ਤਾਜਾ ਖ਼ਬਰਾਂ


ਮੁਜ਼ੱਫਰਪੁਰ ਦੇ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਹਰਸ਼ਵਰਧਨ
. . .  8 minutes ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ੱਫਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਇਸ ਦੌਰਾਨ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਮੀਖਿਆ ...
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 84
. . .  25 minutes ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ਫੱਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਬੁਖ਼ਾਰ ਨਾਲ 84 ਬੱਚਿਆ ਦੀ ਮੌਤ ਹੋ ਚੁੱਕੀ....
ਜਲਦ ਬਣੇਗਾ ਰਾਮ ਮੰਦਿਰ- ਊਧਵ ਠਾਕਰੇ
. . .  36 minutes ago
ਲਖਨਊ, 16 ਜੂਨ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਨਾਲ ਪਾਰਟੀ ਦੇ 18 ਸੰਸਦ ਮੈਂਬਰ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ। ਇਸ ਮੌਕੇ ਊਧਵ ਠਾਕਰੇ ਦੇ ਨਾਲ ਉਨ੍ਹਾਂ ਦੇ ਬੇਟੇ ਅਦਿੱਤਿਆ ਠਾਕਰੇ ਵੀ ਮੌਜੂਦ ਸਨ। ਅਯੁੱਧਿਆ 'ਚ ਰਾਮਲਲਾ ਦੇ ਦਰਸ਼ਨ ....
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਾਦਰੀ ਦਾ ਕਤਲ
. . .  52 minutes ago
ਅਟਾਰੀ, 16 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਮੋਦੇ ਵਿਖੇ ਇੱਕ ਪਾਦਰੀ ਦਾ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਤਰਨ ਤਾਰਨ ਵਿਖੇ ਰਹਿ ਰਹੇ ਪਾਦਰੀ ਨਰਿੰਦਰ ਸਿੰਘ ਦੇ ਪਿੰਡ ਮੋਦੇ ਦੀ ਇੱਕ ਔਰਤ ਨਾਲ ....
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
. . .  about 1 hour ago
ਖਡੂਰ ਸਾਹਿਬ, 16 ਜੂਨ (ਰਸ਼ਪਾਲ ਸਿੰਘ ਕੁਲਾਰ)- ਪਾਵਰਕਾਮ ਦੇ 66 ਕੇ. ਵੀ. ਸਬ ਸਟੇਸ਼ਨ ਖਡੂਰ ਸਾਹਿਬ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪਾਵਰਕਾਮ ਦਫ਼ਤਰ ਖਡੂਰ ਸਾਹਿਬ ਦੇ ਜੇ...
ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 16 ਜੂਨ- 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਕੱਲ੍ਹ ਭਾਵ ਕਿ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਸਮਾਜਵਾਦੀ ਪਾਰਟੀ...
ਬਿਹਾਰ ਦੇ ਗਯਾ 'ਚ ਲੂ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਸਿਹਤ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 1 hour ago
ਪਟਨਾ, 16 ਜੂਨ- ਬਿਹਾਰ ਦੇ ਗਯਾ ਜ਼ਿਲ੍ਹੇ 'ਚ ਲੂ ਲੱਗਣ ਕਾਰਨ ਹੋਈ 12 ਲੋਕਾਂ ਦੀ ਮੌਤ 'ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਗਯਾ 'ਚ ਲੂ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਹ ਬਹੁਤ ਦੁੱਖ ਦੀ...
ਹਵਾ 'ਚ ਟਕਰਾਏ ਦੋ ਜਹਾਜ਼, ਪਾਇਲਟਾਂ ਦੀ ਮੌਤ
. . .  about 1 hour ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਮਾਸਟਰਟੋਨ ਸ਼ਹਿਰ 'ਚ ਅੱਜ ਹੁੱਡਾ ਏਅਰੋਡਰੋਮ ਦੇ ਨੇੜੇ ਦੋ ਛੋਟੇ ਜਹਾਜ਼ਾਂ ਦੀ ਹਵਾ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਦੋਹਾਂ ਜਹਾਜ਼ਾਂ ਦੇ ਪਾਇਲਟਾਂ ਦੀ ਮੌਤ ਹੋ ਗਈ। ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਟੱਕਰ ਤੋਂ...
ਭਾਰਤ-ਪਾਕਿ ਵਿਚਾਲੇ ਮਹਾਂਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  about 1 hour ago
ਨਵੀਂ ਦਿੱਲੀ, 16 ਜੂਨ- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ 'ਚ ਅੱਜ ਆਸਮਾਨ 'ਚ ਬੱਦਲਾਂ ਦਾ ਡੇਰਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ...
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 2 hours ago
ਲਖਨਊ, 16 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਰਾਜਧਾਨੀ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਹ ਨੈਸ਼ਨਲ ਵਾਰ ਮੈਮੋਰੀਅਲ ਵੀ ਗਏ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ...
ਹੋਰ ਖ਼ਬਰਾਂ..

ਦਿਲਚਸਪੀਆਂ

ਯਾਦਾਂ 'ਚੋਂ: ਵਕਤ ਇਕ ਉਹ ਵੀ ਹੁੰਦਾ ਸੀ

'ਜੀਤੇ' ਚੱਲੀਏ ਖਿੱਦੋ ਖੂੰਡੀ ਖੇਡਣ, ਸਕੂਲੋਂ ਆਉਣ ਤੋਂ ਝੱਟ ਪਿੱਛੋਂ ਹੀ 'ਦਰਸ਼ਨ' ਨੇ ਆ ਆਵਾਜ਼ ਦਿੱਤੀ | ਏਸੇ ਵੇਲੇ , ਮੈਂ ਹੈਰਾਨੀ ਨਾਲ ਪੁੱਛਿਆ, ਹੁਣ ਅਜੇ ਸਕੂਲੋਂ ਦੋ ਮੀਲ ਤੁਰ ਕੇ ਆਏ ਆਂ, ਅਜੇ ਮੱਝ ਨੂੰ ਗੁਤਾਵਾ ਕਰਨਾ ਏਾ, ਪੱਠੇ ਦੱਥੇ ਲਿਆਉਣੇ ਨੇ ਫਿਰ ਚੱਲਾਂਗੇ, ਪਰ ਤੁੰ ਕਿਵੇਂ ਅੱਜ ਵਿਹਲਾ ਜਿਹਾ ਹੋਇਆ ਫਿਰਦੈਂ ਏਸੇ ਵੇਲੇ? ਮਾਂ ਛੱਲੀਆਂ ਤੜਵਾਉਣ ਖੇਤ ਗਈ ਆ, ਮੈਂ ਇਧਰ ਆ ਗਿਆ | ਮਹੁਰਿਆ ਤੂੰ ਵੀ ਖੇਤ ਜਾ ਕੇ ਚਾਚੀ ਨਾਲ ਕੋਈ ਕੰਮ ਧੰਦਾ ਕਰਵਾ ਆਉਂਦਾ ਤੇਰਾ ਰਾਹ ਦੇਖਦੀ ਹੋਣੀ ਏਾ | ਚੱਲ ਛੱਡ ਜੇ ਹੁਣ ਆ ਹੀ ਗਿਆ ਏਾ ਤਾਂ ਚੁੱਕੋ ਤਿੰਨ ਦਾਤੀਆਂ ਮਿੰਟਾਂ 'ਚ ਪੱਠੇ ਲਿਆ ਕੇ ਕੁਤਰ ਦੇਨੇ ਆਂ , ਛੋਟੇ ਤੂੰ ਖਾਲ ਦੇ ਬੰਨੇ ਤੋਂ ਥੋੜ੍ਹੀ ਜਿਹੀ ਖੰਡੀ ਵੱਢ ਲਈਾ ਪੱਠੇ ਸੁਆਦਲੇ ਹੋ ਜਾਂਦੇ ਨੇ ਨਾਲੇ ਦੁੱਧ ਵੱਧਦੈ | ਝੱਟ ਹੀ ਅਸੀਂ ਪੱਠੇ ਲਿਆ ਕੇ ਕੁਤਰ ਕੇ ਮਾਂ ਤੋਂ ਖੇਡਣ ਜਾਣ ਦੀ ਇਜਾਜ਼ਤ ਲੈ ਲਈ | ਖੇਡ ਮੈਦਾਨ ਵੱਲ ਜਾਂਦੇ ਮੇਰੇ ਹੱਥ ਵਿਚ ਫੜਿਆ ਖਿੱਦੋ ਵੇਖ ਕੇ ਦਰਸ਼ਨ ਪੁੱਛਣ ਲੱਗਾ, ਜੀਤੇ ਖਿੱਦੋ 'ਤੇ ਏਨੀਆਂ ਵਧੀਆ ਪਿੜੀਆਂ ਕੀਹਨੇ ਪਾਈਆਂ ਨੇ? ਮੈਨੂੰ ਮਾਂ ਨੇ ਸਿਖਾਈਆਂ ਸੀ ਮੈਂ ਕਿਹਾ | ਖਿੱਦੋ ਤਾਂ ਤੂੰ ਬਹੁਤ ਵਧੀਆ ਬਣਾਉਣਾ ਏਾ ਪਰ ਖੂੰਡੀਆਂ ਦੀਆਂ ਸੱਟਾਂ ਇਸ ਨੂੰ ਹਾਲੋਂ ਬੇਹਾਲ ਕਰ ਦਿੰਦੀਆਂ ਨੇ, ਦਰਸ਼ਨ ਦੀ ਗੱਲ ਅਜੇ ਵਿਚਾਲੇ ਹੀ ਸੀ ਕਿ ਛੋਟਾ ਬੋਲ ਪਿਆ, ਲੰਬੜਾਂ ਦਾ ਮੁੰਡਾ ਹਾਕੀ ਲੈ ਕੇ ਆਉਂਦੈ ਉਹ ਭਲਾ ਕਿੰਨੇ ਕੁ ਦੀ ਆਉਂਦੀ ਏ ਵੀਰੇ? ਛੋਟੇ ਵੀਰ ਜਿੰਨੇ ਦੀ ਮਰਜ਼ੀ ਹੋਵੇ ਖੂੰਡੀ ਦਾ ਮੁਕਾਬਲਾ ਨਹੀਂ ਕਰ ਸਕਦੀ | ਖੂੰਡੀ ਦਾ ਠੁੱਲ ਜਿੰਨਾ ਜੰਮ ਕੇ ਲੱਗਦੈ ਹਾਕੀ ਦਾ ਕਿੱਥੇ, ਮੈਂ ਕਿਹਾ | ਖੇਡ ਖੂਡ ਕੇ ਘਰ ਨੂੰ ਮੁੜਦਿਆਂ ਦਰਸ਼ਨ ਕਹਿੰਦਾ ਸਾਡਾ ਵਿਹੜਾ ਛੱਲੀਆਂ ਨਾਲ ਭਰਿਆ ਪਿਐ, ਜਿਸ ਦਿਨ ਕੱਢਣ ਲਈ ਮਸ਼ੀਨ ਆਊ ਅਸੀਂ ਆਹਵਤ ਸੱਦਾਂਗੇ ਤੁਸੀਂ ਵੀ ਆਇਓ' ਨਾਲੇ ਖਾਵਾਂ ਪੀਵਾਂਗੇ ਨਾਲੇ ਕੰਮ ਦੇਖਾਂਗੇ | ਨਿਰਾ ਦੇਖਾਂਗੇ ਨਹੀਂ ਕਰਾਂਗੇ ਵੀ ਤੇਰੀਆਂ ਸਾਰੀਆਂ ਛੱਲੀਆਂ ਕੱਢਵਾ ਕੇ ਮੁੜਾਂਗੇ | ਛੋਟਾ ਬੋਲਿਆ 'ਤੂੁੰ ਚਾਚੀ ਨੂੰ ਕਹੀਂ ਘਰੇ ਪਕੌੜੇ ਗੁਲਗੁਲੇ ਖੀਰ ਬਣਾਵੇ, ਮਾਂ ਕਹਿੰਦੀ ਆ ਬਾਜ਼ਾਰੀ ਚੀਜ਼ਾਂ ਦਾ ਕੋਈ ਵਸਾਹ ਨਹੀਂ ਹੁੰਦਾ |' ਚੱਲ ਠੀਕ ਆ ਕਹਿ ਕੇ ਦਰਸ਼ਨ ਆਪਣੀ ਗਲੀ ਮੁੜ ਗਿਆ | ਵੀਰੇ ਛੇਤੀ ਚੱਲ ਮੈਂ ਅਜੇ ਸਬਕ ਵੀ ਯਾਦ ਕਰਨਾ ਏਾ, ਨਹੀਂ ਤਾਂ ਮਾਸਟਰ ਜੀ ਨੇ 'ਡੰਡਾ ਪੀਰ ਏ ਵਿਗੜਿਆਂ ਤਿਗੜਿਆਂ ਦਾ, 'ਗੁਣਗੁਣਾਉਂਦੇ ਸਵੇਰੇ ਹੀ ਮੇਰੀ ਸੀਟ ਵੱਲ ਤੁਰ ਪੈਣਾ ਏਾ, ਛੋਟਾ ਬੋਲਿਆ | ਘਰ ਪੁੱਜੇ ਤਾਂ ਮਾਂ ਧਾਰ ਕੱਢਦੀ ਪਈ ਸੀ | ਛੇ ਦਹਾਕੇ ਦੇ ਕਰੀਬ ਬੀਤ ਗਏ ਨੇ ਬਚਪਨ ਦੀਆਂ ਭੋਲੀਆਂ-ਭਾਲੀਆਂ ਸਿਧ-ਪੱਧਰੀਆਂ ਗੱਲਾਂ ਤੇ ਆੜੀਆਂ ਨਾਲ ਬਿਤਾਏ ਉਹ ਖੂਬਸੂਰਤ ਪਲਾਂ ਨੂੰ ਯਾਦ ਕਰਕੇ ਮੈਂ ਕਈ ਵਾਰ ਗੰਭੀਰ ਹੋ ਜਾਨਾਂ ਤਾਂ ਮਾਂ ਝੱਟ ਗੱਲ ਬਦਲਦੀ ਕਹਿ ਦਿੰਦੀ ਏ 'ਪੁਰਾਣੀ ਬੇੜੀ 'ਚ ਸੋਚਾਂ ਦਾ ਬਹੁਤਾ ਭਾਰ ਨਹੀਂ ਪਾਈਦਾ, ਉਹਦੀ ਨਜ਼ਰ ਸਵੱਲੀ ਰਵੇ੍ਹ ਤਾਂ ਸਾਰੇ ਵਕਤ ਹੀ ਚੰਗੇ ਨੇ |

-ਸਾਹਨੇਵਾਲ | ਮੋਬਾਈਲ : 98144-51558


ਖ਼ਬਰ ਸ਼ੇਅਰ ਕਰੋ

ਕਾਵਿ-ਵਿਅੰਗ: ਭਲਾ ਬਨਾਮ ਬੁਰਾ

ਭਲ਼ੇ ਕਾਰਜਾਂ ਲਈ ਨਾ ਵਿਹਲ ਮਿਲਦੀ,
ਬੁਰੇ ਧੰਦਿਆਂ ਵਿਚ ਗ਼ਲਤਾਨ ਰਹਿੰਦੇ |
ਏਸੇ ਵਾਸਤੇ ਸ਼ਾਂਤ ਨਹੀਂ ਰਹਿ ਸਕਦੇ,
ਹਰ ਵਕਤ ਦੁਖ਼ੀ-ਹੈਰਾਨ ਰਹਿੰਦੇ |
ਜਿਹੜੇ ਦੂਜਿਆਂ ਨਾਲ ਨਿਆਂ ਕਰਦੇ,
ਬੜੇ ਸਫ਼ਲ ਉਹ ਨੇਕ ਇਨਸਾਨ ਰਹਿੰਦੇ |
ਬੁਜ਼ਦਿਲ ਪਿੱਠ ਦਿਖਾ ਕੇ ਦੌੜ ਜਾਂਦੇ,
ਯੋਧੇ ਨਿੱਠ ਕੇ ਵਿਚ ਮੈਦਾਨ ਰਹਿੰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸੋਚ

ਉਹ ਆਪਣੇ ਸਕੂਲ ਵਿਚ ਇਕ ਮਿਹਨਤੀ ਅਧਿਆਪਕ ਸੀ | ਸਮੇਂ-ਸਮੇਂ 'ਤੇ ਉਹ ਗਰੀਬ ਬੱਚਿਆਂ ਦੀ ਮਦਦ ਕਰਦਾ ਸੀ | ਇਸ ਵਾਰੀ ਗਰਮੀ ਦੀਆਂ ਛੁੱਟੀਆਂ ਤੋਂ ਇਕ ਦਿਨ ਪਹਿਲਾਂ ਉਸ ਦੀ ਸਾਰੇ ਸਕੂਲ ਦੇ ਬੱਚਿਆਂ ਨੂੰ ਕੜਾਹ ਖਵਾਉਣ ਦੀ ਇੱਛਾ ਸੀ | ਉਸ ਨੇ ਮਿਡ-ਡੇਅ ਮੀਲ ਬਣਾਉਂਦੀਆਂ ਔਰਤਾਂ ਨਾਲ ਗੱਲ ਕੀਤੀ ਕਿ ਮੈਨੂੰ ਰਾਸ਼ਨ ਲਿਖ ਦੇਵੋ, ਮੈਂ ਲੈ ਆਉਂਦਾ ਹਾਂ ਪਰ ਉਨ੍ਹਾਂ ਆਖਿਆ ਕਿ ਅੱਜ ਵੀਰਵਾਰ ਹੈ ਅਤੇ ਕੜ੍ਹੀ-ਚਾਵਲ ਬਣਾਉਣੇ ਹਨ | ਅੱਜ ਲਈ ਸਮਾਂ ਨਹੀਂ | ਇਹ ਸੁਣ ਕੇ ਉਸ ਅਧਿਆਪਕ ਨੇ ਸੋਚਿਆ ਕਿਉਂ ਨਾ ਅੱਜ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਲੱਡੂ ਖੁਆ ਦਿੱਤੇ ਜਾਣ | ਉਹ ਅਧਿਆਪਕ ਸਕੂਲ ਦੇ ਨੇੜੇ ਇਕ ਮਠਿਆਈ ਦੀ ਦੁਕਾਨ ਤੋਂ ਲੱਡੂ ਲੈ ਆਇਆ ਅਤੇ ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚ ਵੰਡ ਦਿੱਤੇ | ਇਹ ਵੇਖ ਕੇ ਇਕ ਮੈਡਮ ਆਖਣ ਲੱਗੀ, 'ਸਰ ਇਹ ਪੀਲੇ ਲੱਡੂ ਅੱਜ ਵੀਰਵਾਰ ਕਰਕੇ ਖੁਆਏ ਹਨ, ਦਾਨ ਦੇ ਰੂਪ ਵਿਚ?' ਸੁਣ ਕੇ ਉਹ ਅਧਿਆਪਕ ਦੰਗ ਰਹਿ ਗਿਆ, ਕਿਉਂਕਿ ਇਹ ਉਸ ਦੀ ਅਜਿਹੀ ਮਨਸ਼ਾ ਨਹੀਂ ਸੀ ਉਹ ਤਾਂ ਕੜਾਹ ਖੁਆਉਣਾ ਚਾਹੁੰਦਾ ਸੀ ਪਰ ਮੈਡਮ ਦੀ ਸੋਚ ਮਾਸਟਰ ਜੀ ਨੂੰ ਸੋਚਾਂ ਵਿਚ ਪਾ ਗਈ |

-ਨਵਦੀਪ ਸਿੰਘ ਭਾਟੀਆ
9, ਸ਼ਿਵਮ ਅਪਾਰਟਮੈਂਟਸ, ਖਾਨਪੁਰ ਕੁਰਾਲੀ ਰੋਡ, ਖਰੜ (ਮੁਹਾਲੀ) |

ਕੂੜੇ ਦੀ ਛਾਂਟੀ

ਚਿਰਾਂ ਪਿੱਛੋਂ ਕੈਨੇਡਾ ਤੋਂ ਮੁੜਿਆ ਮੀਕਾ, ਸਵੇਰੇ-ਸਵੇਰੇ ਆਪਣੇ ਬਚਪਨ ਦੇ ਦੋਸਤ ਜੀਤੇ ਨਾਲ ਸੈਰ ਲਈ ਨਿਕਲਿਆ ਸੀ | ਆਪਣੇ ਕਸਬਾਨੁਮਾ ਪਿੰਡ ਨਾਲ ਜੁੜੀਆਂ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਿਆਂ ਉਹ ਨਾਲੋ-ਨਾਲ ਇੱਥੇ ਅਤੇ ਉੱਥੇ ਦੀ ਤੁਲਨਾ ਵੀ ਕਰੀ ਜਾ ਰਿਹਾ ਸੀ | ਇੰਨੇ ਨੂੰ ਇਕ ਮਿਊਾਸਪਲ ਕਮੇਟੀ ਦਾ ਇੱਕ ਸਫ਼ਾਈ ਸੇਵਕ ਉਨ੍ਹਾਂ ਦੇ ਅੱਗਿਓਾ ਕੂੜੇ-ਕਰਕਟ ਵਾਲੀ ਇਕ ਸਾਈਕਲ ਰੇਹੜੀ ਲੈ ਕੇ ਲੰਘਿਆ | ਜੀਤਾ, ਜੋ ਮੀਕੇ ਕੋਲੋਂ ਕੈਨੇਡਾ ਦੀਆਂ ਸਿਫ਼ਤਾਂ ਸੁਣ-ਸੁਣ ਅੱਕਿਆ ਪਿਆ ਸੀ, ਨੂੰ ਆਪਣੇ ਕਸਬੇ ਦੀ ਮਿਊਾਸਪਲ ਕਮੇਟੀ ਦੁਆਰਾ ਸ਼ੁਰੂ ਕੀਤੀ ਇਹ ਮੁਹਿੰਮ ਇਕ ਉਪਲੱਬਧੀ ਜਾਪੀ ਤੇ ਉਸ ਬੜੇ ਹੀ ਮਾਣ ਨਾਲ ਕਿਹਾ, 'ਲੈ ਦੇਖ ਲੈ ਮੀਕੇ, ਹੁਣ ਸਾਡੇ ਇੱਥੇ ਵੀ ਘਰ-ਘਰ ਤੋਂ ਕੂੜਾ ਲੈ ਜਾਣ ਦਾ ਪ੍ਰਬੰਧ ਹੈਗਾ |'
ਉਸ ਦੀ ਇਹ ਗੱਲ ਸੁਣ ਮੀਕਾ ਮੁਸਕਰਾਇਆ ਤੇ ਨਾਲ ਹੀ ਉਸ ਮੋੜਵਾਂ ਸੁਆਲ ਪਾ ਦਿੱਤਾ, ਪਰ ਇਹ ਤਾਂ ਸਾਰਾ ਕੂੜਾ-ਕਰਕਟ ਇੱਕੋ ਥਾਂ ਪੁਆ ਕੇ ਲੈ ਜਾ ਰਿਹਾ , 'ਕੀ ਤੁਹਾਡੇ ਵੱਖ-ਵੱਖ ਕੂੜੇ ਦੀ ਛਾਂਟੀ ਨਹੀਂ ਕਰਦੇ?'
'ਛਾਂਟੀ, ਉਹ ਕਿਵੇਂ? '
'ਜਿਵੇਂ ਸਾਡੇ ਵੱਖ-ਵੱਖ ਕੂੜੇ ਨੂੰ ਵੱਖ਼ ਸਾਂਭਿਆ ਜਾਂਦਾ ਹੈ, ਕੱਚ-ਪਲਾਸਟਿਕ ਅਲੱਗ, ਬਾਕੀ ਗਲਣਸ਼ੀਲ ਕੂੜਾ ਅਲੱਗ |'
'ਅੱਛਾ-ਅੱਛਾ! ਉਹ ਤਾਂ ਭਰਾਵਾ ਸਾਡੇ ਇੱਥੇ ਵੀ ਹੁੰਦਾ |'
' ਪਰ ਉਹ ਕਿਵੇਂ? '
ਮੀਕੇ ਦੇ ਇਹ ਪੁੱਛਣ ਦੀ ਦੇਰ ਸੀ ਕਿ ਉਹ ਦੋਵੇਂ ਗੱਲਾਂ ਕਰਦੇ-ਕਰਦੇ ਸੜਕ ਕਿਨਾਰੇ ਲੱਗੇ ਇਕ ਢੇਰ ਕੋਲ ਪੁੱਜ ਗਏ | ਉਨ੍ਹਾਂ ਦੇ ਅੱਗੇ ਜਾ ਰਹੀ ਰੇਹੜੀ ਵਾਲੇ ਨੇ ਆਪਣਾ ਸਾਰਾ ਕੂੜਾ-ਕਰਕਟ ਉੱਥੇ ਉਲਟਾ ਦਿੱਤਾ ਤੇ ਉੱਥੇ ਪਹਿਲਾਂ ਤੋਂ ਹੀ ਮੌਜੂਦ, ਮੋਢੇ ਨਾਲ ਖ਼ਾਲੀ ਥੈਲੇ ਲਟਕਾਈ ਖੜ੍ਹੀਆਂ ਦੋ ਗਰੀਬੜੀਆਂ, ਉਸ ਕੂੜੇ 'ਚੋਂ ਤੇਜ਼ੀ ਨਾਲ ਕੱਚ-ਪਲਾਸਟਿਕ ਅਤੇ ਰੱਦੀ ਕਾਗਜ਼ ਦੀ ਛਾਂਟੀ ਕਰਨ ਲੱਗੀਆਂ | ਜਿਉਂ ਹੀ ਮੀਕੇ ਦੇ ਸੁਆਲ ਦੇ ਜੁਆਬ ਵਿਚ ਜੀਤੇ ਨੇ ਉਨ੍ਹਾਂ ਔਰਤਾਂ ਵੱਲ ਇਸ਼ਾਰਾ ਕੀਤਾ ਤਾਂ ਇੰਡੀਆ 'ਚ ਚਲਦੇ ਕੂੜੇ-ਕਰਕਟ ਦੀ ਛਾਂਟੀ ਦੇ ਇਸ ਅਜੀਬ ਪ੍ਰਬੰਧ ਨੂੰ ਦੇਖ ਮੀਕੇ ਦਾ ਮੂੰਹ ਅੱਡਿਆ ਹੀ ਰਹਿ ਗਿਆ |

-ਬਗੀਚੀ ਮੁਹੱਲਾ ਮਾਹਿਲਪੁਰ, ਹੁਸ਼ਿਆਰਪੁਰ |
ਮੋਬਾਈਲ : 9855024495.

ਚਾਨਣ ਮੁਨਾਰੇ

ਫੋਨ 'ਤੇ ਇਕ ਅਣਜਾਣ ਵਿਅਕਤੀ ਨਾਲ ਹੋਈ ਗੱਲਬਾਤ ਨੇ ਸੇਵਾਮੁਕਤ ਮਾਸਟਰ ਹਰਪਾਲ ਸਿੰਘ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਸਨ | ਉਸ ਦੀ ਸੋਚ 'ਚ ਅਤੀਤ ਰੂਪੀ ਕਿਤਾਬ ਦੇ ਪੰਨੇ ਆਪ-ਮੁਹਾਰੇ ਪਲਟਣ ਲੱਗੇ |
ਪੰਦਰਾਂ ਵਰ੍ਹੇ ਪਹਿਲਾਂ ਚੋਣਾਂ 'ਚ ਡਿਊਟੀ ਲੱਗੀ ਹੋਣ 'ਤੇ ਹਰਪਾਲ ਸਿੰਘ ਦੀ ਡਿਊਟੀ ਆਪਣੀ ਪੋਲਿੰਗ ਪਾਰਟੀ ਨਾਲ ਇਕ ਦੂਰ-ਦੁਰਾਡੇ ਪਿੰਡ 'ਚ ਲੱਗੀ ਸੀ | ਅਣਜਾਣ ਥਾਵਾਂ 'ਤੇ ਪਿੰਡਾਂ ਨੂੰ ਦੇਖਣ ਦੀ ਇੱਛਾ ਰੱਖਣ ਵਾਲੇ ਹਰਪਾਲ ਸਿੰਘ ਪੋਲਿੰਗ ਪਾਰਟੀ ਨਾਲ ਪਿੰਡ ਦੇ ਐਲੀਮੈਂਟਰੀ ਸਕੂਲ 'ਚ ਰਾਤ ਠਹਿਰੇ | ਦਿਨ ਚੜ੍ਹਦਿਆਂ ਹੀ ਪੋਲਿੰਗ ਸ਼ੁਰੂ ਹੋ ਚੁੱਕੀ ਸੀ | ਦੁਪਹਿਰ ਦੀ ਰੋਟੀ ਖਾਣ ਸਮੇਂ ਮਿਲੇ ਥੋੜ੍ਹੇ ਜਿਹੇ ਵਕਤ ਦੌਰਾਨ ਇਕ ਚੁਸਤ-ਚਲਾਕ ਤੇ ਮਾੜਚੂ ਜਿਹੇ ਦਿਸਣ ਵਾਲੇ ਗਿਆਰਾਂ ਕੁ ਸਾਲ ਦੇ ਮੰੁਡੇ ਅਰਸ਼ਪ੍ਰੀਤ ਦੀਆਂ ਹਰਕਤਾਂ ਨੇ ਉਸ ਦਾ ਧਿਆਨ ਖਿਚਿਆ | ਮੱਲੋਮੱਲੀ ਉਸ ਦੀ ਮੰੁਡੇ ਨਾਲ ਗੱਲਬਾਤ ਸ਼ੁਰੂ ਹੋ ਗਈ |
'ਮੇਰੀ ਮਾਂ ਭੱਜ ਗਈ ਆ ਤੇ ਪਿਤਾ ਨਸ਼ਾ ਕਰਦਾ ਏ |'
ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅਰਸ਼ਪ੍ਰੀਤ ਬੇਬਾਕ ਬੋਲ ਗਿਆ |
'ਕਿਹੜੀ ਜਮਾਤ 'ਚ ਪੜ੍ਹਦਾ ਏਾ ਤੇ ਕਿਹੜੇ ਸਕੂਲ 'ਚ |'
'ਇਸੇ ਸਕੂਲ 'ਚ ਪੰਜਵੀਂ ਜਮਾਤ 'ਚ |'
'ਤੇ ਘਰ ਦਾ ਰੋਟੀ-ਪਾਣੀ ਕਿਵੇਂ ਚਲਦਾ ਏ?'
'ਦਾਦਾ-ਦਾਦੀ ਕੰਮ ਕਰਦੇ ਨੇ ਤੇ ਕੁਝ ਲੋਕ ਮਦਦ ਕਰਦੇ ਨੇ, ਮੈਨੂੰ ਕਵੀਸ਼ਰੀ ਵੀ ਆਉਂਦੀ ਏ | ਮੇਲੇ 'ਚ ਕੁਝ ਪੈਸੇ ਵੀ ਮੈਨੂੰ ਮਿਲੇ ਸੀ |'
'ਅਰਸ਼ਪ੍ਰੀਤ ਬੇਟਾ, ਮੇਰੀਆਂ ਦੋ-ਤਿੰਨ ਗੱਲਾਂ ਜ਼ਿੰਦਗੀ 'ਚ ਚੇਤੇ ਰੱਖਣਾ | ਕਿਤਾਬਾਂ ਨਾਲ, ਪੜ੍ਹਾਈ ਨਾਲ ਦੋਸਤੀ ਪਾ ਲਵੋ ਤੇ ਸਾਰੀ ਜ਼ਿੰਦਗੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣਾ | ਮਿਹਨਤ ਕਰੀ ਜਾਵੋ, ਪਰਮਾਤਮਾ ਆਪ ਹੀ ਤੁਹਾਡੀ ਮਦਦ ਕਰੇਗਾ | ਹੁਣ ਸ਼ਾਇਦ ਹੀ ਮੈਂ ਤੁਹਾਡੇ ਪਿੰਡ ਆਵਾਂ | ਪਰ ਤੁਸੀਂ ਆਪਣੀ ਜ਼ਿੰਦਗੀ ਬਣਾਉਣ ਲਈ ਪੜ੍ਹਾਈ ਤੇ ਮਿਹਨਤ ਦਾ ਪੱਲਾ ਨਹੀਂ ਛੱਡਣਾ | ਔਰ ਹਾਂ, ਤੁਸੀਂ ਆਪਣੇ ਦੰਦ ਸ਼ਾਇਦ ਰੋਜ਼ਾਨਾ ਸਾਫ਼ ਨਹੀਂ ਕਰਦੇ ਇਹ ਖਰਾਬ ਹੋ ਰਹੇ ਹਨ | ਰੋਜ਼ਾਨਾ ਦੰਦ ਸਾਫ਼ ਕਰਨੇ ਤੇ ਸਰੀਰ ਦੀ ਸਫ਼ਾਈ ਲਈ ਰੋਜ਼ਾਨਾ ਇਸ਼ਨਾਨ ਕਰਨਾ |'
ਇਹ ਕਹਿੰਦਿਆਂ ਮਾਸਟਰ ਹਰਪਾਲ ਸਿੰਘ ਨੇ ਅਰਸ਼ਪ੍ਰੀਤ ਨੂੰ ਕਾਪੀਆਂ, ਪੈੱਨ, ਬੁਰਸ਼ ਤੇ ਟੁੱਥਪੇਸਟ ਆਦਿ ਖਰੀਦਣ ਲਈ ਕੁਝ ਪੈਸੇ ਦਿੱਤੇ | ਉਸ ਦੀ ਅਰਸ਼ਪ੍ਰੀਤ ਨਾਲ ਪਹਿਲੀ ਤੇ ਹੁਣ ਤੱਕ ਦੀ ਆਖਰੀ ਮੁਲਾਕਾਤ ਸੀ | ਵਾਪਸੀ 'ਤੇ ਨੌਕਰੀ ਤੇ ਹੋਰ ਸਮਾਜਿਕ ਰੁਝੇਵਿਆਂ ਨੇ ਹਰਪਾਲ ਤੇ ਅਰਸ਼ਪ੍ਰੀਤ ਦੀ ਇਸ ਮਿਲਣੀ ਦੀ ਯਾਦ ਰੂਪੀ ਤਸਵੀਰ ਨੂੰ ਸਮੇਂ ਦੇ ਮਿੱਟੀ-ਘੱਟੇ ਨਾਲ ਢਕ ਲਿਆ |
...ਤੇ ਹੁਣ ਫਿਰ ਇਸ ਟੈਲੀਫੋਨ ਦੀ ਗੱਲਬਾਤ ਨੇ ਇਸ ਤਸਵੀਰ 'ਤੇ ਪਾਈ ਮਿੱਟੀ ਨੂੰ ਪੂੰਝ ਕੇ ਪੰਦਰਾਂ ਵਰ੍ਹੇ ਪੁਰਾਣੀ ਸਾਫ਼ ਤੇ ਸਪੱਸ਼ਟ ਤਸਵੀਰ ਉਸ ਦੇ ਸਾਹਮਣੇ ਲਿਆ ਦਿੱਤੀ | ਟੈਲੀਫੋਨ 'ਤੇ ਗੱਲ ਕਰਨ ਵਾਲਾ ਅਣਜਾਣ ਵਿਅਕਤੀ ਹੋਰ ਕੋਈ ਨਹੀਂ, ਸਗੋਂ ਅਰਸ਼ਪ੍ਰੀਤ ਹੀ ਸੀ, ਜੋ ਵਾਰ-ਵਾਰ ਹਰਪਾਲ ਸਿੰਘ ਨੂੰ ਕਹਿ ਰਿਹਾ ਸੀ ਕਿ ਮੈਂ ਅਧਿਆਪਕ ਹਰਪਾਲ ਸਿੰਘ ਦੀਆਂ ਕਹੀਆਂ ਗੱਲਾਂ ਨੂੰ ਪੱਲੇ ਬੰਨ੍ਹ ਲਿਆ ਸੀ ਤੇ ਪੰਜਵੀਂ ਪਾਸ ਕਰਨ ਤੋਂ ਬਾਅਦ ਲਾਗਲੇ ਸਰਕਾਰੀ ਸਕੂਲ 'ਚੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਪਾਸ ਕਰਕੇ ਈ.ਟੀ.ਟੀ. ਤੇ ਟੈੱਟ ਪਾਸ ਕਰਕੇ ਉਸ ਨੇ ਅਧਿਆਪਨ ਕਿੱਤੇ ਨੂੰ ਅਪਨਾ ਲਿਆ ਸੀ | ਜ਼ਿੰਦਗੀ 'ਚ ਨਸ਼ੇ ਤੋਂ ਦੂਰ ਰਹਿ ਕੇ ਕਿਤਾਬਾਂ ਦੀ ਕੀਤੀ ਸੰਗਤ ਨੇ ਉਸ ਦੀ ਤੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਸੀ | ਜੋ ਮੈਂ ਤੁਹਾਡੇ ਤੋਂ ਸਿੱਖਿਆ ਉਹ ਮੈਂ ਹੁਣ ਅਧਿਆਪਕ ਬਣ ਕੇ ਅੱਗੇ ਵੰਡ ਰਿਹਾ ਹਾਂ | ਔਰ ਹਾਂ... ਮੈਂ ਉਸ ਦਿਨ ਤੋਂ ਅੱਜ ਤੱਕ ਰੋਜ਼ਾਨਾ ਦੰਦ ਸਾਫ਼ ਕਰਨ ਤੇ ਇਸ਼ਨਾਨ ਕਰਨ ਦੀ ਆਦਤ... ਕਹਿੰਦਿਆਂ ਅਰਸ਼ਪ੍ਰੀਤ ਦਾ ਗਚ ਭਰ ਆਇਆ ਸੀ |
ਹਰਪਾਲ ਸਿੰਘ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ | ਉਹ ਸੋਚਣ ਲੱਗਾ ਕਿ ਇਕ ਰੌਸ਼ਨ ਦੀਵਾ ਹੀ ਹੋਰਨਾਂ ਦੀਵਿਆਂ ਨੂੰ ਰੌਸ਼ਨ ਕਰ ਸਕਦਾ ਹੈ | ਇਕ ਅਧਿਆਪਕ ਦੀ ਕਹੀ ਇਕ ਛੋਟੀ ਜਿਹੀ ਗੱਲ ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ 'ਚ ਅਹਿਮ ਮੋੜ ਲਿਆ ਸਕਦੀ ਹੈ | ਅਧਿਆਪਨ ਕਿੱਤੇ ਦੀ ਪਵਿੱਤਰਤਾ ਤੇ ਮਹਾਨਤਾ ਅੱਗੇ ਉਸ ਦਾ ਸਿਰ ਸ਼ਰਧਾ ਨਾਲ ਝੁਕ ਗਿਆ |

-ਮੋਬਾ: 98159-42652.

ਹਾਸਾ ਠੱਠਾ

• ਇਕ ਜੱਟ ਖੇਤੀਬਾੜੀ ਦੇ ਕੰਮ ਤੋਂ ਡਰਦਾ ਕਵਿਤਾ ਲਿਖਣ ਲੱਗ ਪਿਆ | ਉਸ ਦੀਆਂ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ਛਪ ਚੁੱਕੀਆਂ ਸਨ ਪਰ ਉਸ ਨੂੰ ਕਦੇ ਵੀ ਕਿਸੇ ਵਲੋਂ ਕਵੀ ਦਰਬਾਰ ਲਈ ਸੱਦਾ ਨਾ ਆਇਆ | ਫਿਰ ਉਹ ਸਿਫਾਰਸ਼ ਨਾਲ ਕਿਸੇ ਕਵੀ ਦਰਬਾਰ ਵਿਚ ਸ਼ਾਮਿਲ ਹੋਣ ਵਿਚ ਕਾਮਯਾਬ ਹੋ ਗਿਆ | ਅੱਗੇ ਲੋਕਾਂ ਦੀ ਭੀੜ ਵੇਖ ਕੇ ਉਹ ਖੁਸ਼ ਹੋਇਆ | ਉਸ ਨੇ ਨਾਲ ਬੈਠੇ ਕਿਸੇ ਕਵੀ ਨੂੰ ਕੂਹਣੀ ਮਾਰ ਕੇ ਪੁੱਛਿਆ, 'ਇਸ ਸ਼ਹਿਰ ਵਿਚ ਕਿੰਨੇ ਸਰੋਤੇ ਹਨ | ਪਰ ਕਵੀਆਂ ਦੀ ਗਿਣਤੀ ਬਹੁਤ ਘੱਟ ਹੈ | ਨਾਲ ਵਾਲਾ ਫਿਰ ਬੋਲਿਆ, 'ਇਹ ਸਰੋਤੇ ਨਹੀਂ, ਇਹ ਸਾਰੇ ਕਵੀ ਹਨ ਜੋ ਸਟੇਜ 'ਤੇ ਆਉਣ ਦੀ ਜ਼ਿੱਦ ਕਰ ਰਹੇ ਹਨ |' ਕਵੀ ਦਰਬਾਰ ਸ਼ੁਰੂ ਹੋਇਆ ਤਾਂ ਮੰਚ ਸੰਚਾਲਕ ਨੇ ਜੱਟ ਕਵੀ ਨੂੰ ਪੁੱਛਿਆ, 'ਤੁਹਾਡੀਆਂ ਹੁਣ ਤੱਕ ਕਿੰਨੀਆਂ ਪੁਸਤਕਾਂ ਵਿਕ ਚੁੱਕੀਆਂ ਹਨ' ਤਾਂ ਜੱਟ ਕਵੀ ਬੋਲਿਆ, 'ਪੁਸਤਕ ਤਾਂ ਕੋਈ ਨਹੀਂ ਵਿਕੀ, ਪਰ ਕਵੀ ਬਣਨ ਤੋਂ ਘਰਵਾਲੀ ਦੇ ਗਹਿਣੇ, ਘਰ ਦੀ ਅਲਮਾਰੀ ਅਤੇ ਘਰ ਦੇ ਬਰਤਨ ਜ਼ਰੂਰ ਵਿਕ ਗਏ ਹਨ |'
ਨਿਰਸੰਦੇਹ ਪੰਜਾਬੀ ਆਪਣਾ ਮਾਖੌਲ ਆਪ ਉਡਾਉਣਾ ਜਾਣਦੇ ਹਨ | ਇਹੀ ਇਨ੍ਹਾਂ ਦੀ ਫਰਾਖਦਿਲੀ ਹੈ |

-ਅਮਰਜੀਤ ਬਰਾੜ
ਪਿੰਡ ਗੋਲੇਵਾਲਾ, (ਫਰਦੀਕੋਟ)
ਮੋਬਾਈਲ : 94179-49079.

• ਵਿਆਹ ਤੋਂ ਬਾਅਦ ਸਹੁਰਾ ਜਵਾਈ ਨੂੰ ਫੋਨ ਕਰਦਾ ਹੈ |
ਸਹੁਰਾ-'ਹੋਰ ਸੁਣਾ ਪੁੱਤਰਾ ਕੀ ਹਾਲ ਐ' ?
ਜਵਾਈ-'ਹਾਲ ਤਾਂ ਬੁਰਾ ਐ ਪਾਪਾ ਜੀ, ਤੁਹਾਡੀ ਕੁੜੀ ਬਹੁਤ ਖੂਨ ਪੀਂਦੀ ਏ ਮੇਰਾ' |
ਸਹੁਰਾ-ਅੱਖਾਂ ਭਰਦੇ ਹੋਏ 'ਬੱਸ ਪੁੱਤਰਾ ਚੁੱਪ ਹੀ ਭਲੀ ਐ, ਹੁਣ ਤੂੰ ਸੋਚ ਮੇਰਾ ਕੀ ਹਾਲ ਹੋਵੇਗਾ ?
• ਕੁੜੀ ਵਾਲੇ ਵਿਚੋਲੇ ਨੂੰ -ਸਾਨੂੰ ਤਾਂ ਇਹੋ ਜਿਹਾ ਮੁੰਡਾ ਚਾਹੀਦਾ ਜਿਹੜਾ ਖਾਂਦਾ ਪੀਂਦਾ ਨਾ ਹੋਵੇ |
ਵਿਚੋਲਾ- ਇਹੋ ਜਿਹਾ ਮੁੰਡਾ ਤਾਂ ਪੀ.ਜੀ.ਆਈ. ਵਿਚ ਹੀ ਮਿਲੇਗਾ |

-ਮਨਜੀਤ ਪਿਉਰੀ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX