ਤਾਜਾ ਖ਼ਬਰਾਂ


ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ, 27 ਵਾਹਨ ਬਰਾਮਦ
. . .  1 minute ago
ਫਿਰੋਜ਼ਪੁਰ, 9 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ) ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ 25 ਮੋਟਰਸਾਈਕਲ ਅਤੇ 2 ਐਕਟਿਵਾ...
ਜੋ ਸਰਕਾਰਾਂ ਖਿਲਾਫ ਆਵਾਜ਼ ਚੁੱਕ ਰਿਹਾ ਹੈ, ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ - ਖਹਿਰਾ
. . .  10 minutes ago
ਚੰਡੀਗੜ੍ਹ, 9 ਮਾਰਚ - ਪੰਜਾਬ ਏਕਤਾ ਪਾਰਟੀ ਚੀਫ਼ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ 'ਤੇ ਬੋਲਦਿਆਂ ਕਿਹਾ ਕਿ ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ...
ਆਂਗਣਵਾੜੀ ਵਰਕਰਾਂ ਵੱਲੋਂ ਕਸਬਾ ਚੋਗਾਵਾਂ ਦੇ ਚੌਕ 'ਚ ਬਜਟ ਕਾਪੀਆਂ ਸਾੜ ਕੀਤਾ ਰੋਸ ਪ੍ਰਦਰਸ਼ਨ
. . .  24 minutes ago
ਚੋਗਾਵਾਂ (ਅੰਮ੍ਰਿਤਸਰ) , 9 ਮਾਰਚ (ਗੁਰਬਿੰਦਰ ਸਿੰਘ ਬਾਗ਼ੀ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿਚ ਅੱਜ ਕਸਬਾ ਚੋਗਾਵਾਂ ਦੇ ਬਾਜ਼ਾਰ ਵਿਚ ਜ਼ੋਰਦਾਰ...
ਡੀਜ਼ਲ ਪੈਟਰੋਲ ’ਤੇ ਲਾਏ ਵੈਟ ਅਤੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਖਿਲਾਫ ਮਜੀਠੀਆ ਨੇ ਸਰਕਾਰ ਨੂੰ ਘੇਰਿਆ
. . .  35 minutes ago
ਐਲ.ਕੇ.ਅਡਵਾਨੀ ਨੇ ਏਮਜ਼ 'ਚ ਲਗਵਾਇਆ ਕੋਰੋਨਾ ਦਾ ਟੀਕਾ
. . .  39 minutes ago
ਨਵੀਂ ਦਿੱਲੀ, 9 ਮਾਰਚ - ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ ਵਲੋਂ ਏਮਜ਼ 'ਚ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼...
ਮਜੀਠੀਆ ਨੇ ਵਿਧਾਨ ਸਭਾ 'ਚ ਸਰਕਾਰ ਨੂੰ ਘੇਰਿਆ
. . .  44 minutes ago
ਦਿੱਲੀ ਬਜਟ : ਮਹਿਲਾਵਾਂ ਲਈ ਖੁੱਲ੍ਹਣਗੇ ਵਿਸ਼ੇਸ਼ ਮੁਹੱਲਾ ਕਲੀਨਿਕ, ਹਰ ਕਿਸੇ ਨੂੰ ਮਿਲੇਗਾ ਹੈਲਥ ਕਾਰਡ
. . .  52 minutes ago
ਨਵੀਂ ਦਿੱਲੀ, 9 ਮਾਰਚ - ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਆਪਣਾ ਬਜਟ ਪੇਸ਼ ਕੀਤਾ। ਡਿਪਟੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ...
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਗੁਰੂ ਹਰ ਸਹਾਏ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 1 hour ago
ਗੁਰੂ ਹਰ ਸਹਾਏ, 9 ਮਾਰਚ ( ਹਰਚਰਨ ਸਿੰਘ ਸੰਧੂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਜ਼ੋਰਦਾਰ ਨਿੰਦਾ ਕੀਤੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ...
ਰਣਬੀਰ ਕਪੂਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 1 hour ago
ਮੁੰਬਈ, 9 ਮਾਰਚ - ਉੱਘੇ ਅਦਾਕਾਰ ਰਣਬੀਰ ਕਪੂਰ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਉਨ੍ਹਾਂ ਦੀ ਮਾਤਾ ਨੀਤੂ ਕਪੂਰ...
ਕਿਸੇ ਵੀ ਵਿਧਾਇਕ ਘਰ ਗਲਤ ਤਰੀਕੇ ਨਾਲ ਰੇਡ ਹੋਣ ਖਿਲਾਫ ਆਵਾਜ਼ ਉਠਾਈ ਜਾਵੇ - ਸ਼ਰਨਜੀਤ ਸਿੰਘ ਢਿੱਲੋਂ
. . .  about 1 hour ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਜੇਕਰ ਉਸ ਦੇ ਘਰ ਗਲਤ ਤਰੀਕੇ ਨਾਲ ਰੇਡ...
ਪੰਜਾਬ ਵਿਧਾਨ ਸਭਾ ਚ ਗੂੰਜਿਆ ਈਵੀਐਮ ਨਹੀਂ ਸਗੋਂ ਬੈਲਟ ਪੇਪਰ ਨਾਲ ਵੋਟਾਂ ਪਾਉਣ ਦਾ ਮੁੱਦਾ
. . .  about 1 hour ago
ਏ.ਬੀ.ਵੀ.ਪੀ. ਦੇ ਗੁੰਡਿਆਂ ਵਲੋਂ ਨੌਦੀਪ ਕੌਰ ਨਾਲ ਧੱਕਾ ਮੁੱਕੀ, ਪ੍ਰੋਗਰਾਮ 'ਤੇ ਕੀਤਾ ਹਮਲਾ
. . .  about 1 hour ago
ਨਵੀਂ ਦਿੱਲੀ, 9 ਮਾਰਚ - ਅੰਤਰਰਾਸ਼ਟਰੀ ਮਜ਼ਦੂਰ ਮਹਿਲਾ ਦਿਵਸ ਦਿੱਲੀ ਯੂਨੀਵਰਸਿਟੀ 'ਚ ਮਨਾਇਆ ਜਾ ਰਿਹਾ ਸੀ। ਜਿਸ ਵਿਚ ਬੁਟਾਨਾ (ਹਰਿਆਣਾ), ਗੁੜ ਮੰਡੀ (ਦਿੱਲੀ), ਹਾਥਰਸ ਜਬਰ ਜਨਾਹ ਕੇਸ...
ਖਹਿਰਾ ਘਰ ਹੋਈ ਛਾਪੇਮਾਰੀ ਦਾ ਮੁੱਦਾ ਵਿਧਾਨ ਸਭਾ 'ਚ ਉੱਠਿਆ, ਕੇਂਦਰ ਈਡੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ
. . .  about 2 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਘਰ ਹੋਈ ਈਡੀ ਦੀ ਰੇਡ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ...
ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ ‘ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ’
. . .  about 2 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ...
ਲੁਧਿਆਣਾ ਰਾਹੋਂ ਰੋਡ ਸੜਕ ਦੀ ਮੁਰੰਮਤ ਦਾ ਕੰਮ ਛੇ ਮਹੀਨੇ ਵਿਚ ਪੂਰਾ ਹੋਵੇਗਾ
. . .  about 2 hours ago
ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੂੰ ਦਿਖਾਈਆਂ ਕਾਲ਼ੀਆ ਝੰਡੀਆਂ
. . .  about 2 hours ago
ਭੰਗਾਲਾ, 09 ਮਾਰਚ (ਬਲਵਿੰਦਰਜੀਤ ਸਿੰਘ ਸੈਣੀ) - ਹਰਸੇ ਮਾਨਸਰ ਟੋਲ ਪਲਾਜ਼ਾ ਤੇ ਅੱਜ ਸਵੇਰੇ 9.30 ਵਜੇ ਦੇ ਕਰੀਬ ਪਠਾਨਕੋਟ...
ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਨੇ ਦਰੜਿਆ ਮੋਟਰ ਸਾਇਕਲ ਸਵਾਰ ਕਿਸਾਨ
. . .  about 2 hours ago
ਮੰਡੀ ਕਿੱਲਿਆਂਵਾਲੀ, 9 ਮਾਰਚ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ-ਅਬੋਹਰ ਨੈਸ਼ਨਲ ਹਾਈਵੇ ’ਤੇ ਪਿੰਡ ਲੁਹਾਰਾ ਦੇ ਚੌਰਸਤੇ ’ਤੇ ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਵੱਲੋਂ ਦਰੜੇ ਜਾਣ ਕਰਕੇ ਮੋਟਰ ਸਾਇਕਲ ਸਵਾਰ...
200 ਮੈਡੀਕਲ ਅਫ਼ਸਰ ਜਨਰਲ ਅਤੇ 800 ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ - ਸਿਹਤ ਮੰਤਰੀ
. . .  about 3 hours ago
ਪੰਜਾਬ ਵਿਧਾਨ ਸਭਾ ਵਿਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ
. . .  about 3 hours ago
ਸੁਖਪਾਲ ਖਹਿਰਾ ਦੇ ਰਾਮਗੜ੍ਹ ਸਥਿਤ ਰਿਹਾਇਸ਼ 'ਚ ਆਈ.ਆਰ.ਐਸ. ਵਿਭਾਗ ਵਲੋਂ ਛਾਪਾ
. . .  about 3 hours ago
ਭੁਲੱਥ, 9 ਮਾਰਚ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ) - ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਰਾਮਗੜ੍ਹ ਸਥਿਤ ਰਿਹਾਇਸ਼ 'ਚ ਆਈ.ਆਰ.ਐਸ. ਵਿਭਾਗ ਵਲੋਂ...
ਫਿਰੋਜ਼ਪੁਰ 'ਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ, ਦੋ ਥਾਈ ਚੱਲੀਆਂ ਗੋਲੀਆਂ, ਸਾਬਕਾ ਕੌਂਸਲਰ ਜ਼ਖਮੀ
. . .  about 4 hours ago
ਫ਼ਿਰੋਜ਼ਪੁਰ, 9 ਮਾਰਚ (ਗੁਰਿੰਦਰ ਸਿੰਘ) ਫਿਰੋਜ਼ਪੁਰ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਦੇ ਚਲਦਿਆਂ ਬੀਤੀ ਰਾਤ ਥਾਣਾ ਸਿਟੀ ਅਧੀਨ ਦੋ ਜਗ੍ਹਾ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰਨ ਦੀਆਂ...
ਸੁਖਪਾਲ ਖਹਿਰਾ ਦੇ ਘਰ ਈ.ਡੀ. ਵਲੋਂ ਛਾਪੇਮਾਰੀ
. . .  about 4 hours ago
ਚੰਡੀਗੜ੍ਹ, 9 ਮਾਰਚ (ਸੁਰਿੰਦਰਪਾਲ) - ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸਥਿਤ ਰਿਹਾਇਸ਼ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਛਾਪੇਮਾਰੀ...
ਅੱਜ ਕੇਜਰੀਵਾਲ ਸਰਕਾਰ ਪੇਸ਼ ਕਰੇਗੀ ਬਜਟ
. . .  about 4 hours ago
ਨਵੀਂ ਦਿੱਲੀ, 9 ਮਾਰਚ - ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਮੰਗਲਵਾਰ ਦਿੱਲੀ ਵਿਧਾਨ ਸਭਾ ਵਿਚ ਬਜਟ...
ਕੋਲਕਾਤਾ : ਅੱਗ ਦੀ ਘਟਨਾ 'ਚ ਮੌਤਾਂ ਦੀ ਗਿਣਤੀ 9 ਹੋਈ
. . .  about 5 hours ago
ਕੋਲਕਾਤਾ, 9 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਲਕਾਤਾ ਦੀ ਭਿਅੰਕਰ ਅੱਗ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਸੈਂਟਰਲ ਕੋਲਕਾਤਾ ਦੇ ਸਟ੍ਰੈਂਡ ਰੋਡ...
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਾਰਮਿਕ ਸਾਹਿਤ

ਜੰਗਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਲੇਖਕ : ਸ: ਗੁਰਦੇਵ ਸਿੰਘ ਮਠਾੜੂ ਪ੍ਰਕਾਸ਼ਕ : ਗੁਰੂ ਤੇਗ ਬਹਾਦੁਰ ਸਾਹਿਬ ਗੁਰਦੁਆਰਾ ਲੈਸਟਰ, ਇੰਗਲੈਂਡ। ਕੀਮਤ : 150 ਰੁਪਏ, ਪੰਨੇ : 296 ਮਹਾਂਕਾਵਿ ਦੇ ਰੂਪ ਵਿਚ ਲਿਖੀ ਗਈ ਇਹ ਕਿਤਾਬ ਵਾਕਈ ਇਕ ਖਜ਼ਾਨੇ ਵਾਂਗ ਜਾਪਦੀ ਹੈ, ਜਿਸ ਵਿਚ ਲੇਖਕ ਸ: ਗੁਰਦੇਵ ਸਿੰਘ ਮਠਾੜੂ ਨੇ ਕਾਵਿ ਦੇ ਰਾਹੀਂ ਆਧੁਨਿਕ ਸਮੇਂ ਦੇ ਸਿੱਖ ਇਤਿਹਾਸ ਦੀ ਗਾਥਾ ਬਿਆਨ ਕੀਤੀ ਹੈ। ਸਿੱਖ ਇਤਿਹਾਸ ਜੋ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਲੰਮੇਰਾ ਅਤੇ ਲਾਮਿਸਾਲ ਸਿਲਸਿਲਾ ਸੰਭਾਲੀ ਬੈਠਾ ਹੈ, ਉਸ ਨੂੰ ਆਧੁਨਿਕ ਸਮੇਂ ਵਿਚ ਅਤੇ ਖਾਸ ਕਰ ਪਿਛਲੀ ਸਦੀ ਦੌਰਾਨ ਜੋ ਸਮਾਂ ਵੇਖਣਾ ਪਿਆ, ਉਸ ਨੂੰ ਲੇਖਕ ਗੁਰਦੇਵ ਸਿੰਘ ਮਠਾੜੂ ਨੇ ਕਾਵਿ ਦੇ ਮਾਧਿਅਮ ਰਾਹੀਂ ਇਕ ਬਿਹਤਰੀਨ ਬਣਤਰ ਸਮੇਤ ਪ੍ਰਸਤੁਤ ਕੀਤਾ ਹੈ। ਇਹ ਕਿਤਾਬ ਕਾਵਿ ਟੋਟਿਆਂ ਦੇ ਰੂਪ ਵਿਚ ਲਿਖੀ ਗਈ ਹੈ ਅਤੇ ਹਰ ਕਾਵਿ ਟੋਟਾ 8 ਸਤਰਾਂ ਦਾ ਹੈ। ਕੁੱਲ ਮਿਲਾ ਕੇ ਇਸ ਕਿਤਾਬ ਵਿਚ ਦੋ ਹਜ਼ਾਰ ਕਾਵਿ ਟੋਟੇ ਹਨ ਅਤੇ ਹਰ ਕਾਵਿ ਟੋਟੇ ਵਿਚ ਸਿੱਖ ਇਤਿਹਾਸ ਅਤੇ ਇਸ ਦੇ ਨਾਇਕ-ਨਾਇਕਾਵਾਂ ਦੀ ਗੱਲ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ। ਸਿੱਖ ਕੌਮ ਉੱਤੇ ...

ਪੂਰਾ ਲੇਖ ਪੜ੍ਹੋ »

ਕੈਨੇਡਾ ਵਿਚ ਪਗੜੀ ਸੰਘਰਸ਼ ਦਾ ਹੀਰੋ, ਅਵਤਾਰ ਸਿੰਘ ਢਿੱਲੋਂ

ਬੀਤੇ ਦਿਨੀਂ ਕੈਨੇਡਾ ਦੀ ਅਲਬਰਟਾ ਸਟੇਟ ਵਿਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੇਣ ਲਈ ਕਾਨੂੰਨ ਪਾਸ ਹੋ ਗਿਆ ਹੈ। ਅਲਬਰਟਾ ਤੋਂ ਇਲਾਵਾ ਸਿੱਖਾਂ ਨੂੰ ਇਹ ਛੋਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬੇ ਵਿਚ ਵੀ ਪ੍ਰਾਪਤ ਹੈ। ਸਿੱਖਾਂ ਨੇ ਦੇਸ਼-ਵਿਦੇਸ਼ ਵਿਚ ਪਗੜੀ ਖਾਤਰ ਬਹੁਤ ਸੰਘਰਸ਼ ਕੀਤੇ ਹਨ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿਚ ਸਿੱਖਾਂ ਨੇ ਹੈਲਮਟ ਪਾਉਣ ਦੀ ਬਜਾਏ ਬ੍ਰਿਟਿਸ਼ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਜੇ ਅਸੀਂ ਸਿਰ ਵਿਚ ਗੋਲੀ ਲੱਗ ਕੇ ਮਰੇ ਤਾਂ ਬੇਸ਼ੱਕ ਸਾਡੇ ਪਰਿਵਾਰ ਨੂੰ ਪੈਨਸ਼ਨ ਨਾ ਲਾਈ ਜਾਵੇ। ਇਸੇ ਤਰ੍ਹਾਂ ਕੈਨੇਡਾ ਵਿਚ ਵੀ ਪਗੜੀ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਖ਼ਿਲਾਫ਼ ਸੰਘਰਸ਼ ਦੀ ਦਾਸਤਾਨ ਇਸ ਤਰ੍ਹਾਂ ਹੈ। ਅਸਲ ਵਿਚ ਇਸ ਲੜਾਈ ਵਿਚ ਸਭ ਤੋਂ ਪਹਿਲੀ ਜਿੱਤ ਅਵਤਾਰ ਸਿੰਘ ਢਿੱਲੋਂ ਨੇ ਪ੍ਰਾਪਤ ਕੀਤੀ ਸੀ। ਅਵਤਾਰ ਸਿੰਘ ਢਿੱਲੋਂ ਨੇ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ 22 ਸਾਲ ਲੜਾਈ ਲੜ ਕੇ ਪਗੜੀਧਾਰੀ ਸਿੱਖਾਂ ਵਾਸਤੇ ਬਿਨਾਂ ਹੈਲਮਟ ਮੋਟਰਸਾਈਕਲ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥

ਸਿਰੀਰਾਗੁ ਮਹਲਾ ੫ ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥ ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਆਧਾਰੁ॥ ਸਤਿਗੁਰੁ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥ ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ॥ ੧॥ ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ॥ ੧॥ ਰਹਾਉ॥ ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ॥ ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ॥ ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ॥ ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ॥ ੨॥ ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ॥ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ॥ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ॥ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨਹਾਰੁ॥ ੩॥ ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ॥ ਪੂਰਬਿ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ॥ ਸਤਿਗੁਰ ਸਰਣੀ ਆਇਆ ਬਾਹੁੜਿ ਨਹੀ ਬਿਨਾਸੁ॥ ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ॥ ੪॥ ੨੯॥ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਸ਼ਾਂਤ ਹੋ ਕੇ ਕਰਮ ਕਰੋ ਅਤੇ ਕਰਮ ਵਿਚ ਸ਼ਾਂਤੀ ਅਨੁਭਵ ਕਰੋ

ਸਾਨੂੰ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ 'ਕਰਮਯੋਗ' ਵਿਚ ਲਿਖਦੇ ਹਨ ਕਿ ਆਦਰਸ਼ ਵਿਅਕਤੀ ਤਾਂ ਉਹ ਹੁੰਦੇ ਹਨ, ਜਿਹੜੇ ਖਾਮੋਸ਼ੀ ਜਾਂ ਸਨਾਟੇ ਵਿਚ ਵੀ ਕਰਮ ਦਾ ਅਤੇ ਕਰਮਸ਼ੀਲਤਾ ਵਿਚ ਸ਼ਾਂਤੀ ਦਾ ਅਨੁਭਵ ਕਰਦੇ ਹਨ। ਅਜਿਹੇ ਕਰਮਯੋਗੀ ਹੀ ਸੰਜਮ ਦਾ ਭੇਦ ਜਾਣਦੇ ਹਨ। ਅਜਿਹੇ ਕਰਮਯੋਗੀ ਕਰਮ ਤੋਂ ਬਿਨਾਂ ਨਹੀਂ ਰਹਿ ਸਕਦੇ, ਤਾਂ ਫਿਰ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ 'ਆਰਾਮ' ਬਾਰੇ ਕੀ ਹੋਵੇਗਾ? ਇਸ ਜੀਵਨ ਸੰਗਰਾਮ ਵਿਚ ਇਕ ਪਾਸੇ ਕਰਮ ਹੈ, ਜਿਸ ਦੇ ਜਾਲ ਵਿਚ ਫਸੇ ਲੋਕ ਚੱਕਰ ਕੱਟ ਰਹੇ ਹਨ ਅਤੇ ਦੂਜੇ ਪਾਸੇ ਹੈ 'ਸ਼ਾਂਤੀ'। ਹਰ ਪਾਸੇ ਸਭ ਕੁਝ ਸ਼ਾਂਤ, ਕਿਸੇ ਪਾਸੇ ਕੋਈ ਰੌਲਾ ਨਹੀਂ, ਕੇਵਲ ਕੁਦਰਤ ਆਪਣੇ ਜੀਵਾਂ, ਫੁੱਲ-ਪੱਤੀਆਂ ਨਾਲ ਬਿਰਾਜਮਾਨ ਹੈ। ਪਰ ਇਨ੍ਹਾਂ ਦੋਵੇਂ ਹਾਲਤਾਂ ਵਿਚੋਂ ਕੋਈ ਵੀ ਸੰਪੂਰਨ ਆਦਰਸ਼ ਦਾ ਚਿੱਤਰ ਨਹੀਂ ਹੈ। ਜੇ ਇਕ ਇਕਾਂਤਵਾਸ ਵਿਚ ਰਹਿਣ ਵਾਲੇ ਵਿਅਕਤੀ ਨੂੰ ਸੰਸਾਰਿਕ ਸ਼ੋਰ-ਸ਼ਰਾਬੇ ਵਿਚ ਲੈ ਆਂਦਾ ਜਾਵੇ ਤਾਂ ਉਸ ਦੀ ਹਾਲਤ ਵੀ ਉਸ ਮੱਛੀ ਵਰਗੀ ਹੋਵੇਗੀ, ਜੋ ਡੂੰਘੇ ਸਮੁੰਦਰ ਵਿਚ ਡੂੰਘਾਈ 'ਤੇ ਵਿਚਰਦੀ ਹੈ ਪਰ ਸਤਹ 'ਤੇ ਲਿਆਉਣ ਨਾਲ ਘੱਟ ਦਬਾਓ ਵਿਚ ਉਸ ਦਾ ...

ਪੂਰਾ ਲੇਖ ਪੜ੍ਹੋ »

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਭਾਈ ਰੂਪ ਚੰਦ

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਭਾਈ ਰੂਪ ਚੰਦ ਦਾ ਜਨਮ ਸੰਮਤ 1671 ਨੂੰ ਭਾਈ ਸੱਧੂ ਦੇ ਘਰ ਮਾਤਾ ਬੀਬੀ ਸੂਰਤੀ ਦੀ ਕੁੱਖੋਂ ਹੋਇਆ। ਜਨਮ ਉਪਰੰਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਂਅ ਰੂਪ ਚੰਦ ਰੱਖਦਿਆਂ ਕਿਹਾ ਕਿ ਇਹ ਬਾਲਕ ਜਵਾਨ ਹੋ ਕੇ ਗੁਰੂ-ਘਰ ਦੀ ਵੱਡੀ ਸੇਵਾ ਕਰੇਗਾ। ਗੁਰੂ ਜੀ ਨੇ ਉਨ੍ਹਾਂ ਨੂੰ 'ਭਾਈ' ਪਦ ਬਖਸ਼ਿਆ ਅਤੇ ਉਨ੍ਹਾਂ ਦੇ ਨਾਂਅ 'ਤੇ 'ਭਾਈ ਰੂਪਾ' ਆਬਾਦ ਕਰਵਾਇਆ, ਜੋ ਕਿ ਜਲਦ ਹੀ ਵੱਡੇ ਨਗਰ ਦਾ ਰੂਪ ਧਾਰਨ ਕਰ ਗਿਆ। ਗੁਰੂ ਜੀ ਨੇ ਭਾਈ ਰੂਪ ਚੰਦ ਨੂੰ ਮਾਲਵੇ ਦਾ ਪ੍ਰਚਾਰਕ ਥਾਪਿਆ। ਉਨ੍ਹਾਂ ਸਮੁੱਚੇ ਮਾਲਵੇ ਦੇ ਦੌਰੇ ਦੌਰਾਨ ਸਿੱਖੀ ਦਾ ਪ੍ਰਚਾਰ ਕਰਦਿਆਂ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦਾ ਤਿਆਗ ਕਰਕੇ ਗੁਰਮਤਿ ਦੀ ਸੱਚੀ ਸਿੱਖਿਆ ਦਿੱਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਨੂੰ ਲੰਗਰ ਵਰਤਾਉਣ ਵਾਸਤੇ ਇਕ ਕੜਛਾ ਪ੍ਰਦਾਨ ਕਰਕੇ ਲੰਗਰ ਦੀ ਸੇਵਾ ਦਾ ਦਾਨ ਵੀ ਬਖਸ਼ਿਆ। ਉਨ੍ਹਾਂ ਦਾ ਖਾਨਦਾਨ ਭਗਤੀ-ਸ਼ਕਤੀ ਵਾਲੇ ਮਹਾਂਪੁਰਸ਼ਾਂ ਦਾ ਜਨਮਦਾਤਾ ਹੈ। ਭਾਈ ਰੂਪ ਚੰਦ ਸੰਮਤ 1766 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਯਾਦ ...

ਪੂਰਾ ਲੇਖ ਪੜ੍ਹੋ »

ਸੂਫ਼ੀ ਕਾਵਿ ਅਤੇ ਮੋਹਨ ਸਿੰਘ ਦੀਵਾਨਾ

ਪੰਜਾਬੀ ਦੇ ਸਾਰੇ ਵਿਦਵਾਨ ਆਪੋ-ਆਪਣੀ ਥਾਵੇਂ ਸਤਿਕਾਰਯੋਗ ਹਨ ਪਰ ਮੈਨੂੰ ਇਹ ਕਹਿਣ ਵਿਚ ਰਤੀ ਭਰ ਵੀ ਸੰਕੋਚ ਨਹੀਂ ਕਿ ਹੁਣ ਤੱਕ ਦੂਜਾ ਡਾ: ਮੋਹਨ ਸਿੰਘ ਦੀਵਾਨਾ ਪੈਦਾ ਨਹੀਂ ਹੋ ਸਕਿਆ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦਾ ਗੂੜ੍ਹ ਵਿਦਵਾਨ ਸੀ, ਜਿਸ ਦਾ ਪ੍ਰਮਾਣ ਇਨ੍ਹਾਂ ਜ਼ਬਾਨਾਂ ਵਿਚ ਲਿਖੀਆਂ ਉਸ ਦੀਆਂ ਪੁਸਤਕਾਂ ਹਨ। ਉਸ ਦੀਆਂ ਸਿਰਫ ਪੰਜਾਬੀ ਵਿਚ ਹੀ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ, ਜਿਨ੍ਹਾਂ ਵਿਚ ਤਿੰਨ ਕਹਾਣੀ-ਸੰਗ੍ਰਹਿ ਹਨ, ਸੱਤ ਕਾਵਿ-ਪੁਸਤਕਾਂ ਅਤੇ ਇਕ ਇਕਾਂਗੀ-ਸੰਗ੍ਰਹਿ ਹੈ। ਅਨੁਵਾਦਿਤ ਅਤੇ ਸੰਪਾਦਿਤ ਪੁਸਤਕਾਂ ਇਨ੍ਹਾਂ ਤੋਂ ਵੱਖਰੀਆਂ ਹਨ। ਸਾਡੀ ਅੱਜ ਦੀ ਚਰਚਾ ਕੇਵਲ ਉਸ ਦੀ ਕਵਿਤਾ ਅਤੇ ਉਸ ਉਪਰ ਵੀ ਸਿਰਫ ਸੂਫ਼ੀ ਕਾਵਿ ਦੇ ਪ੍ਰਭਾਵ ਤੱਕ ਸੀਮਤ ਹੈ। ਮੋਹਨ ਸਿੰਘ ਦੀਵਾਨਾ ਦੀਆਂ ਸੱਤ ਕਾਵਿ ਪੁਸਤਕਾਂ ਹਨ, ਧੁੱਪ ਛਾਂ, ਨੀਲ ਧਾਰਾ, ਜਗਤ ਤਮਾਸ਼ਾ, ਨਿਰੰਕਾਰੀ ਸਾਖੀਆਂ, ਪੱਤਝੜ, ਮਸਤੀ ਅਤੇ ਸੋਮ ਰਸ। ਇਨ੍ਹਾਂ ਸਾਰੀਆਂ ਦਾ ਸਮੁੱਚਾ ਸੰਕਲਨ 'ਡਾ: ਮੋਹਨ ਸਿੰਘ ਕਵਿਤਾਵਲੀ' ਨਾਂਅ ਥੱਲੇ 1994 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ...

ਪੂਰਾ ਲੇਖ ਪੜ੍ਹੋ »

ਗ਼ਦਰ ਪਾਰਟੀ ਦੀ ਸੋਚ ਸੀ ਬਰਾਬਰੀ ਵਾਲਾ ਸਮਾਜ ਸਿਰਜਣਾ

ਅਮਰੀਕਾ ਦੀ ਧਰਤੀ 'ਤੇ ਆਸਟੋਰੀਆ ਵਿਖੇ 21 ਅਪ੍ਰੈਲ, 1913 ਨੂੰ ਹਿੰਦੀ ਕਿਰਤੀਆਂ, ਜਲਾਵਤਨ ਦੇਸ਼-ਭਗਤਾਂ ਅਤੇ ਵਿਦਿਆਰਥੀਆਂ ਨੇ ਸਾਂਝੀ ਮੀਟਿੰਗ ਕਰਕੇ 'ਹਿੰਦੀ ਪੈਸਫਿਕ ਐਸੋਸੀਏਸ਼ਨ' ਨਾਂਅ ਦੀ ਇਕ ਇਨਕਲਾਬੀ ਜਥੇਬੰਦੀ ਬਣਾਈ ਸੀ, ਜਿਹੜੀ ਬਾਅਦ ਵਿਚ 'ਗ਼ਦਰ ਪਾਰਟੀ' ਦੇ ਨਾਂਅ ਨਾਲ ਪ੍ਰਸਿੱਧ ਹੋਈ ਸੀ। ਇਸ ਦੇ ਮੁਢਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਸੰਯੁਕਤ ਸਕੱਤਰ ਲਾਲਾ ਠਾਕੁਰ ਦਾਸ ਧੂਰੀ ਅਤੇ ਖਜ਼ਾਨਚੀ ਪੰਡਿਤ ਕਾਂਸ਼ੀਰਾਮ ਮੜੌਲੀ ਸਨ। ਪਾਰਟੀ ਦਾ ਮਨੋਰਥ ਇਹ ਸੀ ਕਿ ਹਥਿਆਰਬੰਦ ਇਨਕਲਾਬ ਨਾਲ ਭਾਰਤ, ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਅਤੇ ਦੇਸ਼ ਵਿਚ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਤੇ ਕੌਮੀ ਜਮਹੂਰੀਅਤ ਕਾਇਮ ਕਰਨੀ। ਪਾਰਟੀ ਨੇ 'ਗ਼ਦਰ' ਅਖ਼ਬਾਰ ਵੀ ਕੱਢਿਆ, ਜਿਸ ਦਾ ਪਹਿਲਾ ਅੰਕ ਪਹਿਲੀ ਨਵੰਬਰ, 1913 ਨੂੰ ਕਰਤਾਰ ਸਿੰਘ ਸਰਾਭਾ ਅਤੇ ਰਘਬੀਰ ਦਿਆਲ ਨੇ ਹੈਂਡ ਮਸ਼ੀਨ 'ਤੇ ਛਾਪਿਆ ਸੀ। 'ਗ਼ਦਰ' ਅਖ਼ਬਾਰ ਦੀਆਂ ਲਿਖਤਾਂ ਨੇ ਵਿਦੇਸ਼ਾਂ ਵਿਚ ਵਸਦੇ ਹਿੰਦੁਸਤਾਨੀ ਕਿਰਤੀਆਂ ਦੇ ਮਨਾਂ ਵਿਚ ਦੇਸ਼ ਨੂੰ ਆਜ਼ਾਦ ਦੇਖਣ ਦੀ ਤੀਬਰ ...

ਪੂਰਾ ਲੇਖ ਪੜ੍ਹੋ »

ਖ਼ਤਮ ਹੋ ਗਈ ਮੰਗਲ ਸਿੰਘ ਰਾਮਗੜ੍ਹੀਆ ਦੀ ਹਵੇਲੀ ਦੀ ਸ਼ਾਨ ਤੇ ਨਿਸ਼ਾਨੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਐਂਗਲੋ-ਸਿੱਖ ਜੰਗ ਵਿਚ ਲਾਹੌਰ ਦਰਬਾਰ ਦੀ ਹੋਈ ਹਾਰ ਦੇ ਬਾਅਦ ਅੰਗਰੇਜ਼ੀ ਹਕੂਮਤ ਤਰਫ਼ੋਂ ਦਿੱਤੀਆਂ ਸੇਵਾਵਾਂ ਬਦਲੇ ਸੰਨ 1862 ਵਿਚ ਮੰਗਲ ਸਿੰਘ ਰਾਮਗੜ੍ਹੀਆ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਾ ਸਰਬਰਾਹ ਨਿਯੁਕਤ ਕਰਦਿਆਂ ਆਨਰੇਰੀ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਪ੍ਰਿੰਸ ਆਫ਼ ਵੇਲਜ਼ ਵਲੋਂ ਉਨ੍ਹਾਂ ਨੂੰ ਹਿਜ਼ ਰਾਇਲ ਹਾਈਨੈਸ ਅਤੇ ਕਮਪੈਨੀਅਨ ਆਫ਼ ਸਟਾਰ ਆਫ਼ ਇੰਡੀਆ (ਸੀ.ਐਸ.ਆਈ.) ਵਰਗੇ ਮਹੱਤਵਪੂਰਨ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ। ਉਕਤ ਉਪਾਧੀਆਂ ਨਾਲ ਸਨਮਾਨਿਤ ਹੋਣ ਵਾਲੇ ਸ: ਮੰਗਲ ਸਿੰਘ ਰਾਮਗੜ੍ਹੀਆ ਦੀਆਂ ਸਭ ਨਿਸ਼ਾਨੀਆਂ ਉਨ੍ਹਾਂ ਦੇ ਪੜਪੋਤੇ ਸਰਦਾਰ ਬਹਾਦਰ ਕਰਤਾਰ ਸਿੰਘ ਦੇ ਪੁੱਤਰ ਸ: ਬਲਵਿੰਦਰ ਸਿੰਘ ਪਾਸ ਲੰਬੇ ਸਮੇਂ ਤੱਕ ਸੁਰੱਖਿਅਤ ਰਹੀਆਂ। ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਪਾਸ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਉਨ੍ਹਾਂ ਦੀ ਵਿਧਵਾ ਬੀਬੀ ਜਸਪਾਲ ਕੌਰ ਨੇ ਸਿਰਫ਼ ਪੰਜ ਹਜ਼ਾਰ ਦਾ ਕਰਜ਼ਾ ਉਤਾਰਨ ਲਈ ਸਾਲ 1991 ਵਿਚ ਰਾਮਗੜ੍ਹੀਆ ਖ਼ਾਨਦਾਨ ਦੀ ਸੋਨੇ ਜੜੇ ਪੱਤਰੇ ਦੀ ਨਕਾਸ਼ੀ ਦੇ ਦਸਤੇ ...

ਪੂਰਾ ਲੇਖ ਪੜ੍ਹੋ »

ਸ਼ੇਰ ਸਿੰਘ ਤੇ ਚੰਦ ਕੌਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਛਿੜ ਗਈ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸੂਬਿਆਂ ਦੇ ਸੂਬੇਦਾਰਾਂ ਨੇ ਆਪਣਾ ਲਗਾਨ ਵੇਲੇ ਸਿਰ ਨਹੀਂ ਪਹੁੰਚਾਇਆ ਤੇ ਪਹਿਲੇ ਮਹੀਨੇ ਹੀ ਫ਼ੌਜੀਆਂ ਨੂੰ ਇਕਰਾਰ ਮੁਤਾਬਿਕ ਵੇਲੇ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕੀਆਂ। ਫ਼ੌਜੀਆਂ ਦੇ ਛੱਡ ਕੇ ਜਾਣ ਦਾ ਰੁਝਾਨ ਜਾਰੀ ਸੀ ਤੇ ਜੋ ਸਿਪਾਹੀ ਲਾਹੌਰ ਵਿਚ ਰਹਿ ਵੀ ਗਏ ਸਨ, ਉਹ ਮਾਈ ਦੇ ਅਫ਼ਸਰਾਂ ਦਾ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਜਾ ਰਹੇ ਸਨ। ਪੇਂਡੂ ਇਲਾਕਿਆਂ ਵਿਚ ਬਿਨਾਂ ਤਨਖਾਹ ਵਾਲੇ ਸਿਪਾਹੀਆਂ ਨੇ ਆਪਣੇ ਹੀ ਇਲਾਕਿਆਂ ਵਿਚ ਲੁੱਟਮਾਰ ਕਰਕੇ ਆਪਣੀਆਂ ਤਨਖਾਹਾਂ ਵਸੂਲ ਕਰ ਲਈਆਂ ਸਨ। ਇਸ ਤੋਂ ਬਾਅਦ ਅਫਵਾਹਾਂ ਚੱਲਣ ਲੱਗ ਪਈਆਂ ਕਿ ਅੰਗਰੇਜ਼ੀ ਫ਼ੌਜਾਂ ਪੰਜਾਬ ਦੀ ਸਰਹੱਦ ਵੱਲ ਵਧ ਰਹੀਆਂ ਹਨ। ਇਸ ਨਾਲ ਲਾਹੌਰ ਵਿਚ ਘਬਰਾਹਟ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ। ਸ਼ੇਰ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਇਸ ਵਿਧਵਾ ਦੇ ਕਮਜ਼ੋਰ ਹੱਥਾਂ ਤੋਂ ਵਾਗਡੋਰ ਖੋਹ ਲਵੇ ਤੇ ਪੰਜਾਬ ਨੂੰ ਬਿਖਰਨ ਤੋਂ ਬਚਾਅ ਲਵੇ। ਉਸ ਨੇ ਆਪਣਾ ਇਕ ਏਲਚੀ ਗੁਪਤ ਤੌਰ 'ਤੇ ਹੀ ਲੁਧਿਆਣਾ ਮਿਸਟਰ ਕਲੇਰਕ ਨੂੰ ਮਿਲਣ ਭੇਜਿਆ ਕਿ ਉਸ ਦੇ ਇਸ ਇਰਾਦੇ ਦਾ ਉਹ ਕੀ ਜਵਾਬ ਦਿੰਦਾ ...

ਪੂਰਾ ਲੇਖ ਪੜ੍ਹੋ »

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਕਵੀਸ਼ਰ ਗੁਰਦਿਆਲ ਸਿੰਘ ਢਿਲਵਾਂ

ਕਵੀਸ਼ਰੀ ਕਲਾ ਨੇ ਸਿੱਖ ਕੌਮ ਨੂੰ ਅਨਮੋਲ ਹੀਰੇ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਵਿਦਵਤਾ ਦੇ ਗਿਆਨ ਨਾਲ ਕੇਵਲ ਇਤਿਹਾਸ ਦੀ ਹੀ ਸੇਵਾ ਨਹੀਂ ਕੀਤੀ, ਸਗੋਂ ਸਮਾਜਿਕ ਬੁਰਾਈਆਂ ਦੂਰ ਕਰਕੇ ਇਕ ਨਿੱਗਰ ਅਤੇ ਨਰੋਆ ਸਮਾਜ ਉਸਾਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਜਨ ਸਧਾਰਨ ਤੋਂ ਲੈ ਕੇ ਰਾਜਨੀਤੀ ਵਿਚ ਰਹਿ ਕੇ ਆਪਣੀ ਅਮਿੱਟ ਛਾਪ ਛੱਡੀ ਹੈ। ਐਸੇ ਮਹਾਨ ਰਤਨਾਂ ਵਿਚੋਂ ਇਕ ਹਨ ਗੁਰਦਿਆਲ ਸਿੰਘ ਢਿਲਵਾਂ, ਜਿਨ੍ਹਾਂ ਦਾ ਜਨਮ ਪਿਤਾ ਸ: ਗਿਆਨ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਅੱਜ ਤੋਂ 55 ਸਾਲ ਪਹਿਲਾਂ ਢਿਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਮੈਟ੍ਰਿਕ ਪਾਸ ਕਰਨ ਉਪਰੰਤ ਗੁਰਬਾਣੀ ਦੀ ਸੰਥਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਗਿਆਨ ਸੰਤ ਬਾਬਾ ਪ੍ਰਤਾਪ ਸਿੰਘ ਅਤੇ ਹੋਰ ਮਹਾਂਪੁਰਖਾਂ ਪਾਸੋਂ ਪ੍ਰਾਪਤ ਕੀਤਾ। ਢਿਲਵਾਂ ਨਗਰ ਬਹੁਤ ਹੀ ਧਾਰਮਿਕ ਨਗਰ ਹੈ। ਇੱਥੇ ਅਕਸਰ ਪੰਥ ਦੇ ਵਿਦਵਾਨ ਪੁਰਖ ਆਉਂਦੇ ਰਹਿੰਦੇ ਹਨ। ਕਵੀਸ਼ਰੀ ਦੇ ਬਾਬਾ ਬੋਹੜ ਜੋਗਾ ਸਿੰਘ ਜੋਗੀ ਨੂੰ ੳਸਤਾਦ ਧਾਰ ਕੇ ਕਵੀਸ਼ਰੀ ਪਿੜ ਵਿਚ ਕੁੱਦ ਪਏ। ਥੋੜ੍ਹੇ ਸਮੇਂ ਵਿਚ ਹੀ ਆਪਣੇ ਇਲਾਕੇ ਅਤੇ ਦੂਰ-ਦੁਰਾਡੇ ...

ਪੂਰਾ ਲੇਖ ਪੜ੍ਹੋ »

'ਅਜ਼ਾਨ ਅਤੇ ਨਮਾਜ਼' ਦੀ ਪ੍ਰਕਿਰਿਆ

ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਤੋਂ ਪਹਿਲਾਂ ਅਜ਼ਾਨ ਦੇਣ ਦੀ ਰਵਾਇਤ ਹੈ। ਅਜ਼ਾਨ ਦਾ ਅਸਲ ਮਕਸਦ ਆਸ-ਪਾਸ ਦੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਇਤਲਾਹ (ਸੂਚਨਾ) ਦੇਣਾ ਹੁੰਦਾ ਹੈ ਕਿ ਨਮਾਜ਼ ਦਾ ਵਕਤ ਹੋ ਗਿਆ ਹੈ, ਉਹ ਮਸਜਿਦ ਵਿਚ ਪਹੁੰਚ ਜਾਣ। ਅਜ਼ਾਨ ਦੇਣ ਦੀ ਪਰੰਪਰਾ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦੇ ਸਮੇਂ ਤੋਂ ਹੀ ਪ੍ਰਚੱਲਿਤ ਚੱਲੀ ਆ ਰਹੀ ਹੈ। ਸਾਊਦੀ ਅਰਬ ਦੇ ਸ਼ਹਿਰ ਮਦੀਨਾ ਸ਼ਰੀਫ਼ ਵਿਖੇ ਫ਼ਤਹਿ ਮੱਕਾ ਹੋਣ ਤੋਂ ਪਹਿਲਾਂ ਅਤੇ ਮੱਕਾ ਮੁਕੱਰਮਾ ਦੀ ਫ਼ਤਹਿ ਤੋਂ ਬਾਅਦ ਮੱਕਾ ਮੁਕੱਰਮਾ ਵਿਖੇ (ਸਹਾਬੀ) ਯਾਨੀ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦੇ ਸਾਥੀ ਹਜ਼ਰਤ ਬਿਲਾਲ (ਰਜ਼ੀਅੱਲਾਹ-ਹੂ-ਅਨਹੁਮਾ) ਨੂੰ ਅਜ਼ਾਨ ਦੇਣ ਦੀ ਜ਼ਿੰਮੇਵਾਰੀ ਸਪੁਰਦ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹਜ਼ਰਤ ਬਿਲਾਲ ਰਜ਼ੀ. ਦੀ ਆਵਾਜ਼ ਬਹੁਤ ਹੀ ਬੁਲੰਦ ਸੀ। ਅਜ਼ਾਨ ਦੇ ਸ਼ਬਦਾਂ ਨੂੰ ਮੁਸਲਿਮ ਸਮਾਜ ਦੇ ਲੋਕ ਭਲੀ-ਭਾਂਤ ਜਾਣਦੇ ਹਨ। ਦੁਨੀਆ ਭਰ ਦੀਆਂ ਮਸਜਿਦਾਂ ਵਿਚ ਮੁਅੱਜ਼ਿਨਾਂ ਵਲੋਂ ਪੰਜ ਵਕਤ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਬੁਲੰਦ ਆਵਾਜ਼ ਵਿਚ ਇਹ ਹੋਕਾ (ਆਵਾਜ਼) ਦਿੱਤਾ ਜਾਂਦਾ ਹੈ ਕਿ ਹੁਣ ਤੁਹਾਡੇ ਕਾਰੋਬਾਰ ਵੱਡੇ ਨਹੀਂ, ਸਗੋਂ ਇਕ ਅੱਲਾਹ ...

ਪੂਰਾ ਲੇਖ ਪੜ੍ਹੋ »

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ 'ਚ

ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਫ਼ੀਚਰ ਫ਼ਿਲਮਾਂ ਜ਼ਰੀਏ ਧਰਮ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਵਿਚਾਰ ਸਾਹਮਣੇ ਆ ਰਿਹਾ ਹੈ। ਗੁਰੂ ਇਤਿਹਾਸ ਸਬੰਧੀ ਕੁਝ ਫ਼ਿਲਮਾਂ ਬਣ ਵੀ ਚੁੱਕੀਆਂ ਹਨ ਅਤੇ ਕੁਝ ਬਣਨ ਜਾ ਰਹੀਆਂ ਹਨ। ਪਿਛਲੇ ਦਿਨੀਂ ਇਨ੍ਹਾਂ ਵਿਚੋਂ ਹੀ ਇਕ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੱਡ-ਮਾਸ ਦੇ ਮਨੁੱਖਾਂ ਵਲੋਂ ਨਿਭਾਏ ਕਿਰਦਾਰ ਜ਼ਰੀਏ ਫ਼ਿਲਮਾਇਆ ਗਿਆ, ਜਿਸ 'ਤੇ ਸਿੱਖ ਪੰਥ 'ਚ ਵੱਡਾ ਵਿਰੋਧ ਵੀ ਖੜ੍ਹਾ ਹੋ ਗਿਆ। ਕਿਉਂਕਿ 'ਸ਼ਬਦ-ਗੁਰੂ' ਨੂੰ ਪੂਜਣ ਅਤੇ 'ਕਹਿਣੀ-ਕਰਨੀ' ਦੇ ਜੀਵਨ-ਅਮਲ ਵਾਲੀ ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਕਲ ਕਰਨ ਦੀ ਆਗਿਆ ਨਹੀਂ ਹੈ। ਸਿੱਖ ਧਰਮ ਦੀ ਪੁਰਾਤਨਤਾ ਦੀ ਸੁਰੱਖਿਆ ਕਰਨ ਦੇ ਆਪਣੇ 'ਨੀਤੀਗਤ ਉਦੇਸ਼' ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: 5566, ਮਿਤੀ 30.05.2003 ਦੀ ਪੁਸ਼ਟੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 887, ਮਿਤੀ 10.07.2003 ਰਾਹੀਂ ਕਰਦਿਆਂ ਕਿਹਾ ਸੀ, 'ਗੁਰੂ ਸਾਹਿਬਾਨ ਅਤੇ ਗੁਰੂ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX