ਤਾਜਾ ਖ਼ਬਰਾਂ


ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  1 minute ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  8 minutes ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  19 minutes ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਦੀਪਮਾਲਾ ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ...
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  1 day ago
ਬਠਿੰਡਾ, 12 ਨਵੰਬਰ (ਨਾਇਬ ਸਿੱਧੂ)- ਬਠਿੰਡਾ ਦੇ ਹਾਈ ਸਕਿਉਰਿਟੀ ਸੈਂਟਰ ਜੇਲ੍ਹ 'ਚ ਇੱਕ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ...
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  1 day ago
ਵੇਰਕਾ, 12 ਨਵੰਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਖੇਤਰ 'ਚ ਕਲਜੁਗੀ ਨੌਜਵਾਨ ਪੁੱਤਰ ਵੱਲੋਂ ਰਾਤ ਸਮੇਂ ਗਲਾ ਘੁੱਟਣ ਤੋਂ ਬਾਅਦ ਤੇਜ਼ ਧਾਰ ਹਥਿਆਰ...
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  1 day ago
ਨਵੀਂ ਦਿੱਲੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਅੱਜ ਮਹਾਰਾਸ਼ਟਰ 'ਚ...
ਹੋਰ ਖ਼ਬਰਾਂ..

ਦਿਲਚਸਪੀਆਂ

ਉਡੀਕ

ਬਜ਼ੁਰਗ ਮਾਂ-ਪਿਓ ਦੀ ਲੰਬੀ ਉਡੀਕ ਸ਼ਾਇਦ ਅੱਜ ਪੂਰੀ ਹੋਈ ਸੀ | ਕਈ ਸਾਲ ਬਾਅਦ ਉਨ੍ਹਾਂ ਦੇ ਬੱਚਿਆਂ ਦੀ ਵਿਦੇਸ਼ ਤੋਂ ਘਰ ਵਾਪਸੀ ਹੋਈ ਸੀ | ਬਜ਼ੁਰਗ ਮਾਂ-ਪਿਓ ਆਪਣੇ ਪੁੱਤਰ, ਨੂੰ ਹ ਤੇ ਪੋਤੇ ਨੂੰ ਵੇਖ ਕੇ ਫੁੱਲੇ ਨਹੀਂ ਸੀ ਸਮਾ ਰਹੇ ਪਰ ਕਿਤੇ ਨਾ ਕਿਤੇ ਅੱਖ ਦੇ ਕਿਸੇ ਕੋਨੇ ਵਿਚ ਵਿਛੋੜੇ ਦਾ ਦਰਦ ਵੀ ਸਾਫ਼ ਝਲਕ ਰਿਹਾ ਸੀ | ਆਉਂਦਿਆਂ ਹੀ ਪੁੱਤਰ-ਨੂੰਹ ਦਾ ਪ੍ਰੋਗਰਾਮ ਬਣ ਗਿਆ ਸੀ ਕਿ ਇੱਥੇ ਜਾਵਾਂਗੇ, ਉਥੇ ਜਾਵਾਂਗੇ, ਨਾਨਕੇ ਵੀ ਜਾਣਾ ਹੈ, ਬੱਚਿਆਂ ਨੂੰ ਰਿਸ਼ਤੇਦਾਰਾਂ ਨਾਲ ਵੀ ਮਿਲਾਉਣਾ ਹੈ ਤੇ ਖਰੀਦਦਾਰੀ ਵੀ ਕਰਨੀ ਹੈ ਅਤੇ ਪਤਾ ਨਹੀਂ ਕੀ-ਕੀ, ਬਸ ਦੋ ਕੁ ਦਿਨ ਮਾਂ-ਪਿਓ ਕੋਲ ਟਿਕ ਕੇ ਨੂੰ ਹ ਪੁੱਤਰ ਪੋਤੇ ਨੂੰ ਲੈ ਕੇ ਟੂਰ 'ਤੇ ਨਿਕਲ ਗਏ | ਜਾਣ ਲੱਗਿਆਂ ਕੁਝ ਕਹਿਣਾ ਚਾਹੁੰਦੀ ਹੋਈ ਮਾਂ ਨੇ ਆਪਣੇ ਦਿਲ ਦੀ ਰੀਝ ਨੂੰ ਸ਼ਾਇਦ ਦਿਲ ਵਿਚ ਦੱਬ ਲਿਆ ਤੇ ਇਹ ਕਹਿ ਕੇ ਉਨ੍ਹਾਂ ਨੂੰ ਤੋਰ ਦਿੱਤਾ, 'ਹਾਂ ਪੁੱਤਰ ਸਾਰਿਆਂ ਨੂੰ ਮਿਲ ਕੇ ਆਉਣਾ ਚਾਹੀਦਾ ਹੈ |' ਫਿਰ ਪਤਾ ਨਹੀਂ ਲੱਗਾ ਸੀ ਕਿ ਦੋ ਮਹੀਨੇ ਕਿਵੇਂ ਨਿਕਲ ਗਏ, ਘਰ ਰਹਿਣ ਦਾ ਤਾਂ ਉਨ੍ਹਾਂ ਨੂੰ ਟਾਈਮ ਹੀ ਨਹੀਂ ਮਿਲਿਆ | ਹੁਣ ਵਾਪਸ ਜਾਣ ਦਾ ਸਮਾਂ ਆ ਗਿਆ ਸੀ | ਦਾਦੀ ਨੇ ਆਪਣੇ ਪੋਤਰੇ ਲਈ ਬਹੁਤ ਸਾਰੇ ਕੱਪੜੇ ਤੇ ਹੋਰ ਨਿੱਕ-ਸੁੱਕ ਖਰੀਦਿਆ ਸੀ | ਕੁਝ ਸਮਾਨ ਤਾਂ ਉਨ੍ਹਾਂ ਨੇ ਨਾਲ ਪੈਕ ਕਰ ਲਿਆ ਤੇ ਬਾਕੀ ਇਹ ਕਹਿ ਕੇ ਕਿ ਬੈਗ ਭਾਰੀ ਹੋ ਗਏ ਹਨ, ਅਗਲੀ ਵਾਰੀ ਲੈ ਜਾਵਾਂਗੇ ਕਹਿ ਕੇ ਉੱਥੇ ਰਖਵਾ ਦਿੱਤਾ ਸੀ | ਮਾਂ ਨੇ ਜਾਣ ਲੱਗਿਆਂ ਪੁੱਤ ਨੂੰ ਗਲ ਨਾਲ ਲਾ ਕੇ ਕਿਹਾ 'ਸਾਡੇ ਕੋਲ ਰਹਿਣ ਦਾ ਸਮਾਂ ਹੀ ਬਹੁਤ ਘੱਟ ਮਿਲਿਆ ਤੁਹਾਨੂੰ, ਮੈਂ ਤਾਂ ਬੜੀਆਂ ਰੀਝਾਂ ਪੂਰੀਆਂ ਕਰਨੀਆਂ ਸੀ |' ਪੁੱਤਰ ਨੇ ਕਿਹਾ 'ਕੋਈ ਨਾ ਬੀਜੀ ਹੁਣ ਤਾਂ ਪੀ. ਆਰ. ਮਿਲ ਗਈ ਹੈ, ਰੱਬ ਨੇ ਚਾਹਿਆ ਤਾਂ ਅਗਲੇ ਸਾਲ ਫਿਰ ਆ ਜਾਵਾਂਗੇ, ਤੁਸੀਂ ਕਰ ਲਿਓ ਰੀਝਾਂ ਪੂਰੀਆਂ |' ਮਾਂ ਦੇ ਮੰੂਹੋਂ ਵੀ ਅਣਭੋਲਿਆਂ ਹੀ ਨਿਕਲ ਗਿਆ ਕਿ 'ਅਸੀਂ ਤਾਂ ਹੁਣ ਰੋਹੀ ਦੇ ਕੰਢੇ ਲੱਗੇ ਰੁੱਖ ਹਾਂ, ਪਤਾ ਨਹੀਂ ਕੋਈ ਤੇਜ਼ ਰੋੜ੍ਹ ਕਦੋਂ ਵਹਾ ਕੇ ਲੈ ਜਾਵੇ |' ਲਾਗੇ ਖੜੇ੍ਹ ਬਾਪੂ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਸੀ, 'ਕੋਈ ਨਾ ਸਤਵੰਤ ਕੌਰੇ ਪੁੱਤ ਦੇ ਆਉਣ ਦੀ ਉਡੀਕ ਸਾਨੂੰ ਹਮੇਸ਼ਾ ਜਿਉਂਦੇ ਰੱਖੇਗੀ ਜਲਦੀ ਮਰਨ ਨਹੀਂ ਦਿੰਦੀ |' ਬਾਪੂ ਦੇ ਕਹੇ ਸ਼ਬਦਾਂ ਨਾਲ ਬੀਜੀ ਦੀਆਂ ਅੱਖਾਂ ਵਿਚੋਂ ਵਗ ਰਹੇ ਅੱਥਰੂ ਇਕਦਮ ਰੁੱਕ ਗਏ ਸੀ ਤੇ ਪੁੱਤਰ ਦੇ ਦੁਬਾਰਾ ਆਉਣ ਦੀ 'ਉਡੀਕ' ਨੇ ਇਕ ਨਵੀਂ ਚਮਕ ਭਰ ਦਿੱਤੀ ਸੀ |

-2974, ਗਲੀ ਨੰ: 1, ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ, ਅੰਮਿ੍ਤਸਰ |
ਮੋਬਾਈਲ : 98552-50502


ਖ਼ਬਰ ਸ਼ੇਅਰ ਕਰੋ

ਸੱਸ ਬਨਾਮ ਮੇਡ

ਲਾਜਵੰਤੀ ਦੀ ਵੱਡੀ ਨੂੰ ਹ ਸ਼ੈਲੀ ਦਾ ਕੈਨੇਡਾ ਤੋਂ ਫੋਨ ਆਇਆ, 'ਮੰਮੀ ਜੀ, ਮੈਂ ਤੁਹਾਡੀ ਟਿਕਟ ਭੇਜ ਦਿੱਤੀ ਐ, ਤੁਹਾਨੂੰ ਇਹ ਟਿਕਟ ਦੋ-ਚਾਰ ਦਿਨਾਂ ਵਿਚ ਮਿਲ ਜਾਵੇਗੀ, ਤੁਸੀਂ ਪਾਲਮ ਤੋਂ ਹਵਾਈ ਜਹਾਜ਼ 'ਤੇ ਬੈਠ ਜਾਣਾ | ਤੁਹਾਨੂੰ ਸੰਜੇ ਜੀ ਇਥੇ ਏਅਰਪੋਰਟ 'ਤੇ ਮਿਲ ਜਾਣਗੇ | ਮੰਮੀ ਜੀ, ਸੱਚ ਪੁੱਛੋ ਤਾਂ ਤੁਹਾਡੇ ਬਿਨਾਂ ਸਾਡਾ ਮਨ ਨਹੀਂ ਲਗਦਾ | ਤੁਸੀਂ ਆਦਰਸ਼ ਭਾਜੀ ਨਾਲ ਬੜਾ ਰਹਿ ਲਿਆ, ਹੁਣ ਤਾਂ ਤੁਸੀਂ ਸਾਡੇ ਨਾਲ ਰਹੋ | ਬਸ ਹੁਣ ਤੁਸੀਂ ਦੇਰ ਨਾ ਕਰਨਾ, ਇਥੇ ਜਲਦੀ ਆ ਜਾਣਾ |' ਆਪਣੀ ਵੱਡੀ ਨੂੰ ਹ ਦੇ ਮਾਖਿਓਾ ਮਿੱਠੇ ਬੋਲ ਸੁਣ ਕੇ ਲਾਜਵੰਤੀ ਦਾ ਮਨ ਬਾਗੋਬਾਗ ਹੋ ਗਿਆ | ਜਦ ਲਾਜਵੰਤੀ ਦੇ ਛੋਟੇ ਪੁੱਤ ਨੇ ਸੁਣਿਆ ਕਿ ਮਾਤਾ ਜੀ ਕੈਨੇਡਾ ਜਾ ਰਹੇ ਹਨ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ, 'ਬੀਜੀ ਤੁਸੀਂ ਕੈਨੇਡਾ ਜਾ ਕੇ ਕੀ ਕਰੋਗੇ? ਤੁਹਾਡਾ ਉਥੇ ਦਿਲ ਨਹੀਂ ਲੱਗੇਗਾ, ਕਿਉਂਕਿ ਉਥੇ ਤੁਹਾਡਾ ਜਾਣਨ ਵਾਲਾ ਵੀ ਕੋਈ ਨਹੀਂ | ਸਾਰਾ ਦਿਨ ਇਕੋ ਘਰ ਵਿਚ ਕੈਦ ਹੋ ਕੇ ਰਹਿ ਜਾਓਗੇ | ਮੇਰੀ ਗੱਲ ਮੰਨੋ ਤੁਸੀਂ ਸਾਡੇ ਨਾਲ ਹੀ ਰਹੋ |' ਇਸ 'ਤੇ ਉਸ ਦੀ ਮਾਂ ਨੇ ਕਿਹਾ, 'ਆਦਰਸ਼ ਪੁੱਤ, ਜਿਵੇਂ ਤੂੰ ਮੇਰਾ ਪੁੱਤ ਐਾ, ਏਸੇ ਤਰ੍ਹਾਂ ਤੇਰਾ ਵੱਡਾ ਭਰਾ ਵੀ ਤਾਂ ਮੇਰਾ ਪੁੱਤ ਹੈ | ਮੇਰੀ ਵੱਡੀ ਨੂੰ ਹ ਮੈਨੂੰ ਏਨੇ ਪਿਆਰ ਨਾਲ ਆਪਣੇ ਕੋਲ ਬੁਲਾ ਰਹੀ ਹੈ, ਮੈਂ ਤਾਂ ਉਥੇ ਜ਼ਰੂਰ ਜਾਵਾਂਗੀ | ਬਾਕੀ ਗੱਲ ਰਹੀ ਮੇਰੇ ਦਿਲ ਲੱਗਣ ਦੀ, ਗੱਲ ਜਿਥੇ ਮੈਨੂੰ ਮੇਰਾ ਪੋਤਾ ਮਿਲ ਗਿਆ, ਮੇਰਾ ਪੁੱਤ ਮੈਨੂੰ ਮਿਲ ਗਿਆ, ਮੇਰੀ ਧੀਆਂ ਵਰਗੀ ਨੂੰ ਹ ਮਿਲ ਗਈ ਅਤੇ ਆਉਣ ਵਾਲੇ ਕੁਝ ਟੈਮ ਬਾਅਦ ਤੇਰਾ ਭਤੀਜਾ ਜਾਂ ਭਤੀਜੀ ਮੇਰੀ ਗੋਦ ਵਿਚ ਖਿੰਡਾਉਣ ਨੂੰ ਮਿਲ ਗਏ ਤਾਂ ਤੂੰ ਹੀ ਦੱਸ ਮੈਨੂੰ ਦੁਨੀਆ ਦੀ ਹੋਰ ਕਿਹੜੀ ਚੀਜ਼ ਚਾਹੀਦੀ ਹੈ |' ਇਹ ਸੁਣ ਕੇ ਉਸ ਦੀ ਛੋਟੀ ਨੂੰ ਹ ਸਰਸਵਤੀ ਨੇ ਕਿਹਾ, 'ਮੰਮੀ ਜੀ, ਤੁਸੀਂ ਚਾਹੇ ਕੁਝ ਵੀ ਕਹੋ ਪਰ ਤੁਹਾਡਾ ਉਥੇ ਦਿਲ ਨਹੀਂ ਲੱਗਣਾ ਅਤੇ ਸਾਡਾ ਵੀ ਤੁਹਾਡੇ ਬਿਨਾਂ ਮਨ ਨਹੀਂ ਲੱਗਣਾ | ਮੇਰੀ ਮੰਨੋ ਤਾਂ ਤੁਸੀਂ ਇਥੇ ਸਾਡੇ ਨਾਲ ਹੀ ਰਹੋ', ਇਸ 'ਤੇ ਰਾਜਵੰਤੀ ਨੇ ਕਿਹਾ, 'ਮੇਰੀ ਧੀ ਰਾਣੀਏ ਜਿਸ ਤਰ੍ਹਾਂ ਤੂੰ ਮੇਰੀ ਧੀਆਂ ਵਰਗੀ ਨੂੰ ਹ ਏਾ, ਉਸੇ ਤਰ੍ਹਾਂ ਤੇਰੀ ਜੇਠਾਣੀ ਵੀ ਤਾਂ ਮੇਰੀ ਨੂੰ ਹ ਹੈ | ਜਿੰਨਾ ਹੱਕ ਤੇਰਾ ਮੇਰੇ 'ਤੇ ਹੈ, ਓਨਾ ਹੀ ਉਸ ਦਾ ਹੈ |' ਇਹ ਗੱਲ ਸੁਣ ਕੇ ਉਸ ਦੇ ਨੂੰ ਹ ਪੁੱਤ ਉਸ ਦੀ ਜ਼ਿੱਦ ਅੱਗੇ ਹਾਰ ਗਏ |
ਉਧਰ ਲਾਜਵੰਤੀ ਦੀ ਵੱਡੀ ਨੂੰ ਹ ਸ਼ੈਲੀ ਨੇ ਆਪਣੀ ਸਹੇਲੀ ਨੂੰ ਫੋਨ ਕਰ ਕੇ ਦੱਸਿਆ, 'ਹਨੀ ਯਾਰ, ਤੈਨੂੰ ਮੈਂ ਕਿਹਾ ਸੀ ਕਿ ਮੇਰਾ ਬੱਚਾ ਹੋਣ ਵਾਲਾ ਹੈ | ਮੈਨੂੰ ਮੇਰੀ ਅਤੇ ਮੇਰੇ ਘਰ ਦੀ ਦੇਖਭਾਲ ਵਾਸਤੇ ਇਕ ਮੇਡ ਦੀ ਜ਼ਰੂਰਤ ਹੈ | ਹੁਣ ਮੈਂ ਉਸ ਦਾ ਬੰਦੋਬਸਤ ਕਰ ਲਿਆ ਹੈ | ਉਹ ਇੰਡੀਆ ਤੋਂ ਕੁਝ ਹੀ ਦਿਨਾਂ ਵਿਚ ਏਥੇ ਆ ਜਾਵੇਗੀ, ਹੁਣ ਤੈਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ | ਇਹ ਸੁਣ ਕੇ ਉਸ ਦੀ ਸਹੇਲੀ ਨੇ ਕਿਹਾ, 'ਸ਼ੈਲੀ, ਜਿਸ ਨੌਕਰਾਣੀ ਨੂੰ ਤੂੰ ਇੰਡੀਆ ਤੋਂ ਬੁਲਾ ਰਹੀ ਹੈਾ, ਕੀ ਉਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ |' ਇਸ 'ਤੇ ਸ਼ੈਲੀ ਨੇ ਬੜੇ ਜੋਸ਼ ਨਾਲ ਕਿਹਾ, 'ਹਨੀ ਯਾਰ, ਤੂੰ ਚਿੰਤਾ ਨਾ ਕਰ, ਉਸ 'ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹਾਂ |' ਇਸ 'ਤੇ ਹਨੀ ਨੇ ਪੁੱਛਿਆ, 'ਉਹ ਕਿਵੇਂ?' ਇਸ 'ਤੇ ਸ਼ੈਲੀ ਨੇ ਕਿਹਾ, 'ਕਿਉਂਕਿ ਉਹ ਮੇਰੀ ਸੱਸ ਹੈ |' ਇਹ ਸੁਣ ਕੇ ਹਨੀ ਨੇ ਹੱਸਦੇ ਹੋਏ ਕਿਹਾ, 'ਯੂ ਨੌਟੀ ਜੀਨੀਅਸ ਗਰਲ', ਇਸ 'ਤੇ ਦੋਵੇਂ ਸਹੇਲੀਆਂ ਦਿਲ ਖੋਲ੍ਹ ਕੇ ਹੱਸ ਪਈਆਂ |

-ਮਕਾਨ ਨੰ: 1529/13, ਗਲੀ ਨੰ: 5, ਜਗਦੰਬੇ ਕਾਲੋਨੀ, ਬਟਾਲਾ ਰੋਡ, ਅੰਮਿ੍ਤਸਰ-143001.
ਫੋਨ : 98768-12036.

ਗੱਲ ਇਕ ਨੁਕਤੇ 'ਤੇ ਮੁਕਦੀ ਹੈ

ਕਹਿੰਦੇ ਹਨ ਜ਼ਿੰਦਗੀ ਦੀ ਜੇਕਰ ਕੋਈ ਖ਼ੂੁਬਸੂੁਰਤ ਅਤੇ ਅਮਿੱਟ ਸ਼ੈਅ ਹੈ ਤਾਂ ਉਹ ਹੈ, ਝਰੋਖਾ-ਬਚਪਨ ਦੀਆਂ ਯਾਦਾਂ ਦਾ | ਇਹ ਯਾਦਾਂ ਇਨਸਾਨ ਦੇ ਦਿਲਾਂ ਦੀ ਧੜਕਣ ਹਨ, ਜੋ ਅਚਾਨਕ-ਚੱਕ ਸਾਡੇ ਅੰਦਰ ਮੱਧੁਰ ਸੰਗੀਤ ਦੀ ਲਹਿਰ ਵਾਂਗ ਸਰਸਰਾਹਟ ਪੈਦਾ ਕਰਦੀਆਂ ਹਨ | ਬਚਪਨ ਵਿਚ ਪਾਗਲਾਂ ਵਰਗੀਆਂ ਅੱਲ੍ਹੜ ਬਾਜ਼ੀਆਂ ਅਤੇ ਹੁੱਲ੍ਹੜ ਦਿੰਦੀਆਂ ਬਾਜ਼ੀਆਂ ਕਿਸੇ ਨੂੰ ਬਹੁਤਾ ਦੁੱਖ ਤਕਲੀਫ਼ ਵੀ ਨਹੀਂ ਦਿੰਦੀਆਂ ਕਿਉਂਕਿ ਉਨ੍ਹਾਂ ਹਰਕਤਾਂ ਵਿਚ ਕਿਸੇ ਦੀ ਜ਼ਮੀਨ ਨਹੀਂ ਖੋਹੀ ਹੁੰਦੀ, ਕਿਸੇ ਦਾ ਪਲਾਟ ਨਹੀਂ ਦੱਬਿਆ ਹੁੰਦਾ, ਕਿਸੇ ਦਾ ਕਰਜ਼ਾ ਲੈ ਕੇ ਬੰਦਾ ਜ਼ੁਬਾਨ ਤੋਂ ਮੁੱਕਰਿਆ ਨਹੀਂ ਹੁੰਦਾ, ਮਿਲਾਵਟ ਕਰਕੇ ਬਿਮਾਰੀਆਂ ਦਾ ਜ਼ਹਿਰ ਵੰਡ ਕੇ ਕਹਿਰ ਨਹੀਂ ਵਰਤਾਇਆ ਹੁੰਦਾ, ਕਿਸੇ ਦੀ ਧੀ-ਭੈਣ ਦਾ ਚੀਰਹਰਨ ਨਹੀਂ ਕੀਤਾ ਹੁੰਦਾ, ਮਾਪਿਆਂ ਨੂੰ ਦਰ ਕਿਨਾਰ ਨਹੀਂ ਕੀਤਾ ਹੁੰਦਾ, ਅੜੀਅਲ ਅਤੇ ਜ਼ਹਿਰ ਦੇ ਭਰੇ ਪਤੀ-ਪਤਨੀ ਵਾਂਗ ਬੱਚਿਆਂ ਦੀ ਮਾਸੂਮੀਅਤ ਦੀ ਪ੍ਰਵਾਹ ਕੀਤੇ ਬਗ਼ੈਰ ਅਦਾਲਤਾਂ ਵਿਚ ਖੱਜਲ-ਖੁਆਰੀ ਅਤੇ ਨਮੋਸ਼ੀ ਦੀ ਕਾਲਖ ਮੂੰਹ ਤੇ ਮਲੀ ਨਹੀਂ ਹੁੰਦੀ ਵਗੈਰਾ...ਵਗੈਰਾ |
ਮਤਲਬ ਇਹ ਕਿ ਬਚਪਨ ਦੇ ਝੂੁਟੇ ਹੈ ਹੀ ਬਹੁਮੁੱਲੇ ਅਤੇ ਖ਼ੂੁਬਸੂਰਤ | ਪਰ ਕੀ ਅਸੀਂ ਇਨ੍ਹਾਂ ਯਾਦਾਂ ਤੋਂ ਖੁਦ ਸਬਕ ਲੈ ਲਿਆ ਹੈ? ਜਵਾਬ ਹੈ-ਨਹੀਂ ! ਕਿਉਂਕਿ ਜਿਉਂ-ਜਿਉਂ ਇਨਸਾਨ ਸਵਾਰਥ ਅਤੇ ਯਥਾਰਥ ਦੇ ਭੇਦ ਨੂੰ ਸਮਝਣ ਤੋਂ ਕੁਤਾਹੀ ਕਰਦਾ ਹੋਇਆ ਅਸਮਰੱਥ ਹੁੰਦਾ ਜਾਂਦਾ ਹੈ, ਤਿਓਾ-ਤਿਓਾ ਉਸ ਦੀ ਜ਼ਿੰਦਗੀ ਵਿਚ ਤਰਥੱਲ ਤੇ ਕੜਵਲ ਦੀ ਮਿਕਦਾਰ ਵਧਦੀ ਚਲੀ ਜਾਂਦੀ ਹੈ | ਜ਼ਿੰਦਗੀ ਦੇ ਰਹੱਸ ਨੂੰ ਖੋਲ੍ਹਣ ਅਤੇ ਸਮਝਣ ਦਾ ਸਮਾਂ ਘੜਮੱਸ ਵਾਲੀ ਜ਼ਿੰਦਗੀ ਵਿਚੋ ਮਨਫੀ ਹੁੰਦਾ ਚਲਾ ਜਾਂਦਾ ਹੈ | ਨਤੀਜਾ ? ਅੱਜ ਦਾ ਅਸ਼ਾਂਤ ਅਤੇ ਸੰਤਾਪ ਹੰਢਾਅ ਰਿਹਾ ਸਮਾਜ ਸਾਹਮਣੇ ਤਰਲੇ ਲੈ ਰਿਹਾ ਹੈ | ਇਨਸਾਨ ਦੀਆਂ ਅਤਿ ਖ਼ੂਬਸੂੁਰਤ ਅਤੇ ਮਿੱਠੀਆਂ ਯਾਦਾਂ ਉਸ ਨੂੰ ਮਿਹਣਾ ਦਿੰਦੀਆਂ ਹੋਈਆਂ ਮੂੰਹ ਚਿੜ੍ਹਾ ਰਹੀਆਂ ਹਨ | ਕੁਝ ਇਹੋ ਜਿਹੇ ਖਿਆਲਾਂ ਨਾਲ... ਉਫ! ਕਿੰਨਾ ਕੁਝ ਬਦਲ ਗਿਆ, ਸਮਾ ਕਿੰਨਾ ਭਿਆਨਕ ਆ ਗਿਆ... ਆਦਿ...ਆਦਿ ਪਰ ਇਹ ਕਦੇ ਨਹੀਂ ਕਿਹਾ ਕਿ ਮੈਂ ਖੁਦ ਅਜੇ ਤੱਕ ਇਨਸਾਨੀਅਤ ਦਾ ਇਕ ਵੀ ਵਰਕਾ ਨਹੀਂ ਪੜਿ੍ਹਆ |
ਬਚਪਨ ਵਿਚ ਸੰਜੋਏ ਸੁਪਨੇ ਅਤੇ ਆਦਰਸ਼ ਢਹਿ ਢੇਰੀ ਅਤੇ ਜੀਵਨ ਕਿਰਕਰਾ ਜਿਹਾ ਬਣ ਕੇ ਰਹਿ ਜਾਂਦਾ ਹੈ |
ਓ ਭਲਿਓ ਮਾਣਸੋ ! ਆਖਰ ਮਰਨਾ ਹੈ ਕਿ ਡੁਬਣਾ-ਕਦੇ ਸੋਚਿਆ? ਮਰਨਾ ਤਾਂ ਸਭ ਨੇ ਹੈ ਪਰ ਡੁੱਬਣ ਲਈ ਕਿਉਂ ਪਏ ਆਹਰ ਕਰਦੇ ਓ? ਕੀ ਇਨਸਾਨ ਦਾ ਜੀਵਨ ਬੇ-ਸ਼ਰਮੀ ਅਤੇ ਬੇ-ਧਰਮੀ ਦੇ ਖੂੁਹ ਵਿਚ ਡੁੱਬਣ ਲਈ ਹੀ ਹੈ? ਕੀ ਅੱਜ ਦਾ ਇਨਸਾਨ ਵਾਕਿਆ ਹੀ ਅਧਰਮੀ ਅਤੇ ਨਾਸਤਿਕ ਹੋ ਗਿਆ ਹੈ? ਧਰਮ ਇਨਸਾਨੀਅਤ ਸਿਖਾਉਂਦਾ ਹੈ ਜਾਂ ਵਹਿਸ਼ੀਅਤ? ਜ਼ਿੰਦਗੀ ਦੀ ਸ਼ੁਰੂੁਆਤ ਇੰਨੀ ਸੁੰਦਰ ਪਰ ਮੱਧ ਤੇ ਅੰਤ ਏਨਾ ਨਮੋਸ਼ੀ ਭਰਿਆ! ਇਨਸਾਨ ਦੀ ਵਿੱਦਿਆ, ਪੈਸਾ ਅਤੇ ਠਾਠ ਤਾਂ ਇਸੇ ਵਿਚ ਹੈ ਕਿ ਉਹ ਸਿਰ ਉੱਚਾ ਕਰਕੇ ਟੁਰੇ ਨਾ ਕਿ ਅੰਤਰ ਆਤਮਾ ਤੋਂ ਵਾਂਝਿਆ ਵਾਂਗ ਮੂੰਹ ਵੀ ਨੀਵਾਂ ਕਰਕੇ ਅਤੇ ਅੱਖਾਂ ਚੁਰਾ ਕੇ |
ਇਨਸਾਨ ਆਪਣੇ ਦਿਲ ਅਤੇ ਦਿਮਾਗ ਦੀ ਰਾਜਧਾਨੀ ਦਾ ਸਰਦਾਰ ਹੈ, ਜਿਸ ਨੇ ਨਿਰਛੱਲ ਅਤੇ ਦੁਰਲੱਭ ਜੀਵਨ ਦਾ ਡੰਕਾ ਵਜਾਉਣਾ ਹੈ ਨਾ ਕਿ ਕਰੂਰਤਾ ਅਤੇ ਗ਼ਰੂਰ ਦਾ ਗੁਲਾਮ ਬਣਨਾ ਹੈ | ਗੱਲ ਤਾਂ ਇਕ ਨੁਕਤੇ 'ਤੇ ਮੁੱਕਦੀ ਹੈ ਕਿ ਇਨਸਾਨ ਅਲੰਬਰਦਾਰੀਆਂ ਦਾ ਅਧਿਕਾਰੀ ਹੈ ਜਾਂ ਗੁਨਾਹਗਾਰੀ ਹੀ ਇਸ 'ਤੇ ਭਾਰੀ ਹੈ?
ਰੁਤਬਾ ਸੀ ਤੇਰਾ ਅਲੰਬਰਦਾਰ ਦਾ,
ਪਰ ਕੌਡੀ ਬਦਲੇ ਜਨਮ, ਮੁੂਰਖ ਪਿਆ ਹਾਰਦਾ |

-ਖੰਨਾ |
ਮੋਬਾਈਲ :
98761-05647

ਕਾਵਿ-ਵਿਅੰਗ: ਨਫ਼ਰਤ ਦੀ ਵਾੜ

• ਨਵਰਾਹੀ ਘੁਗਿਆਣਵੀ •
ਮਾਂ-ਬੋਲੀ 'ਤੇ ਬੜਾ ਹੈ ਮਾਣ ਸਾਨੂੰ,
ਹਰ ਬੋਲੀ ਦਾ ਉਂਞ ਸਤਿਕਾਰ ਕਰੀਏ |
ਆਓ ਦੋਸਤੋ, ਸਾਰੇ ਭਾਈਵਾਲ ਬਣ ਕੇ,
ਹਰ ਆਦਮੀ ਤਾਈਾ ਪਿਆਰ ਕਰੀਏ |
ਜਿਸ ਵਿਚ ਸਾਰਿਆਂ ਨੂੰ ਸੌਖਾ ਸਾਹ ਆਵੇ,
ਏਹੋ ਜਿਹਾ ਮਾਹੌਲ ਤਿਆਰ ਕਰੀਏ |
ਇਹ ਜੋ ਵਾੜ ਖੜ੍ਹੀ ਹੈ ਨਫ਼ਰਤਾਂ ਦੀ,
ਛਾਲ ਮਾਰ ਉੱਚੀ ਇਸ ਨੂੰ ਪਾਰ ਕਰੀਏ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203. ਮੋਬਾਈਲ : 98150-02302.

ਮਾਂ ਦੀ ਨਸੀਹਤ

ਇਹ ਬਚਪਨ ਦੀਆਂ ਗੱਲਾਂ ਨੇ ਜਦੋਂ ਕਿਸੇ ਜਮਾਤੀ ਕੋਲੋਂ ਗਾਚੀ, ਕਲਮ ਸਿਆਹੀ, ਕਾਪੀ, ਪੈਨਸਿਲ ਉਧਾਰ ਮੰਗ ਲੈਣੀ ਤਾਂ ਉਸ ਨੇ ਦੂਜੇ-ਤੀਜੇ ਦਿਨ ਮੋੜਣ ਲਈ ਕਹਿਣਾ ਤਾਂ ਤੂੰ-ਤੂੰ, ਮੈਂ-ਮੈਂ ਹੋ ਜਾਣੀ | ਬੇਬੇ ਨੇ ਲੜਦਿਆਂ ਨੂੰ ਹਟਾਉਣਾ ਤੇ ਕੁਝ ਸ਼ਬਦ ਸਾਡੇ ਕੰਨੀਂ ਪਾਉਣੇ, ਪਰ ਨਿੱਕੀ ਉਮਰੇ ਸਮਝ ਨਾ ਲੱਗਣੀ |
ਫਿਰ ਜਵਾਨ ਹੋਏ ਲੋੜਾਂ ਵਧੀਆਂ ਸਿਲਸਿਲਾ ਉਸੇ ਤਰ੍ਹਾਂ ਹੀ ਚੱਲਦਾ ਰਿਹਾ, ਇਕ-ਦੂਜੇ ਨਾਲ ਪੈਸੇ ਦਾ ਲੈਣ ਦੇਣ ਚੱਲਦਾ ਹੁੰਦਾ ਰਹਿੰਦਾ, ਕਿਤੇ-2 ਤਕਰਾਰ ਖੜ੍ਹਾ ਹੋ ਜਾਂਦਾ | ਬਿਰਧ ਮਾਤਾ ਨੇ ਫਿਰ ਹੱਥ ਜੋੜ ਕੇ ਕੁਝ ਸ਼ਬਦ ਆਪਣੇ ਮੂੰਹ 'ਚ ਦੁਹਰਾਉਣੇ, ਜਿਹੜੇ ਉਨ੍ਹਾਂ ਦੀ ਆਵਾਜ਼ 'ਚੋਂ ਬਾਹਰ ਨਿਕਲਣ ਲਈ ਅਸਮਰੱਥ ਹੁੰਦੇ ਸਨ | ਪਹਿਲਾਂ ਇਹ ਨਸੀਹਤ ਬਾਲ ਮਨ ਤੇ ਹੁਣ ਮਾਂ ਦੀ ਵਡੇਰੀ ਉਮਰ ਹੋਣ ਕਾਰਨ ਦਿਮਾਗ਼ 'ਚ ਪਈ ਹੀ ਨਾ |
ਇਕ ਦਿਨ ਕਿਸੇ ਧਾਰਮਿਕ ਸਥਾਨ 'ਤੇ ਗਿਆ, ਉਥੇ ਕੋਈ ਗੁਣੀ ਗਿਆਨੀ ਸੰਤ ਜੀ ਕਥਾ ਕੀਰਤਨ ਕਰ ਰਹੇ ਸਨ | ਉਨ੍ਹਾਂ ਨੇ ਕਥਨ ਬਿਆਨ ਕੀਤਾ ਕਿ, ਕਿਸੇ ਕੋਲੋਂ ਉਧਾਰ ਨਾ ਮੰਗੋ ਜੋ ਵਾਪਸੀ ਲਈ ਤੁਹਾਨੂੰ ਮਜਬੂਰ ਕਰੇਗਾ, ਉਸ ਸੱਚੇ ਪਾਤਸ਼ਾਹ (ਪ੍ਰਮਾਤਮਾ) ਅੱਗੇ ਅਰਦਾਸ ਬੇਨਤੀ ਕਰੋ ਕਿ ਸਾਨੂੰ ਖੁਸ਼ੀਆਂ ਖੇੜੇ ਬਖਸ਼ੋ, ਜੋ ਪ੍ਰਵਾਨ ਕਰਕੇ ਸਭ ਕੁਝ ਬਖਸ਼ ਵੀ ਦਿੰਦਾ ਹੈ ਤੇ ਭੁੱਲ ਵੀ ਜਾਂਦਾ ਹੈ

-ਗੁਰਮੀਤ ਸਿੰਘ ਸਿੱਧੂ ਕਾਨੂੰਗੋ 
ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ | 
ਮੋਬਾਈਲ : 81465-93089

ਜੁਗਾੜ

ਬੈਂਕ ਵਿਚ ਅੱਜ ਅਚਾਨਕ ਮੇਰਾ ਧਿਆਨ ਬੈਂਕ ਮੈਨੇਜਰ ਦੀ ਕੜਕਵੀਂ ਅਵਾਜ਼ ਨੇ ਖਿੱਚ ਲਿਆ | ਗੌਰ ਨਾਲ ਵੇਖਿਆ ਤੇ ਬੈਂਕ ਮੈਨੇਜਰ ਦੇ ਅੱਗੇ ਇਕ ਅਧਖੜ ਉਮਰ ਦਾ ਵਿਅਕਤੀ ਤੇ ਉਸ ਦੀ ਪਤਨੀ ਹੱਥ ਜੋੜ ਕੇ ਅਤੇ ਨੀਵੀਂ ਪਾ ਕੇ ਖੜੇ੍ਹ ਸੀ, ਜਿਨ੍ਹਾਂ ਦੇ ਕੱਪੜਿਆਂ ਤੋਂ ਗ਼ਰੀਬੀ ਸਾਫ਼ ਝਲਕ ਰਹੀ ਸੀ | ਮੈਨੇਜਰ 'ਐਨੇ ਦਿਨ ਹੋ ਗਏ ਤੈਨੂੰ ਸੁਨੇਹਾ ਭੇਜੇ ਨੂੰ ਤੂੰ ਆਇਆ ਕਿਉਂ ਨਹੀਂ', ਮੈਨੇਜਰ ਨੇ ਪੂਰੇ ਰੋਹਬ ਨਾਲ ਕਿਹਾ | ਵਿਅਕਤੀ, 'ਨਹੀਂ ਜਨਾਬ ਮੈਂ ਠੀਕ ਨਹੀਂ ਸੀ | ਇਸ ਲਈ ਆਇਆ ਨਹੀਂ ਗਿਆ', ਪਤੀ-ਪਤਨੀ ਦੋਵੇਂ ਇਕੱਠੇ ਬੋਲੇ | ਮੈਨੇਜਰ, 'ਹੁਣ ਤੇਰੇ ਕੋਲੋਂ ਕਿਥੇ ਆਇਆ ਜਾਣਾ ਸੀ? ਜਦੋਂ ਪੈਸੇ ਲੈਣੇ ਸੀ ਉਦੋਂ ਤਾਂ ਬੜੀਆਂ ਗੱਲਾਂ ਕਰਦਾ ਸੀ |' ਵਿਅਕਤੀ, 'ਨਹੀਂ ਜਨਾਬ ਧੀ ਦੇ ਵਿਆਹ ਨੇ ਤਾਂ ਮੇਰਾ ਲੱਕ ਹੀ ਤੋੜਤਾ ਹੈ ਸੋਚਿਆ ਸੀ ਕਿ ਮੇਰਾ ਪੁੱਤ ਮੇਰੇ ਨਾਲ ਹੱਡ-ਤੋੜਵੀਂ ਕਮਾਈ ਕਰੂਗਾ ਪਰ ਉਸ ਨੂੰ ਵੀ ਚੰਦਰਾ ਨਸ਼ੇ ਨੇ ਖਾ ਲਿਆ |' ਮੈਨੇਜਰ, 'ਮੇਰੇ ਕੋਲ ਇਨ੍ਹਾਂ ਫਾਲਤੂ ਗੱਲਾਂ ਵਾਸਤੇ ਟਾਈਮ ਨਹੀਂ ਹੈ, ਛੇਤੀ-ਛੇਤੀ ਆਪਣੀ ਕਿਸ਼ਤ ਜਮਾਂ ਕਰਵਾ ਤੇ ਚਲਦਾ ਬਣ | ' ਵਿਅਕਤੀ, 'ਨਹੀਂ ਜਨਾਬ ਪੈਸੇ ਥੋੜੇ੍ਹ ਨੇ, ਆਹ ਵੀ ਸਵੇਰੇ ਸਾਈਕਲ ਵੇਚਿਆ ਸੀ | ' ਮੈਨੇਜਰ 'ਕਿੰਨੇ ਪੈਸੇ ਨੇ ਤੇਰੇ ਕੋਲ?' ਵਿਅਕਤੀ, 'ਜੀ ਚਾਰ ਪੰਜ ਸੌ ਹੋਵੇਗਾ |' ਮੈਨੇਜਰ, 'ਲਿਆ ਏਨੇ ਹੀ ਜਮ੍ਹਾਂ ਕਰਵਾ |' ਦੋਵੇਂ ਪਤੀ-ਪਤਨੀ ਪੈਸੇ ਟੇਬਲ 'ਤੇ ਰੱਖ ਕੇ ਚਲੇ ਗਏ | ਮੈਨੇਜਰ ਉਨ੍ਹਾਂ ਦੇ ਜਾਣ ਤੋਂ ਬਾਅਦ ਆਪਣੇ ਸਾਥੀ ਨੂੰ ਹੱਸ-ਹੱਸ ਕੇ ਕਹਿ ਰਿਹਾ ਸੀ ਕਿ ਚਲੋ ਸ਼ਾਮ ਦਾ ਜੁਗਾੜ ਤਾਂ ਬਣਿਆ |

-ਲਵਮਨਿੰਦਰ ਸਿੰਘ ਸੰਧਾਵਾਲੀਆ
ਪਿੰਡ ਬੂਆ ਨੰਗਲੀ | ਫੋਨ : 9815061014





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX