ਤਾਜਾ ਖ਼ਬਰਾਂ


ਲੁਟੇਰਿਆਂ ਨੇ ਨੌਜਵਾਨ ਤੋਂ ਖੋਹੇ 80 ਹਜ਼ਾਰ
. . .  1 day ago
ਜਲੰਧਰ , 21 ਅਕਤੂਬਰ - ਮਿਸ਼ਨ ਕੰਪਾਉਂਡ ਦੇ ਕੋਲ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ ਨਾਲ ਕੁੱਟ ਮਾਰ ਕਰਕੇ 80 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ ।ਲੁਟੇਰਿਆਂ ਦੇ ਕੋਲ ਦਾਤ ਅਤੇ ਪਿਸਤੌਲ ...
ਆਈ.ਪੀ.ਐਲ-2020 : ਰਾਇਲ ਚੈਲੇਂਜਰਸ ਬੈਂਗਲੌਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ
. . .  1 day ago
ਇਜਲਾਸ ਦੇ ਆਖ਼ਰੀ ਦਿਨ 7 ਸਰਕਾਰੀ ਬਿੱਲਾਂ ਨੂੰ ਮਿਲੀ ਹਰੀ ਝੰਡੀ
. . .  1 day ago
ਚੰਡੀਗੜ੍ਹ , 21 ਅਕਤੂਬਰ (ਹਰਕਵਲਜੀਤ ਸਿੰਘ)- ਸਦਨ ਵਲੋਂ ਅੱਜ 7 ਸਰਕਾਰੀ ਬਿੱਲ ਪਾਸ ਕੀਤੇ ਗਏ, ਇਨ੍ਹਾਂ ਬਿੱਲਾਂ ਵਿਚ 'ਪੰਜਾਬ ਭੋਂਡੇਦਾਰ, ਬੂਟੇਮਾਰ, ਡੋਹਲੀਦਾਰ, ਇਨਸਾਰ ਮਿਆਦੀ, ਮੁਕਰਰੀਦਾਰ, ਮੰਢੀਮਾਰ ...
ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਨੂੰ ਮੁੰਬਈ ਪੁਲਿਸ ਨੇ ਭੇਜਿਆ ਸਮਨ
. . .  1 day ago
ਮੁੰਬਈ , 21 ਅਕਤੂਬਰ - ਦੇਸ਼ ਧ੍ਰੋਹ ਮਾਮਲੇ ‘ਚ ਮੁੰਬਈ ਪੁਲਿਸ ਨੇ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਦੇ ਖਿਲਾਫ ਕੇਸ ਨੂੰ ਲੈ ਕੇ ਸਮਨ ਭੇਜਿਆ ਹੈ , ਤੇ 26 ਨੂੰ ਪੇਸ਼ ਹੋਣ ਦੇ ਆਦੇਸ਼ ਦਿਤੇ ...
ਆਈ.ਪੀ.ਐਲ-2020 : ਕੋਲਕਾਤਾ ਨੇ ਬੈਂਗਲੌਰ ਨੂੰ ਜਿਤਣ ਲਈ ਦਿੱਤਾ 85 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ-2020 : 11 ਓਵਰਾਂ ਬਾਅਦ ਕੋਲਕਾਤਾ 39/5
. . .  1 day ago
ਸੜਕ ਹਾਦਸੇ 'ਚ ਪਿਓ-ਪੁੱਤਰ ਦੀ ਮੌਤ
. . .  1 day ago
ਨਾਭਾ, 21 ਅਕਤੂਬਰ (ਅਮਨਦੀਪ ਸਿੰਘ ਲਵਲੀ) - ਜ਼ਿਲਾ ਪਟਿਆਲਾ ਦੇ ਸ਼ਹਿਰ ਨਾਭਾ ਦੇ ਮੁਹੱਲਾ ਕਰਤਾਰਪੁਰਾ ਵਿੱਚ ਰਹਿੰਦੇ ਪਿਉ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਚਰਨ ਸਿੰਘ ਅਤੇ ਉਸ...
ਪੰਜਾਬ 'ਚ ਅੱਜ ਕੋਰੋਨਾ ਦੇ 499 ਨਵੇਂ ਮਾਮਲੇ, 23 ਮੌਤਾਂ
. . .  1 day ago
ਚੰਡੀਗੜ੍ਹ, 21 ਅਕਤੂਬਰ - ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ 'ਚ ਅੱਜ ਕੋਰੋਨਾ ਦੇ 499 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 23 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਨਾਲ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਆਈ.ਪੀ.ਐਲ-2020 : 5 ਓਵਰਾਂ ਬਾਅਦ ਕੋਲਕਾਤਾ 15/4
. . .  1 day ago
60 ਲੱਖ ਦੀ ਲਾਗਤ ਨਾਲ ਬਣਾਇਆ ਡਾ.ਸਾਧੂ ਸਿੰਘ ਹਮਦਰਦ ਮਾਰਗ - ਪੱਲੀਝਿਕੀ
. . .  1 day ago
ਬੰਗਾ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵੱਲੋਂ ਬੰਗਾ ਤੋਂ ਪੱਦੀ ਮੱਠਵਾਲੀ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਮਾਰਗ 60 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ।ਇਹ ਪ੍ਰਗਟਾਵਾ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ...
ਗੰਨ ਹਾਊਸ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਸਰਗਨਾ ਸਾਥੀ ਸਮੇਤ ਕਾਬੂ
. . .  1 day ago
ਜੰਡਿਆਲਾ ਗੁਰੂ, 21 ਅਕਤੂਬਰ (ਰਣਜੀਤ ਸਿੰਘ ਜੋਸਨ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਹੇਠ ਆਉਂਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੁਖੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
. . .  1 day ago
ਬੁਢਲਾਡਾ, 21 ਅਕਤੂਬਰ (ਸਵਰਨ ਸਿੰਘ ਰਾਹੀ) - ਆਪਣੇ ਸਿਰ ਚੜੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਪਿੰਡ ਭਾਦੜਾ ਦੇ ਇਕ ਛੋਟੇ ਕਿਸਾਨ ਹਰਬੰਸ ਸਿੰਘ (60) ਪੁੱਤਰ ਹਜੂਰਾ ਸਿੰਘ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ...
ਨੋਇਡਾ ਵਾਸੀ ਨੌਜਵਾਨ ਦੀ ਜ਼ੀਰਕਪੁਰ 'ਚ ਲੁੱਟੀ ਟੈਕਸੀ
. . .  1 day ago
ਜ਼ੀਰਕਪੁਰ, 21 ਅਕਤੂਬਰ, (ਹੈਪੀ ਪੰਡਵਾਲਾ) - ਦਿੱਲੀ ਤੋਂ ਪੰਚਕੂਲਾ ਸਵਾਰੀਆਂ ਛੱਡ ਕੇ ਵਾਪਸ ਜਾ ਰਹੇ ਟੈਕਸੀ ਚਾਲਕ ਨੂੰ ਲੁਟੇਰਿਆਂ ਨੇ ਲੁੱਟ ਲਿਆ। ਲੁਟੇਰੇ ਡਰਾਈਵਰ ਦੀ ਮਾਰਕੁੱਟ ਕਰ ਕੇ ਉਸ ਦੀ ਕਾਰ, ਨਗਦੀ ਤੇ ਮੋਬਾਈਲ ਲੁੱਟ ਕੇ ਲੈ ਗਏ। ਪੀੜਤ ਦੀ ਪਹਿਚਾਣ...
ਪਲਾਟ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ,ਗੁਰਇਕਬਾਲ ਸਿੰਘ ਖ਼ਾਲਸਾ) - ਪਾਤੜਾਂ ਸ਼ਹਿਰ ਵਿਚ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਗੋਲੀਆਂ ਚਲਾਈਆਂ ਅਤੇ 4 ਵਿਅਕਤੀਆਂ ਜ਼ਖਮੀ ਕਰ ਦਿੱਤਾ। ਹਮਲਾਵਰ ਜਾਂਦੇ ਹੋਏ ਜ਼ਖਮੀ ਧਿਰ...
ਆਈ.ਪੀ.ਐਲ-2020 : ਬੈਂਗਲੌਰ ਖ਼ਿਲਾਫ਼ ਟਾਸ ਜਿੱਤ ਕੇ ਕੋਲਕਾਤਾ ਨੇ ਚੁਣੀ ਪਹਿਲਾਂ ਬੱਲੇਬਾਜ਼ੀ
. . .  1 day ago
ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਤੋਂ 48 ਘੰਟਿਆਂ ਅੰਦਰ ਮੰਗਿਆ ਜਵਾਬ
. . .  1 day ago
ਨਵੀਂ ਦਿੱਲੀ, 21 ਅਕਤੂਬਰ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਨੂੰ ਨੋਟਿਸ ਭੇਜ 48 ਘੰਟਿਆਂ ਅੰਦਰ...
5 ਸਾਲਾ ਦੀ ਬੱਚੀ ਦਾ ਜ਼ਿੰਦਾ ਜਲਾ ਕੇ ਕਤਲ
. . .  1 day ago
ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ) - ਟਾਂਡਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 5 ਸਾਲਾ ਬੱਚੀ ਦਾ ਜਿੰਦਾ ਜਲਾ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰਿਆਂ ਨਾਲ ਢੱਕ ਦਿੱਤਾ ਗਿਆ। ਇਸ...
ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦੀ ਕੈਪਟਨ ਵਲੋਂ ਸ਼ਲਾਘਾ
. . .  1 day ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ...
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 21 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਦਲਜੀਤ ਸਿੰਘ ਮੱਕੜ)- ਅੱਜ ਸਵੇਰੇ ਚੀਮਾ ਮੰਡੀ ਝਾੜੋਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ...
ਅੰਮ੍ਰਿਤਸਰ 'ਚ ਕੋਰੋਨਾ ਦੇ 50 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 50 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11552 ਹੋ ਗਏ...
ਰਾਜਾਸਾਂਸੀ ਪਹੁੰਚੇ ਅਮਰੀਕਾ ਤੋਂ ਡਿਪੋਰਟ ਕੀਤੇ 69 ਭਾਰਤੀ, ਇਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਾਸਾਂਸੀ, 21 ਅਕਤੂਬਰ (ਹੇਰ)- ਸੁਨਹਿਰੀ ਭਵਿੱਖ ਦੀ ਤਾਂਘ ਮਨ 'ਚ ਲੈ ਕੇ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ...
ਟਕਸਾਲੀ ਆਗੂ ਟੇਕ ਸਿੰਘ ਨੰਬਰਦਾਰ ਦਾ ਦਿਹਾਂਤ
. . .  1 day ago
ਲੌਂਗੋਵਾਲ, 21 ਅਕਤੂਬਰ (ਸ. ਸ. ਖੰਨਾ, ਵਿਨੋਦ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਨ ਸੇਵਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ...
ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਧੂ ਵਲੋਂ ਦਾਣਾ ਮੰਡੀ ਦਾ ਅਚਨਚੇਤ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  1 day ago
ਅਜਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਝੋਨੇ ਦੀ ਚੱਲ ਰਹੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਵਲੋਂ ਦਾਣਾ ਮੰਡੀ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ 106 ਹੋਰ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
. . .  1 day ago
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 106 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5787 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਵਰਕਰਾਂ ਨੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  1 day ago
ਰਾਜਾਸਾਂਸੀ, 21 ਅਕਤੂਬਰ (ਹਰਦੀਪ ਸਿੰਘ ਖੀਵਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੰਮ੍ਰਿਤਸਰ ਹਵਾਈ ਅੱਡਾ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਪ੍ਰਸੰਗ ਵਿਚ

ਗੁਰੂ ਨਾਨਕ ਸਾਹਿਬ ਦਾ ਜੱਸ (ਹੱਕ ਤੇ ਸੱਚ ਦੀ ਆਵਾਜ਼)

* ਲੇਖਕ : ਇਹਸਾਨ ਬਾਜਵਾ *

ਨਾਨਕ ਹੱਕ ਤੇ ਸੱਚ ਦੀ ਵਾਜ ਲਾਈ, ਸੌਦਾ ਅਮਰ ਹਯਾਤ ਦਾ ਤੋਲਿਆ ਏ। ਬਾਣੀ ਰਮਝ ਦੀ ਓਸ ਬਿਆਨ ਕੀਤੀ, ਅੰਮ੍ਰਿਤ ਜੀਵਨੇ 'ਚੋਂ ਮਾਣਕ ਟੋਲਿਆ ਏ। ਨਾਲ ਸੁਰਾਂ ਦੇ ਮੇਲ ਮਿਲਾਪ ਕੀਤਾ, ਰੰਗ ਜੀਣ ਦਾ ਅਸਲ ਟਟੋਲਿਆ ਏ। ਜਗਤ ਵਾਸ ਗਵਾਹੀਆਂ ਪਿਆ ਦੇਵੇ, ਨਾਨਕ ਜੀਵਨੇ ਦਾ ਵਰਕਾ ਫੋਲਿਆ ਏ। ਉਲਫ਼ਤ ਨਾਲ ਹੈ ਰੰਗਿਆ ਜੀਣ ਤਾਈਂ, ਲਫ਼ਜ਼ ਕਦਰ ਕਿਆਸ ਦਾ ਬੋਲਿਆ ਏ। ਕਾਮਿਲ ਸਿਦਕ ਥੀਂ ਅਮਰ ਗਿਆਨ ਵਾਲਾ, ਮੋਤੀ ਜੀਵਨੇ 'ਚੋਂ ਓਹਨੇ ਰੋਲਿਆ ਏ। ਸਾਬਤ ਸਿਦਕ ਯਕੀਨ ਦੇ ਖੇਤ ਅੰਦਰ, ਲੱਖ ਔੜ ਵੇਖੀ ਨਾਹੀ ਡੋਲਿਆ ਏ। ਅੰਮ੍ਰਿਤ ਗੀਤ ਮੁਹੱਬਤੀਂ ਫਿਰੇ ਗਾਉਂਦਾ, ਜੀਵਨਾ ਓਸ ਅਮੋਲਿਆ ਏ। ਅੰਬਰੋਂ ਸੁੱਕਿਆਂ ਨੂੰ ਨਾਨਕ ਕਰੇ ਸਾਵੇ, ਕਾਮਿਲ ਜੀਣ ਦਾ ਰਾਜ਼ ਨਿਰੋਲਿਆ ਏ। ਸਦਾ ਸੱਚੀਆਂ ਆਖ ਇਹਸਾਨ ਸਾਈਆਂ, ਨਾਨਕ ਜੀਵਨੇ ਦਾ ਬੂਹਾ ਖੋਲ੍ਹਿਆ ਏ। ਅਨੁਵਾਦ : ਗੁਰਨਾਮ ਸਿੰਘ ਚੀਮਾ ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)। ਮੋਬਾ: ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

15 ਭਗਤ 500 ਸਵਾਲ ਲੇਖਕ : ਬਲਵਿੰਦਰ ਸਿੰਘ ਕੋਟਕਪੂਰਾ ਪ੍ਰਕਾਸ਼ਕ : ਫੂਲ ਭਾਰਤੀ, ਜਲੰਧਰ। ਪੰਨੇ : 56, ਕੀਮਤ : 40 ਰੁਪਏ ਸੰਪਰਕ : 94171-85565 ਲੇਖਕ ਦੀ ਇਹ ਪੁਸਤਕ ਭਗਤ ਕਬੀਰ ਜੀ ਦੀ 2018 ਵਿਚ ਪੰਜ ਸੌ ਸਾਲਾ ਪ੍ਰਲੋਕ ਗਮਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੀ ਸਮਾਪਤੀ ਤੇ ਚੌਥੀ ਉਦਾਸੀ ਦੀ ਆਰੰਭਤਾ ਦੀ ਪੰਜ ਸੌ ਸਾਲਾ ਸ਼ਤਾਬਤੀ ਨੂੰ ਸਮਰਪਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ ਹੈ, ਉਨ੍ਹਾਂ ਨਾਲ ਸਬੰਧਤ ਜਾਣਕਾਰੀ ਇਸ ਪੁਸਤਕ ਵਿਚ ਸ਼ਾਮਿਲ ਹੈ। ਲੇਖਕ ਨੇ ਬੜੇ ਨਿਵੇਕਲੇ ਢੰਗ ਨਾਲ ਇਨ੍ਹਾਂ ਮਹਾਂਪੁਰਖਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਸ਼ਨ-ਉੱਤਰ ਵਿਧੀ ਰਾਹੀਂ ਪਾਠਕਾਂ ਨਾਲ ਸਾਂਝੀ ਕੀਤੀ ਹੈ। ਇਹ ਵਿਧੀ ਬੜੀ ਲਾਹੇਵੰਦੀ ਜਾਪਦੀ ਹੈ। ਛੋਟੇ-ਛੋਟੇ ਸਵਾਲਾਂ ਦੇ ਸੰਖੇਪ ਉੱਤਰਾਂ ਰਾਹੀਂ ਇਹ ਜਾਣਕਾਰੀ ਪਾਠਕ ਦੇ ਮਨ ਵਿਚ ਉਤਰ ਜਾਂਦੀ ਹੈ। ਪੁਸਤਿਕਾ ਵਿਚ ਸ਼ਾਮਿਲ ਪ੍ਰਥਮ ਸਵਾਲ ਹੈ-'ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭਗਤਾਂ ਦੀ ਬਾਣੀ ਉਚਾਰੀ ਹੋਈ ਮਿਲਦੀ ਹੈ?' ਉੱਤਰ : ਪੰਦਰਾਂ ਭਗਤਾਂ ਦੀ। ਪ੍ਰਸ਼ਨ ਚੌਥਾ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ...

ਪੂਰਾ ਲੇਖ ਪੜ੍ਹੋ »

ਨਵਾਬ ਕਪੂਰ ਸਿੰਘ ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਸ: ਜੱਸਾ ਸਿੰਘ ਆਹਲੂਵਾਲੀਆ ਨੇ 1777 ਈ: ਨੂੰ ਕਪੂਰਥਲੇ ਨੂੰ ਫਤਹਿ ਕਰਕੇ ਆਪਣੀ ਰਾਜਧਾਨੀ ਬਣਾਇਆ। ਉਸ ਸਮੇਂ ਧੀਰਮੱਲੀਏ ਜੋ ਪੰਥ ਵਿਚੋਂ ਛੇਕੇ ਹੋਏ ਸਨ, ਨੂੰ ਗੁਲਾਬ ਸਿੰਘ ਸੋਢੀ ਦੀ ਬੇਨਤੀ ਉਪਰੰਤ ਖ਼ਾਲਸਾ ਪੰਥ ਦੀਆਂ ਸ਼ਰਤਾਂ ਅਨੁਸਾਰ ਧੀਰਮੱਲੀਆਂ ਨੂੰ ਮੁੜ ਸਿੱਖ ਪੰਥ ਦਾ ਅੰਗ ਬਣਾਇਆ। ਇਹ ਫੈਸਲਾ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਿਆ ਗਿਆ। ਸਿੱਖ ਫ਼ੌਜਾਂ ਨੇ 11 ਮਾਰਚ, 1783 ਈ: ਨੂੰ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਸ: ਬਘੇਲ ਸਿੰਘ, ਸ: ਤਾਰਾ ਸਿੰਘ ਘੇਬਾ, ਸ: ਮਹਾਂ ਸਿੰਘ ਸ਼ੁਕਰਚੱਕੀਆ, ਸ: ਖੁਸ਼ਹਾਲ ਸਿੰਘ, ਸ: ਕਰਮ ਸਿੰਘ, ਸ: ਭਾਗ ਸਿੰਘ, ਸ: ਸਾਹਿਬ ਸਿੰਘ, ਸ: ਸ਼ੇਰ ਸਿੰਘ ਬੂੜੀਆ, ਸ: ਗੁਰਦਿੱਤ ਸਿੰਘ ਲਾਡੋਵਾਲੀਆ, ਸ: ਕਰਮ ਸਿੰਘ ਸ਼ਾਹਬਾਦ, ਸ: ਗੁਰਬਖਸ਼ ਸਿੰਘ ਅੰਬਾਲਾ ਆਦਿ ਸਭ ਮਜਨੂੰ ਟਿੱਲੇ ਇਕੱਠੇ ਹੋਏ ਇਨ੍ਹਾਂ ਜਥੇਦਾਰਾਂ ਦੀ ਅਗਵਾਈ ਵਿਚ ਦਿੱਲੀ 'ਤੇ ਹਮਲਾ ਕੀਤਾ ਗਿਆ ਅਤੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਉਪਰੰਤ ਖ਼ਾਲਸਾਈ ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਝੁਲਾ ਦਿੱਤਾ। ਉਸ ਸਮੇਂ ਜਥੇਦਾਰ ਜੱਸਾ ਸਿੰਘ ...

ਪੂਰਾ ਲੇਖ ਪੜ੍ਹੋ »

ਕੜਾਹ ਪ੍ਰਸ਼ਾਦ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) 'ਗੁਰਪ੍ਰਤਾਪ ਸੂਰਜ' ਵਿਚ ਭਾਈ ਸੰਤੋਖ ਸਿੰਘ ਨੇ ਇਸ ਦੀ ਮਹਾਨਤਾ ਨੂੰ ਬਿਆਨਦਿਆਂ ਲਿਖਿਆ ਹੈ- 'ਪਾਵਨ ਤਨ ਪਾਵਣ ਕਰ ਥਾਨ, ਘ੍ਰਿਤ ਮੈਦਾ ਲੇ ਖੰਡ ਸਮਾਨ। ਕਰ ਕੜਾਹ ਜਪੁ ਪਾਠ ਸੁ ਠਾਨੈ, ਗੁਰਪ੍ਰਸਾਦਿ ਅਰਦਾਸ ਬਖਾਨੈ॥' ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਨੂੰ 'ਮਹਾਪ੍ਰਸਾਦ' ਦਾ ਨਾਂਅ ਦਿੱਤਾ ਹੈ, ਜਿਸ ਦਾ ਅਰਥ ਹੈ, 'ਵੱਡਾ ਜਾਂ ਸ੍ਰੇਸ਼ਠ ਪ੍ਰਸਾਦਿ।' ਉਨ੍ਹਾਂ ਆਪਣੇ ਕਬਿੱਤ 'ਚ ਇਸ ਦੀ ਮਹਾਨਤਾ ਦਾ ਵਰਨਣ ਕਰਦਿਆਂ ਲਿਖਿਆ ਹੈ- 'ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦਿ, ਏਕ ਗੁਰੁਪੁਰਬ ਕੈ ਸਿਖਨੁ ਬੁਲਾਵਹੀ।' ਧਾਰਮਿਕ ਆਸਥਾ ਮੁਤਾਬਿਕ ਕੜਾਹ ਪ੍ਰਸ਼ਾਦ ਦਾ ਅਰਥ ਹੈ, 'ਕਿਸੇ ਦੇਵ-ਇਸ਼ਟ ਨੂੰ ਭੇਟ ਕੀਤਾ ਗਿਆ ਖਾਧ ਪਦਾਰਥ, ਜੋ ਬਾਅਦ 'ਚ ਸ਼ਰਧਾਲੂਆਂ 'ਚ ਵੰਡਿਆ ਜਾਵੇ।' ਭਾਈ ਕਾਹਨ ਸਿੰਘ ਨਾਭਾ ਦੇ 'ਮਹਾਨਕੋਸ਼' ਅਨੁਸਾਰ- 'ਉਹ ਕੜਾਹ ਪ੍ਰਸ਼ਾਦ ਜੋ ਮਰਿਆਦਾ ਅਨੁਸਾਰ ਤਿਆਰ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਰੱਖ ਕੇ, ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਕੇ ਵਰਤਾਈਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ।' ਪ੍ਰਸ਼ਾਦ ਦਾ ਅਰਥ ਹੈ ਖ਼ੁਸ਼ੀ, ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਪਰਉਪਕਾਰ ਦੀ ਇੱਛਾ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ

ਮਹਾਨ ਉਹ ਨਹੀਂ ਹੁੰਦੇ ਜੋ ਦੂਜਿਆਂ ਤੋਂ ਪ੍ਰਾਪਤ ਕਰਦੇ ਹਨ ਤੇ ਦੂਜਿਆਂ ਦੀ ਮਿਹਨਤ 'ਤੇ ਆਨੰਦ ਮਾਣਦੇ ਹਨ, ਸਗੋਂ ਮਹਾਨ ਤਾਂ ਉਹ ਹੁੰਦੇ ਹਨ, ਜੋ ਪਰਉਪਕਾਰ ਕਰਦੇ ਹਨ। ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਤੁਹਾਡੇ ਅੰਦਰ ਪਰਉਪਕਾਰ ਦੀ ਇੱਛਾ ਹੈ ਤਾਂ ਇਹ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਦੂਜਿਆਂ ਦੀ ਸਹਾਇਤਾ ਕਰਨਾ ਇਕ ਖੁਸ਼ਨਸੀਬੀ ਹੈ। ਇਹ ਸੋਚ ਕੇ ਦੂਜਿਆਂ ਦੀ ਸਹਾਇਤਾ ਨਾ ਕਰੋ ਕਿ ਉਹ ਭਿਖਾਰੀ ਹਨ। ਇਸ ਗੱਲ ਲਈ ਆਪਣੇ-ਆਪ ਨੂੰ ਖੁਸ਼ਨਸੀਬ ਸਮਝੋ ਕਿ ਤੁਹਾਨੂੰ ਕਿਸੇ ਦੀ ਸਹਾਇਤਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਤੁਸੀਂ ਦੂਜਿਆਂ ਦੀ ਸਹਾਇਤਾ ਦੇ ਯੋਗ ਹੋ। ਪਰਉਪਕਾਰ ਦੇ ਸਾਰੇ ਕਾਰਜ ਸ਼ੁੱਧ ਬਣਨ ਅਤੇ ਪੂਰਨ ਹੋਣ ਵਿਚ ਸਹਾਇਕ ਹੁੰਦੇ ਹਨ। ਸੱਚ ਪੁੱਛੋ ਤਾਂ ਅਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹਾਂ। ਕਿਸੇ ਲਈ ਕੀਤੇ ਗਏ ਸਾਡੇ ਨਿਰਮਾਣ ਨੂੰ ਕੁਦਰਤ ਜਦ ਵੀ ਚਾਹੇ, ਹਨੇਰੀ, ਤੂਫਾਨ, ਭੁਚਾਲ ਨਾਲ ਨਸ਼ਟ ਕਰ ਸਕਦੀ ਹੈ। ਇਸ ਲਈ ਇਸ ਦਾ ਘੁਮੰਡ ਨਾ ਕਰੋ ਕਿ ਅਸੀਂ ਦੂਜਿਆਂ ਲਈ ਇਹ ਬਣਵਾਇਆ ਹੈ। ਕੇਵਲ ਸਹਾਇਤਾ ਦੀਆਂ ਖੋਖਲੀਆਂ ਗੱਲਾਂ ਹੀ ਨਹੀਂ ਕਰਨੀਆਂ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥

ਸਿਰੀਰਾਗੁ ਮਹਲਾ ੧ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥ ੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ ੧॥ ਰਹਾਉ॥ ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ॥ ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ॥ ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ॥ ੨॥ ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ॥ ਗੁਰਿ ਰਾਖੇ ਸੇ ਉਬਰੇ ਹੋਰਿ ਫਾਥੈ ਚੋਗੈ ਸਾਥਿ॥ ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ॥ ੩॥ ਸਚੋ ਸਚਾ ਆਖੀਐ ਸਚੇ ਸਚਾ ਥਾਨੁ॥ ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ॥ ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ॥ ੪॥ ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ॥ ਸਾਜਨੁ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖ ਖਾਇ॥ ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ॥ ੫॥ ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ॥ ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵਲਾਇ॥ ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ॥ ...

ਪੂਰਾ ਲੇਖ ਪੜ੍ਹੋ »

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

ਇਰਫ਼ਾਨ ਪੁਸਤਕ ਦਾ ਲੇਖਕ ਫਕੀਰ ਨੂਰ ਮੁਹੰਮਦ ਕਾਦਰੀ, ਸੁਲਤਾਨ ਬਾਹੂ ਦੇ ਪੈਰੋਕਾਰਾਂ ਵਿਚੋਂ ਸੀ। ਇਸ ਦਾ ਜਨਮ ਸੂਬਾ ਸਰਹੱਦ ਦੇ ਇਕ ਪਛੜੇ ਜਿਹੇ ਇਲਾਕੇ ਦੇ ਪਿੰਡ ਕਲਾਚੀ, ਜ਼ਿਲ੍ਹਾ ਡੇਰਾ ਇਸਮਾਈਲ ਖਾਂ ਵਿਚ ਸੰਨ 1883 ਈ: ਵਿਚ ਗੁੱਲ ਮੁਹੰਮਦ ਦੇ ਘਰ ਹੋਇਆ। ਇਨ੍ਹਾਂ ਦਾ ਖਾਨਦਾਨੀ ਸਿਲਸਿਲਾ ਮੀਰ ਸੱਯਦ ਮੁਹੰਮਦ ਗੇਸੂ ਦਰਾਜ਼ ਨਾਲ ਜਾ ਮਿਲਦਾ ਹੈ। ਹਜ਼ਰਤ ਗੇਸੂ ਦਰਾਜ਼ ਨੇ ਕੋਹਿ ਸਲੇਮਾਨ ਦੀਆਂ ਵਾਦੀਆਂ ਨੂੰ ਆਪਣਾ ਰੈਣ ਬਸੇਰਾ ਬਣਾਇਆ। ਇਥੇ ਹੀ ਇਸ ਦਾ ਨਿਕਾਹ ਹੋਇਆ। ਇਸ ਪਿੱਛੋਂ ਰੂਹਾਨੀ ਤਾਲੀਮ ਦੀ ਤਲਾਸ਼ ਵਿਚ ਹਿੰਦੁਸਤਾਨ ਆ ਕੇ ਦਿੱਲੀ ਅਤੇ ਫਿਰ ਦਿੱਲੀ ਤੋਂ ਹੈਦਰਾਬਾਦ (ਦੱਖਣ) ਵਿਚ ਗੁਲਬਰਗਾ ਦੇ ਸਥਾਨ 'ਤੇ ਆਪਣੀ ਸਥਾਈ ਰਿਹਾਇਸ਼ ਬਣਾ ਲਈ। ਫਕੀਰ ਸਾਹਿਬ ਪੜ੍ਹੇ-ਲਿਖੇ ਸਨ। ਮੁੱਢਲੀ ਪੜ੍ਹਾਈ ਕਲਾਚੀ ਵਿਚੋਂ ਪ੍ਰਾਪਤ ਕੀਤੀ। ਅਰਬੀ-ਫ਼ਾਰਸੀ ਘਰ ਵਿਚੋਂ ਪੜ੍ਹੀ। ਮੈਟ੍ਰਿਕ ਕਰਨ ਮਗਰੋਂ ਇਸਲਾਮੀਆ ਕਾਲਜ, ਲਾਹੌਰ ਵਿਚ ਦਾਖ਼ਲਾ ਲੈ ਲਿਆ ਪਰ ਇਥੇ ਪੜ੍ਹਦਿਆਂ ਹੀ ਰੂਹਾਨੀਅਤ ਦੇ ਰੰਗ ਵਿਚ ਏਨੇ ਰੰਗੇ ਗਏ ਕਿ ਸਭ ਕੁਝ ਛੱਡ-ਛਡਾਅ ਕੇ ਦਰਵੇਸ਼ੀ ਅਖ਼ਤਿਆਰ ਕਰ ਲਈ। ਉਮਰ ਦੇ ਆਖਰੀ ਪੰਜ ਸਾਲ ਪੰਜਾਬ ਵਿਚ ...

ਪੂਰਾ ਲੇਖ ਪੜ੍ਹੋ »

ਪਹਿਲੀ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ

ਗੁਰਦੁਆਰਾ ਨਾਨਕ ਪਿਆਉ ਸਾਹਿਬ ਜੋ ਕਿ ਉੱਤਰੀ ਦਿੱਲੀ ਵਿਚ ਸਬਜ਼ੀ ਮੰਡੀ ਖੇਤਰ 'ਤੇ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਗੁਰੂ ਸਾਹਿਬ ਚਾਰ ਉਦਾਸੀਆਂ ਕਰ ਰਹੇ ਸਨ ਤਾਂ 1505 ਈ: ਨੂੰ ਉਦਾਸੀਆਂ ਕਰਦੇ-ਕਰਦੇ ਦਿੱਲੀ ਪਹੁੰਚੇ। ਉਸ ਸਮੇਂ ਦਿੱਲੀ ਵਿਚ ਸੁਲਤਾਨ ਸਿਕੰਦਰ ਸ਼ਾਹ ਲੋਧੀ ਦਾ ਰਾਜ ਸੀ। ਗੁਰੂ ਸਾਹਿਬ ਨੇ ਇਕ ਬਾਗ਼ ਵਿਚ ਡੇਰਾ ਲਗਾਇਆ ਜੋ ਕਿ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਸੀ, ਜਿੱਥੇ ਹੁਣ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਨਾਂਅ ਨਾਲ ਸਥਾਪਿਤ ਹੈ। ਗੁਰੂ ਨਾਨਕ ਦੇਵ ਜੀ ਵਲੋਂ ਬਾਗ਼ ਵਿਚ ਹੀ ਭਾਈ ਮਰਦਾਨਾ ਨਾਲ ਕੀਰਤਨ ਕਰਦਿਆਂ ਹੀ ਗੁਰੂ ਸਾਹਿਬ ਬਾਰੇ ਇਲਾਕੇ ਦੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ਲੱਗਾ ਅਤੇ ਹੌਲੀ-ਹੌਲੀ ਬਾਗ਼ ਵਿਚ ਸੰਗਤਾਂ ਦਾ ਇਕੱਠ ਹੋਣ ਲੱਗ ਗਿਆ। ਸਮਾਂ ਬੀਤਦਾ ਗਿਆ, ਗੁਰੂ ਸਾਹਿਬ ਵਲੋਂ ਰੋਜ਼ਾਨਾ ਹੀ ਕੀਰਤਨ ਦਰਬਾਰ ਸਜਣ ਲੱਗ ਪਿਆ। ਬਾਗ਼ ਦੇ ਲਾਗਿਓਂ ਲੰਘਦੇ ਰਸਤੇ ਤੋਂ ਵੱਡੀ ਗਿਣਤੀ ਵਿਚ ਰਾਹੀ ਗੁਜ਼ਰਦੇ ਸਨ। ...

ਪੂਰਾ ਲੇਖ ਪੜ੍ਹੋ »

ਝੰਗ ਸਦਰ ਦਾ ਨਿਹੰਗ ਦਰਬਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫ਼ਾ 704 'ਤੇ ਲਿਖਦੇ ਹਨ ਕਿ ਨਿਹੰਗ ਸਿੰਘ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਲਈ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ ਨਿਹੰਗ ਦਾ ਅਰਥ ਹੈ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ (ਨਿਰਭਉ ਹੋਇਓ ਭਇਆ ਨਿਹੰਗਾ)। ਡਿਸਟ੍ਰਿਕਟ ਗਜ਼ਟੀਅਰ ਝੰਗ ਵਿਚ ਦਰਜ ਹੈ ਕਿ ਸ਼ਾਹ ਸਾਦਿਕ 'ਨਿਹੰਗ' ਨਾਂਅ ਨਾਲ ਸੰਬੋਧਤ ਕੀਤੇ ਜਾਣ ਵਾਲੇ ਕਲੰਧਰੀਆ ਸੰਪਰਦਾਇ ਦੇ ਉਪਰੋਕਤ ਮੁਸਲਿਮ ਸੰਤ ਦਾ ਨਾਂਅ ਹਜ਼ਰਤ ਸ਼ਾਹ ਸੱਯਦ ਮੁਹੰਮਦ ਬੁਖ਼ਾਰੀ ਰਹਿਮਤ ਅੱਲ੍ਹਾ ਹੈ। ਉਨ੍ਹਾਂ ਦੇ ਪਿਤਾ ਸੱਯਦ ਨਸੀਰੁਦੀਨ ਮਹਿਮੂਦ (ਆਰ.ਏ.) ਮਖਦੂਮ ਸੱਯਦ ਜ਼ਹਾਨੀਆ ਜਹਾਂਗੁਸ਼ਤ ਪੀਰ ਸੱਯਦ ਸ਼ਾਹ ਜਲਾਲੂਦੀਨ ਕੁਤਬ ਕਮਾਲ 'ਸੁਰਖ਼ ਪੋਸ਼' ਬੁਖ਼ਾਰੀ ਦੇ ਵੰਸ਼ਜ ਸਨ। ਉਨ੍ਹੀਂ ਦਿਨੀਂ ਸਿੰਧ ਦੇ ਪ੍ਰਸਿੱਧ ਫ਼ਕੀਰ ਸ਼ੇਖ਼ ਸਲੀਮ ਕਲੰਦਰ ਦੇ ਦਰਬਾਰ ਵਿਚ ਰੋਜ਼ਾਨਾ ਉਥੋਂ ਦੇ ਸਥਾਨਕ ਸਾਰੇ ਸੰਤ-ਫ਼ਕੀਰ ਇਕੱਠੇ ਹੁੰਦੇ ਸਨ ਅਤੇ ਦਰਬਾਰ ਵਿਚ ਪਹੁੰਚਣ ਵਾਲੇ ਸੰਤਾਂ ਅਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ...

ਪੂਰਾ ਲੇਖ ਪੜ੍ਹੋ »

ਹੁਣ ਡੋਗਰਿਆਂ ਦੀ ਚੌਧਰ ਹੇਠ ਸੀ ਪੰਜਾਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਮਹਾਰਾਜਾ ਰਣਜੀਤ ਸਿੰਘ ਦੇ ਕਈ ਪੁੱਤਰ ਸਨ ਪਰ ਉਹ ਕਿਸੇ ਨੂੰ ਵੀ ਓਨਾ ਪਸੰਦ ਨਹੀਂ ਸੀ ਕਰਦੇ, ਜਿੰਨਾ ਆਪਣੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਦੇ ਗੋਰੇ-ਚਿੱਟੇ ਪੁੱਤਰ ਹੀਰਾ ਸਿੰਘ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ ਤੇ ਉਸ ਨੂੰ ਬਕਾਇਦਾ 'ਫ਼ਰਜ਼ੰਦੇ ਖਾਸ' ਦਾ ਖਿਤਾਬ ਵੀ ਦਿੱਤਾ, ਜਿਸ ਦਾ ਮਤਲਬ ਵੀ ਵਿਸ਼ੇਸ਼ ਪੁੱਤਰ ਬਣਦਾ ਹੈ। ਮਹਾਰਾਜਾ ਨੇ ਉਸ ਨੂੰ 'ਰਾਜਾ' ਬਣਾਇਆ, ਉਸ ਦੇ ਵਿਆਹ ਦਾ ਪ੍ਰਬੰਧ ਕੀਤਾ, ਕੀਮਤੀ ਤੋਹਫੇ ਦਿੱਤੇ ਤੇ ਉਸ ਨੂੰ ਦਰਬਾਰ ਵਿਚ ਬੈਠਣ ਵਾਸਤੇ ਉਹ ਅਸਥਾਨ ਦਿੱਤਾ, ਜਿਹੜਾ ਉਸ ਦੇ ਪਿਤਾ, ਪ੍ਰਧਾਨ ਮੰਤਰੀ, ਕੋਲ ਵੀ ਨਹੀਂ ਸੀ। ਉਸ ਨੂੰ ਖੁੱਲ੍ਹ ਕੇ ਬੋਲਣ ਤੇ ਮਹਾਰਾਜਾ ਦੇ ਕੰਮ ਦੀ ਨੁਕਤਾਚੀਨੀ ਕਰਨ ਦਾ ਵੀ ਹੱਕ ਸੀ। ਹੀਰਾ ਸਿੰਘ ਮਹਾਰਾਜਾ ਨੂੰ ਕਿਸੇ ਇੱਜ਼ਤ ਵਾਲੇ ਲਫਜ਼ਾਂ ਨਾਲ ਸੰਬੋਧਨ ਨਹੀਂ ਕਰਦਾ ਸੀ, ਉਸ ਨੂੰ 'ਬਾਪੂ' ਕਹਿ ਕੇ ਬੁਲਾਉਂਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਮਹਾਰਾਜਾ ਚਲਦੀਆਂ ਆ ਰਹੀਆਂ ਰਵਾਇਤਾਂ ਤੇ ਰਸਮਾਂ ਨੂੰ ਤੋੜ ਸਕਦਾ ਹੁੰਦਾ ਤਾਂ ਆਪਣੇ ਪੁੱਤਰਾਂ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ

ਬਾਬਾ ਬਕਾਲਾ ਸਾਹਿਬ-ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਤਰਨਾ ਦਲ ਦੀ ਚੜ੍ਹਦੀ ਕਲਾ ਲਈ ਅਤੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ ਵਿਚ ਗੁਜ਼ਾਰ ਦਿੱਤੀ, ਦਾ ਜਨਮ ਸੰਨ 1892 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ, ਪਿਤਾ ਸ: ਉਜਾਗਰ ਸਿੰਘ ਦੇ ਗ੍ਰਹਿ, ਪਿੰਡ ਵਡਾਲਾ ਕਲਾਂ (ਤਹਿਸੀਲ ਬਾਬਾ ਬਕਾਲਾ) ਵਿਖੇ ਹੋਇਆ। ਜਦੋਂ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਸ੍ਰੀ ਭੋਰਾ ਸਾਹਿਬ (ਪਾਤਸ਼ਾਹੀ ਨੌਵੀਂ) ਬਾਬਾ ਬਕਾਲਾ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਬਾਬਾ ਬਿਸ਼ਨ ਸਿੰਘ, ਸ੍ਰੀ ਭੋਰਾ ਸਹਿਬ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ ਹੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਉਸ ਵੇਲੇ ਦੇ ਮੁਖੀ ਬਾਬਾ ਗੁਰਮੁੱਖ ਸਿੰਘ ਦੀ ਸੇਵਾ ਵਿਚ ਵੀ ਜੁਟ ਗਏ। ਬਾਬਾ ਗੁਰਮੁੱਖ ਸਿੰਘ ਦੇ ਸੱਚਖੰਡ ਜਾਣ ਪਿੱਛੋਂ ਸੰਗਤ ਨੇ ਤਰਨਾ ਦਲ ਬਾਬਾ ਬਕਾਲਾ ਦੀ ਸਾਰੀ ਜ਼ਿੰਮੇਵਾਰੀ ਬਾਬਾ ਸਾਧੂ ਸਿੰਘ ਨੂੰ ਸੌਂਪ ਦਿੱਤੀ, ਜਦੋਂ ਬਾਬਾ ਸਾਧੂ ਸਿੰਘ ਸੱਚਖੰਡ ਗਏ ਤਾਂ ਸੰਗਤਾਂ ਨੇ ਪਿੱਛੋਂ 1934 ਈਸਵੀ ਨੂੰ ਬਾਬਾ ਬਿਸ਼ਨ ਸਿੰਘ ਨੂੰ ਤਰਨਾ ਦਲ ਦੇ 12ਵੇਂ ਜਥੇਦਾਰ ਥਾਪ ਦਿੱਤਾ। ...

ਪੂਰਾ ਲੇਖ ਪੜ੍ਹੋ »

ਆਧੁਨਿਕ ਸ਼ਿਲਪ ਕਲਾ ਦਾ ਸ਼ਾਹਕਾਰ-ਸ਼ੇਖ ਜ਼ਾਇਦ ਗਰੈਂਡ ਮਸਜਿਦ

ਅਬੂਧਾਬੀ ਦੀ ਸ਼ੇਖ ਜ਼ਾਇਦ ਗਰੈਂਡ ਮਸਜਿਦ ਪਰੰਪਰਾ, ਆਧੁਨਿਕ ਇਸਲਾਮਿਕ ਕਲਾ ਅਤੇ ਸ਼ਿਲਪਕਾਰੀ ਦਾ ਸ਼ਾਹਕਾਰ ਹੈ। ਇਹ ਇਸ ਮੁਲਕ ਦੀ ਸਭ ਤੋਂ ਵੱਡੀ ਮਸਜਿਦ ਹੈ। ਜਿਵੇਂ ਦੁਬਈ ਵਿਚ ਬੁਰਜ ਖਲੀਫ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਇਵੇਂ ਹੀ ਅਬੂਧਾਬੀ ਵਿਚ ਸ਼ੇਖ ਜ਼ਾਇਦ ਮਸਜਿਦ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ। ਸ਼ਰਾ-ਯੁਕਤ ਇਸਲਾਮਿਕ ਮੁਲਕਾਂ, ਸਮੇਤ ਸੰਯੁਕਤ ਅਰਬ ਅਮੀਰਾਤ, ਦੀਆਂ ਬਹੁਤ ਘੱਟ ਵੱਡੀਆਂ ਮਸਜਿਦਾਂ ਵਿਚੋਂ ਇਹ ਮਸਜਿਦ ਅਜਿਹੀ ਇਕ ਹੈ, ਜਿਸ ਵਿਚ ਗ਼ੈਰ-ਮੁਸਲਮਾਨਾਂ ਨੂੰ ਵੀ ਜਾਣ ਦੀ ਆਗਿਆ ਹੈ ਅਤੇ ਉਹ ਵੀ ਬਿਨਾਂ ਕਿਸੇ ਟਿਕਟ ਦੇ। ਇਸ ਨੂੰ ਡਿਜ਼ਾਈਨ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਇਸਲਾਮਿਕ ਵਿਰਾਸਤ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਜਾਵੇ। ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ (1918-2004), ਜੋ ਮੁਲਕ ਦੇ ਬਾਨੀ ਸਨ ਅਤੇ ਜਿਨ੍ਹਾਂ ਨੂੰ ਯੂ.ਏ.ਈ. ਦੇ ਪਿਤਾਮਾ ਕਿਹਾ ਜਾਂਦੈ, ਦੇ ਨਾਂਅ ਉਪਰ ਇਹ ਮਸਜਿਦ ਹੈ। ਉਨ੍ਹਾਂ ਨੇ ਆਪ ਇਸ ਦੇ ਡਿਜ਼ਾਈਨ ਦੇ ਵੱਖਰੇ-ਵੱਖਰੇ ਪਹਿਲੂਆਂ ਦੀ ਨਿਗਰਾਨੀ ਕੀਤੀ ਸੀ। ਸ਼ੇਖ ਜ਼ਾਇਦ ਦਾ ਮਕਬਰਾ ਵੀ ਇਸੇ ਪਰਿਸਰ ਵਿਚ ਹੈ। ਇਸ ਦਾ ਕੰਮ 1996 ...

ਪੂਰਾ ਲੇਖ ਪੜ੍ਹੋ »

ਗੁਰਬਾਣੀ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ

ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ 'ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ 'ਤੇ ਇਕ-ਇਕ ਪਿੰਡ 'ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਨਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ 'ਤੇ ਟਕਸਾਲਾਂ, ਨਿਰਮਲੇ ਅਤੇ ਉਦਾਸੀ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਕੁਝ ਅਰਸੇ ਤੋਂ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਸਮਝ ਲਿਆ ਗਿਆ ਅਤੇ ਪੰਜਾਬੀ ਲਿਖਣ-ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਰਿਹਾ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX