ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  17 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  45 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 1 hour ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸੁੰਦਰਤਾ ਮਾਹਿਰ ਸ਼ਹਿਨਾਜ਼ ਹੁਸੈਨ ਨਾਲ ਮੁਲਾਕਾਤ

ਛੇਤੀ ਹੀ ਦੁਨੀਆ ਭਰ 'ਚ ਭਾਰਤੀ ਸੁੰਦਰਤਾ ਵਧਾਊ ਸਾਧਨਾਂ ਦਾ ਡੰਕਾ ਵੱਜੇਗਾ-ਸ਼ਹਿਨਾਜ਼


* ਕਿਰਪਾ ਕਰਕੇ ਆਪਣੇ ਜੀਵਨ ਦੇ ਸ਼ੁਰੂਆਤੀ ਸੰਘਰਸ਼ ਦੇ ਦੌਰ 'ਤੇ ਚਾਨਣਾ ਪਾਓ। ਤੁਹਾਨੂੰ ਸ਼ੁਰੂਆਤ ਸੰਘਰਸ਼ ਵਿਚ ਕਿਸ ਨੇ ਪ੍ਰੇਰਿਤ ਕੀਤਾ।
-ਲੰਡਨ ਵਿਚ ਮੇਰੀ ਸੁੰਦਰਤਾ ਪ੍ਰਸਾਧਨ 'ਤੇ ਪੜ੍ਹਾਈ ਦੌਰਾਨ ਮੈਨੂੰ ਰਸਾਇਣਕ ਸੁੰਦਰਤਾ ਉਤਪਾਦਾਂ ਨਾਲ ਚਮੜੀ, ਵਾਲਾਂ ਆਦਿ ਨੂੰ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਮਿਲੀ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਅਤੇ ਇਸ ਘਟਨਾ ਨੇ ਮੇਰੇ ਜੀਵਨ ਅਤੇ ਭਵਿੱਖ ਦੋਵਾਂ ਨੂੰ ਬਦਲ ਦਿੱਤਾ। ਮੈਂ ਸੁੰਦਰਤਾ ਵਿਚ ਕੁਦਰਤੀ ਉਤਪਾਦਾਂ ਦੀ ਵਰਤੋਂ 'ਤੇ ਖੋਜ ਸ਼ੁਰੂ ਕੀਤੀ, ਜੋ ਕਿ ਬਿਲਕੁਲ ਸੁਰੱਖਿਅਤ ਅਤੇ ਬਿਨਾਂ ਕਿਸੇ ਜੋਖਮ ਦੇ ਕੁਦਰਤੀ ਸੁੰਦਰਤਾ ਦੇ ਸਕੇ। ਮੈਂ ਆਯੁਰਵੈਦਿਕ ਸੁੰਦਰਤਾ ਪ੍ਰਸਾਧਨਾਂ 'ਤੇ ਕੀਤੀ ਗਈ ਖੋਜ ਵਿਚ ਇਹ ਨਤੀਜਾ ਕੱਢਿਆ ਕਿ ਹਰਬਲ ਉਤਪਾਦ ਆਧੁਨਿਕ ਕਾਸਮੈਟਿਕ ਕੇਅਰ ਦਾ ਵਧੀਆ ਬਦਲ ਹੈ।
ਸਾਲ 1971 ਵਿਚ ਭਾਰਤ ਆਉਣ ਤੋਂ ਬਾਅਦ ਮੈਂ ਆਪਣੇ ਘਰ ਦੇ ਛੋਟੇ ਜਿਹੇ ਵਰਾਂਡੇ ਵਿਚ ਪਹਿਲਾ ਹਰਬਲ ਸੈਲੂਨ ਸ਼ੁਰੂ ਕੀਤਾ। ਉਸ ਸੈਲੂਨ ਵਿਚ ਕੁਦਰਤੀ ਉਤਪਾਦਾਂ ਰਾਹੀਂ ਸੁੰਦਰਤਾ ਸਮੱਸਿਆਵਾਂ ਦਾ ਹੱਲ ਪ੍ਰਦਾਨ ਕੀਤਾ ਗਿਆ, ਜੋ ਕਿ ਸੁੰਦਰਤਾ ਦੇ ਬਾਜ਼ਾਰ ਵਿਚ ਇਕ ਬਿਲਕੁਲ ਨਵਾਂ ਪ੍ਰਯੋਗ ਸੀ। ਮੈਂ ਆਯੁਰਵੈਦਿਕ ਸਿਧਾਂਤਾਂ ਦੇ ਅਨੁਰੂਪ ਕੁਦਰਤੀ ਪਦਾਰਥਾਂ ਅਤੇ ਪੌਦੇ ਦੇ ਸੰਘਟਕਾਂ 'ਤੇ ਆਧਾਰਿਤ ਸੁੰਦਰਤਾ ਪ੍ਰਸਾਧਨਾਂ ਦਾ ਉਤਪਾਦਨ ਸ਼ੁਰੂ ਕੀਤਾ ਅਤੇ ਅੱਜ ਇਹ ਸੈਲੂਨ ਕੁਦਰਤੀ ਸੁੰਦਰਤਾ ਇਲਾਜ ਵਿਚ ਵਿਸ਼ਵ ਭਰ ਵਿਚ ਹਰਮਨ ਪਿਆਰਾ ਹੋ ਚੁੱਕਾ ਹੈ। ਅੱਜ ਵਿਸ਼ਵ ਭਰ ਵਿਚ ਸਾਨੂੰ ਆਮ ਸੁੰਦਰਤਾ ਇਲਾਜ ਲਈ ਹੀ ਨਹੀਂ ਜਾਣਿਆ ਜਾਂਦਾ, ਸਗੋਂ ਕਿੱਲ-ਮੁਹਾਸੇ, ਚਿਹਰੇ ਦੇ ਦਾਗ, ਸਮੇਂ ਤੋਂ ਪਹਿਲਾਂ ਬੁਢਾਪਾ, ਵਾਲਾਂ ਦਾ ਝੜਨਾ, ਵਾਲਾਂ ਦੀ ਸਿੱਕਰੀ, ਪਿਗਮਨਟੇਸ਼ਨ ਆਦਿ ਸੁੰਦਰਤਾ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਕਰਨ ਵਾਲੇ ਉਤਪਾਦਾਂ ਲਈ ਵੀ ਜਾਣਿਆ ਜਾਂਦਾ ਹੈ। ਮੈਂ ਆਮ ਘਰਾਂ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਘਰ ਦੇ ਛੋਟੇ ਜਿਹੇ ਕੋਨੇ ਵਿਚ ਸੁੰਦਰਤਾ ਸੈਲੂਨ ਚਲਾਉਣ ਲਈ ਪ੍ਰੇਰਿਤ ਕੀਤਾ, ਤਾਂ ਕਿ ਉਹ ਆਰਥਿਕ ਤੌਰ 'ਤੇ ਆਤਮ-ਨਿਰਭਰ ਹੋ ਸਕਣ ਅਤੇ ਉਨ੍ਹਾਂ ਨਾਲ ਇਕ ਨਵੀਂ ਪ੍ਰਫੈਚਾਈਜ ਪ੍ਰਣਾਲੀ ਦਾ ਜਨਮ ਹੋਇਆ।
ਮੇਰੇ ਸਵਰਗੀ ਪਿਤਾ ਜੀ ਨੇ ਮੈਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਪ੍ਰੇਰਨਾ ਦਿੱਤੀ। ਜਦੋਂ ਮੈਂ ਵਪਾਰਕ ਖੇਤਰ ਵਿਚ ਪ੍ਰਵੇਸ਼ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਕਰਨ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਕਿਹਾ ਕਿ ਕਿਸਮਤ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਤੂੰ ਆਪਣੀ ਕਿਸਮਤ ਆਪ ਬਣਾ ਸਕਦੀ ਹੈਂ, ਤੂੰ ਆਪਣੀ ਕੋਸ਼ਿਸ਼ ਨਾਲ ਜੋ ਚਾਹੇਂ, ਬਣ ਸਕਦੀ ਹੈਂ। ਮੇਰੀ ਸਫਲਤਾ ਦੇ ਪਿੱਛੇ ਮੇਰੇ ਪਿਤਾ ਜੀ ਦੀ ਇਹ ਸੋਚ ਹੈ ਕਿ ਮੈਂ ਕਾਮਯਾਬ ਪੇਸ਼ੇਵਰ ਬਣਾਂਗੀ। ਉਨ੍ਹਾਂ ਦੀ ਲਗਾਤਾਰ ਮਦਦ ਮੇਰੇ ਲਈ ਸਫਲਤਾ ਦੀ ਕੁੰਜੀ ਸਾਬਤ ਹੋਈ।
* ਤੁਸੀਂ ਅੱਜ ਆਪਣੇ-ਆਪ ਨੂੰ ਕਿਥੇ ਸਮਝਦੇ ਹੋ ਅਤੇ ਅਗਲੇ ਪੰਜ-ਦਸ ਸਾਲਾਂ ਵਿਚ ਤੁਹਾਡਾ ਕੀ ਟੀਚਾ ਹੈ?
-ਅੱਜ ਮੈਂ ਵਿਸ਼ਵ ਦੇ ਆਪਣੇ ਵਰਗੇ ਸਭ ਤੋਂ ਵੱਡੇ ਸੰਗਠਨ ਦੀ ਮੁਖੀ ਹਾਂ, ਜਿਸ ਦਾ ਪ੍ਰਫੈਂਚਾਈਜ ਸੈਲੂਨ, ਸਪਾ, ਰਿਟੇਲ, ਆਊਟਲੇਟ, ਬਿਊਟੀ ਟ੍ਰੇਨਿੰਗ ਇੰਸਟੀਚਿਊਟ ਅਤੇ 380 ਸੁੰਦਰਤਾ ਉਤਪਾਦਾਂ ਦਾ ਵਿਸ਼ਵ ਭਰ ਵਿਚ ਨੈੱਟਵਰਕ ਹੈ। ਅੱਜ ਵਿਸ਼ਵ ਦੇ 100 ਦੇਸ਼ਾਂ ਵਿਚ ਪ੍ਰਫੈਂਚਾਈਜ ਅਤੇ ਉਤਪਾਦਾਂ ਨੂੰ ਵੇਚਣ ਦੇ ਡਿਸਟ੍ਰੀਬਿਊਟਰ ਹਨ। ਅਸੀਂ ਪੂਰੇ ਵਿਸ਼ਵ ਵਿਚ ਆਪਣੀ ਪਕੜ ਨੂੰ ਮਜ਼ਬੂਤ ਬਣਾ ਰਹੇ ਹਾਂ। ਮੇਰਾ ਇਹ ਮੰਨਣਾ ਹੈ ਕਿ ਅਗਲੇ ਦਹਾਕੇ ਵਿਚ ਸੁੰਦਰਤਾ ਪ੍ਰਸਾਧਨ ਉਤਪਾਦਾਂ ਵਿਚ ਆਯੁਰਵੈਦਿਕ ਦਾ ਡੰਕਾ ਵੱਜੇਗਾ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਾਡਾ ਦਬਦਬਾ ਵਧੇਗਾ।
* ਤੁਹਾਡੇ ਸਮੂਹ ਦੀਆਂ ਭਾਵੀ ਯੋਜਨਾਵਾਂ ਕੀ ਹਨ? ਕੀ ਤੁਸੀਂ ਆਪਣੀ ਪ੍ਰਗਤੀ ਤੋਂ ਸੰਤੁਸ਼ਟ ਹੋ ਜਾਂ ਹਾਲੇ ਹੋਰ ਉਚਾਈਆਂ ਛੂਹਣ ਦੀ ਇੱਛਾ ਹੈ?
-ਅਸੀਂ ਅਮਰੀਕਾ, ਇੰਗਲੈਂਡ, ਕੈਨੇਡਾ ਮਿਡਲਈਸਟ, ਆਸਟ੍ਰੇਲੀਆ, ਸਿੰਗਾਪੁਰ ਤੇ ਰੂਸ ਵਰਗੇ ਦੇਸ਼ਾਂ ਵਿਚ ਆਪਣੀ ਉਪਸਥਿਤੀ ਨੂੰ ਵਧਾਉਣਾ ਚਾਹੁੰਦੇ ਹਾਂ। ਭਵਿੱਖ ਵਿਚ ਅਸੀਂ ਅੰਤਰਰਾਸ਼ਟਰੀ ਬ੍ਰਾਂਡਿੰਗ ਨੂੰ ਮਜ਼ਬੂਤ ਕਰਕੇ ਵਿਸ਼ਵ ਭਰ ਵਿਚ ਆਪਣੇ ਪ੍ਰਫੈਂਚਾਈਜ ਦਾ ਵਿਸਥਾਰ ਕਰਕੇ ਉਨ੍ਹਾਂ ਖੇਤਰਾਂ ਵਿਚ ਆਪਣੀ ਉਪਸਥਿਤੀ ਦਰਜ ਕਰਾਂਗੇ, ਜਿਥੇ ਹਾਲੇ ਸਾਡੀ ਐਂਟਰੀ ਨਹੀਂ ਹੈ। ਮੈਂ ਵਾਹ-ਵਾਹ 'ਤੇ ਕਦੇ ਭਰੋਸਾ ਨਹੀਂ ਕਰਦੀ ਅਤੇ ਹਮੇਸ਼ਾ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨਵੇਂ ਸਿਖਰਾਂ ਨੂੰ ਪਾਰ ਕਰਨ ਦਾ ਟੀਚਾ ਰੱਖਦੀ ਹਾਂ।
* ਕੀ ਤੁਹਾਡੀ ਰਾਜਨੀਤੀ ਵਿਚ ਆਉਣ ਦੀ ਕੋਈ ਇੱਛਾ ਹੈ?
-ਨਹੀਂ, ਮੇਰੀ ਰਾਜਨੀਤੀ ਵਿਚ ਆਉਣ ਦੀ ਕੋਈ ਇੱਛਾ ਨਹੀਂ ਹੈ।
* ਕੁਦਰਤੀ ਸੁੰਦਰਤਾ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਤੁਹਾਡਾ ਕੀ ਸੰਦੇਸ਼ ਹੈ?
-ਅੰਦਰੂਨੀ ਤੰਦਰੁਸਤੀ ਅਤੇ ਬਾਹਰੀ ਸੁੰਦਰਤਾ ਇਕੋ ਸਿੱਕੇ ਦੇ ਦੋ ਪਹਿਲੂ ਹਨ। ਅਸਲ ਵਿਚ ਸੁੰਦਰਤਾ ਸਰੀਰਕ ਤੰਦਰੁਸਤੀ ਅਤੇ ਚੰਗੀ ਸਿਹਤ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸਲ ਸੁੰਦਰਤਾ ਪ੍ਰਾਪਤ ਕਰਨ ਲਈ ਲੋੜੀਂਦੇ ਆਹਾਰ, ਸਰੀਰਕ ਕਸਰਤ ਅਤੇ ਤੰਦਰੁਸਤ ਜੀਵਨ ਸ਼ੈਲੀ ਆਧਾਰ ਮੰਨੀ ਜਾਂਦੀ ਹੈ। ਕੁਦਰਤੀ ਸੁੰਦਰਤਾ ਪ੍ਰਾਪਤ ਕਰਨ ਲਈ ਹਰਬਲ ਅਤੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰੋ ਅਤੇ ਰਸਾਇਣਕ ਸੁੰਦਰਤਾ ਪ੍ਰਸਾਧਨਾਂ ਅਤੇ ਇਲਾਜ ਤੋਂ ਹਮੇਸ਼ਾ ਪ੍ਰਹੇਜ਼ ਕਰੋ।
* ਤੁਸੀਂ ਸੁੰਦਰਤਾ ਨੂੰ ਕਿਵੇਂ ਪਰਿਭਾਸ਼ਤ ਕਰਦੇ ਹੋ?
-ਸੁੰਦਰਤਾ ਅਸਲ ਵਿਚ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸ਼ਕਤੀਆਂ ਦਾ ਮਿਸ਼ਰਣ ਹੁੰਦੀ ਹੈ। ਇਨ੍ਹਾਂ ਸਭ ਨੂੰ ਮਿਲਾ ਕੇ ਇਸ ਪਦਾਰਥ ਬਣਾਉਣ ਨਾਲ ਹੀ ਅਸਲੀ ਸੁੰਦਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
* ਹਰ ਮੌਸਮ ਵਿਚ ਸੁੰਦਰਤਾ ਬਰਕਰਾਰ ਰੱਖਣ ਦੇ ਨੁਸਖੇ ਦੱਸੋ।
-ਸੁੰਦਰਤਾ ਵਿਅਕਤੀ ਦੀ ਵਸ਼ਿਸ਼ਟ ਚਮੜੀ ਅਤੇ ਮੌਸਮ ਦੇ ਅਨੁਰੂਪ ਹੋਣੀ ਚਾਹੀਦੀ ਹੈ। ਤੇਲੀ ਚਮੜੀ ਲਈ ਹਲਕਾ ਮਾਇਸਚਰਾਈਜ਼ਰ ਅਤੇ ਗ਼ੈਰ-ਤੇਲੀ ਉਤਪਾਦਾਂ ਦੀ ਵਰਤੋਂ ਕਰੋ। ਗਰਮੀਆਂ ਵਿਚ ਰਿਪ੍ਰਫੇਸ਼ਰ, ਇਸਟ੍ਰੀਜੈਂਟਸ ਅਤੇ ਟੋਨਰ ਦੀ ਜ਼ਿਆਦਾ ਵਰਤੋਂ ਕਰੋ।


ਖ਼ਬਰ ਸ਼ੇਅਰ ਕਰੋ

ਅਜੋਕੇ ਸਮੇਂ ਸੰਸਕਾਰਾਂ ਦੀ ਅਣਹੋਂਦ ਦੀ ਭੇਟ ਚੜ੍ਹਦੇ ਜਾ ਰਹੇ ਸੰਯੁਕਤ ਪਰਿਵਾਰ

ਅਸੀਂ ਬਹੁਤ ਵਾਰ ਆਪਣੇ ਦੋਸਤਾਂ-ਮਿੱਤਰਾਂ ਜਾਂ ਕਰੀਬੀ ਰਿਸ਼ਤੇਦਾਰਾਂ ਵਿਚ ਬੈਠੇ ਬੜੇ ਚਾਅ ਅਤੇ ਮਾਣ ਨਾਲ ਆਪਣੇ ਪਰਿਵਾਰ ਦੇ ਬੀਤੇ ਸਮੇਂ ਦੀਆਂ ਹਾਸਿਆਂ ਅਤੇ ਖੇੜਿਆਂ ਦੀਆਂ ਗੱਲਾਂ ਕਰਦੇ ਹਾਂ। ਆਪਣੇ ਬਚਪਨ ਸਮੇਂ ਦੀਆਂ ਯਾਦਾਂ ਜਦੋਂ ਵੀ ਅਸੀਂ ਕਿਸੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਉਨ੍ਹਾਂ ਯਾਦਾਂ ਵਿਚ ਸਾਡੇ ਚਾਚੇ-ਚਾਚੀ, ਤਾਏ-ਤਾਈ, ਭੂਆ, ਦਾਦੇ ਅਤੇ ਦਾਦੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਸਾਨੂੰ ਆਪਣੇ ਬਚਪਨ ਦੀਆਂ ਇਹ ਯਾਦਾਂ ਸਾਂਝਾ ਕਰਨਾ ਬੜਾ ਸਕੂਨ ਦਿੰਦਾ ਹੈ ਪਰ ਕੀ ਅੱਜ ਦੀ ਪੀੜ੍ਹੀ ਆਉਣ ਵਾਲੇ ਸਮੇਂ ਵਿਚ ਆਪਣੇ ਦੋਸਤਾਂ-ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਆਪਣੇ ਸੰਯੁਕਤ ਪਰਿਵਾਰਾਂ ਦੇ ਖੇੜੇ ਸਾਂਝੇ ਕਰ ਪਾਵੇਗੀ? ਸ਼ਾਇਦ ਨਹੀਂ, ਕਿਉਂਕਿ ਅੱਜ ਸਾਡੇ ਸਮਾਜ ਵਿਚ ਸੰਯੁਕਤ ਪਰਿਵਾਰ ਵੱਡੇ ਪੱਧਰ 'ਤੇ ਅਲੋਪ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਵਿਆਪਕ ਰੂਪ ਵਿਚ ਇਕਹਿਰੇ ਪਰਿਵਾਰ ਲੈ ਰਹੇ ਹਨ। ਇਸ ਦੇ ਪ੍ਰਤੱਖ ਰੂਪ ਵਿਚ ਜਿਥੇ ਹੋਰ ਅਨੇਕਾਂ ਕਾਰਨ ਸੁਣਨ ਵਿਚ ਆਉਂਦੇ ਹਨ, ਉਥੇ ਹੀ ਅਪ੍ਰਤੱਖ ਰੂਪ ਵਿਚ ਇਸ ਦਾ ਕਾਰਨ ਅੱਜ ਦੀ ਪੀੜ੍ਹੀ ਵਿਚ ਪਾਈ ਜਾਣ ਵਾਲੀ ਮਨੁੱਖੀ ਸੰਸਕਾਰਾਂ ਦੀ ਅਣਹੋਂਦ ਹੈ। ਭਾਵੇਂ ਇਸ ਦਾ ਇਹ ਕਾਰਨ ਲੋਕਾਂ ਨੂੰ ਪ੍ਰਤੀਤ ਨਹੀਂ ਹੁੰਦਾ ਜਾਪਦਾ ਪਰ ਜੇਕਰ ਇਸ ਦਾ ਸਹੀ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪਰਿਵਾਰ ਦੇ ਬਜ਼ੁਰਗਾਂ ਪ੍ਰਤੀ ਦਿਨ-ਬ-ਦਿਨ ਘਟਦਾ ਜਾ ਰਿਹਾ ਮਾਣ-ਸਤਿਕਾਰ, ਭਰਾਵਾਂ ਵਿਚ ਘਟਦਾ ਆਪਸੀ ਪਿਆਰ ਅਤੇ ਪਰਿਵਾਰਕ ਮੈਂਬਰਾਂ ਦੀ ਜ਼ਰੂਰਤ ਤੇ ਮਹੱਤਤਾ ਦਾ ਘਟਦਾ ਅਹਿਸਾਸ ਹੀ ਸੰਯੁਕਤ ਪਰਿਵਾਰਾਂ ਵਿਚ ਪੈਣ ਵਾਲੀ ਤਰੇੜ ਦੇ ਕਾਰਨ ਹਨ। ਆਓ ਸੰਯੁਕਤ ਪਰਿਵਾਰਾਂ ਦੇ ਘੱਟ ਹੁੰਦੇ ਜਾਣ ਦੇ ਕੁਝ ਹੋਰ ਕਾਰਨਾਂ ਬਾਰੇ ਜਾਣਕਾਰੀ ਲਈਏ।
ਵਰਤਮਾਨ ਸਿੱਖਿਆ : ਵਰਤਮਾਨ ਸਿੱਖਿਆ ਨੇ ਕਈ ਤਰੀਕਿਆਂ ਨਾਲ ਸੰਯੁਕਤ ਪਰਿਵਾਰਾਂ ਦੇ ਘੱਟ ਹੋਣ ਵਿਚ ਯੋਗਦਾਨ ਪਾਇਆ ਹੈ। ਸਿੱਖਿਆ ਨਾਲ ਅੱਜਕਲ੍ਹ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦੇ ਵਿਚਾਰ, ਆਦਤਾਂ ਤੇ ਵਿਸ਼ਵਾਸ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਅਤੇ ਵਿਚਾਰ ਪੁਰਾਣੇ ਸਮੇਂ ਦੇ ਲੋਕਾਂ ਤੋਂ ਬਿਲਕੁਲ ਅਲੱਗ ਹਨ। ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿਚਾਰ ਆਪਣੇ ਬਜ਼ੁਰਗ ਦਾਦਾ-ਦਾਦੀ ਦੀ ਗੱਲ ਤਾਂ ਦੂਰ, ਆਪਣੇ ਮਾਤਾ-ਪਿਤਾ ਨਾਲ ਵੀ ਕੋਈ ਮੇਲ ਨਹੀਂ ਖਾਂਦੇ। ਜ਼ਿਆਦਾਤਰ ਨੌਜਵਾਨਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਜਾਂ ਘਰ ਦੇ ਬਜ਼ੁਰਗ ਪੁਰਾਣੀ ਅਤੇ ਤੰਗ ਸੋਚ ਰੱਖਦੇ ਹਨ ਤੇ ਉਨ੍ਹਾਂ ਦੀ ਸੋਚ ਅਗਾਂਹਵਧੂ ਨਹੀਂ। ਇਸ ਤੋਂ ਇਲਾਵਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੰਯੁਕਤ ਪਰਿਵਾਰ ਵਿਚ ਰਹਿਣਾ ਉਨ੍ਹਾਂ ਦੀ ਆਜ਼ਾਦੀ ਲਈ ਖਤਰਾ ਵੀ ਮਹਿਸੂਸ ਹੁੰਦਾ ਹੈ, ਕਿਉਂਕਿ ਅੱਜ ਦੇ ਨੌਜਵਾਨ ਆਜ਼ਾਦੀ ਦੇ ਮਾਇਨੇ ਹੀ ਕੁਝ ਹੋਰ ਸਮਝਦੇ ਹਨ। ਇਸ ਤਰ੍ਹਾਂ ਸਿੱਖਿਆ ਦਾ ਇਕ ਪ੍ਰਕਾਰ ਨਾਲ ਸੰਯੁਕਤ ਪਰਿਵਾਰਾਂ ਦੀ ਹੋਂਦ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਵਰਤਮਾਨ ਸੁਖ-ਸਹੂਲਤਾਂ ਵਾਲੀ ਜ਼ਿੰਦਗੀ ਦਾ ਆਕਰਸ਼ਣ : ਆਮ ਤੌਰ 'ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਵਰਤਮਾਨ ਸ਼ਹਿਰੀ ਜੀਵਨ ਦੀਆਂ ਸੁੱਖ-ਸਹੂਲਤਾਂ ਅਤੇ ਆਕਰਸ਼ਣ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ, ਜ਼ਿਆਦਾਤਰ ਔਰਤਾਂ ਸ਼ਹਿਰ 'ਚ ਜਾ ਕੇ ਸ਼ਹਿਰੀ ਜ਼ਿੰਦਗੀ ਜਿਉਣ ਲਈ ਸ਼ਹਿਰਾਂ ਵੱਲ ਆਕਰਸ਼ਤ ਹੁੰਦੀਆਂ ਹਨ। ਪਿੰਡਾਂ 'ਚ ਰਹਿ ਰਹੇ ਪਰਿਵਾਰਾਂ ਦੇ ਜ਼ਿਆਦਾਤਰ ਬਜ਼ੁਰਗ ਸ਼ਹਿਰੀ ਪ੍ਰਦੂਸ਼ਣ ਅਤੇ ਪਿੰਡਾਂ ਦੇ ਖਾਣ-ਪੀਣ ਦੇ ਵੱਧ ਸਾਫ਼-ਸੁਥਰੇ ਹੋਣ ਕਾਰਨ ਪਿੰਡ ਛੱਡ ਸ਼ਹਿਰ ਜਾ ਕੇ ਰਹਿਣ ਨੂੰ ਰਾਜ਼ੀ ਨਹੀਂ ਹੁੰਦੇ। ਇਸ ਤਰ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੀ ਸੋਚ ਦੇ ਅੰਤਰ ਕਾਰਨ ਵੱਧ ਤੋਂ ਵੱਧ ਪਿੰਡਾਂ 'ਚੋਂ ਸੰਯੁਕਤ ਪਰਿਵਾਰ ਘਟਦੇ ਜਾ ਰਹੇ ਹਨ ਅਤੇ ਜ਼ਿਆਦਾ ਇਕਹਿਰੇ ਪਰਿਵਾਰ ਹੋਂਦ ਵਿਚ ਆ ਰਹੇ ਹਨ।
ਪੱਛਮੀ ਸੱਭਿਅਤਾ ਦਾ ਪ੍ਰਭਾਵ : ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਡੀ ਵਰਤਮਾਨ ਪੀੜ੍ਹੀ ਦੀ ਸੋਚ ਅਤੇ ਜੀਵਨ ਸ਼ੈਲੀ ਉੱਤੇ ਕਈ ਤਰ੍ਹਾਂ ਨਾਲ ਦੇਖਣ ਨੂੰ ਮਿਲਦਾ ਹੈ। ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਹੀ ਸਾਡੀ ਵਰਤਮਾਨ ਪੀੜ੍ਹੀ ਨਿੱਜਤਾ, ਸਮਾਨਤਾ ਅਤੇ ਨਿੱਜੀ ਸੁਤੰਤਰਤਾ ਨੂੰ ਵੱਧ ਪਹਿਲ ਦੇਣ ਲੱਗ ਪਈ ਹੈ। ਇਸ ਤਰ੍ਹਾਂ ਪੱਛਮੀ ਸੱਭਿਅਤਾ ਦਾ ਪ੍ਰਭਾਵ ਵੀ ਸੰਯੁਕਤ ਪਰਿਵਾਰਾਂ ਦੀ ਸੰਖਿਆ ਘਟਦੇ ਜਾਣ ਦਾ ਇਕ ਵੱਡਾ ਕਾਰਨ ਹੈ।
ਲਗਾਤਾਰ ਵਧਦੀ ਜਨਸੰਖਿਆ : ਲਗਾਤਾਰ ਵਧਦੀ ਜਨਸੰਖਿਆ ਕਾਰਨ ਖੇਤੀ ਅਤੇ ਰਿਹਾਇਸ਼ ਯੋਗ ਜ਼ਮੀਨ ਲਗਾਤਾਰ ਘਟਦੀ ਜਾ ਰਹੀ ਹੈ। ਇਕੱਲੀ ਖੇਤੀਬਾੜੀ ਹੁਣ ਇਸ 'ਤੇ ਨਿਰਭਰ ਸਾਰੇ ਪਰਿਵਾਰਕ ਮੈਂਬਰਾਂ ਦਾ ਖਰਚਾ ਨਹੀਂ ਝੱਲ ਸਕਦੀ। ਇਸ ਕਾਰਨ ਰੁਜ਼ਗਾਰ ਦੀ ਭਾਲ ਵਿਚ ਪਰਿਵਾਰਕ ਮੈਂਬਰਾਂ ਨੂੰ ਆਪਣੇ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਅਤੇ ਸ਼ਹਿਰਾਂ ਵਿਚ ਜਿਥੇ ਕਿਤੇ ਰੁਜ਼ਗਾਰ ਮਿਲਦੇ ਹਨ, ਉਥੇ ਹੀ ਅਜਿਹੇ ਲੋਕਾਂ ਨੂੰ ਆਪਣੀ ਰਿਹਾਇਸ਼ ਕਰਨੀ ਪੈਂਦੀ ਹੈ। ਇਹ ਵੀ ਸੰਯੁਕਤ ਪਰਿਵਾਰਾਂ ਦੇ ਘਟਣ ਅਤੇ ਇਕਹਿਰੇ ਪਰਿਵਾਰਾਂ ਦੇ ਹੋਂਦ ਵਿਚ ਆਉਣ ਦਾ ਇਕ ਪ੍ਰਮੁੱਖ ਕਾਰਨ ਹੈ।
ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ਵਿਚ ਇਨਸਾਨੀ ਕਦਰਾਂ-ਕੀਮਤਾਂ ਅਤੇ ਮਨੁੱਖੀ ਜਜ਼ਬਾਤਾਂ ਦੀ ਅਹਿਮੀਅਤ ਭਾਵੇਂ ਲਗਾਤਾਰ ਘਟਦੀ ਜਾ ਰਹੀ ਹੈ ਪਰ ਅੱਜ ਸਾਨੂੰ ਜ਼ਰੂਰਤ ਹੈ ਅੱਜ ਦੀ ਪੀੜ੍ਹੀ ਨੂੰ ਮਾਪਿਆਂ ਅਤੇ ਬਜ਼ੁਰਗਾਂ ਦੀ ਕਦਰ ਕਰਨਾ ਸਿਖਾਉਣ ਵਾਲੇ ਸੰਸਕਾਰ ਦੇਣ ਦੀ। ਅੱਜ ਦੀ ਪੀੜ੍ਹੀ ਨੂੰ ਸਮਝਣ ਦੀ ਸਖਤ ਲੋੜ ਹੈ ਕਿ ਸੰਯੁਕਤ ਪਰਿਵਾਰ ਹੀ ਹੈ ਖੇੜਿਆਂ ਦਾ ਆਧਾਰ। ਜੇਕਰ ਅਸੀਂ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਾਂਗੇ, ਤਦ ਹੀ ਬੱਚਿਆਂ ਨੂੰ ਵੀ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨ ਦੀ ਜਾਚ ਅਤੇ ਪ੍ਰੇਰਨਾ ਮਿਲੇਗੀ।
ਅਸਲ ਵਿਚ ਸੰਸਕਾਰਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਿਖਲਾਈ ਸਿੱਖਿਆ ਦਾ ਜ਼ਰੂਰੀ ਅੰਗ ਬਣਾਉਣ ਦੀ ਬੇਹੱਦ ਲੋੜ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਹਨ, ਉਨ੍ਹਾਂ ਦੇ ਬੱਚੇ ਵੀ ਮਾਪਿਆਂ ਅਤੇ ਬਜ਼ੁਰਗਾਂ ਦੀ ਕਦਰ ਕਰਨ ਵਾਲੇ ਅਤੇ ਸੰਯੁਕਤ ਪਰਿਵਾਰ ਨੂੰ ਚਾਹੁਣ ਵਾਲੇ ਹੁੰਦੇ ਹਨ। ਜੇਕਰ ਸਮਾਜ ਵਿਚ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਮਹੱਤਤਾ ਨੂੰ ਸਮਝਣ ਲੱਗ ਜਾਵੇ ਤਾਂ ਹੀ ਇਕ ਸੁਚੱਜੇ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ।


-ਬੀ-2/305, ਬੰਦ ਗਲੀ, ਸਦਰ ਬਾਜ਼ਾਰ,
ਬਰਨਾਲਾ-148101. ਮੋਬਾ: 78377-00375

ਆਓ ਬੱਚਿਆਂ ਨੂੰ ਇਨ੍ਹਾਂ ਛੁੱਟੀਆਂ ਵਿਚ ਸਿਖਾਈਏ

ਪੰਛੀਆਂ ਦੀ ਪਰਵਰਿਸ਼

ਇਨ੍ਹਾਂ ਵਿਚ ਪੰਛੀਆਂ ਨੂੰ ਦਾਣਾ ਪਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਇਹ ਇਕ ਅਜਿਹੀ ਆਦਤ ਹੈ, ਜਿਸ ਦਾ ਸਾਡੇ ਦਿਲ ਅਤੇ ਦਿਮਾਗ ਦੀ ਸਿਹਤ ਨਾਲ ਸਿੱਧਾ ਰਿਸ਼ਤਾ ਹੈ। ਇਸ ਨਾਲ ਸਿਹਤ 'ਤੇ ਸਕਾਰਾਤਮਿਕ ਅਸਰ ਪੈਂਦਾ ਹੈ। ਨਾਲ ਹੀ ਅਸੀਂ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਵੀ ਇਸ ਨਾਲ ਬਿਹਤਰ ਬਣਾ ਸਕਦੇ ਹਾਂ, ਕਿਉਂਕਿ ਪੰਛੀ ਰਹਿਣਗੇ ਤਾਂ ਇਕੋਲਾਜੀ ਸੰਤੁਲਨ ਬਣਿਆ ਰਹੇਗਾ। ਆਮ ਤੌਰ 'ਤੇ ਪੰਛੀਆਂ ਨੂੰ ਦਾਣਾ ਪਾਉਣ ਦਾ ਕੰਮ ਘਰ ਦੇ ਵੱਡੇ ਮੈਂਬਰ ਕਰਦੇ ਹਨ। ਉਨ੍ਹਾਂ ਨੂੰ ਇਹ ਆਦਤ ਬੱਚਿਆਂ ਨੂੰ ਵੀ ਪਾਉਣੀ ਚਾਹੀਦੀ ਹੈ। ਛੁੱਟੀਆਂ ਵਿਚ ਬੱਚਿਆਂ ਨੂੰ ਇਲੈਕਟ੍ਰੋਨਿਕ ਡਿਵਾਈਸਿਸ ਤੋਂ ਥੋੜ੍ਹੀ ਦੂਰੀ ਬਣਾ ਕੇ, ਉਨ੍ਹਾਂ ਨੂੰ ਪੰਛੀਆਂ ਦੀ ਦੇਖ-ਭਾਲ ਕਰਨੀ ਸਿਖਾਉਣੀ ਚਾਹੀਦੀ ਹੈ। ਪੰਛੀਆਂ ਨੂੰ ਦਾਣਾ-ਪਾਣੀ ਦੇਣ ਦੇ ਨਾਲ ਹੀ ਬੱਚੇ ਇਨ੍ਹਾਂ ਛੁੱਟੀਆਂ ਦੇ ਦਿਨਾਂ ਵਿਚ ਆਪਣੇ ਗਾਰਡਨ ਦੇ ਬੂਟਿਆਂ ਦੀ ਸਿੰਚਾਈ ਅਤੇ ਦੇਖ-ਰੇਖ ਕਰਨੀ ਵੀ ਸਿੱਖ ਜਾਣਗੇ।
ਬੱਚੇ ਪੰਛੀਆਂ ਨੂੰ ਕਿਵੇਂ ਪਹਿਚਾਨਣ
ਪੰਛੀਆਂ ਲਈ ਦਾਣਾ-ਪਾਣੀ ਪਾਉਣ ਤੋਂ ਤੁਰੰਤ ਬਾਅਦ ਪੰਛੀ ਨਹੀਂ ਆਉਂਦੇ। ਉਨ੍ਹਾਂ ਨੂੰ ਦਾਣਾ-ਪਾਣੀ ਪਾ ਕੇ ਕੁਝ ਦੂਰੀ 'ਤੇ ਜਾ ਕੇ ਛੁਪ ਜਾਣਾ ਚਾਹੀਦਾ ਹੈ, ਫਿਰ ਹੀ ਉਹ ਉਸ ਜਗ੍ਹਾ ਆਉਂਦੇ ਹਨ। ਘਰ ਦੇ ਕਿਸੇ ਵੱਡੇ ਮੈਂਬਰ ਨੂੰ ਇਸ ਸਭ ਕੁਝ ਵਿਚ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੰਛੀਆਂ ਦੇ ਨਾਂਅ ਦੱਸਣੇ ਚਾਹੀਦੇ ਹਨ ਅਤੇ ਜੇ ਉਨ੍ਹਾਂ ਦੇ ਬਾਰੇ ਵਿਚ ਉਹ ਕੁਝ ਹੋਰ ਜਾਣਦੇ ਹੋਣ ਤਾਂ ਉਹ ਵੀ ਦੱਸਣਾ ਚਾਹੀਦਾ ਹੈ। ਇਕ ਵਾਰ ਬੱਚਿਆਂ ਨੂੰ ਪੰਛੀ ਦਿਖਾ ਕੇ ਫਿਰ ਵਿਸਥਾਰ ਨਾਲ ਉਨ੍ਹਾਂ ਬਾਰੇ ਜਾਨਣ ਲਈ ਇੰਟਰਨੈੱਟ ਦੇ ਜ਼ਰੀਏ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਨਾ ਸਿਰਫ ਸਰੀਰਕ ਤੌਰ 'ਤੇ ਸਰਗਰਮ ਰਹਿਣਾ ਹੈ, ਸਗੋਂ ਇਸ ਨਾਲ ਦਿਮਾਗੀ ਕਸਰਤ ਵੀ ਹੁੰਦੀ ਹੈ ਅਤੇ ਨਾਲ ਹੀ ਰੁਚੀ ਵੀ ਸੁਧਰਦੀ ਹੈ।
ਕਿਵੇਂ ਤਿਆਰ ਕਰੀਏ ਪੰਛੀਆਂ ਦਾ ਦਾਣਾ-ਪਾਣੀ
ਆਮ ਤੌਰ 'ਤੇ ਲੋਕ ਕਣਕ, ਚੌਲ, ਕੱਚਾ ਜਾਂ ਪੱਕਾ ਮੱਕਾ ਜਾਂ ਫਲਾਂ ਦੇ ਛੋਟੇ ਟੁਕੜੇ ਜਾਂ ਖਾਣ ਵਾਲੀ ਕੋਈ ਹੋਰ ਚੀਜ਼ ਖੁੱਲ੍ਹੇ ਮੂੰਹ ਵਾਲੇ ਮਿੱਟੀ ਦੇ ਭਾਂਡੇ ਵਿਚ ਪਾ ਕੇ ਰੱਖਦੇ ਹਨ। ਜੇ ਜਗ੍ਹਾ ਹੋਵੇ ਤਾਂ ਪੱਕੇ ਤੌਰ 'ਤੇ ਕੰਮ ਆਉਣ ਵਾਲੇ 'ਬਰਡ ਫੀਡਰ' ਵੀ ਬਣਾਏ ਜਾ ਸਕਦੇ ਹਨ, ਕਿਉਂਕਿ ਕਈ ਪੰਛੀ ਜ਼ਮੀਨ 'ਤੇ ਰੱਖਿਆ ਦਾਣਾ ਚੁਗਦੇ ਹਨ ਤੇ ਕਈ ਫਲ ਖਾਣਾ ਪਸੰਦ ਕਰਦੇ ਹਨ। ਕੁਝ ਪੰਛੀ ਉਚਾਈ 'ਤੇ ਰੁੱਖ ਉੱਤੇ ਲਟਕੇ ਫਲਾਂ ਤੋਂ ਹੀ ਭੋਜਨ ਗ੍ਰਹਿਣ ਕਰਦੇ ਹਨ। ਇਸ ਲਈ ਆਪਣੇ ਬਾਲਕੋਨੀ ਜਾਂ ਵਿਹੜੇ ਵਿਚ ਆਉਣ ਵਾਲੇ ਪੰਛੀਆਂ ਦੀਆਂ ਖਾਣ ਦੀਆਂ ਆਦਤਾਂ ਨੂੰ ਜਾਨਣ ਤੋਂ ਬਾਅਦ ਹੀ ਉਨ੍ਹਾਂ ਲਈ ਬਰਡ ਫੀਡਰ ਤਿਆਰ ਕਰਨਾ ਚਾਹੀਦਾ ਹੈ।
ਕਿਥੇ ਰੱਖੀਏ ਇਹ ਦਾਣਾ-ਪਾਣੀ
ਬਰਡ ਫੀਡਰ ਨੂੰ ਜੇ ਉੱਪਰ ਰੱਖਣਾ ਹੋਵੇ ਤਾਂ ਖਿੜਕੀ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ 'ਤੇ ਇਸ ਨੂੰ ਰੱਖਣਾ ਚਾਹੀਦਾ ਹੈ, ਤਾਂ ਕਿ ਪੰਛੀ ਬਿਨਾਂ ਡਰੇ ਦਾਣਾ-ਪਾਣੀ ਲੈ ਸਕਣ। ਘਰ ਵਿਚ ਜੇ ਕੋਈ ਦੂਜੇ ਪਾਲਤੂ ਜਾਨਵਰ ਹਨ ਤਾਂ ਬਰਡ ਫੀਡਰ ਨੂੰ ਉਨ੍ਹਾਂ ਦੀ ਪਹੂੰਚ ਤੋਂ ਦੂਰ ਰੱਖੋ। ਇਸ ਗੱਲ ਦਾ ਧਿਆਨ ਰੱਖੋ ਕਿ ਕਿਸ ਪੰਛੀ ਨੂੰ ਕਿਹੜਾ ਭੋਜਨ ਪਸੰਦ ਹੈ, ਇਸ ਦੇ ਅਨੁਸਾਰ ਹੀ ਉਸ ਲਈ ਦਾਣਾ ਬਣਾਓ। ਬਿਹਤਰ ਹੋਵੇਗਾ ਜੇ ਬਾਜਰਾ, ਛੋਲੇ, ਦਾਲ, ਚੌਲ ਜਾਂ ਬਲੈਕ ਆਇਲ ਸਨਫਲਾਵਰ ਸੀਡ ਨੂੰ ਮਿਲਾ ਕੇ ਇਨ੍ਹਾਂ ਨੂੰ ਇਕੱਠੇ ਰੱਖਿਆ ਜਾਵੇ।
ਬਰਡ ਫੀਡਰ ਨੂੰ ਸਾਫ਼ ਰੱਖੋ
ਜਿਸ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਅਸੀਂ ਆਪਣੇ ਭਾਂਡੇ ਸਾਫ਼ ਕਰਦੇ ਹਾਂ, ਉਸੇ ਤਰ੍ਹਾਂ ਪੰਛੀਆਂ ਲਈ ਦਾਣਾ-ਪਾਣੀ ਰੱਖਣ ਦੇ ਪਾਤਰ ਨੂੰ ਵੀ ਨਿਯਮਤ ਸਫਾਈ ਦੀ ਲੋੜ ਹੁੰਦੀ ਹੈ। ਉਸ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ ਅਤੇ ਥੋੜ੍ਹੀ ਦੇਰ ਧੁੱਪ ਵਿਚ ਸੁਕਾਓ। ਉਸ ਤੋਂ ਬਾਅਦ ਉਸ ਨੂੰ ਦਾਣਾ ਪਾਓ, ਇਹ ਕੰਮ ਬੱਚੇ ਤੋਂ ਕਰਾਓ। ਇਨ੍ਹਾਂ ਛੁੱਟੀਆਂ ਵਿਚ ਬੱਚਿਆਂ ਨੂੰ ਕੁਦਰਤੀ ਪਾਰਕ ਜਾਂ ਆਪਣੇ ਨੇੜੇ-ਤੇੜੇ ਸਥਿਤ ਚਿੜੀਆਘਰ ਵਿਚ ਲੈ ਕੇ ਜਾਓ ਅਤੇ ਉਥੇ ਉਨ੍ਹਾਂ ਨੂੰ ਪੰਛੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪੰਛੀਆਂ ਦੀਆਂ ਖਾਣੇ ਦੀਆਂ ਆਦਤਾਂ ਬਾਰੇ ਵੀ ਜਾਣੂ ਕਰਾਓ।


-ਇਮੇਜ ਰਿਫਲੈਕਸ਼ਨ ਸੈਂਟਰ

ਵਾਲਾਂ ਦੀ ਸਾਂਭ-ਸੰਭਾਲ ਕਿਵੇਂ ਹੋਵੇ?

ਪਹਿਲਾਂ ਵਾਲਾਂ ਦੀ ਸਫੈਦੀ ਛੁਪਾਉਣ ਲਈ ਲੋਕ ਕਲਰ ਕਰਦੇ ਸੀ ਪਰ ਫੈਸ਼ਨ ਦੇ ਇਸ ਯੁੱਗ ਵਿਚ ਵਾਲਾਂ ਨੂੰ ਕਲਰ ਕਰਨਾ ਆਮ ਗੱਲ ਹੋ ਗਈ ਹੈ।
* ਕਲਰ ਹਮੇਸ਼ਾ ਉਹੀ ਲਓ, ਜੋ ਕੁਦਰਤੀ ਰੰਗ ਨਾਲ ਮੇਲ ਖਾਂਦਾ ਹੋਵੇ। ਜੇ ਤੁਹਾਡੀ ਚਮੜੀ ਗੋਰੀ ਹੈ ਤਾਂ ਏਸ਼ ਬਲਾਂਡ ਕਲਰ ਵਰਤੋ। ਸਾਂਵਲੀ ਚਮੜੀ ਅਤੇ ਵਾਲ ਭੂਰੇ ਹਨ ਤਾਂ ਬ੍ਰਿਗੇਂਡੀ ਕਲਰ ਅਤੇ ਵਾਲ ਕਾਲੇ ਹਨ ਤਾਂ ਕਾਪਰ ਕਲਰ ਦੀ ਵਰਤੋਂ ਕਰੋ।
* ਵਾਲਾਂ ਨੂੰ ਕਲਰ ਕਰਨ ਲਈ ਤਿੰਨ ਪਧਤੀਆਂ ਹੁੰਦੀਆਂ ਹਨ-ਪਹਿਲੀ ਅਸਥਾਈ ਪੱਧਤੀ, ਜੋ ਇਕ-ਦੋ ਦਿਨ ਤੱਕ ਚਲਦੀ ਹੈ। ਦੂਜੀ ਸੈਮੀ ਪਰਮਾਨੈਂਟ, ਜੋ 4-5 ਹਫ਼ਤੇ ਤੱਕ ਚਲਦੀ ਹੈ ਅਤੇ ਤੀਜੀ ਸਥਾਈ ਜੋ ਕਾਫੀ ਲੰਬੇ ਸਮੇਂ ਤੱਕ ਚਲਦੀ ਹੈ। ਅਸਥਾਈ ਪੱਧਤੀ ਨੂੰ ਅਪਣਾਓ ਤਾਂ ਕਿ ਪਸੰਦ ਆਉਣ 'ਤੇ ਉਸ ਨੂੰ ਸਥਾਈ ਰੂਪ ਦਿੱਤਾ ਜਾ ਸਕੇ। * ਕਲਰ ਹਮੇਸ਼ਾ ਚੰਗੀ ਕੰਪਨੀ ਦੇ ਹੀ ਖਰੀਦੋ। ਉਸ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਜ਼ਰੂਰ ਪੜ੍ਹ ਲਓ, ਨਹੀਂ ਤਾਂ ਅਲਰਜੀ ਹੋਣ ਦਾ ਖ਼ਤਰਾ ਹੋ ਸਕਦਾ ਹੈ।
* ਕਲਰ ਖਰੀਦਣ ਤੋਂ ਬਾਅਦ ਉਸ ਵਿਚ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਹੀ ਕਲਰ ਕਰੋ।
* ਵਾਲਾਂ ਨੂੰ ਕਲਰ ਕਰਨ ਤੋਂ ਪਹਿਲਾਂ ਉਸ ਦੀ ਅਲਰਜੀ ਟੈਸਟਿੰਗ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜੇ ਪਹਿਲੀ ਵਾਰ ਕਲਰ ਕਰ ਰਹੇ ਹੋ ਤਾਂ ਥੋੜ੍ਹਾ ਜਿਹਾ ਕਲਰ ਡਵੈਲਪਰ ਮਿਲਾ ਕੇ ਆਪਣੇ ਕੰਨ ਦੇ ਪਿੱਛੇ ਜਾਂ ਧੌਣ 'ਤੇ ਲਗਾਓ। ਜੇ ਜਲਣ ਜਾਂ ਕਿਸੇ ਵੀ ਤਰ੍ਹਾਂ ਦੀ ਅਲਰਜੀ ਮਹਿਸੂਸ ਹੋਵੇ ਤਾਂ ਤੁਰੰਤ ਠੰਢੇ ਪਾਣੀ ਨਾਲ ਧੋ ਲਓ ਅਤੇ ਕਲਰ ਦੀ ਵਰਤੋਂ ਨਾ ਕਰੋ।
* ਜੇ ਤੁਹਾਡੇ ਵਾਲ ਝੜਦੇ ਹਨ, ਉਨ੍ਹਾਂ ਵਿਚ ਸਿੱਕਰੀ ਹੈ ਜਾਂ ਕੋਈ ਜ਼ਖ਼ਮ ਹੈ ਤਾਂ ਪਹਿਲਾਂ ਕਾਸਮੈਟੋਲਾਜਿਸਟ ਨਾਲ ਸਲਾਹ ਕਰੋ ਅਤੇ ਫਿਰ ਕਲਰਿੰਗ ਕਰੋ।
* ਜੇ ਇਕ ਕਲਰ ਕਰਨ ਤੋਂ ਬਾਅਦ ਦੂਜਾ ਕਲਰ ਕਰਨਾ ਚਾਹੁੰਦੇ ਹੋ ਤਾਂ ਇਕ ਮਹੀਨੇ ਤੱਕ ਇੰਤਜ਼ਾਰ ਕਰੋ। ਛੇਤੀ-ਛੇਤੀ ਕਲਰ ਨਾ ਬਦਲੋ। ਇਸ ਨਾਲ ਵਾਲ ਰੁੱਖੇ ਅਤੇ ਬੇਜਾਨ ਹੋ ਜਾਣਗੇ।
* ਤੁਹਾਡੇ ਵਾਲ ਦੋਮੂੰਹੇਂ ਹਨ, ਬਲੀਚ ਕੀਤੇ ਹੋਏ ਹਨ ਜਾਂ ਵਾਲਾਂ ਵਿਚ ਹਿਨਾ ਕੀਤਾ ਹੋਇਆ ਹੋਵੇ ਤਾਂ ਉਨ੍ਹਾਂ ਵਾਲਾਂ ਨੂੰ ਵਧਾ ਕੇ ਨਿਕਲ ਜਾਣ ਦਿਓ। ਉਨ੍ਹਾਂ 'ਤੇ ਕਲਰ ਨਾ ਕਰੋ। ਜੇ ਕਰਨਾ ਵੀ ਚਾਹ ਰਹੇ ਹੋ ਤਾਂ ਕਿਸੇ ਚੰਗੇ ਹੇਅਰਸਟਾਈਲਿਸਟ ਦੀ ਰਾਇ ਲੈ ਕੇ ਹੀ ਕਰੋ।
* ਕਲਰਡ ਵਾਲਾਂ ਵਿਚ ਹਮੇਸ਼ਾ ਮਾਈਲਡ ਕੰਡੀਸ਼ਨਰ ਯੁਕਤ ਸ਼ੈਂਪੂ ਦੀ ਵਰਤੋਂ ਕਰੋ ਜਾਂ ਸ਼ੈਂਪੂ ਤੋਂ ਬਾਅਦ ਚੰਗੀ ਕੰਪਨੀ ਦਾ ਕੰਡੀਸ਼ਨਰ ਵਰਤੋਂ ਕਰੋ। ਸ਼ੈਂਪੂ ਵੀ ਉਹੀ ਲਗਾਓ ਜੋ ਖਾਸ ਤੌਰ 'ਤੇ ਕਲਰਡ ਵਾਲਾਂ ਲਈ ਬਣਾਇਆ ਗਿਆ ਹੋਵੇ। ਇਸ ਨਾਲ ਵਾਲਾਂ ਦੀ ਕੋਮਲਤਾ ਅਤੇ ਚਮਕ ਬਰਕਰਾਰ ਰਹਿੰਦੀ ਹੈ।
* ਜੇ ਤੁਸੀਂ ਕੋਈ ਦਵਾਈ ਖਾ ਰਹੇ ਹੋ ਤਾਂ ਵੀ ਕਲਰਿੰਗ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।
* ਸ਼ੈਂਪੂ ਕਰਨ ਤੋਂ ਬਾਅਦ ਕਲਰਡ ਵਾਲਾਂ ਨੂੰ ਸਿੱਧੇ ਧੁੱਪ ਵਿਚ ਨਾ ਸੁਕਾਓ। ਡ੍ਰਾਇਰ ਆਦਿ ਦੀ ਵਰਤੋਂ ਵੀ ਨਾ ਕਰੋ, ਕਿਉਂਕਿ ਇਸ ਨਾਲ ਵਾਲਾਂ ਦਾ ਰੰਗ ਬਦਰੰਗ ਹੋ ਜਾਵੇਗਾ।
* ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਕਲਰਡ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਘਰੋਂ ਬਾਹਰ ਨਿਕਲਦੇ ਸਮੇਂ ਸਨਸ਼ੀਲਡ ਦੀ ਵਰਤੋਂ ਕਰੋ।


-ਸ਼ੈਲੀ ਮਾਥੁਰ

ਬੈਂਕਾਂ ਦੇ ਕਰਜ਼ੇ ਦੀਆਂ ਸਹੂਲਤਾਂ ਬਾਰੇ ਕਿੰਨਾ ਜਾਣਦੇ ਹੋ?

ਅੱਜ ਦੀ ਜੀਵਨ ਸ਼ੈਲੀ ਨੂੰ ਈ.ਐਮ.ਆਈ. ਦੇ ਇਰਦ-ਗਿਰਦ ਘੁੰਮਣ ਵਾਲੀ ਜੀਵਨ ਸ਼ੈਲੀ ਕਹਿੰਦੇ ਹਨ। ਅਜਿਹਾ ਕਿਹਾ ਵੀ ਕਿਉਂ ਨਾ ਜਾਵੇ, ਜਦੋਂ ਅੱਜ ਦੀਆਂ ਤਮਾਮ ਸੁੱਖ ਸਹੂਲਤਾਂ ਕਰਜ਼ਾ ਆਧਾਰਿਤ ਹੋਣ? ਸ਼ਹਿਰਾਂ ਵਿਚ 95 ਫੀਸਦੀ ਲੋਕ ਹੋਮ ਲੋਨ ਦੀ ਬਦੌਲਤ ਹੀ ਆਪਣਾ ਘਰ ਬਣਾ ਸਕਦੇ ਹਨ ਅਤੇ ਮੱਧ ਵਰਗ ਤੋਂ ਲੈ ਕੇ ਉਪਰਲੇ ਵਰਗ ਤੱਕ 100 ਫੀਸਦੀ ਲੋਕ ਕਰਜ਼ੇ 'ਤੇ ਹੀ ਕਾਰ ਲੈਂਦੇ ਹਨ। ਨਤੀਜਾ ਇਹ ਕਿ ਅੱਜ ਜੇ ਅਸੀਂ ਘੱਟ ਤੋਂ ਘੱਟ ਸੁੱਖ-ਸਹੂਲਤਾਂ ਵਾਲੀ ਮੱਧ ਵਰਗੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਕਰਜ਼ਾ ਲੈਣਾ ਹੀ ਪਵੇਗਾ। ਕਿਉਂਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਬੈਂਕਾਂ ਵਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਵਿਚ ਵਿਆਜ ਦਰਾਂ ਘੱਟ ਹੁੰਦੀਆਂ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਪਰ ਇਨ੍ਹਾਂ ਅਨੇਕਾਂ ਸਹੂਲਤਾਂ ਦਾ ਫਾਇਦਾ ਲੈਣ ਲਈ ਜ਼ਰੂਰੀ ਹੈ ਕਿ ਸਾਨੂੰ ਬੈਂਕਾਂ ਤੋਂ ਕਰਜ਼ਾ ਲੈਣ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਦੀ ਜਾਣਕਾਰੀ ਹੋਵੇ। ਕੀ ਤੁਹਾਨੂੰ ਇਹ ਜਾਣਕਾਰੀਆਂ ਹਨ, ਆਓ ਪਰਖਦੇ ਹਾਂ-
1. ਕਰਜ਼ਾ ਲੈਣ ਲਈ ਜ਼ਿਆਦਾ ਜ਼ਰੂਰੀ ਹੈ ਕਿ-
(ਕ) ਤੁਹਾਡੇ ਕੋਲ ਇਕ ਵਿਵਸਥਿਤ ਨੌਕਰੀ ਹੋਵੇ। (ਖ) ਤੁਹਾਡਾ ਸਮਾਜ ਵਿਚ ਰਸੂਖ ਹੋਵੇ। (ਗ) ਤੁਸੀਂ ਪੜ੍ਹੇ-ਲਿਖੇ ਹੋਵੋ।
2. ਆਮ ਤੌਰ 'ਤੇ ਨੌਕਰੀਪੇਸ਼ਾ ਲੋਕਾਂ ਨੂੰ ਬੈਂਕ ਕਿੰਨੇ ਸਾਲਾਂ ਦਾ ਹੋਮ ਲੋਨ ਦਿੰਦੇ ਹਨ-(ਕ) 20 ਸਾਲ ਲਈ। (ਖ) 30 ਸਾਲ ਲਈ। (ਗ) 50 ਸਾਲ ਲਈ।
3. ਕਰਜ਼ਾ ਲੈਂਦੇ ਸਮੇਂ ਧਿਆਨ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਹੈ-(ਕ) ਆਪਣੀ ਆਰਥਿਕ ਸਥਿਤੀ ਅਤੇ ਭੁਗਤਾਨ ਸਮਾਂ।
(ਖ) ਬੈਂਕ ਅਤੇ ਕਰਜ਼ੇ ਦੀ ਕਿਸਮ। (ਗ) ਬੈਂਕ ਮੈਨੇਜਰ ਨਾਲ ਵਿਅਕਤੀਗਤ ਰਿਸ਼ਤੇ।
4. ਕੀ ਬੈਂਕ 100 ਫੀਸਦੀ ਹੋਮ ਲੋਨ ਦਿੰਦੇ ਹਨ?
(ਕ) ਪਤਾ ਨਹੀਂ। (ਖ) ਹਾਂ। (ਗ) ਨਹੀਂ।
5. ਜੇ ਤੁਸੀਂ ਆਪਣਾ ਬਿਜ਼ਨੈਸ ਕਰਨਾ ਚਾਹੁੰਦੇ ਹੋ ਤਾਂ ਹੋਮ ਲੋਨ ਲੈਣ ਲਈ ਆਮਦਨ ਕਰ ਰਿਟਰਨ ਭਰਨੀ ਜ਼ਰੂਰੀ ਹੁੰਦੀ ਹੈ-(ਕ) ਕੋਈ ਜ਼ਰੂਰੀ ਨਹੀਂ। (ਖ) ਜ਼ਰੂਰੀ ਹੁੰਦੀ ਹੈ। (ਗ) ਨਹੀਂ ਪਤਾ।
ਨਤੀਜਾ : ਜੇ ਤੁਸੀਂ ਇਸ ਕੁਇਜ਼ ਨੂੰ ਪੜ੍ਹ ਕੇ ਇਸ ਦੇ ਉਨ੍ਹਾਂ ਸੰਭਾਵਿਤ ਜਵਾਬਾਂ 'ਤੇ ਟਿਕ ਲਗਾਇਆ ਹੈ, ਜਿਨ੍ਹਾਂ ਨੂੰ ਤੁਸੀਂ ਆਪਣੇ ਜਵਾਬਾਂ ਦੇ ਨੇੜੇ ਮੰਨਦੇ ਹੋ, ਤਾਂ ਬੈਂਕਾਂ ਤੋਂ ਕਰਜ਼ਾ ਲੈਣ ਸਬੰਧੀ ਤੁਹਾਡੀ ਜਾਣਕਾਰੀ ਇਸ ਤਰ੍ਹਾਂ ਹੈ-
(ਕ) ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਹਾਨੂੰ ਕਰਜ਼ਾ ਲੈਣ ਨਾਲ ਸਬੰਧਤ ਹਰ ਕਿਸਮ ਦੀ ਜਾਣਕਾਰੀ ਹੈ। ਤੁਹਾਨੂੰ ਬਹੁਤ ਅਸਾਨੀ ਨਾਲ ਕਰਜ਼ਾ ਮਿਲ ਜਾਵੇਗਾ।
(ਖ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਕੋਈ ਵੀ ਬੈਂਕ ਕਰਜ਼ਾ ਹਾਸਲ ਕਰਨ ਸਬੰਧੀ ਨਾ ਸਿਰਫ ਤੁਹਾਨੂੰ ਜਾਣਕਾਰੀ ਹੈ, ਸਗੋਂ ਤੁਸੀਂ ਉਨ੍ਹਾਂ ਦੀ ਗੰਭੀਰਤਾ ਨੂੰ ਵੀ ਸਮਝਦੇ ਹੋ ਪਰ ਆਲਸ ਅਤੇ ਝਿਜਕ ਕਾਰਨ ਵੱਡਾ ਕਦਮ ਚੁੱਕਣ ਵਿਚ ਭਾਵ ਕਰਜ਼ਾ ਲੈਣ ਵਿਚ ਘਬਰਾਹਟ ਮਹਿਸੂਸ ਕਰਦੇ ਹੋ।
(ਗ) ਜੇ ਤੁਹਾਡੇ ਹਾਸਲ ਅੰਕ 10 ਤੋਂ ਵੀ ਘੱਟ ਹਨ ਤਾਂ ਮੁਆਫ਼ ਕਰੋ, ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕਰਜ਼ਾ ਲੈਣ ਸਬੰਧੀ ਜਾਣਕਾਰੀ ਨਹੀਂ ਹੈ। ਫਿਰ ਵੀ ਤੁਹਾਨੂੰ ਕਰਜ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਤਾਂ ਇਹ ਸਮਝੋ ਕਿ ਇਹ ਸਭ ਤੁਹਾਡੀ ਬਦੌਲਤ ਨਹੀਂ, ਤੁਹਾਡੇ ਅਨੇਕਾਂ ਦਸਤਾਵੇਜ਼ਾਂ ਦੇ ਕਾਰਨ ਹੈ।


-ਇਮੇਜ ਰਿਫਲੈਕਸ਼ਨ ਸੈਂਟਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX