ਰਾਤ ਦਾ ਦੂਜਾ ਪਹਿਰ ਗੁਜ਼ਰ ਰਿਹਾ ਸੀ | ਅੰਦਰਲੀ ਕੋਠੜੀ ਚੋਂ ਬੱਚੇ ਦੀ ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਆਵਾਜ਼ ਆਉਂਦੀ ਹੈ | ਬਾਬਾ ਰੁਲਦਾ ਜੋ ਆਪਣੇ ਛੋਟੇ ਜਿਹੇ ਵਿਹੜੇ ਵਿਚ ਢਿੱਲੀ ਜਿਹੀ ਮੰਜੀ 'ਤੇ ਪਿਆ ਹੈ, ਉਸ ਦੀ ਜਾਗ ਖੁੱਲ੍ਹ ਜਾਂਦੀ ਹੈ | ਉਹ ਕੁਝ ਸੋਚਦਾ ਹੋਇਆ ਬੈਠ ਜਾਂਦਾ ਹੈ | ਰੋਣ ਦੀ ਆਵਾਜ਼ ਇੰਨੀ ਸਹਿਮੀ ਅਤੇ ਡਰੀ-ਡਰੀ ਹੈ ਕਦੇ ਬੰਦ ਹੁੰਦੀ ਹੈ, ਕਦੇ ਫਿਰ ਆਉਣ ਲੱਗਦੀ ਹੈ | ਬਾਬਾ ਰੁਲਦਾ ਉੱਠਦਾ ਹੈ ਅਤੇ ਹੌਲੀ-ਹੌਲੀ ਉਸ ਕੋਠੜੀ ਵੱਲ ਵਧਦਾ ਹੈ, ਜਿਥੋਂ ਇਹ ਆਵਾਜ਼ ਆ ਰਹੀ ਹੈ | ਇਹ ਕੋਠੜੀ ਉਸ ਦੇ ਟੁੱਟੇ ਕਿਰਦੇ ਘਰ ਦੇ ਇਕ ਪਾਸੇ ਜਿਹੇ ਹੈ ਥੋੜ੍ਹੀ ਹਟਵੀਂ ਹੈ | ਉਸ ਤੋਂ ਪਹਿਲਾਂ ਦੋ ਕਮਰੇ ਹਨ, ਕਮਰਿਆਂ ਤੋਂ ਪਹਿਲਾਂ ਇਕ ਰਸੋਈ ਹੈ ਜਿਨ੍ਹਾਂ ਅੱਗੇ ਛੋਟਾ ਜਿਹਾ ਵਰਾਂਡਾ ਹੈ | ਇਹ ਛੋਟਾ ਕਮਰਾ ਜਿਸ ਨੂੰ ਕੋਠੜੀ ਕਹਿੰਦੇ ਹਨ, ਸਭ ਇਕ ਕਤਾਰ ਵਿਚ ਹਨ | ਇਹ ਕੋਠੜੀ ਜੋ ਸਭ ਦੇ ਪਿਛਲੇ ਪਾਸੇ ਹੈ, ਇਸ ਕੋਠੜੀ ਦੇ ਅੱਗੇ ਵਰਾਂਡਾ ਨਹੀਂ ਹੈ, ਇਸ ਦਾ ਛੋੋਟਾ ਜਿਹਾ ਦਰਵਾਜ਼ਾ ਵਰਾਂਡੇ ਤੋਂ ਪਰੇ ਹੈ | ਇਸ ਕੋਠੜੀ ਵਿਚ ਜਾਣ ਤੋਂ ਪਹਿਲਾਂ ਬਾਬੇ ਰੁਲਦੇ ਨੂੰ ਉਸ ਵਿਚਕਾਰਲੇ ਕਮਰੇ ਅੱਗਿਓਾ ਗੁਜਰਨਾ ਪੈਣਾ ...
ਮੈਂ ਇਕ ਧਾਰਮਿਕ ਥਾਂ 'ਤੇ ਵਚਨ ਸੁਣ ਰਿਹਾ ਸੀ, ਜਿਸ ਵਿਚ ਕਥਾਵਾਚਕ ਦੀ ਕਥਾ ਦਾ ਮੂਲ ਮੁੱਦਾ ਇਹੀ ਸੀ ਕਿ ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰੇ ਜੀਵਾਂ ਨੂੰ ਪਰਮਾਤਮਾ ਹੀ ਬਣਾਉਂਦਾ ਹੈ ਤੇ ਸਾਰੇ ਜਾਨਦਾਰ ਜੀਵ ਉਸੇ ਪਰਮਾਤਮਾ ਦੀ ਔਲਾਦ ਹੁੰਦੇ ਹਨ |
ਕਥਾ ਤੋਂ ਬਾਅਦ ਮੈਂ ਕਥਾਵਾਚਕ ਦੇ ਨਾਲ ਹੀ ਤੁਰ ਪਿਆ | ਜਾਂਦੇ-ਜਾਂਦੇ ਪੱੁਛਿਆ ਕਿ ਤੁਸੀਂ ਕਣਕ ਧੋ ਕੇ ਪਿਸਾਉਂਦੇ ਹੋ ਜਾਂ ਵੈਸੇ ਹੀ? ਤਾਂ ਉਸ ਨੇ ਕਿਹਾ 'ਧੋ ਕੇ, ਕਈ ਦਫਾ ਕਣਕ ਵਿਚ ਸੁਸਰੀ ਹੁੰਦੀ ਹੈ | ਇਸ ਲਈ ਧੋਣੀ ਤਾਂ ਪੈਂਦੀ ਹੀ ਹੈ |' ਮੈਂ ਫਿਰ ਕਿਹਾ ਕਿ 'ਰਾਤ ਨੂੰ ਮੱਛਰਾਂ ਤੋਂ ਬਚਣ ਲਈ ਕੀ ਕਰਦੇ ਹੋ? ਅੱਜਕਲ੍ਹ ਮੱਛਰ ਤਾਂ ਬਹੁਤ ਨੇ |' ਤਾਂ ਉਸ ਨੇ ਕਿਹਾ ਕਿ 'ਮੈਂ ਫਿਲਟ ਸਪਰੇਅ ਕਰ ਕੇ ਸਾਰੇ ਮੱਛਰ ਮਾਰ ਦਿੰਦਾ ਹਾਂ |'
ਮੈਂ ਕਿਹਾ ਕਿ 'ਸੁਸਰੀ ਅਤੇ ਮੱਛਰ ਕੀ ਰੱਬ ਦਾ ਜੀਵ ਨਹੀਂ ਹਨ ਜਾਂ ਰੱਬ ਦੀ ਔਲਾਦ ਨਹੀਂ ਹਨ, ਜੋ ਤੁਸੀਂ ਉਨ੍ਹਾਂ ਨੂੰ ਮਾਰਦੇ ਹੋ? ਮੈਂ ਇਹੀ ਸਵਾਲ ਆਪ ਜੀ ਤੋਂ ਧਰਮ ਸਥਾਨ 'ਤੇ ਪੱੁਛਣਾ ਸੀ...', ਤਾਂ ਕਥਾਵਾਚਕ ਨੇ ਦੋਵੇਂ ਹੱਥ ਜੋੜ ਕੇ ਕਿਹਾ, 'ਆਪ ਕਿਉਂ ਮੇਰੀ ਰੋਜ਼ੀ-ਰੋਟੀ 'ਤੇ ਲੱਤ ਮਾਰਦੇ ਹੋ? ਐਸੀ ਗ਼ਲਤੀ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਦੁਨੀਆ ਵਿਚ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ | ਆਪਣੇ ਘੁਮੰਡ ਵਿਚ ਰਹਿਣਾ ਉਨ੍ਹਾਂ ਦੀ ਸੋਚ ਹੁੰਦੀ ਹੈ ਪਰ ਉਨ੍ਹਾਂ ਦੀ ਬਾਹਰ ਇੱਜ਼ਤ ਘੱਟ ਹੁੰਦੀ ਹੈ |
• ਹੰਕਾਰ ਅਤੇ ਜਵਾਨੀ ਦੇ ਨਸ਼ੇ 'ਚ ਆ ਕੇ ਕਦੀ ਕਿਸੇ ਬੇਦੋਸ਼ੇ ਦਾ ਕਤਲ ਨਹੀਂ ਕਰਨਾ ਚਾਹੀਦਾ ਕਿਉਂਕਿ ਕਤਲ ਦੀ ਕੀਮਤ ਸਿਰਫ ਕਤਲ ਕਰਨ ਵਾਲੇ ਨੂੰ ਹੀ ਨਹੀਂ ਸਗੋਂ ਉਸ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ, ਪਸ਼ੂ ਅਤੇ ਨੇੜਲੇ ਸਮਾਜ ਨੂੰ ਵੀ ਤਾਰਨੀ ਪੈਂਦੀ ਹੈ |
• ਜੇ 'ਮੈਂ' ਕਿਤੇ ਘਰ ਵਿਚ ਆਪਣੀ ਪੁਗਾਉਣ ਲਗ ਪਵੇ ਤਾਂ ਉਥੇ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ ਤੇ ਬਾਹਰ ਦੀ ਦੁਨੀਆ ਵਿਚ ਪੁੱਛੋ ਹੀ ਨਾ ਕਿ ਕਿੰਨੇ ਕੁ ਬਖੇੜੇ ਸਹੇੜਦੀ ਹੈ |
• ਜੀਵਨ ਨੂੰ ਸਿਰਫ਼ ਦੋ ਹੀ ਸ਼ਬਦ ਭਾਵ ਹੰਕਾਰ ਅਤੇ ਵਹਿਮ ਹੀ ਨਸ਼ਟ ਕਰਦੇ ਹਨ |
• ਸੱਚਾ ਕੰਮ ਹੰਕਾਰ ਤੇ ਸਵਾਰਥ ਨੂੰ ਛੱਡੇ ਬਿਨਾਂ ਨਹੀਂ ਹੁੰਦਾ |
• ਇੱਜ਼ਤ ਬਹੁਤ ਜ਼ਿਆਦਾ ਤੇ ਚੰਗੇ ਕੰਮ ਕਰ ਕੇ ਪ੍ਰਾਪਤ ਕੀਤੀ ਜਾਂਦੀ ਹੈ ਪਰੰਤੂ ਨਸ਼ਟ ਇਕ ਬੁਰੇ ਕੰਮ ਨਾਲ ਹੀ ਹੋ ਜਾਂਦੀ ਹੈ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰਿਆਣਾ 'ਚ ਜਦ ਜਾਟ ਅੰਦੋਲਨ ਚਲ ਰਿਹਾ ਸੀ, ਉਸ ਦੌਰਾਨ ਇਕ ਔਰਤ ਨੂੰ ਬੇਪਤ ਕਰਕੇ, ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਗਈ ਸੀ | ਲੱਖ ਨਾਂਹ-ਨੁੱਕਰ ਕਰਨ ਦੇ ਬਾਵਜੂਦ ਇਹ ਸੱਚ ਸਾਹਮਣੇ ਆ ਹੀ ਗਿਆ |
ਕੱਲ੍ਹ ਦੇ ਅਖ਼ਬਾਰ 'ਚ ਫੇਰ ਇਹੋ ਜਿਹੀਆਂ ਕਈ ਹੋਰ ਖਬਰਾਂ ਹੋਣਗੀਆਂ | ਮੁੱਕਦੀ ਗੱਲ... 'ਔਰਤ ਤੇਰੀ ਇਹੋ ਕਹਾਣੀ |'
ਇਕ ਹੋਰ ਖ਼ਬਰ ਸੁਣੋ, ਹਰਿਆਣਾ ਦੀ ਹੈ | ਇਕ ਵਿਆਹੁਤਾ ਔਰਤ, ਆਪਣੇ ਪਿੰਡ ਦੇ ਕਿਸੇ ਹੋਰ ਮਰਦ ਨਾਲ ਭੱਜ ਗਈ ਸੀ | ਦੋਵੇਂ ਫੜੇ ਗਏ | ਮਾਮਲਾ ਪਿੰਡ ਦੀ ਪੰਚਾਇਤ ਕੋਲ ਪਹੁੰਚਿਆ | ਸਰਪੰਚਾਂ-ਪੰਚਾਂ ਨੇ ਜੋ ਫ਼ੈਸਲਾ ਦਿੱਤਾ ਉਹ ਇਹ ਸੀ ਇਸ ਕੁਲਟਾ ਨੂੰ ਦਰੱਖਤ ਨਾਲ ਟੰਗ ਕੇ, ਇਹਦਾ ਪਤੀ ਇਹਨੂੰ (ਪਤਾ ਨਹੀਂ ਕਿੰਨੇ) ਕੋੜੇ ਮਾਰੇ | ਇਹ ਵੀਡੀਓ ਤੁਸਾਂ ਟੀ.ਵੀ. ਚੈਨਲਾਂ 'ਤੇ ਵੇਖਿਆ ਹੋਣਾ ਹੈ | ਕਿੱਦਾਂ ਪਿੰਡ ਅਤੇ ਇਲਾਕੇ ਦੇ ਮਰਦਾਂ ਦੇ ਘੇਰੇ ਵਿਚ ਪਤੀ ਉਸ ਨੂੰ ਦਰੱਖਤ ਨਾਲ ਟੰਗ ਕੇ ਪੈਂਟ ਦੀ ਲੈਦਰ ਬੈਲਟ ਨਾਲ ਜ਼ੋਰ-ਜ਼ੋਰ ਦੀ ਪਿੱਠ 'ਤੇ ਮਾਰ ਰਿਹਾ ਸੀ | ਤਮਾਸ਼ਬੀਨ ਮਰਦ ਮਜ਼ਾ ਲੈ ਰਹੇ ਸਨ | ਮੇਰਾ ਐਨਾ ਹੀ ਸਵਾਲ ਹੈ ਕਿ ਇਸ ਕੁਲਟਾ ਵਾਲੇ ਕੇਸ 'ਚ ਉਹਨੂੰ ...
ਜਨਾਬ ਜ਼ਾਕਿਰ ਸਾਹਬ ਵੱਡੇ ਸਰਕਾਰੀ ਅਫ਼ਸਰ ਸਨ | ਉਨ੍ਹਾਂ ਦੀ ਅਕਸਰ ਬਦਲੀ ਹੁੰਦੀ ਰਹਿੰਦੀ ਸੀ | ਬਦਲੀ ਦੇ ਨਾਲ ਉਨ੍ਹਾਂ ਨੂੰ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਸੀ | ਇਸ ਕਰਕੇ ਉਹ ਕਦੇ ਖ਼ੁਸ਼ ਹੋ ਜਾਂਦੇ ਕਦੇ ਉਦਾਸ ਹੋ ਜਾਂਦੇ ਸਨ |
ਇਕ ਵਾਰੀ ਉਨ੍ਹਾਂ ਦੀ ਬਦਲੀ ਹੋਈ ਤਾਂ ਉਨ੍ਹਾਂ ਨੂੰ ਰਹਿਣ ਲਈ ਜੋ ਬੰਗਲਾ ਮਿਲਿਆ, ਉਸ ਦੇ ਗੁਆਂਢ ਵਾਲੇ ਬੰਗਲੇ ਵਿਚ ਇਕ ਜਵਾਨ ਅਤੇ ਸੋਹਣੀ ਸੁਨੱਖੀ ਔਰਤ, ਜੋ ਅਫ਼ਸਰ ਸੀ, ਰਹਿੰਦੀ ਸੀ | ਉਹ ਜਦੋਂ ਬਾਹਰ ਨਿਕਲਦੀ ਤਾਂ ਜ਼ਾਕਿਰ ਸਾਹਬ ਚਾਹੁੰਦੇ ਕਿ ਉਸ ਨਾਲ ਗੱਲਬਾਤ ਹੋਵੇ ਪਰ ਉਹ ਔਰਤ ਇਨ੍ਹਾਂ ਵੱਲ ਵੇਖਦੀ ਵੀ ਨਹੀਂ ਸੀ |
ਇਕ ਵਾਰੀ ਜ਼ਾਕਿਰ ਸਾਹਬ ਨੇ ਇਕ ਯੋਜਨਾ ਬਣਾਈ ਜਿਸ 'ਤੇ ਅਮਲ ਹੋਣ 'ਤੇ ਉਸ ਔਰਤ ਨਾਲ ਗੱਲਬਾਤ ਹੋ ਸਕਦੀ ਸੀ | ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਉਹ ਉਸ ਔਰਤ ਦੇ ਬੰਗਲੇ ਦੇ ਗੇਟ 'ਤੇ ਪਹੁੰਚ ਗਏ ਅਤੇ ਘੰਟੀ ਵਜਾ ਦਿੱਤੀ | ਘੰਟੀ ਦੀ ਆਵਾਜ਼ ਸੁਣ ਕੇ ਉਹ ਔਰਤ ਬਾਹਰ ਆ ਗਈ ਅਤੇ ਜ਼ਾਕਿਰ ਸਾਹਬ ਨੂੰ ਪੁੱਛਿਆ, 'ਤੁਸੀਂ ਘੰਟੀ ਕਿਉਂ ਵਜਾਈ?'
ਜ਼ਾਕਿਰ ਸਾਹਬ ਨੇ ਕਿਹਾ, 'ਮੈਡਮ ਤੁਹਾਡੀ ਬੱਕਰੀ ਮੇਰੇ ਫੁੱਲ ਖਾ ਜਾਂਦੀ ਏ |'
ਉਸ ਔਰਤ ਨੇ ਜਵਾਬ ਦਿੱਤਾ, 'ਮੈਂ ...
ਬੱਚਿਆਂ ਨੇ ਉਸ ਦਾ ਨਾਂਅ 'ਸ਼ਨੀ ਦੇਵੀ' ਰੱਖਿਆ ਹੋਇਆ ਹੈ |
ਹਰ ਸਨਿੱਚਰਵਾਰ ਸੱਠ ਕੁ ਸਾਲ ਦੀ ਉਹ ਔਰਤ ਬਠਿੰਡੇ ਤੋਂ ਜਨਤਾ 'ਤੇ ਚੜਜ੍ਹ ਕੇ ਸਵੇਰੇ ਅੱਠ ਵਜੇ ਸਾਡੇ ਸ਼ਹਿਰ ਦੇ ਸਟੇਸ਼ਨ 'ਤੇ ਆ ਉੱਤਰਦੀ ਹੈ |
ਸਟੇਸ਼ਨ 'ਤੇ ਉੱਤਰਨ ਸਾਰ ਉਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ |
ਹਰ ਘਰ ਦੇ ਦਰਵਾਜ਼ੇ ਮੂਹਰੇ 'ਜੈ ਸ਼ਨੀਦੇਵ' ਆਖ ਕੇ ਆਪਣੀ ਹਾਜ਼ਰੀ ਲਵਾਉਂਦੀ ਹੈ |
ਮੱਥੇ 'ਤੇ ਕਾਲਾ ਟਿੱਕਾ, ਇਕ ਹੱਥ ਵਿੱਚ ਵੱਡਾ ਸਾਰਾ ਡੋਲੂ ਸਰ੍ਹੋਂ ਦਾ ਤੇਲ ਪਾਉਣ ਲਈ, ਦੂਜੇ ਮੋਢੇ 'ਤੇ ਮੋਟੇ ਖੱਦਰ ਦੀ ਬਣੀ ਬਗਲੀ ਜਿਹੀ ਆਟਾ ਪਾਉਣ ਲਈ | ਸ਼ਨੀ ਦੇਵਤੇ ਦੇ ਪ੍ਰਕੋਪ ਤੋਂ ਸਾਡੇ ਲੋਕ ਬਹੁਤ ਤ੍ਰਹਿੰਦੇ ਹਨ | ਇਸ ਲਈ ਸ਼ਾਇਦ ਹੀ ਕੋਈ ਘਰ ਉਸ ਨੂੰ ਖਾਲੀ ਮੋੜਦਾ ਹੋਵੇ | ਬਹੁਤੇ ਸਰ੍ਹੋਂ ਦਾ ਤੇਲ ਪਾਉਂਦੇ ਹਨ, ਕਈ ਔਰਤਾਂ ਆਟਾ ਪਾ ਦਿੰਦੀਆਂ ਹਨ ਤੇ ਅੱਜਕਲ੍ਹ ਕਈ ਰੁਪਈਆ, ਦੋ ਰੁਪਈਏ (ਜਾਂ ਵੱਧ) ਨਕਦ ਹੀ ਦੇ ਦਿੰਦੇ ਹਨ |
ਸਾਡੇ ਘਰਾਂ ਤੀਕ ਪਹੁੰਚਦਿਆਂ ਉਸ ਨੂੰ ਦੁਪਹਿਰ ਦੇ ਢਾਈ ਤਿੰਨ ਵੱਜ ਜਾਂਦੇ ਹਨ | ਬਹੁਤ ਸਾਲਾਂ ਤੋਂ ਆ ਰਹੀ ਹੈ ਉਹ | ਅੱਗੇ ਉਹ ਸਿਰਫ਼ ਸਨਿੱਚਰਵਾਰ ਨੂੰ ਹੀ ਆਉਂਦੀ ਸੀ ਪਰ ਹੁਣ ਤਾਂ ਹਰ ਦਿਨ ਤਿਹਾਰ 'ਤੇ ਆ ਖਲੋਂਦੀ ...
'ਸਾਹਿਬ ਜੀ, ਥੋਡੇ ਮਾਸਟਰ ਨੇ, ਮੇਰਾ ਮੁੰਡਾ ਛੱਲੀਆਂ ਕੁੱਟਣ ਵਾਂਗ ਕੁੱਟ ਸੁੱਟਿਐ... ਮੈਂ ਤਾਂ ਇਹ ਲਾਲ ਪਿਛਲੀ ਉਮਰ ਵਿਚ ਹੀ ਦੇਖਿਐ... ਜ਼ਰਾ ਉਹਨੂੰ ਬੁਲਾ ਕੇ ਪੁੱਛੋ ਤਾਂ ਸਹੀ... ਏਨੀ ਮਾਰ ਮਾਰਨ ਦਾ ਕੀ ਕਾਰਨ ਸੀ?' ਵਿਦਿਆਰਥੀ ਦਾ ਪਿਉ, ਪਿ੍ੰਸੀਪਲ ਦੇ ਦਫ਼ਤਰ ਵਿਚ, ਦੋਵੇਂ ਹੱਥ ਜੋੜੀ ਖੜੋਤਾ ਸੀ |
'ਕੀ ਕਾਰਨ ਹੈ?... ਮੁੰਡੇ ਨੇ ਕੁਝ ਦੱਸਿਆ ਹੋਵੇਗਾ?... |' ਪਿ੍ੰਸੀਪਲ, ਆਪਣੀਆਂ ਐਨਕਾਂ ਵਿਚੋਂ, ਆਪਣੀ ਕੁਰਸੀ 'ਤੇ ਬੈਠਾ, ਸ਼ਿਕਾਇਤ ਕਰਤਾ ਨੂੰ ਨਿਹਾਰ ਰਿਹਾ ਸੀ |
'ਜਨਾਬ ਜੀ, ਥੋਡਾ ਮਾਸਟਰ ਮੁੰਡੇ ਤੋਂ ਗੁੜ ਮੰਗਦਾ ਸੀ.. ਮੁੰਡੇ ਨੇ ਘਰੇ ਗੁੜ ਨਾ ਹੋਣ ਬਾਰੇ ਕਿਹਾ ਸੀ... ਮਾਸਟਰ ਜੀ ਨੂੰ ਮੁੰਡੇ 'ਤੇ ਯਕੀਨ ਨਾ ਹੋਇਆ ਤੇ ਉਹਨੂੰ ਸਬਕ ਨਾ ਆਉਣ ਦੇ ਬਹਾਨੇ ਦੈੜ ਦੈੜ ਕੁੱਟ ਸੁੱਟਿਆ... |' ਮੁੰਡੇ ਦੇ ਪਿਉ ਨੇ ਗੱਲ ਦਾ ਨਿਚੋੜ ਕਹਿ ਸੁਣਾਇਆ ਸੀ |
'ਫਿਕਰ ਨਾ ਕਰੋ, ਮੈਂ ਹੁਣੇ ਮਾਸਟਰ ਨੂੰ ਪੁੱਛਦਾ ਹਾਂ... | ਉਹਦੀ ਇਹ ਮਜਾਲ ਕਿਵੇਂ ਹੋਈ? ਸਰਕਾਰ ਤਨਖਾਹਾਂ ਏਸੇ ਲਈ ਦਿੰਦੀ ਹੈ ਕਿ ਜੋ ਮਰਜ਼ੀ ਖਰੀਦੋ... ਗੁੜ ਸ਼ੱਕਰ ਚਾਹੇ ਚੀਨੀ... ਮੈਂ ਉਹਦੀ ਏਥੇ ਬਦਲੀ ਕਰਵਾ ਦਿਆਂਗਾ... ਤੁਸੀਂ ਬਿਲਕੁਲ ਚਿੰਤਾ ਨਾ ਲਾਓ | ਕੁਰਸੀ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX