ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  1 day ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  1 day ago
ਲਖਨਊ, 24 ਜੂਨ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਖੇ ਬੀ.ਆਰ.ਡੀ ਕਾਲਜ 'ਚ ਇੱਕ 15 ਸਾਲਾਂ ਲੜਕੀ ਨਾਲ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  1 day ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  1 day ago
ਮਾਛੀਵਾੜਾ ਸਾਹਿਬ, 24 ਜੂਨ - ਮਾਛੀਵਾੜਾ ਦੇ ਪਿੰਡ ਮਾਣੇਵਾਲ ਵਿਖੇ ਇਕ ਵਿਆਹੁਤਾ ਔਰਤ ਅਤੇ ਇਸੇ ਪਿੰਡ ਦੇ ਰਹਿਣ ਵਾਲੇ ਮਜ਼ਦੂਰੀ ਕਰਦੇ ਇਕ ਵਿਅਕਤੀ ਨੇ ਜ਼ਹਰਿਲੀ ਵਸਤੂ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  1 day ago
ਮਾਸਕੋ, 24 ਜੂਨ- ਫੀਫਾ ਵਿਸ਼ਵ ਕੱਪ 2018 ਦੇ ਮੈਚ 'ਚ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ......
ਕੋਠਾਰੀ ਹਾਊਸ ਦੀ ਇਮਾਰਤ 'ਚ ਲੱਗੀ ਅੱਗ
. . .  1 day ago
ਮੁੰਬਈ, 24 ਜੂਨ - ਗੋਰੇ ਗਾਓ ਦੇ ਕੋਠਾਰੀ ਹਾਊਸ ਦੀ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ...
ਪਾਕਿ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ 'ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ
. . .  1 day ago
ਨਵੀਂ ਦਿੱਲੀ, 24 ਜੂਨ- ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਬੀਤੇ ਦਿਨ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੋਂ ਬਾਅਦ ਇੰਗਲੈਂਡ 5-0 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 : ਪਨਾਮਾ ਵਿਰੁੱਧ ਇੰਗਲੈਂਡ 4-0 ਨਾਲ ਅੱਗੇ
. . .  1 day ago
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਲੋਕਾਂ ਦਾ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 24 ਜੂਨ- ਰਾਜਧਾਨੀ ਦਿੱਲੀ 'ਚ ਪੁਨਰਵਿਕਾਸ ਪ੍ਰਾਜੈਕਟ ਲਈ ਦਰਖਤਾਂ ਦੀ ਕਟਾਈ ਦੇ ਵਿਰੋਧ 'ਚ ਅੱਜ ਨੌਰੋਜੀ ਨਗਰ, ਨੇਤਾਜੀ ਨਗਰ ਅਤੇ ਸਰੋਜਨੀ ਨਗਰ 'ਚ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ...
ਹੋਰ ਖ਼ਬਰਾਂ..
  •     Confirm Target Language  

ਅਜੀਤ ਮੈਗਜ਼ੀਨ

ਸ਼ਹਿਰ ਜੋ ਤਬਾਹੀ ਤੋਂ ਬਾਅਦ ਮੁੜ ਉੱਭਰੇ

1939 ਤੋਂ 1945 ਤਾੲੀਂ ਚੱਲੀ ਦੂਜੀ ਵਿਸ਼ਵ ਜੰਗ ਦੇ ਦਰਮਿਆਨ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਭਾਰੀ ਬੰਬਾਰੀ ਬਰਤਾਨੀਆ ਦੇ ਵਿਰੋਧੀ ਜਰਮਨੀ ਵਲੋਂ ਕੀਤੀ ਗਈ | ਇਸ ਬੰਬਾਰੀ ਦਾ ਸਭ ਤੋਂ ਵੱਧ ਪ੍ਰਭਾਵ ਪੂਰਬੀ ਲੰਡਨ ਵਿਚ ਵੇਖਣ ਨੂੰ ਮਿਲਿਆ | ਇਸ ਇਲਾਕੇ ਵਿਚ ਚੰਦ ਇਕ ਹੀ ਇਮਾਰਤਾਂ ਦਾ ਵਜੂਦ ਬਚਿਆ, ਬਾਕੀ ਸਾਰੀਆਂ ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ | ਇਸ ਤੋਂ ਤਿੰਨ ਸਾਲ ਬਾਅਦ ਲੰਡਨ ਨੂੰ 1948 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ | ਅਮਰੀਕਾ ਨੇ ਬਰਤਾਨਵੀ ਸਰਕਾਰ ਨੂੰ ਮਸ਼ਵਰਾ ਦਿੱਤਾ ਕਿ ਖ਼ਰਚੇ ਵਿਚ ਕਿਫਾਇਤ ਕੀਤੀ ਜਾਵੇ, ਕੋਈ ਉਲੰਪਿਕ ਪਿੰਡ ਨਾ ਉਸਾਰਿਆ ਜਾਵੇ | ਜੋ ਸਟੇਡੀਅਮ ਸ਼ਹਿਰ ਵਿਚ ਮੌਜੂਦ ਹਨ, ਉਨ੍ਹਾਂ ਨੂੰ ਹੀ ਕੁਝ ਰੱਦੋ-ਬਦਲ ਕਰਕੇ ਉਲੰਪਿਕ ਮੁਕਾਬਲਿਆਂ ਲਈ ਇਸਤੇਮਾਲ ਕੀਤਾ ਜਾਵੇ | ਬਰਤਾਨੀਆ ਦੀ ਸਰਕਾਰ ਨੇ ਅਮਰੀਕਾ ਦਾ ਆਖਾ ਮੰਨ ਕੇ ਸਾਰੇ ਕਹਿੰਦੇ-ਕਹਾਉਂਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀਆਂ ਕਰਕੇ ਸਾਰੇ ਹੋਸਟਲ ਕਮਰਿਆਂ ਨੂੰ ਖਾਲੀ ਕਰਵਾ ਲਿਆ | ਸਾਰੇ ਖਿਡਾਰੀਆਂ ਨੂੰ ਇਨ੍ਹਾਂ ਕਮਰਿਆਂ ਵਿਚ ਠਹਿਰਾਇਆ ਗਿਆ | ਗ਼ੈਰ-ਮੁਲਕੀ ਖੇਡ ਪ੍ਰਬੰਧਕਾਂ ਨੂੰ ਹੋਟਲਾਂ ਵਿਚ ਠਹਿਰਾਇਆ | ਖੇਡਾਂ ਬੇਹੱਦ ਕਾਮਯਾਬ ਰਹੀਆਂ ਅਤੇ ਲੰਡਨ ਦੀ ਮੁੜ ਸੁਰਜੀਤੀ ਦੀ ਸ਼ੁਰੂਆਤ ਧੂਮ-ਧੜੱਕੇ ਨਾਲ ਹੋ ਗਈ | ਅੱਜ ਲੰਡਨ ਦੁਨੀਆ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਕੇ ਉੱਭਰਿਆ ਹੈ |
1947 ਵਿਚ ਪੰਜਾਬ ਦੀ ਵੰਡ ਨਾਲ ਭਾਰਤ ਨੇ ਆਪਣਾ ਜਸ਼ਨ-ਏ-ਆਜ਼ਾਦੀ ਮਨਾਇਆ | ਪੰਜਾਬ ਸੜ ਰਿਹਾ ਸੀ, ਦੱਖਣੀ ਭਾਰਤ ਨੂੰ ਇਸ ਦਾ ਪਤਾ ਥਹੁ ਵੀ ਨਹੀਂ ਸੀ | ਉਹ ਖ਼ੁਸ਼ੀਆਂ ਮਨਾ ਰਹੇ ਸਨ | ਪੰਜਾਬ ਦੀ ਰਾਜਧਾਨੀ ਲਾਹੌਰ ਬਰਬਾਦ ਹੋ ਰਹੀ ਸੀ | ਇਸ ਦਾ ਖ਼ੁਸ਼ਹਾਲ ਹਿੰਦੂ ਅਤੇ ਸਿੱਖ ਫਿਰਕਾ ਲੁੱਟਿਆ-ਪੁੱਟਿਆ ਅਤੇ ਉਜਾੜਿਆ ਜਾ ਰਿਹਾ ਸੀ | ਫ਼ਿਲਮ ਸਨਅਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਰਹੀ ਸੀ | ਸਾਰੇ ਵੱਡੇ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਅਭਿਨੇਤਾ-ਅਭਿਨੇਤਰੀਆਂ, ਸੰਗੀਤਕਾਰ, ਗੀਤਕਾਰ ਅਤੇ ਗਾਇਕ ਸ਼ਹਿਰ ਛੱਡ ਕੇ ਜਾ ਰਹੇ ਸਨ | ਭਾਰਤ ਵਾਲੇ ਪਾਸਿਓਾ ਲੁੱਟੇ-ਪੁੱਟੇ ਮੁਸਲਮਾਨ ਹਿਜਰਤ ਕਰਕੇ ਲਾਹੌਰ ਜਾ ਰਹੇ ਸਨ | ਪਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਬੜੀ ਦਾਨਿਸ਼ਵਰੀ ਵਿਖਾਈ | ਸਰਹੱਦ 'ਤੇ ਹੋਣ ਦੇ ਬਾਵਜੂਦ ਪੰਜਾਬ ਦਾ ਕੋਈ ਵੀ ਦਫ਼ਤਰ ਲਾਹੌਰੋਂ ਬਾਹਰ ਨਹੀਂ ਜਾਣ ਦਿੱਤਾ | ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਨੂੰ ਖੁੱਲ੍ਹ ਕੇ ਮਦਦ ਜਾਰੀ ਕੀਤੀ ਗਈ | ਮੈਕਲੈਗਨ ਕਾਲਜ ਆਫ਼ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਨੂੰ ਮਾਲੀ ਮਦਦ ਵਧਾ ਦਿੱਤੀ ਗਈ | ਇਨ੍ਹਾਂ ਸਾਰੇ ਪ੍ਰਬੰਧਾਂ ਦੇ ਕਾਰਨ ਲਾਹੌਰ ਮੁੜ ਆਪਣੇ ਪੈਰਾਂ 'ਤੇ ਖਲੋਣ ਵਿਚ ਸਫ਼ਲ ਰਿਹਾ | ਇਹ ਸ਼ਹਿਰ ਅੱਜ ਇਕ ਕਰੋੜ ਤੋਂ ਵੱਧ ਵਸੋਂ ਵਾਲਾ ਮਹਾਂਨਗਰ ਬਣ ਚੁੱਕਿਆ ਹੈ ਅਤੇ ਪਾਕਿਸਤਾਨ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਗਿਆ ਹੈ |
ਨਿਊਯਾਰਕ
11 ਸਤੰਬਰ, 2001 ਨੂੰ ਅਮਰੀਕਾ ਦੀ ਜਿੰਦ-ਜਾਨ, ਇਸ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਉੱਪਰ ਦਹਿਸ਼ਤੀ ਹਮਲਾ ਹੋਇਆ | ਸ਼ਹਿਰ ਦੀ ਸਭ ਤੋਂ ਅਹਿਮ ਇਮਾਰਤ ਵਿਸ਼ਵ ਵਪਾਰ ਕੇਂਦਰ ਦੇ ਦੋ ਭਵਨਾਂ ਨਾਲ ਹਵਾਈ ਜਹਾਜ਼ ਜਾ ਟਕਰਾਏ | ਅਮਰੀਕਾ ਦਾ ਰੱਖਿਆ ਪ੍ਰਬੰਧ ਸਾਰੀ ਦੁਨੀਆ ਤੋਂ ਬਿਹਤਰ ਹੈ | ਰੂਸ, ਲੀਬੀਆ, ਈਰਾਨ, ਚੀਨ, ਉੱਤਰੀ ਕੋਰੀਆ ਸਮੇਤ ਕੋਈ ਵੀ ਦੇਸ਼ ਅਮਰੀਕਾ ਉੱਪਰ ਹਵਾਈ ਹਮਲਾ ਨਹੀਂ ਕਰ ਸਕਦਾ |
ਜੇਕਰ ਹਮਲਾ ਆਪਣੇ ਹੀ ਮੁਲਕ ਦੇ ਇਕ ਘਰੇਲੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋ ਜਾਏ, ਉਸ ਹਾਲਤ ਵਾਸਤੇ ਅਮਰੀਕਾ ਤਿਆਰ ਨਹੀਂ ਸੀ | ਹੋਇਆ ਇਸ ਤਰ੍ਹਾਂ ਕਿ ਕੁਝ ਵਿਦੇਸ਼ੀ ਦਹਿਸ਼ਤਗਰਦਾਂ ਨੇ ਰਿਆਸਤ ਮੈਸਾਚੂਸੈਟਸ ਦੇ ਬੋਸਟਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਲੀਫੋਰਨੀਆ ਜਾਂਦੇ ਤਿੰਨ ਵੱਡੇ ਹਵਾਈ ਜਹਾਜ਼ ਅਗਵਾ ਕਰਕੇ ਉਨ੍ਹਾਂ ਦਾ ਰੁਖ਼ ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਵੱਲ ਮੋੜ ਲਿਆ | ਇਨ੍ਹਾਂ ਵਿਚੋਂ ਦੋ ਅਮਰੀਕਾ ਦੀਆਂ ਸਭ ਤੋਂ ਵੱਧ ਅਹਿਮ ਇਮਾਰਤਾਂ ਵਿਸ਼ਵ ਵਪਾਰ ਕੇਂਦਰ ਨਾਲ ਜਾ ਟਕਰਾਏ ਅਤੇ ਸ਼ਹਿਰ ਵਿਚ ਹਾਹਾਕਾਰ ਮਚਾ ਦਿੱਤੀ | ਉਸ ਸਮੇਂ ਬਹੁਤ ਸਾਰੇ ਧਨਾਢ ਕਾਰੋਬਾਰੀ ਲੋਕਾਂ ਦਾ ਵਿਸ਼ਵਾਸ ਨਿਊਯਾਰਕ ਦੀ ਸੁਰੱਖਿਆ ਤੋਂ ਉੱਠ ਗਿਆ ਅਤੇ ਉਹ ਸ਼ਹਿਰ ਛੱਡ ਕੇ ਜਾਣ ਲੱਗੇ | ਇਹ ਹਾਲਤ ਦੋ ਕੁ ਸਾਲ ਚੱਲੀ | ਇਸ ਤੋਂ ਬਾਅਦ ਅਮੀਰ ਤਬਕੇ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਨਿਊਯਾਰਕ ਦਾ ਸਹੀ ਬਦਲ ਕੋਈ ਨਹੀਂ | ਅੱਜ ਨਿਊਯਾਰਕ ਮੁੜ ਕੇ ਦੁਨੀਆ ਦਾ ਸਭ ਤੋਂ ਰਮਣੀਕ ਸ਼ਹਿਰ ਬਣ ਕੇ ਉੱਭਰਿਆ ਹੈ | ਦੁਨੀਆ ਭਰ ਵਿਚ ਜ਼ਮੀਨਾਂ ਅਤੇ ਜਾਇਦਾਦਾਂ ਦੀਆਂ ਕੀਮਤਾਂ ਘਟੀਆ ਹੋਣਗੀਆਂ, ਪਰ ਮੈਨਹਟਨ ਵਿਚ ਨਹੀਂ |
ਅੰਮਿ੍ਤਸਰ
ਅਸੀਂ ਹੁਣ ਆਪਣੀ ਗੱਲ ਕਰੀਏ | ਅੰਗਰੇਜ਼ਾਂ ਨੂੰ ਇਲਮ ਸੀ ਕਿ ਪੰਜਾਬ ਦਾ ਦਿਲ ਕਿਸ ਸ਼ਹਿਰ ਵਾਸਤੇ ਧੜਕਦਾ ਹੈ | ਜਿਸ ਵਕਤ ਅੰਗਰੇਜ਼ਾਂ ਨੇ ਫ਼ੈਸਲਾ ਕੀਤਾ ਕਿ ਲਾਹੌਰ ਪਾਕਿਸਤਾਨ ਨੂੰ ਦੇਣਾ ਹੈ, ਉਸੇ ਹੀ ਵਕਤ ਇਹ ਵੀ ਫ਼ੈਸਲਾ ਕਰ ਲਿਆ ਕਿ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਰਾਜਧਾਨੀ ਅੰਮਿ੍ਤਸਰ ਭਾਰਤ ਨੂੰ ਦੇਣੀ ਹੈ | ਜੇ ਅੰਗਰੇਜ਼ਾਂ ਦਾ ਵੱਸ ਚਲਦਾ ਤਾਂ ਉਨ੍ਹਾਂ ਨੇ ਅੰਮਿ੍ਤਸਰ ਨੂੰ ਪੂਰਬੀ ਪੰਜਾਬ ਦੀ ਰਾਜਧਾਨੀ ਵੀ ਬਣਾ ਦੇਣਾ ਸੀ | ਰਾਜ ਪ੍ਰਬੰਧ ਦੀ ਅਦਲਾ-ਬਦਲੀ ਵੀ ਸੌਖੀ ਸੀ | ਕੇਵਲ 35 ਮੀਲ 55 ਕਿਲੋਮੀਟਰ ਦੀ ਦੂਰੀ 'ਤੇ ਹੀ ਰਿਕਾਰਡ ਤਬਦੀਲ ਕਰਨਾ ਪੈਣਾ ਸੀ | ਸ਼ੁਰੂ-ਸ਼ੁਰੂ ਵਿਚ ਪੰਜਾਬ ਦਾ ਪ੍ਰਬੰਧ ਸ਼ਿਮਲਾ ਅਤੇ ਜਲੰਧਰ ਤੋਂ ਕੀਤਾ ਜਾਂਦਾ ਰਿਹਾ | ਫਿਰ ਸਰਦਾਰ ਬਲਦੇਵ ਸਿੰਘ ਦੇ ਮਸ਼ਵਰੇ 'ਤੇ ਰਾਜਧਾਨੀ ਬਣਾਉਣ ਦਾ 1951 ਵਿਚ ਫ਼ੈਸਲਾ ਕੀਤਾ ਗਿਆ ਅਤੇ ਰਾਜਧਾਨੀ ਅੰਬਾਲਾ ਜ਼ਿਲ੍ਹੇ ਦੀ ਖਰੜ ਤਹਿਸੀਲ ਵਿਚ ਚੰਡੀਗੜ੍ਹ ਵਿਖੇ ਬਣਾਈ ਗਈ ਪਰ ਵਣਜ ਅਤੇ ਉਦਯੋਗ ਦੀ ਰਾਜਧਾਨੀ ਅੰਮਿ੍ਤਸਰ ਹੀ ਰਹੀ |
ਅੰਮਿ੍ਤਸਰ ਨੂੰ ਪਹਿਲਾ ਝਟਕਾ 1965 ਦੀ ਜੰਗ ਦੇ ਖ਼ਾਤਮੇ ਸਮੇਂ ਲੱਗਿਆ, ਜਦੋਂ ਜੰਗਬੰਦੀ ਦੇ ਸਮੇਂ ਹੀ ਪਾਕਿਸਤਾਨੀ ਹਵਾਈ ਜਹਾਜ਼ਾਂ ਨੇ ਛੇਹਰਟਾ ਦੇ ਉਦਯੋਗਿਕ ਖੇਤਰ ਵਿਚ ਭਾਰੀ ਬੰਬਾਰੀ ਕੀਤੀ | ਇਸ ਦੇ ਫਲਸਰੂਪ ਤਕਰੀਬਨ ਇਕ ਲੱਖ ਧਨਾਢ ਉਦਯੋਗਪਤੀ ਅਤੇ ਕਾਰੋਬਾਰੀ ਅੰਮਿ੍ਤਸਰੀਏ ਇਸ ਸ਼ਹਿਰ ਨੂੰ ਛੱਡ ਕੇ ਹੋਰ ਥਾੲੀਂ ਵਸ ਗਏ | ਇਸ ਦੇ ਬਾਵਜੂਦ ਥੋਕ ਵਪਾਰ ਤੇ ਉੱਨ ਦੀ ਸਨਅਤ ਦਾ ਭਾਰਤ ਦਾ ਪ੍ਰਮੁੱਖ ਕੇਂਦਰ ਅੰਮਿ੍ਤਸਰ ਹੀ ਰਿਹਾ |
ਅੰਮਿ੍ਤਸਰ ਦੇ ਨਾਲ ਧੱਕਾ 1947 ਵਿਚ ਵੀ ਹੋਇਆ | ਉਸ ਸਮੇਂ ਅੰਮਿ੍ਤਸਰ ਦੀ ਵਸੋਂ ਤਕਰੀਬਨ ਚਾਰ ਲੱਖ ਸੀ, ਜਿਸ ਵਿਚੋਂ ਅੱਧੇ ਮੁਸਲਮਾਨ ਸਨ | ਦੂਜੇ ਪਾਸੇ ਲਾਹੌਰ ਦੀ ਵਸੋਂ ਤਕਰੀਬਨ 7 ਲੱਖ ਸੀ, ਜਿਸ ਵਿਚੋਂ ਤਕਰੀਬਨ ਅੱਧੇ ਹਿੰਦੂ ਅਤੇ ਸਿੱਖ ਸਨ | ਪਾਕਿਸਤਾਨ ਬਣਨ ਦੇ ਸਮੇਂ ਤਕਰੀਬਨ ਸਾਢੇ ਤਿੰਨ ਲੱਖ ਹਿੰਦੂ ਅਤੇ ਸਿੱਖ ਲਾਹੌਰੋਂ ਹਿਜ਼ਰਤ ਕਰਕੇ ਭਾਰਤ ਆਏ ਅਤੇ ਤਕਰੀਬਨ ਦੋ ਲੱਖ ਮੁਸਲਮਾਨ ਅੰਮਿ੍ਤਸਰ ਤੋਂ ਰੁਖ਼ਸਤ ਹੋ ਕੇ ਲਾਹੌਰ ਗਏ | ਜਿਹੜੇ ਹਿੰਦੂ ਅਤੇ ਸਿੱਖ ਲਾਹੌਰ ਛੱਡ ਕੇ ਆਏ ਸਨ, ਉਹ ਮੁਕਾਬਲਤਨ ਜ਼ਿਆਦਾ ਅਮੀਰ ਸਨ | ਇਨ੍ਹਾਂ ਦੀ ਤੁਲਨਾ ਵਿਚ ਅੰਮਿ੍ਤਸਰ ਤੋਂ ਉਜੜਨ ਵਾਲੇ ਮੁਸਲਮਾਨ ਵਧੇਰੇ ਕਰਕੇ ਗ਼ਰੀਬ ਸਨ, ਕੁਝ ਅਮੀਰ ਵੀ ਸਨ | ਅੰਮਿ੍ਤਸਰ ਦੇ ਮੁਸਲਮਾਨਾਂ ਨੂੰ ਲਾਹੌਰ ਵਿਚ ਵਸਾਉਣ ਵਿਚ ਪਾਕਿਸਤਾਨ ਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਜਾਣ ਵਾਲੇ ਮਹਿਲ ਤੇ ਮਾੜੀਆਂ ਪਿੱਛੇ ਛੱਡ ਕੇ ਆਏ ਸਨ | ਭਾਰਤ ਸਿਰਫ਼ 50,000 ਲਾਹੌਰੀਆਂ ਨੂੰ ਅੰਮਿ੍ਤਸਰ ਵਿਚ ਵਸਾ ਸਕਿਆ |
ਦਿੱਲੀ ਵਿਚ ਤਕਰੀਬਨ ਡੇਢ ਲੱਖ (1,50,000) ਲਾਹੌਰੀਏ ਅਤੇ ਪੰਜ ਲੱਖ ਹੋਰ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵਸਾਇਆ ਗਿਆ | ਇਨ੍ਹਾਂ ਦੇ ਮੁੜ ਵਸੇਬੇ ਵਾਸਤੇ ਕਰੋਲ ਬਾਗ਼, ਪਟੇਲ ਨਗਰ, ਵਿਨੈ ਨਗਰ, ਅਤੇ ਲਾਜਪਤ ਨਗਰ ਜਿਹੇ ਉਪਨਗਰ ਵਸਾਏ ਗਏ, ਜਿਨ੍ਹਾਂ ਉੱਪਰ ਅਰਬਾਂ ਰੁਪਏ ਖਰਚ ਕੀਤੇ ਗਏ | ਪਰ ਪੰਜਾਬ ਦੇ ਇਕ ਵੀ ਨਗਰ ਵਿਚ ਅਜਿਹੀਆਂ ਬਸਤੀਆਂ ਵਸਾਉਣ ਦਾ ਯਤਨ ਨਹੀਂ ਕੀਤਾ ਗਿਆ | ਇੰਜ ਕਰਨ ਨਾਲ ਦਿੱਲੀ ਦੀ 1947 ਦੀ ਪੰਜ ਲੱਖ ਵਸੋਂ ਵਧ ਕੇ 11 ਲੱਖ ਹੋ ਗਈ | ਅੰਮਿ੍ਤਸਰ ਦੀ ਵਸੋਂ ਚਾਰ ਲੱਖ ਤੋਂ ਘਟ ਕੇ ਪੌਣੇ ਚਾਰ ਲੱਖ ਰਹਿ ਗਈ | ਇੰਜ ਹੋਣ ਨਾਲ ਪੰਜਾਬੀਆਂ ਦਾ ਸੱਭਿਆਚਾਰਕ ਨੁਕਸਾਨ ਵੀ ਚੋਖਾ ਹੋਇਆ | ਪਹਿਲੀ ਪੀੜ੍ਹੀ ਤਾਂ ਕੁਝ ਹੱਦ ਤਾੲੀਂ ਆਪਣੇ ਸੱਭਿਆਚਾਰ ਨਾਲ ਜੁੜੀ ਰਹੀ, ਪਰ ਦੂਜੀ ਅਤੇ ਤੀਜੀ ਪੀੜ੍ਹੀ ਪੰਜਾਬੀ ਸੱਭਿਆਚਾਰ ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਰਹਿ ਗਈ ਹੈ | ਹੁਣ ਦਿੱਲੀ ਦੇ ਨੌਜਵਾਨ ਪੰਜਾਬੀ ਵੀ ਹਿੰਦੀ ਬੋਲਦੇ ਹਨ |
ਅੰਮਿ੍ਤਸਰ ਦਾ ਸਭ ਤੋਂ ਵੱਧ ਨੁਕਸਾਨ 1978 ਤੋਂ 1997 ਦੇ ਦਰਮਿਆਨ ਪੁਲਿਸ ਅਤੇ ਖਾੜਕੂਆਂ ਦੇ ਵਿਚਕਾਰ ਚੱਲੀ ਦੋ ਦਹਾਕੇ ਲੰਬੀ ਜੰਗ ਵਿਚ ਹੋਇਆ | ਇਸ ਭਿਆਨਕ ਹਾਲਤ ਵਾਸਤੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਇ ਹੈ | ਕੋਈ ਪੁਲਿਸ ਨੂੰ ਕਸੂਰਵਾਰ ਠਹਿਰਾਉਂਦਾ ਹੈ ਅਤੇ ਕੋਈ ਖਾੜਕੂ ਤਬਕੇ ਨੂੰ | ਕਸੂਰ ਭਾਵੇਂ ਕਿਸੇ ਦਾ ਵੀ ਹੋਵੇ, ਨੁਕਸਾਨ ਅੰਮਿ੍ਤਸਰ ਦਾ ਬਹੁਤ ਹੋਇਆ | ਸ਼ਹਿਰ ਦੀ ਅੱਧੀ ਤੋਂ ਵੱਧ ਸਨਅਤ ਇਥੋਂ ਪਲਾਇਨ ਕਰ ਗਈ | ਸਭ ਤੋਂ ਵੱਧ ਨੁਕਸਾਨ ਉੱਨ ਦੀ ਸਨਅਤ ਦਾ ਹੋਇਆ | ਥੋਕ ਦਾ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ |
ਸਭ ਤੋਂ ਵੱਧ ਖੂਨ ਖਰਾਬਾ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਚ ਹੋਇਆ | ਪਰ ਅੰਮਿ੍ਤਸਰ ਦੀ ਮੁੜ ਸੁਰਜੀਤੀ ਵੀ ਸ੍ਰੀ ਹਰਿਮੰਦਰ ਸਾਹਿਬ ਨੇ ਹੀ ਕੀਤੀ ਹੈ | ਵੱਖ-ਵੱਖ ਅਨੁਮਾਨਾਂ ਅਨੁਸਾਰ ਅੱਜਕਲ੍ਹ, ਹਰ ਰੋਜ਼ 80,000 ਤੋਂ ਸਵਾ ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ | ਇਨ੍ਹਾਂ ਵਿਚੋਂ ਚੰਦ ਇਕ ਜਲਿ੍ਹਆਂਵਾਲਾ ਬਾਗ਼, ਦੁਰਗਿਆਨਾ ਮੰਦਰ, ਰਾਮ ਤੀਰਥ ਅਤੇ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਵੀ ਜਾਂਦੇ ਹਨ | ਅੰਮਿ੍ਤਸਰ ਵਿਚ ਪੂਰਾ ਦਿਨ ਬਿਤਾਉਣ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ | ਇਸੇ ਕਾਰਨ ਅੰਮਿ੍ਤਸਰ ਵਿਚ ਛੋਟੇ ਅਤੇ ਵੱਡੇ ਹੋਟਲਾਂ ਦੀ ਉਸਾਰੀ ਦੀ ਹੋੜ ਲੱਗੀ ਹੋਈ ਹੈ |
ਅੱਜ ਤੋਂ ਪੰਜ ਸਾਲ ਪਹਿਲਾਂ ਇਕ ਅੰਦਾਜ਼ਾ ਸੀ ਕਿ ਅੰਮਿ੍ਤਸਰ ਵਿਚ ਜਾਇਜ਼ ਅਤੇ ਨਾਜਾਇਜ਼ ਹੋਟਲਾਂ ਦੀ ਗਿਣਤੀ 300 ਤੋਂ ਵਧ ਗਈ ਹੈ | ਅੱਜ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ 650 ਹੋ ਚੁੱਕੀ ਹੈ | ਉਹ ਅੰਮਿ੍ਤਸਰ ਜੋ 1997 ਤਾੲੀਂ ਉਜੜਿਆ ਹੋਇਆ ਸ਼ਹਿਰ ਸੀ, ਅੱਜਕਲ੍ਹ ਵਸਦਾ-ਰਸਦਾ ਮਹਾਂਨਗਰ ਹੈ | ਅੱਜ ਦੀ ਤਾਰੀਖ ਵਿਚ ਜਿੰਨੇ ਪੰਜ ਤਾਰਾ ਅਤੇ ਚਾਰ ਤਾਰਾ ਹੋਟਲ ਅੰਮਿ੍ਤਸਰ ਵਿਚ ਹਨ, ਓਨੇ ਇਕ ਕਰੋੜ ਤੋਂ ਵੱਧ ਆਬਾਦੀ ਵਾਲੇ ਗੁਆਂਢੀ ਸ਼ਹਿਰ ਲਾਹੌਰ ਵਿਚ ਨਹੀਂ ਹਨ | ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਐੈਨੇ ਹੋਟਲ ਨਹੀਂ ਹਨ | ਅੰਮਿ੍ਤਸਰ ਦਾ ਪੰਜ ਤਾਰਾ ਹੋਟਲ ਤਾਜ ਸਵਰਨ ਦਿੱਲੀ ਤੋਂ ਉੱਤਰ-ਪੱਛਮ ਵਿਚ ਸਭ ਤੋਂ ਵੱਧ ਮਿਆਰੀ ਹੋਟਲ ਹੈ | ਅਜੇ ਹੋਰ ਕਈ ਅਮਰੀਕਨ ਅਤੇ ਯੂਰਪੀ ਚੇਨਾਂ ਦੇ ਬਿਹਤਰੀਨ ਹੋਟਲ ਅੰਮਿ੍ਤਸਰ ਵਿਚ ਬਣਨ ਜਾ ਰਹੇ ਹਨ | ਦੁਆਬਾ, ਮਾਝਾ, ਫਿਰੋਜ਼ਪੁਰ ਅਤੇ ਮੋਗਾ ਦੇ ਪ੍ਰਵਾਸੀ ਭਾਰਤੀਆਂ ਦੀ ਵੀ ਬੜੀ ਵੱਡੀ ਗਿਣਤੀ ਮੀਲਾਨ (ਇਟਲੀ), ਲੰਦਨ, ਬਰਮਿੰਘਮ (ਯੂ. ਕੇ.), ਟੋਰਾਂਟੋ (ਕੈਨੇਡਾ), ਵੈਨਕੂਵਰ (ਕੈਨੇਡਾ), ਸਾਨਫਰਾਂਸਿਸਕੋ (ਕੈਲੇਫੋਰਨੀਆ), ਲਾਸਏਾਜਲਸ (ਕੈਲੀਫੋਰਨੀਆ ਯੂ.ਐਸ.ਏ.) ਅਤੇ ਮੈਲਬੌਰਨ (ਆਸਟ੍ਰੇਲੀਆ) ਵਿਚ ਵਸੇਬਾ ਕਰ ਰਹੀ ਹੈ | ਇਨ੍ਹਾਂ ਪੰਜਾਬੀਆਂ ਦਾ ਮਨਪਸੰਦ ਹਵਾਈ ਅੱਡਾ ਅੰਮਿ੍ਤਸਰ ਹੈ | ਪਰ ਦਿੱਲੀ ਹਵਾਈ ਅੱਡੇ ਦਾ ਐਨਾ ਜ਼ੋਰ ਹੈ ਕਿ ਅੰਮਿ੍ਤਸਰ ਨੂੰ ਇਨ੍ਹਾਂ ਥਾਵਾਂ ਵਾਸਤੇ ਉਡਾਣਾਂ ਨਹੀਂ ਮਿਲ ਰਹੀਆਂ | ਜੇ ਅੰਮਿ੍ਤਸਰ ਤੋਂ ਮੀਲਾਨ, ਲੰਡਨ, ਬਰਮਿੰਘਮ, ਟੋਰਾਂਟੋ, ਵੈਨਕੂਵਰ, ਸਾਨਫਰਾਂਸਿਸਕੋ, ਲਾਸਏਾਜਲਸ, ਨਿਊਯਾਰਕ ਅਤੇ ਮੈਲਬੌਰਨ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਘੱਟ ਤੋਂ ਘੱਟ ਹਰ ਰੋਜ਼ 3000 ਤੋਂ ਵੱਧ ਸਵਾਰੀਆਂ ਅੰਮਿ੍ਤਸਰ ਪੁੱਜ ਸਕਦੀਆਂ ਹਨ | ਇਸ ਕਾਰਨ ਹੋਟਲਾਂ ਦੀ ਮੰਗ ਹੋਰ ਵੀ ਵਧੇਗੀ |
ਜੇ ਅੰਮਿ੍ਤਸਰ ਦੀਆਂ ਸਨਅਤਾਂ ਉੱਜੜ ਗਈਆਂ ਹਨ ਤਾਂ ਉਨ੍ਹਾਂ ਦੀ ਥਾਂ ਹੋਟਲ ਉਦਯੋਗ ਨੇ ਲੈ ਲਈ ਹੈ | ਪਿਛਲੀ ਸਰਕਾਰ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਵਿਰਾਸਤੀ ਮਾਰਗ ਬੇਹੱਦ ਦਿਲਕਸ਼ ਬਣਾ ਦਿੱਤਾ ਹੈ | ਇਹ ਦਿੱਖ ਭਰਾਵਾਂ ਦੇ ਢਾਬੇ ਤੋਂ ਸ਼ੁਰੂ ਹੋ ਕੇ ਸਾਬਕਾ ਮਲਿਕਾ ਵਿਕਟੋਰੀਆ ਦੇ ਬੁੱਤ (ਅੱਜਕਲ੍ਹ ਦਾ ਫੁਆਰਾ ਚੌਕ) ਅਤੇ ਬਰਾਸਤਾ ਜਲਿ੍ਹਆਂਵਾਲਾ ਬਾਗ਼ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਤਾੲੀਂ ਸੁਧਾਰੀ ਗਈ ਹੈ | ਹਰ ਇਕ ਯਾਤਰੀ ਇਸ ਦਿਲਕਸ਼ ਰਸਤੇ ਦੀਆਂ ਸਿਫ਼ਤਾਂ ਕਰ ਰਿਹਾ ਹੈ | ਜੇ ਅੰਮਿ੍ਤਸਰ ਸਫ਼ਾਈ ਦਾ ਪ੍ਰਬੰਧ ਬਿਹਤਰ ਕਰ ਲਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਸਕਦੀ ਹੈ | ਪੰਜਾਬ ਵਿਚ ਸੈਰ-ਸਪਾਟੇ ਲਈ ਇਨਕਲਾਬ ਦੀ ਨੀਂਹ ਅੰਮਿ੍ਤਸਰ ਵਿਚ ਰੱਖੀ ਜਾ ਚੁੱਕੀ ਹੈ | ਅਗਲੇ ਪੜਾਓ ਵਿਚ ਕਪੂਰਥਲਾ ਅਤੇ ਜਲੰਧਰ ਆਉਂਦੇ ਹਨ | ਕਪੂਰਥਲਾ ਦਾ ਸ਼ਾਹੀ ਮਹੱਲ ਬੜਾ ਆਕਰਸ਼ਿਕ ਹੈ | ਜਲੰਧਰ ਨੇੜੇ ਕਰਤਾਰਪੁਰ ਵਿਚ ਜੰਗ-ਏ-ਆਜ਼ਾਦੀ ਯਾਦਗਾਰ ਦੀ ਦਿੱਖ ਆਧੁਨਿਕ ਹੈ ਪਰ ਯਾਦਾਂ ਅਤੀਤ ਦੀਆਂ ਸਮੇਟੀ ਬੈਠੀ ਹੈ | ਇਸ ਨੂੰ ਅੰਮਿ੍ਤਸਰ ਦੇ ਸੈਰ-ਸਪਾਟਾ ਖੇਤਰ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ |
ਪੰਜਾਬ ਵਿਚ ਸੈਰ-ਸਪਾਟਾ ਇਨਕਲਾਬ ਦੀ ਦੂਜੀ ਕੜੀ ਜਲੰਧਰ ਤੋਂ ਸ਼ੁਰੂ ਹੋਵੇਗੀ | ਇਸ ਵਿਚ ਜੰਗ-ਏ-ਆਜ਼ਾਦੀ ਯਾਦਗਾਰ, ਜਲੰਧਰ ਸ਼ਹਿਰ ਦੇ ਪੁਰਾਤਨ ਖੇਤਰ, ਨੂਰਮਹਿਲ ਦੀ ਸਰਾਂ, ਨਕੋਦਰ ਦੇ ਮਕਬਰੇ, ਪਿੰਡ ਜਹਾਂਗੀਰ ਦੀ ਦੱਖਣੀ ਸਰਾਂ, ਸੁਲਤਾਨਪੁਰ ਲੋਧੀ ਦੇ ਗੁਰ ਅਸਥਾਨ ਅਤੇ ਕਪੂਰਥਲੇ ਦੇ ਮਹੱਲ ਸ਼ਾਮਿਲ ਹਨ |
ਫਿਲਹਾਲ ਅੰਮਿ੍ਤਸਰ ਦਾ ਸੈਰ-ਸਪਾਟਾ ਆਪਣੇ ਜੋਬਨ 'ਤੇ ਹੈ | ਪੁਰਾਣੇ ਟਾਊਨ ਹਾਲ ਨੂੰ ਅੰਮਿ੍ਤਸਰ ਨਿਗਮ ਤੋਂ ਖਾਲੀ ਕਰਵਾ ਕੇ ਉਥੇ ਵੰਡ ਦਾ ਅਜਾਇਬ ਘਰ ਬਣਾਇਆ ਜਾ ਰਿਹਾ ਹੈ | ਇਹ ਅਜਾਇਬ ਘਰ ਅਜੇ ਨਵਾਂ ਹੈ, ਅਧੂਰਾ ਹੈ, ਪਰ ਯਾਤਰੂਆਂ ਨੂੰ ਬਾਖੂਬੀ ਖਿੱਚ ਰਿਹਾ ਹੈ | ਅੰਮਿ੍ਤਸਰ ਦਾ ਗੋਬਿੰਦਗੜ੍ਹ ਕਿਲ੍ਹਾ ਫ਼ੌਜ ਨੇ ਖਾਲੀ ਕਰ ਦਿੱਤਾ ਹੈ ਅਤੇ ਉਸ ਨੂੰ ਬਤੌਰ ਅਜਾਇਬ ਘਰ ਤਾਮੀਰ ਕੀਤਾ ਜਾ ਰਿਹਾ ਹੈ | ਇਥੇ ਕੋਹਿਨੂਰ ਹੀਰਾ ਤਾਂ ਨਹੀਂ ਸੁਸ਼ੋਭਿਤ ਕੀਤਾ ਜਾ ਸਕਦਾ, ਪਰ ਉਸ ਦੀ ਨਕਲ ਇਥੇ ਪ੍ਰਦਰਸ਼ਿਤ ਕੀਤੀ ਗਈ ਹੈ | ਅਫ਼ਗਾਨਿਸਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰ ਤੋਪ 'ਜ਼ਮਜ਼ਮ' ਦਾ ਇਕ ਨਮੂਨਾ ਵੀ ਇਥੇ ਪ੍ਰਦਰਸ਼ਿਤ ਕੀਤਾ ਗਿਆ ਹੈ | ਇਹ ਕਿਲ੍ਹਾ ਵੀ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣ ਚੁੱਕਿਆ ਹੈ | ਅੰਮਿ੍ਤਸਰ ਦਾ ਫ਼ੌਜੀ ਅਜਾਇਬ ਘਰ ਸ਼ਹਿਰ ਤੋਂ ਕਾਫ਼ੀ ਦੂਰ ਹੈ ਪਰ ਸੈਲਾਨੀ ਉਥੇ ਵੀ ਪੁੱਜ ਰਹੇ ਹਨ | ਮੈਨੂੰ ਹੈਰਾਨੀ ਹੈ ਕਿ ਅੰਮਿ੍ਤਸਰ ਦਾ 'ਸਾਡਾ ਪਿੰਡ' ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ |
ਮੁੱਕਦੀ ਗੱਲ ਇਹ ਹੈ ਕਿ ਅੰਮਿ੍ਤਸਰ ਇਕ ਸੈਰ-ਸਪਾਟੇ ਦੇ ਇਨਕਲਾਬ ਵਿਚੋਂ ਦੀ ਗੁਜ਼ਰ ਰਿਹਾ ਹੈ | ਇਸ ਪਵਿੱਤਰ ਸ਼ਹਿਰ ਦੀ ਖਿੱਚ ਦਾ ਕੇਂਦਰੀ ਬਿੰਦੂ ਸ੍ਰੀ ਹਰਿਮੰਦਰ ਸਾਹਿਬ ਹੈ, ਜੋ ਦਰਸ਼ਕਾਂ ਵਾਸਤੇ ਚੰੁਬਕ ਦਾ ਕੰਮ ਕਰ ਰਿਹਾ ਹੈ | ਹਾਲ ਦੀ ਘੜੀ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਰ ਮਹੀਨੇ ਦੋ ਲੱਖ ਸਵਾਰੀਆਂ ਉਤਰਦੀਆਂ ਹਨ, ਜੋ ਵਧ ਕੇ ਤਿੰਨ ਲੱਖ ਹੋ ਸਕਦੀਆਂ ਹਨ | ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੰਮਿ੍ਤਸਰ ਦੁਨੀਆ ਦੇ ਮਹਾਨ ਸ਼ਹਿਰਾਂ ਵਿਚੋਂ ਇਕ ਹੈ | ਹੁਣ ਉਸ ਦੇ ਹੋਰ ਚੰਗੇ ਦਿਨਾਂ ਦਾ ਆਗਾਜ਼ ਹੋ ਰਿਹਾ ਹੈ |

harjapaujla@gmail.com


ਖ਼ਬਰ ਸ਼ੇਅਰ ਕਰੋ

ਵਿਦਾਈ

ਵਿਦਾਈ ਦੀ ਗੱਲ ਕਰਦਿਆਂ ਭਾਵੁਕ ਜਿਹਾ ਮਾਹੌਲ ਬਣ ਜਾਂਦਾ ਹੈ | ਹਰ ਕੋਈ ਕਿਸੇ ਭੈਣ ਜਾਂ ਧੀ ਦੀ ਵਿਦਾਈ ਨੂੰ ਯਾਦ ਕਰਦਾ ਹੈ ਜਾਂ ਫਿਰ ਬਹੁਤ ਹੀ ਭਾਵੁਕਤਾ ਭਰਪੂਰ ਦੇਖੀ ਗਈ ਵਿਦਾਈ ਨੂੰ | ਹਰ ਔਰਤ ਆਪਣੀ ਵਿਦਾਇਗੀ ਦੇ ਪਲਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਰਹਿੰਦੀ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ | ਪੇਕੇ ਘਰ ਦੇਹੜੀ 'ਤੇ ਪੈਰ ਰੱਖਦਿਆਂ ਵਿਦਾਈ ਦੇ ਪਲ ਦਿਲ ਤੇ ਦਿਮਾਗ 'ਚ ਜ਼ਰੂਰ ਆਉਂਦੇ ਹਨ ਫਿਰ ਭਾਂਵੇ ਔਰਤ ਬੁੜ੍ਹੀ ਕਿਉਂ ਨਾ ਹੋ ਗਈ ਹੋਵੇ | ਸੰਨ 2010 ਵਿਚ ਜਦੋਂ ਮਾਸੀ ਜੀ ਦੇ ਬੇਟੇ ਦਾ ਵਿਆਹ ਸੀ ਤਾਂ ਵੀਰੇ ਦਾ ਸਾਲਾ (ਨਵੀਂ ਭਾਬੀ ਦਾ ਭਾਈ) ਪਹਿਲਾਂ ਬਹੁਤ ਨੱਚਿਆ | ਖੂਬ ਨੱਚ-ਨੱਚ ਉਸ ਨੇ ਭੈਣ ਦੇ ਵਿਆਹ ਦੀ ਖੁਸ਼ੀ ਮਨਾਈ ਪਰ ਵਿਦਾਇਗੀ ਪਲਾਂ ਵਿਚ ਜਿੰਨਾ ਰੋਇਆ ਮੈਂ ਕਦੇ ਕਿਸੇ ਨੂੰ ਐਨਾ ਰੋਂਦੇ ਹੋਏ ਨਹੀਂ ਦੇਖਿਆ | ਉਸ ਨੂੰ ਦੇਖ ਕੇ ਮੇਰੀ ਮਾਂ ਅਤੇ ਮਾਸੀ ਜੀ ਵੀ ਰੋਣ ਲੱਗ ਗਏ | ਉਦੋਂ ਵਿਦਾਇਗੀ ਦੇ ਅਰਥ ਮੈਨੂੰ ਨਹੀਂ ਸੀ ਪਤਾ | ਮੈਂ ਮਾਂ ਤੇ ਮਾਸੀ ਨੂੰ ਕਿਹਾ, 'ਕਿਉਂ ਰੋਨੇ ਓ ਮਾਂ ਤੇ ਮਾਸੀ ਆਪਾਂ ਤਾਂ ਭਾਬੀ ਲੈ ਕੇ ਚੱਲੇ ਆ |' ਪਰ ਅੱਜ ਮੈਨੂੰ ਮੇਰੀ ਮਾਂ ਦੇ ਰੋਣ ਦਾ ਅਹਿਸਾਸ ਹੁੰਦਾ ਹੈ | ਕਿਉਂਕਿ ਉਸ ਸਮੇਂ ਮੇਰੀ ਮਾਂ ਨੂੰ ਪਤਾ ਸੀ ਕਿ ਕੁਝ ਸਾਲਾਂ ਬਾਅਦ ਮੈਂ ਵੀ ਆਪਣੀ ਬੇਟੀ ਨੂੰ ਵਿਦਾ ਕਰਨਾ ਹੈ |
ਕਹਿੰਦੇ ਨੇ ਕਿ ਧੀ ਜੰਮੇ ਤੇ ਕੋਈ ਖੁਸ਼ੀ ਨਹੀਂ ਮਨਾਉਂਦਾ ਮੇਰੀ ਤੁੱਛ ਸੋਚ ਮੁਤਾਬਿਕ ਸ਼ਾਇਦ ਤਾਂ ਹੀ ਨਹੀਂ ਮਨਾਉਂਦੇ ਕਿ ਧੀ ਤਾਂ ਬੇਗਾਨਾ ਧਨ ਹੈ ਸਾਡੇ 'ਚ ਪਿਆਰ ਪਾ ਕੇ ਇਸ ਨੇ ਬੇਗਾਨੀ ਹੋ ਜਾਣਾ ਹੈ | ਜਦੋਂ ਕਦੇ ਛੋਟੇ ਹੁੰਦੇ ਕਹਿ ਦੇਣਾ 'ਮਾਂ ਮੈਂ ਨੀਂ ਵਿਆਹ ਕਰਾਉਣਾ' ਮਾਂ ਨੇ ਕਹਿ ਦੇਣਾ, 'ਪੁੱਤ ਧੀਆਂ ਤਾਂ ਰਾਜੇ ਮਹਾਰਾਜੇ ਨੇ ਨੀਂ ਰੱਖੀਆਂ ਅਸੀਂ ਤਾਂ ਆਮ ਬੰਦੇ ਆਂ |' ਜਦੋਂ ਮੇਰੇ ਵਿਆਹ ਬਾਰੇ ਮਾਂ ਨੇ ਜਾਂ ਕਿਸੇ ਹੋਰ ਦੋਸਤ-ਮਿੱਤਰ, ਰਿਸ਼ਤੇਦਾਰ ਨੇ ਗੱਲ ਕਰਨੀ ਤਾਂ ਮੈਂ ਸੋਚਣਾ ਜੇ ਦੋ ਕੁ ਸਾਲ ਮਾਂ ਕੋਲ ਹੋਰ ਲੰਘ ਜਾਣ ਤਾਂ ਵਧੀਆ ਕਿਉਂਕਿ ਹੁਣ ਥੋੜਾ-ਥੋੜਾ ਅਹਿਸਾਸ ਹੋਣ ਲੱਗਾ ਸੀ ਕਿ ਵਿਆਹ ਮਤਲਬ ਆਪਣਾ ਘਰ ਛੱਡ ਕੇ ਜਾਣਾ | ਪਰ ਧੀ ਤੇ ਫ਼ਸਲ ਕਦੋਂ ਕਿਸ ਨੇ ਘਰ ਰੱਖੀਆਂ ਨੇ?
ਦੇਖ-ਪਰਖ ਤੋਂ ਬਾਅਦ ਮੰਗਣੇ ਦਾ ਦਿਨ ਰੱਖ ਦਿੱਤਾ ਗਿਆ ਅਤੇ ਨਾਲ ਦੀ ਨਾਲ ਹੀ ਵਿਆਹ ਦਾ ਦਿਨ ਵੀ ਪੱਕਾ ਕਰ ਦਿੱਤਾ ਗਿਆ | ਬੰਨ੍ਹੇ ਦਿਨ ਕਦ ਰੁਕੇ ਨੇ? ਜਿਉਂ-ਜਿਉਂ ਦਿਨ ਘਟਣ ਲੱਗੇ ਤਿਉਂ-ਤਿਉਂ ਮਨ 'ਚ ਬੈਰਾਗ ਦੀ ਭਾਵਨਾ ਪੈਦਾ ਹੁੰਦੀ ਗਈ | ਕਦੇ ਤਾਂ ਇੰਝ ਹੋਣਾ ਰਾਤ ਨੂੰ ਜਾਗ ਆ ਜਾਣੀ ਫਿਰ ਨੀਂਦ ਨਾ ਆਉਣੀ ਮਨ 'ਚ ਬਹੁਤ ਕਿਸਮ ਦੇ ਸਵਾਲ ਉੱਠਣੇ, 'ਨਵਾਂ ਘਰ ਕਿਵੇਂ ਦਾ ਹੋਊ? ਉੱਥੋਂ ਦਾ ਮਾਹੌਲ ਕਿਵੇਂ ਦਾ ਹੋਊ?' ਪਤਾ ਨੀ ਮੇਰੇ ਤੋਂ ਮਾਹੌਲ ਮੁਤਾਬਿਕ ਆਪਣੇ-ਆਪ ਨੂੰ ਢਾਲਿਆ ਵੀ ਜਾਊ ਜਾਂ ਨਹੀਂ? 'ਇਸ ਤਰ੍ਹਾਂ ਦੇ ਬਹੁਤ ਕਿਸਮ ਦੇ ਸਵਾਲ ਮਨ 'ਚ ਉੱਠਦੇ ਤੇ ਦੱਬ ਜਾਂਦੇ | ਕਈ ਵਾਰ ਚੋਰੀ-ਚੋਰੀ ਰੋ ਵੀ ਲੈਣਾ ਪਰ ਜਦੋੋਂ ਮਾਂ, ਮਾਸੀਆ, ਮਾਮੀਆਂ ਨੂੰ ਦੇਖਣਾ ਫਿਰ ਸੋਚਣਾ ਕਿ ਇਹ ਵੀ ਤਾਂ ਆਪਣਾ ਘਰ ਛੱਡ ਕੇ ਆਏ ਨੇ ਤੇ ਹੁਣ ਕਦੇ ਪੇਕਿਆ ਦਾ ਜ਼ਿਕਰ ਵੀ ਨਹੀਂ ਕਰਦੇ | ਇਸ ਤਰ੍ਹਾਂ ਸੋਚਦੇ ਹੋਏ ਪ੍ਰਮਾਤਮਾ ਦਾ ਧੰਨਵਾਦ ਕਰਨ ਦਾ ਮਨ ਕਰਨਾ ਕਿ ਵਾਹਿਗੁਰੂ ਨੇ ਔਰਤਾਂ ਨੂੰ ਕਿੰਨੀਆਂ ਵੱਖਰੀਆਂ ਸ਼ਕਤੀਆਂ ਨਾਲ ਨਿਵਾਜਿਆ ਹੈ ਜੋ ਕਿਸੇ ਓਪਰੇ ਘਰ ਜਾ ਕੇ ਕਿੰਝ ਉਸ ਮੁਤਾਬਿਕ ਢਲ਼ ਜਾਂਦੀਆ ਨੇ ਤੇ ਕਿਵੇਂ ਸਾਰੀ ਜ਼ਿੰਦਗੀ ਉਸ ਘਰ ਨੂੰ ਸਮਰਪਿਤ ਰਹਿੰਦੀਆਂ ਨੇ?
ਮੰਗਣੇ ਦਾ ਮਿੱਥਿਆ ਦਿਨ ਆ ਗਿਆ | ਸਾਰੇ ਬਹੁਤ ਖੁਸ਼ ਸਨ | ਮੇਰੇ ਮਨ ਵਿਚ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਚਾਹਨਾ ਸੀ | ਨਵੇਂ ਮਹਿਮਾਨ ਘਰ ਪਹੁੰਚੇ ਮੰਗਣੇ ਦੀ ਰਸਮ ਹੋਈ ਥੋੜ੍ਹਾ ਜਿਹਾ ਨੱਚਣ-ਕੁੱਦਣ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਖੁਸ਼ੀ-ਖੁਸ਼ੀ ਅਲਵਿਦਾ ਕਹਿ ਕੇ ਵਾਪਸ ਪਰਤ ਗਿਆ | ਮੇਰਾ ਛੋਟਾ ਭਰਾ ਦੀਪੀ ਮੈਨੂੰ ਖਿਝਾ ਰਿਹਾ ਸੀ, 'ਦੀਦੀ ਤੁਸੀਂ ਰੋਏ ਕਾਹਤੋਂ ਨੀ?' ਮੈਂ ਕਿਹਾ, 'ਅੱਜ ਕਿਹੜਾ ਮੈਂ ਸਹੁਰੇ ਜਾਣਾ ਸੀ ਮੈਂ ਕਿਉਂ ਰੋਂਦੀ?' ਸਾਰੇ ਰਿਸ਼ਤੇਦਾਰ ਕੋਲ ਬੈਠੇ ਉੱਚੀ-ਉੱਚੀ ਹੱਸਣ ਲੱਗੇ | ਮੰਗਣੇ ਵਾਲੇ ਦਿਨ ਮੈਂ ਬਿਲਕੁਲ ਵੀ ਭਾਵੁਕ ਨਹੀਂ ਸੀ ਸ਼ਾਇਦ ਦੀਪੀ ਨੂੰ ਹਾਸੇ 'ਚ ਬੋਲੀ ਗੱਲ ਸੱਚ ਸੀ | ਹਫ਼ਤੇ ਬਾਅਦ ਚਿੱਠੀ ਤੋਰੀ ਗਈ | ਸਕੇ-ਸੰਬੰਧੀਆਂ ਨੂੰ ਡੱਬੇ ਦੇਣ ਲਈ ਮਠਿਆਈ ਘਰੇ ਬਣਵਾਈ ਗਈ | ਹਰ ਵੇਲੇ ਘਰ 'ਚ ਰੌਣਕ ਰਹਿੰਦੀ | ਆਂਢ-ਗੁਆਂਢ ਦੀਆਂ ਔਰਤਾਂ ਮੇਰੀ ਮਾਂ ਨਾਲ ਮਿਲ ਕੇ ਗੀਤ ਗਾਉਂਦੀਆਂ :-
'ਲੰਮੀਏ ਤੇ ਲੱਝੀਏ ਲਾਲ ਖੰਜੂਰੇ
ਕਿਹਨੇ ਵਰ ਟੋਹਲਿਆ ਨੀ ਦੂਰ ਏ....
ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ
ਉਹਨੇ ਵਰ ਟੋਹਲਿਆ ਨੀ ਦੂਰ ਏ ...'

ਐਨੇ ਬੋਲ ਸੁਣਨ ਦੀ ਦੇਰ ਸੀ, ਮੈਂ ਹਉਕੇ ਲੈ ਕੇ ਰੋਣ ਲੱਗੀ | ਸਾਰੇ ਮੈਨੂੰ ਸਮਝਾਉਣ ਲੱਗੇ ਕੇ 'ਪੁੱਤ ਤੂੰ ਉੱਥੇ ਚੱਲੀ ਆਂ ਜਿੱਥੇ ਜਾਣ ਲਈ ਲੋਕ ਲੱਖਾਂ ਰੁਪਏ ਲਾਉਂਦੇ ਨੇ ਤੂੰ ਰੋਨੀ ਕਿਉਂ ਏ?' ਤੁਸੀਂ ਸਾਰੇ ਇੱਥੇ ਹੋਊਾਗੇ ਤੇ ਮੈਂ ਐਨੀ ਦੂਰ ਸੱਤ ਸਮੁੰਦਰੋਂ ਪਾਰ ਪਤਾ ਨਹੀਂ ਕਿੰਨੇ ਸਮੇਂ ਬਾਅਦ ਆਇਆਂ ਕਰੂੰ?' ਏਨਾ ਕਹਿ ਮੈਂ ਰੋਣ ਲੱਗੀ | ਜਸਵੀਰ ਮਾਸੀ ਨੇ ਭਾਵੁਕ ਗੀਤ ਬੰਦ ਕਰਵਾ ਦਿੱਤਾ | 'ਏ ਕੰਵਲ ਤੂੰ ਰੋਨੀ ਕਿਉਂ ਐ ਦੇਖ ਸਾਡੇ 'ਚੋਂ ਕੋਈ ਰੋਂਦਾ ?' ਮੇਰੇ ਮਾਮਾ ਜੀ ਦੇ ਬੇਟੇ ਨੇ ਕਿਹਾ 'ਵੀਰੇ ਤੁਸੀਂ ਕਿਹੜਾ ਸੁਹਰੇ ਜਾਣਾ?' ਮੈਂ ਇਕਦਮ ਵੀਰੇ ਨੂੰ ਕਿਹਾ | 'ਤੈਨੂੰ ਤਾਂ ਵਿਦਾ ਕਰਨਾ ਆ ਜੇ ਅਸੀਂ ਨੀ ਜਾਣਾ, ਤੂੰ ਦੇਖੀ ਜਦ ਤੂੰ ਵਿਦਾ ਹੋਊਾਗੀ, ਮੈਂ ਜਮਾ ਨੀ ਰੋਣਾ ਤੂੰ ਕੰਨ ਬਹੁਤ ਖਾਨੀ ਆ ਇਸ ਲਈ ਤੈਨੂੰ ਏਨੀ ਦੂਰ ਵਿਆਹ ਰਹੇ ਆਂ' ਵੀਰੇ ਦੀ ਐਨੀ ਗੱਲ ਸੁਣ ਮੈਂ ਹੋਰ ਉੱਚੀ-ਉੱਚੀ ਰੋਣ ਲੱਗੀ | ਮਾਂ ਨੇ ਚੁੱਪ ਕਰਵਾਇਆ 'ਪੁੱਤ ਚੁੱਪ ਕਰ ਤੈਨੂੰ ਵਿਆਹ ਤੱਕ ਇਨ੍ਹਾਂ ਨੇ ਰਵਾ-ਰਵਾ ਪਤਲੀ ਕਰ ਦੇਣਾ | ਚੁੱਪ ਕਰ ਮੇਰੀ ਸਿਆਣੀ ਧੀ |'
ਜਿਉਂ-ਜਿੳਾੁ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਮੇਰੀ ਭੁੱਖ ਘਟਦੀ ਗਈ | ਬੋਲਣ ਦਾ ਵੀ ਘੱਟ ਹੀ ਜੀਅ ਕਰਦਾ | ਜਿਸ ਦਿਨ ਮਹਿੰਦੀ ਦੀ ਰਸਮ ਸੀ ਸਾਰੀਆਂ ਭਾਬੀਆਂ, ਭੈਣਾਂ ਸਾਡੇ ਘਰ ਇਕੱਠੀਆਂ ਹੋ ਮਹਿੰਦੀ ਲਗਵਾ ਰਹੀਆਂ ਸਨ | ਮਾਸੀ ਜੀ ਦੀ ਨੂੰ ਹ ਜਗਜੀਤ ਭਾਬੀ ਨੇ ਮੈਨੂੰ ਭਾਵੁਕ ਜਿਹੀ ਹੁੰਦੀ ਦੇਖ ਕਿਹਾ 'ਦੀਦੀ ਤੁਸੀਂ ਰੋਇਆ ਨਾ ਕਰੋ ਦੇਖੋ ਜਦ ਮੈਂ ਵਿਦਾ ਹੋ ਕੇ ਆਈ ਸੀ ਮੈਂ ਬਿਲਕੁਲ ਨੀ ਸੀ ਰੋਈ ਥੋਨੂੰ ਪਤਾ ਨੀ ਆ |' ਮੈਂ ਸੋਚ ਰਹੀ ਸੀ ਕਿ ਸਾਰੇ ਜਣੇ ਬਹੁਤ ਦਲੇਰ ਨੇ ਮੈਂ ਹੀ ਆ ਕਮਜ਼ੋਰ ਦਿਲ | ਮੇਲ ਵਾਲਾ ਦਿਨ ਆ ਗਿਆ ਸੀ | ਕੁਆਰੀ ਧੀ ਦੇ ਰੂਪ 'ਚ ਮੇਰਾ ਮੇਰੇ ਪੇਕੇ ਪਰਿਵਾਰ 'ਚ ਆਖਰੀ ਦਿਨ | ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ | ਸਾਰੇ ਪਿੰਡ ਦੇ ਲੋਕ, ਦੋਸਤ-ਮਿੱਤਰ, ਰਿਸ਼ਤੇਦਾਰ ਆ ਰਹੇ ਸਨ | ਅੱਜ ਮੇਰੇ ਵੱਲ ਦੇਖਣ ਦਾ ਸਭ ਦਾ ਨਜ਼ਰੀਆ ਹੋਰ ਸੀ | ਸਾਰੇ ਬਜ਼ੁਰਗ ਮੇਰਾ ਸਿਰ ਪਰੋਸ ਕੇ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਸਨ | ਪਾਠ ਦੀ ਸਮਾਪਤੀ ਤੋਂ ਬਾਅਦ ਢੋਲ-ਢਮੱਕੇ ਨਾਲ ਨਾਨਕਾ ਪਰਿਵਾਰ ਆਇਆ | ਘੰਟਾ ਕੁ ਬਾਅਦ ਇਸੇ ਤਰ੍ਹਾਂ ਸਾਰੀਆ ਮਾਸੀਆਂ ਆਈਆਂ | ਘਰ 'ਚ ਖੂਬ ਰੌਣਕ ਸੀ |
ਸਰਦੀਆਂ ਦੇ ਦਿਨ ਛੋਟੇ ਹੋਣ ਕਰਕੇ ਪੰਜ ਕੁ ਵਜੇ ਹੀ ਮੂੰਹ ਹਨ੍ਹੇਰਾ ਜਿਹਾ ਹੋਣ ਲੱਗਦਾ ਹੈ | ਮਾਂ ਨੇ ਮੈਨੂੰ ਬੰਨ੍ਹ ਦੀ ਰਸਮ ਲਈ ਤਿਆਰ ਹੋਣ ਲਈ ਕਿਹਾ | ਵਿਆਹ 'ਚ ਇਕੱਠ-ਮੱਠ ਕਰ ਕੇ ਸਾਰੇ ਕੱਪੜੇ ਮਠਿਆਈਆਂ ਵਾਲੇ ਕਮਰੇ 'ਚ ਅਟੈਚੀਆ 'ਚ ਪਏ ਸਨ | ਕਮਰੇ 'ਚ ਵੜਦੇ ਹੀ ਮੇਰੇ ਹੰਝੂਆਂ ਦਾ ਐਸਾ ਬੰਨ੍ਹ ਟੁੱਟਿਆ ਸਾਹ ਨਾਲ ਸਾਹ ਰਲਾਉਣਾ ਔਖਾ ਹੋ ਗਿਆ | ਜਸਵੀਰ ਮਾਸੀ ਮੇਰੇ ਰੋਣ ਦੀ ਆਵਾਜ਼ ਸੁਣ ਅੰਦਰ ਆ ਗਏ | ਚੁੱਪ ਕਰਵਾਉਂਦੇ ਆਪ ਵੀ ਰੋਣ ਲੱਗੇ | ਮਾਂ ਨੇ ਅੰਦਰ ਆ ਥੋੜ੍ਹਾ ਸਖ਼ਤਾਈ ਨਾਲ ਕਿਹਾ, 'ਕੀ ਐ ਕੰਵਲ ਸਾਰੇ ਰਿਸ਼ਤੇਦਾਰ ਚਾਅ ਲਾਡ ਕਰ ਰਹੇ ਨੇ ਤੂੰ ਰੋਈ ਜਾਨੀ ਆਂ, ਐਾਵੇ ਨੀ ਮਨ ਖਰਾਬ ਕਰੀਦਾ |' ਮਾਂ ਨੂੰ ਥੋੜ੍ਹਾ ਗੁੱਸੇ 'ਚ ਦੇਖ ਮੈਂ ਚੁੱਪ ਕਰ ਗਈ | ਬੰਨ੍ਹ ਦੀ ਰਸਮ ਸਮੇਂ ਖੱਬੇ ਪਾਸਿਓਾ ਮਾਂ ਸੱਜੇ ਪਾਸਿਓਾ ਦੀਪੀ ਮੈਨੂੰ ਫੜ੍ਹੀ ਜਾ ਰਹੇ ਸਨ | ਸਭ ਨੇ ਚਾਅ ਤੇ ਹੁਲਾਮ ਨਾਲ ਬੰਨ੍ਹ ਲਾਇਆ | ਜਾਗੋ 'ਤੇ ਦੀਪੀ ਆਪ ਬੋਲੀਆਂ ਪਾ-ਪਾ ਨੱਚਿਆ | ਮੈਂ ਪਹਿਲੀ ਵਾਰ ਇਹਨੂੰ ਬੋਲੀਆਂ ਪਾਉਂਦੇ ਸੁਣਿਆ ਸੀ | ਜਿਸ ਤਰ੍ਹਾਂ ਭੰਗੜਾ ਪਾ ਰਿਹਾ ਸੀ ਮੇਰੇ ਵਿਆਹ ਦਾ ਚਾਅ ਉਜਾਗਰ ਕਰ ਰਿਹਾ ਉਸ ਤਰ੍ਹਾਂ ਇਹ ਆਪਣਾ ਹੁਲਾਸ ਪ੍ਰਗਟ ਕਰ ਰਿਹਾ ਸੀ | ਪਾਪਾ ਦੇ ਦੋਸਤ, ਮੇਰੇ ਸਾਰੇ ਵੀਰੇ ਭਾਬੀਆਂ, ਸਹੇਲੀਆਂ ਢੋਲ 'ਤੇ ਬੋਲੀਆਂ ਪਾ-ਪਾ ਨੱਚੇ | ਡੀ.ਜੇ. ਦੀ ਰਿਵਾਇਤ ਨੂੰ ਬਹੁਤ ਲੇਟ ਸ਼ੁਰੂ ਕੀਤਾ | ਮੈਨੂੰ ਛੇਤੀ ਸੌਣ ਦੀ ਹਦਾਇਤ ਕੀਤੀ ਗਈ ਤਾਂ ਜੋ ਅਗਲੇ ਦਿਨ ਚਿਹਰੇ 'ਤੇ ਥਕਾਵਟ ਨਾ ਦਿਸੇ | ਪਰ ਦੀਪੀ, ਮਾਂ ਤੇ ਮੋਹਤਬਰ ਰਿਸ਼ਤੇਦਾਰ ਸਾਰੀ ਰਾਤ ਜਾਗਦੇ ਰਹੇ | ਬਰਾਤ ਦੀ ਆਓ ਭਗਤ ਦੀ ਤਿਆਰੀ ਕਰਦੇ ਰਹੇ |
ਵਿਆਹ ਵਾਲੇ ਦਿਨ ਦੀ ਸਵੇਰ ਹੋਈ | 'ਉੱਠ ਪੁੱਤ, ਚਾਰ ਵੱਜਗੇ |' ਮਾਂ ਨੇ ਉਠਾਇਆ | ਮਾਂ ਗਰਮ ਪਾਣੀ ਦਾ ਗਿਲਾਸ ਫੜ੍ਹੀ ਖੜ੍ਹੇ ਸਨ | ਮੈਂ ਮਾਂ ਨੂੰ ਦੇਖਦੇ ਹੀ ਭਾਵੁਕ ਹੋ ਗਈ ਕਿਉਂਕਿ ਪਤਾ ਸੀ ਕਿ ਅੱਜ ਆਖਰੀ ਦਿਨ ਸੀ ਜਦ ਮੇਰੀ ਮਾਂ ਨੇ ਉਠਾਉਣਾ ਸੀ | ਕੱਲ੍ਹ ਤੋਂ ਕਿਸ ਨੇ ਕਿਵੇਂ ਉਠਾਉਣਾ ਸੀ ਕੁਝ ਨਹੀਂ ਸੀ ਪਤਾ | ਜਦੋਂ ਅੱਖ 'ਚ ਇਕ ਹੰਝੂ ਗਿਰਿਆ ਮਾਂ ਨੇ ਮੇਰੇ ਸਿਰ੍ਹਾਣੇ ਬੈਠ ਦਿਲਾਸਾ ਦਿੱਤਾ | ਪੁੱਤ ਘਰ ਬਦਲਿਆ ਜਾਣਾ ਮਾਂ ਤਾਂ ਨੀ ਬਦਲਣੀ, ਘਰੋਂ ਰਿਸ਼ਤਾ ਤਾਂ ਨੀ ਟੁੱਟਣਾ ਤੂੰ ਦੇਖ ਫੋਨਾਂ ਨੇ ਦੁਨੀਆ ਨੂੰ ਕੋਲ-ਕੋਲ ਕਰਤਾ ਜਦ ਮਰਜ਼ੀ ਫੋਨ ਕਰ ਲਿਆ ਕਰੀਂ ਜਦ ਮਰਜ਼ੀ ਆ ਜਾਇਆ ਕਰੀਂ ਉੱਠ ਮੇਰੀ ਧੀ ਨ੍ਹਾਈ ਧੋਈ ਕਰੀਏ ਪੁੱਤ |' ਮਾਂ ਦੀ ਗੱਲ ਨੇ ਮਨ ਕੈੜਾ ਕਰ ਦਿੱਤਾ | ਨ੍ਹਾਈ ਧੋਈ ਸਮੇਂ ਸੱਤ ਸੁਹਾਗਣਾ ਮੇਰੇ ਆਲੇ-ਦੁਆਲੇ ਖੜ੍ਹ ਗਈਆਂ | ਜਿਹੜੀ ਮਾਂ ਨੇ ਪਾਲਿਆ, ਪੜ੍ਹਾਇਆ ਉਹ ਮਾਂ ਮੈਨੂੰ ਦਿਖੀ ਨੀ | 'ਮਾਂ ....ਮਾਂ....ਮਾਂ... ਏਧਰ ਆਓ ਪਹਿਲਾਂ ਸ਼ਗਨ ਤੁਸੀਂ ਕਰੋ | 'ਮਾਂ ਨੂੰ ਪਤਾ ਸੀ ਉਨ੍ਹਾਂ ਨੇ ਕੋਈ ਸਵਾਲ ਨੀ ਕੀਤਾ | ਮਾਣ ਨਾਲ ਸ਼ਗਨ ਕੀਤਾ | ਇੱਥੇ ਵੀ ਰੌਣਾ ਨਿਕਲਣਾ ਲਾਜ਼ਮੀ ਸੀ | ਕਰਮਜੀਤ ਮਾਸੀ ਦੇ ਬੋਲ ਅਜੇ ਵੀ ਚੇਤੇ ਨੇ 'ਪੁੱਤ ਵਿਆਹ ਮਤਲਬ ਧੀ ਦਾ ਦੂਜਾ ਜਨਮ ਜਦੋਂ ਨਵਜਨਮੇ ਬੱਚੇ ਨੂੰ ਪਹਿਲੀ ਵਾਰ ਨਹਾਉਂਦੇ ਨੇ ਤਾਂ ਦਹੀਂ ਨਾਲ ਨਹਾਉਂਦੇ ਨੇ ਪੁੱਤ ਅੱਜ ਤੇਰਾ ਵੀ ਦੂਜਾ ਜਨਮ ਹੋਇਆ ਧੀ ਦੇ ਰੂਪ 'ਚ ਤੂੰ ਸਾਨੂੰ ਬਹੁਤ ਖੁਸ਼ੀ ਦਿੱਤੀ ਆ ਬੱਸ ਨੂੰ ਹ ਦੇ ਰੂਪ 'ਚ ਵੀ ਸਾਡਾ ਐਾਵੇ ਹੀ ਮਾਣ ਵਧਾੲੀਂ |' ਮਾਸੀ ਦੇ ਬੋਲ ਐਨੀ ਦਿਲ ਦੀ ਗਹਿਰਾਈ 'ਚੋਂ ਨਿਕਲੇ ਸਨ ਮੈਂ ਸ਼ਾਇਦ ਹੀ ਕਦੇ ਭੁੱਲ ਸਕਾਂ | ਫਿਰ ਚੂੜੇ ਦੀ ਰਸਮ ਹੋਈ ਸਾਰੇ ਆਲੇ-ਦੁਆਲੇ ਖੜ੍ਹੇ ਸਨ | ਮੇਰਾ ਬੈਗ ਪੈਕ ਹੋ ਗਿਆ ਸੀ | ਅੱਜਕਲ੍ਹ ਧੀ ਦੀ ਵਿਦਾਈ ਤਾਂ ਪਾਰਲਰ ਜਾਣ ਲੱਗੇ ਹੀ ਹੋ ਜਾਂਦੀ ਹੈ | ਸਾਰੇ ਮੇਰੇ ਆਲੇ-ਦੁਆਲੇ ਹੋ ਗੱਡੀ ਤੱਕ ਮੈਨੂੰ ਛੱਡਣ ਆਏ | ਮੈਂ ਘਰ ਨੂੰ ਵਾਰ-ਵਾਰ ਨਿਹਾਰ ਰਹੀ ਸੀ | ਪਤਾ ਸੀ ਕਿ ਧੀ ਦੇ ਰੂਪ 'ਚ ਵਿਦਾ ਹੋ ਰਹੀ ਹਾਂ ਫਿਰ ਪ੍ਰਾਹੁਣੀ ਧੀ ਦੇ ਰੂਪ 'ਚ ਪਰਤ ਕੇ ਆਵਾਂਗੀ | ਮਾਂ ਨੇ ਦਹੀਂ-ਸ਼ੱਕਰ ਖਵਾ ਕੇ ਤੋਰਿਆ | ਪਾਰਲਰ ਤੋਂ ਤਿਆਰ ਹੋ ਮੈਂ ਪੈਲੇਸ ਪਹੁੰਚੀ | ਸਾਰਿਆਂ ਲਈ ਮੈਂ ਖਿੱਚ ਦਾ ਕੇਂਦਰ ਸੀ | ਬਰਾਤ ਆਈ ਕੁਝ ਕੁ ਮੁੱਖ ਪਰਿਵਾਰਕ ਮੈਂਬਰ ਸਾਨੂੰ ਅਨੰਦ ਕਾਰਜਾਂ ਦੀ ਰਸਮ ਲਈ ਲੈ ਕੇ ਗਏ |
ਗੁਰੂ ਮਹਾਰਾਜ ਦੇ ਸਰੂਪ ਅੱਗੇ ਸਾਨੂੰ ਨਮਸਤਕ ਕੀਤਾ ਗਿਆ | ਜਦੋਂ ਮੇਰੇ ਮਾਸੜ ਜੀ ਨੇ ਮੈਨੂੰ ਲੜ ਫੜਾਇਆ ਤਾਂ ਪਾਪਾ ਦੀਆਂ ਯਾਦਾਂ ਨੇ ਮੈਨੂੰ ਘੇਰ ਲਿਆ | ਹੰਝੂਆਂ ਦਾ ਵਹਿ ਤੁਰਨਾ ਲਾਜ਼ਮੀ ਸੀ ਲਾਵਾਂ ਤੋਂ ਬਾਅਦ ਰਾਗੀ ਸਿੰਘਾਂ ਦੇ ਗਾਏ ਸ਼ਬਦ ਨੇ ਹੋਰ ਭਾਵੁਕ ਕਰ ਦਿੱਤਾ |
ਮੇਰੇ ਬਾਬੁਲਾ... ਮੇਰਾ ਬਾਬੁਲਾ
ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ
ਅਗਿਆਨੁ ਅੰਧੇਰਾ ਕਟਿਆ
ਗੁਰ ਗਿਆਨੁ ਪ੍ਰਚੰਡ
ਬਲਾਇਆ ¨
ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ¨

ਪਿੱਛੇ ਬੈਠੀ ਮੇਰੀ ਭੈਣਾਂ ਵਰਗੀ ਸਹੇਲੀ ਤੇ ਮਾਸੀ ਜੀ ਦੀ ਬੇਟੀ ਵਾਰੀ-ਵਾਰੀ ਧਰਵਾਸ ਦੇ ਚੁੱਪ ਕਰਵਾ ਰਹੀਆਂ ਸਨ | ਪਰ ਮਨ ਟਿੱਕ ਨਹੀਂ ਸੀ ਰਿਹਾ | ਚਾਰ ਲਾਵਾਂ ਤੋਂ ਬਾਅਦ ਪਾਠੀ ਸਾਹਿਬਾਨ ਨੇ ਸਿੱਖਿਆ ਪੜ੍ਹਨੀ ਸ਼ੁਰੂ ਕੀਤੀ | ਜਦੋਂ ਭਾਵੁਕਤਾ ਦਾ ਮਾਹੌਲ ਬਣਨ ਲੱਗਾ ਜੋਤ ਵੀਰ ਜੀ ਨੇ ਪਾਠੀ ਨੂੰ ਬੇਨਤੀ ਕਰ ਸਿੱਖਿਆ ਬੰਦ ਕਰਵਾਈ | ਮਾਂ ਨੇ ਸਿਰ ਪਰੋਸ ਕੇ ਚੁੱਪ ਕਰਵਾਉਂਦੇ ਕਿਹਾ, 'ਪੁੱਤ ਐਾਵੇ ਨਾ ਕਰ ਨਵੀਂ ਜ਼ਿੰਦਗੀ ਨੂੰ ਖੁਸ਼ ਹੋ ਕੇ ਸਵਿਕਾਰ ਕਰ | ਮਹਾਰਾਜ ਦੀ ਹਜ਼ੂਰੀ ਵਿਚ ਹੁਣ ਮੈਂ ਕਈ ਰਿਸ਼ਤਿਆ ਨੂੰ ਬੰਨ੍ਹੀ ਬੈਠੀ ਸੀ | ਇਕ ਧੀ ਦਾ ਰਿਸ਼ਤਾ, ਇਕ ਪਤਨੀ ਦਾ ਇਕ ਨੂੰ ਹ ਦਾ | ਅਨੰਦ ਕਾਰਜਾਂ ਤੋਂ ਬਾਅਦ ਮੇਰਾ ਪੇਕਾ ਪਰਿਵਾਰ ਅੱਡ ਰਾਹ 'ਤੇ ਪੈ ਗਿਆ ਤੇ ਸਹੁਰਾ ਪਰਿਵਾਰ ਮੈਨੂੰ ਲੈ ਕੇ ਅੱਡ ਰਾਹ 'ਤੇ | ਮਨ ਬਹੁਤ ਉਦਾਸ ਹੋਇਆ | ਮੈਂ ਰੋ ਰਹੀ ਸੀ ਮੇਰਾ ਪਤੀ ਮੈਨੂੰ ਚੁੱਪ ਕਰਵਾ ਰਿਹਾ ਸੀ |
'ਪੈਲੇਸ ਪਹੁੰਚ ਬਾਕੀ ਰਸਮਾਂ ਸ਼ੁਰੂ ਹੋਈਆਂ ਸਮਾਂ ਅੱਜ ਭੱਜਿਆ ਜਾ ਰਿਹਾ ਸੀ | ਅੰਤ ਵਿਦਾਇਗੀ ਦਾ ਸਮਾਂ ਆ ਗਿਆ | ਸਾਰੇ ਮੈਨੂੰ ਡੋਲੀ ਵਾਲੀ ਕਾਰ ਕੋਲ ਛੱਡਣ ਜਾ ਰਹੇ ਸਨ | ਇਕ ਲੰਮੀ ਭੀੜ ਮੇਰੇ ਪਿੱਛੇ ਆ ਰਹੀ ਸੀ | ਮੇਰਾ ਸਾਰਾ ਪਿੰਡ ਪਰਿਵਾਰ ਨਾਲ ਸਬੰਧਿਤ ਦੋਸਤ, ਮਿੱਤਰ, ਰਿਸ਼ਤੇਦਾਰ ਸਭ ਡੋਲੀ ਸਮੇਂ ਮੌਜੂਦ ਸਨ | ਮੈਂ ਪਹਿਲੀ ਵਾਰ ਵਿਦਾਇਗੀ ਸਮੇਂ ਐਨੀ ਭੀੜ ਦੇਖ ਰਹੀ ਸੀ | ਨਹੀਂ ਤਾਂ 95% ਵਿਆਹਾਂ ਵਿਚ 25-30 ਕੁ ਜਣੇ ਕੁੜੀ ਨੂੰ ਵਿਦਾ ਕਰਨ ਲਈ ਰਹਿ ਜਾਂਦੇ ਹਨ ਬਾਕੀ ਸ਼ਗਨ ਫੜਾ, ਖਾ-ਪੀ ਕੇ ਜਾਣ ਦੀ ਕਰਦੇ ਹਨ | ਸਾਰੇ ਮੈਨੂੰ ਜੱਫੀ 'ਚ ਲੈ ਰੋ ਰਹੇ ਸਨ | ਨਾ ਰੋਣ ਦੀ ਹਾਮੀ ਭਰਨ ਵਾਲਾ ਮੇਰੇ ਮਾਮਾ ਜੀ ਦਾ ਬੇਟਾ ਉੱਚੀ-ਉੱਚੀ ਰੋ ਰਿਹਾ ਸੀ | ਜਗਜੀਤ ਭਾਬੀ ਨੂੰ ਦੇਖ ਕੇ ਮੈਂ ਹੈਰਾਨ ਸੀ ਜੋ ਆਪਣੀ ਵਿਦਾਇਗੀ 'ਤੇ ਨਹੀਂ ਸੀ ਰੋਈ ਮੇਰੀ ਵਿਦਾਇਗੀ ਨੂੰ ਜਾਰੋ-ਜਾਰ ਰੋ ਰਹੀ ਸੀ | ਹਰ ਇਕ ਅੱਖ ਨਮ ਸੀ | ਦੀਪੀ ਮੈਨੂੰ ਭਾਵੁਕ ਹੋਇਆ ਮਜ਼ਾਕ ਕਰ ਰਿਹਾ ਸੀ 'ਦੀਦੀ ਥੋਡਾ ਮੇਕਅੱਪ ਖਰਾਬ ਹੋ ਜੂ | ਚੁੱਪ ਕਰ ਜੋ |' ਮਾਂ ਦੇ ਹੰਝੂਆਂ ਦਾ ਵੀ ਬੰਨ੍ਹ ਟੁੱਟ ਗਿਆ ਸੀ | ਜਦੋਂ ਮਾਂ ਰੋਣ ਲੱਗੇ ਤਾਂ ਮੇਰੇ ਅੰਦਰ ਚੀਸ ਜਿਹੀ ਉੱਠੀ ਫਿਰ ਮੈਂ ਥੋੜ੍ਹਾ ਮਨ ਕਰੜਾ ਕਰ ਕੇ ਮਾਂ ਨੂੰ ਚੁੱਪ ਕਰਵਾਇਆ | ਦਿਨ ਬੰਨ੍ਹੇ ਤੋਂ ਲੈ ਕੇ ਵਿਦਾਈ ਤੱਕ ਦੇ ਹਰ ਪਲ ਭਾਵਕੁਤਾ ਭਰਪੂਰ ਸੀ | ਮੇਰੇ ਤਜਰਬੇ ਮੁਤਾਬਿਕ ਨਾ ਤਾਂ ਇਨ੍ਹਾਂ ਪਲਾਂ ਨੂੰ ਖੁਸ਼ੀ ਵਿਚ ਹੀ ਗਿਣ ਸਕਦੇ ਹਾਂ ਨਾ ਦੁੱਖ ਵਿਚ ਹੀ | ਇਨ੍ਹਾਂ ਪਲਾਂ 'ਚ ਕੁਝ ਮਿਠਾਸ ਹੁੰਦੀ ਹੈ ਕੁਝ ਖਟਾਸ ਹੁੰਦੀ ਹੈ ਕੁਝ ਨਵੇਂ ਅਹਿਸਾਸ ਹੁੰਦੇ ਨੇ ਕੁਝ ਦਰਦ ਦੀ ਚੀਸ ਹੁੰਦੀ ਹੈ | ਇਸ ਤਰ੍ਹਾਂ ਨਵੇਂ ਰਿਸ਼ਤਿਆਂ 'ਚ ਬੱਝੀ ਮੈਂ ਪੇਕੇ ਪਰਿਵਾਰ ਦੀ ਅਣ ਵਿਆਹੀ ਧੀ ਦੇ ਰੂਪ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ |

-ਪਿੰਡ ਬੂਥਗੜ੍ਹ (ਖੰਨਾ)
ਮੋਬਾਈਲ : 97801-00348

ਅੱਜ ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਸਾਡਾ ਸਭਨਾਂ ਦਾ ਘਰ ਹੈ

ਧਰਤੀ ਦਾ ਵਿਹੜਾ ਉਦੋਂ ਫੁੱਲਾਂ ਨਾਲ ਭਰਿਆ ਹੁੰਦਾ ਹੈ | ਠੰਢ ਧਰਤੀ ਤੋਂ ਹੰੂਝੀ ਜਾ ਚੁੱਕੀ ਹੈ | ਅਪ੍ਰੈਲ ਮਹੀਨੇ 22 ਤਾਰੀਖ ਨੂੰ ਆਉਂਦਾ ਹੈ 'ਵਿਸ਼ਵ ਧਰਤੀ ਦਿਵਸ' | ਅੱਜ ਜਦੋਂ ਮਨੁੱਖ ਕੁਦਰਤੀ ਸਾਧਨਾਂ ਨੂੰ ਬੇਕਿਰਕ ਹੋ ਕੇ ਲੁੱਟ ਰਿਹਾ ਹੈ | ਪਾਣੀ ਜ਼ਹਿਰੀਲੇ ਹੋ ਗਏ ਹਨ | ਧਰਤੀ ਬੰਜਰ ਦੀ ਜੂਨ ਪੈਣ ਦੇ ਰਾਹ ਪੈ ਗਈ ਹੈ | ਧਰਤ ਦਿਵਸ ਅਜਿਹੇ ਮੌਕੇ ਲੋਕਾਂ ਨੂੰ ਸੰਭਲ ਜਾਣ ਦਾ ਹੋਕਾ ਜ਼ਰੂਰ ਦੇ ਰਿਹਾ ਹੈ |
ਪਿਛੋਕੜ : ਅਮਰੀਕਾ ਵਲੋਂ ਵੀਅਤਨਾਮ ਨਾਲ ਛੇੜੀ ਜੰਗ ਦਾ ਕਾਲਜਾਂ, ਵਿਸ਼ਵ ਵਿਦਿਆਲਿਆਂ ਦੇ ਵਿਦਿਆਰਥੀ ਵਿਰੋਧ ਕਰ ਰਹੇ ਸਨ | ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ | ਜੰਗ ਵਿਰੋਧੀ ਲਹਿਰ ਖ਼ਤਰਨਾਕ ਰੁਖ਼ ਅਖ਼ਤਿਆਰ ਕਰ ਗਈ ਸੀ | ਇਸ ਮੌਕੇ ਸੰਨ 1969 'ਚ ਯੂਨੈਸਕੋ ਨੇ ਸਾਨਫਰਾਂਸਿਸਕੋ ਵਿਚ ਇਕ ਕਾਨਫਰੰਸ ਆਯੋਜਿਤ ਕੀਤੀ | ਇਸ ਕਾਨਫਰੰਸ ਦੌਰਾਨ ਸ਼ਾਂਤੀ ਦੇ ਚਾਹਵਾਨ ਜੌਹਨ ਮੈਕਕੋਨੈਲ ਨੇ ਧਰਤੀ ਦੀ ਬਿਹਤਰੀ ਲਈ ਇਕ ਦਿਨ ਮਨਾਉਣ ਦੀ ਤਜਵੀਜ਼ ਰੱਖੀ | ਉਨ੍ਹਾਂ ਸੁਝਾਅ ਦਿੱਤਾ ਕਿ ਇਸ ਦਿਨ ਧਰਤੀ ਉੱਪਰ ਸਾਵੀਂ ਪੱਧਰੀ ਜ਼ਿੰਦਗੀ ਬਣਾਈ ਰੱਖਣ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ | ਇਹ ਦਿਨ 21 ਮਾਰਚ, 1970 ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਪਰ ਬਾਅਦ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਸੈਨੇਟਰ ਗੇਅਲਾਰਡ ਨੈਲਸਨ ਵਲੋਂ ਵਿਸ਼ਵ ਧਰਤ ਦਿਵਸ 22 ਅਪ੍ਰੈਲ, 1970 ਨੂੰ ਮਨਾਉਣ ਦਾ ਐਲਾਨ ਕੀਤਾ ਗਿਆ | ਧਰਤ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਨ ਪ੍ਰਤੀ ਚੇਤਨਤਾ ਪੈਦਾ ਕਰਨੀ, ਧਰਤੀ ਨੂੰ ਇਨਸਾਨਾਂ, ਜੀਵ-ਜੰਤੂਆਂ, ਬਨਸਪਤੀਆਂ ਦੇ ਮੌਲਣ ਜੋਗੀ ਬਣਾਈ ਰੱਖਣ ਦੇ ਯਤਨ ਕਰਨੇ ਮਿੱਥੇ ਗਏ, ਤਾਂ ਜੋ ਹਵਾ ਸ਼ੁੱਧ ਸੁਆਸ ਦੇਵੇ, ਪਾਣੀ 'ਚ ਜ਼ਹਿਰਾਂ ਨਾ ਘੁਲਣ, ਧਰਤੀ ਨੂੰ ਕਿਤੇ ਬੰਜਰ ਦੀ ਆਉਧ ਨਾ ਕੱਟਣੀ ਪੈ ਜਾਵੇ |
ਪਹਿਲਾ ਧਰਤੀ ਦਿਵਸ : ਪਹਿਲੀ ਵਾਰ ਧਰਤੀ ਦਿਵਸ 22 ਅਪ੍ਰੈਲ, 1970 ਨੂੰ ਅਮਰੀਕਾ ਵਿਚ ਕੌਮੀ ਕੋਆਰਡੀਨੇਟਰ ਡੈਨਿਸ ਹੇਅ ਦੀ ਰਹਿਨੁਮਾਈ 'ਚ ਵਾਤਾਵਰਨ ਦੇ ਫਿਕਰਾਂ ਨੂੰ ਮੱਦੇਨਜ਼ਰ ਰੱਖ ਕੇ ਜਥੇਬੰਦ ਕੀਤਾ ਗਿਆ | ਵੀਹ ਲੱਖ ਅਮਰੀਕਨਾਂ ਨੇ ਇਸ ਪ੍ਰੋਗਰਾਮ 'ਚ ਹਾਜ਼ਰੀ ਭਰੀ | ਬਹਾਰ ਦੀ ਕੋਸੀ-ਕੋਸੀ ਧੁੱਪ ਵਿਚ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲੇ ਸਨ | ਸ਼ਾਂਤਮਈ ਰੈਲੀ 'ਚ ਇਕ ਖਾਸ ਗੱਲ ਜੋ ਦੇਖਣ ਨੂੰ ਮਿਲੀ, ਉਹ ਇਹ ਸੀ ਕਿ ਵਿਸ਼ਵ ਧਰਤ ਦਿਵਸ ਮਨਾਉਣ, ਧਾਰਮਿਕ ਲੋਕ ਵੀ ਆਏ ਹੋਏ ਸਨ ਅਤੇ ਰਾਜਨੀਤਕ ਲੋਕ ਵੀ | ਅਮੀਰ ਵੀ ਆਏ ਸਨ ਅਤੇ ਗਰੀਬ ਵੀ | ਲੋਕ ਬੰਦਸ਼ਾਂ ਤੇ ਲੀਕਾਂ ਨੂੰ ਤੋੜ ਕੇ ਵਾਤਾਵਰਨ ਪ੍ਰਤੀ ਸੁਹਿਰਦਤਾ ਨਾਲ ਧਰਤੀ ਦਿਵਸ ਮਨਾਉਣ ਆਏ ਸਨ | ਉਦੋਂ ਹੋਈ ਸ਼ੁਰੂਆਤ ਅੱਜ 192 ਮੁਲਕਾਂ ਤੱਕ ਫੈਲ ਗਈ ਹੈ | ਸੰਤਾਲੀ ਸਾਲ ਬੀਤਣ 'ਤੇ ਇਨ੍ਹਾਂ ਦੇਸ਼ਾਂ ਦੇ ਲੋਕ ਧਰਤ ਦਿਵਸ ਨੂੰ ਸਰਬ ਸਾਂਝੇ, ਧਰਮ-ਨਿਰਪੱਖ ਉਤਸਵ ਵਾਂਗੂ ਮਨਾਉਂਦੇ ਹਨ | ਅੱਜ ਧਰਤ ਦਿਵਸ ਦੀਆਂ ਸਰਗਰਮੀਆਂ ਭਵਿੱਖ ਵਿਚ ਵਾਤਾਵਰਨ ਦੇ ਸੰਦਰਭ 'ਚ ਨੀਤੀਆਂ ਤੈਅ ਕਰਨ ਲਈ ਆਧਾਰ ਬਣ ਰਹੀਆਂ ਹਨ ਅਤੇ ਮਨੁੱਖੀ ਸੋਚ ਅਤੇ ਵਤੀਰੇ 'ਚ ਵਰਨਣਯੋਗ ਪਰਿਵਰਤਨ ਆਇਆ ਹੈ |
ਝੰਡਾ ਤੇ ਪ੍ਰਤੀਕ ਚਿੰਨ੍ਹ : ਰੁੱਖ, ਫੁੱਲ, ਪੱਤੇ, ਧਰਤੀ ਦੇ ਮੌਲਣ ਅਤੇ ਵਿਗਸਣ ਨੂੰ ਦਰਸਾਉਂਦੇ ਹਨ | ਨਿਗੂਣੀਆਂ ਵਸਤਾਂ ਦੇ ਮੁੜ ਵਰਤਣਯੋਗ ਬਣਾਉਣ ਦੀਆਂ ਜੁਗਤਾਂ ਨੂੰ ਧਰਤ ਦਿਵਸ ਦੇ ਸੰਕੇਤ ਵਜੋਂ ਮੰਨਿਆ ਜਾਂਦਾ ਹੈ | ਇਨ੍ਹਾਂ ਵਿਚ ਹਰਾ, ਭੂਰਾ ਅਤੇ ਨੀਲਾ ਰੰਗ ਭਰਿਆ ਹੁੰਦਾ ਹੈ | ਜੌਹਨ ਮੈਕਕੋਨੈਲ ਨੇ ਸਭ ਤੋਂ ਪਹਿਲਾਂ ਧਰਤ ਦਿਵਸ ਦਾ ਝੰਡਾ ਤਿਆਰ ਕਰਕੇ ਵੰਡਿਆ, ਜਿਸ ਦੇ ਉੱਪਰ ਧਰਤੀ ਦਾ ਖਲਾਅ 'ਚੋਂ ਤੱਕਿਆ ਗੂੜਾ ਨੀਲਾ ਅਕਸ ਨਜ਼ਰੀਂ ਪੈਂਦਾ ਹੈ |
ਧਰਤ ਦਿਵਸ ਦਾ ਗੀਤ : ਧਰਤ ਦਿਵਸ 'ਤੇ ਕਿੰਨੇ ਹੀ ਗੀਤ ਗਾਏ ਜਾਂਦੇ ਹਨ | ਯੂਨੈਸਕੋ ਨੇ ਇਕ ਭਾਰਤੀ ਕਵੀ ਅਤੇ ਨੀਤੀਵਾਨ ਅਭੈ ਕੁਮਾਰ ਦੇ ਲਿਖੇ ਗੀਤ ਨੂੰ ਰਚਨਾਤਮਿਕ ਅਤੇ ਪ੍ਰੇਰਨਾਦਾਇਕ ਮੰਨਿਆ ਹੈ | ਇਸ ਗੀਤ ਵਿਚ ਧਰਤੀ ਪ੍ਰਤੀ ਇਸ ਤਰ੍ਹਾਂ ਮੋਹ ਵਿਅਕਤ ਕੀਤਾ ਗਿਆ ਹੈ : ਸਾਡੇ ਬ੍ਰਹਿਮੰਡੀ ਨਖਲਸਤਾਨ, ਅੰਬਰੀ ਨੀਲਮਣੀ, ਸਿ੍ਸ਼ਟੀ ਦਾ ਸਭ ਤੋਂ ਖੂਬਸੂਰਤ ਗ੍ਰਹਿ, ਸਾਰੇ ਮਹਾਂਦੀਪ ਅਤੇ ਮਹਾਂਸਾਗਰ, ਕੁਲ ਦੁਨੀਆ ਦੇ ਕਾਲੇ ਭੂਰੇ, ਗੋਰੇ ਮਨੁੱਖ, ਇਕਜੁੱਟ ਹੋਏ ਖੜ੍ਹੇ ਹਾਂ, ਧਰਤੀ ਦੀਆਂ ਉਪ ਜਾਤਾਂ ਬਣ ਕੇ, ਧਰਤੀ ਸਾਡਾ ਸਭਨਾਂ ਦਾ ਘਰ ਹੈ | ਇਹ ਗੀਤ ਅਰਬੀ, ਚੀਨੀ, ਅੰਗਰੇਜ਼ੀ, ਫਰਾਂਸੀਸੀ, ਰੂਸੀ, ਸਪੇਨੀ ਭਾਸ਼ਾ 'ਚ ਅਨੁਵਾਦ ਹੋ ਚੁੱਕਾ ਹੈ | ਉਂਜ ਨੇਪਾਲੀ ਅਤੇ ਹਿੰਦੀ ਵਿਚ ਵੀ ਇਹ ਗੀਤ ਪ੍ਰੋਗਰਾਮਾਂ 'ਚ ਅਕਸਰ ਗਾਇਆ ਜਾਂਦਾ ਹੈ |
ਸਾਡੇ ਮੁਲਕ ਅੰਦਰ : ਧਰਤ ਦਿਵਸ ਨੈੱਟਵਰਕ ਪ੍ਰੋਗਰਾਮ ਹੈੱਡਕੁਆਟਰ ਕੋਲਕਾਤਾ ਰਾਹੀਂ ਦੇਸ਼ ਭਰ ਦੇ ਸਭਨਾਂ ਕਾਲਜਾਂ 'ਚ ਧਰਤ ਦਿਵਸ ਦੇ ਦਿਨ, ਵਾਤਾਵਰਨ ਪੱਖੀ ਲਹਿਰ ਚਲਾਈ ਜਾਂਦੀ ਹੈ | ਇਸ ਦਿਨ ਬੂਟੇ ਲਗਾਏ ਜਾਂਦੇ ਹਨ | ਧਰਤੀ ਵਿਚ ਬੀਜ ਬੀਜੇ ਜਾਂਦੇ ਹਨ | ਹਰਿਆਵਲ ਮੁਹਿੰਮ ਅਧੀਨ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ | ਇਸ ਲਹਿਰ ਵਿਚ ਮੁਲਕ ਦੇ ਦੋ ਲੱਖ ਤੋਂ ਵੱਧ ਬੱਚੇ ਸ਼ਾਮਿਲ ਹੁੰਦੇ ਹਨ |
ਵਿਸ਼ਵ ਪੱਧਰ 'ਤੇ : ਵਾਤਾਵਰਣਿਕ ਮੁੱਦੇ ਵਿਸ਼ਵ ਵਿਆਪੀ ਮੰਚ ਉਤੇ ਉੱਭਰੇ ਹਨ | ਸਾਲ 1990 'ਚ ਮੁੜ ਵਰਤਣਯੋਗ ਵਰਤਾਰੇ (ਰੀਸਾਈਕਲਿੰਗ) ਨੂੰ ਚੰਗਾ ਹੁੰਗਾਰਾ ਮਿਲਿਆ ਸੀ | ਤਾਂ ਹੀ ਤਾਂ ਸੰਯੁਕਤ ਰਾਸ਼ਟਰ ਸੰਘ ਵਲੋਂ ਰੀਓ ਡੀ ਜਨੇਰੀਓ ਵਿਚ ਵਾਤਾਵਰਨ ਮੁਹਿੰਮ ਲਈ ਰਾਹ ਪੱਧਰਾ ਹੋ ਸਕਿਆ ਸੀ | ਸਮੁੱਚੇ ਸੰਸਾਰ ਦਾ ਧਿਆਨ ਵਾਤਾਵਰਣਿਕ ਮੁੱਦਿਆਂ ਵੱਲ ਖਿੱਚਿਆ ਗਿਆ ਹੈ | ਵਿਕਸਤ ਦੇਸ਼ ਤਰੱਕੀ ਦੇ ਨਾਂਅ 'ਤੇ ਧੜਾਧੜ ਕਾਰਬਨ ਕਣ ਵਾਤਾਵਰਨ 'ਚ ਘੱਲੀ ਜਾ ਰਹੇ ਹਨ ਅਤੇ ਸਮਝੌਤੇ ਦੇ ਰਾਹ 'ਤੇ ਨਹੀਂ ਆਉਂਦੇ | ਆਲਮੀ ਤਪਸ਼ ਕਾਰਨ ਧਰਤੀ ਦਾ ਤਾਪਮਾਨ ਤਕਰੀਬਨ ਡੇਢ ਦਰਜੇ ਸੈਂਟੀਗ੍ਰੇਡ ਤੱਕ ਵੱਧ ਚੁੱਕਾ ਹੈ | ਇਕ ਵਾਰ ਧਰਤ ਦਿਵਸ 'ਤੇ ਅਮਰੀਕਾ, ਰੂਸ ਅਤੇ ਚੀਨ ਦੇ ਵਾਤਾਵਰਨ ਪ੍ਰੇਮੀ ਮਾਊਾਟ ਐਵਰਸਟ ਚੋਟੀ ਤੋਂ 2 ਟਨ ਕੂੜਾ ਇਕੱਤਰ ਕਰਕੇ ਲਿਆਏ ਸਨ | ਹੁਣ ਤਾਂ ਪ੍ਰਬਤਾਰੋਹੀਆਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਮੁੜਦੇ ਵਕਤ ਕੂੜਾ ਜ਼ਰੂਰ 'ਕੱਠਾ ਕਰਕੇ ਲਿਆਉਣ |
ਆਪਾਂ ਕਿਵੇਂ ਮਨਾਈਏ : ਸਾਨੂੰ ਉਸੇ ਉਤਸ਼ਾਹ ਤੇ ਜਜ਼ਬੇ ਨਾਲ ਧਰਤ ਦਿਵਸ ਮਨਾਉਣਾ ਚਾਹੀਦਾ ਹੈ, ਜਿਵੇਂ ਅਸੀਂ ਆਪਣੀ ਮਾਂ ਦਾ ਜਨਮ ਦਿਨ ਮਨਾ ਰਹੇ ਹੋਈਏ | ਕੇਕ ਕੱਟਣ ਦੀ ਥਾਂ, ਕੱਟੇ ਜੰਗਲ, ਬੂਟੇ ਲਗਾ ਕੇ, ਬੀਜ ਬੀਜ ਕੇ, ਧਰਤੀ ਨੂੰ ਮੋੜੇ ਜਾਣ | ਉਂਜ ਤਾਂ ਹਰੇਕ ਦਿਨ ਧਰਤੀ ਦਾ ਦਿਨ ਹੋਣਾ ਚਾਹੀਦਾ ਹੈ | ਇਸ ਦੇ ਪਾਣੀ, ਹਵਾ, ਮਿੱਟੀ ਦੇ ਸੁਭਾਅ ਨੂੰ ਲੋਕਾਂ ਤਬਦੀਲ ਕਰ ਦਿੱਤਾ ਹੈ | ਇਨ੍ਹਾਂ 'ਚ ਹੋਰ ਜ਼ਹਿਰਾਂ ਭਰਨ ਤੋਂ ਲੋਕਾਂ ਨੂੰ ਰੋਕੀਏ | ਇਸ ਦਿਨ ਚੇਤਨਾ ਰੈਲੀਆਂ ਕੱਢੀਆਂ ਜਾਣ, ਸੈਮੀਨਾਰ ਆਯੋਜਿਤ ਕੀਤੇ ਜਾਣ, ਬੱਚਿਆਂ ਲਈ ਪੋਸਟਰ ਮੁਕਾਬਲੇ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ | ਧਰਤੀ ਪ੍ਰਤੀ ਸੁਹਿਰਦਤਾ ਦਾ ਸੁਨੇਹਾ ਦੇਣ ਵਾਲੇ ਨਾਟਕ ਖੇਡੇ ਜਾਣ | ਫ਼ਿਲਮਾਂ ਦਿਖਾਈਆਂ ਜਾਣ | ਆਪਣੇ ਆਸ-ਪਾਸ ਕੂੜੇ ਦੇ ਢੇਰ ਪਰ੍ਹੇ ਹਟਾਏ ਜਾਣ | ਪਾਰਕਾਂ 'ਚੋਂ ਫਾਲਤੂ ਘਾਹ-ਫੂਸ ਚੁੱਕਿਆ ਜਾਵੇ | ਦਰਿਆਵਾਂ, ਝੀਲਾਂ 'ਚ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ ਸੁੱਟਣ ਤੋਂ ਲੋਕਾਂ ਨੂੰ ਵਰਜਿਆ ਜਾਵੇ | ਲੋਕਾਂ ਨੂੰ ਦੱਸਿਆ ਜਾਵੇ ਕਿ ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਇਕ ਜੁਰਮ ਹੈ |
ਕਿੰਨਾ ਚੰਗਾ ਹੋਵੇ ਜੇ ਧਰਤ ਦਿਵਸ ਦੇ ਦਿਨ ਆਪਾਂ ਕੋਈ ਸਕੂਟਰ, ਕਾਰ ਦੀ ਵਰਤੋਂ ਹੀ ਨਾ ਕਰੀਏ, ਸਗੋਂ ਸੰਭਵ ਹੋਵੇ ਤਾਂ ਪੈਦਲ ਤੁਰੀਏ ਜਾਂ ਸਾਈਕਲ ਇਸਤੇਮਾਲ ਕਰੀਏ | ਇਸ ਤਰੀਕੇ ਨਾਲ ਵਾਤਾਵਰਨ ਨੂੰ ਕਾਰਬਨ ਦੇ ਕਿਣਕਿਆਂ ਤੋਂ ਇਕ ਦਿਨ ਲਈ ਤਾਂ ਰਾਹਤ ਮਿਲੇਗੀ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686. mayer_hk@yahoo.com

ਸਮੰੁਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼?

ਦੁਨੀਆ ਵਿਚ ਉਂਗਲਾਂ 'ਤੇ ਗਿਣੀਆਂ ਜਾਣ ਵਾਲੀਆਂ ਕਈ ਅਜਿਹੀਆਂ ਘਟਨਾਵਾਂ ਹਨ, ਜੋ ਕਿ ਇਤਿਹਾਸ ਵਿਚ ਕਾਲੇ ਅਧਿਆਏ ਵਜੋਂ ਜਾਣੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਪੂਰਨ ਜਾਣਕਾਰੀ ਅਤੇ ਗਿਆਨ ਅੱਜ ਦੀ ਨਵੀਂ ਪੀੜ੍ਹੀ ਦੀ ਕਲਪਨਾ ਵਿਚੋਂ ਵੀ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ, ਜੋ ਕਿ ਆਉਂਦੀ ਸਦੀ ਤੱਕ ਇਕ ਮਿਥਿਹਾਸ ਬਣ ਕੇ ਹੀ ਰਹਿ ਜਾਵੇਗਾ | ਇਤਿਹਾਸ ਦੇ ਅਜਿਹੇ ਪ੍ਰਮੁੱਖ ਕਾਲੇ ਪੰਨੇ ਹਨ ਜਿਵੇਂ ਸੰਸਾਰ ਜੰਗ, ਹੀਰੋਸ਼ੀਮਾ-ਨਾਗਾਸਾਕੀ ਹਮਲਾ ਅਤੇ ਇਨ੍ਹਾਂ ਵਾਂਗ ਹੀ ਇਕ ਹੈ ਸਮੁੰਦਰੀ ਕਿਆਮਤ ਦਾ ਸਭ ਤੋਂ ਵੱਡਾ ਦੁਖਾਂਤ ਕਦੇ ਨਾ ਡੁੱਬਣ ਲਈ ਬਣੇ ਸਮੁੰਦਰੀ ਜਹਾਜ਼ ਆਰ.ਐਮ.ਐਸ ਟਾਈਟੈਨਿਕ ਦਾ ਆਪਣੇ ਪਲੇਠੇ ਸਫ਼ਰ ਇੰਗਲੈਂਡ ਦੇ ਸ਼ਹਿਰ ਸਾਊਥੈਪਟਨ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਜਾਂਦੇ ਸਮੇਂ 15 ਅਪ੍ਰੈਲ, 1912 ਨੂੰ ਸਮੁੰਦਰ ਵਿਚ ਡੁੱਬ ਜਾਣਾ | ਉਂਝ ਤਾਂ ਨੀਰ ਅਤੇ ਥਲ ਉੱਤੇ ਅਜਿਹੇ ਸੈਂਕੜੇ ਰਹੱਸਮਈ ਇਤਿਹਾਸ ਦੇ ਪੰਨੇ ਦਫ਼ਨ ਹਨ, ਜਿਨ੍ਹਾਂ ਤੋਂ ਜੇ ਇਨਸਾਨ ਪਰਦਾ ਚੁੱਕਣ ਵਿਚ ਕਾਮਯਾਬ ਹੋ ਜਾਵੇ ਤਾਂ ਭਵਿੱਖ ਵਿਚ ਇਸ ਦੇ ਅਨੂਠੇ ਨਤੀਜੇ ਮਿਲ ਸਕਦੇ ਹਨ | ਇਹ ਇਕ ਅਜਿਹਾ ਦੁਖਾਂਤ ਸੀ, ਜਿਸ ਵਿਚੋਂ ਜਨਮੇ ਸਵਾਲ, ਰਹੱਸ ਅਤੇ ਸੰਦੇਹਾਂ ਨੂੰ ਇਕ ਸਦੀ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੂਰਨ ਤੌਰ 'ਤੇ ਹੱਲ ਨਹੀਂ ਕੀਤਾ ਜਾ ਸਕਿਆ | ਹੁਣ ਤੱਕ ਦੋ ਦਰਜਨ ਤੋਂ ਵੀ ਜ਼ਿਆਦਾ ਖੋਜੀ ਦਲ ਅਤੇ ਇਸ ਖੇਤਰ ਦੇ ਮਾਹਿਰ ਵਿਅਕਤੀ ਸਮੁੰਦਰ ਹੇਠ ਉਸ ਘਟਨਾ ਵਾਲੀ ਜਗ੍ਹਾ 'ਤੇ ਜਾ ਕੇ ਸਵਾਲਾਂ ਦੇ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ ਪਰ ਕਿਸੇ ਨੂੰ ਵੀ ਜ਼ਿਆਦਾ ਠੋਸ ਸਬੂਤ ਨਹੀਂ ਮਿਲੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਇਸ ਹਾਦਸੇ ਦੇ ਅਸਲ ਕਾਰਨਾਂ ਨੂੰ ਘੋਖਿਆ ਜਾ ਸਕੇ, ਕਿਉਂਕਿ ਜ਼ਿਆਦਾਤਰ ਖੋਜ਼ਾਂ ਵਿਚ ਟਾਈਟੈਨਿਕ ਦਾ ਅੱਧਾ ਮਲਵਾ ਵੀ ਨਹੀਂ ਮਿਲਿਆ, ਜਿਸ ਤੋਂ ਟਾਈਟੈਨਿਕ ਦੇ ਡੁੱਬਣ ਦੇ ਕਾਰਨਾਂ ਬਾਰੇ ਉਪਜੇ ਸੰਭਾਵਿਤ ਉੱਤਰਾਂ ਨੂੰ ਪ੍ਰਮਾਣ ਮਿਲ ਸਕੇ | ਵਾਈਟ ਸਟਾਰ ਲਾਈਨ ਕੰਪਨੀ ਵਲੋਂ ਬਣਾਇਆ ਗਿਆ ਇਹ ਜਹਾਜ਼ ਵੀਹਵੀਂ ਸਦੀ ਦੇ ਸਾਲ 1912 ਦੇ ਦਹਾਕੇ ਸਮੇਂ ਦੁਨੀਆ ਦਾ ਸਭ ਤੋਂ ਮਹਿਫੂਜ਼ ਅਤੇ ਵੱਡਾ ਸਮੁੰਦਰੀ ਜਹਾਜ਼ ਮੰਨਿਆ ਗਿਆ ਸੀ | ਮੁਕੰਮਲ ਤੌਰ 'ਤੇ ਇਸ ਨੂੰ ਬਣਾਉਣ ਸਮੇਂ ਇਸ ਤਰੀਕੇ ਦੀ ਮਿਸਾਲੀ ਇੰਜੀਨਿਅਰਿੰਗ ਕੀਤੀ ਗਈ ਸੀ ਕਿ ਇਸ ਦੇ ਡੁੱਬਣ ਦੀ ਫੀਸਦ ਸਿਫ਼ਰ ਹੋ ਜਾਵੇ | ਇਸੇ ਸਦਕਾ ਯਕੀਨ ਸੀ ਕਿ ਇਹ ਕਦੇ ਵੀ ਡੁੱਬ ਨਹੀਂ ਸਕਦਾ ਪਰ ਜੇ ਅਚਨਚੇਤ ਫਿਰ ਵੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਸੀ ਕਿ ਇਸ ਦੀਆਂ ਪਹਿਲੀਆਂ ਚਾਰ ਮੰਜ਼ਿਲਾਂ ਤੱਕ ਵੀ ਪਾਣੀ ਭਰ ਜਾਵੇ ਤਾਂ ਵੀ ਇਹ ਆਪਣੀ ਯਾਤਰਾ ਪੂਰਨ ਕਰਨ ਲਈ ਸਮੁੰਦਰੀ ਸਤ੍ਹਾ 'ਤੇ ਤੈਰਦਾ ਰਹੇ | ਵਾਈਟ ਸਟਾਰਲਾਈਨ ਕੰਪਨੀ ਨੇ ਸੰਸਾਰ ਦਾ ਸਭ ਤੋਂ ਵੱਡਾ ਸਮੁੰਦਰੀ ਜਹਾਜ਼ ਬਣਾਉਣ ਦੇ ਟੀਚੇ ਨਾਲ 1909 ਵਿਚ 3000 ਤੋਂ ਜ਼ਿਆਦਾ ਵਿਅਕਤੀਆਂ ਦੇ ਸਮੂਹ ਨਾਲ ਟਾਈਟੈਨਿਕ ਦਾ ਕੰਮ ਸ਼ੁਰੂ ਕੀਤਾ ਅਤੇ 1911 ਮਈ ਤੱਕ ਟਾਈਟੈਨਿਕ ਦਾ ਕੰਮ ਪੂਰਾ ਕਰ ਲਿਆ ਸੀ ਪਰ ਇਸ ਦੇ ਕੁਝ ਹਿੱਸਿਆਂ ਦੀ ਸਜਾਵਟ ਦਾ ਕੰਮ 1912 ਵਿਚ ਜਾ ਕੇ ਪੂਰਾ ਹੋਇਆ | ਇਸ ਵਿਸ਼ਾਲ ਪ੍ਰਾਜੈਕਟ ਵਿਚ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਅਤੇ 2 ਵਿਅਕਤੀਆਂ ਦੀ ਮੌਤ ਵੀ ਹੋਈ | ਲਗਪਗ 882 ਫੁੱਟ ਲੰਬਾ ਇਹ ਦੈਂਤ ਆਕਾਰ ਜਹਾਜ਼ ਆਪਣੇ ਜ਼ਮਾਨੇ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਣ ਵਾਲਾ ਜਹਾਜ਼ ਸੀ, ਜਿਸ ਨੂੰ ਦੇਖਣ ਲਈ ਉਸ ਸਮੇਂ ਇਕ ਲੱਖ ਤੋਂ ਜ਼ਿਆਦਾ ਲੋਕ ਆਏ ਸਨ | ਕਾਬਿਲੇ ਜ਼ਿਕਰ ਗੱਲ ਇਹ ਰਹੀ ਕਿ ਟਾਈਟੈਨਿਕ ਆਪਣੇ ਪਹਿਲੇ ਹੀ ਸਫ਼ਰ ਦੌਰਾਨ ਉੱਤਰੀ ਐਟਲਾਂਟਿਕ ਵਿਚ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਦੁਰਘਟਨਾਗ੍ਰਸਤ ਹੋਇਆ, ਜਿਸ ਨਾਲ ਇਸ ਦੇ ਕਾਫੀ ਅਹਿਮ ਹਿੱਸਿਆਂ ਵਿਚ ਵੱਡੇ ਛੇਦ ਹੋ ਗਏ ਸਨ, ਜਿਸ ਕਾਰਨ ਪਾਣੀ ਜਹਾਜ਼ ਅੰਦਰ ਦਾਖ਼ਲ ਹੋਣਾ ਸ਼ੁਰੂ ਹੋਇਆ ਅਤੇ ਇਸ ਸਥਿਤੀ ਵਿਚ ਵੀ ਟਾਈਟੈਨਿਕ ਦੋ ਘੰਟੇ ਚਾਲੀ ਮਿੰਟ ਦੇ ਸਮੇਂ ਤੱਕ ਸਮੁੰਦਰ 'ਤੇ ਟਿਕਿਆ ਰਿਹਾ ਅਤੇ ਫਿਰ ਡੁੱਬਣ ਤੋਂ ਬਾਅਦ ਕਈ ਟੁਕੜਿਆਂ ਵਿਚ ਟੁੱਟ ਕੇ ਸਮੁੰਦਰੀ ਧਰਾਤਲ ਵਿਚ ਜਾ ਡਿੱਗਿਆ | ਇਤਿਹਾਸਕ ਅੰਕੜਿਆਂ ਅਨੁਸਾਰ ਟਾਈਟੈਨਿਕ ਆਪਣੇ ਵਿਚ ਸਵਾਰ 860 ਅਮਲਾ ਮੈਂਬਰਾਂ ਸਮੇਤ ਲਗਪਗ 2224 ਮੁਸਾਫਿਰਾਂ ਲਈ ਤਾਬੂਤ ਬਣ ਕੇ ਸਮੁੰਦਰ ਵਿਚ ਦਫ਼ਨ ਹੋ ਗਿਆ | ਇਸ ਵਿਚ ਔਰਤਾਂ, ਬੱਚਿਆਂ ਅਤੇ ਮਰਦਾਂ ਸਮੇਤ 1507 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ | ਜਿਸ ਦੇ ਰਹੱਸ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਅਜੇ ਤੱਕ ਯਕੀਨਨ ਤੌਰ 'ਤੇ ਸਫ਼ਲ ਨਹੀਂ ਹੋ ਸਕੀਆਂ | 42000 ਟਨ ਸਟੀਲ ਦਾ ਬਣਿਆ ਇਹ ਜਹਾਜ਼ ਤਿੰਨ ਘੰਟੇ ਤੋਂ ਵੀ ਘੱਟ ਸਮੇਂ ਵਿਚ ਲਗਪਗ ਚਾਰ ਕਿਲੋਮੀਟਰ ਦੇ ਦਾਇਰੇ ਵਿਚ ਖਿਲਰ ਗਿਆ ਸੀ | ਹਾਦਸੇ ਤੋਂ ਬਾਅਦ ਇਸ ਦੇ ਹਿੱਸੇ ਲਗਪਗ 40 ਵਰਗ ਕਿਲੋਮੀਟਰ ਦੇ ਖੇਤਰ ਵਿਚ ਖਿਲਰ ਗਏ ਸਨ | ਇਸ ਦੁਖਾਂਤ 'ਤੇ ਸੈਂਕੜੇ ਫ਼ਿਲਮਾਂ, ਕਿਤਾਬਾਂ, ਡਾਕੂਮੈਂਟਰੀਆਂ ਅਤੇ ਹੋਰ ਪ੍ਰੋਗਰਾਮ ਬਣ ਚੁੱਕੇ ਹਨ ਪਰ ਜੇ ਅਸਲ ਸੱਚਾਈ ਬਾਰੇ ਕਿਹਾ ਜਾਵੇ ਤਾਂ ਉਹ ਅਜੇ ਵੀ ਰਹੱਸ ਹੀ ਬਣੀ ਹੋਈ ਹੈ | ਇਸ ਬਾਰੇ ਵੱਖਰੇ-ਵੱਖਰੇ ਇਤਿਹਾਸਕਾਰਾਂ ਦੇ ਵੱਖਰੇ ਮੱਤ ਭੇਦ ਹਨ, ਕਿਉਂਕਿ ਟਾਈਟੈਨਿਕ ਦੇ ਬਹੁਤੇ ਅਜਿਹੇ ਟੁਕੜੇ ਕਦੇ ਨਹੀਂ ਮਿਲੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸੱਚਾਈ ਜਾਣੀ ਜਾ ਸਕੇ | ਕਿਉਂਕਿ ਕਿਸੇ ਵੀ ਵੱਡੇ ਹਾਦਸੇ ਵਿਚ ਚਾਹੇ ਉਹ ਹਵਾਈ ਜਹਾਜ਼ ਹੋਏ, ਰਾਕਟ ਜਾਂ ਸਮੁੰਦਰੀ ਜਹਾਜ਼, ਹਾਦਸੇ ਤੋਂ ਬਾਅਦ ਉਸ ਦੇ ਸਭ ਟੁਕੜਿਆਂ ਨੂੰ ਜੋੜ ਕੇ ਹੈਂਗਰ 'ਤੇ ਟੰਗ ਕੇ ਗ੍ਰਹਿਰਾਈ ਨਾਲ ਹਾਦਸੇ ਦੇ ਕਾਰਨਾਂ ਬਾਰੇ ਜਾਣਿਆ ਜਾਂਦਾ ਹੈ ਪਰ ਟਾਈਟੈਨਿਕ ਦਾ ਬਹੁਤਾ ਮਲਬਾ ਨਾ ਮਿਲਣ ਕਾਰਨ ਇਸ ਹਾਦਸੇ ਦੇ ਕਾਰਨਾਂ ਬਾਰੇ ਮੱਤਭੇਦ ਹਨ | ਹਰ ਇਤਿਹਾਸਕਾਰ ਆਪਣੇ ਤੌਰ 'ਤੇ ਇਸ ਨੂੰ ਹੱਲ ਕਰਨ ਵਿਚ ਲੱਗਿਆ ਹੋਇਆ ਹੈ ਪਰ ਇਸ ਦੇ ਅਜਿਹੇ ਅੰਤ ਨੇ ਅੱਜ ਤੱਕ ਕਿਸੇ ਨੂੰ ਸੱਚਾਈ ਤੱਕ ਨਹੀਂ ਅੱਪੜਨ ਦਿੱਤਾ | ਟਾਈਟੈਨਿਕ ਪਾਣੀ ਉੱਪਰ ਐਸ਼ੋ-ਆਰਾਮ ਵਾਲੀਆਂ ਸਹੂਲਤਾਂ ਨਾਲ ਭਰਪੂਰ ਇਕ ਚਲਦਾ-ਫਿਰਦਾ ਸ਼ਹਿਰ ਹੀ ਸੀ, ਜਿਸ ਦੇ ਤਿੰਨ ਹਿੱਸੇ ਬਣਾਏ ਗਏ ਸਨ ਜਿਨ੍ਹਾਂ ਵਿਚ ਪਹਿਲਾ ਸੀ ਫਸਟ ਕਲਾਸ, ਫਿਰ ਦੂਜੇ ਦਰਜੇ ਦਾ ਸੈਕਿੰਡ ਕਲਾਸ ਅਤੇ ਆਖਰੀ ਥਰਡ ਕਲਾਸ | ਇਨ੍ਹਾਂ ਤਿੰਨਾਂ ਹੀ ਦਰਜਿਆਂ ਵਿਚ ਟਿਕਟ ਦੇ ਪੈਸਿਆਂ ਦੇ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ | ਪਹਿਲੇ ਦਰਜ਼ੇ ਦੇ ਮੁਸਾਫਿਰਾਂ ਲਈ ਗਰਮ ਸਵੀਮਿੰਗ ਪੂਲ, ਠੰਢਾ ਸਵੀਮਿੰਗ ਪੂਲ, ਜਿਮਨਾਸਟਿਕ ਹਾਲ, ਸਿਗਾਰ ਰੂਮ, ਲਾਇਬ੍ਰੇਰੀ, ਠੰਢਾ-ਗਰਮ ਰੂਮ, ਮਸਾਜ ਰੂਮ, ਪਾਰਟੀ ਲਈ ਇਕ ਬਹੁਤ ਵੱਡਾ ਸ਼ਾਹੀ ਰਿਸੈਪਸ਼ਨ ਹਾਲ, ਡਾਇਨਿੰਗ ਰੂਮ, ਸਟੱਡੀ ਰੂਮ ਤੋਂ ਇਲਾਵਾ ਹੋਰ ਬਹੁਤ ਸੁੱਖ ਸਹੂਲਤਾਂ ਸਨ ਭਾਵ ਪਹਿਲੇ ਅਤੇ ਦੂਜੇ ਦਰਜੇ ਦੇ ਮੁਸਾਫ਼ਰਾਂ ਲਈ ਇਹ ਇਕ ਪੰਜ ਤਾਰਾ ਤੈਰਦੇ ਹੋਟਲ ਦਾ ਅਨੁਭਵ ਸੀ | ਕਿਉਂਕਿ ਇਸ ਵਿਚ ਸੋਚ ਤੋਂ ਵੀ ਜ਼ਿਆਦਾ ਸੁੱਖ ਸਹੂਲਤਾਂ ਮੌਜੂਦ ਸਨ | ਤੀਜੇ ਦਰਜੇ ਲਈ ਵੀ ਇਹ ਉਸ ਜ਼ਮਾਨੇ ਦੇ ਬਾਕੀ ਜਹਾਜ਼ਾਂ ਨਾਲੋਂ ਬਿਹਤਰ ਸੀ ਕਿਉਂਕਿ ਵਾਈਟ ਸਟਾਰ ਲਾਈਨ ਕੰਪਨੀ ਨੇ ਬਾਕੀ ਸਾਰੇ ਜਹਾਜ਼ਾਂ ਦੇ ਮੁਕਾਬਲੇ ਜ਼ਿਆਦਾ ਸਹੂਲਤਾਂ ਤੀਜੇ ਦਰਜ਼ੇ ਦੇ ਮੁਸਾਫ਼ਰਾਂ ਲਈ ਵੀ ਰੱਖੀਆਂ ਸਨ | ਇਹ ਜਹਾਜ਼ 10 ਅਪ੍ਰੈਲ, 1912 ਨੂੰ ਨਿਊਯਾਰਕ ਲਈ ਆਪਣੇ ਪਹਿਲੇ ਸਫ਼ਰ 'ਤੇ ਰਵਾਨਾ ਹੋਇਆ ਸੀ | ਇਸ ਸਫ਼ਰ ਤੋਂ ਪਹਿਲਾਂ ਇਸ ਨੂੰ ਸਿਰਫ਼ ਪਰਖ ਲਈ ਹੀ ਸਮੁੰਦਰ ਵਿਚ ਉਤਾਰਿਆ ਗਿਆ ਸੀ | ਸਫ਼ਰ ਦੀ ਸ਼ੁਰੂਆਤ ਵਿਚ ਟਾਈਟੈਨਿਕ ਨਿਊਯਾਰਕ ਜਾਂਦੇ ਸਮੇਂ ਰਸਤੇ ਵਿਚ ਕਈ ਸ਼ਹਿਰਾਂ ਵਿਚ ਰੁਕਿਆ ਅਤੇ ਹੋਰ ਮੁਸਾਫਿਰਾਂ ਨੂੰ ਚੁੱਕਦਾ ਹੋਇਆ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ ਸੀ | ਇਸ ਜਹਾਜ਼ ਵਿਚ ਕਈ ਅਜਿਹੇ ਬਦਕਿਸਮਤ ਮੁਸਾਫ਼ਰ ਵੀ ਮੌਜੂਦ ਸਨ, ਜੋ ਇਸ ਜਹਾਜ਼ ਦੇ ਮੁਸਾਫਿਰ ਨਹੀਂ ਸਨ, ਜਿਨ੍ਹਾਂ ਨੂੰ ਵਾਈਟ ਸਟਾਰ ਲਾਈਨ ਨੇ ਆਪਣੇ ਦੂਸਰੇ ਰੱਦ ਹੋਏ ਜਹਾਜ਼ਾਂ ਤੋਂ ਟਾਈਟੈਨਿਕ ਵਿਚ ਤਬਦੀਲ ਕੀਤਾ ਸੀ | ਤਿੰਨ ਦਿਨਾਂ ਤੱਕ ਸਫ਼ਰ ਬਿਲਕੁਲ ਠੀਕ-ਠਾਕ ਚੱਲ ਰਿਹਾ ਸੀ ਪਰ 14 ਤਰੀਕ ਦੀ ਰਾਤ ਨੂੰ ਬਰਫ਼ੀਲੇ ਐਟਲਾਂਟਿਕ ਵਿਚ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਟਾਈਟੈਨਿਕ ਸੌ ਫੁੱਟ ਤੋਂ ਵੀ ਜ਼ਿਆਦਾ ਵੱਡੇ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਤਬਾਹੀ ਨਾਲ ਦੋ-ਚਾਰ ਹੋਇਆ, ਜੋ ਕਿ ਡੇਢ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕਿਆਮਤੀ ਮੌਤ ਦਾ ਕਾਰਨ ਬਣਿਆ | 14 ਅਪ੍ਰੈਲ ਰਾਤ ਨੂੰ ਉਸ ਬਰਫ਼ਾਨੀ ਸਮੁੰਦਰੀ ਤੂਫ਼ਾਨ ਵਿਚ ਟਾਈਟੈਨਿਕ ਤੋਂ ਕੁਝ ਦੂਰੀ 'ਤੇ ਇਕ ਹੋਰ ਜਹਾਜ਼ ਵੀ ਮੌਜੂਦ ਸੀ ਜੋ ਖ਼ਤਰੇ ਦੇ ਸੰਦੇਸ਼ ਮਿਲਣ ਤੋਂ ਬਾਅਦ ਹੌਲੀ ਹੋ ਗਿਆ ਸੀ ਤੇ ਆਪਣੀ ਦਿਸ਼ਾ ਵਿਚ ਬਦਲਾਅ ਕਰ ਚੁੱਕਾ ਸੀ | ਗਵਾਹਾਂ ਅਨੁਸਾਰ ਟਾਈਟੈਨਿਕ ਦੇ ਕੈਪਟਨ ਏਡਵਾਰਡ ਜੇ. ਸਮਿੱਥ ਨੂੰ ਵੀ ਖ਼ਤਰੇ ਦੇ ਸੰਕੇਤ ਦਿੱਤੇ ਗਏ ਸਨ ਪਰ ਉਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਟਾਈਟੈਨਿਕ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਸੀ | ਅਚਾਨਕ ਰਾਤ ਨੂੰ 11.40 ਮਿੰਟ 'ਤੇ ਠੰਢ ਕਾਰਨ ਬਿਸਤਰਿਆਂ ਵਿਚ ਸੁੱਤੇ ਪਏ ਮੁਸਾਫ਼ਰਾਂ ਨੇ ਇਕ ਵੱਡਾ ਝਟਕਾ ਮਹਿਸੂਸ ਕੀਤਾ ਜਿਸ ਦਾ ਕਾਰਨ ਕਾਫੀ ਸਮੇਂ ਤੱਕ ਬਹੁਤੇ ਮੁਸਾਫ਼ਰਾਂ ਨੂੰ ਪਤਾ ਹੀ ਨਹੀਂ ਲੱਗਾ | ਇਸ ਸਫ਼ਰ 'ਤੇ ਪਹਿਲੇ ਦਰਜ਼ੇ ਵਿਚ 8 ਨਵ-ਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਨਿਊਯਾਰਕ ਜਾ ਰਹੇ ਸਨ | ਇਨਾਂ ਤੋਂ ਬਿਨਾਂ ਪਾਲਤੂ ਕੁੱਤੇ, ਕਈ ਵੱਡੇ-ਵੱਡੇ ਅਮੀਰ ਅਤੇ ਬਿਜ਼ਨੈਸਮੈਨ ਅਤੇ ਸੈਲੀਬਰਿਟੀ ਵੀ ਸਫ਼ਰ ਵਿਚ ਸ਼ਾਮਿਲ ਸਨ | ਮੰਨਿਆ ਜਾਂਦਾ ਹੈ ਕਿ ਪਹਿਲੇ ਦਰਜੇ ਦੇ ਲੋਕਾਂ ਕੋਲ ਕਾਫੀ ਪੈਸਾ ਕੈਸ਼ ਅਤੇ ਬਹੁਤ ਕੀਮਤੀ ਸਾਮਾਨ ਤੋਂ ਇਲਾਵਾ ਸੋਨੇ-ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੇ ਗਹਿਣੇ ਵੀ ਮੌਜੂਦ ਸਨ, ਜੋ ਉਹ ਆਪਣੇ ਨਾਲ ਨਿਊਯਾਰਕ ਨੂੰ ਲਿਜਾ ਰਹੇ ਸਨ | ਟੱਕਰ ਤੋਂ ਬਾਅਦ ਜਦ ਲੋਕਾਂ ਨੂੰ ਪਤਾ ਲੱਗਾ ਕਿ ਜਹਾਜ਼ ਵਿਚ ਪਾਣੀ ਭਰ ਰਿਹਾ ਹੈ ਅਤੇ ਕੁਝ ਹੀ ਪਲਾਂ ਵਿਚ ਜਹਾਜ਼ ਡੁੱਬਣ ਵਾਲਾ ਹੈ ਤਾਂ ਹਰ ਤਰਫ ਸਰਨਾਟਾ ਛਾ ਗਿਆ ਅਤੇ ਜਾਨ ਬਚਾਉਣ ਲਈ ਅਫਰਾ-ਤਫ਼ਰੀ ਮੱਚ ਗਈ ਸੀ | ਜਾਨ ਬਚਾਉਣ ਲਈ ਜਹਾਜ਼ 'ਤੇ ਸਿਰਫ਼ 20 ਲਾਈਫ ਕਿਸ਼ਤੀਆਂ ਹੀ ਮੌਜੂਦ ਸਨ, ਜਿਨ੍ਹਾਂ ਵਿਚ ਬੈਠ ਕੇ ਜਾਨ ਬਚਾਉਣ ਦੀ ਜੱਦੋ-ਜਹਿਦ ਲਈ ਮੁਸਾਫ਼ਰਾਂ ਵਿਚ ਝਗੜਾ ਸ਼ੁਰੂ ਹੋ ਗਿਆ ਅਤੇ ਪਹਿਲਾਂ ਬੱਚਿਆਂ ਅਤੇ ਔਰਤਾਂ ਨੂੰ ਮਹਿਫੂਜ਼ ਕੀਤਾ ਗਿਆ | ਪਰ 1500 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਉਣ ਦੀ ਸਮਰੱਥਾ ਵਾਲੀਆਂ ਇਨ੍ਹਾਂ ਕਿਸ਼ਤੀਆਂ ਵਿਚ ਲਗਪਗ 700 ਲੋਕਾਂ ਦੀ ਹੀ ਜਾਨ ਬਚਾਈ ਜਾ ਸਕੀ, ਕਿਉਂਕਿ ਕੁਝ ਖੁਦਗਰਜ਼ ਲੋਕ ਸਿਰਫ਼ ਆਪਣੇ ਪਰਿਵਾਰ ਸਮੇਤ ਇਕ-ਇਕ ਕਿਸ਼ਤੀ ਲੈ ਕੇ ਭੱਜ ਨਿਕਲੇ,ਜਿਸ ਕਾਰਨ 1500 ਤੋਂ ਜ਼ਿਆਦਾ ਮੁਸਾਫਿਰਾਂ ਜਿਨ੍ਹਾਂ ਵਿਚ ਬੱਚੇ, ਬੁੱਢੇ ਅਤੇ ਔਰਤਾਂ ਸਮੇਤ ਅਮਲੇ ਦੇ ਮੈਂਬਰ ਵੀ ਸ਼ਾਮਿਲ ਸਨ, ਮੌਤ ਦੇ ਮੰੂਹ 'ਚ ਜਾ ਪਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਟਿਆਲਾ |
ਸੰਪਰਕ : 99149-57073.

ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
5. ਰਾਜਕੁਮਾਰੀ ਸੋਫੀਆ ਅਲੈਗਜੈਂਡਰਾ ਦਲੀਪ ਸਿੰਘ - ਸੋਫੀਆ ਦਾ ਜਨਮ 8 ਅਗਸਤ 1876 ਨੂੰ ਐਲਵੇਡਨ ਹਾਲ, ਸਫੌਲਕ ਵਿਖੇ ਹੋਇਆ ਸੀ | ਉਹ ਕ੍ਰਾਂਤੀਕਾਰੀ ਅਤੇ ਬਾਗੀ ਸੁਭਾਅ ਵਾਲੀ ਔਰਤ ਸੀ | ਔਰਤਾਂ ਦੇ ਅਧਿਕਾਰਾਂ ਅਤੇ ਹੋਰ ਮੁੱਦਿਆਂ 'ਤੇ ਉਸ ਦਾ ਸਾਰੀ ਉਮਰ ਬਰਤਾਨਵੀ ਸਰਕਾਰ ਨਾਲ ਟਕਰਾਉ ਚਲਦਾ ਰਿਹਾ | ਰਾਣੀ ਵਿਕਟੋਰੀਆ ਇਸ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਹ ਇਸ ਦੀ ਧਰਮ ਮਾਤਾ (ਗਾਡ ਮਦਰ) ਸੀ | ਸੋਫੀਆ ਆਪਣੀ ਭੈਣ ਬੰਬਾ ਨਾਲ 1903 ਵਿਚ ਦਿੱਲੀ ਦਰਬਾਰ ਵਿਚ ਹਿੱਸਾ ਲੈਣ ਲਈ ਆਈ | 1907 ਵਿਚ ਉਹ ਲਾਹੌਰ ਅਤੇ ਅੰਮਿ੍ਤਸਰ ਆਈ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੀ | ਉਥੋਂ ਆਪਣੇ ਬਾਪ ਅਤੇ ਦਾਦੀ ਨਾਲ ਹੋਈ ਬੇਇਨਸਾਫੀ ਬਾਰੇ ਪਤਾ ਲੱਗਣ 'ਤੇ ਉਸ ਦਾ ਦਿਲ ਬਰਤਾਨਵੀ ਸਰਕਾਰ ਪ੍ਰਤੀ ਨਫਰਤ ਨਾਲ ਭਰ ਗਿਆ | ਉਸ ਦੇ ਗੋਪਾਲ ਕਿ੍ਸ਼ਨ ਗੋਖਲੇ, ਸਰਲਾ ਦੇਵੀ ਅਤੇ ਲਾਲਾ ਲਾਜਪਤ ਰਾਏ ਵਰਗੇ ਦੇਸ਼ ਭਗਤਾਂ ਨਾਲ ਨੇੜਲੇ ਸੰਬੰਧ ਸਨ | 1909 ਵਿਚ ਉਹ ਮਹਾਤਮਾ ਗਾਂਧੀ ਨੂੰ ਲੰਡਨ ਵਿਚ ਮਿਲੀ ਅਤੇ ਵੈਸਟਮਿੰਸਟਰ ਪੈਲਸ ਹੋਟਲ ਵਿਚ ਉਸ ਦੀ ਵਿਦਾਇਗੀ ਪਾਰਟੀ ਵਿਚ ਹਿੱਸਾ ਲਿਆ |
1909 ਵਿਚ ਉਹ ਇੰਗਲੈਂਡ ਵਿਚ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਅੰਦੋਲਨ ਵਿਚ ਕੁੱਦ ਪਈ | ਉਸ ਨੇ ਔਰਤਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਦੇਣ ਲਈ ਅੰਦੋਲਨ ਚਲਾਇਆ ਤੇ ਅਜਿਹਾ ਅਧਿਕਾਰ ਮਿਲਣ ਤੱਕ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ | ਉਸ ਨੇ ਇੰਗਲੈਂਡ ਦੀਆਂ ਬਸਤੀਆਂ ਵਿਚ ਵੀ ਇਹ ਅੰਦੋਲਨ ਚਲਾਇਆ | ਇਸ ਕਾਰਨ ਉਸ ਨੂੰ ਅਨੇਕਾਂ ਵਾਰ ਜਰਮਾਨਾ ਭਰਨਾ ਪਿਆ | ਬਰਤਾਨਵੀ ਸਰਕਾਰ ਐਨੀ ਪ੍ਰੇਸ਼ਾਨ ਹੋ ਗਈ ਕਿ ਖੁਦ ਬਾਦਸ਼ਾਹ ਜਾਰਜ 5ਵੇਂ ਨੇ ਪੁੱਛਿਆ ਕਿ ਕੀ ਸਾਡਾ ਉਸ ਉੱਪਰ ਕੋਈ ਕੰਟਰੋਲ ਨਹੀਂ ਹੈ? ਪਹਿਲੇ ਸੰਸਾਰ ਯੁੱਧ ਵੇਲੇ ਉਸ ਨੇ ਰੈੱਡ ਕਰਾਸ ਵਲੋਂ ਨਰਸ ਦੀ ਵਰਦੀ ਪਾ ਕੇ ਬਰਾਈਟਨ ਹਸਪਤਾਲ (ਇੰਗਲੈਂਡ) ਵਿਚ ਜ਼ਖਮੀ ਭਾਰਤੀ ਫ਼ੌਜੀਆਂ ਦੀ ਰੱਜ ਕੇ ਸੇਵਾ ਕੀਤੀ | ਸਿੱਖ ਫ਼ੌਜੀ ਉਸ ਨੂੰ ਸਨਮਾਨ ਦੇਣ ਲਈ ਜ਼ਖ਼ਮੀ ਹਾਲਤ ਵਿਚ ਵੀ ਬਿਸਤਰੇ ਤੋਂ ਖੜ੍ਹੇ ਹੋ ਜਾਂਦੇ ਸਨ ਕਿ ਸ਼ੇਰ-ਏ-ਪੰਜਾਬ ਦੀ ਪੋਤਰੀ ਉਨ੍ਹਾਂ ਦੀ ਸੇਵਾ ਕਰ ਰਹੀ ਹੈ |
ਉਸ ਵਰਗੇ ਅਨੇਕਾਂ ਲੋਕਾਂ ਦੇ ਸੰਘਰਸ਼ ਕਾਰਨ ਇੰਗਲੈਂਡ ਵਿਚ 1918 ਵਿਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲ ਗਿਆ | ਉਸ ਨੇ ਵਿਆਹ ਨਹੀਂ ਸੀ ਕਰਵਾਇਆ | 22 ਅਗਸਤ, 1948 ਨੂੰ 82 ਸਾਲ ਦੀ ਉਮਰ ਵਿਚ ਨੀਂਦ ਦੌਰਾਨ ਸ਼ਾਂਤੀ ਨਾਲ ਉਸ ਦੀ ਮੌਤ ਹੋ ਗਈ | ਉਸ ਦੀ ਇੱਛਾ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੋਲਡਨ ਗਰੀਨ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ |
6. ਪਿ੍ੰਸ ਅਲਬਰਟ ਐਡਵਰਡ ਅਲੈਗਜੈਂਡਰ ਦਲੀਪ ਸਿੰਘ - ਇਹ ਦਲੀਪ ਸਿੰਘ ਅਤੇ ਬੰਬਾ ਦਾ ਸਭ ਤੋਂ ਛੋਟਾ ਪੁੱਤਰ ਸੀ | ਉਸ ਦਾ ਜਨਮ 20 ਅਗਸਤ, 1879 ਨੂੰ ਲੰਡਨ ਵਿਖੇ ਹੋਇਆ | ਨਮੂਨੀਏ ਕਾਰਨ ਇਸ ਦੀ ਮੌਤ 31 ਅਪਰੈਲ, 1893 ਨੂੰ 13 ਸਾਲ ਦੀ ਉਮਰ 'ਚ ਹੀ ਹੋ ਗਈ ਸੀ |
ਮਹਾਰਾਜਾ ਦਲੀਪ ਸਿੰਘ ਦੀ ਦੂਸਰੀ ਪਤਨੀ ਦਾ ਨਾਂਅ ਆਡਾ ਡਗਲਸ ਵੈਦਰਿਲ ਸੀ | ਉਸ ਦਾ ਜਨਮ 15 ਜਨਵਰੀ, 1869 ਨੂੰ ਸਰੀ ਸ਼ਹਿਰ ਵਿਚ ਹੋਇਆ ਸੀ | ਉਸ ਦੇ ਬਾਪ ਦਾ ਨਾਂਅ ਚਾਰਲਸ ਡਗਲਸ ਵੈਦਰਿਲ ਅਤੇ ਮਾਤਾ ਦਾ ਨਾਂਅ ਸਾਰਾਹ ਚਾਰਲੋਟ ਸੀ | ਚਾਰਲਸ ਸਿਵਲ ਇੰਜੀਨੀਅਰ ਸੀ ਤੇ ਸਾਰਾਹ ਵੀ ਪ੍ਰਾਈਵੇਟ ਨੌਕਰੀ ਕਰਦੀ ਸੀ | ਇਹ ਪਰਿਵਾਰ 1881 ਵਿਚ ਲੰਡਨ ਪ੍ਰਵਾਸ ਕਰ ਗਿਆ | ਆਡਾ ਉਥੇ ਕਾਕਸ ਹੋਟਲ ਵਿਚ ਵੇਟਰ ਦੇ ਤੌਰ 'ਤੇ ਕੰਮ ਕਰਨ ਲੱਗੀ | ਇਥੇ ਹੀ 16 ਸਾਲ ਦੀ ਆਡਾ ਦੀ 46 ਸਾਲਾ ਦਲੀਪ ਸਿੰਘ ਨਾਲ ਮੁਲਾਕਾਤ ਹੋਈ ਜੋ ਪਿਆਰ ਵਿਚ ਬਦਲ ਗਈ | ਜਦੋਂ ਦਲੀਪ ਸਿੰਘ ਪੈਰਿਸ ਗਿਆ ਤਾਂ ਉਹ ਵੀ ਉਥੇ ਉਸ ਕੋਲ ਪਹੁੰਚ ਗਈ | ਉਹ ਉਸ ਦੇ ਨਾਲ ਹੀ ਸੇਂਟ ਪੀਟਰਜ਼ਬਰਗ (ਰੂਸ) ਵੀ ਗਈ | 1887 ਵਿਚ ਬੰਬਾ ਦੀ ਮੌਤ ਹੋਣ ਤੋਂ ਬਾਅਦ ਦਲੀਪ ਸਿੰਘ ਨੇ ਆਡਾ ਨਾਲ ਵਿਆਹ ਕਰ ਲਿਆ | ਰਾਣੀ ਵਿਕਟੋਰੀਆ ਆਡਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ | ਉਸ ਨੂੰ ਲੱਗਦਾ ਸੀ ਕਿ ਆਡਾ ਨੇ ਹੀ ਦਲੀਪ ਸਿੰਘ ਨੂੰ ਬਗਾਵਤ ਲਈ ਭੜਕਾਇਆ ਹੈ |
ਆਡਾ ਤੋਂ ਦਲੀਪ ਸਿੰਘ ਦੀਆਂ ਦੋ ਬੇਟੀਆਂ ਸਨ | ਰਾਜਕੁਮਾਰੀ ਪਾਉਲੀਨ ਅਲੈਗਜ਼ੈਂਡਰਾ ਦਲੀਪ ਸਿੰਘ ਅਤੇ ਰਾਜਕੁਮਾਰੀ ਆਡਾ ਈਰੀਨ ਬੈਰੀਲ ਦਲੀਪ ਸਿੰਘ | ਪਾਉਲੀਨ ਬਾਰੇ ਤਾਂ ਕੁਝ ਪਤਾ ਲਗਦਾ ਹੈ ਪਰ ਈਰੀਨ ਬਾਰੇ ਅਜੇ ਬਹੁਤੀ ਖੋਜ ਨਹੀਂ ਕੀਤੀ ਗਈ | ਉਸ ਦੀ ਜ਼ਿੰਦਗੀ ਆਪਣੇ ਅਮੀਰ ਮਤਰੇਏ ਭੈਣਾਂ ਭਰਾਵਾਂ ਤੋਂ ਇਕ ਦਮ ਅਲੱਗ ਸੀ | ਉਸ ਦੇ ਜਨਮ ਵੇਲੇ ਦਲੀਪ ਸਿੰਘ ਬਗਾਵਤ ਕਰਨ ਕਾਰਨ ਗਰੀਬ ਹੋ ਚੁੱਕਾ ਸੀ | ਉਸ ਦਾ ਜਨਮ 1887 ਵਿਚ ਮਾਸਕੋ ਦੇ ਇਕ ਸਧਾਰਨ ਜਿਹੇ ਹਸਪਤਾਲ ਵਿਚ ਹੋਇਆ | ਜਦੋਂ ਉਸ ਦੀ ਛੋਟੀ ਭੈਣ ਈਰੀਨ ਨੇ 1926 ਵਿਚ ਮੋਨਾਕੋ ਵਿਖੇ ਆਤਮ-ਹੱਤਿਆ ਕਰ ਲਈ ਤਾਂ ਪਾਉਲੀਨ ਦਾ ਮਤਰੇਈ ਭੈਣ ਬੰਬਾ ਨਾਲ ਈਰੀਨ ਦੀ ਜਾਇਦਾਦ ਕਾਰਨ ਝਗੜਾ ਪੈ ਗਿਆ | ਬੰਬਾ ਨੇ ਵਸੀਅਤ ਦੇ ਖਿਲਾਫ ਅਦਾਲਤੀ ਕੇਸ ਕਰ ਦਿੱਤਾ ਕਿ ਈਰੀਨ ਦੀ 20000 ਪੌਾਡ ਦੀ ਜਾਇਦਾਦ 'ਤੇ ਸਾਰੇ ਭੈਣ ਭਰਾਵਾਂ ਦਾ ਬਰਾਬਰ ਦਾ ਹੱਕ ਬਣਦਾ ਹੈ | ਪਰ ਅਦਾਲਤ ਨੇ ਸਿਰਫ ਪਾਉਲੀਨ ਨੂੰ ਹੀ ਈਲੀਨ ਦਾ ਵਾਰਸ ਮੰਨਿਆ | ਇਸ ਤੋਂ ਬਾਅਦ ਉਹ ਪੈਰਿਸ ਚਲੀ ਗਈ ਤੇ ਦੂਸਰੇ ਸੰਸਾਰ ਯੁੱਧ ਦੌਰਾਨ ਇਕ ਤਰ੍ਹਾਂ ਨਾਲ ਗਾਇਬ ਹੀ ਹੋ ਗਈ | ਉਸ ਦੇ ਬੰਬਾਰੀ ਵਿਚ ਮਾਰੇ ਜਾਣ ਦੀਆਂ ਖਬਰਾਂ ਚੱਲ ਪਈਆਂ | ਬਹੁਤ ਖੋਜਬੀਣ ਤੋਂ ਬਾਅਦ 2014 ਵਿਚ ਇੰਗਲੈਂਡ ਦੇ ਇਤਿਹਾਸਕਾਰ ਪੀਟਰ ਸਿੰਘ ਬੈਂਸ ਨੇ ਪਤਾ ਲਗਾ ਲਿਆ ਕਿ ਪਾਉਲੀਨ ਦੀ ਮੌਤ ਬੰਬਾਰੀ ਕਾਰਨ ਨਹੀਂ ਸਗੋਂ 10 ਅਪਰੈਲ, 1941 ਨੂੰ ਫਰਾਂਸ ਦੇ ਪਾਉ ਹਸਪਤਾਲ ਵਿਚ ਟੀ.ਬੀ. ਦੀ ਬਿਮਾਰੀ ਕਾਰਨ ਹੋਈ ਸੀ | ਪਰ ਉਸ ਦੀ ਕਬਰ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ | (ਸਮਾਪਤ)

-ਪੰਡੋਰੀ ਸਿੱਧਵਾਂ |
ਮੋਬਾਈਲ : 9501100062.

ਭੁੱਲੀਆਂ ਵਿਸਰੀਆਂ ਯਾਦਾਂ

ਤਾਰੀਖ ਤਾਂ ਮੈਨੂੰ ਯਾਦ ਨਹੀਂ ਪਰ ਏਨਾ ਜ਼ਰੂਰ ਯਾਦ ਏ ਕਿ ਇਹ ਤਸਵੀਰ ਸ: ਅਮਰੀਕ ਸਿੰਘ 'ਅਮਨ' ਪਰਚਾ 'ਲੋਅ' ਦੇ ਮਾਲਕ ਦੇ ਪੁੱਤਰ ਦੀ ਸ਼ਾਦੀ ਦੀ ਪਾਰਟੀ ਦੀ ਹੈ | ਅਸੀਂ ਸਾਰੇ ਪਾਰਟੀ 'ਚ ਸ਼ਾਮਿਲ ਹੋਏ ਸੀ | ਉਸ ਵਕਤ ਕਹਾਣੀਕਾਰ ਤੇ ਕਵਿੱਤਰੀ ਸ੍ਰੀਮਤੀ ਸ਼ਰਨ ਮੱਕੜ ਜੀ ਵੀ ਆਏ ਹੋਏ ਸੀ | ਸ੍ਰੀਮਤੀ ਮੱਕੜ ਜੀ ਉਸ ਨਾਲ ਸਰਦਾਰ ਪੰਛੀ ਗੱਲਾਂ ਕਰਨ ਲੱਗ ਪਏ ਸੀ | ਗੱਲਾਂ ਵੀ ਸਾਹਿਤ ਬਾਰੇ ਤੇ ਸਾਹਿਤਕਾਰਾਂ ਬਾਰੇ ਹੋ ਰਹੀਆਂ ਸਨ | ਪ੍ਰੋ: ਊਧਮ ਸਿੰਘ ਸ਼ਾਹੀ ਖ਼ਾਲਸਾ ਕਾਲਜ ਤੇ ਪ੍ਰੋ: ਜਤਿੰਦਰ ਸਿੰਘ ਜੌਲੀ ਤੇ ਬਾਕੀ ਸਾਥੀ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ | ਕਿਉਂਕਿ ਸਾਰਿਆਂ ਦੀ ਖਿੱਚ ਦਾ ਕੇਂਦਰ ਸ੍ਰੀਮਤੀ ਮੱਕੜ ਸੀ | ਇਸ ਸਮੇਂ ਸ਼ਰਨ ਮੱਕੜ ਤੇ ਪ੍ਰੋ: ਜਤਿੰਦਰ ਜੌਲੀ ਇਸ ਸੰਸਾਰ ਵਿਚ ਨਹੀਂ ਹਨ ਪਰ ਇਹ ਯਾਦਗਾਰੀ ਤਸਵੀਰ ਜ਼ਰੂਰ ਸਾਡੇ ਕੋਲ ਹੈ |

ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143: ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਿਸ਼ੀਕੇਸ਼ ਮੁਕਰਜੀ ਨੇ ਦੇਵ ਆਨੰਦ ਨੂੰ ਵੀ 'ਅਸਲੀ ਨਕਲੀ' ਲਈ ਸਾਈਨ ਕੀਤਾ ਸੀ | ਦੇਵ ਦੀ ਉਸ ਵੇਲੇ ਦੀ ਇਮੇਜ ਇਕ ਆਧੁਨਿਕ ਸ਼ਹਿਰੀ ਯੁਵਕ ਵਜੋਂ ਕੀਤੀ ਜਾਂਦੀ ਸੀ | ਇਸ ਇਮੇਜ ਨੂੰ ਰਿਸ਼ੀ ਦਾਦਾ ਨੇ ਬੜੇ ਢੰਗ ਨਾਲ ਤੋੜਿਆ | ਫ਼ਿਲਮ ਦਾ ਨਾਇਕ ਅਮੀਰ ਜ਼ਰੂਰ ਹੈ ਪਰ ਝੌਾਪੜੀਆਂ 'ਚ ਰਹਿ ਰਹੇ ਲੋਕਾਂ ਨਾਲ ਉਹ ਸਨੇਹ ਕਰਨ ਲੱਗ ਪੈਂਦਾ ਹੈ ਕਿਉਂਕਿ ਉਸ ਦੀ ਪ੍ਰੇਮਿਕਾ (ਸਾਧਨਾ) ਵੀ ਇਕ ਚਾਲ 'ਚ ਰਹਿਣ ਵਾਲੀ ਲੜਕੀ ਹੈ | ਪ੍ਰੇਮਿਕਾ ਦੇ ਲਈ ਇਹ ਨਾਇਕ ਆਪਣਾ ਸਾਰਾ ਸੁਖ ਅਤੇ ਜਾਇਦਾਦ ਤਿਆਗਣ ਲਈ ਤਿਆਰ ਹੋ ਜਾਂਦਾ ਹੈ | ਫ਼ਿਲਮ ਦਾ ਸੰਗੀਤ ਇਸ ਦੇ ਸੰਕਲਪ ਦੇ ਅਨੁਸਾਰ ਹੀ ਸੀ ਅਤੇ ਇਸ ਦੇ ਕਈ ਗੀਤ 'ਅਸਲੀ ਕਿਆ ਹੈ, ਨਕਲੀ ਕਿਆ ਹੈ' ਭਾਰਤ ਦੇ ਗਲੀ-ਕੂਚਿਆਂ 'ਚ ਗੰੂਜੇ ਸਨ |
ਆਮ ਤੌਰ 'ਤੇ ਰਿਸ਼ੀ ਦਾਦਾ ਸਥਾਪਤ ਕਲਾਕਾਰਾਂ ਨਾਲ ਹੀ ਕੰਮ ਕਰਦਾ ਹੁੰਦਾ ਸੀ, ਪਰ ਲੋੜ ਪੈਣ 'ਤੇ ਉਹ ਨਵੇਂ ਅਦਾਕਾਰਾਂ ਨੂੰ ਵੀ ਮੌਕਾ ਦਿੰਦਾ ਸੀ | ਫ਼ਿਲਮ 'ਅਨੁਰਾਧਾ' ਵਿਚ ਉਸ ਨੇ ਬਲਰਾਜ ਸਾਹਨੀ ਦੇ ਨਾਲ ਨਵੀਂ ਨਾਇਕਾ ਲੀਲਾ ਨਾਇਡੂ ਨੂੰ ਹੀ ਲਿਆ ਸੀ |
1964 ਵਿਚ ਗੁਰੂ ਦੱਤ ਨੂੰ 'ਸਾਂਝ ਔਰ ਸਵੇਰਾ' ਫ਼ਿਲਮ ਲਈ ਜਦੋਂ ਫ਼ਿਲਮਸਾਜ਼ ਸਾਈਨ ਕਰਨ ਲਈ ਆਏ ਤਾਂ ਉਸ ਨੇ ਕਹਾਣੀ ਸੁਣਨ ਤੋਂ ਬਾਅਦ ਉਨ੍ਹਾਂ ਅੱਗੇ ਸ਼ਰਤ ਰੱਖੀ ਕਿ ਉਹ ਇਹ ਫ਼ਿਲਮ ਤਾਂ ਕਰੇਗਾ ਜੇਕਰ ਰਿਸ਼ੀ ਦਾਦਾ ਨੂੰ ਨਿਰਦੇਸ਼ਕ ਲਿਆ ਜਾਵੇ | ਫ਼ਿਲਮਸਾਜ਼ਾਂ ਨੇ ਇਹ ਸੁਝਾਅ ਮੰਨ ਲਿਆ ਅਤੇ ਇਹ ਫ਼ਿਲਮ ਵੀ ਯਾਦਗਾਰੀ ਫ਼ਿਲਮਾਂ ਦੀ ਸ਼੍ਰੇਣੀ 'ਚ ਆ ਗਈ ਸੀ |
ਪਰ ਲਗਦਾ ਹੈ ਕਿ ਧਰਮਿੰਦਰ ਨਾਲ ਇਸ ਨਿਰਦੇਸ਼ਕ ਨੂੰ ਖਾਸ ਸਨੇਹ ਸੀ | ਇਸ ਤਰਕ ਦਾ ਆਧਾਰ ਇਹ ਹੈ ਕਿ ਇਹ ਰਿਸ਼ੀਕੇਸ਼ ਮੁਕਰਜੀ ਹੀ ਸੀ ਜਿਸ ਨੇ ਧਰਮਿੰਦਰ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਦੀ ਅਸਲੀ ਪਛਾਣ ਕੀਤੀ | 1969 ਤੋਂ ਪਹਿਲਾਂ ਧਰਮਿੰਦਰ ਆਮ ਤੌਰ 'ਤੇ ਫਾਰਮੂਲਾ ਫ਼ਿਲਮਾਂ 'ਚ ਹੀ ਕੰਮ ਕਰਦਾ ਹੁੰਦਾ ਸੀ ਪਰ ਜਦੋਂ ਰਿਸ਼ੀਕੇਸ਼ ਮੁਕਰਜੀ ਨੇ 'ਅਨੁਪਮਾ' ਬਣਾਉਣ ਦੀ ਘੋਸ਼ਣਾ ਕੀਤੀ ਤਾਂ ਲੋਕ ਇਸ 'ਚ ਧਰਮਿੰਦਰ ਦਾ ਬਤੌਰ ਨਾਇਕ ਨਾਂਅ ਪੜ੍ਹ ਕੇ ਹੈਰਾਨ ਜਿਹੇ ਰਹਿ ਗਏ ਸਨ | 'ਅਨੁਪਮਾ' ਇਕ ਮਨੋਵਿਗਿਆਨਕ ਸ਼ੈਲੀ ਦੀ ਮੂਵੀ ਸੀ | ਇਸ ਦੀ ਨਾਇਕਾ (ਸ਼ਰਮੀਲਾ ਟੈਗੋਰ) ਹਰ ਵੇਲੇ ਡਰੀ-ਸਹਿਮੀ ਰਹਿੰਦੀ ਹੈ | ਉਸ ਦੀ ਇਸ ਮਾਨਸਿਕ ਅਪਾਹਿਜਤਾ ਨੂੰ ਨਾਇਕ (ਧਰਮਿੰਦਰ) ਕਵਿਤਾ ਦੇ ਰਾਹੀਂ ਜਾਂ ਉਸ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਕਰਨ ਤੋਂ ਬਾਅਦ ਦੂਰ ਕਰਦਾ ਹੈ |
ਧਰਮਿੰਦਰ ਦੇ ਜੀਜੇ ਪੰਛੀ ਨੇ ਜਦੋਂ 'ਸਤਿਆਕਾਮ' ਬਣਾਉਣ ਦਾ ਐਲਾਨ ਕੀਤਾ ਸੀ ਤਾਂ ਧਰਮਿੰਦਰ ਨੇ ਉਸ ਨੂੰ ਰਿਸ਼ੀਕੇਸ਼ ਦੇ ਨਾਂਅ ਦਾ ਸੁਝਾਅ ਦਿੱਤਾ ਸੀ | ਇਸ ਫ਼ਿਲਮ ਦਾ ਨਾਇਕ ਸੱਚ ਦੀ ਖਾਤਰ ਜੀਵਨ ਸੰਘਰਸ਼ ਕਰਦਾ ਹੈ |ਇਸ ਉਦੇਸ਼ ਲਈ ਉਸ ਨੂੰ ਕਾਫ਼ੀ ਕਸ਼ਟ ਵੀ ਸਹਿਣੇ ਪੈਂਦੇ ਹਨ | ਧਰਮਿੰਦਰ ਨੇ ਇਸ ਭੂਮਿਕਾ 'ਚ ਸੰਵੇਦਨਸ਼ੀਲ ਅਭਿਨੈ ਦੀ ਮਿਸਾਲ ਕਾਇਮ ਕੀਤੀ ਸੀ | 'ਸਤਿਆਕਾਮ' ਦੀ ਬਹੁਤ ਸਾਰੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਹੋਈ ਸੀ | ਜਦੋਂ ਇਹ ਫ਼ਿਲਮ ਵਿੱਤੀ ਸੰਕਟ 'ਚ ਫਸ ਗਈ ਸੀ ਤਾਂ ਧਰਮਿੰਦਰ ਨੇ ਕੋਲੋਂ ਪੈਸੇ ਖਰਚ ਕੇ ਇਸ ਨੂੰ ਮੁਕੰਮਲ ਕੀਤਾ ਸੀ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

ਛੋਟੀ ਕਹਾਣੀ: ਕੰਮ ਵਾਲੀ

ਭਾਂਡੇ ਮਾਂਜ ਕੇ, ਪਸੀਨੇ ਨਾਲ ਲੱਥ-ਪੱਥ ਤੇ ਘਬਰਾਈ ਹੋਈ, ਹੱਥ ਵਿਚ ਮੋਬਾਈਲ ਫੜੀ ਬੈਠੀ ਨਾਲੇ ਮੇਰੇ ਵੱਲ ਦੇਖੇ ਤੇ ਨਾਲੇ ਮੋਬਾਈਲ ਫੋਨ 'ਤੇ ਟੱਚ ਕਰਕੇ ਮਨਪਸੰਦ ਦਾ ਦੇਖਣ ਲਈ ਹੱਥ ਇਧਰ-ਉਧਰ ਮਾਰੇ | ਫੋਨ 'ਤੇ ਅਤੇ ਨਾਲ ਕਮਰੇ ਦੇ ਇਰਦ-ਗਿਰਦ ਤੇ ਫਰਸ਼ ਨੂੰ ਦੇਖ ਕੇ ਲਾਲ-ਪੀਲੀ ਹੁੰਦਿਆਂ ਵਰ੍ਹ ਪਈ ਸੀ, ਨਾਸ਼ਤਾ ਕਰਦਿਆਂ ਉਤੇ | ਰੁਕ-ਰੁਕ ਕੇ ਬੋਲ ਰਹੀ ਸੀ, ਕੋਈ ਟਿਕਾਣੇ ਦੀ ਗੱਲ ਕਹਿਣ ਲਈ | ਮੇਰੀ ਧਰਮ-ਪਤਨੀ ਦੋਸਤ ਵੀ | ਮੈਂ ਉਸ ਨੂੰ ਪਹਿਚਾਣ ਲਿਆ ਸੀ ਕਿ ਕੋਈ ਗੜਬੜ ਹੈ | ਮੈਂ ਇਹ ਵੀ ਸੋਚ ਰਿਹਾ ਸੀ ਕਿ ਸ਼ਾਇਦ ਭਾਂਡੇ ਮਾਂਜ ਕੇ ਅੱਕੀ ਥੱਕੀ ਹੋਈ ਹੋਵੇਗੀ | ਹੌਲੀ-ਹੌਲੀ ਬੋਲ ਰਿਹਾ ਸੀ ਕਿ ਕਾਕੂ ਨੂੰ ਖੇਡਣ ਜਾਣ ਤੋਂ ਪਹਿਲਾਂ ਫੋਨ ਲੈ ਕੇ ਜਾਣ ਨਾ ਦਿਆ ਕਰ | ਨਾਲੇ ਕਹਿ ਰਿਹਾ ਸੀ ਕਿ ਕਾਕੂ ਦੀ ਪੜ੍ਹਾਈ ਵਿਚ ਕੋਈ ਕਮੀ ਨਹੀਂ ਹੈ, ਸਿਰਫ਼ ਥੋੜ੍ਹਾ ਜਿਹਾ ਧਿਆਨ ਦੇਵੇ ਤਾਂ ਇਹ ਵਧੀਆ ਪੜ੍ਹਾਈ ਕਰ ਸਕਦਾ ਹੈ | ਹੁਣ ਤਾਂ ਬਾਕੀ ਕੋਈ ਕਸਰ ਨਹੀਂ ਹੈ |
ਪਸੀਨੇ ਦੀਆਂ ਬੰੂਦਾਂ ਪੂੰਝਦੀ ਹੋਈ ਕੰਮ ਵਾਲੀ ਦੀ ਉਡੀਕ ਕਰ ਰਹੀ ਸੀ ਤੇ ਖਿਝ ਕੇ ਬੋਲੀ ਕਿ ਇਹ ਹਰ ਮਹੀਨੇ 5-7 ਛੁੱਟੀਆਂ ਕਰ ਲੈਂਦੀ ਹੈ | ਬੜਾ ਤੰਗ ਕੀਤਾ ਹੋਇਆ ਇਸ ਨੇ ਤੇ ਨਾਲੇ ਮੈਨੂੰ ਵੀ ਪੈ ਰਹੀ ਸੀ ਕਿ ਕਿਵੇਂ ਕਾਗਜ਼ ਦੇ ਰੋਲ ਕਰਕੇ ਭੁੰਜੇ ਹੀ ਸੁੱਟੀ ਜਾਂਦੇ ਹੋ | ਮੈਂ ਥੋੜ੍ਹਾ ਜਿਹਾ ਹੱਸਿਆ ਤੇ ਉਸ ਦੀ ਉਡੀਕ ਕਰਨ ਨੂੰ ਕਹਿ ਹੀ ਰਿਹਾ ਸੀ ਤੇ ਮੇਰੀ ਗੱਲ ਵਿਚੇ ਹੀ ਟੋਕ ਦਿੱਤੀ | ਕਿਹਾ ਕਿ 'ਐਵੇਂ ਨਾ ਵਿਚ ਹੀ ਬੋਲਿਆ ਕਰ |' ਮੈਂ ਹੇਠਾਂ ਉਤੇ ਦੇਖਣ ਲੱਗਾ ਤੇ ਹੱਕਾ-ਬੱਕਾ ਰਹਿ ਗਿਆ ਸੀ | ਸ਼ਾਇਦ ਗੱਲ ਕਰਦਿਆਂ ਕੋਈ ਅਵੱਲੀ-ਸਵੱਲੀ ਕਿਤੇ ਗੱਲ ਨਾ ਨਿਕਲ ਗਈ ਹੋਵੇ | ਸ਼ਾਇਦ ਉਹ ਇਹ ਕਹਿਣਾ ਚਾਹੁੰਦੀ ਸੀ ਕਿ ਬੁੜ੍ਹੀਆਂ ਦੀਆਂ ਗੱਲਾਂ ਵਿਚ ਬੋਲਿਆ ਨਾ ਕਰ ਜਿਵੇਂ ਕਿਤੇ ਉਹ ਪਹਿਲਾਂ ਹੀ ਨੋਟ ਕਰ ਗਈ ਹੋਵੇਗੀ, ਮੇਰੀਆਂ ਅਵੱਲੀਆਂ-ਸਵੱਲੀਆਂ ਮਾਰਦਿਆਂ ਤੋਂ ਖਿਝ ਕੇ ਕਿਤੇ |
ਅੱਗੋਂ ਮੈਂ ਵੀ ਕਿਹੜਾ ਘੱਟ ਸੀ | ਮੈਂ ਵੀ ਉਸੇ ਟੋਨ ਵਿਚ ਪੈ ਗਿਆ | 'ਮੈਂ ਕਹਿ ਕੀ ਦਿੱਤਾ, ਤੈਨੂੰ ਐਵੇਂ ਹੀ ਬੋਲਣ ਦੀ ਆਦਤ ਪਈ ਹੋਈ ਹੈ, ਤੂੰ ਆਦਤ ਤੋਂ ਮਜਬੂਰ ਹੋ ਗਈ ਹੈਾ | ਜ਼ਰਾ ਸੰਭਲ ਕੇ ਬੋਲਿਆ ਕਰ | ਜੇ ਕੋਈ ਗੱਲ ਕਰ ਵੀ ਦਿੱਤੀ ਹੋਵੇਗੀ ਤਾਂ ਕੀ ਹੋ ਗਿਆ | ਤੇਰੀ ਕੀ ਸ਼ਾਨ ਵਿਚ ਫਰਕ ਪੈ ਗਿਆ |' ਮੈਂ ਉਸ ਨੂੰ ਆਪਣੀ ਸਫਾਈ ਦਿੰਦੇ ਹੋਏ ਨੇ ਇਕੋ ਸਾਹ ਵਿਚ ਸਾਰਾ ਕੁਝ ਕਹਿ ਦਿੱਤਾ ਸੀ | ਅਜੇ ਉਠਿਆ ਹੀ ਸੀ ਕਿ 'ਕੰਮ ਵਾਲੀ' ਆ ਗਈ | ਇਹ ਸੋਚ ਕੇ ਮਨ ਨੂੰ ਧਰਵਾਸ ਆ ਗਿਆ | ਚਲ ਬਲਵਤ ਲਹਿ ਗਈ ਮੇਰੇ ਤੋਂ | ਕੰਮ ਵਾਲੀ ਨੂੰ ਦੇਖ ਕੇ ਫਾਟਕ ਖੁੱਲ੍ਹ ਗਿਆ ਸੀ | ਰੇਲ ਗੱਡੀ ਵਾਂਗੂੰ ਸ਼ੋਰ ਮਚਾਉਂਦੀ ਹੋਈ ਹੱਸੀ ਤੇ ਹੌਲੀ-ਹੌਲੀ ਸ਼ਾਂਤ ਹੋ ਗਈ | ਗੱਲਾਂ ਮਾਰਨ ਲਈ ਤੇ ਕੰਮ ਕਰਵਾਉਣਾ ਸੀ ਹੁਣ ਬਿਲਕੁਲ ਚੁੱਪ ਵੱਟ ਲਈ ਸੀ, ਉਸ ਨੇ ਜਿਵੇਂ ਕਿਤੇ ਚੀਕੀ ਹੀ ਨਾ ਹੋਵੇ ਕਦੇ |

-ਮੁਕਤਸਰ | ਮੋਬਾਈਲ : 98558-00758.

ਭਾਰਤੀ ਸਫ਼ਲਤਾ ਦੀਆਂ ਕਹਾਣੀਆਂ ਦਾ ਗਵਾਹ ਬਣਿਆ ਗੋਲਡ ਕੋਸਟ

ਆਸਟ੍ਰੇਲੀਆ ਦੇ ਗੋਲਡ ਕੋਸਟ, ਕਵੀਂਸਲੈਂਡ 'ਚ ਹੋਈਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਆਸ ਅਨੁਸਾਰ ਹੀ ਰਿਹਾ ਹੈ। ਚਾਰ ਅਪ੍ਰੈਲ ਨੂੰ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਤੋਂ ਪਹਿਲਾਂ ਆਸ ਇਹ ਸੀ ਕਿ ਭਾਰਤ ਆਪਣੇ ਸਰਬਉੱਤਮ ਪ੍ਰਦਰਸ਼ਨ (ਦਿੱਲੀ 2010) ਨੂੰ ਸ਼ਾਇਦ ਨਹੀਂ ਦੋਹਰਾ ਸਕੇਗਾ, ਜਦੋਂ ਉਸ ਨੇ ਕੁੱਲ 101 ਤਗਮੇ (39 ਸੋਨ, 26 ਚਾਂਦੀ ਤੇ 36 ਕਾਂਸੀ) ਹਾਸਲ ਕੀਤੇ ਸਨ ਅਤੇ ਆਸਟ੍ਰੇਲੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ ਸੀ। ਪਰ ਇਹ ਉਮੀਦ ਨਹੀਂ ਸੀ ਕਿ ਉਹ ਆਪਣੇ ਹੋਰ ਬਿਹਤਰੀਨ ਪ੍ਰਦਰਸ਼ਨਾਂ ਜਿਵੇਂ ਮੈਨਚੈਸਟਰ 2002 ਵਿਚ 69 ਤਗਮੇ (30 ਸੋਨ, 22 ਚਾਂਦੀ ਤੇ 17 ਕਾਂਸੀ) ਦੇ ਅੰਕੜੇ ਨੂੰ ਵੀ ਛੂਹ ਨਹੀਂ ਸਕੇਗਾ, ਹੁਣ ਅੰਦਾਜ਼ਾ ਇਹ ਹੈ ਕਿ ਮੈਲਬੋਰਨ 2006 ਵਿਚ 49 ਤਗਮੇ (22 ਸੋਨ, 17 ਚਾਂਦੀ ਤੇ 10 ਕਾਂਸੀ) ਨੂੰ ਪਾਰ ਕਰ ਜਾਵੇਗਾ। ਇਹ ਸਤਰਾਂ ਲਿਖੇ ਜਾਣ ਤਕ ਭਾਰਤ ਨੇ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਥਾਂ 'ਤੇ ਰਹਿੰਦੇ ਹੋਏ ਕੁੱਲ 42 ਤਗਮੇ (17 ਸੋਨ, 11 ਚਾਂਦੀ ਤੇ 14 ਕਾਂਸੀ) ਹਾਸਲ ਕੀਤੇ ਹਨ।
ਭਾਰਤ ਤੋਂ ਵੇਟ ਲਿਫਟਿੰਗ, ਟੇਬਲ ਟੈਨਿਸ, ਕੁਸ਼ਤੀ, ਮੁੱਕੇਬਾਜ਼ੀ, ਬੈਡਮਿੰਟਨ ਤੇ ਸ਼ੂਟਿੰਗ ਵਿਚ ਬਹੁਤ ਆਸਾਂ ਸਨ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਹੀ ਉਸ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ। ਹੁਣ ਤੱਕ ਜੋ ਭਾਰਤ ਨੇ 42 ਤਗਮੇ ਜਿੱਤੇ ਹਨ, ਉਨ੍ਹਾਂ ਵਿਚੋਂ 15 ਸ਼ੂਟਿੰਗ ਵਿਚੋਂ ਹਨ। ਇਸ ਲਈ ਭਾਰਤ ਦੀ ਕੋਸ਼ਿਸ਼ ਹੈ ਕਿ 2022 ਦੀਆਂ ਰਾਸ਼ਟਮੰਡਲ ਖੇਡਾਂ ਸ਼ੂਟਿੰਗ ਮੁਕਾਬਲੇ ਦੇ ਤੌਰ 'ਤੇ ਕਾਇਮ ਰਹੇ। ਰਾਸ਼ਟਰਮੰਡਲ ਖੇਡ ਪ੍ਰਬੰਧਕ ਕਮੇਟੀ ਨੇ 2022 ਦੀਆਂ ਖੇਡਾਂ ਵਿਚ ਸ਼ੂਟਿੰਗ ਨੂੰ ਸ਼ਾਮਿਲ ਨਾ ਕਰਨ ਦਾ ਨਿਰਣਾ ਲਿਆ ਹੈ, ਜਿਸ ਨੂੰ ਉਹ ਫਿਲਹਾਲ ਬਦਲਣ ਲਈ ਤਿਆਰ ਨਹੀਂ ਹੈ। ਹਾਲਾਂਕਿ ਭਾਰਤ ਨੇ ਮਿਲਖਾ ਸਿੰਘ (ਦੌੜਾਕ), ਪੀ. ਟੀ. ਊਸ਼ਾ (ਦੌੜਾਕ) ਤੇ ਅੰਜੂ ਬੌਬੀ ਜਾਰਜ (ਲੌਂਗ ਜੰਪ) ਵਰਗੇ ਅਥਲੀਟ ਪੈਦਾ ਕੀਤੇ ਹਨ, ਪਰ ਕੌਮਾਂਤਰੀ ਮੰਚਾਂ 'ਤੇ ਅਥਲੈਟਿਕਸ ਵਿਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਹੀ ਰਿਹਾ ਹੈ। ਇਸ ਲਈ ਜਦੋਂ ਗੋਲਡ ਕੋਸਟ ਵਿਚ ਸੀਮਾ ਪੁਨੀਆ ਤੇ ਨਵਜੀਤ ਕੌਰ ਢਿੱਲੋਂ ਨੇ ਡਿਸਕਸ ਥਰੋਅ ਦਾ ਲੜੀਵਾਰ ਚਾਂਦੀ ਤੇ ਕਾਂਸੀ ਤਗਮਾ ਜਿੱਤਿਆ ਤਾਂ ਇਹ ਆਸ ਜ਼ਰੂਰ ਬੱਝੀ ਸੀ ਕਿ ਹੁਣ ਅਥਲੈਟਿਕਸ ਵਿਚ ਵੀ ਭਾਰਤੀ ਖਿਡਾਰੀ ਬਿਹਤਰ ਕਾਰਗੁਜ਼ਾਰੀ ਦਿਖਾਉਣ ਲੱਗੇ ਹਨ। 34 ਸਾਲਾ ਪੁਨੀਆ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ 60.41 ਮੀਟਰ ਦੀ ਥਰੋਅ ਕੀਤੀ ਜੋ ਉਨ੍ਹਾਂ ਨੂੰ ਲਗਾਤਾਰ ਚੌਥੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਤਗਮਾ ਦਿਵਾਉਣ ਲਈ ਕਾਫ਼ੀ ਸੀ। ਢਿੱਲੋਂ ਨੇ ਕਾਂਸੀ ਤਗਮਾ 57.43 ਮੀਟਰ ਦੀ ਆਪਣੀ ਆਖਰੀ ਥਰੋਅ 'ਤੇ ਜਿੱਤਿਆ।
ਕੁਸ਼ਤੀ ਵਿਚ ਜਿਵੇਂ ਕਿ ਆਸ ਸੀ, ਦੋ ਵਾਰ ਉਲੰਪਿਕ ਤਗਮਾ ਜਿੱਤਣ ਵਾਲੇ ਭਾਰਤ ਦੇ ਇਕਮਾਤਰ ਪਹਿਲਵਾਨ ਸੁਸ਼ੀਲ ਕੁਮਾਰ (74 ਕਿਲੋ) ਅਤੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈ ਰਹੇ ਰਾਹੁਲ ਅਵਾਰੇ (57 ਕਿਲੋ) ਨੇ ਭਾਰਤ ਨੂੰ ਸੋਨ ਤਗਮਾ ਦਿਵਾਇਆ ਜਦੋਂ ਕਿ ਬਬੀਤਾ ਫੋਗਟ (53 ਕਿਲੋ) ਨੂੰ ਚਾਂਦੀ ਤੇ ਕਿਰਨ (76 ਕਿਲੋ) ਨੂੰ ਕਾਂਸੀ ਦਾ ਤਗਮਾ ਮਿਲਿਆ। ਸੁਸ਼ੀਲ ਕੁਮਾਰ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਲਗਾਤਾਰ ਤੀਜਾ ਸੋਨ ਤਗਮਾ ਹੈ। ਉਸ ਨੂੰ ਆਪਣੇ ਤੀਜੇ ਤਗਮੇ ਲਈ ਜ਼ਰਾ ਵੀ ਮਿਹਨਤ ਨਹੀਂ ਕਰਨੀ ਪਈ ਅਤੇ ਸਿਰਫ 80 ਸੈੈਕਿੰਡ ਵਿਚ ਬਿਨਾਂ ਕੋਈ ਅੰਕ ਗਵਾਏ ਆਪਣੇ ਮੁਕਾਬਲੇਬਾਜ਼ ਨੂੰ ਪਛਾੜ ਦਿੱਤਾ।
ਫਿਲਹਾਲ, ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਲਈ ਅਸਲ ਸਫਲਤਾ ਦੀ ਕਹਾਣੀ ਵੇਟ ਲਿਫਟਿੰਗ, ਬੈਡਮਿੰਟਨ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਸ਼ੂਟਿੰਗ ਵਿਚ ਲਿਖੀ ਗਈ। ਇਨ੍ਹਾਂ ਵਿਚੋਂ ਵੀ ਵੇਟ ਲਿਫਟਰ ਮੀਰਾਬਾਈ ਚਾਨੂ, ਜਿਸ ਨੇ ਨਵਾਂ ਰਿਕਾਰਡ ਸਥਾਪਿਤ ਕੀਤਾ ਅਤੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ, ਜੋ ਵਿਸ਼ਵ ਦੇ ਇਕ ਨੰਬਰ ਦੇ ਖਿਡਾਰੀ ਬਣੇ, ਦਾ ਪ੍ਰਦਰਸ਼ਨ ਸਭ ਤੋਂ ਵਧ ਵਰਨਣਯੋਗ ਰਿਹਾ। ਰੀਓ ਉਲੰਪਿਕ ਵਿਚ ਮੀਰਾਬਾਈ ਦੀ ਇਕ ਵੀ ਲਿਫਟ ਠੀਕ ਨਹੀਂ ਸੀ ਰਹੀ, ਜਿਸ ਤੋਂ ਉਸ ਨੂੰ ਏਨੀ ਨਿਰਾਸ਼ਾ ਹੋਈ ਕਿ ਉਹ ਖੇਡਾਂ ਨੂੰ ਅਲਵਿਦਾ ਕਹਿਣ ਦਾ ਮਨ ਬਣਾਉਣ ਲੱਗੀ ਸੀ। ਪਰ ਗੋਲਡ ਕੋਸਟ ਵਿਚ ਉਸ ਨੇ 48 ਕਿਲੋ ਭਾਰ ਵਰਗ ਵਿਚ ਕਮਾਲ ਹੀ ਕਰ ਦਿੱਤਾ। ਮੀਰਾਬਾਈ ਨੇ ਸਨੈਚ ਵਿਚ ਆਪਣੀਆਂ ਤਿੰਨੇ ਸਫਲ ਕੋਸ਼ਿਸ਼ਾਂ ਵਿਚ ਲੜੀਵਾਰ 80, 84 ਤੇ 86 ਕਿਲੋ ਵਜ਼ਨ ਚੁੱਕਿਆ ਜੋ ਤਿੰਨੇ ਹੀ ਰਾਸ਼ਟਰਮੰਡਲ ਰਿਕਾਰਡ ਹਨ। ਫਿਰ ਉਸ ਨੇ ਕਲੀਨ ਐਂਡ ਜਰਕ ਵਿਚ ਵੀ ਕਮਾਲ ਕਰਦੇ ਹੋਏ ਆਪਣੀਆਂ ਤਿੰਨੇ ਕੋਸ਼ਿਸ਼ਾਂ ਵਿਚ ਨਵੇਂ ਰਿਕਾਰਡ ਸਥਾਪਿਤ ਕਰਦੇ ਹੋਏ 103, 107 ਤੇ 110 ਕਿਲੋ ਭਾਰ ਚੁੱਕਿਆ। ਕੁੱਲ ਮਿਲਾ ਕੇ ਉਸ ਨੇ 196 ਕਿਲੋ ਵਜ਼ਨ ਚੁੱਕਿਆ, ਜਿਸ ਵਿਚੋਂ ਉਸ ਨੂੰ ਸੋਨ ਤਗਮਾ ਤਾਂ ਮਿਲਿਆ ਹੀ ਨਾਲ ਹੀ ਉਸ ਤੋਂ ਇਹ ਉਮੀਦ ਵੀ ਬੱਝੀ ਕਿ ਉਹ ਟੋਕੀਓ ਵਿਚ ਉਲੰਪਿਕ ਤਗਮਾ ਵੀ ਹਾਸਲ ਕਰ ਸਕੇਗੀ।
53 ਕਿਲੋ ਵਰਗ ਵਿਚ ਸੋਨ ਤਗਮਾ ਜਿੱਤਣ ਵਾਲੀ ਸੰਜੀਤਾ ਚਾਨੂੰ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। 22 ਸਾਲਾ ਸੰਜੀਤਾ ਨੇ ਨੌਵੀਂ ਜਮਾਤ ਵਿਚ ਪੜ੍ਹਦਿਆਂ ਵੇਟ ਲਿਫਟਿੰਗ ਸ਼ੁਰੂ ਕੀਤੀ ਸੀ। ਉਹ ਆਪਣੀ ਗ਼ਰੀਬੀ ਦੀ ਵਜ੍ਹਾ ਕਰਕੇ ਕਈ ਵਾਰ ਇਸ ਖੇਡ ਨੂੰ ਛੱਡਣਾ ਚਾਹੁੰਦੀ ਸੀ। ਸਾਲ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ 48 ਕਿਲੋ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਬਾਅਦ ਉਸ ਦੀ ਆਰਥਿਕ ਸਥਿਤੀ ਵਿਚ ਤਾਂ ਸੁਧਾਰ ਆਇਆ, ਪਰ ਲੱਕ ਵਿਚ ਸੱਟ ਦੀ ਵਜ੍ਹਾ ਨਾਲ ਉਸ ਨੂੰ 48 ਕਿਲੋ ਭਾਰ ਵਰਗ ਤੋਂ 53 ਕਿਲੋ ਭਾਰ ਵਰਗ ਵਿਚ ਤਬਦੀਲ ਹੋਣਾ ਪਿਆ। ਗੋਲਡ ਕੋਸਟ ਵਿਚ ਸੰਜੀਤਾ ਨੇ ਸਨੈਚ ਵਿਚ 84 ਕਿਲੋ ਚੁੱਕ ਕੇ ਨਵਾਂ ਰਾਸ਼ਟਰਮੰਡਲ ਰਿਕਾਰਡ ਸਥਾਪਿਤ ਕੀਤਾ ਅਤੇ ਫਿਰ ਕਲੀਨ ਐਂਡ ਜਰਕ ਵਿਚ 108 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ।
ਕਿਦਾਂਬੀ ਸ੍ਰੀਕਾਂਤ ਨੇ ਜਦੋਂ ਗੋਲਡ ਕੋਸਟ ਵਿਚ ਮਿਸ਼ਿਰਤ ਟੀਮ ਮੁਕਾਬਲੇ 'ਚ ਫਾਈਨਲ ਵਿਚ ਮਲੇਸ਼ੀਆ ਦੇ ਲੀਜੈਂਡ ਲੀ ਚੋਂਗ ਨੂੰ ਸਿੱਧੇ ਸੈੱਟਾਂ ਵਿਚ 21-17, 21-14 ਨਾਲ ਹਰਾਇਆ ਤਾਂ ਇਸ ਤੋਂ ਨਾ ਸਿਰਫ਼ ਭਾਰਤ ਲਈ ਟੀਮ ਮੁਕਾਬਲੇ ਦਾ ਸੋਨ ਤਗਮਾ ਯਕੀਨੀ ਹੋ ਗਿਆ ਬਲਕਿ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਦੇ ਨੰਬਰ ਇਕ ਖਿਡਾਰੀ ਵੀ ਬਣ ਗਏ। ਸ੍ਰੀਕਾਂਤ ਭਾਰਤ ਦੇ ਪਹਿਲੇ ਪੁਰਸ਼ ਸ਼ਟਲਰ ਹਨ, ਜਿਨ੍ਹਾਂ ਨੂੰ ਵਿਸ਼ਵ ਵਿਚ ਨੰਬਰ ਇਕ ਰੈਂਕਿੰਗ ਹਾਸਲ ਹੋਈ ਹੈ। ਹਾਲਾਂਕਿ ਸਾਈਨਾ ਨੇਹਵਾਲ ਨੇ 2015 ਵਿਚ ਵਿਸ਼ਵ ਵਿਚ ਟੌਪ ਰੈਂਕਿੰਗ ਹਾਸਲ ਕੀਤੀ ਸੀ ਅਤੇ ਇਹ ਮਾਣ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਬਣੀ ਸੀ। ਪਰ ਉਸ ਦਾ ਸਬੰਧ ਮਹਿਲਾ ਵਰਗ ਨਾਲ ਸੀ। ਯਾਦ ਰਹੇ ਕਿ ਸ੍ਰੀਕਾਂਤ ਨੇ ਪਿਛਲੇ ਸਾਲ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤੇ ਸਨ ਅਤੇ ਉਸ ਨੂੰ ਪਦਮਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਸ਼ੂਟਿੰਗ ਵਿਚ ਹਿਨਾ ਸਿੱਧੂ ਨੇ ਕਮਾਲ ਕਰ ਦਿਖਾਇਆ। ਉਸ ਨੇ ਪਹਿਲਾਂ ਤਾਂ 10 ਮੀਟਰ ਏਅਰ ਪਿਸਟਲ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਫਿਰ ਮਹਿਲਾ ਵਰਗ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ 38 ਅੰਕ ਦਾ ਨਵਾਂ ਰਾਸ਼ਟਰਮੰਡਲ ਰਿਕਾਰਡ ਕਾਇਮ ਕਰਦੇ ਹੋਏ ਸਟਾਈਲ ਦੇ ਨਾਲ ਸੋਨ ਤਗਮਾ ਜਿੱਤਿਆ। ਇਹ ਹਿਨਾ ਦਾ ਰਾਸ਼ਟਰਮੰਡਲ ਖੇਡਾਂ ਵਿਚ ਚੌਥਾ ਤਗਮਾ ਸੀ ਕਿਉਂਕਿ 2010 ਦੀਆਂ ਦਿੱਲੀ ਵਿਚ ਹੋਈਆਂ ਖੇਡਾਂ ਵਿਚ ਉਸ ਨੇ 10 ਮੀਟਰ ਏਅਰ ਪਿਸਟਲ ਜੋੜਿਆਂ ਵਿਚ ਸੋਨ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ ਚਾਂਦੀ ਤਗਮਾ ਜਿੱਤਿਆ ਸੀ। ਸ਼ੂਟਿੰਗ ਵਿਚ ਜੀਤੂ ਰਾਏ ਨੂੰ ਛੱਡ ਕੇ ਸਾਰੇ ਭਾਰਤੀ ਸ਼ੂਟਰਜ਼ ਨੇ ਆਸ ਅਨੁਸਾਰ ਹੀ ਪ੍ਰਦਰਸ਼ਨ ਕੀਤਾ, ਖ਼ਾਸ ਕਰਕੇ ਨੌਜਵਾਨ ਸਨਸਨੀ ਮਨੂ ਭਾਕਰ ਨੇ। 16 ਸਾਲਾ ਭਾਕਰ ਨੇ 10 ਮੀਟਰ ਏਅਰ ਪਿਸਟਲ ਵਿਚ ਸੋਨ ਤਗਮਾ ਹਾਸਲ ਕੀਤਾ।


-ਇਮੇਜ ਰਿਫਲੈਕਸ਼ਨ ਸੈਂਟਰ

ਹਮੇਸ਼ਾ ਸਲਮਾਨ ਖ਼ਾਨ ਦੇ ਨਾਲ-ਨਾਲ ਰਹੇ ਵਿਵਾਦ

ਕੁਝ ਸਾਲ ਪਹਿਲਾਂ ਦੀ ਗੱਲ ਹੈ। ਮੁੰਬਈ ਦੇ ਇਕ ਨਾਮੀ ਪੱਬ ਵਿਚ ਪਾਰਟੀ ਚੱਲ ਰਹੀ ਸੀ। ਪਾਰਟੀ ਵਿਚ ਕੁਝ ਫ਼ਿਲਮੀ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ। ਜਿਉਂ ਹੀ ਇਕ ਵੱਡੇ ਸਿਤਾਰੇ ਨੇ ਪਾਰਟੀ ਵਿਚ ਦਾਖ਼ਲਾ ਲਿਆ ਅਤੇ ਉਸ ਦੀ ਸਿਰਫ਼ ਹਾਜ਼ਰੀ ਨਾਲ ਪਾਰਟੀ ਵਿਚ ਹੰਗਾਮਾ ਪੈਦਾ ਹੋ ਗਿਆ। ਇਹ ਸਿਤਾਰਾ ਹੋਰ ਕੋਈ ਨਹੀਂ ਸਲਮਾਨ ਖ਼ਾਨ ਸੀ। ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ। ਏਨੇ ਵੱਡੇ ਸਿਤਾਰੇ ਨੂੰ ਆਪਣੇ ਵਿਚਾਲੇ ਦੇਖਦਿਆਂ ਹੀ ਉਥੇ ਮੌਜੂਦ ਫ਼ਿਲਮੀ ਲੋਕ ਉਸ ਦੇ ਆਲੇ-ਦੁਆਲੇ ਘੁੰਮਣ ਲੱਗੇ। ਭਾਈ-ਭਾਈ ਕਹਿ ਕੇ ਉਸ ਦੀ ਜੀ-ਹਜ਼ੂਰੀ ਕਰਨ ਲੱਗੇ। ਗ਼ੈਰ-ਫ਼ਿਲਮੀ ਲੋਕ ਵੀ ਸਲਮਾਨ ਦੇ ਕੋਲ ਆ ਕੇ ਉਸ ਦੇ ਨਾਲ ਤਸਵੀਰਾਂ ਖਿਚਵਾਉਣ ਲੱਗੇ। ਸਲਮਾਨ ਵੀ ਖ਼ੁਦ ਨੂੰ ਮਿਲ ਰਹੇ ਇਸ ਹੁੰਗਾਰੇ ਤੋਂ ਬਹੁਤ ਖੁਸ਼ ਸੀ। ਇਹ ਦੇਖ ਕੇ ਉਨ੍ਹਾਂ ਦੀ ਹਉਮੈ ਨੂੰ ਸੰਤੋਖ ਮਿਲ ਰਿਹਾ ਸੀ ਕਿ ਉਸ ਨੂੰ ਬਹੁਤ ਭਾਅ ਦਿੱਤਾ ਜਾ ਰਿਹਾ ਹੈ। ਉਦੋਂ ਉਨ੍ਹਾਂ ਦੀ ਨਜ਼ਰ ਇਕ ਨੌਜਵਾਨ 'ਤੇ ਪਈ। ਉਨ੍ਹਾਂ ਨੇ ਦੇਖਿਆ ਕਿ ਉਸ ਦੇ ਆਗਮਨ ਦਾ ਉਸ ਨੌਜਵਾਨ ਦੇ ਚਿਹਰੇ 'ਤੇ ਕੋਈ ਅਸਰ ਨਹੀਂ ਪਿਆ ਹੈ। ਉਹ ਨੌਜਵਾਨ ਆਪਣੇ-ਆਪ ਵਿਚ ਮਸਤ ਸੀ ਅਤੇ ਪਾਰਟੀ ਦਾ ਮਜ਼ਾ ਲੈ ਰਿਹਾ ਸੀ। ਆਪਣੇ ਪ੍ਰਤੀ ਉਸ ਨੌਜਵਾਨ ਦੀ ਬੇਰੁਖ਼ੀ ਦੇਖ ਕੇ ਸਲਮਾਨ ਦੀ ਹਉਮੈ ਨੂੰ ਠੇਸ ਪਹੁੰਚੀ। ਖ਼ੈਰ ਉਹ ਵੀ ਪਾਰਟੀ ਦਾ ਮਜ਼ਾ ਲੈਣ ਲੱਗਿਆ। ਕੁਝ ਦੇਰ ਬਾਅਦ ਜਦੋਂ ਉਹ ਨੌਜਵਾਨ ਬਾਥਰੂਮ ਗਿਆ ਤਾਂ ਸਲਮਾਨ ਵੀ ਪਿੱਛੇ ਚਲਾ ਗਿਆ। ਉਸ 'ਤੇ ਨਸ਼ਾ ਆਪਣਾ ਅਸਰ ਦਿਖਾਉਣ ਲੱਗਿਆ ਸੀ। ਬਾਥਰੂਮ ਵਿਚ ਨੌਜਵਾਨ ਦਾ ਹੱਥ ਫੜ ਕੇ ਪੁੱਛਿਆ, 'ਤੁਸੀਂ ਹੈ ਕੌਣ, ਜੋ ਏਨਾ ਐਟੀਟਿਊਡ ਦਿਖਾ ਰਹੇ ਹੋ' ਅਤੇ ਉਸ 'ਤੇ ਹੱਥ ਚੁੱਕ ਲਿਆ। ਇਹੀ ਨਹੀਂ, ਉਸ ਦੀ ਕੀਮਤੀ ਕਮੀਜ਼ ਵੀ ਪਾੜ ਦਿੱਤੀ। ਉਹ ਨੌਜਵਾਨ ਚੁੱਪ-ਚਾਪ ਪਾਰਟੀ ਛੱਡ ਕੇ ਚਲਾ ਗਿਆ। ਜਦੋਂ ਸਲਮਾਨ ਪਾਰਟੀ ਵਿਚ ਆਇਆ ਤਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਉਹ ਨੌਜਵਾਨ ਰਿਸ਼ੀ ਕਪੂਰ ਦਾ ਬੇਟਾ ਹੈ ਅਤੇ ਉਸ ਦਾ ਨਾਂਅ ਰਣਬੀਰ ਕਪੂਰ ਹੈ ਅਤੇ ਉਹ ਫ਼ਿਲਮਾਂ ਵਿਚ ਆਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਇਹ ਸੁਣਦਿਆਂ ਹੀ ਸਲਮਾਨ ਦਾ ਨਸ਼ਾ ਲਹਿ ਗਿਆ ਅਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਨਸ਼ੇ ਵਿਚ ਉਸ ਨੇ ਵੱਡੀ ਗ਼ਲਤੀ ਕਰ ਦਿੱਤੀ ਹੈ। ਅਗਲੇ ਦਿਨ ਉਸ ਨੇ ਆਪਣੇ ਆਦਮੀ ਦੇ ਹੱਥੀਂ ਰਣਬੀਰ ਦੇ ਘਰ ਇਕ ਬੈਗ ਭੇਜਿਆ ਜਿਸ ਵਿਚ ਛੇ ਕਮੀਜ਼ਾਂ ਅਤੇ ਇਕ ਕੀਮਤੀ ਘੜੀ ਸੀ, ਨਾਲ ਹੀ ਇਕ ਚਿੱਠੀ ਵੀ ਸੀ ਜਿਸ ਵਿਚ ਉਸ ਨੇ ਆਪਣੇ ਕੀਤੇ ਲਈ ਮੁਆਫ਼ੀ ਵੀ ਮੰਗੀ ਸੀ। ਵੱਡਾ ਦਿਲ ਦਿਖਾਉਂਦੇ ਹੋਏ ਰਿਸ਼ੀ ਨੇ ਉਹ ਬੈਗ ਵਾਪਸ ਕਰ ਦਿੱਤਾ ਪਰ ਸਲਮਾਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਝਿੰਜੋੜ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਨੇ 'ਸਾਂਵਰੀਆ' ਵਿਚ ਰਣਬੀਰ ਨੂੰ ਮੌਕਾ ਦਿੱਤਾ ਤਾਂ ਉਦੋਂ ਇਸ ਵਿਚ ਸਲਮਾਨ ਨੂੰ ਵੀ ਲਿਆ ਗਿਆ। ਜਦੋਂ ਸਲਮਾਨ ਦਾ ਰਣਬੀਰ ਨਾਲ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਫਿਰ ਇਕ ਵਾਰ ਆਪਣੀ ਗ਼ਲਤੀ ਲਈ ਮੁਆਫ਼ੀ ਮੰਗੀ। ਸਲਮਾਨ ਜਦੋਂ ਫ਼ਿਲਮਾਂ ਵਿਚ ਆਇਆ ਸੀ, ਉਦੋਂ ਆਪਣੀਆਂ ਫ਼ਿਲਮਾਂ ਦੀ ਸਫ਼ਲਤਾ ਦੀ ਵਜ੍ਹਾ ਕਰਕੇ ਨਹੀਂ ਸਗੋਂ ਆਪਣੀਆਂ ਪ੍ਰੇਮਿਕਾਵਾਂ ਦੀ ਵਜ੍ਹਾ ਕਰਕੇ ਖ਼ਬਰਾਂ ਵਿਚ ਬਣਿਆ ਰਹਿੰਦਾ ਸੀ। ਜਦੋਂ ਉਹ ਫ਼ਿਲਮਾਂ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਉਦੋਂ ਸੰਗੀਤਾ ਬਿਜਲਾਨੀ 'ਤੇ ਉਸ ਦਾ ਦਿਲ ਆ ਗਿਆ ਸੀ। ਜਿਥੇ ਕਿਤੇ ਸੰਗੀਤਾ ਜਾਂਦੀ, ਉਹ ਉਸ ਦੇ ਮਗਰ ਜਾਇਆ ਕਰਦਾ ਸੀ ਅਤੇ ਫ਼ੋਟੋ ਸ਼ੂਟ ਦੌਰਾਨ ਵੀ ਉਸ ਦੇ ਨਾਲ ਹੀ ਰਹਿੰਦਾ। ਬਾਅਦ ਵਿਚ ਜਦੋਂ ਸੰਗੀਤਾ ਨੇ ਉਸ ਨੂੰ ਛੱਡ ਕੇ ਕ੍ਰਿਕਟ ਖਿਡਾਰੀ ਅਜ਼ਹਰੂਦੀਨ ਨਾਲ ਵਿਆਹ ਕਰਵਾ ਲਿਆ ਤਾਂ ਸਲਮਾਨ ਦੀ ਜ਼ਿੰਦਗੀ ਵਿਚ ਸੋਮੀ ਅਲੀ ਆ ਗਈ। ਜਦੋਂ ਸਲਮਾਨ ਦੀ ਜ਼ਿੰਦਗੀ ਵਿਚ ਸੋਮੀ ਆਈ ਉਦੋਂ ਸਲਮਾਨ ਫ਼ਿਲਮਾਂ ਵਿਚ ਆਪਣੀ ਪਛਾਣ ਬਣਾ ਚੁੁੱਕਿਆ ਸੀ। 'ਮੈਨੇ ਪਿਆਰ ਕੀਆ' ਦੀ ਸਫ਼ਲਤਾ ਤੋਂ ਬਾਅਦ ਭਾਗਿਆਸ੍ਰੀ ਨੇ ਅਭਿਨੈ ਤੋਂ ਦੂਰੀ ਬਣਾ ਲਈ ਸੀ। ਸੋ, ਇਸ ਫ਼ਿਲਮ ਦੀ ਸਫਲਤਾ ਦਾ ਫ਼ਾਇਦਾ ਲੈਣ ਲਈ ਨਿਰਮਾਤਾ ਸਲਮਾਨ ਨੂੰ ਸਾਈਨ ਕਰਨ ਲੱਗੇ ਸਨ। ਉਸ 'ਤੇ ਸਟਾਰਡਮ ਦਾ ਨਸ਼ਾ ਭਾਰੂ ਹੋਣ ਲੱਗਿਆ ਸੀ। ਉਹ ਸੋਮੀ ਅਲੀ 'ਤੇ ਆਪਣਾ ਹੱਕ ਪ੍ਰਗਟਾਉਣ ਲੱਗਿਆ ਸੀ ਅਤੇ ਉਸ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਸੋਮੀ ਫ਼ਿਲਮੀ ਲੋਕਾਂ ਦੇ ਨਾਲ ਘੁਲੇ-ਮਿਲੇ। ਇਕ ਦਿਨ ਸੋਮੀ ਜਦੋਂ ਇਕ ਹੋਟਲ ਵਿਚ ਆਪਣੇ ਦੋਸਤਾਂ ਨਾਲ ਬੈਠੀ ਸੀ, ਉਦੋਂ ਗੁੱਸੇ ਵਿਚ ਆਏ ਸਲਮਾਨ ਨੇ ਉਥੇ ਆ ਕੇ ਸੋਮੀ ਦੇ ਸਿਰ 'ਤੇ ਕੋਲਡ ਡ੍ਰਿੰਕ ਉਲਟਾ ਦਿੱਤੀ ਸੀ। ਉਦੋਂ ਸਲਮਾਨ ਦੀ ਇਸ ਹਰਕਤ ਨੂੰ ਵੀ ਮੀਡੀਆ ਵਿਚ ਬਹੁਤ ਪ੍ਰਸਿੱਧੀ ਮਿਲੀ ਸੀ।
ਉਂਝ, ਮੀਡੀਆ ਨਾਲ ਸਲਮਾਨ ਦਾ ਛੱਤੀ ਦਾ ਅੰਕੜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਮੈਨੇ ਪਿਆਰ ਕੀਆ' ਤੋਂ ਬਾਅਦ ਮੀਡੀਆ ਨੇ ਭਾਗਿਆਸ੍ਰੀ ਨੂੰ ਬਹੁਤ ਛਾਪਿਆ ਪਰ ਉਸ ਨੂੰ ਨਜ਼ਰਅੰਦਾਜ਼ ਕੀਤਾ। ਇਹੀ ਵਜ੍ਹਾ ਸੀ ਕਿ ਉਹ ਮੀਡੀਆ ਵਾਲਿਆਂ ਪ੍ਰਤੀ ਵੀ ਆਪਣਾ ਗੁੱਸਾ ਪ੍ਰਗਟ ਕਰ ਦਿੰਦਾ ਸੀ। ਕਈ ਇਸ ਤਰ੍ਹਾਂ ਦੇ ਮੌਕੇ ਵੀ ਆਏ ਜਦੋਂ ਸਲਮਾਨ ਨੇ ਕਿਸੇ ਦਾ ਕੈਮਰਾ ਤੋੜਿਆ ਤੇ ਕਿਸੇ ਨੂੰ ਮਾਰਨ ਦੌੜੇ। ਗੱਲ-ਗੱਲ 'ਤੇ ਹੱਥ ਚੁੱਕ ਦੇਣਾ ਉਸ ਦੀ ਆਦਤ ਵਿਚ ਸ਼ੁਮਾਰ ਰਿਹਾ ਹੈ ਅਤੇ ਇਸ ਆਦਤ ਦਾ ਸ਼ਿਕਾਰ ਸੁਭਾਸ਼ ਘਈ ਵੀ ਹੋਏ। ਸਲਮਾਨ ਟੌਪ ਸਟਾਰ ਹੈ, ਇਸ ਲਈ ਸੁਭਾਸ਼ ਘਈ ਨੇ ਇਸ ਕਿੱਸੇ ਨੂੰ ਜ਼ਿਆਦਾ ਹਵਾ ਦੇਣਾ ਠੀਕ ਨਹੀਂ ਸਮਝਿਆ। ਪਰ ਇਸੇ ਟੌਪ ਸਟਾਰ ਦੀ ਟੱਕਰ ਜਦੋਂ ਦੂਜੇ ਕਿਸੇ ਟੌਪ ਸਟਾਰ ਨਾਲ ਹੁੰਦੀ ਤਾਂ ਨਜ਼ਾਰਾ ਵੱਖਰਾ ਹੀ ਹੋ ਜਾਂਦਾ। ਇਸ ਤਰ੍ਹਾਂ ਦਾ ਵੱਖਰਾ ਨਜ਼ਾਰਾ ਉਦੋਂ ਪੇਸ਼ ਹੋਇਆ ਸੀ ਜਦੋਂ ਮੁੰਬਈ ਦੇ ਫ਼ਿਲਮ ਸਿਟੀ ਸਟੂਡੀਓ ਵਿਚ ਸ਼ਾਹਰੁਖ ਖ਼ਾਨ ਫ਼ਿਲਮ 'ਚਲਤੇ ਚਲਤੇ' ਦੀ ਸ਼ੂਟਿੰਗ ਕਰ ਰਹੇ ਸਨ। ਫ਼ਿਲਮ ਦੀ ਨਾਇਕਾ ਐਸ਼ਵਰਿਆ ਰਾਏ ਵੀ ਉਥੇ ਸੀ। ਉਦੋਂ ਨਸ਼ੇ ਵਿਚ ਧੁੱਤ ਸਲਮਾਨ ਉਥੇ ਆਏ ਅਤੇ ਐਸ਼ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਫਿਰ ਸੈੱਟ 'ਤੇ ਆ ਕੇ ਚੀਕਣ ਲੱਗੇ, ਆਪਣੇ ਸੈੱਟ 'ਤੇ ਸਲਮਾਨ ਦਾ ਇਹ ਵਿਹਾਰ ਸ਼ਾਹਰੁਖ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੂੰ ਲੱਗਿਆ ਕਿ ਜੇਕਰ ਇਸ ਫ਼ਿਲਮ ਵਿਚ ਐਸ਼ਵਰਿਆ ਰਹੀ ਤਾਂ ਸਲਮਾਨ ਇਸੇ ਤਰ੍ਹਾਂ ਹੰਗਾਮਾ ਕਰਦਾ ਰਹੇਗਾ। ਉਨ੍ਹਾਂ ਨੇ ਪਹਿਲਾ ਕੰਮ ਫ਼ਿਲਮ ਤੋਂ ਐਸ਼ਵਰਿਆ ਦੀ ਛੁੱਟੀ ਕਰਨ ਦਾ ਕੀਤਾ ਅਤੇ ਉਸ ਦੀ ਥਾਂ ਰਾਣੀ ਮੁਖ਼ਰਜੀ ਨੂੰ ਲਿਆ। ਇਸ ਨਾਲ ਸਲਮਾਨ ਸ਼ਾਹਰੁਖ ਨਾਲ ਵੀ ਨਰਾਜ਼ ਹੋ ਗਿਆ ਅਤੇ ਦੋਵੇਂ ਸਟਾਰਾਂ ਦੇ ਆਪਸੀ ਸਬੰਧ ਵਿਗੜ ਗਏ। ਸੋਮੀ ਅਲੀ ਦੀ ਤਰਜ਼ 'ਤੇ ਐਸ਼ਵਰਿਆ ਰਾਏ 'ਤੇ ਵੀ ਸਲਮਾਨ ਆਪਣਾ ਅਧਿਕਾਰ ਪ੍ਰਗਟਾਉਣਾ ਚਾਹੁੰਦਾ ਸੀ ਅਤੇ ਇਸ ਕੋਸ਼ਿਸ਼ ਵਿਚ ਉਸ ਦੀ ਝੜਪ ਐਸ਼ ਨਾਲ ਹੁੰਦੀ ਰਹਿੰਦੀ ਸੀ। ਇਕ ਰਾਤ ਨਸ਼ੇ ਵਿਚ ਧੁੱਤ ਸਲਮਾਨ ਐਸ਼ਵਰਿਆ ਦੇ ਘਰ ਦਾ ਦਰਵਾਜ਼ਾ ਏਨੇ ਜ਼ੋਰ ਨਾਲ ਕੁੱਟਣ ਲਗਾ। ਦਰਵਾਜ਼ਾ ਨਾ ਖੋਲ੍ਹਣ 'ਤੇ ਤਮਾਸ਼ਾ ਕਰਨ ਲੱਗਾ ਤਾਂ ਗਵਾਂਢੀਆਂ ਨੂੰ ਪੁਲਿਸ ਬੁਲਾਉਣੀ ਪੈ ਗਈ ਸੀ। ਇਸ ਤਰ੍ਹਾਂ ਸਲਮਾਨ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਵੀ ਐਸ਼ਵਰਿਆ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਐਸ਼ਵਰਿਆ ਦੇ ਨਾਲ ਮਾਰਕੁੱਟ ਕਰ ਕੇ ਸਲਮਾਨ ਨੇ ਉਸ ਦਾ ਹੱਥ ਵੀ ਤੋੜ ਦਿੱਤਾ ਸੀ। ਅਗਲੇ ਦਿਨ ਐਸ਼ਵਰਿਆ ਨੇ ਐਵਾਰਡ ਸਮਾਰੋਹ ਵਿਚ ਹਾਜ਼ਰੀ ਲਗਾਉਣੀ ਸੀ ਅਤੇ ਉਥੇ ਉਹ ਇਹ ਸਫ਼ਾਈ ਦਿੰਦੀ ਰਹੀ ਕਿ ਫਿਸਲ ਜਾਣ ਦੀ ਵਜ੍ਹਾ ਕਰਕੇ ਹੱਥ 'ਤੇ ਸੱਟ ਲੱਗ ਗਈ। ਜਦੋਂ ਐਸ਼ਵਰਿਆ ਸਲਮਾਨ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਸੀ ਤਾਂ ਉਦੋਂ ਉਸ ਦੀ ਜ਼ਿੰਦਗੀ ਵਿਚ ਵਿਵੇਕ ਉਬਰਾਏ ਆ ਗਿਆ। ਐਸ਼ਵਰਿਆ ਨਾਲ ਆਪਣੀ ਵਫ਼ਾ ਨਿਭਾਉਣ ਲਈ ਵਿਵੇਕ ਨੇ ਸਲਮਾਨ ਨਾਲ ਪੰਗਾ ਲੈ ਲਿਆ ਅਤੇ ਬਾਅਦ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਵਿਵੇਕ ਨੇ ਸਲਮਾਨ ਨੂੰ ਬਹੁਤ ਲਤਾੜਿਆ ਵੀ। ਇਥੇ ਵੀ ਵਿਵੇਕ ਦੇ ਮੁਕਾਬਲੇ ਸਲਮਾਨ ਦੀ ਹੀ ਚਰਚਾ ਜ਼ਿਆਦਾ ਰਹੀ।
ਇਹ ਵੀ ਸੱਚ ਹੈ ਕਿ ਵੱਡੇ ਸਟਾਰ ਹੋਣ ਦੀ ਵਜ੍ਹਾ ਕਰਕੇ ਵੀ ਸਲਮਾਨ ਬਿਨਾਂ ਵਜ੍ਹਾ ਵਿਵਾਦਾਂ ਵਿਚ ਫਸ ਜਾਂਦਾ ਹੈ। ਉਸ ਦੀ ਮਾਂ ਹਿੰਦੂ ਹੈ, ਸੋ ਹਰ ਸਾਲ ਗਣੇਸ਼ ਉੱਤਸਵ ਦੇ ਮੌਕੇ 'ਤੇ ਉਨ੍ਹਾਂ ਦੇ ਘਰ ਵਿਚ ਗਣਪਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਉਦੋਂ ਸਲਮਾਨ ਵੀ ਭਗਤੀਭਾਵ ਨਾਲ ਗਣਪਤੀ ਦੀ ਆਰਤੀ ਵਿਚ ਹਿੱਸਾ ਲੈਂਦਾ ਹੈ। ਸਲਮਾਨ ਦੀ ਇਹ ਕਰਨੀ ਦੇਖ ਕੇ ਕਈ ਵਾਰ ਕੱਟੜਪੰਥੀ ਮੁਸਲਮਾਨ ਉਸ ਨਾਲ ਨਰਾਜ਼ ਹੋ ਗਏ ਸਨ ਅਤੇ ਸਲਮਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਦੇ ਖ਼ਿਲਾਫ਼ ਫ਼ਤਵਾ ਵੀ ਜਾਰੀ ਕਰ ਦਿੱਤਾ ਸੀ। ਇਹ ਸਲੀਮ ਖ਼ਾਨ ਹੀ ਹੈ ਜੋ ਕਈ ਮੌਕਿਆਂ 'ਤੇ ਆਪਣੇ ਬੇਟੇ ਨੂੰ ਵਿਵਾਦਾਂ ਤੋਂ ਬਚਾਉਂਦਾ ਆਇਆ ਹੈ। ਇਕ ਵਾਰ ਰਾਤ ਨੂੰ ਨਸ਼ੇ ਵਿਚ ਸਲਮਾਨ ਨੇ ਯਾਕੂਬ ਮੈਨਨ ਨੂੰ ਲੈ ਕੇ ਟਵੀਟ ਕਰ ਦਿੱਤਾ ਸੀ, ਉਦੋਂ ਵੀ ਬਹੁਤ ਹੋ-ਹੱਲਾ ਮਚਿਆ ਸੀ। ਉਦੋਂ ਸਲੀਮ ਖ਼ਾਨ ਨੂੰ ਬੇਟੇ ਦੀ ਵਜ੍ਹਾ ਕਰਕੇ ਮੁਆਫ਼ੀ ਮੰਗਣੀ ਪਈ ਸੀ ਅਤੇ ਸ਼ਰਮਸਾਰ ਹੋ ਕੇ ਸਲਮਾਨ ਨੂੰ ਆਪਣਾ ਟਵੀਟ ਡਿਲੀਟ ਕਰਨਾ ਪਿਆ ਸੀ। ਸਲਮਾਨ ਆਪਣੇ ਸਮਾਜਿਕ ਕੰਮਾਂ ਲਈ ਵੀ ਜਾਣਿਆ ਜਾਂਦਾ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਥੇ ਵੀ ਵਿਵਾਦਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਜਦੋਂ ਉਸ ਨੇ 'ਬੀਇੰਗ ਹਿਊਮਨ' ਸੰਸਥਾ ਸ਼ੁਰੂ ਕੀਤੀ ਤਾਂ ਇਹ ਵਿਵਾਦ ਪੈਦਾ ਹੋ ਗਿਆ ਕਿ ਆਪਣੀ ਦਿੱਖ ਨੂੰ ਚਮਕਾਉਣ ਲਈ ਉਹ ਇਹ ਕਰ ਰਿਹਾ ਹੈ। ਇਕ ਐਵਾਰਡ ਸਮਾਰੋਹ ਵਿਚ ਸਲਮਾਨ ਦੁਬਈ ਗਿਆ ਸੀ ਅਤੇ ਉਥੇ ਉਸ ਨੇ ਇਹ ਐਲਾਨ ਕੀਤਾ ਸੀ ਕਿ ਉਹ ਆਪਣੀ ਟਰਾਫ਼ੀ ਦੀ ਨਿਲਾਮੀ ਕਰੇਗਾ ਅਤੇ ਜੋ ਵੀ ਪੈਸੇ ਮਿਲਣਗੇ ਉਸ ਨੂੰ ਉਹ 'ਬਿਰਧ ਆਸ਼ਰਮ' ਨੂੰ ਦਾਨ ਵਿਚ ਦੇ ਦੇ ਦਵੇਗਾ। ਉਸ ਦੀ ਨੇਕ ਨੀਅਤੀ ਦੇਖ ਕੇ ਉਥੇ ਨਿਲਾਮੀ ਦੀ ਰਕਮ ਦੇਖਦੇ ਹੀ ਦੇਖਦੇ ਵਧਣ ਲੱਗੀ। ਇਕ ਸ਼ਖ਼ਸ ਵਧ-ਚੜ੍ਹ ਕੇ ਬੋਲੀ ਲਗਾ ਰਿਹਾ ਸੀ। ਆਖ਼ਰੀ ਬੋਲੀ ਵੀ ਉਸੇ ਦੀ ਰਹੀ। ਜਦੋਂ ਉਸ ਬੋਲੀ ਵਿਚ ਬੋਲੀ ਗਈ ਰਕਮ ਨੂੰ ਚੁਕਤਾ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਸਲਮਾਨ ਦਾ ਪ੍ਰਸੰਸਕ ਹੈ ਅਤੇ ਮਜ਼ਾ ਲੈਣ ਲਈ ਬੋਲੀ ਬੋਲ ਰਿਹਾ ਸੀ। ਭਾਵ ਸਲਮਾਨ ਕਦੀ ਚੰਗਾ ਕੰਮ ਕਰਨ ਜਾਂਦੇ ਹਨ, ਉਦੋਂ ਵੀ ਵਿਵਾਦਾਂ ਵਿਚ ਉਲਝ ਜਾਂਦੇ ਹਨ। ਫ਼ਿਲਮ 'ਲੱਕੀ-ਨੋ ਟਾਈਮ ਫਾਰ ਲਵ' ਵਿਚ ਜਦੋਂ ਨਵੀਂ ਪ੍ਰਤਿਭਾ ਨੂੰ ਮੌਕਾ ਦੇਣ ਦੇ ਇਰਾਦੇ ਨਾਲ ਉਸ ਨੇ ਸਨੇਹਾ ਉੱਲਾਲ ਨੂੰ ਮੌਕਾ ਦਿੱਤਾ ਤਾਂ ਉਦੋਂ ਸਨੇਹਾ ਦੀ ਸ਼ਕਲ ਐਸ਼ਵਰਿਆ ਨਾਲ ਮਿਲਦੀ ਦੇਖ ਕੇ ਇਹ ਵਿਵਾਦ ਖੜ੍ਹਾ ਹੋ ਗਿਆ ਕਿ ਆਪਣੀ ਸਾਬਕਾ ਪ੍ਰੇਮਿਕਾ ਨੂੰ ਭੁਲਾਉਣ ਲਈ ਸਲਮਾਨ ਇਸ ਨਵੀਂ ਹੀਰੋਇਨ ਨੂੰ ਲੈ ਆਇਆ ਹੈ। ਭਾਵ ਸਲਮਾਨ ਦੀ ਹੀਰੋਇਨ ਵੀ ਵਿਵਾਦਾਂ ਤੋਂ ਪਰ੍ਹੇ ਨਹੀਂ ਰਹਿ ਸਕਦੀ। ਸਲਮਾਨ ਨੂੰ ਵਿਵਾਦਾਂ ਵਿਚ ਬਣਾਈ ਰੱਖਣ ਲਈ ਕੈਟਰੀਨਾ ਦਾ ਯੋਗਦਾਨ ਵੀ ਘੱਟ ਨਹੀਂ ਹੈ। ਇਕ ਪਾਰਟੀ ਵਿਚ ਸਲਮਾਨ ਅਤੇ ਸ਼ਾਹਰੁਖ ਵਿਚਾਲੇ ਕੈਟਰੀਨਾ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਦੋਂ ਬਾਲੀਵੁੱਡ ਦੋ ਕੈਂਪਾਂ ਵਿਚ ਵੰਡ ਗਿਆ ਸੀ।
ਦੋ ਵਿਵਾਦਾਂ ਨੇ ਸਲਮਾਨ ਨੂੰ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਬਣਾਈ ਰੱਖਿਆ ਹੈ। ਇਕ ਹੈ ਮੁੰਬਈ ਵਿਚ ਬਾਂਦਰਾ ਵਿਚ ਕਾਰ ਐਕਸੀਡੈਂਟ ਤੇ ਦੂਜਾ ਹੈ ਜੋਧਪੁਰ ਦਾ ਸ਼ਿਕਾਰ ਕਾਂਡ। ਇਨ੍ਹਾਂ ਦੋਵਾਂ ਵਿਵਾਦਾਂ ਵਿਚ ਉਹ ਸਲਾਖਾਂ ਪਿੱਛੇ ਵੀ ਜਾ ਚੁੱਕਾ ਹੈ। ਉਹ ਜਦੋਂ ਜੇਲ੍ਹ ਜਾਂਦਾ ਹੈ ਤਾਂ ਇਹ ਕੌਮੀ ਖ਼ਬਰ ਬਣ ਜਾਂਦੀ ਹੈ ਅਤੇ ਜੇਲ੍ਹ ਤੋਂ ਬਾਹਰ ਆਉਣਾ ਵੀ ਕੌਮੀ ਖ਼ਬਰ ਬਣਦੀ ਹੈ। ਹੁਣ ਦੀ ਵਾਰ ਜਦੋਂ ਉਹ ਜੇਲ੍ਹ ਗਿਆ ਤਾਂ ਪਾਕਿਸਤਾਨ ਦੇ ਮੰਤਰੀ ਖ਼ਵਾਜ਼ਾ ਆਸਿਫ਼ ਨੇ ਉਸ ਦੀ ਸਜ਼ਾ ਨੂੰ ਘੱਟਗਿਣਤੀ ਕੌਮ ਪ੍ਰਤੀ ਅਨਿਆਂ ਨਾਲ ਤੁਲਨਾ ਦਿੱਤੀ ਅਤੇ ਉਨ੍ਹਾਂ ਦੇ ਇਸ ਬਿਆਨ ਨਾਲ ਇਕ ਹੋਰ ਨਵਾਂ ਵਿਵਾਦ ਸ਼ੁਰੂ ਹੋ ਗਿਆ।
ਉਂਝ, ਨੇਤਾਵਾਂ ਦੀ ਵਜ੍ਹਾ ਕਰਕੇ ਵੀ ਸਲਮਾਨ ਦਾ ਵਿਵਾਦਾਂ ਵਿਚ ਆਉਣਾ ਨਵੀਂ ਗੱਲ ਨਹੀਂ ਹੈ। ਗੁਜਰਾਤ ਵਿਚ ਪਤੰਗ ਮਹਾਂਉਤਸਵ ਦੌਰਾਨ ਸਲਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਤੰਗ ਕੀ ਉਡਾਇਆ, ਕਈਆਂ ਨੂੰ ਉਨ੍ਹਾਂ ਦੀ ਇਹ ਹਰਕਤ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਦੀ ਬਿਆਨਬਾਜ਼ੀ ਨੇ ਵਿਵਾਦਾਂ ਨੂੰ ਨਵੀਂ ਹਵਾ ਦਿੱਤੀ। ਪਹਿਲਾਂ ਜਦੋਂ ਮੁਲਾਇਮ ਸਿੰਘ ਯਾਦਵ ਦੇ ਸੱਦੇ 'ਤੇ ਉਹ ਸਫ਼ਾਈ ਮਹਾਂਉਤਸਵ ਵਿਚ ਹਿੱਸਾ ਲੈਣ ਪਹੁੰਚੇ ਤਾਂ ਉਥੇ ਉਨ੍ਹਾਂ ਦੇ ਨੱਚਣ 'ਤੇ ਵੀ ਕਈਆਂ ਨੇ ਇਤਰਾਜ਼ ਕੀਤਾ ਅਤੇ ਉਦੋਂ ਵੀ ਨਵੇਂ ਵਿਵਾਦਾਂ ਨੇ ਜਨਮ ਲਿਆ। ਆਪਣੀ ਫ਼ਿਲਮ 'ਸੁਲਤਾਨ' ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਆਪਣੀ ਸਰੀਰਕ ਹਾਲਤ ਦੀ ਤੁਲਨਾ ਗਰਭਵਤੀ ਔਰਤ ਨਾਲ ਕੀਤੀ ਤਾਂ ਮਹਿਲਾ ਆਯੋਗ ਵਲੋਂ ਉਨ੍ਹਾਂ ਨੂੰ ਨੋਟਿਸ ਦੇ ਦਿੱਤਾ ਗਿਆ। ਉਹ 'ਬਿੱਗ ਬੌਸ' ਦੇ ਸੰਚਾਲਕ ਹਨ ਅਤੇ ਇਥੇ ਵੀ ਉਨ੍ਹਾਂ 'ਤੇ ਦੋਸ਼ ਲਗਦੇ ਰਹਿੰਦੇ ਹਨ ਕਿ ਉਹ ਪ੍ਰਤੀਯੋਗੀਆਂ ਨਾਲ ਵਿਤਕਰਾ ਕਰਦੇ ਹਨ ਅਤੇ ਜੇਤੂ ਉਸ ਦੇ ਹਿਸਾਬ ਨਾਲ ਚੁਣਿਆ ਜਾਂਦਾ ਹੈ। ਭਾਵ ਰਿਆਲਿਟੀ ਸ਼ੋਅ ਵਿਚ ਵੀ ਉਹ ਵਿਵਾਦ ਤੋਂ ਪਰ੍ਹੇ ਨਹੀਂ ਰਹਿ ਸਕਿਆ।
ਮੰਨਿਆ ਕਿ ਵੱਡੀਆਂ ਹਸਤੀਆਂ ਨਾਲ ਵਿਵਾਦ ਕੁਝ ਜਲਦੀ ਹੀ ਜੁੜ ਜਾਂਦੇ ਹਨ ਪਰ ਸਲਮਾਨ ਦੇ ਮਾਮਲੇ ਵਿਚ ਇਹ ਜ਼ਿਆਦਾ ਹੀ ਹੁੰਦਾ ਹੈ। ਕੁਝ ਵਿਵਾਦ ਜ਼ਬਰਨ ਪੈਦਾ ਹੋਏ ਤੇ ਕੁਝ ਸਲਮਾਨ ਨੇ ਆਪਣੀਆਂ ਹਰਕਤਾਂ ਨਾਲ ਵਿਵਾਦ ਖੜ੍ਹੇ ਕੀਤੇ।
**

ਕੈਨੇਡਾ ਵਿਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ : ਸੀ.ਐਨ. ਟਾਵਰ

ਕੈਨੇਡਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਅਤੇ ਟੋਰਾਂਟੋ ਉਥੋਂ ਦਾ ਸਭ ਤੋਂ ਵੱਡਾ ਸ਼ਹਿਰ ਹੈ। ਟੋਰਾਂਟੋ ਪੁੱਜਣ ਵਾਲੇ ਲੋਕ ਡਾਊਨਟਾਊਨ ਏਰੀਆ ਵਿਚ ਸੈਰ ਲਈ ਜਾਣ ਤਾਂ ਉਥੇ ਸਥਿਤ ਸੀ. ਐਨ. ਟਾਵਰ ਨੂੰ ਅਣਦੇਖਿਆ ਨਹੀਂ ਕਰਦੇ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਇਸ ਟਾਵਰ ਦੀ ਚਰਚਾ ਹੁੰਦੀ ਰਹਿੰਦੀ ਹੈ। 1995 ਵਿਚ ਅਮਰੀਕਨ ਸੁਸਾਇਟੀ ਆਫ ਸਿਵਲ ਇੰਜੀਨੀਅਰਜ਼ ਨੇ ਇਸ ਟਾਵਰ ਨੂੰ ਦੁਨੀਆ ਦੇ ਸੱਤ ਅਜੂਬਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ।
ਓਂਟਾਰੀਓ ਲੇਕ ਨਾਲ ਲੱਗਦੇ ਮਹਾਂਨਗਰ ਟੋਰਾਂਟੋ ਦੇ ਸਿਟੀ ਸੈਂਟਰ ਵਿਚ ਸਥਿਤ ਹੈ ਸੀ. ਐਨ. ਟਾਵਰ, ਜੋ ਸਾਢੇ ਤਿੰਨ ਸਾਲਾਂ ਦੀ ਉਸਾਰੀ ਮਗਰੋਂ 26 ਜੂਨ 1976 ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਟਾਵਰ ਰੇਡੀਓ ਅਤੇ ਟੈਲੀਵਿਜ਼ਨ ਸਿਗਨਲ ਦੇ ਐਂਟੀਨਾ (ਉੱਚੀ ਥਾਂ) ਸਥਾਪਿਤ ਕਰਨ ਵਾਸਤੇ ਬਣਾਇਆ ਗਿਆ ਸੀ ਪਰ ਨਾਲ ਹੀ ਸੈਲਾਨੀਆਂ ਨੂੰ ਖਿੱਚਣ ਬਾਰੇ ਵੀ ਸੋਚਿਆ ਗਿਆ। ਅਜੇ ਵੀ ਟਾਵਰ ਦੇ ਸਿਖਰ 'ਤੇ ਲੱਗੇ ਐਂਟੀਨਾ ਰਾਹੀਂ 16 ਟੈਲੀਵਿਜ਼ਨ ਚੈਨਲਾਂ ਅਤੇ ਐਫ. ਐਮ. ਰੇਡੀਓ ਦੇ ਸਟੇਸ਼ਨਾਂ ਦਾ ਸਿਗਨਲ ਪ੍ਰਸਾਰਿਤ ਹੁੰਦਾ ਹੈ। ਇਸ ਟਾਵਰ ਦਾ ਨਾਂਅ ਕੈਨੇਡੀਅਨ ਨੈਸ਼ਨਲ (ਸੀ. ਐਨ.) ਰੇਲਵੇ ਨਾਲ ਜੁੜਦਾ ਹੈ, ਜਿਸ ਦਾ ਇਸ ਦੀ ਤਿਆਰੀ ਵਿਚ ਅਹਿਮ ਯੋਗਦਾਨ ਰਿਹਾ। ਸ਼ੁਰੂ ਵਿਚ ਇਹ ਟਾਵਰ ਦੇਸ਼ ਅਤੇ ਦੁਨੀਆ ਦੀ ਸਭ ਤੋਂ ਉੱਚੀ (ਲਗਪਗ 1815 ਫੁੱਟ) ਬਣਤਰ ਸੀ ਤੇ ਹੁਣ ਦੁਨੀਆ ਵਿਚ 9ਵੇਂ ਸਥਾਨ ਉੱਪਰ ਹੈ। ਸੰਸਾਰ ਦੇ ਹੋਰ ਸ਼ਹਿਰਾਂ ਵਿਚ ਬਣੇ ਟਾਵਰਾਂ ਵਿਚੋਂ (ਜਾਪਾਨ ਅਤੇ ਚੀਨ ਤੋਂ ਬਾਅਦ) ਤੀਸਰੇ ਸਥਾਨ 'ਤੇ ਹੈ। ਭਾਰਤ ਵਿਚ ਸਭ ਤੋਂ ਉੱਚਾ ਟਾਵਰ ਤਾਮਿਲਨਾਡੂ 'ਚ ਰਮੇਸ਼ਵਰਮ ਟੀ.ਵੀ. ਟਾਵਰ (1995) ਹੈ, ਜਿਸ ਦੀ ਉੱਚਾਈ 1060 ਫੁੱਟ ਹੈ। ਅਸਮਾਨ 'ਚ ਅਕਸਰ ਤੇਜ਼ ਹਵਾ ਵਗਦੀ ਰਹਿੰਦੀ ਹੈ ਪਰ ਸੀ. ਐਨ. ਟਾਵਰ ਦੀ ਬਣਤਰ ਇਸ ਤਰ੍ਹਾਂ ਬਣਾਈ ਗਈ ਹੈ ਕਿ 500 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀ ਤੇਜੀ ਹਨ੍ਹੇਰੀ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਦੀ। ਇਹ ਵੀ ਕਿ ਅਸਮਾਨੀ ਬਿਜਲੀਆਂ ਅਤੇ ਸਾਢੇ ਅੱਠ ਰਿਕਟਰ ਸਕੇਲ ਤੱਕ ਦੇ ਭੁਚਾਲ ਦੇ ਝਟਕੇ ਨੂੰ ਇਹ ਟਾਵਰ ਜਰ ਸਕਦਾ ਹੈ।
ਸਾਰਾ ਸਾਲ ਆਉਂਦੇ-ਜਾਂਦੇ ਰਹਿੰਦੇ ਸੈਲਾਨੀਆਂ ਦੀ ਸੇਵਾ ਵਿਚ 500 ਦੇ ਕਰੀਬ ਕਰਮਚਾਰੀ ਸੀ. ਐਨ. ਟਾਵਰ ਦੇ ਅੰਦਰ ਅਤੇ ਬਾਹਰ ਕੰਮ ਕਰਦੇ ਹਨ। ਉੱਪਰ ਜਾਣ ਅਤੇ ਹੇਠਾਂ ਉਤਰਨ ਲਈ ਤੇਜ਼ (ਸਕੂਟੀ ਜਿੰਨੀ, 22 ਕਿਲੋਮੀਟਰ ਪ੍ਰਤੀ ਘੰਟਾ) ਰਫ਼ਤਾਰ 'ਤੇ ਚੱਲਣ ਵਾਲੀਆਂ ਅੱਧੀ ਦਰਜਨ ਲਿਫਟਾਂ ਦੀ ਵਿਵਸਥਾ ਹੈ। ਲਿਫਟ ਵਿਚ ਸਵਾਰ ਹੋ ਕੇ ਲੋਕ ਜ਼ਮੀਨ ਤੋਂ ਅਸਮਾਨ ਤੱਕ ਬਦਲਦੇ ਦ੍ਰਿਸ਼ਾਂ ਨੂੰ ਦੇਖਦਿਆਂ 1 ਮਿੰਟ ਕੁ ਦੇ ਸਮੇਂ ਵਿਚ ਉਪਰ ਜਾ ਪੁੱਜਦੇ ਹਨ। ਸਿਖ਼ਰ 'ਤੇ ਜਾ ਕੇ ਚੁਫੇਰੇ ਦੇ ਦ੍ਰਿਸ਼ਾਂ ਨੂੰ ਮਾਨਣ ਲਈ ਗਲਾਸ ਦਾ ਡੈੱਕ ਬਣਿਆ ਹੋਇਆ ਹੈ। ਇਕ ਜਗ੍ਹਾ ਬੈਠ ਕੇ ਬਾਹਰ ਦੇਖਣ ਦੀ ਸਹੂਲਤ ਦਾ ਆਨੰਦ ਰਿਵਾਲਵਿੰਗ ਰੈਸਟੋਰੈਂਟ ਵਿਚ ਮਾਣਿਆ ਜਾ ਸਕਦਾ ਹੈ, ਜਿੱਥੇ ਖਾਣਾ ਵੀ ਮਿਲਦਾ ਹੈ। ਰੈਸਟੋਰੈਂਟ ਨਾ-ਮਾਲੂਮ ਹੋਣ ਵਾਲੀ ਹੌਲੀ ਗਤੀ 'ਤੇ 360 ਡਿਗਰੀ 'ਚ ਘੁੰਮਦਾ ਹੈ। ਇਸ ਨਾਲ ਇਕ ਜਗ੍ਹਾ ਬੈਠੇ ਲੋਕ ਖਾਂਦਿਆਂ-ਪੀਂਦਿਆਂ ਚੌਗਿਰਦੇ ਦਾ ਅਨੰਦ ਮਾਣਦੇ ਜਾਂਦੇ ਹਨ। ਰੈਸਟੋਰੈਂਟ ਦਾ 360 ਡਿਗਰੀ ਤੱਕ ਘੁੰਮਣ ਦਾ ਚੱਕਰ ਸਵਾ ਕੁ ਘੰਟੇ ਵਿਚ ਪੂਰਾ ਹੁੰਦਾ ਹੈ। ਚੇਤੇ ਰੱਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਰੈਸਟੋਰੈਂਟ ਦਿਨੇ ਦੋ ਵਜੇ ਤੋਂ ਸਾਢੇ ਚਾਰ ਵਜੇ ਤੱਕ ਬੰਦ ਰਹਿੰਦਾ ਹੈ, ਜਿਸ ਦੌਰਾਨ ਟਾਵਰ ਅੰਦਰ ਲੁੱਕਆਊਟ ਲੈਵਲ ਅਤੇ ਸਕਾਈਪੌਡ ਵਿਚ ਚੱਲ-ਫਿਰ ਕੇ ਦੇਖਿਆ ਜਾ ਸਕਦਾ ਹੈ। ਚੁਫੇਰੇ ਬਣੀ ਕੱਚ ਦੀ ਮਜ਼ਬੂਤ ਕੰਧ ਵਿਚੋਂ ਟੋਰਾਂਟੋ ਦੀਆਂ ਉੱਚੀਆਂ ਇਮਾਰਤਾਂ ਬੌਨੀਆਂ ਦਿਸਦੀਆਂ ਹਨ। ਸ਼ਹਿਰ ਵਿਚ ਜ਼ਮੀਨ ਉੱਪਰ ਤੁਰਦਿਆਂ ਓਹੀ ਇਮਾਰਤਾਂ ਅਸਮਾਨ ਨੂੰ ਛੂੰਹਦੀਆਂ ਲੱਗਿਆ ਕਰਦੀਆਂ ਹਨ। ਧੁੱਪ ਲੱਗੀ ਹੋਵੇ ਤਾਂ 160 ਕਿਲੋਮੀਟਰ ਦੂਰ ਤੱਕ ਮਨਮੋਹਕ ਦ੍ਰਿਸ਼ ਸਾਫ਼ ਦਿਸ ਜਾਂਦਾ ਹੈ। ਝੀਲ ਦੇ ਦੂਸਰੇ ਪਾਸੇ ਅਮਰੀਕਾ ਦਾ ਤੱਟ ਅਤੇ ਨਿਆਗਰਾ ਫਾਲਜ਼ ਤੱਕ ਦੇਖਿਆ ਜਾ ਸਕਦਾ ਹੈ। ਟੋਰਾਂਟੋ ਸਿਟੀ ਦੇ ਸਾਹਮਣੇ ਝੀਲ ਵਿਚ ਇਕ ਟਾਪੂ ਹੈ, ਜਿੱਥੇ ਛੋਟਾ (ਬਿਲੀ ਬਿਸ਼ਪ) ਹਵਾਈ ਅੱਡਾ ਹੈ। ਸੀ. ਐਨ. ਟਾਵਰ ਦੇ ਉਪਰ ਜਾ ਕੇ ਉਸ ਏਅਰਪੋਰਟ ਤੋਂ ਉਡਾਨ ਭਰਦੇ ਅਤੇ ਉਤਰਦੇ ਜਹਾਜ਼ ਦੇਖਣ ਦਾ ਇਕ ਵੱਖਰਾ ਨਜ਼ਾਰਾ ਹੈ।
ਸੀ. ਐਨ. ਟਾਵਰ ਉਪਰ ਪੈਦਲ ਜਾਣ ਅਤੇ ਉਤਰਨ ਲਈ ਪੌੜੀਆਂ ਵੀ ਬਣੀਆਂ ਹੋਈਆਂ ਹਨ। ਸਕੂਲਾਂ ਦੇ ਬੱਚੇ, ਕਾਲਜ-ਯੂਨੀਵਰਸਿਟੀ ਵਿਦਿਅਰਥੀ, ਨੌਜਵਾਨ ਅਤੇ ਖਿਡਾਰੀ ਵਰਗ ਉੱਦਮ ਨਾਲ ਪੌੜੀਆਂ ਰਾਹੀਂ ਆਉਣ-ਜਾਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਕੁਲ 1776 (ਪੌਡੇ) ਪੁਲਾਂਘਾਂ ਪੁੱਟ ਕੇ ਇਕ ਪਾਸੇ ਦਾ ਸਫ਼ਰ ਤੈਅ ਹੋ ਜਾਂਦਾ ਹੈ। 30-40 ਮਿੰਟਾਂ ਵਿਚ ਆਮ ਵਿਅਕਤੀ ਪੌੜੀਆਂ ਰਾਹੀਂ ਉਪਰ ਪਹੁੰਚ ਸਕਦਾ ਹੈ, ਜਦ ਕਿ ਫੁਰਤੀ ਨਾਲ ਨੱਸ ਕੇ 8 ਤੋਂ 10 ਕੁ ਮਿੰਟ ਲੱਗਦੇ ਹਨ। ਕਈ ਖਿਡਾਰੀ ਆਪਣਾ ਸਟੈਮਨਾ ਚੈੱਕ ਕਰਨ ਲਈ ਪੌੜੀਆਂ ਚੜ੍ਹਦੇ ਹਨ। ਕੁਝ ਸਥਾਨਕ ਸੰਸਥਾਵਾਂ ਦੇ ਵਾਲੰਟੀਅਰਾਂ ਵਲੋਂ ਸ਼ੌਕ ਨਾਲ ਹਰੇਕ ਸਾਲ ਸੀ. ਐਨ. ਟਾਵਰ ਦੀਆਂ ਪੌੜੀਆਂ ਚੜ੍ਹਨ ਅਤੇ ਉਤਰਨ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜਿਸ ਵਿਚ ਵਰਲਡ ਵਾਈਲਡਲਾਈਫ ਫੰਡ ਨਾਲ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੀ ਸ਼ਾਮਿਲ ਹੈ। 1998 ਤੋਂ ਹਰੇਕ ਸਾਲ ਫਾਊਂਡੇਸ਼ਨ ਦੇ ਕਾਰਕੁਨਾਂ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੌੜੀਆਂ ਚੜ੍ਹ ਕੇ ਸੀ. ਐਨ. ਟਾਵਰ ਉਪਰ ਪੁੱਜਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਸਿੱਖ ਬੱਚੇ ਇਸ ਵਿਚ ਹੁੰਮ-ਹੁਮਾ ਕੇ ਪੁੱਜਦੇ ਹਨ। ਦੋ ਦਿਨਾ ਮੁਹਿੰਮ ਦੌਰਾਨ 10000 ਦੇ ਕਰੀਬ ਲੋਕ ਪੌੜੀਆਂ ਚੜ੍ਹਦੇ ਹਨ, ਜਿਨ੍ਹਾਂ ਵਿਚ ਹਰੇਕ ਉਮਰ ਗਰੁੱਪ ਦੇ ਵਿਅਕਤੀ ਨੂੰ ਸ਼ਾਮਿਲ ਹੋਣ ਦੀ ਖੁੱਲ੍ਹ ਮਿਲਦੀ ਹੈ। ਇਸ ਬਾਰੇ ਬਰੈਂਪਟਨ 'ਚ ਸਮਾਜ ਸੇਵੀ ਨਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੌੜੀਆਂ ਚੜ੍ਹ ਕੇ ਜਾਣ ਦਾ ਵੱਖਰਾ ਜਿਹਾ ਆਨੰਦ ਮਹਿਸੂਸ ਹੁੰਦਾ ਹੈ। ਸਭ ਤੋਂ ਤੇਜ਼ ਚੜ੍ਹਾਈ ਕਰਨ ਵਾਲੇ ਜੇਤੂ ਨੂੰ ਮਾਤਾ ਕਿਸ਼ਨ ਕੌਰ ਸਿੱਧੂ ਕੱਪ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਾਲ 2015, 2016, 2017 ਦੌਰਾਨ ਹਰੇਕ ਵਾਰੀ ਹਰਜੋਤ ਸਿੰਘ ਬੈਂਸ ਨੇ ਕੱਪ ਜਿੱਤਿਆ। ਸਾਲ 2001 ਤੋਂ 2005 ਤੱਕ ਹਰੇਕ ਸਾਲ ਪਾਲ ਸਿੰਘ ਫਸਟ ਆਉਂਦਾ ਰਿਹਾ। ਸਾਲ 2008 ਤੋਂ 2011 ਤੱਕ ਅਮਨਦੀਪ ਸਿੰਘ ਚਾਹਲ ਨੇ ਕੱਪ 'ਤੇ ਆਪਣਾ ਕਬਜ਼ਾ ਰੱਖਿਆ ਸੀ।
ਬਿਨਾਂ ਸ਼ੱਕ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਵੀ ਸੀ. ਐਨ. ਟਾਵਰ ਦੇਖਣ ਦੀ ਤਾਂਘ ਬਰਕਰਾਰ ਰਹਿੰਦੀ ਹੈ। ਮੌਸਮ ਸੁਹਾਵਣਾ ਹੋਵੇ ਤਾਂ ਅੰਦਰ ਜਾਣ ਲਈ ਆਪਣੀ ਵਾਰੀ ਦੀ ਉਡੀਕ ਵਿਚ ਲੋਕ ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਦਿਸ ਜਾਂਦੇ ਹਨ, ਜੋ ਦੂਰ-ਦੁਰਾਡੇ ਤੋਂ ਚੱਲ ਕੇ ਪੁੱਜੇ ਹੁੰਦੇ ਹਨ। ਉਪਰ ਤੋਂ ਪ੍ਰਸੰਨਤਾ ਨਾਲ ਤਸਵੀਰਾਂ ਖਿਚਵਾਉਣ ਮਗਰੋਂ ਹੇਠਾਂ ਵਾਪਸ ਆ ਕੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਦਾ ਪ੍ਰਬੰਧ ਵੀ ਟਾਵਰ ਦੇ ਅੰਦਰ ਹੀ ਕੀਤਾ ਗਿਆ ਹੈ। ਜਾਂਦੇ ਸਮੇਂ ਰਾਹ ਵਿਚ ਰੋਕ ਕੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਸੀ. ਐਨ. ਟਾਵਰ ਦੇ ਮਾਡਲ ਨਾਲ ਜਿਹੜੀ ਫੋਟੋ ਖਿੱਚੀ ਹੁੰਦੀ ਹੈ, ਉਹ ਵਾਪਸੀ ਵੇਲੇ ਫੋਟੋਗ੍ਰਾਫਰ ਦੇ ਸਟੋਰ ਵਿਚ ਤਿਆਰ ਹੁੰਦੀ ਹੈ, ਜੋ ਪਸੰਦ ਆਉਣ 'ਤੇ ਖਰੀਦੀ ਜਾ ਸਕਦੀ ਹੈ। 1998 ਵਿਚ ਸੀ. ਐਨ. ਟਾਵਰ ਅੰਦਰ ਇਕ ਵਿਸ਼ਾਲ ਗਿਫਟ ਸ਼ਾਪ ਖੋਲ੍ਹੀ ਗਈ ਸੀ, ਜਿੱਥੇ ਘਰਾਂ ਨੂੰ ਪਰਤਣ ਤੋਂ ਪਹਿਲਾਂ ਖਰੀਦਾਰੀਆਂ ਕਰਨ ਵਾਲੇ ਸੈਲਾਨੀ ਨਜ਼ਰ ਪੈਂਦੇ ਹਨ।


ਫੋਨ : +14168953784

ਮਿਜ਼ਾਈਲ ਦੇ ਖੇਤਰ ਵਿਚ ਭਾਰਤ ਦੀ ਵੱਡੀ ਪੁਲਾਂਘ

ਭਾਰਤ ਨੇ ਬੀਤੇ ਦਿਨੀਂ ਪਹਿਲੀ ਵਾਰ ਦੇਸ਼ ਵਿਚ ਬਣਾਏ ਸੀਕਰ (Seekears) ਜੋ ਮਿਜ਼ਾਈਲ ਨੂੰ ਮਿੱਥੇ ਨਿਸ਼ਾਨੇ 'ਤੇ ਮਾਰ ਕਰਨ ਲਈ ਰਾਹ-ਦਸੇਰੇ ਦਾ ਕੰਮ ਕਰਦਾ ਹੈ, ਦੀ ਵਰਤੋਂ ਕਰਦਿਆਂ ਜਹਾਜ਼ ਰਾਹੀਂ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਾਹਮੋਸ ਦਾ ਸਫ਼ਲਤਾਪੂਰਵਕ ਤਜਰਬਾ ਕਰ ਲਿਆ ਹੈ। ਇਸ ਤਰ੍ਹਾਂ ਦੇਸ਼ ਮਿਜ਼ਾਈਲ ਤਕਨੀਕ ਵਿਕਸਤ ਕਰਨ ਵਿਚ ਪੂਰਨ ਤੌਰ 'ਤੇ ਆਤਮ-ਨਿਰਭਰਤਾ ਦੇ ਨੇੜੇ ਪਹੁੰਚ ਗਿਆ ਹੈ। ਦੇਸ਼ ਦੀ ਮੁੱਖ ਖੋਜ ਏਜੰਸੀ ਡੀ.ਆਰ.ਡੀ.ਓ. ਲਗਪਗ ਸਾਲ 2020 ਤੱਕ ਮਹੱਤਵਪੂਰਨ ਮਿਜ਼ਾਈਲ ਤਕਨੀਕ ਨਾਲ ਮਿਜ਼ਾਈਲ ਨਿਰਮਾਣ ਸ਼ੁਰੂ ਕਰ ਲਵੇਗੀ। ਇਥੇ ਖ਼ਾਸ ਗੱਲ ਇਹ ਹੈ ਕਿ ਇਹ ਸੰਸਥਾ ਆਪਣੇ ਮਿੱਥੇ ਟੀਚੇ ਦੇ 2 ਸਾਲ ਪਹਿਲਾਂ ਹੀ ਨੇੜੇ ਪਹੁੰਚ ਗਈ ਹੈ ਤੇ ਆਸ ਹੈ ਕਿ ਇਹ ਆਪਣਾ ਨਿਰਧਾਰਤ ਨਿਸ਼ਾਨਾ ਪ੍ਰਾਪਤ ਕਰ ਲਵੇਗੀ। ਇਸ ਨਾਲ ਦੇਸ਼ ਦਾ ਮਾਣ ਤਾਂ ਵਧੇਗਾ ਹੀ ਸਗੋਂ ਮਾਲੀ ਤੌਰ 'ਤੇ ਵੀ ਦੇਸ਼ ਨੂੰ ਬੜਾ ਫਾਇਦਾ ਹੋਵੇਗਾ। ਇਸ ਕਾਢ ਨਾਲ ਦੇਸ਼ ਦਾ ਘੱਟੋ-ਘੱਟ 15 ਹਜ਼ਾਰ ਤੋਂ 20 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਇਹ ਫਾਇਦਾ ਸਾਜ਼ੋ-ਸਾਮਾਨ 'ਤੇ ਹੁੰਦੇ ਖਰਚ ਤੋਂ ਬਚੇਗਾ ਅਤੇ ਇਹ ਮਿਜ਼ਾਈਲ 'ਤੇ ਆਉਣ ਵਾਲੇ ਕੁੱਲ ਖਰਚ ਦਾ 35 ਤੋਂ 40 ਫ਼ੀਸਦੀ ਬਣਦਾ ਹੈ।
ਸਾਲ 2014 ਵਿਚ ਸੱਤਾ ਵਿਚ ਆਉਂਦਿਆਂ ਹੀ ਐਨ.ਡੀ.ਏ. ਸਰਕਾਰ ਨੇ ਡੀ.ਆਰ.ਡੀ.ਓ. ਨੂੰ ਸੀਕਰ ਵਰਗੀ ਅਤਿ ਮਹੱਤਵਪੂਰਨ ਤਕਨੀਕ ਸਾਲ 2022 ਤੱਕ ਵਿਕਸਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ ਤਾਂ ਕਿ ਦੇਸ਼ ਇਸ ਖੇਤਰ ਵਿਚ ਆਤਮ-ਨਿਰਭਰ ਬਣ ਸਕੇ ਅਤੇ ਸੀਕਰ ਦੀ ਦਰਾਮਦ ਖਤਮ ਕੀਤੀ ਜਾ ਸਕੇ। ਸੁਦੇਸ਼ੀ ਵਿਕਸਤ ਸੀਕਰ ਤਕਨੀਕ ਰਾਹੀਂ ਬ੍ਰਾਹਮੋਸ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਨੇ ਸਿੱਧ ਕਰ ਦਿੱਤਾ ਹੈ ਕਿ ਦੇਸ਼ ਵਿਚ ਤਿਆਰ ਕੀਤੇ ਸੀਕਰ ਰਾਹੀਂ ਕੀਤੇ ਗਏ ਤਜਰਬੇ ਨਾਲ ਦੇਸੀ ਤਕਨੀਕੀ ਵਿਕਾਸ ਪ੍ਰੋਗਰਾਮ ਸੰਸਥਾ ਦੀ ਕਾਰਜਨੀਤੀ ਸਬੰਧੀ ਮੁਹਾਰਤ ਦਾ ਠੀਕ ਮੁਜ਼ਾਹਰਾ ਹੋਇਆ ਹੈ। ਡੀ.ਆਰ.ਡੀ.ਓ. ਹੁਣ ਇਸ ਨਾਲ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੇਗਾ ਅਤੇ ਖੁਦ 2020 ਤੱਕ ਸਾਮਰਿਕ ਮਿਜ਼ਾਈਲ ਪ੍ਰਣਾਲੀ ਵਿਚ ਆਤਮ-ਨਿਰਭਰਤਾ ਹਾਸਲ ਕਰ ਸਕੇਗਾ, ਅਜਿਹਾ ਸਰਕਾਰੀ ਸੂਤਰਾਂ ਦਾ ਮੰਨਣਾ ਹੈ।
ਇਹ ਪਹਿਲੀ ਵਾਰ ਹੋਇਆ ਹੈ ਕਿ ਬ੍ਰਾਹਮੋਸ ਮਿਜ਼ਾਈਲ 3.0 ਮੈਕ ਦੀ ਗਤੀ ਜਾਂ ਜਹਾਜ਼ ਨਾਲੋਂ ਤਿੰਨ ਗੁਣਾ ਵੱਧ ਰਫ਼ਤਾਰ ਨਾਲ ਚੱਲਣ ਦੇ ਸਮਰੱਥ ਹੋਈ ਹੈ। ਇਹ ਸਭ ਦੇਸੀ ਵਿਕਸਤ ਸੀਕਰ ਤਕਨਾਲੋਜੀ ਨਾਲ ਸੰਭਵ ਹੀ ਹੋਇਆ ਹੈ। ਇਸ ਤਰ੍ਹਾਂ ਇਸ ਨਾਲ ਮਿਜ਼ਾਈਲ ਦੀ ਬਿਲਕੁਲ ਸਹੀ ਨਿਸ਼ਾਨੇ 'ਤੇ ਮਾਰ ਕਰਨ ਦੀ ਸਮਰੱਥਾ ਵਧੇਰੇ ਵਧੇਗੀ।
ਉਂਜ ਭਾਰਤ ਪਹਿਲਾਂ ਹੀ ਲੰਮੀ ਦੂਰੀ ਦੀ ਮਾਰ ਕਰਨ ਵਾਲੇ ਮਿਜ਼ਾਈਲ ਸਿਸਟਮ ਦੇ ਖੇਤਰ ਵਿਚ ਅੱਗੇ ਹੈ। ਜਿਵੇਂ ਅਗਨੀ ਮਿਜ਼ਾਈਲ ਲੜੀ ਜਿਹੜੀ ਕਿ ਆਪਣੇ ਨਿਸ਼ਾਨੇ 'ਤੇ ਯਾਨਿ 700 ਕਿੱਲੋਮੀਟਰ ਤੋਂ ਲੈ ਕੇ 5500 ਕਿੱਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ, ਵਿਕਸਤ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਮਿਜ਼ਾਈਲ ਪਿੰਨ ਪੁਆਇੰਟ 'ਤੇ ਨਿਸ਼ਾਨਾ ਲਾਉਣ ਵਿਚ ਸਫਲ ਨਹੀਂ ਸੀ ਅਤੇ ਇਹ ਸਫ਼ਲਤਾ ਹਾਸਲ ਕਰਨ ਲਈ ਇਹ ਤਕਨਾਲੋਜੀ (ਸੀਕਰ) ਬਾਹਰੋਂ ਦੂਸਰੇ ਦੇਸ਼ਾਂ ਤੋਂ ਮੰਗਵਾਉਣੀ ਪੈਂਦੀ ਸੀ।
ਭਾਰਤ ਪਹਿਲਾਂ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਘੱਟ ਦੂਰੀ ਦੀਆਂ ਮਿਜ਼ਾਈਲਾਂ ਲਈ ਸਾਜ਼ੋ-ਸਾਮਾਨ ਮੰਗਵਾਉਣ ਉੱਪਰ 30 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚ ਕਰਦਾ ਸੀ ਅਤੇ ਸੀਕਰ ਤਕਨਾਲੋਜੀ ਵਿਦੇਸ਼ੀ ਠੇਕੇਦਾਰਾਂ ਤੋਂ ਖਰੀਦਦਾ ਸੀ। ਹੁਣ ਭਾਰਤ ਇਸ ਖੇਤਰ ਵਿਚ ਆਤਮ-ਨਿਰਭਰ ਹੋ ਜਾਵੇਗਾ। ਸਾਲ 2017-18 ਡੀ.ਆਰ.ਡੀ.ਓ. ਦੇ ਮਿਜ਼ਾਈਲ ਕੰਪਲੈਕਸ ਅਤੇ ਦੂਜੀਆਂ ਲੈਬਾਰਟਰੀਆਂ ਦੇ ਵਿਹੜੇ ਖ਼ੁਸ਼ੀਆਂ ਲੈ ਕੇ ਆਇਆ ਹੈ। ਹੁਣ ਇਹ ਸੀਕਰ ਤਕਨਾਲੋਜੀ ਦੇ ਖੇਤਰ ਵਿਚ ਕੇ.ਯੂ. ਬੈਂਡ, ਐਕਸ ਬੈਂਡ ਤੇ ਇਕ ਹੋਰ ਮਹਾਨ ਪ੍ਰਾਪਤੀ ਅਤੇ ਸਫ਼ਲਤਾ ਦੀ ਕਹਾਣੀ ਇਸ ਦੀਆਂ ਜ਼ਾਮਨ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਸਵਦੇਸੀ ਸੀਕਰ ਦੀ ਪਰਖ ਪਹਿਲਾਂ ਹੀ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ। ਜਿਵੇਂ ਐਸਟਰਾ, ਨਾਗ, ਐਂਟੀ ਟੈਂਕ ਗਾਈਡਿਡ ਮਿਜ਼ਾਈਲ, ਤੁਰੰਤ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਅਤੇ ਆਕਾਸ਼ ਜੋ ਨਵੀਂ ਆਉਣ ਵਾਲੀ ਤਕਨੀਕ ਦੀ ਮਿਜ਼ਾਈਲ ਹੈ, ਵਿਕਸਤ ਹੋ ਚੁੱਕੀਆਂ ਹਨ।
ਸੀਕਰ ਦੇ ਦੇਸ਼ ਵਿਚ ਹੋਏ ਵਿਕਾਸ ਨੇ ਮਿਜ਼ਾਈਲ ਦੇ ਸਹੀ ਨਿਸ਼ਾਨਾ ਲਾਉਣ ਵਿਚ ਬੜੀ ਮਦਦ ਕੀਤੀ ਹੈ ਅਤੇ ਇਹ ਘੱਟੋ-ਘੱਟ 30 ਤੋਂ 40 ਫ਼ੀਸਦੀ ਮਿਜ਼ਾਈਲ ਪ੍ਰਾਜੈਕਟ ਦੀ ਲਾਗਤ ਬਚਾਉਣ ਵਿਚ ਸਹਾਈ ਹੈ।
ਡੀ.ਆਰ.ਡੀ.ਓ. ਦੀਆਂ ਯੋਜਨਾਵਾਂ ਅਨੁਸਾਰ ਭਵਿੱਖ ਦੀਆਂ ਸਾਰੀਆਂ ਮਿਜ਼ਾਈਲਾਂ ਜੋ ਦੇਸ਼ ਦੇ ਹਥਿਆਰ ਘਰਾਂ ਵਿਚ ਮੌਜੂਦ ਹਨ, ਜਿਨ੍ਹਾਂ ਵਿਚ ਆਕਾਸ਼-ਮਾਰਕ-1, ਨਿਰਭੈ (ਲੰਮੀ ਦੂਰੀ ਦੀ ਜ਼ਮੀਨ ਤੋਂ ਹਮਲਾ ਕਰਨ ਵਾਲੀ ਕਰੂਜ਼ ਮਿਜ਼ਾਈਲ, ਐਂਟੀ ਰੈਡੀਏਸ਼ਨ ਮਿਜ਼ਾਈਲਾਂ ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਹੁਣ ਦੇਸੀ ਸੀਕਰ ਸਿਸਟਮ ਨਾਲ ਲੈਸ ਹੋਣਗੀਆਂ ਅਤੇ ਇਸ ਤਰ੍ਹਾਂ ਦੇਸ਼ ਦਾ ਅਰਬਾਂ ਡਾਲਰ ਦਾ ਵਿਦੇਸ਼ ਵਿਚ ਜਾਣ ਵਾਲਾ ਸਰਮਾਇਆ ਬਚੇਗਾ। ਸੀਕਰ ਅਤੇ ਨੈਵੀਗੇਸ਼ਨ (ਮਾਰਗ ਦਰਸ਼ਨ) ਵਰਗੇ ਪ੍ਰੋਗਰਾਮ ਦੇ ਖੇਤਰ ਵਿਚ ਸਫ਼ਲਤਾ ਡੀ.ਆਰ.ਡੀ.ਓ. ਲਈ ਭਵਿੱਖ ਦੇ ਨਵੇਂ ਪ੍ਰਾਜੈਕਟ ਤਿਆਰ ਕਰਨ ਵਿਚ ਸਹਾਈ ਹੋਵੇਗੀ ਅਤੇ ਇਹ ਵਿਦੇਸ਼ 'ਤੇ ਨਿਰਭਰਤਾ ਨੂੰ ਘਟਾਉਣਗੇ।)


-ਅ. ਬ.

ਗੁਲ-ਗੁਲਸ਼ਨ-ਗੁਲਫਾਮ

ਬਗੀਚਿਆਂ ਦੀ ਇਟਾਲੀਅਨ ਸ਼ੈਲੀ

ਅਸੀਂ ਇਸ ਗੱਲ ਤੋਂ ਭਲੀ-ਭਾਂਤ ਜਾਣੂੰ ਹਾਂ ਕਿ ਇਟਲੀ ਯੂਰਪੀ ਦੇਸ਼ਾਂ ਵਿਚੋਂ ਇਕ ਹੈ, ਜਿਸ ਦੀ ਰਾਜਧਾਨੀ ਰੋਮ ਹੈ ਅਤੇ ਉੱਤਰ ਦਿਸ਼ਾ ਵੱਲ ਐਲਪ ਪਰਬਤ ਲੜੀ ਹੈ, ਜਿਸ ਵਿਚ ਫਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਿਲ ਹਨ। ਇਟਲੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੇਖਿਆ ਜਾਂਦਾ ਹੈ, ਭਾਵ ਉੱਤਰੀ, ਕੇਂਦਰੀ ਅਤੇ ਦੱਖਣੀ ਜਿਥੋਂ ਦਾ ਪੌਣ-ਪਾਣੀ/ਜਲਵਾਯੂ ਵਿਚ ਵੱਖ-ਵੱਖ ਤਰ੍ਹਾਂ ਦੇ ਰੁੱਖ ਪੌਦੇ ਜਿਵੇਂ ਕਿ ਸਰੂ, ਦੇਵਦਾਰ, ਚੀਲ੍ਹ, ਫਰ, ਜੈਤੂਨ, ਸਾਰੰਗੀ, ਨਿੰਬੂ, ਅੰਗੂਰ, ਸ਼ਹਿਤੂਤ, ਅੰਜੀਰ ਆਦਿ ਵਰਗੇ ਵਿਖਾਈ ਦਿੰਦੇ ਹਨ। ਪੁਰਾਤਨ ਇਟਲੀ ਬਗੀਚਿਆਂ ਵਿਚ ਨਿੰਬੂ ਜਾਤੀ ਦੇ ਪੌਦੇ ਖਾਸ ਕਰ ਗਮਲਿਆਂ ਵਿਚ ਲੱਗੇ ਹੋਏ ਕਾਫ਼ੀ ਜ਼ਿਆਦਾ ਵਿਖਾਈ ਦਿੰਦੇ ਹਨ।
ਸਮੇਂ ਦੇ ਚਲਦਿਆਂ ਪੁਰਾਤਨ ਵੇਲੇ ਤੋਂ ਲੈ ਕੇ ਅਜੋਕੇ ਸਮੇਂ ਦੌਰਾਨ ਇਟਲੀ ਦੇ ਬਗੀਚਿਆਂ ਵਿਚ ਅਨੇਕਾਂ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲਦੇ ਹਨ ਅਤੇ ਇਟਲੀ ਸ਼ੈਲੀ ਦੇ ਬਗੀਚਿਆਂ ਦਾ ਪ੍ਰਭਾਵ ਸਿਰਫ਼ ਇਟਲੀ ਤੱਕ ਸੀਮਤ ਨਾ ਰਹਿ ਕੇ ਸਗੋਂ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿਚ ਬਾਖੂਬੀ ਵੇਖਣ ਨੂੰ ਮਿਲਦਾ ਹੈ। ਇਟਲੀ ਦੇ ਕਲਾਸਿਕ ਬਗੀਚਿਆਂ ਨੂੰ ਵਿਸ਼ਵ ਪੱਧਰ 'ਤੇ 'ਮੁੜ ਸ਼ਿੰਗਾਰੇ ਬਗੀਚੇ' ਵਜੋਂ ਵੀ ਜਾਣਿਆ ਜਾਂਦਾ ਹੈ। ਦਰਅਸਲ ਬਗੀਚਿਆਂ ਦਾ ਇਹ ਨਵਾਂ ਸਟਾਈਲ ਪੰਦਰਵੀਂ ਸਦੀ ਦੇ ਅਖੀਰ ਵਿਚ ਇਟਲੀ ਦੇ ਮੁੱਖ ਸ਼ਹਿਰਾਂ ਰੋਮ ਅਤੇ ਫਲੋਰੈਂਸ ਵਿਚ ਬਣੇ 'ਵਿਲਾ' ਭਾਵ ਫਾਰਮ ਹਾਊਸ ਰੂਪੀ ਬੰਗਲਿਆਂ ਤੋਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਇਟਲੀ ਦੇ ਮੱਧਕਾਲ ਬਗੀਚੇ ਚਾਰਦੀਵਾਰੀ ਦੇ ਅੰਦਰ ਤੱਕ ਹੀ ਸੀਮਤ ਹੁੰਦੇ ਸਨ, ਜਿਨ੍ਹਾਂ ਵਿਚ ਸਬਜ਼ੀਆਂ, ਫਲ ਅਤੇ ਹਰਬਲ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਬਗੀਚਿਆਂ ਵਿਚ ਮੁੱਖ ਰੂਪ ਵਿਚ ਇਕਾਂਤ ਤੇ ਸ਼ਾਂਤ ਵਾਤਾਵਰਨ ਖਾਸ ਕਰ ਭਗਤੀ ਖਾਤਰ ਵੇਖਣ ਨੂੰ ਮਿਲਦਾ ਸੀ। ਪ੍ਰੰਤੂ ਇਟਲੀ ਦੇ ਮੁੜ ਸ਼ਿੰਗਾਰੇ ਬਗੀਚਿਆਂ ਨੇ ਬਗੀਚੇ ਅਤੇ ਘਰਾਂ ਵਿਚਲੀ ਕੰਧ ਨੂੰ ਤੋੜ ਕੇ ਰੱਖ ਦਿੱਤਾ ਨਤੀਜੇ ਵਜੋਂ ਬਗੀਚੇ ਖੁੱਲ੍ਹਮ-ਖੁੱਲ੍ਹੇ ਹੋ ਗਏ। ਇਹ ਬਗੀਚੇ ਮੁੱਖ ਰੂਪ ਵਿਚ ਆਨੰਦ ਲੁਤਫ਼ ਲੈਣ ਲਈ ਬਣਨੇ ਸ਼ੁਰੂ ਹੋਏ ਹਾਲਾਂਕਿ ਇਨ੍ਹਾਂ ਵਿਚ ਵੀ ਉਨ੍ਹਾਂ ਫਲਾਂ ਦੇ ਪੌਦੇ ਲਾਏ ਜਾਂਦੇ ਸਨ, ਜਿਨ੍ਹਾਂ ਤੋਂ ਭੋਜਨ ਪੂਰਤੀ ਵੀ ਹੋਵੇ। ਇਹ ਬਗੀਚੇ ਮੁੱਖ ਰੂਪ ਵਿਚ ਦ੍ਰਿਸ਼, ਆਵਾਜ਼ ਅਤੇ ਮਹਿਕਾਂ ਮਾਨਣ ਲਈ ਤਾਂ ਬਣੇ ਹੀ ਨਾਲ ਦੀ ਨਾਲ ਭਗਤੀ-ਲੀਨਤਾ ਮਾਹੌਲ ਨੂੰ ਵੀ ਵਿਸਾਰਿਆ ਨਹੀਂ ਗਿਆ।
16ਵੀਂ ਸਦੀ ਦੇ ਅੱਧ ਦੌਰਾਨ ਇਨ੍ਹਾਂ ਬਗੀਚਿਆਂ ਵਿਚ ਫਿਰ ਤੋਂ ਵੱਡਾ ਬਦਲਾਅ ਨਜ਼ਰ ਆਇਆ। ਸੁੰਦਰ ਤੇ ਸਜੇ-ਸ਼ਿੰਗਾਰੇ ਬਗੀਚਿਆਂ ਦੀਆਂ ਖੂਬੀਆਂ ਖੁੱਲ੍ਹ ਕੇ ਉਜਾਗਰ ਹੋਣ ਲੱਗੀਆਂ। ਬਗੀਚਿਆਂ ਦਾ ਆਕਾਰ ਅਤੇ ਖ਼ੂਬਸੂਰਤੀ ਕਾਫ਼ੀ ਵਧਣ ਲੱਗੀ। ਬਗੀਚੇ ਜ਼ਿਆਦਾ ਸੰਤੁਲਿਤ ਤਾਂ ਬਣੇ ਹੀ, ਸਗੋਂ ਉਨ੍ਹਾਂ ਵਿਚ ਫੁਹਾਰੇ, ਬੁੱਤ, ਗੁਫ, ਮੂਲ ਆਦਿ ਹੋਰ ਵੰਨਗੀਆਂ ਵੀ ਵਧ ਗਈਆਂ। ਬੇਹੱਦ ਸੁੰਦਰ ਬਗੀਚਿਆਂ ਰਾਹੀਂ ਅਮੀਰ ਪਰਿਵਾਰਾਂ ਨੇ ਆਪਣਾ ਸ਼ਾਹੀ ਪ੍ਰਦਰਸ਼ਨ, ਅਮੀਰੀ ਅਤੇ ਰਾਜਸੀ ਪਹੁੰਚ ਅਤੇ ਦਬਦਬਾ ਵਿਖਾਉਣ ਦਾ ਜ਼ਰੀਆ ਵੀ ਬਣਾਇਆ।
ਇਟਲੀ ਦੇ ਰਵਾਇਤੀ ਬਗੀਚੇ, ਮੁੱਖ ਰੂਪ ਵਿਚ ਰਸਮੀ ਡਿਜ਼ਾਈਨ ਦੇ ਹੁੰਦੇ ਹਨ, ਜਿਨ੍ਹਾਂ ਵਿਚ ਕਿਆਰੀਆਂ, ਬੈੱਡ ਆਦਿ ਚੌਰਸ, ਆਇਤਕਾਰ ਜਾਂ ਤਿਕੌਣੇ ਆਦਿ ਬਣਾਏ ਜਾਂਦੇ ਹਨ। ਅੰਗਰੇਜ਼ੀ ਸ਼ੈਲੀ ਦੇ ਬਗੀਚਿਆਂ ਵਾਲੀਆਂ ਟੇਢੀਆਂ ਰੇਖਾਵਾਂ ਜਾਂ ਬਾਰਡਰ ਆਦਿ ਇਸ ਵਿਚ ਬਿਲਕੁਲ ਨਹੀਂ ਵਿਖਾਈ ਦਿੰਦੇ। ਬਗੀਚੀ ਵਿਚਲੀ ਬੰਗਲੇ ਦੀ ਇਮਾਰਤ ਨੂੰ ਕੇਂਦਰੀ ਚਿੰਨ੍ਹ ਰੱਖਿਆ ਜਾਂਦਾ ਹੈ ਜਿਸ ਦੇ ਬਾਰ-ਬਾਰੀਆਂ ਵਿਚੋਂ ਨਜ਼ਰ ਆਉਂਦੇ ਦ੍ਰਿਸ਼ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬਗੀਚੇ ਵਿਚਲੇ ਲੱਗੇ ਜਾਂ ਵਰਤੇ ਸਦਾਬਹਾਰ ਪੌਦਿਆਂ ਨੂੰ ਬਾਖੂਬੀ ਕਟਿੰਗ ਕਰਕੇ ਟੋਪਿਆਰੀ ਆਦਿ ਦਾ ਰੂਪ ਦਿੱਤਾ ਜਾਂਦਾ ਹੈ। ਕਾਂਟ-ਛਾਂਟ ਕੀਤੇ ਪੌਦੇ-ਝਾੜੀਆਂ, ਵਾੜਾਂ ਦਾ ਰੰਗ ਹਰਾ ਹੀ ਜ਼ਿਆਦਾ ਨਜ਼ਰ ਆਉਂਦਾ ਹੈ, ਹਾਲਾਂਕਿ ਕੁਝ ਪੌਦਿਆਂ ਦੇ ਪੱਤੇ ਚਾਂਦੀ ਰੰਗੇ, ਤਾਂਬੇ ਰੰਗੇ ਜਾਂ ਸੁਨਹਿਰੀ ਪੀਲੇ ਆਦਿ ਭਾਅ ਵੀ ਮਾਰਦੇ ਹਨ। ਬੌਕਸ ਵੁੱਡ, ਇਟਾਲੀਅਨ ਸਰੂ, ਰੋਜ਼ਮੈਰੀ, ਜੂਨੀਪਰਸ ਵਰਗੇ ਪੌਦਿਆਂ ਨੂੰ ਆਮ ਹੀ ਵਰਤਿਆ ਜਾਂਦਾ ਹੈ। ਇਨ੍ਹਾਂ ਪੌਦਿਆਂ ਨੂੰ ਕੱਟ ਕੇ ਬਗੀਚੇ ਵਿਚ ਲੱਗੇ ਬੁੱਤ-ਮੂਰਤੀਆਂ ਜਾਂ ਫੁਹਾਰਿਆਂ ਦੇ ਪਿੱਛੇ ਲਾਇਆ ਜਾਂਦਾ ਹੈ। ਹਾਲਾਂਕਿ ਇਸ ਕੰਮ ਲਈ ਮਿਹਨਤ ਬਹੁਤ ਜ਼ਿਆਦਾ ਲਗਦੀ ਹੈ। ਇਟਲੀ ਦੇ ਬਗੀਚਿਆਂ ਵਿਚ ਰੋਮ ਦੇ ਦੇਵੀ-ਦੇਵਤਿਆਂ, ਲੋਕ-ਨਾਇਕਾਂ ਆਦਿ ਦੀਆਂ ਮੂਰਤੀਆਂ ਵੇਖਣ ਨੂੰ ਖੂਬ ਮਿਲਦੀਆਂ ਹਨ। ਇਸ ਤੋਂ ਇਲਾਵਾ ਕਈ ਜਾਨਵਰਾਂ ਜਿਵੇਂ ਕਿ ਸ਼ੇਰ ਦੀ ਮੂਰਤੀ ਵੀ ਅਕਸਰ ਨਜ਼ਰ ਆਉਂਦੀ ਹੈ। ਨਿੰਬੂ ਜਾਤੀ ਦੇ ਪੌਦਿਆਂ ਨੂੰ ਖਾਸ ਕਰ ਮਿੱਟੀ ਦੇ ਗਮਲਿਆਂ ਵਿਚ ਲਾ ਕੇ ਬਗੀਚੀ, ਪੱਕੇ ਥਾਂ ਜਾਂ ਬੈਠਣ ਵਾਲੇ ਸਥਾਨਾਂ ਦੇ ਨੇੜੇ ਅਕਸਰ ਰੱਖਿਆ ਜਾਂਦਾ ਹੈ। ਦੱਖਣ ਦਿਸ਼ਾ ਵੱਲ ਲੱਗੇ ਪਰਗੋਲਿਆਂ ਆਦਿ ਨਾਲ ਵੀ ਕੁਝ ਫਲਾਂ ਦੇ ਪੌਦਿਆਂ ਨੂੰ ਲਾਉਣ ਦਾ ਰੁਝਾਨ ਆਮ ਹੁੰਦਾ ਹੈ। ਇਟਲੀ ਦੇ ਬਗੀਚਿਆਂ ਵਿਚ ਫੁੱਲ ਘੱਟ ਵਿਖਾਈ ਦਿੰਦੇ ਹਨ। ਹਾਲਾਂਕਿ ਗੁਲਾਬ ਵੇਲ੍ਹ, ਹਨੀ ਸਕਲ, ਵਿਸਟਰੀਆ ਅਤੇ ਅੰਗੂਰਾਂ ਦੀਆਂ ਵੇਲਾਂ ਲੱਗੀਆਂ ਨਜ਼ਰ ਆਉਂਦੀਆਂ ਹਨ।
ਵਿਲਾ ਯਾਨੀ ਬੰਗਲਾਨੁਮਾ ਇਮਾਰਤਾਂ ਜ਼ਿਆਦਾਤਰ ਪਹਾੜੀਆਂ ਦੀਆਂ ਢਲਾਨਾਂ 'ਤੇ ਬਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਮਨਮੋਹਕ ਦ੍ਰਿਸ਼ਾਂ ਦੇ ਨਾਲ-ਨਾਲ ਠੰਢੀਆਂ ਹਵਾਵਾਂ ਦਾ ਲੁਤਫ਼ ਲਿਆ ਜਾਂਦਾ ਹੈ। ਬਗੀਚੇ ਵੀ ਅਕਸਰ ਢਲਾਨਾਂ ਉੱਪਰ ਟੈਰਮ ਰੂਪ ਵਿਚ ਬਣਾਏ ਜਾਂਦੇ ਹਨ। ਰਸਤੇ ਇਨ੍ਹਾਂ ਬਗੀਚਿਆਂ ਤੇ ਦ੍ਰਿਸ਼ਾਂ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਰਸਤਿਆਂ ਦੇ ਨਾਲ-ਨਾਲ ਢਲਾਨਾਂ ਉੱਤੇ ਲੱਗੇ ਵਾੜ ਰੂਪੀ ਪੌਦਿਆਂ ਨੂੰ ਕੱਟ ਕੇ ਸੋਹਣਾ ਰੂਪ ਦਿੱਤਾ ਜਾਣਾ ਹੈ। ਹੈੱਜ ਯਾਨੀ ਵਾੜ ਰੂਪੀ ਪੌਦੇ ਵੱਡ-ਅਕਾਰੀ ਬਗੀਚਿਆਂ ਵਿਚ ਪ੍ਰਾਈਵੇਟ ਸਥਾਨ ਬਣਾਉਣ ਦਾ ਕੰਮ ਵੀ ਕਰਦੇ ਹਨ। ਵੱਖਰੇ ਸਥਾਨ ਨੂੰ ਪਰਿਵਾਰ ਨਾਲ ਆਨੰਦ ਮਾਨਣ ਜਾਂ ਫਿਰ ਭਗਤੀ-ਲੀਨਤਾ ਆਦਿ ਲਈ ਵੀ ਵਰਤਿਆ ਜਾਂਦਾ ਹੈ, ਜਿਥੇ ਬੈਂਚ, ਗੁਫਾ ਅਤੇ ਮੂਰਤੀ ਆਦਿ ਵੀ ਬਣੀ ਹੁੰਦੀ ਹੈ।
ਪੁਰਾਤਨ ਤੋਂ ਲੈ ਕੇ ਅਜੋਕੀ ਬਗੀਚਾ ਸ਼ੈਲੀ ਵਿਚ ਪਾਣੀ ਅਹਿਮ ਅੰਗ ਰਿਹਾ ਹੈ। ਰੁੱਖ-ਪੌਦਿਆਂ ਦੇ ਵਾਧੇ ਦੇ ਨਾਲ-ਨਾਲ ਇਹ ਖੂਬਸੂਰਤੀ ਅਤੇ ਮਨ ਦੀ ਇਕਾਗਰਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਦੇ ਸਿਰਫ਼ ਫੁਹਾਰੇ ਦੇ ਰੂਪ ਵਿਚ ਵਰਤਿਆ ਜਾਣ ਵਾਲਾ ਪਾਣੀ ਅੱਜ ਅਨੇਕਾਂ ਅਤਿ-ਆਧੁਨਿਕ ਤਕਨੀਕਾਂ ਰਾਹੀਂ ਝਰਨੇ, ਨਹਿਰਾਂ, ਪੁਲ ਆਦਿ ਦੇ ਰੂਪ ਵਿਚ ਬਗੀਚਿਆਂ/ਬਗੀਚੀਆਂ ਨੂੰ ਚਾਰ ਚੰਨ ਲਾਉਂਦਾ ਹੈ। ਪਾਣੀ ਤੋਂ ਜੇਕਰ ਇਟਾਲੀਅਨ ਬਗੀਚੀਆਂ ਦੇ ਰੁੱਖ ਵੰਨਗੀਆਂ 'ਤੇ ਗੌਰ ਕਰੀਏ ਤਾਂ ਜੁਮੈਟਰੀਨੁਮਾ ਪ੍ਰਭਾਵ ਦੇ ਨਾਲ ਸਮਿਟਰੀ ਯਾਨੀ ਸੰਤੁਲਨ ਮੁੱਖ ਵਿਸ਼ੇਸ਼ਤਾ ਹੈ। ਇਨ੍ਹਾਂ ਬਗੀਚਿਆਂ ਵਿਚ ਹਰੇ ਰੰਗ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਛਾਂ ਵਾਲੇ ਸਥਾਨ ਤੇ ਰੁੱਖ-ਪੌਦੇ ਖੂਬ ਵਰਤੇ ਜਾਂਦੇ ਹਨ। ਖਾਸ ਕਰਕੇ ਰਸਤੇ ਸਿੱਧੇ ਜਾਂ ਪੌੜੀਨੁਮਾ ਦੋਵੇਂ ਹੀ ਛਾਂ-ਦਾਰ ਬਣਾਏ ਜਾਂਦੇ ਹਨ।
ਦਰਅਸਲ ਇਟਾਲੀਅਨ ਸ਼ੈਲੀ ਦੇ ਬਗੀਚਿਆਂ ਦਾ ਇਕ ਸਟਾਈਲ ਹੈ ਹੀ ਨਹੀਂ। ਅਲੱਗ ਤਰ੍ਹਾਂ ਦੇ ਪੌਣ-ਪਾਣੀ, ਧਰਮ, ਇਤਿਹਾਸ ਆਦਿ ਇਨ੍ਹਾਂ ਬਗੀਚਿਆਂ 'ਤੇ ਬਹੁਤ ਪ੍ਰਭਾਵ ਪਾਇਆ ਹੈ। ਜੇਕਰ ਇਨ੍ਹਾਂ ਬਗੀਚਿਆਂ ਦਾ ਪ੍ਰਭਾਵ ਯੂਰਪ ਜਾਂ ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਬਗੀਚਿਆਂ ਉੱਪਰ ਵੇਖਣ ਨੂੰ ਮਿਲਦਾ ਹੈ ਤਾਂ ਯੂਰਪੀ ਦੇਸ਼ਾਂ ਦੇ ਹੋਰਨਾਂ ਬਗੀਚਿਆਂ ਦਾ ਪ੍ਰਭਾਵ ਇਟਾਲੀਅਨ ਬਗੀਚਿਆਂ ਉੱਪਰ ਵੀ ਨਜ਼ਰ ਆਉਂਦਾ ਹੈ। ਫਰਾਂਸੀਸੀ ਅਤੇ ਅੰਗਰੇਜ਼ੀ ਸ਼ੈਲੀ ਦੇ ਬਗੀਚਿਆਂ ਦਾ ਵਿਸ਼ੇਸ਼ ਪ੍ਰਭਾਵ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਇਟਾਲੀਅਨ ਸ਼ੈਲੀ ਦੇ ਬਗੀਚੇ ਅਤੇ ਉਨ੍ਹਾਂ ਦਾ ਪ੍ਰਭਾਵ ਸਮੁੱਚੇ ਵਿਸ਼ਵ ਵਿਚ ਨਜ਼ਰ ਆਉਂਦਾ ਹੈ ਅਤੇ ਬਾਗ਼ ਬਗੀਚਿਆਂ ਦੇ ਸ਼ੌਕੀਨ ਇਨ੍ਹਾਂ ਬਗੀਚਿਆਂ ਨੂੰ ਵੇਖਣਾ ਜਾਂ ਇਨ੍ਹਾਂ ਵਰਗੇ ਬਗੀਚੇ ਬਣਾਉਣ ਦੀ ਇੱਛਾ ਵੀ ਰੱਖਦੇ ਹਨ। ਅਸੀਂ ਭਾਰਤੀ ਜਾਂ ਖਾਸ ਕਰ ਪੰਜਾਬੀ, ਬਗੀਚੀਆਂ ਨੂੰ ਤਿਆਰ ਕਰਨਾ, ਸਿੱਧਾ ਜਿਹਾ ਕਾਰਜ ਸਮਝਦੇ ਹਾਂ। ਤਕਨੀਕੀ ਨੁਕਤਿਆਂ ਦੀ ਘਾਟ ਅਕਸਰ ਨਜ਼ਰ ਆਉਂਦੀ ਰਹਿੰਦੀ ਹੈ, ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।


ਮੋਬਾਈਲ : 98142-39041.
landscapingpeople@rediffmail.com

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਿਲਵਰ ਜੁਬਲੀ ਮਨਾਈ ਗਈ ਸੀ। ਇਹ ਪ੍ਰੋਗਰਾਮ ਤਿੰਨ ਦਿਨ ਚੱਲਿਆ ਸੀ। ਉਸ ਵਕਤ ਅਕਾਦਮੀ ਦੇ ਪ੍ਰਧਾਨ ਡਾ: ਮਹਿੰਦਰ ਸਿੰਘ ਰੰਧਾਵਾ ਸਨ। ਉਸ ਵਕਤ ਦੇ ਕਵੀ ਦਰਬਾਰ ਲਈ ਜਿਹੜੇ ਕਵੀ ਤੁਸੀਂ ਤਸਵੀਰ ਵਿਚ ਵੇਖ ਰਹੇ ਹੋ, ਉਹ ਕਵੀ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਆਪਸ ਵਿਚ ਗੱਲਾਂਬਾਤਾਂ ਕਰ ਰਹੇ ਸਨ। ਉਸ ਵਕਤ ਸਿਰਫ਼ ਇਹ ਕਵੀ ਸਨ। ਬਾਅਦ ਵਿਚ ਇਨ੍ਹਾਂ 'ਚੋਂ ਬਹੁਤੇ ਡਾਕਟਰ, ਪ੍ਰੋਫੈਸਰ, ਵਕੀਲ ਬਣ ਗਏ ਹਨ। ਇਨ੍ਹਾਂ ਵਿਚੋਂ ਸ: ਸੂਬਾ ਸਿੰਘ ਤੇ ਸੋਹਣ ਸਿੰਘ ਮੀਸ਼ਾ ਸਵਰਗਵਾਸ ਹੋ ਚੁੱਕੇ ਹਨ। ਅੱਜਕਲ੍ਹ ਕਵੀ ਇਸ ਤਰ੍ਹਾਂ ਇਕੱਠੇ ਹੋ ਕੇ ਆਪਸ ਵਿਚ ਗੱਲਬਾਤ ਘਟ ਹੀ ਕਰਦੇ ਹਨ, ਉਹ ਤਾਂ ਸਿਰਫ਼ ਆਪਣਾ ਕਲਾਮ ਸੁਣਾ ਕੇ ਖਿਸਕ ਜਾਂਦੇ ਹਨ।


ਮੋਬਾਈਲ : 98767-41231

ਸੱਭਿਆਚਾਰ ਦਾ ਦਰਪਣ

ਪੰਜਾਬ ਦੇ ਲੋਕ-ਨਾਚ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਿੱਕਲੀ : 'ਕਿੱਕਲੀ' ਨਿੱਕੀਆਂ ਬਾਲੜੀਆਂ ਦਾ ਨਾਚ ਹੈ। ਨਿੱਕੀਆਂ-ਨਿੱਕੀਆਂ ਬੱਚੀਆਂ ਥਾਲ ਪਾਉਂਦੀਆਂ, ਖਿੱਦੋ ਖੇਡਦੀਆਂ, ਬਹਿ ਕੇ ਗੱਲਾਂ ਕਰਦੀਆਂ ਖ਼ੁਸ਼ੀ ਦੀ ਮੌਜ ਵਿਚ ਆ ਕੇ ਕਿੱਕਲੀ ਪਾਉਣ ਲੱਗ ਜਾਂਦੀਆਂ ਹਨ। ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਹੱਥ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਹੱਥ ਨਾਲ ਇੰਜ ਫੜ ਲੈਂਦੀਆਂ ਹਨ ਜਿਵੇਂ ਕਿ ਲੋਕੀਂ ਹੱਥ ਮਿਲਾਉਂਦੇ ਹਨ। ਫਿਰ ਆਪਣੇ ਦੋਵੇਂ ਪੈਰਾਂ ਨੂੰ ਮਿਲਾ ਕੇ ਦੂਜੇ ਦੇ ਪੈਰਾਂ ਦੀਆਂ ਉਂਗਲਾਂ ਕੋਲ ਕਰ ਕੇ ਸਾਰਾ ਭਾਰ ਪਿੱਛੇ ਸੁੱਟ ਲੈਂਦੀਆਂ ਹਨ। ਇਸ ਪ੍ਰਕਾਰ ਬਾਹਾਂ ਪੂਰੀ ਤਰ੍ਹਾਂ ਤਣ ਜਾਂਦੀਆਂ ਹਨ। ਫੇਰ ਦੋਵੇਂ ਜ਼ੋਰ-ਜ਼ੋਰ ਨਾਲ ਘੁੰਮਦੀਆਂ ਹਨ। ਘੁੰਮਣ ਵੇਲੇ ਬਾਹਾਂ ਦੇ ਤਣਾਉ ਦਾ ਸਹਾਰਾ ਲੈ ਕੇ, ਦੋਵੇਂ ਪੈਰ ਇਕੱਠੇ ਚੁੱਕ ਕੇ, ਸੱਜੇ ਪਾਸੇ ਸਰੀਰ ਨੂੰ ਇਕ ਤਾਲ ਉੱਤੇ ਐਸਾ ਹੁਲਾਰਾ ਦਿੰਦੀਆਂ ਹਨ ਕਿ ਜੀਊਂਦੇ ਜਾਗਦੇ ਦੋ ਸਰੀਰ ਇਕ ਲਾਟੂ ਬਣ ਜਾਂਦੇ ਹਨ। ਜਦੋਂ ਕੋਈ ਕੁੜੀ ਥੱਕ ਜਾਂਦੀ ਹੈ ਤਾਂ ਉਸ ਦੀ ਤਾਲ ਵਿਚ ਫ਼ਰਕ ਪੈ ਜਾਂਦਾ ਹੈ। ਇਹ ਗੱਲ ਦੂਜੀ ਕੁੜੀ ਨੂੰ ਕਿੱਕਲੀ ਬੰਦ ਕਰਨ ਦਾ ਇਸ਼ਾਰਾ ਹੁੰਦਾ ਹੈ। ਬੱਸ ਦੋਵੇਂ ਥੱਕ ਕੇ ਬਹਿ ਜਾਂਦੀਆਂ ਹਨ। ਫੇਰ ਉਹ ਆਪ ਨਹੀਂ ਘੁੰਮਦੀਆਂ, ਪਰ ਉਨ੍ਹਾਂ ਨੂੰ ਚੌਗਿਰਦੇ ਦੀਆਂ ਸਭ ਵਸਤੂਆਂ ਘੁੰਮਦੀਆਂ ਪ੍ਰਤੀਤ ਹੁੰਦੀਆਂ ਹਨ। ਕਈ-ਕਈ ਬੱਚੀਆਂ ਹੱਥਾਂ ਨੂੰ ਫੜਨ ਦੀ ਥਾਂ ਕੰਘੀ ਪਾ ਕੇ ਕਿੱਕਲੀ ਪਾਉਂਦੀਆਂ ਹਨ। ਇਕ ਬੱਚੀ ਅੱਧੀ ਮੁੱਠੀ ਮੀਚਦੀ ਹੈ ਅਤੇ ਦੂਜੀ ਉਸ ਦੀਆਂ ਉਂਗਲਾਂ ਵਿਚ ਉੱਪਰਲੇ ਪਾਸੋਂ ਉਂਗਲਾਂ ਪਾ ਕੇ ਜਿਵੇਂ ਮੁੱਠੀ ਮੀਚੀਂਦੀ ਹੈ, ਘੁੱਟ ਲੈਂਦੀ ਹੈ ਅਤੇ ਫੇਰ ਦੋਵੇਂ ਉੱਪਰ ਦੱਸੇ ਵਾਂਗੂੰ ਕਿੱਕਲੀ ਪਾਉਂਦੀਆਂ ਹਨ।
ਛੋਟੇ ਬੱਚਿਆਂ ਦੇ ਪਿਆਰ ਦੀ ਦੁਨੀਆ ਮਾਤਾ, ਪਿਤਾ, ਭੈਣ ਅਤੇ ਭਰਾ ਤੱਕ ਸੀਮਤ ਹੁੰਦੀ ਹੈ। ਮਾਤਾ ਅਤੇ ਪਿਤਾ ਦੇ ਪਿਆਰ ਵਿਚ ਕੁਝ ਬਜ਼ੁਰਗੀ ਅਤੇ ਸਤਿਕਾਰ ਦਾ ਅੰਸ਼ ਹੁੰਦਾ ਹੈ ਅਤੇ ਭੈਣ ਅਤੇ ਭਰਾ ਵਿਚ ਹਾਣ ਦਾ ਪਿਆਰ ਹੁੰਦਾ ਹੈ। ਇਹੋ ਕਾਰਨ ਹੈ ਕਿ ਕਿੱਕਲੀ ਦੇ ਗੀਤ ਭੈਣ ਵੱਲੋਂ ਭਰਾ ਦੇ ਪਿਆਰ ਦਾ ਵਰਣਨ ਕਰਦੇ ਹਨ। ਕਿੱਕਲੀ ਦਾ ਸਭ ਤੋਂ ਬਹੁਤਾ ਪ੍ਰਚੱਲਿਤ ਗੀਤ, ਜਿਹੜਾ ਹਰ ਇਕ ਪੰਜਾਬੀ ਬੱਚੀ ਦੀ ਜ਼ਬਾਨ 'ਤੇ ਅਣਭੋਲ ਹੀ ਚੜ੍ਹ ਜਾਂਦਾ ਹੈ, ਇਸ ਪ੍ਰਕਾਰ ਹੈ-
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਭੈਣ ਆਪਣੇ ਵੀਰੇ ਨੂੰ ਹੀ ਸਭ ਤੋਂ ਵੱਧ ਪਿਆਰ ਕਰਦੀ ਹੈ। ਇਸ ਪਿਆਰ ਭਾਵ ਨੂੰ ਪ੍ਰਗਟਾਉਂਦਾ ਹੇਠ ਲਿਖਿਆ ਗੀਤ ਵੀ ਨਿੱਕੀਆਂ ਬਾਲੜੀਆਂ ਕਿੱਕਲੀ ਪਾਉਂਦੀਆਂ ਗਾਉਂਦੀਆਂ ਹਨ-
ਹੇਠ ਵਗੇ ਦਰਿਆ ਉੱਪਰ ਮੈਂ ਖਲੀ,
ਵੀਰ ਲਵਾਇਆ ਬਾਗ ਕਿ ਖਿੜ ਪਈ ਚੰਬਾ ਕਲੀ,
ਚੰਬਾ ਕਲੀ ਨਾ ਤੋੜ ਵੀਰਾ ਮਾਰੂਗਾ,
ਵੀਰ ਮੇਰਾ ਸਰਦਾਰ ਬਹਿੰਦਾ ਕੁਰਸੀ 'ਤੇ,
ਭਾਬੋ ਮੇਰੀ ਪ੍ਰਧਾਨ ਬਹਿੰਦੀ ਪੀੜ੍ਹੇ 'ਤੇ,
ਰੱਤਾ ਪੀੜ੍ਹਾ ਲਾਹੌਰ ਦਾ, ਦਿੱਲੀ ਤੇ ਪਿਸ਼ੌਰ ਦਾ।
ਜਦੋਂ ਕਿਤੇ ਖੇਡਾਂ ਖੇਡਦੀਆਂ ਬੱਚੀਆਂ ਵਿਚੋਂ ਇਕ ਜੋਟੀ ਕਿੱਕਲੀ ਪਾਉਣ ਲੱਗ ਜਾਂਦੀ ਹੈ ਤਾਂ ਥੋੜ੍ਹੇ ਚਿਰ ਵਿਚ ਹੀ ਉਹ ਥਾਂ ਕਈ ਜੋਟੀਆਂ ਦੀ ਕਿੱਕਲੀ ਦਾ ਅਖਾੜਾ ਬਣ ਜਾਂਦਾ ਹੈ। ਇੰਜ ਲੱਗਦਾ ਹੈ ਕਿ ਭੋਲੀਆਂ-ਭਾਲੀਆਂ ਪਰੀਆਂ ਆਕਾਸ਼ ਤੋਂ ਉੱਤਰ ਕੇ ਧਰਤੀ 'ਤੇ ਫ਼ਿਕਰਾਂ ਤੋਂ ਬੇਪ੍ਰਵਾਹ ਹੋ ਸਾਰੀ ਕਾਇਨਾਤ ਨੂੰ ਆਪਣੇ ਰੰਗ ਵਿਚ ਰੰਗ ਰਹੀਆਂ ਹੋਣ। ਇਸ ਪ੍ਰਕਾਰ 'ਕਿੱਕਲੀ' ਮਾਸੂਮ ਬੱਚੀਆਂ ਦਾ ਬੜਾ ਭੋਲਾ-ਭਾਲਾ ਅਤੇ ਸਿੱਧਾ-ਸਾਦਾ ਨਾਚ ਹੈ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕ-ਨਾਚ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਹਨ। ਭਾਵੇਂ ਅਜੋਕੇ ਤਕਨਾਲੋਜੀ ਦੇ ਯੁੱਗ ਵਿਚ ਮਨੋਰੰਜਨ ਦੇ ਬੇਅੰਤ ਸਾਧਨ ਆ ਗਏ ਹਨ, ਪਰ ਇਸ ਦੇ ਬਾਵਜੂਦ ਲੋਕ-ਨਾਚਾਂ ਦੀ ਮਹੱਤਤਾ ਜਿਉਂ ਦੀ ਤਿਉਂ ਬਰਕਰਾਰ ਹੈ। (ਸਮਾਪਤ)


-ਪ੍ਰਿੰਸੀਪਲ, ਮਾਤਾ ਰਾਜ ਕੌਰ ਸ: ਸੀ: ਸੈ: ਸਕੂਲ, ਬਡਰੁੱਖਾਂ (ਸੰਗਰੂਰ)।
ਮੋਬਾ: 84276-85020

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143

ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਫਲਸਰੂਪ ਉਸ ਨੂੰ 'ਅਨਾੜੀ' (1959) ਦਾ ਨਿਰਦੇਸ਼ਨ ਸੌਂਪਿਆ ਗਿਆ ਸੀ। ਐਲ.ਬੀ. ਲਕਸ਼ਮਨ ਦੀ ਇਸ ਫ਼ਿਲਮ ਦਾ ਨਾਇਕ ਇਕ ਸਿੱਧਾ-ਸਾਦਾ ਯੁਵਕ (ਰਾਜ ਕਪੂਰ) ਹੈ। ਉਸ ਦੀ ਮੁਲਾਕਾਤ ਇਕ ਅਮੀਰ ਪਰਿਵਾਰ ਦੀ ਲੜਕੀ (ਨੂਤਨ) ਨਾਲ ਹੁੰਦੀ ਹੈ। ਪਿਆਰ ਅਤੇ ਪੈਸੇ ਦੀ ਇਸ ਟੱਕਰ 'ਚ ਜਿੱਤ ਤਾਂ ਪਿਆਰ ਦੀ ਹੀ ਹੁੰਦੀ ਹੈ ਪਰ ਕਹਾਣੀ ਇਹ ਵੀ ਸੰਕੇਤ ਕਰਦੀ ਹੈ ਕਿ ਸਾਧਾਰਨ ਸੋਚ ਦਾ ਆਦਮੀ ਪੂੰਜੀਵਾਦ ਦੇ ਬੋਝ ਥੱਲੇ ਦੱਬਿਆ ਜਾਂਦਾ ਹੈ। 'ਅਨਾੜੀ' ਵਿਚ ਇਕ ਮਿਸਿਜ਼ ਡਿਸੂਜ਼ਾ (ਲਲਿਤਾ ਪਵਾਰ) ਦਾ ਵੀ ਚਿਤਰਣ ਹੈ। ਇਹ ਔਰਤ ਖੁਦ ਗ਼ਰੀਬ ਹੁੰਦਿਆਂ ਹੋਇਆਂ ਵੀ ਦੂਜੇ ਲੋੜਵੰਦਾਂ ਦੇ ਕੰਮ ਆਉਂਦੀ ਹੈ ਕਿਉਂਕਿ ਉਸ ਦਾ ਦਿਲ ਅਮੀਰ ਹੈ। ਸਾਰੀ ਫ਼ਿਲਮ 'ਚ ਇਹ ਪਾਤਰ ਹਾਵੀ ਰਹਿੰਦਾ ਹੈ। ਪਰ 'ਅਨਾੜੀ' ਦੀ ਇਕ ਹੋਰ ਵਿਸ਼ੇਸ਼ਤਾ ਰਿਸ਼ੀ ਦਾਦਾ ਦੁਆਰਾ ਕੀਤਾ ਗਿਆ, ਇਸ ਦੇ ਗੀਤਾਂ ਦਾ ਦਿਲਕਸ਼ ਫ਼ਿਲਮਾਂਕਣ ਵੀ ਸੀ, ਇਸ ਦ੍ਰਿਸ਼ਟੀਕੋਣ ਤੋਂ 'ਸਭ ਕੁਛ ਸੀਖਾ ਹਮ ਨੇ, ਨਾ ਸੀਖੀ ਹੁਸ਼ਿਆਰੀ', 'ਤੇਰਾ ਜਾਨਾ, ਬਨ ਕੇ ਅਰਮਾਨੋ ਕਾ ਮਿਟ ਜਾਨਾ' ਅਤੇ 'ਵੋ ਚਾਂਦ ਛੁਪਾ' ਵਰਗੇ ਗੀਤ ਇਸ ਨਿਰਦੇਸ਼ਕ ਦੀ ਕੁਸ਼ਲਤਾ ਦਾ ਪ੍ਰਮਾਣ ਦਿੰਦੇ ਹਨ। 'ਅਨਾੜੀ' ਦੇ ਦੌਰਾਨ ਹੀ ਰਿਸ਼ੀਕੇਸ਼ ਮੁਕਰਜੀ ਨੇ 'ਮਧੂਮਤੀ' ਦਾ ਸੰਪਾਦਨ ਵੀ ਕੀਤਾ ਸੀ। ਇਥੇ ਇਸ ਸੰਪਾਦਕ ਦੀ ਕੁਸ਼ਲਤਾ ਦਾ ਹਵਾਲਾ ਦੇਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਪਣੀ ਕੁਸ਼ਲਤਾ ਦੇ ਨਾਲ ਹੀ ਉਸ ਨੇ ਬਿਮਲ ਰਾਏ ਦੀ ਸਾਖ ਬਚਾਈ ਸੀ। ਹੋਇਆ ਇਹ ਕਿ ਇਸ ਫ਼ਿਲਮ ਦੀ ਆਊਟ ਡੋਰ ਸ਼ੂਟਿੰਗ ਤਾਂ ਨੈਨੀਤਾਲ 'ਚ ਹੋਈ ਸੀ ਪਰ ਜਦੋਂ ਯੂਨਿਟ ਵਾਪਸ ਆਇਆ ਤਾਂ ਇਸ ਸ਼ੂਟਿੰਗ ਦੇ ਨੈਗੇਟਿਵ ਖਰਾਬ ਹੋ ਗਏ ਸਨ। ਨਵੇਂ ਸਿਰੇ ਤੋਂ ਫਿਰ ਨੈਨੀਤਾਲ ਜਾਣਾ ਅਤੇ ਦ੍ਰਿਸ਼ ਸ਼ੂਟ ਕਰਨੇ ਇਕ ਔਖਾ ਕੰਮ ਸੀ। ਇਸ ਵੇਲੇ ਰਿਸ਼ੀਕੇਸ਼ ਮੁਕਰਜੀ ਦੀ ਕਲਾ ਬਿਮਲ ਰਾਏ ਦੇ ਕੰਮ ਆਈ। ਉਸ ਨੇ ਬਚੇ ਹੋਏ ਨੈਗੇਟਿਵ ਇਸ ਢੰਗ ਨਾਲ ਐਡਿਟ ਕੀਤੇ ਕਿ ਪਤਾ ਨਹੀਂ ਸੀ ਲਗਦਾ ਕਿ ਉਹ ਅਸਲੀ ਹਨ ਜਾਂ ਕਿ ਨਕਲੀ। ਫਿਰ ਇਕ ਦੋ ਗੀਤਾਂ 'ਡਸ ਗਿਓ ਰੇ ਜੰਗਲ ਪਾਪੀ ਬਿਛੂਆ' ਦੇ ਸਹਾਰੇ ਆਰਟ ਨਿਰਦੇਸ਼ਕ ਨੇ ਇਸ ਤਰ੍ਹਾਂ ਪ੍ਰਭਾਵ ਪਾਇਆ ਜਿਵੇਂ ਕਿ ਸਾਰਾ ਕੁਝ ਨੈਨੀਤਾਲ ਦਿਆਂ ਜੰਗਲਾਂ 'ਚ ਹੀ ਵਾਪਰ ਰਿਹਾ ਹੋਵੇ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 099154-93043.

ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
2. ਪ੍ਰਿੰਸ ਫਰੈਡਰਿਕ ਵਿਕਟਰ ਦਲੀਪ ਸਿੰਘ-ਫਰੈਡਰਿਕ ਦਾ ਜਨਮ 23 ਜਨਵਰੀ, 1868 ਨੂੰ ਲੰਡਨ ਵਿਖੇ ਹੋਇਆ। ਉਸ ਦੀ ਪਤਨੀ ਦਾ ਨਾਂਅ ਸੋਫੀਆ ਅਲੈਕਸਡਰੋਨਾ ਸੀ। ਉਸ ਨੂੰ ਆਪਣੇ ਖਾਨਦਾਨ 'ਤੇ ਹੱਦੋਂ ਵੱਧ ਮਾਣ ਸੀ। ਉਸ ਨੇ ਈਟਨ ਅਤੇ ਟ੍ਰਿਨਟੀ ਕਾਲਜ ਕੈਂਬਰਿਜ ਤੋਂ ਸਿੱਖਿਆ ਪ੍ਰਾਪਤ ਕੀਤੀ ਤੇ ਉਹ ਵੀ ਫ਼ੌਜੀ ਅਫਸਰ ਸੀ। ਉਹ 12 ਅਗਸਤ, 1893 ਨੂੰ ਯੀਉਮੈਨਰੀ ਰੈਜਮੈਂਟ ਵਿਚ ਸੈਕੰਡ ਲੈਫਟੀਨੈਂਟ ਭਰਤੀ ਹੋਇਆ ਅਤੇ 1919 ਤੱਕ ਨੌਕਰੀ ਕੀਤੀ। ਉਸ ਨੇ ਪਹਿਲੇ ਸੰਸਾਰ ਯੁੱਧ ਵੇਲੇ ਦੋ ਸਾਲ ਫਰਾਂਸ ਦੇ ਫਰੰਟ 'ਤੇ ਯੁੱਧ ਵਿਚ ਹਿੱਸਾ ਲਿਆ। ਈਟਨ ਸਕੂਲ ਵਿਚ ਵਿਕਟਰ ਅਤੇ ਫਰੈਡਰਿਕ ਦੀ ਯਾਦ ਵਿਚ ਇਕ ਯਾਦਗਾਰ ਬਣੀ ਹੋਈ ਹੈ।
ਫਰੈਡਰਿਕ ਕਲਾ ਦਾ ਬਹੁਤ ਵੱਡਾ ਕਦਰਦਾਨ ਸੀ। ਉਸ ਕੋਲ ਮਹਾਨ ਪੇਂਟਰਾਂ ਦੀਆਂ ਬੇਸ਼ਕੀਮਤੀ ਪੇਂਟਿੰਗਾਂ ਦਾ ਵੱਡਾ ਸੰਗ੍ਰਹਿ ਸੀ। ਇਹ ਸਾਰੀਆਂ ਉਸ ਨੇ ਬਾਅਦ ਵਿਚ ਥੈਟਡੋਰਡ ਸ਼ਹਿਰ ਨੂੰ ਆਪਣੇ ਇਕ ਮਹਿੰਗੇ ਮਕਾਨ ਸਮੇਤ ਮਿਊਜ਼ੀਅਮ ਬਣਾਉਣ ਲਈ ਦਾਨ ਦੇ ਦਿੱਤੀਆਂ। ਉਸ ਬਾਰੇ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਪਣੀ ਨੌਕਰਾਣੀ ਮਿਸ ਗੋਡਾਰਡ ਦੇ ਇਕ ਬੇਟੇ ਦਾ ਬਾਪ ਸੀ। 58 ਸਾਲ ਦੀ ਉਮਰ ਵਿਚ ਉਸ ਦੀ ਬਿਨਾਂ ਕਿਸੇ ਔਲਾਦ ਦੇ ਮੌਤ ਹੋ ਗਈ। ਉਸ ਨੂੰ ਇੰਗਲੈਂਡ ਵਿਚ ਨਾਰਫਾਕ ਸ਼ਹਿਰ ਦੇ ਬਲੋ ਨਾਰਟਨ ਚਰਚ ਵਿਖੇ ਦਫਨਾਇਆ ਗਿਆ।
3. ਰਾਜਕੁਮਾਰੀ ਬੰਬਾ ਸੋਫੀਆ ਜਿੰਦਾਂ-ਬੰਬਾ ਦਾ ਜਨਮ 29 ਸਤੰਬਰ, 1869 ਨੂੰ ਲੰਡਨ ਵਿਖੇ ਹੋਇਆ। ਉਸ ਨੇ ਸਮਰਵਿਲੇ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ। ਉਸ ਨੇ ਕਈ ਵਾਰ ਲਾਹੌਰ, ਪੇਸ਼ਾਵਰ, ਦਿੱਲੀ ਅਤੇ ਸ਼ਿਮਲੇ ਦੀ ਯਾਤਰਾ ਕੀਤੀ ਤੇ ਅਖੀਰ ਉਹ ਲਾਹੌਰ ਵਿਚ ਵਸ ਗਈ। ਉਸ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਡਾ: ਡੇਵਿਡ ਵਾਟਰਜ਼ ਸਦਰਲੈਂਡ ਨਾਲ ਸ਼ਾਦੀ ਕੀਤੀ ਜਿਸ ਕਾਰਨ ਉਸ ਨੂੰ ਬੰਬਾ ਸਦਰਲੈਂਡ ਪੁਕਾਰਿਆ ਜਾਂਦਾ ਸੀ।
ਬੰਬਾ ਨੇ ਆਪਣੀ ਦਾਦੀ ਮਹਾਰਾਣੀ ਜਿੰਦਾਂ ਦੀਆਂ ਅਸਥੀਆਂ ਮੁੰਬਈ ਤੋਂ ਲਾਹੌਰ ਲਿਆਉਣ ਲਈ ਬਹੁਤ ਯਤਨ ਕੀਤੇ। ਕਈ ਵਾਰ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖਰ 1924 ਵਿਚ ਆਗਿਆ ਮਿਲ ਗਈ। ਉਹ ਖੁਦ ਮੁੰਬਈ ਜਾ ਕੇ ਆਪਣੀ ਨਿਗਰਾਨੀ ਹੇਠ ਅਸਥੀਆਂ ਲੈ ਕੇ ਆਈ ਤੇ ਪੂਰੇ ਸਨਮਾਨਾਂ ਨਾਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੇ ਨਾਲ ਦਫਨਾ ਦਿੱਤੀਆਂ। ਡਾ: ਸਦਰਲੈਂਡ ਦੀ 1939 ਅਤੇ ਬੰਬਾ ਦੀ 10 ਮਾਰਚ, 1957 ਨੂੰ 88 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਵਾਰਸ ਦੇ ਮੌਤ ਹੋ ਗਈ। ਉਸ ਨੂੰ ਲਾਹੌਰ ਗੋਰਿਆਂ ਦੇ ਕਬਰਸਤਾਨ ਵਿਚ ਦਫਨਾ ਦਿੱਤਾ ਗਿਆ। ਬੰਬਾ ਕੋਲ ਸਿੱਖ ਰਾਜ ਨਾਲ ਸੰਬੰਧਿਤ ਬੇਸ਼ਕੀਮਤੀ ਕਲਾ ਕ੍ਰਿਤਾਂ ਦਾ ਬਹੁਤ ਵੱਡਾ ਖਜ਼ਾਨਾ ਸੀ ਜੋ ਉਸ ਦੀ ਵਸੀਅਤ ਮੁਤਾਬਕ ਉਸ ਦੇ ਸੈਕਟਰੀ ਪੀਰ ਕਰੀਮ ਬਖਸ਼ ਸਪਰਾ ਨੂੰ ਮਿਲ ਗਿਆ। ਕੁਝ ਸਾਲ ਬਾਅਦ ਸਪਰਾ ਨੇ ਉਹ ਸਾਮਾਨ ਪਾਕਿਸਤਾਨ ਸਰਕਾਰ ਨੂੰ ਵੇਚ ਦਿੱਤਾ ਜੋ ਹੁਣ ਲਾਹੌਰ ਸ਼ਾਹੀ ਕਿਲੇ ਦੇ ਮਿਊਜ਼ੀਅਮ ਵਿਚ ਪ੍ਰਿੰਸਿਸ ਬੰਬਾ ਕੁਲੈਕਸ਼ਨ ਦੇ ਨਾਂਅ ਹੇਠ ਪ੍ਰਦਰਸ਼ਿਤ ਹੈ।
4. ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ - ਕੈਥਰੀਨ ਦਾ ਜਨਮ 27 ਅਕਤੂਬਰ, 1871 ਨੂੰ ਸਫੋਲਕ ਵਿਖੇ ਹੋਇਆ ਸੀ। ਉਸ ਨੇ ਵੀ ਬੰਬਾ ਵਾਂਗ ਸਮਰਵਿਲੇ ਕਾਲਜ ਆਕਸਫੋਰਡ ਤੋਂ ਵਿੱਦਿਆ ਪ੍ਰਾਪਤ ਕੀਤੀ। ਉਸ ਨੇ ਵਾਇਲਨ ਵਜਾਉਣ ਅਤੇ ਗਾਉਣ ਵਿਚ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀ। ਉਸ ਨੇ ਕਰੀਬ ਸਾਰੇ ਯੂਰਪ ਦੀ ਸੈਰ ਕੀਤੀ। ਉਹ ਆਪਣੀ ਭੈਣ ਸੋਫੀਆ ਵਾਂਗ ਔਰਤਾਂ ਦੇ ਅਧਿਕਾਰਾਂ ਲਈ ਅੰਦੋਲਨ ਵਿਚ ਵੀ ਹਿੱਸਾ ਲੈਂਦੀ ਸੀ। 1903 ਵਿਚ ਉਹ ਭਾਰਤ ਆਈ ਤੇ ਲਾਹੌਰ, ਡਲਹੌਜ਼ੀ, ਸ਼ਿਮਲਾ ਅਤੇ ਅੰਮ੍ਰਿਤਸਰ ਦੀ ਯਾਤਰਾ ਕੀਤੀ। ਉਸ ਨੇ ਪਟਿਆਲਾ, ਨਾਭਾ, ਜੀਂਦ ਅਤੇ ਕਪੂਰਥਲਾ ਦੇ ਰਾਜਿਆਂ ਨਾਲ ਵੀ ਮੁਲਾਕਾਤ ਕੀਤੀ। ਉਸ ਨੇ ਸ਼ਾਦੀ ਨਹੀਂ ਸੀ ਕੀਤੀ। ਉਸ ਦੇ ਆਪਣੀ ਜਰਮਨ ਸਹਾਇਕ ਲੀਨਾ ਸ਼ੈਫਰ ਨਾਲ ਬਹੁਤ ਗਹਿਰੇ ਸਬੰਧ ਸਨ। ਦੋਵੇਂ ਸਾਰੀ ਉਮਰ ਇਕੱਠੀਆਂ ਰਹੀਆਂ। ਇਥੋਂ ਤੱਕ ਕਿ ਇੰਗਲੈਂਡ ਵਲੋਂ ਗੱਦਾਰ ਘੋਸ਼ਿਤ ਕੀਤੇ ਜਾਣ ਦੇ ਖਤਰੇ ਦੇ ਬਾਵਜੂਦ ਵੀ ਉਹ ਪਹਿਲੇ ਸੰਸਾਰ ਯੁੱਧ ਸਮੇਂ ਸ਼ੈਫਰ ਨਾਲ ਜਰਮਨੀ ਵਿਚ ਹੀ ਰਹਿੰਦੀ ਰਹੀ। 1938 ਵਿਚ ਸ਼ੈਫਰ ਦੀ ਮੌਤ ਹੋਣ ਤੋਂ ਬਾਅਦ ਹੀ ਉਹ ਇੰਗਲੈਂਡ ਵਾਪਸ ਆਈ।
ਉਸ ਦੀ ਮੌਤ 8 ਨਵੰਬਰ, 1942 ਨੂੰ 71 ਸਾਲ ਦੀ ਉਮਰ ਵਿਚ ਆਪਣੀ ਭੈਣ ਸੋਫੀਆ ਦੇ ਕੋਲ ਪੈਨ ਸ਼ਹਿਰ ਵਿਚ ਹਾਰਟ ਅਟੈਕ ਨਾਲ ਹੋਈ। ਉਸ ਦੀ ਮੌਤ ਤੋਂ 55 ਸਾਲ ਬਾਅਦ 1997 ਵਿਚ ਉਸ ਦੇ ਨਾਂਅ ਦਾ ਲਾਕਰ ਇਕ ਸਵਿੱਸ ਬੈਂਕ ਵਿਚੋਂ ਲੱਭਾ। ਉਸ ਵਿਚੋਂ 137323 ਸਵਿੱਸ ਫਰੈਂਕ (ਕਰੀਬ 40 ਲੱਖ ਰੁਪਏ) ਮਿਲੇ ਸਨ ਜੋ ਦਾਅਵਾ ਕਰਨ 'ਤੇ ਬੰਬਾ ਸਦਰਲੈਂਡ ਦੇ ਸੈਕਟਰੀ ਕਰੀਮ ਬਖਸ਼ ਸਪਰਾ ਦੇ 5 ਲੜਕਿਆਂ ਨੂੰ ਮਿਲ ਗਏ। ਕਿਉਂਕਿ ਕੈਥਰੀਨ ਨੇ ਆਪਣੀ ਵਸੀਅਤ ਬੰਬਾ ਦੇ ਨਾਂਅ ਕੀਤੀ ਸੀ ਤੇ ਬੰਬਾ ਨੇ ਸਪਰਾ ਦੇ। ਹੁਣ ਭਾਵੇਂ ਇਹ ਰਕਮ ਘੱਟ ਲਗਦੀ ਹੈ, ਪਰ ਉਸ ਵੇਲੇ ਐਨੇ ਪੈਸੇ ਕਿਸੇ ਵਿਰਲੇ ਅਮੀਰ ਕੋਲ ਹੀ ਹੁੰਦੇ ਸਨ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾਈਲ : 9501100062.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX