ਜਿਹੜੀਆਂ ਲੜਕੀਆਂ ਕਾਰਟੂਨ ਚਰਿੱਤਰ ਵਜੋਂ ਬੱਚਿਆਂ ਵਿਚ ਪ੍ਰਸਿੱਧ ਹੋਈਆਂ ਹਨ, ਉਨ੍ਹਾਂ ਵਿਚੋਂ 'ਪਿੰਕੀ' ਇਕ ਹੈ | ਉਸ ਦੀ ਉਮਰ ਪੰਜ ਸਾਲਾਂ ਦੀ ਹੈ | ਇਹ ਪ੍ਰਸਿੱਧ ਕਾਰਟੂਨਿਸਟ ਪਦਮਸ੍ਰੀ ਪ੍ਰਾਣ ਦੀ ਸਿਰਜਣਾ ਹੈ, ਜੋ 1978 ਵਿਚ ਹੋਂਦ ਵਿਚ ਆਈ ਸੀ | ਪਿੰਕੀ ਵੱਖ-ਵੱਖ ਭਾਰਤੀ ਅਖ਼ਬਾਰਾਂ-ਰਸਾਲਿਆਂ ਵਿਚ ਕਾਰਟੂਨ ਪੱਟੀ ਦੇ ਰੂਪ ਵਿਚ ਆਮ ਵਿਖਾਈ ਦਿੰਦੀ ਹੈ | ਪਿੰਕੀ ਬੜੀ ਚੁਸਤ-ਫੁਰਤ ਪਾਤਰ ਹੈ | ਬਿੱਲੂ ਵਾਂਗ ਇਹਦੇ ਵਾਲ ਵੀ ਮੱਥੇ 'ਤੇ ਲਟਕਦੇ ਰਹਿੰਦੇ ਹਨ ਪਰ ਅੱਖਾਂ ਦਿਖਾਈ ਦਿੰਦੀਆਂ ਹਨ | ਵਾਲ ਵਾਹ ਕੇ ਰਬੜ ਬੈਂਡ ਲਗਾਉਣਾ ਉਸ ਦਾ ਸ਼ੌਕ ਹੈ | ਹਮੇਸ਼ਾ ਮੁਸਕਾਉਂਦੀ ਹੋਈ ਪਿੰਕੀ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ | ਇਹ ਆਮ ਤੌਰ 'ਤੇ ਆਪਣੀ ਪਾਲਤੂ ਗੁਲਹਿਰੀ ਕੁਟਕੁਟ ਨੂੰ ਨਾਲ ਰੱਖਦੀ ਹੈ | ਉਹ ਅੰਕਲ ਝਪਟ ਜੀ, ਚੰਪੂ, ਭੀਕੂ, ਦੀਦੀ, ਪਿ੍ੰਸੀਪਲ ਟਸਮਟ ਅਤੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਨਾਲ ਉਹ ਹਲਕੀਆਂ-ਫੁਲਕੀਆਂ ਸ਼ਰਾਰਤਾਂ ਚੱਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਕੋਈ ਬੁਰਾ ਨਹੀਂ ਮਨਾਉਂਦਾ ਪਰ ਜਦੋਂ ਕੋਈ ਉਸ ਨੂੰ ਨਿੱਕੀ ਕੁੜੀ ਸਮਝ ਕੇ ਉਸ 'ਤੇ ਵਿਅੰਗ ਕੱਸਦਾ ਹੈ ਜਾਂ ਉਸ ਦਾ ਮਜ਼ਾਕ ...
ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਨਗਰ ਵਿਚ ਹਜ਼ਾਰੀ ਪਰਸਾਦ ਨਾਂਅ ਦਾ ਇਕ ਵਿਅਕਤੀ ਹਲਵਾਈ ਦੀ ਦੁਕਾਨ ਕਰਦਾ ਸੀ | ਉਹ ਸਵੇਰੇ ਚਾਰ ਵਜੇ ਉੱਠਦਾ | ਨਗਰ ਵਾਸੀਆਂ ਨੂੰ ਵੇਚਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦਾ | ਪਰ ਉਸ ਦੀ ਦੁਕਾਨ ਉੱਤੇ ਵਿਕਰੀ ਬਹੁਤ ਘੱਟ ਹੁੰਦੀ | ਉਹ ਆਪਣੀ ਦੁਕਾਨ 'ਤੇ ਹੋਣ ਵਾਲੀ ਘੱਟ ਵਿਕਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ | ਉਹ ਆਪਣੇ ਮਨ ਵਿਚ ਸੋਚਦਾ ਕਿ ਪਰਮਾਤਮਾ ਉਸ ਨਾਲ ਇਨਸਾਫ ਨਹੀਂ ਕਰ ਰਿਹਾ | ਉਸ ਦੇ ਨਗਰ ਦੇ ਦੂਜੇ ਹਲਵਾਈ ਉਸ ਨਾਲੋਂ ਬਹੁਤ ਬਾਅਦ ਦੁਕਾਨਾਂ ਖੋਲ੍ਹਦੇ ਹਨ | ਉਸ ਨਾਲੋਂ ਬਹੁਤ ਛੇਤੀ ਦੁਕਾਨਾਂ ਬੰਦ ਕਰ ਦਿੰਦੇ ਹਨ ਪਰ ਉਨ੍ਹਾਂ ਦੀਆਂ ਦੁਕਾਨਾਂ 'ਤੇ ਉਸ ਨਾਲੋਂ ਜ਼ਿਆਦਾ ਵਿਕਰੀ ਹੁੰਦੀ ਹੈ | ਉਨ੍ਹਾਂ ਦੀ ਉਸ ਨਾਲੋਂ ਜ਼ਿਆਦਾ ਆਮਦਨ ਹੈ | ਉਨ੍ਹਾਂ ਕੋਲ ਉਸ ਨਾਲੋਂ ਜ਼ਿਆਦਾ ਧਨ ਹੈ | ਉਹ ਉਨ੍ਹਾਂ ਨਾਲੋਂ ਜ਼ਿਆਦਾ ਮਿਹਨਤ ਵੀ ਕਰਦਾ ਹੈ | ਉਹ ਰੱਬ ਨੂੰ ਵੀ ਮੰਨਦਾ ਹੈ | ਉਹ ਆਪਣੀ ਦੁਕਾਨ ਦੀ ਵਿਕਰੀ ਵਧਾਉਣ ਲਈ ਕਈ ਮੰਨਤਾਂ ਵੀ ਮੰਨ ਚੱੁਕਾ ਹੈ ਪਰ ਉਸ ਦੀ ਦੁਕਾਨ ਦੀ ਵਿਕਰੀ ਵਿਚ ਵਾਧਾ ਨਹੀਂ ਹੁੰਦਾ |
ਉਸ ਨਗਰ ਵਿਚ ਇਕ ਬਹੁਤ ਹੀ ਬੱੁਧੀਮਾਨ ਵਿਅਕਤੀ ...
ਪਿਆਰੇ ਬੱਚਿਓ, ਤੁਸੀਂ ਹਨੇਰੇ ਵਿਚ ਆਪਣੇ ਘਰ ਬਿੱਲੀ ਨੂੰ ਜ਼ਰੂਰ ਦੇਖਿਆ ਹੋਵੇਗਾ | ਰਾਤ ਸਮੇਂ ਬਿੱਲੀ ਭਾਵੇਂ ਸਾਨੂੰ ਦਿਖਾਈ ਨਹੀਂ ਦਿੰਦੀ ਪਰ ਉਸ ਦੀਆਂ ਪੀਲੀਆਂ ਤੇ ਚਮਕਦਾਰ ਅੱਖਾਂ ਸਾਨੂੰ ਜ਼ਰੂਰ ਦਿਖਾਈ ਦਿੰਦੀਆਂ ਹਨ | ਬਿੱਲੀ ਹੀ ਨਹੀਂ, ਸ਼ੇਰ, ਕੁੱਤਾ, ਬਾਘ, ਤੇਂਦੂਏ, ਸਾਂਬਰ, ਹਿਰਨ, ਭਾਲੂ, ਲੂੰਬੜੀ ਤੇ ਕਈ ਹੋਰ ਜਾਨਵਰ ਵੀ ਹਨ, ਜਿਨ੍ਹਾਂ ਦੀਆਂ ਅੱਖਾਂ ਰਾਤ ਸਮੇਂ ਚਮਕਦੀਆਂ ਹਨ | ਰਾਤ ਸਮੇਂ ਇਨ੍ਹਾਂ ਜਾਨਵਰਾਂ ਦੀਆਂ ਅੱਖਾਂ ਦਾ ਰੰਗ ਚਿੱਟਾ, ਹਰਾ, ਨੀਲਾ, ਪੀਲਾ, ਸੰਤਰੀ ਤੇ ਲਾਲ ਹੁੰਦਾ ਹੈ | ਆਓ, ਜਾਣੀਏ ਇਸ ਪਿੱਛੇ ਕੀ ਕਾਰਨ ਹੈ?
ਇਨ੍ਹਾਂ ਸਾਰੇ ਜਾਨਵਰਾਂ ਦੀਆਂ ਅੱਖਾਂ ਵਿਚ ਇਕ ਵਿਸ਼ੇਸ਼ ਪਾਰਦਰਸ਼ਕ ਦ੍ਰਵ ਦੀ ਪਤਲੀ ਜਿਹੀ ਪਰਤ ਹੁੰਦੀ ਹੈ, ਜੋ ਆਪਣੇ 'ਤੇ ਪੈਣ ਵਾਲੀ ਰੌਸ਼ਨੀ ਨੂੰ ਪਰਤਾਅ ਦਿੰਦੀ ਹੈ | ਇਹੀ ਪਰਤਦੀ ਰੌਸ਼ਨੀ ਇਨ੍ਹਾਂ ਦੀਆਂ ਅੱਖਾਂ ਦੀ ਚਮਕ ਦਾ ਕਾਰਨ ਹੁੰਦੀ ਹੈ | ਰਾਤ ਦੇ ਸਮੇਂ ਇਸ ਪਾਰਦਰਸ਼ੀ ਸਤ੍ਹਾ 'ਤੇ ਪੈਣ ਵਾਲੀ ਹਲਕੀ ਜਿਹੀ ਰੌਸ਼ਨੀ ਵੀ ਜਦੋਂ ਪਰਤਦੀ ਹੈ ਤਾਂ ਸਾਨੂੰ ਜਾਨਵਰਾਂ ਦੀਆਂ ਅੱਖਾਂ ਚਮਕਦੀਆਂ ਵਿਖਾਈ ਦਿੰਦੀਆਂ ਹਨ |
ਬਿੱਲੀਆਂ 'ਤੇ ਕੀਤੀ ਗਈ ਇਕ ਖੋਜ ...
• ਪਤਨੀ ਪੇਕਿਓਾ ਵਾਪਸ ਆਈ, ਪਤੀ ਦਰਵਾਜ਼ਾ ਖੋਲ੍ਹਦਿਆਂ ਹੀ ਉੱਚੀ-ਉੱਚੀ ਹੱਸਣ ਲੱਗਾ | ਪਤਨੀ-ਕੀ ਤੇਰਾ ਦਿਮਾਗ ਖਰਾਬ ਹੋ ਗਿਆ, ਹੱਸੀ ਜਾਨੈ? ਪਤੀ-ਮੇਰੇ ਉਸਤਾਦ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਮਸੀਬਤ ਆਵੇ ਤਾਂ ਉਸ ਦਾ ਮੁਕਾਬਲਾ ਹੱਸ ਕੇ ਕਰੀਦਾ | • ਔਰਤ ਡਾਕਟਰ ਕੋਲ ਜਾਦੀ ਹੈ ਤੇ ਕਹਿੰਦੀ ਮੇਰੇ ਦਰਦ ਹੋ ਰਹੀ ਹੈ | ਡਾਕਟਰ-ਤੁਹਾਡਾ ਐਕਸਰੇ ਕਰਨਾ ਪਵੇਗਾ | ਔਰਤ-ਉਹ ਕੀ ਹੁੰਦਾ ਹੈ ਜੀ? ਡਾਕਟਰ-ਇਕ ਫੋਟੋ ਖਿੱਚਣੀ ਹੁੰਦੀ ਹੈ | ਔਰਤ-ਪੰਜ ਮਿੰਟ ਰੁਕੋ, ਮੈਂ ਜ਼ਰਾ ਮੇਕਅੱਪ ਕਰ ਲਵਾਂ | • ਸੀਰਾ-ਤੂੰ ਹਸਪਤਾਲ ਵਿਚੋਂ ਬਿਨਾਂ ਆਪ੍ਰੇਸ਼ਨ ਤੋਂ ਹੀ ਕਿਉਂ ਭੱਜ ਆਇਆਂ? ਕਿੰਦਾ-ਯਾਰ, ਨਰਸ ਵਾਰ-ਵਾਰ ਕਹਿ ਰਹੀ ਸੀ ਕਿ ਡਰੋ ਨਾ, ਹਿੰਮਤ ਰੱਖੋ, ਕੁਝ ਨਹੀ ਹੋਵੇਗਾ, ਛੋਟਾ ਜਿਹਾ ਤਾਂ ਆਪ੍ਰੇਸ਼ਨ ਏ | ਸੀਰਾ-ਫਿਰ ਡਰਨ ਵਾਲੀ ਕਿਹੜੀ ਗੱਲ ਏ, ਸਹੀ ਤਾਂ ਕਹਿੰਦੀ ਸੀ | ਕਿੰਦਾ-ਓ ਸਾਲਿਆ ਮੈਨੂੰ ਨ੍ਹੀਂ, ਡਾਕਟਰ ਨੂੰ ਕਹਿ ਰਹੀ ਸੀ | • ਮੁੰਡਾ-ਡਾਕਟਰ ਸਾਹਿਬ, ਮੈਨੂੰ ਦੋ ਸਾਲ ਪਹਿਲਾਂ ਬੁਖਾਰ ਚੜਿ੍ਹਆ ਸੀ | ਡਾਕਟਰ-ਤੇ ਹੁਣ ਕੀ ਤਕਲੀਫ ਏ? ਮੁੰਡਾ-ਤੁਸੀਂ ਨਹਾਉਣ ਤੋਂ ਮਨ੍ਹਾਂ ਕੀਤਾ ਸੀ, ਅੱਜ ਇਧਰ ਦੀ ਲੰਘ ...
• ਵਿਸ਼ਵ ਵਿਚ ਸਭ ਤੋਂ ਪਹਿਲੀ ਰੇਲ ਗੱਡੀ ਬਰਤਾਨੀਆ ਵਿਚ ਸਾਲ 1825 ਈ: ਵਿਚ ਚਲਾਈ ਗਈ |
• ਵਿਸ਼ਵ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਗੋਰਖਪੁਰ ਵਿਚ ਹੈ |
• ਜਾਰਜ ਸਟੀਫੰਸਨ ਨੂੰ ਰੇਲਵੇ ਦਾ ਪਿਤਾਮਾ ਕਿਹਾ ਜਾਂਦਾ ਹੈ |
• ਸੁਰੇਖਾ ਭੌਾਸਲੇ ਭਾਰਤ ਵਿਚ ਪਹਿਲੀ ਔਰਤ ਰੇਲਵੇ ਡਰਾਈਵਰ ਸੀ |
• ਭਾਰਤ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਦਾ ਨਾਂਅ 'ਗਤੀਮਾਨ ਐਕਸਪ੍ਰੈੱਸ' ਹੈ |
• ਆਸਿਫ਼ ਅਲੀ ਭਾਰਤ ਦੇ ਪਹਿਲੇ ਰੇਲ ਮੰਤਰੀ ਸਨ |
• ਸਾਲ 2017 ਤੋਂ ਰੇਲਵੇ ਬਜਟ ਨੂੰ ਆਮ ਬਜਟ ਨਾਲ ਮੇਲ ਦਿੱਤਾ ਗਿਆ ਹੈ |
-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: ...
ਸੁਨਹਿਰੀ ਮੱਛੀ
(ਰੂਸੀ ਲੋਕ ਕਥਾਵਾਂ)
ਲੇਖਕ : ਡਾ: ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ) |
ਪੰਨੇ : 48, ਮੱੁਲ : 75 ਰੁਪਏ
ਸੰਪਰਕ : 99145-94867
ਹਥਲੀ ਪੁਸਤਕ 'ਸੁਨਹਿਰੀ ਮੱਛੀ' ਡਾ: ਹਰਨੇਕ ਸਿੰਘ ਕੈਲੇ ਵਲੋਂ ਲਿਖਿਆ 'ਰੂਸੀ ਲੋਕ ਕਥਾਵਾਂ' ਦਾ ਅਨੂਠਾ ਕਹਾਣੀ ਸੰਗ੍ਰਹਿ ਹੈ | ਹੁਣ ਤੱਕ ਉਨ੍ਹਾਂ ਵਲੋਂ ਲਿਖੇ ਸਫ਼ਰਨਾਮਾ, ਮਿੰਨੀ ਕਹਾਣੀਆਂ ਅਤੇ ਲੇਖਾਂ ਤੋਂ ਇਲਾਵਾ ਬੱਚਿਆਂ ਲਈ ਕਈ ਕਹਾਣੀ-ਸੰਗ੍ਰਹਿ ਵੀ ਛਪ ਚੱੁਕੇ ਹਨ | ਪੁਸਤਕ ਵਿਚ ਦਿੱਤੀਆਂ ਸਾਰੀਆਂ ਹੀ ਕਹਾਣੀਆਂ ਬੇਹੱਦ ਰੌਚਕ ਅਤੇ ਸੁਆਦਲੀਆਂ ਹਨ, ਜਿਨ੍ਹਾਂ ਨੂੰ ਬੱਚੇ ਸ਼ੌਕ ਨਾਲ ਪੜ੍ਹਨਗੇ | ਇਹ ਸਿੱਖਿਆਦਾਇਕ ਵੀ ਹਨ |
ਡਾ: ਕੈਲੇ ਨੇ ਬਾਲ ਮਨਾਂ ਦੇ ਪੱਧਰ ਨੂੰ ਧਿਆਨ ਵਿਚ ਰੱਖ ਕੇ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ | ਪੁਸਤਕ ਵਿਚ 'ਸੁਨਹਿਰੀ ਮੱਛੀ', 'ਲੰੂਬੜੀ ਅਤੇ ਬਘਿਆੜ', 'ਪੰਛੀਆਂ ਦੀ ਬੋਲੀ', 'ਬਾਬਾ ਮੋਰੋਜ਼ਕੋ', 'ਸੁਨਹਿਰੀ ਪਰਬਤ', 'ਡੈਣ ਯਾਗਾ' ਸਮੇਤ ਸਾਰੀਆਂ ਹੀ ਕਹਾਣੀਆਂ ਦਿਲਚਸਪ ਅਤੇ ਪੜ੍ਹਨਯੋਗ ਹਨ |
ਬੱਚਿਆਂ ਲਈ ਅੱਜ ਉਸਾਰੂ ਬਾਲ ਸਾਹਿਤ ਦੀ ਬੇਹੱਦ ਲੋੜ ਭਾਸਦੀ ਹੈ | ਉਸਾਰੂ ਅਤੇ ਸਿਹਤਮੰਦ ...
ਪੜ੍ਹਨੇ ਦੇ ਵਕਤ ਸੱੁਤੇ ਨਾ ਰੱਜ ਕੇ, ਕੀਤੀ ਅਸੀਂ ਤਾਂ ਪੜ੍ਹਾਈ ਹੀ ਦੱਬ ਕੇ | ਮਿਹਨਤ ਕਰੀ ਆਈ ਸਾਡੀ ਰਾਸ ਬਈ, ਅਸੀਂ ਤਾਂ ਚੰਗੇ ਨੰਬਰਾਂ 'ਚ ਹੋਏ ਪਾਸ ਬਈ | ਅਸੀਂ ਤਾਂ ਪੂਰੇ........ | ਪੜ੍ਹਨੋਂ ਜੋ ਕੰਨੀ ਰੋਜ਼ ਰਹੇ ਕਤਰਾਉਂਦੇ, ਉਹੀ ਵੇਖੇ ਅੱਜ ਅਸੀਂ ਬੜਾ ਪਛਤਾਉਂਦੇ | ਵਕਤ ਲੰਘਿਆ ਮੁੜ ਹੱਥ ਨ੍ਹੀਂ ਆਉਂਦਾ, ਸੁਣ ਨਤੀਜਾ ਘਰਾਂ ਨੂੰ ਪਰਤੇ ਉਦਾਸ ਬਈ | ਅਸੀਂ ਤਾਂ ਚੰਗੇ........ | ਮਾਪੇ ਅਧਿਆਪਕ ਦਾ ਜੋ ਸਤਿਕਾਰ ਨੇ ਕਰਦੇ, ਜੀਵਨ ਵਿਚ ਨਾ ਕਦੇ ਵੀ ਬਾਜ਼ੀ ਉਹ ਹਰਦੇ | ਧਾਰਿਆ ਸੀ ਦਿਲ 'ਚ ਮਾਪਿਆਂ ਦੀ ਰੀਝ ਪੁਗਾਉਣੀ, ਆਪੇ ਸੁਣ ਲਈ ਰੱਬ ਸੱਚੀ ਅਰਦਾਸ ਬਈ | ਅਸੀਂ ਤਾਂ ਚੰਗੇ ਨੰਬਰਾਂ 'ਤੇ ਹੋ ਗਏ ਪਾਸ ਬਈ, ਅਸੀਂ ਤਾਂ ਚੰਗੇ ਨੰਬਰਾਂ......... | -ਸੁਖਦੇਵ ਸਿੰਘ ਕੱੁਕੂ, ਪਿੰਡ ਤੇ ਡਾਕ: ਘਲੋਟੀ (ਲੁਧਿਆਣਾ) | ਮੋਬਾ: ...
1. ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵਲ ਖਾਂਦਾ ਹਾਂ ਪਰ ਸੱਪ ਨਹੀਂ | 2. ਜਦ ਤੂੰ ਸੌਾ ਜਾਵੇਂ, ਤਾਂ ਕੋਲ ਮੈਂ ਤੇਰੇ ਆਵਾਂ, ਹਸਾ, ਰਵਾ ਕੇ ਤੈਨੂੰ ਬਿੰਨ ਪੈਸੇ ਸੈਰ ਕਰਾਵਾਂ | 3. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ | 4. ਬਾਹਰੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ | 5. ਨਿੱਕੀ ਜਿਹੀ ਪਿੱਦਣੀ ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ ਲਿੱਦ 'ਕੱਠੀ ਕਰਦੀ | 6. ਥਾਲ ਮੋਤੀਆਂ ਦਾ ਭਰਿਆ, ਸਭ ਦੇ ਸਿਰ 'ਤੇ ਉਲਟਾ ਧਰਿਆ | ਹਨੇਰੀ ਚੱਲੇ, ਪਾਣੀ ਚੱਲੇ, ਮੋਤੀ ਫਿਰ ਨਾ ਡਿੱਗਣ ਥੱਲੇ | ਉੱਤਰ : (1) ਪਾਣੀ, (2) ਸੁਪਨਾ, (3) ਜੀਭ, (4) ਬੱਦਲ, (5) ਬੋਕਰ, (6) ਤਾਰੇ | -ਸ਼ੰਕਰ ਦਾਸ ਮੋਗਾ | ਮੋਬਾ: ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਦਾ ਅੱਜ ਕਾਲਜ ਵਿਚ ਪਹਿਲਾ ਦਿਨ ਸੀ | ਕਾਲਜ ਆਉਣ ਤੋਂ ਪਹਿਲਾਂ ਤੱਕ ਉਸ ਦੇ ਮਨ ਵਿਚ ਘਬਰਾਹਟ ਸੀ ਪਰ ਕਾਲਜ ਦੇ ਅੰਦਰ ਪਹੁੰਚਣ ਤੋਂ ਬਾਅਦ ਅਤੇ ਖਾਸ ਕਰਕੇ ਪਹਿਲਾ ਕੈਮਿਸਟਰੀ ਦੀ ਪੀਰੀਅਡ ਲਗਾਉਣ ਤੋਂ ਬਾਅਦ ਉਸ ਦੀ ਘਬਰਾਹਟ ਕਾਫੀ ਹੱਦ ਤੱਕ ਘਟ ਗਈ ਸੀ | ਕਾਲਜ ਦੇ ਖੱੁਲ੍ਹੇ ਵਾਤਾਵਰਨ ਅਤੇ ਪ੍ਰੋਫੈਸਰਾਂ ਦੇ ਮਿੱਠੇ ਬੋਲ-ਚਾਲ ਨੇ ਉਸ ਨੂੰ ਬੜੀ ਤਸੱਲੀ ਦਿੱਤੀ | ਇਸ ਤੋਂ ਵੀ ਵੱਧ ਤਸੱਲੀ ਇਹ ਹੋਈ ਕਿ ਸਾਰੀ ਕਲਾਸ ਦੇ ਬੱਚੇ ਹੀ ਪਹਿਲੀ ਵਾਰੀ ਕਾਲਜ ਆਏ ਸਨ | ਮੈਡੀਕਲ ਦੇ ਵਿਦਿਆਰਥੀ ਹੋਣ ਕਰਕੇ ਸਾਰੇ ਹੀ ਪੜ੍ਹਨ ਵਾਲੇ ਬੱਚੇ ਸਨ |
ਅੱਜ ਪਹਿਲੇ ਦਿਨ ਹੀ ਸਾਰੇ ਪੀਰੀਅਡ ਲੱਗ ਗਏ ਸਨ | ਥੋੜ੍ਹਾ-ਥੋੜ੍ਹਾ ਵਕਤ ਸਾਰੇ ਪ੍ਰੋਫੈਸਰਾਂ ਨੇ ਜਾਣ-ਪਛਾਣ ਵਿਚ ਲਗਾਇਆ, ਬਾਕੀ ਸਮਾਂ ਸਾਰਿਆਂ ਨੇ ਪੜ੍ਹਾਇਆ | ਬੌਟਨੀ ਅਤੇ ਜ਼ਿਓਲੋਜੀ ਦੇ ਪ੍ਰੋਫੈਸਰਾਂ ਨੇ ਆਪੋ-ਆਪਣੇ ਵਿਸ਼ੇ ਬਾਰੇ ਦੱਸਿਆ ਕਿ ਇਨ੍ਹਾਂ ਵਿਚ ਤੁਸੀਂ ਕੀ-ਕੀ ਪੜ੍ਹਨੈ |
ਹਰੀਸ਼ ਦਾ ਅੱਜ ਕਾਲਜ ਦਾ ਪਹਿਲਾ ਦਿਨ ਬੜਾ ਵਧੀਆ ਰਿਹਾ | ਉਹ ਬੜਾ ਖੁਸ਼-ਖੁਸ਼ ਘਰ ਆਇਆ | ਮਾਤਾ ਜੀ ਨੇ ਉਸ ਦਾ ਖਿੜਿਆ ਚਿਹਰਾ ...
ਸੋਹਣੇ ਸਦਾਬਹਾਰ ਰੱੁਖਾਂ ਵਿਚ ਗਿਣਿਆ ਜਾਂਦਾ | ਮੈਂ ਸੁਗੰਧੀਆਂ ਵੰਡਣ ਵਾਲਾ ਮੌਲਸਰੀ ਹਾਂ ਅਖਵਾਂਦਾ | ਲੰਬੇ-ਛੋਟੇ ਚਿਕਨੇ ਕੂਲੇ ਜਾਮਣ ਵਰਗੇ ਪੱਤੇ | ਤਣੇ ਦੁਆਲੇ ਜੀਕੂੰ ਟਾਹਣੀਆਂ ਹੋਵਣ ਘੇਰੇ ਘੱਤੇ | ਗਰਮੀ ਰੱੁਤੇ ਰਾਹਗੀਰਾਂ ਨੂੰ ਵੰਡਦਾ ਠੰਢੜੀ ਛਾਂ | ਫੱੁਲਾਂ ਲੱਦੀਆਂ ਟਾਹਣੀਆਂ 'ਚੋਂ ਉਡਦੀਆਂ ਨੇ ਮਹਿਕਾਂ | ਫੱੁਲ ਨਿਚੋੜਨ ਲੋਕੀਂ ਮੇਰੇ ਇਤਰ ਬਣਾ ਲੈਂਦੇ | ਮੇਰੇ ਸੱਕ, ਲੱਕੜ, ਫੱੁਲਾਂ ਨੂੰ ਲੋਕ ਦਵਾਈ ਕਹਿੰਦੇ | ਗੁੰਦ ਕੇ ਫੱੁਲਾਂ ਦੀਆਂ ਮਾਲਾਵਾਂ, ਗਰਦਨ ਉੱਤੇ ਸਜਾਉਂਦੇ | ਭੂਰੇ, ਲਾਲ ਰੰਗਾਂ ਤੋਂ ਸੂਤੀ ਕੱਪੜੇ ਰੰਗ ਲੈਂਦੇ | ਆਪਣੇ ਬਾਗ-ਬਗੀਚੇ ਵਿਚ ਮੈਨੂੰ ਤਾਂ ਹੀ ਲੋਕ ਲਗਾਉਂਦੇ | ਮਹਿਕ ਪਵੇ ਜਦ ਮੌਲਸਰੀ ਪੌਣਾਂ 'ਚੋਂ ਸਨੇਹੇ ਆਉਂਦੇ | -ਹਰੀਕ੍ਰਿਸ਼ਨ ਮਾਇਰ, 398, ਵਿਕਾਸ ਨਗਰ, ਗਲੀ 10, ਪੱਖੋਵਾਲ ਰੋਡ, ਲੁਧਿਆਣਾ-141013. ਮੋਬਾ: ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX