ਤਾਜਾ ਖ਼ਬਰਾਂ


ਚੰਡੀਗੜ੍ਹ 'ਚ ਕੋਰੋਨਾ ਦੇ 46 ਨਵੇਂ ਮਾਮਲੇ, 1 ਮੌਤ
. . .  3 minutes ago
ਚੰਡੀਗੜ੍ਹ, 4 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਕਰ ਕੇ 50 ਸਾਲਾ ਔਰਤ ਦੀ ਮੌਤ ਹੋ ਗਈ। ਬੁੜੈਲ ਦੀ ਰਹਿਣ ਵਾਲੀ ਉਕਤ ਔਰਤ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸੀ ਅਤੇ ਉਸ ਨੂੰ ਪੀ...
ਪਟਿਆਲਾ 'ਚ ਕੋਰੋਨਾ ਨਾਲ ਇਕ ਦਿਨ 'ਚ 5 ਮੌਤਾਂ
. . .  18 minutes ago
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੋੜ) - ਮੁੱਖ ਮੰਤਰੀ ਦੇ ਜ਼ਿਲ੍ਹੇ ਇਕ ਦਿਨ 'ਚ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ । ਇਸ ਤੋਂ ਇਲਾਵਾ ਜ਼ਿਲ੍ਹੇ 'ਚ 34 ਹੋਰ ਵਿਅਕਤੀਆਂ ਨੂੰ ਕੋਰੋਨਾ ਹੋਣ ਪੁਸ਼ਟੀ ਤੋਂ ਬਾਅਦ ਇਸ ਮਹਾਂਮਾਰੀ ਨਾਲ ਪੀੜਤ ਹੋਣ ਵਾਲਿਆ ਦੀ ਗਿਣਤੀ...
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹੋਇਆ ਕੋਰੋਨਾ
. . .  23 minutes ago
ਨਵੀਂ ਦਿੱਲੀ, 4 ਅਗਸਤ - ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ 'ਤੇ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾਕਟਰਾਂ ਦੀ ਸਲਾਹ...
ਭਾਰੀ ਮਾਤਰਾ 'ਚ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ
. . .  43 minutes ago
ਸਿਧਵਾਂ ਬੇਟ, 4 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਐਕਸਾਈਜ਼ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਲੁਧਿਆਣਾ ਦੇ ਸਿਧਵਾਂ ਬੇਟ ਤੋਂ ਥੋੜੀ ਮੀਲ ਦੂਰ ਵੱਗ ਰਹੇ ਸਤਲੁਜ ਦਰਿਆ ਦੇ ਕੰਢੇ ਤੋਂ ਭਾਰੀ ਮਾਤਰਾ ਵਿਚ ਰੂੜੀ ਮਾਰਾ ਜ਼ਹਿਰੀਲੀ ਸ਼ਰਾਬ ਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ...
ਲੁਧਿਆਣਾ 'ਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ, 159 ਨਵੇਂ ਮਾਮਲੇ
. . .  49 minutes ago
ਲੁਧਿਆਣਾ, 4 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ...
ਚੇਨਈ ਹਵਾਈ ਅੱਡੇ ਤੋਂ 82.3 ਲੱਖ ਦੇ ਸੋਨੇ ਸਮੇਤ 2 ਗ੍ਰਿਫ਼ਤਾਰ
. . .  about 1 hour ago
ਚੇਨਈ, 4 ਅਗਸਤ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 1.48 ਕਿੱਲੋ ਸੋਨੇ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 82.3 ਲੱਖ ਰੁਪਏ ਦੱਸੀ...
ਧਰਮਸੋਤ ਨੇ ਰੱਖਿਆ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ
. . .  about 1 hour ago
ਨਾਭਾ, 4 ਅਗਸਤ ( ਅਮਨਦੀਪ ਸਿੰਘ ਲਵਲੀ) - ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਹਲਕਾ ਨਾਭਾ ਦੇ ਪੰਜ ਪਿੰਡ ਭੋਜੋਮਾਜਰੀ, ਢੀਂਗੀ, ਥੂਹੀ, ਫਰੀਦਪੁਰ ਅਤੇ ਖੱਟੜਾ ਕਲੋਨੀ ਵਿਚ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ...
ਜੈਤੋ (ਫ਼ਰੀਦਕੋਟ) 'ਚ ਬਸਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  about 1 hour ago
ਜੈਤੋ, 4 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜ਼ਹਿਰੀਲੀ ਸ਼ਰਾਬ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ...
ਮੁਕੰਦਪੁਰ (ਨਵਾਂਸ਼ਹਿਰ) ਵਿਖੇ ਇੱਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ
. . .  about 2 hours ago
ਬੰਗਾ,ਮੁਕੰਦਪੁਰ,4 ਅਗਸਤ (ਜਸਵੀਰ ਸਿੰਘ ਨੂਰਪੁਰ ਸੁਖਜਿµਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੀ ਇੱਕ ਮਹਿਲਾ ਡਾਕਟਰ ਜੋ ਢਾਹਾ ਕਲੇਰਾਂ ਆਈਸੋਲੇਸਨ ਵਾਰਡ ਵਿਚ ਡਿਊਟੀ...
ਕਪੂਰਥਲਾ 'ਚ ਇੱਕ ਡੀ.ਐੱਸ.ਪੀ ਤੇ ਥਾਣਾ ਮੁਖੀ ਸਮੇਤ 12 ਨਵੇ ਕੋਰੋਨਾ ਕੇਸ ਪਾਜ਼ੀਟਿਵ
. . .  about 2 hours ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਫ਼ਾਜ਼ਿਲਕਾ, 4 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 2 ਔਰਤਾਂ ਅਤੇ 1 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ.ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 3 ਨਵੇਂ ਕੋਰੋਨਾ ਕੇਸ...
ਲੁਧਿਆਣਾ ਦੇ ਜੋਧਾਂ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਜੋਧਾਂ, 4 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) 'ਚ ਪਿਛਲੇ ਦਿਨ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਪੱਖੋਵਾਲ ਨੇ ਬਾਕੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੋਰੋਨਾ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਲਈ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਜਲੰਧਰ, 4 ਜੁਲਾਈ (ਅ. ਬ.)- ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਖੇਤਰ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ ਲਈ 30ਵੀਂ ਜਾਨ
. . .  about 3 hours ago
ਸੰਗਰੂਰ, 4 ਅਗਸਤ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ 30ਵੀਂ ਜਾਨ ਲੈ ਲਈ ਹੈ। ਮਲੇਰਕੋਟਲਾ ਦੀ 63 ਸਾਲਾ ਕੋਰੋਨਾ ਪੀੜਤ ਸੰਗੀਤਾ ਬੀਤੀ 31 ਜੁਲਾਈ ਤੋਂ ਅਪੋਲੋ ਹਸਪਤਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 3 hours ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਕਾਰਨ ਪੀ. ਜੀ. ਆਈ. 'ਚ ਦਾਖ਼ਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਕੋਰੋਨਾ ਪੀੜਤਾਂ...
ਸੁਲਤਾਨਪੁਰ ਲੋਧੀ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ
. . .  about 3 hours ago
ਸੁਲਤਾਨਪੁਰ ਲੋਧੀ, 4 ਅਗਸਤ (ਲਾਡੀ, ਹੈਪੀ, ਥਿੰਦ)- ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਨਾਲ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਇਸੇ ਨੂੰ ਲੈ ਕੇ ਕਪੂਰਥਲਾ ਜ਼ਿਲ੍ਹੇ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ...
ਮੋਗਾ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਮੋਗਾ, 4 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 465 ਹੋ ਗਈ ਹੈ, ਜਿਨ੍ਹਾਂ 'ਚ...
ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਗੋਰਾ ਸਮੇਤ ਦੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਏ ਕਰਾਰ
. . .  about 2 hours ago
ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਛੇ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਹੁਸ਼ਿਆਰਪੁਰ, 4 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 593 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 93 ਸੈਂਪਲਾਂ...
ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 4 hours ago
ਸਠਿਆਲੀ, 3 ਅਗਸਤ (ਜਸਪਾਲ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਦੇ ਮਾਲਕ ਡਾਕਟਰ ਅਤੇ ਉਸ ਦੀ ਪਤਨੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਸੰਕਟ 'ਚ ਵੱਡੀ ਪੱਧਰ...
ਸ਼ਰਾਬ ਮਾਫ਼ੀਆ ਨੂੰ ਪੰਜਾਬ ਵਿਚੋਂ ਖ਼ਤਮ ਕਰ ਦਿੱਤਾ ਜਾਵੇਗਾ - ਕੈਪਟਨ
. . .  about 4 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹੇ ਉਹ ਸਿਆਸਤਦਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ। ਉਨ੍ਹਾਂ ਨੇ ਵਾਅਦਾ ਕੀਤਾ ਕਿ ਪੰਜਾਬ ਵਿਚੋਂ ਸ਼ਰਾਬ ਮਾਫ਼ੀਆ ਖ਼ਤਮ...
ਭਾਈ ਮਹਿਤਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 4 ਅਗਸਤ- (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ...
ਯੂਥ ਕਾਂਗਰਸ ਵੱਲੋਂ 'ਮੋਦੀ ਸਰਕਾਰ' ਖਿਲਾਫ਼ ਧਰਨਾ ਤੇ ਨਾਅਰੇਬਾਜ਼ੀ
. . .  about 4 hours ago
ਲੋਹੀਆ ਖ਼ਾਸ/ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ/ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕਰਨ ਵਿਰੁੱਧ ਲੋਹੀਆਂ ਦੇ ਟੀ ਪੁਆਇੰਟ 'ਤੇ ਧਰਨਾ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ...
ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
. . .  about 4 hours ago
ਅੰਮਿ੍ਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਮਾਝੇ ਦੇ ਤਿੰਨ ਜਿਲ੍ਹਿਆਂ ਵਿੱਚ ਪਿੱਛਲੇ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ - ਅਕਾਲੀ ਦਲ
. . .  about 4 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਨੇ ਵਰਚੁਆਲ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ ਹੈ । ਉਨ੍ਹਾਂ ਕਿਹਾ ਕਿ ਹੁਣ ਤਕ ਨਾ ਮੁੱਖ...
ਹੋਰ ਖ਼ਬਰਾਂ..

ਖੇਡ ਜਗਤ

ਉਲੰਪਿਕ ਦੀਆਂ ਤਿਆਰੀਆਂ ਵਿਚ ਕਿੱਥੇ ਖੜ੍ਹਾ ਹੈ ਭਾਰਤ

ਟੋਕੀਓ ਉਲੰਪਿਕ ਦੀ ਇਕ ਸਾਲ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਲੇਕਿਨ ਕੋਰੋਨਾ ਮਹਾਂਮਾਰੀ ਕਰਕੇ ਖੇਡ ਪ੍ਰੇਮੀ ਇਸ ਦਾ ਜਸ਼ਨ ਮਨਾਉਣ ਦੇ ਮੂਡ ਵਿਚ ਨਹੀਂ ਹਨ। ਪਿਛਲੇ ਸਾਲ 24 ਜੁਲਾਈ ਨੂੰ ਟੋਕੀਓ ਉਲੰਪਿਕ ਦੀ ਉਲਟੀ ਗਿਣਤੀ ਸ਼ੁਰੂ ਹੋਈ ਸੀ ਤੇ ਮਹਾਂਮਾਰੀ ਕਰਕੇ ਇਸ ਨੂੰ ਇਕ ਸਾਲ ਲਈ ਮੁਲਤਵੀ ਕਰਕੇ 23 ਜੁਲਾਈ 2021 ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਸ ਮੌਕੇ 'ਤੇ ਆਤਿਸ਼ਬਾਜ਼ੀ ਵੀ ਕੀਤੀ ਗਈ ਸੀ ਤੇ ਰੰਗਾਰੰਗ ਸਮਾਗਮ ਵੀ ਹੋਏ ਸਨ ਪਰ ਇਸ ਵਾਰੀ ਐਸਾ ਕੁੱਝ ਨਹੀਂ ਹੋਇਆ।
ਉਲੰਪਿਕ ਗੇਮਜ਼ ਕਮੇਟੀ ਦੇ ਪ੍ਰਬੰਧਕਾਂ ਨੇ ਨਵੇਂ ਬਣੇ ਰਾਸ਼ਟਰੀ ਸਟੇਡੀਅਮ ਵਿਚ ਸਿਰਫ਼ 15 ਮਿੰਟ ਦਾ ਸਮਾਗਮ ਕੀਤਾ ਤੇ ਸਿਰਫ਼ ਅਗਲੇ ਸਾਲ ਲਈ ਉਲੰਪਿਕ ਦਾ ਰਸਮੀ ਪ੍ਰਚਾਰ ਕੀਤਾ ਤੇ ਉਲੰਪਿਕ ਮਸ਼ਾਲ ਵੀ ਪਿਛਲੇ ਸਾਲ ਮਾਰਚ ਵਿਚ ਜਾਪਾਨ ਪੁੱਜ ਗਈ ਸੀ ਤੇ ਉਸ ਨੂੰ ਵੀ ਹੁਣ ਤੱਕ ਛੁਪਾ ਕੇ ਰੱਖਿਆ ਗਿਆ ਹੈ। ਟੋਕੀਓ ਉਲੰਪਿਕ ਸਬੰਧੀ ਜਾਪਾਨ ਦੀ ਇਕ ਏਜੰਸੀ ਨੇ ਸਰਵੇਖਣ ਕੀਤਾ ਹੈ ਤੇ ਇਸ ਤੋਂ ਲਗਦਾ ਹੈ ਕਿ ਜਾਪਾਨ ਦੀ ਜਨਤਾ ਦਾ ਮੂਡ ਉਲੰਪਿਕ ਨੂੰ ਲੈ ਕੇ ਠੀਕ ਨਹੀਂ ਹੈ ਤੇ 23.9 ਫ਼ੀਸਦੀ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਤੇ 36.4 ਫ਼ੀਸਦੀ ਲੋਕਾਂ ਨੇ ਇਸ ਮੁਲਤਵੀ ਕਰਨ ਦੀ ਗੱਲ ਮੰਨੀ ਹੈ। 33.7 ਫ਼ੀਸਦੀ ਲੋੋਕਾਂ ਨੇ ਕਿਹਾ ਕਿ ਟੋਕੀਓ ਉਲੰਪਿਕ ਨੂੰ ਰੱਦ ਕਰ ਦਿੱਤਾ ਜਾਵੇ। ਪਰ ਫਿਰ ਵੀ ਟੋਕੀਓ ਉਲੰਪਿਕ ਗੇਮਜ਼ ਪ੍ਰਬੰਧਕੀ ਕਮੇਟੀ ਨੇ 2021 ਦੀ ਉਲੰਪਿਕ ਦਾ ਪ੍ਰੋਗਰਾਮ ਜਾਰੀ ਕਰਕੇ ਵਿਸ਼ਵ ਨੂੰ ਇਸ ਲਈ ਤਿਆਰ ਹੋਣ ਦਾ ਸੱਦਾ ਜ਼ਰੂਰ ਦਿੱਤਾ ਹੈ। ਪਰ ਜੇ ਗੱਲ ਭਾਰਤ ਦੀ ਕਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਵਿਚ ਵੀ ਇਸ ਵੇਲੇ ਖੇਡਾਂ ਦਾ ਕੋਈ ਵੀ ਵਾਲੀ-ਵਾਰਸ ਨਹੀਂ ਹੈ। ਉਲੰਪਿਕ ਖੇਡਾਂ ਦੇ ਨਾਲ ਸਿੱਧਾ ਨਾਤਾ ਰੱਖਣ ਵਾਲੀ ਸੰਸਥਾ ਭਾਰਤੀ ਉਲੰਪਿਕ ਐਸੋਸੀਏਸ਼ਨ ਇਸ ਵੇਲੇ ਦੋਫਾੜ ਹੋਈ ਪਈ ਹੈ ਤੇ ਇਸ ਦੇ ਦੋ ਖੇਮਿਆਂ ਵਿਚ ਵੰਡਣ ਕਰਕੇ ਭਾਰਤੀ ਖੇਡਾਂ ਨੂੰ ਬਹੁਤ ਹੀ ਵੱਡਾ ਧੱਕਾ ਲੱਗਾ ਹੈ। ਪ੍ਰਧਾਨ ਤੇ ਸਕੱਤਰ ਦੇ ਦੋ ਖੇਮੇ ਇਸ ਦੀਆਂ ਤਿਆਰੀਆਂ ਦੇ ਵਿਚ ਵੱਡਾ ਰੁਕਾਵਟ ਬਣ ਰਹੀ ਹੈ।
ਪਿਛਲੇ ਸਮੇਂ ਵਿਚ ਪ੍ਰਧਾਨ ਨੇ ਕਿਹਾ ਸੀ ਕਿ ਭਾਰਤੀ ਖਿਡਾਰੀ ਇਸ ਵਾਰੀ ਵੱਧ ਤਗਮੇ ਜਿੱਤਣਗੇ ਤੇ ਹੁਣ ਉਨ੍ਹਾਂ ਦਾ ਬਿਆਨ ਕਿ ਭਾਰਤ ਨੂੰ ਸ਼ਾਇਦ ਹੀ ਕੋਈ ਤਗਮਾ ਮਿਲੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਆਪਸੀ ਹੈਂਕੜਬਾਜ਼ੀ ਨਾਲ ਭਾਰਤੀ ਖਿਡਾਰੀਆਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਬਾਅਦ ਜੇ ਦੇਸ਼ ਦੇ ਵਿਚ ਵੱਖ-ਵੱਖ ਖੇਡਾਂ ਨੂੰ ਚਲਾਉਣ ਵਾਲੀਆਂ ਖੇਡ ਫੈਡਰੇਸ਼ਨਾਂ ਦੀ ਗੱਲ ਕਰੀਏ ਤਾਂ ਦੇਸ਼ ਵਿਚ ਹਾਈ ਕੋਰਟ ਦੇ ਹੁਕਮਾਂ ਨਾਲ ਸਾਰੀਆਂ ਖੇਡ ਫੈਡਰੇਸ਼ਨਾਂ ਭੰਗ ਹਨ ਤੇ ਇਸ ਦੇ ਨਾਲ ਨਾ ਤਾਂ ਕੋਈ ਕੋਚਿੰਗ ਕੈਂਪ ਲੱਗ ਰਿਹਾ ਹੈ ਤੇ ਨਾ ਹੀ ਖਿਡਾਰੀਆਂ ਨੂੰ ਮਾਲੀ ਮਦਦ ਤੇ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਆਈ.ਓ.ਏ. ਵਲੋਂ ਕਈ ਖੇਡ ਫੈਡਰੇਸ਼ਨਾਂ ਨਾਲ ਸਿੱਧਾ ਪੰਗਾ ਲਿਆ ਜਾ ਰਿਹਾ ਹੈ ਤੇ ਉਸ ਨੂੰ ਮਾਨਤਾ ਨਾ ਦੇਣ ਲਈ ਦਾਬੇ ਮਾਰੇ ਜਾ ਰਹੇ ਹਨ। ਇਸ ਦਾ ਫੈਡਰੇਸ਼ਨਾਂ ਦੇ ਅਹੁਦੇਦਾਰਾਂ ਵਿਚ ਰੋਸ ਵਧ ਰਿਹਾ ਹੈ ਤੇ ਇਸ ਵੇਲੇ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰ ਵੀ ਦੋਫਾੜ ਹੋ ਗਏ ਹਨ। ਆਈ.ਓ.ਏ. ਦੇ ਬੈਨਰ ਹੇਠ ਇਕੱਠੇ ਹੋ ਕੇ ਚੱਲਣ ਵਿਚ ਅਸਮਰੱਥ ਹਨ। ਇਸ ਤੋਂ ਬਾਅਦ ਦੇਸ਼ ਦੀਆਂ ਖੇਡ ਗਤੀਵਿਧੀਆਂ ਨੂੰ ਚਲਾਉਣ ਲਈ ਵੱਡੀ ਸੰਸਥਾ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਬੇਸ਼ੱਕ ਆਪਣੇ ਕੋਚਾਂ ਵਲੋਂ ਆਨਲਾਈਨ ਕੋਚਿੰਗ ਜ਼ਰੂਰ ਦਿੱਤੀ ਜਾ ਰਹੀ ਹੈ ਤੇ ਕੋਚਾਂ ਨੂੰ ਸੈਂਟਰਾਂ ਵਿਚ ਰਹਿ ਕੇ ਆਨਲਾਈਨ 'ਤੇ ਈ-ਪਾਠਸ਼ਾਲਾ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਹਨ ਪਰ ਇਹ ਸੰਸਥਾ ਵੀ ਦੇਸ਼ ਦੇ ਖਿਡਾਰੀਆਂ ਲਈ ਖੇਡਾਂ ਨੂੰ ਚਾਲੂ ਕਰਨ ਵਾਲੇ ਦਿਸ਼ਾ ਨਿਰਦੇਸ਼ ਬਣਾਉਣ ਦੇ ਵਿਚ ਇਸ ਵੇਲੇ ਤੱਕ ਅਸਫ਼ਲ ਸਿੱਧ ਹੋਈ ਹੈ ਤੇ ਇਸੇ ਕਰਕੇ ਦੇਸ਼ ਵਿਚ ਸਾਰੀਆਂ ਖੇਡ ਗਤੀਵਿਧੀਆ ਠੱਪ ਪਈਆਂ ਹਨ।
ਕੋਈ ਵੀ ਖੇਡ ਸੈਂਟਰ ਇਸ ਵੇਲੇ ਤੱਕ ਚਾਲੂ ਨਹੀਂ ਹੋ ਸਕਿਆ ਹੈ ਤੇ ਜਦੋਂ ਖਿਡਾਰੀਆਂ ਲਈ ਐਸ.ਓ.ਪੀ. ਹੀ ਨਹੀਂ ਬਣੇ ਤੇ ਦੇਸ਼ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਖੇਡ ਅਕੈਡਮੀਆਂ ਵਿਚ ਖਿਡਾਰੀਆਂ ਕਿਵੇ ਪ੍ਰੈਕਟਿਸ ਕਰਨਗੇ। ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਦੇਸ਼ ਦੇ ਵਿਚ ਖੇਡ ਗਤੀਵਿਧੀਆਂ ਕਿਵੇਂ ਚਾਲੂ ਕੀਤੀਆਂ ਜਾਣ। ਉਹ ਸਿੱਧੇ ਤੌਰ 'ਤੇ ਆਈ.ਓ.ਏ ਨੂੰ ਨਿਰਦੇਸ਼ ਨਹੀਂ ਦੇ ਸਕਦੀ ਤੇ ਖੇਡ ਮੰਤਰੀ ਨੇ ਬੇਸ਼ੱਕ ਭਾਰਤ ਦੇ ਰਾਜਾਂ ਦੇ ਖੇਡ ਮੰਤਰੀਆਂ ਦੇ ਨਾਲ ਆਨ.ਲਾਈਨ ਬੈਠਕ ਕੀਤੀ ਹੈ ਤੇ ਇਸ ਦਾ ਵੀ ਕੋਈ ਖਾਸ ਫਾਇਦਾ ਨਹੀਂ ਹੋਇਆ ਹੈ ਤੇ ਉਹ ਵੀ ਖਿਡਾਰੀਆਂ ਲਈ ਤਾਲਾਬੰਦੀ ਸਮੇਂ ਵਿਚ ਖੇਡਾਂ ਦੀ ਪ੍ਰੈਕਟਿਸ ਸ਼ੁਰੂ ਕਰਨ ਲਈ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਵਿਚ ਇਸ ਵੇਲੇ ਤੱਕ ਅਸਫ਼ਲ ਸਿੱਧ ਹੋਇਆ ਹੈ।
ਡੋਪ ਟੈਸਟ ਕਰਨ ਵਾਲੀ ਸੰਸਥਾ ਵੀ ਦੇਸ਼ ਵਿਚ ਸੰਤਾਪ ਭੋਗ ਰਹੀ ਹੈ ਤੇ ਇਸ ਨੂੰ ਵੀ ਨਾਡਾ ਨੇ ਭੰਗ ਕਰ ਦਿੱਤਾ ਹੈ ਤੇ ਅਗਲੇ ਛੇ ਮਹੀਨੇ ਤੱਕ ਕੰਮ ਨਹੀਂ ਕਰੇਗੀ। ਇਸ ਵੇਲੇ ਦੇਸ਼ ਦੇ ਖਿਡਾਰੀਆਂ ਦਾ ਡੋਪ ਟੈਸਟ ਦੋਹਾ (ਕਤਰ) ਦੀ ਲੈਬਾਰਟਰੀ ਤੋਂ ਕਰਵਾਇਆ ਜਾ ਰਿਹਾ ਹੈ ਤੇ ਇਸ ਵਿਚ ਸਮਾਂ ਤੇ ਪੈਸੇ ਦੀ ਵੀ ਵੱਧ ਬਰਬਾਦੀ ਹੋ ਰਹੀ ਹੈ ਦੇਸ਼ ਅਜੇ ਤੱਕ ਕੋਈ ਵੀ ਕੌਮਾਂਤਰੀ ਮਾਪਦੰਡਾਂ ਵਾਲੀ ਡੋਪ ਟੈਸਟ ਦੀ ਲੈਬਾਟਰੀ ਨਹੀਂ ਵਿਕਸਤ ਕਰ ਸਕਿਆ ਤੇ ਖੇਡਾਂ ਵਿਚ ਕੀ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ।
ਅੰਤ ਵਿਚ ਦੇਸ਼ ਦੀ ਆਨ ਦੇ ਸ਼ਾਨ ਦੀ ਰਾਖੀ ਕਰਨ ਵਾਲੇ ਖਿਡਾਰੀਆਂ ਦੀ ਕਿਸ਼ਤੀ ਵੀ ਤੂਫਾਨ ਦੀਆਂ ਘੁੰਮਣਘੇਰੀਆਂ ਵਿਚ ਫਸੀ ਹੋਈ ਹੈ ਤੇ ਉਹ ਪ੍ਰੈਕਟਿਸ ਕਿਸ ਥਾਂ 'ਤੇ ਕਰਨ ਤੇ ਸਾਰਾ ਕੁੱਝ ਜਾਮ ਪਿਆ ਹੈ। ਆਨਲਾਈਨ ਕੋਚਿੰਗ ਤੇ ਖੇਡ ਮੈਦਾਨ ਦੀ ਕੋਚਿੰਗ ਵਿਚ ਬਹੁਤ ਫ਼ਰਕ ਹੈ। ਕੋਚਿੰਗ ਕੈਂਪ ਬੰਦ ਹਨ ਤੇ ਸਹੀ ਡਾਈਟ, ਕੋਚਿੰਗ ਤੇ ਹੋਰ ਸਹੂਲਤਾਂ ਸਾਰੀਆਂ ਬੰਦ ਹਨ ਤੇ ਉਨ੍ਹਾਂ ਨੂੰ ਆਪਣੀ ਪੁਰਾਣੀ ਲੈਅ ਵਿਚ ਆਉਣ ਲਈ ਕਾਫ਼ੀ ਸਮਾਂ ਲੱਗ ਜਾਵੇਗਾ ਤੇ ਇਸੇ ਕਰਕੇ ਟੋਕੀਓ ਉਲੰਪਿਕ ਤੱਕ ਸ਼ਾਇਦ ਹੀ ਉਹ ਆਪਣੀ ਪਹਿਲੀ ਖੇਡ ਪਰਫਾਰਮੈਂਸ ਹਾਸਲ ਕਰ ਸਕਣ ਤੇ ਇਸ ਤੋਂ ਵੱਧ ਮਾੜਾ ਹਾਲ ਉਨ੍ਹਾਂ ਖਿਡਾਰੀਆਂ ਦਾ ਹੈ ਜਿਨ੍ਹਾਂ ਨੇ ਅਜੇ ਤੱਕ ਉਲੰਪਿਕ ਲਈ ਕੁਆਲੀਫਾਈ ਕਰਨਾ ਹੈ ਤੇ ਉਨ੍ਹਾਂ ਦਾ ਕੋਈ ਵੀ ਬਾਲੀ ਵਾਰਸ ਨਹੀਂ ਹੈ ਤੇ ਉਨ੍ਹਾਂ ਨੂੰ ਵੀ ਆਪਣੀ ਜੇਬ ਦੇ ਵਿਚੋਂ ਖਰਚ ਕਰਕੇ ਤਿਆਰੀਆਂ ਨੂੰ ਜਾਰੀ ਰੱਖਣਾ ਪੈ ਰਿਹਾ ਹੈ। ਬੇਸ਼ੱਕ ਕੋਰੋਨਾ ਮਹਾਂਮਾਰੀ ਨੇ ਵਿਸ਼ਵ ਦਾ ਜਿੱਥੇ ਹੋਰ ਖੇਤਰਾਂ ਵਿਚ ਨੁਕਸਾਨ ਕੀਤਾ ਹੈ ਤੇ ਉਸ ਤੋਂ ਵੱਧ ਵੱਡਾ ਨੁਕਸਾਨ ਖੇਡ ਖੇਤਰ ਵਿਚ ਹੋਇਆ ਹੈ ਤੇ ਇਸ ਵੇਲੇ ਤੱਕ ਇਹ ਲੱਗ ਰਿਹਾ ਹੈ ਕਿ ਇਸ ਸਾਲ ਤੱਕ ਸ਼ਾਇਦ ਹੀ ਖੇਡਾਂ ਸ਼ੁਰੂ ਹੋ ਸਕਣ ਤੇ ਖੇਡ ਮੈਦਾਨ ਮੁੜ ਤੋਂ ਭਰ ਸਕਣ। ਪਰ ਜਿਸ ਤਰ੍ਹਾਂ ਨਾਲ ਦੇਸ਼ ਵਿਚ ਖੇਡਾਂ ਦੇ ਰਖਵਾਲੇ ਸੁੱਤੇ ਪਏ ਹਨ ਤੇ ਆਪੋ-ਆਪਣੀ ਲੜਾਈ ਲੜ ਕੇ ਦੇੇਸ਼ ਦੀ ਖੇਡ ਗੱਡੀ ਨੂੰ ਲੀਹ ਤੋੋਂ ਲਾਹ ਰਹੇ ਹਨ ਜੇ ਅਜੇ ਵੀ ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਨੇ ਇਨ੍ਹਾਂ ਨੂੰ ਇਕੱਠਾ ਕਰਕੇ ਦੇਸ਼ ਦੇ ਖਿਡਾਰੀਆਂ ਲਈ ਕੋਈ ਠੋਸ ਨੀਤੀ ਨਾ ਬਣਾਈ ਤਾਂ ਟੋਕੀਓ ਉਲੰਪਿਕ ਦੇ ਵਿਚ ਭਾਰਤ ਦੇ ਖਿਡਾਰੀ ਜ਼ਰੂਰ ਖਾਲੀ ਹੱਥ ਵਾਪਸ ਪਰਤਣਗੇ ਤੇ ਫਿਰ ਇਨ੍ਹਾਂ ਖੇਡਾਂ ਦੇ ਚੌਧਰੀਆਂ ਨੂੰ ਦੇਸ਼ ਦੇ ਖੇਡ ਪ੍ਰੇਮੀ ਕਦੇ ਵੀ ਮਾਫ਼ ਨਹੀਂ ਕਰਨਗੇ।

-ਮੋਬਾਈਲ : 98729-78781


ਖ਼ਬਰ ਸ਼ੇਅਰ ਕਰੋ

ਨੌਜਵਾਨ ਪਹਿਲਵਾਨਾਂ ਲਈ ਪ੍ਰੇਰਨਾ ਸਰੋਤ ਸਾਕਸ਼ੀ ਮਲਿਕ

ਸਾਕਸ਼ੀ ਮਲਿਕ ਭਾਰਤ ਦੀ ਇਕ ਪ੍ਰਸਿੱਧ ਫ੍ਰੀ ਸਟਾਈਲ ਮਹਿਲਾ ਪਹਿਲਵਾਨ ਹੈ। 'ਪਦਮਸ਼੍ਰੀ' ਅਤੇ 'ਰਾਜੀਵ ਗਾਂਧੀ ਖੇਡ ਰਤਨ' ਪੁਰਸਕਾਰਾਂ ਨਾਲ ਸਨਮਾਨਿਤ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਉਲੰਪਿਕ ਖੇਡਾਂ ਵਿਚ ਤਗਮਾ ਹਾਸਲ ਕਰਕੇ ਮਹਿਲਾਵਾਂ ਦਾ ਮਾਣ ਵਧਾਇਆ ਅਤੇ ਸਿੱਧ ਕੀਤਾ ਕਿ ਭਾਰਤੀ ਨਾਰੀ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ। ਸਾਕਸ਼ੀ ਦਾ ਜਨਮ 3 ਸਤੰਬਰ, 1992 ਨੂੰ ਹਰਿਆਣਾ ਰਾਜ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਮੋਖਰਾ ਵਿਖੇ ਪਿਤਾ ਸੁਖਬੀਰ ਮਲਿਕ ਅਤੇ ਮਾਤਾ ਸੁਦੇਸ਼ ਮਲਿਕ ਦੇ ਘਰ ਹੋਇਆ। ਉਸ ਨੂੰ ਕੁਸ਼ਤੀ ਦੀ ਜਾਗ ਘਰ 'ਚੋਂ ਹੀ ਲੱਗੀ ਕਿਉਂਕਿ ਉਸ ਦੇ ਦਾਦਾ ਜੀ ਇਲਾਕੇ ਦੇ ਇਕ ਮਸ਼ਹੂਰ ਫ੍ਰੀ ਸਟਾਈਲ ਪਹਿਲਵਾਨ ਰਹਿ ਚੁੱਕੇ ਹਨ। 12 ਸਾਲ ਦੀ ਛੋਟੀ ਉਮਰ ਤੋਂ ਹੀ ਸਾਕਸ਼ੀ ਨੇ ਰੋਹਤਕ ਦੇ ਛੋਟੂ ਰਾਮ ਸਟੇਡੀਅਮ ਦੇ ਅਖਾੜੇ ਵਿਚ ਕੁਸ਼ਤੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ।
ਖੇਡ ਦੀ ਸ਼ੁਰੂਆਤ : 16 ਸਾਲ ਦੀ ਨਿੱਕੀ ਉਮਰੇ ਹੀ ਸਾਕਸ਼ੀ ਨੇ ਮਨੀਲਾ ਵਿਖੇ 2009 ਵਿਚ ਹੋਏ ਜੂਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਅਤੇ ਅਗਲੇ ਹੀ ਵਰ੍ਹੇ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕਰਕੇ ਕੁਸ਼ਤੀ ਦੀ ਪਿੜ ਵਿਚ ਦਸਤਕ ਦਿੱਤੀ ਸੀ।
ਕੌਮਾਂਤਰੀ-ਪੱਧਰ ਦੀਆਂ ਪ੍ਰਾਪਤੀਆਂ : ਸਾਕਸ਼ੀ ਨੇ ਸੰਨ 2014 ਵਿਚ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਕੈਨੇਡਾ ਦੀ ਪਹਿਲਵਾਨ ਬਰੈਕਸਟਨ ਸਟੋਨ ਨੂੰ 3-1 ਦੇ ਫ਼ਰਕ ਨਾਲ ਮਾਤ ਦੇ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਅਤੇ ਸੰਨ 2015 ਵਿਚ ਦੋਹਾ ਵਿਖੇ ਏਸ਼ੀਆਈ ਚੈਂਪੀਅਨਸ਼ਿਪ ਦੇ 60 ਕਿਲੋ ਵਜ਼ਨ ਵਿਚ ਕਾਂਸੇ ਦਾ ਤਗਮਾ ਜਿੱਤਿਆ ਸੀ। ਉਸ ਨੇ ਸੰਨ 2016 ਵਿਚ ਰੀਓ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਇਕ ਦਿਲਚਸਪ ਮੁਕਾਬਲੇ ਵਿਚ ਕਿਰਗਿਸਤਾਨ ਦੀ ਟੀਨੀਬੀਕੋਣਾ ਨੂੰ 8-5 ਪੁਆਇੰਟਾਂ ਨਾਲ ਹਰਾ ਕੇ ਤਾਂਬੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ। ਅਗਲੇ ਹੀ ਵਰ੍ਹੇ ਵਿਚ ਜੋਰਨਸਨ ਵਰਗ ਵਿਖੇ ਖੇਡੀ ਗਈ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਉਸ ਨੇ ਨਿਊਜ਼ੀਲੈਂਡ ਦੀ ਟਾਇਲਾਫੋਰਡ ਨੂੰ 13-13 ਦੇ ਅੰਤਰ ਨਾਲ ਹਰਾ ਕੇ ਸੋਨੇ ਦਾ ਤਗਮਾ ਅਤੇ ਭਾਰਤ ਦਾ ਨਾਂਅ ਦੁਨੀਆ ਵਿਚ ਰੌਸ਼ਨ ਕੀਤਾ। ਏਥੇ ਹੀ ਬੱਸ ਨਹੀਂ, ਦਿੱਲੀ ਵਿਖੇ ਹੋਈ ਸੰਨ 2017 ਦੀ ਏਸ਼ੀਆਈ ਚੈਂਪੀਅਨਸ਼ਿਪ ਵਿਚ 60 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਦੇਸ਼ ਦੇ ਨਾਂਅ ਕਰਕੇ ਇਕ ਵਾਰ ਫਿਰ ਕੁਸ਼ਤੀ ਪ੍ਰੇਮੀਆਂ ਨੂੰ ਨੱਚਣ ਲਾ ਦਿੱਤਾ। ਸਾਕਸ਼ੀ ਨੇ 2018 ਦੀਆਂ ਗੋਲਡ ਕੋਸਟ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ 62 ਕਿਲੋ ਭਾਰ ਵਰਗ ਵਿਚ ਇਕ ਵਾਰ ਫਿਰ ਨਿਊਜ਼ੀਲੈਂਡ ਦੀ ਫੋਰਡ ਨੂੰ 3-1 ਦੇ ਅੰਤਰ ਨਾਲ ਹਰਾ ਕੇ ਤਾਂਬੇ ਦਾ ਤਗਮਾ ਭਾਰਤ ਦੇ ਨਾਂਅ ਕੀਤਾ ਅਤੇ ਖੇਡ ਪ੍ਰੇਮੀਆਂ ਅੰਦਰ ਕੁਸ਼ਤੀ ਪ੍ਰਤੀ ਪੇਰਨਾ ਜਗਾਈ।
ਖੇਡਾਂ ਨੂੰ ਉਤਸ਼ਾਹਿਤ ਕਰਨਾ : ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਪੋਸਟ ਗ੍ਰੈਜੂਏਟ ਸਾਕਸ਼ੀ ਮਲਿਕ ਇਕ ਵਧੀਆ ਪਹਿਲਵਾਨ ਹੋਣ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਬਣ ਚੁੱਕੀ ਹੈ। ਉਹ ਜਿੰਦਲ ਸਟੀਲ ਦੇ ਸਹਿਯੋਗ ਨਾਲ ਦੇਸ਼ ਭਰ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।
ਐਵਾਰਡਸ : ਸਾਕਸ਼ੀ ਵਲੋਂ ਕੁਸ਼ਤੀ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਭਾਰਤ ਸਰਕਾਰ ਉਸ ਨੂੰ 'ਰਾਜੀਵ ਗਾਂਧੀ ਖੇਡ ਰਤਨ' (2016) ਅਤੇ 'ਪਦਮਸ਼੍ਰੀ' (2017) ਐਵਾਰਡਾਂ ਨਾਲ ਸਨਮਾਨਿਤ ਕਰ ਚੁੱਕੀ ਹੈ। ਭਾਰਤ ਮਹਿਲਾ ਕੁਸ਼ਤੀ ਦੀ ਸ਼ਾਨ ਸਾਕਸ਼ੀ ਮਲਿਕ ਨੇ ਮਹਿਲਾਵਾਂ ਦਾ ਨਾਂਅ ਭਾਰਤ ਵਿਚ ਹੀ ਨਹੀਂ, ਪੂਰੇ ਵਿਸ਼ਵ ਵਿਚ ਉੱਚਾ ਚੁੱਕਿਆ ਹੈ ਅਤੇ ਉਸ ਨੇ ਨਾਰੀ ਜਗਤ ਨੂੰ ਕੁਸ਼ਤੀ ਦੇ ਖੇਤਰ ਵਿਚ ਵਧ ਚੜ੍ਹ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਹੈ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ। ਮੋ : 62842-20595

ਸਰਕਾਰ ਕ੍ਰਿਕਟ ਤੋਂ ਇਲਾਵਾ ਦੂਜੀਆਂ ਖੇਡਾਂ ਦੀ ਵੀ ਗੌਰ ਕਰੇ

ਆਬਾਦੀ ਦੇ ਲਿਹਾਜ਼ ਨਾਲ ਜੇਕਰ ਗੱਲ ਤੋਰੀਏ ਤਾਂ ਭਾਰਤ ਸੰਸਾਰ ਭਰ 'ਚ ਬੜੇ ਵਧੀਆ ਨੰਬਰ 'ਤੇ ਆਉਂਦਾ ਹੈ, ਸੱਚਮੁੱਚ ਬੜੇ ਮਾਣ ਤੇ ਫ਼ਖਰ ਵਾਲੀ ਗੱਲ ਹੈ ਕਿ ਸਾਡੇ ਭਾਰਤ ਦੀ ਛਾਤੀ 'ਤੇ ਏਨੇ ਲੋਕ ਵਸਦੇ ਨੇ ਪਰ ਆਬਾਦੀ ਦੇ ਇਨ੍ਹਾਂ ਖਿਡਾਰੀਆਂ ਦੀ। ਜੇਕਰ ਖੇਡਾਂ ਦੀ ਦੁਨੀਆ ਦੇ ਹਵਾਲੇ ਨਾਲ ਗੱਲ ਛੇੜੀਏ, ਆਬਾਦੀ ਦੇ ਇਨ੍ਹਾਂ ਖਿਡਾਰੀਆਂ ਨੂੰ ਜੇਕਰ ਖੇਡ ਜਗਤ ਵਾਲੇ ਪਾਸੇ ਲੈ ਕੇ ਚੱਲੀਏ ਤਾਂ ਦੰਦਾਂ ਥੱਲੇ ਜੀਭ ਦੇਣ ਲਈ ਮਜਬੂਰ ਹੋਣਾ ਪਵੇਗਾ। ਸਾਨੂੰ ਸਮਝ ਨਹੀਂ ਆਉਂਦੀ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ' ਖੇਡਾਂ ਦੇ ਖੇਤਰ 'ਚ ਪਿੱਛੇ ਕਿਉਂ ਰਹਿ ਗਿਆ? ਕਿਨ੍ਹਾਂ ਕਾਰਨਾਂ ਕਰਕੇ ਵੱਖ-ਵੱਖ ਖੇਡਾਂ, ਯੋਧਿਆਂ ਅਤੇ ਸੂਰਬੀਰਾਂ ਦੇ ਦੇਸ਼ 'ਚ ਮੂੰਹ ਲੁਕਾਉਣ ਜੋਗੀਆਂ ਨੇ। ਖੇਡਾਂ ਦੇ ਖੇਤਰ ਵਿਚ ਫਾਡੀ ਭਾਰਤ ਅੱਜ ਦੁਨੀਆ ਦੇ ਖੇਡ ਨਕਸ਼ੇ 'ਤੇ ਨਾਮਾਤਰ ਪ੍ਰਤੀਕ ਹੀ ਰਹਿ ਗਿਆ।
ਸਮਝਿਆ ਜਾ ਰਿਹਾ ਕਿ ਇਸ ਸਭ ਤਰ੍ਹਾਂ ਦੀ ਗਿਰਾਵਟ ਦਾ ਕਾਰਨ ਦੇਸ਼ ਦੀ ਸਰਕਾਰ ਹੈ। ਮੰਨਿਆ ਜਾ ਰਿਹਾ ਹੈ ਕਿ ਖੇਡਾਂ ਦੇ ਪਤਨ ਦਾ ਕਾਰਨ ਖੇਡ ਫੈਡਰੇਸ਼ਨਾਂ ਦੇ ਚੌਧਰੀ ਹਨ। ਵੱਖ-ਵੱਖ ਖੇਡਾਂ ਦੇ ਇਹ ਖੇਡ ਚੌਧਰੀ ਕੁਰਸੀਆਂ ਨਾਲ ਇਸ ਤਰ੍ਹਾਂ ਜੁੜ ਗਏ ਹਨ ਕਿ ਇਨ੍ਹਾਂ ਦਾ ਛੱਡਣ ਨੂੰ ਜੀਅ ਹੀ ਨਹੀਂ ਕਰਦਾ। ਸਰਕਾਰ ਨੇ ਹਰ ਪੰਜ ਵਰ੍ਹਿਆਂ ਬਾਅਦ ਰਾਜਨੀਤੀ ਦੀ ਉਲੰਪਿਕ ਜਿੱਤਣੀ ਹੁੰਦੀ ਹੈ। ਭਲਾ ਬ੍ਰਾਜ਼ੀਲ ਉਲੰਪਿਕ ਨਾਲ ਇਨ੍ਹਾਂ ਦਾ ਕੀ ਸਰੋਕਾਰ ਹੈ। ਖੇਡ ਚੌਧਰੀਆਂ ਨੇ ਆਪਣੇ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਚੰਗੀ ਮੋਟੀ ਕਮਾਈ ਤੇ ਐਸ਼ ਕਰਨੀ ਹੁੰਦੀ ਹੈ, ਖੇਡਾਂ ਦੀ ਬੁਲੰਦੀ ਉਨ੍ਹਾਂ ਦਾ ਟੀਚਾ, ਉਨ੍ਹਾਂ ਦਾ ਨਿਸ਼ਾਨਾ ਨਹੀਂ ਹੁੰਦੀ। ਇਹੋ ਜਿਹੇ ਆਲਮ ਵਿਚ ਭਾਰਤ ਦਾ ਖੇਡ ਜਗਤ ਕਿੰਨਾ ਕੁ ਰੁਸ਼ਨਾਇਆ ਜਾ ਸਕਦਾ ਹੈ, ਅੰਦਾਜ਼ਾ ਤੁਸੀਂ ਖੁਦ ਲਗਾ ਲਵੋ।
ਸਿਰਫ਼ ਸਰਕਾਰਾਂ ਨੂੰ ਨਿੰਦੀ ਜਾਣਾ ਖੇਡ ਚੌਧਰੀਆਂ ਨੂੰ ਫਿਟਕਾਰਾਂ ਪਾਈ ਜਾਣਾ ਹੀ ਅਸਾਂ ਸਿੱਖਿਆ ਪਰ ਕਦੇ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਵੇਖਿਆ? ਅਸੀਂ ਨਹੀਂ ਕਹਿਦੇ ਕਿ ਦੇਸ਼ ਦੀ ਸਰਕਾਰ ਖੇਡ ਜਗਤ ਦੀ ਗਿਰਾਵਟ ਦੀ ਜ਼ਿੰਮੇਵਾਰ ਨਹੀਂ। ਅਸੀਂ ਮੰਨਦੇ ਹਾਂ ਕਿ ਸਾਡੇ ਦੇਸ਼ ਦੇ ਖੇਡ ਚੌਧਰੀਆਂ ਸਾਡੇ ਖੇਡ ਸੰਸਾਰ ਦਾ ਸਤਿਆਨਾਸ ਕੀਤਾ ਹੈ ਪਰ ਖੇਡ ਪ੍ਰੇਮੀਓ! ਜੋ ਅਸੀਂ ਕੀਤਾ ਹੈ, ਜੋ ਅਸੀਂ ਆਮ ਜਨਤਾ ਨਾਲ ਕਰ ਰਹੇ ਹਾਂ ਉਹ ਵੀ ਵਿਚਾਰਨਯੋਗ ਹੈ।
ਰਾਸ਼ਟਰੀ ਜਜ਼ਬੇ ਦੀ ਭਾਵਨਾ ਤਾਂ ਸਾਡੇ ਵਿਚੋਂ ਕਿਤੇ ਖੰਭ ਲਾ ਕੇ ਹੀ ਉੱਡ ਗਈ ਹੈ। ਇਹੀ ਕਾਰਨ ਹੈ ਸਾਨੂੰ ਇਹ ਵੀ ਨਹੀਂ ਪਤਾ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਹੈ ਕ੍ਰਿਕਟ ਨਹੀਂ। ਅੱਜ ਮੇਰੇ ਦੇਸ਼ ਵਿਚ ਹਾਕੀ ਦੇ ਨਾਲ-ਨਾਲ ਦੂਸਰੀਆਂ ਖੇਡਾਂ ਦੀ ਜੋ ਦੁਰਗਤ ਹੋ ਰਹੀ ਹੈ, ਸੱਚਮੁੱਚ ਨਿੰਦਣਯੋਗ ਹੈ। ਕ੍ਰਿਕਟ ਵਿਚ ਪੈਸੇ ਤੇ ਗਲੈਮਰ ਦੀ ਕੋਈ ਸੀਮਾ ਨਹੀਂ। ਇਸ ਤੋਂ ਆਕਰਸ਼ਿਤ ਹੋ ਕੇ ਜੇ ਖੇਡ ਪੱਤਰਕਾਰੀ ਦੀ ਗੱਲ ਸ਼ੁਰੂ ਕਰਾਂ ਤਾਂ ਸਾਡੀ ਕਲਮ ਸੱਚ ਲਿਖਣ ਤੋਂ ਰਤਾ ਗੁਰੇਜ਼ ਨਹੀਂ ਕਰੇਗੀ। ਅਖ਼ਬਾਰਾਂ ਦੇ ਖੇਡ ਪੰਨਿਆਂ ਨੂੰ 'ਕ੍ਰਿਕਟ ਖੇਡ ਪੰਨੇ' ਦਾ ਨਾਂਅ ਦੇ ਦਿਓ ਤਾਂ ਬਿਹਤਰ ਹੈ, ਘੱਟੋ-ਘੱਟ ਨਾਂਅ ਨਾਲ ਤਾਂ ਇਨਸਾਫ਼ ਹੋਵੇਗਾ। ਖੇਡ ਪੱਤਰਕਾਰੀ ਵਿਚ ਮੁਕਾਬਲਾ ਹੋ ਰਿਹਾ, ਕਿਹੜੀ ਅਖ਼ਬਾਰ ਕ੍ਰਿਕਟ ਦੀਆਂ ਸਭ ਤੋਂ ਤਾਜ਼ਾ ਖ਼ਬਰਾਂ ਚੁੱਕਦੀ ਹੈ। ਖੇਡ ਪੱਤਰਕਾਰੀ ਦਾ ਇਹ ਆਪਸੀ ਮੁਕਾਬਲਾ, ਦੇਸ਼ ਦੇ ਖੇਡ ਸੱਭਿਆਚਾਰ ਦਾ ਸਤਿਆਨਾਸ ਕਰੀ ਜਾ ਰਿਹਾ ਹੈ। ਖੇਡ ਸੰਪਾਦਕਾਂ ਨਾਲ ਗੱਲ ਕਰਕੇ ਵੇਖੋ ਕ੍ਰਿਕਟ ਦੀ ਜ਼ਿਆਦਾ ਕਵਰੇਜ ਹੋਣ ਬਾਰੇ, ਜਵਾਬ ਮਿਲੇਗਾ, 'ਕ੍ਰਿਕਟ ਦੀ ਪੜ੍ਹਨਯੋਗਤਾ' ਪਾਠਕਾਂ ਵਿਚ ਜ਼ਿਆਦਾ ਹੈ, ਜਨਾਬ ਤੇ ਹਰ ਅਖ਼ਬਾਰ ਪਾਠਕਾਂ ਦੀ ਰੁਚੀ ਦਾ ਜ਼ਿਆਦਾ ਖਿਆਲ ਰੱਖਦਾ ਹੈ। ਇਨ੍ਹਾਂ ਨੂੰ ਕੋਈ ਇਹ ਪੁੱਛੇ ਕਿ ਇਹ ਦਿਲਚਸਪੀ ਕ੍ਰਿਕਟ ਪ੍ਰਤੀ ਕਿਸ ਨੇ ਪੈਦਾ ਕੀਤੀ ਹੈ। ਕ੍ਰਿਕਟ ਦਾ ਨਸ਼ਾ ਪਾਠਕਾਂ ਨੂੰ ਕਿਸ ਨੇ ਲਾਇਆ ਹੈ। ਜੇ ਇਹ ਮੀਡੀਏ ਦਾ ਕਮਾਲ ਨਹੀਂ ਤਾਂ ਕਿਸਦਾ ਹੈ? ਸੱਚ ਤਾਂ ਇਹ ਹੈ ਕਿ ਜੇ ਭਾਰਤੀ ਖੇਡ ਪੱਤਰਕਾਰੀ ਸਿਰਫ਼ ਕ੍ਰਿਕਟ ਦੇ ਦੁਆਲੇ ਇੰਜ ਹੀ ਘੁੰਮਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਾਕੀ, ਫੁਟਬਾਲ, ਕਬੱਡੀ, ਕੁਸ਼ਤੀ, ਵਾਲੀਬਾਲ, ਇਨ੍ਹਾਂ ਘੁੰਮਣਘੇਰੀਆਂ ਵਿਚ ਹੀ ਦਮ ਤੋੜ ਜਾਣਗੇ। ਇਸ ਸਭ ਕਾਸੇ ਨੂੰ ਬਚਾਉਣ ਦੀ ਜ਼ਰੂਰਤ ਹੈ।
ਦੇਸ਼ ਦੀਆਂ ਸਰਕਾਰਾਂ ਜੋ ਖੁਦ ਕ੍ਰਿਕਟ ਦੀਆਂ ਦੀਵਾਨੀਆਂ ਹਨ, ਰਾਸ਼ਟਰੀ ਜਜ਼ਬਾ ਪੈਦਾ ਕਰਦਿਆਂ ਬਾਕੀ ਖੇਡਾਂ ਵੱਲ ਨਾਕਾਰਾਤਮਿਕ ਰਵੱਈਆ ਨਾ ਅਪਣਾਉਣ, ਮੀਡੀਆ ਸਿਰਫ਼ ਕ੍ਰਿਕਟ ਨੂੰ ਭੂਏ ਨਾ ਚੜ੍ਹਾਈ ਜਾਵੇ, ਆਵਾਮ ਕ੍ਰਿਕਟ ਦੇ ਪ੍ਰਤੀ ਅੰਤਾਂ ਦੇ ਮੋਹ ਨੂੰ ਭੰਗ ਕਰੇ, ਦੂਜੀਆਂ ਖੇਡਾਂ ਨੂੰ ਵੀ ਹੱਲਾਸ਼ੇਰੀ ਦੇਵੇ। ਜਿਹੜੀ ਊਰਜਾ ਸਿਰਫ਼ ਕ੍ਰਿਕਟ 'ਤੇ ਨਸ਼ਟ ਹੋ ਰਹੀ ਹੈ, ਦੂਸਰੀਆਂ ਖੇਡਾਂ ਵਿਚ ਲਾਉਣ ਦੀ ਜ਼ਰੂਰਤ ਹੈ ਤਾਂ ਕਿ ਭਾਰਤ ਵੀ ਦੁਨੀਆ ਦੇ ਖੇਡ ਜਗਤ ਵਿਚ ਉੱਠ ਸਕੇ। ਇਹ ਨਾ ਹੋਵੇ ਕਿ ਅਸੀਂ ਸਿਰਫ਼ ਕ੍ਰਿਕਟ ਜੋਗੇ ਹੀ ਰਹਿ ਜਾਈਏ। ਇਲੈਕਟ੍ਰਾਨਿਕ ਮੀਡੀਆ ਦੇ ਸਾਰੇ ਚੈਨਲ ਵੀ ਕ੍ਰਿਕਟ ਖ਼ਬਰਾਂ ਦੁਆਲੇ ਹੀ ਆਪਣਾ ਬਹੁਤਾ ਸਮਾਂ ਬਤੀਤ ਕਰਦੇ ਹਨ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410.

 

ਸਟਾਰ ਖਿਡਾਰੀ ਹੋਵੇਗਾ ਸਰਬਜੀਤ ਸਿੰਘ ਸੰਧੂ ਮਾਣੂਕੇ

ਪੈਰਾ ਬੈਡਮਿੰਟਨ ਖਿਡਾਰੀ ਸਰਬਜੀਤ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਵਿਖੇ 4 ਨਵੰਬਰ, 1981 ਨੂੰ ਹੋਇਆ। ਤਿੰਨ ਭੈਣਾਂ ਮਗਰੋਂ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਤਾਂ ਘਰ ਮਹਿਕ ਉਠਿਆ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਡਾਕਟਰ ਵਲੋਂ ਲਗਾਏ ਗਏ ਇੰਜੈਕਸ਼ਨ ਨੇ ਉਸ ਦੀ ਖੱਬੀ ਲੱਤ ਨੂੰ ਕਮਜ਼ੋਰ ਕਰ ਦਿੱਤਾ। ਸਕੂਲ ਵਿਚ ਪੜ੍ਹਦੇ ਸਮੇਂ ਸਕੂਲ ਦੇ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਨੇ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਬੈਡਮਿੰਟਨ ਖੇਡਣ ਲਈ ਪ੍ਰੇਰਿਆ। ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂਕੇ ਤੋਂ ਕਰਨ ਉਪਰੰਤ ਉਸ ਨੇ ਸਾਇੰਸ ਕਾਲਜ ਜਗਰਾਓਂ ਵਿਖੇ 12ਵੀਂ ਕਰਨ ਤੋਂ ਬਾਅਦ ਗੁਰੂਸਰ ਸੁਧਾਰ ਕਾਲਜ ਤੋਂ ਬੀ.ਐਸ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਿਪਲੋਮਾ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਐਮ.ਸੀ.ਏ. ਯਾਨਿ ੳਚੇਰੀ ਸਿੱਖਿਆ ਲਈ ਅਤੇ ਅੱਜਕਲ੍ਹ ਉਹ ਸਾਫਟਵੇਅਰ ਇੰਜੀਨੀਅਰ ਦੇ ਤੌਰ 'ਤੇ ਚੰਡੀਗੜ੍ਹ ਵਿਖੇ ਨੌਕਰੀ ਕਰ ਰਿਹਾ ਹੈ ਪਰ ਬੈਡਮਿੰਟਨ ਖੇਡਣ ਦਾ ਜਨੂੰਨ ਉਸ ਦੇ ਅੰਦਰੋਂ ਕਦੇ ਨਹੀਂ ਗਿਆ ਅਤੇ ਗਾਹੇ-ਬਗਾਹੇ ਉਸ ਦੀ ਮੁਲਾਕਾਤ ਪ੍ਰਸਿੱਧ ਪੈਰਾ ਅਥਲੀਟ ਪਰਮਿੰਦਰ ਸਿੰਘ ਗੋਹਾਵਰ ਨਾਲ ਹੋਈ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਸਰਬਜੀਤ ਸਿੰਘ ਇਕ ਵਾਰ ਫਿਰ ਖੇਡ ਦੇ ਮੈਦਾਨ ਵਿਚ ਉਤਰਿਆ ਅਤੇ ਉਸ ਨੇ ਸ਼ਾਟਪੁੱਟ ਯਾਨਿ ਗੋਲਾ ਸੁੱਟਣ ਦੇ ਨਾਲ-ਨਾਲ ਬੈਡਮਿੰਟਨ ਦੀ ਤਿਆਰੀ ਵੀ ਨਾਲੋ-ਨਾਲ ਕਰਨੀ ਸ਼ੁਰੂ ਕਰ ਦਿੱਤੀ। ਜਲੰਧਰ ਜ਼ਿਲ੍ਹੇ ਦੇ ਪਿੰਡ ਉਪਲ ਭੂਪਾ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਭਾਗ ਲਿਆ ਜਿੱਥੇ ਉਸ ਨੇ ਗੋਲਾ ਸੁੱਟਣ ਵਿਚ ਤੀਸਰਾ ਸਥਾਨ ਹਾਸਲ ਕੀਤਾ ਜਿਹੜੀ ਕਿ ਸਰਬਜੀਤ ਦੀ ਇਕ ਵੱਡੀ ਪ੍ਰਾਪਤੀ ਸੀ। ਸਾਲ 2017 ਵਿਚ ਸਰਬਜੀਤ ਸਿੰਘ ਦਾ ਖ਼ਤਰਨਾਕ ਐਕਸੀਡੈਂਟ ਹੋ ਗਿਆ ਇਸ ਹਾਦਸੇ ਵਿਚ ਉਸ ਦੀ ਖੱਬੀ ਬਾਂਹ ਦੋ ਜਗਾ ਤੋਂ ਟੁੱਟ ਗਈ ਪਰ ਜ਼ਿੰਦਗੀ ਦੇ ਹਾਦਸੇ ਵੀ ਉਸ ਦੀ ਖੇਡ ਭਾਵਨਾ ਦੇ ਅੱਗੇ ਰੁਕਾਵਟ ਨਾ ਬਣੇ। ਸਾਲ 2019 ਵਿਚ ਉਪਲ ਭੂਪਾ ਵਿਖੇ ਹੋਈਆਂ ਦੂਸਰੀਆਂ ਪੈਰਾ ਖੇਡਾਂ ਵਿਚ ਗੋਲਾ ਸੁੱਟਣ ਵਿਚ ਚਾਂਦੀ ਦਾ ਤਗਮਾ ਅਤੇ ਜੈਵਲਿਨ ਥ੍ਰੋਅ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਕੇ ਆਪਣੇ-ਆਪ ਨੂੰ ਸਮਰੱਥ ਖਿਡਾਰੀਆਂ ਵਿਚ ਸ਼ਾਮਿਲ ਕਰ ਲਿਆ। ਸਾਲ 2019 ਵਿਚ ਹੀ ਪੰਜਾਬ ਸਟੇਟ ਪੈਰਾ ਖੇਡਾਂ ਜੋ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਈਆਂ ਜਿੱਥੇ ਬੈਡਮਿੰਟਨ ਖੇਡਦਿਆਂ ਸੋਨ ਤਗਮਾ ਆਪਣੇ ਨਾਂਅ ਕਰ ਕੇ ਜਿੱਤ ਦਾ ਪ੍ਰਚਮ ਲਹਿਰਾਇਆ। ਸਾਲ 2019 ਵਿਚ ਹੀ ਉੱਤਰਾਖੰਡ ਵਿਖੇ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਣ ਦਾ ਜਨੂੰਨ ਅਤੇ ਹੌਸਲੇ ਦੀ ਉਡਾਣ ਉਸ ਨੂੰ ਦੁਬਈ ਦੇ ਫ਼ਿਜ਼ਾ ਇੰਟਰਨੈਸ਼ਨਲ ਚੈਂਪੀਅਨਸ਼ਿਪ ਤੱਕ ਲੈ ਗਈ ਜਿੱਥੇ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ।

ਮੋਗਾ (ਪੰਜਾਬ)
ਮੋਬਾਈਲ : 98551-14484

ਭਾਰਤ ਵਿਚ ਮਹਿਲਾ ਕ੍ਰਿਕਟ ਦਾ ਭਵਿੱਖ ਬਦਲਣ ਵਾਲੀ ਹਰਮਨਪ੍ਰੀਤ ਕੌਰ

ਭਾਰਤੀ ਕ੍ਰਿਕਟ ਇਤਿਹਾਸ ਵਿਚ ਦੋ ਬੱਲੇਬਾਜ਼ਾਂ ਨੇ ਅਜਿਹੀਆਂ ਪਾਰੀਆਂ ਖੇਡੀਆਂ ਹਨ, ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਵਿਚ ਕ੍ਰਿਕਟ ਨੇ ਇਕ ਨਿਸਚਿਤ ਸਕਾਰਾਤਮਿਕ ਮੋੜ ਲਿਆ ਅਤੇ ਅੱਜ ਜੋ ਆਪਣੇ ਇਥੇ ਕ੍ਰਿਕਟ ਨੇ ਹੋਰਨਾਂ ਖੇਡਾਂ ਦੀ ਤੁਲਨਾ ਵਿਚ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ। ਉਸ ਦਾ ਸਿਹਰਾ ਉਨ੍ਹਾਂ ਦੋ ਪਾਰੀਆਂ ਨੂੰ ਜਾਂਦਾ ਹੈ। 1983 ਦੇ ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿਚ ਜ਼ਿੰਬਾਬਵੇ ਦੇ ਵਿਰੁੱਧ ਭਾਰਤ ਦੇ ਪੰਜ ਬੱਲੇਬਾਜ਼ ਮਾਤਰ 17 ਦੌੜਾਂ ਦੇ ਕੁੱਲ ਜੋੜ 'ਤੇ ਪੈਵੇਲੀਅਨ ਮੁੜ ਚੁੱਕੇ ਸਨ ਅਤੇ ਭਾਰਤ 'ਤੇ ਹਾਰ ਅਤੇ ਪ੍ਰਤੀਯੋਗਤਾ ਤੋਂ ਬਾਹਰ ਜਾਣ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ ਉਸ ਸਮੇਂ ਹੀ ਕਪਿਲ ਦੇਵ ਨੇ 175 ਦੌੜਾਂ ਦੀ ਹੈਰਾਨੀਜਨਕ ਪਾਰੀ ਖੇਡੀ ਜਿਸ ਨਾਲ ਭਾਰਤ ਨਾ ਸਿਰਫ ਉਹ ਮੈਚ ਜਿੱਤਿਆ, ਸਗੋਂ ਉਸ ਦੇ ਵਿਸ਼ਵ ਚੈਂਪੀਅਨ ਬਣਨ ਦਾ ਰਾਹ ਵੀ ਸਾਫ਼ ਹੋਇਆ।
ਇਸ ਤਰ੍ਹਾਂ 2017 ਦੇ ਮਹਿਲਾ ਵਿਸ਼ਵ ਕੱਪ ਕ੍ਰਿਕਟ ਦੇ ਸੈਮੀਫਾਈਨਲ ਆਸਟ੍ਰੇਲੀਆ ਦੇ ਵਿਰੁੱਧ ਹਰਮਨਪ੍ਰੀਤ ਕੌਰ ਨੇ 171 ਦੌੜਾਂ ਦੀ ਸ਼ਾਨਦਾਰ ਅਤੇ ਯਾਦਗਾਰੀ ਪਾਰੀ ਖੇਡ ਕੇ ਦੇਸ਼ ਵਿਚ ਮਹਿਲਾ ਕ੍ਰਿਕਟ ਨੂੰ ਸੰਜੀਵਨ ਬੂਟੀ ਪ੍ਰਦਾਨ ਕੀਤੀ। ਇਹ ਦੋਵੇਂ ਵਿਸ਼ਵ ਕੱਪ ਇੰਗਲੈਂਡ ਵਿਚ ਖੇਡੇ ਗਏ ਸਨ। 1983 ਦੀ ਵਿਸ਼ਵ ਕੱਪ ਜਿੱਤ ਅਤੇ ਕਪਿਲ ਦੇਵ ਦੀ ਪਾਰੀ ਨੇ ਕ੍ਰਿਕਟ ਨੂੰ ਭਾਰਤ ਵਿਚ ਧਰਮ ਦਾ ਦਰਜਾ ਦਿਵਾ ਦਿੱਤਾ। ਬਾਅਦ ਵਿਚ ਇਸ ਨਵੇਂ ਧਰਮ ਦੇ ਭਗਵਾਨ ਵੀ ਬਣ ਗਏ। ਇਸ ਤਰਵਾਂ ਹੀ ਮਹਿਲਾ ਕ੍ਰਿਕਟ ਦੀ ਕਾਇਆਕਲਪ 2017 ਵਿਚ ਸ਼ੁਰੂ ਹੋਈ ਹਰਮਨਪ੍ਰੀਤ ਕੌਰ ਦੀ ਪਾਰੀ ਨਾਲ। ਦਰਅਸਲ 2017 ਤੋਂ ਪਹਿਲਾਂ ਮਹਿਲਾ ਕ੍ਰਿਕਟ ਨੂੰ ਦੇਖਣਾ ਇਕ ਨਵਾਂਪਣ ਸੀ, ਜਿਸ ਨੂੰ ਸਿਰਫ ਉਸ ਸਮੇਂ ਹੀ ਦੇਖਿਆ ਜਾਂਦਾ ਸੀ ਜਦੋਂ ਤੁਹਾਡੇ ਕੋਲ ਥੋੜ੍ਹਾ ਖਾਲੀ ਸਮਾਂ ਹੋਇਆ ਕਰਦਾ ਸੀ। ਉਸ ਸਮੇਂ ਤਾਂ ਇਹ ਵੀ ਪਤਾ ਨਹੀਂ ਲਗਦਾ ਸੀ ਕਿ ਟੀਮ ਵਿਚ ਕੌਣ ਲੜਕੀਆਂ ਖੇਡ ਰਹੀਆਂ ਸਨ। ਪਰ ਹਰਮਨਪ੍ਰੀਤ ਕੌਰ ਦੀ ਪਾਰੀ ਨੇ ਮਹਿਲਾ ਕ੍ਰਿਕਟ ਪ੍ਰਤੀ ਦੇਸ਼ ਵਿਚ ਨਜ਼ਰੀਆ ਹੀ ਬਦਲ ਦਿੱਤਾ। ਅੱਜ ਅਸੀਂ ਮਿਥਾਲੀ ਰਾਜ ਜਾਂ ਝੂਲਨ ਗੋਸਵਾਮੀ ਨੂੰ ਵੀ ਅਤੇ ਉਨ੍ਹਾਂ ਦੇ ਰਿਕਾਰਡਜ਼ ਨੂੰ ਉਂਜ ਹੀ ਜਾਣਦੇ ਹਾਂ, ਜਿਸ ਤਰ੍ਹਾਂ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਨੂੰ।
ਇਸ ਲਈ ਇਸ ਸਾਲ ਮਹਿਲਾ ਦਿਵਸ ਤੇ ਭਾਰਤ ਦਾ ਦਿਲ ਟੁੱਟ ਗਿਆ ਸੀ ਜਦੋਂ ਸਾਡੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਉਸ ਆਸਟ੍ਰੇਲੀਆ ਤੋਂ 85 ਦੌੜਾਂ ਨਾਲ ਹਾਰ ਗਈ ਸੀ, ਜਿਸ ਨੂੰ ਪ੍ਰਤੀਯੋਗਤਾ ਦੇ ਪਹਿਲੇ ਗਰੁੱਪ ਮੈਚ ਵਿਚ 17 ਦੌੜਾਂ ਨਾਲ ਹਰਾ ਕੇ ਫਾਈਨਲ ਤੱਕ ਆਪਣਾ ਜੇਤੂ ਸਫ਼ਰ ਆਰੰਭ ਕੀਤਾ ਸੀ ਅਤੇ ਗਰੁੱਪ ਟਾਪਰ ਹੋਣ ਦੇ ਨਾਤੇ ਭਾਰਤ ਨੂੰ ਫਾਈਨਲ ਖੇਡਣ ਦਾ ਮੌਕਾ ਦਿੱਤਾ ਸੀ। ਬਾਵਜੂਦ ਇਸ ਦੇ ਕਿ ਇੰਗਲੈਂਡ ਦੇ ਵਿਰੁੱਧ ਸੈਮੀ ਫਾਈਨਲ ਬਾਰਿਸ਼ ਦੇ ਕਾਰਨ ਧੋਤਾ ਗਿਆ ਸੀ। ਫਾਈਨਲ ਵਿਚ ਟਾਸ ਜਿੱਤ ਕੇ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਦਾ ਨਿਰਣਾ ਕੀਤਾ ਅਤੇ ਚਾਰ ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਸਿਰਫ 99 ਦੌੜਾਂ ਹੀ ਬਣਾ ਸਕਿਆ।
ਹੁਣ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਟੈਸਟ ਲੜੀ ਨਾਲ ਕ੍ਰਿਕਟ ਨੂੰ ਫਿਰ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਸਭ 'ਤੇ ਕਪਤਾਨ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਜਦੋਂ ਅਸੀਂ ਆਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਖੇਡ ਰਹੇ ਸਾਂ ਤਾਂ ਸਾਨੂੰ ਪਤਾ ਸੀ ਕਿ ਵਾਇਰਸ ਫੈਲ ਰਿਹਾ ਹੈ ਅਤੇ ਸੁਰੱਖਿਅਤ ਰਹਿਣ ਦੇ ਯਤਨ ਵੀ ਕੀਤੇ। ਇਸ ਸੰਕਟ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਮੇਰਾ ਮੰਨਣਾ ਹੈ ਕਿ ਸਾਕਾਰਾਤਮਿਕ ਰਹਿਣਾ ਮਹੱਤਵਪੂਰਨ ਹੈ। ਪਾਬੰਦੀਆਂ ਘੱਟ ਜ਼ਰੂਰ ਹੋ ਰਹੀਆਂ ਹਨ ਪਰ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਜਦ ਤੱਕ ਮਹਾਂਮਾਰੀ 'ਤੇ ਪੂਰੀ ਤਰ੍ਹਾਂ ਨਾਲ ਰੋਕ ਨਾ ਲੱਗ ਜਾਵੇ। ਕੰਮਕਾਜ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਹੈ, ਉਸ ਨੂੰ ਬਚਾਉਣ ਲਈ ਜੋ ਸਭ ਤੋਂ ਕੀਮਤੀ ਹੈਸਾਡਾ ਜੀਵਨ।
ਉੱਪਰ ਦੱਸਿਆ ਜਾ ਚੁੱਕਾ ਹੈ ਕਿ ਟੀ-20 ਦੇ ਫਾਈਨਲ ਤੱਕ ਭਾਰਤ ਦਾ ਸਫ਼ਰ ਸ਼ਾਨਦਾਰ ਸੀ। ਫਿਰ ਫਾਈਨਲ ਵਿਚ ਕੀ ਗੜਬੜ ਹੋ ਗਈ ਕਿ ਸਾਨੂੰ ਕਰਾਰੀ ਹਾਰ ਮਿਲੀ। ਹਰਮਨਪ੍ਰੀਤ ਕੌਰ ਦੱਸਦੀ ਹੈ ਕਿ ਇਹ ਪਹਿਲਾ ਮੌਕਾ ਸੀ ਕਿ ਸਾਡੀ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਸੀ। ਸਾਡੀ ਬਹੁਤ ਨੌਜਵਾਨ ਟੀਮ ਹੈ, ਜਿਸ 'ਤੇ ਸਾਨੂੰ ਮਾਣ ਹੈ। ਇਹ ਬਦਕਿਸਮਤੀ ਹੈ ਕਿ ਅਸੀਂ ਵਿਸ਼ਵ ਕੱਪ ਘਰ ਨਾ ਲਿਆ ਸਕੇ। ਅਸੀਂ ਚੰਗੀ ਕ੍ਰਿਕਟ ਖੇਡੀ ਅਤੇ ਫਾਈਨਲ ਨੂੰ ਛੱਡ ਕੇ ਸਾਰੇ ਮੈਂਚ ਜਿੱਤੇ। ਪਰ ਇਕ ਖ਼ਾਸ ਦਿਨ ਅਸੀਂ ਆਪਣਾ ਚੰਗਾ ਪ੍ਰਦਰਸ਼ਨ ਨਾ ਕਰ ਸਕੇ। ਇਹ ਦਿਲ ਦਾ ਟੁੱਟਣਾ ਸਾਨੂੰ ਹਮੇਸ਼ਾ ਯਾਦ ਰਹੇਗਾ ਪਰ ਇਸ ਨਾਲ ਅਸੀਂ ਸਿੱਖਿਆ ਬਹੁਤ ਕੁਝ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਥਿਤੀ ਵਿਚ ਸੁਧਾਰ ਆ ਰਿਹਾ ਹੈ ਪਰ ਮਹਿਲਾ ਕ੍ਰਿਕਟ ਨੂੰ ਪੁਰਸ਼ ਕ੍ਰਿਕਟ ਜਿੰਨਾ ਮਹੱਤਵ ਨਹੀਂ ਮਿਲ ਰਿਹਾ ਹੈ। ਅਜਿਹੇ ਵਿਚ ਇਕ ਮਹਿਲਾ ਲਈ ਭਾਰਤ ਵਿਚ ਪ੍ਰੋਫੈਸ਼ਨਲ ਕ੍ਰਿਕਟਰ ਬਣਨਾ ਕਿੰਨਾ ਕਠਿਨ ਹੈ। ਹਰਮਨਪ੍ਰੀਤ ਕੌਰ ਅਨੁਸਾਰ ਮੇਰੇ ਡੈਡ ਨੇ ਕਦੇ ਵੀ ਲੜਕਾ ਅਤੇ ਲੜਕੀ ਵਿਚ ਅੰਤਰ ਨਹੀਂ ਕੀਤਾ ਹੈ। ਉਨ੍ਹਾਂ ਮੈਨੂੰ ਕ੍ਰਿਕਟ ਨੂੰ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ। ਜਦੋਂ ਹੋਰ ਉਨ੍ਹਾਂ ਦੇ ਇਸ ਨਿਰਣੇ 'ਤੇ ਪ੍ਰਸ਼ਨ ਕਰ ਰਹੇ ਸਨ। ਮੇਰੇ ਲਈ ਪੈਸੇ ਦਾ ਮਹੱਤਵ ਨਹੀਂ ਸੀ, ਦੇਸ਼ ਲਈ ਖੇਡਣ ਦਾ ਮਕਸਦ ਸੀ। ਸਮੇਂ ਨਾਲ ਮੈਂ ਮਹਿਲਾ ਕ੍ਰਿਕਟ ਦਾ ਵਿਕਾਸ ਦੇਖਿਆ ਹੈ ਅਤੇ ਬੋਰਡ, ਦਰਸ਼ਕਾਂ, ਪ੍ਰਸੰਸਕਾਂ ਅਤੇ ਮੀਡੀਆ ਦੀ ਦਿਲਚਸਪੀ ਵੀ ਵਧੀ ਹੈ। ਅੱਜ ਮਹਿਲਾਵਾਂ ਲਈ ਪ੍ਰੋਫੈਸ਼ਨਲ ਕ੍ਰਿਕਟ ਖੇਡਣਾ ਜ਼ਿਆਦਾ ਕਠਿਨ ਨਹੀਂ ਹੈ। ਜੇਕਰ ਤੁਹਾਡੇ ਵਿਚ ਖੇਡ ਪ੍ਰਤੀ ਲਗਨ ਹੈ ਅਤੇ ਸਖ਼ਤ ਮਿਹਨਤ ਕਰਨ ਲਈ ਤਿਆਰ ਹੋ ਤਾਂ ਤੁਹਾਨੂੰ ਪਛਾਣ ਲਿਆ ਜਾਵੇਗਾ। ਮੇਰੀ ਸਿਖਲਾਈ ਸਕੂਲ ਵਿਚ ਹੋਈ ਜੋ ਮੇਰੇ ਘਰ ਮੋਗਾ (ਪੰਜਾਬ) ਤੋਂ 25 ਕਿਲੋਮੀਟਰ ਦੂਰ ਸੀ। ਜੇਕਰ ਮੈਥੋਂ ਸ਼ਾਮ 6 ਵਜੇ ਦੀ ਆਖਰੀ ਬੱਸ ਨਿਕਲ ਜਾਂਦੀ ਤਾਂ ਦੂਸਰੇ ਸਾਧਨ ਲਈ ਸੰਘਰਸ਼ ਕਰਨਾ ਪੈਂਦਾ ਸੀ। ਬਾਅਦ ਵਿਚ ਅਗਲੀ ਸਿਖਲਾਈ ਲਈ ਮੈਂ ਜਲੰਧਰ ਚਲੀ ਗਈ ਅਤੇ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਆਪਣੇ ਮਾਪਿਆਂ ਤੋਂ ਦੂਰ ਰਹੀ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX