ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਨਾਰੀ ਸੰਸਾਰ

ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾਵਾਂ ਨੇ ਸੁਨਹਿਰੀ ਇਤਿਹਾਸ ਸਿਰਜਿਆ

ਦੇਸ਼ ਵਿਚ ਇਸ ਵੇਲੇ ਹਰ ਪਾਸੇ ਕਠੂਆ ਤੇ ਉਨਾਵ 'ਚ ਵਾਪਰੀਆਂ ਘਟਨਾਵਾਂ ਨੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਤੇ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਲੈ ਕੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉਣਾ ਪਿਆ, ਪਰ ਪਤਾ ਨਹੀਂ ਇਨ੍ਹਾਂ ਬਾਲੜੀਆਂ ਨੇ ਆਪਣੇ ਭਵਿੱਖ ਲਈ ਕੀ ਸੁਪਨੇ ਸੋਚੇ ਸਨ ਤੇ ਜਿੱਥੇ ਸਾਰੇ ਦੇਸ਼ ਵਿਚ ਔਰਤਾਂ ਨੂੰ ਲੈ ਕੇ ਮਾਹੌਲ ਗ਼ਮਗੀਨ ਸੀ ਤੇ ਉਸ ਵੇਲੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਆਸਟਰੇਲੀਆ ਦੇ ਸ਼ਹਿਰ ਗੋਲਡਕੋਸਟ ਵਿਖੇ 21ਵੀਆਂ ਰਾਸ਼ਟਰਮੰਡਲ ਖੇਡਾਂ ਚੱਲ ਰਹੀਆਂ ਸਨ ਤੇ ਇਨ੍ਹਾਂ ਖੇਡਾਂ ਵਿਚੋਂ ਭਾਰਤੀ ਮਹਿਲਾਵਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਦੇਸ਼ ਦੀ ਲਾਜ ਖੇਡ ਖੇਤਰ ਵਿਚ ਰੱਖੀ। ਇਨ੍ਹਾਂ ਖੇਡਾਂ ਵਿਚ ਭਾਰਤ ਦੀ 16 ਸਾਲਾ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣੇ ਪਹਿਲੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਿਆ ਤੇ ਦੂਜੇ ਪਾਸੇ ਉਸ ਤੋਂ ਲਗਪਗ ਦੁੱਗਣੀ ਉਮਰ 35 ਸਾਲਾ ਮੁੱਕੇਬਾਜ਼ ਐਮ.ਸੀ. ਮੈਰੀਕੌਮ ਨੇ ਵੀ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤ ਕੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 216 ਖਿਡਾਰੀ ਭੇਜੇ ਸਨ ਤੇ 113 ਮਰਦ ਤੇ 103 ਔਰਤਾਂ ਸਨ। ਜੇ ਭਾਰਤ ਦੇ ਤਗਮਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਕੁੱਲ 26 ਸੋਨ, 20 ਚਾਂਦੀ ਤੇ 20 ਕਾਂਸੀ ਦੇ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤੇ ਤੇ ਇਨ੍ਹਾਂ ਵਿਚੋਂ ਔਰਤਾਂ ਨੇ 12 ਸੋਨ ਤਗਮੇ, 10 ਚਾਂਦੀ, 6 ਕਾਂਸੀ ਤੇ ਕੁੱਲ 28 ਤਗਮੇ ਤੇ 3 ਮਿਕਸ ਡਬਲਜ਼ ਟੀਮ ਵਿਚੋੋਂ ਜਿੱਤ ਕੇ ਮਰਦਾਂ ਦੇ ਮੁਕਾਬਲੇ ਆਪਣੀ ਖੇਡ ਖੇਤਰ ਵਿਚ ਬਰਾਬਰੀ ਦਰਜ ਕਰਵਾਈ ਤੇ ਭਾਰਤੀ ਖੇਡ ਦਲ ਦੀ ਝੰਡਾ ਬਰਦਾਰ ਬਣਨ ਦਾ ਮਾਣ ਵੀ ਉਲੰਪਿਕ ਖੇਡਾਂ 'ਚੋਂ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਪੀ.ਵੀ ਸਿੰਧੂ ਨੂੰ ਹਾਸਲ ਹੋਇਆ।
ਪੰਜਾਬ ਦੀ ਧੀ ਨਵਜੀਤ ਕੌਰ ਢਿੱਲੋਂ : ਨੇ ਵੀ ਰਾਸ਼ਟਰਮੰਡਲ ਖੇਡਾਂ ਦੇ ਡਿਸਕਸ ਥ੍ਰੋ ਦੇ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ।
40 ਕਿੱਲੋਮੀਟਰ ਦੀ ਸਾਈਕਲ ਦੌੜ ਆਖਰ ਰੰਗ ਲਿਆਈ : ਇਨ੍ਹਾਂ ਖੇਡਾਂ ਵਿਚ ਕੋਈ ਖਿਡਾਰਨ ਗਰੀਬੀ ਦੀ ਲਕੀਰ ਪਾਰ ਕਰਕੇ ਪੁੱਜੀ ਤੇ ਕੋਈ ਆਪਣੀਆਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧੀ। ਗੋਲਡਕੋਸਟ ਦੇ ਪਹਿਲੇ ਦਿਨ ਭਾਰਤ ਦੀ ਝੋਲੀ ਵਿਚ ਪਹਿਲਾ ਸੋਨ ਤਗਮਾ ਪਾਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂੰ ਹਰ ਰੋਜ਼ 40 ਕਿੱਲੋਮੀਟਰ ਸਾਈਕਲ ਚਲਾ ਕੇ ਟਰੇਨਿੰਗ ਲਈ ਜਾਂਦੀ ਸੀ ਤੇ ਲੋਹਾ ਨਾ ਮਿਲਣ 'ਤੇ ਬਾਂਸ ਦੀ ਬਾਰ ਬਣਾ ਕੇ ਉਸ ਨਾਲ ਅਭਿਆਸ ਕਰਦੀ ਸੀ। ਮਨੀਪੁਰ ਦੇ ਗਰੀਬ ਪਰਿਵਾਰ ਵਿਚ ਜਨਮੀ ਐਮ.ਸੀ. ਮੈਰੀਕਾਮ ਨੇ ਵੀ ਜਦੋਂ ਬਾਕਸਰ ਬਣਨ ਦਾ ਫ਼ੈਸਲਾ ਕੀਤਾ ਸੀ ਤਾਂ ਲੜਕੇ ਉਸ 'ਤੇ ਹੱਸਦੇ ਸਨ ਤੇ ਉਸ ਦੇ ਆਪਣੇ ਮਾਤਾ-ਪਿਤਾ ਕਹਿੰਦੇ ਸਨ ਕਿ ਜੇ ਉਸ ਦੀ ਅੱਖ ਜਾਂ ਨੱਕ ਖਰਾਬ ਹੋ ਗਿਆ ਤਾਂ ਉਸ ਨਾਲ ਵਿਆਹ ਕੌਣ ਕਰੇਗਾ? ਪਰ ਅੱਜ ਇਨ੍ਹਾਂ ਖਿਡਾਰਨਾਂ ਨੇ ਦੇਸ਼ ਦਾ ਨਾਂਅ ਰਾਸ਼ਟਰਮੰਡਲ ਖੇਡਾਂ 'ਚ ਰੌਸ਼ਨ ਕੀਤਾ।
ਮਰਦਾਂ ਦੀ ਖੇਡ ਪਹਿਲਵਾਨੀ 'ਚ ਔਰਤਾਂ ਦੀ ਸਰਦਾਰੀ : ਜਿਥੇ ਮਣੀਪੁਰ ਦੀ ਮੈਰੀਕਾਮ ਤੇ ਸਰਿਤਾ ਦੇਵੀ ਨੇ ਆਪਣੇ ਹੱਕ ਦੀ ਲੜਾਈ ਲੜੀ, ਉਥੇ ਹਰਿਆਣਾ ਦੀਆ ਗਲੀਆਂ ਵਿਚ ਜਾ ਕੇ ਦੰਗਲ ਕਰਦੀਆਂ ਲੜਕੀਆਂ ਦੀ ਵੀ ਆਪਣੀ ਕਹਾਣੀ ਹੈ ਤੇ ਇਨ੍ਹਾਂ ਖੇਡਾਂ ਵਿਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ 19 ਸਾਲਾ ਪਹਿਲਵਾਨ ਦਿਵਿਆ ਦੇ ਕਾਂਸੀ ਦੇ ਤਗਮੇ ਨੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਤੇ ਸਾਖਸ਼ੀ ਮਲਿਕ ਨੇ ਕਾਂਸੀ ਤੇ ਬਬੀਤਾ ਫੌਗਾਟ ਨੇ ਚਾਂਦੀ ਦਾ ਤਗਮਾ ਜਿੱਤ ਕੇ ਔਰਤਾਂ ਦੀ ਪਹਿਲਵਾਨੀ ਦੇ ਖੇਤਰ ਵਿਚ ਲਾਜ ਰੱਖੀ। ਸਾਖਸ਼ੀ ਮਲਿਕ ਕਹਿੰਦੀ ਹੈ ਕਿ ਜਦੋਂ ਉਸ ਨੇ ਕੁਸ਼ਤੀ ਸ਼ੁਰੂ ਕੀਤੀ ਸੀ ਤੇ ਖੇਡਣ ਲਈ ਉਸ ਦੇ ਨਾਲ ਲੜਕੀਆਂ ਨਹੀਂ ਸਨ ਤੇ ਅੱਜ ਮਹਿਲਾਵਾਂ ਤਗਮੇ ਜਿੱਤ ਰਹੀਆਂ ਹਨ।
ਸੋਨ ਤਗਮਾ ਨਹੀਂ ਪਰਿਵਾਰ ਦੀਆਂ ਉਮੀਦਾਂ ਦਾ ਭਾਰ : ਇਨ੍ਹਾਂ ਖੇਡਾਂ ਵਿਚ ਬਨਾਰਸ ਦੀ ਪੂਨਮ ਯਾਦਵ ਨੇ 69 ਕਿੱਲੋ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿਚੋਂ 222 ਕਿੱਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤ ਕੇ ਇਕ ਤਰ੍ਹਾਂ ਨਾਲ ਆਪਣੇ ਪੂਰੇ ਪਰਿਵਾਰ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਤਿੰਨੋਂ ਭੈਣਾਂ ਵੇਟਲਿਫਟਰ ਬਣਨਾ ਚਾਹੁੰਦੀਆਂ ਸਨ ਤੇ ਪਿਤਾ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਤੇ ਉਹ ਸਿਰਫ ਇਕ ਬੇਟੀ ਦਾ ਹੀ ਭਾਰ ਚੁੱਕ ਸਕਦੇ ਸਨ। 22 ਸਾਲਾ ਪੂਨਮ ਦੀ ਤਰ੍ਹਾਂ ਹੀ ਕਈ ਖਿਡਾਰਨਾਂ ਗੁਰਬਤ ਦੇ ਨਾਲ ਜੂਝ ਰਹੀਆਂ ਹਨ ਤੇ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚੋਂ ਤਗਮੇ ਹਾਸਲ ਕੀਤੇ।
ਜਿਨ੍ਹਾਂ ਨੂੰ ਮਿਲਿਆ ਪਰਿਵਾਰ ਦਾ ਬਿਹਤਰ ਸਾਥ : ਨਿਸ਼ਾਨੇਬਾਜ਼ ਮਨੂੰ ਭਾਕਰ ਤੇ ਤੇਜਸਵਨੀ ਸਾਂਵਤ ਨੇ ਰਾਸ਼ਟਰਮੰਡਲ ਖੇਡਾਂ ਵਿਚ ਰਿਕਾਰਡ ਬਣਾਇਆ ਤੇ 22 ਸਾਲ ਟੇਬਲ ਟੈਨਿਸ ਖਿਡਾਰਨ ਮਨਿਕ ਬੱਤਰਾ ਸਿੰਗਲ ਵਰਗ 'ਚੋਂ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਮਨਿਕ ਬੱਤਰਾ ਨੇ ਭਾਰਤ ਨੂੰ ਇਕ ਨਹੀਂ, ਚਾਰ ਤਗਮੇ ਜਿੱਤ ਕੇ ਦਿੱਤੇ ਤੇ ਅੱਜ ਦੀ ਪੁਰਸ਼ਵਾਦੀ ਸੋਚ ਨੂੰ ਖੇਡ ਮੈਦਾਨ 'ਤੇ ਭਾਰੂ ਨਹੀਂ ਹੋਣ ਦਿੱਤਾ ਤੇ ਅੱਜ ਇਨ੍ਹਾਂ ਮਹਿਲਾਵਾਂ ਨੂੰ ਘਰ ਤੋਂ ਵੱਧ ਖੇਡ ਮੈਦਾਨ ਵਿਚ ਸਮਰਥਨ ਮਿਲ ਰਿਹਾ ਹੈ। 17 ਸਾਲਾ ਮੇਹੂਲੀ ਘੋਸ਼ ਵੀ ਗੋਲਡਕੋਸਟ ਦੇ ਸ਼ੂਟਿੰਗ ਮੁਕਾਬਲੇ ਵਿਚੋਂ ਚਾਂਦੀ ਦਾ ਤਗਮਾ ਜਿੱਤ ਕੇ ਮਾਂ-ਬਾਪ ਦੀਆਂ ਉਮੀਦਾਂ 'ਤੇ ਖਰੀ ਉੱਤਰੀ ਤੇ 14 ਸਾਲ ਪਹਿਲਾਂ ਵਾਪਰੇ ਹਾਦਸੇ ਕਾਰਨ ਉਹ ਡਿਪਰੈਸ਼ਨ ਵਿਚ ਚਲੀ ਗਈ ਸੀ ਤੇ ਇਸ ਦੇ ਮਾਤਾ-ਪਿਤਾ ਨੇ ਆਪਣੀ ਬੇਟੀ ਦੇ ਹੁਨਰ ਨੂੰ ਪਛਾਣਦਿਆਂ ਸਾਬਕਾ ਉਲੰਪਿਕ ਚੈਂਪੀਅਨ ਜੈਦੀਪ ਕਰਮਾਕਰ ਨੂੰ ਇਸ ਦੀ ਸੋਚ ਬਦਲਣ ਲਈ ਕਿਹਾ, ਜੋ ਮੋਹੂਲੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਵਿਰਾਸਤ 'ਚੋਂ ਮਿਲਿਆ ਜੁਝਾਰੂ ਜਜ਼ਬਾ : 17 ਸਾਲ ਦੀ ਮਨੂੰ ਭਾਕਰ ਦੇ ਪਿਤਾ ਨੇ ਆਪਣੀ ਬੇਟੀ ਲਈ ਬਤੌਰ ਮਰੀਨ ਇੰਜੀਨੀਅਰ ਦੀ ਨੌਕਰੀ ਤੱਕ ਛੱਡ ਦਿੱਤੀ ਤੇ ਹੁਣ ਆਪਣੀ ਪਤਨੀ ਦੇ ਨਾਲ ਮਿਲ ਕੇ ਸਕੂਲ ਚਲਾਉਂਦੇ ਹਨ। ਜਿਸ ਦਿਨ ਮਨੂੰ ਪੈਦਾ ਹੋਈ ਸੀ ਤੇ ਉਸ ਦੀ ਮਾਂ ਦਾ ਸੰਸਕ੍ਰਿਤ ਦਾ ਪੇਪਰ ਸੀ, ਪਰ ਉਹ ਪੇਪਰ ਦੇਣ ਗਈ ਤੇ ਮਾਂ ਦਾ ਇਹ ਜੁਝਾਰੂ ਜਜ਼ਬਾ ਉਸ ਨੂੰ ਵਿਰਾਸਤ 'ਚੋਂ ਮਿਲਿਆ। ਇਸ ਦੇ ਨਾਲ ਹੀ ਸਾਲ 2000 ਦਾ ਉਹ ਕਿੱਸਾ ਯਾਦ ਆਉਂਦਾ ਹੈ, ਜਦੋਂ ਮਹਾਰਾਸ਼ਟਰ ਦੀ ਸ਼ੂਟਰ ਤੇਜਸਵਨੀ ਸਾਂਵਤ ਕੋਲ ਚੰਗੀ ਵਿਦੇਸ਼ ਰਾਈਫਲ ਖਰੀਦਣ ਲਈ ਪੈਸੇ ਨਹੀਂ ਸਨ ਤੇ ਪਿਤਾ ਨੇ ਕਈ ਘਰਾਂ ਦੇ ਦਰਵਾਜ਼ੇ ਵੀ ਖੜਕਾਏ ਤੇ ਜਦੋਂ ਮੈਰੀਕਾਮ ਦੇ ਬੇਟੇ ਦੇ ਦਿਲ ਦਾ ਆਪਰੇਸ਼ਨ ਸੀ ਤੇ ਉਸ ਦੇ ਪਿਤਾ ਨੇ ਉਸ ਨੂੰ ਸੰਭਾਲਿਆ ਤੇ ਮੈਰੀਕਾਮ ਚੀਨ ਵਿਚ ਏਸ਼ੀਆ ਕੱਪ ਖੇਡਣ ਲਈ ਗਈ ਸੀ ਤੇ ਇਸ ਨੂੰ ਕਹਿੰਦੇ ਹਨ ਦੇਸ਼ ਲਈ ਔਰਤਾਂ ਦਾ ਤਿਆਗ। ਇਨ੍ਹਾਂ ਸਾਰੀਆਂ ਖਿਡਾਰਨਾਂ ਨੇ ਆਪੋ-ਆਪਣੇ ਬੁਲੰਦ ਇਰਾਦਿਆਂ ਨਾਲ ਰਸਤੇ ਦੀਆਂ ਰੁਕਾਵਟਾਂ ਨੂੰ ਮਾਤ ਦਿੱਤੀ ਤੇ ਅੱਜ ਇਸ ਮੁਕਾਮ 'ਤੇ ਪੁੱਜੀਆਂ ਹਨ ਤੇ ਸਾਰਾ ਦੇਸ਼ ਇਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਭਾਰਤ ਦੀ ਵੰਡਰਵੂਮੈਨ : ਸਾਈਨਾ ਨੇਹਵਾਲ ਤੇ ਪੀ.ਵੀ ਸਿੰਧੂ ਨੂੰ ਬਚਪਨ ਤੋਂ ਬਿਹਤਰ ਖੇਡ ਸਹੂਲਤਾਂ ਤੇ ਖੇਡ ਟ੍ਰੇਨਿੰਗ ਮਿਲੀ ਪਰ ਦੇਸ਼ ਲਈ ਕੁਝ ਵੱਖਰਾ ਕਰਨ ਦੇ ਇਰਾਦੇ ਨੂੰ ਬੈਡਮਿੰਟਨ ਖੇਡ ਉਚਾਈਆਂ 'ਤੇ ਲੈ ਗਈ।
ਮੈਰੀਕਾਮ ਦਾ ਸੁਪਨਾ ਦੇਸ਼ 'ਚ 1000 ਮੈਰੀਕਾਮ ਪੈਦਾ ਕਰਨਾ : ਜਿਸ ਦੇਸ਼ ਵਿਚ ਸਕਵੈਸ਼ ਖੇਡ ਨੂੰ ਲੋਕ ਚੰਗੀ ਤਰ੍ਹਾਂ ਨਹੀਂ ਸਮਝਦੇ ਤੇ ਉਸ ਖੇਡ ਵਿਚੋਂ ਭਾਰਤੀ ਮਹਿਲਾ ਦੀਪਕਾ ਪੱਲੀਕਲ, ਜੋਸ਼ਨਾ ਨਿਚੱਪਾ ਨੇ ਰਾਸ਼ਟਰਮੰਡਲ ਖੇਡਾਂ ਵਿਚੋਂ ਲਗਾਤਾਰ ਦੂਜੀ ਵਾਰ ਤਗਮਾ ਜਿੱਤ ਕੇ ਇਹ ਸਾਬਤ ਕੀਤਾ ਕਿ ਅੱਜ ਵੀ ਮਹਿਲਾਵਾਂ ਕਿਸੇ ਤੋਂ ਘੱਟ ਨਹੀਂ ਹਨ। ਅੱਜ ਸਾਨੂੰ ਉਲੰਪਿਕ ਖੇਡਾਂ 'ਚੋਂ ਕਾਂਸੀ ਦਾ ਤਗਮਾ ਜੇਤੂ ਵੇਟਲਿਫਟਰ ਕਰਣਮ ਮਲੇਸ਼ਵਰੀ ਦੇ ਬੋਲ ਯਾਦ ਆਉਂਦੇ ਹਨ ਕਿ ਜੇ ਮੀਰਾਬਾਈ ਚਾਨੂੰ ਹਰ ਰੋਜ਼ 40 ਕਿੱਲੋਮੀਟਰ ਸਾਈਕਲ ਚਲਾ ਕੇ ਇਸ ਮੁਕਾਮ 'ਤੇ ਪੁੱਜ ਸਕਦੀ ਹੈ, ਤਾਂ ਸੋਚੋ ਜੇ ਦੇਸ਼ ਵਿਚ ਚੰਗੀਆਂ ਖੇਡ ਸਹੂਲਤਾਂ ਮਿਲਣ ਤਾਂ ਭਾਰਤ ਕਿੰਨੀਆਂ ਹੀ ਮੀਰਾਬਾਈ ਪੈਦਾ ਕਰ ਸਕਦਾ ਹੈ। ਮੈਰੀਕਾਮ ਅੱਜ ਵੀ ਦੇਸ਼ ਦੀਆਂ ਕਿੰਨੀਆਂ ਮਹਿਲਾਵਾਂ ਦੇ ਸੁਪਨੇ ਸਾਕਾਰ ਕਰਨ ਵਿਚ ਲੱਗੀ ਹੋਈ ਹੈ ਤੇ ਉਸ ਦਾ ਸੁੁਪਨਾ ਹੈ ਕਿ 1000 ਮੈਰੀਕਾਮ ਦੇਸ਼ ਵਿਚ ਪੈਦਾ ਕੀਤੀਆਂ ਜਾਣ।
ਜਦੋਂ ਪੜ੍ਹਾਈ 'ਤੇ ਭਾਰੀ ਪਿਆ ਖੇਡਾਂ ਦਾ ਫ਼ੈਸਲਾ : ਇਨ੍ਹਾਂ ਖੇਡਾਂ ਵਿਚੋਂ ਕੋਈ ਹਿਨਾ ਸਿੱਧੂ ਵਰਗੀ ਡੈਂਟਰ ਸਰਜਨ ਤੇ ਕੋਈ ਕ੍ਰਿਕਟ ਟੀਮ ਦਾ ਹਿੱਸਾ ਸ਼ਿਖਾ ਪਾਂਡੇ ਫਲਾਈਟ ਲੈਫਟੀਨੈਂਟ ਵੀ ਹੈ। ਕਈ ਖਿਡਾਰਨਾਂ ਨੇ ਵਿਸ਼ਵ ਰਿਕਾਰਡ ਆਪਣੇ ਨਾਂਅ 'ਤੇ ਕੀਤੇ ਹਨ। ਇਹ ਮਹਿਲਾਵਾਂ ਆਪਣੇ ਵੱਖਰੇ ਅੰਦਾਜ਼ ਤੇ ਸਟਾਈਲ ਨਾਲ ਸਿਰਫ ਖੇਡਦੀਆਂ ਹੀ ਨਹੀਂ ਹਨ, ਸਗੋਂ ਮੈਦਾਨ ਦੇ ਬਾਹਰ ਵੀ ਖੁਸ਼ਮਿਜਾਜ਼ ਰਹਿੰਦੀਆਂ ਹਨ ਜਾਂ ਫਿਰ ਸਾਨੀਆ ਮਿਰਜ਼ਾ ਵਾਂਗ ਆਪਣੀ ਪਸੰਦ ਦੇ ਕੱਪੜੇ ਪਾ ਕੇ ਖੇਡਣ ਦਾ ਫ਼ੈਸਲਾ ਹੋਵੇ ਜਾਂ ਪਹਿਲਵਾਨ ਦਿਵਿਆ ਦੇ ਪਿੰਡ ਦਾ ਦੰਗਲ, ਜਿਥੇ ਉਹ ਆਪਣੀ ਧਾਂਕ ਜਮਾ ਸਕੇ ਜਾਂ ਫਿਰ ਸਕਵੈਸ਼ ਦੀ ਚੈਂਪੀਅਨ ਦੀਪਕਾ ਪੱਲੀਕਲ ਦਾ ਫ਼ੈਸਲਾ ਕਿ ਅੱਜ ਵੀ ਮਹਿਲਾਵਾਂ ਨੂੰ ਮਰਦਾਂ ਦੇ ਬਾਰਬਰ ਇਨਾਮੀ ਰਾਸ਼ੀ ਨਹੀਂ ਮਿਲਦੀ। ਇਨ੍ਹਾਂ ਭਾਰਤੀ ਔਰਤਾਂ ਨੇ ਅੱਜ ਦੇਸ਼ ਲਈ ਤਗਮੇ ਜਿੱਤੇ ਤੇ ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਲੋਕਾਂ ਦੇ ਖੇਡ ਖੇਤਰ ਵਿਚ ਦਿਲ ਵੀ ਜਿੱਤੇ ਹਨ।


-ਮੋਬਾ: 98729-78781


ਖ਼ਬਰ ਸ਼ੇਅਰ ਕਰੋ

ਪੰਜ ਮਿੰਟ ਦੀ ਕਲਾਕਾਰੀ

* ਪਤਾ ਕਰੋ ਕਿ ਕਿਹੜਾ ਆਂਡਾ ਤਾਜ਼ਾ ਹੈ : ਇਕ ਪਾਣੀ ਦੇ ਭਰੇ ਗਿਲਾਸ ਵਿਚ ਆਂਡਾ ਸੁੱਟ ਕੇ ਦੇਖੋ। ਜੇਕਰ ਉਹ ਗਿਲਾਸ ਦੇ ਤਲ ਨਾਲ ਲੱਗਿਆ ਰਹੇ ਤਾਂ ਉਹ ਸਹੀ ਹੈ। ਜੇਕਰ ਪਾਣੀ ਦੇ ਉੱਪਰ ਤੈਰਨ ਲੱਗੇ ਤਾਂ ਉਹ ਤਾਜ਼ਾ ਨਹੀਂ ਹੈ।
* ਬਚਾਓ ਫੋਨ : ਤੁਸੀਂ ਇੰਟਰਨੈੱਟ ਤੋਂ ਕੋਈ ਪਕਵਾਨ ਬਣਾਉਣਾ ਸਿੱਖ ਰਹੇ ਹੋ ਤਾਂ ਤੁਸੀਂ ਪਕਵਾਨ ਬਣਾਉਂਦੇ ਹੋਏ ਫੋਨ ਦੀ ਵਰਤੋਂ ਵੀ ਕਰ ਰਹੇ ਹੋ ਤਾਂ ਉਸ ਵੇਲੇ ਤੁਸੀਂ ਆਪਣੇ ਫੋਨ 'ਤੇ ਪਲਾਸਟਿਕ ਦਾ ਪਤਲਾ ਕਾਗਜ਼ (ਜਿਸ ਵਿਚ ਅਕਸਰ ਸੂਟ ਆਦਿ ਪੈਕ ਕੀਤੇ ਜਾਂਦੇ ਹਨ) ਚੜ੍ਹਾ ਦਿਓ। ਇਸ ਨਾਲ ਹੁਣ ਫੋਨ 'ਤੇ ਦਾਗ ਲੱਗਣ ਦਾ ਡਰ ਨਹੀਂ ਰਹੇਗਾ।
* ਮੱਖਣ ਅਸਾਨੀ ਨਾਲ ਕੱਟੋ : ਫਰਿੱਜ ਵਿਚੋਂ ਮੱਖਣ ਕੱਢਣ ਤੋਂ ਬਾਅਦ ਜੇਕਰ ਮੱਖਣ ਨੂੰ ਪਲੇਟ ਵਿਚ ਰੱਖ ਕੇ ਉੱਤੋਂ ਗਿਲਾਸ (ਗਿਲਾਸ ਦੀ ਇਕ ਕਿਸਮ) ਕੁਝ ਦੇਰ ਲਈ ਰੱਖ ਕੇ ਫਿਰ ਮੱਖਣ ਕੱਟੋ ਤਾਂ ਉਹ ਅਸਾਨੀ ਨਾਲ ਕੱਟਦਾ ਹੈ।
* ਟੂਟੀਆਂ ਨੂੰ ਚਮਕਾਓ : ਟੂਟੀਆਂ ਤੇ ਸਿੰਕ ਆਦਿ ਨੂੰ ਨਿੰਬੂ ਨਾਲ ਥੋੜ੍ਹੀ ਦੇਰ ਰਗੜੋ ਤੇ ਫਿਰ ਕੱਪੜੇ ਨਾਲ ਸਾਫ਼ ਕਰ ਦਿਓ।


simranjeet. dhiman16 @gmail.com

ਰਸੋਈ-ਘਰ ਵਿਚ ਸਾਵਧਾਨ ਰਹੋ

* ਰਸੋਈ-ਘਰ ਵਿਚ ਹਮੇਸ਼ਾ ਸੂਤੀ ਕੱਪੜੇ ਹੀ ਪਹਿਨੋ। ਟੇਰੇਲੀਨ, ਨਾਈਲੋਨ, ਰੇਸ਼ਮੀ ਕੱਪੜੇ ਤਾਪ ਦੇ ਸੁਚਾਲਕ ਹੁੰਦੇ ਹਨ ਅਤੇ ਅੱਗ ਨੂੰ ਛੇਤੀ ਫੜਦੇ ਹਨ। ਸਾੜ੍ਹੀ ਬੰਨ੍ਹ ਕੇ ਕੰਮ ਕਰ ਰਹੇ ਹੋ ਤਾਂ ਸਾੜ੍ਹੀ ਦਾ ਪੱਲੂ ਹੇਠਾਂ ਨਾ ਲਟਕੇ, ਇਹ ਵੀ ਧਿਆਨ ਰੱਖੋ। ਪਹਿਨੇ ਹੋਏ ਸੂਤੀ ਕੱਪੜੇ ਜ਼ਿਆਦਾ ਢਿੱਲੇ ਨਾ ਹੋਣ।
* ਗੈਸ ਚੁੱਲ੍ਹਾ ਜਲਾਉਣ ਤੋਂ ਪਹਿਲਾਂ ਮਾਚਿਸ ਜਾਂ ਲਾਈਟਰ ਅਤੇ ਹੋਰ ਸਮੱਗਰੀ ਆਪਣੇ ਕੋਲ ਇਕੱਠੀ ਜ਼ਰੂਰ ਕਰ ਲਓ।
* ਦਾਲ, ਚੌਲ ਆਦਿ ਨੂੰ ਚੁਗਣ ਦਾ ਕੰਮ ਭੋਜਨ ਪਕਾਉਂਦੇ ਸਮੇਂ ਨਾ ਕਰਕੇ ਭੋਜਨ ਪਕਾਉਣ ਤੋਂ ਪਹਿਲਾਂ ਹੀ ਕਰੋ।
* ਰਸੋਈ-ਘਰ ਵਿਚ ਹਮੇਸ਼ਾ ਪੈਰਾਂ ਵਿਚ ਤਿਲਕਣ ਵਾਲੀਆਂ ਚੱਪਲਾਂ ਜਾਂ ਉੱਚੀ ਅੱਡੀ ਵਾਲੇ ਸੈਂਡਲ ਨਾ ਪਹਿਨੋ।
* ਘੱਟ ਸਮੱਗਰੀ ਪਕਾਉਣ ਲਈ ਹਮੇਸ਼ਾ ਛੋਟੇ ਭਾਂਡਿਆਂ ਦੀ ਹੀ ਵਰਤੋਂ ਕਰੋ। ਇਸ ਨਾਲ ਗੈਸ ਦੀ ਵੀ ਬੱਚਤ ਹੁੰਦੀ ਹੈ।
* ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਢਕ ਕੇ ਰੱਖੋ ਤਾਂ ਕਿ ਕੀੜੇ-ਪਤੰਗੇ ਜਾਂ ਕੋਈ ਜ਼ਹਿਰੀਲੀ ਚੀਜ਼ ਨਾ ਡਿਗ ਸਕੇ।
* ਰਸੋਈ ਦੇ ਮਸਾਲੇ ਅਤੇ ਹੋਰ ਸਾਮਾਨ ਹਮੇਸ਼ਾ ਪ੍ਰਮਾਣਿਤ ਕੰਪਨੀਆਂ ਜਾਂ ਇਗਮਾਰਕ ਦੇ ਹੀ ਵਰਤੋਂ ਕਰੋ।
* ਮਾਚਿਸ, ਮੋਮਬੱਤੀ ਜਾਂ ਲੈਂਪ ਨੂੰ ਹਮੇਸ਼ਾ ਇਕ ਹੀ ਜਗ੍ਹਾ 'ਤੇ ਰੱਖੋ ਤਾਂ ਕਿ ਹਨੇਰੇ ਵਿਚ ਵੀ ਉਨ੍ਹਾਂ ਨੂੰ ਲੱਭਿਆ ਜਾ ਸਕੇ।
* ਮਾਚਿਸ ਅਤੇ ਲਾਈਟਰ ਨੂੰ ਹਮੇਸ਼ਾ ਗੈਸ ਚੁੱਲ੍ਹੇ ਦੇ ਨੇੜੇ ਹੀ ਰੱਖੋ ਤਾਂ ਕਿ ਬਾਅਦ ਵਿਚ ਲੱਭਣਾ ਨਾ ਪਵੇ।
* ਰਸੋਈ-ਘਰ ਦੀਆਂ ਸਾਰੀਆਂ ਜ਼ਰੂਰੀ ਵਸਤੂਆਂ ਨੂੰ ਵਿਵਸਥਿਤ ਹੀ ਰੱਖੋ। ਇਸ ਨਾਲ ਰਸੋਈ-ਘਰ ਦੀ ਸੁੰਦਰਤਾ ਵਧੇਗੀ ਅਤੇ ਸਾਮਾਨ ਲੱਭਣ ਵਿਚ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।
* ਰਸੋਈ-ਘਰ ਵਿਚ ਕਿਤੇ ਵੀ ਸਬਜ਼ੀ ਜਾਂ ਚਾਹ ਆਦਿ ਵਸਤੂ ਡਿਗਣ 'ਤੇ ਉਸ ਜਗ੍ਹਾ 'ਤੇ ਗਿੱਲੇ ਕੱਪੜੇ ਦਾ ਪੋਚਾ ਜ਼ਰੂਰ ਲਗਾ ਦਿਓ, ਤਾਂ ਕਿ ਉਥੇ ਕੋਈ ਦਾਗ-ਧੱਬਾ ਨਾ ਰਹਿ ਸਕੇ ਅਤੇ ਉਥੇ ਮੱਖੀਆਂ ਵੀ ਨਾ ਆ ਸਕਣ।
* ਰਸੋਈ-ਘਰ ਦੀਆਂ ਖਿੜਕੀਆਂ 'ਤੇ ਕਦੇ ਪਰਦੇ ਨਾ ਲਗਾਓ, ਕਿਉਂਕਿ ਬਾਹਰੋਂ ਹਵਾ ਤੇਜ਼ ਆਉਣ 'ਤੇ ਪਰਦੇ ਦੇ ਨੇੜੇ ਰੱਖੀਆਂ ਚੀਜ਼ਾਂ ਨੂੰ ਪਰਦੇ ਸੁੱਟ ਸਕਦੇ ਹਨ ਜਾਂ ਗੈਸ ਨਾਲ ਦੁਰਘਟਨਾ ਵੀ ਹੋ ਸਕਦੀ ਹੈ।
* ਰਸੋਈ-ਘਰ ਵਿਚ ਖੜ੍ਹੇ-ਖੜ੍ਹੇ ਜ਼ਿਆਦਾ ਕੰਮ ਕਰਨ ਨਾਲ ਤੁਸੀਂ ਥੱਕ ਵੀ ਸਕਦੇ ਹੋ। ਇਸ ਲਈ ਬੈਠ ਕੇ ਕੰਮ ਕਰਨ ਲਈ ਕੋਈ ਉੱਚਾ ਸਟੂਲ ਜਾਂ ਕੁਰਸੀ ਜ਼ਰੂਰ ਰੱਖੋ।
* ਸਿੰਕ (ਜੂਠੇ ਭਾਂਡੇ ਧੋਣ ਵਾਲੀ ਜਗ੍ਹਾ) ਵਿਚ ਜ਼ਿਆਦਾ ਦੇਰ ਤੱਕ ਜੂਠੇ ਭਾਂਡੇ ਨਾ ਰਹਿਣ ਦਿਓ। ਇਸ ਨਾਲ ਗੰਦਗੀ ਫੈਲੇਗੀ।
* ਸਿੰਕ ਵਿਚੋਂ ਪਾਣੀ ਬਾਹਰ ਕੱਢਣ ਦੀ ਸਹੀ ਵਿਵਸਥਾ ਹੋਣੀ ਚਾਹੀਦੀ ਹੈ।


-ਵਿਜੈ ਬਵੇਜਾ

ਜਦੋਂ ਬਜ਼ੁਰਗ ਮਾਤਾ-ਪਿਤਾ ਨਾਲ ਰਹੋ

* ਵੱਡੇ ਲੋਕਾਂ ਦਾ ਕਮਰਾ ਕਾਫੀ ਵੱਡਾ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਰਾਮ ਨਾਲ ਆਪਣੇ ਕਮਰੇ ਵਿਚ ਆ-ਜਾ ਸਕਣ। * ਫਰਨੀਚਰ ਵੀ ਹਲਕਾ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ, ਜਿਸ ਨੂੰ ਲੋੜ ਪੈਣ 'ਤੇ ਖਿਸਕਾਇਆ ਜਾ ਸਕੇ। ਫਰਨੀਚਰ ਓਨਾ ਹੀ ਹੋਣਾ ਚਾਹੀਦਾ ਹੈ, ਜਿੰਨੀ ਉਨ੍ਹਾਂ ਨੂੰ ਲੋੜ ਹੋਵੇ। * ਰੌਸ਼ਨੀ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ। ਖਿੜਕੀ, ਰੌਸ਼ਨਦਾਨ ਹੋਣੇ ਚਾਹੀਦੇ ਹਨ, ਤਾਂ ਕਿ ਕੁਦਰਤੀ ਰੌਸ਼ਨੀ ਅਤੇ ਹਵਾ ਆ ਸਕੇ। ਕਮਰੇ ਵਿਚ ਬਨਾਉਟੀ ਰੌਸ਼ਨੀ ਲਈ ਨਾਈਟ ਬਲਬ, ਟਿਊਬ ਜਾਂ ਐਮਰਜੈਂਸੀ ਲਾਈਟ ਹੋਣੀ ਚਾਹੀਦੀ ਹੈ।
* ਬਜ਼ੁਰਗਾਂ ਦੇ ਕਮਰੇ ਦੇ ਫਰਸ਼ ਅਜਿਹੇ ਹੋਣੇ ਚਾਹੀਦੇ ਹਨ, ਜੋ ਤਿਲਕਣ ਵਾਲੇ ਨਾ ਹੋਣ। ਤਿਲਕਣ ਵਾਲੀਆਂ ਟਾਇਲਾਂ ਵੀ ਨਹੀਂ ਲਗਵਾਉਣੀਆਂ ਚਾਹੀਦੀਆਂ। ਧਿਆਨ ਦਿਓ ਉਨ੍ਹਾਂ ਦੇ ਬਾਥਰੂਮ ਵਿਚ ਵਾਈਪਰ ਜ਼ਰੂਰ ਪਿਆ ਰਹੇ ਤਾਂ ਕਿ ਥੋੜ੍ਹਾ ਜਿਹਾ ਗਿੱਲਾ ਹੋਣ 'ਤੇ ਉਹ ਉਸ ਨੂੰ ਅਸਾਨੀ ਨਾਲ ਸੁਕਾ ਸਕਣ। ਬਾਥਰੂਮ ਵਿਚ ਨਹਾਉਣ ਵਾਲਾ ਪਟਰਾ, ਬਾਲਟੀ ਅਤੇ ਮੱਗ ਇਕ ਕਿਨਾਰੇ 'ਤੇ ਰੱਖਿਆ ਹੋਣਾ ਚਾਹੀਦਾ ਹੈ, ਤਾਂ ਕਿ ਉਹ ਰਾਤ ਸਮੇਂ ਬਾਥਰੂਮ ਦੀ ਵਰਤੋਂ ਅਸਾਨੀ ਨਾਲ ਕਰ ਸਕਣ। ਬਾਥਰੂਮ ਵਿਚ ਰੌਸ਼ਨੀ ਦੀ ਵਧੀਆ ਵਿਵਸਥਾ ਹੋਣੀ ਚਾਹੀਦੀ ਹੈ।
* ਬਜ਼ੁਰਗਾਂ ਦੇ ਕਮਰੇ ਵਿਚ ਸਾਮਾਨ ਇਧਰ-ਉਧਰ ਫੈਲਿਆ ਨਾ ਰਹੇ। ਉਨ੍ਹਾਂ ਦੇ ਕੱਪੜੇ, ਬੈੱਡ ਸ਼ੀਟਸ ਅਤੇ ਤੌਲੀਆ ਢੁਕਵੀਂ ਜਗ੍ਹਾ 'ਤੇ ਰੱਖੇ ਹੋਣੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਨਾ ਹੀ ਉਹ ਤੁਹਾਨੂੰ ਵਾਰ-ਵਾਰ ਇਨ੍ਹਾਂ ਕੰਮਾਂ ਲਈ ਡਿਸਟਰਬ ਕਰਨ।
* ਕਮਰੇ ਵਿਚ ਕੋਈ ਵੀ ਤਾਰ ਫਰਸ਼ 'ਤੇ ਨਾ ਆਵੇ, ਨਾ ਹੀ ਕਿਤੇ ਲਟਕੇ। ਜੇ ਅਜਿਹਾ ਹੋਵੇ ਤਾਂ ਉਸ ਨੂੰ ਫਿਕਸ ਕਰਵਾਓ। * ਪੌੜੀਆਂ ਵੀ ਬਹੁਤ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ, ਨਾ ਹੀ ਅਸਮਤਲ ਹੋਣ। ਪੌੜੀਆਂ ਦੇ ਦੋਵੇਂ ਪਾਸੇ ਰੇਲਿੰਗ ਹੋਣੀ ਚਾਹੀਦੀ ਹੈ, ਤਾਂ ਕਿ ਚੜ੍ਹਦੇ ਅਤੇ ਉਤਰਦੇ ਸਮੇਂ ਸੰਤੁਲਨ ਬਣਿਆ ਰਹੇ।
* ਪੌੜੀਆਂ ਦੇ ਦੋਵੇਂ ਪਾਸੇ ਬਿਜਲੀ ਦੇ ਸਵਿੱਚ ਲਗਵਾਉਣੇ ਚਾਹੀਦੇ ਹਨ, ਤਾਂ ਕਿ ਰਾਤ ਨੂੰ ਚੜ੍ਹਦੇ ਸਮੇਂ ਉਹ ਉਸ ਨੂੰ ਜਗਾ ਲੈਣ ਅਤੇ ਉੱਪਰ ਪਹੁੰਚ ਕੇ ਬੰਦ ਕਰ ਸਕਣ।
* ਬਜ਼ੁਰਗਾਂ ਦੇ ਕਮਰੇ ਵਿਚ ਗਲੀਚਾ ਜਾਂ ਦਰੀ ਵੈਸੇ ਤਾਂ ਨਹੀਂ ਹੋਣੀ ਚਾਹੀਦੀ ਪਰ ਜੇ ਹੈ ਤਾਂ ਧਿਆਨ ਦਿਓ ਕਿ ਉਹ ਢਿੱਲੀ ਨਾ ਹੋਵੇ। ਅਜਿਹਾ ਹੋਣ 'ਤੇ ਉਨ੍ਹਾਂ ਦਾ ਪੈਰ ਫਸ ਸਕਦਾ ਹੈ ਅਤੇ ਉਹ ਡਿਗ ਸਕਦੇ ਹਨ।
* ਟਾਇਲਟ ਵਿਚ ਗ੍ਰੈਬ ਬਾਰ ਵੀ ਲਗਾਓ ਤਾਂ ਕਿ ਉਹ ਉਸ ਦਾ ਸਹਾਰਾ ਲੈ ਕੇ ਉੱਠ-ਬੈਠ ਸਕਣ।
* ਬਜ਼ੁਰਗਾਂ ਦੇ ਕਮਰੇ ਵਿਚ ਫਰਨੀਚਰ ਨੁਕੀਲਾ ਨਾ ਹੋਵੇ, ਇਸ ਗੱਲ ਦਾ ਧਿਆਨ ਰੱਖੋ। ਗੋਲਾਈ ਲਈ ਕੋਨੇ ਵਾਲਾ ਫਰਨੀਚਰ ਹੋਣਾ ਚਾਹੀਦਾ ਹੈ।
* ਫਰਨੀਚਰ ਦੀ ਉਚਾਈ ਜ਼ਿਆਦਾ ਉੱਚੀ ਜਾਂ ਜ਼ਿਆਦਾ ਨੀਵੀਂ ਵੀ ਨਹੀਂ ਹੋਣੀ ਚਾਹੀਦੀ। ਮੱਧ ਉਚਾਈ ਬਜ਼ੁਰਗਾਂ ਲਈ ਠੀਕ ਰਹਿੰਦੀ ਹੈ। ਇਸ ਨਾਲ ਉਨ੍ਹਾਂ ਦੇ ਜੋੜਾਂ 'ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ।
* ਬਜ਼ੁਰਗਾਂ ਦੇ ਬਿਸਤਰ ਦੇ ਨਾਲ ਬਿਜਲੀ ਦਾ ਸਵਿੱਚ ਹੋਣਾ ਚਾਹੀਦਾ ਹੈ ਅਤੇ ਟੈਲੀਫੋਨ ਵੀ ਬੈੱਡ ਦੇ ਨੇੜੇ ਹੋਣਾ ਚਾਹੀਦਾ ਹੈ। ਬੈੱਡ ਦੇ ਨੇੜੇ ਵੱਡੇ-ਵੱਡੇ ਅੰਕਾਂ ਵਿਚ ਜ਼ਰੂਰੀ ਫੋਨ ਨੰਬਰ ਲਿਖੇ ਹੋਣੇ ਚਾਹੀਦੇ ਹਨ, ਤਾਂ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਭਟਕਣਾ ਨਾ ਪਵੇ।
* ਉਨ੍ਹਾਂ ਦੇ ਕਮਰੇ ਵਿਚ ਛੋਟਾ ਟੀ. ਵੀ. ਹੋਵੇ ਤਾਂ ਬਹੁਤ ਚੰਗਾ ਰਹੇਗਾ ਅਤੇ ਨਾਲ ਹੀ ਕੇਬਲ ਦੀ ਵਿਵਸਥਾ ਵੀ ਉਨ੍ਹਾਂ ਲਈ ਲਾਭਦਾਇਕ ਹੈ, ਤਾਂ ਕਿ ਉਹ ਆਪਣੀ ਮਰਜ਼ੀ ਮੁਤਾਬਿਕ ਆਪਣਾ ਮਨੋਰੰਜਨ ਕਰ ਸਕਣ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX