ਤਾਜਾ ਖ਼ਬਰਾਂ


ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  40 minutes ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  about 1 hour ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 1 hour ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 3 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 3 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 4 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  about 4 hours ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  about 4 hours ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਥਾ: ਵਿਕਾਸ

ਪਿੰਡ ਵਿਚ ਸਟੇਡੀਅਮ ਦੀ ਉਸਾਰੀ ਹੋ ਚੁੱਕੀ ਸੀ | ਅੱਜ ਮੰਤਰੀ ਜੀ ਨੇ ਉਦਘਾਟਨ ਕਰਨ ਲਈ ਪੁੱਜਣਾ ਸੀ | ਪੰਚਾਇਤ ਅਤੇ ਮੰਤਰੀ ਦੇ ਵਿਭਾਗ ਨਾਲ ਸਬੰਧਿਤ ਅਧਿਕਾਰੀ ਭੱਬਾਂ ਭਾਰ ਹੋਏ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ | ਮਿੱਥੇ ਸਮੇਂ ਤੋਂ ਦੋ ਕੁ ਘੰਟੇ ਬਾਅਦ ਮੰਤਰੀ ਦੀਆਂ ਕਾਰਾਂ ਦਾ ਕਾਫ਼ਲਾ ਪੁੱਜ ਗਿਆ | ਸਟੇਡੀਅਮ ਦੇ ਨੀਂਹ ਪੱਥਰ ਤੋਂ ਪੜਦਾ ਚੁੱਕਣ ਉਪਰੰਤ ਮੰਤਰੀ ਜੀ ਪੰਡਾਲ ਵਿਚ ਪੁੱਜ ਗਏ | ਆਪਣੇ ਭਾਸ਼ਨ ਵਿਚ ਸੂਬੇ ਅੰਦਰ ਲਿਆਂਦੀ 'ਵਿਕਾਸ ਦੀ ਹਨੇਰੀ' ਦਾ ਜ਼ਿਕਰ ਉਸ ਨੇ ਵਧ-ਚੜ੍ਹ ਕੇ ਕੀਤਾ ਅਤੇ ਉਸਾਰੇ ਗਏ ਸਟੇਡੀਅਮ ਨੂੰ ਪਿੰਡ ਦੇ ਗੱਭਰੂਆਂ ਲਈ ਸਰਕਾਰ ਵਲੋਂ ਇਕ ਅਨਮੋਲ ਤੋਹਫ਼ਾ ਦੇਣ ਦੀ ਗੱਲ ਵੀ ਕਹੀ |
ਪਿੰਡ ਦੇ ਇਕ ਬਜ਼ੁਰਗ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਕਿਹਾ, 'ਜਿਹੜੇ ਚੋਬਰਾਂ ਵਾਸਤੇ ਇਹ ਸਟੇਡੀਅਮ ਬਣਾਇਐ, ਉਹ ਖੇਡਣ ਜੋਗੇ ਕਿੱਥੇ ਨੇ ? ਪਹਿਲਾਂ ਖੇਡਣ ਵਾਲਿਆਂ ਨੂੰ ਬਚਾਉਣ ਦਾ ਕੋਈ ਹੀਲਾ ਕਰੋ | ਪਿੰਡ ਦੇ ਗੱਭਰੂ ਤਾਂ ਨਸ਼ਿਆਂ ਕਰਕੇ ਬੇਰਾਂ ਵਾਂਗ ਝੜ ਰਹੇ ਨੇ... |' ਬਜ਼ੁਰਗ ਦੀ ਕਹੀ ਗੱਲ ਰੌਲੇ-ਰੱਪੇ ਵਿਚ ਹੀ ਗਵਾਚ ਗਈ | ਮੰਤਰੀ ਦੇ ਸਪੀਕਰ ਦੀ ਉੱਚੀ ਆਵਾਜ਼ ਵਿਚ 'ਵਿਕਾਸ ਦੇ ਜ਼ਿਕਰ' ਨੇ ਬਜ਼ੁਰਗ ਦੀ ਜਵਾਨੀ ਦੇ 'ਵਿਨਾਸ਼' ਵਾਲੀ ਗੱਲ ਨੂੰ ਨਿਗਲ ਲਿਆ ਸੀ |

-ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਹਸਪਤਾਲ, ਸੰਗਰੂਰ |
ਮੋਬਾਈਲ : 94171-48866


ਖ਼ਬਰ ਸ਼ੇਅਰ ਕਰੋ

ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ

'ਕਿਥੇ ਜਾਣੈਂ, ਅੰਮਾ?' ਕੰਡਕਟਰ ਨੇ ਵੈਗਨ ਦਾ ਬੂਹਾ ਖੋਲ੍ਹਦਿਆਂ ਅੰਮਾ ਅੱਗੇ ਬਾਂਹ ਦੀ ਰੋਕ ਬਣਾਉਂਦਿਆਂ ਪੁੱਛਿਆ |
'ਅੱਛਰੇ ਜਾਣੈ ਪੁੱਤਰ |' ਅੰਮਾ ਨੇ ਨਿੰਮ੍ਹਾ ਜਿਹਾ ਜਵਾਬ ਦਿੱਤਾ |
'ਪਿੱਛੇ ਹਟ ਜਾਓ, ਦੂਜੀਆਂ ਸਵਾਰੀਆਂ ਨੂੰ ਅੱਗੇ ਆਉਣ ਦਿਉ |' ਕੰਡਕਟਰ ਨੇ ਫ਼ੈਸਲਾ ਕਰ ਦਿੱਤਾ ਤੇ ਮਾਈ ਉਸ ਕੈਦੀ ਵਾਂਗ ਪਿੱਛੇ ਹਟ ਗਈ ਜਿਹਨੂੰ ਅਦਾਲਤ ਨੇ ਮੁਸ਼ੱਕਤ ਨਾਲ ਕੈਦ ਦੀ ਸਜ਼ਾ ਬੋਲ ਦਿੱਤੀ ਹੋਵੇ |
ਮੈਂ ਅੰਮਾ ਵੱਲ ਤੱਕਿਆ | ਨੀਲੀਆਂ ਬੂਟੀਆਂ ਵਾਲੀ ਚਿੱਟੀ ਚਾਦਰ ਥੱਲੇ ਫੁੱਲਾਂ ਵਾਲਾ ਨੀਲਾ ਸੂਟ ਚੰਗੀ ਤਰ੍ਹਾਂ ਇਸਤਰੀ ਕੀਤਾ ਹੋਇਆ | ਜੁੱਤੀ ਵੀ ਲਗਦਾ ਸੀ ਕਦੀ-ਕਦਾਰ ਪਾਈ ਐ | ਕੱਪੜਿਆਂ ਵਿਚੋਂ ਹਲਕੀ ਜਿਹੀ ਫਿਨਾਇਲ ਦੀ ਮਹਿਕ ਦੱਸਦੀ ਬਈ ਇਹ ਜੋੜਾ ਕਿਤੇ ਆਉਣ-ਜਾਣ ਲਈ ਸੰਭਾਲ ਕੇ ਰੱਖਿਆ ਹੋਇਆ ਸੀ ਤੇ ਮੂੰਹ ਦੀਆਂ ਝੁਰੜੀਆਂ ਉਤੇ ਹਯਾਤੀ ਦੇ ਇਕ-ਇਕ ਕਰੜੇ ਪਲ ਦਾ ਲੇਖਾ ਲਿਖਿਆ ਦਿਸਦਾ ਸੀ | ਏਨੇ ਚਿਰ ਨੂੰ ਦੂਜੀ ਵੈਗਨ ਨੇੜੇ ਆਉਣ ਲੱਗੀ | ਉਹਦੇ ਕੰਡਕਟਰ ਨੇ ਅੰਮਾ ਜੀ ਨੂੰ ਪਿਛਲੀ ਸੀਟ 'ਤੇ ਬਹਿਣ ਲਈ ਆਖਿਆ ਤਾਂ ਉਹ ਕਹਿਣ ਲੱਗੀ, 'ਪੁੱਤਰ ਮੈਨੂੰ ਪਿੱਛੇ ਬਹਿਣ ਵਿਚ ਕੋਈ ਉਜਰ ਨਹੀਂ ਪਰ ਮੇਰੇ ਗੋਡਿਆਂ ਵਿਚ ਦਰਦ ਐ ਤੇ ਪਿਛਲੀ ਸੀਟ 'ਤੇ ਸੁੰਗੜ ਕੇ ਬਹਿਣਾ ਪੈਂਦੈ |' ਉਹ ਕੋਈ ਭਲਾ ਲੋਕ ਸੀ | ਉਹਨੇ ਬਾਦਸ਼ਾਹਾਂ ਵਾਂਗ ਅੰਮਾ ਨੂੰ ਫਰੰਟ ਸੀਟ 'ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ, ਨਾਲ ਦੀ ਸੀਟ ਮੈਂ ਸਾਂਭ ਲਈ |
ਡਰਾਈਵਰ ਨੇ ਆਪਣੇ ਪਾਸੇ ਵਾਲਾ ਬੂਹਾ ਖੋਲਿ੍ਹਆ ਤੇ ਕਿਸੇ ਸੰਗਤੀ ਨਾਲ ਗੱਲਾਂ ਕਰਦਾ ਸੀਟ 'ਤੇ ਆਣ ਬੈਠਾ | ਅੰਮਾ ਕੁਝ ਬੇਅਰਾਮ ਜਿਹੀ ਹੋ ਕੇ ਸੱਜੇ ਖੱਬੇ ਤੱਕ ਰਹੀ ਸੀ | ਮੈਂ ਸੋਚਿਆ ਗੋਡਿਆਂ ਦੇ ਦਰਦ ਨੇ ਤੰਗ ਕੀਤਾ ਹੋਣੈ | ਇਸ ਕਰਕੇ ਮੈਂ ਜ਼ਰਾ ਕੁ ਹੋਰ ਦਰਵਾਜ਼ੇ ਵੱਲ ਖਿਸਕ ਕੇ ਆਖਿਆ, 'ਤੁਸੀਂ ਠੀਕ ਹੋ ਕੇ ਬਹਿ ਜਾਓ |'
'ਅੱਲਾ ਖੁਸ਼ ਰੱਖੇ ਤੈਨੂੰ | ਮੈਂ ਬੈਠੀ ਤਾਂ ਠੀਕ ਆਂ, ਭੁੱਖ ਲੱਗੀ ਪਈ ਐ | ਛੋਲੇ ਲੈਣੇ ਸਨ, ਅੱਜ ਨੱਸ-ਭੱਜ ਵਿਚ ਘਰੋਂ ਖਾ ਕੇ ਨਹੀਂ ਤੁਰੀ | ਅਲਸਰ ਦੀ ਮਰੀਜ਼ ਆਂ | ਭੁੱਖ ਲੱਗੀ ਹੋਵੇ ਤਾਂ ਕੁਝ ਚਿਰ ਮਗਰੋਂ ਮੇਹਦੇ ਵਿਚ ਦਰਦ ਹੋਣ ਲੱਗ ਪੈਂਦੈ |'
ਬਜ਼ੁਰਗ ਔਰਤ ਦੀ ਗੱਲ ਸੁਣ ਕੇ ਮੈਂ ਏਧਰ-ਉਧਰ ਨਜ਼ਰ ਮਾਰੀ | ਸੜਕੋਂ ਪਾਰ ਇਕ ਰੇਹੜੀ ਵਾਲਾ ਭੁੱਜੇ ਹੋਏ ਛੋਲੇ, ਰੇਓੜੀਆਂ ਤੇ ਕੁਝ ਹੋਰ ਨਿੱਕ-ਸੁੱਕ ਵੇਚਦਾ ਖੜ੍ਹਾ ਸੀ | ਅੰਮਾ ਜੀ ਨੇ ਮੇਰੇ ਵੱਲ ਤੱਕਿਆ | ਸ਼ਾਇਦ ਆਪਣੀ ਉਮਰ ਦਾ ਕਿਆਸ ਕਰਦਿਆਂ ਉਨ੍ਹਾਂ ਨੇ ਸੋਚਿਆ ਹੋਵੇ ਪਈ ਮੈਂ ਉਨ੍ਹਾਂ ਨਾਲੋਂ ਨਿੱਕੀ ਆਂ ਤੇ ਭੱਜ ਕੇ ਸੜਕ ਪਾਰ ਕਰ ਸਕਦੀ ਆਂ ਪਰ ਇਹ ਉਨ੍ਹਾਂ ਦੀ ਭੁੱਲ ਸੀ | ਹਯਾਤੀ ਦੀ ਭੱਜ-ਦੌੜ ਨੇ ਕਦੋਂ ਦੇ ਗਿੱਟੇ ਗੋਡੇ ਤੋੜ ਸੁੱਟੇ ਨੇ | ਦੂਜਾ ਮੈਨੂੰ ਸ਼ਹਿਰ ਆਇਆਂ ਭਾਵੇਂ ਕਿੰਨੇ ਵਰ੍ਹੇ ਹੋ ਗਏ ਪਰ ਮੇਰੇ ਅੰਦਰ ਦੀ ਪੇਂਡੂ ਜਨਾਨੀ ਹਾਲੇ ਵੀ ਸ਼ਾਂ-ਸ਼ਾਂ ਕਰਕੇ ਸਾਹਮਣਿਉਂ ਲੰਘਦੀਆਂ ਗੱਡੀਆਂ ਅੱਗੇ ਹੱਥ ਬੰਨ੍ਹ ਖਲੋਂਦੀ ਏ |
ਅਜੇ ਮੈਂ ਸੋਚਾਂ ਦੀ ਇਸ ਘੁੰਮਣ-ਘੇਰੀ ਵਿਚ ਈ ਸਾਂ ਜੋ ਵੈਗਨ ਤੁਰ ਪਈ ਤੇ ਮੈਨੂੰ ਆਪਣਾ ਆਪ ਆਜ਼ਾਦ ਹੁੰਦਾ ਜਾਪਿਆ ਪਰ ਅੰਮਾ ਜੀ ਦੀ ਭੁੱਖ ਦਾ ਲਾਂਬੂ ਮੇਰੇ ਢਿੱਡ ਵਿਚ ਭੜਕ ਪਿਆ | ਮੈਂ ਉਧਰੋਂ ਧਿਆਨ ਹਟਾਉਣ ਲਈ ਮੁਆਫ਼ੀ ਜਿਹੀ ਮੰਗਦਿਆਂ ਆਖਿਆ, 'ਮੈਂ ਤੁਹਾਨੂੰ ਲਿਆ ਦੇਂਦੀ ਪਰ ਹੁਣ ਵੈਗਨ ਈ ਟੁਰ ਪਈ ਏ |'
'ਕੋਈ ਗੱਲ ਨਹੀਂ, ਖ਼ੈਰ ਏ | ਉਨ੍ਹਾਂ ਮੇਰੇ ਮੋਢੇ ਉਤੇ ਥਾਪੜਾ ਦੇ ਕੇ ਆਖਿਆ | ਫੇਰ ਡਰਾਈਵਰ ਨੂੰ ਦੱਸਣ ਲੱਗੇ, 'ਬੇਟਾ ਮੈਂ ਪਿੱਛੋਂ ਜਿਸ ਵੈਗਨ 'ਤੇ ਆਈ ਆਂ ਉਨ੍ਹਾਂ ਜੀਵਨ-ਜੋਗਿਆਂ ਮੈਨੂੰ ਥੰਮ ਕੇ ਅਗਲੀ ਸੀਟ 'ਤੇ ਬਹਾਇਆ | ਫੇਰ ਅਗਾਂਹ ਟੁਰੇ | ਏਥੇ ਟੇਸ਼ਨ 'ਤੇ ਖੌਰੇ ਕੀ ਹੋ ਗਿਐ? ਕੋਈ ਗੱਲ ਈ ਨਹੀਂ ਸੀ ਸੁਣਦਾ, ਅੱਧਾ ਘੰਟਾ ਹੋ ਗਿਆ ਖੜ੍ਹੀ ਨੂੰ , ਗੋਡਿਆਂ ਵਿਚ ਚੀਸਾਂ ਪੈਣ ਲੱਗ ਪਈਆਂ |'
ਡਰਾਈਵਰ ਨੇ ਉਨ੍ਹਾਂ ਦੀ ਗੱਲ ਨਾ ਗੌਲੀ ਤਾਂ ਮੈਂ ਐਵੇਂ ਈ ਆਸਰਾ ਜਿਹਾ ਦੇਣ ਖ਼ਾਤਰ ਆਖਿਆ, 'ਤੁਸੀਂ ਕਿਸੇ ਨੂੰ ਨਾਲ ਲੈ ਆਉਂਦੇ?'
'ਕੋਈ ਨਹੀਂ ਸੀ ਨਾਲ ਆਉਣ ਵਾਲਾ |' ਅੰਮਾ ਜੀ ਨੇ ਹਉਕਾ ਭਰਿਆ | ਬਾਲ ਸਕੂਲੇ ਚਲੇ ਗਏ, ਨੂੰ ਹ ਨੇ ਕੰਮ 'ਤੇ ਜਾਣਾ ਸੀ ਤੇ...ਤੇ ਪੁੱਤਰ ਛੇ ਵਰ੍ਹੇ ਹੋਏ ਫ਼ੌਤ ਹੋ ਗਿਆ |' ਅੰਮਾ ਜੀ ਦੀ ਆਵਾਜ਼ ਸੰਘ ਵਿਚ ਘੁੱਟੀ ਗਈ |
'ਓਹੋ...ਇਕੋ ਪੁੱਤਰ ਸੀ ਤੁਹਾਡਾ?'
'ਹੈ ਨੇ, ਦੋ ਹੋਰ ਵੀ...ਚਲੋ ਨਹੀਂ ਪੁੱਛਦੇ ਤਾਂ ਨਾ ਪੁੱਛਣ | ਅੱਲ੍ਹਾ ਉਨ੍ਹਾਂ ਨੂੰ ਖੁਸ਼ ਰੱਖੇ | ਹਾਂ, ਸਾਡਾ ਕਿਹੜਾ ਜ਼ੋਰ ਏ |' ਉਨ੍ਹਾਂ ਦੀ ਆਵਾਜ਼ ਵਿਚ ਅੱਥਰੂ ਘੁਲੇ ਹੋਏ ਪਰ ਅੱਖਾਂ ਸੁੱਕੀਆਂ ਸਨ |
'ਕੀ ਹੋਇਆ ਸੀ, ਤੁਹਾਡੇ ਪੁੱਤਰ ਨੂੰ ?' ਮੈਂ ਪੁੱਛਿਆ |
'ਐਕਸੀਡੈਂਟ' ਇਹ ਆਖ ਕੇ ਉਹ ਕੁਝ ਚੁੱਪ ਰਹੇ ਜਿਵੇਂ ਉਹ ਵੇਲਾ ਲੱਭਦੇ ਹੋਣ ਜਦੋਂ ਪੁੱਤਰ ਜਿਊਾਦਾ-ਜਾਗਦਾ ਅੱਖਾਂ ਸਾਹਮਣੇ ਫਿਰਦਾ ਸੀ | ਫੇਰ ਉਸੇ ਲਹਿਜ਼ੇ ਵਿਚ ਉਨ੍ਹਾਂ ਦੀ ਆਵਾਜ਼ ਆਈ, 'ਕਹਿੰਦਾ ਸੀ ਅੰਮਾਂ ਤੂੰ ਬੜੀ ਮਸ਼ੀਨ ਚਲਾਈ, ਹੁਣ ਮੈਂ ਤੇਰਾ ਥਕੇਵਾਂ ਲਾਹ ਦਿਆਂਗਾ | ਮੈਨੂੰ ਬਾਹਰ ਜਾਣ ਦੇ, ਐਨੇ ਪੈਸੇ ਘੱਲਾਂਗਾ ਜੋ ਤੂੰ ਗਿਣਦਿਆਂ-ਗਿਣਦਿਆਂ ਥੱਕ ਜਾਏਾਗੀ |' ਬੋਲਦਿਆਂ ਬੋਲਦਿਆਂ ਉਹ ਫੇਰ ਚੁੱਪ ਕਰ ਗਈ | ਮੈਂ ਉਨ੍ਹਾਂ ਵੱਲ ਵੇਖਿਆ ਤਾਂ ਉਨ੍ਹਾਂ ਦੀ ਚਿੱਟੀ ਚਾਦਰ 'ਤੇ ਕੱਢੀਆਂ ਬੂਟੀਆਂ ਦਾ ਰੰਗ ਲਾਲ ਜਾਪਿਆ | ਮੈਂ ਅੱਖਾਂ ਝਮਕੀਆਂ ਤਾਂ ਉਹ ਫੇਰ ਨੀਲੀਆਂ ਸਨ... | ਉਨ੍ਹਾਂ ਨੇ ਗੱਲ ਛੋਹੀ | 'ਆਪਣੇ ਸੰਗੀਆਂ ਨਾਲ ਏਅਰਪੋਰਟ ਨੂੰ ਟੁਰਿਆ ਤਾਂ ਮੈਂ ਉਹਦੀ ਬਾਂਹ 'ਤੇ ਇਮਾਮ ਜ਼ਾਮਨ ਬੰਨਿ੍ਹਆ ਪਰ ਕਿਸੇ ਇਮਾਮ ਨੂੰ ਉਹਦਾ ਜ਼ਾਮਨ ਬੰਨਿ੍ਹਆ ਕਬੂਲ ਨਹੀਂ ਸੀ | ਟੈਕਸੀ ਦੀ ਟੱਕਰ ਹੋ ਗਈ | ਸਾਰੇ ਏਅਰਪੋਰਟ ਜਾਣ ਦੀ ਥਾਂ ਅਗਲੇ ਜਹਾਨ ਟੁਰ ਗਏ | ਵੇ ਭੋਲਿਓ ਬੱਚਿਓ! ਐਡੀ ਕਿਹੜੀ ਕਾਹਲ ਸੀ |' ਅੰਮਾ ਜੀ ਚੁੱਪ ਕਰ ਗਏ ਤਾਂ ਵੀ ਮੇਰੀ ਹਿੰਮਤ ਨਾ ਪਈ ਉਨ੍ਹਾਂ ਵੱਲ ਤੱਕਾਂ ਜਾਂ ਕੁਝ ਪੁੱਛਾਂ | ਪਰ ਲਗਦਾ ਸੀ ਉਨ੍ਹਾਂ ਨੂੰ ਅੱਜ ਬੜੇ ਚਿਰ ਮਗਰੋਂ ਦਿਲ ਦੇ ਫੱਟ ਵਿਖਾਉਣ ਦਾ ਮੌਕਾ ਲੱਗਾ ਏ | ਆਪੇ ਬੋਲ ਪਏ, 'ਧੀਏ ਮੈਂ ਅਠਾਈ ਵਰ੍ਹੇ ਮਸ਼ੀਨ ਚਲਾਈ | ਬਾਲ ਸਾਰੇ ਨਿੱਕੇ-ਨਿੱਕੇ ਸਨ ਜਦੋਂ ਉਨ੍ਹਾਂ ਦਾ ਪਿਉ ਫ਼ੌਤ ਹੋ ਗਿਆ | ਮੈਂ ਦਿਹਾੜ-ਰਾਤ ਲੋਕਾਂ ਦੇ ਕੱਪੜੇ ਸੀਤੇ ਤੇ ਬਾਲਾਂ ਨੂੰ ਪਾਲ ਕੇ ਵੱਡਾ ਕੀਤਾ | ਮੇਰੇ ਗੋਡੇ ਐਵੇਂ ਤਾਂ ਨਹੀਂ ਜੁੜੇ | ਮੈਂ ਤਾਂ ਪੂਰੇ ਅਠਾਈ ਵਰ੍ਹੇ ਚੌਾਕੜੀ ਮਾਰ ਕੇ ਬੈਠੀ ਆਂ ਤਾਂ ਮੇਰੇ ਪੁੱਤਰ ਪੈਰਾਂ 'ਤੇ ਖਲੋਣ ਜੋਗੇ ਹੋਏ | ਫੇਰ ਵੱਡੇ ਦੋਵੇਂ ਤਾਂ ਉਡਾਰੀ ਮਾਰ ਗਏ | ਨਿੱਕਾ ਮੇਰੇ ਨਾਲ ਬੜਾ ਮੋਹ ਕਰਦਾ | ਮੈਂ ਕੱਪੜੇ ਸਿਉਂਦੀ ਤਾਂ ਉਹ ਕਦੇ ਸੂਈ ਵਿਚ ਧਾਗਾ ਪਾਉਣ ਬਹਿ ਜਾਂਦਾ | ਕਦੇ ਮਸ਼ੀਨ ਦੀ ਹੱਥੀ ਚਲਾਉਣ ਲੱਗ ਪੈਂਦਾ—ਅਖੇ ਮਾਂ ਤੂੰ ਥੱਕ ਜਾਏਾਗੀ |'
ਕਿਸੇ ਸਕੂਲ ਵਿਚ ਛੁੱਟੀ ਹੋਈ ਹੋਣੀ ਏ | ਉਸੇ ਵੇਲੇ ਬਾਲਾਂ ਦਾ ਸਮੂਹ ਸੜਕ ਪਾਰ ਕਰਨ ਲੱਗਾ | ਉਨ੍ਹਾਂ ਨੂੰ ਵੇਖ ਕੇ ਅੰਮਾ ਜੀ ਨੂੰ ਆਪਣੇ ਪੋਤਰਵਾਨ ਯਾਦ ਆ ਗਏ | ਆਖਣ ਲੱਗੇ, 'ਮੇਰੀ ਨੂੰ ਹ ਕਹਿੰਦੀ ਸੀ, ਅੰਮਾ ਵੱਡੇ ਨੂੰ ਸਕੂਲੋਂ ਹਟਾ ਕੇ ਕੰਮ 'ਤੇ ਪਾ ਦੇਨੀ ਆਂ |' ਮੈਂ ਕਿਹਾ, 'ਝੱਲੀਏ ਧੀਏ! 10-11 ਵਰਿ੍ਹਆਂ ਦਾ ਬਾਲ ਤੈਨੂੰ ਕੀ ਲਿਆ ਕੇ ਦੇਵੇਗਾ? ਪੜ੍ਹਨ ਦੇ ਇਹਨੂੰ | ਅਸੀਂ ਆਪੇ ਕੁਝ ਕਰ ਲਵਾਂਗੀਆਂ |'
'ਇਹ ਤਾਂ ਤੁਸੀਂ ਚੰਗਾ ਕੀਤਾ |' ਮੈਂ ਅੰਮਾ ਜੀ ਦਾ ਹੌਸਲਾ ਵਧਾਉਂਦਿਆਂ ਆਖਿਆ |
'ਹਾਂ, ਹਾਂ |' ਅੰਮਾ ਜੀ ਨੇ ਏਸ ਅੰਦਾਜ਼ ਵਿਚ ਕਿਹਾ ਜਿਵੇਂ ਉਨ੍ਹਾਂ ਨੂੰ ਏਸ ਗੱਲ ਦਾ ਸ਼ੱਕ ਈ ਹੋਵੇ | ਫੇਰ ਦੱਸਣ ਲੱਗੇ, 'ਮੇਰੀ ਨੂੰ ਹ ਨੇ ਫੈਕਟਰੀ ਵਿਚ ਨੌਕਰੀ ਕਰ ਲਈ ਏ | ਅੱਠ ਤੋਂ ਚਾਰ ਵਜੇ ਤੀਕਰ ਡਿਊਟੀ ਦੇਂਦੀ ਏ | ਬਾਰਾਂ ਸੌ ਰੁਪਿਆ ਲੱਭਦਾ ਸੂ... |' ਅੰਮਾ ਜੀ ਖੌਰੇ ਕੀ ਕਹਿੰਦੇ ਜਾ ਰਹੇ ਸਨ ਪਰ ਮੇਰੇ ਕੰਨ ਸਾਂ-ਸਾਂ ਕਰਨ ਲੱਗ ਪਏ | ਬਾਰਾਂ ਸੌ ਰੁਪਏ ਤੇ ਛੇ ਜੀ ਖਾਣ ਵਾਲੇ | ਇਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ? ਏਨੇ ਚਿਰ ਵਿਚ ਮੇਰਾ ਸਟਾਪ ਆ ਗਿਆ | ਮੈਂ ਵੈਗਨ ਤੋਂ ਲਹਿ ਗਈ ਪਰ ਅੰਮਾ ਜੀ ਦੀ ਮੰਜ਼ਲ ਅਜੇ ਦੂਰ ਸੀ |

-ਲਿਪੀਅੰਤਰ : ਡਾ: ਰਾਜਵੰਤ ਕੌਰ ਪੰਜਾਬੀ
-ਸਟੇਟ ਐਵਾਰਡੀ ਅਤੇ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ | ਮੋਬਾਈਲ : 8567886223

ਵਿਅੰਗ: ਜਦੋਂ ਅਸੀਂ ਸੀਨੀਅਰ ਸਿਟੀਜ਼ਨ ਬਣੇ

ਮੇਰੇ ਦੋਸਤ ਸੁਰਜੀਤ ਨੇ ਮੈਨੂੰ ਰਾਇ ਦਿੱਤੀ ਕਿ ਹੁਣ ਆਪਾਂ ਸੱਤਰੇ-ਬਹੱਤਰੇ ਹੋ ਗਏ ਹਾਂ ਤੇ ਬੈਂਕਾਂ, ਗੈਸ-ਏਜੰਸੀਆਂ, ਰੇਲਵੇ ਸਟੇਸ਼ਨਾਂ, ਵੋਟਾਂ ਪਾਉਣ ਮੌਕੇ ਅਤੇ ਹੋਰ ਕੰਮਾਂ ਲਈ ਲਾਈਨਾਂ ਵਿਚ ਲੱਗਣ ਜੋਗੇ ਨਹੀਂ ਰਹੇ, ਇਸ ਲਈ ਆਪਾਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਬਣਾ ਹੀ ਲੈਣਾ ਚਾਹੀਦਾ ਹੈ, ਬਗੈਰ ਦੇਰ ਕੀਤਿਆਂ | ਇਕ ਦਿਨ ਅਸੀਂ ਜ਼ਿਲ੍ਹੇ ਦੇ ਸੋਸ਼ਲ ਸਕਿਉਰਿਟੀ ਦਫ਼ਤਰ ਗਏ ਤੇ ਉਥੇ ਉਨ੍ਹਾਂ ਨੇ ਸਾਨੂੰ ਕੁਝ ਫਾਰਮ ਦਿੱਤੇ ਜੋ ਕਿ ਰਾਸ਼ਨ ਕਾਰਡ ਤੇ ਉਮਰ ਸਬੰਧੀ ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ਲਾ ਕੇ ਭਰ ਕੇ ਵਾਪਸ ਕਰਨ ਲਈ ਹਦਾਇਤ ਕੀਤੀ ਤੇ ਹੋਰ ਵੀ ਖਾਲੀ ਫਾਰਮ ਦਿੱਤੇ ਤਾਂ ਕਿ ਪਿੰਡ ਵਿਚ ਹੋਰ ਲੋਕਾਂ ਨੂੰ ਵੀ ਸੀਨੀਅਰ ਸਿਟੀਜ਼ਨ ਕਾਰਡ ਸਬੰਧੀ ਪਤਾ ਲੱਗ ਸਕੇ ਤੇ ਫਾਇਦਾ ਉਠਾ ਸਕਣ |
ਬਹੁਤ ਛੇਤੀ ਸਾਡੇ ਕਾਰਡ ਬਣ ਗਏ ਬਿਨਾਂ ਕਿਸੇ ਦਿੱਕਤ ਦੇ | ਕਾਰਡ ਦੇ ਪਿਛਲੇ ਪਾਸੇ ਕਾਰਡ ਪ੍ਰਾਪਤ ਕਰਤਾ ਨੂੰ ਮਿਲਣ ਵਾਲੀਆਂ ਸਹੂਲਤਾਂ ਦਰਜ ਸਨ | ਕਾਰਡ ਲੈ ਕੇ ਅਸੀਂ ਪਹਿਲੀ ਸਹੂਲਤ ਜੋ ਕਿ ਰੋਡਵੇਜ਼ ਦੀਆਂ ਬੱਸਾਂ ਵਿਚ ਤਿੰਨ ਸੀਟਾਂ ਰਾਖਵੀਆਂ ਰੱਖਣ ਸਬੰਧੀ ਅਜ਼ਮਾਉਣੀ ਚਾਹੀ | ਕਾਊਾਟਰ 'ਤੇ ਖੜ੍ਹੀ ਬੱਸ ਵਿਚ ਅਸੀਂ ਕਿਰਲੇ ਵਾਂਗ ਧੌਣ ਅਕੜਾ ਕੇ ਮੂਹਰਲੀਆਂ ਸੀਟਾਂ 'ਤੇ ਬੈਠ ਗਏ | ਇਕ ਮੌਲਾ ਜਿਹਾ ਡਰਾਈਵਰ ਸਾਨੂੰ ਚਾਰੇ ਲੱਤਾਂ ਚੁੱਕ ਕੇ ਪੈ ਨਿਕਲਿਆ, 'ਓਏ ਤੁਸੀਂ ਇੰਜਣ 'ਤੇ ਲੱਤਾਂ ਰੱਖ ਕੇ ਡੀ.ਸੀ. ਬਣੇ ਬੈਠੇ ਹੋ, ਜਾਓ ਪਿੱਛੇ ਬੈਠੋ, ਇਹ ਸਾਡੇ ਸਟਾਫ ਵਾਸਤੇ ਹਨ | ਅਸੀਂ ਅਨਪੜ੍ਹ ਡਰਾਈਵਰ ਨੂੰ ਕਾਰਡ ਬਾਰੇ ਦੱਸਣਾ ਮੁਨਾਸਬ ਨਾ ਸਮਝਿਆ |'
ਦੂਜੇ ਦਿਨ ਅਸੀਂ ਸਰਕਾਰੀ ਹਸਪਤਾਲ ਗਏ ਦਵਾਈ ਲੈਣ, ਉਥੇ ਪਰਚੀਆਂ ਕਟਵਾਉਣ ਲਈ ਲਾਈਨ ਵਿਚ ਖੜ੍ਹਨ ਲੱਗੇ ਤਾਂ ਸੁਰਜੀਤ ਕਹਿੰਦਾ, 'ਓਏ ਕੱਢ ਹੁਣ ਅਲਾਦੀਨ ਦਾ ਚਿਰਾਗ ਤੇ ਹੋਜਾ ਸਾਰਿਆਂ ਤੋਂ ਮੂਹਰੇ ਵੇਖਦਾ ਕੀ ਹੈਾ |' ਅਸੀਂ ਅੱਖ ਜਿਹੀ ਬਚਾ ਕੇ ਖਿੜਕੀ ਨੂੰ ਜਾ ਹੱਥ ਪਾਇਆ | ਬੜੀ ਫੁਰਤੀ ਨਾਲ ਇਕ ਜੈਂਟਲਮੈਨ ਨੇ ਸਾਨੂੰ ਬੱਕਰੀ ਵਾਂਗ ਕੰਨੋਂ ਫੜ ਕੇ ਪਿਛੇ ਜਾ ਖੜ੍ਹਾ ਕੀਤਾ | ਅਸੀਂ ਉਸ ਨੂੰ ਕਾਰਡ ਦਿਖਾਇਆ ਤਾਂ ਉਹ ਕਹਿਣ ਲੱਗਾ ਬਜ਼ੁਰਗੋ ਅਸੀਂ ਸਵੇਰ ਦੇ ਖੜ੍ਹੇ ਹਾਂ, ਇਹ ਗਿੱਦੜ ਪਰਚੀ ਘਰ ਜਾ ਕੇ ਰੋਟੀ ਪਕਾਉਂਦੀਆਂ ਬੁੜ੍ਹੀਆਂ ਨੂੰ ਵਿਖਾਇਓ, ਜੁਆਕਾਂ ਤੋਂ ਪਹਿਲਾਂ ਰੋਟੀ ਲੈਣ ਲਈ, ਆਗੇ ਵੱਡੇ ਸੀਨੀਅਰ ਸਿਟੀਜ਼ਨ, ਵੈਸੇ ਤੁਹਾਡੀ ਉਮਰ ਤਾਂ ਮਸਾਂ ਚਾਲੀ-ਪੰਤਾਲੀ ਸਾਲ ਦੀ ਲਗਦੀ ਐ | ਇਕ ਵੇਰ ਤਾਂ ਅਸੀਂ ਉਸ ਸੱਜਣ 'ਤੇ ਗੁੱਸਾ ਕਰਨ ਦੀ ਥਾਂ, ਉਸ ਨੂੰ ਇਨਾਮ ਦੇਣ ਲਈ ਸੋਚ ਗਏ, 'ਹੈਾ ਅਭੀ ਤੋ ਹਮ ਜਵਾਨ ਹੈਾ, ਸਾਡੀਆਂ ਬਾਹਾਂ ਦਾ ਲਮਕਦਾ ਮਾਸ ਮਾਹਾਂ ਦੇ ਆਟੇ ਵਾਂਗ ਆਕੜ ਗਿਆ |'
ਇਕ ਦਿਨ ਮੈਨੂੰ ਆਪਣੀ ਲੜਕੀ ਜਿਸ ਨੂੰ ਪਟਿਆਲਾ ਯੂਨੀਵਰਸਿਟੀ ਨੇ ਕੋਈ ਸਿਫਾਰਸ਼ ਨਾ ਹੋਣ ਕਰਕੇ ਬੀ. ਐੱਡ. ਦੀ ਟ੍ਰੇਨਿੰਗ ਲਈ ਘਰ ਤੋਂ ਦੋ ਸੌ ਕਿਲੋਮੀਟਰ ਦੂਰ ਗੁਰਦਾਸਪੁਰ ਕਾਲਜ ਅਲਾਟ ਕਰ ਦਿੱਤਾ ਸੀ, ਵਾਸਤੇ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਲਈ ਚੰਡੀਗੜ੍ਹ ਜਾਣਾ ਪਿਆ | ਹਾਲਾਂਕਿ 390 ਰੁਪਏ ਦਾ ਡਰਾਫਟ ਫਾਰਮ ਨਾਲ ਭੇਜਿਆ ਸੀ ਤੇ ਸਰਟੀਫਿਕੇਟ ਘਰ ਆਉਣਾ ਚਾਹੀਦਾ ਸੀ ਪਰ... | ਪਿੰਡੋਂ ਚਾਰ ਸੌ ਕਿਰਾਏ ਦਾ ਲਾ ਕੇ ਚੰਡੀਗੜ੍ਹ ਪਹੁੰਚੇ ਤਾਂ ਉਥੇ ਇਕ ਲੇਡੀ ਕਲਰਕ ਜਿਸ ਨੇ ਚਾਹ ਪੀਣ ਲਈ ਇਕ ਘੰਟਾ ਲਾ ਦਿੱਤਾ, ਵਿਹਲੀ ਹੋ ਕੇ ਕਹਿਣ ਲੱਗੀ, ਕਦੋਂ ਭੇਜੀ ਸੀ ਦਰਖਾਸਤ/ਫਾਰਮ, ਔਹ ਢੇਰ ਲੱਗਾ ਪਿਆ ਹੈ ਕੋਈ ਪੜਿ੍ਹਆ-ਲਿਖਿਆ ਲਿਆਓ ਤੇ ਲੱਭ ਲਵੋ | ਮੈਂ 'ਡਬਲ ਐਮ.ਏ. ਹਾਂ ਤੇ ਰਿਟਾਇਰਡ ਟੀਚਰ ਵੀ' ਸ਼ਬਦ ਮੰੂਹ ਵਿਚ ਹੀ ਘੁੱਟ ਲਏ | ਮੈਂ ਨਿੰਮੋਝੂਣਾ ਜਿਹਾ ਹੋ ਕੇ ਕਿਹਾ, 'ਮੈਡਮ ਰਜਿਸਟਰੀ ਕੀਤੀ ਨੂੰ ਮਹੀਨਾ ਹੋ ਗਿਆ, ਕਾਲਜ ਵਾਲੇ ਬੱਚਿਆਂ ਨੂੰ ਮਾਈਗ੍ਰੇਸ਼ਨ ਦੇਣ ਲਈ ਉਨ੍ਹਾਂ ਦੀ ਜਾਨ ਖਾ ਰਹੇ ਹਨ |' ਮੈਂ ਫਾਰਮਾਂ ਦੇ ਢੇਰ 'ਚੋਂ ਆਪਣੀ ਲੜਕੀ ਦੀ ਐਪਲੀਕੇਸ਼ਨ ਲੱਭ ਕੇ ਉਸ ਨੂੰ ਦਿੱਤੀ ਤਾਂ ਉਹ ਕਹਿਣ ਲੱਗੀ, 'ਤੁਸੀਂ ਫੀਸ ਤਾਂ ਪੂਰੀ ਭੇਜੀ ਨੀਂ, ਵੀਹ ਰੁਪਏ ਹੋਰ ਜਮ੍ਹਾ ਕਰਾਉਣੇ ਪੈਣਗੇ, ਜਾਓ ਬਾਹਰੋਂ ਬੈਂਕ 'ਚੋਂ ਡਰਾਫਟ ਲੈ ਆਓ, ਭੱਜ ਕੇ' | ਮੈਂ ਦਿਲ ਵਿਚ ਕਿਹਾ 'ਮੈਂ ਕਿਹੜਾ ਮਿਲਖਾ ਸਿੰਘ ਹਾਂ ਭੱਜਣ ਨੂੰ |'
ਬੈਂਕ ਵਿਚ ਪੈਸੇ ਜਮ੍ਹਾ ਕਰਾਉਣ ਲੱਗੇ ਤਾਂ ਉਥੇ ਵਿਦਿਆਰਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ | ਮੈਂ ਜੇਬ੍ਹ 'ਚੋਂ ਪਿਸਤੌਲ ਵਾਂਗ ਸਿਟੀਜ਼ਨ ਕਾਰਡ ਕੱਢਿਆ ਤੇ ਸਭ ਤੋਂ ਅੱਗੇ ਖੜ੍ਹਾ ਹੋਇਾ | ਲਾਈਨ 'ਚ ਖੜ੍ਹੇ ਮੰੁਡਿਆਂ 'ਚੋਂ ਰਲੀਆਂ-ਮਿਲੀਆਂ ਆਵਾਜ਼ਾਂ ਆਈਆਂ, 'ਬਾਬਾ ਬੱਲੇ ਓਏ ਚਲਾਕ ਸੱਜਣਾ, ਉਏ ਜਾਣ ਦਿਓ ਬਾਪੂ ਨੂੰ ਮੂਹਰੇ, ਨਾ ਬਈ ਨਾ ਅਸੀਂ ਘੰਟਾ ਹੋ ਗਿਆ ਖੜਿ੍ਹਆਂ ਨੂੰ ਆਦਿ |' ਜਦ ਬੈਂਕ ਕਰਮਚਾਰੀ ਨੂੰ ਡਰਾਫਟ ਲਈ ਪੁੱਛਿਆ ਤਾਂ ਉਹ ਸੂਈ ਕੁੱਤੀ ਵਾਂਗ ਪੈ ਗਿਆ, 'ਬਾਬਾ ਪਿਛੇ ਚੱਲ ਤੂੰ ਕਿਹੜਾ ਘਰ ਜਾ ਕੇ ਹਲ ਜੋੜਨਾ ਹੈ |' ਮੈਂ ਕਿਹਾ 'ਬਈ ਮੈਂ ਸੀਨੀਅਰ ਸਿਟੀਜ਼ਨ ਹਾਂ ਮੇਰੇ ਕੋਲ ਕਾਰਡ ਹੈ |' ਉਹ ਕਹਿੰਦਾ, 'ਇਹ ਕਾਰਡ ਏਥੇ ਨਹੀਂ ਚਲਦਾ ਇਹਨੂੰ ਕਿਸੇ ਧਾਰਮਿਕ ਅਸਥਾਨ 'ਤੇ ਚਲਾੲੀਂ ਜਾ ਕੇ |' ਅਸੀਂ ਹੋਰ ਵੀ ਕਈ ਥਾੲੀਂ ਬੇਇੱਜ਼ਤ ਹੋ ਚੁੱਕੇ ਹਾਂ, ਇਹ ਕਾਰਡ ਵਿਖਾ ਕੇ |
ਸਾਥੋਂ ਤਾਂ ਉਹ ਮਾਈਆਂ ਹੀ ਚੰਗੀਆਂ ਹਨ, ਜਿਨ੍ਹਾਂ ਨੇ ਬੱਸ ਪਾਸ ਬਣਾਏ ਹੋਏ ਹਨ ਤੇ ਘੋੜੇ ਵਾਲੀਆਂ ਬੱਸਾਂ ਵਿਚ ਅੱਧੇ ਕਿਰਾਏ 'ਤੇ ਸਫਰ ਕਰਦੀਆਂ ਹਨ | ਇਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਇਨ੍ਹਾਂ ਪਾਸ ਹੋਲਡਰ ਮਾਈਆਂ ਤੋਂ ਡਰਦਿਆਂ ਘੋੜੇ ਵਾਲੀਆਂ ਬੱਸਾਂ ਹੀ ਗਾਇਬ ਕਰ ਦਿੱਤੀਆਂ ਹਨ | ਅਸੀਂ ਸੀਨੀਅਰ ਸਿਟੀਜ਼ਨ ਦਾ ਕਾਰਡ ਘਰ ਵਿਚ ਹੀ ਸੰਭਾਲ ਕੇ ਰੱਖ ਲਿਆ ਹੈ ਤੇ ਜੂਨੀਅਰ ਸਿਟੀਜਨ ਬਣ ਕੇ ਭਟਕਦੇ ਫਿਰਦੇ ਹਾਂ |

-ਮਾਰਫਤ : ਇੰਜ: ਰਜਿੰਦਰ ਸਿੰਘ, ਮਕਾਨ ਨੰਬਰ 143-144, ਐਲ ਬਲਾਕ, ਬੀ.ਐਸ.ਆਰ. ਨਗਰ, ਲੁਧਿਆਣਾ |
ਮੋਬਾਈਲ : 98783-28501.

ਡਿਊਟੀ

ਐ ਡਿਊਟੀ, ਐ ਡਿਊਟੀ, ਐ ਮੇਰੀ ਪਿਆਰੀ ਡਿਊਟੀ ਮੈਂ ਤੈਨੂੰ ਸਲੂਟ ਕਰਦਾ ਹਾਂ ਤੇ ਕਰਦਾ ਰਹਾਂਗਾ ਕਿਉਂਕਿ:
• ਤੂੰ ਮੈਨੂੰ ਸਮੇਂ ਦੀ ਮਹਾਨਤਾ ਤੋਂ ਜਾਣੂ ਕਰਵਾਇਆ, ਜਿਸ ਕਾਰਨ ਮੈਂ ਸਮੇਂ ਦੀ ਕਦਰ ਕਰਨੀ ਸਿੱਖਿਆ ਤੇ ਸਮੇਂ ਦਾ ਪਾਬੰਦ ਬਣਿਆ | ਤੂੰ ਹੀ ਮੈਨੂੰ ਸਮੇਂ ਦੀ ਨਬਜ਼ ਪਛਾਣਨਾ ਸਿਖਾਇਆ |
• ਤੂੰ ਮੈਨੂੰ ਸੰਜੀਦਗੀ ਨਾਲ ਫ਼ਰਜ਼ਾਂ ਦੀ ਪੂਰਤੀ ਕਰਨਾ ਸਿਖਾਇਆ |
• ਤੇਰੇ ਤੋਂ ਮੈਂ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨਾ ਸਿੱਖਿਆ |
• ਤੂੰ ਮੈਨੂੰ ਆਪਣਿਆਂ ਤੋਂ ਵੱਡਿਆਂ ਦੀ ਇੱਜ਼ਤ ਕਰਨੀ ਸਿਖਾਈ |
• ਤੂੰ ਮੇਰੇ ਵਿਚ ਨਿਮਰਤਾ, ਸਬਰ ਤੇ ਮਿਹਨਤ ਵਰਗੇ ਕੀਮਤੀ ਗੁਣ ਪੈਦਾ ਕੀਤੇ ਜਿਸ ਕਾਰਨ ਮੈਂ ਵਿਹਲੜਾਂ ਤੇ ਕੰਮਚੋਰਾਂ ਦੀ ਸੰਗਤ ਤੋਂ ਬਚ ਗਿਆ |
• ਤੂੰ ਮੈਨੂੰ ਦੁੱਖ, ਤਕਲੀਫ਼ਾਂ ਤੇ ਮੁਸ਼ਕਿਲਾਂ ਸਹਿਣ ਕਰਨ ਦੀ ਜਾਚ ਸਿਖਾਈ ਤੇ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿਚ ਸਬਰ ਕਰਨਾ ਵੀ ਸਿਖਾਇਆ |
• ਤੂੰ ਮੈਨੂੰ ਸਮੇਂ-ਸਮੇਂ ਸਿਰ ਸੁੱਖ, ਖ਼ੁਸ਼ੀ ਤੇ ਸ਼ਾਂਤੀ ਵੀ ਪ੍ਰਦਾਨ ਕੀਤੀ |
• ਲਾਪ੍ਰਵਾਹੀ ਦੇ ਨਤੀਜਿਆਂ ਤੋਂ ਜਾਣੂ ਕਰਾ ਕੇ ਤੂੰ ਮੈਨੂੰ ਲਾਪ੍ਰਵਾਹ ਹੋਣ ਤੋਂ ਬਚਾਇਆ |
• ਤੂੰ ਮੈਨੂੰ ਸਿਹਤ ਪ੍ਰਤੀ ਚੌਕਸ ਕੀਤਾ ਅਤੇ ਆਪਣੇ ਆਚਰਣ ਪ੍ਰਤੀ ਹਰ ਵੇਲੇ ਚਿੰਤਤ ਰਹਿਣ ਲਈ ਪ੍ਰੇਰਿਆ |
• ਤੂੰ ਮੈਨੂੰ ਆਪਣੇ ਸਰੀਰ ਦੀ, ਕੱਪੜਿਆਂ ਦੀ, ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ |
• ਤੂੰ ਮੈਨੂੰ ਆਹੰਕਾਰ ਤੋਂ ਵੀ ਦੂਰ ਹੀ ਰੱਖਿਆ |
• ਤੂੰ ਮੈਨੂੰ ਸਵੇਰੇ ਸਮੇਂ ਸਿਰ ਉੱਠਣ ਤੇ ਰਾਤ ਨੂੰ ਸਮੇਂ ਸਿਰ ਸੌਣਾ ਸਿਖਾਇਆ |
• ਤੂੰ ਮੈਨੂੰ ਨਸ਼ਿਆਂ ਤੇ ਮਾੜੀਆਂ ਆਦਤਾਂ ਤੋਂ ਬਚਾਇਆ |
• ਤੂੰ ਮੈਨੂੰ ਆਪਣੇ ਪ੍ਰਤੀ ਇਮਾਨਦਾਰ ਰਹਿਣਾ ਸਿਖਾਇਆ |
• ਤੂੰ ਮੈਨੂੰ ਇਕ ਚੁੱਪ ਤੇ ਸੌ ਸੁੱਖ' ਦਾ ਪਾਠ ਪੜ੍ਹਾਇਆ |
• ਤੂੰ ਮੈਨੂੰ ਸਹਿਣਸ਼ੀਲਤਾ ਦਾ ਸਬਕ ਵੀ ਪੜ੍ਹਾਇਆ |
• ਤੂੰ ਮੇਰੇ ਗਿਆਨ ਅਤੇ ਜਾਣਕਾਰੀ ਵਿਚ ਅਥਾਹ ਵਾਧਾ ਕੀਤਾ ਜਿਸ ਨਾਲ ਮੈਂ ਸਹੀ ਰੂਪ ਵਿਚ ਜੀਵਨ ਜਿਊਣ ਦੇ ਕਾਬਲ ਹੋ ਸਕਿਆ |
• ਤੂੰ ਮੈਨੂੰ ਮਨੁੱਖਤਾ ਦੀ ਸੇਵਾ ਵਰਗੇ ਪਵਿੱਤਰ ਰਾਹ 'ਤੇ ਤੋਰਿਆ ਤੇ ਮੈਨੂੰ ਸੋਹਣੇ ਸੁਚੱਜੇ ਢੰਗ ਨਾਲ ਲਿਖਤ ਲਿਖਣੀ ਸਿਖਾਈ |
• ਤੂੰ ਮੈਨੂੰ ਰਿਜ਼ਕ ਦੇ ਕੇ ਮੇਰੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ |
• ਤੂੰ ਮੈਨੂੰ ਅਗਾਊਾ ਚੇਤਨਤਾ ਵੀ ਪ੍ਰਦਾਨ ਕੀਤੀ |
• ਤੂੰ ਮੈਨੂੰ ਚੰਗੇ-ਮਾੜੇ, ਬੁਰੇ-ਭਲੇ, ਉੱਚੇ-ਨੀਵੇਂ ਦੀ ਪਹਿਚਾਣ ਕਰਨ ਦੀ ਸੂਝ ਦਿੱਤੀ |
• ਅੰਤ ਵਿਚ ਤੂੰ ਮੈਨੂੰ ਇੱਜ਼ਤ ਮਾਣ ਵੀ ਬਖ਼ਸ਼ਿਆ |
• ਤੂੰ ਮੈਨੂੰ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦਾ ਸਬਕ ਵੀ ਸਿਖਾਇਆ |
• ਤੂੰ ਮੇਰੇ ਅੰਦਰ ਇਕ ਅਜਿਹਾ ਅਹਿਸਾਸ ਪੈਦਾ ਕੀਤਾ ਕਿ ਜੇਕਰ ਮੇਰੇ ਕੋਲੋਂ ਅਚਨਚੇਤ ਕੋਈ ਗ਼ਲਤੀ ਹੋ ਜਾਂਦੀ ਤਾਂ ਮੈਨੂੰ ਅੰਦਰੋ-ਅੰਦਰ ਸ਼ਰਮਿੰਦਗੀ ਮਹਿਸੂਸ ਹੁੰਦੀ ਤੇ ਇੰਝ ਲਗਦਾ ਹੈ ਕਿ ਇਸ ਨਾਲ ਮੇਰਾ ਸਿਰ ਝੁਕ ਰਿਹਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਦੋ ਛੁੱਟੀਆਂ

ਸ਼ੇਰਪੁਰ ਪਿੰਡ ਬਹੁਤੀ ਆਬਾਦੀ ਹਿੰਦੂਆਂ ਦੀ ਸੀ | ਉਨ੍ਹਾਂ ਦੇ ਬਣਾਏ ਮੰਦਰ ਵਿਚ ਪੂਜਾ ਬਾਠ ਬਾਕਾਇਦਾ ਹੁੰਦਾ ਸੀ | ਸ਼ਾਮ ਨੂੰ ਆਰਤੀ ਹੁੰਦੀ ਤਾਂ ਸ਼ਰਧਾਲੂਆਂ ਦੀ ਕਾਫ਼ੀ ਭੀੜ ਹੋ ਜਾਂਦੀ ਸੀ |
ਪਿੰਡ ਵਿਚ ਪ੍ਰਾਇਮਰੀ ਸਕੂਲ ਹੀ ਸੀ ਜਿਸ ਵਿਚ ਪਿੰਡ ਦੇ ਸਾਰੇ ਵਰਗਾਂ ਦੇ ਬੱਚੇ ਪੜ੍ਹਦੇ ਸਨ | ਪਿੰਡ ਵਿਚ ਮਿਰਾਸੀ ਬਰਾਦਰੀ ਦੇ ਦੋ ਤਿੰਨ ਘਰ ਸਨ | ਉਨ੍ਹਾਂ ਦੇ ਵੀ ਬੱਚੇ ਸਕੂਲ ਵਿਚ ਪੜ੍ਹਨ ਆਉਂਦੇ ਸਨ | ਸਰਕਾਰੀ ਸਕੂਲ ਹੋਣ ਕਰਕੇ ਸਾਰੇ ਲੋਕਾਂ ਦੇ ਬੱਚੇ ਪੜ੍ਹ ਰਹੇ ਸਨ |
ਪਿੰਡ ਦੇ ਇਸ ਸਕੂਲ ਦੇ ਲਾਗੇ ਹੀ ਸ਼ਮਸ਼ਾਨਘਾਟ ਵੀ ਸੀ | ਪਿੰਡ ਦੇ ਕਿਸੇ ਬੰਦੇ ਦੀ ਜੇਕਰ ਮੌਤ ਹੋ ਜਾਂਦੀ ਤਾਂ ਉਸ ਦੀ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਹੀ ਅਗਨ ਭੇਟ ਕੀਤਾ ਜਾਂਦਾ | ਰਿਵਾਜ਼ ਅਨੁਸਾਰ ਮਿ੍ਤਕ ਦੀ ਲਾਸ਼ ਸ਼ਮਸ਼ਾਨਘਾਟ ਵੱਲ ਲਿਜਾਂਦੇ ਹੋਏ ਘਰ ਪਰਿਵਾਰ ਦੇ ਮਰਦ ਅਤੇ ਇਸਤਰੀਆਂ ਵੀ ਮਾਤਮ ਕਰਦੀਆਂ ਪਿਛੇ-ਪਿਛੇ ਤੁਰੀਆਂ ਆਉਂਦੀਆਂ ਸਨ | ਜੇਕਰ ਉਸ ਦਿਨ ਐਤਵਾਰ ਹੁੰਦਾ ਤਾਂ ਸਕੂਲ ਵਿਚ ਕੋਈ ਨਹੀਂ ਸੀ ਹੁੰਦਾ | ਮਰਨ ਵਾਲੇ ਦਾ ਆਰਾਮ ਨਾਲ ਸਸਕਾਰ ਹੋ ਜਾਂਦਾ ਪਰ ਜੇਕਰ ਸਕੂਲ ਦੇ ਸਮੇਂ ਮੁਰਦੇ ਦਾ ਸਸਕਾਰ ਕਰਨ ਲਈ ਲਿਆਂਦਾ ਜਾਂਦਾ ਤਾਂ ਰੋਣ-ਧੋਣ ਦੀ ਆਵਾਜ਼ ਬੱਚਿਆਂ ਦੀ ਪੜ੍ਹਾਈ ਵਿਚ ਵਿਘਨ ਪਾਉਂਦੀ | ਇਸ ਤੋਂ ਬਚਣ ਲਈ ਸਕੂਲ ਵਿਚ ਛੁੱਟੀ ਕਰ ਦਿੱਤੀ ਜਾਂਦੀ | ਪੜ੍ਹਨ ਵਾਲੇ ਮੰੁਡੇ ਛੁੱਟੀ ਦੇ ਐਲਾਨ 'ਤੇ ਖੁਸ਼ ਹੋ ਜਾਇਆ ਕਰਦੇ ਸਨ |
ਇਕ ਦਿਨ ਸਕੂਲ ਆਉਂਦੇ ਸਮੇਂ ਮਿਰਾਸ਼ੀਆਂ ਦੇ ਦੋ ਮੰੁਡਿਆਂ ਨੇ ਵੇਖਿਆ ਕਿ ਦੋ ਬੁੱਢੇ ਇਕ ਮੰਜੇ 'ਤੇ ਬੈਠੇ ਹੋਏ ਚਾਹ ਪੀ ਰਹੇ ਹਨ, ਇਕ ਮਿਰਾਸੀ ਮੁੰਡੇ ਨੇ ਨਾਲ ਦੇ ਸਾਥੀ ਨੂੰ ਕਿਹਾ 'ਵੇਖ ਲੈ, ਦੋ ਛੁੱਟੀਆਂ ਚਾਹ ਪੀ ਰਹੀਆਂ ਨੇ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. (ਪੰਜਾਬ) |
ਮੋਬਾਈਲ : 94170-91668.

ਵਿਅੰਗ: ਪਰਮ-ਪਿਆਰੇ ਗੰਢੇ ਕਾਹਤੋਂ ਮਾਰੇਂ ਡੰਡੇ

ਪਰਮ-ਪਿਆਰੇ ਗੰਢੇ
ਤੂੰ ਆਪ ਹੀ ਦੱਸ ਕਿਹੜੇ ਮੰੂਹ ਨਾਲ ਤੈਨੂੰ ਦੁਆ ਸਲਾਮ ਕਰਾਂ? ਨਮਸਕਾਰ ਕਰਾਂ? ਸਤਿ ਸ੍ਰੀ ਅਕਾਲ ਕਰਾਂ? ਭੈੜਿਆ! ਜ਼ਾਲਮਾ! ਤੂੰ ਤਾਂ ਜਵਾਂ ਈ ਬਦਲੇ ਲੈਣ 'ਤੇ ਤੁਲ ਗਿਐਾ | ਸਮਝ ਨਹੀਂ ਆਉਂਦੀ ਤੇਰੀ ਬੇਰੁਖ਼ੀ, ਤੇਰਾ ਆਪ-ਹੁਦਰਾਪਣ | ਛੜੱਪੇ ਮਾਰ-ਮਾਰ ਕੇਰਾਂ ੲੀਂ ਹਿਮਾਲਿਆ ਪਰਬਤ ਦੀ ਟੀਸੀ 'ਤੇ ਚੜ੍ਹਨ ਨੂੰ ਫਿਰਦੈਂ | ਅੱਜ 150 ਰੁਪਏ ਕਿਲੋ ਹੋ ਗਿਐ | ਕੱਲ੍ਹ ਨੂੰ 200 ਤੇ ਪਰਸੋਂ 300 ਹੋ ਜਾਏਾਗਾ | ਨਾ ਸ਼ੁੁਕਰਿਆ | ਤੂੰ ਵੀ ਪ੍ਰੇਮ ਚੋਪੜਾ ਸਾਹਬ ਦੇ ਡਾਇਲਾਗ ਦੀ ਤਰ੍ਹਾਂ 'ਦੋ ਧਾਰੀ ਤਲਵਾਰ' ਹੀ ਹੈਾ | ਦੋ ਧਾਰੀ ਤਲਵਾਰ ਵੀ ਦੋਵਾਂ ਪਾਸਿਆਂ ਤੋਂ ਕੱਟਦੀ ਹੈ ਤੇ ਤੰੂ ਵੀ | ਪਹਿਲਾਂ ਤੈਨੂੰ ਕੱਟਦਿਆਂ, ਸੁਆਰਦਿਆਂ ਹੀ ਹੰਝੂ ਆਉਂਦੇ ਸਨ ਪਰ ਹੁਣ ਖਰੀਦਦਿਆਂ ਵੀ ਪਰਲ-ਪਰਲ ਹੰਝੂ ਵਗਦੇ ਹਨ | ਸਾਡੀ ਨਿਗਾਹ ਤਾਂ ਪਹਿਲਾਂ ਹੀ ਗੁਜ਼ਾਰੇ ਜੋਗੀ ਹੈ | ਤੇਰੀ ਸਹੰੁ, ਝੂਠ ਨਹੀਂ ਬੋਲਦੇ | ਪਿਛਲੀ ਅੱਧੀ ਸਦੀ ਤੋਂ ਦਸ ਨੰਬਰ ਐਨਕ ਦੇ ਬੇਤਾਜ ਬਾਦਸ਼ਾਹ ਹਾਂ | ਜੇ ਤੂੰ ਐਦਾਂ ਹੀ ਸਿਤਮ ਕਰਦਾ ਰਿਹਾ ਤਾਂ ਅਸੀਂ ਜ਼ਰੂਰ ਹੀ ਹੰਝੂ ਵਹਾ-ਵਹਾ ਕੇ ਸੂਰਦਾਸ ਬਣ ਜਾਵਾਂਗੇ | ਸਾਨੂੰ ਢੋਲਕੀ ਵਜਾਉਣੀ ਵੀ ਨਹੀਂ ਆਉਂਦੀ | ਨਹੀਂ ਤਾਂ ਕਿਧਰੇ ਢੋਲਕੀ ਵਜਾ ਕੇ ਹੀ ਚਾਰ ਪੈਸੇ ਕਮਾ ਲੈਂਦੇ | ਸੂਰਦਾਸਾਂ ਤੋਂ ਕੋਈ ਢੋਲਕੀ ਵਜਾਉਣੀ ਤਾਂ ਸਿੱਖ ਸਕਦਾ ਹੈ ਪਰ ਅੰਗਰੇਜ਼ੀ ਦੀ ਟਿਊਸ਼ਨ ਹਰਗਿਜ਼ ਨਹੀਂ ਪੜ੍ਹੇਗਾ | ਅਸੀਂ ਬੇਰੁਜ਼ਗਾਰ ਹੋ ਜਾਵਾਂਗੇ | ਸੋਚ ਲੈ | ਰਾਸ਼ਟਰ ਨਿਰਮਾਤਾ ਅਧਿਆਪਕ ਦੀਆਂ ਬਦਦੁਆਵਾਂ ਤੈਨੂੰ ਫਨਾਹ ਨਾ ਕਰ ਦੇਣ | ਅਜੇ ਵੀ ਸੰਭਲ ਜਾ, ਛੜੱਪੇ ਲਾਉਣੇ ਛੱਡ ਦੇ, ਨਿੱਠ ਕੇ ਬੈਠ |
ਜ਼ਾਲਮਾ! ਯਾਦ ਕਰ ਆਪਣੀ ਯਾਰੀ | ਤੇਰਾ-ਮੇਰਾ ਸਾਥ ਅੱਜ ਦਾ ਨਹੀਂ, ਪਿਛਲੇ ਸੱਠਾਂ ਸਾਲਾਂ ਤੋਂ ਅਸੀਂ ਇਕ-ਦੂਜੇ ਦੇ ਅੰਗ-ਸੰਗ ਰਹੇ ਹਾਂ | ਸਾਡੇ ਜਿਸਮ ਭਾਵੇਂ ਵੱਖਰੇ ਸੀ ਪਰ ਸਾਡੇ 'ਚ ਇਕੋ ਜਾਨ ਧੜਕਦੀ ਸੀ, ਧੜਕਦੀ ਹੈ ਤੇ ਧੜਕਦੀ ਰਹੇਗੀ | ਮੈਨੂੰ ਯਾਦ ਹੈ ਉਦੋਂ ਮੈਂ ਬਾਲ ਗੋਪਾਲ ਹੀ ਸੀ ਜਦੋਂ ਤੇਰਾ-ਮੇਰਾ ਮੋਹ ਪੈ ਗਿਆ ਸੀ | ਜਦੋਂ ਬਚਪਨ 'ਚ ਮੈਂ ਘੰੁਗਰੂਆਂ ਵਾਲੀ ਤੜਾਗੀ ਪਾ ਕੇ ਨੰਗੇ ਪੈਰੀਂ ਵਿਹੜੇ 'ਚ ਉਰੀ ਵਾਂਗੂੰ ਘੰੁਮਦਾ ਸੀ ਤਾਂ ਅਕਸਰ ਹੀ ਮੈਨੂੰ ਠੰਢ ਲੱਗ ਜਾਂਦੀ ਸੀ | ਖਾਧਾ ਪੀਤਾ ਬਾਹਰ ਨੂੰ ਆਉਂਦਾ | ਮੇਰੀ ਅਜਿਹੀ ਹਾਲਤ ਦੇਖ ਕੇ ਮੇਰੇ ਮਾਤਾ ਜੀ ਤਰਲ ਰੂਪ 'ਚ ਤੇਰੀਆਂ ਦੋ ਚਾਰ ਬੰੂਦਾਂ ਮੇਰੇ ਤਿੰਨ ਦੰਦੀਆਂ ਵਾਲੇ ਗੋਭਲੇ ਜਿਹੇ ਮੰੂਹ 'ਚ ਪਾ ਦਿੰਦੇ | ਤੇਰੀ ਜਾਦੂ ਭਰੀ ਛੋਹ ਨਾਲ ਮੈਂ ਅੱਖ ਦੇ ਫੋਰ 'ਚ ਨੌਾ-ਬਰ-ਨੌਾ ਹੋ ਜਾਂਦਾ ਤੇ ਘੋੜੇ ਵਾਂਗੰੂ ਦੜੰਗੇ ਲਾਉਣ ਲੱਗ ਪੈਂਦਾ | ਤੇਰੀਆਂ ਮਿਹਰਬਾਨੀਆਂ ਸਦਕਾ ਮੈਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਈ | ਜਦੋਂ ਜ਼ਰਾ ਕੁ ਜੀ ਘਬਰਾਉਣਾ ਮੈਂ ਦੰਧਾ-ਦੰਧਾ ਦਾ ਰੌਲਾ ਪਾ ਕੇ ਘਰ ਸਿਰ 'ਤੇ ਚੁੱਕ ਲੈਣਾ | ਮਾਤਾ ਜੀ ਨੇ ਤੁਰੰਤ ਤੇਰੀ ਮਦਦ ਨਾਲ ਮੈਨੂੰ ਸਿਹਤਯਾਬ ਕਰ ਦੇਣਾ ਤੇ ਤੈਨੂੰ ਸੌ-ਸੌ ਅਸੀਸਾਂ ਦੇਣੀਆਂ |
ਹਾਂ ਸੱਚ! ਹੁਣ ਮੈਂ ਗੰਢਾ ਕਹਿਕੇ ਤੇਰਾ ਨਿਰਾਦਰ ਨਹੀਂ ਕਰਾਂਗਾ ਕਿਉਂਕਿ ਹੁਣ ਪੜ੍ਹ-ਲਿਖ ਕੇ ਮੈਨੂੰ ਤੇਰਾ ਇਹ ਨਾਂਅ ਬੜਾ ਹੀ ਗ਼ੈਰ-ਸਾਹਿਤਕ, ਅਸੱਭਿਆ, ਉਜੱਡ ਤੇ ਦੁਖਦਾਈ ਲਗਦਾ ਹੈ | ਗੰਢਾ ਸ਼ਬਦ ਉਚਾਰਦਿਆਂ ਹੀ ਮੈਨੂੰ ਅੱਜ ਤੋਂ ਪੰਜਾਹ ਸਾਲ ਪੁਰਾਣੀ ਗੰਢੇ ਦੁਕਾਨਦਾਰ ਦੀ ਦੁਕਾਨ ਚੇਤੇ ਆ ਜਾਂਦੀ ਹੈ, ਜਿਥੋਂ ਮੈਨੂੰ ਆਨੇ ਦੇ ਸੇਰ ਗੰਢੇ ਮਿਲ ਜਾਂਦੇ ਸੀ | ਹੁਣ ਤਾਂ ਕੋਈ ਆਨੇ ਦੇ ਗੰਢੇ ਲੈਣ ਲਈ ਦੁਕਾਨ 'ਤੇ ਵੀ ਨਹੀਂ ਚੜ੍ਹਨ ਦਿੰਦਾ, ਦੇਣੇ ਤਾਂ ਕਿਥੋਂ ਆ? ਸੋ ਮੈਂ ਭਲੇ ਵੇਲਿਆਂ ਦੀਆਂ ਗੱਲਾਂ ਯਾਦ ਕਰਕੇ ਆਪਣੇ 'ਤੇ ਤੇਰੇ ਜ਼ਖ਼ਮ ਮੁੜ ਹਰੇ ਨਹੀਂ ਕਰਨੇ ਚਾਹੁੰਦਾ |
ਪਿਆਰੇ ਪਿਆਜ਼ | ਹੋ ਸਕਦਾ ਹੈ ਤੈਨੂੰ ਇਹ ਗੱਲ ਵਿਸਰ ਗਈ ਹੋਵੇ ਪਰ ਮੈਨੂੰ ਅਜੇ ਵੀ ਯਾਦ ਹੈ ਕਿ ਮਈ-ਜੂਨ ਦੇ ਤਪਸ਼ ਭਰੇ ਦਿਨਾਂ 'ਚ ਮਾਤਾ ਜੀ ਮੈਨੂੰ ਸਕੂਲ ਭੇਜਣ ਲੱਗੇ, ਤੈਨੂੰ ਮੇਰੀ ਜੇਬ 'ਚ ਬੜੇ ਮੋਹ-ਪਿਆਰ ਨਾਲ ਰੱਖ ਦਿੰਦੇ ਸੀ, ਉਨ੍ਹਾਂ ਨੂੰ ਪਤਾ ਸੀ ਕਿ ਇਸ ਦੇਸੀ ਟੋਟਕੇ ਨਾਲ ਜੇਠ ਹਾੜ ਦੀਆਂ ਮਾਰੂ ਧੁੱਪਾਂ ਉਨ੍ਹਾਂ ਦੇ ਨਿੱਕੇ 'ਰਾਜ' ਦਾ ਵਾਲ ਵੀ ਵਿੰਗਾ ਨਹੀਂ ਕਰਨਗੀਆਂ ਤੇ ਤੂੰ ਸਾਰੇ ਰਾਹ ਉਹਨੂੰ ਠੰਢਾ ਠਾਰ ਰੱਖੇਂਗਾ, ਸੱਚ ਕਹਾਂ ਤੂੰ ਮੈਨੂੰ ਪੱਖੀ ਦੀਆਂ ਹੀ ਨਹੀਂ ਸਗੋਂ ਏ.ਸੀ. ਦੀਆਂ ਠੰਢੀਆਂ ਹਵਾਵਾਂ ਨਾਲ ਸਰਸ਼ਾਰ ਕੀਤਾ | ਤੇਰੀਆਂ ਰਹਿਮਤਾਂ ਭੁਲਾ ਕੇ ਮੈਂ ਬਜਰ ਗੁਨਾਹਾਂ ਦਾ ਭਾਗੀ ਨਹੀਂ ਬਣ ਸਕਦਾ |
ਪਿਆਰੇ ਨਿੱਕੇ ਵੀਰ! ਤੂੰ ਅਣਭੋਲ ਤੇ ਮਾਸੂਮ ਬਚਪਨ 'ਚ ਹੀ ਨਹੀਂ ਸਗੋਂ ਜਵਾਨੀ 'ਚ ਵੀ ਮੇਰੇ ਰੰਗੀਨ ਸੁਪਨਿਆਂ ਦਾ ਹਮਰਾਜ਼ ਬਣਿਆ ਰਿਹਾ | ਮੇਰੇ ਸਤਰੰਗੀ ਪੀਂਘ ਜਿਹੇ ਹੁਸੀਨ ਖਵਾਬਾਂ ਦਾ ਤੰੂ ਚਸ਼ਮਦੀਦ ਗਵਾਹ ਹੈਾ | ਤੈਨੂੰ ਯਾਦ ਹੋਣੈ ਇਕ ਤੇਰੇ ਰੰਗ 'ਚ ਰੰਗੀ ਪਿਆਜ਼ੀ ਚੁੰਨੀ ਵਾਲੀ ਹੁਸੀਨਾ ਕਿਵੇਂ ਸਾਡੇ ਦਿਲ ਦੀ ਛਤਰੀ 'ਤੇ ਚੀਨੇ ਕਬੂਤਰ ਵਾਂਗੰੂ ਗੁਟਰਗੰੂ, ਗੁਟਰਗੰੂ ਕਰਨ ਲੱਗ ਪਈ ਸੀ | ਉਹ ਦੀ ਪਿਆਜ਼ੀ ਚੰੁਨੀ ਸੌਾਦੇ-ਜਾਗਦਿਆਂ ਸਾਡੇ ਮਨ ਮੰਦਰ ਦੀਆਂ ਘੰਟੀਆਂ ਸੰਗੀਤਮਈ ਰਾਗ ਛੇੜਨ ਲੱਗ ਗਈ ਸੀ | ਹੁਣ ਇਸ ਉਮਰੇ ਕਾਹਦੀ ਝੇਪ? ਕਾਹਦਾ ਲੁਕੋ? ਜੇਕਰ ਉਹਦੇ ਭਰਾਵਾਂ ਦੇ ਧੌਲਿਆਂ ਤੋਂ ਡਰਦਾ ਸਾਡਾ ਰੂਹਾਨੀ ਪਿਆਰ ਅਧਵਾਟੇ ਹੀ ਅੱਖਾਂ ਨਾ ਮੀਟ ਗਿਆ ਹੁੰਦਾ ਤਾਂ ਉਹ ਪਿਆਜ਼ੀ ਚੰੁਨੀ ਵਾਲੀ ਅੱਜ ਤੇਰੀ ਵੱਡੀ ਭਰਜਾਈ ਹੁੰਦੀ | ਖ਼ੈਰ ਹੁਣ ਕਾਹਦਾ ਝੋਰਾ? ਸੱਚ ਦੱਸਾਂ, ਪਿਆਜ਼ੀ ਚੰੁਨੀ ਵਾਲੀ ਨੂੰ ਯਾਦ ਕਰਕੇ ਹੁਣ ਵੀ ਆਪ ਮੁਹਾਰੇ ਅੱਖਾਂ 'ਚੋਂ ਹੰਝੂ ਵਗਣ ਲੱਗ ਪੈਂਦੇ ਹਨ | ਨਾ ਪਿਆਜ਼ੀ ਚੰੁਨੀ ਵਾਲੀ ਭੁੱਲਦੀ ਹੈ ਤੇ ਨਾ ਹੀ ਤੂੰ | ਅੱਜ ਜ਼ਿੰਦਗੀ ਦੇ ਛੇਵੇਂ ਦਹਾਕੇ 'ਚ ਵੀ ਤੇਰੇ ਦਰਸ਼ਨ ਕਰਦਿਆਂ ਹੀ ਉਹ ਦਿਲਾਂ ਦੀ ਚੋਰਨੀ ਮੱਲੋ-ਮੱਲੀ ਅੱਖਾਂ ਸਾਹਮਣੇ ਆ ਪ੍ਰਗਟ ਹੁੰਦੀ ਹੈ |
ਸੋਹਣਿਆ! ਤੇਰੇ ਬਿਨਾਂ ਸਾਡਾ ਉੱਕਾ ਹੀ ਸਰਦਾ ਨਹੀਂ | ਜੇ ਤੇਰੇ ਤੋਂ ਬੇਮੁੱਖ ਹੁੰਦੇ ਹਾਂ ਤਾਂ ਸਾਡੀਆਂ ਦਾਲਾਂ ਤੇ ਸਬਜ਼ੀਆਂ ਰਸਹੀਣ, ਬੇਸੁਆਦੀ ਤੇ ਬਕਬਕੀਆਂ ਹੋ ਜਾਂਦੀਆਂ ਹਨ | ਅਸਲ ਵਿਚ ਅਸੀਂ ਹੀ ਸੁਆਦਾਂ ਪਿੱਟੇ ਹਾਂ | ਅਸੀਂ ਹੀ ਤੈਨੂੰ ਸਿਰ ਚੜ੍ਹਾਇਆ ਹੈ | ਸਾਡੇ ਲਾਡ-ਪਿਆਰ ਕਰਕੇ ਹੀ ਤੂੰ ਵੱਡਿਆਂ ਘਰਾਂ ਦੇ ਕਾਕਿਆਂ ਵਾਂਗ ਵਿਗੜ ਕੇ ਆਪ-ਹੁਦਰੀਆਂ ਕਰ ਰਿਹਾ ਹੈਂ | ਸਾਡੇ ਤੇ ਨਹੀਂ ਤਾਂ ਪਿਆਜ਼ ਨਾਲ ਹੀ ਰੋਟੀ ਖਾਣ ਵਾਲੀ ਦੇਸ਼ ਦੀ ਗਰੀਬ ਜਨਤਾ 'ਤੇ ਹੀ ਸਵੱਲੀ ਨਜ਼ਰ ਰੱਖ | ਤੇਰੇ ਉੱਚੀਆਂ ਛਾਲਾਂ ਲਾਉਣ ਕਰਕੇ ਵਿਚਾਰੇ ਹੁਣ 'ਚਿੱਟੇ ਕੁੱਕੜ' (ਨਮਕ) ਨਾਲ ਹੀ ਰੋਟੀ ਖਾਂਦੇ ਹਨ ਤੇ ਨਮਕ ਨੂੰ 'ਨਮਕ ਰਾਜਾ' ਕਹਿਣ ਲੱਗ ਪਏ ਹਨ | ਯਾਦ ਰੱਖ ਜੇ ਲੋਕਾਂ ਨਾਲ ਐਦਾਂ ਹੀ ਮਨਮਰਜ਼ੀਆਂ ਕਰਦਾ ਰਿਹਾ ਤਾਂ ਜਲਦੀ ਹੀ ਲੋਕਾਂ ਦੇ ਚੇਤਿਆਂ 'ਚੋਂ ਵਿਸਰ ਜਾਵੇਂਗਾ | ਤੇਰੀ ਸ਼ਾਨ, ਸ਼ੌਕਤ, ਤੇਰਾ ਭੂਕਾਂ ਰੂਪੀ ਤਾਜ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਜਾਵੇਗਾ | ਤੂੰ ਕਰੂਰ ਅਖਵਾਏਾਗਾ | ਲੋਕ ਤੇਰਾ ਨਾਂਅ ਪਿਆਰ ਨਾਲ ਨਹੀਂ, ਤਿ੍ਸਕਾਰ ਨਾਲ ਲੈਣਗੇ |
ਨਿੱਕਿਆ ਵੀਰਾ! ਸਾਡੇ ਵਲੋਂ ਬੇਫਿਕਰ ਰਹਿ | ਅਸੀਂ ਤੈਨੂੰ ਕਦੇ ਵੀ ਦਿਲੋਂਨਹੀਂ ਵਿਸਾਰਾਂਗੇ | ਤੇਰੇ ਤੋਂ ਜੁਦਾ ਹੋਣ ਦਾ ਮਤਲਬ ਹੋਵੇਗਾ | ਆਪਣੀਆਂ ਦਿਲਕਸ਼ ਤੇ ਹੁਸੀਨ ਯਾਦਾਂ ਤੋਂ ਜੁਦਾ ਹੋਣਾ | ਉਸ ਪਿਆਜ਼ੀ ਚੰੁਨੀ ਵਾਲੀ ਖੂਬਸੂਰਤ ਨੱਢੀ ਦੀਆਂ ਯਾਦਾਂ ਤੋਂ ਜੁਦਾ ਹੋਣਾ ਜੋ ਜ਼ਿੰਦਗੀ ਦੇ ਇਸ ਪਿਛਲੇ ਪਹਿਰ ਸਾਡਾ ਬੇਸ਼ੁਮਾਰ ਕੀਮਤੀ ਤੇ ਨਾਯਾਬ ਸਰਮਾਇਆ ਹਨ | ਸੋ ਚਿੰਤਾ ਨਾ ਕਰੀਂ | ਅਸੀਂ ਤੇਰੇ ਸਤਾਉਣ ਕਰਕੇ ਤੇਰਾ ਸਾਥ ਨਹੀਂ ਛੱਡਾਂਗੇ | ਜਦੋਂ ਤੱਕ ਇਹ ਸਰੀਰ ਪੰਜ ਤੱਤਾਂ 'ਚ ਵਿਲੀਨ ਨਹੀਂ ਹੁੰਦਾ, ਅਸੀਂ ਖੜ੍ਹੇ ਮਿੱਥੇ ਤੇਰੇ ਸਿਤਮ ਸਹਾਂਗੇ ਤੇ ਤੇਰਾ ਗੁਣਗਾਨ ਕਰਦੇ ਰਹਾਂਗੇ |
ਤੜਪਾਓਗੇ, ਤੜਪਾ ਲੋ |
ਹਮ ਤੜਪ, ਤੜਪ ਕਰ ਭੀ
ਤੁਮਹਾਰੇ ਗੀਤ ਗਾਏਾਗੇ |

-ਵਾਰਡ-28, ਮਕਾਨ ਨੰ: 582, ਮੋਗਾ (ਪੰਜਾਬ) |
ਮੋਬਾਈਲ : 93573-61417.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX