ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-31: ਮੋਗਲੀ

ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਰੁਡਯਾਰਡ ਕਿਪਲਿੰਗ ਦੀ ਪ੍ਰਸਿੱਧ ਪੁਸਤਕ ਹੈ, 'ਜੰਗਲ ਬੁੱਕ' | ਇਸੇ ਪੁਸਤਕ ਦਾ ਹੀ ਨਾਇਕ ਹੈ ਬਾਲਕ ਮੋਗਲੀ ਜੋ ਬੱਚਿਆਂ ਵਿਚ ਇਕ ਕਾਰਟੂਨ ਪਾਤਰ ਵਜੋਂ ਬੇਹੱਦ ਪ੍ਰਸਿੱਧ ਹੋਇਆ ਹੈ | ਇਸ ਬਾਰੇ ਇਕ ਫ਼ਿਲਮ ਵੀ ਦੋ ਵਾਰੀ ਬਣ ਚੁੱਕੀ ਹੈ ਅਤੇ ਸੀਰੀਅਲ ਅਤੇ ਐਨੀਮੇਸ਼ਨ ਵੀ, ਜਿਸ ਵਿਚ ਉਸ ਦੇ ਹੋਰ ਸਾਥੀਆਂ ਵਿਚੋਂ ਸ਼ੇਰਖ਼ਾਨ, ਬਘੀਰਾ ਅਤੇ ਹੋਰ ਰੌਚਿਕ ਜਾਨਵਰਾਂ ਦਾ ਵਰਨਣ ਵੀ ਆਉਂਦਾ ਹੈ | ਇਸ ਕਾਰਟੂਨ ਪਾਤਰ ਦੇ ਇਤਿਹਾਸ ਨੂੰ ਫੋਲੀਏ ਤਾਂ ਅੰਗਰੇਜ਼ੀ ਸ਼ਾਸਨ ਦੌਰਾਨ 1932 ਈਸਵੀ ਵਿਚ ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਇਕ ਪਿੰਡ ਸੰਤ ਬਾਵੜੀ ਵਿਚ ਆਸ-ਪਾਸ ਦੇ ਜੰਗਲਾਂ ਵਿਚੋਂ ਰਾਤ ਨੂੰ ਇਕ ਪਿੰਡ ਵਿਚ ਭੇਡ ਬੱਕਰੀਆਂ ਉੱਪਰ ਹਮਲਾ ਕਰਨ ਆਏ ਇਕ ਨਰ ਭੇੜੀਏ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੀ ਸ਼ਕਲ ਮਨੁੱਖੀ ਬੱਚੇ ਵਰਗੀ ਸੀ ਪਰ ਹਰਕਤਾਂ ਭੇੜੀਏ ਵਾਲੀਆਂ ਸਨ | ਉਸ ਨੂੰ ਬਚਪਨ ਵਿਚ ਕੋਈ ਭੇੜੀਆ ਚੁੱਕ ਕੇ ਲੈ ਗਿਆ ਹੋਵੇਗਾ ਅਤੇ ਫਿਰ ਜੰਗਲੀ ਜਾਨਵਰਾਂ ਦੀ ਸੰਗਤ ਵਿਚ ਉਹ ਮਨੁੱਖੀ ਬਾਲਕ ਵੀ ਭੇੜੀਏ ਵਰਗੀਆਂ ਹਰਕਤਾਂ ਕਰਨ ਲੱਗ ਪਿਆ ਹੋਵੇਗਾ | ਅਖ਼ੀਰ ਮੋਗਲੀ ਆਪਣੀ ਮਾਂ ਨੂੰ ਮਿਲ ਜਾਂਦਾ ਹੈ |
ਮੋਗਲੀ ਨੂੰ ਭਾਂਤ-ਭਾਂਤ ਦੇ ਇਸ਼ਤਿਹਾਰਾਂ ਲਈ ਵੀ ਵਰਤਿਆ ਗਿਆ ਹੈ | ਇਸ ਕਾਰਟੂਨ ਚਰਿੱਤਰ ਨਾਲ ਸਬੰਧਤ ਗੀਤ 'ਜੰਗਲ ਜੰਗਲ ਬਾਤ ਚਲੀ ਹੈ ਪਤਾ ਚਲਾ ਹੈ, ਚੱਡੀ ਪਹਿਨ ਕੇ ਫੂਲ ਖਿਲਾ ਹੈ, ਫੂਲ ਖਿਲਾ ਹੈ' ਬੱਚਿਆਂ ਵਿਚ ਬੇਹੱਦ ਹਰਮਨਪਿਆਰਾ ਹੋਇਆ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ |
ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਊਰਜਾ

ਅਮਨਪ੍ਰੀਤ ਦਸਵੀਂ ਜਮਾਤ ਦੀ ਵਿਦਿਆਰਥਣ ਸੀ | ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਉਸ ਵਿਚ ਵਿਸ਼ੇਸ਼ ਗੁਣ ਇਹ ਸੀ ਕਿ ਉਹ ਗੱਲ ਨੂੰ ਬਹੁਤ ਛੇਤੀ ਸਮਝ ਜਾਂਦੀ ਸੀ ਪਰ ਉਸ ਵਿਚ ਇਕ ਘਾਟ ਇਹ ਸੀ ਕਿ ਉਹ ਸ਼ਰਾਰਤੀ ਬਹੁਤ ਸੀ | ਜਿਸ ਦਿਨ ਉਸ ਨੂੰ ਸਕੂਲੋਂ ਛੱੁਟੀ ਹੁੰਦੀ, ਉਸ ਦਿਨ ਉਸ ਦੀ ਮੰਮੀ ਉਸ ਦੀਆਂ ਸ਼ਰਾਰਤਾਂ ਤੋਂ ਤੰਗ ਆ ਜਾਂਦੀ ਸੀ | ਇਕ ਦਿਨ ਉਸ ਨੂੰ ਸਕੂਲੋਂ ਛੱੁਟੀ ਸੀ | ਉਸ ਨੇ ਆਪਣੀ ਮੰਮੀ ਨੂੰ ਪੱੁਛਿਆ, 'ਮੰਮੀ, ਕੀ ਤੁਹਾਨੂੰ ਕੋਈ ਕਹਾਣੀ ਆਉਂਦੀ ਹੈ? ਅੱਜ ਮੈਨੂੰ ਕੋਈ ਕਹਾਣੀ ਤਾਂ ਸੁਣਾਓ |' ਉਸ ਦੇ ਮੰਮੀ ਬੋਲੇ, 'ਹਾਂ! ਹਾਂ! ਮੈਨੂੰ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਹਨ | ਪਰ ਕਹਾਣੀ ਤੋਂ ਪਹਿਲਾਂ ਆਪਾਂ ਦੋਵੇਂ ਇਕ ਕੰਮ ਕਰਦੇ ਹਾਂ | ਤੰੂ ਘਰ ਵਿਚੋਂ ਉਹ ਚੀਜ਼ਾਂ ਲੱਭ ਜਿਹੜੀਆਂ ਹੁਣ ਬੇਕਾਰ ਹੋ ਗਈਆਂ ਹਨ | ਮੇਰਾ ਮਤਲਬ ਇਹ ਹੈ ਕਿ ਹੁਣ ਜਿਹੜੀਆਂ ਚੀਜ਼ਾਂ ਸਾਡੇ ਕੰਮ ਦੀਆਂ ਨਹੀਂ ਰਹੀਆਂ |' ਉਹ ਆਪਣੇ ਮੰਮੀ ਦੀ ਗੱਲ ਸੁਣ ਕੇ ਹੈਰਾਨ ਹੋ ਗਈ | ਉਹ ਅੱਗੋਂ ਬੋਲੀ, 'ਮੰਮੀ ਜੀ, ਮੈਨੂੰ ਤਾਂ ਘਰ ਵਿਚ ਕੋਈ ਚੀਜ਼ ਬੇਕਾਰ ਨਹੀਂ ਲਗਦੀ | ਤੁਸੀਂ ਤਾਂ ਕੋਈ ਬੇਕਾਰ ਚੀਜ਼ ਘਰ ਵਿਚ ਰਹਿਣ ਹੀ ਨਹੀਂ ਦਿੰਦੇ, ਝੱਟ ਫੇਰੀ ਵਾਲੇ ਭਾਈ ਨੂੰ ਦੇ ਦਿੰਦੇ ਹੋ |'
ਉਸ ਦੇ ਮੰਮੀ ਹੱਸ ਕੇ ਬੋਲੇ, 'ਬੇਟਾ, ਉੱਠ ਮੇਰੇ ਨਾਲ, ਆਪਾਂ ਘਰ ਵਿਚੋਂ ਬੇਕਾਰ ਚੀਜ਼ਾਂ ਲੱਭਦੇ ਹਾਂ |' ਉਸ ਦੀ ਮੰਮੀ ਨੇ ਉਸ ਨੂੰ ਨਾਲ ਲੈ ਕੇ ਘਰ ਵਿਚੋਂ ਇਧਰ-ਉਧਰ ਪਈਆਂ ਕਈ ਬੇਕਾਰ ਚੀਜ਼ਾਂ ਇਕੱਠੀਆਂ ਕਰ ਲਈਆਂ, ਜਿਨ੍ਹਾਂ ਵਿਚ ਮੋਤੀ, ਬੰਗਾਂ, ਕੱਪੜੇ ਦੇ ਟੁਕੜੇ, ਲੱਕੜੀ ਦੇ ਟੁਕੜੇ, ਪਲਾਸਟਿਕ ਦੀਆਂ ਭੀਲੀਆਂ ਅਤੇ ਹੋਰ ਬਹੁਤ ਕੁਝ ਸੀ | ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹ ਬੋਲੀ, 'ਮੰਮੀ, ਮੈਂ ਤਾਂ ਤੁਹਾਨੂੰ ਕਹਾਣੀ ਸੁਣਾਉਣ ਲਈ ਆਖਿਆ ਸੀ ਪਰ ਤੁਸੀਂ ਮੈਨੂੰ ਹੋਰ ਬੇਕਾਰ ਜਿਹਾ ਕੰਮ ਕਰਨ ਲਈ ਲਗਾ ਦਿੱਤਾ |' ਉਸ ਦੇ ਮੰਮੀ ਬੋਲੇ, 'ਧੀਏ, ਤੰੂ ਵੇਖਦੀ ਜਾ, ਬਣਦਾ ਕੀ ਹੈ | ਮੈਂ ਤੈਨੂੰ ਕਹਾਣੀ ਹੀ ਸੁਣਾ ਰਹੀ ਹਾਂ |' ਉਸ ਦੀ ਮੰਮੀ ਨੇ ਇਕੱਠੀਆਂ ਕੀਤੀਆਂ ਚੀਜ਼ਾਂ ਉਸ ਦੇ ਸਾਹਮਣੇ ਰੱਖ ਕੇ ਉਸ ਨੂੰ ਸਵਾਲ ਕੀਤਾ, 'ਬੇਟਾ, ਕੀ ਤੰੂ ਮੈਨੂੰ ਦੱਸ ਸਕਦੀ ਏਾ ਕਿ ਆਪਾਂ ਇਨ੍ਹਾਂ ਚੀਜ਼ਾਂ ਦੀ ਠੀਕ ਵਰਤੋਂ ਕਿਵੇਂ ਕਰ ਸਕਦੇ ਹਾਂ?'
ਉਹ ਸ਼ਰਾਰਤਾਂ ਕਰਨੀਆਂ ਭੱੁਲ ਗਈ | ਉਹ ਇਹ ਸੋਚਣ ਵਿਚ ਰੱੁਝ ਗਈ ਕਿ ਇਨ੍ਹਾਂ ਬੇਕਾਰ ਚੀਜ਼ਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਉਸ ਦੀ ਮੰਮੀ ਨੇ ਉਸ ਨੂੰ ਕਿਹਾ, 'ਬੇਟਾ, ਤੰੂ ਸੋਚਣ ਲਈ ਸਮਾਂ ਲੈ ਸਕਦੀ ਹੈਾ | ਇਹ ਜ਼ਰੂਰੀ ਨਹੀਂ ਕਿ ਇਸ ਦਾ ਜਵਾਬ ਹੁਣੇ ਹੀ ਦੇਣਾ ਹੈ | ਮੈਂ ਵੀ ਤੇਰਾ ਸਾਥ ਦੇਵਾਂਗੀ |' ਉਹ ਇਕ-ਦੋ ਦਿਨ ਸੋਚਦੀ ਰਹੀ | ਉਹ ਕੋਈ ਜਵਾਬ ਨਾ ਦੇ ਸਕੀ | ਛੱੁਟੀ ਵਾਲੇ ਦਿਨ ਉਸ ਨੇ ਆਪਣੀ ਮੰਮੀ ਨੂੰ ਕਿਹਾ, 'ਮੰਮੀ, ਦੱਸੋ ਵੀ ਨਾ, ਆਪਾਂ ਇਨ੍ਹਾਂ ਚੀਜ਼ਾਂ ਦਾ ਕੀ ਬਣਾ ਸਕਦੇ ਹਾਂ?' ਉਸ ਦੇ ਮੰਮੀ ਉਸ ਨੂੰ ਕੰਪਿਊਟਰ ਕੋਲ ਲੈ ਗਏ | ਉਨ੍ਹਾਂ ਨੇ ਉਸ ਨੂੰ ਕਿਹਾ, 'ਬੇਟਾ, ਕੰਪਿਊਟਰ ਨੂੰ ਖੋਲ੍ਹ ਕੇ ਇਸ ਉੱਤੇ ਦਿਮਾਗ ਦਾ ਜਾਦੂ ਦੀ ਸਾਈਟ ਖੋਲ੍ਹ |' ਐਨਾ ਕਹਿਣ ਦੀ ਦੇਰ ਸੀ, ਉਹ ਬੋਲੀ, 'ਅੱਛਾ, ਅੱਛਾ, ਮੈਂ ਸਮਝ ਗਈ ਤੁਸੀਂ ਕੀ ਚਾਹੁੰਦੇ ਹੋ |' ਉਨ੍ਹਾਂ ਦੋਵਾਂ ਨੇ ਕੰਪਿਊਟਰ 'ਤੇ ਬੈਠ ਕੇ ਵੇਖਿਆ ਕਿ ਬੇਕਾਰ ਚੀਜ਼ਾਂ ਦਾ ਕੀ ਬਣ ਸਕਦੈ | ਅਮਨਪ੍ਰੀਤ ਨੇ ਆਪਣੀ ਮੰਮੀ ਦੀ ਸਹਾਇਤਾ ਨਾਲ ਆਪਣੇ 'ਡਰਾਇੰਗ ਰੂਮ' ਵਿਚ ਰੱਖਣ ਵਾਲਾ ਇਕ 'ਸ਼ੋਅ ਪੀਸ' ਬਣਾਇਆ | ਉਸ ਨੂੰ ਆਪਣੇ-ਆਪ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਉਸ ਵਿਚ ਐਨਾ ਸੋਹਣਾ ਸ਼ੋਅ ਪੀਸ' ਬਣਾਉਣ ਦਾ ਹੁਨਰ ਵੀ ਹੈ | ਉਸ ਦੀ ਮੰਮੀ ਨੇ ਉਸ ਨੂੰ ਕਿਹਾ, 'ਬੇਟਾ, ਇਸ ਕਹਾਣੀ ਦਾ ਨਾਂਅ 'ਊਰਜਾ' ਸੀ | ਤੰੂ ਜੇਕਰ ਆਪਣੀ ਊਰਜਾ ਸ਼ਰਾਰਤਾਂ ਕਰਨ ਦੀ ਬਜਾਏ ਕੁਝ ਨਵਾਂ ਕਰਨ ਵਿਚ ਲਗਾਵੇਂ ਤਾਂ ਹੋਰ ਵੀ ਜ਼ਿਆਦਾ ਤਰੱਕੀ ਕਰ ਸਕਦੀ ਏਾ |' ਉਹ ਆਪਣੀ ਮੰਮੀ ਦੀ ਗੱਲ ਸੁਣ ਕੇ ਖੁਸ਼ ਹੋ ਗਈ | ਉਸ ਦਾ ਉਹ 'ਸ਼ੋਅ ਪੀਸ' ਉਸ ਦੇ ਸਕੂਲ ਵਿਚ ਹੋਏ ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਆਇਆ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |
ਮੋਬਾ: 98726-27136

ਨਿਪਾਲ ਦੀ ਰਾਜਧਾਨੀ ਕਾਠਮੰਡੂ

ਬੱਚਿਓ, ਤੁਸੀਂ ਜਾਣਦੇ ਹੋ ਕਿ ਕਾਠਮੰਡੂ ਸਾਡੇ ਗੁਆਂਢੀ ਦੇਸ਼ ਨਿਪਾਲ ਦੀ ਰਾਜਧਾਨੀ ਹੈ, ਜਿਸ ਦੇ ਚਾਰੇ ਪਾਸੇ ਮਨਮੋਹਕ ਤੇ ਸੁੰਦਰ ਪਹਾੜ ਹਨ। ਬਰਫਾਂ ਨਾਲ ਢਕੀਆਂ ਚੋਟੀਆਂ ਤੇ ਪਹਾੜਾਂ ਨਾਲ ਘਿਰੀ ਇਹ ਵਾਦੀ ਇਕ ਜਾਦੂਮਈ ਨਜ਼ਾਰਾ ਪੇਸ਼ ਕਰਦੀ ਹੈ। ਇਹ ਸ਼ਹਿਰ ਕਈ ਸੌ ਸਾਲ ਪੁਰਾਣਾ ਹੈ। ਇਸ ਦਾ ਪਹਿਲਾ ਨਾਂਅ 'ਕਾਤੀਪੁਰ' ਸੀ। ਇਸ ਦਾ ਨਾਂਅ ਕਾਠਮੰਡੂ ਸੋਲ੍ਹਵੀਂ ਸਦੀ ਵਿਚ ਗੋਰਖ ਨਾਥ ਦੇ ਪ੍ਰਸਿੱਧ ਲੱਕੜੀ ਦੇ ਮੰਦਰ ਕਾਰਨ ਪਿਆ ਸੀ, ਜਿਸ ਨੂੰ ਕਾਠ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦੀ ਪ੍ਰਸਿੱਧੀ ਕਾਰਨ ਹੀ ਕਾਤੀਪੁਰ ਨੂੰ ਕਾਠਮੂੰਡ ਕਿਹਾ ਜਾਣ ਲੱਗ ਪਿਆ। ਕਾਠਮੰਡੂ ਸਮੁੰਦਰੀ ਤਲ ਤੋਂ 4500 ਫੁੱਟ ਦੀ ਉਚਾਈ 'ਤੇ ਹੈ। ਸੜਕ ਰਾਹੀਂ ਇਥੇ ਪਹੁੰਚਣ ਲਈ ਬਿਹਾਰ ਦਾ 'ਰਕਸੋਲ' ਬਾਰਡਰ ਜਾਂ ਯੂ. ਪੀ. ਦਾ 'ਸਨੋਲੀ' ਬਾਰਡਰ ਪਾਰ ਕਰਨਾ ਪੈਂਦਾ ਹੈ। ਹਵਾਈ ਜਹਾਜ਼ ਰਾਹੀਂ ਵੀ ਕਾਠਮੰਡੂ ਪਹੁੰਚਿਆ ਜਾ ਸਕਦਾ ਹੈ। ਸਫ਼ਾਈ ਦੇ ਪੱਖ ਤੋਂ ਕਾਠਮੰਡੂ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਸ਼ਹਿਰ ਦੀਆਂ ਸੜਕਾਂ ਸਾਫ਼-ਸੁਥਰੀਆਂ ਹਨ। ਸੜਕਾਂ ਉੱਪਰ ਥੁੱਕਣਾ ਸਖ਼ਤ ਮਨ੍ਹਾ ਹੈ ਅਤੇ ਗੱਡੀਆਂ, ਮੋਟਰਾਂ ਦੇ ਹਾਰਨ ਵੀ ਵਰਜਿਤ ਹਨ। ਕਾਠਮੰਡੂ ਵਿਚ ਅਣਗਿਣਤ ਮੰਦਰ ਹਨ। ਵਿਸ਼ਵ ਪ੍ਰਸਿੱਧ ਮੰਦਰ ਪਸ਼ੂਪਤੀ ਨਾਥ ਤੇ ਸਵੈ ਭੂ ਨਾਥ ਇਸ ਸ਼ਹਿਰ ਦੀ ਧਰੋਹਰ ਹਨ, ਜਿਨ੍ਹਾਂ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਵੀ ਪ੍ਰਾਪਤ ਹੈ। ਸਾਨੂੰ ਕਾਠਮੰਡੂ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ।

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 94653-69343

ਚੁਟਕਲੇ

• ਸੁਰਿੰਦਰ-ਜ਼ਨਾਨੀਆਂ ਬੰਦਿਆਂ ਦੇ ਮੁਕਾਬਲੇ ਲੰਮੀ, ਬਿਹਤਰ ਤੇ ਸ਼ਾਂਤਮਈ ਜ਼ਿੰਦਗੀ ਕਿਉਂ ਜਿਉਂਦੀਆਂ ਹਨ?
ਕੁਲਵਿੰਦਰ-ਕਿਉਂਕਿ ਜ਼ਨਾਨੀਆਂ ਦੀ ਕੋਈ ਪਤਨੀ ਨਹੀਂ ਹੁੰਦੀ |
• ਰਮਿੰਦਰ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ | ਬੈਂਕ ਦਾ ਕਰਮਚਾਰੀ ਬੋਲਿਆ, 'ਇਹ ਨੋਟ ਫਟਿਆ ਹੋਇਆ ਹੈ, ਦੂਜਾ ਦਿਓ |'
ਰਮਿੰਦਰ-ਮੈਂ ਆਪਣੇ ਖਾਤੇ ਵਿਚ ਜਮ੍ਹਾਂ ਕਰਵਾ ਰਿਹਾ ਹਾਂ, ਫਟਿਆ ਕਰਵਾਵਾਂ ਜਾਂ ਨਵਾਂ, ਤੁਹਾਨੂੰ ਕੀ ਮਤਲਬ?
• ਕੁੜੀ (ਮੁੰਡੇ ਨੂੰ )-ਕੱਲ੍ਹ ਮੇਰਾ ਜਨਮ ਦਿਨ ਹੈ |
ਮੁੰਡਾ-ਅਡਵਾਂਸ ਵਿਚ ਹੈਪੀ ਬਰਥ ਡੇ |
ਕੁੜੀ-ਤੋਹਫ਼ਾ ਕੀ ਦੇਵੇਂਗਾ?
ਮੁੰਡਾ-ਬੋਲ ਕੀ ਦੇਵਾਂ?
ਕੁੜੀ-ਰਿੰਗ |
ਮੁੰਡਾ-ਚੱਲ ਠੀਕ ਹੈ, ਰਿੰਗ ਦੇਵਾਂਗਾ ਪਰ ਚੱੁਕੀਂ ਨਾ, ਬੈਲੇਂਸ ਨਹੀਂ ਹੈ |

-ਹਰਜਿੰਦਰਪਾਲ ਸਿੰਘ ਬਾਜਵਾ,
ਕੋਠੀ 536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ |

ਬਾਲ ਨਾਵਲ-63: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਿਨ ਦੌੜੀ ਜਾ ਰਹੇ ਸਨ | ਹਰੀਸ਼ ਪੂਰੀ ਮਿਹਨਤ ਕਰੀ ਜਾ ਰਿਹਾ ਸੀ | ਹਰੀਸ਼ ਦੀ ਮਿਹਨਤ ਪਿੱਛੇ ਮਾਤਾ ਜੀ ਦਾ ਵੀ ਪੂਰਾ ਯੋਗਦਾਨ ਸੀ | ਉਹ ਹਰੀਸ਼ ਦੀ ਛੋਟੀ ਤੋਂ ਛੋਟੀ ਲੋੜ ਦਾ ਵੀ ਧਿਆਨ ਰੱਖਦੇ | ਉਹ ਰਾਤੀਂ ਉਸ ਦੇ ਕਮਰੇ ਵਿਚ ਕੋਈ ਨਾਵਲ ਜਾਂ ਕੋਈ ਹੋਰ ਕਿਤਾਬ ਲੈ ਕੇ ਦੇਰ ਤੱਕ ਪੜ੍ਹਦੇ ਰਹਿੰਦੇ | ਰਾਤੀਂ ਜੇ ਉਸ ਨੂੰ ਨੀਂਦ ਆ ਰਹੀ ਹੋਵੇ ਤਾਂ ਕਈ ਵਾਰੀ ਆਪ ਚਾਹ ਬਣਾ ਦਿੰਦੇ ਜਾਂ ਦੱੁਧ ਗਰਮ ਕਰਕੇ ਲਿਆ ਦਿੰਦੇ | ਜਿੰਨੀ ਦੇਰ ਉਹ ਦੱੁਧ ਜਾਂ ਚਾਹ ਪੀਂਦਾ, ਓਨੀ ਦੇਰ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹਿੰਦੇ | ਇਸ ਨਾਲ ਉਸ ਦੀ ਸੁਸਤੀ ਦੂਰ ਹੋ ਜਾਂਦੀ ਅਤੇ ਉਹ ਫਿਰ ਤਰੋਤਾਜ਼ਾ ਹੋ ਕੇ ਪੜ੍ਹਨ ਲੱਗ ਜਾਂਦਾ |
ਇਸ ਸਾਲ ਮਾਤਾ ਜੀ ਨੇ ਜਿਹੜੀ ਇਕ ਹੋਰ ਵੱਡੀ ਗੱਲ ਕੀਤੀ ਕਿ ਉਹ ਕੈਨੇਡਾ ਨਹੀਂ ਗਏ | ਉਨ੍ਹਾਂ ਦੇ ਬੱਚੇ ਜ਼ੋਰ ਲਗਾਉਂਦੇ ਰਹੇ, ਫੋਨ ਕਰਦੇ ਰਹੇ ਪਰ ਮਾਤਾ ਜੀ ਨੇ ਇਕੋ ਨੰਨਾ ਫੜੀ ਰੱਖਿਆ ਕਿ ਇਸ ਸਾਲ ਮੈਂ ਨਹੀਂ ਆਉਣਾ | ਸਾਰਿਆਂ ਦੇ ਪੱੁਛਣ 'ਤੇ ਉਨ੍ਹਾਂ ਨੇ ਦੱਸਿਆ, 'ਐਤਕੀਂ ਹਰੀਸ਼ ਦੀ ਪੜ੍ਹਾਈ ਦਾ ਬਹੁਤ ਹੀ ਜ਼ਰੂਰੀ ਸਾਲ ਐ, ਇਸ ਕਰਕੇ ਮੈਂ ਉਸ ਦੇ ਕੋਲ ਰਹਿਣਾ ਚਾਹੁੰਦੀ ਹਾਂ |'
'ਤੁਸੀਂ ਜ਼ਿਆਦਾ ਨਾ ਰਹਿਣਾ, ਦੋ ਕੁ ਮਹੀਨੇ ਰਹਿ ਕੇ ਆ ਜਾਣਾ | ਤੁਸੀਂ ਸਖ਼ਤ ਗਰਮੀ ਤੋਂ ਵੀ ਬਚ ਜਾਓਗੇ ਅਤੇ ਸਾਨੂੰ ਵੀ ਮਿਲ ਲਓਗੇ', ਬੱਚੇ ਜ਼ਿੱਦ ਕਰਦੇ |
'ਅੱਗੇ ਮੈਂ ਹਮੇਸ਼ਾ ਆਉਂਦੀ ਹੀ ਹਾਂ ਨਾ | ਇਕ ਸਾਲ ਜੇ ਮੇਰੇ ਨਾ ਆਉਣ ਨਾਲ, ਇਕ ਬੱਚੇ ਦੀ ਜ਼ਿੰਦਗੀ ਬਣ ਜਾਵੇ ਤਾਂ ਉਸ ਨੂੰ ਕੁਝ ਫਾਇਦਾ ਹੋ ਜਾਵੇ ਤਾਂ ਮੇਰੇ ਹਿਸਾਬ ਨਾਲ ਇਹ ਘਾਟੇਵੰਦਾ ਸੌਦਾ ਨਹੀਂ | ਬਾਕੀ ਰਹੀ ਗਰਮੀ ਦੀ ਗੱਲ, ਉਸ ਦਾ ਤੁਸੀਂ ਫਿਕਰ ਨਾ ਕਰੋ | ਅਸੀਂ ਤਾਂ ਪਿੰਡਾਂ ਵਿਚ ਸਖ਼ਤ ਗਰਮੀਆਂ ਬਿਨਾਂ ਪੱਖੇ ਤੋਂ ਕੱਟਦੇ ਸਾਂ, ਹੁਣ ਤਾਂ ਫਿਰ ਸਾਰੀਆਂ ਸਹੂਲਤਾਂ ਪਰਮਾਤਮਾ ਨੇ ਦਿੱਤੀਆਂ ਹਨ', ਮਾਤਾ ਜੀ ਨੇ ਪੂਰੀ ਦਲੀਲ ਨਾਲ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਦਿੱਤਾ |
ਬੇਟੀਆਂ ਅੱਗੋਂ ਚੱੁਪ ਕਰ ਗਈਆਂ | ਚੱੁਪ ਕਰਨ ਤੋਂ ਸਿਵਾ ਉਹ ਹੋਰ ਕਰ ਵੀ ਕੀ ਸਕਦੀਆਂ ਸਨ?
ਮਾਤਾ ਜੀ ਦੇ ਮਨ ਵਿਚ ਇਹ ਗੱਲ ਆ ਗਈ ਸੀ ਕਿ ਜੇ ਮੈਂ ਕੈਨੇਡਾ ਚਲੀ ਗਈ ਤਾਂ ਮਗਰੋਂ ਆਸ਼ਾ ਰਾਣੀ ਮੁੰਡੇ ਦਾ ਪੂਰਾ ਧਿਆਨ ਸ਼ਾਇਦ ਨਾ ਰੱਖੇ | ਨਾਲੇ ਜਿਹੜਾ ਧਿਆਨ ਮੈਂ ਰੱਖ ਸਕਦੀ ਹਾਂ, ਉਹ ਧਿਆਨ ਆਸ਼ਾ ਨਹੀਂ ਰੱਖ ਸਕਦੀ | ਮੁੰਡਾ ਏਨੀ ਮਿਹਨਤ ਕਰਦਾ ਪਿਐ, ਜੇ ਉਸ ਦੇ ਖਾਣ-ਪੀਣ ਵਿਚ ਥੋੜ੍ਹੀ ਅਣਗਹਿਲੀ ਹੋ ਗਈ ਤਾਂ ਉਹ ਕਿਤੇ ਢਿੱਲਾ-ਮੱਠਾ ਹੀ ਨਾ ਹੋ ਜਾਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-1

ਸ਼ਹਿਰੋਂ ਇਕ ਲਿਆਂਦਾ ਘੋੜਾ,
ਫਾਇਦਾ ਬਹੁਤਾ ਮੱੁਲ ਹੈ ਥੋੜ੍ਹਾ |
ਪੂਛ ਨਹੀਂ ਹੈ ਇਕੋ ਅੱਖ,
ਪਰ ਹੈ ਇਸ ਦਾ ਪਤਲਾ ਲੱਕ |
ਦੋ ਕੰਨ ਅਤੇ ਦੋ ਨੇ ਪੈਰ,
ਚਲਦਾ ਜਾਵੇ ਸ਼ਹਿਰੋ-ਸ਼ਹਿਰ |
ਜੇ ਕੋਈ ਇਸ ਦਾ ਕੰਨ ਮਰੋੜੇ,
ਉਦੋਂ ਬੜਾ ਤੇਜ਼ ਇਹ ਦੌੜੇ |
ਰਵਿੰਦਰ ਇਹ ਬੁਝਾਰਤ ਪਾਈ,
ਪਰ ਸ਼ੰਮੀ ਦੇ ਸਮਝ ਨਾ ਆਈ |
ਹਵਾ ਖਾਂਦਾ ਪੈਟਰੋਲ ਹੈ ਪੀਂਦਾ,
ਹੁਣ ਤਾਂ ਦੱਸ ਰਵਿੰਦਰ ਕਹਿੰਦਾ |
—f—
ਸ਼ੰਮੀ ਨੇ ਝੱਟ ਦਿੱਤਾ ਉੱਤਰ,
ਕਹਿੰਦਾ ਇਹ ਤਾਂ ਹੈ 'ਸਕੂਟਰ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਗੀਤ: ਮਿਹਨਤ ਦਾ ਫ਼ਲ

ਜਿਨ੍ਹਾਂ ਨੇ ਕੀਤੀਆਂ ਮਿਹਨਤਾਂ, ਅੱਜ ਉਨ੍ਹਾਂ ਨੂੰ ਮਿਲਣ ਵਧਾਈਆਂ |
ਪਾਸ ਜੋ ਬੱਚੇ ਹੋਏ ਨੇ, ਅੱਜ ਵੰਡਦੇ ਪਏ ਮਠਿਆਈਆਂ |
ਜੋ ਰਹੇ ਮੋਬਾਈਲਾਂ ਨਾਲ ਚੁੰਬੜੇ, ਅੱਜ ਬੈਠੇ ਮੰੂਹ ਲਟਕਾ ਕੇ |
ਪੜ੍ਹਾਈ ਨੂੰ ਸੀ ਟਿੱਚ ਸਮਝਦੇ, ਰਹੇ ਘੁੰਮਦੇ ਢਾਣੀਆਂ ਬਣਾ ਕੇ |
ਬਿਨਾਂ ਪੜ੍ਹਾਈ ਦੇ ਜ਼ਿੰਦਗੀ, ਹੈ ਡੰਗਰਾਂ ਦੇ ਸਮਾਨ |
ਅਨਪੜ੍ਹਾਂ ਨੂੰ ਕੋਈ ਨਾ ਪੱੁਛਦਾ, ਦਰ-ਦਰ ਧੱਕੇ ਖਾਣ |
ਮੈਂ ਤਾਂ ਬਸ ਇਹੋ ਆਖਦੀ, ਤੁਸੀਂ ਕਰਕੇ ਖੂਬ ਪੜ੍ਹਾਈ |
ਮਾਪਿਆਂ ਦਾ ਸਿਰ ਉੱਚਾ ਕਰਕੇ, ਖੱਟੋ ਖੂਬ ਵਡਿਆਈ |
ਪੜ੍ਹਾਈ ਸਭ ਤੋਂ ਬੱਚਿਓ ਮਹਿੰਗਾ, ਜ਼ਿੰਦਗੀ ਦਾ ਗਹਿਣਾ |
'ਬਸਰੇ' ਕੋਈ ਚੁਰਾ ਨਹੀਂ ਸਕਦਾ, ਹਮੇਸ਼ਾ ਕੋਲ ਹੀ ਰਹਿਣਾ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 81461-87521

ਬੁਝਾਰਤਾਂ

1. ਮੁੰਨਾ ਲੱਕੜ ਦੇ ਹਲ ਦਾ ਹਿੱਸਾ ਹੁੰਦਾ ਹੈ | ਕੀ ਹੋਰ ਵੀ ਕਿਸੇ ਨੂੰ ਮੁੰਨਾ ਕਿਹਾ ਜਾਂਦਾ ਹੈ?
2. ਐਵੇਂ ਹਰ ਗੱਲ 'ਤੇ ਰੱਟਾ (ਝਗੜਾ) ਨਹੀਂ ਪਾਈਦਾ | ਹੋਰ ਰੱਟਾ ਕਿਥੇ ਵਰਤਿਆ ਜਾਂਦਾ ਹੈ?
3. ਉਸ ਨੇ ਕਈ ਕੰਮਾਂ ਨੂੰ ਹੱਥ ਪਾਇਆ ਪਰ ਰਾਸ ਨਹੀਂ ਆਇਆ | ਹੋਰ ਰਾਸ ਕਿਸ ਨੂੰ ਕਹਿੰਦੇ ਹਨ?
4. ਲੱਜ (ਮੋਟੀ ਰੱਸੀ) ਨਾਲ ਖੂਹ 'ਚੋਂ ਪਾਣੀ ਕੱਢਿਆ ਜਾਂਦਾ ਹੈ | ਹੋਰ ਲੱਜ ਕਿਸ ਲਈ ਵਰਤਿਆ ਜਾਂਦਾ ਹੈ?
5. ਉਹ ਕਿਹੜਾ ਸਮੁੰਦਰ ਹੈ, ਜੋ ਅਸੀਂ ਰੋਜ਼ ਪੀਂਦੇ ਹਾਂ?
6. ਔਲੇ ਤੇ ਸੇਬ ਦਾ ਮੁਰੱਬਾ ਤਾਂ ਸੁਣਿਆ ਹੈ, ਹੋਰ ਮੁਰੱਬਾ ਕਿਸ ਨੂੰ ਕਹਿੰਦੇ ਹਨ?
7. ਮੇਖ ਲੋਹੇ ਦੀ ਛੋਟੀ ਕਿੱਲ ਨੂੰ ਕਹਿੰਦੇ ਹਨ | ਕੀ ਹੋਰ ਵੀ ਮੇਖ ਹੁੰਦੀ ਹੈ ਜੋ ਲੋਹੇ ਦੀ ਨਹੀਂ ਹੁੰਦੀ?
ਉੱਤਰ : (1) ਲੜਕਾ, ਛੋਟਾ ਬੱਚਾ, (2) ਸਬਕ ਦੀ ਬੋਲ-ਬੋਲ ਦੁਹਰਾਈ ਕਰਨੀ, (3) ਪੂੰਜੀ, (4) ਸ਼ਰਮ, (5) ਨਿਹੰਗ ਬੋਲੀ 'ਚ ਦੱੁਧ, (6) 25 ਏਕੜ ਜ਼ਮੀਨ, (7) ਜੋਤਿਸ਼ ਦੀ ਪਹਿਲੀ ਰਾਸ਼ੀ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027.
ਮੋਬਾ: 94636-00252

ਕਚਨਾਰ

ਸੋਹਣੇ ਉਪਯੋਗੀ ਰੱੁਖਾਂ ਵਿਚ
ਹਾਂ ਮੰਨਿਆ ਜਾਂਦਾ |
ਲਾਲ ਗੁਲਾਬੀ ਫੱੁਲਾਂ ਲੱਦਿਆ
ਮੈਂ ਕਚਨਾਰ ਅਖਵਾਂਦਾ |
ਦੋ ਪੱਤਿਆਂ ਤੋਂ ਮੇਰਾ ਪੱਤਾ
ਜੁੜ ਕੇ ਬਣਿਆ ਲੱਗੇ |
ਕੱਚੀ ਕਲੀ ਸੁੰਦਰਤਾ ਵਿਚ
ਮੇਰੀ ਸਭ ਤੋਂ ਅੱਗੇ |
ਪਥਰੀਲੀ ਮਿੱਟੀ 'ਚੋਂ ਵੀ
ਉੱਗ ਪੈਂਦਾ ਮੇਰਾ ਬੀਅ |
ਫੱੁਲ ਮੇਰੇ ਚਿੱਟੇ ਵੀ ਹੁੰਦੇ
ਲਾਲ ਜਾਮਣੀ ਵੀ |
ਫੱੁਲਾਂ ਦੀ ਰੱੁਤੇ ਤਾਂ
ਮੇਰੀ ਸ਼ਾਨ ਨਿਰਾਲੀ ਹੁੰਦੀ |
ਹਰ ਟਾਹਣੀ ਫੱੁਲਾਂ ਦੇ
ਮੰੂਹ 'ਤੇ ਲਾਲੀ ਹੁੰਦੀ |
ਛਿੱਲ ਮੇਰੀ ਨਾਲ ਫਰਨੀਚਰ
ਦੀ ਹੁੰਦੀ ਰੰਗ-ਰੰਗਾਈ |
ਮੇਰੇ ਫੱੁਲਾਂ ਤੋਂ ਹਵਾ ਦਰਦ
ਦੀ ਬਣੇ ਦਵਾਈ |
ਠੰਢੀ ਰੱੁਤ ਬਸੰਤ 'ਚ
ਫਿਰ ਕਚਨਾਰ ਖਿੜਨਗੇ |
ਸੁਗੰਧੀਆਂ ਦਾ ਮੇਲਾ ਭਰਨਾ
ਚਰਚੇ ਫੇਰ ਛਿੜਨਗੇ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013

ਅਨਮੋਲ ਬਚਨ

• ਕਿਸੇ ਨੂੰ ਨਾ ਦੱਸੋ ਕਿ ਤੁਹਾਨੂੰ ਦਰਦ ਸਹਿਣ ਦੀ ਆਦਤ ਹੈ, ਨਹੀਂ ਤਾਂ ਆਪਣੇ ਵੀ ਸੱਟਾਂ ਮਾਰ ਕੇ ਦੇਖਦੇ ਹਨ |
• ਲਫਜ਼ ਹੀ ਹੁੰਦੇ ਹਨ ਇਨਸਾਨ ਦਾ ਗਹਿਣਾ, ਸ਼ਕਲ ਦਾ ਕੀ ਹੈ, ਇਹ ਤਾਂ ਉਮਰ ਤੇ ਹਾਲਾਤ ਨਾਲ ਬਦਲ ਹੀ ਜਾਂਦੀ ਹੈ |
• ਸਾਹਾਂ ਦਾ ਰੁਕ ਜਾਣਾ ਤਾਂ ਆਮ ਗੱਲ ਹੈ, ਜਿਥੇ ਆਪਣੇ ਬਦਲ ਜਾਣ, ਮੌਤ ਤਾਂ ਉਸ ਨੂੰ ਕਹਿੰਦੇ ਹਨ |
• ਸਮਝ ਨਹੀਂ ਆਉਂਦੀ ਬੰਦਾ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ, ਜਦਕਿ ਸਾਡੇ ਤਾਂ ਸਾਹ ਵੀ ਉਧਾਰੇ ਹਨ |
• ਹਰ ਇਕ ਨੂੰ ਦਿਲ ਦੀ ਗੱਲ ਨਾ ਦੱਸੋ, ਕਿਉਂਕਿ ਹਾਲਾਤ ਮਾੜੇ ਦੇਖ ਕੇ ਤਾਂ ਸਾਹ ਵੀ ਸਾਥ ਛੱਡ ਜਾਂਦੇ ਹਨ |
• ਸੋਹਣੇ ਨਾ ਬਣੋ, ਚੰਗੇ ਬਣੋ | ਸਲਾਹਕਾਰ ਨਾ ਬਣੋ, ਮਦਦ ਕਰੋ |
• ਸਾਨੂੰ ਉਨ੍ਹਾਂ ਅੱਗੇ ਝੁਕਣਾ ਚਾਹੀਦਾ ਹੈ ਜੋ ਰਿਸ਼ਤੇ ਬਚਾ ਕੇ ਖੁਸ਼ ਨੇ, ਉਨ੍ਹਾਂ ਅੱਗੇ ਨਹੀਂ ਜੋ ਸਾਨੂੰ ਝੁਕਾ ਕੇ ਖੁਸ਼ ਨੇ |

-ਬਲਵਿੰਦਰ ਜੀਤ ਕੌਰ ਬਾਜਵਾ,
ਚੱਕਲਾਂ (ਰੂਪਨਗਰ) | ਮੋਬਾ: 94649-18164






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX