ਤਾਜਾ ਖ਼ਬਰਾਂ


ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  1 minute ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  3 minutes ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  9 minutes ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  13 minutes ago
ਚੰਡੀਗੜ੍ਹ, 11 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ 'ਤੇ ਮੁੜ....
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  24 minutes ago
ਅੰਮ੍ਰਿਤਸਰ, 11 ਦਸੰਬਰ (ਰਾਜੇਸ਼ ਕੁਮਾਰ) : ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਅੱਜ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸੰਗਠਨਾਂ ਨਾਲ ਅਰਦਾਸ ਕਰਨ ਪਹੁੰਚੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ.....
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  30 minutes ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  44 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ 4 ਹੋ ਗਈ.....
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  54 minutes ago
ਰਾਏਪੁਰ, 11 ਦਸੰਬਰ- ਸੁਕਮਾ ਦੇ ਚਿੰਤਾ ਗੁਫ਼ਾ 'ਚ ਹੋਏ ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਸੀ.ਆਰ.ਪੀ.ਐਫ. ਜਵਾਨ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ....
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  about 1 hour ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ...
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  about 1 hour ago
ਸੰਗਰੂਰ, 11 ਦਸੰਬਰ (ਧੀਰਜ ਪਸ਼ੋਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 13 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੇਸ਼ੱਕ ਬਹੁਤ ਘੱਟ ਸਮੇਂ ਲਈ ਬੁਲਾਇਆ ਗਿਆ ਹੈ ਪਰ ਫਿਰ ਵੀ ਵਿਧਾਨ.....
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-35: ਸ਼ਕਤੀਮਾਨ

'ਸ਼ਕਤੀਮਾਨ' ਦੂਰਦਰਸ਼ਨ ਦੇ ਕੌਮੀ ਚੈਨਲ ਉਪਰ ਪ੍ਰਸਿੱਧ ਹੋਣ ਵਾਲਾ ਲੜੀਵਾਰ ਹੈ, ਜਿਸ ਦਾ ਨਾਇਕ ਸ਼ਕਤੀਮਾਨ ਬੱਚਿਆਂ ਵਿਚ ਅਤਿ ਲੋਕਪਿ੍ਯ ਪਾਤਰ ਹੈ | ਇਸ ਦਾ ਪ੍ਰਸਾਰਨ 13 ਸਤੰਬਰ, 1997 ਨੂੰ ਆਰੰਭ ਹੋਇਆ ਸੀ | ਇਸ ਲੜੀਵਾਰ ਦਾ ਨਾਇਕ ਅਦਾਕਾਰ ਮੁਕੇਸ਼ ਖੰਨਾ ਹੈ, ਜਿਸ ਨੇ ਮੁੰਬਈ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿਚੋਂ ਸਿੱਖਿਆ ਪ੍ਰਾਪਤ ਕੀਤੀ ਹੈ | ਵੇਖਣ ਵਿਚ ਇਸ ਪਾਤਰ ਦੇ ਕਾਰਜ ਅਸਲੀ ਜਾਪਦੇ ਹਨ ਪਰ ਹਨ ਅਸਲੀਅਤ ਤੋਂ ਦੂਰ, ਜਿਵੇਂ ਛੱਤਾਂ ਤੋਂ ਛਾਲ ਮਾਰਨਾ, ਆਪਣੇ ਸਰੀਰ 'ਤੇ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾਉਣਾ ਅਤੇ ਹਥਿਆਰਾਂ ਆਦਿ ਨਾਲ ਹਮਲੇ ਕਰਨਾ ਆਦਿ | ਇਹ ਸਭ ਨਕਲੀ ਅਦਾਕਾਰੀ ਹੈ | ਅਸਲ ਵਿਚ ਸ਼ਕਤੀਮਾਨ ਦੇ ਦਿ੍ਸ਼ ਨੂੰ ਰੋਮਾਂਚਕਾਰੀ ਬਣਾਉਣ ਲਈ ਮਾਹਿਰ ਕਲਾਕਾਰਾਂ ਉੱਪਰ ਕੁਝ ਸਟੰਟ ਦਿ੍ਸ਼ ਫ਼ਿਲਮਾਏ ਜਾਂਦੇ ਹਨ ਪਰ ਲਗਦਾ ਇਉਂ ਹੈ ਜਿਵੇਂ ਇਹ ਸਭ ਕੁਝ ਸ਼ਕਤੀਮਾਨ ਹੀ ਕਰ ਰਿਹਾ ਹੋਵੇ | 'ਸ਼ਕਤੀਮਾਨ' ਦੇ ਨਕਲੀ ਰੋਲ ਨੂੰ ਅਸਲੀ ਸਮਝ ਕੇ ਕਈ ਬੱਚਿਆਂ ਨੇ ਸਰੀਰਕ ਪੱਖੋਂ ਨੁਕਸਾਨ ਵੀ ਉਠਾਏ, ਕਿਉਂਕਿ ਉਹ ਸਮਝਦੇ ਸਨ ਕਿ ਸ਼ਕਤੀਮਾਨ ਉਨ੍ਹਾਂ ਨੂੰ ਬਚਾਉਣ ਲਈ ਆਵੇਗਾ ਪਰ ਬਿਨਾਂ ਸੋਚੇ-ਵਿਚਾਰੇ ਅਜਿਹੇ ਨਕਲੀ ਕਰਤੱਬਾਂ ਵਾਲੇ ਪਾਤਰ ਦੀ ਨਕਲ ਕਰਨ ਨਾਲ ਨੁਕਸਾਨ ਹੁੰਦਾ ਹੈ | ਰਾਜ ਸਭਾ ਵਲੋਂ ਅਜਿਹੀਆਂ ਘਟਨਾਵਾਂ ਉੱਪਰ ਚਿੰਤਾ ਕਰਦੇ ਹੋਏ 17 ਮਾਰਚ, 1999 ਵਿਚ ਸ਼ਕਤੀਮਾਨ ਲੜੀਵਾਰ ਦਾ ਪ੍ਰਸਾਰਨ ਬੰਦ ਕਰ ਦਿੱਤਾ ਸੀ ਪਰ ਬਾਅਦ ਵਿਚ ਕੁਝ ਸੋਧ ਅਤੇ ਕੇਵਲ ਅਸਲੀ ਐਕਸ਼ਨਾਂ ਵਾਲੇ ਦਿ੍ਸ਼ ਵਿਖਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ | ਅੱਜ ਵੀ ਇਹ ਚਰਿੱਤਰ ਬਾਲ ਮਨਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ | ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਮਿੱਠੇ-ਕੌੜੇ ਬੋਲਾਂ ਦਾ ਜਾਦੂ

ਪੁਰਾਣੇ ਵੇਲਿਆਂ ਦੀ ਗੱਲ ਹੈ | ਕਾਲੀ ਮਿਰਚ ਨੇ ਲਾਲ ਮਿਰਚ ਨਾਲ ਵਿਆਹ ਕਰਵਾ ਲਿਆ | ਉਨ੍ਹਾਂ ਦੇ ਘਰ ਦੋ ਧੀਆਂ ਸੁੰਢ ਅਤੇ ਹਲਦੀ ਪੈਦਾ ਹੋਈਆਂ | ਸੁੰਢ ਦਾ ਸੁਭਾਅ ਪਿਓ 'ਤੇ ਅਤੇ ਹਲਦੀ ਦਾ ਸੁਭਾਅ ਮਾਂ 'ਤੇ ਗਿਆ | ਉਨ੍ਹਾਂ ਦੇ ਨਾਨਕੇ ਲੂਣਪੁਰ ਨਾਂਅ ਦੇ ਪਿੰਡ ਵਿਚ ਸਨ |
ਇਕ ਦਿਨ ਹਲਦੀ ਨੇ ਮਾਂ ਨੂੰ ਕਿਹਾ, 'ਮਾਂ, ਮਾਂ, ਮੈਂ ਨਾਨਕੇ ਜਾਣੈ | ਫਿਰ ਖੁਸ਼ੀ ਵਿਚ ਟੱਪਦੀ ਹੋਈ ਗਾਉਣ ਲੱਗੀ, 'ਨਾਨਕੇ ਘਰ ਜਾਵਾਂਗੇ, ਲੱਡੂ-ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ |' ਅੱਗੋਂ ਮਾਂ ਨੇ ਕਿਹਾ, 'ਧੀਏ! ਰਾਹ ਵਿਚ ਬੜੀਆਂ ਔਕੜਾਂ ਨੇ | ਇਕੱਲੀ ਨਾ ਜਾਹ | ਜਦੋਂ ਤੇਰਾ ਮਾਮਾ ਕਦੇ ਆਇਆ ਤਾਂ ਉਹਦੇ ਨਾਲ ਚਲੀ ਜਾਵੀਂ | ਪਰ ਹਲਦੀ ਨੇ ਜ਼ਿਦ ਕੀਤੀ, ਨਾਨਕੇ ਜਾਣ ਦਾ ਇਰਾਦਾ ਨਾ ਬਦਲਿਆ | ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਨਾਲ ਚਲੀ ਜਾਵੇ | ਕਿਉਂਕਿ ਇਕ ਇਕੱਲਾ ਹੁੰਦਾ ਏ, ਜਦਕਿ ਦੋ ਗਿਆਰਾਂ ਹੁੰਦੇ ਨੇ | ਰਾਹ ਵਿਚ ਦੋਵਾਂ ਦਾ ਸਾਥ ਰਹੇਗਾ | ਸੁੰਢ ਅਤੇ ਹਲਦੀ ਦੀ ਆਪਸ ਵਿਚ ਬਣਦੀ ਨਹੀਂ ਸੀ | ਸੁੰਢ ਦਾ ਸੁਭਾਅ ਰੱੁਖਾ ਤੇ ਕੌੜਾ ਸੀ | ਉਹ ਨਾ ਮੰਨੀ |
ਅਖੀਰ ਹਲਦੀ ਮਾਂ-ਪਿਓ ਦੀ ਅਸੀਸ ਲੈ ਕੇ ਇਕੱਲੀ ਹੀ ਘਰੋਂ ਤੁਰ ਪਈ | ਰਾਹ ਵਿਚ ਦਰਿਆ ਆਇਆ | ਦਰਿਆ ਦਾ ਤੇਜ਼ ਠਾਠਾਂ ਮਾਰਦਾ ਪਾਣੀ ਦੇਖ ਕੇ ਹਲਦੀ ਪਹਿਲਾਂ ਤਾਂ ਘਬਰਾ ਗਈ | ਫਿਰ ਉਸ ਨੇ ਹੌਸਲਾ ਕਰਕੇ ਆਪਣੇ ਬੋਲਾਂ ਵਿਚ ਪਿਆਰ ਭਰੀ ਮਿਠਾਸ ਭਰ ਕੇ ਦਰਿਆ ਨੂੰ ਕਿਹਾ, 'ਬਾਬਾ! ਬਾਬਾ! ਮੈਨੂੰ ਰਾਹ ਦੇਹ | ਮੈਨੂੰ ਪਾਰ ਲੰਘਾ ਦੇ |' ਦਰਿਆ ਬੋਲਿਆ, 'ਮੈਂ ਤੈਨੂੰ ਰਾਹ ਦੇ ਦਿੰਦਾ ਹਾਂ | ਪਹਿਲਾਂ ਕੁਝ ਇੱਟਾਂ-ਰੋੜੇ ਇਕੱਠੇ ਕਰਕੇ ਮੇਰੇ ਪਾਣੀ ਦੀ ਉਪਰਲੀ ਸਤਹ 'ਤੇ ਵਿਛਾ ਕੇ ਇਕ ਪੁਲ ਬਣਾ ਦੇ, ਤਾਂ ਜੋ ਆਉਣ ਵਾਲੇ ਦੂਜੇ ਮੁਸਾਫਿਰ ਵੀ ਇਸ ਪੁਲ ਤੋਂ ਆਰਾਮ ਨਾਲ ਲੰਘ ਸਕਣ |' ਹਲਦੀ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ | ਇਹ ਦੇਖ ਕੇ ਦੂਜੇ ਮੁਸਾਫਿਰ ਵੀ ਹਲਦੀ ਦੀ ਮਦਦ ਕਰਨ ਲੱਗੇ | ਜਦੋਂ ਪੁਲ ਬਣ ਗਿਆ ਤਾਂ ਸਾਰੇ ਬੜੇ ਆਰਾਮ ਨਾਲ ਪੁਲ ਤੋਂ ਹੋ ਕੇ ਪਾਰ ਲੰਘ ਗਏ |
ਹਲਦੀ ਹੁਣ ਥੱਕ ਚੱੁਕੀ ਸੀ | ਉਸ ਨੂੰ ਤਿੱਖੀ ਭੱੁਖ ਮਹਿਸੂਸ ਹੋ ਰਹੀ ਸੀ | ਉਸ ਨੇ ਰਾਹ ਦੇ ਨਾਲ ਉੱਗਿਆ ਇਕ ਬੇਰੀ ਦਾ ਰੱੁਖ ਦੇਖਿਆ | ਉਸ ਨੇ ਬੜੀ ਨਿਮਰਤਾ ਭਰੀ ਬੋਲੀ ਬੋਲਦਿਆਂ ਬੇਰੀ ਨੂੰ ਕਿਹਾ, 'ਮਾਸੀ ਮਾਸੀ ਬੇਰ ਦੇਹ, ਮੈਂ ਤੇਰੀ ਧੀ-ਧਿਆਣੀ, ਸਵੇਰ ਤੋਂ ਹਾਂ ਭੱੁਖਣ-ਭਾਣੀ |' ਬੇਰੀ ਨੇ ਹਲਦੀ ਨੂੰ ਲਾਡ-ਪਿਆਰ ਕੀਤਾ ਤੇ ਕਿਹਾ, 'ਧੀਏ ਮੈਂ ਤੈਨੂੰ ਲਾਲ-ਲਾਲ, ਮਿੱਠੇ-ਮਿੱਠੇ ਬੇਰ ਦਿੰਦੀ ਹਾਂ | ਮੇਰੇ ਹੇਠੋਂ ਖਿਲਰੇ ਕੰਡੇ ਸਾਫ਼ ਕਰ ਦੇ, ਕਿਉਂਕਿ ਜਦੋਂ ਬੱਚੇ ਬੇਰ ਖਾਣ ਆਉਂਦੇ ਹਨ ਤਾਂ ਇਹ ਕੰਡੇ ਉਨ੍ਹਾਂ ਦੇ ਪੈਰਾਂ ਵਿਚ ਲਗਦੇ ਹਨ |' ਹਲਦੀ ਨੇ ਤੁਰੰਤ ਆਗਿਆ ਮੰਨ ਕੇ ਬੇਰੀ ਹੇਠੋਂ ਕੰਡੇ ਸਾਫ਼ ਕਰ ਦਿੱਤੇ | ਬੇਰੀ ਨੇ ਖੁਸ਼ ਹੋ ਕੇ ਹਲਦੀ ਨੂੰ ਖਾਣ ਲਈ ਮਿੱਠੇ ਬੇਰ ਦਿੱਤੇ | ਉਸ ਨੇ ਜੀਅ ਭਰ ਕੇ ਬੇਰ ਖਾ ਕੇ ਆਪਣੀ ਭੱੁਖ ਮਿਟਾ ਲਈ | ਅੱਗੇ ਹਲਦੀ ਨੂੰ ਦਾਣੇ ਭੁੰਨਣ ਵਾਲੀ ਭੱਠੀ ਮਿਲੀ | ਉਸ ਨੇ ਮਿਠਾਸ ਭਰੀ ਬੋਲੀ ਬੋਲ ਕੇ ਉਸ ਤੋਂ ਦਾਣੇ ਖਾਣ ਲਈ ਲੈ ਲਏ |
ਨਾਨਕੇ ਘਰ ਪਹੁੰਚ ਕੇ ਹਲਦੀ ਸਭ ਨੂੰ ਬਹੁਤ ਹੀ ਪਿਆਰ, ਨਿਮਰਤਾ ਨਾਲ ਮਿਲੀ ਅਤੇ ਆਪਣੇ ਸਲੂਕ ਨਾਲ ਸਭ ਦਾ ਦਿਲ ਜਿੱਤ ਲਿਆ | ਜਦੋਂ ਉਹ ਨਾਨਕਿਆਂ ਤੋਂ ਚੱਲਣ ਲੱਗੀ ਤਾਂ ਸਭ ਨੇ ਉਸ ਨੂੰ ਤੋਹਫ਼ਿਆਂ ਨਾਲ ਲੱਦ ਦਿੱਤਾ | ਉਸ ਦਾ ਮਾਮਾ ਉਸ ਨੂੰ ਛੱਡ ਗਿਆ | ਜਦੋਂ ਸੁੰਢ ਨੇ ਹਲਦੀ ਨੂੰ ਬੇਹੱਦ ਖੁਸ਼ ਦੇਖਿਆ ਅਤੇ ਫਿਰ ਉਸ ਦੇ ਤੋਹਫ਼ੇ ਤੱਕੇ ਤਾਂ ਉਹ ਨਾਨਕਿਆਂ ਨੂੰ ਚੱਲਣ ਲਈ ਤਿਆਰ ਹੋ ਗਈ | ਉਸ ਨੇ ਨਾ ਮਾਂ-ਪਿਓ ਦਾ ਅਸ਼ੀਰਵਾਦ ਲਿਆ, ਨਾ ਹੀ ਮਾਂ ਦੀ ਨਸੀਹਤ 'ਤੇ ਕੋਈ ਅਮਲ ਕੀਤਾ | ਕਿਉਂਕਿ ਮਾਂ ਨੇ ਉਸ ਨੂੰ ਕੌੜਾ ਬੋਲਣਾ ਛੱਡ ਕੇ ਮਿੱਠਾ ਬੋਲਣ ਲਈ ਕਿਹਾ ਸੀ | ਸੁੰਢ ਨੂੰ ਪਹਿਲਾਂ ਦਰਿਆ ਮਿਲਿਆ, ਫਿਰ ਬੇਰੀ ਅਤੇ ਫਿਰ ਦਾਣੇ ਭੁੰਨਣ ਵਾਲੀ ਭੱਠੀ | ਉਸ ਦੇ ਰੱੁਖੇਪਨ ਨੇ ਸਭ ਤੋਂ ਪਿਆਰ ਦੀ ਜਗ੍ਹਾ ਨਫਰਤ ਅਤੇ ਨਰਾਜ਼ਗੀ ਹੀ ਖੱਟੀ | ਨਾਨਕੇ ਘਰੋਂ ਵੀ ਉਹ ਖਾਲੀ ਹੱਥ ਹੀ ਪਰਤੀ | ਨਾ ਉਸ ਨੂੰ ਨਾਨਕਿਆਂ ਨੇ ਨਵੇਂ ਕੱਪੜੇ ਹੀ ਦਿੱਤੇ ਅਤੇ ਨਾ ਹੀ ਖਾਣ ਲਈ ਮਠਿਆਈਆਂ | ਜਦੋਂ ਸੁੰਢ ਖਾਲੀ ਹੱਥ ਘਰ ਪਹੁੰਚੀ ਤਾਂ ਕਿਸੇ ਨੂੰ ਮੰੂਹ ਦਿਖਾਉਣ ਜੋਗੀ ਨਹੀਂ ਸੀ | ਉਹ ਗੋਡਿਆਂ ਵਿਚ ਸਿਰ ਛੁਪਾ ਕੇ ਜਾਰੋ-ਜ਼ਾਰ ਰੋਣ ਲੱਗੀ | ਉਸ ਨੂੰ ਮਿੱਠੇ-ਕੌੜੇ ਬੋਲਾਂ ਵਿਚਲਾ ਅੰਤਰ ਸਮਝ ਆ ਗਿਆ ਸੀ |

-ਮੋਬਾ: 98146-81444

ਐਕਸ-ਰੇਜ਼ ਕਿਰਨਾਂ : ਇਕ ਮਹੱਤਵਪੂਰਨ ਖੋਜ

ਬੱਚਿਓ, ਐਕਸ-ਰੇਜ਼ ਅਦਿ੍ਸ਼ ਇਲੈਕਟ੍ਰੋਮੈਗਨੈਟਿਕ ਕਿਰਨਾਂ ਹੁੰਦੀਆਂ ਹਨ | ਇਨ੍ਹਾਂ ਦੀ ਵੈੱਬ ਲੈਂਥ ਵਿਖਾਈ ਦੇਣ ਵਾਲੀ ਰੌਸ਼ਨੀ ਤੋਂ ਘੱਟ ਹੁੰਦੀ ਹੈ | ਇਹ ਉੱਚ ਊਰਜਾ ਵਾਲੀਆਂ ਕਿਰਨਾਂ ਹੁੰਦੀਆਂ ਹਨ | ਇਹੀ ਕਾਰਨ ਹੈ ਕਿ ਇਨ੍ਹਾਂ ਦੀ ਵਿੰਨ੍ਹਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ | ਇਹ ਸਾਡੇ ਸਰੀਰ ਵਿਚੋਂ ਅਸਾਨੀ ਨਾਲ ਲੰਘ ਸਕਦੀਆਂ ਹਨ | ਇਹ ਰੌਸ਼ਨੀ ਦੀ ਰਫਤਾਰ ਨਾਲ ਯਾਤਰਾ ਕਰਦੀਆਂ ਹਨ |
ਇਨ੍ਹਾਂ ਕਿਰਨਾਂ ਦੀ ਖੋਜ 1885 ਵਿਚ ਜਰਮਨੀ ਦੇ ਵਿਗਿਆਨੀ ਪ੍ਰੋ: ਵਿਲਹੇਲਮ ਕੋਨਾਰਡ ਰੋਏਾਟਜੇਨ ਨੇ ਕੀਤੀ ਸੀ | ਇਸ ਖੋਜ ਬਦਲੇ ਉਨ੍ਹਾਂ ਨੂੰ 1901 ਵਿਚ ਭੌਤਿਕ ਵਿਗਿਆਨ ਲਈ ਪਹਿਲਾ ਨੋਬਲ ਪੁਰਸਕਾਰ ਮਿਲਿਆ | ਇਨ੍ਹਾਂ ਨੂੰ ਕਿਸੇ ਸਮੇਂ ਰੋਏਾਟਜੇਨ ਵੀ ਆਖਿਆ ਜਾਂਦਾ ਸੀ | ਬਾਅਦ ਵਿਚ ਇਨ੍ਹਾਂ ਕਿਰਨਾਂ ਨੂੰ ਐਕਸ-ਰੇਜ਼ ਕਿਹਾ ਜਾਣ ਲੱਗਾ | ਐਕਸ ਦਾ ਅਰਥ ਹੈ ਅਣਜਾਣ ਜਾਂ ਅਣਪਛਾਤਾ, ਕਿਉਂਕਿ ਇਸ ਦੇ ਬਾਰੇ ਵਿਚ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ |
ਐਕਸ-ਰੇਜ਼ ਪੈਦਾ ਕਰਨ ਵਾਲੇ ਉਪਕਰਨਾਂ ਨੂੰ ਐਕਸ-ਰੇ ਟਿਊਬ ਕਿਹਾ ਜਾਂਦਾ ਹੈ | ਇਹ ਟਿਊਬ ਸਖਤ ਸ਼ੀਸ਼ੇ ਨਾਲ ਬਣੀ ਹੁੰਦੀ ਹੈ, ਜਿਸ ਵਿਚ ਦੋ ਇਲੈਕਟ੍ਰਾਡਸ ਲੱਗੇ ਹੋਏ ਹੁੰਦੇ ਹਨ, ਜੋ ਇਕ ਹਾਈ ਵੋਲਟੇਜ ਪਾਵਰ ਸਪਲਾਈ ਨਾਲ ਜੁੜੇ ਹੁੰਦੇ ਹਨ | ਨੈਗੇਟਿਵ ਟਰਮੀਨਲ ਜੁੜੇ ਇਲੈਕਟ੍ਰਾਡ ਨੂੰ 'ਏਨੋਡ' ਆਖਿਆ ਜਾਂਦਾ ਹੈ | ਟਿਊਬ ਵਿਚੋਂ ਹਵਾ ਬਾਹਰ ਕੱਢ ਕੇ ਇਸ ਅੰਦਰ ਘੱਟ ਦਬਾਅ ਬਣਾਇਆ ਜਾਂਦਾ ਹੈ | ਜਦ ਇਲੈਕਟ੍ਰਾਡਸ ਦੇ ਵਿਚਕਾਰੋਂ ਕੋਈ ਹਾਈ ਵੋਲਟੇਜ ਲੰਘਦੀ ਜਾਂਦੀ ਹੈ ਤਾਂ ਕੈਬੋਡ ਤੋਂ ਇਲੈਕਟ੍ਰਾਡਸ ਪੈਦਾ ਹੁੰਦੇ ਹਨ ਅਤੇ ਏਨੋਡ ਨਾਲ ਟਕਰਾਉਂਦੇ ਹਨ, ਜਿਸ ਦੇ ਫਲਸਰੂਪ ਐਕਸ-ਰੇਜ਼ ਟਿਊਬ 'ਚੋਂ ਬਾਹਰ ਆਉਂਦੀਆਂ ਹਨ |
ਬੱਚਿਓ, ਇਹ ਐਕਸ-ਰੇਜ਼ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਾਨੀ ਵੀ ਪਹੁੰਚਾਉਂਦੀਆਂ ਹਨ, ਇਸ ਲਈ ਕਿਸੇ ਵੀ ਆਦਮੀ ਨੂੰ ਜ਼ਿਆਦਾ ਦੇਰ ਤੱਕ ਇਨ੍ਹਾਂ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ | ਸਰੀਰ ਵਿਚ ਕਿਸੇ ਤਰ੍ਹਾਂ ਦੀ ਅਸਮਾਨਤਾ ਦਾ ਪਤਾ ਲਗਾਉਣ ਲਈ ਹਲਕੀ ਐਕਸ-ਰੇਜ਼ ਦੀ ਵਰਤੋਂ ਕਰਕੇ ਕੰਪਿਊਟਰਾਈਜ਼ਡ ਐਕਸਿਲ ਟੋਮੋਗ੍ਰਾਫੀ ਸਕੈਨਰ ਵਰਗੇ ਉਪਕਰਨਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਨਿੰਮ

ਦਵਾਈਆਂ ਦੇ ਰੱੁਖਾਂ ਵਿਚ,
ਮੇਰਾ ਆਉਂਦਾ ਪਹਿਲਾ ਨਾਂਅ |
ਮੈਂ ਨਿੰਮ ਸਦਾਬਹਾਰ,
ਰੱੁਖਾਂ ਵਿਚ ਆਉਂਦੀ ਹਾਂ |
ਆਰੀ ਵਾਂਗੰੂ ਕੱਟੇ ਪੱਤੇ,
ਹਲਕੇ ਪੀਲੇ ਫੱੁਲ ਪੈਂਦੇ |
ਗਰਮੀ ਆਉਂਦੀ, ਫਲ ਬਣਦੇ,
ਜੀਹਨੂੰ ਲੋਕ ਨਿਮੋਲੀਆਂ ਕਹਿੰਦੇ |
ਦਾਤਣ ਮੇਰੀ ਦੰਦ ਲਿਸ਼ਕਾਵੇ,
ਦੰਦਾਂ ਨੂੰ ਮਜ਼ਬੂਤ ਬਣਾਵੇ |
ਮੇਰਾ ਤੇਲ ਤੇ ਸਾਬਣ,
ਚੰਮ ਰੋਗਾਂ ਨੂੰ ਦੂਰ ਭਜਾਵੇ |
ਬਾਲ ਕੇ ਨਿੰਮ ਦੀ ਟਹਿਣੀ,
ਮਾਂ ਕੱਜਲ ਬਣਾਉਂਦੀ ਸੀ |
ਅੱਖਾਂ ਦੇ ਵਿਚ ਪਾ ਕੇ,
ਨੈਣੀ ਜੋਤ ਜਗਾਉਂਦੀ ਸੀ |
ਨਿੰਮ ਦੀਆਂ ਨਿਮੋਲੀਆਂ ਤੋਂ,
ਹੁੰਦੀ ਇਕ ਖਾਦ ਤਿਆਰ |
ਮਿੱਟੀ ਨੂੰ ਜਰਖੇਜ਼ ਬਣਾਵੇ,
ਵਧ ਜਾਂਦੀ ਹੈ ਪੈਦਾਵਾਰ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013

ਬੁਝਾਰਤ-5

ਰੰਮੀ ਕੰਨ ਕਰ ਗੱਲ ਸੁਣਾਵਾਂ,
ਤੈਨੂੰ ਮਾਮੇ ਨਾਲ ਮਿਲਾਵਾਂ |
ਉਂਗਲੀ ਦੇ ਇਸ਼ਾਰੇ ਚੱਲਾਂ,
ਹਜ਼ਾਰਾਂ ਮੀਲ ਸੁਨੇਹੇ ਘੱਲਾਂ |
ਕਈ ਰੂਪ ਤੇ ਕਈ ਨੇ ਰੰਗ,
ਹਰ ਕੋਈ ਮੇਰੀ ਕਰਦਾ ਮੰਗ |
ਹੋ ਜਾਵਾਂ ਮੈਂ ਜਿਉਂਦਾ ਮਰ ਕੇ,
ਭਲੂਰੀਆ ਮੰਨਦਾ ਏਸੇ ਕਰਕੇ |
ਰੰਮੀ ਤੰੂ ਮੇਰਾ ਨਾਂਅ ਹੁਣ ਦੱਸ,
ਨਹੀਂ ਪਤਾ ਤਾਂ ਕਹਿ ਦੇ ਬਸ |
            -0-
ਆਪਣਾ ਨਾਂਅ ਦੱਸ ਦੇਵਾਂ ਤੈਨੂੰ,
ਟੈਲੀਫੋਨ ਨੇ ਕਹਿੰਦੇ ਮੈਨੂੰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਸਾਹਿਤ

ਕੱੁਕੜ ਤੀਸ ਮਾਰ ਖਾਂ ਤੇ ਮਾਣੋ ਮਸਤਾਨੀ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ |
ਮੱੁਲ : 75 ਰੁਪਏ, ਸਫੇ : 40
ਸੰਪਰਕ : 0172-5027427

ਡਾ: ਗੁਰਚਰਨ ਸਿੰਘ ਔਲਖ ਨੇ ਆਪਣੀ ਸਾਰੀ ਉਮਰ ਸਾਹਿਤ ਸਿਰਜਣ 'ਤੇ ਲਾਈ ਹੈ | ਉਨ੍ਹਾਂ ਦੀ ਕਲਮ ਵਿਚੋਂ ਸਾਹਿਤ ਦਾ ਹਰ ਰੂਪ ਨਿਕਲਿਆ ਹੈ | ਹਥਲੀ ਪੁਸਤਕ ਲੇਖਕ ਨੇ ਬਾਲ ਪਾਠਕਾਂ ਲਈ ਲਿਖੀ ਹੈ | ਪੁਸਤਕ ਵਿਚ ਵੱਡੀਆਂ-ਛੋਟੀਆਂ 35 ਕਵਿਤਾਵਾਂ ਹਨ | ਕਵਿਤਾਵਾਂ ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਬੜੀ ਹੀ ਸਰਲ ਸ਼ਬਦਾਵਲੀ ਵਿਚ ਲਿਖੀਆਂ ਗਈਆਂ ਹਨ |
'ਸੁਣੋ ਸਹੇਲੀਓ, ਇਕ ਗੱਲ ਸੁਣਾਵਾਂ,
ਆਪਣੇ ਘਰ 'ਤੇ ਇਕ ਝਾਤ ਪੁਆਵਾਂ |
ਪਾਪਾ ਪਿਆਰੇ, ਮੰਮੀ ਪਿਆਰੀ,
ਪ੍ਰੀਤ ਸਾਡੀ ਫੱੁਲਾਂ ਦੀ ਕਿਆਰੀ |' (ਸਾਡਾ ਪਰਿਵਾਰ)
'ਦਿਨ ਪੰਦਰਾਂ ਅਗਸਤ ਦਾ, ਯਾਰੋ ਬੜਾ ਮਹਾਨ |
ਸੁਤੰਤਰ ਹੋਇਆ, ਉਦੋਂ ਸਾਡਾ ਹਿੰਦੁਸਤਾਨ |' (15 ਅਗਸਤ)
'ਸੋਮਵਾਰ ਦਾ ਦਿਨ ਹੈ ਮਹਾਨ |
ਘਰਾਂ ਤੋਂ ਪੈਰ ਸਕੂਲਾਂ ਨੂੰ ਜਾਨ |
ਫਿਰ ਆਉਂਦਾ ਹੈ ਮੰਗਲਵਾਰ |
ਖੁਸ਼ੀਆਂ ਦੀ ਬਣ ਕੇ ਬਹਾਰ |' (ਸਤਵਾਰਾ)
'ਡੰੂਘੇ ਪਾਣੀ ਛਾਲਾਂ ਮਾਰਦੀ |
ਮਛਲੀ ਤਰਦੀ ਜਾਂਦੀ ਸਾਗਰ |
ਪੀ ਗਈ ਡੀਕਾਂ ਲਾ-ਲਾ |
ਫਿਰ ਵੀ ਨਾ ਭਰਦੀ ਜਾਂਦੀ ਗਾਗਰ |' (ਮਛਲੀ)
'ਤੋਤਿਆ ਮਨ ਮੋਤਿਆ,
ਆ ਵੇ ਤੈਨੂੰ ਚੂਰੀ ਪਾਵਾਂ |
ਹਰੇ-ਹਰੇ ਤੇਰੇ ਖੰਭਾਂ ਨੂੰ ,
ਤੂਤਾਂ ਦੀ ਛਾਂ ਕਰਾਵਾਂ |' (ਤੋਤਿਆ ਮਨ ਮੋਤਿਆ)
ਕਿੰਨਾ ਚੰਗਾ ਹੁੰਦਾ ਜੇਕਰ ਇਨ੍ਹਾਂ ਖੂਬਸੂਰਤ ਕਵਿਤਾਵਾਂ ਨਾਲ ਖੂਬਸੂਰਤ ਚਿੱਤਰਕਾਰੀ ਕੀਤੀ ਹੁੰਦੀ | ਪੁਸਤਕ ਨੂੰ ਚਾਰ ਚੰਨ ਲੱਗ ਜਾਣੇ ਸਨ | ਕਵਿਤਾਵਾਂ ਵਧੀਆ ਤੇ ਬਾਲ ਪਾਠਕਾਂ ਦੇ ਹਾਣ ਦੀਆਂ ਹਨ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬਾਲ ਗੀਤ: ਨਾਨਕਿਆਂ ਨੂੰ ਜਾਈਏ

ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ, ਨਾਨਕਿਆਂ ਨੂੰ ਜਾਈਏ,
ਨਾਨੀ, ਮਾਮੀ ਤੇ ਮਾਸੀ ਕੋਲ ਰਹਿ ਕੇ ਆਪਾਂ ਆਈਏ |
ਨਾਨਾ ਫੋਨ ਵੀ ਕਰਦਾ ਸੀ ਦੋ ਦਿਨ ਰਹਿ ਕੇ ਜਾਇਓ,
ਨਾਨੀ ਤੁਹਾਡੀ ਯਾਦ ਹੈ ਕਰਦੀ, ਛੱੁਟੀਆਂ ਦੇ ਵਿਚ ਆਇਓ |
ਮਿਲਣੇ ਨੂੰ ਹੈ ਮਨ ਲੋਚਦਾ, ਗੱਲ ਸੱਚੀ ਕਰ ਵਿਖਾਈਏ,
ਛੱੁਟੀਆਂ ਦਾ ਕੰਮ.......... |
ਹਿੰਦੀ ਤੇ ਅੰਗਰੇਜ਼ੀ ਦਾ ਕੰਮ ਰਹਿ ਗਿਆ ਥੋੜ੍ਹਾ-ਥੋੜ੍ਹਾ,
ਛੱੁਟੀਆਂ ਨਾ ਮੱੁਕ ਜਾਵਣ ਇਥੇ, ਦਿਲ ਨੂੰ ਲੱਗਿਆ ਝੋਰਾ |
ਛੇਤੀ-ਛੇਤੀ ਕਰ ਲਿਖਾਈਆਂ, ਸਕੂਲ ਦਾ ਕੰਮ ਮੁਕਾਈਏ,
ਛੱੁਟੀਆਂ ਦਾ ਕੰਮ............ |
ਲੱਬੂ, ਦੀਪੂ, ਮਾਸੀ ਦੇ ਨਾਲ ਮਸਤੀ ਖੂਬ ਕਰਾਂਗੇ,
ਮਾਮੀ ਦੀਆਂ ਝਿੜਕਾਂ ਨੂੰ ਹੱਸ ਕੇ ਅਸੀਂ ਜਰਾਂਗੇ |
ਤੇਰੇ ਮਾਮਾ ਜੀ ਨੂੰ ਕਰੂ ਸ਼ਿਕਾਇਤ ਇਨ੍ਹਾਂ ਨੂੰ ਛੱਡ ਆਈਏ,
ਛੱੁਟੀਆਂ ਦਾ ਕੰਮ......... |
ਅੰਮਿ੍ਤ, ਸੋਨੂੰ ਤੇ ਵੀਰੂ ਵੀ ਕੱਲ੍ਹ ਦੇ ਪਾ ਗਏ ਚਾਲੇ,
ਖੇਡਣ ਵੱਲ ਰੁਚੀ ਰਹੀ ਸਾਡੀ ਕੰਮ ਨਾ ਮੱੁਕਿਆ ਹਾਲੇ |
ਬੈਠ ਵੀਰ 'ਜੱਸੇ' ਦੇ ਕੋਲੋਂ ਗਣਿਤ ਦੇ ਸਵਾਲ ਕਢਾਈਏ,
ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ ਨਾਨਕਿਆਂ ਨੂੰ ਜਾਈਏ |

-ਜੱਸਾ ਅਨਜਾਣ,
ਚੱਬਾ (ਅੰਮਿ੍ਤਸਰ) | ਮੋਬਾ: 84278-86534

ਬਾਲ ਗੀਤ: ਅਨਮੋਲ ਸਮਾਂ

ਗੱਲਾਂ ਮੇਰੀਆਂ ਨੂੰ ਮਨ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਏਸ ਗੱਲ ਮੇਰੀ ਨੂੰ ਤੁਸੀਂ ਭੁਲਾਉਣਾ ਨਹੀਂ,
ਲੰਘ ਗਿਆ ਸਮਾਂ ਮੁੜ ਹੱਥ ਆਉਣਾ ਨਹੀਂ |
ਬਾਅਦ 'ਚ ਨਾ ਐਵੇਂ ਪਛਤਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਜ਼ਿੰਦਗੀ 'ਚ ਜਿਹੜਾ ਸਮਾਂ ਹੈ ਪੜ੍ਹਾਈ ਦਾ,
ਮਾੜਿਆਂ ਕੰਮਾਂ 'ਚ ਇਹੇ ਨਹੀਂ ਗਵਾਈਦਾ |
ਦਿਮਾਗ 'ਚ ਪੜ੍ਹਾਈ ਨੂੰ ਵਸਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਛੱੁਟੀਆਂ ਦਾ ਕੰਮ ਨਾਲੋ-ਨਾਲ ਕਰਨਾ,
ਕੀਤੇ ਫਿਰ ਕੰਮ ਦੀ ਦੁਹਰਾਈ ਕਰਨਾ |
ਮੁਕਾਬਲੇ 'ਚ ਆੜੀ ਨੂੰ ਹਰਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਬੱਚਿਆਂ ਨੂੰ ਖੇਡਣਾ ਜ਼ਰੂਰ ਚਾਹੀਦਾ,
ਪੱੁਛੇ ਬਿਨਾਂ ਮਾਪਿਆਂ ਤੋਂ ਨਹੀਂ ਜਾਈਦਾ |
ਮਾਂ-ਬੋਲੀ ਪੰਜਾਬੀ ਗਲ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |

-ਅਵਤਾਰ ਸਿੰਘ,
ਬਾਘਾ ਪੁਰਾਣਾ (ਮੋਗਾ) | ਮੋਬਾ: 94176-88791

ਬਾਲ ਨਾਵਲ-68: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਤਾ ਜੀ ਨੇ ਲੱਡੂ ਚੱੁਕਦਿਆਂ ਆਸ਼ਾ ਨੂੰ ਆਵਾਜ਼ ਮਾਰੀ | ਆਸ਼ਾ ਨੂੰ ਵੀ ਲੱਡੂ ਦਿੰਦਿਆਂ ਉਸ ਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ | ਮਾਤਾ ਜੀ ਨੇ ਲੱਡੂ ਚੱੁਕ ਕੇ ਹਰੀਸ਼ ਦੇ ਮੰੂਹ ਵਿਚ ਪਾ ਦਿੱਤਾ | ਸਿਧਾਰਥ ਨੇ ਅਤੇ ਮੇਘਾ ਨੇ ਵੀ ਵਾਰੋ-ਵਾਰੀ ਉਸ ਦੇ ਮੰੂਹ ਵਿਚ ਥੋੜ੍ਹਾ-ਥੋੜ੍ਹਾ ਲੱਡੂ ਪਾਇਆ |
ਹੌਲੀ-ਹੌਲੀ ਹਰੀਸ਼ ਦਾ ਮੂਡ ਠੀਕ ਹੋ ਗਿਆ ਅਤੇ ਉਹ ਦੱਸਣ ਲੱਗਾ ਕਿ, 'ਕਾਲਜ ਵਿਚ ਇਕ ਹੋਰ ਲੜਕੇ ਦੇ ਉਸ ਨਾਲੋਂ ਥੋੜ੍ਹੇ ਜਿਹੇ ਨੰਬਰ ਜ਼ਿਆਦਾ ਆਏ ਹਨ ਅਤੇ ਉਹ ਕਾਲਜ ਵਿਚ ਦੂਜੇ ਨੰਬਰ 'ਤੇ ਆਇਐ |'
'ਸਾਨੂੰ ਐਨੇ ਨੰਬਰ ਹੀ ਬੜੇ ਹਨ, ਅਸੀਂ ਹੋਰ ਕੀ ਕਰਨੇ ਨੇ?' ਮਾਤਾ ਜੀ ਸੁਭਾਵਿਕ ਹੀ ਬੋਲ ਪਏ, ਜਿਸ ਨਾਲ ਸਾਰੇ ਹੱਸਣ ਲੱਗ ਪਏ |
'ਅਸੀਂ ਮੈਡੀਕਲ ਕਾਲਜ ਜਾਣ ਵਾਲੇ ਟੈਸਟਾਂ ਵਿਚ ਜ਼ਿਆਦਾ ਨੰਬਰ ਲਵਾਂਗੇ', ਸਿਧਾਰਥ ਨੇ ਮਾਤਾ ਜੀ ਦੀ ਗੱਲ ਦਾ ਜਵਾਬ ਦੇ ਦਿੱਤਾ |
'ਹਾਂ, ਹਾਂ, ਬਿਲਕੁਲ ਠੀਕ', ਮਾਤਾ ਜੀ ਤੇ ਮੇਘਾ ਇਕੱਠੇ ਬੋਲੇ | ਐਨੀ ਦੇਰ ਵਿਚ ਆਸ਼ਾ ਚਾਹ ਬਣਾ ਕੇ ਲੈ ਆਈ | ਸਾਰੇ ਹੱਸਦੇ-ਖੇਡਦੇ ਚਾਹ ਪੀਣ ਲੱਗੇ |
ਹਰੀਸ਼ ਦੇ ਮੈਡੀਕਲ ਕਾਲਜ ਜਾਣ ਵਾਲੇ ਦੋਵੇਂ ਟੈਸਟ ਵਧੀਆ ਹੋ ਗਏ | ਕੁਝ ਦਿਨਾਂ ਵਿਚ ਹੀ ਨਤੀਜੇ ਆ ਗਏ | ਉਸ ਦਾ ਦੋਵੇਂ ਇਮਤਿਹਾਨਾਂ ਵਿਚ ਬੜਾ ਵਧੀਆ ਰੈਂਕ ਆ ਗਿਆ | ਹੁਣ ਕਾਊਾਸਲਿੰਗ ਹੋਣੀ ਸੀ | ਪਹਿਲੀ ਕਾਊਾਸਲਿੰਗ ਪੀ.ਐਮ.ਟੀ. ਦੇ ਇਮਤਿਹਾਨ ਦੀ ਹੋਈ | ਹਰੀਸ਼ ਦਾ ਰੈਂਕ ਚੰਗਾ ਹੋਣ ਕਰਕੇ ਉਸ ਨੂੰ ਪਹਿਲੀ ਕਾਊਾਸਲਿੰਗ ਵਿਚ ਹੀ ਅੰਮਿ੍ਤਸਰ ਮੈਡੀਕਲ ਕਾਲਜ ਵਿਚ ਸੀਟ ਮਿਲ ਗਈ | ਹਰੀਸ਼ ਦੇ ਪ੍ਰੋਫੈਸਰ ਅਤੇ ਸਿਧਾਰਥ ਦੇ ਕਈ ਨਜ਼ਦੀਕੀ ਕਹਿਣ ਲੱਗੇ ਕਿ ਅਜੇ ਆਲ ਇੰਡੀਆ ਦੇ ਟੈਸਟ ਲਈ ਕਾਊਾਸਲਿੰਗ ਤੋਂ ਬਾਅਦ ਫੈਸਲਾ ਕਰਾਂਗੇ ਕਿ ਦਾਖਲਾ ਕਿਥੇ ਲੈਣਾ ਹੈ |
ਆਲ ਇੰਡੀਆ ਦੀ ਕਾਊਾਸਲਿੰਗ ਵਿਚ ਹਰੀਸ਼ ਨੂੰ ਬੰਬਈ ਦੇ ਇਕ ਬੜੇ ਵੱਡੇ ਮੈਡੀਕਲ ਕਾਲਜ-ਟੋਪੀ ਵਾਲਾ ਨੈਸ਼ਨਲ ਮੈਡੀਕਲ ਕਾਲਜ, ਜੋ ਨਾਇਰ ਹਸਪਤਾਲ ਦਾ ਹਿੱਸਾ ਸੀ, ਵਿਚ ਸੀਟ ਮਿਲ ਗਈ | ਹੁਣ ਸਾਰਿਆਂ ਲਈ ਸੋਚਣ ਵਾਲੀ ਗੱਲ ਸੀ ਕਿ ਦਾਖਲਾ ਅੰਮਿ੍ਤਸਰ ਮੈਡੀਕਲ ਕਾਲਜ ਵਿਚ, ਜੋ ਆਪਣੇ ਸ਼ਹਿਰ ਵਿਚ ਹੈ, ਲਿਆ ਜਾਵੇ ਜਾਂ ਬੰਬਈ ਵਿਚ ਲਿਆ ਜਾਵੇ |
ਅਖੀਰ ਸਾਰਿਆਂ ਨਾਲ ਬੜੀ ਸੋਚ-ਵਿਚਾਰ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬੰਬਈ ਟੋਪੀ ਵਾਲਾ ਨੈਸ਼ਨਲ ਕਾਲਜ ਵਿਚ ਹੀ ਦਾਖਲਾ ਲੈਣਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਵੱਡਾ ਕਾਲਜ ਹੈ ਅਤੇ ਉਸ ਦੇ ਨਾਲ ਜਿਹੜਾ ਨਾਇਰ ਹਸਪਤਾਲ ਅਟੈਚਡ ਹੈ, ਉਹ ਵੀ ਬਹੁਤ ਮਸ਼ਹੂਰ ਹੈ | ਉਥੇ ਬੜੇ ਵੱਡੇ ਅਤੇ ਕਾਬਲ ਡਾਕਟਰ ਹਨ | ਉਥੋਂ ਬੱਚੇ ਨੂੰ ਸਿੱਖਣ ਲਈ ਜ਼ਿਆਦਾ ਕੁਝ ਮਿਲੇਗਾ |
ਬੜਾ ਸੋਚਣ-ਸਮਝਣ ਤੋਂ ਬਾਅਦ ਸਿਧਾਰਥ ਨੇ ਆਪਣੀ ਅਤੇ ਹਰੀਸ਼ ਦੀ ਸ਼ਨੀਵਾਰ ਰਾਤ ਫਰੰਟੀਅਰ ਮੇਲ ਗੱਡੀ ਦੀਆਂ ਸੀਟਾਂ ਬੱੁਕ ਕਰਵਾ ਦਿੱਤੀਆਂ ਅਤੇ ਉਹ ਦੋਵੇਂ ਬੰਬਈ ਰਵਾਨਾ ਹੋ ਗਏ | ਸਿਧਾਰਥ ਨੇ ਪਤਾ ਕਰ ਲਿਆ ਸੀ ਕਿ ਹਰੀਸ਼ ਦਾ ਕਾਲਜ ਬੰਬੇ ਸੈਂਟਰਲ ਸਟੇਸ਼ਨ ਦੇ ਬਿਲਕੁਲ ਨਾਲ ਹੀ ਹੈ | ਸੋਮਵਾਰ ਸਵੇਰੇ-ਸਵੇਰੇ ਹੀ ਉਹ ਬੰਬਈ ਪਹੁੰਚ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਚੁਟਕਲੇ

• ਇਕ ਲੜਕਾ ਡਾਕਟਰ ਕੋਲ ਗਿਆ ਅਤੇ ਬੋਲਿਆ, 'ਡਾਕਟਰ ਸਾਹਿਬ, ਤੁਸੀਂ ਘਰ ਜਾਣ ਦੀ ਕਿੰਨੀ ਫੀਸ ਲੈਂਦੇ ਹੋ?
ਡਾਕਟਰ-300 ਰੁਪਏ |
ਲੜਕਾ-ਠੀਕ ਹੈ, ਤਾਂ ਚਲੋ ਡਾਕਟਰ ਸਾਹਿਬ |
ਡਾਕਟਰ ਨੇ ਆਪਣੀ ਗੱਡੀ ਕੱਢੀ ਅਤੇ ਲੜਕੇ ਨਾਲ ਉਸ ਦੇ ਘਰ ਆ ਗਿਆ | ਡਾਕਟਰ ਬੋਲਿਆ, 'ਮਰੀਜ਼ ਕਿਥੇ ਹੈ?'
ਲੜਕਾ-ਮਰੀਜ਼ ਕੋਈ ਨਹੀਂ ਹੈ, ਡਾਕਟਰ ਸਾਹਿਬ, ਟੈਕਸੀ ਵਾਲਾ ਘਰ ਆਉਣ ਦੇ 500 ਰੁਪਏ ਮੰਗ ਰਿਹਾ ਸੀ ਅਤੇ ਤੁਸੀਂ 300 ਰੁਪਏ ਵਿਚ ਲੈ ਆਏ |
• ਸੁਰਿੰਦਰ ਮੰਦਰ ਦੇ ਬਾਹਰ ਘੁੰਮ ਰਿਹਾ ਸੀ | ਮੰਗਤੇ ਨੇ ਉਸ ਨੂੰ ਕਿਹਾ, 'ਬੇਟਾ, ਤੇਰੀ ਜੋੜੀ ਸਲਾਮਤ ਰਹੇ |'
ਸੁਰਿੰਦਰ-ਅੰਕਲ, ਮੈਂ ਤਾਂ ਅਜੇ ਸਿੰਗਲ ਹਾਂ |

ਮੰਗਤਾ-ਮੈਂ ਜੱੁਤੀਆਂ ਦੀ ਜੋੜੀ ਦੀ ਗੱਲ ਕਰ ਰਿਹਾ ਹਾਂ |
-536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ |

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-34

ਰਾਕਾ

ਖ਼ੌਫ਼ਨਾਕ ਅਤੇ ਜ਼ਾਲਮ ਕਿਸਮ ਦਾ ਕਾਰਟੂਨ ਚਰਿੱਤਰ ਹੈ 'ਰਾਕਾ' ਜਿਸ ਨੇ ਵੈਦਰਾਜ ਚਕਰਮਾਚਾਰਿਆ ਦੀ ਅਦਭੁੱਤ ਦਵਾਈ ਪੀਤੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਹ ਮਰ ਨਹੀਂ ਸਕਦਾ। ਉਹ ਸਮੁੰਦਰ ਵਿਚ ਇਕ ਵੇਲ ਮੱਛੀ ਦੇ ਢਿੱਡ ਵਿਚ ਲੰਮੀ ਨੀਂਦ ਸੌਣ ਵਾਲਾ ਪਾਤਰ ਹੈ। ਚਾਣਚੱਕ ਜਦੋਂ ਉਹ ਸਮੁੰਦਰ ਵਿਚੋਂ ਗੁੱਸੇ ਨਾਲ ਭਰਿਆ ਪੀਤਾ ਬਾਹਰ ਧਰਤੀ ਉੱਪਰ ਆਉਂਦਾ ਹੈ ਤਾਂ ਉਸ ਦਾ ਟਾਕਰਾ ਅਜਿਹੇ ਪਾਤਰਾਂ ਨਾਲ ਹੋ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਦਾ ਦਿਮਾਗ਼ ਕੰਪਿਊਟਰ ਨਾਲੋਂ ਵੀ ਤੇਜ਼ ਦੌੜਦਾ ਹੈ ਅਤੇ ਦੂਜਾ ਤਾਕਤਵਰ ਹੈ। ਜਾਣੀ ਚਾਚਾ ਚੌਧਰੀ ਅਤੇ ਬਲਸ਼ਾਲੀ ਸਾਬੂ। ਦੋਵੇਂ ਪਾਤਰ ਰਾਕਾ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ ਅਤੇ ਉਸ ਨੂੰ ਮੂੰਹ ਦੀ ਖਾਣ ਲਈ ਮਜਬੂਰ ਕਰ ਦਿੰਦੇ ਹਨ।
ਰਾਕਾ ਆਪਣੇ ਹੱਥ ਵਿਚ ਕੋਈ ਹਥਿਆਰ ਰੱਖਦਾ ਹੈ। ਚੰਗੀ ਡੀਲ ਡੌਲ ਵਾਲੇ ਅਤੇ ਜ਼ੀਨ ਪਹਿਨਣ ਵਾਲੇ ਇਸ ਗੁੱਸੇਖ਼ੋਰ ਪਾਤਰ ਨੂੰ ਅਖ਼ੀਰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਸੁਧਰ ਜਾਂਦਾ ਹੈ।


-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703
email : dsaasht@yahoo.co.in

ਸਹਿਆ ਅਤੇ ਖਰਗੋਸ਼

ਪਿਆਰੇ ਬੱਚਿਓ, ਅਕਸਰ ਆਪਾਂ ਵੱਖ-ਵੱਖ ਚਿੜੀਆਘਰਾਂ ਜਾਂ ਕਈ ਹੋਰ ਥਾਵਾਂ 'ਤੇ ਰੱਖੇ ਗਏ ਖਰਗੋਸ਼ ਦੇਖਦੇ ਹਾਂ। ਜਦੋਂ ਅਸੀਂ ਰਾਤ ਸਮੇਂ ਜਾਂ ਦਿਨ ਚੜ੍ਹਨ ਤੋਂ ਪਹਿਲਾਂ ਸੜਕਾਂ 'ਤੇ ਸਫਰ ਕਰਦੇ ਹਾਂ ਤਾਂ ਕਈ ਵਾਰ ਖਰਗੋਸ਼ ਵਰਗੇ ਹੀ ਇਕ ਹੋਰ ਜੀਵ ਜੋ ਖਰਗੋਸ਼ ਦੇ ਮੁਕਾਬਲੇ ਵੱਡੇ ਆਕਾਰ ਦਾ ਅਤੇ ਖਰਗੋਸ਼ ਤੋਂ ਵਧੇਰੇ ਫੁਰਤੀਲਾ ਹੁੰਦਾ ਹੈ, ਵੀ ਦੇਖਦੇ ਹਾਂ, ਜਿਸ ਨੂੰ ਆਮ ਬੋਲਚਾਲ ਵਿਚ ਸਹਿਆ ਕਿਹਾ ਜਾਂਦਾ ਹੈ। ਖਰਗੋਸ਼ ਦਾ ਵਿਗਿਆਨਕ ਭਾਸ਼ਾ ਵਿਚ ਨਾਂਅ ਓਰੀਕਟੋਲੈਗਸ ਕੂਨੀਕੂਲਸ ਹੁੰਦਾ ਹੈ, ਜਦੋਂ ਕਿ ਸਹਿਆ ਦਾ ਨਾਂਅ ਲੀਪਸ ਨੀਗਰੀਕੋਲਿਸ ਹੁੰਦਾ ਹੈ। ਦੂਰੋਂ ਦੇਖਣ 'ਤੇ ਇਹ ਦੋਵੇਂ ਜੀਵ ਇਕੋ ਜਿਹੇ ਲਗਦੇ ਹਨ ਪਰ ਅਸਲ ਵਿਚ ਇਹ ਇਕ-ਦੂਜੇ ਤੋਂ ਬਹੁਤ ਅਲੱਗ ਹੁੰਦੇ ਹਨ। ਇਨ੍ਹਾਂ ਵਿਚ ਫਰਕ ਇਨ੍ਹਾਂ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਖਰਗੋਸ਼ ਦੇ ਬੱਚੇ ਪੈਦਾ ਹੋਣ ਸਮੇਂ ਬਿਨਾਂ ਵਾਲਾਂ ਤੋਂ ਹੁੰਦੇ ਹਨ ਅਤੇ ਅੱਖਾਂ ਬੰਦ ਹੁੰਦੀਆਂ ਹਨ ਅਤੇ ਉਹ ਆਪਣੀ ਮਾਂ 'ਤੇ ਪੂਰੀ ਤਰ੍ਹਾਂ ਨਿਰਭਰ ਹੁੰਦੇ ਹਨ। ਸਹਿਆ ਦੇ ਬੱਚੇ ਵਾਲਾਂ ਸਮੇਤ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਉਹ ਜਨਮ ਤੋਂ ਇਕ ਘੰਟੇ ਦੇ ਅੰਦਰ-ਅੰਦਰ ਚੱਲਣ-ਫਿਰਨ ਦੇ ਸਮਰੱਥ ਹੋ ਜਾਂਦੇ ਹਨ। ਜਵਾਨ ਸਹਿਆ ਦਾ ਆਕਾਰ ਅਤੇ ਭਾਰ ਜਵਾਨ ਖਰਗੋਸ਼ ਨਾਲੋਂ ਜ਼ਿਆਦਾ ਹੁੰਦਾ ਹੈ। ਸਹਿਆ ਦੀਆਂ ਪਿਛਲੀਆਂ ਲੱਤਾਂ ਅਤੇ ਕੰਨ ਮੁਕਾਬਲਤਨ ਵੱਡੇ ਆਕਾਰ ਦੇ ਹੁੰਦੇ ਹਨ।
ਸਹਿਆ ਦੇ ਦੋਵਾਂ ਕੰਨਾਂ ਉੱਪਰ ਕਾਲੇ ਨਿਸ਼ਾਨ ਹੁੰਦੇ ਹਨ ਜੋ ਕਿ ਖਰਗੋਸ਼ ਵਿਚ ਦੇਖਣ ਨੂੰ ਨਹੀਂ ਮਿਲਦੇ। ਸਹਿਆ ਦੀ ਜੱਤ ਦਾ ਰੰਗ ਗਰਮੀਆਂ ਵਿਚ ਭੂਰਾ ਸਲੇਟੀ ਅਤੇ ਸਰਦੀਆਂ ਵਿਚ ਸਫੈਦ ਹੋ ਜਾਂਦਾ ਹੈ, ਜਦੋਂ ਕਿ ਖਰਗੋਸ਼ ਦੀ ਜੱਤ ਸਾਰਾ ਸਾਲ ਇਕੋ ਰੰਗ ਦੀ ਰਹਿੰਦੀ ਹੈ। ਇਨ੍ਹਾਂ ਦੋਵਾਂ ਜੀਵਾਂ ਦੀਆਂ ਖੁਰਾਕੀ ਆਦਤਾਂ ਵਿਚ ਵੀ ਫਰਕ ਹੁੰਦਾ ਹੈ। ਖਰਗੋਸ਼ ਨਰਮ ਘਾਹ ਅਤੇ ਸਬਜ਼ੀਆਂ ਆਦਿ ਖਾਣਾ ਪਸੰਦ ਕਰਦੇ ਹਨ ਜਦੋਂ ਕਿ ਸਹਿਆ ਦੀ ਮਨਭਾਉਂਦੀ ਖੁਰਾਕ ਦਰੱਖਤਾਂ ਦੀਆਂ ਜੜ੍ਹਾਂ ਅਤੇ ਛਿੱਲ ਆਦਿ ਹੁੰਦੀ ਹੈ। ਖਰਗੋਸ਼ ਧਰਤੀ ਹੇਠਾਂ ਖੁੱਡਾਂ ਬਣਾ ਕੇ ਰਹਿੰਦੇ ਹਨ ਜਦੋਂ ਕਿ ਸਹਿਆ ਧਰਤੀ ਦੇ ਉੱਪਰ ਹੀ ਟੋਇਆਂ ਵਿਚ ਰਹਿਣਾ ਪਸੰਦ ਕਰਦੇ ਹਨ। ਖਤਰੇ ਦੀ ਹਾਲਤ ਵਿਚ ਖਰਗੋਸ਼ ਆਪਣੀਆਂ ਸੁਰੰਗਾਂ ਵਿਚ ਲੁਕ ਜਾਂਦੇ ਹਨ ਜਦੋਂ ਕਿ ਸਹਿਆ ਆਪਣੀਆਂ ਮਜ਼ਬੂਤ ਲੱਤਾਂ ਦੀ ਸਹਾਇਤਾ ਨਾਲ ਖਤਰੇ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਖਰਗੋਸ਼ ਸਮਾਜਿਕ ਜੀਵਨ ਹੁੰਦੇ ਹਨ, ਜਿਸ ਕਰਕੇ ਇਹ ਸਮੂਹਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪਾਲਤੂ ਬਣਾ ਕੇ ਰੱਖਿਆ ਜਾ ਸਕਦਾ ਹੈ, ਜਦੋਂ ਕਿ ਸਹਿਆ ਦਾ ਸੁਭਾਅ ਜੰਗਲੀ ਹੁੰਦਾ ਹੈ ਅਤੇ ਇਹ ਪ੍ਰਜਨਣ ਰੁੱਤ ਨੂੰ ਛੱਡ ਕੇ ਬਾਕੀ ਸਮਾਂ ਇਕੱਲੇ ਹੀ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪਾਲਤੂ ਬਣਾ ਕੇ ਨਹੀਂ ਰੱਖਿਆ ਜਾ ਸਕਦਾ।


-ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਖੂੰਨਣ ਖੁਰਦ (ਸ੍ਰੀ ਮੁਕਤਸਰ ਸਾਹਿਬ)।

ਬਾਲ ਕਹਾਣੀ

ਪਰਿਵਰਤਨ

ਇੰਗਲੈਂਡ ਦੇਸ਼ ਵਿਚ ਇਕ ਪਾਦਰੀ ਦੀ ਦਿਆਲਤਾ ਨੇ ਬਹੁਤ ਵੱਡਾ ਪਰਿਵਰਤਨ ਲਿਆਂਦਾ। ਗੱਲ ਉਸ ਸਮੇਂ ਦੀ ਹੈ ਜਦ ਖਰਾਬ ਮੌਸਮ ਦੌਰਾਨ ਅੱਧੀ ਰਾਤ ਨੂੰ ਚਰਚ ਦੇ ਦਰਵਾਜ਼ੇ 'ਤੇ ਕਿਸੇ ਨੇ ਦਸਤਕ ਦਿੱਤੀ। ਪਾਦਰੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਕ ਅੱਧਮਰਿਆ ਜਿਹਾ ਵਿਅਕਤੀ, ਜਿਸ ਨੇ ਬੇਢੰਗੇ ਕੱਪੜੇ ਪਾਏ ਸਨ, ਬਾਹਰ ਖੜ੍ਹਾ ਸੀ। ਪਾਦਰੀ ਨੇ ਉਸ ਨੂੰ ਅੰਦਰ ਬੁਲਾਇਆ ਤੇ ਆਰਾਮ ਕਰਨ ਲਈ ਕਿਹਾ। ਉਹ ਵਿਅਕਤੀ ਦਰਅਸਲ ਇਕ ਚੋਰ ਸੀ ਤੇ ਪੁਲਿਸ ਤੋਂ ਬਚਦਾ-ਬਚਾਉਂਦਾ ਖਰਾਬ ਮੌਸਮ ਵਿਚ ਚਰਚ ਤੱਕ ਪਹੁੰਚ ਗਿਆ ਸੀ। ਪਾਦਰੀ ਨੇ ਉਸ ਨੂੰ ਭੋਜਨ ਕਰਾਇਆ ਤੇ ਆਰਾਮ ਕਰਨ ਲਈ ਬਿਸਤਰਾ ਦਿੱਤਾ। ਚੋਰ ਨੇ ਸੋਚਿਆ ਕਿਉਂ ਨਾ ਸਵੇਰੇ ਜਾਣ ਤੋਂ ਪਹਿਲਾਂ ਚਰਚ ਵਿਚੋਂ ਹੀ ਸਾਮਾਨ ਚੁੱਕ ਲਿਆ ਜਾਵੇ, ਰੱਬ ਨੇ ਕੀ ਕਰਨਾ ਹੈ। ਇਹੋ ਜਿਹੀ ਘਟੀਆ ਸੋਚ ਨਾਲ ਉਸ ਨੇ ਚਰਚ ਵਿਚੋਂ ਦੋ ਸੋਨੇ ਦੇ ਦੀਵੇ ਚੁੱਕ ਲਏ, ਕਿਉਂਕਿ ਸਵੇਰ ਦਾ ਵੇਲਾ ਹੋਣ ਵਾਲਾ ਸੀ ਤੇ ਅਗਲੀ ਚੋਰੀ ਦੀ ਯੋਜਨਾ ਬਣਾ ਕੇ ਉਹ ਜਲਦੀ-ਜਲਦੀ ਬਾਹਰ ਚਲਾ ਗਿਆ। ਉਸ ਦੇ ਮਨ ਵਿਚ ਇਕ ਵਾਰ ਵੀ ਹਮਦਰਦੀ ਤੇ ਦਇਆ ਭਾਵਨਾ ਨਹੀਂ ਆਈ, ਕਿਉਂਕਿ ਉਸ ਨੇ ਆਪਣੇ ਘਰ-ਪਰਿਵਾਰ ਤੇ ਹੋਰ ਵੀ ਬਹੁਤ ਨੇੜਲੇ ਸਥਾਨਾਂ 'ਤੇ ਚੋਰੀ ਕੀਤੀ ਹੋਈ ਸੀ। ਜਦੋਂ ਚੋਰ ਮੂੰਹ-ਹਨੇਰੇ ਦੌੜ ਰਿਹਾ ਸੀ ਤਾਂ ਪੁਲਿਸ ਵਲੋਂ ਫੜਿਆ ਗਿਆ। ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਜਦ ਰਿਹਾਅ ਨਾ ਹੋ ਸਕਿਆ ਤਾਂ ਮਨ ਨੂੰ ਮਾਰ ਕੇ ਬੈਠ ਗਿਆ। ਉਸ ਦੇ ਹੱਥ ਸੋਨੇ ਦੇ ਵੱਡੇ-ਵੱਡੇ ਦੀਵੇ ਦੇਖ ਕੇ ਪੁਲਿਸ ਨੇ ਕੁੱਟਿਆ-ਮਾਰਿਆ ਤਾਂ ਉਸ ਨੇ ਦੱਸਿਆ ਕਿ ਇਹ ਚਰਚ ਦੇ ਦੀਵੇ ਹਨ। ਪੁਲਿਸ ਨੇ ਪਾਦਰੀ ਨੂੰ ਨਮਸਕਾਰ ਕਰਕੇ ਚੋਰੀ ਬਾਰੇ ਪੁੱਛਿਆ।
ਪਾਦਰੀ ਨੇ ਬੜੀ ਨਿਮਰਤਾ ਤੇ ਹਲੀਮੀ ਨਾਲ ਉੱਤਰ ਦਿੱਤਾ ਕਿ ਇਹ ਦੀਵੇ ਮੇਰੇ ਹਨ ਪਰ ਮੈਂ ਆਪਣੇ ਮਹਿਮਾਨ ਨੂੰ ਕੱਲ੍ਹ ਰਾਤ ਤੋਹਫ਼ੇ ਵਜੋਂ ਦਿੱਤੇ ਸਨ। ਚੋਰ ਇਹ ਸੁਣ ਕੇ ਹੱਕਾ-ਬੱਕਾ ਰਹਿ ਗਿਆ ਤੇ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ। ਇਸ ਵਰਤਾਓ ਨੇ ਉਸ ਚੋਰ ਦੇ ਮਨ 'ਤੇ ਅਜਿਹਾ ਗਹਿਰਾ ਅਸਰ ਪਾਇਆ ਕਿ ਉਸ ਨੇ ਚੋਰੀ ਦਾ ਕੰਮ ਛੱਡ ਕੇ ਲੋਕਾਂ ਦਾ ਭਲਾ ਕਰਨਾ ਤੇ ਇਮਾਨਦਾਰੀ ਵਾਲਾ ਕੰਮ ਸ਼ੁਰੂ ਕਰ ਦਿੱਤਾ।


-ਸ: ਸੀ: ਸੈ: ਸਕੂਲ, ਧੰਨੋਵਾਲੀ (ਜਲੰਧਰ)।

ਬੁਝਾਰਤਾਂ

1. ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ।
2. ਹਾਬੜ-ਦਾਬੜ ਪਈ ਕੁੜੇ ਪੜਥੱਲ ਕਿਧਰ ਗਈ ਕੁੜੇ।
3. ਰਾਹ ਦਾ ਡੱਬਾ ਚੁੱਕਿਆ ਨਾ ਜਾਵੇ ਹਾਏ ਵੇ ਰੱਬਾ।
4. ਹਵਾ ਖਾਵੇ ਤਾਂ ਜੁੱਗ-ਜੁੱਗ ਜੀਵੇ ਮਰ ਜਾਵੇ ਜੇ ਪਾਣੀ ਪੀਵੇ।
5. ਪਾਰੋਂ ਆਏ ਦੋ ਅੰਗਰੇਜ਼, ਇਕ ਮਿੱਠਾ, ਇਕ ਤੇਜ਼।
6. ਪੇਕੇ ਸੀ ਮੈਂ ਲਾਡ-ਲਡਿਕੀ,
ਸਹੁਰੇ ਆ ਕੇ ਪੈ ਗਈ ਫਿੱਕੀ।
ਜੀਹਦੇ ਨਾਲ ਲਈਆਂ ਮੈਂ ਲਾਵਾਂ,
ਉਹਦੇ ਹੁਣ ਪਸੰਦ ਨਾ ਆਵਾਂ।
ਉਹਨੇ ਕੀਤਾ ਹੋਰ ਵਿਆਹ,
ਮੈਨੂੰ ਦਿੱਤਾ ਮਗਰੋਂ ਲਾਹ।
ਉੱਤਰ : (1) ਪਰਾਂਦਾ, (2) ਕੜਛੀ, (3) ਕੁੱਪ, (4) ਅੱਗ, (5) ਚੰਦ-ਸੂਰਜ, (6) ਜੁੱਤੀਆਂ ਦਾ ਜੋੜਾ)।


-ਸ਼ੰਕਰ ਦਾਸ,
ਮੋਗਾ। ਮੋਬਾ: 96469-27646

ਪਿਆਰੇ ਦਾਦਾ-ਦਾਦੀ

ਬੱਚਿਓ! ਜੇਕਰ ਰਹਿਣਾ ਖੁਸ਼ਹਾਲ,
ਦਾਦੇ-ਦਾਦੀ ਦਾ ਰੱਖਿਓ ਖਿਆਲ।
ਤੁਸੀਂ ਉਨ੍ਹਾਂ ਦਾ ਹੋ ਪਰਿਵਾਰ,
ਦੇਣਗੇ ਤੁਹਾਨੂੰ ਬਹੁਤ ਪਿਆਰ।
ਕਦੇ ਨਾ ਉਨ੍ਹਾਂ ਦਾ ਦਿਲ ਦੁਖਾਉਣਾ,
ਕਰਕੇ ਸੇਵਾ ਕਰਮ ਕਮਾਉਣਾ।
ਉਨ੍ਹਾਂ ਤੋਂ ਕਦੇ ਨਾ ਰਹਿਣਾ ਵੱਖ,
ਮੰਮੀ-ਡੈਡੀ ਭਾਵੇਂ ਆਖਣ ਲੱਖ।
ਤੁਸੀਂ ਉਨ੍ਹਾਂ ਨੂੰ ਹੈ ਸਮਝਾਉਣਾ,
ਰਲ-ਮਿਲ ਪਿਆਰ ਦੇ ਨਾਲ ਮਨਾਉਣਾ।
ਬਜ਼ੁਰਗ ਹੁੰਦੇ ਨੇ ਘਰ ਦਾ ਤਾਲਾ,
ਘਰ ਹੁੰਦਾ ਉਹ ਕਰਮਾਂ ਵਾਲਾ।
ਜਿਥੇ ਬਜ਼ੁਰਗਾਂ ਦਾ ਹੋਵੇ ਸਤਿਕਾਰ,
ਖੁਸ਼ਹਾਲ ਉਹ ਹੀ ਹੁੰਦਾ ਪਰਿਵਾਰ।
ਬਜ਼ੁਰਗ ਜਿਨ੍ਹਾਂ ਦੇ ਰਹਿੰਦੇ ਨਾਲ,
ਉਹ ਰਹਿੰਦੇ 'ਬਸਰੇ' ਮਾਲੋ-ਮਾਲ।


-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)।
ਮੋਬਾ: 97790-43348

ਬੁਝਾਰਤ-4

ਮੈਂ ਹਾਂ ਸਭ ਤੋਂ ਤਾਕਤਵਰ,
ਸਭ ਨੂੰ ਮੈਥੋਂ ਲੱਗੇ ਡਰ।
ਜੀਹਨੂੰ ਪੈ ਜਾਏ ਮੇਰੀ ਮਾਰ,
ਉੱਠ ਸਕੇ ਨਾ ਦੂਜੀ ਵਾਰ।
ਜਿਹੜਾ ਮੇਰੀ ਕਦਰ ਪਛਾਣੇ,
ਸਾਰੀ ਜ਼ਿੰਦਗੀ ਮੌਜਾਂ ਮਾਣੇ।
ਮੇਰੇ ਤੁਹਾਡੇ ਵਿਚ ਹੈ ਪਰਦਾ,
ਨਾ ਮੈਂ ਜੰਮਦਾ ਨਾ ਮੈਂ ਮਰਦਾ।
ਦੱਸੋ ਬੱਚਿਓ ਮੈਂ ਹਾਂ ਕੌਣ,
ਦੱਸੇ ਬਿਨਾਂ ਨ੍ਹੀਂ ਦੇਣਾ ਸੌਣ।
ਜਾਂ ਫਿਰ ਖੜ੍ਹੇ ਕਰੋ ਹੱਥ,
ਆਪਣਾ ਨਾਂਅ ਮੈਂ ਦੇਵਾਂ ਦੱਸ।
-*-
ਲੋਕੀਂ ਮੈਨੂੰ ਕਹਿੰਦੇ 'ਵਕਤ',
ਨਾਲ ਤੁਰੋ ਬਿਠਾਵਾਂ ਤਖ਼ਤ।


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।

ਬਾਲ ਸਾਹਿਤ

ਬੋਲ ਨੀ ਧੀਏ ਮਿਠੜੇ ਬੋਲ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 80 ਰੁਪਏ, ਸਫੇ : 50
ਸੰਪਰਕ : 0172-5027427


ਡਾ: ਗੁਰਚਰਨ ਸਿੰਘ ਔਲਖ ਦੀ ਇਕ ਖੂਬੀ ਹੈ ਕਿ ਉਹ ਨਿਧੜਕ ਲੇਖਕ ਹੈ। ਉਸ ਨੇ ਸਮਾਜਿਕ, ਸਿਆਸਤ ਅਤੇ ਰਾਜ ਪ੍ਰਬੰਧ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨਿਡਰ ਹੋ ਕੇ ਲਿਖਿਆ। ਉਹ ਚਾਹੁੰਦਾ ਹੈ ਕਿ ਉਸ ਦੀ ਕਲਮ ਵਿਚੋਂ ਨਿਕਲਿਆ ਸਾਹਿਤ ਸਮਾਜ ਦਾ ਮੁਹਾਂਦਰਾ ਬਦਲ ਸਕੇ। ਹਥਲੀ ਪੁਸਤਕ ਵਿਚ 14 ਲੇਖ ਵੱਖ-ਵੱਖ ਵਿਸ਼ਿਆਂ ਨੂੰ ਬਿਆਨ ਕਰਦੇ ਹਨ। 'ਨਰੋਈ ਸਿਹਤ', 'ਵਿਹਲ', 'ਭੋਲਾ ਬਚਪਨ' ਅਤੇ 'ਬੱਚਿਆਂ ਦਾ ਪਾਲਣ ਪੋਸ਼ਣ' ਆਦਿ ਲੇਖਾਂ ਵਿਚ ਉਹ ਕਮਾਲ ਦੀਆਂ ਗੱਲਾਂ ਕਰਦਾ ਹੈ। ਉਸ ਦੇ ਲੇਖਾਂ ਦੀ ਸ਼ੁਰੂਆਤ ਕਹਾਣੀ ਵਾਂਗ ਹੁੰਦੀ ਹੈ। ਉਹ ਛੋਟੇ-ਛੋਟੇ ਤੇ ਸਰਲ ਵਾਕਾਂ ਰਾਹੀਂ ਪਾਠਕ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਨਮੂਨਾ ਦੇਖੋ, 'ਆਦਮੀ ਦੇ ਜੀਵਨ ਦਾ ਸਿਖਰ ਜਵਾਨੀ ਹੁੰਦੀ ਹੈ। ਇਸ ਸਮੇਂ ਹੀ ਉਹ ਵਧੇਰੇ ਕਰਕੇ ਨਿਰੋਗ ਰਹਿੰਦਾ ਹੈ।' ਪਾਠਕ ਹੋਰ ਜਾਣਕਾਰੀ ਹਾਸਲ ਕਰਨ ਲਈ ਅੱਗੇ-ਅੱਗੇ ਪੜ੍ਹਦਾ ਹੈ। 'ਨਸ਼ਿਆਂ ਤੋਂ ਮੁਕਤੀ', 'ਭ੍ਰਿਸ਼ਟਾਚਾਰ', 'ਦੁੱਖ-ਸੁੱਖ ਪ੍ਰਦੇਸਾਂ ਦੇ', 'ਲੜੀਏ ਪਰ ਇਨਸਾਨੀਅਤ ਲਈ' ਆਦਿ ਲੇਖ ਪੜ੍ਹ ਕੇ ਪਾਠਕ ਦੀ ਰੂਹ ਕੰਬ ਉੱਠਦੀ ਹੈ। ਸਾਰੇ ਲੇਖ ਪੜ੍ਹਨਯੋਗ ਹਨ। 'ਬੋਲ ਨੀ ਧੀਏ ਮਿਠੜੇ ਬੋਲ' ਵਿਚ ਲੇਖਕ ਲਿਖਦਾ, 'ਮਾਵਾਂ-ਧੀਆਂ ਦਾ ਰਿਸ਼ਤਾ ਸੰਸਾਰ ਦੇ ਸਾਰੇ ਰਿਸ਼ਤਿਆਂ 'ਚੋਂ ਗੂੜ੍ਹਾ, ਸੰਘਣਾ, ਪਿਆਰਾ, ਚਿਰੰਜੀਵੀ ਤੇ ਮਾਣਮੱਤਾ ਹੁੰਦਾ ਹੈ।' ਅੱਗੇ ਦੇਖੋ, 'ਮਾਂ-ਧੀ ਦੇ ਰਿਸ਼ਤੇ ਵਿਚ ਵੀ ਤਰੇੜਾਂ ਆ ਗਈਆਂ ਹਨ।' ਲੇਖਕ ਨੂੰ ਦੁੱਖ ਹੈ ਕਿ ਪੁੱਤ-ਕਪੁੱਤ ਤਾਂ ਹੋ ਜਾਂਦੇ ਹਨ ਪਰ ਹੁਣ ਧੀਆਂ ਵੀ ਮਾਪਿਆਂ ਵਲੋਂ ਮੁੱਖ ਮੋੜ ਰਹੀਆਂ ਹਨ। 'ਮਾਵਾਂ-ਧੀਆਂ ਦੀ ਦੋਸਤੀ ਟੁੱਟਦੀ ਕਹਿਰਾਂ ਦੇ ਨਾਲ। ਮਾਂ-ਧੀ ਦੀ ਦੋਸਤੀ ਘਰ, ਪਰਿਵਾਰ ਅਤੇ ਸਮਾਜ ਦੀ ਨੀਂਹ ਹੈ। ਕਾਸ਼! ਐਸਾ ਯੁੱਗ ਆਵੇ ਕਿ ਮਾਵਾਂ-ਧੀਆਂ ਆਪਣੇ ਰਿਸ਼ਤੇ ਨੂੰ ਸੱਚਾ-ਸੁੱਚਾ ਬਣਾ ਸਕਣ।' ਸਾਰੀ ਪੁਸਤਕ ਪੜ੍ਹਨਯੋਗ ਹੈ। ਲੇਖਕ ਦੀ ਸੋਚ ਹੈ ਕਿ ਸਾਹਿਤ ਸਮਾਜ ਨੂੰ ਨਵੀਂ ਸੇਧ ਦਿੰਦਾ ਹੈ। ਸੋ, ਹਰ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹਾ ਸਾਹਿਤ ਲਿਖੇ, ਜੋ ਸਮਾਜ ਨੂੰ ਸੋਹਣਾ ਅਤੇ ਸੁਚੱਜਾ ਬਣਾ ਸਕੇ, ਕਿਉਂਕਿ ਪਦਾਰਥਵਾਦੀ ਯੁੱਗ ਵਿਚ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਆਰਥਿਕ ਲਾਭ ਲਈ ਦੋਸਤ ਤਾਂ ਇਕ ਪਾਸੇ, ਆਪਣਾ ਖੂਨ ਵੀ ਧੋਖਾ ਦੇ ਜਾਂਦਾ ਹੈ। ਸੋ, ਅੱਜ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੈ, ਜੋ ਨਵੀਂ ਪੀੜ੍ਹੀ ਨੂੰ ਸੇਧ ਦੇ ਸਕਣ। ਡਾ: ਗੁਰਚਰਨ ਸਿੰਘ ਔਲਖ ਨੇ 'ਬੋਲ ਨੀ ਧੀਏ ਮਿਠੜੇ ਬੋਲ' ਪੰਜਾਬੀ ਸਾਹਿਤ ਦੀ ਝੋਲੀ ਵਿਚ ਵਡਮੁੱਲਾ ਤੋਹਫ਼ਾ ਪਾਇਆ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਅਵਤਾਰ ਸਿੰਘ ਸੰਧੂ
ਮੋਬਾ: 99151-82971

ਬਾਲ ਗੀਤ

ਪਿਤਾ ਨੂੰ ਨਾ ਦੇਵੀਂ

ਪਿਤਾ ਦਿਵਸ 'ਤੇ ਵਿਸ਼ੇਸ਼

ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਦਿੱਤਾ ਤੈਨੂੰ ਰੱਜਵਾਂ ਪਿਆਰ ਸੋਹਣਿਆਂ।
ਜੰਮਿਆਂ ਤੂੰ ਖੂਬ ਖੁਸ਼ੀਆਂ ਮਨਾਈਆਂ ਸੀ,
ਸਾਰਿਆਂ ਨੇ ਆ ਕੇ ਦਿੱਤੀਆਂ ਵਧਾਈਆਂ ਸੀ।
ਬਣਿਆ ਤੂੰ ਘਰ ਦਾ ਸ਼ਿੰਗਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਮਨ ਵਿਚ ਜਿਹੜੇ ਸੁਪਨੇ ਸਜਾਏ ਨੇ,
ਪੂਰੇ ਕਰੀਂ ਆਸਾਂ ਦੇ ਜੋ ਖੰਭ ਲਾਏ ਨੇ।
ਤੇਰੇ ਨਾਲ ਵਸੇ ਸੰਸਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਵੱਡੇ ਹੋ ਕੇ ਬਾਪ ਦਾ ਸਹਾਰਾ ਬਣਨਾ,
ਦੁੱਖ ਸਮੇਂ ਸੋਹਣਿਆਂ ਕਿਨਾਰਾ ਬਣਨਾ।
ਬੇੜਾ ਲਾਵੀਂ ਜ਼ਿੰਦਗੀ ਦਾ ਪਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
'ਡਾਲਵੀ' ਦੇ ਵਾਂਗੂੰ ਨਾਮ ਚਮਕਾਵਣਾ,
ਪੜ੍ਹ-ਲਿਖ ਵੱਡਾ ਰੁਤਬਾ ਤੂੰ ਪਾਵਣਾ।
ਬਾਪ ਦਾ ਤੂੰ ਸੀਨਾ ਦੇਵੀਂ ਠਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।


-ਬਹਾਦਰ ਡਾਲਵੀ,
ਮ: ਨੰ: 6/120, ਰਾਜਗੁਰੂ ਨਗਰ, ਮੋਗਾ-142001.
ਮੋਬਾ: 94172-35502

ਬਾਲ ਨਾਵਲ-67

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਨੂੰ ਆਪਣੇ ਸਕੂਲ ਦੇ ਨਤੀਜੇ ਨਾਲੋਂ ਵੀ ਹਰੀਸ਼ ਦੇ ਨਤੀਜੇ ਦਾ ਜ਼ਿਆਦਾ ਫਿਕਰ ਸੀ। ਉਸ ਨੇ ਮਾਤਾ ਜੀ ਨੂੰ ਕਈ ਵਾਰ ਕਿਹਾ, 'ਮਾਤਾ ਜੀ, ਜਿਸ ਵੇਲੇ ਨਤੀਜਾ ਆਇਆ, ਉਸੇ ਵੇਲੇ ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗਾ।' ਪਰ ਮਾਤਾ ਜੀ ਕੋਲੋਂ ਜਿਵੇਂ ਹੁਣ ਸਬਰ ਨਹੀਂ ਸੀ ਹੋ ਰਿਹਾ। ਇਸੇ ਕਰਕੇ ਉਹ ਘੜੀ-ਮੁੜੀ ਸਿਧਾਰਥ ਨੂੰ ਫੋਨ ਕਰੀ ਜਾ ਰਹੇ ਸਨ। ਮਾਤਾ ਜੀ ਸੋਚ ਰਹੇ ਸਨ ਕਿ 'ਹਰੀਸ਼ ਵੀ ਸਵੇਰ ਦਾ ਕਾਲਜ ਗਿਆ ਹੋਇਆ ਹੈ। ਉਹ ਵੀ ਨਤੀਜੇ ਦੀ ਉਡੀਕ ਵਿਚ ਤਰਲੋਮੱਛੀ ਹੋ ਰਿਹਾ ਹੋਣੈ।'
ਫੋਨ ਦੀ ਘੰਟੀ ਵੱਜੀ। ਮਾਤਾ ਜੀ ਫੋਨ ਦੇ ਕੋਲ ਹੀ ਬੈਠੇ ਸਨ। ਉਨ੍ਹਾਂ ਨੇ ਘੰਟੀ ਵੱਜਦਿਆਂ ਹੀ ਫੋਨ ਚੁੱਕ ਲਿਆ, 'ਹੈਲੋ।'
'ਮਾਤਾ ਜੀ, ਸਿਧਾਰਥ ਬੋਲ ਰਿਹਾਂ।'
'ਹਾਂ, ਹਾਂ ਮੈਨੂੰ ਪਤੈ। ਨਤੀਜਾ ਆ ਗਿਆ?'
'ਹਾਂ ਜੀ, ਇਸੇ ਕਰਕੇ ਫੋਨ ਕੀਤੈ।'
'ਜਲਦੀ ਜਲਦੀ ਨਤੀਜਾ ਦੱਸ।'
'ਤੁਹਾਡਾ ਪੋਤਰਾ ਪਾਸ ਹੋ ਗਿਆ ਏ।'
'ਪਾਸ ਤੇ ਉਸ ਨੇ ਹੋ ਈ ਜਾਣਾ ਸੀ, ਤੂੰ ਨੰਬਰ ਦੱਸ ਕਿੰਨੇ ਆਏ ਹਨ?'
'ਬਹੁਤ ਵਧੀਆ ਆ ਗਏ ਹਨ, ਮਾਤਾ ਜੀ, 90 ਫੀਸਦੀ ਆਏ ਹਨ।'
'ਸ਼ੁਕਰ ਐ ਪਰਮਾਤਮਾ ਦਾ। ਮੁੰਡੇ ਦੀ ਮਿਹਨਤ ਸਫਲ ਹੋਈ।'
'ਇਕੱਲੇ ਮੁੰਡੇ ਦੀ ਨਹੀਂ, ਤੁਹਾਡੀ ਵੀ ਪੂਰੀ ਮਿਹਨਤ ਲੱਗੀ ਐ।'
'ਤੇ ਤੇਰੀ ਨਹੀਂ ਲੱਗੀ? ਰਹਿੰਦਾ ਉਹ ਭਾਵੇਂ ਮੇਰੇ ਕੋਲ ਸੀ ਪਰ ਤੇਰਾ ਪੂਰਾ ਧਿਆਨ ਉਸੇ ਵਿਚ ਹੀ ਹੁੰਦਾ ਸੀ।'
'ਚੰਗਾ ਮਾਤਾ ਜੀ, ਮੈਂ ਥੋੜ੍ਹੀ ਦੇਰ ਤੱਕ ਆਉਂਦਾ ਹਾਂ। ਹਰੀਸ਼ ਵੀ ਉਦੋਂ ਤੱਕ ਕਾਲਜ ਤੋਂ ਆ ਜਾਏਗਾ।'
'ਠੀਕ ਐ, ਬੇਟਾ।'
ਥੋੜ੍ਹੀ ਦੇਰ ਬਾਅਦ ਹਰੀਸ਼ ਕਾਲਜ ਤੋਂ ਆ ਗਿਆ। ਉਹ ਆਉਂਦਿਆਂ ਹੀ ਮਾਤਾ ਜੀ ਦੇ ਪੈਰਾਂ ਵਿਚ ਡਿਗ ਕੇ ਰੋਣ ਲੱਗ ਪਿਆ। ਮਾਤਾ ਜੀ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਜ ਜ਼ਿਆਦਾ ਹੀ ਭਾਵੁਕ ਹੋ ਗਿਆ ਸੀ। ਉਸ ਨੂੰ ਆਪਣੀ ਮਾਂ ਯਾਦ ਆ ਗਈ ਸੀ। ਮਾਤਾ ਜੀ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਉਠਾ ਕੇ ਗਲ ਨਾਲ ਲਗਾਇਆ, ਉਸ ਦੀ ਪਿੱਠ 'ਤੇ ਪਿਆਰ ਕਰਦਿਆਂ ਅਤੇ ਮੁਬਾਰਕ ਦਿੰਦਿਆਂ ਕਿਹਾ, 'ਅੱਜ ਤੂੰ ਸਾਡਾ ਸਾਰਿਆਂ ਦਾ ਸਿਰ ਉੱਚਾ ਕਰ ਦਿੱਤੈ।'
'ਨਹੀਂ ਮਾਤਾ ਜੀ, ਮੈਂ ਕੁਝ ਨਹੀਂ ਕੀਤਾ। ਇਹ ਸਾਰੀ ਤੁਹਾਡੀ ਅਤੇ ਵੀਰ ਜੀ ਦੀ ਮਿਹਨਤ ਹੈ।'
ਹਰੀਸ਼ ਅਜੇ ਗੱਲ ਕਰਦਾ ਪਿਆ ਸੀ ਕਿ ਸਿਧਾਰਥ ਅਤੇ ਮੇਘਾ ਵੀ ਆ ਗਏ। ਉਨ੍ਹਾਂ ਦੇ ਹੱਥ ਵਿਚ ਮਠਿਆਈ ਵਾਲਾ ਡੱਬਾ ਸੀ। ਹਰੀਸ਼ ਨੇ ਮੇਘਾ ਦੇ ਪੈਰੀਂ ਹੱਥ ਲਗਾਏ, ਮੇਘਾ ਨੇ ਉਸ ਨੂੰ ਘੁੱਟ ਕੇ ਪਿਆਰ ਕੀਤਾ। ਜਦੋਂ ਉਹ ਸਿਧਾਰਥ ਦੇ ਪੈਰਾਂ ਵੱਲ ਜਾਣ ਲੱਗਾ ਤਾਂ ਉਸ ਨੇ ਉਸ ਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ। ਸਿਧਾਰਥ ਦੇ ਜੱਫੀ ਵਿਚ ਲੈਂਦਿਆਂ ਉਹ ਇਕ ਵਾਰੀ ਫਿਰ ਫਿੱਸ ਪਿਆ। ਸਿਧਾਰਥ ਨੇ ਉਸ ਨੂੰ ਫਿਰ ਘੁੱਟ ਕੇ ਜੱਫੀ ਪਾਉਂਦਿਆਂ ਮੇਘਾ ਨੂੰ ਕਿਹਾ, 'ਮਠਿਆਈ ਵਾਲਾ ਡੱਬਾ ਖੋਲ੍ਹ ਕੇ ਮਾਤਾ ਜੀ ਅਤੇ ਹਰੀਸ਼ ਦਾ ਮੂੰਹ ਮਿੱਠਾ ਕਰਾ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ

ਛੁੱਟੀਆਂ ਦਾ ਚਾਅ

ਖੇਡਣੇ ਤੋਂ ਸਾਨੂੰ ਹੁਣ ਕੋਈ ਵੀ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ ਚੁੱਕਿਆ ਨਾ ਜਾਵੇ।
ਛੇਤੀ-ਛੇਤੀ ਜਾਗਣੇ ਦਾ ਹੁਣ ਜੱਭ ਮੁੱਕਿਆ।
ਰਹਿੰਦਾ ਸੀਗ੍ਹਾ ਸਦਾ ਸਾਡਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ..........।

ਬੜੇ ਭਾਰੇ ਬਸਤੇ ਤੋਂ ਸਾਡਾ ਖਹਿੜਾ ਛੁੱਟਿਆ।
ਗਰਮੀ ਵਿਚ ਜਾਂਦਾ ਨਹੀਂ ਸੀ ਪੈਰ ਪੁੱਟਿਆ।
ਕੁੱਟ-ਮਾਰ ਹਰ ਕੋਈ ਸਾਨੂੰ ਸਕੂਲ ਨੂੰ ਭਜਾਵੇ।
ਛੁੱਟੀਆਂ ਦਾ ਚਾਅ..........।

ਛੁੱਟੀਆਂ ਦੇ ਵਿਚ ਅਸੀਂ ਨਾਨਕੇ ਵੀ ਜਾਵਾਂਗੇ।
ਮਾਮੇ-ਮਾਮੀ ਦਾ ਉਲ੍ਹਾਮਾਂ ਚੰਗੀ ਤਰ੍ਹਾਂ ਲਾਹਾਂਗੇ।
ਨਾਨਾ-ਨਾਨੀ ਸਾਡੇ ਉੱਤੋਂ ਸਦਾ ਸਦਕੜੇ ਜਾਵੇ।
ਛੁੱਟੀਆਂ ਦਾ ਚਾਅ..........।

ਸਕੂਲੋਂ ਮਿਲੇ ਕੰਮ ਦਾ ਵੀ ਕਰਨਾ ਹੈ ਇਲਾਜ।
'ਤਲਵੰਡੀ' ਸਰ ਕਰਦੇ ਨਹੀਂ ਕਦੇ ਵੀ ਲਿਹਾਜ਼।
ਕਹਿ ਦਿੰਦੇ ਪਹਿਲਾਂ ਹੀ ਕੋਈ ਬਹਾਨਾ ਨਾ ਲਾਵੇ।
ਛੁੱਟੀਆਂ ਦਾ ਚਾਅ...........।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX