਕਾਲੇ ਧੱਬੇ ਮਿਟਦੇ ਹਨ ਅਤੇ ਚਿਹਰੇ ਦੀ ਰੰਗਤ ਸਾਫ ਹੁੰਦੀ ਹੈ। ਸੰਤਰੇ ਦੀਆਂ ਛਿੱਲਾਂ ਵਿਚ ਫਲ ਦੇ ਮੁਕਾਬਲੇ ਵਿਟਾਮਿਨ 'ਸੀ' ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਚਮੜੀ ਦੇ ਛਿਦਰਾਂ ਨੂੰ ਕੱਸਣ ਅਤੇ ਤੇਲ ਨੂੰ ਸੋਖਣ ਲਈ ਸੁੱਕੇ ਅਤੇ ਸੰਤਰੇ ਦੀਆਂ ਛਿੱਲਾਂ ਦੇ ਪਾਊਡਰ ਨੂੰ ਸਕਰੱਬ ਅਤੇ ਮਾਸਕ ਵਾਂਗ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਸੰਤਰੇ ਦੀਆਂ ਛਿੱਲਾਂ ਦੇ ਪਾਊਡਰ ਨੂੰ ਮਿਲਕ ਕਰੀਮ ਜਾਂ ਦਹੀਂ ਵਿਚ ਮਿਲਾਉਣ ਨਾਲ ਵਧੀਆ ਕਿਸਮ ਦਾ ਸਕਰੱਬ ਬਣਾਇਆ ਜਾ ਸਕਦਾ ਹੈ। ਸੰਤਰੇ ਦੀਆਂ ਛਿੱਲਾਂ ਦੇ ਪਾਊਡਰ ਵਿਚ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਬਣੇ ਪੇਸਟ ਨੂੰ ਚਮੜੀ 'ਤੇ ਲਗਾਉਣ ਨਾਲ ਕਿੱਲ-ਮੁਹਾਸਿਆਂ, ਫੋੜਿਆਂ, ਫਿਨਸੀਆਂ ਅਤੇ ਹੋਰ ਚਮੜੀ ਸਬੰਧੀ ਵਿਕਾਰਾਂ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਵਿਸ਼ਵ ਦੇ ਸੁੰਦਰਤਾ ਮਾਹਿਰ ਵਿਟਾਮਿਨ 'ਸੀ' ਨੂੰ ਸੁੰਦਰਤਾ ਨਿਖਾਰਨ ਵਿਚ ਚਮਤਕਾਰੀ ਮੰਨਦੇ ਹਨ।

ਵੱਖ-ਵੱਖ ਤਰ੍ਹਾਂ ਦੇ ਅਚਾਰ

ਭਿੰਡੀ ਅਤੇ ਹਰੀ ਮਿਰਚ ਦਾ ਅਚਾਰ
ਸਮੱਗਰੀ :
ਭਿੰਡੀ-250 ਗ੍ਰਾਮ
ਹਰੀ ਮਿਰਚ-100 ਗ੍ਰਾਮ
ਕੱਚੇ ਅੰਬ-3
ਰਾਈ-ਇਕ ਚਮਚ
ਲਸਣ+ਅਦਰਕ ਦਾ ਪੇਸਟ-ਇਕ ਚਮਚ
ਸੌਂਫ-ਇਕ ਚਮਚ
ਅਚਾਰ ਦਾ ਮਸਾਲਾ-2 ਚਮਚ
ਨਮਕ-ਸਵਾਦ ਅਨੁਸਾਰ
ਸਰ੍ਹੋਂ ਦਾ ਤੇਲ-250 ਗ੍ਰਾਮ।
ਵਿਧੀ : ਭਿੰਡੀ ਅਤੇ ਹਰੀ ਮਿਰਚ ਧੋ ਕੇ ਚੀਰ ਲਓ। ਤੜਕੇ ਵਾਸਤੇ 4-5 ਚਮਚ ਤੇਲ ਕੜਾਹੀ ਵਿਚ ਗਰਮ ਕਰੋ। ਗਰਮ ਹੋਣ 'ਤੇ ਰਾਈ ਅਤੇ ਸੌਂਫ ਪਾਓ। ਫਿਰ ਲਸਣ-ਅਦਰਕ ਦਾ ਪੇਸਟ ਪਾ ਕੇ ਭੁੰਨੋ।
ਭਿੰਡੀ ਨੂੰ ਉਸ ਵਿਚ ਪਾ ਕੇ ਤੇਜ਼ ਅੱਗ 'ਤੇ ਉਦੋਂ ਤੱਕ ਭੁੰਨੋ, ਜਦੋਂ ਤੱਕ ਉਸ ਦਾ ਲਿਸਲਿਸਾਪਣ ਖਤਮ ਨਾ ਹੋ ਜਾਵੇ। ਫਿਰ ਉਸ ਵਿਚ ਹਰੀ ਮਿਰਚ ਪਾ ਕੇ ਭੁੰਨੋ। ਅੱਗ ਤੋਂ ਲਾਹ ਕੇ ਠੰਢਾ ਕਰੋ, ਫਿਰ ਬਚੀ-ਖੁਚੀ ਸਮੱਗਰੀ ਮਿਲਾਓ। ਬਾਕੀ ਤੇਲ ਨੂੰ ਗਰਮ ਕਰੋ। ਉਸ ਨੂੰ ਪਕਾ ਕੇ ਠੰਢਾ ਹੋਣ 'ਤੇ ਅਚਾਰ ਦੇ ਉੱਪਰ ਪਾ ਦਿਓ।
ਮਿਲਿਆ-ਜੁਲਿਆ ਅਚਾਰ
ਸਮੱਗਰੀ :
ਕੱਚੀਆਂ ਸਬਜ਼ੀਆਂ (ਬੀਨਸ, ਕਮਲਕਕੜੀ, ਘੀਆ, ਗਾਜਰ, ਅੰਬ, ਹਰੀ ਮਿਰਚ, ਕਟਹਲ, ਨਿੰਬੂ)-1 ਕਿਲੋ
ਅਦਰਕ-50 ਗ੍ਰਾਮ
ਪਿਆਜ਼-100 ਗ੍ਰਾਮ
ਨਮਕ-50 ਗ੍ਰਾਮ
ਲਾਲ ਮਿਰਚ (ਪੀਸੀ)-25 ਗ੍ਰਾਮ
ਗਰਮ ਮਸਾਲਾ-40 ਗ੍ਰਾਮ
ਸਰ੍ਹੋਂ ਦਾ ਤੇਲ-2300 ਗ੍ਰਾਮ
ਗਲੇਸ਼ੀਅਨ ਐਸੀਟਿਕ ਐਸਿਡ-8 ਗ੍ਰਾਮ
ਸੋਡੀਅਮ ਬੇਂਜੋਇਟ-1 ਗ੍ਰਾਮ
ਵਿਧੀ : ਸਬਜ਼ੀਆਂ ਨੂੰ ਧੋ ਕੇ ਛਿੱਲ ਲਓ। ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਉਬਲਦੇ ਪਾਣੀ ਵਿਚ ਪਾ ਕੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਪਕਾਓ। ਹਰੀ ਮਿਰਚ, ਨਿੰਬੂ, ਅੰਬ ਨਾ ਉਬਾਲੋ। ਉਬਲੀਆਂ ਸਬਜ਼ੀਆਂ ਨੂੰ ਪੁਣ ਕੇ ਸੁਕਾ ਲਓ। ਪਿਆਜ਼-ਅਦਰਕ ਨੂੰ ਧੋ ਕੇ ਛਿੱਲ ਲਓ। ਸਰ੍ਹੋਂ ਦਾ ਤੇਲ ਗਰਮ ਕਰਕੇ ਉਸ ਵਿਚ ਅਦਰਕ-ਪਿਆਜ਼ ਪਾ ਕੇ ਭੁੰਨੋ। ਫਿਰ ਸਾਰੀਆਂ ਸਬਜ਼ੀਆਂ ਅਤੇ ਮਸਾਲੇ ਪਾ ਕੇ ਕੁਝ ਦੇਰ ਭੁੰਨੋ। ਫਿਰ ਉਨ੍ਹਾਂ ਨੂੰ ਅੱਗ ਤੋਂ ਲਾਹ ਲਓ। ਉਸ ਗਰਮ-ਗਰਮ ਵਿਚ ਹੀ ਗਲੇਸ਼ੀਅਨ ਐਸਿਡ ਮਿਲਾਓ। ਥੋੜ੍ਹੇ ਜਿਹੇ ਪਾਣੀ ਵਿਚ ਸੋਡੀਅਮ ਬੇਂਜੋਇਟ ਘੋਲ ਕੇ ਅਚਾਰ ਵਿਚ ਮਿਲਾਓ। ਫਿਰ ਉਸ ਨੂੰ ਸੁੱਕੇ-ਸਾਫ਼ ਭਾਂਡੇ ਵਿਚ ਭਰ ਲਓ।


-ਸ਼ਿਖਾ ਚੌਧਰੀ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX