ਤਾਜਾ ਖ਼ਬਰਾਂ


ਕਿਸਾਨ ਆਗੂ ਦੀ ਰਿਹਾਈ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਜਾਰੀ
. . .  19 minutes ago
ਟਾਂਡਾ ਉੜਮੁੜ, 2 ਜੁਲਾਈ (ਭਗਵਾਨ ਸਿੰਘ ਸੈਣੀ)- ਬੀਤੇ ਦਿਨ ਪਿੰਡ ਰੜਾ ਮੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਖ਼ਿਲਾਫ਼ ਹੋਏ ਝਗੜੇ ਦੇ ਸੰਬੰਧ 'ਚ ਟਾਂਡਾ ....
ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਛਾਂ ਦਾਰ ਬੂਟੇ
. . .  15 minutes ago
ਅੰਮ੍ਰਿਤਸਰ, 2 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ....
ਦੋ ਪਾਵਰਕਾਮ ਮੁਲਾਜ਼ਮਾਂ ਨਾਲ ਕੁੱਟਮਾਰ
. . .  36 minutes ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਇਲਾਕੇ 'ਚ ਪਾਵਰਕਾਮ ਦੇ ਦੋ ਮੁਲਜ਼ਮਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ....
ਮੈਕਸੀਕੋ : ਨਸ਼ਾ ਛੁਡਾਊ ਕੇਂਦਰ 'ਤੇ ਹੋਈ ਗੋਲੀਬਾਰੀ 'ਚ 24 ਲੋਕਾਂ ਦੀ ਮੌਤ
. . .  10 minutes ago
ਮੈਕਸੀਕੋ, 2 ਜੁਲਾਈ- ਮੈਕਸੀਕੋ ਦੇ ਇਕ ਨਸ਼ਾ ਛੁਡਾਊ ਕੇਂਦਰ 'ਚ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ 'ਚ 24 ਲੋਕਾਂ ਦੇ ਮਾਰੇ ਜਾਣ ....
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ...
ਭਾਰਤ 'ਚ 1 ਜੁਲਾਈ ਤੱਕ ਕੋਰੋਨਾ ਦੇ 90,56,173 ਸੈਂਪਲ ਕੀਤੇ ਗਏ ਟੈਸਟ: ਆਈ.ਸੀ.ਐਮ.ਆਰ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਦੇਸ਼'ਚ 1 ਜੁਲਾਈ ਤੱਕ ਕੋਰੋਨਾ...
ਭਾਰਤ 'ਚ ਕੋਰੋਨਾ ਦੇ 19,148 ਮਾਮਲੇ ਆਏ ਸਾਹਮਣੇ
. . .  14 minutes ago
ਨਵੀਂ ਦਿੱਲੀ, 2 ਜੁਲਾਈ- ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦਰਜ ਕੀਤੀ ਜਾ....
ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ...
ਸੋਪੋਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਸੀ.ਆਰ.ਪੀ.ਐਫ ਦੇ ਜਵਾਨ ਨੂੰ...
ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
. . .  about 2 hours ago
ਆਈਜ਼ੌਲ, 2 ਜੁਲਾਈ- ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ 328 ਸੈਂਪਲਾਂ ਦੇ ਟੈੱਸਟ ਲਏ ...
ਮੁੰਬਈ 'ਚ ਪਿਛਲੇ ਦੋ ਦਿਨਾਂ 'ਚ 5800 ਵਾਹਨਾਂ ਨੂੰ ਕੀਤਾ ਗਿਆ ਜ਼ਬਤ
. . .  about 3 hours ago
ਮੁੰਬਈ, 2 ਜੁਲਾਈ- ਮੁੰਬਈ ਪੁਲਿਸ ਦੇ ਮੁਤਾਬਿਕ, ਪਿਛਲੇ 2 ਦਿਨਾਂ 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ...
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ
. . .  about 3 hours ago
ਵਾਸ਼ਿੰਗਟਨ, 2 ਜੁਲਾਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ ...
ਅੱਜ ਦਾ ਵਿਚਾਰ
. . .  about 3 hours ago
ਸਬ ਡਿਵੀਜ਼ਨ ਹਸਪਤਾਲ ਭੁਲੱਥ ‘ਚੋਂ ਹਵਾਲਾਤੀ ਫਰਾਰ
. . .  1 day ago
ਭੁਲੱਥ ,1 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ ) -ਅੱਜ ਭੁਲੱਥ ਸਬ ਡਿਵੀਜ਼ਨ ਹਸਪਤਾਲ ਵਿੱਚੋਂ ਇੱਕ ਹਵਾਲਾਤੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਧਰਮਿੰਦਰ ਉਰਫ ਪਰਮਿੰਦਰ ਪਾਲ ...
8ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
. . .  1 day ago
ਅਮਰਗੜ੍ਹ , 1 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਨਾਰੀਕੇ ਵਿਖੇ 8ਵੀਂ ਜਮਾਤ ਵਿਚ ਪੜ੍ਹਦੇ 13 ਸਾਲ ਦੇ ਵਿਦਿਆਰਥੀ ਗੁਰਮਿਲਾਪ ਸਿੰਘ ਉਰਫ ਬੱਬੂ ਨੇ ਫਾਹਾ ਲੈ ਕੇ ਆਪਣੀ ...
ਪਠਾਨਕੋਟ ਵਿੱਚ ਕੋਰੋਨਾ ਦੇ 2 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ ,1 ਜੁਲਾਈ (ਸੰਧੂ,ਚੌਹਾਨ) - ਪਠਾਨਕੋਟ ਵਿੱਚ ਅੱਜ ਕੋਰੋਨਾਂ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਪਠਾਨਕੋਟ ਦੇ ਪਿੰਡ ਗੂੜ ਕਲਾਂ ਅਤੇ ਦੂਜਾ ਭੜੋਲੀ ਕਲਾਂ ਤੋਂ ਸੰਬੰਧਿਤ ਹੈ ...
ਆਰ.ਸੀ.ਐਫ. ਨੇ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ-ਜਿਤੇਸ਼ ਕੁਮਾਰ
. . .  1 day ago
ਕਪੂਰਥਲਾ, 1 ਜੁਲਾਈ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ ਹਨ, ਜੋ ਭਾਰਤੀ ਰੇਲਵੇ ਦੀਆਂ ਹੋਰ ਉਤਪਾਦਨ ਇਕਾਈਆਂ ...
ਕੈਪਟਨ ਸਰਕਾਰ ਦੇਸ਼ ਦੇ ਭਵਿਖ ਲਈ ਇਕਨਾਮਿਕ ਸਬਸੀਡਾਇਜ਼ ਪੈਕੇਜ ਜਾਰੀ ਕਰੇ : ਮਜੀਠੀਆ
. . .  1 day ago
ਅੰਮ੍ਰਿਤਸਰ, 1 ਜੁਲਾਈ (ਰਾਜੇਸ਼ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਵਲੋਂ ਪ੍ਰਾਈਵੇਟ ਸਕੂਲਾਂ ਦੇ ਹੱਕ ਵਿਚ ਦਿੱਤੇ ਫੈਸਲੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਪਾਕਿਸਤਾਨ ਤੋਂ ਵਾਪਸ ਪਰਤੇ ਵਿਅਕਤੀ ਸਣੇ 4 ਕੋਰੋਨਾ ਪਾਜ਼ੀਟਿਵ
. . .  1 day ago
ਫਾਜ਼ਿਲਕਾ, 1 ਜੁਲਾਈ (ਪ੍ਰਦੀਪ ਕੁਮਾਰ)- ਪਾਕਿਸਤਾਨ ਤੋਂ ਵਾਪਸ ਪਰਤੇ ਇਕ ਵਿਅਕਤੀ ਸਣੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4 ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋ 2 ਬੀ.ਐਸ.ਐਫ.ਦੇ ਜਵਾਨ ਵੀ ਸ਼ਾਮਿਲ ...
ਕੋਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ- ਸਿਹਤ ਮੰਤਰੀ ਸਿੱਧੂ
. . .  1 day ago
ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ)- ਕੋਰੋਨਾਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੂਰਾ ਵਿਸ਼ਵ ਇਸ ਦੀ ਮਾਰ ਹੇਠ ਗੁਜ਼ਰ ਰਿਹਾ ਹੈ, ਉੱਥੇ ਡਾਕਟਰ ਇਸ ਮਹਾਂਮਾਰੀ ਤੋਂ ਬਚਾਅ ਲਈ ਕਰੋਨਾ ਯੋਧੇ ਬਣ ਕੇ ਅੱਗੇ...
ਲਾਕਡਾਊਨ ਕਾਰਨ ਠੱਪ ਹੋਏ ਕੰਮ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  1 day ago
ਬੰਗਾ, 1 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਸਥਾਨਕ ਮਹੱਲਾ ਗੁੱਜਰਾ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ...
ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਮੰਡੇਰ ਕਲਾਂ 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ) ਲੌਂਗੋਵਾਲ ਬਲਾਕ ਅਧੀਨ ਪੈਂਦੇ ਨੇੜਲੇ ਪਿੰਡ ਮੰਡੇਰ ਕਲਾਂ ਦੇ ਪਟਿਆਲਾ ਵਿਖੇ ਇਲਾਜ ਅਧੀਨ ਇੱਕ ਵਿਅਕਤੀ ਦੀ ਕੋਵਿਡ 19 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ. ਐੱਮ. ਓ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  1 day ago
ਫ਼ਿਰੋਜ਼ਪੁਰ , 1 ਜੁਲਾਈ (ਕੁਲਬੀਰ ਸਿੰਘ ਸੋਢੀ )- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਇੱਕ 22 ਸਾਲਾ ਨੌਜਵਾਨ ਲੜਕੀ ਦੀ ਰਿਪੋਰਟ ਆਈ ਪਾਜ਼ੀਟਿਵ । ਉਕਤ ਲੜਕੀ ਸਿਵਲ ਹਸਪਤਾਲ...
ਮੋਗਾ ਵਿਖੇ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 1 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਖੇ ਪੰਜ ਹੋਰ ਜਣਿਆਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬੀਤੇ ਦਿਨੀਂ ਬਾਘਾਪੁਰਾਣਾ ਨਿਵਾਸੀ 55 ਸਾਲਾ ਪੁਲਿਸ ਮੁਲਾਜ਼ਮਾਂ ਕੋਰੋਨਾ...
ਲੌਂਗੋਵਾਲ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ)- ਇੱਥੋਂ ਦੀ ਸੁਨਾਮੀ ਪੱਤੀ ਨਾਲ ਸੰਬੰਧਿਤ ਇੱਕ ਔਰਤ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸ਼ਹਿਰ ਅੰਦਰ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਲੰਘੀ ਰਾਤ...
ਹੋਰ ਖ਼ਬਰਾਂ..

ਦਿਲਚਸਪੀਆਂ

ਪ੍ਰੇਰਕ ਪ੍ਰਸੰਗ

ਬੜੀ ਭਿਆਨਕ ਠੰਢ ਪਵੇਗੀ

ਇਕ ਵਾਰ ਪਿੰਡ ਆਲਿਆਂ ਨੇ ਆਪਣੇ ਮੁਖੀਏ ਤੋਂ ਪੁੱਛਿਆ ਕਿ ਇਸ ਵਾਰ ਠੰਢ ਕਿੰਨੀ ਕੁ ਪਵੇਗੀ। ਤਾਂ ਜੋ ਉਸ ਹਿਸਾਬ ਨਾਲ ਉਹ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਕੇ ਰੱਖ ਲੈਣ। ਲੇਕਿਨ, ਮੁਖੀਆ ਨਵਾਂ ਹੀ ਬਣਿਆ ਸੀ, ਨਵੀਂ ਪੀੜ੍ਹੀ 'ਚੋਂ ਸੀ, ਬਾਹਰੋਂ ਪੜ੍ਹਾਈ ਕਰ ਕੇ ਆਇਆ ਹੋਇਆ ਸੀ, ਇਸ ਲਈ ਉਸ ਨੂੰ ਮੌਸਮ ਦਾ ਅੰਦਾਜ਼ਾ ਲਾਉਣ ਦੀ ਰਵਾਇਤੀ ਵਿਧੀ ਦਾ ਇਲਮ ਨਹੀਂ ਸੀ। ਬਾਵਜੂਦ ਇਸ ਦੇ, ਉਹ ਮੁਖੀਆ ਸੀ, ਇਸ ਲਈ ਆਪਣੀ ਅਗਿਆਨਤਾ ਨੂੰ ਜ਼ਾਹਰ ਕਰਨ 'ਚ ਉਸ ਨੂੰ ਬੜੀ ਸ਼ਰਮ ਮਹਿਸੂਸ ਹੋਈ। ਇਸ ਲਈ ਉਸ ਨੇ ਵਿਚਲਾ ਰਾਹ ਕੱਢਦੇ ਹੋਏ ਕਹਿ ਦਿੱਤਾ ਕਿ ਇਸ ਵਾਰ ਠੰਢ ਪਵੇਗੀ।
ਮੁਖੀਏ ਦੀ ਗੱਲ ਮੰਨ ਕੇ ਪਿੰਡ ਆਲਿਆਂ ਨੇ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਧਰ ਮੁਖੀਏ ਨੇ ਗੋਲ-ਮੋਲ ਜਵਾਬ ਤਾਂ ਦੇ ਦਿੱਤਾ ਸੀ ਪਰ ਉਹ ਆਪਣੇ ਲੋਕਾਂ ਨੂੰ ਸਹੀ ਜਾਣਕਾਰੀ ਵੀ ਦੇਣਾ ਚਾਹੁੰਦਾ ਸੀ। ਤਾਂ ਉਸ ਨੇ ਨੇੜਲੇ ਸ਼ਹਿਰ ਦੇ ਮੌਸਮ ਵਿਭਾਗ ਨਾਲ ਰਾਬਤਾ ਬਣਾਇਆ। ਮੁਖੀਏ ਨੇ ਉਨ੍ਹਾਂ ਤੋਂ ਪੁੱਛਿਆ ਕਿ ਇਸ ਵਾਰ ਠੰਡ ਬਾਰੇ ਕੀ ਅਨੁਮਾਨ ਹੈ ਤਾਂ ਮੌਸਮ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਇਸ ਵਾਰ ਵਾਹਵਾ ਠੰਡ ਪੈਣ ਦੀ ਸੰਭਾਵਨਾ ਹੈ। ਮੁਖੀਏ ਨੇ ਇਹੀ ਆਪਣੇ ਪਿੰਡ ਆਲਿਆਂ ਨੂੰ ਦੱਸ ਦਿੱਤਾ। ਹੁਣ ਉਹ ਹੋਰ ਜਲਦੀ-ਜਲਦੀ ਲੱਕੜਾਂ ਇਕੱਠੀਆਂ ਕਰਨ ਲੱਗ ਪਏ। ਕੁਝ ਦਿਨਾਂ ਬਾਅਦ ਮੁਖੀਏ ਨੇ ਸੋਚਿਆ ਕਿਉਂ ਨਾ ਮੌਸਮ ਵਿਭਾਗ ਤੋਂ ਮੌਸਮ ਦੇ ਅਨੁਮਾਨ ਦੀ ਹੋਰ ਪੁਖਤਾ ਜਾਣਕਾਰੀ ਲੈ ਲਈ ਜਾਵੇ। ਉਸ ਨੇ ਮੁੜ ਸ਼ਹਿਰ ਜਾ ਕੇ ਮੌਸਮ ਵਿਭਾਗ ਤੋਂ ਪੁੱਛਿਆ। ਵਿਭਾਗ ਨੇ ਉਸ ਨੂੰ ਦੱਸਿਆ ਕਿ ਇਸ ਵਾਰ ਬਹੁਤ ਭਾਰੀ ਠੰਢ ਪੈਣ ਵਾਲੀ ਹੈ। ਮੁਖੀਏ ਨੇ ਜਦ ਆਪਣੇ ਪਿੰਡ ਆਲਿਆਂ ਨੂੰ ਜਾ ਕੇ ਇਹ ਦੱਸਿਆ ਤਾਂ ਉਸ ਦੀ ਗੱਲ ਤੇ ਭਰੋਸਾ ਕਰ ਕੇ ਉਹ ਦਿਨ-ਰਾਤ ਲੱਕੜਾਂ ਇਕੱਠੀਆਂ ਕਰਨ ਵਿਚ ਜੁਟ ਗਏ। ਉਹ ਸਾਰੇ ਕੰਮ ਛੱਡ ਕੇ ਬੱਸ ਲੱਕੜਾਂ ਹੀ ਜਮ੍ਹਾਂ ਕਰਨ ਲੱਗੇ ਰਹਿੰਦੇ। ਸਰਦੀਆਂ ਦਾ ਮੌਸਮ ਸਿਰ 'ਤੇ ਆਇਆ ਖੜ੍ਹਾ ਸੀ ਪਰ ਠੰਢ ਪੈਣ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਸੀ ਦਿਸ ਰਿਹਾ ਤਾਂ ਮੁਖੀਏ ਨੇ ਇਕ ਵਾਰ ਫਿਰ ਮੌਸਮ ਵਿਭਾਗ ਤੋਂ ਜਾਣਨਾ ਚਾਹਿਆ। ਇਸ ਵਾਰੀ ਉਸ ਨੂੰ ਜਵਾਬ ਮਿਲਿਆ ਕਿ ਇਸ ਵਾਰ ਤਾਂ ਬੜੀ ਭਿਆਨਕ ਠੰਢ ਪੈਣ ਵਾਲੀ ਹੈ। ਇਸ ਅਨੁਮਾਨ ਤੋਂ ਹੈਰਾਨ ਹੋਏ ਮੁਖੀਏ ਨੇ ਪੁੱਛਿਆ ਕਿ ਆਖਰ ਤੁਸੀਂ ਏਨੇ ਭਰੋਸੇ ਨਾਲ ਕਿਵੇਂ ਕਹਿ ਸਕਦੇ ਹੋ, ਤੁਹਾਨੂੰ ਅਜਿਹਾ ਕਿਹੜਾ ਲੱਛਣ ਨਜ਼ਰ ਆ ਰਿਹਾ ਹੈ?
ਤਾਂ ਮੌਸਮ ਵਿਭਾਗ ਦੇ ਕਰਮਚਾਰੀ ਨੇ ਜਵਾਬ ਦਿੱਤਾ, ''ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇਸ ਵਾਰ ਲਾਗਲੇ ਪਿੰਡ ਦੇ ਲੋਕ ਪਾਗਲਾਂ ਵਾਂਗ ਲੱਕੜਾਂ ਇਕੱਠੀਆਂ ਕਰ ਰਹੇ ਹਨ। '
ਅਕਲ ਦੀ ਗੱਲ?
'ਤੁਸੀਂ ਜਿਸ ਨੂੰ ਅਕਲਮੰਦ ਤੇ ਗਿਆਨੀ ਸਮਝ ਰਹੇ ਹੋ, ਹੋ ਸਕਦਾ ਹੈ ਉਹ ਤੁਹਾਡੇ ਤੋਂ ਹੀ ਅਕਲ ਲੈ ਰਿਹਾ ਹੋਵੇ।'

-ਮੋਬਾਈਲ : 98145-35005.


ਖ਼ਬਰ ਸ਼ੇਅਰ ਕਰੋ

ਕਰਫ਼ਿਊ ਤੇ ਰੁਜ਼ਗਾਰ

'ਇਕ ਕੰਮ ਤਾਂ ਬੜਾ ਵਧੀਆ ਹੋ ਗਿਆ ਕਰਫ਼ਿਊ ਦੌਰਾਨ'। ਕਰਫ਼ਿਊ ਖੁੱਲ੍ਹਣ ਤੋਂ ਬਾਅਦ ਚਾਹ ਵਾਲੇ ਖੋਖੇ 'ਤੇ ਬੈਠਦਿਆਂ ਦੀਪੇ ਨੇ ਆਪਣੇ ਸਾਥੀ ਸੱਤੀ ਨੂੰ ਸੰਬੋਧਨ ਕਰਦਿਆਂ ਕਿਹਾ।
'ਕਿਹੜਾ'? ਸੱਤੀ ਨੇ ਕੋਲ ਬੈਠਦਿਆਂ ਪੁੱਛਿਆ।
'ਆਹ, ਵਿਆਹ ਵਾਲਾ। ਕਿੰਨੀ ਫ਼ਜ਼ੂਲ ਖਰਚੀ ਹੁੰਦੀ ਸੀ ਪਹਿਲਾਂ ਵਿਆਹ 'ਤੇ। ਕਦੀ ਮਾਮੀ ਦਾ ਸੂਟ ਲੈ ਲੋ, ਕਦੀ ਮਾਸੀ ਦਾ, ਕਦੀ ਆਹ ਮਾਸੜ ਨੂੰ ਸ਼ਾਪ, ਕਦੀ ਫੁੱਫੜ ਨੂੰ। ਮਹਿੰਗੇ ਪੈਲੇਸ ਦੀ ਅਲੱਗ ਸਮੱਸਿਆ। ਫਿਰ ਭਾਂਤ-ਭਾਂਤ ਦਾ ਖਾਣਾ ਅਲੱਗ। ਫਿਰ ਵੀ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਰੋਸਾ ਸਿਰ 'ਤੇ ਖੜ੍ਹਾ ਹੀ ਰਹਿੰੰਦਾ ਸੀ'। ਦੀਪੇ ਨੇ ਕਿਸੇ ਚੰਗੇ ਤੇ ਤਕੜੇ ਵਿਆਹ ਦਾ ਵਰਨਣ ਕਰਨ ਦੀ ਕੋਸ਼ਿਸ਼ ਕੀਤੀ।
'ਹੋਰ ਕੀ। ਹੁਣ ਤਾਂ ਇਕੱਲ੍ਹਾ ਮੁੰਡਾ ਬੁਲਿਟ 'ਤੇ ਜਾਂਦਾ ਤੇ ਕੁੜੀ ਨੂੰ ਦੋ ਘੰਟਿਆਂ 'ਚ ਵਿਆਹ ਲਿਆਉਂਦਾ'। ਸੱਤੀ ਨੇ ਕੱਲ੍ਹ ਹੀ ਵਟਸਐਪ 'ਤੇ ਕਰਫ਼ਿਊ ਦੌਰਾਨ ਇਕ ਵਿਆਹ ਵਾਲੇ ਮੁੰਡੇ ਦੀ ਕੁੜੀ ਨੂੰ ਬੁਲੇਟ 'ਤੇ ਵਿਆਹ ਕੇ ਲਿਆਉਣ ਦੀ ਵੀਡੀਓ ਵੇਖੀ ਸੀ।
'ਹੋਰ ਕੀ। ਜਿਸ ਦਿਨ ਦਾ ਕਰਫ਼ਿਊ ਲੱਗਿਆ ਤੇ ਆਹ ਕੁਲਚੇ-ਬਰਗਰ ਬੰਦ ਹੋਏ ਆ, ਮਜਾਲ ਆ ਕਿਸੇ ਦੇ ਤੇਜ਼ਾਬ ਬਣਿਆ ਹੋਵੇ'। ਦੀਪੇ ਤੇ ਸੱਤੀ ਦੀਆਂ ਗੱਲਾਂ ਸੁਣ ਕੇ ਰਾਜਾ ਜੋ ਲਾਗਲੇ ਮੈਡੀਕਲ ਉੱਤੇ ਕੰਮ ਕਰਦਾ ਸੀ ਉਨ੍ਹਾਂ ਦੀਆਂ ਗੱਲਾਂ ਦਾ ਸਾਥੀ ਬਣਦਾ ਬੋਲਿਆ ਜੋ ਦੋ ਕੱਪ ਚਾਹ ਦੇ ਮੈਡਕੀਲ ਹਾਲ ਤੇ ਭੇਜਣ ਲਈ ਕਹਿਣ ਆਇਆ ਸੀ।
'ਅੱਛਾ, ਉਹ ਕਿਵੇਂ'? ਦੀਪੇ ਤੇ ਸੱਤੀ ਨੇ ਇਕੋ ਸਾਹੇ ਸਵਾਲ ਕੀਤਾ।
'ਕੱਲ੍ਹ ਸਾਡੇ ਮੈਡੀਕਲ ਹਾਲ ਵਾਲਾ ਬਾਬੂ ਪਿੱਟੀ ਜਾਂਦਾ ਸੀ ਕਿ ਪਹਿਲਾਂ ਤਾਂ ਸ਼ਾਮ ਨੂੰ ਤੇਜ਼ਾਬ ਵਾਲੇ ਪੱਤਿਆਂ ਦੀਆਂ ਦੋ ਡੱਬੀਆਂ ਲੱਗ ਜਾਂਦੀਆਂ ਸਨ। ਹੁਣ ਦਸ ਦਿਨ ਹੋ ਗਏ ਮਸਾਂ ਦੋ ਪੱਤੇ ਵੀ ਪੂਰੇ ਨਹੀਂ ਹੋਏ', ਰਾਜਾ ਜਾਂਦਾ-ਜਾਂਦਾ ਬੋਲਿਆ।
'ਆਹ ਵੀ ਕਮਾਲ ਹੀ ਹੋ ਗਈ ਯਾਰ ਪਰ ਵਿਆਹ ਵਾਲਾ ਕੰਮ ਤਾਂ ਜਮ੍ਹਾਂ ਸਿਰੇ ਲੱਗ ਗਿਆ। ਹੁਣ ਨਾ ਹੀ ਡੀ.ਜੇ. ਦਾ ਸ਼ੋਰ। ਨਾ ਹੀ ਸ਼ਰਾਬੀਆਂ ਦਾ ਰੌਲਾ-ਰੱਪਾ। ਨਾ ਹੀ ਵਾਧੂ ਦੀਆਂ ਰਸਮਾਂ'। ਦੀਪਾ ਫਿਲਾਸਫਰ ਬਣਦਾ ਬੋਲਿਆ।
'ਬਾਬੂ ਜੀ, ਇਕ ਕੱਪ ਚਾਹ ਹੀ ਪਿਆ ਦਿਉ ਜਾਂ ਥੋੜ੍ਹੀ-ਬਹੁਤ ਮਦਦ ਹੀ ਕਰ ਦਿਉ ਗਰੀਬ ਦੀ'। ਦੀਪੇ ਤੇ ਸੱਤੀ ਅੱਗੇ ਇਕ ਪ੍ਰਵਾਸੀ ਹੱਥ ਜੋੜਦਿਆਂ ਬੋਲਿਆ ਜੋ ਚਾਹ ਦੇ ਖੋਖੇ ਕੋਲ ਖੜ੍ਹਾ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸੀ।
'ਪਤੰਦਰਾ, ਅਸੀਂ ਤਾਂ ਆਪ ਕਿੰਨੇ ਦਿਨਾਂ ਦੇ ਵਿਹਲੇ ਬੈਠੇ ਆਂ। ਸੱਤੀ ਨੇ ਮਜ਼ਾਕੀਆ ਲਹਿਜ਼ੇ ਵਿਚ ਪ੍ਰਵਾਸੀ ਨੂੰ ਜਵਾਬ ਦਿੱਤਾ।
'ਤੂੰ ਯਾਰ ਕੋਈ ਕੰਮ ਕਾਰ ਕਰਲਾ। ਸਵੇਰੇ ਹੀ ਆ ਗਿਆਂ ਦਿਮਾਗ਼ ਖਰਾਬ ਕਰਨ', ਦੀਪੇ ਨੇ ਅੱਕਦਿਆਂ ਜਵਾਬ ਦਿੱਤਾ।
'ਕੰਮ ਕੀ ਕਰੀਏ ਸਰਦਾਰ ਜੀ। ਪਿਛਲੇ ਪੰਜ ਸਾਲਾਂ ਦਾ ਮੈਂ ਤੇ ਮੇਰਾ ਪੂਰਾ ਪਰਿਵਾਰ ਇਕ ਚੰਗੇ ਪੈਲੇਸ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਸਾਂ। ਰੋਟੀ-ਪਾਣੀ ਬਹੁਤ ਵਧੀਆ ਚੱਲ ਰਿਹਾ ਸੀ। ਚਾਰ ਪੈਸੇ ਵੀ ਜੁੜ ਜਾਂਦੇ ਸਨ। ਪੈਲੇਸ ਨਾਲ ਐਸਾ ਜੁੜੇ ਕਿ ਕੋਈ ਹੋਰ ਕੰਮ ਵੀ ਨਾ ਸਿੱਖ ਸਕੇ। ਹੁਣ, ਆਹ ਦੋ ਮਹੀਨੇ ਹੋਣ ਵਾਲੇ ਹਨ ਘਰ ਵਿਹਲੇ ਬੈਠਿਆਂ ਨੂੰ'। ਪ੍ਰਵਾਸੀ ਥੋੜ੍ਹਾ ਭਾਵੁਕ ਹੁੰਦਿਆਂ ਬੋਲਿਆ।
'ਨਾ, ਤੁਹਾਨੂੰ ਕੋਈ ਰਾਸ਼ਨ ਦੇਣ ਵਾਲਾ ਨੀਂ ਮਿਲਿਆ', ਸੱਤੀ ਨੇ ਸਵਾਲ ਕੀਤਾ।
'ਰਾਸ਼ਨ ਦੀ ਗੱਲ ਸੁਣ ਲਉ। ਰਾਸ਼ਨ ਵਾਲੇ ਵੀ ਘਰ ਆਏ ਸਨ। ਰਾਸ਼ਨ ਮਸਾਂ ਪੰਜ ਦਿਨ ਚੱਲਿਆ ਤੇ ਫੋਟੋਆਂ ਦਸ ਜਣੇ ਨਾਲ ਕਰਵਾ ਗਏ। ਤੁਸੀਂ ਗੱਲਾਂ ਕਰ ਰਹੇ ਸੀ ਕਿ ਵਿਆਹ ਵਧੀਆ ਹੋਇਆ, ਸਾਦੇ ਹੋਣ ਲੱਗ ਪਏ ਪਰ ਸਾਡੇ ਦਿਲ ਤੋਂ ਪੁੱਛ ਕੇ ਵੇਖੋ, ਜਿਨ੍ਹਾਂ ਦਾ ਰੁਜ਼ਗਾਰ ਹੀ ਖੁਸ ਗਿਆ। ਅਸੀਂ 35-40 ਦਿਨਾਂ ਦੇ ਭੁੱਖੇ ਬੈਠੇ ਕਿੱਦਾਂ ਕਹਿ ਦੇਈਏ ਕਿ ਸਾਦੇ ਵਿਆਹ ਵਾਲਾ ਕੰਮ ਬਹੁਤ ਵਧੀਆ ਹੋ ਗਿਆ', ਪ੍ਰਵਾਸੀ ਇਕੋ ਸਾਹ 'ਚ ਆਪਣਾ ਸਾਰਾ ਗੁੱਸਾ ਬੋਲ ਕੇ ਕੱਢ ਗਿਆ।
ਸੱਤੀ ਤੇ ਦੀਪਾ ਉਸ ਦੀਆਂ ਗੱਲਾਂ ਸੁਣ ਕੇ ਇਕਦਮ ਚੁੱਪ ਕਰ ਗਏ ਤੇ ਕਰਫਿਊ ਦੌਰਾਨ ਆਪਣੇ ਖੁੱਸੇ ਹੋਏ ਰੁਜ਼ਗਾਰ ਬਾਰੇ ਸੋਚਣ ਲੱਗੇ ਜੋ ਇਕ ਮਿਸਤਰੀ ਨਾਲ ਦਿਹਾੜੀ 'ਤੇ ਜਾਂਦੇ ਸਨ।

-ਪਿੰਡ ਤੇ ਡਾਕ: ਟੱਲੇਵਾਲ -148100 ਤਹਿ: ਤਪਾ, ਜ਼ਿਲ੍ਹਾ: ਬਰਨਾਲਾ।
ਮੋਬਾਈਲ : 98151-08004

ਕੋਰੋਨਾ ਸਿੰਘ ਬਖਤੌਰਾ

ਡੋਰ-ਬੈੱਲ ਹੋਈ ਹੈ। ਬਖਤੌਰਾ ਹੋਣਾ। ਡੋਰ-ਬੈੱਲ ਵੀ ਦੋ ਮਹੀਨਿਆਂ ਤੋਂ ਚੁੱਪ ਹੈ। ਲਾਕਡਾਊਨ ਕਰਕੇ ਨਾ ਕੋਈ ਆਵੇ ਨਾ ਜਾਵੇ। ਕੰਮ ਵਾਲੀਆਂ ਨੂੰ ਵੀ ਮਨ੍ਹਾਂ ਕਰ ਦਿੱਤਾ ਹੈ। ਕਈ ਦਿਨ ਤਾਂ ਬਾਹਰਲਾ ਗੇਟ ਵੀ ਨਹੀਂ ਸੀ ਖੋਲ੍ਹਿਆ। ਘਰਾਂ 'ਚ ਪਿਆ ਰਾਸ਼ਨ ਪਾਣੀ ਵੀ ਖ਼ਤਮ ਹੋਣ ਲੱਗ ਪਿਆ ਸੀ। ਬਖਤੌਰੇ ਦਾ ਘੰਟਾ ਕੁ ਪਹਿਲਾਂ ਫੋਨ ਆਇਆ ਸੀ। ਹਾਲ-ਚਾਲ ਪੁੱਛਿਆ ਤਾਂ ਕਹਿੰਦਾ, 'ਮੇਰੇ ਤਾਂ ਪੀਪੇ ਮੂਧੇ ਹੋ ਗਏ'। ਮੈਂ ਸਮਝ ਗਿਆ। ਠੇਕੇ ਬੰਦ ਪਏ ਹਨ। ਘਰ ਪਈ ਤਾਂ ਮੁੱਕਣੀ ਸੀ। ਕਹਿੰਦਾ ਤੇਰਾ ਕਿਵੇਂ? ਮੈਂ ਕਿਹਾ 'ਮੂੰਧੇ ਤਾਂ ਨਹੀਂ ਵੱਜੇ ਪੀਪੇ ਅਜੇ। ਆ ਜਾਵੀਂ ਸ਼ਾਮ ਨੂੰ।'
'ਓਹੀ ਹੋਣਾ। ਬਾਹਰਲਾ ਗੇਟ ਖੋਲ੍ਹਦਾ ਹਾਂ। ਕੋਸ਼ਿਸ਼ ਕਰਦਾ ਹਾਂ ਉਹ ਗੇਟ ਨੂੰ ਹੱਥ ਨਾ ਲਾਵੇ। ਇੰਝ ਹੀ ਅੰਦਰ ਵਾਲਾ ਬੂਹਾ ਖੋਲ੍ਹ ਕੇ ਉਸ ਨੂੰ ਅੰਦਰ ਲੰਘਾਉਂਦਾ ਹਾਂ। ਉਸ ਮੂੰਹ 'ਤੇ ਮਾਸਕ ਪਾਇਆ ਹੈ। ਹੱਥਾਂ 'ਤੇ ਅਰਕ ਤੱਕ ਲੰਮੇ ਦਸਤਾਨੇ ਪਾਏ ਹਨ। ਅੰਦਰ ਵੜਦਾ ਕਹਿੰਦਾ ਯਾਰ ਕਿਹੋ ਜਿਹੇ ਦਿਨ ਆ ਗਏ। ਇਕ-ਦੂਜੇ ਨੂੰ ਮੂੰਹ ਵਿਖਾਉਣ ਜੋਗੇ ਵੀ ਨਹੀਂ ਰਹੇ', ਦੋਵੇਂ ਝੂਠਾ ਜਿਹਾ ਹੱਸਦੇ ਹਨ।
ਬਖਤੌਰੇ ਨੂੰ ਕਮਰੇ 'ਚ ਬਿਠਾ ਮੈਂ ਰਸੋਈ ਵਿਚ ਗਲਾਸ ਲੈਣ ਜਾਂਦਾ ਹਾਂ। ਪਤਨੀ ਡਰੀ ਸਹਿਮੀ ਖੜ੍ਹੀ ਹੈ ਜਿਵੇਂ ਘਰ ਕੋਰੋਨਾ ਆ ਵੜਿਆ ਹੋਵੇ। ਉਸ ਨੂੰ ਸਮਝਾਉਣ ਲਈ ਮੇਰੇ ਕੋਲ ਕੋਈ ਦਲੀਲ ਨਹੀਂ। ਚਾਹੁੰਦਾ ਤਾਂ ਮੈਂ ਵੀ ਨਹੀਂ ਸਾਂ ਕਿ ਉਹ ਆਵੇ। ਪਰ ਦੋਸਤੀ ਦਾ ਨਿੱਘ ਅੰਦਰੋਂ ਅਜੇ ਪੂਰੀ ਤਰ੍ਹਾਂ ਠਰਿਆ ਨਹੀਂ ਸੀ। ਗਲਾਸ,ਪਾਣੀ ਤੇ ਇਕ ਪਲੇਟ ਵਿਚ ਭੁਜੀਆ ਪਾ ਕੇ ਲੈ ਜਾਂਦਾ ਹਾਂ। ਬੋਤਲ ਮੇਜ 'ਤੇ ਰੱਖਦਾ ਹਾਂ ਤਾਂ ਬਖਤੌਰਾ ਪਹਿਲਾਂ ਸ਼ਰਾਬ ਨਾਲ ਗਲਾਸ ਸੈਨੇਟਾਈਜ਼ ਕਰਦਾ ਹੈ। ਫਿਰ ਉਂਗਲ ਡਬੋ ਕੇ ਫਰਸ਼ 'ਤੇ ਤਰੌਂਕਾ ਮਾਰਦਾ ਹੈ। ਜੇਬ 'ਚੋਂ ਸੈਨੇਟਾਈਜ਼ਰ ਕੱਢ ਦੋਵਾਂ ਹੱਥਾਂ 'ਤੇ ਸਪਰੇਅ ਕਰਦਾ ਹੈ। ਹੱਥਾਂ ਨੂੰ ਰਗੜਦਿਆਂ ਮੇਰੇ ਵੱਲ ਵੇਖਦਾ ਹੈ। ਮੈਂ ਦੋਹਾਂ ਗਲਾਸਾਂ ਵਿਚ ਪੈੱਗ ਪਾ ਦਿੰਦਾ ਹਾਂ। ਉਹ ਦਸਤਾਨੇ ਪਾਏ ਹੱਥ ਨਾਲ ਗਲਾਸ ਚੁੱਕਦਾ ਹੈ। ਮਾਸਕ ਨੂੰ ਥੋੜ੍ਹਾ ਜਿਹਾ ਹੇਠਾਂ ਖਿਸਕਾ ਉਹ ਇਕੋ ਵਾਰੀ ਗਲਾਸ ਖਾਲੀ ਕਰ ਦਿੰਦਾ ਹੈ। ਭੁਜੀਏ ਦੀ ਪਲੇਟ ਵੱਲ ਵੇਖਦਾ ਹੈ ਪਰ ਖਾਂਦਾ ਨਹੀਂ। ਝੁਣਝੁਣੀ ਜਿਹੀ ਲੈ ਕੇ ਸ਼ਾਂਤ ਹੋ ਜਾਂਦਾ ਹੈ। ਕੁਝ ਡਰ ਨਾਲ ਭਰੀਆਂ ਗੱਲਾਂ ਕਰਦੇ ਹਾਂ। ਵਧ ਰਹੇ ਅੰਕੜਿਆਂ ਦੀਆਂ ਤੇ ਸੋਸ਼ਲ ਮੀਡੀਆ 'ਤੇ ਸੁਝਾਏ ਜਾ ਰਹੇ ਨੁਸਖ਼ਿਆਂ ਦੀਆਂ। ਥੋਕ 'ਚ ਲਿਖੀਆਂ ਜਾ ਰਹੀਆਂ ਤੇ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਕਵਿਤਾਵਾਂ ਦੀਆਂ ਗੱਲਾਂ ਵੀ ਕਰਦੇ ਹਾਂ। ਦੂਜਾ ਪੈੱਗ ਪਾਉਂਦਾ ਹਾਂ। ਇਸ ਵਾਰ ਬਖਤੌਰਾ ਕਾਹਲੀ ਨਹੀਂ ਕਰਦਾ। ਮਾਸਕ ਠੋਡੀ ਤੋਂ ਥੱਲੇ ਆ ਜਾਂਦਾ ਹੈ। ਕੁਝ ਘੁੱਟ ਭਰ ਕੇ ਖੱਬੇ ਹੱਥ ਨਾਲ ਭੁਜੀਆ ਵੀ ਮੂੰਹ ਵਿਚ ਪਾਉਂਦਾ ਹੈ। ਗੱਲਾਂ ਦੇ ਵਿਸ਼ੇ ਵੀ ਬਦਲ ਜਾਂਦੇ ਹਨ। ਮਹੌਲ 'ਚ ਤਣਾਅ ਘਟ ਜਾਂਦਾ ਹੈ। ਤੀਜਾ ਪੈੱਗ ਪੀਣ ਤੋਂ ਬਾਅਦ ਬਖਤੌਰਾ ਆਪਣੇ ਦਸਤਾਨੇ ਲਾਹ ਕੇ ਕੁੜਤੇ ਦੀ ਜੇਬ ਵਿਚ ਤੁੰਨ ਲੈਂਦਾ ਹੈ। ਭੁਜੀਏ ਦੇ ਦੋ-ਤਿੰਨ ਫੱਕੇ ਮਾਰਦਾ ਹੈ। ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦਾ ਹੈ। 'ਇਹ ਸਾਰਾ ਸਰਕਾਰਾਂ ਦਾ ਫੈਲਾਇਆ ਡਰ ਆ ਭਾਊ। ਅਵਾਮ ਦਾ ਡਰ ਸੱਤਾ ਦੇ ਹੱਕ 'ਚ ਭੁਗਤਦਾ ਹੁੰਦਾ। ਲਿਆ ਪਾ ਇਕ ਪੈੱਗ ਹੋਰ ਫਿਰ ਚੱਲੀਏ'। ਅਗਲਾ ਪੈੱਗ ਪੀਣ ਤੋਂ ਪਹਿਲਾਂ ਉਹ ਮਾਸਕ ਵੀ ਲਾਹ ਕੇ ਬੋਝੇ ਵਿਚ ਪਾ ਲੈਂਦਾ ਹੈ। ਮੈਨੂੰ ਕੋਰੋਨਾ ਦਾ ਡਰ ਬੀਤ ਗਈ ਕੋਈ ਕਹਾਣੀ ਲੱਗਦੀ ਹੈ। ਕੱਲ੍ਹ ਲਿਖੀ ਕਵਿਤਾ ਮੈਨੂੰ ਬੇਹੀ ਹੋ ਗਈ ਲੱਗਦੀ ਹੈ।
ਵਿਦਾ ਕਰਨ ਵੇਲੇ ਮੈਂ ਬਖਤੌਰੇ ਨਾਲ ਹੱਥ ਵੀ ਮਿਲਾਉਂਦਾ ਹਾਂ ਤੇ ਗਲਵੱਕੜੀ ਵੀ ਪਾਉਂਦਾ ਹਾਂ। ਦੋਵੇਂ ਖੁੱਲ੍ਹ ਕੇ ਹਸਦੇ ਹਾਂ।

-ਮੋਬਾਈਲ : 9779591344.

ਕਾਵਿ-ਵਿਅੰਗ

ਫੌਲਾਦ

* ਨਵਰਾਹੀ ਘੁਗਿਆਣਵੀ *
ਕੀ ਲਾਭ ਹੋਇਆ ਇਨ੍ਹਾਂ ਰੈਲੀਆਂ ਦਾ,
ਐਵੇਂ ਲੋਕਾਂ ਦਾ ਸਮਾਂ ਬਰਬਾਦ ਹੋਇਆ।
ਮਸਲਾ ਕੀ ਤੇ ਕੀ ਪਏ ਸੋਚਦੇ ਨੇ,
ਕੌਣ ਆਖਦਾ ਦੇਸ਼ ਆਜ਼ਾਦ ਹੋਇਆ।
ਆਮ ਆਦਮੀ ਦੁੱਖਾਂ ਵਿਚ ਉਲਝਿਆ ਹੈ,
ਕਿਰਤੀ ਵਰਗ ਮਾਯੂਸ ਨਾਸ਼ਾਦ ਹੋਇਆ।
ਮਿਲਿਆ ਜਦੋਂ ਇਨਸਾਫ਼ ਨਾ ਕਿਸੇ ਤਰਫ਼ੋਂ,
ਦਿਲ ਸ਼ਾਇਰ ਦਾ ਸਖ਼ਤ ਫੌਲਾਦ ਹੋਇਆ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕੋਰੋਨਾ ਖੰਘ

80 ਸਾਲ ਦਾ ਬਾਬਾ ਬਖਤਾਵਰ ਸਿੰਘ ਹੁਣ ਮੰਜੇ ਨਾਲ ਮੰਜਾ ਹੋ ਗਿਆ ਸੀ। ਉਪਰੋਂ ਸਾਹ ਦੀ ਬਿਮਾਰੀ ਤੇ ਹਮੇਸ਼ਾ ਹੀ ਖੰਘ ਲੱਗੀ ਰਹਿੰਦੀ ਸੀ। ਘਰ ਦੇ ਨਿੱਕੇ ਨਿਆਣੇ ਸਭ ਬਾਬੇ ਤੋਂ ਦੂਰ ਰਹਿੰਦੇ ਸਨ। ਹੁਣ ਉਹ ਉਸ ਦੀ ਜੂਠ ਖਾਣ ਤੋਂ ਪ੍ਰਹੇਜ਼ ਕਰਦੇ। ਬਾਹਰਲੇ ਵਰਾਂਡੇ ਵਿਚ ਬਾਬੇ ਨੂੰ ਖੰਘਦਾ ਦੇਖ ਉਸਦੇ ਕੋਲ ਕੋਈ ਨਾ ਖੜ੍ਹਦਾ। ਪਰ ਬਾਬਾ ਬਖਤੌਰਾ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਆਪਣਾ ਕੱਬਾ ਸੁਭਾਅ ਚੱਕੀ ਫਿਰਦਾ ਸੀ। ਘਰ ਦੀ ਜ਼ਮੀਨ ਜਾਇਦਾਦ ਵੀ ਬਾਬੇ ਬਖਤੌਰੇ ਦੇ ਨਾਂਅ ਹੀ ਸੀ। ਬੈਂਕ ਦੀ ਲਿਮਟ ਵਧਾਉਣ ਲਈ ਉਸ ਦਾ ਬੇਅੰਤ ਪੁੱਤਰ ਬੈਂਕ ਵਿਚ ਭੀੜ-ਭੜੱਕਾ ਦੇਖ ਮੁੜ ਆਉਂਦਾ। ਅੰਤ ਹੱਥੋਂ ਨਾਲ ਦੇ ਖੇਤ ਦੀ ਜ਼ਮੀਨ ਖੁਸਦੀ ਵੇਖ... ਬਾਬੇ ਬਖਤੌਰੇ ਦੇ ਪੁੱਤਰ ਨੇ ਇਕ ਦਿਨ ਫੈਸਲਾ ਕਰ ਲਿਆ। ਅੱਜ ਉਹ ਬਾਪੂ ਨੂੰ ਬੈਂਕ ਲੈ ਕੇ ਹੀ ਜਾਵੇਗਾ, ਕਾਰ ਵਿਚ ਬੈਠੇ ਬਾਪੂ ਬਖਤੌਰੇ ਨੂੰ ਸ਼ਹਿਰ ਵਾਲੀ ਬੈਂਕ ਦੇ ਗੇਟ ਅੱਗੇ ਲਿਜਾ ਕੇ ਖੜ੍ਹਾ ਦਿੱਤਾ। ਬੈਂਕ ਅੱਗੇ ਭੀੜ ਦੇਖ ਪ੍ਰੇਸ਼ਾਨ ਹੋ ਗਿਆ। ਬਾਪੂ ਦੀ ਕਿਸੇ ਨੇ ਇਕ ਨਾ ਸੁਣੀ ਤੇ ਲਿਜਾ ਕੇ ਬੈਂਕ ਅੱਗੇ ਬਾਪੂ ਬਖਤੌਰੇ ਦਾ ਪੁੱਤਰ ਬੈਂਕ ਦੇ ਅੰਦਰ ਪਹਿਲਾਂ ਜਾਣ ਲਈ ਲੋਕਾਂ ਦੀਆਂ ਮਿੰਨਤਾਂ ਤਰਲੇ ਕਰਨ ਲੱਗਾ। ਪਰ ਕਿਸੇ ਨੇ ਨਾ ਸੁਣੀ... ਐਨੇ ਵਿਚ ਬਾਪੂ ਨੂੰ ਖੰਘ ਛਿੜ ਪਈ ਤੇ ਬਾਬੇ ਨੂੰ ਲਗਾਤਾਰ ਖੰਘਦਾ ਵੇਖ ਲਾਈਨਾਂ ਦੇ ਵਿਚੋਂ ਜਿੰਨੇ ਲੋਕ ਸੀ, ਇਧਰ-ਉਧਰ ਕੰਧਾਂ ਨਾਲ ਜਾ ਖੜੋ ਗਏ। ਬੈਂਕ ਵਿਚ ਵੜਦਾ ਦੇਖ ਬਾਬੇ ਨੂੰ ਬੈਂਕ ਮੈਨੇਜਰ ਦੇ ਹੱਥਾਂ-ਪੈਰਾਂ ਦੀ ਬਣ ਗਈ?.... ਬੈਂਕ ਮੈਨੇਜਰ ਨੇ ਬਾਬੇ ਦੇ ਪੁੱਤਰ ਨੂੰ ਘਰ ਲੈ ਕੇ ਜਾਣ ਲਈ ਕਿਹਾ ਤੇ ਨਾਲ ਕਿਹਾ ਮੈਂ ਆਪਣਾ ਮੁਲਾਜ਼ਮ ਹੀ ਤੁਹਾਡੇ ਘਰ ਭੇਜ ਦੇਵਾਂਗਾ, ਲਿਮਟ ਵਧਾਉਣ ਲਈ, ਤੁਸੀਂ ਬੈਂਕ ਵਿਚ ਦੁਬਾਰਾ ਬਾਬੇ ਨੂੰ ਨਾ ਹੀ ਲੈ ਕੇ ਆਇਓ ਤਾਂ ਠੀਕ ਹੈ।

-ਮੋਬਾਈਲ : 95927-78809.

ਭੂਆ

ਸਾਡੇ ਸਮਾਜ ਵਿਚ ਅੱਜ ਵੀ ਭੂਆ ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਭੂਆ ਆਪਣੇ ਪੇਕੇ ਘਰ ਵਿਚ ਰੋਹਬ ਰੱਖਦੀ ਹੈ ਤੇ ਪੇਕੇ ਘਰ ਵਿਚ ਦਖਲਅੰਦਾਜ਼ੀ ਕਰਦੀ ਹੈ ਪਰ ਕੋਈ ਇਹ ਨਹੀਂ ਸੋਚਦਾ ਕਿ ਕਦੇ ਘਰ ਭੂਆ ਦਾ ਹੀ ਸੀ, ਜਿਥੇ ਭੂਆ ਨੇ ਜਨਮ ਲਿਆ ਸੀ। ਜਿਸ ਘਰ ਵਿਚ ਸਭ ਦਾ ਧਿਆਨ ਰੱਖਦੀ ਸੀ, ਉਸ ਨੂੰ ਆਪਣੇ ਹੱਥਾਂ ਨਾਲ ਸਜਾਉਂਦੀ ਸੀ।
ਭੂਆ ਉਸ ਵੀਰ ਦੀ ਭੈਣ ਹੈ ਜਿਸ ਵੀਰ ਨੂੰ ਜਦੋਂ ਕੋਈ ਕੁਝ ਬੋਲਦਾ ਜਾਂ ਬਾਪੂ ਦੀਆਂ ਗਾਲ੍ਹਾਂ ਤੋਂ ਬਚਾਉਂਦੀ ਤੇ ਸਭ ਦੇ ਮੂਹਰੇ ਢਾਲ ਬਣ ਕੇ ਖੜ੍ਹ ਜਾਂਦੀ। ਵਿਆਹ ਤੋਂ ਬਾਅਦ ਉਹ ਹੀ ਭੂਆ ਕੌਣ ਹੋ ਜਾਂਦੀ ਹੈ। ਭੂਆ ਦਾ ਸਲਾਹ ਦੇਣਾ ਦਖਲਅੰਦਾਜ਼ੀ ਲੱਗਣ ਲੱਗ ਜਾਂਦਾ ਹੈ। ਭਰਜਾਈ ਨੂੰ ਵੀ ਨਣਾਨ ਅੱਖਾਂ ਵਿਚ ਸੂਹੇ ਰੰਗ ਵਾਂਗ ਚੁੱਭਣ ਲੱਗ ਜਾਂਦੀ ਹੈ, ਜਦ ਉਹ ਆਪਣੇ ਬੱਚੇ ਲੈ ਕੇ ਘਰ ਆਉਂਦੀ ਹੈ।
ਇਹ ਭੂਆ ਉਹ ਹੀ ਹੈ ਜੋ ਭਤੀਜਾ ਜਾਂ ਭਤੀਜੀ ਹੋਣ 'ਤੇ ਸਭ ਨੂੰ ਗਲੀ ਵਿਚ ਥਾਲੀ ਵਜਾ-ਵਜਾ ਕੇ ਦੱਸਦੀ ਹੈ ਤੇ ਉਨ੍ਹਾਂ ਨੂੰ ਦਿਨ ਰਾਤ ਮੋਢੇ 'ਤੇ ਲਟਾ ਕੇ ਘੁੰਮਦੀ ਰਹਿੰਦੀ ਹੈ। ਪਰ ਜਦ ਉਹ ਹੀ ਭੂਆ ਭਤੀਜੇ ਜਾਂ ਭਤੀਜੀ ਨੂੰ ਗ਼ਲਤ ਕੰਮ ਕਰਨ ਤੋਂ ਝਿੜਕਦੀ ਹੈ ਤਾਂ ਗ਼ਲਤ ਤੇ ਲੜਾਕੀ ਹੋ ਜਾਂਦੀ ਹੈ।
ਪਰ ਕੋਈ ਇਹ ਨਹੀਂ ਜਾਣਦਾ ਭੂਆ ਤਾਂ ਉਹ ਹੈ ਜੋ ਦੂਜੇ ਘਰ ਜਾ ਕੇ ਵੀ ਆਪਣੇ ਘਰ ਦੀ ਖ਼ੈਰ ਮੰਗਣ ਤੋਂ ਨਹੀਂ ਹਟਦੀ। ਭੂਆ ਆਪਣੇ ਘਰ ਵਿਚ ਸੁਖੀ ਹੋਵੇਗੀ ਪਰ ਵੀਰਾ ਦੁਖੀ ਹੋਵੇ ਤਾਂ ਉਸ ਦੇ ਸੰਘ ਵਿਚੋਂ ਰੋਟੀ ਸੌਖੀ ਨਹੀਂ ਲੰਘਦੀ। ਭੂਆ ਦੇ ਪੇਕੇ ਮੁਸੀਬਤ ਪਈ ਹੋਵੇ ਤਾਂ ਭੂਆ ਨੂੰ ਸੌਖੀ ਨੀਂਦ ਨਹੀਂ ਆਉਂਦੀ।
ਭੂਆ ਕਦੇ ਜ਼ਮੀਨ ਦਾ ਹਿੱਸਾ ਨਾ ਮੰਗਦੀ, ਜੇ ਉਸ ਨੂੰ ਘਰ ਦਾ ਹਿੱਸਾ ਸਮਝਿਆ ਜਾਂਦਾ ਜਾਂ ਭੁਲਾਇਆ ਨਾ ਜਾਂਦਾ। ਉਹ ਤਾਂ ਆਪਣੇ ਘਰ ਵਿਚ ਆਉਣ ਲਈ ਰਸਤਾ ਲੱਭਦੀ ਹੈ। ਉਹ ਕਦੇ ਬਾਬਲ ਘਰ ਨੂੰ ਨਹੀਂ ਵੰਡ ਸਕਦੀ ਜਿਸ ਘਰ ਵਿਚ ਉਹ ਗੁੱਡੀਆਂ ਨਾਲ ਘਰ-ਘਰ ਖੇਡਦੀ ਰਹੀ ਹੋਵੇ।

ਮੋਬਾਈਲ : 94642-39026, 62804-89829.

ਕਰੂੰਬਲਾਂ ਦੀ ਛਾਂ

ਅੱਜ ਬਾਪੂ ਦੇ ਚਿਹਰੇ 'ਤੇ ਸਾਫ਼ ਚਿੰਤਾ ਝਲਕ ਰਹੀ ਸੀ। ਵਿਆਹ ਦੇ ਦੋ ਸਾਲ ਬਾਅਦ ਮੈਂ ਪੈਦਾ ਹੋਈ ਤੇ ਫਿਰ ਨਿੱਕੀ। ਸ਼ਾਇਦ ਦੋ ਧੀਆਂ ਦੇ ਜੰਮਣ 'ਤੇ ਬਾਪੂ ਨੂੰ ਫਿਕਰ ਜਿਹਾ ਪੈ ਗਿਆ। ਪਤਾ ਨਹੀਂ ਕਿਉਂ ਬਾਪੂ ਦੇ ਮਨ ਵਿਚ ਪੁੱਤ ਦੀ ਲਾਲਸਾ ਜ਼ਿਆਦਾ ਸੀ। ਜਦ ਮੈਂ ਪੈਦਾ ਹੋਈ ਤਾਂ ਬਾਪੂ ਨੇ ਚਾਵਾਂ ਨਾਲ ਵਿਹੜੇ ਵਿਚ ਨਿੰਮ ਲਗਾ ਦਿੱਤੀ ਤੇ ਅੱਜ ਬਾਪੂ ਉਸੇ ਨਿੰਮ ਦੀ ਛਾਵੇਂ ਉਦਾਸ ਬੈਠਾ ਸੀ।
ਮਾਂ ਆਪਣੇ ਪੇਕੇ ਪਿੰਡ ਸੀ। ਸਾਨੂੰ ਵੀ ਇਸ ਵਾਰ ਆਸ ਸੀ ਕਿ ਮਾਂ ਜ਼ਰੂਰ ਵੀਰਾ ਹੀ ਲੈ ਕੇ ਆਵੇਗੀ ਤੇ ਫਿਰ ਸੁਨੇਹਾ ਆਇਆ ਕਿ ਧੀ ਪੈਦਾ ਹੋਈ ਏ। ਬਾਪੂ ਤਾਂ ਥਾਏਂ ਹੀ ਸੁੰਨ ਜਿਹਾ ਹੋ ਗਿਆ। ਅੱਖਾਂ ਭਰ ਰੱਬ ਨੂੰ ਤਾਅਨਾ ਮਾਰਿਆ 'ਰੱਬਾ ਤੇਰਾ ਮੈਂ ਕੀ ਵਿਗਾੜਿਆ, ਇਕ ਪੁੱਤ ਹੀ ਮੰਗਿਆ, ਜੋ ਬੁੱਢੇ ਵੇਲੇ ਸਾਡਾ ਸਹਾਰਾ ਬਣੇ।' ਉਸ ਦਿਨ ਬਾਪੂ ਬਹੁਤ ਰੋਇਆ। ਨਿੱਕੀ ਤਾਂ ਸੌਂ ਗਈ ਪਰ ਮੈਨੂੰ ਨੀਂਦ ਨਾ ਆਈ। ਗੁੱਸਾ ਸੀ ਸਮਾਜ ਦੇ ਇਸ ਚਿਹਰੇ 'ਤੇ ਜਿਥੇ ਧੀਆਂ ਨੂੰ ਪੁੱਤਰਾਂ ਬਰਾਬਰ ਸਮਝਿਆ ਹੀ ਨਹੀਂ ਜਾਂਦਾ।
ਅਚਾਨਕ ਬਾਹਰ ਵਿਹੜੇ ਵਿਚ ਖੜਕਾ ਹੋਇਆ। ਮੈਂ ਦੌੜ ਕੇ ਗਈ ਤਾਂ ਨਿੰਮ ਦਾ ਟਾਹਣਾ ਟੁੱਟ ਬਾਪੂ 'ਤੇ ਡਿਗ ਗਿਆ। ਜਦ ਮੈਂ ਥੋੜ੍ਹਾ ਹੋਰ ਕੋਲ ਗਈ ਤਾਂ ਮੇਰੀ ਧਾਹ ਨਿਕਲ ਗਈ। ਬਾਪੂ ਨੇ ਸਾਡੇ ਪੀਂਘ ਵਾਲੇ ਰੱਸੇ ਨੂੰ ਗਲੇ ਦਾ ਫੰਦਾ ਬਣਾ ਲਿਆ ਸੀ। ਪਰ ਉਸ ਨਿੰਮ ਦਾ ਟਾਹਣਾ ਟੁੱਟ ਗਿਆ। ਅੱਜ ਸਮਾਜ ਦੀ ਇਸ ਭੈੜੀ ਰੀਤ ਦਾ ਸਤਾਇਆ ਕਮਜ਼ੋਰ ਇਨਸਾਨ ਮੇਰੇ ਸਾਹਮਣੇ ਬਾਪ ਦੇ ਰੂਪ ਵਿਚ ਬੈਠਾ ਸੀ। ਇਕ ਜਵਾਨ ਧੀ ਲਈ ਉਸ ਦੇ ਬਾਪ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ। ਮੈਂ ਤੇ ਬਾਪੂ ਕਿੰਨਾ ਚਿਰ ਇਕ-ਦੂਜੇ ਨੂੰ ਗਲਵਕੜੀ ਪਾਈ ਰੋਈ ਗਏ। ਥੋੜ੍ਹੀ ਸੁਰਤ ਜਿਹੀ ਸੰਭਲੀ ਤਾਂ ਮੈਂ ਬਾਪੂ ਦਾ ਗਲ ਵਿਚ ਪਿਆ ਪਰਨਾ ਫਿਰ ਬਾਪੂ ਦੇ ਸਿਰ ਬੰਨ੍ਹ ਦਿੱਤਾ ਤੇ ਕਿਹਾ ਬਾਪੂ ਤੂੰ ਕਿਉਂ ਦੁਖੀ ਹੁੰਦਾ ਏਂ, ਤੂੰ ਸਾਨੂੰ ਧੀਆਂ ਨਾ ਸਮਝ, ਸਗੋਂ ਪੁੱਤ ਹੀ ਸਮਝ। ਅਸੀਂ ਕਿਹੜਾ ਤੇਰਾ ਕੁਝ ਵੰਡਾਉਣਾ ਏ। ਮੈਂ ਤੇ ਨਿੱਕੀ ਕਿੰਨਾ ਚਿਰ ਪੀਂਘ ਝੂਟਦੀਆਂ ਹਾਂ, ਪਰ ਕਦੇ ਨਿੰਮ ਦਾ ਟਾਹਣਾ ਨਹੀਂ ਟੁੱਟਿਆ। ਅੱਜ ਬਾਪੂ ਤੂੰ ਝੂਟਿਆ ਤਾਂ ਟਾਹਣਾ ਟੁੱਟ ਗਿਆ। ਅੱਜ ਫਿਰ ਆਪਣੇ ਘਰ ਇਕ ਕਰੂੰਬਲ ਫੁੱਟੀ ਏ ਤੇ ਉਹ ਕਰੂੰਬਲ ਵੱਡੀ ਹੋ ਤੈਨੂੰ ਛਾਂ ਹੀ ਦੇਵੇਗੀ। ਤੇਰੇ ਗਲ ਦਾ ਫੰਦਾ ਨਹੀਂ ਬਣਦੀ ਬਾਪੂ। ਇਨ੍ਹਾਂ ਕਰੂੰਬਲਾਂ ਨੂੰ ਸਮਾਜ ਦੀ ਭੈੜੀ ਰੀਤ ਪਿਛੇ ਨਾ ਪੁੱਟ, ਸਗੋਂ ਛਾਵਾਂ ਕਰਨ ਦਾ ਮੌਕਾ ਤਾਂ ਦੇ।
ਬਾਪੂ ਨੇ ਘੁੱਟ ਮੈਨੂੰ ਸੀਨੇ ਨਾਲ ਲਾ ਲਿਆ। ਸਵੇਰ ਹੋਈ ਤਾਂ ਬਾਪੂ ਘਰ ਨਹੀਂ ਸੀ, ਪਰ ਵਿਹੜੇ ਵਿਚ ਇਕ ਨਵਾਂ ਰੁੱਖ ਹੋਰ ਲੱਗ ਗਿਆ ਸੀ।

-ਮੋਬਾਈਲ : 95172-90006.

ਲਘੂ ਵਿਅੰਗ

ਮਾਰ

ਗੇਬਾ ਪੜ੍ਹਾਈ ਤਾਂ ਵਿਚਾਲੇ ਹੀ ਛੱਡ ਗਿਆ ਸੀ ਪਰ ਹੱਡਾਂ-ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਕੰਮ-ਕਾਰ ਨੂੰ ਤਕੜਾ ਸੀ। ਥੋੜ੍ਹਾ ਜਿਹਾ ਸਿੱਧਰਾ ਜ਼ਰੂਰ ਸੀ ਪਰ ਮਿਲਣਸਾਰ ਅਤੇ ਸਾਊ ਸੁਭਾਅ ਦਾ ਮਾਲਕ ਸੀ। ਇਸੇ ਕਰਕੇ ਘਰ ਵਾਲਿਆਂ ਨੇ ਟਾਇਰ ਪੈਂਚਰਾਂ ਵਾਲੀ ਦੁਕਾਨ 'ਤੇ ਕੰਮ ਸਿੱਖਣ ਲਗਾ ਦਿੱਤਾ ਸੀ। ਹੌਲ਼ੀ-ਹੌਲ਼ੀ ਚੰਗਾ ਕੰਮ ਚਲਾ ਲਿਆ ਸੀ। ਇਕ ਦਿਨ ਗੱਡੀ ਦਾ ਟਾਇਰ ਪੈਂਚਰ ਲਗਾਉਣ ਲਈ ਉਸ ਕੋਲ ਜਾਣ ਦਾ ਸਬੱਬ ਬਣਿਆ। ਉਸਨੇ ਬੜੀ ਖ਼ੁਸ਼ੀ ਨਾਲ ਦੱਸਿਆ ਕਿ ਕੰਮ ਸਿੱਖ ਕੇ ਉਸ ਨੇ ਹੁਣ ਆਪਣੀ ਦੁਕਾਨ ਖਰੀਦ ਲਈ ਹੈ। ਉਸ ਦੀ ਗੱਲ ਸੁਣ ਕੇ ਮੇਰੇ ਮੂੰਹੋਂ ਸਹਿਜ ਸੁਭਾਅ ਹੀ ਨਿਕਲਿਆ, 'ਸ਼ਾਬਾਸ਼ ਬਈ! ਤੂੰ ਨੀ ਹੁਣ ਮਾਰ ਖਾਂਦਾ। '
'ਸਰ ਜੀ! ਮਾਰ ਤਾਂ ਮੈਂ ਉਦੋਂ ਵੀ ਨਹੀਂ ਖਾਧੀ ਜਦੋਂ ਮੈਂ ਕੰਮ ਸਿੱਖਦਾ ਹੁੰਦਾ ਸੀ', ਉਸ ਦਾ ਭਾਵ ਕੁੱਟ ਤੋਂ ਸੀ।

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ, ਜਿਲ੍ਹਾ: ਹੁਸ਼ਿਆਰਪੁਰ-144523. ਮੋਬਾ: 94638-51568
amrikdayal@gmail.com

ਫੋਕੀ ਟੌਹਰ

ਮੁੰਡੇ ਵਾਲਿਆਂ ਨੇ ਵਿਚੋਲੇ ਹੱਥ ਸੁਨੇਹਾ ਘੱਲਿਆ ਕਿ ਲਾਕਡਾਉਨ ਵਧ ਰਿਹਾ, ਅਸੀਂ ਪੰਜ ਬੰਦਿਆਂ ਦੀ ਮਨਜ਼ੂਰੀ ਲੈ ਲੈਨੇ ਆ, ਤੁਸੀਂ ਕੁੜੀ ਤੋਰ ਦਿਉ ਲਾਵਾਂ ਕਰਵਾ ਕੇ। ਸਾਨੂੰ ਕੁਝ ਨੀ ਚਾਹੀਦਾ।
ਵਿਚੋਲੇ ਨੇ ਆ ਕੇ ਕੁੜੀ ਵਾਲਿਆਂ ਦੇ ਘਰ ਗੱਲ ਕੀਤੀ ਕਿ ਮੁੰਡੇ ਵਾਲੇ ਵਿਆਹ ਨੂੰ ਕਹਿ ਰਹੇ ਹਨ। ਇਹ ਸੁਣ ਕੇ ਕੁੜੀ ਦਾ ਪਿਓ ਆਖਣ ਲੱਗਾ ਇਕ ਕੁੜੀ ਆ ਮੇਰੀ ,ਪੂਰੀ ਟੌਹਰ ਨਾਲ ਵਿਆਹ ਕਰਾਂਗਾ, ਉਨ੍ਹਾਂ ਨੂੰ ਕਹਿ ਦੇ ਰੁਕ ਲੈਣ ਜਿੰਨਾ ਚਿਰ ਕਰੋਨਾ ਏ,।
ਚਾਹ ਪੀ ਕੇ ਗਿਲਾਸ ਮੇਜ਼ 'ਤੇ ਧਰਦਿਆਂ ਵਿਚੋਲਾ ਸੋਚ ਰਿਹਾ ਸੀ ਕਰੋਨਾ ਤਾਂ ਸੁਧਾਰ ਦਾ ਮੌਕਾ ਦੇ ਰਿਹਾ ਹੈ ਪਰ ਲੋਕ ਖੁਦ ਹੀ ਨਹੀਂ ਸੁਧਰਨਾ ਚਾਹੁੰਦੇ।

-ਸੰਪਰਕ : 94634-52261

ਬਾਪੂ ਖ਼ੁਸ਼ ਤਾਂ ਸਰਕਾਰ ਖ਼ੁਸ਼

* 'ਬਾਪੂ! ਮੈਂ ਲੇਅਜ਼ ਖਾਣੇ ਆ।' ਬਾਪੂ ਨੇ ਝੱਟ ਹੀ ਪੁੱਤ ਨੂੰ ਲੇਅਜ਼ ਦਾ ਪੈਕਟ ਲੈ ਦਿੱਤਾ। ਦੋ-ਤਿੰਨ ਘਰ ਵਾਲਿਆਂ ਲਈ ਵੀ ਲੈ ਲਏ। ਪੁੱਤ ਖੁਸ਼, ਬਾਪੂ ਖੁਸ਼, ਘਰ ਦੇ ਖੁਸ਼ ਤੇ ਲੇਅਜ਼ ਕੰਪਨੀ ਵੀ ਖੁਸ਼। ਬਾਪੂ ਦੇ ਆਲੂ, ਬਾਪੂ ਤੋਂ 5 ਰੁਪਏ ਕਿਲੋ ਖਰੀਦ ਕੇ ਉਸ ਨੂੰ 500 ਰੁਪਏ ਕਿਲੋ ਨੂੰ ਖੁਆ ਦਿੱਤੇ। ਸਾਰੇ ਖ਼ੁਸ਼, ਇਸ ਲਈ ਸਰਕਾਰ ਚੁੱਪ।
* 'ਬਾਪੂ! ਉਹ ਤੇਲ ਲੈਣਾ ਜਿਹੜਾ ਅਮਿਤਾਬ ਵੀ ਲਾਉਂਦੈ।' ਬਾਪੂ ਨੇ ਲੈ ਲਿਆ ਤੇਲ। ਹੁਣ ਸਿਰ ਵੀ ਠੰਢਾ ਰਹੂ। ਅਮਿਤਾਬ ਨੇ ਤਾਂ ਇਕ ਮਿੰਟ ਟੀ.ਵੀ. 'ਤੇ ਆਪਣੇ ਸਿਰ ਨੂੰ ਤੇਲ ਲੁਆਇਆ ਅਤੇ ਕਰੋੜਾਂ ਰੁਪਏ ਲੈ ਲਏ ਕੰਪਨੀ ਤੋਂ। ਹੁਣ ਕੰਪਨੀ ਨੂੰ ਤਾਂ ਆਪਾਂ ਈ ਦੇਣੇ ਆ ਇਕੱਠੇ ਕਰਕੇ। ਬਾਪੂ ਫੇਰ ਵੀ ਖੁਸ਼, ਤਾਂ ਹੀ ਤਾਂ ਸਰਕਾਰ ਚੁੱਪ।
* 'ਬਾਪੂ ਰੋਪੜ 'ਚ ਵੀ ਕੋਈ ਕੱਪੜੇ ਮਿਲਦੇ ਆ? ਐਤਕੀਂ ਚੰਡੀਗੜ੍ਹੋਂ ਲੈਣੇ ਕੱਪੜੇ', ਤੇ ਜਦੋਂ ਧੀ ਤੇ ਪੁੱਤ ਬਰੈਂਡਿਡ ਜੀਨਜ ਅਤੇ ਬੂਟ ਪਾ ਕੇ ਮਾਣ ਨਾਲ ਘਰੋਂ ਬਾਹਰ ਨਿਕਲੇ ਤਾਂ ਬਾਪੂ ਦੀ ਛਾਤੀ ਵੀ ਗਿੱਠ ਚੌੜੀ ਹੋ ਗਈ। ਨਾਲ ਹੀ ਦਿਲ ਦੀ ਉਹ ਚੀਸ ਉਮੰਗ ਵਿਚ ਬਦਲ ਗਈ, ਜਿਹੜੀ ਦੁਕਾਨਦਾਰਾਂ ਦੇ ਭਾਰੀ ਬਿੱਲਾਂ ਨੂੰ ਦੇਣ ਵੇਲੇ ਉਠੀ ਸੀ। ਬਾਪੂ ਖ਼ੁਸ਼, ਸਰਕਾਰ ਚੁੱਪ।
* 'ਬਾਪੂ ਅੱਜ ਰਾਤ ਦਾ ਖਾਣਾ ਬਾਹਰ ਖਾਣਾ ਐ। ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਬੋਰ ਹੋਏ ਪਏ ਆਂ', ਬਾਪੂ ਨੇ ਬੱਚਿਆਂ ਦੀ ਖ਼ੁਸ਼ੀ ਲਈ ਕਈ ਹਜ਼ਾਰ ਵਾਰਨ ਨੂੰ ਦੇਰ ਨਾ ਲਾਈ। ਫੇਰ ਬਹਿਰੇ ਨੂੰ ਵੀ ਖੁਸ਼ ਕਰ ਦਿੱਤਾ। ਅੱਜ ਤਾਂ ਹਰ ਕੋਈ ਖੁਸ਼, ਸਰਕਾਰ ਮਸਤ ਚੁੱਪ।
* 'ਬਾਪੂ ਮੈਂ ਕੋਚਿੰਗ ਲੈਣੀ ਆ ਚੰਡੀਗੜ੍ਹ ਜਾ ਕੇ। ਸਕੂਲ 'ਚ ਐਵੇਂ ਈ 15 ਸਾਲ ਗਾਲ 'ਤੇ', ਬਾਪੂ ਨੇ ਖ਼ੁਸ਼ੀ-ਖ਼ੁਸ਼ੀ ਪੰਜਾਹ ਹਜ਼ਾਰ ਭਰ ਦਿੱਤੇ ਮਹੀਨੇ ਦੀ ਕੋਚਿੰਗ ਲਈ। ਡਾਕਟਰ ਜੁ ਬਣ ਜਾਣੈ ਮਹੀਨੇ 'ਚ ਪੁੱਤ ਨੇ। ਬਾਪੂ ਬਹੁਤ ਖੁਸ਼, ਸਰਕਾਰ ਬਿਲਕੁਲ ਚੁੱਪ।
ਪਰ ਹੁਣ ਬਾਪੂ ਖੁਸ਼ ਨਹੀਂ। ਇਸ ਲਈ ਸਰਕਾਰ ਵੀ ਚੁੱਪ ਨਹੀਂ। ਸਕੂਲਾਂ ਵਾਲਿਆਂ ਨੇ ਸੁਨੇਹਾ ਭੇਜ ਦਿੱਤਾ। ਫੀਸਾਂ ਜਮ੍ਹਾਂ ਕਰਾਓ। ਕਾਹਦੀਆਂ ਫੀਸਾਂ? ਬੱਚੇ ਘਰ, ਸਕੂਲ ਬੰਦ। ਹਨੇਰ ਸਾਈਂ ਦਾ। ਵਿਹਲਿਆਂ ਨੂੰ ਹੀ ਫੀਸ ਦੇ ਦੇਈਏ। ਮੁਲਾਜ਼ਮਾਂ ਨੂੰ ਤਨਖਾਹਾਂ ਆਪਣੇ ਕੋਲੋਂ ਦਈ ਜਾਣ। ਬਥੇਰੇ ਕਮਾਏ ਨੇ ਹੁਣ ਤੱਕ। ਬਾਪੂ ਸੋਚ ਰਿਹੈ ਕਿ ਕਾਸ਼! ਇਕ ਸਕੂਲ ਈ ਖੋਲ੍ਹ ਲੈਂਦੇ। ਇਹੀ ਇਕ ਧੰਦਾ ਹੈ ਜੀਹਦੇ 'ਚ 5-4 ਸਾਲਾਂ 'ਚ ਈ ਕਰੋੜਾਂ ਬਣ ਜਾਂਦੇ ਆ। ਬਾਕੀ ਦੁਨੀਆ ਤਾਂ ਐਵੇਂ ਈ ਧੰਦ ਪਿੱਟਦੀ ਐ। ਅਸੀਂ ਜਿੰਨਾ ਮਰਜ਼ੀ ਕਮਾ ਲਈਏ ਇਕ ਪੈਸਾ ਨਹੀਂ ਜੁੜਦਾ। ਇਹ ਮਹਿੰਗਾਈ ਵੀ ਸਿਰਫ਼ ਸਾਡੇ ਲੋਕਾਂ ਨੂੰ ਹੀ ਮਾਰਦੀ ਹੈ, ਸਕੂਲਾਂ 'ਤੇ ਕੋਈ ਅਸਰ ਈ ਨੀ ਇਹਦਾ।
ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਅੱਜ ਉਸ ਦਾ ਬਾਪੂ, ਉਸਦਾ ਵੋਟਰ, ਖੁਸ਼ ਨਹੀਂ ਹੈ।
ਓਧਰ ਸਕੂਲਾਂ ਵਾਲੇ ਵੀ ਦੁਖੀ ਹਨ। ਕਿਉਂਕਿ ਬਾਪੂ ਨਾਖੁਸ਼ ਹੈ ਤੇ ਸਰਕਾਰ ਚਿੰਤਤ। ਪਰ ਉਹ ਚੁੱਪ ਹਨ। ਚੁੱਪ-ਚਾਪ ਸੋਚ ਰਹੇ ਹਨ। ਹੋਰ ਕਰ ਵੀ ਕੀ ਸਕਦੇ ਹਨ। ਆਪਣੀਆਂ ਕੀਤੀਆਂ ਗ਼ਲਤੀਆਂ 'ਤੇ ਭਲਾ ਕੌਣ ਖੁਸ਼ ਹੁੰਦਾ ਹੈ? ਕੌਣ ਰੌਲਾ ਪਾਉਂਦਾ ਹੈ? ਕੋਈ ਸੋਚ ਰਿਹਾ ਹੈ ਕਿ ਵੱਡੀ ਗ਼ਲਤੀ ਹੋ ਗਈ ਸਕੂਲ ਖੋਲ੍ਹ ਕੇ, ਬਰੈਂਡਿਡ ਕੱਪੜਿਆਂ ਦਾ ਸ਼ੋਅ ਰੂਮ ਹੀ ਖੋਲ੍ਹ ਲੈਂਦੇ। ਕਿਸੇ ਨੂੰ ਹੁਣ ਕੋਚਿੰਗ ਸੈਂਟਰ ਯਾਦ ਆ ਰਿਹੈ, ਕਿਸੇ ਨੂੰ ਰੈਸਟੋਰੈਂਟ ਤੇ ਕਿਸੇ ਨੂੰ ਇਸ਼ਤਿਹਾਰ ਕੰਪਨੀ। ਕੋਈ ਸੋਚ ਰਿਹੈ ਕਿ ਚਿਪਸ ਵੀ ਵੇਚ ਲੈਂਦੇ। ਜਿੰਨੇ ਮਰਜ਼ੀ ਪੈਸੇ ਲੁੱਟ ਲੈਂਦੇ। ਨਾਲੇ ਤਾਂ ਬਾਪੂ ਖ਼ੁਸ਼ ਰਹਿੰਦਾ, ਨਾਲੇ ਸਰਕਾਰ ਚੁੱਪ ਰਹਿੰਦੀ। ਪਰ ਹੁਣ ਕੀ ਹੋ ਸਕਦੈ? ਹੁਣ ਤਾਂ ਚਿੜੀਆਂ ਖੇਤ ਚੁਗ ਗਈਆਂ।

-ਮੁਜ਼ਾਫਤ (ਰੋਪੜ)। ਮੋਬਾ : 97791-00316.

ਰਿਸ਼ਤੇ ਜਨਮਾਂ ਦੇ... ਘਟਦਾ ਕ੍ਰਮ

ਉਹ ਹੀ ਚੰਨ, ਉਹੀ ਸੂਰਜ, ਹਵਾ, ਪਾਣੀ ਅਤੇ ਮਨੁੱਖ ਵੀ ਉਹੀ। ਸਭ ਕੁਝ ਚਿਰਾਂ ਤੋਂ ਚੱਲਿਆ ਆ ਰਿਹਾ ਹੈ। ਸੋਚ ਜ਼ਰੂਰ ਬਦਲਦੀ ਗਈ।
ਜੱਗ ਬੀਤੀ ਨਾਲੋਂ ਹੱਡ ਬੀਤੀ ਵੱਧ ਅਸਰਦਾਰ ਲੱਗਦੀ ਹੈ। ਹੱਡ ਬੀਤੀ 'ਚੋਂ ਸੱਚ ਇਸ ਤਰ੍ਹਾਂ ਟਪਕਦਾ ਹੈ ਜਿਵੇਂ ਸਾਵਣ ਦੇ ਮਹੀਨੇ ਗ਼ਰੀਬ ਦਾ ਛੱਪਰ। ਇਹ ਆਪ ਬੀਤੀ ਦਰਸਾਉਂਦੀ ਹੈ ਕਿ ਮੇਰੇ ਪੜਦਾਦਾ-ਪੜਦਾਦੀ ਸਨਮਾਨ ਵਾਲਾ ਰਿਸ਼ਤਾ ਨਿਭਾਉਂਦੇ ਹੋਏ ਮਾਤ ਲੋਕ ਤੋਂ ਵਿਦਾ ਹੋਏ। ਸੁਣਿਆ ਹੈ ਉਹ ਜਾਂਦੇ ਸਮੇਂ ਕਹਿੰਦੇ ਸਨ ਕਿ ਸਾਡਾ ਸੱਤ ਜਨਮਾਂ ਦਾ ਰਿਸ਼ਤਾ ਇੰਜ ਹੀ ਪੱਕਾ ਰਹੇ। ਫਿਰ ਮੇਰੇ ਦਾਦਾ-ਦਾਦੀ ਦੀ ਵਾਰੀ ਆਈ। ਉਹ ਕਹਿ ਗਏ ਕਿ ਸਾਡੇ ਪੰਜ ਜਨਮ ਦੇ ਰਿਸ਼ਤੇ ਹੀ ਬਹੁਤ ਹਨ। ਫਿਰ ਮੇਰੇ ਮਾਤਾ-ਪਿਤਾ ਦੀ ਆਪਸੀ ਜ਼ਿੰਦਗੀ ਦੇਖੀ। ਬਹੁਤ ਚੰਗਾ ਮੇਲ ਨਹੀਂ ਸੀ। ਉਹ ਬਿਨ ਬੋਲੇ ਇੱਛਾ ਕਰ ਗਏ ਕਿ ਤਿੰਨ ਜਨਮ ਹੀ ਇਸ ਰਿਸ਼ਤੇ ਦੇ ਕਾਫ਼ੀ ਹਨ। ਫਿਰ ਮੇਰੀ ਵਾਰੀ ਆਈ। ਮੈਂ ਜਿਊਂਦਾ ਜਾਗਦਾ ਹਾਂ ਪਰ ਸਾਥੀ ਚਲਾ ਗਿਆ। ਉਸ ਦੀ ਮੰਗ ਦੋ ਜਨਮਾਂ ਦੀ ਜ਼ਾਹਿਰ ਹੁੰਦੀ ਸੀ। ਆਖਰ, ਪੁੱਤਰ ਦੀ ਸ਼ਾਦੀ ਕੀਤੀ। ਜੀਵਨ ਸਾਥੀ ਆਇਆ ਪਰ ਵਿਹਾਰ ਤੋਂ ਜ਼ਾਹਿਰ ਹੁੰਦਾ ਹੈ ਕਿ ਦੋਵੇਂ ਹੱਥ ਜੋੜਦੇ ਹਨ, 'ਰੱਬਾ ਕਿਤੇ ਫੇਰ ਨਾ ਮੇਲ ਕਰਾ ਦੇਵੀਂ...।' ਵਾਹ! ਘਟਦਾ ਕ੍ਰਮ...।

ਮੋਬਾਈਲ : 87259-97333

ਤਬਸਰਾ

ਲਾਕਡਾਊੂਨ ਦਾ

* ਹਰਦੀਪ ਢਿੱਲੋਂ *
ਤਬਸਰਾ ਲਾਕਡਾਊਨ ਦਾ ਕਰੇ ਵਰਦੀ,
ਕੁਝ ਕਰਦੇ ਬਦਨਾਮੀ ਨੇ ਕਿਸੇ ਪਾਸੇ।
ਜਿਹੜੇ ਮੇਰੇ ਤੋਂ ਰਹੇ ਸਲਾਮ ਲੈਂਦੇ,
ਮੈਨੂੰ ਦਿੰਦੇ ਸਲਾਮੀ ਨੇ ਕਿਸੇ ਪਾਸੇ।
ਔਖਾ ਟਿਕ ਟਿਕ ਬਹਿਣਾ ਕੁਲੱਛਣਿਆਂ ਨੂੰ,
ਕਰਦੇ ਬਦਕਲਾਮੀ ਨੇ ਕਿਸੇ ਪਾਸੇ।
'ਮੁਰਾਦਵਾਲਿਆ' ਜਿਨ੍ਹਾਂ ਨੂੰ ਤੋੜ ਲਗਦੀ,
ਭੱਜ ਨਿਕਲਦੇ ਸ਼ਾਮੀਂ ਨੇ ਕਿਸੇ ਪਾਸੇ।

-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਸੰਪਰਕ : 98764-57242.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX