ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਹੋਰ ਖ਼ਬਰਾਂ..

ਸਾਡੀ ਸਿਹਤ

ਕਿਉਂ ਹੁੰਦੀਆਂ ਹਨ ਇਹ ਬਿਮਾਰੀਆਂ?

ਜਿੰਨੇ ਅਸੀਂ ਤੰਦਰੁਸਤੀ ਸਬੰਧੀ ਜਾਗਰੂਕ ਹੋ ਰਹੇ ਹਾਂ, ਓਨੀਆਂ ਹੀ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਪਹਿਲੇ ਸਮੇਂ ਵਿਚ ਵੀ ਇਹੀ ਬਿਮਾਰੀਆਂ ਹੁੰਦੀਆਂ ਸਨ ਪਰ ਉਦੋਂ ਬਿਮਾਰੀ ਨੂੰ ਜਾਂਚਣ-ਪਰਖਣ ਲਈ ਏਨੀਆਂ ਸਹੂਲਤਾਂ ਨਹੀਂ ਸਨ। ਲੋਕ ਡਾਕਟਰਾਂ ਕੋਲ ਤਾਂ ਬਹੁਤ ਘੱਟ ਜਾਂਦੇ ਸਨ, ਬਸ ਕੁਝ ਘਰੇਲੂ ਇਲਾਜ ਕਰ ਲੈਂਦੇ ਸੀ ਜਾਂ ਫਿਰ ਹਕੀਮਾਂ, ਵੈਦਾਂ ਕੋਲ ਚਲੇ ਜਾਂਦੇ ਸੀ, ਜੋ ਨਬਜ਼ ਦੇਖ ਕੇ ਕੁਝ ਜੜ੍ਹੀ ਬੂਟੀਆਂ ਤੋਂ ਬਣੀਆਂ ਦਵਾਈਆਂ ਉਨ੍ਹਾਂ ਨੂੰ ਦੇ ਦਿੰਦੇ ਸਨ।
ਕੁਝ ਖਾਨਦਾਨੀ ਬਿਮਾਰੀਆਂ ਹਨ ਜੋ ਸ਼ੁਰੂ ਤੋਂ ਸਰੀਰ ਵਿਚ ਹੁੰਦੀਆਂ ਹਨ ਜਾਂ ਕਿਸੇ ਵੀ ਉਮਰ ਵਿਚ ਅਚਾਨਕ ਘਰ ਕਰ ਲੈਂਦੀਆਂ ਹਨ ਅਤੇ ਪਤਾ ਹੀ ਨਹੀਂ ਲਗਦਾ। ਮਰਦਾਂ ਨੇ ਵੀ ਤੁਰਨਾ-ਫਿਰਨਾ ਘੱਟ ਕਰ ਦਿੱਤਾ ਹੈ। ਬਹੁਤੇ ਵੱਡੇ ਸ਼ਹਿਰਾਂ ਵਿਚ ਆਵਾਜਾਈ ਸਬੰਧੀ ਪ੍ਰੇਸ਼ਾਨੀਆਂ ਤੋਂ ਬਚਣ ਲਈ ਸਾਈਕਲਾਂ ਦੀ ਜਗ੍ਹਾ ਸਕੂਟਰਾਂ ਅਤੇ ਕਾਰਾਂ ਨੇ ਲੈ ਲਈ ਹੈ। ਆਵਾਜਾਈ ਦੇ ਸਾਧਨਾਂ ਵਿਚ ਵਾਧੇ ਨਾਲ ਵੀ ਕਈ ਬਿਮਾਰੀਆਂ ਫੈਲਦੀਆਂ ਜਾ ਰਹੀਆਂ ਹਨ।
ਖਾਣ-ਪੀਣ ਦੇ ਤਰੀਕਿਆਂ ਵਿਚ ਬਦਲਾਅ ਆਉਣ ਨਾਲ ਵੀ ਨਵੀਆਂ-ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ। ਚੀਨੀ ਭੋਜਨ ਅਤੇ ਫਾਸਟ ਫੂਡ ਖਾਣੇ ਸਬੰਧੀ ਸਮੱਸਿਆਵਾਂ ਨੂੰ ਆਸਾਨ ਤਾਂ ਕਰਦੇ ਹਨ ਪਰ ਇਨ੍ਹਾਂ ਵਿਚ ਤੇਲ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੇ ਸੇਵਨ ਨਾਲ ਮੋਟਾਪਾ, ਸਿਰਦਰਦ ਅਤੇ ਕਬਜ਼ ਤਾਂ ਆਮ ਸਮੱਸਿਆ ਹੀ ਬਣ ਚੁੱਕੀ ਹੈ। ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ।
ਬਿਮਾਰੀ ਦਾ ਪਤਾ ਲਗਦੇ ਹੀ ਉਸ ਦੇ ਲੱਛਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਾਕਟਰ ਨਾਲ ਸਮੇਂ ਸਿਰ ਸੰਪਰਕ ਕਰੋ ਅਤੇ ਉਸ ਦੇ ਕਹੇ ਅਨੁਸਾਰ ਜੋ ਟੈਸਟ ਜ਼ਰੂਰੀ ਹੋਵੇ, ਉਹ ਕਰਵਾ ਲਓ। ਰਿਪੋਰਟ ਆਉਣ 'ਤੇ ਡਾਕਟਰ ਨੂੰ ਮਿਲ ਕੇ ਸਹੀ ਦਵਾਈਆਂ ਦੀ ਜਾਣਕਾਰੀ ਲਓ ਅਤੇ ਇਲਾਜ ਕਰਵਾਓ। ਲਾਪ੍ਰਵਾਹੀ ਨਾਲ ਕੁਝ ਵੀ ਹੋ ਸਕਦਾ ਹੈ। ਕੁਝ ਆਮ ਬਿਮਾਰੀਆਂ ਨੂੰ ਲੱਛਣਾਂ ਦੇ ਅਨੁਸਾਰ ਜਾਣੋ। ਉਨ੍ਹਾਂ ਨੂੰ ਰੋਕਣ ਲਈ ਪਹਿਲਾ ਕਦਮ ਕੀ ਉਠਾਉਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ-
ਸ਼ੂਗਰ : ਇਹ ਬਿਮਾਰੀ ਜ਼ਿਆਦਾਤਰ ਖਾਨਦਾਨੀ ਹੈ। ਜੇ ਘਰ ਵਿਚ ਮਾਂ ਨੂੰ ਇਹ ਬਿਮਾਰੀ ਹੈ ਤਾਂ ਬੱਚਿਆਂ ਨੂੰ ਇਸ ਬਿਮਾਰੀ ਦਾ ਖਤਰਾ ਜ਼ਿਆਦਾ ਹੈ। ਪਿਤਾ ਦੀ ਇਸ ਬਿਮਾਰੀ ਨਾਲ ਬੱਚਿਆਂ ਨੂੰ ਇਸ ਦਾ ਖਤਰਾ ਘੱਟ ਹੈ। ਸ਼ੂਗਰ ਵਿਚ ਰੋਗੀ ਦੇ ਖੂਨ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਲੱਛਣ : ਅਜਿਹੇ ਵਿਚ ਲਗਾਤਾਰ ਪਿਆਸ ਵਧ ਜਾਂਦੀ ਹੈ। ਵਾਰ-ਵਾਰ ਕਾਫੀ ਪਿਸ਼ਾਬ ਆਉਣ ਲਗਦਾ ਹੈ। ਹਰ ਸਮੇਂ ਥਕਾਨ ਮਹਿਸੂਸ ਹੁੰਦੀ ਹੈ ਜਦੋਂ ਕਿ ਭੁੱਖ ਵਧ ਜਾਂਦੀ ਹੈ ਅਤੇ ਭਾਰ ਘੱਟ ਹੋਣ ਲਗਦਾ ਹੈ। ਖੁਜਲੀ ਅਤੇ ਚਰਮ ਰੋਗ ਬਹੁਤ ਲੰਮੇ ਸਮੇਂ ਤੱਕ ਠੀਕ ਨਹੀਂ ਹੁੰਦੇ।
ਇਸ ਦੇ ਲੱਛਣ ਦਿਖਾਈ ਦੇਣ 'ਤੇ ਪਿਸ਼ਾਬ ਅਤੇ ਖੂਨ ਵਿਚ ਸ਼ੱਕਰ ਕਿੰਨੀ ਹੈ, ਇਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਰਿਪੋਰਟ ਦੇ ਆਧਾਰ 'ਤੇ ਡਾਕਟਰ ਨਾਲ ਸਲਾਹ ਕਰਕੇ ਲੋੜ ਹੋਣ 'ਤੇ ਇਲਾਜ ਸ਼ੁਰੂ ਕਰਵਾਓ। ਭਾਰ ਘੱਟ ਰੱਖੋ। ਖਾਣੇ ਵਿਚ ਵੱਧ ਤੋਂ ਵੱਧ ਪ੍ਰੋਟੀਨ, ਘੱਟ ਚਿਕਨਾਈ ਅਤੇ ਰੇਸ਼ੇ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰੋ। ਲਸਣ, ਪਿਆਜ਼ ਅਤੇ ਮੇਥੀ ਦਾ ਭਰਪੂਰ ਸੇਵਨ ਕਰੋ। ਸ਼ੂਗਰ ਰੋਗ ਵਿਚ ਗਠੀਏ ਦੀ ਬਿਮਾਰੀ ਨੂੰ ਹੋਰ ਬੜਾਵਾ ਮਿਲਦਾ ਹੈ। ਪਿੱਤੇ ਵਿਚ ਪੱਥਰੀ ਬਣਦੀ ਹੈ, ਦੰਦਾਂ ਵਿਚ ਸੜਨ ਪੈਦਾ ਹੁੰਦੀ ਹੈ। ਔਰਤਾਂ ਵਿਚ ਸਤਨ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ।
ਤਣਾਅ : ਤਣਾਅ ਜ਼ਿਆਦਾਤਰ ਉਦਾਸ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ। ਤਣਾਅ ਤੋਂ ਖੁਦ ਨੂੰ ਬਚਾਉਣ ਲਈ ਹਮੇਸ਼ਾ ਆਪਣੇ-ਆਪ ਨੂੰ ਰੁੱਝੇ ਰੱਖੋ। ਇਕੱਲੇਪਨ ਤੋਂ ਦੂਰ ਰਹੋ। ਮਨ ਵਿਚ ਉਠਣ ਵਾਲੀਆਂ ਭਾਵਨਾਵਾਂ ਨੂੰ ਦਬਾਓ ਨਾ। ਜੇ ਕਦੇ ਰੋਣ ਨੂੰ ਮਨ ਕਰੇ ਤਾਂ ਰੋ ਕੇ ਆਪਣਾ ਮਨ ਹਲਕਾ ਕਰੋ। ਤਣਾਅ ਤੋਂ ਬਚਣ ਲਈ ਕਸਰਤ ਕਰਦੇ ਰਹੋ। ਫਿਰ ਵੀ ਲਗਾਤਾਰ ਦੋ ਹਫਤੇ ਤੱਕ ਮਨ ਉਦਾਸ ਰਹੇ, ਸੁਸਤੀ ਮਹਿਸੂਸ ਹੋਵੇ, ਨੀਂਦ ਵੀ ਨਾ ਆਵੇ, ਖਾਣਾ ਖਾਣ ਵਿਚ ਦਿਲਚਸਪੀ ਨਾ ਰਹੇ ਤਾਂ ਅਜਿਹੇ ਵਿਚ ਮਨੋਚਿਕਿਤਸਕ ਨਾਲ ਸੰਪਰਕ ਕਰੋ। ਤਣਾਅ ਇਕ ਬਿਮਾਰੀ ਹੈ, ਇਸ ਦਾ ਇਲਾਜ ਜ਼ਰੂਰ ਕਰਾਓ।
ਆਰਥਰਾਈਟਿਸ : ਇਸ ਬਿਮਾਰੀ ਵਿਚ ਜੋੜਾਂ ਵਿਚ ਸੋਜ, ਜਕੜਨ ਅਤੇ ਰੇਂਗਣ ਵਾਲਾ ਦਰਦ ਰਹਿੰਦਾ ਹੈ। ਜੇ ਤੁਹਾਡੇ ਖਾਨਦਾਨ ਵਿਚ ਹੈ ਤਾਂ ਖਤਰਾ ਹੋਰ ਜ਼ਿਆਦਾ ਹੋ ਜਾਂਦਾ ਹੈ। ਇਸ ਬਿਮਾਰੀ ਨਾਲ ਇਨਸਾਨ ਤਰ੍ਹਾਂ ਕਮਜ਼ੋਰ ਬਣ ਜਾਂਦਾ ਹੈ। ਇਸ ਦੀ ਤਕਲੀਫ ਵਿਸ਼ੇਸ਼ ਤੌਰ 'ਤੇ ਰੀੜ੍ਹ, ਗੋਡੇ, ਧੌਣ ਅਤੇ ਨਿਤੰਬਾਂ ਵਿਚ ਰਹਿੰਦੀ ਹੈ।
ਇਸ ਤੋਂ ਆਪਣਾ ਬਚਾਅ ਕਰਨ ਲਈ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਪਵੇਗੀ। ਖਾਣੇ ਵਿਚ ਰੈੱਡ ਮੀਟ, ਦੁੱਧ ਤੋਂ ਬਣੇ ਪਦਾਰਥ, ਮੱਖਣ, ਪੇਸਟ੍ਰੀਜ਼, ਪੀਜ਼ਾ, ਮਠਿਆਈਆਂ ਆਦਿ ਤੋਂ ਪ੍ਰਹੇਜ਼ ਰੱਖੋ, ਕਿਉਂਕਿ ਇਸ ਵਿਚ ਸੰਤ੍ਰਪਤ ਚਰਬੀ ਹੋਣ ਕਾਰਨ ਸਰੀਰ ਵਿਚ ਸੋਜ ਵਧਦੀ ਹੈ। ਆਪਣਾ ਭਾਰ ਕਾਬੂ ਵਿਚ ਰੱਖੋ ਤਾਂ ਕਿ ਜੋੜਾਂ ਨੂੰ ਭਾਰ ਘੱਟ ਚੁੱਕਣਾ ਪਵੇ। ਵਿਟਾਮਿਨ 'ਸੀ' ਦਾ ਸੇਵਨ ਕਰੋ, ਕਿਉਂਕਿ ਇਹ ਕਾਰਟੀਲੇਜ ਨੂੰ ਲਚੀਲਾ ਬਣਾਉਣ ਵਿਚ ਸਹਾਇਤਾ ਦਿੰਦਾ ਹੈ।


ਖ਼ਬਰ ਸ਼ੇਅਰ ਕਰੋ

ਸਿਹਤ ਦਾ ਖ਼ਜ਼ਾਨਾ ਹੈ ਦੁੱਧ ਅਤੇ ਇਸ ਤੋਂ ਬਣੇ ਪਦਾਰਥ

ਦੁੱਧ ਅਤੇ ਇਸ ਤੋਂ ਬਣੇ ਪਦਾਰਥ ਪੋਸ਼ਟਿਕ, ਗੁਣਕਾਰੀ, ਸਵਾਦੀ ਅਤੇ ਪਚਣਯੋਗ ਹੁੰਦੇ ਹਨ। ਇਹ ਸਭ ਪਦਾਰਥ ਦੂਜੇ ਪੋਸ਼ਟਿਕ ਪਦਾਰਥਾਂ ਦੀ ਤੁਲਨਾ ਵਿਚ ਸਸਤੇ ਅਤੇ ਸੁਲਭ ਹਨ।
ਦੁੱਧ ਇਕ ਸੰਤੁਲਿਤ ਭੋਜਨ ਹੈ, ਕਿਉਂਕਿ ਇਸ ਵਿਚ ਵਿਟਾਮਿਨ 'ਸੀ' ਨੂੰ ਛੱਡ ਕੇ ਭੋਜਨ ਦੇ ਸਾਰੇ ਗੁਣ ਪਾਏ ਜਾਂਦੇ ਹਨ। ਹਰੇਕ 100 ਗ੍ਰਾਮ ਗਾਂ ਦੇ ਦੁੱਧ ਤੋਂ 65 ਕੈਲੋਰੀ ਅਤੇ ਮੱਝ ਦੇ ਦੁੱਧ ਤੋਂ 117 ਕੈਲੋਰੀ ਮਿਲਦੀ ਹੈ। ਦੁੱਧ ਵਿਚ ਉੱਤਮ ਕੁਆਲਿਟੀ ਦਾ ਪ੍ਰੋਟੀਨ ਪਾਇਆ ਜਾਂਦਾ ਹੈ।
ਸੰਸਕ੍ਰਿਤ ਵਿਚ ਕਿਹਾ ਗਿਆ ਹੈ ਕਿ ਦੁੱਧ ਦਾ ਭੋਜਨ ਅੰਮ੍ਰਿਤ ਬਰਾਬਰ ਹੈ। ਚਾਣਕਿਆ ਨੇ ਵੀ ਕਿਹਾ ਹੈ, 'ਦੁੱਧ ਸਰੀਰ ਨੂੰ ਛੇਤੀ ਵਧਾਉਂਦਾ ਹੈ।' ਅਸਲ ਵਿਚ ਦੁੱਧ ਇਕ ਵਧੀਆ ਟਾਨਿਕ ਦਾ ਕੰਮ ਕਰਦਾ ਹੈ।
ਘਿਓ : ਇਹ ਸਭ ਤੋਂ ਵੱਧ ਕੈਲੋਰੀ ਦੇਣ ਵਾਲਾ ਪਦਾਰਥ ਹੈ। ਹਰੇਕ 100 ਗ੍ਰਾਮ ਘਿਓ ਨਾਲ 990 ਕੈਲੋਰੀ ਮਿਲਦੀ ਹੈ। ਇਸ ਵਿਚ 98 ਫੀਸਦੀ ਚਰਬੀ ਹੁੰਦੀ ਹੈ। ਇਸ ਲਈ ਪਤਲੇ-ਦੁਬਲੇ ਵਿਅਕਤੀ ਲਈ ਭਰਪੂਰ ਮਾਤਰਾ ਵਿਚ ਘਿਓ ਦਾ ਸੇਵਨ ਲਾਭਦਾਇਕ ਹੈ। ਘਿਓ ਪਤਲੇਪਨ ਨੂੰ ਦੂਰ ਕਰਕੇ ਸਰੀਰ ਨੂੰ ਪੁਸ਼ਟ ਅਤੇ ਸਡੌਲ ਬਣਾਉਂਦਾ ਹੈ। ਸਰੀਰ ਦੇ ਰੁੱਖੇਪਣ ਨੂੰ ਦੂਰ ਕਰਕੇ ਚਮੜੀ ਅਤੇ ਚਿਹਰੇ ਨੂੰ ਮੁਲਾਇਮ, ਚਮਕੀਲਾ ਅਤੇ ਮੁਲਾਇਮ ਬਣਾਈ ਰੱਖਦਾ ਹੈ।
ਮੱਖਣ : ਮੱਖਣ ਨੂੰ ਨਵਨੀਤ ਵੀ ਕਹਿੰਦੇ ਹਨ। ਇਹ ਵੀ ਘਿਓ ਦੀ ਤਰ੍ਹਾਂ ਪੋਸ਼ਟਿਕ ਅਤੇ ਗੁਣਕਾਰੀ ਹੈ। ਇਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਚਰਬੀ ਹੁੰਦੀ ਹੈ। ਇਸ ਵਿਚ ਵਿਟਾਮਿਨ 'ਏ', ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਹੁੰਦੇ ਹਨ। ਇਹ ਵੀ ਘਿਓ ਵਾਂਗ ਸਰੀਰ ਨੂੰ ਸਿਨਗਧਤਾ ਪ੍ਰਦਾਨ ਕਰਦਾ ਹੈ, ਊਰਜਾ ਅਤੇ ਫੁਰਤੀ ਦਿੰਦਾ ਹੈ।
ਪਨੀਰ : ਦੁੱਧ ਅਤੇ ਘਿਓ ਵਾਂਗ ਪਨੀਰ ਵੀ ਬਹੁਤ ਪੋਸ਼ਟਿਕ ਹੈ। ਇਸ ਵਿਚ 24 ਫੀਸਦੀ ਪ੍ਰੋਟੀਨ, 25 ਫੀਸਦੀ ਚਰਬੀ, 4.2 ਫੀਸਦੀ ਖਣਿਜ ਲਵਣ, 6.3 ਫੀਸਦੀ ਕਾਰਬੋਹਾਈਡ੍ਰੇਟ ਅਤੇ 2.1 ਫੀਸਦੀ ਲੌਹਾਂਸ਼ ਹੁੰਦਾ ਹੈ। ਹਰੇਕ 100 ਗ੍ਰਾਮ ਪਨੀਰ ਨਾਲ 348 ਕੈਲੋਰੀ ਮਿਲਦੀ ਹੈ। ਇਹ ਊਰਜਾ ਦੀ ਪੂਰਤੀ ਕਰਦਾ ਹੈ। ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਵਿਚ ਸਹਾਇਕ ਹੈ।
ਦਹੀਂ-ਲੱਸੀ : ਦਹੀਂ ਪਚਣਯੋਗ ਅਤੇ ਠੰਢੀ ਤਸੀਰ ਵਾਲਾ ਹੁੰਦਾ ਹੈ। ਪੋਸ਼ਟਿਕ ਅਤੇ ਸਵਾਦੀ ਤਾਂ ਹੈ ਹੀ। ਇਹ ਅਨੇਕ ਉਦਰ ਰੋਗਾਂ ਵਿਚ ਲਾਭਦਾਇਕ ਹੈ। ਇਹ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ ਅਤੇ ਖਣਿਜ-ਲੂਣ ਨਾਲ ਭਰਪੂਰ ਹੁੰਦਾ ਹੈ। ਖੱਟਾ ਦਹੀਂ ਨਹੀਂ ਖਾਣਾ ਚਾਹੀਦਾ। ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ, ਕਿਉਂਕਿ ਰਾਤ ਨੂੰ ਦਹੀਂ ਦੇ ਸੇਵਨ ਨਾਲ ਕਫ ਵਿਚ ਵਾਧਾ ਹੁੰਦਾ ਹੈ।
ਲੱਸੀ ਵੀ ਦਹੀਂ ਦੇ ਬਰਾਬਰ ਗੁਣਕਾਰੀ ਹੈ। ਇਸ ਨੂੰ ਮੱਠਾ ਅਤੇ ਤਕਰ ਵੀ ਕਹਿੰਦੇ ਹਨ।
ਲੱਸੀ ਵਿਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਦਹੀਂ ਵਿਚ ਹੁੰਦੇ ਹਨ ਪਰ ਅਲਪ ਮਾਤਰਾ ਵਿਚ। ਉਸ ਵਿਚ 97.5 ਫੀਸਦੀ ਪਾਣੀ ਹੁੰਦਾ ਹੈ। ਇਸ ਲਈ ਇਹ ਤਨ ਨੂੰ ਤਰਾਵਟ ਪ੍ਰਦਾਨ ਕਰਦੀ ਹੈ। ਤੰਦਰੁਸਤ ਰਹਿਣ ਲਈ ਇਨ੍ਹਾਂ ਪਦਾਰਥਾਂ ਦਾ ਸੇਵਨ ਜ਼ਰੂਰੀ ਹੈ।
**

ਤੰਦਰੁਸਤ ਰਹੋ ਬਰਸਾਤ ਦੇ ਮੌਸਮ ਵਿਚ

ਸਾਉਣ-ਭਾਦੋਂ ਜਾਂ ਫਿਰ ਜੁਲਾਈ-ਅਗਸਤ ਦੇ ਦੋ ਮਹੀਨੇ ਖੁਸ਼ਗਵਾਰ ਮੀਂਹ ਦੀ ਰਿਮਝਿਮ ਲੈ ਕੇ ਆਉਂਦੇ ਹਨ। ਇਸ ਮੌਸਮ ਵਿਚ ਕਿਸਾਨ ਤਾਂ ਖੁਸ਼ੀ ਨਾਲ ਝੂਮਦੇ ਹੀ ਹਨ, ਨੌਜਵਾਨ ਤਨ, ਮਨ ਵੀ ਮਸਤੀ ਵਿਚ ਝੂਮਣ ਲਗਦੇ ਹਨ। ਪਕਵਾਨਾਂ ਅਤੇ ਪੱਕੇ ਅੰਬਾਂ ਨੂੰ ਖਾਣ ਦਾ ਮਜ਼ਾ ਹੀ ਕੁਝ ਹੋਰ ਵੀ, ਮੀਂਹ ਦੀਆਂ ਧਾਰਾਂ ਦੇ ਵਿਚ।
ਪਰ ਇਹ ਮਸਤੀ, ਮੌਜ ਅਤੇ ਝੂਮਣ, ਖਾਣ-ਪੀਣ ਦਾ ਮਜ਼ਾ ਵੀ ਤੰਦਰੁਸਤ ਅਤੇ ਸਿਹਤਮੰਦ ਤਨ, ਮਨ ਹੀ ਲੈ ਸਕਦਾ ਹੈ। ਮੀਂਹ ਦਾ ਮੌਸਮ ਖੁਸ਼ਗਵਾਰ ਅਤੇ ਸੁਹਾਵਣਾ ਹੋਣ ਦੇ ਨਾਲ-ਨਾਲ ਬੜਾ ਨਾਜ਼ੁਕ ਵੀ ਹੁੰਦਾ ਹੈ। ਪਲ ਵਿਚ ਗਰਮੀ, ਪਲ ਵਿਚ ਮੀਂਹ ਮੌਸਮ ਦੇ ਉਤਰਾਅ-ਚੜ੍ਹਾਅ ਨੂੰ ਨੂੰ ਬਲ ਦਿੰਦਾ ਹੈ। ਇਨ੍ਹਾਂ ਦਿਨਾਂ ਵਿਚ ਤਾਪਮਾਨ ਦੇ ਜ਼ਿਆਦਾ ਹੋਣ ਅਤੇ ਵਾਤਾਵਰਨ ਵਿਚ ਨਮੀ ਦੇ ਹੋਣ ਅਤੇ ਪਸੀਨਾ ਆਉਣ ਨਾਲ ਸਰਦ-ਗਰਮ ਹੋਣ ਅਤੇ ਜ਼ੁਕਾਮ ਹੋਣ ਦੀ ਪ੍ਰਬਲ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਧੁੱਪ ਵਿਚੋਂ ਤੁਰੰਤ ਉੱਠ ਕੇ ਭਿੱਜਣ ਤੋਂ ਬਚਣਾ ਚਾਹੀਦਾ ਹੈ।
ਘਰੋਂ ਬਾਹਰ ਜਾਂਦੇ ਸਮੇਂ ਰੇਨਕੋਟ ਜਾਂ ਛਤਰੀ ਜ਼ਰੂਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਅਚਾਨਕ ਹੀ ਆਏ ਬੱਦਲਾਂ ਨਾਲ ਵਰ੍ਹਿਆ ਮੀਂਹ ਤੁਹਾਡੀ ਸਿਹਤ ਦਾ ਦੁਸ਼ਮਣ ਨਾ ਬਣ ਜਾਵੇ।
ਬਰਸਾਤ ਦੇ ਮੌਸਮ ਵਿਚ ਅਨੇਕ ਕੀਟਾਣੂ ਅਤੇ ਵਾਇਰਸ ਵੀ ਵਾਤਾਵਰਨ ਵਿਚ ਆ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸਿਹਤ ਨਰਮ ਪੈਂਦੇ ਹੀ ਇਹ ਟੁੱਟ ਪੈਂਦੇ ਹਨ। ਜ਼ੁਕਾਮ, ਬੁਖਾਰ, ਮਲੇਰੀਆ ਅਤੇ ਵਾਇਰਲ ਤਾਂ ਜਿਵੇਂ ਨਿਸ਼ਾਨ ਹੀ ਲਗਾਈ ਬੈਠੇ ਰਹਿੰਦੇ ਹਨ। ਇਹੀ ਨਹੀਂ, ਅਨੇਕਾਂ ਕੀੜੇ-ਮਕੌੜੇ ਵੀ ਜ਼ਮੀਨ ਵਿਚ ਪਾਣੀ ਭਰਨ ਨਾਲ ਬਾਹਰ ਨਿਕਲ ਆਉਂਦੇ ਹਨ। ਇਸ ਲਈ ਨੰਗੇ ਪੈਰ ਜ਼ਮੀਨ 'ਤੇ ਚੱਲਣ ਤੋਂ ਖਾਸ ਤੌਰ 'ਤੇ ਹਨੇਰੇ ਵਿਚ ਬਚਣਾ ਚਾਹੀਦਾ ਹੈ।
ਬਰਸਾਤ ਦੇ ਮੌਸਮ ਵਿਚ ਬੱਚੇ ਮੀਂਹ ਸ਼ੁਰੂ ਹੁੰਦਿਆਂ ਹੀ ਨਹਾਉਣ ਨਿਕਲ ਪੈਂਦੇ ਹਨ, ਜੋ ਖਤਰਾ ਦਾ ਸਬੱਬ ਵੀ ਬਣ ਸਕਦਾ ਹੈ, ਕਿਉਂਕਿ ਇਕ ਤਾਂ ਬੱਚਿਆਂ ਦਾ ਸਰੀਰ ਕੋਮਲ ਹੁੰਦਾ ਹੈ, ਉੱਪਰੋਂ ਵਾਤਾਵਰਨ ਵਿਚ ਵਾਯੂਮੰਡਲ ਵਿਚ ਜੰਮੇ ਧੂਲ ਕਣ ਅਤੇ ਗੈਸਾਂ ਉਸ ਪਾਣੀ ਵਿਚ ਘੁਲ ਕੇ ਆਉਂਦੀਆਂ ਹਨ ਜੋ ਚਮੜੀ ਵਿਚ ਸੰਕ੍ਰਮਣ ਕਰ ਸਕਦੀਆਂ ਹਨ। ਇਸ ਲਈ ਨਹਾਉਣ ਨੂੰ ਜੀਅ ਕਰੇ ਤਾਂ ਮੀਂਹ ਸ਼ੁਰੂ ਹੋਣ ਤੋਂ 10-15 ਮਿੰਟ ਬਾਅਦ ਹੀ ਬੱਚਿਆਂ ਨੂੰ ਬਾਹਰ ਨਿਕਲਣ ਦਿਓ।
ਬੱਚਿਆਂ ਨੂੰ ਪਾਣੀ ਵਿਚ ਖੇਡਣਾ ਬਹੁਤ ਚੰਗਾ ਲਗਦਾ ਹੈ। ਇਸ ਲਈ ਉਹ ਗਲੀਆਂ ਵਿਚ ਇਕੱਠੇ ਹੋਏ ਪਾਣੀ ਵਿਚ ਨਿਕਲ ਜਾਂਦੇ ਹਨ। ਇਹ ਗੰਦਾ ਪਾਣੀ ਉਨ੍ਹਾਂ ਦੇ ਨਰਮ ਪੈਰਾਂ ਵਿਚ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਅਨੇਕ ਚਮੜੀ ਰੋਗ ਪੈਦਾ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਗੰਦੇ ਪਾਣੀ ਤੋਂ ਬਚਾਓ ਅਤੇ ਬਰਸਾਤ ਵਿਚ ਨਹਾਉਣ ਤੋਂ ਬਾਅਦ ਵੀ ਸਾਫ਼ ਪਾਣੀ ਨਾਲ ਜ਼ਰੂਰ ਨਹਿਲਾਓ।
ਜੇ ਬਰਸਾਤ ਵਿਚ ਤੁਸੀਂ ਭਿੱਜ ਜਾਓ ਤਾਂ ਘਰ ਆਉਂਦੇ ਹੀ ਸਭ ਤੋਂ ਪਹਿਲਾਂ ਸਾਫ ਤੌਲੀਏ ਨਾਲ ਸਰੀਰ ਪੂੰਝ ਕੇ ਤੁਰੰਤ ਹੀ ਸੁੱਕੇ ਕੱਪੜੇ ਪਹਿਨ ਕੇ ਖਾਜ, ਖਾਰਸ਼ ਅਤੇ ਫਫੂੰਦ ਦੇ ਹਮਲੇ ਤੋਂ ਬਚੋ। ਇਕ-ਦੂਜੇ ਦੇ ਅੰਦਰੂਨੀ ਕੱਪੜੇ ਤਾਂ ਇਨ੍ਹਾਂ ਦਿਨਾਂ ਵਿਚ ਭੁੱਲ ਕੇ ਵੀ ਨਾ ਪਹਿਨੋ।
ਚੱਪਲ ਜਾਂ ਜੁੱਤੀ ਵੀ ਅਜਿਹੀ ਪਹਿਨੋ, ਜਿਸ ਦੇ ਥੱਲੇ ਸਪਾਟ ਜਾਂ ਫਿਸਲਣ ਵਾਲੇ ਨਾ ਹੋਣ। ਚਮੜੇ ਦੀ ਚੱਪਲ-ਜੁੱਤੀ ਭਿੱਜ ਕੇ ਖਰਾਬ ਹੋ ਹੀ ਜਾਂਦੀ ਹੈ, ਇਨਫੈਕਸ਼ਨ ਦਾ ਕਾਰਨ ਵੀ ਬਣ ਜਾਂਦੀ ਹੈ। ਇਸ ਲਈ ਇਸ ਮੌਸਮ ਵਿਚ ਪਲਾਸਟਿਕ, ਨਾਈਲੋਨ ਜਾਂ ਸਿੰਥੈਟਿਕ ਜੁੱਤੀ-ਚੱਪਲ ਵਰਤੀ ਜਾ ਸਕਦੀ ਹੈ ਪਰ ਪਹਿਲਾਂ ਦੇਖ ਲਓ ਕਿ ਤੁਹਾਡੀ ਚਮੜੀ ਨੂੰ ਇਨ੍ਹਾਂ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ।
ਇਨ੍ਹਾਂ ਦਿਨਾਂ ਵਿਚ ਖਾਣ-ਪੀਣ 'ਤੇ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਨ ਤਾਂ ਪਕੌੜੇ ਅਤੇ ਗਰਮਾ-ਗਰਮ ਸਮੋਸਿਆਂ ਵੱਲ ਦੌੜਦਾ ਹੈ ਪਰ ਪਾਚਣ ਤੰਤਰ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਕਿਰਿਆਸ਼ੀਲ ਨਹੀਂ ਰਹਿੰਦਾ। ਸੋ, ਤਲੇ-ਭੁੰਨੇ, ਤੇਜ਼ ਮਸਾਲਿਆਂ ਵਾਲੇ ਚਟਪਟੇ ਪਦਾਰਥਾਂ ਤੋਂ ਜਿਥੋਂ ਤੱਕ ਸੰਭਵ ਹੋਵੇ, ਪ੍ਰਹੇਜ਼ ਕਰੋ।
ਕੱਚੇ ਅਤੇ ਕੀਟਾਣੂ ਰਹਿਤ ਸਲਾਦ ਅਤੇ ਤਾਜ਼ੇ ਫਲਾਂ ਦਾ ਸੇਵਨ ਧੋ ਕੇ ਕਰੋ। ਇਨ੍ਹਾਂ ਦਿਨਾਂ ਵਿਚ ਮੌਸਮੀ ਫਲਾਂ ਵਿਚ ਅੰਬ, ਖੀਰਾ, ਨਾਸ਼ਪਾਤੀ, ਸੇਬ, ਜਾਮਣ, ਆੜੂ, ਅਮਰੂਦ ਆਦਿ ਦਾ ਸੇਵਨ ਸਿਹਤ ਲਈ ਲਾਭਦਾਇਕ ਹੁੰਦਾ ਹੈ। ਬਾਜ਼ਾਰ ਵਿਚੋਂ ਕੱਟੇ ਹੋਏ ਅਤੇ ਸੜੇ-ਗਲੇ ਫਲ ਕਦੇ ਨਾ ਖਾਓ।
ਭੋਜਨ ਵਿਚ ਦਲੀਆ, ਖਿਚੜੀ, ਸੱਤੂ, ਚੌਲ ਅਤੇ ਚਪਾਤੀ ਲੈ ਸਕਦੇ ਹੋ ਪਰ ਠੰਢੇ, ਬੇਹੇ ਭੋਜਨ ਵਿਚ ਬੈਕਟੀਰੀਆ ਹੋ ਸਕਦਾ ਹੈ। ਇਸ ਲਈ ਤਾਜ਼ਾ ਹੀ ਖਾਓ। ਬਹੁਤ ਜ਼ਿਆਦਾ ਅੰਬ ਵੀ ਫੋੜੇ-ਫਿਨਸੀਆਂ ਦਾ ਕਾਰਨ ਬਣਦੇ ਹਨ, ਇਸ ਲਈ ਅੰਬ ਦੇ ਨਾਲ ਭਰਪੂਰ ਮਾਤਰਾ ਵਿਚ ਦੁੱਧ ਲਓ ਜਾਂ ਫਿਰ ਮੈਂਗੋ ਸ਼ੇਕ ਦੇ ਰੂਪ ਵਿਚ ਅੰਬ ਦੇ ਗੁਣਾਂ ਦਾ ਲਾਭ ਲਓ।
ਬਰਸਾਤ ਦੇ ਮੌਸਮ ਵਿਚ ਚਮੜੀ ਦੀ ਰੱਖਿਆ ਲਈ ਕਿਸੇ ਚੰਗੀ ਕਿਸਮ ਦੀ ਕ੍ਰੀਮ ਵਰਤੋ। ਐਂਟੀਸੈਪਟਿਕ ਜਾਂ ਹਰਬਲ ਕ੍ਰੀਮ ਚੰਗੀ ਰਹਿੰਦੀ ਹੈ। ਹਾਂ, ਮਾਇਸਚਰਾਈਜ਼ਰ ਅਤੇ ਤੇਲੀ ਕ੍ਰੀਮ ਤੋਂ ਬਚੋ, ਕਿਉਂਕਿ ਇਨ੍ਹਾਂ ਦਿਨਾਂ ਵਿਚ ਵੈਸੇ ਹੀ ਚਮੜੀ ਅਕਸਰ ਨਮ ਅਤੇ ਤੇਲੀ ਰਹਿੰਦੀ ਹੈ। ਇਸ ਲਈ ਇਨ੍ਹਾਂ ਨਾਲ ਚਮੜੀ ਦੇ ਮੁਸਾਮ ਬੰਦ ਹੋਣ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ।
ਤਾਂ ਫਿਰ ਆਓ, ਬਰਸਾਤ ਦਾ ਮੌਸਮ ਹੈ। ਆਪਣੇ-ਆਪ ਨੂੰ ਤੰਦਰੁਸਤ ਰੱਖ ਕੇ ਇਸ ਦਾ ਪੂਰਾ ਲੁਤਫ ਉਠਾਈਏ।
**

ਕੁਝ ਕੁਦਰਤੀ ਦਰਦ ਨਿਵਾਰਕ ਜੋ ਨੁਕਸਾਨ ਨਹੀਂ ਪਹੁੰਚਾਉਂਦੇ

ਥੋੜ੍ਹੀ-ਬਹੁਤ ਤਕਲੀਫ ਹੋਣ 'ਤੇ ਡਾਕਟਰ ਕੋਲ ਜਾਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਐਲੋਪੈਥੀ ਦਵਾਈਆਂ ਦਰਦ ਤਾਂ ਠੀਕ ਕਰ ਦਿੰਦੀਆਂ ਹਨ, ਨਾਲ ਹੀ ਕਦੇ-ਕਦੇ ਆਪਣਾ ਮਾੜਾ ਅਸਰ ਵੀ ਛੱਡ ਜਾਂਦੀਆਂ ਹਨ, ਜਿਸ ਨੂੰ ਠੀਕ ਕਰਨ ਲਈ ਵੀ ਦਵਾਈ ਖਾਣੀ ਪੈਂਦੀ ਹੈ। ਸਰੀਰ ਵਿਚ ਕਿਤੇ ਵੀ ਦਰਦ ਹੋਣ 'ਤੇ ਇਕਦਮ ਦਰਦ ਨਿਵਾਰਕ ਨਾ ਖਾਓ, ਜਦੋਂ ਤੱਕ ਦਰਦ ਅਸਹਿਣਯੋਗ ਨਾ ਹੋਵੇ। ਥੋੜ੍ਹੇ ਦਰਦ ਵਿਚ ਪਹਿਲਾਂ ਆਪਣੇ ਕਿਚਨ ਡਾਕਟਰ ਨੂੰ ਅਜ਼ਮਾਓ। ਹੋ ਸਕਦਾ ਹੈ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਵੇ।
ਲੌਂਗ : ਸਿਰਦਰਦ, ਗਠੀਆ ਅਤੇ ਦੰਦ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਅਜ਼ਵਾਇਣ : ਅਜ਼ਵਾਇਣ ਦਾ ਸੇਵਨ ਪੇਟ ਦਰਦ, ਗੈਸ ਅਤੇ ਅਫਾਰਾ ਤੋਂ ਰਾਹਤ ਦਿਵਾਉਂਦਾ ਹੈ।
ਨਿੰਬੂ : ਨਿੰਬੂ ਵਿਚ ਅਜਿਹੇ ਦਰਦਨਿਵਾਰਕ ਗੁਣ ਹੁੰਦੇ ਹਨ, ਜਿਸ ਨਾਲ ਦਰਦ ਵਿਚ ਆਰਾਮ ਮਿਲਦਾ ਹੈ। ਨਿੰਬੂ ਦੇ ਰਸ ਨੂੰ ਕੋਸੇ ਪਾਣੀ ਵਿਚ ਮਿਲਾਓ। ਇਸ ਵਿਚ ਕੱਪੜਾ ਡੁਬੋ ਕੇ ਥੋੜ੍ਹਾ ਨਿਚੋੜ ਕੇ ਦਰਦ ਵਾਲੀ ਜਗ੍ਹਾ 'ਤੇ ਰੱਖੋ। 5 ਤੋਂ 10 ਮਿੰਟ ਤੱਕ ਅਜਿਹਾ ਕਰਨ ਨਾਲ ਦਰਦ ਵਿਚ ਰਾਹਤ ਮਿਲਦੀ ਹੈ।
ਹਲਦੀ : ਹਲਦੀ ਵਿਚ ਵੀ ਐਂਟੀਆਕਸੀਡੈਂਟਸ ਅਤੇ ਕਰਕਿਊਮਿਨ ਨਾਮਕ ਤੱਤ ਪਾਏ ਜਾਂਦੇ ਹਨ, ਜੋ ਜ਼ਖਮ ਨੂੰ ਵੀ ਭਰਦੇ ਹਨ ਅਤੇ ਦਰਦ ਤੋਂ ਵੀ ਰਾਹਤ ਦਿਵਾਉਂਦੇ ਹਨ। ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਹਲਦੀ ਦਾ ਨਿਯਮਤ ਸੇਵਨ ਸਬਜ਼ੀ ਵਿਚ ਅਤੇ ਦੁੱਧ ਵਿਚ ਕਰੋ। ਨਜ਼ਲਾ-ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ।
ਅਦਰਕ : ਅਦਰਕ ਦਾ ਨਿਯਮਤ ਸੇਵਨ ਪੇਟ ਨਾਲ ਸਬੰਧਤ ਵਿਕਾਰਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਬੁਖਾਰ ਹੋਣ 'ਤੇ ਜਾਂ ਗਲੇ ਵਿਚ ਦਰਦ ਹੋਣ 'ਤੇ ਅਦਰਕ ਦਾ ਸੇਵਨ ਲਾਭ ਪਹੁੰਚਾਉਂਦਾ ਹੈ। ਇਸ ਦਾ ਸੇਵਨ ਸਬਜ਼ੀ, ਚਾਹ, ਸ਼ਹਿਦ ਵਿਚ ਮਿਲਾ ਕੇ ਕਰ ਸਕਦੇ ਹੋ। ਅਦਰਕ ਦਾ ਅਚਾਰ ਵੀ ਸਰਦੀਆਂ ਵਿਚ ਲੈ ਸਕਦੇ ਹੋ।
ਹਿੰਗ : ਹਿੰਗ ਦਾ ਸੇਵਨ ਸਾਡੀ ਬਦਹਜ਼ਮੀ, ਪੇਟਦਰਦ, ਗੈਸ, ਉਲਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਹਿੰਗ ਨੂੰ ਪਾਣੀ ਵਿਚ ਘੋਲ ਕੇ ਨਾਭੀ ਦੇ ਆਸ-ਪਾਸ ਲਗਾਉਣ ਨਾਲ ਪੇਟ ਦਰਦ ਅਤੇ ਗੈਸ ਤੋਂ ਰਾਹਤ ਮਿਲਦੀ ਹੈ।
ਮੇਥੀ : ਮੇਥੀ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਸ਼ੂਗਰ ਨੂੰ ਕੰਟ੍ਰੋਲ ਵਿਚ ਰੱਖਦੇ ਹਨ ਅਤੇ ਇਸ ਦਾ ਸੇਵਨ ਸਰੀਰ ਵਿਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਕੌਫੀ : ਸਿਰਦਰਦ ਹੋਣ 'ਤੇ ਕੌਫੀ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ। ਕੈਫੀਨ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਵਿਚ ਸੋਜ ਵਧਾਉਣ ਵਾਲੀਆਂ ਖੂਨ ਕੋਸ਼ਿਕਾਵਾਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਨਮਕ : ਨਮਕ ਮਿਲੇ ਪਾਣੀ ਨਾਲ ਇਸ਼ਨਾਨ ਕਰਨ 'ਤੇ ਥਕਾਵਟ ਦੂਰ ਹੁੰਦੀ ਹੈ, ਗਲਾ ਖਰਾਬ ਹੋਣ 'ਤੇ ਨਮਕ ਮਿਲੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਆਰਾਮ ਮਿਲਦਾ ਹੈ।
ਚੈਰੀ : ਚੈਰੀ ਖਾਣ ਅਤੇ ਉਸ ਦਾ ਜੂਸ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸੇ ਕਾਰਨ ਇਸ ਨੂੰ 'ਪਾਵਰਹਾਊਸ ਆਫ ਨਿਊਟ੍ਰੀਸ਼ਨ' ਵੀ ਕਿਹਾ ਜਾਂਦਾ ਹੈ। ਮਾਸਪੇਸ਼ੀਆਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਇਸ ਵਿਚ ਮੌਜੂਦ ਤੱਤ ਦਰਦ ਪੈਦਾ ਕਰਨ ਵਾਲੇ ਇੰਜ਼ਾਇਮਸ ਨੂੰ ਰੋਕਣ ਵਿਚ ਮਦਦ ਕਰਦੇ ਹਨ।

ਖ਼ਤਰਨਾਕ ਹੋ ਸਕਦਾ ਹੈ ਲੋੜ ਤੋਂ ਵੱਧ ਪਾਣੀ ਪੀਣਾ

ਇਕ ਦਿਨ ਵਿਚ ਕਿੰਨਾ ਪਾਣੀ ਪੀਂਦੇ ਹੋ ਤੁਸੀਂ? ਸ਼ਾਇਦ 8 ਤੋਂ 10 ਗਿਲਾਸ ਜਾਂ ਇਸ ਤੋਂ ਵੀ ਜ਼ਿਆਦਾ। ਹੋ ਸਕਦਾ ਹੈ ਪਾਣੀ ਦੀ ਬੋਤਲ ਵੀ ਨਾਲ ਰੱਖਦੇ ਹੋਵੋ। ਕਾਰਨ ਬਹੁਤ ਸਾਰੇ ਹਨ। ਕਿਸੇ ਨੂੰ ਲਗਦਾ ਹੈ ਕਿ ਪਾਣੀ ਪੀਣ ਨਾਲ ਭਾਰ ਘਟਦਾ ਹੈ। ਕੋਈ ਖੂਬਸੂਰਤ ਚਮੜੀ ਦੀ ਖ਼ਾਤਰ ਪਾਣੀ ਪੀਂਦਾ ਹੈ। ਅਜਿਹਾ ਨਹੀਂ ਹੈ ਕਿ ਪਾਣੀ ਬਾਰੇ ਮਸ਼ਹੂਰ ਸਾਰੇ ਫਾਇਦੇ ਸੱਚ ਨਹੀਂ ਹਨ ਪਰ ਇਕ ਸੱਚ ਇਹ ਵੀ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣਾ ਸਾਡੇ ਲਈ ਨੁਕਸਾਨਦੇਹ ਵੀ ਹੈ।
ਬਹੁਤੇ ਲੋਕ ਸਿਰਫ ਪਾਣੀ ਦੇ ਫਾਇਦਿਆਂ ਬਾਰੇ ਹੀ ਜਾਣਦੇ ਹੁੰਦੇ ਹਨ। ਲੋੜ ਤੋਂ ਜ਼ਿਆਦਾ ਪਾਣੀ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ, ਇਹ ਘੱਟ ਲੋਕ ਹੀ ਜਾਣਦੇ ਹਨ। ਮਾਹਿਰ ਮੰਨਦੇ ਹਨ ਕਿ ਜੇ ਇਨਸਾਨ ਲੋੜ ਤੋਂ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਉਸ ਦੇ ਗੁਰਦਿਆਂ 'ਤੇ ਵਾਧੂ ਦਬਾਅ ਪੈਂਦਾ ਹੈ, ਜੋ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਪੈਂਸਿਲਵੇਨੀਆ ਯੂਨੀਵਰਸਿਟੀ ਦੇ ਗੁਰਦਿਆਂ ਦੇ ਮਾਹਿਰ ਡਾਕਟਰ ਅਨੁਸਾਰ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਗੁਰਦਿਆਂ ਨੂੰ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਨਾ ਪੈਂਦਾ ਹੈ। ਉਹ ਅੱਗੇ ਲਿਖਦੇ ਹਨ ਕਿ ਵਿਅਕਤੀ ਨੂੰ ਇਕ ਦਿਨ ਵਿਚ 10 ਗਿਲਾਸ ਜਾਂ 3 ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ, ਵਰਗੀ ਸਲਾਹ ਕਿਥੋਂ ਆਈ ਹੈ, ਇਸ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸ ਸਲਾਹ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਵੇਲਨੇਸ ਮਾਹਿਰ ਡਾਕਟਰ ਮੰਨਦੀ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਦਿਲ ਫੇਲ੍ਹ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਅਸਲ ਵਿਚ ਪਿਛਲੇ ਕੁਝ ਸਾਲਾਂ ਵਿਚ ਪਾਣੀ ਦਾ ਏਨਾ ਪ੍ਰਚਾਰ ਕੀਤਾ ਗਿਆ ਹੈ ਕਿ ਹਰ ਵਿਅਕਤੀ ਪਾਣੀ ਨੂੰ ਸਿਹਤ ਲਈ ਤਾਕਤਵਰ ਸਮਝਣ ਲੱਗਾ ਹੈ। ਉਸ ਨੂੰ ਲਗਦਾ ਹੈ ਕਿ ਸਿਹਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਹੀ ਹੈ ਕਿ ਖੂਬ ਪਾਣੀ ਪੀਤਾ ਜਾਵੇ। ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਪਰ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਇਸ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਹੈ। ਸਿਹਤ ਮਾਹਿਰਾਂ ਦਾ ਮਤਲਬ ਪਾਣੀ ਦੀ ਉਸ ਮਾਤਰਾ ਤੋਂ ਹੁੰਦਾ ਹੈ, ਜਿਸ ਨੂੰ ਅਸੀਂ ਰੋਜ਼ ਲੈਂਦੇ ਹਨ, ਜੋ ਖਾਣੇ ਦੀਆਂ ਵੱਖ-ਵੱਖ ਚੀਜ਼ਾਂ ਦੇ ਜ਼ਰੀਏ ਵੀ ਸਾਡੇ ਸਰੀਰ ਵਿਚ ਜਾਂਦਾ ਹੈ। ਸਬਜ਼ੀ ਤੋਂ ਲੈ ਕੇ ਫਲ ਤੱਕ ਹਰ ਚੀਜ਼ ਵਿਚ ਪਾਣੀ ਦਾ ਅੰਸ਼ ਹੁੰਦਾ ਹੈ। ਇਹ ਅੰਸ਼ ਵੀ ਸਾਡੀ ਸਿਹਤ 'ਤੇ ਉਹੀ ਅਸਰ ਕਰਦਾ ਹੈ ਜੋ ਪਾਣੀ ਆਪਣੇ ਸ਼ੁੱਧ ਰੂਪ ਵਿਚ ਕਰਦਾ ਹੈ।
ਪਾਣੀ ਦੇ ਫਾਇਦੇ ਦਾ ਏਨਾ ਪ੍ਰਚਾਰ ਕੀਤਾ ਗਿਆ ਕਿ ਲੋਕ ਭੁੱਲ ਗਏ ਕਿ ਹੱਦ ਤੋਂ ਵੱਧ ਕਿਸੇ ਵੀ ਚੀਜ਼ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ, ਪਾਣੀ ਦਾ ਵੀ। ਪਾਣੀ ਦੇ ਫਾਇਦੇ ਆਪਣੀ ਜਗ੍ਹਾ ਪਰ ਇਹ ਵੀ ਸੱਚ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਗੁਰਦੇ ਅਤੇ ਦਿਲ 'ਤੇ ਦਬਾਅ ਵਧਦਾ ਹੈ।
ਜੇ ਤੁਸੀਂ ਟੀ. ਵੀ., ਰੇਡੀਓ ਜਾਂ ਮੈਗਜ਼ੀਨ ਪੜ੍ਹ ਕੇ ਆਪਣੇ ਲਈ ਪਾਣੀ ਦੀ ਮਾਤਰਾ ਤੈਅ ਕਰਦੇ ਹੋ ਤਾਂ ਸ਼ਾਇਦ ਇਕ ਦਿਨ ਵਿਚ 18 ਗਿਲਾਸ ਪਾਣੀ ਪੀਂਦੇ ਹੋਵੋਗੇ। ਤੁਸੀਂ ਸੋਚਦੇ ਹੋਵੋਗੇ ਕਿ ਸਿਹਤ ਮਾਹਿਰ ਏਨੇ ਹੀ ਪਾਣੀ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਮਾਹਿਰ ਪਾਣੀ ਦੀ ਉਸ ਸਮਗਰ ਮਾਤਰਾ ਦੀ ਗੱਲ ਕਰਦੇ ਹਨ, ਜਿਸ ਦਾ ਸੇਵਨ ਅਸੀਂ ਰੋਜ਼ ਕਰਦੇ ਹਾਂ। ਜਿਵੇਂ ਸਬਜ਼ੀਆਂ ਅਤੇ ਫਲਾਂ ਦੇ ਜ਼ਰੀਏ ਲਿਆ ਜਾਣ ਵਾਲਾ ਪਾਣੀ, ਹਰੀ ਚਾਹ, ਚੌਲਾਂ ਰਾਹੀਂ ਮਿਲਣ ਵਾਲਾ ਪਾਣੀ ਅਤੇ ਦੁੱਧ ਰਾਹੀਂ ਮਿਲਣ ਵਾਲਾ ਪਾਣੀ। ਇਸ ਤੋਂ ਬਾਅਦ ਪਿਆਸ ਮਹਿਸੂਸ ਹੋਣ 'ਤੇ ਸ਼ੁੱਧ ਪਾਣੀ।
ਜ਼ਿਆਦਾ ਪਾਣੀ ਦੇ ਨੁਕਸਾਨ
ਸਿਹਤ ਮਾਹਿਰ ਮੰਨਦੇ ਹਨ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਗੁਰਦਿਆਂ 'ਤੇ ਜ਼ਿਆਦਾ ਦਬਾਅ ਪੈ ਸਕਦਾ ਹੈ, ਜੋ ਨੁਕਸਾਨਦਾਇਕ ਹੈ। ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਵਿਚ ਮੌਜੂਦ ਉਹ ਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਨ੍ਹਾਂ ਨਾਲ ਖਾਣਾ ਪਚਦਾ ਹੈ। ਨਤੀਜੇ ਵਜੋਂ ਖਾਣਾ ਦੇਰ ਨਾਲ ਪਚਣ ਲਗਦਾ ਹੈ। ਕਈ ਵਾਰ ਖਾਣਾ ਠੀਕ ਤਰ੍ਹਾਂ ਪਚਦਾ ਹੀ ਨਹੀਂ।

ਸਿਹਤ ਖ਼ਬਰਨਾਮਾ

ਹਾਨੀਕਾਰਕ ਬੈਕਟੀਰੀਆ ਨੂੰ ਨਸ਼ਟ ਕਰਦੀ ਹੈ ਬ੍ਰੋਕਲੀ

ਹਾਲ ਹੀ ਵਿਚ ਹੋਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਬ੍ਰੋਕਲੀ ਵਿਚ ਇਕ ਅਜਿਹਾ ਤੱਤ ਪਾਇਆ ਗਿਆ ਹੈ, ਜੋ ਉਸ ਬੈਕਟੀਰੀਆ ਨੂੰ ਨਸ਼ਟ ਕਰਦਾ ਹੈ, ਜੋ ਪੇਟ ਦੇ ਕੈਂਸਰ ਦਾ ਕਾਰਨ ਹੈ। ਪੇਟ ਦੇ ਕੈਂਸਰ ਦਾ ਇਕ ਕਾਰਨ ਹੇਲਿਕੋਬੇਕਟਰ ਪਾਇਲੋਰੀ ਬੈਕਟੀਰੀਆ ਵੀ ਹੈ ਅਤੇ ਇਸ ਬੈਕਟੀਰੀਆ ਨੂੰ ਨਸ਼ਟ ਕਰਨ ਵਿਚ ਬ੍ਰੋਕਲੀ ਦਾ ਸੇਵਨ ਲਾਭਦਾਇਕ ਹੈ। ਵੈਸੇ ਤਾਂ ਅਜਿਹੇ ਐਂਟੀਬਾਇਓਟਿਕਸ ਨੂੰ ਨਸ਼ਟ ਕਰਦੇ ਸਮੇਂ ਚੰਗੇ ਬੈਕਟੀਰੀਆ ਨੂੰ ਵੀ ਪਚਾਉਣ ਵਿਚ ਸਹਾਇਕ ਹੁੰਦੇ ਹਨ। ਇਸ ਲਈ ਹੁਣ ਬਾਲਟੀਮੋਰ ਵਿਚ ਜਾਂਸ ਹਾਪਿਕੰਸ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਦ ਫਰੈਂਚ ਨੈਸ਼ਨਲ ਸਾਇੰਟਿਫਿਕ ਰਿਸਰਚ ਸੈਂਟਰ ਦੇ ਮਾਹਿਰਾਂ ਦੀ ਟੀਮ ਇਹ ਦੇਖਣ ਲੱਗੀ ਹੈ ਕਿ ਇਸ ਬੈਕਟੀਰੀਆ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਸਿਰਫ ਬ੍ਰੋਕਲੀ ਦੇ ਸੇਵਨ ਨਾਲ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਸ ਖੋਜ ਦੇ ਮਾਹਿਰ ਜੈੱਡ ਫੇਹੇ ਅਨੁਸਾਰ ਦੱਖਣੀ ਅਮਰੀਕਾ, ਏਸ਼ੀਆ ਅਤੇ ਅਫਰੀਕਾ ਦੇ ਕੁਝ ਭਾਗਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਇਸ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਪੀੜਤ ਹਨ।
ਪ੍ਰੋਟੀਨ ਦੀ ਸੀਮਤ ਮਾਤਰਾ ਦਾ ਸੇਵਨ ਜ਼ਰੂਰੀ ਹੈ

ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਭੋਜਨ ਵਿਚ 30 ਫੀਸਦੀ ਪ੍ਰੋਟੀਨ, 50 ਫੀਸਦੀ ਕਾਰਬੋਹਾਈਡ੍ਰੇਟ ਅਤੇ 20 ਫੀਸਦੀ ਚਰਬੀ ਲੈਣੀ ਸਹੀ ਹੈ। ਭੋਜਨ ਵਿਚ ਪ੍ਰੋਟੀਨ ਦੀ ਏਨੀ ਮਾਤਰਾ ਭਾਰ ਕਾਬੂ ਤਾਂ ਰੱਖਦੀ ਹੀ ਹੈ, ਨਾਲ ਹੀ ਸ਼ੂਗਰ, ਤਣਾਅ, ਕੈਂਸਰ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਨਾਲ ਲੜਨ ਵਿਚ ਵੀ ਸਹਾਇਕ ਸਿੱਧ ਹੁੰਦੀ ਹੈ ਪਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਹੁਤ ਜ਼ਿਆਦਾ ਪ੍ਰੋਟੀਨ ਅਤੇ ਬਹੁਤ ਜ਼ਿਆਦਾ ਕਾਰਬੋਹਾਈਡ੍ਰੇਟ ਲੈਣਾ ਠੀਕ ਨਹੀਂ ਹੈ। ਭੋਜਨ ਵਿਚ ਵੱਖ-ਵੱਖ ਤਰ੍ਹਾਂ ਦੇ ਤੱਤ ਲੈਣੇ ਚਾਹੀਦੇ ਹਨ, ਜਿਸ ਨਾਲ ਵਿਚ ਪੋਸ਼ਕ ਤੱਤਾਂ ਦੀ ਲੋੜ ਦੀ ਪੂਰਤੀ ਹੋ ਸਕੇ। ਇਸ ਲਈ ਅਨਾਜ, ਚੌਲ, ਫਲਾਂ, ਸਬਜ਼ੀਆਂ ਨਾਲ ਡੇਅਰੀ ਉਤਪਾਦਾਂ ਅਤੇ ਪ੍ਰੋਟੀਨ ਦੀ ਮਾਤਰਾ ਸੀਮਤ ਲੈਣੀ ਚਾਹੀਦੀ ਹੈ। ਸਾਡੇ ਸਰੀਰ ਨੂੰ ਅਨੁਮਾਨਤ 50 ਫੀਸਦੀ ਕੈਲੋਰੀ ਕਾਰਬੋਹਾਈਡ੍ਰੇਟਸ ਤੋਂ ਮਿਲਣੀ ਚਾਹੀਦੀ ਹੈ, 30 ਫੀਸਦੀ ਤੋਂ ਘੱਟ ਚਰਬੀ ਤੋਂ ਅਤੇ ਬਾਕੀ ਪ੍ਰੋਟੀਨ ਤੋਂ। ਜੇ ਤੁਸੀਂ ਭਾਰ ਘੱਟ ਕਰ ਰਹੇ ਹੋ ਤਾਂ ਜਿੰਨੀ ਕੈਲੋਰੀ ਤੁਸੀਂ ਖਰਚ ਸਕਦੇ ਹੋ, ਉਸ ਤੋਂ ਘੱਟ ਦਾ ਸੇਵਨ ਕਰੋ ਅਤੇ ਨਾਲ ਹੀ ਕਸਰਤ ਜ਼ਰੂਰ ਕਰੋ। ਤਾਂ ਹੀ ਤੁਸੀਂ ਭਾਰ ਘੱਟ ਕਰ ਸਕੋਗੇ ਅਤੇ ਚੰਗੀ ਸਿਹਤ ਪਾ ਸਕੋਗੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX