ਤਾਜਾ ਖ਼ਬਰਾਂ


ਨੇਪਾਲ ਸਰਕਾਰ ਨੇ ਭਾਰਤੀ ਨੋਟਾਂ 'ਤੇ ਲਗਾਈ ਰੋਕ, ਨਹੀਂ ਚੱਲਣਗੇ 200, 500 ਤੇ 2000 ਦੇ ਨੋਟ
. . .  5 minutes ago
ਕਾਠਮਾਂਡੂ, 14 ਦਸੰਬਰ- ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਦੇ ਬੁਲਾਰੇ ਅਤੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ .....
ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੇ ਰਾਖਵਾਂਕਰਨ ਬਿੱਲ 'ਤੇ ਸਰਬਸੰਮਤੀ ਲਈ ਕੈਪਟਨ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ
. . .  26 minutes ago
ਚੰਡੀਗੜ੍ਹ. 14 ਦਸੰਬਰ- ਰਾਜਾਂ ਦੇ ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪਾਸ ਕੀਤੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਲਈ ਧੰਨਵਾਦ ....
ਰਾਫੇਲ ਡੀਲ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ੀ ਮੰਗਣ ਰਾਹੁਲ - ਅਮਿਤ ਸ਼ਾਹ
. . .  21 minutes ago
ਨਵੀਂ ਦਿੱਲੀ, 14 ਦਸੰਬਰ - ਸੁਪਰੀਮ ਕੋਰਟ ਵੱਲੋਂ ਰਾਫੇਲ ਡੀਲ 'ਤੇ ਦਿੱਤੇ ਫ਼ੈਸਲੇ ਉੱਪਰ ਖ਼ੁਸ਼ੀ ਜ਼ਾਹਿਰ ਕਰਦਿਆ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਮਿਤ ਸ਼ਾਹ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਫੇਲ ਮੁੱਦੇ 'ਤੇ ਲੋਕਾਂ ....
ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼
. . .  23 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ....
ਪੰਜਾਬ ਦੀ ਸੁਰੱਖਿਆ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਆਉਣਾ ਚਾਹੀਦੈ ਅੱਗੇ- ਕੈਪਟਨ
. . .  54 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਫ਼ੌਜ ਨੂੰ ਸਾਡੇ ਨਾਲ ਕੋਈ ਪਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਧਰਮ ਹੈ ਤੇ ਦੂਜੇ ਪਾਸੇ ਪਾਕਿਸਤਾਨ ਫ਼ੌਜ ਹੈ। ਇਸਦੇ .....
ਲੋਕ ਮਸਲਿਆਂ 'ਤੇ ਚਰਚਾ ਤੋਂ ਬਚਣ ਲਈ ਇਕ ਦਿਨ ਦਾ ਸੈਸ਼ਨ ਰੱਖੇ ਸਰਕਾਰ- ਸੁਖਬੀਰ ਬਾਦਲ
. . .  53 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਦੇ ਸੈਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਲੋਕ ਮਸਲਿਆ 'ਤੇ ਚਰਚਾ ਤੋਂ .....
ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਪੰਜਾਬ ਭਰ 'ਚ ਸਮਾਗਮ
. . .  about 1 hour ago
ਬੰਗਾ 14 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਪੰਜਾਬ ਦੇ ਹਰ ਹਲਕੇ ਅੰਦਰ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਪਾਰਟੀ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ .....
ਸੁਪਰੀਮ ਕੋਰਟ ਨੇ ਰਾਫੇਲ ਸੌਦੇ ਦੇ ਨਾਲ ਸੰਬੰਧਿਤ ਪਟੀਸ਼ਨਾਂ ਕੀਤੀਆਂ ਖ਼ਾਰਜ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਰਾਫੇਲ ਸੌਦੇ ਦੀ ਜਾਂਚ ਅਤੇ ਇਸ ਮਾਮਲੇ ਸੰਬੰਧੀ ਦਾਇਰ ਕੀਤੀਆਂ ਸਾਰੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਰਾਫੇਲ ਸੌਦੇ 'ਚ ਕਿਸੇ ....
ਛੱਪੜ 'ਚੋਂ ਮਿਲੀ ਗੁੰਮ ਹੋਏ 10 ਸਾਲਾ ਬੱਚੇ ਦੀ ਲਾਸ਼
. . .  about 1 hour ago
ਖੇਮਕਰਨ, 14 ਦਸੰਬਰ (ਰਾਕੇਸ਼ ਬਿੱਲਾ)- ਖੇਮਕਰਨ ਸ਼ਹਿਰ ਦੇ ਅੰਦਰ ਬੀਤੀ ਰਾਤ ਤੋਂ ਗੁੰਮ ਹੋਏ ਬੱਚੇ ਦੀ ਲਾਸ਼ ਸ਼ਹਿਰ ਦੇ ਬਾਹਰੋਂ ਵਾਰ ਸਥਿਤ ਇਕ ਛੱਪੜ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਰਮਨਦੀਪ ਸਿੰਘ(10) ਪੁੱਤਰ ਜਸਵਿੰਦਰ ਸਿੰਘ ਵਜੋਂ ਹੋਈ .....
ਕੈਪਟਨ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਸਦਨ 'ਚ ਰੱਖਿਆ ਗਿਆ ਪ੍ਰਸਤਾਵ
. . .  about 1 hour ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਦੇ ਸੈਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਪ੍ਰਸਤਾਵ ਰੱਖਿਆ ਗਿਆ ....
ਹੋਰ ਖ਼ਬਰਾਂ..

ਸਾਡੀ ਸਿਹਤ

ਗੁੱਸੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ

ਗੁੱਸਾ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇਕ ਕੁਦਰਤੀ ਸਾਧਨ ਹੈ ਪਰ ਜ਼ਿਆਦਾ ਗੁੱਸਾ ਦੂਜਿਆਂ ਨੂੰ ਸਾਡੇ ਤੋਂ ਦੂਰ ਤਾਂ ਕਰ ਹੀ ਦਿੰਦਾ ਹੈ ਅਤੇ ਸਾਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ, ਇਸ ਦੇ ਬਾਰੇ ਅਸੀਂ ਨਹੀਂ ਜਾਣ ਪਾਉਂਦੇ। ਗੁੱਸੇ ਨਾਲ ਚਿਹਰੇ ਦੇ ਹਾਵ-ਭਾਵ ਵਿਗੜਦੇ ਹਨ। ਹੌਲੀ-ਹੌਲੀ ਉਸ ਦਾ ਪ੍ਰਭਾਵ ਸਾਡੇ ਚਿਹਰੇ 'ਤੇ ਦਿਖਾਈ ਦੇਣ ਲਗਦਾ ਹੈ। ਮਨ ਅਸ਼ਾਂਤ ਰਹਿੰਦਾ ਹੈ, ਕੰਮ ਵਿਚ ਮਨ ਨਹੀਂ ਲਗਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਹਮੇਸ਼ਾ ਨਕਾਰਾਤਮਕ ਸੋਚਦਾ ਹੈ, ਤਣਾਅ ਬਣਿਆ ਰਹਿੰਦਾ ਹੈ। ਏਨੇ ਨੁਕਸਾਨ ਹੁੰਦੇ ਹਨ ਗੁੱਸੇ ਦੇ ਤਾਂ ਅਸੀਂ ਗੁੱਸਾ ਕਿਉਂ ਕਰਦੇ ਹਾਂ? ਜੇ ਇਸ 'ਤੇ ਵਿਚਾਰ ਕੀਤਾ ਜਾਵੇ ਤਾਂ ਕੁਝ ਨੁਸਖੇ ਸਾਨੂੰ ਖੁਦ ਹੀ ਮਿਲ ਜਾਣਗੇ।
ਗੁੱਸਾ ਆਉਣ ਦੇ ਵੀ ਕੁਝ ਕਾਰਨ ਹਨ। ਕੁਝ ਲੋਕ ਸੁਭਾਅ ਦੇ ਹੀ ਕ੍ਰੋਧੀ ਹੁੰਦੇ ਹਨ। ਸੋਚਦੇ ਬਾਅਦ ਵਿਚ ਹਨ, ਪਹਿਲਾਂ ਵਿਰੋਧ ਕਰਦੇ ਹਨ। ਕੁਝ ਸਥਿਤੀਆਂ ਦੇ ਸਾਹਮਣੇ ਆਪਣੇ ਮਨ ਮੁਤਾਬਿਕ ਕੁਝ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਕੁਝ ਲੋਕ ਦੂਜਿਆਂ ਨੂੰ ਅੱਗੇ ਵਧਦੇ ਦੇਖ ਮਨ ਹੀ ਮਨ ਈਰਖਾ ਕਰਦੇ ਹਨ ਅਤੇ ਸੁਭਾਅ ਗੁੱਸੇਖੋਰ ਹੋ ਜਾਂਦਾ ਹੈ। ਕਈ ਵਾਰ ਦੂਜੇ ਲੋਕ ਤੁਹਾਨੂੰ ਏਨਾ ਖਿਝਾਉਂਦੇ ਹਨ, ਜਿਸ ਨਾਲ ਤੁਹਾਡਾ ਆਪਣੇ-ਆਪ 'ਤੇ ਕਾਬੂ ਨਹੀਂ ਰਹਿੰਦਾ।
ਗੁੱਸੇ ਨੂੰ ਕੱਢਣ ਦੇ ਆਮ ਤੌਰ 'ਤੇ ਤਿੰਨ ਤਰੀਕੇ ਹੁੰਦੇ ਹਨ-ਗੁੱਸੇ ਨੂੰ ਮਨ ਵਿਚ ਦਬਾਅ ਲੈਣਾ, ਇਕਦਮ ਭੜਕ ਕੇ ਗੁੱਸਾ ਕੱਢਣਾ ਜਾਂ ਗੁੱਸੇ ਨੂੰ ਕਿਸੇ ਰੂਪ ਵਿਚ ਬਦਲ ਦੇਣਾ। ਪਹਿਲੇ ਤਰੀਕੇ ਨਾਲ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਤੁਹਾਡੇ ਮਨ ਵਿਚ ਉਸ ਦੇ ਪ੍ਰਤੀ ਨਫ਼ਰਤ ਬਣੀ ਰਹਿੰਦੀ ਹੈ ਅਤੇ ਤੁਸੀਂ ਮਨ ਹੀ ਮਨ ਉਸ ਨੂੰ ਦਬਾਉਂਦੇ ਰਹਿੰਦੇ ਹੋ, ਜਦੋਂ ਕਿ ਸਾਹਮਣੇ ਵਾਲਾ ਜਾਣਦਾ ਹੀ ਨਹੀਂ ਹੁੰਦਾ ਕਿ ਤੁਸੀਂ ਅਜਿਹਾ ਵਿਵਹਾਰ ਕਿਉਂ ਕਰ ਰਹੇ ਹੋ। ਇਸ ਦਾ ਅਰਥ ਹੈ ਕਿ ਤੁਹਾਨੂੰ ਗੁੱਸਾ ਕੱਢਣਾ ਨਹੀਂ ਆਉਂਦਾ ਅਤੇ ਆਪਣੇ-ਆਪ ਨੂੰ ਦੂਜੇ ਦੇ ਸਾਹਮਣੇ ਪ੍ਰਗਟ ਕਰਨਾ ਵੀ ਨਹੀਂ ਆਉਂਦਾ।
ਉਂਜ ਤਾਂ ਗੁੱਸੇ ਵਿਚ ਭੜਕਣਾ ਇਕ ਇਨਸਾਨ ਵਿਚ ਆਮ ਆਦਤ ਨਹੀਂ ਹੁੰਦੀ ਪਰ ਕਦੇ-ਕਦੇ ਜਦੋਂ ਹਾਲਾਤ ਬੇਕਾਬੂ ਹੁੰਦੇ ਹਨ ਤਾਂ ਇਨਸਾਨ ਆਪਣਾ ਗੁੱਸਾ ਇਕਦਮ ਚੀਕ ਕੇ ਕੱਢ ਦਿੰਦਾ ਹੈ। ਜਦੋਂ ਤੁਸੀਂ ਗੁੱਸੇ ਵਿਚ ਚੀਖਦੇ ਹੋ ਤਾਂ ਤੁਸੀਂ ਉਸ ਸਮੇਂ ਇਹ ਨਹੀਂ ਸੋਚਦੇ ਕਿ ਤੁਸੀਂ ਕਿੱਥੇ ਹੋ, ਤੁਹਾਡੇ ਸਾਹਮਣੇ ਕੌਣ ਹੈ, ਤੁਸੀਂ ਉਸ ਸਮੇਂ ਬੇਕਾਬੂ ਹੁੰਦੇ ਹੋ। ਅਜਿਹੇ ਲੋਕ ਅਕਸਰ ਘੱਟ ਸਹਿਣਸ਼ੀਲ ਹੁੰਦੇ ਹਨ। ਵੈਸੇ ਅਜਿਹੇ ਲੋਕ ਜੀਵਨ ਵਿਚ ਉੱਚ ਸੋਚ ਵਾਲੇ ਹੁੰਦੇ ਹਨ, ਹਰ ਕੰਮ ਵਿਚ ਸੰਪੂਰਨ ਹੁੰਦੇ ਹਨ, ਉੱਚੀਆਂ ਆਸ਼ਾਵਾਂ ਰੱਖਣ ਵਾਲੇ ਹੁੰਦੇ ਹਨ। ਅਜਿਹੇ ਲੋਕ ਕਈ ਵਾਰ ਆਪਣਾ ਨੁਕਸਾਨ ਜ਼ਿਆਦਾ ਕਰਾਉਂਦੇ ਹਨ ਅਤੇ ਸਾਹਮਣੇ ਵਾਲੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਗੁੱਸੇ ਨੂੰ ਇੰਜ ਕਾਬੂ ਕਰੋ
* ਆਪਣੀ ਊਰਜਾ ਨੂੰ ਸਕਾਰਾਤਮਕ ਕੰਮ ਵਿਚ ਖਰਚ ਕਰੋ ਜਿਵੇਂ ਖੇਡ ਕੇ, ਕਸਰਤ ਕਰਕੇ ਅਤੇ ਆਪਣੀਆਂ ਰੁਚੀਆਂ ਨੂੰ ਅੱਗੇ ਵਧਾ ਕੇ।
* ਕਸਰਤ ਦੇ ਨਾਲ ਸਵੇਰੇ 10 ਮਿੰਟ ਤੱਕ ਸਾਹ ਪ੍ਰਕਿਰਿਆ ਦੀ ਕਸਰਤ ਵੀ ਕਰੋ। ਇਸ ਨਾਲ ਨਕਾਰਾਤਮਕ ਸੋਚ ਬਾਹਰ ਨਿਕਲਦੀ ਹੈ ਅਤੇ ਸਕਾਰਾਤਮਕ ਸੋਚ ਅੰਦਰ ਆਉਂਦੀ ਹੈ। ਚਾਹੋ ਤਾਂ ਇਸ ਨੂੰ ਤੁਸੀਂ ਡਰਾਈਵਿੰਗ ਕਰਦੇ ਸਮੇਂ, ਸੈਰ ਕਰਦੇ ਸਮੇਂ, ਸਫਰ ਕਰਦੇ ਸਮੇਂ ਵੀ ਕਰ ਸਕਦੇ ਹੋ। ਮਾਹਰਾਂ ਅਨੁਸਾਰ ਸਾਹ ਲੈਣ ਦੀ ਕਸਰਤ ਨਾਲ ਤੁਹਾਡਾ ਤੰਤੂ ਸਿਸਟਮ ਸੁਚਾਰੂ ਹੁੰਦਾ ਹੈ। ਸੋ, ਜਿਵੇਂ ਹੀ ਕਿਸੇ ਗੱਲ 'ਤੇ ਗੁੱਸਾ ਆਵੇ, ਸੋਚੋ ਕਿ ਕੀ ਇਹ ਮੇਰੇ ਵੱਸ ਵਿਚ ਹੈ, ਨਹੀਂ ਤਾਂ ਫਿਰ ਗੁੱਸਾ ਕਿਉਂ? ਇਸ ਨੂੰ ਮਾਮੂਲੀ ਸਮਝੋ, ਸੋਚੋ ਕਿ ਸਭ ਠੀਕ ਹੋ ਜਾਵੇਗਾ। ਕੁਝ ਹੀ ਦੇਰ ਵਿਚ ਤੁਸੀਂ ਸ਼ਾਂਤ ਹੋ ਜਾਓਗੇ।
* ਗੁੱਸਾ ਆਉਣ ਦਾ ਕਾਰਨ ਪਤਾ ਹੋਵੇ ਤਾਂ ਉਸ ਨੂੰ ਲਿਖ ਲਓ, ਫਿਰ ਵਿਚਾਰ ਕਰੋ ਕਿ ਕੀ ਮੈਂ ਠੀਕ ਸੀ ਜਾਂ ਗ਼ਲਤ।
* ਕਦੇ-ਕਦੇ ਗੁੱਸਾ ਅਜਿਹੇ ਵਿਅਕਤੀ 'ਤੇ ਆਉਂਦਾ ਹੈ, ਜੋ ਤੁਹਾਡਾ ਸਾਹਮਣੇ ਨਹੀਂ ਹੈ। ਅਜਿਹੇ ਵਿਚ ਅਜਿਹਾ ਅੰਦਾਜ਼ਾ ਲਗਾਓ ਕਿ ਉਹ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਵੀ ਇਕੱਲੇ ਹੋ। ਅਜਿਹੇ ਵਿਚ ਆਪਣਾ ਗੁੱਸਾ ਬੋਲ ਕੇ ਕੱਢ ਦਿਓ।
* ਇਕਦਮ ਵਿਰੋਧ ਕਰਨ ਦੀ ਆਦਤ ਨੂੰ ਹੌਲੀ-ਹੌਲੀ ਛੱਡ ਦਿਓ। ਗੁੱਸਾ ਆਪਣੇ-ਆਪ ਕਾਬੂ ਹੋਣਾ ਸ਼ੁਰੂ ਹੋ ਜਾਵੇਗਾ।
* ਆਪਣੇ ਕੁਝ ਗੁੱਸੇ ਦੇ ਕਾਰਨਾਂ ਨੂੰ ਆਪਣੇ ਕਿਸੇ ਨਜ਼ਦੀਕੀ ਨਾਲ ਸਾਂਝਾ ਕਰੋ, ਜੋ ਤੁਹਾਨੂੰ ਸਹੀ ਸਲਾਹ ਦੇ ਸਕੇ ਅਤੇ ਜਿਸ ਦੀ ਸਲਾਹ ਨੂੰ ਤੁਸੀਂ ਜੀਵਨ ਵਿਚ ਢਾਲ ਸਕੋ।
* ਆਮ ਤੌਰ 'ਤੇ ਉਨ੍ਹਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਜੋ ਜ਼ਿਆਦਾ ਉਮੀਦਾਂ ਰੱਖਦੇ ਹਨ। ਆਪਣੀਆਂ ਉਮੀਦਾਂ ਨੂੰ ਘੱਟ ਕਰੋ।
* ਜੋ ਲੋਕ ਤੁਹਾਨੂੰ ਤੰਗ ਕਰਦੇ ਹਨ (ਗੱਲਾਂ ਨਾਲ, ਵਿਵਹਾਰ ਨਾਲ ਜਾਂ ਸਰੀਰਕ ਰੂਪ ਨਾਲ), ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਸਪੱਸ਼ਟ ਕਰ ਦਿਓ ਕਿ ਤੁਹਾਨੂੰ ਉਹ ਸਭ ਪਸੰਦ ਨਹੀਂ।


ਖ਼ਬਰ ਸ਼ੇਅਰ ਕਰੋ

ਸਿਹਤ ਨੂੰ ਪੋਸ਼ਣ ਦਿੰਦਾ ਹੈ ਜਾਮਣ

ਜਾਮਣ ਇਕ ਉੱਤਮ ਫਲ ਹੈ। ਗਰਮੀ ਰੁੱਤ ਦੇ ਅੰਤਮ ਸਮੇਂ ਵਿਚ ਅਤੇ ਵਰਖਾ ਰੁੱਤ ਦੀ ਸ਼ੁਰੂਆਤ ਦੇ ਸਮੇਂ ਜਾਮਣ ਸਾਨੂੰ ਪ੍ਰਾਪਤ ਹੁੰਦਾ ਹੈ। ਜਾਮਣ ਇਕ ਚੰਗਾ ਫਲ ਹੀ ਨਹੀਂ, ਸਗੋਂ ਸਿਹਤ ਦਾ ਪੋਸ਼ਕ ਵੀ ਹੈ। ਯਕ੍ਰਤ ਦੇ ਰੋਗਾਂ ਵਿਚ ਜਾਮਣ ਦਾ ਰਸ ਲਿਵਰ ਐਕਸਟ੍ਰੈਕਟ ਦੀ ਤਰ੍ਹਾਂ ਕੰਮ ਕਰਦਾ ਹੈ।
ਜਾਮਣ ਨੂੰ ਤਿੱਲੀ ਅਤੇ ਯਕ੍ਰਤ ਰੋਗਾਂ ਦੀ ਬੇਜੋੜ ਦਵਾਈ ਮੰਨਿਆ ਜਾਂਦਾ ਹੈ। 'ਲਿਵਰ ਐਕਸਟ੍ਰੈਕਟ' ਵਰਗੇ ਬਹੁਤ ਮਹਿੰਗੇ ਟੀਕੇ ਲੈਣ ਦੀ ਬਜਾਏ ਜੇ ਜਾਮਣ ਦਾ ਰਸ ਲਿਆ ਜਾਵੇ ਤਾਂ ਉਹ ਬਹੁਤ ਉਪਯੋਗੀ ਸਿੱਧ ਹੁੰਦਾ ਹੈ। ਇਹ ਯਕ੍ਰਤ ਨੂੰ ਕਾਰਜ ਸਮਰੱਥ ਬਣਾਉਂਦਾ ਹੈ ਅਤੇ ਪੇਟ ਦੀ ਦਰਦ ਦੂਰ ਕਰਦਾ ਹੈ। ਜਾਮਣ ਦਾ ਰਸ ਦਿਲ ਲਈ ਲਾਭਦਾਇਕ ਹੁੰਦਾ ਹੈ। ਇਹ ਪਾਂਡੂਰੋਗ ਅਤੇ ਮੂਤਰਪਿੰਡ ਦਾਹ ਵਿਚ ਵੀ ਬਹੁਤ ਲਾਭਦਾਇਕ ਹੈ।
ਖੂਨੀ ਦਸਤ ਵਿਚ ਜਾਮਣ ਦੀ ਗਿਟਕ ਬਰੀਕ ਕਰਕੇ ਚਾਰ-ਚਾਰ ਗ੍ਰਾਮ ਦੀ ਮਾਤਰਾ ਵਿਚ ਸਵੇਰੇ-ਸ਼ਾਮ ਤਾਜ਼ੇ ਪਾਣੀ ਨਾਲ ਲੈਂਦੇ ਰਹਿਣ 'ਤੇ ਬਹੁਤ ਲਾਭ ਹੁੰਦਾ ਹੈ। ਸੁਪਨਦੋਸ਼, ਬਹੁਮੂਤਰ, ਸਨਾਯੂਰੋਗ, ਸੁਖੰਡੀ ਆਦਿ ਵਿਚ ਵੀ ਜਾਮਣ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਪ੍ਰਮੇਹ ਅਤੇ ਸ਼ੂਗਰ ਦੇ ਇਲਾਜ ਵਿਚ ਵੀ ਜਾਮਣ ਦਾ ਰਸ ਵਧੀਆ ਦਵਾਈ ਹੈ।
ਜਾਮਣ ਜ਼ਿਆਦਾ ਖਾਣ ਨਾਲ ਵਾਤਦੋਸ਼ ਹੁੰਦਾ ਹੈ। ਇਸ ਲਈ ਖਾਲੀ ਪੇਟ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਾਮਣ ਦੇ ਸੇਵਨ ਤੋਂ ਪਹਿਲਾਂ ਅਤੇ ਬਾਅਦ ਵਿਚ ਤਿੰਨ ਘੰਟੇ ਤੱਕ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੋਜ ਦੀ ਸਥਿਤੀ ਵਿਚ, ਕੈ ਹੋਣ 'ਤੇ, ਪ੍ਰਸੂਤਾ ਦੀ ਸਥਿਤੀ ਵਿਚ ਅਤੇ ਉਪਵਾਸ ਕਰਨ ਵਾਲੇ ਨੂੰ ਜਾਮਣ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦਿਲ ਦੇ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਅੱਖ ਦੀ ਪਾਰਦਰਸ਼ਕ ਝਿੱਲੀ (ਕੋਰਨੀਆ) ਨੂੰ ਛੱਡ ਕੇ ਦਿਲ ਮਨੁੱਖੀ ਸਰੀਰ ਦੇ ਲਗਪਗ 75 ਖਰਬ ਸੈੱਲਾਂ ਨੂੰ ਖੂਨ ਦੀ ਸਪਲਾਈ ਦਿੰਦਾ ਹੈ। ਦਿਲ ਇਕ ਦਿਨ ਵਿਚ ਲਗਪਗ ਇਕ ਲੱਖ ਵਾਰ ਧੜਕਦਾ ਹੈ। ਸਰੀਰ ਤੋਂ ਵੱਖ ਹੋਣ ਤੋਂ ਬਾਅਦ ਵੀ ਦਿਲ ਧੜਕਦਾ ਰਹਿੰਦਾ ਹੈ, ਕਿਉਂਕਿ ਇਸ ਦੀਆਂ ਆਪਣੀਆਂ ਬਿਜਲਈ ਤਰੰਗਾਂ ਹੁੰਦੀਆਂ ਹਨ। ਔਰਤਾਂ ਦਾ ਦਿਲ ਮਰਦਾਂ ਨਾਲੋਂ ਤੇਜ਼ ਧੜਕਦਾ ਹੈ।
ਦਿਲ ਦੀ ਚੰਗੀ ਸੰਭਾਲ, ਵਧੀਆ ਖਾਣ-ਪੀਣ, ਕਸਰਤ ਅਤੇ ਚਿੰਤਾ ਨੂੰ ਕੰਟਰੋਲ ਕਰਕੇ ਕੀਤੀ ਜਾ ਸਕਦੀ ਹੈ। ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਵਧ ਰਹੇ ਹਨ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ੍ਹ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦੇ ਰੋਗੀ ਲੰਬੀ ਉਮਰ ਜੀਅ ਸਕਦੇ ਹਨ।
ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤਲਿਆ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ। ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ। ਦਿਲ ਦੇ ਰੋਗੀ ਜ਼ਿਆਦਾ ਭਾਰੀ ਕੰਮ ਨਾ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਤੇ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ। ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਨਾੜਾਂ ਸੁੰਗੜ ਜਾਣ ਕਾਰਨ ਖੂਨ ਦੇ ਵਹਾਅ ਵਿਚ ਰੁਕਾਵਟ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
ਹੁਣ ਹੋਮਿਓਪੈਥੀ ਦਵਾਈਆਂ ਰਾਹੀਂ ਦਿਲ, ਗੁਰਦੇ, ਲਿਵਰ ਅਤੇ ਥਾਇਰਾਈਡ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ।


-ਜੈ ਹੋਮਿਓ ਹਾਰਟ ਕੇਅਰ ਸੈਂਟਰ, 323/16, ਕ੍ਰਿਸ਼ਨਾ ਨਗਰ, ਜਲੰਧਰ।

ਵਿਟਾਮਿਨ 'ਡੀ' ਜ਼ਰੂਰੀ ਹੈ ਸਿਹਤ ਲਈ

ਪਿਛਲੇ ਕੁਝ ਸਾਲਾਂ ਵਿਚ ਭਾਰਤੀਆਂ ਵਿਚ ਵਿਟਾਮਿਨ 'ਡੀ' ਦੀ ਕਮੀ ਵਧਦੀ ਜਾ ਰਹੀ ਹੈ। ਕਾਰਨ ਲੋਕਾਂ ਦਾ ਜ਼ਿਆਦਾ ਸਮਾਂ ਚਾਰਦੀਵਾਰੀ ਵਿਚ ਗੁਜ਼ਾਰਨਾ, ਜਿਵੇਂ ਏ. ਸੀ. ਦਫਤਰਾਂ ਵਿਚ ਕੰਮ ਕਰਨਾ, ਘਰ ਵਿਚ ਕੂਲਰ, ਏ. ਸੀ. ਵਿਚ ਬੈਠਣਾ, ਸੌਣਾ, ਟੀ. ਵੀ. ਦੇਖਣਾ, ਵੀਡੀਓ ਗੇਮ ਖੇਡਣਾ, ਕੰਪਿਊਟਰ 'ਤੇ ਸਰਫਿੰਗ ਕਰਨਾ ਆਦਿ। ਵਿਟਾਮਿਨ 'ਡੀ' ਹੀ ਇਕ ਅਜਿਹਾ ਵਿਟਾਮਿਨ ਹੈ, ਜੋ ਮੁਫਤ ਵਿਚ ਮਿਲਦਾ ਹੈ। ਵੈਸੇ ਵਿਟਾਮਿਨ 'ਡੀ' ਦੀ ਲੋੜ ਹਰ ਉਮਰ ਵਿਚ ਹੁੰਦੀ ਹੈ ਪਰ ਵਧਦੀ ਉਮਰ ਵਿਚ ਇਸ ਦੀ ਲੋੜ ਵਧਦੀ ਜਾਂਦੀ ਹੈ। ਇਸ ਨੂੰ ਬਣਾਉਣ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ।
ਵਿਟਾਮਿਨ 'ਡੀ' ਦੀ ਕਮੀ ਦੇ ਲੱਛਣ : * ਮਾਸਪੇਸ਼ੀਆਂ ਵਿਚ ਕਮਜ਼ੋਰੀ, * ਜੋੜਾਂ ਵਿਚ ਦਰਦ, * ਮਾਰਨਿੰਗ ਸਿਕਨੇਸ, * ਸਰੀਰਕ ਕਮਜ਼ੋਰੀ।
ਕਿਉਂ ਜ਼ਰੂਰੀ ਹੈ ਵਿਟਾਮਿਨ 'ਡੀ' : ਵਿਟਾਮਿਨ 'ਡੀ' ਸਾਡੀ ਸਿਹਤ ਲਈ ਜ਼ਰੂਰੀ ਹੈ। ਵਿਟਾਮਿਨ 'ਡੀ' ਸਰੀਰ ਵਿਚ ਕੈਲਸ਼ੀਅਮ ਦੇ ਪੱਧਰ ਨੂੰ ਕਾਬੂ ਵਿਚ ਰੱਖਦਾ ਹੈ। ਇਹ ਹੱਡੀਆਂ ਦੀ ਮਜ਼ਬੂਤੀ ਲਈ ਅਤੇ ਤੰਤ੍ਰਿਕਾ ਤੰਤਰ (ਨਰਵਸ ਸਿਸਟਮ) ਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ 'ਡੀ' ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦ ਕਰਦਾ ਹੈ। ਵਿਟਾਮਿਨ 'ਡੀ' ਦੀ ਸਰੀਰ ਵਿਚ ਉਚਿਤ ਮਾਤਰਾ ਹੋਣ 'ਤੇ ਉੱਚ ਖੂਨ ਦਬਾਅ ਦਾ ਖ਼ਤਰਾ ਘੱਟ ਰਹਿੰਦਾ ਹੈ।
ਵਿਟਾਮਿਨ 'ਡੀ' ਦੀ ਕਮੀ ਦੇ ਕਾਰਨ : ਉਮਰ ਵਧਣ ਦੇ ਨਾਲ ਸੂਰਜ ਦੀਆਂ ਕਿਰਨਾਂ ਨਾਲ ਵਿਟਾਮਿਨ 'ਡੀ' ਦਾ ਨਿਰਮਾਣ 75 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਵੈਸੇ ਵਿਟਾਮਿਨ 'ਡੀ' ਦੀ ਕਮੀ ਦੇ ਕਾਰਨ ਹਨ :
* ਏ. ਸੀ. ਵਿਚ ਜ਼ਿਆਦਾ ਸਮੇਂ ਤੱਕ ਰਹਿਣਾ।
* ਰਾਤ ਦੀ ਪਾਰੀ ਵਿਚ ਕੰਮ ਕਰਨਾ।
* ਧੁੱਪ ਵਿਚ ਚਮੜੀ ਟੈਨਿੰਗ ਜਾਂ ਸਨਬਰਨ ਹੋਣ ਦੇ ਡਰ ਕਾਰਨ ਬਾਹਰ ਨਾ ਨਿਕਲਣਾ।
* ਬਾਹਰ ਸਰਗਰਮੀ ਵਿਚ ਕਮੀ।
* ਕੈਂਸਰ ਤੋਂ ਪੀੜਤ ਲੋਕਾਂ ਵਿਚ।
* ਸਰਦੀਆਂ ਵਿਚ ਵਿਟਾਮਿਨ 'ਡੀ' ਦਾ ਪੱਧਰ ਘੱਟ ਹੋਣਾ, ਕਿਉਂਕਿ ਸਰੀਰ ਕੱਪੜਿਆਂ ਨਾਲ ਢਕਿਆ ਰਹਿੰਦਾ ਹੈ।
* ਜੋ ਲੋਕ ਧਾਰਮਿਕ, ਸਮਾਜਿਕ ਅਤੇ ਹੋਰ ਕਾਰਨਾਂ ਨਾਲ ਸਰੀਰ ਨੂੰ ਢਕ ਕੇ ਰੱਖਦੇ ਹਨ।
* ਮੋਟੇ ਲੋਕਾਂ ਵਿਚ ਵਿਟਾਮਿਨ 'ਡੀ' ਦੀ ਮਾਤਰਾ ਘੱਟ ਹੁੰਦੀ ਹੈ, ਕਿਉਂਕਿ ਇਹ ਵਿਟਾਮਿਨ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ।
* ਗੂੜ੍ਹੇ ਰੰਗ ਦੇ ਲੋਕਾਂ ਵਿਚ ਵਿਟਾਮਿਨ 'ਡੀ' ਦਾ ਨਿਰਮਾਣ ਘੱਟ ਹੁੰਦਾ ਹੈ।
ਵਿਟਾਮਿਨ 'ਡੀ' ਦੇ ਸਰੋਤ : ਵਿਟਾਮਿਨ 'ਡੀ' ਦਾ ਪ੍ਰਮੱਖ ਸਰੋਤ ਸੂਰਜ ਦੀਆਂ ਕਿਰਨਾਂ ਹਨ। ਇਸ ਤੋਂ ਇਲਾਵਾ ਸਪਲੀਮੈਂਟ ਜੋ ਦਵਾਈ ਦੇ ਰੂਪ ਵਿਚ ਲੈਣੇ ਪੈਂਦੇ ਹਨ। ਕੁਝ ਖਾਧ ਪਦਾਰਥਾਂ ਦੇ ਨਿਯਮਤ ਸੇਵਨ ਨਾਲ ਵੀ ਵਿਟਾਮਿਨ 'ਡੀ' ਦੀ ਕਮੀ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ ਜਿਵੇਂ ਕਾਡ ਲਿਵਰ ਆਇਲ, ਦੁੱਧ, ਆਂਡੇ, ਚਿਕਨ, ਮਸ਼ਰੂਮ, ਮੱਛੀ ਆਦਿ। 10 ਤੋਂ 15 ਮਿੰਟ ਸਰੀਰ ਦੀ ਖੁੱਲ੍ਹੀ ਚਮੜੀ 'ਤੇ ਹਰ ਰੋਜ਼ ਪੈਰਾਬੈਂਗਣੀ ਕਿਰਨਾਂ ਪੈਣ ਨਾਲ ਵਿਟਾਮਿਨ 'ਡੀ' ਦੀ ਲੋੜ ਪੂਰੀ ਹੋ ਜਾਂਦੀ ਹੈ।
ਬਿਨਾਂ ਡਾਕਟਰ ਦੀ ਸਲਾਹ ਤੋਂ ਸਪਲੀਮੈਂਟ ਨਾ ਲਓ।
ਟੈਸਟ ਕਰਾਉਣ ਨਾਲ ਪਤਾ ਲਗਦਾ ਹੈ : ਵਿਟਾਮਿਨ 'ਡੀ' ਦੀ ਸਰੀਰ ਵਿਚ ਕਮੀ ਦੀ ਮਾਤਰਾ ਨੂੰ ਜਾਨਣ ਲਈ ਵਿਟਾਮਿਨ 'ਡੀ' ਦਾ ਟੈਸਟ ਕਰਾਓ। 40 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇਸ ਟੈਸਟ ਨੂੰ ਕਰਾਓ ਤਾਂ ਕਿ ਸਥਿਤੀ ਕੰਟਰੋਲ ਵਿਚ ਰਹਿ ਸਕੇ।
ਸਿਹਤ ਸਬੰਧੀ ਸਮੱਸਿਆਵਾਂ : * ਬੱਚਿਆਂ ਵਿਚ ਵਿਟਾਮਿਨ 'ਡੀ' ਦੀ ਕਮੀ ਨਾਲ ਹੱਡੀਆਂ ਦਾ ਰੋਗ ਰਿਕੇਟ ਹੋ ਜਾਂਦਾ ਹੈ, ਜਿਸ ਵਿਚ ਹੱਡੀਆਂ ਕਮਜ਼ੋਰ ਹੋ ਕੇ ਅਸਾਨੀ ਨਾਲ ਟੁੱਟਣ ਲਗਦੀਆਂ ਹਨ।
* ਇਸ ਦੀ ਕਮੀ ਨਾਲ ਆਸਟਿਓਪੋਰੋਸਿਸ ਹੋ ਜਾਂਦਾ ਹੈ, ਜੋ ਕੈਲਸ਼ੀਅਮ ਦੇ ਅਵਸ਼ੋਸ਼ਣ ਵਿਚ ਰੁਕਾਵਟ ਪਾਉਂਦਾ ਹੈ।
* ਵਿਟਾਮਿਨ 'ਡੀ' ਦੀ ਕਮੀ ਨਾਲ ਇੰਸੁਲਿਨ ਦਾ ਨਿਰਮਾਣ ਰੁਕਦਾ ਹੈ ਜੋ ਟਾਈਪ-2 ਸ਼ੂਗਰ ਨੂੰ ਗੰਭੀਰ ਬਣਾਉਂਦਾ ਹੈ।


-ਨ. ਗ.

ਤੁਸੀਂ ਵੀ ਵਧਾ ਸਕਦੇ ਹੋ ਆਪਣੀ ਊਰਜਾ

ਅੱਜ ਬਹੁਤੇ ਲੋਕ ਡਾਕਟਰ ਦੇ ਕੋਲ ਇਸ ਕਾਰਨ ਪਹੁੰਚਦੇ ਹਨ ਕਿ ਉਹ ਕਮਜ਼ੋਰੀ ਮਹਿਸੂਸ ਕਰਦੇ ਹਨ। ਥੋੜ੍ਹਾ ਜਿਹਾ ਕੰਮ ਕੀਤਾ ਨਹੀਂ ਕਿ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋਣ ਲਗਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਮਜ਼ੋਰੀ ਅਤੇ ਥਕਾਵਟ ਦੀ ਵਜ੍ਹਾ ਅੱਜ ਦੀ ਜੀਵਨ ਸ਼ੈਲੀ ਹੈ, ਜਿਸ ਵਿਚ ਵਿਅਕਤੀ ਨਾ ਕੇਵਲ ਬਾਹਰ ਦੇ ਕੰਮਾਂ ਨੂੰ ਕਰਦੇ ਸਮੇਂ ਤਣਾਅ ਮਹਿਸੂਸ ਕਰਦਾ ਹੈ, ਸਗੋਂ ਘਰ ਬੈਠੇ-ਬੈਠੇ ਵੀ ਉਹ ਤਣਾਅਮੁਕਤ ਨਹੀਂ ਹੈ। ਨਾ ਚੰਗੀ ਤਰ੍ਹਾਂ ਨੀਂਦ ਲੈ ਸਕਦਾ ਹੈ, ਨਾ ਸਹੀ ਖੁਰਾਕ, ਨਾ ਕਸਰਤ, ਜਿਸ ਕਾਰਨ ਉਹ ਆਪਣੇ-ਆਪ ਨੂੰ ਊਰਜਾ ਰਹਿਤ ਮਹਿਸੂਸ ਕਰਦਾ ਹੈ। ਇਹੀ ਵਜ੍ਹਾ ਹੈ ਕਿ ਉਹ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ।
ਵਿਅਕਤੀ ਵਿਚ ਊਰਜਾ ਤਾਂ ਹੁੰਦੀ ਹੈ ਪਰ ਉਸ ਦੀ ਵਰਤੋਂ ਉਨ੍ਹਾਂ ਕੰਮਾਂ ਵਿਚ ਹੋ ਜਾਂਦੀ ਹੈ, ਜਿਨ੍ਹਾਂ ਵਿਚ ਨਹੀਂ ਹੋਣੀ ਚਾਹੀਦੀ। ਆਓ ਜਾਣੀਏ ਕਿ ਤੁਸੀਂ ਆਪਣੀ ਊਰਜਾ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ ਅਤੇ ਊਰਜਾ ਵਧਾਉਣ ਲਈ ਤੁਹਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਵੇ-
ਚੰਗੀ ਅਤੇ ਗੂੜ੍ਹੀ ਨੀਂਦ ਲਓ : ਹਰ ਉਮਰ ਵਿਚ ਨੀਂਦ ਦੀ ਲੋੜ ਵੱਖ-ਵੱਖ ਹੁੰਦੀ ਹੈ। ਬੱਚੇ ਜ਼ਿਆਦਾ ਨੀਂਦ ਲੈਂਦੇ ਹਨ, ਨੌਜਵਾਨ ਘੱਟ ਪਰ ਆਮ ਤੌਰ 'ਤੇ ਇਕ ਵਿਅਕਤੀ ਨੂੰ 8-9 ਘੰਟੇ ਹਰ ਰੋਜ਼ ਨੀਂਦ ਦੀ ਲੋੜ ਹੁੰਦੀ ਹੈ। ਸਾਡੇ ਸਰੀਰ ਅਤੇ ਦਿਮਾਗ ਨੂੰ ਦੁਬਾਰਾ ਕੰਮ ਕਰਨ ਲਈ ਤਿਆਰ ਹੋਣ ਵਾਸਤੇ ਘੱਟ ਤੋਂ ਘੱਟ 8 ਘੰਟੇ ਦਾ ਆਰਾਮ ਚਾਹੀਦਾ ਹੈ।
ਮਾਹਿਰਾਂ ਦੁਆਰਾ ਕੀਤੀ ਗਈ ਇਕ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਜੇ ਤੁਸੀਂ ਲੋੜ ਨਾਲੋਂ ਇਕ ਘੰਟਾ ਘੱਟ ਨੀਂਦ ਲੈਂਦੇ ਹੋ ਤਾਂ ਸਵੇਰੇ ਤੁਹਾਡੀ ਅਲਟਰਨੇਸ ਵਿਚ 20 ਫੀਸਦੀ ਕਮੀ ਆ ਜਾਂਦੀ ਹੈ ਅਤੇ ਜੇ ਤੁਹਾਡਾ ਇਹ ਸ਼ਡਿਊਲ 3-5 ਦਿਨ ਰਹਿੰਦਾ ਹੈ ਤਾਂ ਇਹ ਕਮੀ 50 ਫੀਸਦੀ ਤੱਕ ਪਹੁੰਚ ਜਾਂਦੀ ਹੈ। ਅੱਜਕਲ੍ਹ ਦੀ ਜੀਵਨ ਸ਼ੈਲੀ ਅਜਿਹੀ ਹੈ ਕਿ ਲੋਕ ਅੱਧੀ ਰਾਤ ਨੂੰ ਸੌਂਦੇ ਹਨ ਅਤੇ ਸਵੇਰੇ 10-11 ਵਜੇ ਉੱਠਦੇ ਹਨ। ਮਾਹਿਰਾਂ ਅਨੁਸਾਰ ਇਸ ਨਾਲ ਤੁਹਾਡਾ ਫਾਇਦਾ ਘੱਟ, ਨੁਕਸਾਨ ਜ਼ਿਆਦਾ ਹੁੰਦਾ ਹੈ।
ਆਪਣੀ ਊਰਜਾ ਵਧਾਉਣ ਲਈ ਤੁਸੀਂ ਭਾਵੇਂ ਇਕ ਘੰਟਾ ਪਹਿਲਾਂ ਸੌਂ ਜਾਓ ਪਰ ਸਵੇਰੇ ਦੇਰ ਤੱਕ ਸੌਣਾ ਤੁਹਾਡੇ ਵਿਚ ਊਰਜਾ ਨਹੀਂ, ਆਲਸ ਲਿਆਉਂਦਾ ਹੈ। ਸਾਰਾ ਦਿਨ ਕੰਮ ਕਰਦੇ-ਕਰਦੇ ਵਿਅਕਤੀ ਦੀ ਊਰਜਾ ਘਟਣ ਲਗਦੀ ਹੈ। ਤੁਸੀਂ ਦਿਨ ਵਿਚ ਇਕ ਵਾਰ ਨੀਂਦ ਦੀ ਝਪਕੀ ਲਓ ਅਤੇ ਮਾਹਿਰਾਂ ਅਨੁਸਾਰ ਇਹ ਸਹੀ ਸਮਾਂ 2 ਤੋਂ 3 ਵਜੇ ਦੁਪਹਿਰ ਹੈ ਪਰ ਇਹ ਝਪਕੀ ਇਕ ਘੰਟੇ ਤੋਂ ਵੱਧ ਨਾ ਹੋਵੇ, ਕਿਉਂਕਿ ਇਸ ਨਾਲ ਤੁਹਾਡੀ ਰਾਤ ਦੀ ਨੀਂਦ ਵਿਚ ਰੁਕਾਵਟ ਆਵੇਗੀ। ਜੋ ਲੋਕ ਨੌਕਰੀਪੇਸ਼ਾ ਹਨ, ਉਨ੍ਹਾਂ ਲਈ ਇਹ ਝਪਕੀ ਲੈਣਾ ਸੰਭਵ ਨਹੀਂ। ਉਹ 15 ਮਿੰਟ ਲੰਚ ਟਾਈਮ ਵਿਚ ਅੱਖਾਂ ਬੰਦ ਕਰਕੇ ਥੋੜ੍ਹਾ ਆਰਾਮ ਕਰ ਸਕਦੇ ਹਨ।
ਊਰਜਾ ਯੁਕਤ ਖੁਰਾਕ ਲਓ : ਪ੍ਰੋਟੀਨ ਯੁਕਤ ਆਹਾਰ ਲਓ। ਪ੍ਰੋਟੀਨ ਦਿਮਾਗ ਨੂੰ ਦੋ ਕੈਮੀਕਲਸ ਡੋਪਾਮਾਈਨ ਅਤੇ ਨੋਰੇਪਾਈਨਫਰਾਈਨ ਦੀ ਪੂਰਤੀ ਕਰਦਾ ਹੈ ਜੋ ਚੁਸਤੀ ਵਧਾਉਂਦੇ ਹਨ। ਇਕ ਖੋਜ ਵਿਚ ਪਾਇਆ ਗਿਆ ਕਿ ਸਵੇਰੇ ਪ੍ਰੋਟੀਨ ਯੁਕਤ ਆਹਾਰ ਗ੍ਰਹਿਣ ਕਰਨ 'ਤੇ ਵਿਅਕਤੀ ਦੀ ਦਿਮਾਗੀ ਕਾਰਜ ਸਮਰੱਥਾ ਵਿਚ ਵਾਧਾ ਹੁੰਦਾ ਹੈ।
ਦੁਪਹਿਰ ਦਾ ਖਾਣਾ ਬਹੁਤਾ ਭਾਰੀ ਨਾ ਲਓ। ਕਦੇ ਵੀ ਡਾਇਟਿੰਗ ਨਾ ਕਰੋ ਅਤੇ ਨਾ ਹੀ ਤਿੰਨੋਂ ਸਮੇਂ ਦੇ ਭੋਜਨ ਵਿਚੋਂ ਕੋਈ ਵੀ ਘੱਟ ਕਰੋ। ਸਵੇਰੇ, ਦੁਪਹਿਰ, ਰਾਤ ਵਿਚੋਂ ਤੁਸੀਂ ਜੇ ਇਕ ਵੀ ਸਮੇਂ ਦਾ ਭੋਜਨ ਨਹੀਂ ਲੈਂਦੇ ਤਾਂ ਤੁਹਾਡੇ ਵਿਚ ਊਰਜਾ ਦੀ ਕਮੀ ਤਾਂ ਆਵੇਗੀ ਹੀ, ਨਾਲ ਹੀ ਤੁਸੀਂ ਅਗਲਾ ਭੋਜਨ ਜ਼ਿਆਦਾ ਮਾਤਰਾ ਵਿਚ ਲਓਗੇ। ਆਪਣੇ ਭੋਜਨ ਵਿਚ ਸਾਰੇ ਪੋਸ਼ਕ ਤੱਤਾਂ ਨੂੰ ਸ਼ਾਮਿਲ ਕਰੋ, ਤਾਂ ਕਿ ਤੁਹਾਨੂੰ ਊਰਜਾ ਮਿਲਦੀ ਰਹੇ।
ਗਤੀਸ਼ੀਲ ਰਹੋ : ਜੇ ਤੁਸੀਂ ਗਤੀਸ਼ੀਲ ਰਹਿੰਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਤੁਹਾਡਾ ਦਿਲ ਅਤੇ ਫੇਫੜੇ ਤੰਦਰੁਸਤ ਰਹਿੰਦੇ ਹਨ। ਇੰਸਟੀਚਿਊਟ ਫਾਰ ਏਰੋਬਿਕਸ ਰਿਸਰਚ ਦੇ ਨਿਰਦੇਸ਼ਕ ਸਟੀਵਨ ਬਲੇਅਰ ਅਨੁਸਾਰ ਗਤੀਸ਼ੀਲ ਲੋਕ ਕਮਜ਼ੋਰੀ ਅਤੇ ਥਕਾਵਟ ਘੱਟ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਸਰੀਰ ਇਕ ਸ਼ਕਤੀਸ਼ਾਲੀ ਇੰਜਣ ਵਾਂਗ ਹੁੰਦਾ ਹੈ। ਊਰਜਾ ਵਧਾਉਣ ਲਈ ਥੋੜ੍ਹੀ ਜਿਹੀ ਕਸਰਤ ਦੀ ਲੋੜ ਹੁੰਦੀ ਹੈ।
10 ਮਿੰਟ ਦੀ ਸੈਰ ਵੀ ਤੁਹਾਡੀ ਊਰਜਾ ਵਧਾ ਸਕਦੀ ਹੈ ਅਤੇ ਤੁਹਾਨੂੰ ਆਰਾਮ ਪਹੁੰਚਾ ਸਕਦਾ ਹੈ। ਜੇ ਤੁਸੀਂ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਹੋ ਤਾਂ ਵਿਚ-ਵਿਚ ਖੜ੍ਹੇ ਹੋ ਕੇ ਇਕ-ਦੋ ਚੱਕਰ ਲਗਾਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਸਰਤ ਲਈ ਹਰ ਰੋਜ਼ ਅੱਧਾ ਘੰਟਾ ਕੱਢੋ। ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਚਾਹੇ 5 ਮਿੰਟ ਦਾ ਹੀ ਕਿਉਂ ਨਾ ਹੋਵੇ, ਇਕ-ਦੋ ਚੱਕਰ ਲਗਾਓ। ਬਸ ਅਜਿਹੇ 5 ਮਿੰਟ ਦਿਨ ਵਿਚ 5-6 ਵਾਰ ਕੱਢੋ।
ਤਣਾਅ 'ਤੇ ਕਾਬੂ ਰੱਖੋ : ਜੇ ਤੁਸੀਂ ਸਰੀਰਕ ਜਾਂ ਮਾਨਸਿਕ ਕਿਸੇ ਵੀ ਤੌਰ 'ਤੇ ਤਣਾਅਗ੍ਰਸਤ ਰਹਿੰਦੇ ਹੋ ਤਾਂ ਤੁਹਾਡੀ ਬਹੁਤ ਸਾਰੀ ਊਰਜਾ ਬੇਕਾਰ ਚਲੀ ਜਾਂਦੀ ਹੈ। ਥੋੜ੍ਹਾ-ਬਹੁਤ ਤਣਾਅ ਤਾਂ ਜ਼ਿੰਦਗੀ ਦਾ ਅੰਗ ਹੈ। ਇਸ ਤਣਾਅ ਵਿਚ ਤੁਹਾਡਾ ਪ੍ਰਤੀਕਰਮ ਕਿਹੋ ਜਿਹਾ ਹੋਣਾ ਚਾਹੀਦਾ, ਇਹ ਮਹੱਤਵਪੂਰਨ ਹੈ। ਜੇ ਤੁਹਾਡੀ ਜ਼ਿੰਦਗੀ ਵਿਚ ਤਣਾਅ ਹੈ ਤਾਂ ਤੁਸੀਂ ਰਾਹਤ ਲੈਣ ਲਈ ਕੋਈ ਚੰਗਾ ਜਿਹਾ ਸ਼ੌਕ ਅਪਣਾਓ, ਜਿਸ ਨੂੰ ਕਰਦੇ ਸਮੇਂ ਤੁਸੀਂ ਚੰਗਾ ਮਹਿਸੂਸ ਕਰੋ। ਜਦੋਂ ਵੀ ਤੁਹਾਨੂੰ ਤਣਾਅ ਮਹਿਸੂਸ ਹੋਵੇ, ਆਪਣਾ ਧਿਆਨ ਆਪਣੇ ਸ਼ੌਕ 'ਤੇ ਲਗਾਓ। ਇਸ ਤੋਂ ਇਲਾਵਾ ਮੈਡੀਟੇਸ਼ਨ ਦਾ ਸਹਾਰਾ ਲਓ।
ਡਿਪ੍ਰੈਸ਼ਨ (ਉਦਾਸੀ) ਤੋਂ ਦੂਰ ਰਹੋ : ਡਿਪ੍ਰੈਸ਼ਨ ਵੀ ਥਕਾਵਟ ਦਾ ਕਾਰਨ ਬਣ ਸਕਦਾ ਹੈ। ਅਮਰੀਕਾ ਵਿਚ ਨੈਸ਼ਨਲ ਸੈਂਟਰ ਫਾਰ ਹੈਲਥ ਸਰਵਿਸ ਦੇ ਮਾਹਿਰਾਂ ਨੇ ਆਪਣੀ ਖੋਜ ਵਿਚ ਪਾਇਆ ਕਿ ਜੇ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਤਾਂ ਤੁਸੀਂ ਕਮਜ਼ੋਰੀ, ਥਕਾਨ ਮਹਿਸੂਸ ਕਰਦੇ ਹੋ। ਡਿਪ੍ਰੈਸ਼ਨ ਨਾਲ ਨਿਪਟਣ ਲਈ ਡਾਕਟਰ ਦਵਾਈਆਂ ਦੀ ਮਦਦ ਲੈਂਦੇ ਹਨ ਪਰ ਤੁਸੀਂ ਆਪਣੇ ਅੰਦਰ ਕੁਝ ਤਬਦੀਲੀਆਂ ਲਿਆ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਸਭ ਤੋਂ ਪਹਿਲਾਂ ਆਸ਼ਾਵਾਦੀ ਬਣੋ। ਆਪਣੇ ਦਿਮਾਗ ਵਿਚੋਂ ਨਕਾਰਾਤਮਕ ਗੱਲਾਂ ਨੂੰ ਕੱਢੋ। ਕਸਰਤ ਦੁਆਰਾ ਤੁਹਾਡੇ ਵਿਚ ਆਤਮ-ਵਿਸ਼ਵਾਸ ਆਉਂਦਾ ਹੈ, ਜੋ ਤੁਹਾਨੂੰ ਡਿਪ੍ਰੈਸ਼ਨ ਨਾਲ ਨਿਪਟਣ ਵਿਚ ਸਹਾਇਤਾ ਦਿੰਦਾ ਹੈ। ਕਈ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਕਸਰਤ ਨਾਲ ਵਿਅਕਤੀ ਦੇ ਮੂਡ 'ਤੇ ਪ੍ਰਭਾਵ ਪੈਂਦਾ ਹੈ ਅਤੇ ਉਹ ਆਪਣੇ-ਆਪ ਵਿਚ ਨਵੀਂ ਸ਼ਕਤੀ ਮਹਿਸੂਸ ਕਰਦਾ ਹੈ।

ਸਿਹਤ ਖ਼ਬਰਨਾਮਾ

ਸਾਬਤ ਅਨਾਜ ਦਾ ਸੇਵਨ ਉਮਰ ਵਧਾਉਂਦਾ ਹੈ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਜੋ ਵਿਅਕਤੀ ਸਾਬਤ ਅਨਾਜ ਦਾ ਜ਼ਿਆਦਾ ਸੇਵਨ ਕਰਦੇ ਹਨ, ਉਹ ਤੰਦਰੁਸਤ ਜੀਵਨ ਜਿਊਂਦੇ ਹਨ ਅਤੇ ਕਈ ਰੋਗਾਂ ਤੋਂ ਬਚੇ ਰਹਿੰਦੇ ਹਨ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ 35 ਹਜ਼ਾਰ ਵਿਅਕਤੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ ਅਤੇ ਪਾਇਆ ਗਿਆ ਕਿ ਜਿਨ੍ਹਾਂ ਨੇ ਜ਼ਿਆਦਾ ਸਾਬਤ ਅਨਾਜ ਦਾ ਸੇਵਨ ਕੀਤਾ, ਉਨ੍ਹਾਂ ਵਿਚ ਸਾਬਤ ਅਨਾਜ ਦਾ ਸੇਵਨ ਨਾ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ 21 ਫ਼ੀਸਦੀ ਘੱਟ ਪਾਈ ਗਈ। ਮਿਨੀਪੋਲੀਸ ਵਿਚ ਯੂਨੀਵਰਸਿਟੀ ਆਫ ਸਿਨੇਸਵਾ ਦੇ ਮਾਹਿਰ ਡਾ: ਡੇਵਿਡ ਜੈਬਸ, ਜਿਨ੍ਹਾਂ ਨੇ ਇਹ ਖੋਜ ਕੀਤੀ, ਦਾ ਮੰਨਣਾ ਹੈ ਕਿ ਸਾਬਤ ਅਨਾਜ ਦਾ ਸੇਵਨ ਵਿਅਕਤੀ ਨੂੰ ਕਈ ਗੰਭੀਰ ਰੋਗਾਂ ਤੋਂ ਬਚਾਉਂਦਾ ਹੈ ਅਤੇ ਵਿਅਕਤੀ ਦੀ ਉਮਰ ਨੂੰ ਵਧਾਉਂਦਾ ਹੈ।
ਮੇਲ-ਜੋਲ ਵਧਾਓ, ਤੰਦਰੁਸਤ ਸਰੀਰ ਅਤੇ ਮਨ ਪਾਓ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਦੇ ਬਿਨਾਂ ਰਹਿਣ ਵਾਲਾ ਵਿਅਕਤੀ ਨਾ ਤਾਂ ਸਰੀਰਕ ਤੌਰ 'ਤੇ ਤੰਦਰੁਸਤ ਰਹਿ ਸਕਦਾ ਹੈ ਅਤੇ ਨਾ ਹੀ ਮਾਨਸਿਕ ਤੌਰ 'ਤੇ। ਹਾਲ ਹੀ ਵਿਚ ਕੀਤੀਆਂ ਗਈਆਂ ਖੋਜਾਂ ਵਿਚ ਇਹ ਪਾਇਆ ਗਿਆ ਹੈ ਕਿ ਵਿਅਕਤੀ ਸਮਾਜ ਵਿਚ ਰਹਿ ਕੇ ਨਾ ਸਿਰਫ ਖੁਸ਼ ਰਹਿੰਦਾ ਹੈ, ਸਗੋਂ ਤੰਦਰੁਸਤ ਵੀ ਰਹਿੰਦਾ ਹੈ। ਸਭ ਨਾਲ ਮਿਲ-ਜੁਲ ਕੇ ਰਹਿਣ ਵਾਲੇ ਵਿਅਕਤੀ ਤੰਦਰੁਸਤ ਮਨ ਅਤੇ ਸਰੀਰ ਵਾਲੇ ਹੁੰਦੇ ਹਨ ਅਤੇ ਜੋ ਵਿਅਕਤੀ ਸਮਾਜਿਕ ਨਹੀਂ ਹੁੰਦੇ, ਉਹ ਮਾਨਸਿਕ ਤੌਰ 'ਤੇ ਚਿੜਚਿੜੇ ਅਤੇ ਸਰੀਰਕ ਤੌਰ 'ਤੇ ਬਿਮਾਰ ਪਾਏ ਗਏ। ਇਸ ਲਈ ਮੇਲ-ਜੋਲ ਵਧਾਓ ਅਤੇ ਤੰਦਰੁਸਤ ਸਰੀਰ ਅਤੇ ਮਨ ਪਾਓ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX